ਤਾਜਾ ਖ਼ਬਰਾਂ


ਰੱਖੜੀ ਦੇ ਤਿਉਹਾਰ ਦੇ ਮੌਕੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ
. . .  11 minutes ago
ਨਵੀਂ ਦਿੱਲੀ, 11 ਅਗਸਤ- ਰੱਖੜੀ ਦੇ ਤਿਉਹਾਰ ਦੇ ਮੌਕੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ
ਰੱਖੜੀ ਦੇ ਤਿਉਹਾਰ ਮੌਕੇ ਅਜੀਤ ਪ੍ਰਕਾਸ਼ਨ ਸਮੂਹ ਵਲੋਂ ਪਾਠਕਾਂ ਤੇ ਦਰਸ਼ਕਾਂ ਨੂੰ ਸ਼ੁੱਭਕਾਮਨਾਵਾਂ
. . .  29 minutes ago
ਰੱਖੜੀ ਦੇ ਤਿਉਹਾਰ ਮੌਕੇ ਅਜੀਤ ਪ੍ਰਕਾਸ਼ਨ ਸਮੂਹ ਵਲੋਂ ਪਾਠਕਾਂ ਤੇ ਦਰਸ਼ਕਾਂ ਨੂੰ ਸ਼ੁੱਭਕਾਮਨਾਵਾਂ
⭐ਮਾਣਕ - ਮੋਤੀ⭐
. . .  35 minutes ago
⭐ਮਾਣਕ - ਮੋਤੀ⭐
18 ਸਾਲਾ ਇਕ ਲੜਕੀ ਨੂੰ ਨੌਜਵਾਨ ਨੇ ਮਾਰੀ ਗੋਲੀ
. . .  1 day ago
ਗੁਰੂ ਹਰਸਹਾਏ ,10 ਅਗਸਤ (ਕਪਿਲ ਕੰਧਾਰੀ)- ਅੱਜ ਗੁਰੂ ਹਰਸਹਾਏ ਵਿਖੇ ਦੇਰ ਰਾਤ ਦਸ ਵਜੇ ਦੇ ਕਰੀਬ ਜੋਗੀਆਂ ਵਾਲੇ ਮੁਹੱਲੇ ਵਿਚ ਇਕ 18 ਸਾਲਾ ਲੜਕੀ ਨੂੰ ਇਕ ਨੌਜਵਾਨ ਵਲੋਂ ਗੋਲੀ ਮਾਰੇ ਜਾਣ ਦੀ ਖ਼ਬਰ ਪ੍ਰਾਪਤ ਹੋਈ ...
ਬੀ.ਐੱਸ.ਐਫ. ਵਲੋਂ ਭਾਰਤੀ ਸਰਹੱਦ ਅੰਦਰ ਦਾਖ਼ਲ ਹੋਏ ਦੋ ਪਾਕਿਸਤਾਨੀ ਕਾਬੂ
. . .  1 day ago
ਡੇਰਾ ਬਾਬਾ ਨਾਨਕ, 10 ਅਗਸਤ (ਵਿਜੇ ਸ਼ਰਮਾ)-ਡੇਰਾ ਬਾਬਾ ਨਾਨਕ ਸੈਕਟਰ 'ਚ ਟਾਊਨ ਪੋਸਟ ਦੇ ਨਜ਼ਦੀਕ ਭਾਰਤ-ਪਾਕਿ ਕੌਮਾਂਤਰੀ ਸਰਹੱਦ ਉੱਪਰ ਲੱਗੀ ਕੰਡਿਆਲੀ ਤਾਰ ਟੱਪ ਕੇ ਭਾਰਤੀ ਸਰਹੱਦ ਅੰਦਰ ਦਾਖ਼ਲ ਹੋਏ ਦੋ ਪਾਕਿਸਤਾਨੀ ...
ਐਨ.ਡੀ.ਆਰ.ਐਫ. ਦੀ ਟੀਮ 33 ਘੰਟੇ ਦੀ ਜੱਦੋ ਜਹਿਦ ਤੋਂ ਬਾਅਦ ਵੀ ਨਾਲੇ ਵਿਚ ਡਿੱਗੇ ਬੱਚੇ ਨੂੰ ਲੱਭਣ 'ਚ ਸਫਲ ਨਹੀਂ ਹੋ ਸਕੀ
. . .  1 day ago
ਟੀਮ ਦੇ ਮੈਂਬਰਾਂ ਵਲੋਂ ਨਾਲੇ 'ਚ ਕੈਮਰਿਆਂ ਰਾਹੀਂ ਕੀਤੀ ਗਈ ਬੱਚੇ ਦੀ ਭਾਲ ਕਪੂਰਥਲਾ, 10 ਅਗਸਤ (ਅਮਰਜੀਤ ਕੋਮਲ, ਅਮਨਜੋਤ ਸਿੰਘ ਵਾਲੀਆ)-ਐਨ.ਡੀ.ਆਰ.ਐਫ. ਦੀ 29 ਮੈਂਬਰੀ ਟੀਮ 33 ਘੰਟੇ ਦੀ ਜੱਦੋ ਜਹਿਦ ਤੋਂ ਬਾਅਦ ਵੀ ਸ਼ਾਲਾਮਾਰ ਬਾਗ ਰੋਡ 'ਤੇ ਇਕ ਨਿੱਜੀ ਹੋਟਲ ਦੇ ਸਾਹਮਣੇ ਪ੍ਰਵਾਸੀ ਮਜ਼ਦੂਰ ਦੇ 2 ਸਾਲਾ ਬੱਚੇ ...
ਜ਼ਿਲ੍ਹਾ ਮਾਲ ਅਫ਼ਸਰ ਤੇ ਤਹਿਸੀਲਦਾਰਾਂ ਦੇ ਤਬਾਦਲੇ
. . .  1 day ago
ਈ.ਡੀ. ਨੇ ਐਲਗਰ ਪ੍ਰੀਸ਼ਦ ਅਤੇ ਭੀਮਾ ਕੋਰੇਗਾਓਂ ਹਿੰਸਾ ਮਾਮਲੇ ਵਿਚ ਮਨੀ ਲਾਂਡਰਿੰਗ ਦਾ ਕੇਸ ਕੀਤਾ ਦਰਜ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਓਲੰਪੀਆਡ ਵਿਚ ਕਾਂਸੀ ਤਮਗਾ ਜਿੱਤਣ ਲਈ ਭਾਰਤ-ਬੀ ਟੀਮ ਅਤੇ ਏ ਟੀਮ ਨੂੰ ਦਿੱਤੀ ਵਧਾਈ
. . .  1 day ago
ਰੱਖੜੀ ਦੇ ਤਿਉਹਾਰ ਕਾਰਨ ਸਕੂਲ 8 ਵਜੇ ਦੀ ਥਾਂ 10 ਵਜੇ ਲੱਗਣਗੇ
. . .  1 day ago
ਐੱਸ.ਏ.ਐੱਸ.ਨਗਰ, 10 ਅਗਸਤ (ਤਰਵਿੰਦਰ ਸਿੰਘ ਬੈਨੀਪਾਲ)-ਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 11 ਅਗਸਤ ਨੂੰ ਰੱਖੜੀ ਦੇ ਤਿਉਹਾਰ ਦੇ ਸੰਬੰਧ 'ਚ ਪੰਜਾਬ ਦੇ ਸਰਕਾਰੀ, ਏਡਿਡ ਅਤੇ ਪ੍ਰਾਈਵੇਟ ਸਕੂਲ ਸਵੇਰੇ 8 ਵਜੇ ਦੀ ਬਜਾਏ 2 ਘੰਟੇ ਦੇਰ ਨਾਲ...
ਪੰਜਾਬ ਸਰਕਾਰ ਵਲੋਂ 5 ਨਾਇਬ ਤਹਿਸੀਲਦਾਰਾਂ ਦੇ ਹੋਏ ਤਬਾਦਲੇ
. . .  1 day ago
ਚੰਡੀਗੜ੍ਹ, 10 ਅਗਸਤ-ਪੰਜਾਬ ਸਰਕਾਰ ਵਲੋਂ 5 ਨਾਇਬ ਤਹਿਸੀਲਦਾਰਾਂ ਦੇ ਹੋਏ ਤਬਾਦਲੇ
ਬਿਕਰਮ ਸਿੰਘ ਮਜੀਠੀਆ ਕੇਂਦਰੀ ਜੇਲ੍ਹ ਤੋਂ ਰਿਹਾਅ ਹੋਣ ਉਪਰੰਤ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਮੱਥਾ ਟੇਕਣ ਪਹੁੰਚੇ
. . .  1 day ago
ਪਟਿਆਲਾ, 10 ਅਗਸਤ (ਅਮਰਬੀਰ ਸਿੰਘ ਆਹਲੂਵਾਲੀਆ)- ਬਿਕਰਮ ਸਿੰਘ ਮਜੀਠੀਆ ਕੇਂਦਰੀ ਜੇਲ੍ਹ ਪਟਿਆਲਾ ਤੋਂ ਰਿਹਾਅ ਹੋਣ ਉਪਰੰਤ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬ ਭਰ ਤੋਂ ਆਏ ਸਮਰਥਕ ਵੀ ਵੱਡੀ ਗਿਣਤੀ 'ਚ ਮੌਜੂਦ ਹਨ।
ਪੈਗੰਬਰ ਮੁਹੰਮਦ ਟਿੱਪਣੀ ਮਾਮਲਾ: ਸੁਪਰੀਮ ਕੋਰਟ ਨੇ ਨੂਪੁਰ ਖ਼ਿਲਾਫ਼ ਸਾਰੇ ਕੇਸ ਦਿੱਲੀ ਤਬਦੀਲ ਕਰਨ ਦੇ ਦਿੱਤੇ ਹੁਕਮ
. . .  1 day ago
ਨਵੀਂ ਦਿੱਲੀ, 10 ਅਗਸਤ-ਪੈਗੰਬਰ ਮੁਹੰਮਦ ਟਿੱਪਣੀ ਮਾਮਲਾ: ਸੁਪਰੀਮ ਕੋਰਟ ਨੇ ਨੂਪੁਰ ਖ਼ਿਲਾਫ਼ ਸਾਰੇ ਕੇਸ ਦਿੱਲੀ ਤਬਦੀਲ ਕਰਨ ਦੇ ਦਿੱਤੇ ਹੁਕਮ
ਜੇਲ੍ਹ ਤੋਂ ਬਾਹਰ ਆਉਂਦਿਆਂ ਹੀ ਬਿਕਰਮ ਸਿੰਘ ਮਜੀਠੀਆ ਨੇ ਦਿੱਤਾ ਵੱਡਾ ਬਿਆਨ
. . .  1 day ago
ਪਟਿਆਲਾ, 10 ਅਗਸਤ-ਜੇਲ੍ਹ ਤੋਂ ਬਾਹਰ ਆਉਂਦਿਆਂ ਹੀ ਬਿਕਰਮ ਸਿੰਘ ਮਜੀਠੀਆ ਵਲੋਂ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਮੈਂ ਮਾਲਕ ਦੀ ਕ੍ਰਿਪਾ ਨਾਲ ਚੱਲਣ ਵਾਲਾ ਬੰਦਾ ਹਾਂ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਜੁਰਮ ਕਰਨ ਵਾਲਾ ਸਾਬਕਾ ਮੁੱਖ ਮੰਤਰੀ ਨਹੀਂ ਲੱਭਦਾ...
ਬਾਬਾ ਬਕਾਲਾ ਸਾਹਿਬ ਦੇ ਸਰਕਾਰੀ ਅਤੇ ਨਿੱਜੀ ਸਕੂਲਾਂ ਲਈ ਤਿੰਨ ਦਿਨ ਦੀ ਛੁੱਟੀ ਘੋਸ਼ਿਤ
. . .  1 day ago
ਅੰਮ੍ਰਿਤਸਰ, 10 ਅਗਸਤ (ਰੇਸ਼ਮ ਸਿੰਘ)- ਬਾਬਾ ਬਕਾਲਾ ਸਾਹਿਬ ਵਿਖੇ ਰੱਖੜ ਪੁੰਨਿਆਂ ਦੇ ਮੇਲੇ ਸੰਬੰਧੀ ਬਾਬਾ ਬਕਾਲਾ ਸਾਹਿਬ ਦੇ ਕਸਬੇ 'ਚ ਸਥਿਤ ਸਰਕਾਰੀ ਅਤੇ ਨਿੱਜੀ ਸਕੂਲਾਂ 'ਚ ਭਲਕੇ 11 ਅਗਸਤ ਤੋਂ 13 ਅਗਸਤ ਤੱਕ ਸਥਾਨਕ ਛੁੱਟੀ ਘੋਸ਼ਿਤ ਕੀਤੀ ਗਈ ਹੈ।
ਵੱਡੀ ਖ਼ਬਰ: ਬਿਕਰਮ ਸਿੰਘ ਮਜੀਠੀਆ ਜੇਲ੍ਹ ਤੋਂ ਆਏ ਬਾਹਰ
. . .  1 day ago
ਪਟਿਆਲਾ, 10 ਅਗਸਤ-ਡਰੱਗ ਮਾਮਲੇ 'ਚ ਪਟਿਆਲਾ ਜੇਲ੍ਹ 'ਚ ਬੰਦ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਅੱਜ ਮਾਣਯੋਗ ਹਾਈਕੋਰਟ ਵਲੋਂ ਜ਼ਮਾਨਤ ਦੇਣ ਤੋਂ ਬਾਅਦ ਉਹ ਹੁਣ ਜੇਲ੍ਹ ਤੋਂ ਬਾਹਰ ਆ ਗਏ ਹਨ...
ਲੋਕਾਂ ਨੂੰ ਸਾਫ਼-ਸੁਥਰਾ ਮਾਹੌਲ ਦੇਣ ਲਈ ਹੁਣ ਤੱਕ 43 ਪਿੰਡਾਂ ਨੂੰ ਓ.ਡੀ.ਐੱਫ਼ ਪਲੱਸ ਮਾਡਲ ਪਿੰਡ ਬਣਾਇਆ-ਬ੍ਰਮ ਸ਼ੰਕਰ ਜਿੰਪਾ
. . .  1 day ago
ਚੰਡੀਗੜ੍ਹ, 10 ਅਗਸਤ-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਭਰ ਦੇ ਪਿੰਡਾਂ ਦੀ ਕਾਇਆ-ਕਲਪ ਕਰਨ ਲਈ ਠੋਸ ਅਤੇ ਪ੍ਰਭਾਵਸ਼ਾਲੀ ਕਦਮ ਪੁੱਟੇ ਹਨ, ਜਿਨ੍ਹਾਂ ਦੇ ਹੇਠ ਹੁਣ ਤੱਕ ਸੂਬੇ ਦੇ 43 ਪਿੰਡਾਂ ਨੂੰ ਓ.ਡੀ.ਐੱਫ਼ ਪਲੱਸ ਮਾਡਲ ਪਿੰਡ ਬਣਾ ਦਿੱਤਾ...
ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਵੱਡੀ ਸਫ਼ਲਤਾ, ਵੱਡੀ ਗਿਣਤੀ 'ਚ ਅਸਲਾ ਕੀਤਾ ਬਰਾਮਦ
. . .  1 day ago
ਅਟਾਰੀ, 10 ਅਗਸਤ (ਗੁਰਦੀਪ ਸਿੰਘ ਅਟਾਰੀ)-ਜ਼ਿਲ੍ਹਾ ਪੁਲਿਸ ਮੁਖੀ ਅੰਮ੍ਰਿਤਸਰ ਦਿਹਾਤੀ ਸਵਪਨ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੁਲਿਸ ਥਾਣਾ ਲੋਪੋਕੇ ਵਲੋਂ ਇਲਾਕੇ 'ਚ ਤਲਾਸ਼ੀ ਮੁਹਿੰਮ ਚਲਾਈ ਗਈ, ਜਿਸ ਦੌਰਾਨ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ...
ਲੰਪੀ ਧਫੜੀ ਰੋਗ ਨੂੰ ਲੈ ਕੇ ਮੁੱਖ ਮੰਤਰੀ ਨੇ ਕੀਤੀ ਮੀਟਿੰਗ, ਲਿਆ ਵੱਡਾ ਫ਼ੈਸਲਾ
. . .  1 day ago
ਚੰਡੀਗੜ੍ਹ, 10 ਅਗਸਤ (ਲਲਿਤਾ)-ਲੰਪੀ ਧਫੜੀ ਰੋਗ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਟਿੰਗ ਕੀਤੀ ਹੈ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਫ਼ੈਸਲਾ ਲਿਆ ਹੈ। ਫ਼ੈਸਲਾ ਲੈਂਦੇ ਹੋਏ ਉਨ੍ਹਾਂ ਨੇ ਪਸ਼ੂਆਂ ਦੀ ਇਸ ਬਿਮਾਰੀ ਲਈ ਐਡਵਾਇਜ਼ਰੀ ਜਾਰੀ ਕੀਤੀ...
ਮਨੀਸ਼ ਸਿਸੋਦੀਆ ਨੇ ਲਿਖਿਆ ਉੱਪ ਰਾਜਪਾਲ ਨੂੰ ਪੱਤਰ,ਦਿੱਲੀ ਨਗਰ ਨਿਗਮ 'ਚ ਹੋਏ ਘਪਲੇ ਦੀ ਜਾਂਚ ਦੀ ਕੀਤੀ ਮੰਗ
. . .  1 day ago
ਨਵੀਂ ਦਿੱਲੀ, 10 ਅਗਸਤ-ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦਿੱਲੀ ਨਗਰ ਨਿਗਮ 'ਚ 6000 ਕਰੋੜ ਦੇ ਘੁਟਾਲੇ ਦਾ ਦੋਸ਼ ਲਗਾਉਂਦੇ ਹੋਏ ਸੀ.ਬੀ.ਆਈ.ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਇਸ ਸੰਬੰਧੀ ਉੱਪ ਰਾਜਪਾਲ ਵਿਨੈ ਕੁਮਾਰ ਸਕਸੈਨਾ ਨੂੰ ਪੱਤਰ ਲਿਖਿਆ ਹੈ।
ਜਗਮੀਤ ਬਰਾੜ ਨੂੰ ਅਕਾਲੀ ਦਲ 'ਚੋਂ ਬਾਹਰ ਕੱਢਣ ਦੀ ਉੱਠੀ ਮੰਗ, ਮੌੜ ਦੀ ਸਮੁੱਚੀ ਜਥੇਬੰਦੀ ਵਲੋਂ ਬਲਕਾਰ ਬਰਾੜ ਨੂੰ ਸੌਂਪਿਆ ਮੰਗ ਪੱਤਰ
. . .  1 day ago
ਬਠਿੰਡਾ, 10 ਅਗਸਤ-ਸਾਬਕਾ ਮੈਂਬਰ ਪਾਰਲੀਮੈਂਟ ਜਗਮੀਤ ਸਿੰਘ ਬਰਾੜ ਵਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ 'ਤੇ ਚੁੱਕੇ ਜਾ ਰਹੇ ਸਵਾਲਾਂ ਦਾ ਸਖ਼ਤ ਨੋਟਿਸ ਲੈਂਦਿਆਂ ਹਲਕਾ ਮੌੜ ਦੀ ਸਮੁੱਚੀ ਜਥੇਬੰਦੀ ਵਲੋਂ ਇਕ ਸੁਰ 'ਚ ਜਗਮੀਤ ਸਿੰਘ ਬਰਾੜ ਨੂੰ ਅਕਾਲੀ ਦਲ 'ਚੋਂ ਬਾਹਰ ਕੱਢਣ ਦੀ ਮੰਗ...
13 ਅਗਸਤ ਨੂੰ ਪੰਜਾਬ ਦੇ ਹਰ ਜ਼ਿਲ੍ਹੇ 'ਚ ਡਿਪਟੀ ਕਮਿਸ਼ਨਰਾਂ ਨੂੰ ਸੌਂਪੇ ਜਾਣਗੇ ਮੈਮੋਰੰਡਮ- ਐਡਵੋਕੇਟ ਧਾਮੀ
. . .  1 day ago
ਅੰਮ੍ਰਿਤਸਰ, 10 ਅਗਸਤ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਜ਼ਿਲ੍ਹਾ ਪੱਧਰ 'ਤੇ ਰੋਸ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਸੰਬੰਧ 'ਚ 13 ਅਗਸਤ ਨੂੰ ਸਵੇਰੇ 10 ਵਜੇ ਜ਼ਿਲ੍ਹਿਆਂ...
ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੂੰ ਝੂਠੇ ਕੇਸ 'ਚ ਫਸਾਉਣ ਦਾ ਡਰਾਵਾ ਦੇਣ ਵਾਲਾ ਜਾਅਲੀ ਈ.ਡੀ. ਦਾ ਸੀਨੀਅਰ ਅਧਿਕਾਰੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ
. . .  1 day ago
ਸੁਲਤਾਨਪੁਰ ਲੋਧੀ, 10 ਅਗਸਤ (ਲਾਡੀ, ਹੈਪੀ,ਥਿੰਦ)-ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੂੰ ਝੂਠੇ ਕੇਸ 'ਚ ਫਸਾਉਣ ਦਾ ਡਰਾਵਾ ਦੇਣ ਵਾਲਾ ਜਾਅਲੀ ਈ.ਡੀ. ਦਾ ਸੀਨੀਅਰ ਅਧਿਕਾਰੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਮੋਗਾ 'ਚ ਭੈਣ ਨਾਲ ਰੱਖੜੀ ਬੰਨ੍ਹਣ ਜਾ ਰਹੇ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
. . .  1 day ago
ਮੋਗਾ, 10 ਅਗਸਤ (ਗੁਰਦੇਵ ਭਾਮ)-ਸਥਾਨਕ ਦੱਤ ਰੋਡ 'ਤੇ ਬੁੱਧਵਾਰ ਨੂੰ ਸਵੇਰੇ ਆਪਣੀ ਭੈਣ ਦੇ ਨਾਲ ਪਿੰਡ ਮੇਹਣਾ ਸਥਿਤ ਮਾਸੀ ਦੇ ਘਰ ਰੱਖੜੀ ਬੰਨ੍ਹਣ ਜਾ ਰਹੇ ਇਕ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਹੈ। ਹਾਦਸੇ ਤੋਂ ਬਾਅਦ ਬੱਸ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਸਿਵਲ ਹਸਪਤਾਲ 'ਚ ਮੌਜੂਦ...
ਰਜਿਸਟਰੀਆਂ ਲਈ ਐੱਨ.ਓ.ਸੀ. ਦਾ ਮਾਮਲਾ, ਪੰਜਾਬ ਭਵਨ 'ਚ ਹੋਈ ਅਹਿਮ ਮੀਟਿੰਗ
. . .  1 day ago
ਚੰਡੀਗੜ੍ਹ, 10 ਅਗਸਤ (ਲਲਿਤਾ)-ਰਜਿਸਟਰੀਆਂ ਲਈ ਐੱਨ.ਓ.ਸੀ. ਦੇ ਮਾਮਲੇ 'ਚ ਉੱਚ ਪੱਧਰੀ ਮੀਟਿੰਗ ਹੋਈ। ਇਹ ਮੀਟਿੰਗ ਪੰਜਾਬ ਭਵਨ 'ਚ ਹੋਈ। ਇਸ ਮੀਟਿੰਗ 'ਚ ਕੈਬਨਿਟ ਮੰਤਰੀ ਅਮਨ ਅਰੋੜਾ, ਬ੍ਰਹਮ ਸ਼ੰਕਰ ਜ਼ਿੰਪਾ ਅਤੇ ਇੰਦਰਬੀਰ ਸਿੰਘ ਨਿੱਝਰ ਸ਼ਾਮਿਲ ਸਨ। ਇਸ ਸੰਬੰਧੀ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 15 ਜੇਠ ਸੰਮਤ 554
ਵਿਚਾਰ ਪ੍ਰਵਾਹ: ਆਦਰਸ਼ਾਂ ਤੇ ਉਦੇਸ਼ਾਂ ਨੂੰ ਵਿਸਾਰ ਦੇਣ ਨਾਲ ਅਸਫਲਤਾ ਹਾਸਲ ਹੁੰਦੀ ਹੈ। ਜਵਾਹਰ ਲਾਲ ਨਹਿਰੂ

ਜਲੰਧਰ

ਜਿੰਦਲ ਕੰਪਨੀ ਨੂੰ 204 ਕਰੋੜ ਹਰਜਾਨਾ ਦੇਣ ਦੇ ਫ਼ੈਸਲੇ 'ਤੇ ਲੱਗੀ ਰੋਕ

ਸ਼ਿਵ ਸ਼ਰਮਾ ਜਲੰਧਰ, 27 ਮਈ- ਘਰੋਂ-ਘਰੀਂ ਕੂੜਾ ਚੁੱਕਣ ਅਤੇ ਕੂੜੇ ਤੋਂ ਖਾਦ ਬਣਾਉਣ ਦਾ ਕਾਰਖ਼ਾਨਾ ਲਗਾਉਣ ਵਾਲੀ ਕੰਪਨੀ ਜੇ.ਆਈ. ਟੀ. ਐਫ. ਅਤੇ ਨਗਰ ਨਿਗਮ ਦੇ ਚੱਲ ਰਹੇ ਕੇਸ ਵਿਚ ਆਰਬੀਟਰੇਸ਼ਨ (ਸਾਲਸ) ਵਲੋਂ ਕੰਪਨੀ ਨੂੰ ਹੋਣ ਵਾਲੇ ਲਾਭ ਦੇ ਨੁਕਸਾਨ ਦੇ ਬਦਲੇ ਨਗਰ ਨਿਗਮ ...

ਪੂਰੀ ਖ਼ਬਰ »

ਜਿੰਦਲ ਕੰਪਨੀ ਦੇ ਜਾਣ ਤੋਂ ਬਾਅਦ ਵੀ ਸ਼ਹਿਰ 'ਚ ਕੂੜੇ ਦੇ ਨਹੀਂ ਸੁਧਰੇ ਹਾਲਾਤ

ਜਲੰਧਰ-ਚਾਹੇ ਜਿੰਦਲ ਕੰਪਨੀ ਵਲੋਂ ਕੰਮ ਬੰਦ ਕਰਨ ਨੂੰ 6 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਾ ਹੈ ਪਰ ਸ਼ਹਿਰ ਵਿਚ ਅਜੇ ਤੱਕ ਕੂੜੇ ਦੀ ਸਮੱਸਿਆ ਠੀਕ ਨਹੀਂ ਹੋ ਸਕੀ ਹੈ | ਕੇਂਦਰ ਵਲੋਂ ਸਵੱਛ ਮਿਸ਼ਨ ਦੇ ਤਹਿਤ ਕਰੋੜਾਂ ਰੁਪਏ ਨਿਗਮ ਨੂੰ ਭੇਜਿਆ ਗਿਆ ਸੀ ਪਰ ਉਕਤ ਰਕਮ ...

ਪੂਰੀ ਖ਼ਬਰ »

ਘਰ 'ਚ ਪੈਸੇ ਖ਼ਰਚ ਕੇ ਕੁਲੈਕਸ਼ਨ ਏਜੰਟ ਨੇ ਦਿੱਤੀ ਸੀ ਲੁੱਟ ਦੀ ਝੂਠੀ ਸੂਚਨਾ, ਗਿ੍ਫ਼ਤਾਰ

¸ਮਾਮਲਾ ਹਥਿਆਰਾਂ ਦੇ ਜ਼ੋਰ 'ਤੇ 80 ਹਜ਼ਾਰ ਰੁਪਏ ਦੀ ਲੁੱਟ ਦਾ¸ ਜਲੰਧਰ, 27 ਮਈ (ਐੱਮ. ਐੱਸ. ਲੋਹੀਆ)-ਟੈਲੀਕਾਮ ਕੰਪਨੀ ਦੇ ਕੁਲੈਕਸ਼ਨ ਏਜੰਟ ਪ੍ਰਤਾਪ ਕੁਮਾਰ ਪੁੱਤਰ ਓਮ ਪ੍ਰਕਾਸ਼ ਵਾਸੀ ਮੁੱਹਲਾ ਖੁਰਲਾ ਕਿੰਗਰਾ ਕਾਲੋਨੀ, ਜਲੰਧਰ ਵਲੋਂ ਬੀਤੇ ਦਿਨ ਥਾਣਾ ਭਾਰਗੋ ...

ਪੂਰੀ ਖ਼ਬਰ »

ਗੈਂਗਸਟਰ ਪੰਚਮ .32 ਬੋਰ ਦੇ ਪਿਸਤÏਲ ਅਤੇ 4 ਜ਼ਿੰਦਾ ਰੌਂਦਾਂ ਸਮੇਤ ਗਿ੍ਫ਼ਤਾਰ

-ਮਾਮਲਾ ਅਕਾਲੀ ਆਗੂ ਸੁਭਾਸ਼ ਸੌਂਧੀ ਦੇ ਲੜਕੇ 'ਤੇ ਜਾਨਲੇਵਾ ਹਮਲੇ ਦਾ- ਜਲੰਧਰ, 27 ਮਈ (ਐੱਮ. ਐੱਸ. ਲੋਹੀਆ)-ਪੁਰਾਣੀ ਰੰਜਿਸ਼ ਦੇ ਚੱਲਦੇ ਗੋਪਾਲ ਨਗਰ ਮੁਹੱਲੇ 'ਚ ਅਕਾਲੀ ਆਗੂ ਸੁਭਾਸ਼ ਚੰਦਰ ਸੌਂਧੀ ਵਾਸੀ ਗੁਰਦੇਵ ਨਗਰ ਦੇ ਲੜਕੇ ਹਿਮਾਂਸ਼ੂ ਸੌਂਧੀ (27) 'ਤੇ ਗੋਲੀਆਂ ...

ਪੂਰੀ ਖ਼ਬਰ »

ਜੱਸਲ ਦੀ ਇਮਾਰਤ ਨੂੰ ਸੀਲ ਲੱਗਣ ਦਾ ਬੇਰੀ, ਕਾਂਗਰਸੀ ਕੌਂਸਲਰਾਂ ਵਲੋਂ ਵਿਰੋਧ

ਜਲੰਧਰ, 27 ਮਈ (ਸ਼ਿਵ)-ਕਾਂਗਰਸੀ ਕੌਂਸਲਰ ਮਨਦੀਪ ਜੱਸਲ ਦੀ ਢਿਲਵਾਂ ਮੋੜ 'ਤੇ ਬਣੀ ਇਮਾਰਤ ਦੀ ਨਾਜਾਇਜ਼ ਉਸਾਰੀ ਦਾ ਮਾਮਲਾ ਅੱਜ ਵੀ ਚਰਚਾ ਦਾ ਵਿਸ਼ਾ ਬਣਿਆ ਰਿਹਾ | ਵੀਰਵਾਰ ਨੂੰ ਜੱਸਲ ਦੀ ਇਮਾਰਤ ਦੀ ਉਸਾਰੀ ਨੂੰ ਰੋਕਣ ਦੇ ਮਾਮਲੇ ਵਿਚ ਹੋਈ ਨਾਟਕੀ ਘਟਨਾਕ੍ਰਮ ਤੋਂ ...

ਪੂਰੀ ਖ਼ਬਰ »

ਪ੍ਰਵਾਸੀ ਮਜ਼ਦੂਰ ਦਾ ਤੇਜ਼ਧਾਰ ਹਥਿਆਰ ਨਾਲ ਕਤਲ

ਕਰਤਾਰਪੁਰ, 27 ਮਈ (ਭਜਨ ਸਿੰਘ)-ਇੱਥੋ ਨੇੜੇ ਸਥਿਤ ਪਿੰਡ ਮਾਗੇਕੀ ਵਿਖੇ ਪ੍ਰਵਾਸੀ ਮਜ਼ਦੂਰ ਜੈਰਾਮ ਸ਼ਰਮਾ ਦਾ ਤੇਜ਼ਧਾਰ ਹਥਿਆਰ ਨਾਲ ਅਣਪਛਾਤੇ ਲੋਕਾਂ ਵਲੋਂ ਕਤਲ ਹੋਣ ਦਾ ਪਤਾ ਲੱਗਾ ਹੈ | ਇਸ ਸੰਬੰਧੀ ਜਾਗੀਰ ਸਿੰਘ ਉਰਫ ਰਾਣਾ ਪੁੱਤਰ ਸੁੱਚਾ ਸਿੰਘ ਵਾਸੀ ਮਾਗੇਕੀ ਨੇ ਦੱਸਿਆ ਕਿ ਉਸ ਕੋਲ ਪਿਛਲੇ 20 ਸਾਲ ਤੋਂ ਜੈਰਾਮ ਸ਼ਰਮਾ ਪੁੱਤਰ ਲਹਰ ਸ਼ਰਮਾ ਵਾਸੀ ਸੁੱਖਾ ਨਗਰ ਜ਼ਿਲ੍ਹਾ ਸਪੋਲ ਬਿਹਾਰ ਨੌਕਰੀ ਕਰਦਾ ਸੀ ਅਤੇ ਹਰ ਸਾਲ ਪਿੰਡ ਜਾ ਕੇ ਫਿਰ ਮੇਰੇ ਕੋਲ ਆ ਕੇ ਨੌਕਰੀ ਕਰਨ ਲੱਗ ਪੈਦਾ, ਇਸ ਵਾਰ ਸਤੰਬਰ 2021 ਨੂੰ ਮੇਰੇ ਕੋਲ ਆਇਆ ਤੇ ਨੌਕਰੀ ਕਰਨ ਲੱਗ ਪਿਆ | ਉਹ ਮੇਰੀ ਹਵੇਲੀ 'ਚ ਪਸ਼ੂਆਂ ਨੂੰ ਪੱਠੇ (ਚਾਰਾ) ਪਾਉਣ ਦਾ ਕੰਮ ਕਰਦਾ ਸੀ ਤੇ ਹਵੇਲੀ 'ਚ ਹੀ ਬਣੇ ਕਮਰੇ ਵਿਚ ਰਹਿੰਦਾ ਸੀ, ਕੁਝ ਚਿਰ ਤੋਂ ਉਸ ਦੇ ਛੋਟੇ ਲੜਕੇ ਲਲਤੂ ਅਤੇ ਰਾਜੇਸ਼ ਮਿਲਣ ਲਈ ਆਏ ਸਨ ਤੇ ਉਸ ਕੋਲ ਹੀ ਰਹਿੰਦੇ ਸਨ, ਅੱਜ ਜਦੋਂ ਮੈਂ ਰੋਜ਼ ਦੀ ਤਰਾਂ ਸਵੇਰੇ 6 ਵਜੇ ਹਵੇਲੀ ਗਿਆ ਤਾ ਆਵਾਜ਼ਾਂ ਮਾਰਨ 'ਤੇ ਵੀ ਕਿਸੇ ਨੇ ਆਵਾਜ਼ ਨਹੀਂ ਦਿੱਤੀ ਤਾਂ ਜਦ ਕਮਰੇ ਅੰਦਰ ਜਾ ਕੇ ਦੇਖਿਆ ਤਾਂ ਕਮਰੇ ਵਿੱਚ ਖੂਨ ਹੀ ਖੂਨ ਖਿਲਰਿਆ ਪਿਆ ਸੀ | ਜਦੋਂ ਮੈਂ ਹਵੇਲੀ ਦਾ ਪਿਛਲਾ ਗੇਟ ਖੋਲ੍ਹ ਕੇ ਦੇਖਿਆ ਤਾਂ ਗੋਹੇ ਦੀ ਰੂੜੀ ਨੇੜੇ ਲੱਕੜ ਦੀ ਪੋੜੀ ਨਾਲ ਜੈਰਾਮ ਸ਼ਰਮਾ ਬੰਨਿ੍ਹਆ ਹੋਇਆ ਪਿਆ ਸੀ ਜਿਸ ਦੇ ਮੱਥੇ ਅਤੇ ਗਰਦਨ ਉੱਪਰ ਤੇਜ਼ਧਾਰ ਕੱਟਾ ਦੇ ਨਿਸ਼ਾਨ ਸਨ, ਮਿ੍ਤਕ ਪਿਆ ਸੀ | ਇਸ ਸੰਬੰਧੀ ਤੁਰੰਤ ਥਾਣਾ ਕਰਤਾਰਪੁਰ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ | ਉਨ੍ਹਾਂ ਸ਼ੱਕ ਜਾਹਿਰ ਕੀਤਾ ਕਿ ਜੋ ਮਿ੍ਤਕ ਦੇ ਲੜਕੇ ਉਸ ਪਾਸ ਆਏ ਸਨ ਉਹ ਕੋਈ ਕੰਮ ਕਾਰ ਨਹੀਂ ਕਰਦੇ ਸਨ, ਰਾਤ ਉਨ੍ਹਾਂ ਦਾ ਆਪਣੇ ਪਿਓ ਨਾਲ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਝਗੜਾ ਹੋਇਆ ਲੱਗ ਰਿਹਾ ਕਿਉਂਕਿ ਦੋਵੇਂ ਜਣੇ ਸਵੇਰ ਤੋਂ ਹੀ ਮੌਕੇ ਤੋਂ ਫ਼ਰਾਰ ਹਨ | ਇਸ ਸੰਬੰਧੀ ਪੁਲਿਸ ਵਲੋਂ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਜਾ ਰਹੀ ਹੈ |

ਖ਼ਬਰ ਸ਼ੇਅਰ ਕਰੋ

 

ਵਿਸ਼ਵ ਮਾਂਹਵਾਰੀ ਸਫ਼ਾਈ ਦਿਵਸ ਮੌਕੇ ਸਿਹਤ ਵਿਭਾਗ ਨੇ ਸਕੂਲੀ ਵਿਦਿਆਰਥਣਾਂ ਨੂੰ ਕੀਤਾ ਜਾਗਰੂਕ

ਜਲੰਧਰ, 27 ਮਈ (ਐੱਮ. ਐੱਸ. ਲੋਹੀਆ)-ਰਾਸ਼ਟਰੀ ਕਿਸ਼ੋਰ ਸਵਾਸਥ ਕਾਰਿਆਕ੍ਰਮ ਤਹਿਤ ਸਿਹਤ ਵਿਭਾਗ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਆਦਰਸ਼ ਨਗਰ ਵਿਖੇ ਵਿਸ਼ਵ ਮਾਂਹਵਾਰੀ ਸਫ਼ਾਈ ਦਿਵਸ ਸੰਬੰਧੀ ਜ਼ਿਲ੍ਹਾ ਪੱਧਰੀ ਸੈਮੀਨਰ ਕਰਵਾਇਆ ਗਿਆ | ਇਸ ਸੈਮੀਨਾਰ ...

ਪੂਰੀ ਖ਼ਬਰ »

ਜੁਲਾਈ 'ਚ ਸ਼ੁਰੂ ਹੋਵੇਗਾ ਵਰਿਆਣਾ ਡੰਪ ਲਈ ਕੂੜਾ ਸੰਭਾਲ ਪ੍ਰਾਜੈਕਟ ਦਾ ਕੰਮ

ਜਲੰਧਰ, 27 ਮਈ (ਸ਼ਿਵ)-ਵਰਿਆਣਾ ਡੰਪ 'ਤੇ 8 ਲੱਖ ਕਿਊਬਕ ਮੀਟਰ ਕੂੜੇ ਦੇ ਪਹਾੜ ਨੂੰ ਖ਼ਤਮ ਕਰਨ ਲਈ ਕੂੜਾ ਸੰਭਾਲ ਪ੍ਰਾਜੈਕਟ ਦਾ ਕੰਮ ਜੁਲਾਈ ਵਿਚ ਸ਼ੁਰੂ ਕੀਤੇ ਜਾਣ ਦੀ ਸੰਭਾਵਨਾ ਹੈ | ਨਿਗਮ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਵਰਿਆਣਾ ਡੰਪ 'ਤੇ ਜਾ ਕੇ ਕੰਪਨੀ ਵਲੋਂ ਸ਼ੁਰੂ ...

ਪੂਰੀ ਖ਼ਬਰ »

14 ਜੂਨ ਨੂੰ ਮਨਾਇਆ ਜਾਵੇਗਾ ਭਗਤ ਕਬੀਰ ਦਾ ਪ੍ਰਕਾਸ਼ ਉਤਸਵ

ਜਲੰਧਰ, 27 ਮਈ (ਹਰਵਿੰਦਰ ਸਿੰਘ ਫੁੱਲ)-ਭਗਤ ਕਬੀਰ ਜੀ ਦਾ ਪ੍ਰਕਾਸ਼ ਉਤਸਵ 14 ਜੂਨ ਨੂੰ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ ਅਤੇ ਇਸ ਤੋਂ ਇਕ ਦਿਨ ਪਹਿਲਾਂ 13 ਜੂਨ ਨੂੰ ਸ਼ਹਿਰ 'ਚ ਸ਼ੋਭਾ ਯਾਤਰਾ ਸਜਾਈ ਜਾਵੇਗੀ | ਇਸ ਸੰਬੰਧੀ ਤਿਆਰੀਆਂ ਦਾ ਜਾਇਜ਼ਾ ਲੈਣ ਲਈ ...

ਪੂਰੀ ਖ਼ਬਰ »

ਦਰਬਾਰ ਹਜ਼ਰਤ ਪੀਰ ਬਾਬਾ ਰੋੜੀ ਸ਼ਾਹ ਦਾ ਮੇਲਾ 1, 2 ਜੂਨ ਨੂੰ

ਮਹਿਤਪੁਰ, 27 ਮਈ (ਲਖਵਿੰਦਰ ਸਿੰਘ)-ਹਜ਼ਰਤ ਪੀਰ ਬਾਬਾ ਰੋੜੀ ਸ਼ਾਹ ਦਾ ਮੇਲਾ ਪ੍ਰਬੰਧਕ ਕਮੇਟੀ ਦਰਬਾਰ ਪੀਰ ਬਾਬਾ ਰੋੜੀ ਝੁੱਗੀਆਂ (ਮਹਿਤਪੁਰ) ਵਲੋਂ ਐਨ.ਆਰ.ਆਈ ਵੀਰਾਂ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ 1 ਤੇ 2 ਜੂਨ ਨੂੰ ਕਰਵਾਇਆ ਜਾ ਰਿਹਾ ਹੈ | ਇਸ ਮੌਕੇ ਮੁੱਖ ...

ਪੂਰੀ ਖ਼ਬਰ »

ਆਦਮਪੁਰ 'ਚ ਚੋਰਾਂ ਦੇ ਹੌਸਲੇ ਬੁਲੰਦ, ਰੋਜ਼ ਹੋ ਰਹੀਆਂ ਚੋਰੀਆਂ

ਆਦਮਪੁਰ, 27 ਮਈ (ਰਮਨ ਦਵੇਸਰ)-ਆਦਮਪੁਰ 'ਚ ਚੋਰੀਆਂ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਪਿਛਲੇ ਇੱਕ ਹਫਤੇ 'ਚ ਹੀ ਆਦਮਪੁਰ 'ਚ ਹੋਈਆਂ ਚੋਰੀਆਂ ਨੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ | ਬੀਤੀ ਰਾਤ ਵੀ ਸਪੋਟਸ ਸਟੇਡੀਅਮ ਦੇ ਬਾਹਰੋਂ ਮੋਟਰਸਾਈਕਲ ਚੁੱਕਿਆ ...

ਪੂਰੀ ਖ਼ਬਰ »

ਵੱਖ-ਵੱਖ ਕਰਮਚਾਰੀਆਂ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੰਗ ਪੱਤਰ

ਲੋਹੀਆਂ ਖਾਸ, 27 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ)-ਸੰਤ ਅਵਤਾਰ ਸਿੰਘ ਦੀ 34ਵੀਂ ਬਰਸੀ ਮੌਕੇ ਪਿੰਡ ਸੀਚੇਵਾਲ ਦੇ ਸਮਾਗਮ 'ਚ ਹਾਜ਼ਰੀ ਲਗਵਾਉਣ ਪੁੱਜੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੱਖ-ਵੱਖ ਕਾਡਰਾਂ ਅਧੀਨ ਕੰਮ ਕਰ ਰਹੇ ਕਰਮਚਾਰੀਆਂ ਨੇ ਮੰਗ ਪੱਤਰ ਦੇ ਕੇ ਆਪਣੀਆਂ ...

ਪੂਰੀ ਖ਼ਬਰ »

ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਵਲੋਂ ਬਲਾਕ ਫਿਲੌਰ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ

ਫਿਲੌਰ, 27 ਮਈ (ਵਿਪਨ ਗੈਰੀ)-ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਸ਼ੁੱਕਰਵਾਰ ਨੂੰ ਇੱਥੇ ਫਿਲੌਰ ਬਲਾਕ ਪੰਚਾਇਤ ਸੰਮਤੀ ਦੀ ਮੀਟਿੰਗ ਦੌਰਾਨ ਪਿੰਡਾਂ 'ਚ ਚੱਲ ਰਹੇ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ | ਉਨ੍ਹਾਂ ਨੇ ਸੰਮਤੀ ਦੇ ਮੈਂਬਰਾਂ ਅਤੇ ਸਰਕਾਰੀ ...

ਪੂਰੀ ਖ਼ਬਰ »

ਮਕਸੂਦਾਂ ਪੁਲਿਸ ਨੇ 24 ਘੰਟੇ 'ਚ ਮੋਬਾਈਲ ਝਪਟਮਾਰ ਫ਼ੜ ਕੀਤਾ ਮਾਮਲਾ ਹੱਲ

ਮਕਸੂਦਾਂ, 27 ਮਈ (ਸਤਿੰਦਰ ਪਾਲ ਸਿੰਘ)-ਬੀਤੀ ਦੇਰ ਸ਼ਾਮ ਥਾਣਾ ਮਕਸੂਦਾਂ ਦੇ ਘੇਰੇ 'ਚ ਆਉਂਦੇ ਰਾਓਵਾਲੀ ਇਲਾਕੇ 'ਚੋਂ ਪਰਵਾਸੀ ਮਜ਼ਦੂਰ ਦੀ ਕੁੱਟਮਾਰ ਕਰ ਕੇ ਉਸ ਕੋਲੋਂ ਮੋਬਾਈਲ ਖੋਹ ਕੇ ਫ਼ਰਾਰ ਹੋਣ ਵਾਲੇ ਲੁਟੇਰੇ ਨੂੰ ਪੁਲਿਸ ਵਲੋਂ ਕਾਰਵਾਈ ਕਰਦਿਆਂ ਇਕ ਦਿਨ 'ਚ ਹੀ ...

ਪੂਰੀ ਖ਼ਬਰ »

ਵੈਟ ਕੇਸਾਂ ਲਈ ਓ. ਟੀ. ਐੱਸ. ਸਕੀਮ ਦੇ ਐਲਾਨ ਕਰਨ ਦੀ ਮੰਗ

ਜਲੰਧਰ, 27 ਮਈ (ਸ਼ਿਵ)-ਸਪੋਰਟਸ ਇੰਡਸਟਰੀ ਐਸੋਸੀਏਸ਼ਨ ਪੰਜਾਬ ਦੀ ਮੀਟਿੰਗ ਕਨਵੀਨਰ ਵਿਜੇ ਧੀਰ ਅਤੇ ਕੋ-ਕਨਵੀਨਰ ਪ੍ਰਵੀਨ ਆਨੰਦ ਦੀ ਅਗਵਾਈ ਵਿਚ ਹੋਈ ਜਿਸ ਵਿਚ ਪੰਜਾਬ ਸਰਕਾਰ ਤੋਂ ਵੈਟ ਅਸੈਸਮੈਂਟ ਦੇ ਬਾਕੀ ਰਹਿੰਦੇ ਸਾਲਾਂ ਲਈ ਯਕਮੁਸ਼ਤ ਵਨ ਟਾਈਮ ਸੈਟਲਮੈਂਟ ਸਕੀਮ ...

ਪੂਰੀ ਖ਼ਬਰ »

ਸਿਹਤ ਸੇਵਾਵਾਂ ਦੀ ਸਮੀਖਿਆ ਕਰਨ ਲਈ ਸਿਵਲ ਸਰਜਨ ਵਲੋਂ ਮੀਟਿੰਗ

ਜਲੰਧਰ, 27 ਮਈ (ਐੱਮ. ਐੱਸ. ਲੋਹੀਆ)-ਸਿਵਲ ਸਰਜਨ ਜਲੰਧਰ ਡਾ. ਰਣਜੀਤ ਸਿੰਘ ਘੋਤੜਾ ਨੇ ਸਿਵਲ ਸਰਜਨ ਦਫ਼ਤਰ ਵਿਖੇ ਜ਼ਿਲ੍ਹੇ ਦੇ ਸਮੂਹ ਸੀਨੀਅਰ ਮੈਡੀਕਲ ਅਫ਼ਸਰਾਂ ਅਤੇ ਅਰਬਨ ਮੈਡੀਕਲ ਅਫ਼ਸਰਾਂ ਦੀ ਮੀਟਿੰਗ ਬੁਲਾਈ ਗਈ, ਜਿਸ 'ਚ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ...

ਪੂਰੀ ਖ਼ਬਰ »

ਤੰਬਾਕੂ ਰਹਿਤ ਪੰਦ੍ਹਰਵਾੜੇ ਤਹਿਤ ਹੈਲਥ ਸੁਪਰਵਾਈਜ਼ਰਾਂ ਨੂੰ ਕੀਤਾ ਜਾਗਰੂਕ

ਜਲੰਧਰ, 27 ਮਈ (ਐੱਮ. ਐੱਸ. ਲੋਹੀਆ)-'ਵਿਸ਼ਵ ਤੰਬਾਕੂ ਰਹਿਤ ਦਿਵਸ' ਸੰਬੰਧੀ 16 ਮਈ ਤੋਂ 31 ਮਈ ਤੱਕ ਮਨਾਏ ਜਾ ਰਹੇ ਪੰਦਰਵਾੜੇ ਦੇ ਤਹਿਤ ਜ਼ਿਲ੍ਹਾ ਸਿਖਲਾਈ ਕੇਂਦਰ ਵਿਖੇ ਹੈਲਥ ਸੁਪਰਵਾਈਜ਼ਰਾਂ ਲਈ ਸਿਖਲਾਈ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ¢ ਸਿਵਲ ਸਰਜਨ ਡਾ. ਰਣਜੀਤ ਸਿੰਘ ...

ਪੂਰੀ ਖ਼ਬਰ »

ਹਾਈਵੇ 'ਤੇ ਲੁੱਟਾਂ-ਖੋਹਾਂ ਕਰਨ ਵਾਲਾ ਲੁਟੇਰਾ ਕਾਬੂ

ਮਕਸੂਦਾਂ, 27 ਮਈ (ਸਤਿੰਦਰ ਪਾਲ ਸਿੰਘ)-ਥਾਣਾ ਮਕਸੂਦਾਂ ਦੀ ਪੁਲਿਸ ਨੇ ਇਕ ਲੁਟੇਰੇ ਨੂੰ ਕਾਬੂ ਕੀਤਾ ਹੈ | ਇਸ ਸੰਬੰਧੀ ਥਾਣਾ ਮਕਸੂਦਾਂ ਦੇ ਮੁਖੀ ਮਨਜੀਤ ਸਿੰਘ ਨੇ ਦੱਸਿਆ ਕਿ ਦਸੰਬਰ ਮਹੀਨੇ 'ਚ ਥਾਣਾ ਮਕਸੂਦਾਂ ਦੇ ਘੇਰੇ 'ਚ ਬਿਧੀਪੁਰ ਨੇੜਿਓਾ ਹਾਈਵੇ 'ਤੇ 2 ਵਾਰ ਵੱਖ-ਵੱਖ ...

ਪੂਰੀ ਖ਼ਬਰ »

ਕ੍ਰਿਸ਼ਨਾ ਰਾਣੀ ਹੀਉਂ ਨਮਿਤ ਅੰਤਿਮ ਅਰਦਾਸ ਭਲਕੇ

ਜਲੰਧਰ, 27 ਮਈ (ਐੱਮ. ਐੱਸ. ਲੋਹੀਆ)-ਸ੍ਰੀਮਤੀ ਕ੍ਰਿਸ਼ਨਾ ਰਾਣੀ ਹੀਉਂ ਐਮ.ਏ, ਐਮ.ਐਡ ਲੈਕਚਰਾਰ (ਹਿਸਟਰੀ) ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਵਾਂਸ਼ਹਿਰ ਪਤਨੀ ਕਿਰਪਾਲ ਸਿੰਘ ਝੱਲੀ ਸੇਵਾ ਮੁਕਤ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਦਫ਼ਤਰ ਸਿਵਲ ਸਰਜਨ, ...

ਪੂਰੀ ਖ਼ਬਰ »

ਇੰਨੋਸੈਂਟ ਹਾਰਟਸ ਮੈਡੀਕਲ ਕੇਅਰ ਸੈਂਟਰ 'ਚ ਨਿਊਰੋ ਐਂਡ ਸਪਾਈਨ ਸਰਜਨ ਅੱਜ ਕਰਨਗੇ ਮਰੀਜ਼ਾਂ ਦੀ ਜਾਂਚ

ਜਲੰਧਰ, 27 ਮਈ (ਐੱਮ. ਐੱਸ. ਲੋਹੀਆ)-ਬÏਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ ਦੁਆਰਾ ਮੈਡੀਕਲ ਸਰਵਿਸਿਜ਼ ਦੇ ਤਹਿਤ ਫੋਰਟਿਸ ਐਸਕਾਰਟਸ, ਦਿੱਲੀ ਦੇ ਡਾਇਰੈਕਟਰ ਅਤੇ ਹੈੱਡ ਆਫ਼ ਨਿਊਰੋ ਸਰਜਰੀ ਐਂਡ ਸਪਾਈਨ ਡਾ. ਆਸ਼ੀਸ਼ ਗੁਪਤਾ (ਐਮ.ਬੀ.ਬੀ.ਐਸ, ਐਮ.ਐਸ, ਐਮ.ਸੀ.ਐਚ., ...

ਪੂਰੀ ਖ਼ਬਰ »

6 ਜੂਨ ਨੂੰ ਨਗਰ ਨਿਗਮ ਹਾਊਸ ਦੀ ਮੀਟਿੰਗ ਕਰਵਾਉਣ ਦੀ ਤਿਆਰੀ

ਜਲੰਧਰ, 27 ਮਈ (ਸ਼ਿਵ)-ਮੇਅਰ ਜਗਦੀਸ਼ ਰਾਜਾ ਦੀ ਸਿਫ਼ਾਰਸ਼ ਤੋਂ ਬਾਅਦ ਨਗਰ ਨਿਗਮ ਨੇ 6 ਜੂਨ ਨੂੰ ਨਿਗਮ ਹਾਊਸ ਨੂੰ ਹਾਊਸ ਦੀ ਮੀਟਿੰਗ ਕਰਵਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਤੇ ਜੇਕਰ ਸਹਿਮਤੀ ਬਣੀ ਤਾਂ ਇਸ ਤਰੀਕ ਨੂੰ ਹਾਊਸ ਦੀ ਮੀਟਿੰਗ ਹੋ ਸਕਦੀ ਹੈ | ਮੀਟਿੰਗ ਕਈ ...

ਪੂਰੀ ਖ਼ਬਰ »

ਦੁਕਾਨਦਾਰ ਦਾ ਮੋਟਰਸਾਈਕਲ ਚੋਰੀ

ਨਕੋਦਰ, 27 ਮਈ (ਤਿਲਕ ਰਾਜ ਸ਼ਰਮਾ)-ਪੋਸਟਆਫ਼ਿਸ ਰੋਡ ਮੁਹੱਲਾ ਰਿਸ਼ੀ ਨਗਰ ਤੇ ਪੁਰੀ ਦੀ ਹੱਟੀ ਤੋਂ ਚੋਰ ਦੁਕਾਨਦਾਰ ਦਾ ਮੋਟਰਸਾਈਕਲ ਚੋਰੀ ਕਰਕੇ ਫ਼ਰਾਰ ਹੋ ਗਏ | ਚੋਰੀ ਦੀ ਘਟਨਾ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ | ਪੁਲਿਸ ਨੂੰ ਮੋਟਰਸਾਈਕਲ ਚੋਰੀ ਸੰਬੰਧੀ ਸੂਚਨਾ ...

ਪੂਰੀ ਖ਼ਬਰ »

ਬੱਚੀ ਨਾਲ ਜਬਰ ਜਨਾਹ ਦੀ ਕੋਸ਼ਿਸ਼ ਦੇ ਮਾਮਲੇ 'ਚ 20 ਸਾਲ ਦੀ ਕੈਦ

ਜਲੰਧਰ, 27 ਮਈ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸਰਬਜੀਤ ਸਿੰਘ ਧਾਲੀਵਾਲ ਦੀ ਅਦਾਲਤ ਨੇ 6 ਸਾਲ ਦੀ ਬੱਚੀ ਨਾਲ ਜਬਰ ਜਨਾਹ ਦੀ ਕੋਸ਼ਿਸ਼ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਮੁੰਨਾ ਪੁੱਤਰ ਮੁਹੰਮਦ ਤਾਬੂਲ ਵਾਸੀ ਬਿਆਸ, ਥਾਣਾ ਆਦਮਪੁਰ, ਜਲੰਧਰ ਨੂੰ 20 ...

ਪੂਰੀ ਖ਼ਬਰ »

ਸਰਕਾਰੀ ਬਹੁਤਕਨੀਕੀ ਕਾਲਜ (ਲੜਕੀਆਂ) ਵਿਖੇ ਸਵੈਰੁਜ਼ਗਾਰ ਕੈਂਪ

ਜਲੰਧਰ, 27 ਮਈ (ਰਣਜੀਤ ਸਿੰਘ ਸੋਢੀ)-ਸਰਕਾਰੀ ਬਹੁਤਕਨੀਕੀ ਕਾਲਜ (ਲੜਕੀਆਂ) ਜਲੰਧਰ ਵਿਖੇ ਜ਼ਿਲ੍ਹਾ ਉਦਯੋਗਿਕ ਕੇਂਦਰ ਦੇ ਸਹਿਯੋਗ ਨਾਲ ਉਦਮਤਾ ਜਾਗਰੂਕ ਕੈਂਪ ਲਗਾਇਆ ਗਿਆ, ਜਿਸ 'ਚ ਵਿਦਿਆਰਥੀਆਂ ਨੂੰ ਸਵੈ ਰੁਜ਼ਗਾਰ ਸ਼ੁਰੂ ਕਰਨ ਸੰਬੰਧੀ ਜਾਣਕਾਰੀ ਪ੍ਰਦਾਨ ਕੀਤੀ ਗਈ | ...

ਪੂਰੀ ਖ਼ਬਰ »

ਬੀ. ਆਈ. ਸੀ. ਵੱਖ-ਵੱਖ ਉਦਯੋਗਾਂ ਨਾਲ ਤਾਲਮੇਲ ਕਰ ਕੇ ਵਿਦਿਆਰਥੀਆਂ ਨੂੰ ਉੱਦਮੀ ਬਣਨ ਲਈ ਪ੍ਰੇਰਿਤ ਕਰੇਗਾ-ਰਾਹੁਲ ਭੰਡਾਰੀ

ਕਪੂਰਥਲਾ, 27 ਮਈ (ਅਮਰਜੀਤ ਕੋਮਲ)-ਆਈ.ਕੇ. ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਕਪੂਰਥਲਾ ਵਲੋਂ ਯੂਨੀਵਰਸਿਟੀ ਦੇ ਮੌਜੂਦਾ ਤੇ ਸਾਬਕਾ ਵਿਦਿਆਰਥੀਆਂ ਦੇ ਸਟਾਰਟਅਪ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਯੂਨੀਵਰਸਿਟੀ ਦੇ ਮੁੱਖ ਕੈਂਪਸ ਵਿਚ ਸਥਾਪਿਤ ਬਿਜ਼ਨੈੱਸ ...

ਪੂਰੀ ਖ਼ਬਰ »

ਦੋਆਬਾ ਹੈੱਡਲਾਈਨਜ਼ ਅਖ਼ਬਾਰ ਦੀ 21ਵੀਂ ਵਰੇ੍ਹਗੰਡ ਮੌਕੇ ਨਕੋਦਰ ਕਵੀ ਦਰਬਾਰ

ਨਕੋਦਰ, 27 ਮਈ (ਗੁਰਵਿੰਦਰ ਸਿੰਘ)-ਅਦਾਰਾ 'ਦੋਆਬਾ ਹੈੱਡਲਾਈਨਜ਼' ਦੀ 11ਵੀਂ ਵਰ੍ਹੇਗੰਡ ਦੇ ਮੌਕੇ 'ਤੇ ਨਕੋਦਰ ਕਵੀ ਦਰਬਾਰ ਗੁਰੂ ਨਾਨਕ ਨੈਸ਼ਨਲ ਕਾਲਜ ਲੜਕੀਆਂ ਵਿਖੇ ਸਵੇਰੇ 11 ਵਜੇ ਤੋਂ 3 ਵਜੇ ਤੱਕ ਹੋਇਆ | ਇਸ 'ਚ ਮੁੱਖ ਮਹਿਮਾਨ ਵਜੋਂ ਬੀ.ਐੱਸ. ਭਈਆ ਰਿਵਾਡ ਸੀ.ਐੱਫ਼.ਓ ...

ਪੂਰੀ ਖ਼ਬਰ »

6 ਜੂਨ ਨੂੰ ਨਗਰ ਨਿਗਮ ਹਾਊਸ ਦੀ ਮੀਟਿੰਗ ਕਰਵਾਉਣ ਦੀ ਤਿਆਰੀ

ਜਲੰਧਰ, 27 ਮਈ (ਸ਼ਿਵ)-ਮੇਅਰ ਜਗਦੀਸ਼ ਰਾਜਾ ਦੀ ਸਿਫ਼ਾਰਸ਼ ਤੋਂ ਬਾਅਦ ਨਗਰ ਨਿਗਮ ਨੇ 6 ਜੂਨ ਨੂੰ ਨਿਗਮ ਹਾਊਸ ਨੂੰ ਹਾਊਸ ਦੀ ਮੀਟਿੰਗ ਕਰਵਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਤੇ ਜੇਕਰ ਸਹਿਮਤੀ ਬਣੀ ਤਾਂ ਇਸ ਤਰੀਕ ਨੂੰ ਹਾਊਸ ਦੀ ਮੀਟਿੰਗ ਹੋ ਸਕਦੀ ਹੈ | ਮੀਟਿੰਗ ਕਈ ...

ਪੂਰੀ ਖ਼ਬਰ »

ਮੰਡੀ ਫੈਂਟਣਗੰਜ 'ਚ ਕਾਰੋਬਾਰੀ 'ਤੇ ਕੇਂਦਰੀ ਏਜੰਸੀ ਵਲੋਂ ਸਰਵੇ

ਜਲੰਧਰ, 27 ਮਈ (ਸ਼ਿਵ)-ਕੇਂਦਰੀ ਏਜੰਸੀ ਦੀ ਟੀਮ ਵਲੋਂ ਮੰਡੀ ਫੈਂਟਣਗੰਜ ਵਿਚ ਦਾਲ ਕਾਰੋਬਾਰੀ 'ਤੇ ਸਰਵੇ ਕੀਤਾ ਗਿਆ | ਦੱਸਿਆ ਜਾਂਦਾ ਹੈ ਕਿ ਕੇਂਦਰੀ ਏਜੰਸੀ ਦੀ ਟੀਮ ਵਲੋਂ ਮੰਡੀ ਤੋਂ ਇਲਾਵਾ ਕਾਰੋਬਾਰੀ ਅਦਾਰੇ ਨਾਲ ਜੁੜੇ ਸੰਸਥਾਨਾਂ 'ਤੇ ਵੀ ਸਰਵੇ ਕੀਤਾ ਗਿਆ | ਇਕ ...

ਪੂਰੀ ਖ਼ਬਰ »

'ਆਪ' ਸਰਕਾਰ ਨੇ ਰਜਿਸਟਰੀਆਂ 'ਤੇ ਰੋਕ ਲਗਾ ਕੇ ਆਮ ਲੋਕਾਂ ਨਾਲ ਕੀਤਾ ਧੱਕਾ-ਖੰਨਾ

ਜਲੰਧਰ, 27 ਮਈ (ਸ਼ਿਵ)-ਭਾਜਪਾ ਦੇ ਮੀਤ ਪ੍ਰਧਾਨ ਅਤੇ ਕੌਂਸਲਰ ਪਤੀ ਵਿਵੇਕ ਖੰਨਾ ਨੇ ਕਿਹਾ ਕਿ 92 ਵਿਧਾਇਕਾਂ ਨਾਲ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕੋਈ ਵੀ ਵਿਧਾਇਕ ਅੱਜ ਸਹੁੰ ਚੁੱਕ ਕੇ ਕਹੇ ਕਿ ਉਸ ਨੇ ਕਿਸੇ ਨਾਜਾਇਜ਼ ਕਾਲੋਨੀ ਤੋਂ ਕੋਈ ਵੋਟ ਨਹੀਂ ਲਈ ਅਤੇ ਨਾ ਹੀ ...

ਪੂਰੀ ਖ਼ਬਰ »

ਕਾਰ 'ਚੋਂ 75 ਗ੍ਰਾਮ ਹੈਰੋਇਨ, 19 ਹਜ਼ਾਰ ਦੀ ਡਰੱਗ ਮਨੀ ਬਰਾਮਦ

ਜਲੰਧਰ, 27 ਮਈ (ਐੱਮ. ਐੱਸ. ਲੋਹੀਆ)-ਸਵਿਫ਼ਟ ਕਾਰ 'ਚ ਜਾ ਰਹੇ ਪਤੀ-ਪਤਨੀ ਅਤੇ ਇਕ ਹੋਰ ਔਰਤ ਤੋਂ 75 ਗ੍ਰਾਮ ਹੈਰੋਇਨ ਅਤੇ 19 ਹਜ਼ਾਰ ਦੀ ਡਰੱਗ ਮਨੀ ਬਰਾਮਦ ਕਰਕੇ ਸਪੈਸ਼ਲ ਟਾਸਕ ਫੋਰਸ ਦੀ ਟੀਮ ਨੇ ਗਿ੍ਫ਼ਤਾਰ ਕਰ ਲਿਆ ਹੈ | ਗਿ੍ਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਪਿੰਡ ਬਜੂਆ ...

ਪੂਰੀ ਖ਼ਬਰ »

ਟ੍ਰੈਫ਼ਿਕ ਸਮੱਸਿਆ ਨਾਲ ਜੂਝ ਰਿਹੈ ਨਕੋਦਰ ਸ਼ਹਿਰ

ਗੁਰਵਿੰਦਰ ਸਿੰਘ ਨਕੋਦਰ' 27 ਮਈ- ਨਕੋਦਰ ਸ਼ਹਿਰ ਇੱਕ ਇਤਿਹਾਸਕ ਸ਼ਹਿਰ ਹੈ, ਇਸ 'ਚ 3 ਵਿਸ਼ਵ ਪ੍ਰਸਿੱਧ ਧਾਰਮਿਕ ਸਥਾਨ ਹਨ, ਜਿੰਨ੍ਹਾਂ 'ਚ ਰੋਜ਼ਾਨਾ ਸੈਂਕੜੇ ਸ਼ਰਧਾਲੂ ਮੱਥਾ ਟੇਕਣ ਲਈ ਆਉਂਦੇ ਹਨ ਵੀਰਵਾਰ ਅਤੇ ਐਤਵਾਰ ਨੂੰ ਸ਼ਰਧਾਲੂਆਂ ਦੀ ਗਿਣਤੀ ਹਜ਼ਾਰਾਂ 'ਚ ਪਹੁੰਚ ...

ਪੂਰੀ ਖ਼ਬਰ »

ਬੇਜ਼ਮੀਨੇ ਮਜ਼ਦੂਰ ਦੀ ਕੁੱਟਮਾਰ ਕਰਨ ਵਾਲੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਦੀ ਮੰਗ

ਜਲੰਧਰ, 27 ਮਈ (ਹਰਵਿੰਦਰ ਸਿੰਘ ਫੁੱਲ)-ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਦਰਸ਼ਨ ਨਾਹਰ, ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ, ਵਿੱਤ ਸਕੱਤਰ ਮਹੀਪਾਲ ਅਤੇ ਜਾਇੰਟ ਸਕੱਤਰ ਬਲਦੇਵ ਸਿੰਘ ਨੂਰਪੁਰੀ ਨੇ ਸ਼੍ਰੀ ਅੰਮਿ੍ਤਸਰ ਸਾਹਿਬ ਜ਼ਿਲ•ੇ 'ਚ ਅਨੁਸੂਚਿਤ ਜਾਤੀ ਨਾਲ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਪਤੀ ਦੀ ਮੌਤ, ਪਤਨੀ ਗੰਭੀਰ ਜ਼ਖ਼ਮੀ

ਸ਼ਾਹਕੋਟ, 27 ਮਈ (ਸੁਖਦੀਪ ਸਿੰਘ)-ਅੱਜ ਦੁਪਹਿਰ ਸ਼ਾਹਕੋਟ-ਮੋਗਾ ਕੌਮੀ ਮਾਰਗ 'ਤੇ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ, ਜਦਕਿ ਉਸ ਦੀ ਪਤਨੀ ਗੰਭੀਰ ਜ਼ਖਮੀ ਹੋ ਗਈ | ਜਾਣਕਾਰੀ ਅਨੁਸਾਰ ਗੁਰਮੇਲ ਸਿੰਘ (65) ਪੁੱਤਰ ਨਿਰੰਜਣ ਸਿੰਘ ਵਾਸੀ ਪਿੰਡ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX