ਕੁਝ ਕਿਸਾਨ ਸੰਗਠਨਾਂ ਦਾ ਰਾਜਨੀਤੀ ਦੀ ਬਿਮਾਰੀ ਤੋਂ ਨਹੀਂ ਛੁੱਟ ਰਿਹਾ ਪੱਲਾ-ਟਿਕੈਤ
ਪੁਨੀਤ ਬਾਵਾ
ਲੁਧਿਆਣਾ, 28 ਮਈ -ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਸੰਯੁਕਤ ਕਿਸਾਨ ਮੋਰਚਾ (ਐਸ.ਕੇ.ਐਮ.) ਨਾਲੋਂ ਕਈ ਜਥੇਬੰਦੀਆਂ ਵੱਖਰੀਆਂ ਹੋ ਕੇ ਚੋਣ ਮੈਦਾਨ 'ਚ ਨਿਤਰੀਆਂ ਸਨ, ...
ਸਾਬਕਾ ਤੋਂ ਇਲਾਵਾ ਕਈ ਮੌਜੂਦਾ ਵਿਧਾਇਕਾਂ ਦੀ ਸੁਰੱਖਿਆ 'ਚ ਵੀ ਕੀਤੀ ਕਟੌਤੀ
ਚੰਡੀਗੜ੍ਹ, 28 ਮਈ (ਵਿਕਰਮਜੀਤ ਸਿੰਘ ਮਾਨ)-ਪੰਜਾਬ ਸਰਕਾਰ ਵਲੋਂ ਅੱਜ ਸੂਬੇ ਦੀ ਕਾਨੂੰਨ ਵਿਵਸਥਾ ਦਾ ਹਵਾਲਾ ਦਿੰਦੇ ਹੋਏ 424 ਵੀ.ਆਈ.ਪੀਜ਼ ਦੀ ਸੁਰੱਖਿਆ ਵਾਪਸ ਲਈ ਗਈ ਹੈ, ਜਿੰਨ੍ਹਾਂ ਵਿਚ ਧਾਰਮਿਕ ਡੇਰਿਆਂ ਦੇ ਮੁਖੀ, ਸਿਆਸੀ ਆਗੂ ਅਤੇ ਪੁਲਿਸ ਅਧਿਕਾਰੀ ਸ਼ਾਮਿਲ ਹਨ | ਇਸ ਦੇ ਇਲਾਵਾ ਇਸ ਸੂਚੀ ਵਿਚ ਸਾਬਕਾ ਪੁਲਿਸ ਅਧਿਕਾਰੀ ਅਤੇ ਸਾਬਕਾ ਵਿਧਾਇਕਾਂ ਸਮੇਤ ਕਈ ਸਮਾਜ ਸੇਵੀ ਵੀ ਸ਼ਾਮਿਲ ਹਨ | ਇਨ੍ਹਾਂ ਹੁਕਮਾਂ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਸੁਰੱਖਿਆ 'ਚੋਂ ਵੀ 2 ਮੁਲਾਜ਼ਮ ਅਤੇ ਗਿਆਨੀ ਰਘਬੀਰ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਸੁਰੱਖਿਆ 'ਚੋਂ 2 ਮੁਲਾਜ਼ਮ ਵਾਪਸ ਬੁਲਾਏ ਗਏ ਹਨ | ਸਰਕਾਰ ਵਲੋਂ ਜਥੇਦਾਰ ਹਰਪ੍ਰੀਤ ਸਿੰਘ ਅਤੇ ਜਥੇਦਾਰ ਰਘਬੀਰ ਸਿੰਘ ਦੀ ਸੁਰੱਖਿਆ 'ਚ ਕਟੌਤੀ ਕਰਨ ਮਗਰੋਂ ਉਨ੍ਹਾਂ ਵਲੋਂ ਬਾਕੀ ਦੀ ਸੁਰੱਖਿਆ ਵੀ ਵਾਪਸ ਕਰ ਦਿੱਤੀ ਗਈ ਸੀ, ਪਰ ਹੁਣ ਸਰਕਾਰ ਦੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸਰਕਾਰ ਵਲੋਂ ਉਨ੍ਹਾਂ ਦੀ ਸੁਰੱਖਿਆ ਬਹਾਲ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ | ਪਰ ਜਥੇਦਾਰ ਸਾਹਿਬਾਨ ਵਲੋਂ ਫ਼ਿਲਹਾਲ ਸਰਕਾਰੀ ਸੁਰੱਖਿਆ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ | ਏ.ਡੀ.ਜੀ.ਪੀ ਸੁਰੱਖਿਆ ਪੰਜਾਬ ਵਲੋਂ ਜਾਰੀ ਕੀਤੇ ਪੱਤਰ ਮੁਤਾਬਿਕ ਡੇਰਾ ਰਾਧਾ ਸੁਆਮੀ ਬਿਆਸ ਤੋਂ 10, ਡੇਰਾ ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਤੋਂ 9 ਅਤੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਤੋਂ 6 ਸੁਰੱਖਿਆ ਕਰਮੀਂ ਵਾਪਸ ਬੁਲਾ ਲਏ ਗਏ ਹਨ | ਜਿਨ੍ਹਾਂ ਪ੍ਰਮੁੱਖ ਸ਼ਖ਼ਸੀਅਤਾਂ ਦੀ ਸੁਰੱਖਿਆ ਘਟਾਈ ਗਈ ਹੈ, ਉਨ੍ਹਾਂ ਵਿਚ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ, ਡੇਰਾ ਸੱਚਖੰਡ ਬੱਲਾਂ ਦੇ ਮੁਖੀ ਸੰਤ ਨਿਰੰਜਨ ਦਾਸ, ਨਾਮਧਾਰੀ ਸੰਪਰਦਾਇ ਦੇ ਸਤਿਗੁਰੂ ਉਦੈ ਸਿੰਘ, ਗੁਰਦੁਆਰਾ ਨਾਨਕਸਰ ਕਲੇਰਾ ਦੇ ਬਾਬਾ ਲੱਖਾ ਸਿੰਘ ਅਤੇ ਡੇਰਾ ਕਾਹਨਾ ਢੇਸੀਆਂ (ਗੁਰਾਇਆ) ਦੇ ਮੁਖੀ ਸੰਤ ਤਰਮਿੰਦਰ ਸਿੰਘ ਸ਼ਾਮਿਲ ਹਨ | ਇਸ ਦੇ ਨਾਲ ਹੀ ਡੇਰਾ ਸਿਰਸਾ ਮੁਖੀ ਦੇ ਨਜ਼ਦੀਕੀ ਰਿਸ਼ਤੇਦਾਰ ਅਤੇ ਕਾਂਗਰਸ ਨੇਤਾ ਹਰਮਿੰਦਰ ਸਿੰਘ ਜੱਸੀ ਦੀ ਸੁਰੱਖਿਆ ਤੋਂ ਵੀ 5 ਮੁਲਾਜ਼ਮ ਵਾਪਸ ਬੁਲਾਏ ਗਏ ਹਨ | ਇਸੇ ਤਰ੍ਹਾਂ ਸਾਬਕਾ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਤੋਂ 1, ਐੱਸ.ਟੀ.ਐੱਫ ਮੁਖੀ ਹਰਪ੍ਰੀਤ ਸਿੱਧੂ ਦੀ ਸੁਰੱਖਿਆ ਤੋਂ 5 ਮੁਲਾਜ਼ਮ ਹਟਾ ਲਏ ਗਏ ਹਨ | ਜਿੰਨ੍ਹਾਂ ਵਿਧਾਇਕਾਂ ਦੀ ਸੁਰੱਖਿਆ ਵਾਪਸ ਲੈ ਲਈ ਗਈ ਹੈ ਉਨ੍ਹਾਂ 'ਚ ਮਜੀਠਾ ਤੋਂ ਅਕਾਲੀ ਦਲ ਦੀ ਵਿਧਾਇਕ ਗਨੀਵ ਕੌਰ ਮਜੀਠੀਆ, ਜਲੰਧਰ ਛਾਉਣੀ ਤੋਂ ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਅਤੇ ਲੁਧਿਆਣਾ ਉੱਤਰੀ ਤੋਂ 'ਆਪ' ਵਿਧਾਇਕ ਮਦਨ ਲਾਲ ਬੱਗਾ ਵੀ ਸ਼ਾਮਿਲ ਹਨ | ਕਾਂਗਰਸ ਦੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ, ਬਲਵਿੰਦਰ ਸਿੰਘ ਲਾਡੀ, ਹਰਮਿੰਦਰ ਗਿੱਲ, ਮਦਨ ਲਾਲ ਜਲਾਲਪੁਰ, ਸੁਰਜੀਤ ਧੀਮਾਨ, ਹਰਦਿਆਲ ਕੰਬੋਜ਼ ਅਤੇ ਸੁਖਪਾਲ ਭੁੱਲਰ ਦੇ ਇਲਾਵਾ 'ਆਪ' ਦੇ ਸਾਬਕਾ ਵਿਧਾਇਕ ਕੰਵਰ ਸੰਧੂ ਤੇ ਜਗਤਾਰ ਸਿੰਘ ਜੱਗਾ, ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਦਿਨੇਸ਼ ਬੱਬੂ, ਸ਼ਰਨਜੀਤ ਸਿੰਘ ਢਿੱਲੋਂ, ਕੰਵਰਜੀਤ ਸਿੰਘ ਅਤੇ ਗੁਰਪ੍ਰਤਾਪ ਸਿੰਘ ਵਡਾਲਾ, ਸਾਬਕਾ ਮੰਤਰੀ ਤੀਕਸ਼ਨ ਸੂਦ ਅਤੇ ਭਾਜਪਾ ਦੇ ਮੁੱਖ ਬੁਲਾਰੇ ਅਨਿਲ ਸਰੀਨ ਦੀ ਸੁਰੱਖਿਆ ਵੀ ਵਾਪਸ ਲੈ ਲਈ ਗਈ ਹੈ | ਸਾਬਕਾ ਵਿਧਾਇਕ ਫ਼ਤਿਹਜੰਗ ਸਿੰਘ ਬਾਜਵਾ ਤੋਂ ਇਕ, ਨਵਜੋਤ ਸਿੰਘ ਸਿੱਧੂ ਦੇ ਕਰੀਬੀ ਪੰਜਾਬ ਕਿ੍ਕਟ ਐਸੋਸੀਏਸ਼ਨ ਦੇ ਪ੍ਰਧਾਨ ਗੁਲਜ਼ਾਰ ਇੰਦਰ ਸਿੰਘ ਤੋਂ 3 ਸੁਰੱਖਿਆ ਕਰਮੀ ਵਾਪਸ ਬੁਲਾ ਲਏ ਗਏ ਹਨ ਜਦਕਿ ਪੰਜਾਬ ਦੇ ਸਾਬਕਾ ਡੀ.ਜੀ.ਪੀ ਐਮ.ਐਸ.ਭੁੱਲਰ, ਅਨਿਲ ਕੌਸ਼ਿਕ, ਐਨ.ਪੀ.ਐਸ ਔਲਖ, ਪੀ.ਲਾਲ ਚੰਦਰਸ਼ੇਖਰ ਅਤੇ ਸਾਬਕਾ ਤੇ ਮੌਜੂਦਾ ਡੀ.ਐਸ.ਪੀ ਪੱਧਰ ਦੇ ਅਧਿਕਾਰੀਆਂ ਤੇ ਏ.ਡੀ.ਜੀ.ਪੀ ਪੱਧਰ ਦੇ ਪੁਲਿਸ ਅਧਿਕਾਰੀਆਂ ਦੀ ਸੁਰੱਖਿਆ ਵਜੋਂ ਮੁਲਾਜ਼ਮਾਂ ਨੂੰ ਵਾਪਸ ਬੁਲਾ ਲਿਆ ਗਿਆ ਹੈ | ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇ. ਪੀ. ਸਿੰਘ ਅਤੇ ਨਿਰਮਲ ਸਿੰਘ ਕਾਹਲੋਂ ਅਤੇ ਸਾਬਕਾ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਦੀ ਸੁਰੱਖਿਆ ਵੀ ਵਾਪਸ ਲੈ ਲਈ ਗਈ ਹੈ | ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਚੇਅਰਮੈਨ ਸੰਜੇ ਸ੍ਰੀਵਾਸਤਵ, ਸਾਬਕਾ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ, ਬਾਬਾ ਫਰੀਦ ਯੂਨੀਵਰਸਿਟੀ ਦੇ ਉੱਪ ਕੁਲਪਤੀ ਰਾਜ ਬਹਾਦਰ, ਸਾਬਕਾ ਸੰਸਦ ਮੈਂਬਰ ਰਾਜੀਵ ਸ਼ੁਕਲਾ ਅਤੇ ਗਾਇਕ ਸਿੱਧੂ ਮੂਸੇਵਾਲਾ ਦੀ ਸੁਰੱਖਿਆ 'ਚ ਵੀ ਕਟੌਤੀ ਕੀਤੀ ਗਈ ਹੈ | ਹਾਲਾਂਕਿ ਇਸ ਸਬੰਧੀ ਜਾਰੀ ਪੱਤਰ ਵਿਚ ਸਪੱਸ਼ਟ ਕੀਤਾ ਗਿਆ ਕਿ ਇਹ ਸੁਰੱਖਿਆ ਵਾਪਸੀ ਪੂਰੀ ਤਰ੍ਹਾਂ ਆਰਜ਼ੀ ਤੌਰ 'ਤੇ ਕੀਤੀ ਜਾ ਰਹੀ ਹੈ | ਏ. ਡੀ. ਜੀ. ਪੀ. (ਸੁਰੱਖਿਆ) ਨੇ ਜਾਰੀ ਆਦੇਸ਼ 'ਚ ਕਿਹਾ ਕਿ ਸੁਰੱਖਿਆ ਮੁਲਾਜ਼ਮਾਂ ਨੂੰ ਕਾਨੂੰਨ ਵਿਵਸਥਾ ਦੀ ਡਿਊਟੀ ਸੰਬੰਧੀ ਅਸਥਾਈ ਤੌਰ 'ਤੇ ਵਾਪਸ ਲਿਆ ਜਾ ਰਿਹਾ ਹੈ |
ਚੰਡੀਗੜ੍ਹ, 28 ਮਈ (ਵਿਕਰਮਜੀਤ ਸਿੰਘ ਮਾਨ)-ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਪਦਮ ਸ੍ਰੀ ਪੁਰਸਕਾਰ ਨਾਲ ਸਨਮਾਨਿਤ ਦੋ ਪ੍ਰਮੁੱਖ ਹਸਤੀਆਂ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਉਦਯੋਗਪਤੀ ਤੇ ਸਮਾਜਸੇਵੀ ਵਿਕਰਮਜੀਤ ਸਿੰਘ ਸਾਹਨੀ ਨੂੰ ਰਾਜ ...
ਸ੍ਰੀਨਗਰ, 28 ਮਈ (ਮਨਜੀਤ ਸਿੰਘ)-ਦੱਖਣੀ-ਕਸ਼ਮੀਰ ਦੇ ਜ਼ਿਲ੍ਹਾ ਅਨੰਤਨਾਗ ਵਿਖੇ ਮੁਕਾਬਲੇ ਦੌਰਾਨ ਹਿਜ਼ਬੁਲ ਮੁਜ਼ਾਹਦੀਨ ਦੇ 2 ਸਥਾਨਕ ਅੱਤਵਾਦੀ ਮੁਕਾਬਲੇ ਦੌਰਾਨ ਮਾਰੇ ਗਏ | ਆਈ. ਜੀ. ਕਸ਼ਮੀਰ ਵਿਜੇ ਕੁਮਾਰ ਨੇ ਟਵੀਟ ਰਾਹੀਂ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ...
ਜੰਮੂ, 28 ਮਈ (ਪੀ. ਟੀ. ਆਈ.)-ਸੁਰੱਖਿਆ ਬਲਾਂ ਵਲੋਂ ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ 'ਚ ਕੰਟਰੋਲ ਰੇਖਾ (ਐੱਲ.ਓ.ਸੀ.) ਨੇੜਿਓਾ 200 ਕਰੋੜ ਰੁਪਏ ਤੋਂ ਵੱਧ ਕੀਮਤ ਦੀ 44 ਕਿੱਲੋ ਹੈਰੋਇਨ ਬਰਾਮਦ ਕਰਨ ਦੀ ਖ਼ਬਰ ਹੈ | ਅਧਿਕਾਰੀਆਂ ਨੇ ਦੱਸਿਆ ਕਿ ਇਹ ਬਰਾਮਦਗੀ ਸੂਚਨਾ ਦੇ ਆਧਾਰ 'ਤੇ ...
ਜਾਨ ਗਵਾਉਣ ਵਾਲੇ 7 ਜਵਾਨ ਮਹਾਰਾਸ਼ਟਰ, ਮੱਧ ਪ੍ਰਦੇਸ਼, ਝਾਰਖੰਡ, ਬਿਹਾਰ ਤੇ ਪੱਛਮੀ ਬੰਗਾਲ ਨਾਲ ਸੰਬੰਧਿਤ
ਨਵੀਂ ਦਿੱਲੀ, 28 ਮਈ (ਏਜੰਸੀ)-ਬੀਤੇ ਕੱਲ੍ਹ ਲੱਦਾਖ ਦੇ ਤੁਰਤੁਕ ਸੈਕਟਰ 'ਚ ਕੰਟਰੋਲ ਰੇਖਾ ਨੇੜੇ ਵਾਪਰੇ ਬੱਸ ਹਾਦਸੇ ਵਿਚ ਜ਼ਖ਼ਮੀ ਹੋਏ ਫ਼ੌਜ ਦੇ 19 ਜਵਾਨਾਂ ...
ਭਿ੍ਸ਼ਟਾਚਾਰ 'ਚ ਸ਼ਾਮਿਲ ਸਾਬਕਾ ਮੰਤਰੀਆਂ ਦੇ ਨਾਂਅ ਦੇਣਗੇ
ਚੰਡੀਗੜ੍ਹ, 28 ਮਈ (ਪੀ. ਟੀ. ਆਈ.)-ਕੈਪਟਨ ਅਮਰਿੰਦਰ ਸਿੰਘ ਜਲਦੀ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲ ਕੇ ਉਨ੍ਹਾਂ ਸਾਬਕਾ ਮੰਤਰੀਆਂ ਤੇ ਵਿਧਾਇਕਾਂ ਦੇ ਨਾਂਅ ਦੇਣਗੇ, ਜੋ ਉਨ੍ਹਾਂ ਦੇ ਸ਼ਾਸਨ ਕਾਲ ਦੌਰਾਨ ...
ਨਵੀਂ ਦਿੱਲੀ, 28 ਮਈ (ਏਜੰਸੀ)-ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ.ਸੀ.ਬੀ.) ਨੇ 35 ਕਿੱਲੋ ਹੈਰੋਇਨ ਜ਼ਬਤ ਕਰਕੇ ਤੇ 8 ਮੁਲਜ਼ਮਾਂ ਨੂੰ ਗਿ੍ਫਤਾਰ ਕਰ ਕੇ ਨਸ਼ਾ ਤਸਕਰੀ ਦੇ ਵੱਡੇ ਨੈੱਟਵਰਕ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ | ਇਹ ਕਾਰਵਾਈ 24 ਮਈ ਨੂੰ ਉਦੋਂ ਸ਼ੁਰੂ ਹੋਈ ...
ਨਵੀਂ ਦਿੱਲੀ, 28 ਮਈ (ਉਪਮਾ ਡਾਗਾ ਪਾਰਥ)-15 ਰਾਜਾਂ ਦੀਅ ਾਂ 57 ਰਾਜ ਸਭਾ ਸੀਟਾਂ 'ਤੇ 10 ਜੂਨ ਨੂੰ ਹੋਣ ਵਾਲੀਆਂ ਚੋਣਾਂ ਲਈ ਸਾਰੀਆਂ ਪਾਰਟੀਆਂ ਆਪੋ-ਆਪਣੀਆਂ ਰਣਨੀਤੀਆਂ ਘੜ੍ਹਣ 'ਚ ਮਸ਼ਰੂਫ਼ ਹਨ | ਚੋਣਾਂ ਲਈ ਨਾਮਜ਼ਦਗੀ ਦੀ ਆਖ਼ਰੀ ਮਿਤੀ 31 ਮਈ ਹੈ, ਜਦਕਿ ਨਾਂਅ ਵਾਪਸ ਲੈਣ ਦੀ ...
ਨਵੀਂ ਦਿੱਲੀ, 28 ਮਈ (ਉਪਮਾ ਡਾਗਾ ਪਾਰਥ)-ਦੇਸ਼ 'ਚ ਧਾਰਮਿਕ ਸਥਾਨਾਂ ਨੂੰ ਲੈ ਕੇ ਚੱਲ ਰਹੀ ਬਹਿਸ ਦਰਮਿਆਨ ਧਰਮ ਸਥਾਨਾਂ ਬਾਰੇ ਕਾਨੂੰਨ ਨੂੰ ਲੈ ਕੇ ਚਰਚਾ ਛਿੜੀ ਹੋਈ ਹੈ | ਸਾਲ 1991 'ਚ ਬਣੇ ਇਸ ਕਾਨੂੰਨ ਨੂੰ ਲੈ ਕੇ ਸਨਿਚਰਵਾਰ ਨੂੰ ਸੁਪਰੀਮ ਕੋਰਟ 'ਚ ਇਸ ਸੰਬੰਧ 'ਚ ਚੌਥੀ ...
ਨਵੀਂ ਦਿੱਲੀ, 28 ਮਈ (ਏਜੰਸੀਆਂ)-ਸੀ.ਬੀ.ਆਈ. ਨੇ ਕਾਂਗਰਸੀ ਸੰਸਦ ਮੈਂਬਰ ਕਾਰਤੀ ਚਿਦੰਬਰਮ ਤੋਂ ਕਥਿਤ ਰੂਪ 'ਚ ਰਿਸ਼ਵਤ ਲੈ ਕੇ ਚੀਨੀ ਨਾਗਰਿਕਾਂ ਨੂੰ ਵੀਜ਼ਾ ਦੇਣ ਦੇ ਇਕ ਮਾਮਲੇ 'ਚ ਲਗਾਤਾਰ ਤੀਸਰੇ ਦਿਨ ਵੀ 8 ਘੰਟੇ ਤੱਕ ਪੁੱਛਗਿੱਛ ਕੀਤੀ ਗਈ | ਸੀ.ਬੀ.ਆਈ. ਦੇ ਸੂਤਰਾਂ ਨੇ ...
ਅਬੂਜਾ, 28 ਮਈ (ਏਜੰਸੀ)-ਨਾਈਜੀਰੀਆ ਵਿਚ ਇਕ ਚਰਚ 'ਚ ਮੇਲੇ ਦੌਰਾਨ ਮਚੀ ਭਗਦੜ ਕਾਰਨ 31 ਲੋਕਾਂ ਦੀ ਮੌਤ ਹੋ ਗਈ, ਜਦੋਂਕਿ ਸੱਤ ਜ਼ਖ਼ਮੀ ਹੋ ਗਏ | ਜਾਣਕਾਰੀ ਅਨੁਸਾਰ ਰਿਵਰਜ਼ ਰਾਜ 'ਚ ਇਕ ਚਰਚ ਵਲੋਂ ਕਰਵਾਏ ਮੇਲੇ 'ਚ ਸਾਲਾਨਾ 'ਮੁਫ਼ਤ ਲਈ ਦੁਕਾਨ' ਸਹਾਇਤਾ ਪ੍ਰੋਗਰਾਮ 'ਚ ਸ਼ਾਮਿਲ ...
• ਕਿਹਾ, ਪਿਛਲੇ ਅੱਠ ਸਾਲਾਂ 'ਚ ਦੇਸ਼ ਦੀ ਸੇਵਾ 'ਚ ਕੋਈ ਕਸਰ ਨਹੀਂ ਛੱਡੀ • ਨੈਨੋ ਯੂਰੀਆ (ਤਰਲ) ਪਲਾਂਟ ਦਾ ਉਦਘਾਟਨ
ਗਾਂਧੀਨਗਰ/ਰਾਜਕੋਟ, 28 ਮਈ (ਏਜੰਸੀਆਂ)-ਗਾਂਧੀਨਗਰ ਵਿਖੇ ਸਹਿਕਾਰਤਾ ਬਾਰੇ ਇਕ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ...
ਮੁੰਬਈ, 28 ਮਈ (ਏਜੰਸੀ)-ਜਲ ਸੈਨਾ ਦੇ ਬੇੜੇ ਆਈ.ਐਨ.ਐਸ. ਗੋਮਤੀ ਨੇ ਆਪਣਾ ਕਮਿਸ਼ਨ ਪੂਰਾ ਕਰ ਲਿਆ | 34 ਸਾਲ ਤੱਕ ਸੇਵਾਵਾਂ ਦੇਣ ਤੋਂ ਬਾਅਦ ਇਹ ਮਿਜ਼ਾਈਲ ਪ੍ਰਣਾਲੀ ਨਾਲ ਲੈਸ ਬੇੜਾ ਸੇਵਾਮੁਕਤ ਹੋ ਗਿਆ | ਗੋਮਤੀ ਨੂੰ ਭਾਰਤੀ ਜਲ ਸੈਨਾ ਨੇ ਡਿਜ਼ਾਈਨ ਕੀਤਾ ਸੀ ਤੇ ਇਸ ਨੂੰ ਭਾਰਤ ...
ਜੈਪੁਰ, 28 ਮਈ (ਪੀ.ਟੀ.ਆਈ.)-ਰਾਜਸਥਾਨ ਦੇ ਦੁਦੂ ਇਲਾਕੇ 'ਚ ਇਕ ਖੂਹ 'ਚੋਂ ਪਰਿਵਾਰ ਦੇ 5 ਜੀਆਂ, ਜਿਨ੍ਹਾਂ 'ਚ 2 ਗਰਭਵਤੀ ਔਰਤਾਂ ਤੇ ਇਕ 20 ਦਿਨਾ ਦਾ ਬੱਚਾ ਸ਼ਾਮਿਲ ਸੀ, ਦੀਆਂ ਲਾਸ਼ਾਂ ਮਿਲੀਆਂ ਹਨ | ਪੁਲਿਸ ਨੂੰ ਸ਼ੱਕ ਹੈ ਕਿ ਇਹ ਮਾਮਲਾ ਖ਼ੁਦਕੁਸ਼ੀ ਦਾ ਹੈ | ਪੁਲਿਸ ਨੇ ਕਿਹਾ ਕਿ ...
'ਆਪ' ਸੁਪਰੀਮੋਂ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਤੋਂ ਰਾਜ ਸਭਾ ਲਈ ਪਾਰਟੀ ਵਲੋਂ ਐਲਾਨੇ ਦੋਵੇਂ ਉਮੀਦਵਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਮੈਨੂੰ ਭਰੋਸਾ ਹੈ ਕਿ 'ਆਪ' ਦੇ ਉਮੀਦਵਾਰ ਆਪਣੇ ਚੰਗੇ ਤਜ਼ਰਬੇ ਤੇ ਗਿਆਨ ਦੀ ਵਰਤੋਂ ਕਰਕੇ ਰਾਜ ...
ਸ੍ਰੀਨਗਰ, 28 ਮਈ (ਮਨਜੀਤ ਸਿੰਘ)-ਸੁਰੱਖਿਆ ਬਲਾਂ ਨੇ ਜ਼ਿਲ੍ਹਾ ਕੁਪਵਾੜਾ ਵਿਖੇ ਨਾਕੇ 'ਤੇ ਟਰੱਕ 'ਚ 7 ਕਿੱਲੇ ਹੈਰੋਇਨ ਅਤੇ 2 ਆਈ.ਈ.ਡੀਜ਼ ਬਰਾਮਦ ਕਰਦੇ ਔਰਤ ਸਮੇਤ 3 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਸੂਤਰਾਂ ਅਨੁਸਾਰ ਕੁਪਵਾੜਾ ਪੁਲਿਸ ਅਤੇ 7 ਆਰ. ਆਰ. ਨੇ ਬੀਤੀ ਦੇਰ ...
ਜ਼ਿਲ੍ਹਾ ਬਾਰਾਮੁਲਾ ਵਿਖੇ ਲਸ਼ਕਰ ਦੇ ਇਕ ਮਦਦਗਾਰ ਅੱਤਵਾਦੀ ਨੂੰ ਅਸਲੇ ਸਮੇਤ ਗਿ੍ਫ਼ਤਾਰ ਕਰ ਲਿਆ ਗਿਆ | ਪੁਲਿਸ, ਫ਼ੌਜ ਅਤੇ ਐਸ.ਐਸ.ਬੀ. ਵਲੋਂ ਬਾਰਾਮੁੱਲਾ ਦੇ ਅਥਰੂਟਾ ਪੁਲ ਨੇੜੇ ਨਾਕੇ 'ਤੇ ਇਕ ਸ਼ੱਕੀ ਵਿਅਕਤੀਆਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਉਸ ਨੇ ਭੱਜਣ ਦੀ ...
ਮੁੱਲਾਂਪੁਰ-ਦਾਖਾ, 28 ਮਈ (ਨਿਰਮਲ ਸਿੰਘ ਧਾਲੀਵਾਲ)-ਲੁਧਿਆਣਾ ਵਿਖੇ ਪੰਜਾਬ ਦੀਆਂ 23 ਕਿਸਾਨ ਜਥੇਬੰਦੀਆਂ ਦੇ ਸਮਾਨਾਂਤਰ ਗੁਰਸ਼ਰਨ ਕਲਾ ਭਵਨ ਮੰਡੀ ਮੁੱਲਾਂਪੁਰ (ਲੁਧਿ:) ਵਿਖੇ ਸੰਯੁਕਤ ਕਿਸਾਨ ਮੋਰਚੇ ਦੀਆਂ ਸਮੂਹ 16 ਕਿਸਾਨ ਜਥੇਬੰਦੀਆਂ ਵਲੋਂ ਭਾਰਤੀ ਕਿਸਾਨ ਯੂਨੀਅਨ ...
ਨਵੀਂ ਦਿੱਲੀ, 28 ਮਈ (ਉਪਮਾ ਡਾਗਾ ਪਾਰਥ)-ਹਵਾਬਾਜ਼ੀ ਅਥਾਰਟੀ ਡੀ.ਜੀ.ਸੀ.ਏ. ਨੇ ਸਨਿਚਰਵਾਰ ਨੂੰ ਦੱਸਿਆ ਕਿ ਉਸ ਵਲੋਂ ਏਅਰ ਲਾਈਨ ਕੰਪਨੀ ਇੰਡੀਗੋ ਨੂੰ ਇਕ ਅਪਾਹਜ ਨੂੰ ਹਵਾਈ ਜਹਾਜ਼ ਵਿਚ ਚੜ੍ਹਣ ਤੋਂ ਰੋਕਣ ਕਰਕੇ 5 ਲੱਖ ਰੁਪਏ ਜੁਰਮਾਨਾ ਲਗਾਇਆ ਗਿਆ ਹੈ | ਇਹ ਘਟਨਾ 7 ਮਈ ਦੀ ...
ਸੰਯੁਕਤ ਕਿਸਾਨ ਮੋਰਚਾ ਦੀ ਦੇਸ਼ ਪੱਧਰੀ ਅਹਿਮ ਮੀਟਿੰਗ 8 ਜੂਨ ਨੂੰ ਦਿੱਲੀ ਵਿਖੇ ਹੋਣ ਜਾ ਰਹੀ ਹੈ, ਜਿਸ ਵਿਚ ਦੇਸ਼ ਭਰ ਤੋਂ 500 ਜਥੇਬੰਦੀਆਂ ਹਿੱਸਾ ਲੈਣਗੀਆਂ | ਸੰਯੁਕਤ ਕਿਸਾਨ ਮੋਰਚਾ ਦੀ ਦਿੱਲੀ ਵਿਖੇ ਹੋਣ ਵਾਲੀ ਮੀਟਿੰਗ ਵਿਚ ਕੇਂਦਰ ਤੇ ਰਾਜ ਸਰਕਾਰਾਂ ਨਾਲ ਕਿਸਾਨੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX