ਤਾਜਾ ਖ਼ਬਰਾਂ


ਫਗਵਾੜਾ ਧਰਨੇ 'ਚ ਪਹੁੰਚੇ ਹਜ਼ਾਰਾਂ ਟਰੈਕਟਰ, ਕਿਸਾਨਾਂ ਨੇ ਦਿੱਤੀ ਚਿਤਾਵਨੀ, ਸੰਘਰਸ਼ ਹੋਰ ਤਿੱਖਾ ਹੋਵੇਗਾ
. . .  3 minutes ago
ਫਗਵਾੜਾ, 12 ਅਗਸਤ-ਫਗਵਾੜਾ ਧਰਨੇ 'ਚ ਪਹੁੰਚੇ ਹਜ਼ਾਰਾਂ ਟਰੈਕਟਰ, ਕਿਸਾਨਾਂ ਨੇ ਦਿੱਤੀ ਚਿਤਾਵਨੀ, ਸੰਘਰਸ਼ ਹੋਰ ਤਿੱਖਾ ਹੋਵੇਗਾ
'ਆਪ' ਆਗੂ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਸਿਵਲ ਹਸਪਤਾਲ ਦੇ ਕਰਮਚਾਰੀਆਂ ਨੇ ਲਾਇਆ ਧਰਨਾ
. . .  34 minutes ago
ਅਬੋਹਰ, 12 ਅਗਸਤ (ਸੰਦੀਪ ਸੋਖਲ) - ਬੀਤੀ ਦਿਨ ਅਬੋਹਰ ਦੇ ਸਿਵਲ ਹਸਪਤਾਲ ਵਿਚ 'ਆਪ' ਆਗੂ ਵਲੋਂ ਫੇਸਬੁੱਕ 'ਤੇ ਲਾਈਵ ਹੋ ਕੇ ਝੂਠੀ ਅਫ਼ਵਾਹ ਫੈਲਾਉਣ ਦੇ ਰੋਸ ਵਿਚ ਹਸਪਤਾਲ ਦੇ ਡਾਕਟਰਾਂ ਤੇ ਕਰਮਚਾਰੀਆਂ ਵਲੋਂ ਉਸ...
ਹਥਿਆਰਬੰਦ ਹਮਲਾਵਰਾਂ ਦੇ ਹਮਲੇ 'ਚ ਰਵਨੀਤ ਸਿੰਘ ਬਿੱਟੂ ਦਾ ਨਿੱਜੀ ਸਹਾਇਕ ਜ਼ਖਮੀ
. . .  41 minutes ago
ਲੁਧਿਆਣਾ, 22 ਅਗਸਤ (ਪਰਮਿੰਦਰ ਸਿੰਘ ਆਹੂਜਾ) - ਸਥਾਨਕ ਇਆਲੀ ਚੌਕ 'ਚ ਅੱਜ ਸਵੇਰੇ ਹਥਿਆਰਬੰਦ ਹਮਲਾਵਰਾਂ ਵਲੋਂ ਕੀਤੇ ਹਮਲੇ ਵਿਚ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦਾ ਨਿੱਜੀ ਸਹਾਇਕ ਸਹਾਇਕ ਹਰਜਿੰਦਰ ਸਿੰਘ ਢੀਂਡਸਾ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਮੈਡੀਕਲ ਕਾਲਜ ਹਸਪਤਾਲ ਦਾਖਲ...
ਜੇ ਦਿੱਲੀ ਦੇ ਸਰਕਾਰੀ ਸਕੂਲ ਠੀਕ ਚੱਲ ਰਹੇ ਹਨ, ਤਾਂ 'ਆਪ' ਵਿਧਾਇਕਾਂ ਦੇ ਬੱਚੇ ਉੱਥੇ ਕਿਉਂ ਨਹੀਂ ਪੜ੍ਹ ਰਹੇ? - ਪ੍ਰਹਿਲਾਦ ਜੋਸ਼ੀ
. . .  54 minutes ago
ਨਵੀਂ ਦੱਲੀ, 12 ਅਗਸਤ - ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਦਾ ਕਹਿਣਾ ਹੈ ਕਿ ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਝੂਠਾ ਹੈ। ਉਸ ਨੇ ਕਈ ਸੂਬਿਆਂ 'ਚ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਕੀਤਾ ਪਰ ਉਸ...
ਬੰਦ ਦੇ ਸਮਰਥਨ 'ਚ ਵਾਲਮੀਕਿ ਭਾਈਚਾਰੇ ਦੇ ਆਗੂਆਂ ਵਲੋਂ ਹਾਲ ਗੇਟ 'ਤੇ ਧਰਨਾ
. . .  about 1 hour ago
ਅੰਮ੍ਰਿਤਸਰ, 12 ਅਗਸਤ (ਰਾਜੇਸ਼ ਕੁਮਾਰ ਸ਼ਰਮਾ) - ਪੰਜਾਬ ਬੰਦ ਦੇ ਸਮਰਥਨ ਵਿਚ ਅੱਜ ਵਾਲਮੀਕਿ ਭਾਈਚਾਰੇ ਦੇ ਆਗੂਆਂ ਵਲੋਂ ਹਾਲ ਗੇਟ 'ਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਵਾਲਮੀਕਿ ਭਾਈਚਾਰੇ ਦੇ ਆਗੂਆਂ ਨੇ ਕਿਹਾ ਕਿ ਵਾਲਮੀਕਿ ਸਮਾਜ ਦੇ ਕੁਝ ਆਗੂਆਂ ਵਲੋਂ ਭਾਵੇ ਬੰਦ...
ਰਾਘਵ ਚੱਢਾ ਵਲੋਂ ਸੰਸਦ ਦੇ ਮੌਨਸੂਨ ਇਜਲਾਸ ਦਾ ਆਪਣਾ ਰਿਪੋਰਟ ਕਾਰਡ ਪੇਸ਼
. . .  about 1 hour ago
ਚੰਡੀਗੜ੍ਹ, 12 ਅਗਸਤ - ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਸੰਸਦ ਦੇ ਮੌਨਸੂਨ ਇਜਲਾਸ ਦਾ ਆਪਣਾ ਰਿਪੋਰਟ ਕਾਰਡ ਪੇਸ਼ ਕਰਦਿਆ ਕਿਹਾ ਕਿ ਮੌਨਸੂਨ ਇਜਲਾਸ ਦੌਰਾਨ ਮੈਂ 42 ਸਵਾਲ ਉਠਾਏ, 2 ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਕੀਤੇ ਤੇ 93% ਹਾਜ਼ਰੀ...
ਰੱਖੜ ਪੁੰਨਿਆ ਦੇ ਜੋੜ ਮੇਲੇ 'ਤੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਜਾਣਗੇ ਬਾਬਾ ਬਕਾਲਾ, ਮਹਿਲਾਵਾਂ ਲਈ ਕਰ ਸਕਦੇ ਹਨ ਵੱਡਾ ਐਲਾਨ
. . .  about 1 hour ago
ਚੰਡੀਗੜ੍ਹ, 12 ਅਗਸਤ - ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਰੱਖੜ ਪੁੰਨਿਆ ਦਾ ਜੋੜ ਮੇਲਾ ਅੱਜ ਹੈ। ਮੁੱਖ ਮੰਤਰੀ ਭਗਵੰਤ ਮਾਨ ਅੱਜ ਬਾਬਾ ਬਕਾਲਾ ਜਾਣਗੇ ਤੇ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਨਤਮਸਤਕ ਹੋਣਗੇ। ਇਸ ਮੌਕੇ ਭਗਵੰਤ ਮਾਨ ਰੱਖੜ ਪੁੰਨਿਆ ਦੇ ਸੂਬਾ ਪੱਧਰੀ ਸਮਾਗਮ 'ਚ ਮਹਿਲਾਵਾਂ ਲਈ ਵੱਡਾ ਐਲਾਨ ਕਰ...
ਕਿਸਾਨਾਂ ਵਲੋਂ ਦਿੱਲੀ-ਅੰਮ੍ਰਿਤਸਰ ਕੌਮੀ ਮਾਰਗ ਜਾਮ
. . .  about 1 hour ago
ਫਗਵਾੜਾ, 12 ਅਗਸਤ - ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਕਿਸਾਨਾਂ ਨੇ ਫਗਵਾੜਾ ਵਿਖੇ ਦਿੱਲੀ-ਅੰਮ੍ਰਿਤਸਰ ਕੌਮੀ ਮਾਰਗ ਜਾਮ ਕਰ ਦਿੱਤਾ...
ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ
. . .  about 1 hour ago
ਅੰਮ੍ਰਿਤਸਰ, 12 ਅਗਸਤ (ਰੇਸ਼ਮ ਸਿੰਘ) - ਅੰਮ੍ਰਿਤਸਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਦੇ ਚੱਲਦਿਆਂ ਉਨ੍ਹਾਂ ਵਲੋਂ ਸਰਵਜਨਕ ਗਤੀਵਿਧੀਆਂ ਨੂੰ ਵਿਰਾਮ ਦਿੱਤਾ ਗਿਆ ਹੈ ਤੇ ਡਾਕਟਰਾਂ ਦੀਆਂ ਹਿਦਾਇਤਾਂ 'ਤੇ ਉਹ ਕੁੱਝ ਦਿਨ ਇਕਾਂਤਵਾਸ...
ਚੋਰਾਂ ਵਲੋਂ ਸਟੇਟ ਬੈਂਕ 'ਚ ਚੋਰੀ ਦੀ ਨਾਕਾਮ ਕੋਸ਼ਿਸ਼
. . .  about 2 hours ago
ਬਰਨਾਲਾ/ ਹੰਡਿਆਇਆ,12 ਅਗਸਤ (ਗੁਰਜੀਤ ਸਿੰਘ ਖੁੱਡੀ) - ਜ਼ਿਲ੍ਹਾ ਬਰਨਾਲਾ ਦੇ ਕਸਬਾ ਹੰਡਿਆਇਆ ਵਿਖੇ ਬੀਤੀ ਰਾਤ ਸਟੇਟ ਬੈਂਕ ਆਫ ਇੰਡੀਆ ਦੀ ਬਰਾਂਚ ਵਿਚ ਚੋਰਾਂ ਨੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ। ਚੋਰਾਂ ਨੇ ਬੈਂਕ ਵਿਚ ਫਰੋਲਾ-ਫਰਾਲੀ ਤਾਂ ਕੀਤੀ ਪਰ ਉਨ੍ਹਾਂ ਦੇ ਹੱਥ ਨਕਦੀ...
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 16,561 ਨਵੇਂ ਮਾਮਲੇ
. . .  about 2 hours ago
ਨਵੀਂ ਦਿੱਲੀ, 12 ਅਗਸਤ - ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 16,561 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਤੇ 18,053 ਠੀਕ ਹੋਏ ਹਨ। ਇਸ ਦੇ ਨਾਲ ਹੀ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ 1,23,535 ਹੋ ਗਈ...
ਅੰਤਰਰਾਸ਼ਟਰੀ ਯੁਵਾ ਦਿਵਸ ਮੌਕੇ ਵਿਧਾਇਕਾ ਭਰਾਜ ਨੇ ਨੌਜਵਾਨਾਂ ਲਈ ਮਿਆਰੀ ਸਿੱਖਿਆ ਅਤੇ ਰੁਜ਼ਗਾਰ ਦੀ ਗੱਲ ਦੁਹਰਾਈ
. . .  about 2 hours ago
ਸੰਗਰੂਰ, 12 ਅਗਸਤ (ਧੀਰਜ ਪਸ਼ੋਰੀਆ) - ਅੰਤਰਰਾਸ਼ਟਰੀ ਯੁਵਾ ਦਿਵਸ ਮੌਕੇ ਸੰਗਰੂਰ ਦੀ ਪਹਿਲੀ ਮਹਿਲਾ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਸੂਬਾ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਪੰਜਾਬ ਦੇ ਨੌਜਵਾਨਾਂ ਨੂੰ ਮਿਆਰੀ ਸਿੱਖਿਆ ਅਤੇ ਰੁਜ਼ਗਾਰ ਦੇ ਕੇ ਉਨ੍ਹਾਂ ਦਾ ਵਧੀਆ ਭਵਿੱਖ ਬਣਾਉਣ ਲਈ ਦ੍ਰਿੜ ਸੰਕਲਪ...
ਕਿਸ਼ਤੀ ਪਲਟਣ ਤੋਂ ਬਾਅਦ ਲਾਪਤਾ ਹੋਏ 17 ਲੋਕਾਂ ਦੀ ਭਾਲ ਜਾਰੀ
. . .  about 2 hours ago
ਲਖਨਊ, 12 ਅਗਸਤ - ਉੱਤਰ ਪ੍ਰਦੇਸ਼ ਦੇ ਬਾਂਦਾ ਵਿਖੇ ਬੀਤੀ ਸ਼ਾਮ ਯਮੁਨਾ ਨਦੀ 'ਚ ਕਿਸ਼ਤੀ ਪਲਟਣ ਤੋਂ ਬਾਅਦ ਲਾਪਤਾ ਹੋਏ 17 ਲੋਕਾਂ ਦੀ ਭਾਲ ਜਾਰੀ ਹੈ। ਇਹ ਲੋਕ ਕਿਸ਼ਤੀ 'ਚ ਸਵਾਰ ਹੋ ਕੇ ਫ਼ਤਿਹਪੁਰ ਤੋਂ ਮਾਰਕਾ ਪਿੰਡ ਜਾ...
ਅੱਤਵਾਦੀਆਂ ਵਲੋਂ ਪ੍ਰਵਾਸੀ ਮਜ਼ਦੂਰ ਦੀ ਗੋਲੀ ਮਾਰ ਕੇ ਹੱਤਿਆ
. . .  about 2 hours ago
ਸ੍ਰੀਨਗਰ, 12 ਅਗਸਤ - ਜੰਮੂ ਕਸ਼ਮੀਰ ਦੇ ਬਾਂਦੀਪੋਰਾ 'ਚ ਅੱਤਵਾਦੀਆਂ ਨੇ ਗੋਲੀ ਮਾਰ ਕੇ ਪ੍ਰਵਾਸੀ ਮਜ਼ਦੂਰ ਦੀ ਹੱਤਿਆ ਕਰ...
ਪੁਲਿਸ ਥਾਣੇ ਦੇ ਸਾਹਮਣੇ ਗੁਰਦੁਆਰਾ ਸਾਹਿਬ 'ਚ ਬੇਅਦਬੀ ਦੀ ਕੋਸ਼ਿਸ਼
. . .  about 3 hours ago
ਭੋਗਪੁਰ, 12 ਅਗਸਤ - ਜਲੰਧਰ-ਪਠਾਨਕੋਟ ਮੁੱਖ ਜੀ.ਟੀ. ਰੋਡ 'ਤੇ ਥਾਣਾ ਭੋਗਪੁਰ ਦੇ ਸਾਹਮਣੇ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ 'ਚ ਅਣਪਛਾਤੇ ਮੋਨੇ ਵਿਅਕਤੀ ਵਲੋਂ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਨੂੰ ਲੋਕਾਂ...
ਕਾਰ ਦੇ ਦਰੱਖਤ ਨਾਲ ਟਕਰਾਉਣ ਨਾਲ ਪਤੀ-ਪਤਨੀ ਦੀ ਮੌਤ, ਦੋ ਬੱਚੇ ਗੰਭੀਰ ਜ਼ਖਮੀ
. . .  about 2 hours ago
ਹਰਚੋਵਾਲ, 12 ਅਗਸਤ (ਰਣਜੋਧ ਸਿੰਘ ਭਾਮ) - ਅੱਜ ਸਵੇਰੇ 5 ਕੁ ਵਜੇ ਹਰਚੋਵਾਲ ਦੇ ਨਜ਼ਦੀਕ ਇਕ ਕਾਰ ਦੇ ਦਰੱਖਤ ਨਾਲ ਟਕਰਾਉਣ ਨਾਲ ਕਾਰ ਸਵਾਰ ਪਤੀ-ਪਤਨੀ ਦੀ ਮੌਤ ਅਤੇ ਦੋ ਬੱਚਿਆਂ ਦੇ ਗੰਭੀਰ ਜ਼ਖਮੀ ਹੋਣ ਦੀ ਖਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਤਨਾਮ ਸਿੰਘ ਪੁੱਤਰ ਸਵ. ਬਲਕਾਰ ਸਿੰਘ ਆਪਣੀ...
ਗੁਜਰਾਤ : ਆਟੋ ਤੇ ਮੋਟਰਸਾਈਕਲ ਦੀ ਕਾਰ ਨਾਲ ਟੱਕਰ 'ਚ 6 ਮੌਤਾਂ
. . .  about 2 hours ago
ਅਹਿਮਦਾਬਾਦ, 12 ਅਗਸਤ - ਗੁਜਰਾਤ ਦੇ ਅਨੰਦ ਵਿਖੇ ਆਟੋ ਤੇ ਮੋਟਰਸਾਈਕਲ ਦੀ ਕਾਰ ਨਾਲ ਹੋਈ ਟੱਕਰ 'ਚ 6 ਲੋਕਾਂ ਦੀ ਮੌਤ ਹੋ ਗਈ।ਪੁਲਿਸ ਵਲੋਂ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ...
ਅਮਰੀਕਾ : ਐਫ.ਬੀ.ਆਈ. ਦਫ਼ਤਰ 'ਤੇ ਸੇਧਮਾਰੀ ਦੀ ਕੋਸ਼ਸ਼ ਕਰਨ ਵਾਲਾ ਢੇਰ
. . .  about 4 hours ago
ਵਾਸ਼ਿੰਗਟਨ, 12 ਅਗਸਤ - ਅਮਰੀਕਾ ਦੇ ਓਹੀਓ ਵਿਚ ਐਫ.ਬੀ.ਆਈ. ਦਫ਼ਤਰ 'ਚ ਸੇਧਮਾਰੀ ਦੀ ਕੋਸ਼ਿਸ਼ ਕਰਨ ਵਾਲੇ ਨੂੰ ਪੁਲਿਸ ਨੇ ਢੇਰ ਕਰ ਦਿੱਤਾ...
⭐ਮਾਣਕ - ਮੋਤੀ⭐
. . .  about 4 hours ago
⭐ਮਾਣਕ - ਮੋਤੀ⭐
ਚੰਡੀਗੜ੍ਹ :11 ਆਈ.ਏ.ਐਸ.ਅਤੇ 24 ਪੀ.ਸੀ.ਐਸ.ਅਫ਼ਸਰਾਂ ਦੇ ਤਬਾਦਲੇ
. . .  1 day ago
ਜੰਮੂ-ਕਸ਼ਮੀਰ 'ਚ ਆਤਮਘਾਤੀ ਹਮਲੇ 'ਚ 6 ਦੀ ਮੌਤ, ਜ਼ਖਮੀ ਫੌਜੀ ਦੀ ਮੌਤ
. . .  1 day ago
ਐਨ.ਡੀ.ਆਰ.ਐਫ. ਦੀ ਟੀਮ ਵਲੋਂ ਨਾਲੇ 'ਚ ਡਿੱਗੇ ਦੋ ਸਾਲਾ ਬੱਚੇ ਦੀ ਤਲਾਸ਼ ਲਈ ਸਰਚ ਅਪ੍ਰੇਸ਼ਨ ਤੀਜੇ ਦਿਨ ਵੀ ਜਾਰੀ ਰਿਹਾ
. . .  1 day ago
ਕਪੂਰਥਲਾ, 11 ਅਗਸਤ (ਅਮਰਜੀਤ ਕੋਮਲ)-ਐਨ.ਡੀ.ਆਰ.ਐਫ. ਦੀ ਟੀਮ ਵਲੋਂ ਸ਼ਾਲਾਮਾਰ ਬਾਗ ਨੇੜੇ ਇਕ ਨਿੱਜੀ ਹੋਟਲ ਦੇ ਸਾਹਮਣੇ ਗੰਦੇ ਨਾਲੇ ਵਿਚ ਡਿੱਗੇ ਪ੍ਰਵਾਸੀ ਮਜ਼ਦੂਰ ਦੇ ਦੋ ਸਾਲਾ ਬੱਚੇ ...
ਵਾਲਮੀਕ ਸਮਾਜ ਨੇ 12 ਅਗਸਤ ਲਈ ਦਿੱਤਾ ਪੰਜਾਬ ਬੰਦ ਦਾ ਸੱਦਾ ਮੁੱਖ ਮੰਤਰੀ ਦੇ ਭਰੋਸੇ ਮਗਰੋਂ ਵਾਪਸ ਲਿਆ
. . .  1 day ago
ਅੰਮ੍ਰਿਤਸਰ, 12 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ )-ਵਾਲਮੀਕ ਸਮਾਜ ਅਤੇ ਭਗਵਾਨ ਵਾਲਮੀਕ ਤੀਰਥ ਪ੍ਰਬੰਧ ਕਮੇਟੀ ਵਲੋਂ 12 ਅਗਸਤ ਨੂੰ ਦਿੱਤਾ ਗਿਆ ਪੰਜਾਬ ਬੰਦ ਦਾ ਸੱਦਾ ਸਮਾਜ ਦੇ ਆਗੂਆਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ...
ਅੰਮ੍ਰਿਤਸਰ ਨਜ਼ਦੀਕ ਟਰੱਕ ਡਰਾਈਵਰ ਨੇ ਸੰਧਵਾਂ ਦੀ ਕਾਰ ਨੂੰ ਮਾਰੀ ਟੱਕਰ, ਬਚਾਅ ਹੋਇਆ
. . .  1 day ago
ਅੰਮ੍ਰਿਤਸਰ, 11 ਅਗਸਤ (ਰੇਸ਼ਮ ਸਿੰਘ )-ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਕਾਰ ਨੂੰ ਅੰਮ੍ਰਿਤਸਰ ਸਾਹਿਬ ਨਜ਼ਦੀਕ ਅੱਜ ਇਕ ਟਰੱਕ ਡਰਾਈਵਰ ਨੇ ਟੱਕਰ ਮਾਰ ਦਿੱਤੀ । ਸੰਧਵਾਂ ਇਸੇ ਕਾਰ 'ਚ ਬੈਠੇ...
ਪੰਜਾਬ ਸਰਕਾਰ ਵਲੋਂ ਸਿਖਿਆ ਸੰਸਥਾਵਾਂ ਲਈ 55.98 ਕਰੋੜ ਰੁਪਏ ਦੀ ਰਾਸ਼ੀ ਜਾਰੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 16 ਜੇਠ ਸੰਮਤ 554
ਵਿਚਾਰ ਪ੍ਰਵਾਹ: ਹਰ ਨਵੀਂ ਜ਼ਿੰਮੇਵਾਰੀ ਨਾਲ ਮਹਾਨ ਸਮਰੱਥਾ ਨਾ ਸਿਰਫ ਵਿਕਾਸ ਹੀ ਕਰਦੀ ਹੈ, ਸਗੋਂ ਪ੍ਰਗਟ ਵੀ ਹੁੰਦੀ ਹੈ। ਬਲਟਾਸਰ ਗਰੈਕ ਲੈਨ

ਤਰਨਤਾਰਨ

ਟਰਾਂਸਪੋਰਟ ਮੰਤਰੀ ਵਲੋਂ ਕਿਸਾਨ ਅੰਦੋਲਨ 'ਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦੇ ਚੈੱਕ ਵੰਡੇ

ਪੱਟੀ, 28 ਮਈ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ) - ਟਰਾਂਸਪੋਰਟ ਮੰਤਰੀ ਪੰਜਾਬ ਲਾਲਜੀਤ ਸਿੰਘ ਭੁੱਲਰ ਵਲੋਂ ਕਿਸਾਨ ਅੰਦੋਲਨ 'ਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਮਾਲੀ ਸਹਾਇਤਾ ਦਿੱਤੀ ਗਈ | ਇਸ ਮੌਕੇ ਲਾਲਜੀਤ ਸਿੰਘ ਭੁੱਲਰ ਟਰਾਂਸਪੋਰਟ ...

ਪੂਰੀ ਖ਼ਬਰ »

ਮਾਰੂ ਹਥਿਆਰਾਂ ਸਮੇਤ 5 ਵਿਅਕਤੀ ਗਿ੍ਫ਼ਤਾਰ, 3 ਫ਼ਰਾਰ

ਤਰਨ ਤਾਰਨ, 28 ਮਈ (ਹਰਿੰਦਰ ਸਿੰਘ) - ਜ਼ਿਲ੍ਹ ਤਰਨ ਤਾਰਨ ਅਧੀਨ ਪੈਂਦੇ ਥਾਣਾ ਵੈਰੋਂਵਾਲ ਦੀ ਪੁਲਿਸ ਨੇ ਮਾਰੂ ਹਥਿਆਰਾਂ ਸਮੇਤ 5 ਵਿਅਕਤੀਆਂ ਨੂੰ ਕਾਬੂ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ ਜਦਕਿ ਗਿਰੋਹ ਦੇ 3 ਮੈਂਬਰ ਫ਼ਰਾਰ ਹੋਣ 'ਚ ਕਾਮਯਾਬ ਹੋ ਗਏ | ਇਸ ਸੰਬੰਧੀ ...

ਪੂਰੀ ਖ਼ਬਰ »

ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨ ਪ੍ਰੋਤਸਾਹਨ ਰਾਸ਼ੀ ਲਈ ਪੋਰਟਲ ਉੱਪਰ ਰਜਿਸਟ੍ਰੇਸ਼ਨ ਕਰਨ-ਡਿਪਟੀ ਕਮਿਸ਼ਨਰ

ਤਰਨ ਤਾਰਨ, 28 ਮਈ (ਹਰਿੰਦਰ ਸਿੰਘ) - ਡਿਪਟੀ ਕਮਿਸ਼ਨਰ ਮੋਨੀਸ਼ ਕੁਮਾਰ ਨੇ ਜਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪੰਜਾਬ ਸਰਕਾਰ ਵਲੋਂ ਝੋਨੇ ਦੀ ਸਿੱਧੀ ਬਿਜਾਈ ਲਈ 1500 ਰੁਪਏ ਪ੍ਰਤੀ ਏਕੜ ਪ੍ਰੋਤਸਾਹਨ ਰਾਸ਼ੀ ਦਾ ਲਾਭ ਲੈ ਕੇ ਸਿੱਧੀ ਬਿਜਾਈ ਕਰਨ ਨੂੰ ...

ਪੂਰੀ ਖ਼ਬਰ »

ਸਾਬਕਾ ਕੌਂਸਲਰ ਸਰਬਰਿੰਦਰ ਸਿੰਘ ਭਰੋਵਾਲ, ਮਨਜੀਤ ਸਿੰਘ ਮੰਨਾ ਆਪਣੇ ਸਾਥੀਆਂ ਸਮੇਤ 'ਆਪ' 'ਚ ਸ਼ਾਮਿਲ

ਤਰਨ ਤਾਰਨ, 28 ਮਈ (ਹਰਿੰਦਰ ਸਿੰਘ) - ਤਰਨ ਤਾਰਨ ਦੀ ਵਾਰਡ ਨੰਬਰ 2 ਤੋਂ ਸਾਬਕਾ ਅਕਾਲੀ ਕੌਂਸਲਰ ਸਰਬਰਿੰਦਰ ਸਿੰਘ ਭਰੋਵਾਲ, ਸਿੱਖ ਦੰਗਾ ਪੀੜ੍ਹਤ ਸੁਸਾਇਟੀ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਮੰਨਾ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ ਹਨ | ਇਸ ...

ਪੂਰੀ ਖ਼ਬਰ »

ਔਰਤ ਨੂੰ ਬੰਦੀ ਬਣਾ ਕੇ ਸੋਨੇ ਦੇ ਗਹਿਣਿਆਂ ਦੀ ਲੁੱਟ

ਚੋਹਲਾ ਸਾਹਿਬ, 28 ਮਈ (ਬਲਵਿੰਦਰ ਸਿੰਘ) - ਇਤਿਹਾਸਕ ਕਸਬਾ ਚੋਹਲਾ ਸਾਹਿਬ ਦੇ ਰਿਹਾਇਸ਼ੀ ਇਲਾਕੇ ਵਿਚ ਲੁਟੇਰਿਆਂ ਵਲੋਂ ਘਰ ਵਿਚ ਦਾਖਲ ਹੋ ਕੇ ਔਰਤ ਨੂੰ ਬੰਦੀ ਬਣਾ ਕੇ ਘਰ ਵਿਚ ਸੋਨੇ ਦੇ ਕੀਮਤੀ ਗਹਿਣੇ ਆਦਿ ਲੁੱਟ ਕਰ ਲਈ ਗਈ | ਜਾਣਕਾਰੀ ਮੁਤਾਬਿਕ ਰਾਮ ਸਿੰਘ ਪੁੱਤਰ ...

ਪੂਰੀ ਖ਼ਬਰ »

ਅਧਿਆਪਕਾ ਤੋਂ ਦਿਨ ਦਿਹਾੜੇ ਪਰਸ ਖੋਹਿਆ

ਪੱਟੀ, 28 ਮਈ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ) - ਸਕੂਲ ਅਧਿਆਪਕਾ ਤੋਂ ਵਾਪਸੀ ਸਮੇਂ ਦਿਨ ਦਿਹਾੜੇ ਪਰਸ ਖੋਹੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਸ਼ਰਨ ਜੀਤ ਕੌਰ ਪਤਨੀ ਸਤਨਾਮ ਸਿੰਘ ਸਿੱਧੂ ਨਿਵਾਸੀ ਪੱਟੀ ...

ਪੂਰੀ ਖ਼ਬਰ »

ਕਿਸਾਨ ਜਥੇਬੰਦੀਆਂ ਵਲੋਂ ਰੱਖੀਆਂ ਸ਼ਰਤਾਂ ਮੰਨਣ 'ਤੇ ਮੰਨਣ ਟੋਲ ਪਲਾਜ਼ਾ ਸ਼ੁਰੂ

ਝਬਾਲ, 28 ਮਈ (ਸੁਖਦੇਵ ਸਿੰਘ) - ਅਮਿ੍ਤਸਰ ਖੇਮਕਰਨ ਮੁੱਖ ਮਾਰਗ 'ਤੇ ਸਥਿਤ ਪਿੰਡ ਮੰਨਣ ਨੇੜੇ ਬਣੇ ਟੋਲ ਪਲਾਜੇ ਨੂੰ ਚਾਲੂ ਕਰਨ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਵਲੋਂ ਰੱਖੀਆਂ ਸ਼ਰਤਾਂ ਨੂੰ ਨੈਸ਼ਨਲ ਹਾਈਵੇ ਅਥਾਰਟੀ ਵਲੋਂ ਮੰਨ ਲੈਣ ਤੋਂ ਬਾਅਦ ਟੋਲ ਪਲਾਜ਼ਾ ਚਾਲੂ ...

ਪੂਰੀ ਖ਼ਬਰ »

ਸੀ.ਪੀ.ਆਈ. ਵਲੋਂ ਲੋਕ ਮਾਰੂ ਨੀਤੀਆਂ ਦੇ ਵਿਰੋਧ 'ਚ ਮੋਦੀ ਸਰਕਾਰ ਦਾ ਪੁਤਲਾ ਫੂਕਿਆ

ਚੋਹਲਾ ਸਾਹਿਬ, 28 ਮਈ (ਬਲਵਿੰਦਰ ਸਿੰਘ) - ਚੋਹਲਾ ਸਾਹਿਬ ਖੱਬੀਆਂ ਪਾਰਟੀਆਂ ਦੇ ਸੱਦੇ ਤੇ ਸੀ.ਪੀ.ਆਈ. ਵਲੋਂ ਕਾਮਰੇਡ ਬਲਵਿੰਦਰ ਸਿੰਘ ਦਦੇਹਰ ਸਾਹਿਬ ਦੀ ਅਗਵਾਈ ਹੇਠ ਇਤਿਹਾਸਕ ਨਗਰ ਚੋਹਲਾ ਸਾਹਿਬ ਦੇ ਚੌਂਕ ਬਾਬਾ ਸ਼ਾਹੂ ਸਾਹ ਵਿਖੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ...

ਪੂਰੀ ਖ਼ਬਰ »

ਵਿਦੇਸ਼ ਭੇਜਣ ਦੇ ਨਾਂਅ 'ਤੇ ਠੱਗੀ ਮਾਰਨ 'ਤੇ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

ਤਰਨ ਤਾਰਨ, 28 ਮਈ (ਹਰਿੰਦਰ ਸਿੰਘ) - ਦੋ ਵੱਖ-ਵੱਖ ਮਾਮਲਿਆਂ 'ਚ ਵਿਦੇਸ਼ ਭੇਜਣ ਦੇ ਨਾਂਅ 'ਤੇ ਠੱਗੀ ਮਾਰਨ ਦੇ ਦੋਸ਼ ਹੇਠ ਥਾਣਾ ਸਦਰ ਪੱਟੀ ਅਤੇ ਥਾਣਾ ਖਾਲੜਾ ਦੀ ਪੁਲਿਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਐੱਸ.ਐੱਸ.ਪੀ. ਕੋਲ ਗੁਰਜੰਟ ਸਿੰਘ ਪੁੱਤਰ ...

ਪੂਰੀ ਖ਼ਬਰ »

ਅਦਾਲਤ 'ਚੋਂ ਗੈਰ ਹਾਜ਼ਰ ਰਹਿਣ 'ਤੇ ਕੇਸ ਦਰਜ

ਤਰਨ ਤਾਰਨ, 28 ਮਈ (ਪਰਮਜੀਤ ਜੋਸ਼ੀ) - ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੇ ਅਦਾਲਤ 'ਚ ਚੱਲ ਰਹੇ ਕੇਸ ਦੌਰਾਨ ਇਕ ਵਿਅਕਤੀ ਵਲੋਂ ਗੈਰ ਹਾਜ਼ਰ ਰਹਿਣ 'ਤੇ ਅਦਾਲਤ ਦੇ ਹੁਕਮਾਂ 'ਤੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਸਿਟੀ ਦੇ ਏ.ਐਸ.ਆਈ. ਬਲਦੇਵ ਸਿੰਘ ...

ਪੂਰੀ ਖ਼ਬਰ »

ਮਾਰੂ ਹਥਿਆਰਾਂ ਸਮੇਤ 5 ਵਿਅਕਤੀ ਗਿ੍ਫ਼ਤਾਰ, 3 ਫ਼ਰਾਰ

ਤਰਨ ਤਾਰਨ, 28 ਮਈ (ਹਰਿੰਦਰ ਸਿੰਘ) - ਜ਼ਿਲ੍ਹ ਤਰਨ ਤਾਰਨ ਅਧੀਨ ਪੈਂਦੇ ਥਾਣਾ ਵੈਰੋਂਵਾਲ ਦੀ ਪੁਲਿਸ ਨੇ ਮਾਰੂ ਹਥਿਆਰਾਂ ਸਮੇਤ 5 ਵਿਅਕਤੀਆਂ ਨੂੰ ਕਾਬੂ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ ਜਦਕਿ ਗਿਰੋਹ ਦੇ 3 ਮੈਂਬਰ ਫ਼ਰਾਰ ਹੋਣ 'ਚ ਕਾਮਯਾਬ ਹੋ ਗਏ | ਇਸ ਸੰਬੰਧੀ ...

ਪੂਰੀ ਖ਼ਬਰ »

ਮੱਥਾ ਟੇਕਣ ਗਏ ਵਿਅਕਤੀ ਦਾ ਮੋਟਰਸਾਈਕਲ ਚੋਰੀ

ਤਰਨ ਤਾਰਨ, 28 ਮਈ (ਪਰਮਜੀਤ ਜੋਸ਼ੀ) - ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਗਏ ਇਕ ਵਿਅਕਤੀ ਦਾ ਮੋਟਰਸਾਈਕਲ ਚੋਰੀ ਹੋਣ ਦਾ ਸਮਾਚਾਰ ਮਿਲਿਆ ਹੈ | ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਜਗਜੀਤ ਸਿੰਘ ਪੁੱਤਰ ਬ੍ਰਹਮਜੀਤ ਸਿੰਘ ਵਾਸੀ ਗੋਇੰਦਵਾਲ ਬਾਈਪਾਸ ਨਜ਼ਦੀਕ ਪੰਨੂੰ ਪੈਲੇਸ ਤਰਨ ਤਾਰਨ ਨੇ ਦੱਸਿਆ ਕਿ ਉਹ ਆਪਣੇ ਮੋਟਰਸਾਈਕਲ ਨੰਬਰ ਪੀ.ਬੀ. 46 ਜੀ. 2184 'ਤੇ ਸਵਾਰ ਹੋ ਕੇ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਵਿਖੇ ਮੱਥਾ ਟੇਕਣ ਗਿਆ ਸੀ ਅਤੇ ਆਪਣੇ ਮੋਟਰਸਾਈਕਲ ਨੂੰ ਦਰਬਾਰ ਸਾਹਿਬ ਦੇ ਮੇਨ ਗੇਟ ਤੇ ਆਪਣਾ ਮੋਟਰਸਾਈਕਲ ਖੜਾ ਕਰਕੇ ਗੁਰਦੁਆਰਾ ਸਾਹਿਬ ਅੰਦਰ ਮੱਥਾ ਟੇਕਣ ਚਲਾ ਗਿਆ ਅਤੇ ਜਦੋਂ ਬਾਹਰ ਆਇਆ ਤਾਂ ਦੇਖਿਆ ਤਾਂ ਉਸ ਦਾ ਮੋਟਰਸਾਈਕਲ ਉਥੇ ਮੌਜੂਦ ਨਹੀਂ ਸੀ ਜਿਸ ਨੂੰ ਕੋਈ ਅਣਪਛਾਤਾ ਵਿਅਕਤੀ ਚੋਰੀ ਕਰਕੇ ਲੈ ਗਿਆ ਹੈ | ਮੋਟਰਸਾਈਕਲ ਉਸ ਦੇ ਪਿਤਾ ਬ੍ਰਹਮਜੀਤ ਸਿੰਘ ਦੇ ਨਾਂਅ 'ਤੇ ਚੱਲ ਰਿਹਾ ਹੈ | ਜਗਜੀਤ ਸਿੰਘ ਨੇ ਦੱਸਿਆ ਕਿ ਇਸ ਸੰਬੰਧੀ ਥਾਣਾ ਸਿਟੀ ਵਿਖੇ ਦਰਖਾਸਤ ਦੇ ਦਿੱਤੀ ਗਈ ਹੈ ਅਤੇ ਏ.ਐੱਸ.ਆਈ. ਤਰਸੇਮ ਸਿੰਘ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |

ਖ਼ਬਰ ਸ਼ੇਅਰ ਕਰੋ

 

ਰਣਜੀਤ ਸਿੰਘ ਚੀਮਾ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਕੀਤੀ ਮੁਲਾਕਾਤ

ਪੱਟੀ, 28 ਮਈ (ਕਾਲੇਕੇ, ਖਹਿਰਾ) - ਮੁੱਖ ਮੰਤਰੀ ਭਗਵੰਤ ਮਾਨ ਵਲੋਂ ਭਿ੍ਸ਼ਟਾਚਾਰ ਵਿਰੁੱਧ ਆਪਣੀ ਹੀ ਸਰਕਾਰ ਦੇ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਕਮਿਸ਼ਨ ਦੀ ਮੰਗ ਦੇ ਦੋਸ਼ਾਂ ਅਧੀਨ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕਰਕੇ ਸੁਲਾਖਾਂ ਪਿੱਛੇ ਸੁੱਟ ਕੇ ਸਾਬਤ ਕਰ ਦਿੱਤਾ ...

ਪੂਰੀ ਖ਼ਬਰ »

ਪਤਿਤਪੁਣੇ ਤੇ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਦੇ ਮਕਸਦ ਨਾਲ ਇਕ ਰੋਜ਼ਾ ਗੁਰਮਤਿ ਸਿਰਜਣਾ ਕੈਂਪ ਲਗਾਇਆ

ਪੱਟੀ, 28 ਮਈ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ) - ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਅੰਮਿ੍ੰਤਸਰ ਦੀ ਧਰਮ ਪ੍ਰਚਾਰ ਕਮੇਟੀ ਦੀਆਂ ਹਦਾਇਤਾਂ ਅਨੁਸਾਰ ਬੱਚਿਆਂ ਵਿਚ ਵੱਧ ਰਹੇ ਪਤਿਤਪੁਣੇ ਅਤੇ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਦੇ ਮਕਸਦ ...

ਪੂਰੀ ਖ਼ਬਰ »

ਘੱਟ ਸੁਣਾਈ ਦਿੰਦਾ ਹੈ ਤਾਂ ਤੁਰੰਤ ਚੈੱਕਅਪ ਜ਼ਰੂਰੀ-ਡਾ. ਰੰਧਾਵਾ

ਤਰਨ ਤਾਰਨ, 28 ਮਈ (ਪਰਮਜੀਤ ਜੋਸ਼ੀ) - ਕੰਨਾਂ ਦਾ ਬੋਲਾਪਣ ਇਕ ਗੰਭੀਰ ਬਿਮਾਰੀ ਹੈ, ਸਮੇਂ ਸਿਰ ਇਸ ਦਾ ਇਲਾਜ ਕਰਵਾ ਕੇ ਇਸ ਤੋਂ ਬਚਿਆ ਜਾ ਸਕਦਾ ਹੈ | ਬੋਲੇਪਣ ਦੇ ਕਈ ਲੱਛਣ ਹਨ ਜਿਵੇਂ ਕਿ ਕੰਨਾਂ 'ਚ ਛਾ-ਛਾ ਹੋਣਾ, ਕੰਨ 'ਚ ਆਵਾਜ਼ਾਂ ਆਉਣੀਆਂ, ਕਿਸੇ ਦੀ ਗੱਲ ਦੀ ਸਮਝ ਨਾ ਲੱਗਣਾ, ...

ਪੂਰੀ ਖ਼ਬਰ »

ਬੇਗੇਪੁਰ ਦਾ ਮੁੱਖ ਮਾਰਗ ਪੱਕਾ ਕਰਨ ਲਈ ਪਿੰਡ ਵਾਸੀਆਂ ਦੀ ਮੀਟਿੰਗ

ਸ਼ਾਹਬਾਜ਼ਪੁਰ, 28 ਮਈ (ਪਰਦੀਪ ਬੇਗੇਪੁਰ) - ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਆਉਂਦੇ ਪਿੰਡ ਬੇਗੇਪੁਰ ਵਿਖੇ ਇਸ ਕੱਚੇ ਰਸਤੇ ਨੂੰ ਪੱਕਾ ਕਰਨ ਲਈ ਪਿੰਡ ਵਾਸੀਆਂ ਦੀ ਮੀਟਿੰਗ ਗੁਰਦੁਆਰਾ ਸਾਹਿਬ ਵਿਖੇ ਹੋਈ ਜਿਸ ਵਿੱਚ ਮੌਜੂਦਾ ਸਰਪੰਚ ਰਣਜੀਤ ਸਿੰਘ ਸਾਬਕਾ ਸਰਪੰਚ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਘਸੀਟਪੁਰਾ 'ਚ ਗੁਰਮਤਿ ਸਿਰਜਣਾ ਕੈਂਪ ਲਗਾਇਆ

ਤਰਨ ਤਾਰਨ, 28 ਮਈ (ਹਰਿੰਦਰ ਸਿੰਘ) - ਚੀਫ਼ ਖਾਲਸਾ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਝਰ ਅਤੇ ਡਾਇਰੈਕਟਰ ਐਜੂਕੇਟਰ ਡਾ. ਧਰਮਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪ੍ਰੋਫ਼ੈਸਰ ਹਰੀ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਦੇ ਵਿਸ਼ੇਸ਼ ਯਤਨਾ ਸਦਕਾ ...

ਪੂਰੀ ਖ਼ਬਰ »

ਕਿਸਾਨ ਜ਼ਮੀਨਾਂ ਨੂੰ ਠੰਢਾ ਕਰਨ ਦੇ ਚੱਕਰ 'ਚ ਨਾ ਕਰਨ ਪਾਣੀ ਦੀ ਬਰਬਾਦੀ - ਮੱਲ੍ਹਾ, ਹੋਠੀਆਂ

ਖਡੂਰ ਸਾਹਿਬ, 28 ਮਈ (ਰਸ਼ਪਾਲ ਸਿੰਘ ਕੁਲਾਰ) - ਕਿਸਾਨਾਂ ਵਲੋਂ ਕਣਕ ਦੇ ਵੱਢਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਗਾ ਕੇ ਪਹਿਲਾਂ ਗਰਮ ਕੀਤਾ ਜਾਂਦਾ ਹੈ, ਜਿਸ ਨਾਲ ਵਾਤਾਵਰਣ ਵੀ ਦੂਸ਼ਿਤ ਹੁੰਦਾ ਹੈ ਅਤੇ ਫਿਰ ਤਿੰਨ-ਤਿੰਨ ਵਾਰ ਉਕਤ ਜ਼ਮੀਨਾਂ ਨੂੰ ਠੰਡਾਂ ਕਰਨ ਲਈ ਪਾਣੀ ...

ਪੂਰੀ ਖ਼ਬਰ »

ਹੈਰੋਇਨ, ਅਫੀਮ ਅਤੇ ਨਾਜਾਇਜ਼ ਸ਼ਰਾਬ ਸਮੇਤ 4 ਵਿਅਕਤੀ ਕਾਬੂ, 2 ਫ਼ਰਾਰ

ਤਰਨ ਤਾਰਨ, 28 ਮਈ (ਹਰਿੰਦਰ ਸਿੰਘ) - ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਵੱਖ-ਵੱਖ ਥਾਣਿਆ ਦੀ ਪੁਲਿਸ ਨੇ ਨਾਕਾਬੰਦੀ ਦੌਰਾਨ ਹੈਰੋਇਨ, ਅਫੀਮ ਅਤੇ ਨਾਜਾਇਜ਼ ਸ਼ਰਾਬ ਸਮੇਤ ਚਾਰ ਵਿਅਕਤੀਆਂ ਨੂੰ ਕਾਬੂ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ ਜਦਕਿ 2 ਵਿਅਕਤੀ ਫ਼ਰਾਰ ਹਨ | ...

ਪੂਰੀ ਖ਼ਬਰ »

ਦਿਆਲ ਸਿੰਘ ਮੀਆਂ ਵਿੰਡ ਮੁੜ ਬਣੇ ਜ਼ੋਨ ਖਡੂਰ ਸਾਹਿਬ ਦੇ ਪ੍ਰਧਾਨ

ਖਡੂਰ ਸਾਹਿਬ, 28 ਮਈ (ਰਸ਼ਪਾਲ ਸਿੰਘ ਕੁਲਾਰ) - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੋਨ ਖਡੂਰ ਸਾਹਿਬ ਦੇ ਡੈਲੀਗੇਟਾਂ ਦੀ ਮੀਟਿੰਗ ਸੂਬਾ ਪਰਧਾਨ ਸਤਨਾਮ ਸਿੰਘ ਪੰਨੂੰ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸ੍ਰੀ ਤਪਿਆਣਾ ਸਾਹਿਬ (ਖਡੂਰ ਸਾਹਿਬ) ਵਿਖੇ ਹੋਈ ਜਿਸ 'ਚ ...

ਪੂਰੀ ਖ਼ਬਰ »

ਮਾਝਾ ਕਾਲਜ ਫਾਰ ਵੂਮੈਨ 'ਚ ਛਬੀਲ ਲਗਾਈ

ਤਰਨ ਤਾਰਨ, 28 ਮਈ (ਵਿਕਾਸ ਮਰਵਾਹਾ) - ਮਾਝਾ ਪਬਲਿਕ ਫਾਰ ਵੂਮੈਨ ਕਾਲਜ ਤਰਨ ਤਾਰਨ ਵਿਖੇ ਸਮੂੰਹ ਸਟਾਫ਼ ਵਲੋਂ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ੍ਰੀ ਜਪੁਜੀ ਸਾਹਿਬ ਅਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਗਿਆ | ਅਰਦਾਸ ਉਪਰੰਤ ਕੜਾਹ ...

ਪੂਰੀ ਖ਼ਬਰ »

ਖਡੂਰ ਸਾਹਿਬ ਦੇ ਮੇਨ ਚੌਂਕ 'ਚ ਕੇਂਦਰ ਸਰਕਾਰ ਦਾ ਫੂਕਿਆ ਪੁਤਲਾ

ਖਡੂਰ ਸਾਹਿਬ, 28 ਮਈ (ਰਸ਼ਪਾਲ ਸਿੰਘ ਕੁਲਾਰ) - ਖਡੂਰ ਸਾਹਿਬ ਦੇ ਮੇਨ ਬਾਜ਼ਾਰ 'ਚ ਖੱਬੀਆਂ ਪਾਰਟੀਆਂ ਵਲੋਂ ਕੇਂਦਰ ਸਰਕਾਰ ਦਾ ਪੁਤਲਾ ਸਾੜਕੇ ਨਾਅਰੇਬਾਜ਼ੀ ਕੀਤੀ ਗਈ ਜਿਸ ਦੀ ਅਗਵਾਈ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਆਗੂ ਸਰਪੰਚ ਸੁਲੱਖਣ ਸਿੰਘ, ਭਾਰਤੀ ...

ਪੂਰੀ ਖ਼ਬਰ »

ਮਨਰੇਗਾ ਤਹਿਤ ਕੀਤੇ ਕੰਮਾਂ ਦੇ ਪੈਸੇ ਨਾ ਮਿਲਣ 'ਤੇ ਮਜ਼ਦੂਰਾਂ ਬੀ.ਡੀ.ਓ. ਦਫ਼ਤਰ ਅੱਗੇ ਲਗਾਇਆ ਧਰਨਾ

ਭਿੱਖੀਵਿੰਡ, 28 ਮਈ (ਬੌਬੀ) - ਮਨਰੇਗਾ ਤਹਿਤ ਕਰੀਬ ਇਕ ਸਾਲ ਪਹਿਲਾਂ ਕੀਤੇ ਕੰਮਾਂ ਦੀ ਮਜ਼ਦੂਰੀ ਮਨਰੇਗਾ ਕਾਮਿਆਂ ਨੂੰ ਨਾ ਦੇਣ ਤੇ ਕ੍ਰਾਂਤੀਕਾਰੀ ਬਸਪਾ ਅੰਬੇਦਕਰ ਪਾਰਟੀ ਵਲੋਂ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਭਿੱਖੀਵਿੰਡ ਦੇ ਦਫ਼ਤਰ ਅੱਗੇ ਧਰਨਾ ਲਗਾ ਕੇ ...

ਪੂਰੀ ਖ਼ਬਰ »

ਜੈਦੀਪ ਸਿੰਘ ਨੂੰ ਦਿਹਾਤੀ ਮਜ਼ਦੂਰ ਸਭਾ ਰਸੂਲਪੁਰ ਇਕਾਈ ਦਾ ਪ੍ਰਧਾਨ ਥਾਪਿਆ

ਸਰਾਏ ਅਮਾਨਤ ਖਾਂ, 28 ਮਈ (ਨਰਿੰਦਰ ਸਿੰਘ ਦੋਦੇ) - ਦਿਹਾਤੀ ਮਜ਼ਦੂਰਾਂ ਸਭਾ ਦੀ ਬ੍ਰਾਂਚ ਰਸੂਲਪੁਰ ਦੀ ਮੀਟਿੰਗ ਜਰਨੈਲ ਸਿੰਘ ਰਸੂਲਪੁਰ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਵੱਡੀ ਗਿਣਤੀ ਵਿਚ ਔਰਤਾਂ ਤੇ ਮਰਦਾਂ ਨੇ ਭਾਗ ਲਿਆ | ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿਹਾਤੀ ...

ਪੂਰੀ ਖ਼ਬਰ »

ਜਗਜੀਤ ਸਿੰਘ ਖਹਿਰਾ ਨੇ ਸੰਭਾਲਿਆ ਐਲੀਮੈਂਟਰੀ ਸਕੂਲ ਪੰਡੋਰੀ ਤਖ਼ਤ ਮੱਲ ਵਿਖੇ ਸਕੂਲ ਮੁਖੀ ਦਾ ਅਹੁਦਾ

ਤਰਨ ਤਾਰਨ, 28 ਮਈ (ਹਰਿੰਦਰ ਸਿੰਘ) - ਸਿੱਖਿਆ ਵਿਭਾਗ ਪੰਜਾਬ ਵਲੋਂ ਸਰਕਾਰੀ ਸਕੂਲਾਂ ਅੰਦਰ ਬਿਹਤਰੀਨ ਕਾਰਜ ਕੁਸ਼ਲਤਾ ਪ੍ਰਦਾਨ ਕਰਨ ਲਈ ਈ.ਟੀ.ਟੀ. ਤੋਂ ਐਚ.ਟੀ. ਦੀਆਂ ਪ੍ਰਮੋਸ਼ਨਾਂ ਕੀਤੀਆਂ ਗਈਆਂ ਹਨ | ਇਸੇ ਲੜੀ ਤਹਿਤ ਜਗਜੀਤ ਸਿੰਘ ਖਹਿਰਾ ਈ.ਟੀ.ਟੀ. ਅਧਿਆਪਕ ਸਰਕਾਰੀ ...

ਪੂਰੀ ਖ਼ਬਰ »

ਕਮਿਊਨਿਟੀ ਹੈਲਥ ਸੈਂਟਰ ਕਸੇਲ ਵਿਖੇ ਵਿਸ਼ਵ ਤੰਬਾਕੂ ਦਿਵਸ ਮਨਾਇਆ

ਝਬਾਲ, 28 ਮਈ (ਸੁਖਦੇਵ ਸਿੰਘ) - ਸਿਵਲ ਸਰਜਨ ਡਾਕਟਰ ਸੀਮਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਸਰਬਦੀਪਕ ਸਿੰਘ ਰਿਆੜ ਦੀ ਅਗਵਾਈ ਹੇਠ ਕਮਿਊਨਿਟੀ ਹੈਲਥ ਸੈਂਟਰ ਕਸੇਲ ਵਿਖੇ ਵਿਸ਼ਵ ਤੰਬਾਕੂ ਦਿਵਸ ਮਨਾਇਆ | ਇਸ ਮੌਕੇ ਡਾਕਟਰ ਸਰਬਦੀਪਕ ਸਿੰਘ ...

ਪੂਰੀ ਖ਼ਬਰ »

ਪਿ੍ੰ. ਗੁਰਬਚਨ ਸਿੰਘ ਦੀ ਲਿਖੀ ਕਿਤਾਬ 'ਬੰਦਿਆ ਬੰਦਾ ਬਣ' ਦੀ ਹੋਈ ਘੁੰਡ ਚੁਕਾਈ

ਪੱਟੀ, 28 ਮਈ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ) - ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਲੜਕੇ ਪੱਟੀ ਦੇ ਰਿਹਾਇਸ਼ੀ ਹੋਸਟਲ ਵਿਚ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਤਰਨ ਤਾਰਨ ਗੁਰਬਚਨ ਸਿੰਘ ਲਾਲੀ ਦੀ ਵਾਰਤਕ ਪੁਸਤਕ 'ਬੰਦਿਆ… ਬੰਦਾ ਬਣ' ਦੀ ...

ਪੂਰੀ ਖ਼ਬਰ »

ਚੋਰੀ ਦੇ ਮੋਟਰਸਾਈਕਲ ਸਮੇਤ 2 ਵਿਅਕਤੀ ਗਿ੍ਫ਼ਤਾਰ

ਤਰਨ ਤਾਰਨ, 28 ਮਈ (ਪਰਮਜੀਤ ਜੋਸ਼ੀ) - ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਸਰਹਾਲੀ ਦੀ ਪੁਲਿਸ ਨੇ ਨਾਕਾਬੰਦੀ ਦੌਰਾਨ ਚੋਰੀ ਦੇ ਮੋਟਰਸਾਈਕਲ ਸਮੇਤ 2 ਵਿਅਕਤੀਆਂ ਨੂੰ ਕਾਬੂ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ | ਥਾਣਾ ਸਰਹਾਲੀ ਦੇ ਏ.ਐੱਸ.ਆਈ. ਗੱਜਣ ਸਿੰਘ ਨੇ ...

ਪੂਰੀ ਖ਼ਬਰ »

ਸੀ.ਐਚ.ਸੀ. ਕਸੇਲ ਵਿਖੇ ਰਾਸ਼ਟਰੀ ਕਿਸ਼ੋਰ ਸਵਸਥ ਦਿਵਸ ਮਨਾਇਆ

ਸਰਾਏ ਅਮਾਨਤ ਖਾਂ, 28 ਮਈ (ਨਰਿੰਦਰ ਸਿੰਘ ਦੋਦੇ) - ਸਿਵਲ ਸਰਜਨ ਤਰਨ ਤਾਰਨ ਡਾਕਟਰ ਸੀਮਾ ਦੇ ਦਿਸ਼ਾ ਨਿਰਦੇਸ਼ਾ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ.ਸਰਬਦੀਪਕ ਸਿੰਘ ਰਿਆੜ ਦੀ ਰਹਿਨੁਮਾਈ ਹੇਠ ਸੀ.ਐੱਚ.ਸੀ ਕਸੇਲ ਵਿਖੇ ਰਾਸ਼ਟਰੀ ਕਿਸ਼ੋਰ ਸਵਸਥ ਪ੍ਰੋਗਰਾਮ ਤਹਿਤ ਬਲਾਕ ...

ਪੂਰੀ ਖ਼ਬਰ »

'ਆਪ' ਦੇ ਫਤਿਆਬਾਦ ਦਫ਼ਤਰ 'ਚ ਲੋਕਾਂ ਦੀਆਂ ਮੁਸ਼ਕਿਲਾਂ ਸੁਨਣ ਲਈ ਆਗੂ ਹਾਜ਼ਰ-ਭੋਲਾ ਨਾਰਵੇ, ਹਰਪ੍ਰੀਤ ਛਾਪੜੀ

ਫਤਿਆਬਾਦ, 28 ਮਈ (ਹਰਵਿੰਦਰ ਸਿੰਘ ਧੂੰਦਾ) - ਕਸਬਾ ਫਤਿਆਬਾਦ ਵਿਖੇ ਬਿੱਟੂ ਚੋਪੜਾ ਦੀ ਮਾਰਕੀਟ ਵਿਚ ਖੋਲੇ ਗਏ ਆਮ ਆਦਮੀ ਪਾਰਟੀ ਦੇ ਦਫ਼ਤਰ ਵਿਖੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ 'ਆਪ' ਆਗੂ ਗੁਰਚਰਨ ਸਿੰਘ ਭੋਲਾ ਨਾਰਵੇ ਅਤੇ ਹਰਪ੍ਰੀਤ ਸਿੰਘ ਛਾਪੜੀ ਸਾਹਿਬ ...

ਪੂਰੀ ਖ਼ਬਰ »

ਸੁਸਾਇਟੀ ਨੇ ਇਲਾਜ ਲਈ ਦਿੱਤੀ ਆਰਥਿਕ ਸਹਾਇਤਾ

ਪੱਟੀ, 28 ਮਈ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ) - ਆਪਣੇ ਅਤੇ ਆਪਣੇ ਬੱਚਿਆਂ ਲਈ ਤਾਂ ਜਾਨਵਰ, ਪੰਛੀ ਵੀ ਬਹੁਤ ਕਰਦੇ ਹਨ ਇਨਸਾਨ ਹੋਣ ਦੇ ਅਰਥ ਤਾਂ ਮਾਨਵਤਾ ਨਾਲ ਜੁੜੇ ਹੋਏ ਹਨ ਜੇ ਤੁਸੀਂ ਹੋਰਾਂ ਦੇ ਮੁਸ਼ਕਿਲ ਸਮੇਂ ਉਹਨਾਂ ਦੀ ਸਹਾਇਤਾ ਕਰਦੇ ਹੋ ਤਾਂ ...

ਪੂਰੀ ਖ਼ਬਰ »

ਜ਼ਿਲ੍ਹਾ ਭਾਸ਼ਾ ਦਫ਼ਤਰ ਨੇ ਕਰਵਾਇਆ ਪਲੇਠਾ ਸਮਾਗਮ

ਤਰਨ ਤਾਰਨ, 28 ਮਈ (ਵਿਕਾਸ ਮਰਵਾਹਾ) - ਜਸਪ੍ਰੀਤ ਤਲਵਾੜ ਸਕੱਤਰ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਤੇ ਵੀਰਪਾਲ ਕੌਰ ਸੰਯੁਕਤ ਡਾਇਰੈਕਟਰ ਭਾਸ਼ਾ ਵਿਭਾਗ ਦੀ ਅਗਵਾਈ ਵਿਚ ਜ਼ਿਲ੍ਹਾ ਭਾਸ਼ਾ ਦਫ਼ਤਰ ਤਰਨਤਾਰਨ ਵਲੋਂ ਸ੍ਰੀ ਗੁਰੂ ਅਰਜਨ ਦੇਵ ਸਰਕਾਰੀ ਕਾਲਜ ਤਰਨ ਤਾਰਨ ਵਿਖੇ ...

ਪੂਰੀ ਖ਼ਬਰ »

ਪੰਜਾਬ ਰੋਡਵੇਜ਼ ਕੰਟਰੈਕਟ ਵਰਕਰ ਯੂਨੀਅਨ ਨੇ ਵਿਧਾਇਕ ਸੋਹਲ ਨੂੰ ਮੰਗ ਪੱਤਰ ਸੌਂਪਿਆ

ਤਰਨ ਤਾਰਨ, 28 ਮਈ (ਹਰਿੰਦਰ ਸਿੰਘ) - ਪੰਜਾਬ ਰੋਡਵੇਜ਼ ਕੰਟਰੈਕਟ ਵਰਕਰ ਯੂਨੀਅਨ ਵਲੋ ਆਪਣੀ ਹੱਕੀ ਮੰਗਾਂ ਨੂੰ ਲੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ.ਕਸਮੀਰ ਸਿੰਘ ਸੋਹਲ ਨੂੰ ਮੰਗ ਪੱਤਰ ਦਿਤਾ ਗਿਆ ਜਿਸ ਵਿਚ ਡਿਪੂ ਪ੍ਰਧਾਨ ਸਤਨਾਮ ਸਿੰਘ ਤੁੜ ਨੇ ਵਿਧਾਇਕ ਨੂੰ ਜਾਇਜ਼ ...

ਪੂਰੀ ਖ਼ਬਰ »

ਮੁਰਾਦਪੁਰਾ 'ਚ ਸੀਵਰੇਜ ਦਾ ਓਵਰਫਲੋਅ ਹੋਇਆ ਪਾਣੀ ਲੋਕਾਂ ਲਈ ਬਣਿਆ ਸਿਰਦਰਦੀ

ਤਰਨ ਤਾਰਨ, 28 ਮਈ (ਵਿਕਾਸ ਮਰਵਾਹਾ) - ਕਸਬਾ ਮੁਰਾਦਪੁਰਾ ਵਿਖੇ ਸੀਵਰੇਜ਼ ਸਿਸਟਮ ਅਕਸਰ ਜਾਮ ਹੀ ਰਹਿੰਦਾ ਹੈ, ਜਿਸ ਕਾਰਨ ਸੀਵਰੇਜ ਦਾ ਓਵਰ ਫਲੋਅ ਹੋਇਆ ਪਾਣੀ ਗਲੀ, ਮੁਹੱਲੇ ਅਤੇ ਲੋਕਾਂ ਦੇ ਘਰਾਂ ਵਿਚ ਖੜਾ ਰਹਿੰਦਾ ਹੈ, ਜਿਸ ਕਾਰਨ ਇਹ ਗੰਦਾ ਪਾਣੀ ਲੋਕਾਂ ਲਈ ਸਿਰਦਰਦੀ ...

ਪੂਰੀ ਖ਼ਬਰ »

3 ਬੱਚਿਆਂ ਦੀ ਮਾਂ ਨਾਲ ਰਿਸ਼ਤੇਦਾਰ ਵਲੋਂ ਜਬਰ ਜਨਾਹ-ਮਾਮਲਾ ਦਰਜ

ਅਜਨਾਲਾ, 28 ਮਈ (ਗੁਰਪ੍ਰੀਤ ਸਿੰਘ ਢਿੱਲੋਂ)- ਸਰਹੱਦੀ ਪਿੰਡ ਬੱਲੜਵਾਲ ਦੀ ਰਹਿਣ ਵਾਲੀ ਇਕ ਤਿੰਨ ਬੱਚਿਆਂ ਦੀ ਮਾਂ ਨਾਲ ਉਸਦੇ ਇਕ ਰਿਸ਼ਤੇਦਾਰ ਵਲੋਂ ਜਬਰ ਜਨਾਹ ਕੀਤਾ ਗਿਆ, ਜਿਸ ਸਬੰਧੀ ਥਾਣਾ ਅਜਨਾਲਾ ਦੀ ਪੁਲਿਸ ਵਲੋਂ ਉਕਤ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਪੰਜ-ਰੋਜ਼ਾ 'ਹੁਨਰ-ਹਟ' ਵਿਸ਼ਾਲ ਪ੍ਰਦਰਸ਼ਨੀ ਸ਼ੁਰੂ

ਅੰਮਿ੍ਤਸਰ, 28 ਮਈ (ਗਗਨਦੀਪ ਸ਼ਰਮਾ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫਲੌਂਗ ਲਰਨਿੰਗ ਵਿਭਾਗ ਦੀਆਂ ਵਿਦਿਆਰਥਣਾਂ ਦੁਆਰਾ ਤਿਆਰ ਕੀਤੇ ਗਏ ਵੱਖ-ਵੱਖ ਪ੍ਰਕਾਰ ਦੇ ਗਾਰਮੈਂਟਸ ਤੇ ਹੋਰ ਵਸਤੂਆਂ ਦੀ ਪੰਜ-ਰੋਜ਼ਾ ਵਿਸ਼ਾਲ ਪ੍ਰਦਰਸ਼ਨੀ 'ਹੁਨਰ-ਹਟ' ਦਾ ਉਦਘਾਟਨ ...

ਪੂਰੀ ਖ਼ਬਰ »

ਅੰਮਿ੍ਤਸਰ ਗਰੁੱਪ ਆਫ ਕਾਲਜਿਜ਼ ਨੇ 21ਵਾਂ ਸਥਾਪਨਾ ਦਿਵਸ ਮਨਾਇਆ

ਮਾਨਾਂਵਾਲਾ, 28 ਮਈ (ਗੁਰਦੀਪ ਸਿੰਘ ਨਾਗੀ)-ਤਕਨੀਕੀ ਵਿੱਦਿਆ ਦੇ ਖੇਤਰ ਦੀ ਨਾਮਵਰ ਸੰਸਥਾ ਅੰਮਿ੍ਤਸਰ ਗਰੁੱਪ ਆਫ ਕਾਲਜਿਸ ਦੇ ਵਿਹੜੇ 'ਚ ਗਰੱੁਪ ਦਾ 21ਵਾਂ ਸਥਾਪਨਾ ਦਿਵਸ ਬਹੁਤ ਹੀ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ, ਜਿਸ ਵਿਚ ਗਰੁੱਪ ਦੇ ਚੇਅਰਮੈਨ ਐਡਵੋਕੇਟ ਅਮਿਤ ...

ਪੂਰੀ ਖ਼ਬਰ »

ਚੀਫ਼ ਖ਼ਾਲਸਾ ਦੀਵਾਨ ਦੀ ਕਾਰਜਸਾਧਕ ਕਮੇਟੀ ਨੇ ਲਏ ਅਹਿਮ ਫੈਸਲੇ

ਅੰਮਿ੍ਤਸਰ, 28 ਮਈ (ਜਸਵੰਤ ਸਿੰਘ ਜੱਸ)-ਸਿੱਖ ਸੰਥਸਾ ਚੀਫ਼ ਖ਼ਾਲਸਾ ਦੀਵਾਨ ਦੀ ਕਾਰਜਸਾਧਕ ਕਮੇਟੀ ਦੀ ਅੱਜ ਇਥੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਝਰ ਵਿਧਾਇਕ ਦੀ ਪ੍ਰਧਾਨਗੀ ਹੇਠ ਹੋਈ ਇਕੱਤਰਤਾ ਵਿਚ ਦੀਵਾਨ ਦੇ ਵੱਖ-ਵੱਖ ਅਦਾਰਿਆਂ ਨਾਲ ਸਬੰਧਿਤ ਮਾਮਲਿਆਂ 'ਤੇ ...

ਪੂਰੀ ਖ਼ਬਰ »

ਆੜ੍ਹਤੀਆਂ ਨੂੰ ਮੂੰਗੀ ਦੀ ਸਰਕਾਰੀ ਖਰੀਦ ਤੋਂ ਬਾਹਰ ਕਰਨਾ ਮੰਦਭਾਗਾ ਹੋਵੇਗਾ-ਕਰਨੈਲ ਸਿੰਘ ਦੇਊ

ਤਰਨ ਤਾਰਨ, 28 ਮਈ (ਪਰਮਜੀਤ ਜੋਸ਼ੀ) - ਪੰਜਾਬ ਸਰਕਾਰ ਵਲੋਂ 1 ਜੂਨ ਨੂੰ ਮੂੰਗੀ ਦੀ ਖ੍ਰੀਦ ਕੀਤੀ ਜਾ ਰਹੀ ਹੈ ਜਿਸ ਵਿਚੋਂ ਆੜ੍ਹਤੀਆ ਨੂੰ ਮੂੰਗੀ ਦੀ ਖ੍ਰੀਦ ਕਰਨ ਲਈ ਬਾਹਰ ਕਰਨ ਲਈ ਲਿਆ ਗਿਆ ਫੈਸਲਾ ਬਹੁਤ ਹੀ ਮੰਦਭਾਗਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆੜ੍ਹਤੀ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਵਲੋਂ ਪੱਟੀ ਦੇ ਸਰਕਾਰੀ ਦਫ਼ਤਰਾਂ ਦਾ ਦੌਰਾ

ਪੱਟੀ, 28 ਮਈ (ਕਾਲੇਕੇ, ਖਹਿਰਾ) - ਡਿਪਟੀ ਕਮਿਸ਼ਨਰ ਮੋਨੀਸ਼ ਕੁਮਾਰ ਨੇ ਅੱਜ ਸਬ-ਡਵੀਜ਼ਨ ਪੱਟੀ ਦੇ ਵੱਖ-ਵੱਖ ਸਰਕਾਰੀ ਦਫ਼ਤਰਾਂ ਦਾ ਦੌਰਾ ਕਰਕੇ ਸਰਕਾਰੀ ਕੰਮ-ਕਾਜ ਦਾ ਜਾਇਜ਼ਾ ਲਿਆ | ਇਸ ਮੌਕੇ ਐੱਸ.ਡੀ.ਐੱਮ. ਪੱਟੀ ਅਲਕਾ ਕਾਲੀਆ ਤੋਂ ਇਲਾਵਾ ਹੋਰ ਅਧਿਕਾਰੀ ਵੀ ਉਹਨਾਂ ...

ਪੂਰੀ ਖ਼ਬਰ »

ਜਥੇ. ਦਾਦੂਵਾਲ ਵਲੋਂ ਸੁਖਬੀਰ ਸਿੰਘ ਬਾਦਲ ਨੂੰ 11 ਮੈਂਬਰੀ ਕਮੇਟੀ ਤੋਂ ਬਾਹਰ ਕਰਨ ਦਾ ਫ਼ੈਸਲਾ ਸ਼ਲਾਘਾਯੋਗ-ਕਰਮਵੀਰ ਸਿੰਘ ਪੰਨੂ

ਅਮਰਕੋਟ, 28 ਮਈ (ਭੱਟੀ) - ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਜ਼ਿਲ੍ਹਾ ਪ੍ਰਧਾਨ ਤਰਨ ਤਾਰਨ ਸ਼ਹਿਰੀ ਕਰਮਵੀਰ ਸਿੰਘ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਾਬਾ ਬਲਜੀਤ ਸਿੰਘ ਦਾਦੂਵਾਲ ਵਲੋਂ ਸੁਖਬੀਰ ਸਿੰਘ ਬਾਦਲ ਵਿਰੁੱਧ ਲਏ ਸਟੈਂਡ ...

ਪੂਰੀ ਖ਼ਬਰ »

ਰਣੀਕੇ ਵਲੋਂ ਲਾਭ ਸਿੰਘ ਖੈਰਦੀ ਨੂੰ ਐਸ.ਸੀ. ਵਿੰਗ ਦਾ ਜ਼ਿਲ੍ਹਾ ਮੀਤ ਪ੍ਰਧਾਨ ਥਾਪਿਆ

ਝਬਾਲ, 28 ਮਈ (ਸਰਬਜੀਤ ਸਿੰਘ) - ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਮਜ਼ਬੂਤੀ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਆਦੇਸ਼ਾ ਤੇ ਸਾਬਕਾ ਕੈਬਨਿਟ ਮੰਤਰੀ ਅਤੇ ਐੱਸ.ਸੀ. ਵਿੰਗ ਦੇ ਸੂਬਾ ਪ੍ਰਧਾਨ ਗੁਲਜਾਰ ਸਿੰਘ ਰਣੀਕੇ ਵਲੋਂ ਸੀਨੀਅਰ ਆਗੂ ਲਾਭ ਸਿੰਘ ਖੈਰਦੀ ਨੂੰ ...

ਪੂਰੀ ਖ਼ਬਰ »

ਕੋਟਪਾ ਐਕਟ ਦੀ ਉਲੰਘਣਾ ਕਰ ਰਹੇ ਦੁਕਾਨਦਾਰਾਂ ਦੇ ਕੱਟੇ ਚਲਾਨ

ਤਰਨ ਤਾਰਨ, 28 ਮਈ (ਹਰਿੰਦਰ ਸਿੰਘ) - ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵਲੋਂ ਤੰਬਾਕੂ ਦੇ ਸੇਵਨ ਵਿਰੁੱਧ ਚੱਲ ਰਹੇ ਜਾਗਰੂਕਤਾ ਹਫ਼ਤੇ ਤਹਿਤ ਸਿਵਲ ਸਰਜਨ ਡਾ. ਸੀਮਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸੀਨੀਅਰ ਮੈਡੀਕਲ ਅਫ਼ਸਰ ਸੁਰਸਿੰਘ ਡਾ. ਸੁਧੀਰ ਅਰੋੜਾ ਦੀ ...

ਪੂਰੀ ਖ਼ਬਰ »

ਸਰਕਾਰੀ ਸਕੂਲਾਂ 'ਚ ਲਗਾਏ ਜਾਣਗੇ ਕਿਤਾਬਾਂ ਦੇ ਸਟਾਲ-ਸਿੱਖਿਆ ਅਧਿਕਾਰੀ

ਤਰਨ ਤਾਰਨ, 28 ਮਈ (ਹਰਿੰਦਰ ਸਿੰਘ) - ਵਿਦਿਆਰਥੀਆਂ 'ਚ ਕਿਤਾਬਾਂ ਪ੍ਰਤੀ ਰੁਚੀ ਪੈਦਾ ਕਰਨ ਅਤੇ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੋੜਨ ਦੇ ਮੰਤਵ ਨਾਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਦੇ ਸਮੂਹ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ 30 ਅਤੇ 31 ਮਈ ਨੂੰ ਲਾਇਬ੍ਰੇਰੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX