ਮੈਨੂੰ ਨਹੀਂ ਪਤਾ ਕਿ ਆਉਣ ਵਾਲੀਆਂ ਸਦੀਆਂ ਗਾਂਧੀ ਨੂੰ ਕਿਸ ਤਰ੍ਹਾਂ ਯਾਦ ਕਰਨਗੀਆਂ ਪਰ ਏਨਾ ਮੈਂ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਮੋਦੀ ਨੂੰ ਜ਼ਰੂਰ ਯਾਦ ਕਰਨਗੀਆਂ ਕਿ ਕਿਵੇਂ ਸਾਹ ਲੈਂਦੇ ਹੋਏ ਇਕ ਲੋਕਤੰਤਰ ਦਾ ਹੌਲੀ-ਹੌਲੀ ਗਲਾ ਘੁੱਟ ਦਿੱਤਾ ਗਿਆ ਅਤੇ ਇਕ ...
ਹਾਲਾਂਕਿ ਪੁਰਾਣਾਂ ਅਤੇ ਵੇਦਾਂ ਆਦਿ ਧਾਰਮਿਕ ਗ੍ਰੰਥਾਂ ਅਨੁਸਾਰ ਇਸ ਸੰਸਾਰ ਵਿਚ ਕਿਸੇਚੀਜ਼ਦੇ 10 ਜਾਂ ਇਸ ਤੋਂ ਵੀ ਵਧੇਰੇਆਯਾਮ(ਡਾਈਮੈਨਸ਼ਨਜ਼) ਹੁੰਦੇ ਹਨ, ਪਰ ਵਿਗਿਆਨ ਹਰਚੀਜ਼ਦੇ 4ਆਯਾਮਮੰਨਦਾ ਹੈ। ਉਂਜ ਆਮ ਗੱਲਬਾਤ ਤੇ ਸੋਚ ਵਿਚ ਕਿਸੇਚੀਜ਼ਦੇ ਸਿਰਫ਼ ਦੋ ਪਹਿਲੂ ਹੀ ...
ਰੂਸ ਦੇ ਲੋਕਾਂ ਵਿਚ ਲੈਨਿਨ ਪ੍ਰਤੀ ਏਨਾ ਪਿਆਰ, ਸਤਿਕਾਰ, ਮਾਣ ਅਤੇ ਸ਼ਰਧਾ ਹੈ ਕਿ ਉਸ ਦੀ ਤਸਵੀਰ ਹਰ ਸਕੂਲ, ਹਰ ਘਰ, ਹਰ ਕਲੱਬ ਅਤੇ ਹਰ ਕਾਰਖਾਨੇ ਵਿਚ ਸਜੀ ਹੋਈ ਹੈ। ਪੇਸਟਰੀਆਂ ਅਤੇ ਕੇਕਾਂ, ਗਲੀਚਿਆਂ ਅਤੇ ਕੱਪੜਿਆਂ, ਗੁਲਦਸਤਿਆਂ, ਬੁੱਤਾਂ, ਚਿੱਤਰਾਂ ਅਤੇ ...
ਬਿਨਾਂ ਸ਼ੱਕ ਲਤਾ ਮੰਗੇਸ਼ਕਰ ਦਾ ਰੁਤਬਾ ਭਾਰਤੀ ਭਾਸ਼ਾਵਾਂ ਦੀਆਂ ਮਹਿਲਾ ਗਾਇਕਾਵਾਂ ਵਿਚੋਂ ਸਰਬੋਤਮ ਰਿਹਾ ਹੈ। ਅੱਜ ਉਹ ਸਾਡੇ ਵਿਚ ਮੌਜੂਦ ਨਹੀਂ ਪਰ ਆਪਣੇ-ਆਪ ਵਿਚ ਕੋਈ ਵੀ ਸ਼ਖ਼ਸ ਐਨਾ ਨਿਪੁੰਨ ਨਹੀਂ ਹੋ ਸਕਦਾ ਜਿੰਨੀ ਦੇਰ ਤਾਈਂ ਉਸਤਾਦਾਂ ਨੇ ਉਸ ਨੂੰ ਚੰਡਿਆ ਨਾ ਹੋਵੇ। ...
ਸੰਘਣੇ ਜੰਗਲਾਂ 'ਚ ਰਹਿਣ ਵਾਲਾ ਇਕ ਵਿਲੱਖਣ ਰੂਪ ਵਾਲਾ ਇਹ ਪੰਛੀ ਹੈ ਕੁਲਸਾ (kha&eej pheasant)। ਇਹ ਤਿੱਤਰ ਪਰਿਵਾਰ ਦਾ ਪੰਛੀ ਹੈ। ਇਹ ਪੰਛੀ ਹਿਮਾਲਿਆ ਦੇ ਤਲਹੱਟੀ ਇਲਾਕਿਆਂ ਦੇ ਜੰਗਲਾਂ 'ਚ ਰਹਿੰਦਾ ਹੈ ਤੇ ਬਹੁਤ ਹੀ ਘੱਟ ਬਾਹਰ ਆਉਂਦਾ ਹੈ। ਪਾਕਿਸਤਾਨ ਤੋਂ ਲੈ ਕੇ ਮਿਆਂਮਾਰ ਤੱਕ ਇਹ ਹਿਮਾਲੀਆ ਦੇ ਹੇਠਲੇ ਇਲਾਕੇ 'ਚ ਰਹਿੰਦਾ ਹੈ। ਇਸ ਨੂੰ ਕੁਦਰਤ ਨੇ ਬਹੁਤ ਸੋਹਣਾ ਤੇ ਵਿਲੱਖਣ ਰੂਪ ਦਿੱਤਾ ਹੈ। ਇਸ ਦੀ ਖ਼ੂਬਸੂਰਤੀ ਕਰਕੇ ਸਾਡੇ ਨਾਲ ਲਗਦੇ ਜੰਮੂ ਅਤੇ ਕਸ਼ਮੀਰ ਦਾ ਇਹ ਰਾਜ ਪੰਛੀ ਹੈ।
ਵੱਡੇ ਆਕਾਰ ਦੇ ਇਸ ਤਿੱਤਰ ਦਾ ਸੰਘਣੀਆਂ ਅਤੇ ਨੀਵੀਆਂ ਝਾੜੀਆਂ ਪਸੰਦੀਦਾ ਨਿਵਾਸ ਹੈ। ਇਹ ਇਕ ਬਹੁਤ ਹੀ ਸ਼ਰਮੀਲਾ ਪੰਛੀ ਹੈ। ਇਨਸਾਨੀ ਬਸਤੀਆਂ ਤੋਂ ਦੂਰ ਹੀ ਰਹਿਣਾ ਪਸੰਦ ਕਰਦਾ ਹੈ ਅਤੇ ਮਨੁੱਖ ਦੀ ਮੌਜੂਦਗੀ ਨੂੰ ਮਹਿਸੂਸ ਕਰਕੇ ਹੀ ਭੱਜ ਜਾਂਦਾ ਹੈ। ਉਸ ਦਾ ਇਕ ਬਹੁਤ ਵੱਡਾ ਕਾਰਨ ਹੈ ਸ਼ਿਕਾਰ। ਇਸ ਪੰਛੀ ਦਾ ਬਹੁਤ ਜ਼ਿਆਦਾ ਸ਼ਿਕਾਰ ਹੋਇਆ ਹੈ, ਇਸੇ ਲਈ ਇਹ ਇਨਸਾਨ ਤੋਂ ਬਹੁਤ ਡਰਦਾ ਹੈ।
ਨਰ ਪੰਛੀ ਦਾ ਰੰਗ ਲਿਸ਼ਕਵਾਂ ਹੁੰਦਾ ਹੈ, ਇਸ ਦੇ ਮੂੰਹ ਦੇ ਆਲੇ-ਦੁਆਲੇ ਲਾਲ ਰੰਗ ਤੇ ਜ਼ਿਆਦਾਤਰ ਸਰੀਰ ਕਾਲਾ ਸਲੇਟੀ ਤੇ ਚਮਕਦਾਰ ਸਫ਼ੇਦ ਹੁੰਦਾ ਹੈ। ਸਿਰ 'ਤੇ ਬਾਦਸ਼ਾਹਾਂ ਵਰਗੀ ਕਲਗੀ ਹੁੰਦੀ ਹੈ, ਜੋ ਪਿੱਛੇ ਨੂੰ ਮੁੜੀ ਹੁੰਦੀ ਹੈ। ਮਾਦਾ ਦਾ ਰੰਗ ਭੂਰਾ ਹੁੰਦਾ ਹੈ, ਉਸ ਦੇ ਮੂੰਹ ਦਾ ਆਲਾ-ਦੁਆਲਾ ਵੀ ਸੁਰਖ ਲਾਲ ਹੁੰਦਾ ਹੈ।
ਕਲਸਾ ਤਿੱਤਰ ਦੀ ਖੁਰਾਕ 'ਚ ਕਾਫੀ ਕੁਝ ਸ਼ਾਮਿਲ ਹੈ। ਇਹਨੂੰ ਜੋ ਮਿਲੇ ਉਹ ਖਾ ਲੈਂਦੇ ਹਨ। ਇਨ੍ਹਾਂ ਦੀ ਖੁਰਾਕ ਦਾ ਬੀਜ, ਪੌਦੇ ਦੀਆਂ ਜੜ੍ਹਾਂ, ਜ਼ਮੀਨ 'ਤੇ ਡਿਗੇ ਫਲ, ਅਨਾਜ, ਕੀੜੇ, ਛੋਟੇ ਸੱਪ ਜਾਂ ਛੋਟੇ ਜਾਨਵਰ ਵੀ ਸ਼ਾਮਿਲ ਹਨ। ਇਸ ਤੋਂ ਇਲਾਵਾ ਇਨ੍ਹਾਂ ਦਾ ਪਸੰਦੀਦਾ ਭੋਜਨ ਹੈ ਸਿਊਂਕ। ਇਨ੍ਹਾਂ ਨੂੰ ਸਿਉਂਕ ਦੇ ਕੀੜੇ ਖਾਣਾ ਬਹੁਤ ਪਸੰਦ ਹੈ। ਇਸ ਤਰ੍ਹਾਂ ਇਹ ਜੰਗਲ ਨੂੰ ਸਾਫ਼ ਕਰਨ ਦਾ ਵੀ ਕੰਮ ਕਰਦੇ ਹਨ।
ਇਹ ਪੰਛੀ ਸੰਘਣੀਆਂ ਝਾੜੀਆਂ ਅੰਦਰ ਆਲ੍ਹਣਾ ਬਣਾਉਂਦੇ ਹਨ ਜੋ ਕਿ ਪੱਤਿਆਂ ਤੇ ਝਾੜੀਆਂ ਦੇ ਨਾਲ ਢਕਿਆ ਰਹਿੰਦਾ ਹੈ। ਆਲ੍ਹਣੇ ਵਿਚ ਮਾਦਾ 6 ਤੋਂ 9 ਹਲਕੇ ਪੀਲੇ ਰੰਗ ਦੇ ਅੰਡੇ ਦਿੰਦੀ ਹੈ, ਜਿਸ ਨੂੰ ਮਾਦਾ ਹੀ 20-24 ਦਿਨਾਂ ਤੱਕ ਸੇਂਦੀ ਹੈ। ਬੱਚਿਆਂ ਦੇ ਅੰਡਿਆਂ 'ਚੋਂ ਨਿਕਲਣ ਤੋਂ ਬਾਅਦ ਨਰ ਤੇ ਮਾਦਾ ਮਿਲ ਕੇ ਬੱਚਿਆਂ ਨੂੰ ਪਾਲਦੇ ਹਨ।
ਹਾਲਾਂਕਿ ਇਹ ਪੂਰੇ ਏਸ਼ੀਆ 'ਚ ਕਾਫੀ ਗਿਣਤੀ 'ਚ ਮੌਜੂਦ ਹਨ ਪਰ ਫਿਰ ਵੀ ਅਨੁਕੂਲ ਨਿਵਾਸ ਤੇ ਗ਼ੈਰ-ਕਾਨੂੰਨੀ ਸ਼ਿਕਾਰ ਦੇ ਚਲਦਿਆਂ ਇਨ੍ਹਾਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਘਟ ਰਹੀ ਹੈ। ਇਨ੍ਹਾਂ ਜਾਂ ਹੋਰ ਪੰਛੀਆਂ ਨੂੰ ਬਚਾਉਣ ਵਾਸਤੇ ਸਾਨੂੰ ਜੰਗਲਾਂ ਨੂੰ ਬਚਾਉਣ ਦੀ ਸਖ਼ਤ ਲੋੜ ਹੈ।
-ਮੋਬਾਈਲ : +9198155-31630
ਜ਼ਿੰਦਗੀ ਵਿਚ ਉਮਰ ਦੇ ਵੱਖਰੇ-ਵੱਖਰੇ ਖ਼ੂਬਸੂਰਤ ਪੜਾਅ ਕਿਸੇ ਵਿਰਲੇ ਮਨੁੱਖ ਦੇ ਹਿੱਸੇ ਹੀ ਆਉਂਦੇ ਹਨ। ਮਾ. ਹਰਜੀਤ ਸਿੰਘ ਉਨ੍ਹਾਂ ਖ਼ੁਸ਼ਕਿਸਮਤ ਲੋਕਾਂ ਵਿਚੋਂ ਹੈ। ਉਹ ਜੰਮਿਆ ਯੂ.ਪੀ. ਵਿਚ, ਜਵਾਨੀ ਪੰਜਾਬ ਵਿਚ ਮਾਣੀ ਤੇ ਨੌਕਰੀ ਤੋਂ ਸੇਵਾਮੁਕਤ ਹੋਕੇ ਆਪਣਾ ਬੁਢਾਪਾ ...
ਅੱਜਕਲ੍ਹ ਲੋਕਾਂ ਦੀਆਂ ਹਰ ਮਸਲੇ ਅਤੇ ਕਿਸੇ ਵਿਅਕਤੀ ਵਿਸ਼ੇਸ਼ ਬਾਰੇ ਪੱਕੀਆਂ ਧਾਰਨਾਵਾਂ ਹਨ ਪਰ ਉਹ ਭੁੱਲ ਜਾਂਦੇ ਹਨ ਕਿ ਹਰ ਵਿਅਕਤੀ ਸਮੇਂ ਤੇ ਸਥਿਤੀਆਂ ਦੇ ਅਨੁਸਾਰ ਬਦਲ ਜਾਂਦਾ ਹੈ ਭਾਵ ਪਰਿਵਰਤਨ ਕੁਦਰਤ ਦਾ ਨਿਯਮ ਹੈ। ਕਿਸੇ ਵਿਅਕਤੀ ਨੂੰ ਪੱਕੇ ਚੌਖਟੇ 'ਚ ਫਿੱਟ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX