ਮੈਨੂੰ ਨਹੀਂ ਪਤਾ ਕਿ ਆਉਣ ਵਾਲੀਆਂ ਸਦੀਆਂ ਗਾਂਧੀ ਨੂੰ ਕਿਸ ਤਰ੍ਹਾਂ ਯਾਦ ਕਰਨਗੀਆਂ ਪਰ ਏਨਾ ਮੈਂ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਮੋਦੀ ਨੂੰ ਜ਼ਰੂਰ ਯਾਦ ਕਰਨਗੀਆਂ ਕਿ ਕਿਵੇਂ ਸਾਹ ਲੈਂਦੇ ਹੋਏ ਇਕ ਲੋਕਤੰਤਰ ਦਾ ਹੌਲੀ-ਹੌਲੀ ਗਲਾ ਘੁੱਟ ਦਿੱਤਾ ਗਿਆ ਅਤੇ ਇਕ ...
ਹਾਲਾਂਕਿ ਪੁਰਾਣਾਂ ਅਤੇ ਵੇਦਾਂ ਆਦਿ ਧਾਰਮਿਕ ਗ੍ਰੰਥਾਂ ਅਨੁਸਾਰ ਇਸ ਸੰਸਾਰ ਵਿਚ ਕਿਸੇਚੀਜ਼ਦੇ 10 ਜਾਂ ਇਸ ਤੋਂ ਵੀ ਵਧੇਰੇਆਯਾਮ(ਡਾਈਮੈਨਸ਼ਨਜ਼) ਹੁੰਦੇ ਹਨ, ਪਰ ਵਿਗਿਆਨ ਹਰਚੀਜ਼ਦੇ 4ਆਯਾਮਮੰਨਦਾ ਹੈ। ਉਂਜ ਆਮ ਗੱਲਬਾਤ ਤੇ ਸੋਚ ਵਿਚ ਕਿਸੇਚੀਜ਼ਦੇ ਸਿਰਫ਼ ਦੋ ਪਹਿਲੂ ਹੀ ...
ਰੂਸ ਦੇ ਲੋਕਾਂ ਵਿਚ ਲੈਨਿਨ ਪ੍ਰਤੀ ਏਨਾ ਪਿਆਰ, ਸਤਿਕਾਰ, ਮਾਣ ਅਤੇ ਸ਼ਰਧਾ ਹੈ ਕਿ ਉਸ ਦੀ ਤਸਵੀਰ ਹਰ ਸਕੂਲ, ਹਰ ਘਰ, ਹਰ ਕਲੱਬ ਅਤੇ ਹਰ ਕਾਰਖਾਨੇ ਵਿਚ ਸਜੀ ਹੋਈ ਹੈ। ਪੇਸਟਰੀਆਂ ਅਤੇ ਕੇਕਾਂ, ਗਲੀਚਿਆਂ ਅਤੇ ਕੱਪੜਿਆਂ, ਗੁਲਦਸਤਿਆਂ, ਬੁੱਤਾਂ, ਚਿੱਤਰਾਂ ਅਤੇ ...
ਬਿਨਾਂ ਸ਼ੱਕ ਲਤਾ ਮੰਗੇਸ਼ਕਰ ਦਾ ਰੁਤਬਾ ਭਾਰਤੀ ਭਾਸ਼ਾਵਾਂ ਦੀਆਂ ਮਹਿਲਾ ਗਾਇਕਾਵਾਂ ਵਿਚੋਂ ਸਰਬੋਤਮ ਰਿਹਾ ਹੈ। ਅੱਜ ਉਹ ਸਾਡੇ ਵਿਚ ਮੌਜੂਦ ਨਹੀਂ ਪਰ ਆਪਣੇ-ਆਪ ਵਿਚ ਕੋਈ ਵੀ ਸ਼ਖ਼ਸ ਐਨਾ ਨਿਪੁੰਨ ਨਹੀਂ ਹੋ ਸਕਦਾ ਜਿੰਨੀ ਦੇਰ ਤਾਈਂ ਉਸਤਾਦਾਂ ਨੇ ਉਸ ਨੂੰ ਚੰਡਿਆ ਨਾ ਹੋਵੇ। ...
ਸੰਘਣੇ ਜੰਗਲਾਂ 'ਚ ਰਹਿਣ ਵਾਲਾ ਇਕ ਵਿਲੱਖਣ ਰੂਪ ਵਾਲਾ ਇਹ ਪੰਛੀ ਹੈ ਕੁਲਸਾ (kha&eej pheasant)। ਇਹ ਤਿੱਤਰ ਪਰਿਵਾਰ ਦਾ ਪੰਛੀ ਹੈ। ਇਹ ਪੰਛੀ ਹਿਮਾਲਿਆ ਦੇ ਤਲਹੱਟੀ ਇਲਾਕਿਆਂ ਦੇ ਜੰਗਲਾਂ 'ਚ ਰਹਿੰਦਾ ਹੈ ਤੇ ਬਹੁਤ ਹੀ ਘੱਟ ਬਾਹਰ ਆਉਂਦਾ ਹੈ। ਪਾਕਿਸਤਾਨ ਤੋਂ ਲੈ ਕੇ ਮਿਆਂਮਾਰ ...
ਜ਼ਿੰਦਗੀ ਵਿਚ ਉਮਰ ਦੇ ਵੱਖਰੇ-ਵੱਖਰੇ ਖ਼ੂਬਸੂਰਤ ਪੜਾਅ ਕਿਸੇ ਵਿਰਲੇ ਮਨੁੱਖ ਦੇ ਹਿੱਸੇ ਹੀ ਆਉਂਦੇ ਹਨ। ਮਾ. ਹਰਜੀਤ ਸਿੰਘ ਉਨ੍ਹਾਂ ਖ਼ੁਸ਼ਕਿਸਮਤ ਲੋਕਾਂ ਵਿਚੋਂ ਹੈ। ਉਹ ਜੰਮਿਆ ਯੂ.ਪੀ. ਵਿਚ, ਜਵਾਨੀ ਪੰਜਾਬ ਵਿਚ ਮਾਣੀ ਤੇ ਨੌਕਰੀ ਤੋਂ ਸੇਵਾਮੁਕਤ ਹੋਕੇ ਆਪਣਾ ਬੁਢਾਪਾ ਅਮਰੀਕਾ ਵਰਗੇ ਮੁਲਕ ਵਿਚ ਸੁਰੱਖਿਅਤ ਕਰ ਲਿਆ।
ਰੇਲਵੇ ਦੇ ਇਕ ਵੱਡੇ ਅਫ਼ਸਰ ਸ. ਮੇਲਾ ਸਿੰਘ ਅਤੇ ਗੁਰਦਿਆਲ ਕੌਰ ਦੇ ਘਰ ਯੂ.ਪੀ. ਵਿਚ ਹਰਜੀਤ ਸਿੰਘ 7 ਜਨਵਰੀ, 1949 ਨੂੰ ਪੈਦਾ ਹੋਇਆ। ਪੰਜਾਬ 'ਚ ਹੀ ਪੀ.ਟੀ. ਮਾਸਟਰ ਦੀ ਸਰਕਾਰੀ ਨੌਕਰੀ ਕਰਦਿਆਂ ਕਲਾਕਾਰੀ ਦਾ ਸ਼ੌਕ ਜਾਗ ਪਿਆ। ਕਲੇਅ ਮਾਡਲਿੰਗ ਅਤੇ ਬੁੱਤ-ਤਰਾਸ਼ੀ 'ਤੇ ਸਿਰਫ਼ ਹੱਥ ਹੀ ਨਹੀਂ ਅਜ਼ਮਾਇਆ, ਆਪਣੀ ਕਲਾ ਦੇ ਝੰਡੇ ਵੀ ਗੱਡੇ। ਜ਼ਿਲ੍ਹਾ ਪੱਧਰ ਤੋਂ ਲੈ ਕੇ ਕੌਮੀ ਪੱਧਰ ਦੇ ਇਨਾਮ-ਸਨਮਾਨ ਵੀ ਮਿਲੇ। ਆਪਣੀ ਕਲਾ ਦੇ ਜਨੂੰਨ ਵਾਲੇ ਸ਼ੌਕ ਨੂੰ ਪਾਲਦਿਆਂ, ਆਪਣੀ ਨੌਕਰੀ ਦੇ ਪੇਸ਼ੇ ਨਾਲ ਪੂਰੀ ਇਮਾਨਦਾਰੀ ਨਿਭਾਈ। ਹਰਜੀਤ ਜਿਹੜੇ ਵੀ ਸਕੂਲ ਵਿਚ ਬਦਲੀ ਹੋ ਕੇ ਗਿਆ, ਉਸੇ ਸਕੂਲ ਦੇ ਵਿਦਿਆਰਥੀਆਂ ਵਿਚੋਂ ਖਿਡਾਰੀ ਲੱਭੇ। ਉਨ੍ਹਾਂ ਦੀ ਟੀਮ ਤਿਆਰ ਕੀਤੀ, ਸਿਖਲਾਈ ਦਿੱਤੀ ਤੇ ਸਕੂਲ ਦੀ ਟੀਮ ਜ਼ਿਲ੍ਹੇ ਦੀ 'ਨੰਬਰ ਵੰਨ' ਟੀਮ ਹੋਣ ਦਾ ਮਾਣ ਹਾਸਲ ਕਰਦੀ। ਹਰਜੀਤ ਸਿੰਘ ਦੀ ਬੱਲੇ-ਬੱਲੇ ਹੁੰਦੀ ਤੇ ਹੁਣ ਉਸ ਤਰ੍ਹਾਂ ਦੀ ਸੋਭਾ ਹੀ ਉਹ 'ਮੋਜ਼ੇਕ ਕਲਾ' ਵਿਚ ਹਾਸਲ ਕਰ ਰਿਹਾ ਹੈ ਤੇ ਉਸ ਦੀ ਸ਼ੁਹਰਤ ਸਰਹੱਦਾਂ ਪਾਰ ਕਰ ਗਈ ਹੈ।
ਇਸ ਸ਼ੁਹਰਤ ਪਿੱਛੇ ਹਰਜੀਤ ਦੀ ਵਰ੍ਹਿਆਂ ਦੀ ਘਾਲਣਾ ਹੈ। ਅਣਥੱਕ ਮਿਹਨਤ ਹੈ, ਇਹ ਸਭ ਕੁਝ ਉਸ ਨੂੰ ਕਿਸੇ ਨੇ ਥਾਲੀ ਵਿਚ ਪਰੋਸ ਕੇ ਨਹੀਂ ਦਿੱਤਾ। ਆਓ, ਦੇਖਦੇ ਹਾਂ ਕਿਵੇਂ 'ਮੋਜ਼ੇਕ ਕਲਾ' ਦੇ ਏਨੇ ਉੱਚੇ ਮੁਕਾਮ ਨੂੰ ਹਾਸਲ ਕਰ ਸਕਿਆ। ਮਾਪਿਆਂ ਦਾ 'ਗੁੱਗੀ' ਕਿਵੇਂ ਗੁੱਗੀ ਤੋਂ ਹਰਜੀਤ ਤੇ ਫਿਰ ਹਰਜੀਤ ਸਿੰਘ ਤੇ ਫਿਰ ਹਰਜੀਤ ਸਿੰਘ ਤੋਂ ਹਰਜੀਤ ਸਿੰਘ ਸੰਧੂ ਬਣਿਆ।
ਮੋਗਾ ਦੇ ਮਿਸ਼ਨ ਸਕੂਲ ਵਿਚੋਂ ਹੀ ਉਸ ਦੀ ਜ਼ਿੰਦਗੀ ਨੇ ਨਵਾਂ ਮੋੜ ਕੱਟਿਆ। ਉਸ ਨੂੰ ਤਸਵੀਰਾਂ ਬਣਾਉਣ ਦਾ ਝੱਲ ਸੀ। ਜਦੋਂ ਉਹ ਡੀ.ਐਮ. ਕਾਲਜ ਮੋਗਾ ਦੇ ਆਰਟ ਪ੍ਰੋਫੈਸਰ ਡੀ.ਐਸ. ਰਾਠੌਰ ਨੂੰ ਮਿਲਿਆ, ਉਹ ਹਰਜੀਤ ਦਾ ਕੰਮ ਦੇਖ ਕੇ ਬੜਾ ਖ਼ੁਸ਼ ਹੋਇਆ, ਹੈਰਾਨ ਹੋਕੇ ਬੋਲਿਆ, 'ਅਰੇ ਭਾਈ, ਲੋਗੋਂ ਕੇ ਪਾਸ ਡਿਗਰੀ ਹੈ ਕਾਮ ਨਹੀਂ, ਤੇਰੇ ਪਾਸ ਕਾਮ ਹੈ, ਡਿਗਰੀ ਨਹੀਂ। ਤੈਨੂੰ ਤਾਂ ਬੰਬੇ ਆਰਟ ਸਕੂਲ ਵਿਚ ਜਾਣਾ ਚਾਹੀਦੈ।' ਉਥੇ ਤੇਰੀ ਪ੍ਰਤਿਭਾ ਚਮਕੇਗੀ, ਤੇਰੇ ਵਿਚ ਟੇਲੈਂਟ ਹੈ।' ਤੇ ਹਰਜੀਤ, ਪ੍ਰੋ. ਡੀ.ਐਸ. ਰਾਠੌਰ ਦਾ ਸ਼ਾਗਿਰਦ ਬਣ ਗਿਆ। ਕਲਾ ਦੀਆਂ ਬਾਰੀਕੀਆਂ ਸਿੱਖਣ ਲੱਗਾ। ਕਲੇਅ ਮਾਡਲਿੰਗ ਕਰਨ ਲੱਗਾ। ਉਸ ਦੀ ਇੱਛਾ ਆਰਟ ਦਾ ਡਿਪਲੋਮਾ ਕਰਨ ਦੀ ਸੀ।
ਹਰਜੀਤ ਸਿੰਘ ਦੱਸਦਾ ਹੈ, 'ਇਹ 1969-70 ਦੀਆਂ ਗੱਲਾਂ ਨੇ। ਭਾਵੇਂ ਮੈਂ ਫਿਜ਼ੀਕਲ ਕੋਰਸ ਕਰਦਾ ਸਾਂ ਪਰ ਮੇਰੇ ਅੰਦਰੋਂ ਕਲਾ ਮਰੀ ਨਹੀਂ। ਜਦ ਵੀ ਮੌਕਾ ਮਿਲਦਾ ਮੈਂ ਉਧਰ ਨੂੰ ਭੱਜਦਾ।
ਕਲਾ ਵਿਚ ਹਰਜੀਤ ਦਾ ਹੱਥ ਸਾਫ਼ ਸੀ। ਉਹ ਜਿਸ ਵੀ ਸਕੂਲ ਵਿਚ ਗਿਆ, ਸਕੂਲ ਦੇ ਬਰਾਂਡਿਆਂ ਵਿਚ, ਸਕੂਲ ਦੀ ਬਾਹਰਲੀ ਦੀਵਾਰ ਉੱਪਰ, ਸਕੂਲ ਦੇ ਮੁੱਖ ਗੇਟ ਉੱਪਰ ਉਸ ਦੇ ਲਿਖੇ 'ਮਾਟੋ' ਸਕੂਲ ਦੀ ਸ਼ਾਨ ਵਧਾ ਦਿੰਦੇ। ਰੁੱਖ ਲਾਉਣਾ ਤੇ ਸਕੂਲ ਦੀਆਂ ਕਿਆਰੀਆਂ ਵਿਚ ਫੁੱਲ ਉਗਾਉਣਾ ਹਰਜੀਤ ਦਾ ਜਨੂੰਨ ਰਿਹਾ ਹੈ। ਉਹ ਜਿਸ ਸਕੂਲ ਵਿਚ ਗਿਆ ਉਥੇ ਆਪਣੀਆਂ ਪੈੜਾਂ ਦੇ ਅਮਿੱਟ ਨਿਸ਼ਾਨ ਛੱਡ ਆਇਆ। ਸੇਵਾਮੁਕਤੀ ਤੋਂ ਬਾਅਦ ਹਰਜੀਤ ਦੀ ਜ਼ਿੰਦਗੀ ਇਕ ਨਵਾਂ ਮੋੜ ਕੱਟਦੀ ਹੈ। ਉਸ ਦੀ ਇਕ ਭੈਣ ਅਮਰੀਕਾ ਵਿਚ ਸੀ। ਹਰਜੀਤ ਵਿਜ਼ਟਰ ਵੀਜ਼ੇ 'ਤੇ ਉਸ ਕੋਲ ਜਾ ਪੁੱਜਾ। ਉਸ ਦੀ ਪਤਨੀ ਅਤੇ ਬੱਚੇ ਪੰਜਾਬ ਵਿਚ ਹੀ ਸਨ। ਹਰਜੀਤ ਲਈ ਉਥੇ ਸਭ ਕੁਝ ਓਪਰਾ ਸੀ, ਨਵਾਂ ਮੁਲਕ, ਓਪਰੇ ਲੋਕ, ਓਪਰੀ ਧਰਤੀ, ਓਪਰਾ ਸੱਭਿਆਚਾਰ। ਹਰਜੀਤ ਆਪ ਕਹਿੰਦਾ ਹੈ, 'ਮੇਰਾ ਇਸ ਕੰਟਰੀ ਵਿਚ ਨਵਾਂ ਜਨਮ ਹੋਇਆ। ਮੈਨੂੰ ਫਿਰ ਜ਼ੀਰੋ ਤੋਂ ਸ਼ੁਰੂ ਕਰਨਾ ਪਿਆ।'
ਇਕ ਗੈਸ ਸਟੇਸ਼ਨ 'ਤੇ ਆਰਜ਼ੀ ਕੰਮ ਕਰਨ ਲੱਗਾ। ਉਥੇ ਇਕ ਟਾਇਲ ਕੰਪਨੀ ਦਾ ਮਾਲਕ ਗੈਸ ਭਰਵਾਉਣ ਆਇਆ। ਉਸ ਨੇ 100 ਡਾਲਰ ਦਾ ਨੋਟ ਦਿੱਤਾ। ਹਰਜੀਤ ਨੇ ਬਾਕੀ ਪੈਸੇ ਝੱਟ ਮੋੜ ਦਿੱਤੇ। ਟਾਇਲ ਕੰਪਨੀ ਵਾਲਾ ਬੜਾ ਹੈਰਾਨ ਹੋਇਆ, 'ਪੁੱਛਿਆ, 'ਤੈਨੂੰ ਐਨੀ ਜਲਦੀ ਕਿਵੇਂ ਪਤਾ ਲੱਗਾ ਕਿੰਨੇ ਪੈਸੇ ਮੋੜਨੇ ਹਨ?'
ਹਰਜੀਤ ਨੇ ਦੱਸਿਆ, 'ਆਈ ਐਮ ਮਾਸਟਰ ਆਫ਼ ਫਾਈਨ ਆਰਟਸ।'
ਬਸ ਉਥੋਂ ਹਰਜੀਤ ਦੀ ਕਿਸਮਤ ਚਮਕ ਪਈ। ਇਟੈਲੀਅਨ ਨੇ ਉਸ ਨੂੰ ਆਪਣੀ ਕੰਪਨੀ ਵਿਚ ਕੰਮ 'ਤੇ ਰੱਖ ਲਿਆ। ਵਿਹਲੇ ਸਮੇਂ ਹਰਜੀਤ ਗੱਡੀਆਂ ਉੱਪਰ ਵੈਨ ਡੋਰ ਸਾਈਨ ਲਿਖਦਾ। ਟਾਇਲ ਕੰਪਨੀ ਵਿਚ ਪੱਥਰ ਦੀ ਕਟਾਈ ਦਾ ਕੰਮ ਸੀ। ਪੱਥਰ ਕੱਟਣ ਲਈ ਕਲਾ ਦੀ ਲੋੜ ਪੈਂਦੀ ਹੈ। ਅਨਜਾਣ ਕਟਾਈ ਵਾਲਾ ਮਹਿੰਗੇ ਪੱਥਰ ਦਾ ਨਾਸ ਮਾਰ ਸਕਦਾ ਹੈ। ਹਰਜੀਤ ਨੂੰ ਪੱਥਰ ਕੱਟਣ ਵਿਚ ਵੀ ਆਰਟ ਦਿਸਦਾ ਸੀ। ਕੰਪਨੀ ਵਿਚ ਰੰਗ-ਬਰੰਗੀਆਂ ਟੁੱਟੀਆਂ ਟਾਇਲਾਂ ਦੇ ਢੇਰ ਵੇਖ ਕੇ ਹਰਜੀਤ ਅੰਦਰ ਕਲਾ ਮਚਲ ਉਠਦੀ। ਉਸ ਨੇ ਨੇਕ ਚੰਦ ਨੂੰ (ਚੰਡੀਗੜ੍ਹ) ਟੁੱਟੇ ਕਬਾੜ ਵਿਚੋਂ ਸ਼ਾਹਕਾਰ ਕਿਰਤਾਂ ਬਣਾਉਂਦਿਆਂ ਵੇਖਿਆ ਹੋਇਆ ਸੀ।
ਇਕ ਦਿਨ ਉਸ ਨੇ ਹੌਸਲਾ ਕਰਕੇ ਕੰਪਨੀ ਦੇ ਮਾਲਕ ਨੂੰ ਪੁੱਛਿਆ, 'ਕੀ ਮੈਂ ਇਨ੍ਹਾਂ ਟੁੱਟੀਆਂ ਟਾਈਲਾਂ ਤੋਂ ਕੋਈ ਕੰਮ ਲੈ ਸਕਦਾ ਹਾਂ?'
ਮਾਲਕ ਨੇ ਹਾਮੀ ਭਰ ਦਿੱਤੀ ਤੇ ਉਸ ਨੂੰ ਇਕ ਹੋਰ ਇਟਾਲੀਅਨ ਟਾਇਲ ਕੰਪਨੀ ਦਾ ਲੋਗੋ ਬਣਾਉਣ ਲਈ ਕਿਹਾ। ਜਦ ਕੁਝ ਦਿਨਾਂ ਬਾਅਦ ਹਰਜੀਤ ਲੋਗੋ ਬਣਾ ਕੇ ਕੰਪਨੀ ਦੇ ਮਾਲਕ ਕੋਲ ਲੈ ਕੇ ਗਿਆ ਤਾਂ ਉਹ ਖ਼ੁਸ਼ੀ ਵਿਚ ਉਛਲ ਪਿਆ, 'ਵਾਹ! ਇਹ ਤਾਂ ਮੋਜ਼ੇਕ ਆਰਟ ਹੈ?' ਤੇ ਹਰਜੀਤ ਲਈ ਮੋਜ਼ੇਕ ਕਲਾ ਦੇ ਰਸਤੇ ਖੁੱਲ੍ਹ ਗਏ।
ਹਰਜੀਤ ਆਪਣਾ 'ਕਾਰ ਡੋਰ ਸਾਈਨ' ਵਾਲੇ ਕੰਮ ਦੇ ਨਾਲ-ਨਾਲ 'ਮੋਜ਼ੇਕ ਕਲਾ' ਉੱਪਰ ਵੀ ਆਪਣਾ ਹੱਥ ਅਜ਼ਮਾਉਂਦਾ ਰਿਹਾ। ਉਸ ਦੀ ਮਿਹਨਤ, ਉਸ ਦਾ ਸਿਰੜ, ਉਸ ਦਾ ਜਾਨੂੰਨ ਰੰਗ ਲਿਆਇਆ ਤੇ ਸਮਾਂ ਪਾ ਕੇ ਉਹ 'ਮੋਜ਼ੇਕ ਕਲਾ' ਵਿਚ ਮਾਹਰ ਹੋ ਗਿਆ।
1993 ਵਿਚ ਉਸ ਨੇ ਆਪਣਾ ਪੂਰਾ ਪਰਿਵਾਰ ਅਮਰੀਕਾ ਬੁਲਾ ਲਿਆ। ਨਿਊਜਰਸੀ ਵਿਚ ਹਰਜੀਤ ਨੂੰ ਕਲਾ ਦੇ ਖੇਤਰ ਵਿਚ ਪਹਿਲਾ ਸਨਮਾਨ ਮਿਲਿਆ। ਅਮਰੀਕਾ ਜਾ ਕੇ ਉਸ ਨੇ ਬਾਬਾ ਫਰੀਦ ਦਾ ਸਕੈੱਚ ਤਿਆਰ ਕੀਤਾ। ਆਪਣੀ ਲੋੜ ਅਨੁਸਾਰ ਰੰਗਦਾਰ ਟਾਇਲਾਂ ਮੰਗਵਾਈਆਂ। ਹੋਰ ਜ਼ਰੂਰਤ ਦੀਆਂ ਚੀਜ਼ਾਂ ਇਕੱਠੀਆਂ ਕੀਤੀਆਂ। ਹਰਜੀਤ ਦੱਸਦਾ ਹੈ, 'ਮੋਜ਼ੇਕ ਕਲਾ ਬੜੀ ਸੂਖਮ ਕਲਾ ਹੈ। ਇਸ ਕੰਮ ਵਿਚ ਕਾਹਲ ਨਹੀਂ ਹੁੰਦੀ। ਇਸ ਕਲਾ ਲਈ ਔਜ਼ਾਰਾਂ ਦੀ ਲੋੜ ਪੈਂਦੀ ਹੈ। ਇਹ ਕਲਾ ਜ਼ੋਖ਼ਮ ਵਾਲੀ ਵੀ ਹੈ।'
ਉਸ ਦੇ ਕੰਮ ਦੀ ਪ੍ਰਸੰਸਾ ਹੋਣ ਲੱਗੀ। ਕਲਾਵਾਂ ਵਿਚੋਂ 'ਮੋਜ਼ੇਕ ਕਲਾ' ਇਕ ਵਿਲੱਖਣ ਕਲਾ ਹੈ। 'ਮਾਰਬਲ ਮੈਨ' ਤੋਂ ਮਾਰਬਲ ਕਲਾਕਾਰ ਬਣਿਆ ਤੇ ਫਿਰ 'ਮੋਜ਼ੇਕ ਕਲਾਕਾਰ' ਦੇ ਰੂਪ ਵਿਚ ਹਰਜੀਤ ਇਸ ਨਿਵੇਕਲੇ ਰਾਹ 'ਤੇ ਪੈੜਾਂ ਦੇ ਗੂੜ੍ਹੇ ਨਿਸ਼ਾਨ ਪਾਉਣ ਲਈ ਆਪਣੇ ਪਰ ਤੋਲਣ ਲੱਗਾ।
ਅਮਰੀਕਾ ਵਿਚ ਉਸ ਦੀਆਂ ਮੁਲਾਕਾਤਾਂ ਲਈ ਰੇਡੀਓ ਅਤੇ ਟੀ.ਵੀ. ਚੈਨਲਾਂ ਵਾਲੇ ਆਉਣ ਲੱਗ ਪਏ।
ਸਕੂਲਾਂ ਦੀਆਂ ਖੇਡਾਂ ਵਿਚ ਇਕ ਮਿਹਨਤੀ ਕੋਚ ਵਜੋਂ ਤਾਂ ਉਸ ਨੇ ਧੁੰਮਾਂ ਪਾਈਆਂ ਹੀ ਸਨ। ਹੁਣ ਸੱਤ ਸਮੁੰਦਰੋਂ ਪਾਰ, ਸ੍ਰੀ ਹਰਿਮੰਦਰ ਸਾਹਿਬ (ਗੋਲਡਨ ਟੈਂਪਲ) ਅੰਮ੍ਰਿਤਸਰ ਸਾਹਿਬ, ਬਾਬਾ ਫਰੀਦ, ਸ਼ਹੀਦ ਭਗਤ ਸਿੰਘ, ਆਸਕਰ ਐਵਾਰਡ ਦਾ ਲੋਗੋ, ਮੇਅਰ ਬਲੂਮ ਬਰਗ, ਬਰਾਕ ਓਬਾਮਾ ਤੇ ਕਰਤਾਰ ਸਿੰਘ ਸਰਾਭਾ ਨੂੰ 'ਮੋਜ਼ੇਕ ਆਰਟ' ਵਿਚ ਬਣਾ ਕੇ ਆਪਣੀ ਪ੍ਰਤਿਭਾ ਦੇ ਝੰਡੇ ਗੱਡ ਦਿੱਤੇ। ਟੁੱਟੀਆਂ ਟਾਇਲਾਂ ਵਿਚ ਉਸ ਦੇ ਬਣਾਏ ਚਿਹਰੇ ਮੂੰਹੋਂ ਬੋਲਦੇ ਜਾਪਣ ਲੱਗੇ। ਅਮਰੀਕਾ ਅਤੇ ਕੈਨੇਡਾ ਵਿਚ ਉਸ ਦੀ ਕਲਾ ਦੀਆਂ ਪਰਦਰਸ਼ਨੀਆਂ ਲੱਗੀਆਂ। ਹਰਜੀਤ ਸਖ਼ਤ ਮਿਹਨਤ ਕਰ ਰਿਹਾ ਹੈ। ਉਸ ਅੰਦਰ ਲਗਨ ਅਤੇ ਜਨੂੰਨ ਹੈ। ਪੰਜਾਬ ਇਸ ਮਾਣਮੱਤੇ ਕਲਾਕਾਰ ਉੱਪਰ ਮਾਣ ਕਰਦਾ ਹੈ।
ਸਿਤਾਰੋਂ ਸੇ ਆਗੇ ਜਹਾਂ ਔਰ ਭੀ ਹੈਂ,
ਜ਼ਿੰਦਗੀ ਕੇ ਇਮਤਿਹਾਂ ਔਰ ਭੀ ਹੈਂ।
-ਮੋਬਾਈਲ : 98147-83069.
ਅੱਜਕਲ੍ਹ ਲੋਕਾਂ ਦੀਆਂ ਹਰ ਮਸਲੇ ਅਤੇ ਕਿਸੇ ਵਿਅਕਤੀ ਵਿਸ਼ੇਸ਼ ਬਾਰੇ ਪੱਕੀਆਂ ਧਾਰਨਾਵਾਂ ਹਨ ਪਰ ਉਹ ਭੁੱਲ ਜਾਂਦੇ ਹਨ ਕਿ ਹਰ ਵਿਅਕਤੀ ਸਮੇਂ ਤੇ ਸਥਿਤੀਆਂ ਦੇ ਅਨੁਸਾਰ ਬਦਲ ਜਾਂਦਾ ਹੈ ਭਾਵ ਪਰਿਵਰਤਨ ਕੁਦਰਤ ਦਾ ਨਿਯਮ ਹੈ। ਕਿਸੇ ਵਿਅਕਤੀ ਨੂੰ ਪੱਕੇ ਚੌਖਟੇ 'ਚ ਫਿੱਟ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX