ਤਾਜਾ ਖ਼ਬਰਾਂ


ਚੰਡੀਗੜ੍ਹ :11 ਆਈ.ਏ.ਐਸ.ਅਤੇ 24 ਪੀ.ਸੀ.ਐਸ.ਅਫ਼ਸਰਾਂ ਦੇ ਤਬਾਦਲੇ
. . .  1 day ago
ਜੰਮੂ-ਕਸ਼ਮੀਰ 'ਚ ਆਤਮਘਾਤੀ ਹਮਲੇ 'ਚ 6 ਦੀ ਮੌਤ, ਜ਼ਖਮੀ ਫੌਜੀ ਦੀ ਮੌਤ
. . .  1 day ago
ਐਨ.ਡੀ.ਆਰ.ਐਫ. ਦੀ ਟੀਮ ਵਲੋਂ ਨਾਲੇ 'ਚ ਡਿੱਗੇ ਦੋ ਸਾਲਾ ਬੱਚੇ ਦੀ ਤਲਾਸ਼ ਲਈ ਸਰਚ ਅਪ੍ਰੇਸ਼ਨ ਤੀਜੇ ਦਿਨ ਵੀ ਜਾਰੀ ਰਿਹਾ
. . .  1 day ago
ਕਪੂਰਥਲਾ, 11 ਅਗਸਤ (ਅਮਰਜੀਤ ਕੋਮਲ)-ਐਨ.ਡੀ.ਆਰ.ਐਫ. ਦੀ ਟੀਮ ਵਲੋਂ ਸ਼ਾਲਾਮਾਰ ਬਾਗ ਨੇੜੇ ਇਕ ਨਿੱਜੀ ਹੋਟਲ ਦੇ ਸਾਹਮਣੇ ਗੰਦੇ ਨਾਲੇ ਵਿਚ ਡਿੱਗੇ ਪ੍ਰਵਾਸੀ ਮਜ਼ਦੂਰ ਦੇ ਦੋ ਸਾਲਾ ਬੱਚੇ ...
ਵਾਲਮੀਕ ਸਮਾਜ ਨੇ 12 ਅਗਸਤ ਲਈ ਦਿੱਤਾ ਪੰਜਾਬ ਬੰਦ ਦਾ ਸੱਦਾ ਮੁੱਖ ਮੰਤਰੀ ਦੇ ਭਰੋਸੇ ਮਗਰੋਂ ਵਾਪਸ ਲਿਆ
. . .  1 day ago
ਅੰਮ੍ਰਿਤਸਰ, 12 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ )-ਵਾਲਮੀਕ ਸਮਾਜ ਅਤੇ ਭਗਵਾਨ ਵਾਲਮੀਕ ਤੀਰਥ ਪ੍ਰਬੰਧ ਕਮੇਟੀ ਵਲੋਂ 12 ਅਗਸਤ ਨੂੰ ਦਿੱਤਾ ਗਿਆ ਪੰਜਾਬ ਬੰਦ ਦਾ ਸੱਦਾ ਸਮਾਜ ਦੇ ਆਗੂਆਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ...
ਅੰਮ੍ਰਿਤਸਰ ਨਜ਼ਦੀਕ ਟਰੱਕ ਡਰਾਈਵਰ ਨੇ ਸੰਧਵਾਂ ਦੀ ਕਾਰ ਨੂੰ ਮਾਰੀ ਟੱਕਰ, ਬਚਾਅ ਹੋਇਆ
. . .  1 day ago
ਅੰਮ੍ਰਿਤਸਰ, 11 ਅਗਸਤ (ਰੇਸ਼ਮ ਸਿੰਘ )-ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਕਾਰ ਨੂੰ ਅੰਮ੍ਰਿਤਸਰ ਸਾਹਿਬ ਨਜ਼ਦੀਕ ਅੱਜ ਇਕ ਟਰੱਕ ਡਰਾਈਵਰ ਨੇ ਟੱਕਰ ਮਾਰ ਦਿੱਤੀ । ਸੰਧਵਾਂ ਇਸੇ ਕਾਰ 'ਚ ਬੈਠੇ...
ਪੰਜਾਬ ਸਰਕਾਰ ਵਲੋਂ ਸਿਖਿਆ ਸੰਸਥਾਵਾਂ ਲਈ 55.98 ਕਰੋੜ ਰੁਪਏ ਦੀ ਰਾਸ਼ੀ ਜਾਰੀ
. . .  1 day ago
ਪੀ.ਐੱਨ.ਬੀ. ਦੇਤਵਾਲ ਬ੍ਰਾਂਚ ’ਚ ਗੰਨ ਪੁਆਇੰਟ ’ਤੇ 7.44 ਲੱਖ ਦੀ ਡਕੈਤੀ
. . .  1 day ago
ਮੁੱਲਾਂਪੁਰ-ਦਾਖਾ,( ਲੁਧਿਆਣਾ)-, 11 ਅਗਸਤ (ਨਿਰਮਲ ਸਿੰਘ ਧਾਲੀਵਾਲ)- ਮੁੱਲਾਂਪੁਰ ਤਹਿਸੀਲ ਦੇ ਪਿੰਡ ਦੇਤਵਾਲ ਵਿਖੇ ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ.) ਦੀ ਦੇਤਵਾਲ ਸ਼ਾਖਾ ’ਚ ...
ਮਾਨ ਸਰਕਾਰ ਦੀ ਵੱਡੀ ਸੌਗ਼ਾਤ , ਮਲੇਰਕੋਟਲਾ ਵਿਖੇ ਮੈਡੀਕਲ ਕਾਲਜ ਜਲਦ ਤਿਆਰ ਕਰਨ ਦੇ ਹੁਕਮ
. . .  1 day ago
ਯੂਕੋ ਬੈਂਕ ਲੁੱਟ ਮਾਮਲੇ 'ਚ ਪੁਲਿਸ ਨੇ ਗ੍ਰਿਫ਼ਤਾਰ ਕੀਤੇ ਦੋਸ਼ੀ
. . .  1 day ago
ਜਲੰਧਰ , 11 ਅਗਸਤ -ਕੁਝ ਦਿਨ ਪਹਿਲਾਂ ਯੂਕੋ ਬੈਂਕ 'ਚ 13 ਲੱਖ 84 ਹਜ਼ਾਰ ਦੀ ਲੁੱਟ ਹੋਈ ਸੀ , ਇਸ ਮਾਮਲੇ 'ਚ ਪੁਲਿਸ ਨੇ ਵਿਨੈ ਦੋਸ਼ੀ, ਤਰੁਨ ਨਾਹਰ ਤੇ ਅਜੇ ਪਾਲ ਨੂੰ ਗ੍ਰਿਫ਼ਤਾਰ ਕੀਤਾ ਹੈ ।ਇਨ੍ਹਾਂ ਤੋਂ 7 ਲੱਖ 50 ਹਜ਼ਾਰ ਦੀ ਨਕਦੀ ਤੇ ਹਥਿਆਰ ਵੀ ਬਰਾਮਦ ਕੀਤੇ ਹਨ ।
ਡਾ. ਰਾਜ ਬਹਾਦਰ ਦਾ ਅਸਤੀਫ਼ਾ ਮੁੱਖ ਮੰਤਰੀ ਮਾਨ ਵਲੋਂ ਮਨਜ਼ੂਰ
. . .  1 day ago
ਚੰਡੀਗੜ੍ਹ, 11 ਅਗਸਤ - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵਾਈਸ ਚਾਂਸਲਰ ਡਾ. ਰਾਜ ਬਹਾਦਰ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਗਿਆ ਹੈ। ਪਿਛਲੇ ਦਿਨੀਂ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ...
ਕੱਲ੍ਹ ਦਾ ਪੰਜਾਬ ਬੰਦ ਮੁਲਤਵੀ ਹੋਣ ਦੇ ਆਸਾਰ ਬਣੇ
. . .  1 day ago
ਅੰਮ੍ਰਿਤਸਰ ,11 ਅਗਸਤ (ਰੇਸ਼ਮ ਸਿੰਘ) - ਵਾਲਮੀਕ ਸੰਗਠਨਾਂ ਵਲੋਂ ਕੱਲ੍ਹ ਦੇ ਪੰਜਾਬ ਬੰਦ ਦਾ ਸੱਦਾ ਮੁਲਤਵੀ ਹੋਣ ਦੇ ਆਸਾਰ ਬਣ ਗਏ ਹਨ । ਪੰਜਾਬ ਸਰਕਾਰ ਵਲੋਂ ਵਾਲਮੀਕ ਭਾਈਚਾਰੇ ਦੀਆਂ ਮੰਗਾਂ ’ਤੇ ਸੁਹਿਰਦਤਾ ਨਾਲ ਵਿਚਾਰ...
ਐੱਸ. ਸੀ. ਵਿਦਿਆਰਥੀਆਂ ਲਈ ਮਾਨ ਸਰਕਾਰ ਦਾ ਵੱਡਾ ਫ਼ੈਸਲਾ
. . .  1 day ago
ਜੰਮੂ-ਕਸ਼ਮੀਰ : ਪੈਟਰੋਲ ਪੰਪ, ਰਾਮਬਨ ਨੇੜੇ ਢਿਗਾਂ ਡਿੱਗਣ ਕਾਰਨ ਐਨ. ਐੱਚ. 44 ਨੂੰ ਰੋਕਿਆ ਗਿਆ
. . .  1 day ago
ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
. . .  1 day ago
ਭੀਖੀ, 11 ਅਗਸਤ (ਬਲਦੇਵ ਸਿੰਘ ਸਿੱਧੂ)- ਜ਼ਿਲ੍ਹਾ ਮਾਨਸਾ ਦੇ ਪਿੰਡ ਸਮਾਓ ਵਿਖੇ ਕੁਝ ਅਣਪਛਾਤੇ ਨੌਜਵਾਨਾਂ ਵਲੋਂ ਸ਼ੈਂਟੀ ਸਿੰਘ ਪੁੱਤਰ ਕਾਲਾ ਸਿੰਘ ਲਗਭਗ (18) ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਹੈ। ਭੀਖੀ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।
ਪ੍ਰਨੀਤ ਕੌਰ ਕੈਰੋਂ ਨੇ ਆਪਣੇ ਭਰਾ ਸੁਖਬੀਰ ਸਿੰਘ ਬਾਦਲ ਦੇ ਬੰਨ੍ਹੀ ਰੱਖੜੀ
. . .  1 day ago
ਚੰਡੀਗੜ੍ਹ, 11 ਅਗਸਤ-ਪ੍ਰਨੀਤ ਕੌਰ ਕੈਰੋਂ ਨੇ ਆਪਣੇ ਭਰਾ ਸੁਖਬੀਰ ਸਿੰਘ ਬਾਦਲ ਦੇ ਬੰਨ੍ਹੀ ਰੱਖੜੀ
15 ਅਗਸਤ ਨੂੰ 23 ਕੈਦੀ ਰਿਹਾਅ ਕੀਤੇ ਜਾਣਗੇ-ਹਰਜੋਤ ਸਿੰਘ ਬੈਂਸ
. . .  1 day ago
ਚੰਡੀਗੜ੍ਹ, 11 ਅਗਸਤ-15 ਅਗਸਤ ਨੂੰ 23 ਕੈਦੀ ਰਿਹਾਅ ਕੀਤੇ ਜਾਣਗੇ-ਹਰਜੋਤ ਸਿੰਘ ਬੈਂਸ
ਹਿਮਾਚਲ ਪ੍ਰਦੇਸ਼: ਕੁੱਲੂ 'ਚ ਮੋਹਲੇਧਾਰ ਮੀਂਹ ਕਾਰਨ ਵਹਿ ਗਈਆਂ ਕਈ ਦੁਕਾਨਾਂ ਤੇ ਵਾਹਨ, 2 ਲੋਕਾਂ ਦੀ ਮੌਤ
. . .  1 day ago
ਸ਼ਿਮਲਾ, 11 ਅਗਸਤ-ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੇ ਕੁਝ ਹਿੱਸਿਆਂ 'ਚ ਮੀਂਹ ਨੇ ਭਾਰੀ ਤਬਾਹੀ ਮਚਾਈ ਹੋਈ ਹੈ। ਕੁੱਲੂ ਜ਼ਿਲ੍ਹੇ 'ਚ ਅਚਾਨਕ ਆਏ ਭਾਰੀ ਮੀਂਹ ਕਾਰਨ 2 ਔਰਤਾਂ ਮਲਬੇ ਹੇਠ ਜ਼ਿੰਦਾ ਦੱਬ ਗਈਆਂ, ਜਦਕਿ ਦੁਕਾਨਾਂ ਅਤੇ ਵਾਹਨ ਵਹਿ ਗਏ ਅਤੇ ਹੋਰ ਥਾਵਾਂ 'ਤੇ ਹੜ੍ਹਾਂ ਕਾਰਨ ਹਾਈਵੇਅ ਬੰਦ ਹੋ ਗਏ ਹਨ।
ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਪਾਰਟੀ ਵਲੰਟੀਅਰਾਂ ਦੇ ਬੰਨ੍ਹੀ ਰੱਖੜੀ
. . .  1 day ago
ਸੰਗਰੂਰ, 11ਅਗਸਤ (ਧੀਰਜ ਪਸ਼ੋਰੀਆ)-ਸੰਗਰੂਰ ਤੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਦੇ ਤਿਉਹਾਰ ਰੱਖੜੀ ਮੌਕੇ ਸਥਾਨਕ ਰੈਸਟ ਹਾਊਸ ਵਿਖੇ ਪੁੱਜੇ 100 ਦੇ ਕਰੀਬ ਪਾਰਟੀ ਵਲੰਟੀਅਰਾਂ ਦੇ ਰੱਖੜੀ ਬੰਨ੍ਹੀ...
ਜੰਮੂ-ਕਸ਼ਮੀਰ: ਪੁਲਵਾਮਾ ਦੇ ਤਰਾਲ 'ਚ ਹਰ ਘਰ ਤਿਰੰਗਾ ਰੈਲੀ ਕੀਤੀ ਗਈ ਆਯੋਜਿਤ
. . .  1 day ago
ਸ਼੍ਰੀਨਗਰ, 11 ਅਗਸਤ-ਜੰਮੂ-ਕਸ਼ਮੀਰ 'ਚ ਪੁਲਵਾਮਾ ਦੇ ਤਰਾਲ 'ਚ ਹਰ ਘਰ ਤਿਰੰਗਾ ਰੈਲੀ ਆਯੋਜਿਤ ਕੀਤੀ ਗਈ। ਰੈਲੀ 'ਚ 8,000 ਤੋਂ ਵਧ ਵਿਦਿਆਰਥੀਆਂ ਅਤੇ ਨੌਜਵਾਨਾਂ ਨੇ ਭਾਗ ਲਿਆ।
ਪ੍ਰਧਾਨ ਮੰਤਰੀ ਮੋਦੀ ਨੇ ਪੀ.ਐੱਮ.ਓ. ਕਰਮਚਾਰੀਆਂ ਦੀਆਂ ਧੀਆਂ ਕੋਲੋਂ ਬੰਨ੍ਹਵਾਈ ਰੱਖੜੀ
. . .  1 day ago
ਨਵੀਂ ਦਿੱਲੀ, 11 ਅਗਸਤ-ਪ੍ਰਧਾਨ ਮੰਤਰੀ ਮੋਦੀ ਨੇ ਪੀ.ਐੱਮ.ਓ. ਕਰਮਚਾਰੀਆਂ ਦੀਆਂ ਧੀਆਂ ਕੋਲੋਂ ਬੰਨ੍ਹਵਾਈ ਰੱਖੜੀ
ਮਾਮਲਾ: ਕਤਲ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕਰਨ ਦਾ, ਖੇਤ ਮਜ਼ਦੂਰ ਯੂਨੀਅਨ ਵਲੋਂ ਥਾਣਾ ਲੋਪੋਕੇ ਦਾ ਕੀਤਾ ਗਿਆ ਘਿਰਾਓ
. . .  1 day ago
ਲੋਪੋਕੇ, 11 ਅਗਸਤ (ਗੁਰਵਿੰਦਰ ਸਿੰਘ ਕਲਸੀ)- ਤਹਿਸੀਲ ਲੋਪੋਕੇ ਅਧੀਨ ਆਉਂਦੇ ਪਿੰਡ ਸਾਰੰਗੜਾ ਵਿਖੇ ਬੀਤੀ ਰਾਤ ਕੁਝ ਲੋਕਾਂ ਵਲੋਂ ਮਾਮੂਲੀ ਵਿਵਾਦ ਨੂੰ ਲੈ ਕੇ ਪਿੰਡ ਦੇ ਨੌਜਵਾਨ ਵਿਅਕਤੀ ਦਾ ਇਕ ਵਿਅਕਤੀ ਵਲੋਂ ਗੋਲੀ ਮਾਰ...
ਬਿਕਰਮ ਸਿੰਘ ਮਜੀਠੀਆ ਨਾਲ ਚੰਡੀਗੜ੍ਹ ਵਿਖੇ ਮੁਲਾਕਾਤ ਕਰਨ ਪਹੁੰਚੇ ਕਈ ਆਗੂ
. . .  1 day ago
ਚੰਡੀਗੜ੍ਹ, 11 ਅਗਸਤ-ਜੇਲ੍ਹ 'ਚੋਂ ਰਿਹਾਅ ਹੋਣ ਉਪਰੰਤ ਅੱਜ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕਰਨ ਲਈ ਬੀਬੀ ਜਗੀਰ ਕੌਰ, ਡਾ. ਦਲਜੀਤ ਸਿੰਘ ਚੀਮਾ, ਸਿਕੰਦਰ ਸਿੰਘ ਮਲੂਕਾ, ਜਨਮੇਜਾ ਸਿੰਘ ਸੇਖੋਂ...
ਪਸ਼ੂ ਤਸਕਰੀ ਮਾਮਲੇ 'ਚ ਸੀ.ਬੀ.ਆਈ. ਨੇ ਟੀ.ਐੱਮ.ਸੀ. ਲੀਡਰ ਅਨੁਬਰਤ ਮੰਡਲ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਨਵੀਂ ਦਿੱਲੀ, 11 ਅਗਸਤ-ਪਸ਼ੂ ਤਸਕਰੀ ਮਾਮਲੇ 'ਚ ਸੀ.ਬੀ.ਆਈ. ਨੇ ਟੀ.ਐੱਮ.ਸੀ. ਲੀਡਰ ਅਨੁਬਰਤ ਮੰਡਲ ਨੂੰ ਕੀਤਾ ਗ੍ਰਿਫ਼ਤਾਰ
ਹਰਸਿਮਰਤ ਕੌਰ ਬਾਦਲ ਨੇ ਬਿਕਰਮ ਸਿੰਘ ਮਜੀਠੀਆ ਨੂੰ ਬੰਨ੍ਹੀ ਰੱਖੜੀ
. . .  1 day ago
ਚੰਡੀਗੜ੍ਹ, 11 ਅਗਸਤ-ਹਰਸਿਮਰਤ ਕੌਰ ਬਾਦਲ ਨੇ ਬਿਕਰਮ ਸਿੰਘ ਮਜੀਠੀਆ ਨੂੰ ਬੰਨ੍ਹੀ ਰੱਖੜੀ
ਦੇਸ਼ ਦੇ 14ਵੇਂ ਉੱਪ ਰਾਸ਼ਟਰਪਤੀ ਬਣੇ ਜਗਦੀਪ ਧਨਖੜ, ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਚੁਕਾਈ ਸਹੁੰ
. . .  1 day ago
ਨਵੀਂ ਦਿੱਲੀ, 11 ਅਗਸਤ-ਦੇਸ਼ ਦੇ 14ਵੇਂ ਉੱਪ ਰਾਸ਼ਟਰਪਤੀ ਬਣੇ ਜਗਦੀਪ ਧਨਖੜ, ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਚੁਕਾਈ ਸਹੁੰ
ਹੋਰ ਖ਼ਬਰਾਂ..
ਜਲੰਧਰ : ਐਤਵਾਰ 16 ਜੇਠ ਸੰਮਤ 554
ਵਿਚਾਰ ਪ੍ਰਵਾਹ: ਹਰ ਨਵੀਂ ਜ਼ਿੰਮੇਵਾਰੀ ਨਾਲ ਮਹਾਨ ਸਮਰੱਥਾ ਨਾ ਸਿਰਫ ਵਿਕਾਸ ਹੀ ਕਰਦੀ ਹੈ, ਸਗੋਂ ਪ੍ਰਗਟ ਵੀ ਹੁੰਦੀ ਹੈ। ਬਲਟਾਸਰ ਗਰੈਕ ਲੈਨ

ਅਜੀਤ ਮੈਗਜ਼ੀਨ

ਮੋਦੀ ਰਾਜ ਦੇ ਅੱਠ ਸਾਲ

ਕਿੱਥੋਂ ਤੁਰੇ, ਕਿੱਥੇ ਪਹੁੰਚੇ?

ਮੈਨੂੰ ਨਹੀਂ ਪਤਾ ਕਿ ਆਉਣ ਵਾਲੀਆਂ ਸਦੀਆਂ ਗਾਂਧੀ ਨੂੰ ਕਿਸ ਤਰ੍ਹਾਂ ਯਾਦ ਕਰਨਗੀਆਂ ਪਰ ਏਨਾ ਮੈਂ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਮੋਦੀ ਨੂੰ ਜ਼ਰੂਰ ਯਾਦ ਕਰਨਗੀਆਂ ਕਿ ਕਿਵੇਂ ਸਾਹ ਲੈਂਦੇ ਹੋਏ ਇਕ ਲੋਕਤੰਤਰ ਦਾ ਹੌਲੀ-ਹੌਲੀ ਗਲਾ ਘੁੱਟ ਦਿੱਤਾ ਗਿਆ ਅਤੇ ਇਕ ...

ਪੂਰੀ ਖ਼ਬਰ »

ਪ੍ਰਮਾਣੂ ਸ਼ਕਤੀ ਮਨੁੱਖਤਾ ਲਈ ਵਰਦਾਨ ਵੀ ਹੈ

ਹਾਲਾਂਕਿ ਪੁਰਾਣਾਂ ਅਤੇ ਵੇਦਾਂ ਆਦਿ ਧਾਰਮਿਕ ਗ੍ਰੰਥਾਂ ਅਨੁਸਾਰ ਇਸ ਸੰਸਾਰ ਵਿਚ ਕਿਸੇਚੀਜ਼ਦੇ 10 ਜਾਂ ਇਸ ਤੋਂ ਵੀ ਵਧੇਰੇਆਯਾਮ(ਡਾਈਮੈਨਸ਼ਨਜ਼) ਹੁੰਦੇ ਹਨ, ਪਰ ਵਿਗਿਆਨ ਹਰਚੀਜ਼ਦੇ 4ਆਯਾਮਮੰਨਦਾ ਹੈ। ਉਂਜ ਆਮ ਗੱਲਬਾਤ ਤੇ ਸੋਚ ਵਿਚ ਕਿਸੇਚੀਜ਼ਦੇ ਸਿਰਫ਼ ਦੋ ਪਹਿਲੂ ਹੀ ...

ਪੂਰੀ ਖ਼ਬਰ »

ਕਿਸਾਨਾਂ ਅਤੇ ਮਜ਼ਦੂਰਾਂ ਦਾ ਹਿਤੈਸ਼ੀ

ਲੈਨਿਨ

ਰੂਸ ਦੇ ਲੋਕਾਂ ਵਿਚ ਲੈਨਿਨ ਪ੍ਰਤੀ ਏਨਾ ਪਿਆਰ, ਸਤਿਕਾਰ, ਮਾਣ ਅਤੇ ਸ਼ਰਧਾ ਹੈ ਕਿ ਉਸ ਦੀ ਤਸਵੀਰ ਹਰ ਸਕੂਲ, ਹਰ ਘਰ, ਹਰ ਕਲੱਬ ਅਤੇ ਹਰ ਕਾਰਖਾਨੇ ਵਿਚ ਸਜੀ ਹੋਈ ਹੈ। ਪੇਸਟਰੀਆਂ ਅਤੇ ਕੇਕਾਂ, ਗਲੀਚਿਆਂ ਅਤੇ ਕੱਪੜਿਆਂ, ਗੁਲਦਸਤਿਆਂ, ਬੁੱਤਾਂ, ਚਿੱਤਰਾਂ ਅਤੇ ...

ਪੂਰੀ ਖ਼ਬਰ »

'ਗੁਜ਼ਰਾ ਹੂਆ ਜ਼ਮਾਨਾ ਆਤਾ ਨਹੀਂ ਦੁਬਾਰਾ ਹਾਫ਼ਿਜ਼ ਖ਼ੁਦਾ ਤੁਮਹਾਰਾ'

ਬਿਨਾਂ ਸ਼ੱਕ ਲਤਾ ਮੰਗੇਸ਼ਕਰ ਦਾ ਰੁਤਬਾ ਭਾਰਤੀ ਭਾਸ਼ਾਵਾਂ ਦੀਆਂ ਮਹਿਲਾ ਗਾਇਕਾਵਾਂ ਵਿਚੋਂ ਸਰਬੋਤਮ ਰਿਹਾ ਹੈ। ਅੱਜ ਉਹ ਸਾਡੇ ਵਿਚ ਮੌਜੂਦ ਨਹੀਂ ਪਰ ਆਪਣੇ-ਆਪ ਵਿਚ ਕੋਈ ਵੀ ਸ਼ਖ਼ਸ ਐਨਾ ਨਿਪੁੰਨ ਨਹੀਂ ਹੋ ਸਕਦਾ ਜਿੰਨੀ ਦੇਰ ਤਾਈਂ ਉਸਤਾਦਾਂ ਨੇ ਉਸ ਨੂੰ ਚੰਡਿਆ ਨਾ ਹੋਵੇ। ...

ਪੂਰੀ ਖ਼ਬਰ »

ਪੰਛੀਆਂ ਦੀ ਦੁਨੀਆ

ਕਲਸਾ

ਸੰਘਣੇ ਜੰਗਲਾਂ 'ਚ ਰਹਿਣ ਵਾਲਾ ਇਕ ਵਿਲੱਖਣ ਰੂਪ ਵਾਲਾ ਇਹ ਪੰਛੀ ਹੈ ਕੁਲਸਾ (kha&eej pheasant)। ਇਹ ਤਿੱਤਰ ਪਰਿਵਾਰ ਦਾ ਪੰਛੀ ਹੈ। ਇਹ ਪੰਛੀ ਹਿਮਾਲਿਆ ਦੇ ਤਲਹੱਟੀ ਇਲਾਕਿਆਂ ਦੇ ਜੰਗਲਾਂ 'ਚ ਰਹਿੰਦਾ ਹੈ ਤੇ ਬਹੁਤ ਹੀ ਘੱਟ ਬਾਹਰ ਆਉਂਦਾ ਹੈ। ਪਾਕਿਸਤਾਨ ਤੋਂ ਲੈ ਕੇ ਮਿਆਂਮਾਰ ...

ਪੂਰੀ ਖ਼ਬਰ »

ਹਰਜੀਤ ਸਿੰਘ ਸੰਧੂ : ਪੀ.ਟੀ. ਮਾਸਟਰ ਤੋਂ 'ਮੋਜ਼ੇਕ ਕਲਾਕਾਰ' ਤੱਕ ਦਾ ਸਫ਼ਰ

ਜ਼ਿੰਦਗੀ ਵਿਚ ਉਮਰ ਦੇ ਵੱਖਰੇ-ਵੱਖਰੇ ਖ਼ੂਬਸੂਰਤ ਪੜਾਅ ਕਿਸੇ ਵਿਰਲੇ ਮਨੁੱਖ ਦੇ ਹਿੱਸੇ ਹੀ ਆਉਂਦੇ ਹਨ। ਮਾ. ਹਰਜੀਤ ਸਿੰਘ ਉਨ੍ਹਾਂ ਖ਼ੁਸ਼ਕਿਸਮਤ ਲੋਕਾਂ ਵਿਚੋਂ ਹੈ। ਉਹ ਜੰਮਿਆ ਯੂ.ਪੀ. ਵਿਚ, ਜਵਾਨੀ ਪੰਜਾਬ ਵਿਚ ਮਾਣੀ ਤੇ ਨੌਕਰੀ ਤੋਂ ਸੇਵਾਮੁਕਤ ਹੋਕੇ ਆਪਣਾ ਬੁਢਾਪਾ ...

ਪੂਰੀ ਖ਼ਬਰ »

ਬੁਝੇ ਦੀਪ ਜਗਾਉਣ ਵਾਲੇ ਜਗਦੇ ਦੀਵੇ ਬਣੀਏ

ਅੱਜਕਲ੍ਹ ਲੋਕਾਂ ਦੀਆਂ ਹਰ ਮਸਲੇ ਅਤੇ ਕਿਸੇ ਵਿਅਕਤੀ ਵਿਸ਼ੇਸ਼ ਬਾਰੇ ਪੱਕੀਆਂ ਧਾਰਨਾਵਾਂ ਹਨ ਪਰ ਉਹ ਭੁੱਲ ਜਾਂਦੇ ਹਨ ਕਿ ਹਰ ਵਿਅਕਤੀ ਸਮੇਂ ਤੇ ਸਥਿਤੀਆਂ ਦੇ ਅਨੁਸਾਰ ਬਦਲ ਜਾਂਦਾ ਹੈ ਭਾਵ ਪਰਿਵਰਤਨ ਕੁਦਰਤ ਦਾ ਨਿਯਮ ਹੈ। ਕਿਸੇ ਵਿਅਕਤੀ ਨੂੰ ਪੱਕੇ ਚੌਖਟੇ 'ਚ ਫਿੱਟ ਕਰ ਦੇਣਾ ਸਰਾਸਰ ਗ਼ਲਤ ਹੈ। ਬੰਦਾ ਖ਼ੁਦ ਬਾਰੇ ਨਹੀਂ ਸੋਚਦਾ ਸਗੋਂ ਦੂਜਿਆਂ ਬਾਰੇ ਬਿਨਾਂ ਪੜਚੋਲ ਕੀਤੇ ਆਪਣੇ ਨਿਰਣੇ ਜਾਰੀ ਕਰਦਾ ਰਹਿੰਦਾ ਹੈ। ਲੋਕ ਦੂਜਿਆਂ ਦੇ ਨੁਕਸ ਏਦਾਂ ਲੱਭਦੇ ਹਨ ਕਿ ਉਨ੍ਹਾਂ ਨੂੰ ਇਸ ਲਈ ਬਹੁਤ ਵੱਡਾ ਇਨਾਮ ਮਿਲਣਾ ਹੋਵੇ। ਅਗਾਂਹ ਵਧਦੇ ਉੱਦਮੀਆਂ ਦੀ ਹਰ ਵਕਤ ਨਿੰਦਾ ਕਰਨ ਵਾਲੇ ਲੋਕ ਜਿੱਥੇ ਆਲੇ-ਦੁਆਲੇ ਦੇ ਲੋਕਾਂ ਨੂੰ ਨਿਰਉਤਸ਼ਾਹਿਤ ਕਰਦੇ ਰਹਿੰਦੇ ਹਨ ਉੱਥੇ ਇਸ ਮਾੜੀ ਆਦਤ ਦੇ ਬੁਰੇ ਨਤੀਜੇ ਖ਼ੁਦ ਵੀ ਭੁਗਤਦੇ ਹਨ। ਨਿੰਦਕ ਆਪਣੇ ਬਹੁਤ ਕੀਮਤੀ ਰਿਸ਼ਤੇ ਗੁਆ ਲੈਂਦੇ ਹਨ। ਆਪਣੇ ਸਰੀਰ ਲਈ ਲਾਭਕਾਰੀ ਹਾਰਮੋਨਜ਼ ਤੇ ਰਸ ਖ਼ਤਮ ਕਰ ਲੈਂਦੇ ਹਨ। ਤਣਾਅ 'ਚ ਚਲੇ ਜਾਂਦੇ ਹਨ। ਘੱਟ ਗਿਆਨ ਤੇ ਅੰਦਰੋਂ ਖੋਖਲੇ ਬੰਦੇ ਦੂਜਿਆਂ ਦੀ ਬੇਲੋੜੀ ਦਰਜਾਬੰਦੀ ਕਰਦੇ ਰਹਿੰਦੇ ਹਨ। ਬੋਲਦੇ ਵੱਧ ਤੇ ਸੁਣਦੇ ਘੱਟ ਹਨ। ਆਪਣੀਆਂ ਤੇ ਔਲਾਦ ਦੀਆਂ ਝੂਠੀਆਂ ਸ਼ੇਖੀਆਂ ਮਾਰਦੇ ਹਨ। ਗੱਲੀਂ-ਗੱਲੀਂ ਦੂਜਿਆਂ ਨੂੰ ਨੀਵਾਂ ਵਿਖਾਉਣ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਕੋਲ ਲੋਕਾਂ ਦੀਆਂ ਫਾਈਲਾਂ ਹੁੰਦੀਆਂ ਹਨ, ਇਕ ਬੰਦ ਕਰਦੇ ਹਨ ਤੇ ਦੂਸਰੀ ਖੋਲ੍ਹ ਲੈਂਦੇ ਹਨ। ਇਸੇ ਕਰਕੇ ਕਿਸੇ ਵਿਦਵਾਨ ਨੇ ਠੀਕ ਹੀ ਕਿਹਾ ਹੈ ਕਿ 'ਤਾਕਤਵਰ ਲੋਕ ਵਿਚਾਰਾਂ 'ਤੇ ਚਰਚਾ ਕਰਦੇ ਹਨ, ਔਸਤ ਲੋਕ ਘਟਨਾਵਾਂ ਦੀਆਂ ਗੱਲਾਂ ਕਰਦੇ ਹਨ ਅਤੇ ਕਮਜ਼ੋਰ ਲੋਕ ਲੋਕਾਂ ਬਾਰੇ ਗੱਲਾਂ ਕਰਦੇ ਹਨ।' ਅਜਿਹੇ ਲੋਕ ਆਮ ਵਾਰਤਾਲਾਪ 'ਚ ਪਹਿਲਾਂ ਹੀ ਖ਼ੁਦ ਨੂੰ ਠੀਕ ਮੰਨ ਕੇ ਗੱਲ ਅੱਗੇ ਤੋਰਦੇ ਹਨ ਭਾਵ ਸਾਹਮਣੇ ਵਾਲੇ ਦੀ ਠੀਕ ਰਾਇ ਵੀ ਉਨ੍ਹਾਂ ਲਈ ਜ਼ੀਰੋ ਹੁੰਦੀ ਹੈ। ਆਲੋਚਨਾ ਦੀ ਕਣੀ ਨਾਲ ਵੀ ਤੜਪਣ ਲੱਗ ਜਾਂਦੇ ਹਨ ਪਰ ਦੂਜਿਆਂ ਨੂੰ ਦਰਦ ਦੇਣਾ ਬੁਨਿਆਦੀ ਹੱਕ ਸਮਝਦੇ ਹਨ। ਉਨ੍ਹਾਂ ਲਈ ਕੇਵਲ ਆਪਣੀਆਂ ਮੁਸ਼ਕਿਲਾਂ ਖ਼ਤਮ ਕਰਨਾ ਹੀ ਪ੍ਰਮੁੱਖ ਹੁੰਦਾ ਹੈ। ਲੋਕਾਂ ਨੂੰ ਕਾਲੇ-ਗੋਰਿਆਂ 'ਚ ਵੇਖਣ ਵਾਲੀ ਅੱਖ ਅਖੀਰ ਨੂੰ ਇਕੱਲੀ ਰਹਿ ਜਾਂਦੀ ਹੈ ਕਿਉਂਕਿ ਵਿਤਕਰੇਬਾਜ਼ ਬੰਦੇ ਤੋਂ ਹਰ ਕੋਈ ਕੰਨੀ ਕਤਰਾਉਣ ਲੱਗ ਜਾਂਦਾ ਹੈ। ਪੰਜੇ ਉਂਗਲਾਂ ਬਰਾਬਰ ਨਹੀਂ ਹੰਦੀਆਂ, ਜਦੋਂ ਅਸੀਂ ਦੁਨੀਆ ਨੂੰ ਚੰਗੇ/ਬੁਰੇ ਵਰਗਾਂ 'ਚ ਵੰਡ ਦਿੰਦੇ ਹਾਂ ਤਾਂ ਅਸੀਂ ਪੱਖਪਾਤੀ ਹੋ ਜਾਂਦੇ ਹਾਂ। ਦੁਨੀਆ ਬਹੁਰੰਗੀ ਹੈ, ਇਸ ਦੇ ਸਾਰੇ ਰੰਗਾਂ ਨਾਲ ਸਮਤੋਲ ਬਣਾਈ ਰੱਖਣਾ ਹੀ ਅਸਲ ਮਨੁੱਖਤਾ ਹੈ। ਪੱਕੀਆਂ ਧਾਰਨਾਵਾਂ ਤੋੜਨ ਦੀ ਲੋੜ ਹੈ। ਸਾਡੀ ਇਕ ਸ਼ਾਬਾਸ਼ੇ ਕਿਸੇ ਅੰਦਰ ਬਾਰੂਦ ਭਰ ਸਕਦੀ ਹੈ ਤੇ ਇਕ ਮਾੜੀ ਟਿੱਪਣੀ ਕਿਸੇ ਦਾ ਕਰੀਅਰ ਤਬਾਹ ਕਰ ਸਕਦੀ ਹੈ ਇਸੇ ਸੰਦਰਭ 'ਚ ਲਿੰਗ ਸਮਾਨਤਾ ਬਾਰੇ ਵੀ ਸਮਝਣ ਤੇ ਸੋਚਣ ਦੀ ਲੋੜ ਹੈ। ਕੁੜੀਆਂ ਪਾਇਲਟ ਬਣ ਸਕਦੀਆਂ ਹਨ ਤੇ ਮੁੰਡੇ ਰਸੋਈ 'ਚ ਖਾਣਾ ਬਣਾ ਸਕਦੇ ਹਨ। ਸਮਾਜ ਦੇ ਮੁੱਠੀ ਭਰ ਵਰਗ ਵਲੋਂ ਆਪਣੀ ਐਸ਼ੋ-ਇਸ਼ਰਿਤ ਤੇ ਲੁੱਟ ਲਈ ਬਣਾਈਆਂ ਮਿੱਥਾਂ ਮਗਰ ਲੱਗ ਕੇ ਐਵੇਂ ਫੋਕੇ ਇਲਜ਼ਾਮ ਲਾ ਕੇ ਪ੍ਰਤਿਭਾਵਾਂ ਨੂੰ ਪੁੰਗਰਨ ਤੋਂ ਪਹਿਲਾਂ ਹੀ ਕਤਲ ਕਰਨ ਦੇ ਦੋਸ਼ੀ ਨਾ ਬਣਦੇ ਹੋਏ ਕੁੜੀਆਂ ਨੂੰ ਸਾਹ ਲੈਣ ਲਈ ਆਜ਼ਾਦ ਫ਼ਿਜ਼ਾ ਮੁਹੱਈਆ ਕਰਵਾਉਣ ਵਾਲੇ ਸਹਿਯੋਗੀ ਯੋਧੇ ਬਣੀਏ। ਸਾਡੇ ਸਿੱਟੇ ਤਰਕ ਆਧਾਰਿਤ ਹੋਣੇ ਚਾਹੀਦੇ ਹਨ। ਦੂਸਰਿਆਂ ਬਾਰੇ ਰਾਇ ਬਣਾਉਣ ਤੋਂ ਪਹਿਲਾਂ ਪੂਰੀ ਪੜਤਾਲ ਜ਼ਰੂਰੀ ਹੈ। ਖ਼ੁਦ ਵੱਡਾ ਹੋਣ ਲਈ ਦੂਜੇ ਦੀ ਲਕੀਰ ਨੂੰ ਛੋਟਾ ਨਹੀਂ ਕਰਨਾ ਸਗੋਂ ਖ਼ੁਦ ਵੱਡੀ ਲਕੀਰ ਵਾਹੁਣ ਦਾ ਮਾਦਾ ਰੱਖਣਾ ਹੈ। ਫਾਊਲ ਖੇਡ ਕੇ ਜਿੱਤਿਆ ਮੈਚ ਜਿੱਤ ਨਹੀਂ, ਹਾਰ ਹੁੰਦੀ ਹੈ। ਭੀੜ ਬੜਾ ਕੁਝ ਕਹਿੰਦੀ ਹੈ ਪਰ ਤੁਹਾਡੀ ਸੋਚ ਨਿਵੇਕਲੀ ਤੇ ਸਹਿਯੋਗੀ ਹੋਣੀ ਚਾਹੀਦੀ ਹੈ। ਦੂਸਰਿਆਂ ਬਾਰੇ ਸਿੱਟਾ ਕੱਢਣ ਦਾ ਮਤਲਬ ਹੈ ਕਿ ਤੁਸੀਂ ਕਿਸੇ ਵਿਅਕਤੀ ਜਾਂ ਉਸ ਦੇ ਹੁਨਰ ਬਾਰੇ ਧਾਰਨਾਵਾਂ ਬਣਾਉਂਦੇ ਹੋ। ਇਹ ਧਾਰਨਾਵਾਂ ਆਮ ਤੌਰ 'ਤੇ ਝੂਠੀਆਂ ਹੁੰਦੀਆਂ ਹਨ। ਕਿਉਂਕਿ ਇਹ ਕਿਸੇ ਦੇ ਜੀਵਨ ਬਾਰੇ ਤੁਹਾਡੀਆਂ ਪੱਖਪਾਤੀ ਭਾਵਨਾਵਾਂ 'ਤੇ ਆਧਾਰਿਤ ਹੁੰਦੀਆਂ ਹਨ ਅਜਿਹੇ ਨਿਰਣਿਆਂ 'ਚ ਈਰਖਾ ਤੇ ਖੁਦ ਦੇ ਪਿੱਛੇ ਰਹਿ ਜਾਣ ਦਾ ਦੁੱਖ ਹੁੰਦਾ ਹੈ। ਲੋਕ ਆਮ ਤੌਰ 'ਤੇ ਦੂਜਿਆਂ ਦਾ ਅਜਿਹਾ ਨਿਰਣਾ ਕਰਦੇ ਹਨ ਜੋ ਉਨ੍ਹਾਂ ਦੀ ਆਪਣੀ ਹਉਮੈ ਨੂੰ ਸੰਤੁਸ਼ਟ ਕਰਦਾ ਹੋਵੇ। ਅੱਜਕਲ੍ਹ ਸੁਣੀ-ਸੁਣਾਈ ਗੱਲ ਨੂੰ ਆਪਣੇ ਸੁਆਦ ਦਾ ਤੜਕਾ ਲਾ ਕੇ ਹੋਰਨਾਂ ਅੱਗੇ ਪਰੋਸਿਆ ਜਾਂਦਾ ਹੈ। ਆਪਣੀਆਂ ਫੋਕੀਆਂ ਦਲੀਲਾਂ ਰਾਹੀਂ ਉਹ ਆਪਣੇ-ਆਪ ਨੂੰ ਸਰਬ-ਉੱਚ ਸਾਬਤ ਕਰਨਾ ਚਾਹੁੰਦੇ ਹੁੰਦੇ ਹਨ ਕਿ ਉਹ ਕਿਸੇ ਖੱਬੀ ਖਾਨ ਤੋਂ ਘੱਟ ਨਹੀਂ ਹਨ। ਇਸ ਲਈ ਭਾਵੇਂ ਇਹ ਕਿਸੇ ਵਿਅਕਤੀ ਦੀ ਸਫਲਤਾ ਹੋਵੇ ਜਾਂ ਉਸ ਦੀ ਸ਼ਾਨਦਾਰ ਜ਼ਿੰਦਗੀ, ਇਸ ਬਾਰੇ ਉਹ ਹਮੇਸ਼ਾ ਤਰ੍ਹਾਂ-ਤਰ੍ਹਾਂ ਦੇ ਤਨਜ਼ ਕੱਸਦੇ ਹਨ, ਕਈ ਵਾਰ ਤਾਂ ਵਿਅਕਤੀ ਦੇ ਆਚਰਨ 'ਤੇ ਚਿੱਕੜ ਤੱਕ ਸੁੱਟਿਆ ਜਾਂਦਾ ਹੈ ਪਰ ਸਫਲ ਵਿਅਕਤੀ ਆਪਣੀ ਮਿਹਨਤ ਨਾਲ ਉੱਪਰ ਉੱਠਦਾ ਜਾਂਦਾ ਹੈ ਤੇ ਨਿੰਦਕ ਹੋਰ ਥੱਲੇ ਨੂੰ ਗਰਕਦੇ ਜਾਂਦੇ ਹਨ। ਇਸ ਲਈ ਸਾਨੂੰ ਨਾ ਸਿਰਫ ਕਿਸੇ ਬਾਰੇ ਮਾੜੀ ਟੀਕਾ-ਟਿੱਪਣੀ ਤੋਂ ਬਚਣ ਦੀ ਲੋੜ ਹੈ ਜੋ ਕਿਸੇ ਨੂੰ ਮਾਨਸਿਕ ਤਕਲੀਫ਼ ਦਿੰਦੀ ਹੋਵੇ, ਸਗੋਂ ਕਾਮਯਾਬੀ ਤੋਂ ਪ੍ਰੇਰਨਾ ਲੈ ਕੇ ਖੁਦ ਅੱਗੇ ਵਧਣਾ ਚਾਹੀਦਾ ਹੈ। ਕਦੇ ਵੀ ਕਿਸੇ ਦੀ ਜ਼ਿੰਦਗੀ ਦਾ ਜੱਜ ਨਾ ਬਣਨ ਦੀ ਕੋਸ਼ਿਸ਼ ਕਰੋ। ਤੁਸੀਂ ਸਿਰਫ ਉਨ੍ਹਾਂ ਦੀ ਲਿਸ਼ਕਾਂ ਮਾਰਦੀ ਕਾਮਯਾਬੀ ਵੇਖੀ ਹੈ, ਉਨ੍ਹਾਂ ਦੇ ਸੰਘਰਸ਼ ਤੇ ਜੀਵਨ ਘੋਲ ਬਾਰੇ ਨਹੀਂ ਜਾਣਦੇ ਹੁੰਦੇ, ਜਿਨ੍ਹਾਂ ਨੇ ਉਨ੍ਹਾਂ ਨੂੰ ਵਰਤਮਾਨ ਸਮੇਂ ਦੇ ਨਾਇਕ ਬਣਾਇਆ ਹੁੰਦਾ ਹੈ। ਸਹਿਯੋਗ ਜ਼ਿੰਦਗੀ ਦੀ ਖੂਬਸੂਰਤੀ ਹੈ, ਇਸ ਲਈ ਲੱਤਾਂ ਖਿੱਚਣ ਵਾਲੇ ਨਹੀਂ ਹੱਲਾਸ਼ੇਰੀ ਦੇਣ ਵਾਲੇ ਬਣੀਏ


-ਤਲਵੰਡੀ ਸਾਬੋ, ਮੋਬਾਈਲ : 94630-24575

ਖ਼ਬਰ ਸ਼ੇਅਰ ਕਰੋ

 


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX