ਲੰਡਨ, 28 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਰਤਨ ਸਮਾਗਮ ਵਾਲਸਾਲ ਦੇ ਫੁੱਟਬਾਲ ਸਟੇਡੀਅਮ ਵਿਖੇ ਗਲੋਬਲ ਸਿੱਖ ਵਿਜ਼ਨ ਵੱਲੋਂ ਗੁਰੂ ਤੇਗ ਬਹਾਦਰ ਗੁਰਦੁਆਰਾ ਵੁਲਵਰਹੈਂਪਟਨ ਦੇ ਸਹਿਯੋਗ ਨਾਲ ਕਰਵਾਇਆ ਗਿਆ | ਜਿਸ ਵਿਚ 400 ਸਿੱਖਾਂ ਦੇ ਕੀਰਤਨੀ ਜੱਥੇ ਨੇ ਤੰਤੀ ਸਾਜ਼ਾਂ ਨਾਲ ਕੀਰਤਨ ਕਰਕੇ ਨਵਾਂ ਵਿਸ਼ਵ ਰਿਕਾਰਡ ਬਣਾਇਆ ਹੈ | ਗਿਨੀਜ਼ ਵਰਲਡ ਬੁੱਕ ਨੇ ਮੌਕੇ 'ਤੇ ਸਰਟੀਫਿਕੇਟ ਦਿੱਤਾ | ਇਸ ਮੌਕੇ ਸਿੱਖ ਰਾਜ ਦੋ ਪੁਰਾਤਨ ਸਿੱਕਿਆਂ ਅਤੇ ਸਿੱਖ ਇਤਿਹਾਸ ਨਾਲ ਸੰਬੰਧਿਤ ਪ੍ਰਦਰਸ਼ਨੀ ਵੀ ਲਗਾਈ ਗਈ | ਕੀਰਤਨ ਦੌਰਾਨ ਮੱਖਣ ਸ਼ਾਹ ਲੁਬਾਣਾ ਦੇ ਗੁਰੂ ਲਾਧੇ ਰੇ ਦੀ ਵਿਥਿਆ ਨੂੰ ਵੀਡੀਓ ਰਾਹੀਂ ਪੇਸ਼ ਕਰਦਿਆਂ ਕੀਰਤਨ ਗਾਇਨ ਕੀਤਾ ਗਿਆ | ਸਮਾਗਮ ਦੇ ਮੁੱਖ ਪ੍ਰਬੰਧਕ ਰਵਿੰਦਰ ਸਿੰਘ ਕੋਹਲੀ ਨੇ ਕਿਹਾ ਕਿ ਸਾਡਾ ਮੁੱਖ ਮੰਤਵ ਵਿਸ਼ਵ ਭਰ ਦੇ ਲੋਕਾਂ ਨੂੰ ਸਿੱਖ ਧਰਮ, ਸਿੱਖ ਵਿਰਸੇ ਤੋਂ ਜਾਣੂ ਕਰਵਾਉਣਾ ਹੈ ਇਸ ਦੇ ਨਾਲ ਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਕੁਰਬਾਨੀ ਅਤੇ ਫ਼ਲਸਫ਼ੇ ਨੂੰ ਦੱਸਣਾ ਹੈ | ਸੁਰਜੀਤ ਸਿੰਘ ਉੱਪਲ ਨੇ ਕਿਹਾ ਕਿ ਗੁਰੂ ਸਾਹਿਬ ਦੇ ਸੰਦੇਸ਼ ਨੂੰ ਘਰ ਘਰ ਪਹੁੰਚਾਉਣ ਦਾ ਇਹ ਵੀ ਇਕ ਜ਼ਰੀਆ ਹੈ | ਸਮਾਗਮ ਮੌਕੇ ਮਹਾਰਾਣੀ ਐਲਿਜਾਬੈਥ ਦੇ ਨੁਮਾਇੰਦੇ ਸਥਾਨਕ ਹਾਈਸ਼ੈਰਫ, ਸਾਬਕਾ ਐਮ. ਪੀ. ਪੋਲ ਉੱਪਲ ਉਚੇਚੇ ਪਹੁੰਚੇ | ਇਸ ਮੌਕੇ ਵਿਸ਼ਵ ਦੇ ਸਭ ਤੋਂ ਲੰਬਾ ਦਾਹੜਾ ਰੱਖਣ ਦਾ ਰਿਕਾਰਡ ਬਣਾਉਣ ਵਾਲੇ ਗਿਆਨੀ ਸਰਵਨ ਸਿੰਘ ਕੈਨੇਡਾ, ਗੁਰਚਰਨ ਸਿੰਘ ਲਾਂਭਾ, ਸਾਬਕਾ ਜਸਟਿਸ ਰਣਜੀਤ ਸਿੰਘ ਰੰਧਾਵਾ ਤੋਂ ਇਲਾਵਾ ਮੋਤਾ ਸਿੰਘ ਸਰਾਏ, ਰਾਜਿੰਦਰਜੀਤ ਸਿੰਘ, ਨਿਰਮਲ ਸਿੰਘ ਕੰਧਾਲਵੀ, ਅਜੈਬ ਸਿੰਘ ਗਰਚਾ ਆਦਿ ਹਾਜ਼ਰ ਸਨ |
ਐਬਟਸਫੋਰਡ, 28 ਮਈ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਸ਼ਹਿਰ ਵੈਨਕੂੂਵਰ ਵਿਖੇ ਵਾਪਰੀ ਛੁਰੇਬਾਜ਼ੀ ਦੀ ਘਟਨਾ 'ਚ 19 ਸਾਲਾਂ ਅਫ਼ਗਾਨੀ ਨੌਜਵਾਨ ਨਸੀਬ ਅਹਿਮਦ ਫ਼ਾਜਿਲ ਦੀ ਮੌਤ ਹੋ ਗਈ | ਵੈਨਕੂਵਰ ਪੁਲਿਸ ਵਲੋਂ ਦੱਸਿਆ ਗਿਆ ਹੈ ਕਿ ਸਾਊਥ ਵੈਸਟ ਮਰੀਨ ਡਰਾਈਵ 'ਤੇ ਹਡਸਨ ...
ਲੰਡਨ, 28 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਰਤਾਨੀਆ ਵਿਚ ਰਹਿੰਦੇ ਵੱਖ-ਵੱਖ ਮੂਲ ਦੇ ਪ੍ਰਵਾਸੀਆਂ ਪ੍ਰਤੀ ਰਵੱਈਏ ਨੂੰ ਪੇਸ਼ ਕਰਦੇ ਇਕ ਤਾਜ਼ਾ ਸਰਵੇਖਣ ਵਿਚ ਕੁਝ ਦਿਲਚਸਪ ਅੰਕੜੇ ਸਾਹਮਣੇ ਆਏ ਹਨ | ਯੂ ਗੌਵ ਨੇ 1,668 ਯੂ.ਕੇ. ਬਾਲਗਾਂ ਨੂੰ ਪੁੱਛਿਆ ਕਿ ਕੀ ਦੁਨੀਆ ਦੇ ...
ਸੈਕਰਾਮੈਂਟੋ, 28 ਮਈ (ਹੁਸਨ ਲੜੋਆ ਬੰਗਾ)- ਟੈਕਸਾਸ ਦੇ ਸ਼ਹਿਰ ਉਵਾਲੇਡ ਦੇ ਇਕ ਪ੍ਰਾਇਮਰੀ ਸਕੂਲ 'ਚ ਗੋਲੀਬਾਰੀ ਕਰਕੇ 19 ਬੱਚਿਆਂ ਤੇ ਦੋ ਅਧਿਆਪਕਾਂ ਦੀ ਹੱਤਿਆ ਕਰਨ ਵਾਲੇ 18 ਸਾਲਾ ਨੌਜਵਾਨ ਨੇ ਪਿਛਲੇ ਹਫਤੇ ਆਪਣੇ 18ਵੇਂ ਜਨਮ ਦਿਨ 'ਤੇ 2 ਅਸਾਲਟ ਰਾਈਫਲਾਂ ਖਰੀਦੀਆਂ ਸਨ | ...
ਬੀਜਿੰਗ, 28 ਮਈ (ਏਜੰਸੀ)- ਦੱਖਣੀ ਚੀਨ 'ਚ ਭਾਰੀ ਬਾਰਿਸ਼ ਤੇ ਹੜ੍ਹ ਕਾਰਨ ਕਾਫੀ ਤਬਾਹੀ ਹੋਈ ਹੈ | ਇਥੇ ਮੂਸਲਾਧਾਰ ਬਾਰਿਸ਼ ਤੇ ਤੂਫਾਨ ਦੇ ਚਲਦਿਆਂ 15 ਲੋਕਾਂ ਦੀ ਮੌਤ ਹੋ ਗਈ | ਉਥੇ ਹੀ ਯੂਨਾਨ ਪ੍ਰਾਂਤ 'ਚ 3 ਲੋਕਾਂ ਦੇ ਲਾਪਤਾ ਹੋਣ ਦੀ ਵੀ ਖਬਰ ਹੈ | ਖਬਰਾਂ ਮੁਤਾਬਿਕ ਕਈ ...
ਕੈਲਗਰੀ, 28 ਮਈ (ਜਸਜੀਤ ਸਿੰਘ ਧਾਮੀ)-ਅਲਬਰਟਾ ਦੇ ਪ੍ਰੀਮੀਅਰ ਜੇਸਨ ਕੈਨੀ ਵੱਲੋਂ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਦੇ ਅਹੁਦੇ ਤੋਂ ਅਸਤੀਫਾ ਦੇਣ ਅਤੇ ਚੋਣ ਨਾ ਲੜਨ ਦੇ ਐਲਾਨ ਤੋਂ ਬਾਅਦ ਚੋਣ ਲੜਨ ਵਾਸਤੇ ਕਈ ਨਵੇਂ ਚਿਹਰਿਆਂ ਦੀ ਚਰਚਾ ਵੀ ਹੋਣ ਲੱਗੀ ਹੈ | ਜਿਸ ...
ਲੰਡਨ, 28 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਇੰਗਲੈਂਡ ਵਿਚ ਕਬੱਡੀ ਸੀਜ਼ਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਕਬੱਡੀ ਕਲੱਬਾਂ ਦੇ ਗਠਨ ਹੋ ਰਹੇ ਹਨ, ਬੀਤੇ ਦਿਨੀ ਸਾਊਥਾਲ ਦੇ ਉੱਘੇ ਕਾਰੋਬਾਰੀ ਰਾਜਿੰਦਰਬੀਰ ਸਿੰਘ ਰਮਨ ਨੂੰ ਸਰਬਸੰਮਤੀ ਨਾਲ 'ਸਿੰਘ ਸਭਾ ਸਪੋਰਟਸ ਕਲੱਬ' ਦਾ ...
ਸਿਡਨੀ, 28 ਮਈ (ਹਰਕੀਰਤ ਸਿੰਘ ਸੰਧਰ)- ਹਰ ਸਾਲ ਵਾਂਗ ਬਲੈਕ ਟਾਊਨ 'ਚ ਸਟਰੀਟ ਪਰੇਡ ਕੱਢੀ ਗਈ | ਦੱਸਣਯੋਗ ਹੈ ਕਿ ਇਹ ਪਰੇਡ ਵੱਖ-ਵੱਖ ਭਾਈਚਾਰਿਆਂ ਨੂੰ ਇਕ ਦਰਸਾਉਣ ਵਿਚ ਵਿਸ਼ੇਸ਼ ਭੂਮਿਕਾ ਅਦਾ ਕਰਦੀ ਹੈ | ਪੰਜਾਬੀ ਭਾਈਚਾਰੇ ਵੱਲੋਂ ਇਸ ਪਰੇਡ ਵਿਚ ਵਿਸ਼ੇਸ਼ ਸ਼ਮੂਲੀਅਤ ...
ਸੈਕਰਾਮੈਂਟੋ, 28 ਮਈ (ਹੁਸਨ ਲੜੋਆ ਬੰਗਾ)- ਪੈਨਸਿਲਵਾਨੀਆ ਦੇ ਇਕ ਛੋਟੇ ਜਿਹੇ ਕਸਬੇ ਪੋਟਸਟਾਊਨ ਦੇ ਇਕ ਘਰ ਵਿਚ ਅੱਗ ਲੱਗਣ ਉਪਰੰਤ ਹੋਏ ਜ਼ੋਰਦਾਰ ਧਮਾਕੇ ਵਿਚ 5 ਵਿਅਕਤੀਆਂ ਦੀ ਮੌਤ ਹੋ ਗਈ ਤੇ 2 ਹੋਰ ਜ਼ਖਮੀ ਹੋ ਗਏ | ਪੋਟਸਟਾਊਨ ਦੀ ਬੋਰੋਘ ਮਾਰਕੀਟ ਦੇ ਮੈਨੇਜਰ ਜਸਟਿਨ ...
ਟੋਰਾਂਟੋ, 28 ਮਈ (ਸਤਪਾਲ ਸਿੰਘ ਜੌਹਲ)-ਕੈਨੇਡਾ ਵਿਚ ਸੰਸਾਰ ਦੇ ਵੱਖ ਵੱਖ ਕੋਨਿਆਂ ਤੋਂ ਸਾਰਾ ਸਾਲ ਲੋਕਾਂ ਦਾ ਪੁੱਜਣਾ ਜਾਰੀ ਰਹਿੰਦਾ ਹੈ ਜਿਸ ਵਿਚ ਬੀਤੇ ਸਾਲਾਂ ਦੌਰਾਨ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਭਾਰਤੀਆਂ ਦੀ ਗਿਣਤੀ ਸਭ ਤੋਂ ਵੱਧ ਹੋ ਚੁੱਕੀ ਹੈ | ਬੀਤੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX