ਤਾਜਾ ਖ਼ਬਰਾਂ


ਚੰਡੀਗੜ੍ਹ :11 ਆਈ.ਏ.ਐਸ.ਅਤੇ 24 ਪੀ.ਸੀ.ਐਸ.ਅਫ਼ਸਰਾਂ ਦੇ ਤਬਾਦਲੇ
. . .  1 day ago
ਜੰਮੂ-ਕਸ਼ਮੀਰ 'ਚ ਆਤਮਘਾਤੀ ਹਮਲੇ 'ਚ 6 ਦੀ ਮੌਤ, ਜ਼ਖਮੀ ਫੌਜੀ ਦੀ ਮੌਤ
. . .  1 day ago
ਐਨ.ਡੀ.ਆਰ.ਐਫ. ਦੀ ਟੀਮ ਵਲੋਂ ਨਾਲੇ 'ਚ ਡਿੱਗੇ ਦੋ ਸਾਲਾ ਬੱਚੇ ਦੀ ਤਲਾਸ਼ ਲਈ ਸਰਚ ਅਪ੍ਰੇਸ਼ਨ ਤੀਜੇ ਦਿਨ ਵੀ ਜਾਰੀ ਰਿਹਾ
. . .  1 day ago
ਕਪੂਰਥਲਾ, 11 ਅਗਸਤ (ਅਮਰਜੀਤ ਕੋਮਲ)-ਐਨ.ਡੀ.ਆਰ.ਐਫ. ਦੀ ਟੀਮ ਵਲੋਂ ਸ਼ਾਲਾਮਾਰ ਬਾਗ ਨੇੜੇ ਇਕ ਨਿੱਜੀ ਹੋਟਲ ਦੇ ਸਾਹਮਣੇ ਗੰਦੇ ਨਾਲੇ ਵਿਚ ਡਿੱਗੇ ਪ੍ਰਵਾਸੀ ਮਜ਼ਦੂਰ ਦੇ ਦੋ ਸਾਲਾ ਬੱਚੇ ...
ਵਾਲਮੀਕ ਸਮਾਜ ਨੇ 12 ਅਗਸਤ ਲਈ ਦਿੱਤਾ ਪੰਜਾਬ ਬੰਦ ਦਾ ਸੱਦਾ ਮੁੱਖ ਮੰਤਰੀ ਦੇ ਭਰੋਸੇ ਮਗਰੋਂ ਵਾਪਸ ਲਿਆ
. . .  1 day ago
ਅੰਮ੍ਰਿਤਸਰ, 12 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ )-ਵਾਲਮੀਕ ਸਮਾਜ ਅਤੇ ਭਗਵਾਨ ਵਾਲਮੀਕ ਤੀਰਥ ਪ੍ਰਬੰਧ ਕਮੇਟੀ ਵਲੋਂ 12 ਅਗਸਤ ਨੂੰ ਦਿੱਤਾ ਗਿਆ ਪੰਜਾਬ ਬੰਦ ਦਾ ਸੱਦਾ ਸਮਾਜ ਦੇ ਆਗੂਆਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ...
ਅੰਮ੍ਰਿਤਸਰ ਨਜ਼ਦੀਕ ਟਰੱਕ ਡਰਾਈਵਰ ਨੇ ਸੰਧਵਾਂ ਦੀ ਕਾਰ ਨੂੰ ਮਾਰੀ ਟੱਕਰ, ਬਚਾਅ ਹੋਇਆ
. . .  1 day ago
ਅੰਮ੍ਰਿਤਸਰ, 11 ਅਗਸਤ (ਰੇਸ਼ਮ ਸਿੰਘ )-ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਕਾਰ ਨੂੰ ਅੰਮ੍ਰਿਤਸਰ ਸਾਹਿਬ ਨਜ਼ਦੀਕ ਅੱਜ ਇਕ ਟਰੱਕ ਡਰਾਈਵਰ ਨੇ ਟੱਕਰ ਮਾਰ ਦਿੱਤੀ । ਸੰਧਵਾਂ ਇਸੇ ਕਾਰ 'ਚ ਬੈਠੇ...
ਪੰਜਾਬ ਸਰਕਾਰ ਵਲੋਂ ਸਿਖਿਆ ਸੰਸਥਾਵਾਂ ਲਈ 55.98 ਕਰੋੜ ਰੁਪਏ ਦੀ ਰਾਸ਼ੀ ਜਾਰੀ
. . .  1 day ago
ਪੀ.ਐੱਨ.ਬੀ. ਦੇਤਵਾਲ ਬ੍ਰਾਂਚ ’ਚ ਗੰਨ ਪੁਆਇੰਟ ’ਤੇ 7.44 ਲੱਖ ਦੀ ਡਕੈਤੀ
. . .  1 day ago
ਮੁੱਲਾਂਪੁਰ-ਦਾਖਾ,( ਲੁਧਿਆਣਾ)-, 11 ਅਗਸਤ (ਨਿਰਮਲ ਸਿੰਘ ਧਾਲੀਵਾਲ)- ਮੁੱਲਾਂਪੁਰ ਤਹਿਸੀਲ ਦੇ ਪਿੰਡ ਦੇਤਵਾਲ ਵਿਖੇ ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ.) ਦੀ ਦੇਤਵਾਲ ਸ਼ਾਖਾ ’ਚ ...
ਮਾਨ ਸਰਕਾਰ ਦੀ ਵੱਡੀ ਸੌਗ਼ਾਤ , ਮਲੇਰਕੋਟਲਾ ਵਿਖੇ ਮੈਡੀਕਲ ਕਾਲਜ ਜਲਦ ਤਿਆਰ ਕਰਨ ਦੇ ਹੁਕਮ
. . .  1 day ago
ਯੂਕੋ ਬੈਂਕ ਲੁੱਟ ਮਾਮਲੇ 'ਚ ਪੁਲਿਸ ਨੇ ਗ੍ਰਿਫ਼ਤਾਰ ਕੀਤੇ ਦੋਸ਼ੀ
. . .  1 day ago
ਜਲੰਧਰ , 11 ਅਗਸਤ -ਕੁਝ ਦਿਨ ਪਹਿਲਾਂ ਯੂਕੋ ਬੈਂਕ 'ਚ 13 ਲੱਖ 84 ਹਜ਼ਾਰ ਦੀ ਲੁੱਟ ਹੋਈ ਸੀ , ਇਸ ਮਾਮਲੇ 'ਚ ਪੁਲਿਸ ਨੇ ਵਿਨੈ ਦੋਸ਼ੀ, ਤਰੁਨ ਨਾਹਰ ਤੇ ਅਜੇ ਪਾਲ ਨੂੰ ਗ੍ਰਿਫ਼ਤਾਰ ਕੀਤਾ ਹੈ ।ਇਨ੍ਹਾਂ ਤੋਂ 7 ਲੱਖ 50 ਹਜ਼ਾਰ ਦੀ ਨਕਦੀ ਤੇ ਹਥਿਆਰ ਵੀ ਬਰਾਮਦ ਕੀਤੇ ਹਨ ।
ਡਾ. ਰਾਜ ਬਹਾਦਰ ਦਾ ਅਸਤੀਫ਼ਾ ਮੁੱਖ ਮੰਤਰੀ ਮਾਨ ਵਲੋਂ ਮਨਜ਼ੂਰ
. . .  1 day ago
ਚੰਡੀਗੜ੍ਹ, 11 ਅਗਸਤ - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵਾਈਸ ਚਾਂਸਲਰ ਡਾ. ਰਾਜ ਬਹਾਦਰ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਗਿਆ ਹੈ। ਪਿਛਲੇ ਦਿਨੀਂ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ...
ਕੱਲ੍ਹ ਦਾ ਪੰਜਾਬ ਬੰਦ ਮੁਲਤਵੀ ਹੋਣ ਦੇ ਆਸਾਰ ਬਣੇ
. . .  1 day ago
ਅੰਮ੍ਰਿਤਸਰ ,11 ਅਗਸਤ (ਰੇਸ਼ਮ ਸਿੰਘ) - ਵਾਲਮੀਕ ਸੰਗਠਨਾਂ ਵਲੋਂ ਕੱਲ੍ਹ ਦੇ ਪੰਜਾਬ ਬੰਦ ਦਾ ਸੱਦਾ ਮੁਲਤਵੀ ਹੋਣ ਦੇ ਆਸਾਰ ਬਣ ਗਏ ਹਨ । ਪੰਜਾਬ ਸਰਕਾਰ ਵਲੋਂ ਵਾਲਮੀਕ ਭਾਈਚਾਰੇ ਦੀਆਂ ਮੰਗਾਂ ’ਤੇ ਸੁਹਿਰਦਤਾ ਨਾਲ ਵਿਚਾਰ...
ਐੱਸ. ਸੀ. ਵਿਦਿਆਰਥੀਆਂ ਲਈ ਮਾਨ ਸਰਕਾਰ ਦਾ ਵੱਡਾ ਫ਼ੈਸਲਾ
. . .  1 day ago
ਜੰਮੂ-ਕਸ਼ਮੀਰ : ਪੈਟਰੋਲ ਪੰਪ, ਰਾਮਬਨ ਨੇੜੇ ਢਿਗਾਂ ਡਿੱਗਣ ਕਾਰਨ ਐਨ. ਐੱਚ. 44 ਨੂੰ ਰੋਕਿਆ ਗਿਆ
. . .  1 day ago
ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
. . .  1 day ago
ਭੀਖੀ, 11 ਅਗਸਤ (ਬਲਦੇਵ ਸਿੰਘ ਸਿੱਧੂ)- ਜ਼ਿਲ੍ਹਾ ਮਾਨਸਾ ਦੇ ਪਿੰਡ ਸਮਾਓ ਵਿਖੇ ਕੁਝ ਅਣਪਛਾਤੇ ਨੌਜਵਾਨਾਂ ਵਲੋਂ ਸ਼ੈਂਟੀ ਸਿੰਘ ਪੁੱਤਰ ਕਾਲਾ ਸਿੰਘ ਲਗਭਗ (18) ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਹੈ। ਭੀਖੀ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।
ਪ੍ਰਨੀਤ ਕੌਰ ਕੈਰੋਂ ਨੇ ਆਪਣੇ ਭਰਾ ਸੁਖਬੀਰ ਸਿੰਘ ਬਾਦਲ ਦੇ ਬੰਨ੍ਹੀ ਰੱਖੜੀ
. . .  1 day ago
ਚੰਡੀਗੜ੍ਹ, 11 ਅਗਸਤ-ਪ੍ਰਨੀਤ ਕੌਰ ਕੈਰੋਂ ਨੇ ਆਪਣੇ ਭਰਾ ਸੁਖਬੀਰ ਸਿੰਘ ਬਾਦਲ ਦੇ ਬੰਨ੍ਹੀ ਰੱਖੜੀ
15 ਅਗਸਤ ਨੂੰ 23 ਕੈਦੀ ਰਿਹਾਅ ਕੀਤੇ ਜਾਣਗੇ-ਹਰਜੋਤ ਸਿੰਘ ਬੈਂਸ
. . .  1 day ago
ਚੰਡੀਗੜ੍ਹ, 11 ਅਗਸਤ-15 ਅਗਸਤ ਨੂੰ 23 ਕੈਦੀ ਰਿਹਾਅ ਕੀਤੇ ਜਾਣਗੇ-ਹਰਜੋਤ ਸਿੰਘ ਬੈਂਸ
ਹਿਮਾਚਲ ਪ੍ਰਦੇਸ਼: ਕੁੱਲੂ 'ਚ ਮੋਹਲੇਧਾਰ ਮੀਂਹ ਕਾਰਨ ਵਹਿ ਗਈਆਂ ਕਈ ਦੁਕਾਨਾਂ ਤੇ ਵਾਹਨ, 2 ਲੋਕਾਂ ਦੀ ਮੌਤ
. . .  1 day ago
ਸ਼ਿਮਲਾ, 11 ਅਗਸਤ-ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੇ ਕੁਝ ਹਿੱਸਿਆਂ 'ਚ ਮੀਂਹ ਨੇ ਭਾਰੀ ਤਬਾਹੀ ਮਚਾਈ ਹੋਈ ਹੈ। ਕੁੱਲੂ ਜ਼ਿਲ੍ਹੇ 'ਚ ਅਚਾਨਕ ਆਏ ਭਾਰੀ ਮੀਂਹ ਕਾਰਨ 2 ਔਰਤਾਂ ਮਲਬੇ ਹੇਠ ਜ਼ਿੰਦਾ ਦੱਬ ਗਈਆਂ, ਜਦਕਿ ਦੁਕਾਨਾਂ ਅਤੇ ਵਾਹਨ ਵਹਿ ਗਏ ਅਤੇ ਹੋਰ ਥਾਵਾਂ 'ਤੇ ਹੜ੍ਹਾਂ ਕਾਰਨ ਹਾਈਵੇਅ ਬੰਦ ਹੋ ਗਏ ਹਨ।
ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਪਾਰਟੀ ਵਲੰਟੀਅਰਾਂ ਦੇ ਬੰਨ੍ਹੀ ਰੱਖੜੀ
. . .  1 day ago
ਸੰਗਰੂਰ, 11ਅਗਸਤ (ਧੀਰਜ ਪਸ਼ੋਰੀਆ)-ਸੰਗਰੂਰ ਤੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਦੇ ਤਿਉਹਾਰ ਰੱਖੜੀ ਮੌਕੇ ਸਥਾਨਕ ਰੈਸਟ ਹਾਊਸ ਵਿਖੇ ਪੁੱਜੇ 100 ਦੇ ਕਰੀਬ ਪਾਰਟੀ ਵਲੰਟੀਅਰਾਂ ਦੇ ਰੱਖੜੀ ਬੰਨ੍ਹੀ...
ਜੰਮੂ-ਕਸ਼ਮੀਰ: ਪੁਲਵਾਮਾ ਦੇ ਤਰਾਲ 'ਚ ਹਰ ਘਰ ਤਿਰੰਗਾ ਰੈਲੀ ਕੀਤੀ ਗਈ ਆਯੋਜਿਤ
. . .  1 day ago
ਸ਼੍ਰੀਨਗਰ, 11 ਅਗਸਤ-ਜੰਮੂ-ਕਸ਼ਮੀਰ 'ਚ ਪੁਲਵਾਮਾ ਦੇ ਤਰਾਲ 'ਚ ਹਰ ਘਰ ਤਿਰੰਗਾ ਰੈਲੀ ਆਯੋਜਿਤ ਕੀਤੀ ਗਈ। ਰੈਲੀ 'ਚ 8,000 ਤੋਂ ਵਧ ਵਿਦਿਆਰਥੀਆਂ ਅਤੇ ਨੌਜਵਾਨਾਂ ਨੇ ਭਾਗ ਲਿਆ।
ਪ੍ਰਧਾਨ ਮੰਤਰੀ ਮੋਦੀ ਨੇ ਪੀ.ਐੱਮ.ਓ. ਕਰਮਚਾਰੀਆਂ ਦੀਆਂ ਧੀਆਂ ਕੋਲੋਂ ਬੰਨ੍ਹਵਾਈ ਰੱਖੜੀ
. . .  1 day ago
ਨਵੀਂ ਦਿੱਲੀ, 11 ਅਗਸਤ-ਪ੍ਰਧਾਨ ਮੰਤਰੀ ਮੋਦੀ ਨੇ ਪੀ.ਐੱਮ.ਓ. ਕਰਮਚਾਰੀਆਂ ਦੀਆਂ ਧੀਆਂ ਕੋਲੋਂ ਬੰਨ੍ਹਵਾਈ ਰੱਖੜੀ
ਮਾਮਲਾ: ਕਤਲ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕਰਨ ਦਾ, ਖੇਤ ਮਜ਼ਦੂਰ ਯੂਨੀਅਨ ਵਲੋਂ ਥਾਣਾ ਲੋਪੋਕੇ ਦਾ ਕੀਤਾ ਗਿਆ ਘਿਰਾਓ
. . .  1 day ago
ਲੋਪੋਕੇ, 11 ਅਗਸਤ (ਗੁਰਵਿੰਦਰ ਸਿੰਘ ਕਲਸੀ)- ਤਹਿਸੀਲ ਲੋਪੋਕੇ ਅਧੀਨ ਆਉਂਦੇ ਪਿੰਡ ਸਾਰੰਗੜਾ ਵਿਖੇ ਬੀਤੀ ਰਾਤ ਕੁਝ ਲੋਕਾਂ ਵਲੋਂ ਮਾਮੂਲੀ ਵਿਵਾਦ ਨੂੰ ਲੈ ਕੇ ਪਿੰਡ ਦੇ ਨੌਜਵਾਨ ਵਿਅਕਤੀ ਦਾ ਇਕ ਵਿਅਕਤੀ ਵਲੋਂ ਗੋਲੀ ਮਾਰ...
ਬਿਕਰਮ ਸਿੰਘ ਮਜੀਠੀਆ ਨਾਲ ਚੰਡੀਗੜ੍ਹ ਵਿਖੇ ਮੁਲਾਕਾਤ ਕਰਨ ਪਹੁੰਚੇ ਕਈ ਆਗੂ
. . .  1 day ago
ਚੰਡੀਗੜ੍ਹ, 11 ਅਗਸਤ-ਜੇਲ੍ਹ 'ਚੋਂ ਰਿਹਾਅ ਹੋਣ ਉਪਰੰਤ ਅੱਜ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕਰਨ ਲਈ ਬੀਬੀ ਜਗੀਰ ਕੌਰ, ਡਾ. ਦਲਜੀਤ ਸਿੰਘ ਚੀਮਾ, ਸਿਕੰਦਰ ਸਿੰਘ ਮਲੂਕਾ, ਜਨਮੇਜਾ ਸਿੰਘ ਸੇਖੋਂ...
ਪਸ਼ੂ ਤਸਕਰੀ ਮਾਮਲੇ 'ਚ ਸੀ.ਬੀ.ਆਈ. ਨੇ ਟੀ.ਐੱਮ.ਸੀ. ਲੀਡਰ ਅਨੁਬਰਤ ਮੰਡਲ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਨਵੀਂ ਦਿੱਲੀ, 11 ਅਗਸਤ-ਪਸ਼ੂ ਤਸਕਰੀ ਮਾਮਲੇ 'ਚ ਸੀ.ਬੀ.ਆਈ. ਨੇ ਟੀ.ਐੱਮ.ਸੀ. ਲੀਡਰ ਅਨੁਬਰਤ ਮੰਡਲ ਨੂੰ ਕੀਤਾ ਗ੍ਰਿਫ਼ਤਾਰ
ਹਰਸਿਮਰਤ ਕੌਰ ਬਾਦਲ ਨੇ ਬਿਕਰਮ ਸਿੰਘ ਮਜੀਠੀਆ ਨੂੰ ਬੰਨ੍ਹੀ ਰੱਖੜੀ
. . .  1 day ago
ਚੰਡੀਗੜ੍ਹ, 11 ਅਗਸਤ-ਹਰਸਿਮਰਤ ਕੌਰ ਬਾਦਲ ਨੇ ਬਿਕਰਮ ਸਿੰਘ ਮਜੀਠੀਆ ਨੂੰ ਬੰਨ੍ਹੀ ਰੱਖੜੀ
ਦੇਸ਼ ਦੇ 14ਵੇਂ ਉੱਪ ਰਾਸ਼ਟਰਪਤੀ ਬਣੇ ਜਗਦੀਪ ਧਨਖੜ, ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਚੁਕਾਈ ਸਹੁੰ
. . .  1 day ago
ਨਵੀਂ ਦਿੱਲੀ, 11 ਅਗਸਤ-ਦੇਸ਼ ਦੇ 14ਵੇਂ ਉੱਪ ਰਾਸ਼ਟਰਪਤੀ ਬਣੇ ਜਗਦੀਪ ਧਨਖੜ, ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਚੁਕਾਈ ਸਹੁੰ
ਹੋਰ ਖ਼ਬਰਾਂ..
ਜਲੰਧਰ : ਐਤਵਾਰ 16 ਜੇਠ ਸੰਮਤ 554
ਵਿਚਾਰ ਪ੍ਰਵਾਹ: ਹਰ ਨਵੀਂ ਜ਼ਿੰਮੇਵਾਰੀ ਨਾਲ ਮਹਾਨ ਸਮਰੱਥਾ ਨਾ ਸਿਰਫ ਵਿਕਾਸ ਹੀ ਕਰਦੀ ਹੈ, ਸਗੋਂ ਪ੍ਰਗਟ ਵੀ ਹੁੰਦੀ ਹੈ। ਬਲਟਾਸਰ ਗਰੈਕ ਲੈਨ

ਸਾਹਿਤ ਫੁਲਵਾੜੀ

ਕਹਾਣੀ

ਕਿੱਕਰ 'ਤੇ ਟੰਗੇ ਫੁੱਲ

ਪੂਰੀ ਹਯਾਤੀ ਮਿੱਟੀ ਨਾਲ ਮਿੱਟੀ ਹੁੰਦਾ ਹੋਇਆ, ਆਪਣੀ ਔਲਾਦ ਵਾਸਤੇ ਆਂਢ-ਗੁਆਂਢ ਦੀ ਮਿੱਟੀ ਨੂੰ ਜੱਫ਼ੇ ਮਾਰਦਾ, ਸਰਕਾਰੇ-ਦਰਬਾਰੇ ਅਸਰ ਰਸੂਖ਼ ਰੱਖਣ ਵਾਲਾ, ਕਿਸੇ ਦੀ ਟੈਂਅ ਨਾ ਮੰਨਣ ਵਾਲਾ ਸਰਦਾਰ ਸੰਪੂਰਨ ਸਿਹੁੰ ਖੁਦ ਮਿੱਟੀ ਬਣਿਆ ਲੱਕੜ ਦੇ ਫੱਟੇ ਉੱਪਰ ਅਣਤੋਲੀ ਮਿੱਟੀ 'ਤੇ ਪਿਆ ਹੋਇਆ ਸੀ। ਕਿਸੇ ਵੇਲੇ ਫਨੀਅਰ ਸੱਪ ਦੇ ਫਨ ਵਰਗਾ ਸਿਰੋਂ ਉੱਚਾ ਸੁਨਹਿਰੀ ਕੋਕੇ ਜੜਿਆ, ਸਰ੍ਹੋਂ ਦਾ ਤੇਲ ਲਾ ਕੇ ਲਿਸ਼ਕਾਇਆ ਕਾਲਾ ਖੂੰਡਾ, ਜਿਸ ਦੀ ਠੱਕ-ਠੱਕ ਸੁਣ ਪੂਰੀ ਪਰ੍ਹੇ ਬੈਠੀ ਖ਼ਾਮੋਸ਼ ਹੋ ਜਾਂਦੀ ਸੀ, ਅੱਜ ਉਹੀ ਖੂੰਡਾ ਮੰਜੇ ਦੇ ਪਾਵੇ ਦੀ ਬਜਾਏ ਇਕ ਛਿੱਲੇ ਕਾਨੇ ਦੇ ਰੂਪ ਵਿਚ ਬਦਲ ਕੇ ਖ਼ਾਮੋਸ਼ ਪਏ ਪੂਰੇ ਹੋਏ ਸੰਪੂਰਨ ਸਿੰਘ ਦੀ ਮ੍ਰਿਤਕ ਦੇਹ ਦੇ ਨਾਲ ਰੱਖਿਆ ਹੋਇਆ ਸੀ।
ਬੇਸ਼ੱਕ ਜ਼ਿੰਦਗੀ ਦੇ ਆਖ਼ਰੀ ਦਿਨਾਂ ਵਿਚ ਆਪਣੀ ਮਨਮਰਜ਼ੀ ਦਾ ਖਾਣ ਵਾਲਾ ਆਪਣੀ ਮਰਜ਼ੀ ਦੇ ਫਲ-ਫਰੂਟ ਨੂੰ ਵੀ ਤਰਸਦਾ ਰਿਹਾ ਸੀ ਪਰ ਅੱਜ ਸਜੀ ਹੋਈ ਅਰਥੀ ਨਾਲ ਲਟਕਦੇ ਕੇਲੇ, ਸੰਤਰੇ ਅਤੇ ਕਈ ਰੰਗਾਂ ਦੇ ਫੁੱਲ ਗ਼ੁਬਾਰੇ ਉਸ ਦੇ ਅਖੌਤੀ ਮਾਣ-ਸਤਿਕਾਰ ਅਤੇ ਫੋਕੀ ਸ਼ਾਨ 'ਚ ਵਾਧਾ ਕਰ ਰਹੇ ਸਨ। ਅੰਤਿਮ ਯਾਤਰਾ 'ਚ ਸ਼ਾਮਿਲ ਹੋਣ ਆਏ ਸੱਜਣਾਂ, ਮਿੱਤਰਾਂ, ਸਨੇਹੀਆਂ ਅਤੇ ਰਿਸ਼ਤੇਦਾਰਾਂ 'ਚ ਦੇਰੀ ਹੋਣ ਸੰਬੰਧੀ ਖੁਸਰ-ਫੁਸਰ ਚੱਲ ਰਹੀ ਸੀ ਕਿਉਂਕਿ ਗ਼ਰਜ਼ਾਂ ਨਾਲ ਬੱਝੀ ਦੁਨੀਆ ਕੋਲ ਤਾਂ ਹੁਣ ਐਨਾ ਸਮਾਂ ਰਿਹਾ ਹੀ ਕੋਈ ਨਹੀਂ ਜੋ ਲੰਮਾ ਸਮਾਂ ਇੰਤਜ਼ਾਰ ਕਰ ਸਕੇ। ਭਉਂ-ਭਉਂ ਘੜੀਆਂ ਅਤੇ ਮੋਬਾਈਲ ਫ਼ੋਨਾਂ ਉੱਤੇ ਟਾਈਮ ਵੇਖਦਿਆਂ ਇਕ ਲੰਮੀ ਲੇਰ ਗਲੀ ਦੇ ਸਿਰੇ ਵਲੋਂ ਆਉਂਦੀ ਸੁਣ ਕੇ ਸਭ ਦਾ ਧਿਆਨ ਉਧਰ ਖਿੱਚਿਆ ਗਿਆ।
'ਧੀ ਹੋਣੀ ਆਂ ਬਈ, ਐਡੀ ਲੰਮੀ ਧਾਹ ਧੀ ਤੋਂ ਬਗੈਰ ਹੋਰ ਕੋਈ ਨਹੀਂ ਮਾਰਦਾ', ਕੋਈ ਦੂਸਰੇ ਨੂੰ ਕਹਿ ਰਿਹਾ ਸੀ। ਧੀ ਦੇ ਆਉਣ 'ਤੇ ਇਕ ਤਰ੍ਹਾਂ ਚੀਕ-ਚਿਹਾੜਾ ਜਿਹਾ ਪੈ ਗਿਆ। ਜਿਹੜੀਆਂ ਨੂੰਹਾਂ ਨੇ ਮੰਜੇ 'ਤੇ ਪਏ ਬਾਪੂ ਨੂੰ ਕਦੀ ਪਾਣੀ ਦਾ ਘੁੱਟ ਨਹੀਂ ਸੀ ਪੁੱਛਿਆ, ਉਨ੍ਹਾਂ ਨਣਾਨ ਦੇ ਗਲ ਲੱਗ-ਲੱਗ ਮਗਰਮੱਛ ਦੇ ਅੱਥਰੂ ਸੁੱਟਦਿਆਂ ਅਜਿਹਾ ਮਾਹੌਲ ਸਿਰਜਿਆ ਕਿ ਨਰਮ ਦਿਲ ਹਰੇਕ ਅੱਖ 'ਚੋਂ ਪਾਣੀ ਸਿੰਮਣ ਲੱਗ ਪਿਆ।
ਸ਼ਾਇਦ ਧੀ ਦਾ ਹੀ ਇੰਤਜ਼ਾਰ ਹੋ ਰਿਹਾ ਸੀ, ਅੰਤਿਮ ਯਾਤਰਾ ਦੀ ਤਿਆਰੀ ਤਾਂ ਕੀਤੀ ਹੋਈ ਸੀ। ਰੋਣ-ਧੋਣ ਦਾ ਰੌਲਾ ਆਤਿਸ਼ਬਾਜ਼ੀ ਦੀ ਠਾਹ-ਠਾਹ ਨੇ ਦੱਬ ਲਿਆ। ਸੂਫ਼ੀ ਫ਼ਕੀਰ ਬਾਬਾ ਫ਼ਰੀਦ ਜੀ ਦੇ ਸਲੋਕ ਅਨੁਸਾਰ:
'ਵੇਖਹੁ ਬੰਦਾ ਚਲਿਆ
ਚਹੁ ਜਣਿਆ ਦੈ ਕੰਨ੍ਰਿ॥
ਫਰੀਦਾ ਅਮਲ ਜਿ ਕੀਤੇ
ਦੁਨੀ ਵਿਚਿ ਦਰਗਹ ਆਏ ਕੰਮਿ॥'
ਚਹੁੰ ਮੋਢਿਆਂ 'ਤੇ ਸਵਾਰ ਹੋ ਕੇ ਮਿੱਟੀ ਦੀ ਅੰਤਿਮ ਯਾਤਰਾ ਅਸਲ ਟਿਕਾਣੇ ਵੱਲ ਸ਼ੁਰੂ ਹੋ ਗਈ। ਸਿਵਿਆਂ ਤੋਂ ਪਹਿਲਾਂ ਸੀਮੈਂਟ ਦੇ ਬਣੇ ਥੜ੍ਹੇ 'ਤੇ ਅਰਥੀ ਰੱਖੀ ਗਈ। ਵੱਡੇ ਪੁੱਤਰ ਵਲੋਂ ਪਿੱਤਲ ਦੀ ਡੋਹਣੀ 'ਚ ਭਰਿਆ ਪਾਣੀ ਅਰਥੀ ਦੇ ਚਾਰ-ਚੁਫੇਰੇ ਡੋਲ੍ਹ ਕੇ ਡੋਹਣੀ ਇਕ ਪਾਸੇ ਰੇਹੜ ਦਿੱਤੀ, ਜੋ ਘਰਾਂ 'ਚ ਕੰਮ ਕਰਦੇ ਲਾਗੀ ਨੇ ਚੁੱਕ ਲਈ। ਇਥੇ ਹੀ ਰਿਸ਼ਤੇ ਵਜੋਂ ਲਗਦੀਆਂ ਨੂੰਹਾਂ ਵਲੋਂ ਮੱਥਾ ਟੇਕਣ ਦੀ ਰਸਮ ਕਰਨ ਤੋਂ ਬਾਅਦ ਕਾਨ੍ਹੀ ਅੱਗੇ ਪਿੱਛੇ ਬਦਲ ਕੇ ਯਾਤਰਾ ਦਾ ਦੂਜਾ ਪੜਾਅ ਸਿਵਿਆਂ ਵਿਚ ਪਹੁੰਚ ਕੇ ਖ਼ਤਮ ਹੋ ਗਿਆ। ਸਿਆਣੇ ਮਰਦਾਂ ਵਲੋਂ ਚਿਖ਼ਾ ਚਿਣਨ ਤੋਂ ਬਾਅਦ ਅਰਦਾਸਾ ਕਰਕੇ ਸੇਜਲ ਅੱਖਾਂ ਨਾਲ ਮਿੱਤਰ, ਸਨੇਹੀਆਂ ਅਤੇ ਰਿਸ਼ਤੇਦਾਰਾਂ ਨੇ ਸਰਦਾਰ ਸੰਪੂਰਨ ਸਿੰਘ ਨੂੰ ਅਗਨ ਭੇਟ ਕਰ ਦਿੱਤਾ। ਕੀਰਤਨ ਸੋਹਿਲੇ ਦੇ ਪਾਠ ਤੋਂ ਬਾਅਦ ਭਾਈ ਜੀ ਵਲੋਂ ਫਤਿਹ ਬੁਲਾ ਕੇ ਚੌਥੇ ਅਤੇ ਦਸਵੇਂ 'ਤੇ ਭੋਗ ਸੰਬੰਧੀ ਉਥੇ ਹੀ ਦੱਸ ਦਿੱਤਾ ਗਿਆ। ਇਸ ਤੋਂ ਬਾਅਦ ਸਥਾਨਕ ਗੁਰਦੁਆਰੇ ਅਰਦਾਸ ਵਿਚ ਸ਼ਾਮਿਲ ਹੋ ਕੇ ਲੰਗਰ ਛਕ ਕੇ ਜਾਣ ਦੀ ਬੇਨਤੀ ਵੀ ਆਈ ਸੰਗਤ ਨੂੰ ਕੀਤੀ। ਡੋਡੀਆਂ, ਮਖਾਣਿਆਂ, ਬਦਾਮਾਂ ਅਤੇ ਛੁਆਰਿਆਂ ਦਾ ਪ੍ਰਸ਼ਾਦ ਲੈ ਕੇ ਸਿਵਿਆਂ 'ਚ ਲੱਗੇ ਨਲਕੇ ਤੋਂ ਹੱਥ-ਮੂੰਹ ਗਿੱਲਾ ਕਰਨ ਉਪਰੰਤ ਇਕ-ਦੂਜੇ ਨਾਲ ਮਰਨ ਵਾਲੇ ਦਾ ਲੇਖਾ-ਜੋਖਾ ਕਰਦੇ ਲੋਕ ਹੌਲੀ-ਹੌਲੀ ਪਰਤਣ ਲੱਗ ਪਏ। ਪਿੰਡ ਦੇ ਲੋਕ ਖ਼ਾਸ ਇਹ ਚਰਚਾ ਕਰ ਰਹੇ ਸਨ ਕਿ ਸਰਦਾਰ ਸੰਪੂਰਨ ਸਿੰਘ ਨੇ ਖੁਦ ਹੀ ਤਾਂ ਬਜ਼ੁਰਗ ਨੂੰ ਵੱਡਾ ਕਰਨਾ, ਚੌਥਾ ਅਤੇ ਮੋੜਵੀਂ ਮਕਾਣ ਸੱਦਣਾ ਹਰਜਾਨਾ ਰੱਖ ਕੇ ਬੰਦ ਕਰਵਾਏ ਹੋਏ ਸਨ। ਇਨ੍ਹਾਂ ਤਾਂ ਬਾਪੂ ਵੱਡਾ ਕਰ ਦਿੱਤਾ!' ਬੇਸ਼ੱਕ ਅਜਿਹੇ ਬੇਲੋੜੇ ਖਰਚਿਆਂ ਕਰਕੇ ਲੋਕਾਂ ਦੀ ਪਤਲੀ ਪੈਂਦੀ ਹਾਲਤ ਨੂੰ ਰੋਕਣ ਲਈ ਅਜਿਹਾ ਕਰਨ ਵਾਲੇ ਨੂੰ ਪੰਚਾਇਤ ਨੇ ਮੋਟਾ ਜੁਰਮਾਨਾ ਰੱਖਿਆ ਹੋਇਆ ਸੀ ਪਰ 50 ਏਕੜ ਜ਼ਮੀਨ, ਚੰਗੇ ਅਹੁਦਿਆਂ 'ਤੇ ਬੈਠੇ ਪੁੱਤਰਾਂ ਅਤੇ ਸਹਿੰਦੇ ਘਰਾਂ ਦੀਆਂ ਵਿਆਹੀਆਂ ਨੂੰਹਾਂ ਨੂੰ ਇਹ ਮਨਜੂਰ ਨਹੀਂ ਸੀ। ਇਸ ਲਈ ਬਣਦਾ ਜੁਰਮਾਨਾ ਪੰਚਾਇਤ ਨੂੰ ਪਹਿਲਾਂ ਹੀ ਤਾਰ ਦਿੱਤਾ ਗਿਆ।
ਬਜ਼ੁਰਗ ਦੇ ਰਿਸ਼ਤੇਦਾਰਾਂ ਅਤੇ ਸਣੇ ਸ਼ਰੀਕੇ-ਬਰਾਦਰੀ ਚੌਥਾ ਇਕ ਤਰ੍ਹਾਂ ਵਿਖਾਵਾ ਕਰਦਿਆਂ ਛੋਟਾ ਫੰਕਸ਼ਨ ਹੀ ਹੋ ਨਿੱਬੜਿਆ। ਫੁੱਲ ਚੁਗਣ ਤੋਂ ਬਾਅਦ ਸਾਰੇ ਕਿਰਿਆ ਕਰਮ ਕਰਕੇ ਜਦੋਂ ਬਾਪੂ ਦੇ ਫੁੱਲ ਕਿੱਥੇ ਤਾਰਨੇ ਹਨ, ਦੀ ਗੱਲ ਤੁਰੀ ਤਾਂ ਕਿਸੇ ਵਹਿਮੀ ਨੇ ਵਿਚੋਂ ਹੀ ਸਲਾਹ ਦੇ ਦਿੱਤੀ, 'ਬਈ ਜੇ ਫੁੱਲ ਪਹਿਲਾਂ ਪਾ ਆਈਏ ਤਾਂ ਅਖੰਡ ਪਾਠ ਦਾ ਮਹਾਤਮ ਮਰਨ ਵਾਲੇ ਨੂੰ ਨਹੀਂ ਮਿਲਦਾ!' ਸੋ ਫੁੱਲਾਂ ਨੂੰ ਕੋਰੇ ਕੁੱਜੇ ਵਿਚ ਪਾ ਕੇ ਦਸਵੇਂ ਤੱਕ ਘਰ ਹੀ ਰੱਖਣ ਦਾ ਫ਼ੈਸਲਾ ਹੋਇਆ ਪਰ ਦੋਵੇਂ ਨੂੰਹਾਂ ਆਪਣੇ ਘਰੀਂ ਬਾਪੂ ਦੇ ਫੁੱਲ ਰੱਖਣ ਲਈ ਰਾਜ਼ੀ ਨਾ ਹੋਈਆਂ। ਸਹਿੰਦੇ ਘਰਾਂ ਦੀਆਂ ਬੀਵੀਆਂ ਅੱਗੇ ਬਾਪੂ ਦੇ ਸਾਊ ਪੁੱਤਰ ਚੁੱਪ ਸਨ। ਕੁੱਜਾ ਮਿੱਟੀ 'ਚ ਦੱਬਿਆਂ ਕੁੱਤੇ ਦੇ ਫਰੋਲਣ ਦਾ ਡਰ ਸੀ। ਅਖ਼ੀਰ ਅਲੱਗ-ਅਲੱਗ ਦਲੀਲਾਂ ਤੋਂ ਬਾਅਦ ਘਰਾਂ ਦੇ ਪਿਛਵਾੜੇ ਹਵੇਲੀ ਵਿਚ ਕਿੱਕਰ ਦੇ ਟਾਹਣ ਨਾਲ ਬਾਪੂ ਦੇ ਫੁੱਲ ਟੰਗ ਦਿੱਤੇ ਗਏ। ਧੀ ਨੇ ਲੰਮੀ ਲੇਰ ਵਿਚ ਵੈਣ ਪਾਉਂਦਿਆਂ ਕਿਹਾ, 'ਹਾਏ ਵੇ ਮਿਲਖਾਂ ਦੇ ਮਾਲਕ ਲਈ ਅੱਜ ਘਰ' ਚੋਂ ਥਾਂ ਮੁੱਕ ਗਈ..., ਅੱਜ ਕਿੱਕਰ ਦੇ ਫੁੱਲਾਂ ਨਾਲ ਰਲ ਗਿਓਂ ਵੇ..., ਫੁੱਲਾਂ ਦਿਆ ਰਾਖਿਆ.....।'
'ਹੇਅ ਖਾਂ, ਕਿਵੇਂ ਖੇਖਨ ਕਰਦੀ ਆ, ਆਪਣੇ ਨਾਲ ਲੈ ਜਾਏ ਹੱਡੀਆਂ, ਵੱਡੀ ਹੇਜਲੀ'। ਦੱਬੀ ਜ਼ਬਾਨ ਨਾਲ ਕਹਿੰਦੀ ਬਾਪੂ ਦੀ ਵੱਡੀ ਨੂੰਹ ਅੰਦਰ ਜਾ ਵੜੀ। ਰਿਸ਼ਤੇਦਾਰੀ 'ਚੋਂ ਆਇਆ ਕੋਈ ਸਾਹਿਤਕ ਮੱਸ ਰੱਖਣ ਵਾਲਾ ਕਹਿ ਰਿਹਾ ਸੀ, 'ਕਿੱਕਰ ਦੇ ਫੁੱਲਾਂ ਦੀ ਅੜਿਆ ਕੌਣ ਕਰੇਂਦਾ ਰਾਖੀ ਏ।' ਉਸ ਦੇ ਬੋਲ ਸੁਣ ਕੇ ਸ਼ਾਇਦ ਕਿੱਕਰ ਦੇ ਫੁੱਲ ਵੀ ਆਪਣੇ ਨਵੇਂ ਸਾਥੀ ਬਣੇ ਫੁੱਲਾਂ ਨੂੰ ਵੇਖ ਕੇ ਹੱਸ ਪਏ ਸਨ।
ਜਦੋਂ ਕੁੜੀ ਇਸ ਸੰਬੰਧੀ ਜ਼ਿਆਦਾ ਹੀ ਵਾ-ਵੇਲਾ ਕਰਨ ਲੱਗੀ ਤਾਂ ਕਿਸੇ ਬਜ਼ੁਰਗ ਔਰਤ ਨੇ ਸਮਝਾਉਂਦਿਆਂ ਕਿਹਾ, 'ਧੀਏ ਹੌਸਲਾ ਕਰ, ਜਿਊਂਦਿਆਂ ਦੇ ਹੀ ਮੂੰਹ ਮੁਲਾਹਜ਼ੇ ਹੁੰਦੇ ਆ, ਮਿੱਟੀ ਦਾ ਕੀ ਆ, ਜਿਥੇ ਮਰਜ਼ੀ ਸੁੱਟ ਦਿਓ ਜਾਂ ਟੰਗ ਦਿਓ ਕੀ ਫ਼ਰਕ ਪੈਂਦਾ।'
ਬਾਪੂ ਦਾ ਛੋਟਾ ਪੁੱਤਰ ਜੋ ਮਾਲ ਮਹਿਕਮੇ ਵਿਚ ਸੀ, ਉਸ ਨੇ ਭਰਜਾਈ ਵਲੋਂ ਭੈਣ ਨੂੰ ਕਹੀ ਚੁੱਭਵੀਂ ਗੱਲ ਵਲੋਂ ਖ਼ਬਰਦਾਰ ਕਰਦਿਆਂ ਵੱਡੇ ਭਰਾ ਨੂੰ ਕਿਹਾ, 'ਆਪਣੀ ਸਰਦਾਰਨੀ ਨੂੰ ਕਹਿ, ਆਪਣੀ ਜ਼ਬਾਨ ਵੱਸ 'ਚ ਰੱਖੇ, ਕਾਨੂੰਨ ਮਤਾਬਿਕ ਬੇਬੇ ਅਤੇ ਭੈਣ ਅੱਧ ਦੀਆਂ ਮਾਲਕ ਨੇ, ਨਹੀਂ ਫਿਰ ਅੱਖਾਂ 'ਚ ਘਸੁੰਨ ਦੇ ਕੇ ਰੋਵੋਗੇ!'
ਮੋੜਵੀਂ ਮਕਾਣ ਵੇਲੇ ਵੀ ਕੁੜੀ ਭਰੀ-ਪੀਤੀ ਕੁਝ ਨਹੀਂ ਸੀ ਬੋਲੀ। ਭੋਗ ਤੱਕ ਕੁੜੀ ਨੂੰ ਰੁਕਣ ਲਈ ਮਾਂ ਸਮੇਤ ਸਾਰਿਆਂ ਬਹੁਤ ਜ਼ੋਰ ਲਾਇਆ ਪਰ ਉਹ ਰੋਂਦੀ-ਕੁਰਲਾਉਂਦੀ ਆਪਣੇ ਸਹੁਰੇ ਪਰਿਵਾਰ ਨਾਲ ਵਾਪਸ ਮੁੜ ਗਈ।
ਮਰਨ ਵਾਲੇ ਨੇ ਬੇਸ਼ੱਕ ਆਪਣੇ ਜਿਊਂਦੇ ਜੀਅ ਮਨਮਰਜ਼ੀ ਕੀਤੀ ਸੀ ਪਰ ਜੀਵਨ ਦਾ ਪਿਛਲਾ ਪਹਿਰ ਸਿਵਾਏ ਝੋਰੇ ਦੇ ਕੁਝ ਵੀ ਨਹੀਂ ਸੀ। ਕਦੀ ਵੱਡੇ ਅਤੇ ਕਦੀ ਛੋਟੇ ਦੇ ਚੁੱਲ੍ਹੇ ਵੱਲ ਝਾਕਦਿਆਂ ਰੋਟੀ ਵੀ ਵੇਲੇ-ਕੁਵੇਲੇ ਹੀ ਨਸੀਬ ਹੋਈ ਸੀ। ਭਾਵੇਂ ਬਜ਼ੁਰਗ ਨੇ ਆਪਣੀ ਹੈਸੀਅਤ ਅਤੇ ਮੁੰਡਿਆਂ ਦੇ ਅਹੁਦਿਆਂ ਮੁਤਾਬਿਕ ਆਪਣੇ ਤੋਂ ਵੱਡਿਆਂ ਨਾਲ ਮੱਥਾ ਲਾਇਆ ਸੀ ਪਰ ਨੂੰਹਾਂ ਨੇ ਬੁੱਢੇ-ਬੁੱਢੀ ਨੂੰ ਆਪਣੀ ਅਮੀਰੀ ਦੇ ਪੱਲੇ ਨਹੀਂ ਸੀ ਬੰਨ੍ਹਿਆ। ਜਦੋਂ ਕਿਧਰੇ ਮਿਲਣ ਆਈ ਧੀ ਨਾਲ ਦੋਵੇਂ ਜੀਅ ਆਪਣਾ ਢਿੱਡ ਹੌਲਾ ਕਰਦੇ ਤਾਂ ਉਹ ਵੀ ਪੇਕੇ ਘਰ ਆਪਣੀ ਇੱਜ਼ਤ ਘਟਣ ਦੇ ਡਰੋਂ ਘੱਟ ਹੀ ਦਖ਼ਲ ਦਿੰਦੀ।
ਅੱਠਵੇਂ ਦਿਨ ਅਖੰਡ ਪਾਠ ਆਰੰਭ ਹੋ ਗਿਆ ਤੇ ਸਪੀਕਰ ਦਾ ਮੂੰਹ ਕੋਠੀ ਦੇ ਪਿਛਵਾੜੇ ਵੱਲ ਕਰ ਦਿੱਤਾ ਗਿਆ। ਕਾਫ਼ੀ ਲੰਮੀ-ਚੌੜੀ ਰਿਸ਼ਤੇਦਾਰੀ ਅਤੇ ਅਸਰ ਰਸੂਖ਼ ਕਰ ਕੇ ਬਾਪੂ ਦਾ ਭੋਗ ਘੱਟ ਤੇ ਰਾਜਸੀ ਇਕੱਠ ਜ਼ਿਆਦਾ ਲੱਗ ਰਿਹਾ ਸੀ। ਬੁਲਾਰਿਆਂ ਵਲੋਂ ਸ਼ਰਧਾਂਜਲੀ ਦਿੰਦਿਆਂ ਨਾਲ-ਨਾਲ ਸਲੱਗ ਨੂੰਹਾਂ-ਪੁੱਤਰਾਂ ਵਲੋਂ ਬਜ਼ੁਰਗ ਦੀ ਕੀਤੀ ਸੇਵਾ ਦੀਆਂ ਸਿਫ਼ਤਾਂ ਦੇ ਪੁਲ ਬੰਨ੍ਹਦਿਆਂ ਰੱਬ ਤੋਂ ਅਜਿਹੀ ਨੇਕ ਔਲਾਦ ਦੀ ਦੁਆ ਕੀਤੀ ਗਈ। ਭੋਗ 'ਤੇ ਆਏ ਹਰ ਰਿਸ਼ਤੇਦਾਰ ਨੂੰ ਜਲੇਬੀਆਂ ਦੇ ਭਰੇ ਲਿਫ਼ਾਫ਼ਿਆਂ ਨਾਲ ਤੋਰਿਆ ਗਿਆ।
ਸਾਰੇ ਕਾਰਜਾਂ ਤੋਂ ਵਿਹਲੇ ਹੋ ਕੇ ਬਾਪੂ ਦੇ ਫੁੱਲ ਨੇੜੇ ਵਗਦੀ ਨਹਿਰ ਦੇ ਪਾਣੀ ਵਿਚ ਵਹਾਅ ਦਿੱਤੇ ਗਏ। ਸਾਰੇ ਰਿਸ਼ਤੇਦਾਰਾਂ ਦੇ ਤੁਰ ਜਾਣ ਤੋਂ ਬਾਅਦ ਬਜ਼ੁਰਗ ਦੀਆਂ ਨੂੰਹਾਂ ਤੇ ਪੁੱਤ ਸਾਰਾ ਪ੍ਰੋਗਰਾਮ ਵਧੀਆ ਢੰਗ ਨਾਲ ਸਿਰੇ ਚੜ੍ਹਨ ਸੰਬੰਧੀ ਬਾਪੂ ਦੀ ਮੌਤ ਦਾ ਗ਼ਮ ਭੁੱਲ ਕੇ ਸੰਤੁਸ਼ਟ ਅਤੇ ਖ਼ੁਸ਼ ਸਨ। ਬਾਪੂ ਦੇ ਮਰਨੇ 'ਤੇ ਆਪਣੇ-ਆਪਣੇ ਸਹੁਰਿਆਂ ਵਲੋਂ ਆਏ ਸਾਮਾਨ ਨੂੰ ਥਾਂ ਸਿਰ ਰਖਵਾ ਰਹੇ ਸਨ। ਉਸ ਵੇਲੇ ਉਨ੍ਹਾਂ ਸਾਰਿਆਂ ਦੇ ਸਿਰ ਸੌ ਘੜੇ ਪਾਣੀ ਪੈ ਗਿਆ, ਜਦੋਂ ਸ਼ਾਮ ਵੇਲੇ ਆਪਣੀ ਧੀ ਨਾਲ ਜਾਣ ਲਈ ਤਿਆਰ ਹੋਈ ਮਾਂ ਨੂੰ ਵੇਖ ਦੋਵਾਂ ਨੂੰਹਾਂ-ਪੁੱਤਰਾਂ ਨੇ ਹੈਰਾਨੀ ਜ਼ਾਹਰ ਕਰਦਿਆਂ ਕਿਹਾ, 'ਬੇਬੇ ਤੂੰ ਕਿੱਥੇ ਨੂੰ ਚੱਲੀ ਏਂ?'
ਅੱਗੇ ਹੁੰਦਿਆਂ ਧੀ ਨੇ ਕਿਹਾ, 'ਵੀਰੇ ਚਿੰਤਾ ਨਾ ਕਰੋ, ਮੈਂ ਹਿੱਸਾ ਵੀ ਨਹੀਂ ਮੰਗਾਂਗੀ ਤੇ ਨਾ ਹੀ ਬੇਬੇ ਦੇ ਫੁੱਲ ਕਿਸੇ ਦਰੱਖਤ ਨਾਲ ਟੰਗਾਂਗੀ'। ਮਾਂ-ਧੀ ਨੂੰ ਗੱਡੀ ਵੱਲ ਵਧਦਿਆਂ ਵੇਖ ਸ਼ਰਮ ਨਾਲ ਪਾਣੀ-ਪਾਣੀ ਹੋਏ ਬਾਪੂ ਦੇ ਨੂੰਹਾਂ-ਪੁੱਤਰਾਂ ਨੂੰ ਧਰਤੀ ਵਿਹਲ ਨਹੀਂ ਸੀ ਦੇ ਰਹੀ।


-363/14 ਨਿਉ ਸੰਤ ਨਗਰ ਗੁਰਦਾਸਪੁਰ।
ਮੋਬਾ : 94656-56214

ਖ਼ਬਰ ਸ਼ੇਅਰ ਕਰੋ

 

* ਤ੍ਰੈਲੋਚਨ ਲੋਚੀ *

ਇਕ ਸਿਆਣਾ ਆਖ ਰਿਹਾ ਸੀ, ਚੌਰਾਹੇ ਵਿਚ ਖੜ੍ਹ ਕੇ! ਆਕੜੀਆਂ ਧੌਣਾਂ ਦੇ ਕੋਲੋਂ, ਲੰਘ ਜਾਈਏ ਚੁੱਪ ਕਰਕੇ। ਤੜਕੇ ਖੁੱਲ੍ਹੀ ਅੱਖ ਤਾਂ ਮਿਲੀਆਂ, ਸੱਜਰੀਆਂ ਕਵਿਤਾਵਾਂ, ਰਾਤੀਂ ਸੱਚੀਉਂ ਸੁੱਤਾ ਸਾਂ ਮੈਂ, ਤੇਰਾ ਚਿਹਰਾ ਪੜ੍ਹ ਕੇ। ਬਿਰਖ, ਬੂਟੜੇ, ਚੰਨ, ਸਿਤਾਰੇ, ਸਭ ਦੇ ...

ਪੂਰੀ ਖ਼ਬਰ »

* ਯਸ਼ਪਾਲ ਮਿੱਤਵਾ *

ਉਸ ਦੇ ਸ਼ਹਿਰ 'ਚ ਗੇੜਾ ਪਾ ਕੇ ਮੁੜ ਆਇਆਂ, ਆਪਣਾ ਪਾਗਲ ਮਨ ਸਮਝਾ ਕੇ ਮੁੜ ਆਇਆਂ। ਅਰਮਾਨਾਂ ਦੇ ਫੁੱਲ ਮੁਰਝਾਵਣ ਲੱਗੇ ਸੀ, ਨੇੜੇ ਬਹਿ ਕੇ ਨੀਰ ਵਹਾ ਕੇ ਮੁੜ ਆਇਆਂ। ਹੇਠ ਹਨੇਰਾ ਉੱਪਰ ਦੀਪਕ ਰੋਸ਼ਨ ਹੈ, ਲਟ ਲਟ ਬਲਦਾ ਦੀਪ ਦਿਖਾ ਕੇ ਮੁੜ ਆਇਆਂ। ਤੌਬਾ ਤੌਬਾ ਕਰ ਲਈ ...

ਪੂਰੀ ਖ਼ਬਰ »

ਮੰਟੋ ਦੇ ਅਫ਼ਸਾਨਿਆਂ ਵਿਚ ਹਕੀਕਤ ਨਿਗਾਰੀ

ਉਰਦੂ ਨੂੰ ਪੰਜਾਬ ਵਾਲਿਆਂ ਨੇ ਬਹੁਤ ਕੁਝ ਦਿੱਤਾ ਹੈ। ਇਕਬਾਲ, ਨਰੇਸ਼ ਕੁਮਾਰ ਸ਼ਾਦ, ਸਾਹਿਰ ਲੁਧਿਆਣਵੀ, ਕੰਵਰ ਮਹਿੰਦਰ ਸਿੰਘ ਬੇਦੀ, ਕ੍ਰਿਸ਼ਨ ਅਦੀਬ, ਆਜ਼ਾਦ ਗੁਲਾਟੀ, ਕ੍ਰਿਸ਼ਨ ਚੰਦਰ, ਰਾਜਿੰਦਰ ਸਿੰਘ ਬੇਦੀ, ਉਪਿੰਦਰ ਨਾਥ ਅਸ਼ਕ, ਬਲਵੰਤ ਸਿੰਘ, ਮਹਿੰਦਰ ਨਾਥ, ਰਾਮ ਲਾਲ, ...

ਪੂਰੀ ਖ਼ਬਰ »

ਸਿਆਣਪ

ਅਨੂਪ ਨੇ ਰਜਿਸਟਰਡ ਡਾਕ ਰਾਹੀਂ ਮਿਲੀ ਚਿੱਠੀ ਖੋਲ੍ਹ ਕੇ ਦੇਖੀ ਤਾਂ ਹੈਰਾਨ ਰਹਿ ਗਿਆ। ਉਸ ਨੇ ਪਿਛਲੇ ਮਹੀਨੇ ਜੋ ਆਨਲਾਈਨ ਬੂਟਾਂ ਦੀ ਸ਼ਾਪਿੰਗ ਕੀਤੀ ਸੀ, ਉਸ ਕੰਪਨੀ ਵਲੋਂ ਇਕ ਪੱਤਰ ਸੀ। ਪੱਤਰ ਵਿਚ ਲਿਖਿਆ ਹੋਇਆ ਸੀ ਕਿ 'ਸਾਡੀ ਕੰਪਨੀ ਵਲੋਂ ਕੰਪਨੀ ਦੀ ਦਸਵੀਂ ...

ਪੂਰੀ ਖ਼ਬਰ »

ਜਨਮ ਦਾਤੀ

ਗਰਮੀਆਂ ਦੇ ਦਿਨ ਸਨ ਤੇ ਸ਼ਾਮ ਦਾ ਵੇਲਾ, ਦੋਵੇਂ ਪਤੀ-ਪਤਨੀ ਬਾਹਰ ਲਾਅਨ 'ਚ ਬੈਠੇ ਚਾਹ ਦੀਆਂ ਚੁਸਕੀਆਂ ਦਾ ਅਨੰਦ ਲੈ ਰਹੇ ਸਨ। ਲਾਅਨ ਦੇ ਨਾਲ ਰੱਖੇ ਗਮਲਿਆਂ ਵਿਚ ਖਿੜੇ ਕੁਝ ਤਾਜ਼ੇ ਫੁੱਲ ਵੇਖ ਉਹ ਦੋਵੇਂ ਮਨੋਮਨੀ ਖ਼ੁਸ਼ ਹੋ ਰਹੇ ਸਨ ਕਿ ਇਕ ਮੋਟਾ ਮੱਛਰ ਉਨ੍ਹਾਂ ਦੇ ਕੋਲ ਆ ਕੇ ...

ਪੂਰੀ ਖ਼ਬਰ »

ਕਦਰ

ਉਹਦੀ ਪਤਨੀ ਆਪਣੇ ਪਿੱਛੇ ਦੋ ਬੱਚੇ ਛੱਡ ਕੇ ਰੱਬ ਨੂੰ ਪਿਆਰੀ ਹੋ ਗਈ। ਉਸ ਨੂੰ ਤਾਂ ਜਿਉਂ ਸੁੱਖ ਦਾ ਸਾਹ ਈ ਆਇਆ ਸੀ ਕਿਉਂਕਿ ਪਤਨੀ ਦੀ ਬਿਮਾਰੀ ਨੇ ਉਸ ਨੂੰ ਬੁਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਸੀ। ਅੱਜ ਉਹ ਆਪਣੀ ਦੂਜੀ ਸ਼ਾਦੀ ਕਰਵਾਉਣ ਲਈ ਆਪਣੇ ਬਾਕੀ ਭਰਾਵਾਂ, ...

ਪੂਰੀ ਖ਼ਬਰ »

ਹਾਸ-ਵਿਅੰਗ

ਸ਼ਿਕੰਜਵੀ ਪੀਣ ਵਾਲਾ ਫੁੱਫੜ

'ਮੰਮੀ ਮੁਕਤਸਰ ਵਾਲੇ ਫੁੱਫੜ ਦਾ ਫੋਨ ਆਇਆ ਸੀ', ਮੰਗੂ ਨੇ ਆਪਣੀ ਮੰਮੀ ਨੂੰ ਕਿਹਾ। 'ਵੇ ਕੀ ਕਹਿੰਦੇ ਸੀ, ਉਹ ਤਾਂ ਦੱਸ ਮੈਨੂੰ?' ਮੰਗੂ ਦੀ ਮੰਮੀ ਨੇ ਪੁੱਛਿਆ। 'ਮੰਮੀ ਸ਼ਨੀਵਾਰ ਨੂੰ ਆਉਣਗੇ ਆਪਣੇ ਘਰ, ਕਹਿੰਦੇ ਸੀ ਹਫ਼ਤਾ ਰਹਿਣੈ, ਉਹ ਨਿੰਬੂ ਲੈ ਕੇ ਆਉਣ ਨੂੰ ਕਹਿ ਰਹੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX