ਤਾਜਾ ਖ਼ਬਰਾਂ


ਚੰਡੀਗੜ੍ਹ :11 ਆਈ.ਏ.ਐਸ.ਅਤੇ 24 ਪੀ.ਸੀ.ਐਸ.ਅਫ਼ਸਰਾਂ ਦੇ ਤਬਾਦਲੇ
. . .  1 day ago
ਜੰਮੂ-ਕਸ਼ਮੀਰ 'ਚ ਆਤਮਘਾਤੀ ਹਮਲੇ 'ਚ 6 ਦੀ ਮੌਤ, ਜ਼ਖਮੀ ਫੌਜੀ ਦੀ ਮੌਤ
. . .  1 day ago
ਐਨ.ਡੀ.ਆਰ.ਐਫ. ਦੀ ਟੀਮ ਵਲੋਂ ਨਾਲੇ 'ਚ ਡਿੱਗੇ ਦੋ ਸਾਲਾ ਬੱਚੇ ਦੀ ਤਲਾਸ਼ ਲਈ ਸਰਚ ਅਪ੍ਰੇਸ਼ਨ ਤੀਜੇ ਦਿਨ ਵੀ ਜਾਰੀ ਰਿਹਾ
. . .  1 day ago
ਕਪੂਰਥਲਾ, 11 ਅਗਸਤ (ਅਮਰਜੀਤ ਕੋਮਲ)-ਐਨ.ਡੀ.ਆਰ.ਐਫ. ਦੀ ਟੀਮ ਵਲੋਂ ਸ਼ਾਲਾਮਾਰ ਬਾਗ ਨੇੜੇ ਇਕ ਨਿੱਜੀ ਹੋਟਲ ਦੇ ਸਾਹਮਣੇ ਗੰਦੇ ਨਾਲੇ ਵਿਚ ਡਿੱਗੇ ਪ੍ਰਵਾਸੀ ਮਜ਼ਦੂਰ ਦੇ ਦੋ ਸਾਲਾ ਬੱਚੇ ...
ਵਾਲਮੀਕ ਸਮਾਜ ਨੇ 12 ਅਗਸਤ ਲਈ ਦਿੱਤਾ ਪੰਜਾਬ ਬੰਦ ਦਾ ਸੱਦਾ ਮੁੱਖ ਮੰਤਰੀ ਦੇ ਭਰੋਸੇ ਮਗਰੋਂ ਵਾਪਸ ਲਿਆ
. . .  1 day ago
ਅੰਮ੍ਰਿਤਸਰ, 12 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ )-ਵਾਲਮੀਕ ਸਮਾਜ ਅਤੇ ਭਗਵਾਨ ਵਾਲਮੀਕ ਤੀਰਥ ਪ੍ਰਬੰਧ ਕਮੇਟੀ ਵਲੋਂ 12 ਅਗਸਤ ਨੂੰ ਦਿੱਤਾ ਗਿਆ ਪੰਜਾਬ ਬੰਦ ਦਾ ਸੱਦਾ ਸਮਾਜ ਦੇ ਆਗੂਆਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ...
ਅੰਮ੍ਰਿਤਸਰ ਨਜ਼ਦੀਕ ਟਰੱਕ ਡਰਾਈਵਰ ਨੇ ਸੰਧਵਾਂ ਦੀ ਕਾਰ ਨੂੰ ਮਾਰੀ ਟੱਕਰ, ਬਚਾਅ ਹੋਇਆ
. . .  1 day ago
ਅੰਮ੍ਰਿਤਸਰ, 11 ਅਗਸਤ (ਰੇਸ਼ਮ ਸਿੰਘ )-ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਕਾਰ ਨੂੰ ਅੰਮ੍ਰਿਤਸਰ ਸਾਹਿਬ ਨਜ਼ਦੀਕ ਅੱਜ ਇਕ ਟਰੱਕ ਡਰਾਈਵਰ ਨੇ ਟੱਕਰ ਮਾਰ ਦਿੱਤੀ । ਸੰਧਵਾਂ ਇਸੇ ਕਾਰ 'ਚ ਬੈਠੇ...
ਪੰਜਾਬ ਸਰਕਾਰ ਵਲੋਂ ਸਿਖਿਆ ਸੰਸਥਾਵਾਂ ਲਈ 55.98 ਕਰੋੜ ਰੁਪਏ ਦੀ ਰਾਸ਼ੀ ਜਾਰੀ
. . .  1 day ago
ਪੀ.ਐੱਨ.ਬੀ. ਦੇਤਵਾਲ ਬ੍ਰਾਂਚ ’ਚ ਗੰਨ ਪੁਆਇੰਟ ’ਤੇ 7.44 ਲੱਖ ਦੀ ਡਕੈਤੀ
. . .  1 day ago
ਮੁੱਲਾਂਪੁਰ-ਦਾਖਾ,( ਲੁਧਿਆਣਾ)-, 11 ਅਗਸਤ (ਨਿਰਮਲ ਸਿੰਘ ਧਾਲੀਵਾਲ)- ਮੁੱਲਾਂਪੁਰ ਤਹਿਸੀਲ ਦੇ ਪਿੰਡ ਦੇਤਵਾਲ ਵਿਖੇ ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ.) ਦੀ ਦੇਤਵਾਲ ਸ਼ਾਖਾ ’ਚ ...
ਮਾਨ ਸਰਕਾਰ ਦੀ ਵੱਡੀ ਸੌਗ਼ਾਤ , ਮਲੇਰਕੋਟਲਾ ਵਿਖੇ ਮੈਡੀਕਲ ਕਾਲਜ ਜਲਦ ਤਿਆਰ ਕਰਨ ਦੇ ਹੁਕਮ
. . .  1 day ago
ਯੂਕੋ ਬੈਂਕ ਲੁੱਟ ਮਾਮਲੇ 'ਚ ਪੁਲਿਸ ਨੇ ਗ੍ਰਿਫ਼ਤਾਰ ਕੀਤੇ ਦੋਸ਼ੀ
. . .  1 day ago
ਜਲੰਧਰ , 11 ਅਗਸਤ -ਕੁਝ ਦਿਨ ਪਹਿਲਾਂ ਯੂਕੋ ਬੈਂਕ 'ਚ 13 ਲੱਖ 84 ਹਜ਼ਾਰ ਦੀ ਲੁੱਟ ਹੋਈ ਸੀ , ਇਸ ਮਾਮਲੇ 'ਚ ਪੁਲਿਸ ਨੇ ਵਿਨੈ ਦੋਸ਼ੀ, ਤਰੁਨ ਨਾਹਰ ਤੇ ਅਜੇ ਪਾਲ ਨੂੰ ਗ੍ਰਿਫ਼ਤਾਰ ਕੀਤਾ ਹੈ ।ਇਨ੍ਹਾਂ ਤੋਂ 7 ਲੱਖ 50 ਹਜ਼ਾਰ ਦੀ ਨਕਦੀ ਤੇ ਹਥਿਆਰ ਵੀ ਬਰਾਮਦ ਕੀਤੇ ਹਨ ।
ਡਾ. ਰਾਜ ਬਹਾਦਰ ਦਾ ਅਸਤੀਫ਼ਾ ਮੁੱਖ ਮੰਤਰੀ ਮਾਨ ਵਲੋਂ ਮਨਜ਼ੂਰ
. . .  1 day ago
ਚੰਡੀਗੜ੍ਹ, 11 ਅਗਸਤ - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵਾਈਸ ਚਾਂਸਲਰ ਡਾ. ਰਾਜ ਬਹਾਦਰ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਗਿਆ ਹੈ। ਪਿਛਲੇ ਦਿਨੀਂ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ...
ਕੱਲ੍ਹ ਦਾ ਪੰਜਾਬ ਬੰਦ ਮੁਲਤਵੀ ਹੋਣ ਦੇ ਆਸਾਰ ਬਣੇ
. . .  1 day ago
ਅੰਮ੍ਰਿਤਸਰ ,11 ਅਗਸਤ (ਰੇਸ਼ਮ ਸਿੰਘ) - ਵਾਲਮੀਕ ਸੰਗਠਨਾਂ ਵਲੋਂ ਕੱਲ੍ਹ ਦੇ ਪੰਜਾਬ ਬੰਦ ਦਾ ਸੱਦਾ ਮੁਲਤਵੀ ਹੋਣ ਦੇ ਆਸਾਰ ਬਣ ਗਏ ਹਨ । ਪੰਜਾਬ ਸਰਕਾਰ ਵਲੋਂ ਵਾਲਮੀਕ ਭਾਈਚਾਰੇ ਦੀਆਂ ਮੰਗਾਂ ’ਤੇ ਸੁਹਿਰਦਤਾ ਨਾਲ ਵਿਚਾਰ...
ਐੱਸ. ਸੀ. ਵਿਦਿਆਰਥੀਆਂ ਲਈ ਮਾਨ ਸਰਕਾਰ ਦਾ ਵੱਡਾ ਫ਼ੈਸਲਾ
. . .  1 day ago
ਜੰਮੂ-ਕਸ਼ਮੀਰ : ਪੈਟਰੋਲ ਪੰਪ, ਰਾਮਬਨ ਨੇੜੇ ਢਿਗਾਂ ਡਿੱਗਣ ਕਾਰਨ ਐਨ. ਐੱਚ. 44 ਨੂੰ ਰੋਕਿਆ ਗਿਆ
. . .  1 day ago
ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
. . .  1 day ago
ਭੀਖੀ, 11 ਅਗਸਤ (ਬਲਦੇਵ ਸਿੰਘ ਸਿੱਧੂ)- ਜ਼ਿਲ੍ਹਾ ਮਾਨਸਾ ਦੇ ਪਿੰਡ ਸਮਾਓ ਵਿਖੇ ਕੁਝ ਅਣਪਛਾਤੇ ਨੌਜਵਾਨਾਂ ਵਲੋਂ ਸ਼ੈਂਟੀ ਸਿੰਘ ਪੁੱਤਰ ਕਾਲਾ ਸਿੰਘ ਲਗਭਗ (18) ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਹੈ। ਭੀਖੀ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।
ਪ੍ਰਨੀਤ ਕੌਰ ਕੈਰੋਂ ਨੇ ਆਪਣੇ ਭਰਾ ਸੁਖਬੀਰ ਸਿੰਘ ਬਾਦਲ ਦੇ ਬੰਨ੍ਹੀ ਰੱਖੜੀ
. . .  1 day ago
ਚੰਡੀਗੜ੍ਹ, 11 ਅਗਸਤ-ਪ੍ਰਨੀਤ ਕੌਰ ਕੈਰੋਂ ਨੇ ਆਪਣੇ ਭਰਾ ਸੁਖਬੀਰ ਸਿੰਘ ਬਾਦਲ ਦੇ ਬੰਨ੍ਹੀ ਰੱਖੜੀ
15 ਅਗਸਤ ਨੂੰ 23 ਕੈਦੀ ਰਿਹਾਅ ਕੀਤੇ ਜਾਣਗੇ-ਹਰਜੋਤ ਸਿੰਘ ਬੈਂਸ
. . .  1 day ago
ਚੰਡੀਗੜ੍ਹ, 11 ਅਗਸਤ-15 ਅਗਸਤ ਨੂੰ 23 ਕੈਦੀ ਰਿਹਾਅ ਕੀਤੇ ਜਾਣਗੇ-ਹਰਜੋਤ ਸਿੰਘ ਬੈਂਸ
ਹਿਮਾਚਲ ਪ੍ਰਦੇਸ਼: ਕੁੱਲੂ 'ਚ ਮੋਹਲੇਧਾਰ ਮੀਂਹ ਕਾਰਨ ਵਹਿ ਗਈਆਂ ਕਈ ਦੁਕਾਨਾਂ ਤੇ ਵਾਹਨ, 2 ਲੋਕਾਂ ਦੀ ਮੌਤ
. . .  1 day ago
ਸ਼ਿਮਲਾ, 11 ਅਗਸਤ-ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੇ ਕੁਝ ਹਿੱਸਿਆਂ 'ਚ ਮੀਂਹ ਨੇ ਭਾਰੀ ਤਬਾਹੀ ਮਚਾਈ ਹੋਈ ਹੈ। ਕੁੱਲੂ ਜ਼ਿਲ੍ਹੇ 'ਚ ਅਚਾਨਕ ਆਏ ਭਾਰੀ ਮੀਂਹ ਕਾਰਨ 2 ਔਰਤਾਂ ਮਲਬੇ ਹੇਠ ਜ਼ਿੰਦਾ ਦੱਬ ਗਈਆਂ, ਜਦਕਿ ਦੁਕਾਨਾਂ ਅਤੇ ਵਾਹਨ ਵਹਿ ਗਏ ਅਤੇ ਹੋਰ ਥਾਵਾਂ 'ਤੇ ਹੜ੍ਹਾਂ ਕਾਰਨ ਹਾਈਵੇਅ ਬੰਦ ਹੋ ਗਏ ਹਨ।
ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਪਾਰਟੀ ਵਲੰਟੀਅਰਾਂ ਦੇ ਬੰਨ੍ਹੀ ਰੱਖੜੀ
. . .  1 day ago
ਸੰਗਰੂਰ, 11ਅਗਸਤ (ਧੀਰਜ ਪਸ਼ੋਰੀਆ)-ਸੰਗਰੂਰ ਤੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਦੇ ਤਿਉਹਾਰ ਰੱਖੜੀ ਮੌਕੇ ਸਥਾਨਕ ਰੈਸਟ ਹਾਊਸ ਵਿਖੇ ਪੁੱਜੇ 100 ਦੇ ਕਰੀਬ ਪਾਰਟੀ ਵਲੰਟੀਅਰਾਂ ਦੇ ਰੱਖੜੀ ਬੰਨ੍ਹੀ...
ਜੰਮੂ-ਕਸ਼ਮੀਰ: ਪੁਲਵਾਮਾ ਦੇ ਤਰਾਲ 'ਚ ਹਰ ਘਰ ਤਿਰੰਗਾ ਰੈਲੀ ਕੀਤੀ ਗਈ ਆਯੋਜਿਤ
. . .  1 day ago
ਸ਼੍ਰੀਨਗਰ, 11 ਅਗਸਤ-ਜੰਮੂ-ਕਸ਼ਮੀਰ 'ਚ ਪੁਲਵਾਮਾ ਦੇ ਤਰਾਲ 'ਚ ਹਰ ਘਰ ਤਿਰੰਗਾ ਰੈਲੀ ਆਯੋਜਿਤ ਕੀਤੀ ਗਈ। ਰੈਲੀ 'ਚ 8,000 ਤੋਂ ਵਧ ਵਿਦਿਆਰਥੀਆਂ ਅਤੇ ਨੌਜਵਾਨਾਂ ਨੇ ਭਾਗ ਲਿਆ।
ਪ੍ਰਧਾਨ ਮੰਤਰੀ ਮੋਦੀ ਨੇ ਪੀ.ਐੱਮ.ਓ. ਕਰਮਚਾਰੀਆਂ ਦੀਆਂ ਧੀਆਂ ਕੋਲੋਂ ਬੰਨ੍ਹਵਾਈ ਰੱਖੜੀ
. . .  1 day ago
ਨਵੀਂ ਦਿੱਲੀ, 11 ਅਗਸਤ-ਪ੍ਰਧਾਨ ਮੰਤਰੀ ਮੋਦੀ ਨੇ ਪੀ.ਐੱਮ.ਓ. ਕਰਮਚਾਰੀਆਂ ਦੀਆਂ ਧੀਆਂ ਕੋਲੋਂ ਬੰਨ੍ਹਵਾਈ ਰੱਖੜੀ
ਮਾਮਲਾ: ਕਤਲ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕਰਨ ਦਾ, ਖੇਤ ਮਜ਼ਦੂਰ ਯੂਨੀਅਨ ਵਲੋਂ ਥਾਣਾ ਲੋਪੋਕੇ ਦਾ ਕੀਤਾ ਗਿਆ ਘਿਰਾਓ
. . .  1 day ago
ਲੋਪੋਕੇ, 11 ਅਗਸਤ (ਗੁਰਵਿੰਦਰ ਸਿੰਘ ਕਲਸੀ)- ਤਹਿਸੀਲ ਲੋਪੋਕੇ ਅਧੀਨ ਆਉਂਦੇ ਪਿੰਡ ਸਾਰੰਗੜਾ ਵਿਖੇ ਬੀਤੀ ਰਾਤ ਕੁਝ ਲੋਕਾਂ ਵਲੋਂ ਮਾਮੂਲੀ ਵਿਵਾਦ ਨੂੰ ਲੈ ਕੇ ਪਿੰਡ ਦੇ ਨੌਜਵਾਨ ਵਿਅਕਤੀ ਦਾ ਇਕ ਵਿਅਕਤੀ ਵਲੋਂ ਗੋਲੀ ਮਾਰ...
ਬਿਕਰਮ ਸਿੰਘ ਮਜੀਠੀਆ ਨਾਲ ਚੰਡੀਗੜ੍ਹ ਵਿਖੇ ਮੁਲਾਕਾਤ ਕਰਨ ਪਹੁੰਚੇ ਕਈ ਆਗੂ
. . .  1 day ago
ਚੰਡੀਗੜ੍ਹ, 11 ਅਗਸਤ-ਜੇਲ੍ਹ 'ਚੋਂ ਰਿਹਾਅ ਹੋਣ ਉਪਰੰਤ ਅੱਜ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕਰਨ ਲਈ ਬੀਬੀ ਜਗੀਰ ਕੌਰ, ਡਾ. ਦਲਜੀਤ ਸਿੰਘ ਚੀਮਾ, ਸਿਕੰਦਰ ਸਿੰਘ ਮਲੂਕਾ, ਜਨਮੇਜਾ ਸਿੰਘ ਸੇਖੋਂ...
ਪਸ਼ੂ ਤਸਕਰੀ ਮਾਮਲੇ 'ਚ ਸੀ.ਬੀ.ਆਈ. ਨੇ ਟੀ.ਐੱਮ.ਸੀ. ਲੀਡਰ ਅਨੁਬਰਤ ਮੰਡਲ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਨਵੀਂ ਦਿੱਲੀ, 11 ਅਗਸਤ-ਪਸ਼ੂ ਤਸਕਰੀ ਮਾਮਲੇ 'ਚ ਸੀ.ਬੀ.ਆਈ. ਨੇ ਟੀ.ਐੱਮ.ਸੀ. ਲੀਡਰ ਅਨੁਬਰਤ ਮੰਡਲ ਨੂੰ ਕੀਤਾ ਗ੍ਰਿਫ਼ਤਾਰ
ਹਰਸਿਮਰਤ ਕੌਰ ਬਾਦਲ ਨੇ ਬਿਕਰਮ ਸਿੰਘ ਮਜੀਠੀਆ ਨੂੰ ਬੰਨ੍ਹੀ ਰੱਖੜੀ
. . .  1 day ago
ਚੰਡੀਗੜ੍ਹ, 11 ਅਗਸਤ-ਹਰਸਿਮਰਤ ਕੌਰ ਬਾਦਲ ਨੇ ਬਿਕਰਮ ਸਿੰਘ ਮਜੀਠੀਆ ਨੂੰ ਬੰਨ੍ਹੀ ਰੱਖੜੀ
ਦੇਸ਼ ਦੇ 14ਵੇਂ ਉੱਪ ਰਾਸ਼ਟਰਪਤੀ ਬਣੇ ਜਗਦੀਪ ਧਨਖੜ, ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਚੁਕਾਈ ਸਹੁੰ
. . .  1 day ago
ਨਵੀਂ ਦਿੱਲੀ, 11 ਅਗਸਤ-ਦੇਸ਼ ਦੇ 14ਵੇਂ ਉੱਪ ਰਾਸ਼ਟਰਪਤੀ ਬਣੇ ਜਗਦੀਪ ਧਨਖੜ, ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਚੁਕਾਈ ਸਹੁੰ
ਹੋਰ ਖ਼ਬਰਾਂ..
ਜਲੰਧਰ : ਐਤਵਾਰ 16 ਜੇਠ ਸੰਮਤ 554
ਵਿਚਾਰ ਪ੍ਰਵਾਹ: ਹਰ ਨਵੀਂ ਜ਼ਿੰਮੇਵਾਰੀ ਨਾਲ ਮਹਾਨ ਸਮਰੱਥਾ ਨਾ ਸਿਰਫ ਵਿਕਾਸ ਹੀ ਕਰਦੀ ਹੈ, ਸਗੋਂ ਪ੍ਰਗਟ ਵੀ ਹੁੰਦੀ ਹੈ। ਬਲਟਾਸਰ ਗਰੈਕ ਲੈਨ

ਸਾਹਿਤ ਫੁਲਵਾੜੀ

ਕਹਾਣੀ

ਕਿੱਕਰ 'ਤੇ ਟੰਗੇ ਫੁੱਲ

ਪੂਰੀ ਹਯਾਤੀ ਮਿੱਟੀ ਨਾਲ ਮਿੱਟੀ ਹੁੰਦਾ ਹੋਇਆ, ਆਪਣੀ ਔਲਾਦ ਵਾਸਤੇ ਆਂਢ-ਗੁਆਂਢ ਦੀ ਮਿੱਟੀ ਨੂੰ ਜੱਫ਼ੇ ਮਾਰਦਾ, ਸਰਕਾਰੇ-ਦਰਬਾਰੇ ਅਸਰ ਰਸੂਖ਼ ਰੱਖਣ ਵਾਲਾ, ਕਿਸੇ ਦੀ ਟੈਂਅ ਨਾ ਮੰਨਣ ਵਾਲਾ ਸਰਦਾਰ ਸੰਪੂਰਨ ਸਿਹੁੰ ਖੁਦ ਮਿੱਟੀ ਬਣਿਆ ਲੱਕੜ ਦੇ ਫੱਟੇ ਉੱਪਰ ਅਣਤੋਲੀ ...

ਪੂਰੀ ਖ਼ਬਰ »

* ਤ੍ਰੈਲੋਚਨ ਲੋਚੀ *

ਇਕ ਸਿਆਣਾ ਆਖ ਰਿਹਾ ਸੀ, ਚੌਰਾਹੇ ਵਿਚ ਖੜ੍ਹ ਕੇ! ਆਕੜੀਆਂ ਧੌਣਾਂ ਦੇ ਕੋਲੋਂ, ਲੰਘ ਜਾਈਏ ਚੁੱਪ ਕਰਕੇ। ਤੜਕੇ ਖੁੱਲ੍ਹੀ ਅੱਖ ਤਾਂ ਮਿਲੀਆਂ, ਸੱਜਰੀਆਂ ਕਵਿਤਾਵਾਂ, ਰਾਤੀਂ ਸੱਚੀਉਂ ਸੁੱਤਾ ਸਾਂ ਮੈਂ, ਤੇਰਾ ਚਿਹਰਾ ਪੜ੍ਹ ਕੇ। ਬਿਰਖ, ਬੂਟੜੇ, ਚੰਨ, ਸਿਤਾਰੇ, ਸਭ ਦੇ ...

ਪੂਰੀ ਖ਼ਬਰ »

* ਯਸ਼ਪਾਲ ਮਿੱਤਵਾ *

ਉਸ ਦੇ ਸ਼ਹਿਰ 'ਚ ਗੇੜਾ ਪਾ ਕੇ ਮੁੜ ਆਇਆਂ, ਆਪਣਾ ਪਾਗਲ ਮਨ ਸਮਝਾ ਕੇ ਮੁੜ ਆਇਆਂ। ਅਰਮਾਨਾਂ ਦੇ ਫੁੱਲ ਮੁਰਝਾਵਣ ਲੱਗੇ ਸੀ, ਨੇੜੇ ਬਹਿ ਕੇ ਨੀਰ ਵਹਾ ਕੇ ਮੁੜ ਆਇਆਂ। ਹੇਠ ਹਨੇਰਾ ਉੱਪਰ ਦੀਪਕ ਰੋਸ਼ਨ ਹੈ, ਲਟ ਲਟ ਬਲਦਾ ਦੀਪ ਦਿਖਾ ਕੇ ਮੁੜ ਆਇਆਂ। ਤੌਬਾ ਤੌਬਾ ਕਰ ਲਈ ...

ਪੂਰੀ ਖ਼ਬਰ »

ਮੰਟੋ ਦੇ ਅਫ਼ਸਾਨਿਆਂ ਵਿਚ ਹਕੀਕਤ ਨਿਗਾਰੀ

ਉਰਦੂ ਨੂੰ ਪੰਜਾਬ ਵਾਲਿਆਂ ਨੇ ਬਹੁਤ ਕੁਝ ਦਿੱਤਾ ਹੈ। ਇਕਬਾਲ, ਨਰੇਸ਼ ਕੁਮਾਰ ਸ਼ਾਦ, ਸਾਹਿਰ ਲੁਧਿਆਣਵੀ, ਕੰਵਰ ਮਹਿੰਦਰ ਸਿੰਘ ਬੇਦੀ, ਕ੍ਰਿਸ਼ਨ ਅਦੀਬ, ਆਜ਼ਾਦ ਗੁਲਾਟੀ, ਕ੍ਰਿਸ਼ਨ ਚੰਦਰ, ਰਾਜਿੰਦਰ ਸਿੰਘ ਬੇਦੀ, ਉਪਿੰਦਰ ਨਾਥ ਅਸ਼ਕ, ਬਲਵੰਤ ਸਿੰਘ, ਮਹਿੰਦਰ ਨਾਥ, ਰਾਮ ਲਾਲ, ਕਸ਼ਮੀਰੀ ਲਾਲ ਜ਼ਾਕਰ, ਕਨ੍ਹਈਆ ਨਾਲ ਕਪੂਰ, ਮਾਲਕ ਰਾਮ, ਜਫ਼ਰ ਅਦੀਲ ਤੇ ਸਆਦਤ ਹਸਨ ਮੰਟੋ ਜਿਹੇ ਹਕੀਕਤ ਨਿਗਾਰ (ਅਸਲੀਅਤ ਪਸੰਦ ਲੇਖਕ), ਅਫ਼ਸਾਨਾ ਨਿਗਾਰ ਪੰਜਾਬ ਦੀ ਧਰਤੀ ਦੀ ਹੀ ਦੇਣ।
ਸਆਦਤ ਹਸਨ ਮੰਟੋ ਦਾ ਜਨਮ ਪਿੰਡ ਪਪੜੌਦੀ ਨੇੜੇ ਸਮਰਾਲਾ, ਜ਼ਿਲ੍ਹਾ ਲੁਧਿਆਣਾ ਵਿਚ ਅੱਬਾ ਜਾਨ ਗੁਲਾਮ ਹੁਸੈਨ ਦੇ ਗ੍ਰਹਿ 11-05-1912 ਨੂੰ ਵਾਲਦਾ (ਮਾਤਾ) ਸਰਦਾਰ ਬੇਗ਼ਮ ਦੀ ਕੁੱਖੋਂ ਹੋਇਆ ਸੀ। ਉਸ ਦੇ ਵਾਲਦ ਸਮਰਾਲਾ ਕਚਹਿਰੀ ਵਿਚ ਸਬ ਜੱਜ ਸਨ। ਉਨ੍ਹਾਂ ਦੋ ਸ਼ਾਦੀਆਂ ਕਰਾਈਆਂ ਹੋਈਆਂ ਸਨ। ਡਾ. ਅਮਰ ਕੋਮਲ ਨੇ ਮੰਟੋ ਦੇ ਬਚਪਨ ਬਾਰੇ ਲਿਖਿਆ ਹੈ, 'ਬਚਪਨ ਤੋਂ ਜਵਾਨੀ ਵੱਲ ਪੈਰ ਧਰਦਿਆਂ ਉਸ ਨੇ ਆਪਣੀ ਮਾਂ ਦੀ ਚੁੱਪ ਦੇਖੀ, ਹੰਝੂ ਦੇਖੇ, ਆਪਣੇ ਬਾਪ ਦੇ ਹੁਕਮ ਸੁਣੇ, ਝਿੜਕਾਂ ਦੀਆਂ ਛਪਕਾਂ ਝੱਲੀਆਂ। ਉਸ ਦੇ ਮਨ ਵਿਚ ਆਪਣੇ ਪਿਤਾ ਜੀ ਪ੍ਰਤੀ ਸ਼ਿਕਵਿਆਂ ਨੇ ਜਨਮ ਲਿਆ, ਜਿਹੜੇ ਹੌਲੇ-ਹੌਲੇ ਉਸ ਪ੍ਰਤੀ ਕ੍ਰੋਧ, ਵਿਰੋਧ ਦੇ ਤੂਫ਼ਾਨ ਬਣ ਕੇ ਉਸ ਨੂੰ ਸਾਰੀ ਉਮਰ ਪ੍ਰੇਸ਼ਾਨ ਕਰਦੇ ਰਹੇ। ਇਸ ਦਾ ਪ੍ਰਤੀਕਰਮ ਇਹ ਹੋਇਆ ਕਿ ਉਹਦੇ ਮਨ ਅੰਦਰ ਹੀਣ ਭਾਵਨਾ ਦੀ ਬਿਮਾਰੀ ਪੈਦਾ ਹੋ ਗਈ, ਜਿਸ ਤੋਂ ਬਚਣ ਲਈ ਉਸ ਨੇ ਸ਼ਰਾਬ ਪੀਣੀ ਆਰੰਭ ਕਰ ਦਿੱਤੀ। ਹੀਣ ਭਾਵਨਾ ਕਾਰਨ ਉਹ ਆਪਣੀ ਪੜ੍ਹਾਈ ਵੀ ਪੂਰੀ ਨਹੀਂ ਕਰ ਸਕਿਆ। ਹੀਣ ਭਾਵਨਾ ਨੇ ਉਸ ਨੂੰ ਬਾਗ਼ੀ, ਜ਼ਿੱਦੀ ਤੇ ਆਪ-ਹੁਦਰਾ ਬਣਾ ਦਿੱਤਾ।' (ਮੰਟੋ ਜ਼ਿੰਦਾ ਹੈ- ਪੰਨਾ : 9)
ਮੰਟੋ ਦੀਆਂ ਕਹਾਣੀਆਂ ਉਸ ਦੇ ਮਨ ਅੰਦਰਲੇ ਕ੍ਰੋਧ-ਵਿਰੋਧ ਤੇ ਹੀਣ ਭਾਵਨਾ 'ਚੋਂ ਉਪਜੀ ਬੇਚੈਨੀ ਅਤੇ ਪ੍ਰੇਸ਼ਾਨੀ ਦੀ ਉਪਜ ਹਨ। ਉਸ ਦੇ ਬਾਗ਼ੀ, ਜ਼ਿੱਦੀ ਤੇ ਆਪਹੁਦਰੇ ਮਨ ਦਾ ਪ੍ਰਤੀਕਰਮ ਹਨ। ਉਸ ਦੀ ਮਨੋ ਅਵਸਥਾ ਜਾਂ ਮਾਨਸਿਕਤਾ ਦਾ ਗੁਭ-ਗੁੁਬ੍ਹਾਟ ਹਨ।
ਮੰਟੋ 18 ਜਨਵਰੀ, 1955 ਨੂੰ ਇਸ ਸੰਸਾਰ ਤੋਂ ਰੁਖ਼ਸਤ ਹੋ ਗਿਆ। ਉਸ ਦੀਆਂ ਮਸ਼ਹੂਰ ਕਹਾਣੀਆਂ ਟੋਭਾ ਟੇਕ ਸਿੰਘ, ਠੰਢਾ ਗੋਸ਼ਤ, ਖੋਲ੍ਹ ਦੋ, ਟੇਟੇਵਾਲ ਦਾ ਕੁੱਤਾ, ਆਖ਼ਰੀ ਸਲੂਟ, ਕਾਲੀ ਸਲਵਾਰ, ਬਾਬੂ ਗੋਪੀਨਾਥ, ਹਤਕ, ਬੂ ਅਤੇ ਮੰਮੀ ਹਨ। ਉਹ ਉਰਦੂ ਦਾ ਪ੍ਰਮੁੱਖ ਕਹਾਣੀਕਾਰ ਤੇ ਅਦੀਬ ਸੀ। ਉਸ ਦੇ 23 ਕਹਾਣੀ ਸੰਗ੍ਰਹਿ, ਇਕ ਨਾਵਲ, 6 ਨਾਟਕ ਤੋਂ ਬਿਨਾਂ ਉਸ ਨੇ ਚਰਿੱਤਰ ਚਿਤਰਨ ਤੇ ਅਨੁਵਾਦ ਦੇ ਖੇਤਰ ਵਿਚ ਵੀ ਬੇਜੋੜ ਹਿੱਸਾ ਪਾਇਆ ਹੈ।
ਮੰਟੋ ਦਾ ਸਥਾਨ ਉਰਦੂ ਕਹਾਣੀਕਾਰਾਂ ਵਿਚ ਬਹੁਤ ਉੱਚਾ ਹੈ। ਉਸ ਦੀ ਸਭ ਤੋਂ ਵੱਡੀ ਖ਼ੂਬੀ ਅਸਲੀਅਤ ਪਸੰਦੀ ਹੈ। ਅਸਲੀਅਤ ਦਾ ਉਸ ਦੀਆਂ ਕਹਾਣੀਆਂ ਵਿਚ ਵਿਸ਼ੇਸ਼ ਸਥਾਨ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਮੰਟੋ ਉਰਦੂ ਦਾ ਸਭ ਤੋਂ ਵੱਡਾ ਫਾਹਿਸ਼ ਨਿਗਾਰ (ਭੈੜ ਚਿਤਰਨ ਵਾਲਾ) ਹੈ, ਪਰ ਉਹ ਫਾਹਿਸ਼ ਨਿਗਾਰ ਨਹੀਂ ਸਗੋਂ ਹਕੀਕਤ ਵਿਚ ਹਕੀਕਤ ਨਿਗਾਰ ਹੈ।
ਮੰਟੋ ਨੇ ਜੋ ਕੁਝ ਲਿਖਿਆ ਹੈ, ਜੇ ਗਹੁ ਨਾਲ ਵੇਖਿਆ ਜਾਵੇ ਤਾਂ ਪਤਾ ਲਗਦਾ ਹੈ ਕਿ ਹੋਰ ਕਹਾਣੀਕਾਰਾਂ ਨਾਲੋਂ ਉਸ ਨੇ ਸਭ ਤੋਂ ਵੱਧ ਤੇ ਹੋਰਾਂ ਨਾਲੋਂ ਬਿਲਕੁਲ ਵੱਖਰਾ ਲਿਖਿਆ ਹੈ। ਉਹ ਸੱਚਮੁੱਚ ਸਾਫ਼-ਸੁਥਰਾ ਲਿਖਣ ਵਾਲਾ ਰਚਨਾਕਾਰ ਸੀ। ਮੰਟੋ ਦੀਆਂ ਕਹਾਣੀਆਂ ਦਾ ਅਧਿਐਨ ਕਰਨ ਤੋਂ ਅਹਿਸਾਸ ਹੁੰਦਾ ਹੈ ਕਿ ਉਸ ਨੇ ਸ਼ਿੱਦਤ ਨਾਲ ਮਨੁੱਖੀ ਜੀਵਨ ਨੂੰ ਵਿਸ਼ਾਲ ਦ੍ਰਿਸ਼ਟੀ ਤੋਂ ਵੇਖਿਆ-ਪਰਖਿਆ ਹੈ। ਅਜਿਹੀ ਕੋਸ਼ਿਸ਼ ਕਿਸੇ ਹੋਰ ਕਹਾਣੀਕਾਰ ਨੇ ਨਹੀਂ ਕੀਤੀ।
ਮੰਟੋ ਦੀਆਂ ਕਹਾਣੀਆਂ ਵਿਚ ਭਾਈਚਾਰਕ, ਸਮਾਜੀ, (ਮਨੋਵਿਗਿਆਨਕ) ਤੇ ਜਿਣਸੀ ਸਰੋਕਾਰਾਂ ਦੀ ਰੰਗਤ ਭਰੀ ਹੋਈ ਹੈ। ਸੋਕਾ, ਫੌਜੀ ਜੀਵਨ, ਹੜ੍ਹ, ਫਸਾਦਾਂ, ਦੇਸ਼ ਦੀ ਵੰਡ, ਜਜ਼ਬਾਤੀ ਉਲਝਣਾਂ, ਫ਼ਿਰਕਿਆਂ ਦੀ ਖਿੱਚੋਤਾਣ, ਸਮਾਜਿਕ ਕੋਹੜਾਂ, ਗ਼ਰੀਬਾਂ 'ਤੇ ਹੋ ਰਹੇ ਜ਼ੁਲਮਾਂ, ਅਨਿਆਇ, ਵੇਸਵਾਵਾਂ ਦੀ ਮਜਬੂਰੀ, ਭੁੱਖਮਰੀ ਤੇ ਅਨੇਕ ਤਰ੍ਹਾਂ ਦੇ ਸ਼ੋਸ਼ਣਾਂ, ਜਿਨ੍ਹਾਂ ਨੇ ਉਸ ਨੂੰ ਪ੍ਰਭਾਵਿਤ ਕੀਤਾ ਸੀ, ਦਾ ਜ਼ਿਕਰ ਉਸ ਦੀਆਂ ਕਹਾਣੀਆਂ ਦਾ ਵਿਸ਼ਾ ਵਸਤੂ ਹੈ। ਮੰਟੋ ਦੀਆਂ ਕਹਾਣੀਆਂ ਸਮਾਜੀ ਤਲਖ ਹਕੀਕਤਾਂ ਦਾ ਦਰਪਣ ਹਨ। ਪ੍ਰਸਿੱਧ ਕਹਾਣੀਕਾਰ ਕ੍ਰਿਸ਼ਨ ਚੰਦਰ ਨੇ ਲਿਖਿਆ ਹੈ, 'ਮੰਟੋ ਨੇ ਹੱਤਕ, ਨਿਆਂ ਕਾਨੂੰਨ, ਖੋਲ੍ਹ ਦੋ, ਟੋਭਾ ਟੇਕ ਸਿੰਘ ਵਰਗੇ ਬੇਮਿਸਾਲ ਤੇ ਸੁੰਦਰ ਅਫ਼ਸਾਨੇ ਲਿਖੇ ਸਨ ਤੇ ਸਮਾਜ ਦੀਆਂ ਹੇਠਲੀਆਂ ਤਹਿਆਂ ਤੱਕ ਪੁੱਜ ਕੇ ਕੁਚਲੇ ਤੇ ਦੱਬੇ ਹੋਏ, ਸਮਾਜਿਕ ਠੋਕਰਾਂ ਦੇ ਸ਼ਿਕਾਰ ਪਾਤਰਾਂ ਦੀ ਉਸਾਰੀ ਕੀਤੀ। ਉਹ ਪਾਤਰ ਅਸਲੀਅਤ ਦੇ ਪਾਤਰ ਤੇ ਪਾਤਰ ਉਸਾਰੀ ਪੱਖੋਂ ਗੋਰਕੀ ਦੀ ਰਚਨਾ, ਲੋਅਰ ਡੈਪਥਸ (*ower 4epths) ਦੇ ਕਿਰਦਾਰਾਂ ਦੀ ਯਾਦ ਤਾਜ਼ਾ ਕਰਦੇ ਹਨ।'
ਕਈਆਂ ਨੂੰ ਗਿਲਾ ਹੈ ਕਿ ਮੰਟੋ ਦੇ ਵਿਸ਼ੇ ਗੰਦੀ ਤੇ ਦੋਸ਼ੀ ਦੁਨੀਆ ਦੇ ਜੀਵਨ ਨਾਲ ਸੰਬੰਧਿਤ ਹਨ, ਜਿਨਾਂ ਵਿਚ ਕਾਮ ਦਾ ਜਜ਼ਬਾ ਭਾਰੂ ਹੈ। ਉਸ ਦੇ ਬਿਆਨ ਵਿਚ ਬਦਤਮੀਜ਼ੀ ਤੇ ਬੇਬਾਕੀ ਹੈ। ਇਸ ਬਾਰੇ ਕ੍ਰਿਸ਼ਨ ਚੰਦਰ ਨੇ ਠੀਕ ਹੀ ਕਿਹਾ, 'ਮੰਟੋ ਬਹੁਤ ਗਾਲ੍ਹਾਂ ਕੱਢਣ ਵਾਲਾ ਸੀ। ਸ਼ਾਇਦ ਹੀ ਉਸ ਦਾ ਕੋਈ ਦੋਸਤ ਹੋਵੇ, ਜਿਸ ਨੂੰ ਉਸ ਨੇ ਗਾਲ੍ਹ ਨਾ ਕੱਢੀ ਹੋਵੇ। ਕੋਈ ਪ੍ਰਕਾਸ਼ਕ ਅਜਿਹਾ ਨਹੀਂ ਸੀ, ਜਿਸ ਨਾਲ ਉਸ ਦਾ ਝਗੜਾ ਨਾ ਹੋਇਆ ਹੋਵੇ। ਕੋਈ ਮਕਾਨ ਮਾਲਕ ਅਜਿਹਾ ਨਹੀਂ ਸੀ, ਜਿਸ ਦੀ ਉਸ ਨੇ ਬੇਇਜ਼ਤੀ ਨਾ ਕੀਤੀ ਹੋਵੇ। ਉਹ ਤਰੱਕੀ-ਪਸੰਦਾਂ ਤੋਂ ਖ਼ੁਸ਼ ਸੀ। ਨਾ ਗ਼ੈਰ ਤਰੱਕੀ ਪਸੰਦਾਂ ਤੋਂ, ਪਾਕਿਸਤਾਨ ਤੋਂ, ਹਿੰਦੁਸਤਾਨ ਤੋਂ, ਰੂਸ ਤੋਂ ਪਤਾ ਨਹੀਂ ਉਸ ਦੀ ਬਾਗ਼ੀ ਤੇ ਬੇਚੈਨ ਰੂਹ ਕੀ ਚਾਹੁੰਦੀ ਸੀ? ਉਸ ਦੀ ਜ਼ਬਾਨ ਬੇਹੱਦ ਤਲਖ ਤੇ ਤਿੱਖੇ ਕੰਡਿਆਂ ਵਾਂਗ ਚੁੱਭਦੀ ਸੀ। ਉਹ ਬੇਰਹਿਮ ਸੀ ਪਰ ਉਸ ਦੀਆਂ ਗਾਲ੍ਹਾਂ, ਤਲਖ ਕਲਾਮੀ ਤੇ ਤੇਜ਼ਤਰਾਰ ਸ਼ਬਦਾਂ ਦੇ ਧੁਰ ਅੰਦਰ ਝਾਕਣ 'ਤੇ ਉਨ੍ਹਾਂ ਵਿਚੋਂ ਜ਼ਿੰਦਗੀ ਦਾ ਮਿੱਠਾ-ਮਿੱਠਾ ਰਸ ਟਪਕਦਾ ਸੀ। ਉਹਦੀ ਨਫ਼ਰਤ ਤੇ ਕੌੜ ਵਿਚ ਮੁਹੱਬਤ ਭਰੀ ਹੋਈ ਸੀ। ਲਾਚਾਰ ਤੇ ਲਤਾੜੀਆਂ ਹੋਈਆਂ ਔਰਤਾਂ ਦੀਆਂ ਕਹਾਣੀਆਂ ਵਿਚ ਉਸ ਦਾ ਉਨ੍ਹਾਂ ਪ੍ਰਤੀ ਸਤਿਕਾਰ ਕਾਇਮ ਸੀ। ਜ਼ਿੰਦਗੀ ਨੇ ਮੰਟੋ ਨਾਲ ਇਨਸਾਫ਼ ਨਹੀਂ ਕੀਤਾ ਪਰ ਇਤਿਹਾਸ ਉਸ ਨਾਲ ਜ਼ਰੂਰ ਇਨਸਾਫ਼ ਕਰੇਗਾ। ਮੰਟੋ 'ਉੱਪਰ-ਨੀਚੇ ਤੇ ਦਰਮਿਆਨੇ' ਲੇਖ ਵਿਚ ਲਿਖਦਾ ਹੈ, 'ਪਤਾ ਨਹੀਂ ਕਮਬਖ਼ਤ (ਆਪਣੇ ਆਪ) ਨੂੰ ਅਜਿਹੇ ਗਿਰੇ ਹੋਏ ਇਨਸਾਨਾਂ ਨੂੰ ਉਠਾਉਣ ਵਿਚ ਕੀ ਮਜ਼ਾ ਆਉਂਦਾ ਹੈ? ਸਾਰੀ ਦੁਨੀਆ ਇਨ੍ਹਾਂ ਨੂੰ ਨਫ਼ਰਤ ਕਰਦੀ ਹੈ, ਪਰ ਮੰਟੋ ਇਨ੍ਹਾਂ ਨੂੰ ਸੀਨੇ ਨਾਲ ਲਾਉਂਦਾ ਤੇ ਪਿਆਰ ਕਰਦਾ ਹੈ।'
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)


-ਮਾਛੀਵਾੜਾ ਸਾਹਿਬ (ਲੁਧਿਆਣਾ)।
ਮੋਬਾਈਲ : 94635-26893

ਖ਼ਬਰ ਸ਼ੇਅਰ ਕਰੋ

 

ਸਿਆਣਪ

ਅਨੂਪ ਨੇ ਰਜਿਸਟਰਡ ਡਾਕ ਰਾਹੀਂ ਮਿਲੀ ਚਿੱਠੀ ਖੋਲ੍ਹ ਕੇ ਦੇਖੀ ਤਾਂ ਹੈਰਾਨ ਰਹਿ ਗਿਆ। ਉਸ ਨੇ ਪਿਛਲੇ ਮਹੀਨੇ ਜੋ ਆਨਲਾਈਨ ਬੂਟਾਂ ਦੀ ਸ਼ਾਪਿੰਗ ਕੀਤੀ ਸੀ, ਉਸ ਕੰਪਨੀ ਵਲੋਂ ਇਕ ਪੱਤਰ ਸੀ। ਪੱਤਰ ਵਿਚ ਲਿਖਿਆ ਹੋਇਆ ਸੀ ਕਿ 'ਸਾਡੀ ਕੰਪਨੀ ਵਲੋਂ ਕੰਪਨੀ ਦੀ ਦਸਵੀਂ ...

ਪੂਰੀ ਖ਼ਬਰ »

ਜਨਮ ਦਾਤੀ

ਗਰਮੀਆਂ ਦੇ ਦਿਨ ਸਨ ਤੇ ਸ਼ਾਮ ਦਾ ਵੇਲਾ, ਦੋਵੇਂ ਪਤੀ-ਪਤਨੀ ਬਾਹਰ ਲਾਅਨ 'ਚ ਬੈਠੇ ਚਾਹ ਦੀਆਂ ਚੁਸਕੀਆਂ ਦਾ ਅਨੰਦ ਲੈ ਰਹੇ ਸਨ। ਲਾਅਨ ਦੇ ਨਾਲ ਰੱਖੇ ਗਮਲਿਆਂ ਵਿਚ ਖਿੜੇ ਕੁਝ ਤਾਜ਼ੇ ਫੁੱਲ ਵੇਖ ਉਹ ਦੋਵੇਂ ਮਨੋਮਨੀ ਖ਼ੁਸ਼ ਹੋ ਰਹੇ ਸਨ ਕਿ ਇਕ ਮੋਟਾ ਮੱਛਰ ਉਨ੍ਹਾਂ ਦੇ ਕੋਲ ਆ ਕੇ ...

ਪੂਰੀ ਖ਼ਬਰ »

ਕਦਰ

ਉਹਦੀ ਪਤਨੀ ਆਪਣੇ ਪਿੱਛੇ ਦੋ ਬੱਚੇ ਛੱਡ ਕੇ ਰੱਬ ਨੂੰ ਪਿਆਰੀ ਹੋ ਗਈ। ਉਸ ਨੂੰ ਤਾਂ ਜਿਉਂ ਸੁੱਖ ਦਾ ਸਾਹ ਈ ਆਇਆ ਸੀ ਕਿਉਂਕਿ ਪਤਨੀ ਦੀ ਬਿਮਾਰੀ ਨੇ ਉਸ ਨੂੰ ਬੁਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਸੀ। ਅੱਜ ਉਹ ਆਪਣੀ ਦੂਜੀ ਸ਼ਾਦੀ ਕਰਵਾਉਣ ਲਈ ਆਪਣੇ ਬਾਕੀ ਭਰਾਵਾਂ, ...

ਪੂਰੀ ਖ਼ਬਰ »

ਹਾਸ-ਵਿਅੰਗ

ਸ਼ਿਕੰਜਵੀ ਪੀਣ ਵਾਲਾ ਫੁੱਫੜ

'ਮੰਮੀ ਮੁਕਤਸਰ ਵਾਲੇ ਫੁੱਫੜ ਦਾ ਫੋਨ ਆਇਆ ਸੀ', ਮੰਗੂ ਨੇ ਆਪਣੀ ਮੰਮੀ ਨੂੰ ਕਿਹਾ। 'ਵੇ ਕੀ ਕਹਿੰਦੇ ਸੀ, ਉਹ ਤਾਂ ਦੱਸ ਮੈਨੂੰ?' ਮੰਗੂ ਦੀ ਮੰਮੀ ਨੇ ਪੁੱਛਿਆ। 'ਮੰਮੀ ਸ਼ਨੀਵਾਰ ਨੂੰ ਆਉਣਗੇ ਆਪਣੇ ਘਰ, ਕਹਿੰਦੇ ਸੀ ਹਫ਼ਤਾ ਰਹਿਣੈ, ਉਹ ਨਿੰਬੂ ਲੈ ਕੇ ਆਉਣ ਨੂੰ ਕਹਿ ਰਹੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX