ਮਾਨਸਾ, 28 ਮਈ (ਗੁਰਚੇਤ ਸਿੰਘ ਫੱਤੇਵਾਲੀਆ)-ਦਿਨੋ ਦਿਨ ਵਧ ਰਹੀ ਮਹਿੰਗਾਈ ਤੇ ਭੁੱਖਮਰੀ ਖ਼ਿਲਾਫ਼ ਦੇਸ਼ ਦੀਆਂ ਪ੍ਰਮੁੱਖ ਖੱਬੀਆਂ ਪਾਰਟੀਆਂ ਵਲੋਂ ਦਿੱਤੇ ਦੇਸ਼ ਵਿਆਪੀ ਰੋਸ ਹਫ਼ਤਾ ਮਨਾਉਣ ਦੇ ਸੱਦੇ ਤਹਿਤ ਸਥਾਨਕ ਤੇਜਾ ਸਿੰਘ ਸੁਤੰਤਰ ਭਵਨ ਵਿਖੇ ਖੱਬੀਆਂ ਪਾਰਟੀਆਂ ...
ਬੁਢਲਾਡਾ, 28 ਮਈ (ਸੁਨੀਲ ਮਨਚੰਦਾ)-ਸਥਾਨਕ ਗੁਰੂ ਤੇਗ ਬਹਾਦਰ ਸਟੇਡੀਅਮ ਵਿਖੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਵਲੋਂ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਸਿਮਰਨ ਕੌਰ ਭੀਖੀ ਨੇ ਕਿਹਾ ਕਿ 31 ਮਈ ਨੂੰ ਨਵੀਂ ਸਿੱਖਿਆ ਨੀਤੀ ਨੂੰ ਰੱਦ ਕਰਵਾਉਣ ਲਈ ...
ਭੀਖੀ, 28 ਮਈ (ਪ. ਪ.)-ਭਾਰਤੀ ਕਿਸਾਨ ਯੂਨੀਅਨ ਏਕਤਾ (ਮਾਲਵਾ) ਪੰਜਾਬ ਦੀ ਬਲਾਕ ਭੀਖੀ ਦੀ ਚੋਣ ਸਰਬਸੰਮਤੀ ਨਾਲ ਸਥਾਨਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਸੂਬਾ ਪ੍ਰਧਾਨ ਮਲੂਕ ਸਿੰਘ ਹੀਰਕੇ ਦੀ ਪ੍ਰਧਾਨਗੀ ਹੇਠ ਹੋਈ | ਬਲਾਕ ਪ੍ਰਧਾਨ ਮਹਾਦੀਪ ਸਿੰਘ, ਜਨਰਲ ...
ਮਾਨਸਾ, 28 ਮਈ (ਗੁਰਚੇਤ ਸਿੰਘ ਫੱਤੇਵਾਲੀਆ)- ਤਲਵੰਡੀ ਸਾਬੋ ਤਾਪ ਘਰ ਬਣਾਂਵਾਲਾ ਦਾ ਤੀਜਾ ਯੂਨਿਟ ਚਾਲੂ ਹੋ ਗਿਆ ਹੈ | ਲੰਘੀ 26 ਮਈ ਨੂੰ ਤਕਨੀਕੀ ਨੁਕਸ ਪੈਣ ਕਾਰਨ ਇਹ ਬੰਦ ਹੋ ਗਿਆ ਸੀ | ਉੱਤਰੀ ਭਾਰਤ ਦੇ ਸਭ ਤੋਂ ਵੱਡੇ 1980 ਮੈਗਾਵਾਟ ਦੀ ਸਮਰੱਥਾ ਵਾਲੇ ਇਸ ਤਾਪ ਘਰ 'ਚ 3 ਯੂਨਿਟ ...
ਬਰੇਟਾ, 28 ਮਈ (ਪਾਲ ਸਿੰਘ ਮੰਡੇਰ)-ਸਬ ਤਹਿਸੀਲ ਬਰੇਟਾ ਅਧੀਨ ਆਉਂਦੇ ਅਨੇਕਾਂ ਪਟਵਾਰ ਹਲਕਿਆਂ ਵਿਚ ਪੱਕੇ ਤੌਰ 'ਤੇ ਪਟਵਾਰੀ ਨਿਯੁਕਤ ਨਾ ਹੋਣ ਕਾਰਨ ਕੰਮਕਾਜ ਨਾਲ ਸਬੰਧਿਤ ਲੋਕਾਂ ਨੂੰ ਬੇਹੱਦ ਪ੍ਰੇਸ਼ਾਨੀ ਹੋ ਰਹੀ ਹੈ | ਸਬ ਤਹਿਸੀਲ ਬਰੇਟਾ ਅਧੀਨ ਕੁੱਲ 11 ਪਟਵਾਰ ਹਲਕੇ ...
ਮਾਨਸਾ, 28 ਮਈ (ਗੁਰਚੇਤ ਸਿੰਘ ਫੱਤੇਵਾਲੀਆ)-ਜ਼ਿਲ੍ਹਾ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ | ਗੌਰਵ ਤੂਰਾ ਐਸ.ਐਸ.ਪੀ. ਮਾਨਸਾ ਨੇ ਦੱਸਿਆ ਕਿ ਐਸ.ਆਈ. ਪਿ੍ਤਪਾਲ ਸਿੰਘ ਇੰਚਾਰਜ ਸੀ.ਆਈ.ਏ. ਸਟਾਫ਼ ਮਾਨਸਾ ਦੀ ਅਗਵਾਈ ਹੇਠ ...
ਸਰਦੂਲਗੜ੍ਹ, 28 ਮਈ (ਜੀ.ਐਮ.ਅਰੋੜਾ)- ਸਥਾਨਕ ਗੁਰੂ ਰਵਿਦਾਸ ਭਵਨ ਵਿਖੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ 'ਚ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਜਟਾਣਾ ਦੀ ਪ੍ਰਧਾਨਗੀ ਹੇਠ ਹੋਈ | ਵਿਸ਼ੇਸ਼ ਤੌਰ 'ਤੇ ਸੂਬਾ ਸੀਨੀਅਰ ਮੀਤ ...
ਸਰਦੂਲਗੜ੍ਹ, 28 ਮਈ (ਜੀ.ਐਮ.ਅਰੋੜਾ)-ਰਾਸ਼ਟਰੀ ਕਿਸ਼ੋਰ ਸਵਸਥ ਕਾਰਿਆਕ੍ਰਮ ਅਧੀਨ ਸਿਹਤ ਵਿਭਾਗ ਸਰਦੂਲਗੜ੍ਹ ਵਲੋਂ ਸੀਨੀਅਰ ਮੈਡੀਕਲ ਅਫ਼ਸਰ ਡਾ. ਹਰਦੀਪ ਸ਼ਰਮਾ ਦੀ ਅਗਵਾਈ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਸਰਦੂਲਗੜ੍ਹ ਵਿਖੇ ਬਲਾਕ ਪੱਧਰੀ ...
ਸਰਦੂਲਗੜ੍ਹ, 28 ਮਈ (ਨਿ.ਪ.ਪ.)-ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਜਟਾਣਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਬਲਾਕ ਸਰਦੂਲਗੜ੍ਹ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ | ਜਸਵੰਤ ਸਿੰਘ ਮਾਨਖੇੜਾ ਨੂੰ ਬਲਾਕ ਪ੍ਰਧਾਨ, ਬਲਦੇਵ ...
ਝੁਨੀਰ, 28 ਮਈ (ਰਮਨਦੀਪ ਸਿੰਘ ਸੰਧੂ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫੱਤਾ ਮਾਲੋਕਾ ਵਿਖੇ ਹਲਕਾ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਦੌਰਾ ਕੀਤਾ | ਇਸ ਮੌਕੇ ਉਨ੍ਹਾਂ ਸਮੂਹ ਸਟਾਫ਼ ਨਾਲ ਮੀਟਿੰਗ ਕਰਨ ਮੌਕੇ ਉਨ੍ਹਾਂ ਨੂੰ ਆਉਣ ...
ਮਹਿਮਾ ਸਰਜਾ, 28 ਮਈ (ਰਾਮਜੀਤ ਸ਼ਰਮਾ)-ਸਰਕਾਰੀ ਬੱਸ ਬੰਦ ਹੋਣ ਕਰਕੇ ਪਿੰਡ ਬੁਰਜ ਮਹਿਮਾ ਦੇ ਲੋਕ ਕਾਫ਼ੀ ਪ੍ਰੇਸ਼ਾਨ ਹਨ | ਇਸ ਦੀ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਇਕਾਈ ਪ੍ਰਧਾਨ ਚਰਨਜੀਤ ਸਿੰਘ, ਸੁਰਿੰਦਰਜੀਤ ਸਿੰਘ, ਗੁਰਚਰਨ ਸਿੰਘ ਮੌੜ, ਤਰਸੇਮ ਸਿੰਘ ਸਰਪੰਚ, ...
ਮਾਨਸਾ, 28 ਮਈ (ਗੁਰਚੇਤ ਸਿੰਘ ਫੱਤੇਵਾਲੀਆ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਜ਼ਿਲ੍ਹਾ ਮਾਨਸਾ ਦੀ ਮੀਟਿੰਗ ਇੱਥੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ਦੌਰਾਨ ਜ਼ਿਲ੍ਹਾ ਮਾਨਸਾ ਦੇ ਅਹੁਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਕਰਵਾਈ ...
ਬਰੇਟਾ, 28 ਮਈ (ਪ. ਪ.)-ਪੰਜਾਬ ਕਿਸਾਨ ਯੂਨੀਅਨ ਵਲੋਂ ਜ਼ਿਲ੍ਹਾ ਪ੍ਰਧਾਨ ਰਾਮਫਲ ਸਿੰਘ ਚੱਕ ਅਲੀਸ਼ੇਰ ਦੀ ਅਗਵਾਈ ਵਿਚ ਇਕਾਈ ਬਹਾਦਰਪੁਰ ਦੀ ਚੋਣ ਕੀਤੀ ਗਈ | ਸੁਖਦੇਵ ਸਿੰਘ ਨੂੰ ਪ੍ਰਧਾਨ, ਪ੍ਰਗਟ ਸਿੰਘ ਸੀਨੀਅਰ ਮੀਤ ਪ੍ਰਧਾਨ, ਰਾਮਜਸ ਸਿੰਘ ਜਨਰਲ ਸਕੱਤਰ, ਰਾਮਫਲ ਸਿੰਘ ...
ਬਰੇਟਾ, 28 ਮਈ (ਪ. ਪ.)- ਟੈਕਨੀਕਲ ਸਰਵਿਸਿਜ਼ ਯੂਨੀਅਨ ਪੰਜਾਬ ਦੇ ਸੱਦੇ 'ਤੇ ਸਥਾਨਕ ਸਬ ਯੂਨਿਟ ਦੀ ਚੋਣ ਮੰਡਲ ਆਗੂ ਜਗਵੰਤ ਸਿੰਘ ਤੇ ਕੁਲਵੰਤ ਸਿੰਘ ਦੀ ਨਿਗਰਾਨੀ ਹੇਠ ਸਰਬਸੰਮਤੀ ਨਾਲ ਕੀਤੀ ਗਈ, ਜਿਸ 'ਚ ਬਲਵੀਰ ਸਿੰਘ ਨੂੰ ਪ੍ਰਧਾਨ, ਬਲਕਾਰ ਸਿੰਘ ਮੀਤ ਪ੍ਰਧਾਨ, ਜਸਪਾਲ ...
ਸਰਦੂਲਗੜ੍ਹ, 28 ਮਈ (ਪ੍ਰਕਾਸ਼ ਸਿੰਘ ਜ਼ੈਲਦਾਰ)-ਕਲੋਲ (ਗੁਜਰਾਤ) ਵਿਖੇ ਇਫਕੋ ਦੁਆਰਾ ਤਿਆਰ ਸੰਸਾਰ ਦੇ ਪਹਿਲੇ ਨੈਨੋ ਯੂਰੀਆ (ਤਰਲ) ਪਲਾਂਟ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕੀਤਾ ਗਿਆ | ਇਸ ਸਬੰਧੀ ਲਾਈਵ ਪ੍ਰੋਗਰਾਮ ਪਨਰਾਜ ਐਗਰੋ ਮਾਨਸਾ ਦੇ ਸਹਿਯੋਗ ...
ਰਮੇਸ਼ ਤਾਂਗੜੀ
ਬੋਹਾ-ਹਰਿਆਣਾ ਰਾਜ ਦੀ ਹੱਦ ਨਾਲ ਲੱਗਦੇ ਬੋਹਾ ਖੇਤਰ ਦੇ 50 ਪਿੰਡਾਂ 'ਚ ਨਹਿਰੀ ਪਾਣੀ ਦੀ ਘਾਟ ਦਾ ਸੰਕਟ ਦਿਨੋ ਦਿਨ ਵਧ ਰਿਹਾ ਹੈ | ਇੱਥੇ ਧਰਤੀ ਹੇਠਲਾ ਪਾਣੀ ਖਾਰਾ ਤੇ ਸ਼ੋਰੇ ਵਾਲਾ ਹੋਣ ਕਾਰਨ ਲੋਕਾਂ ਨੂੰ ਜਲ ਘਰਾਂ ਤੋਂ ਨਹਿਰੀ ਸ਼ੁੱਧ ਪਾਣੀ ਵੀ ਪੂਰਾ ਨਹੀਂ ਮਿਲ ਰਿਹਾ | ਖਾਰਾ ਪਾਣੀ ਪੀਣ ਨਾਲ ਲੋਕ ਕੈਂਸਰ, ਤਪਦਿਕ, ਸ਼ੂਗਰ ਅਤੇ ਗੋਡੇ, ਮੋਢਿਆਂ ਦੇ ਦਰਦ ਆਦਿ ਭਿਆਨਕ ਬਿਮਾਰੀਆਂ 'ਚ ਜਕੜੇ ਜਾ ਰਹੇ ਹਨ |
ਪਾਣੀ ਦੀ ਗਲਤ ਵੰਡ
ਬੋਹਾ ਨਹਿਰ ਬਰਾਂਚ ਭਰਥਲਾ ਹੈੱਡ ਤੋਂ ਵੰਡ ਕੇ ਰੋਹਟੀ ਪੁਲ ਤੱਕ ਆਉਂਦੀ ਹੈ | ਭਰਥਲਾ ਤੋਂ ਰੋਹਟੀ 25 ਕਿੱਲੋਮੀਟਰ ਨਹਿਰ ਕੱਚੀ ਪਈ ਹੈ | ਇਸ ਨਹਿਰ 'ਚੋਂ 1470 ਕਿਊਸਕ ਮਨਜ਼ੂਰ ਪਾਣੀ ਲਗਾਤਾਰ ਦੇਣ ਲਈ ਇਸ ਨੂੰ ਪੱਕਾ ਕਰਨਾ ਬਣਦਾ ਹੈ | ਇਸ ਵੱਡੇ ਨੁਕਸ ਕਰ ਕੇ ਅਤੇ ਬੋਹਾ ਬਰਾਂਚ ਦੀ ਹਾਲਤ ਖਸਤਾ ਹੋਣ ਕਰ ਕੇ ਪਾਣੀ ਮਨਜ਼ੂਰ ਮਾਤਰਾ ਤੋਂ ਘੱਟ ਛੱਡਿਆ ਜਾਂਦਾ ਹੈ | ਨਹਿਰ 'ਚ ਵਾਰ ਵਾਰ ਅਣਐਲਾਨੀ ਬੰਦੀ ਲਗਾਈ ਜਾਂਦੀ ਹੈ | ਨਹਿਰ ਦੀਆਂ ਦੋਵੇਂ ਪਟੜੀਆਂ 'ਚ ਦਰਾੜਾਂ ਥਾਂ ਥਾਂ 'ਤੇ ਪਈਆਂ ਹੋਈਆਂ ਹਨ | ਪੰਜਾਬ ਸਰਕਾਰ ਦੁਆਰਾ 1962 ਦੇ ਕਰੀਬ ਜਦੋਂ ਨਹਿਰਾਂ ਕੱਢਣੀਆਂ ਸ਼ੁਰੂ ਹੋਈਆਂ ਤਾਂ ਇਸ ਖੇਤਰ 'ਚ ਸੇਮ ਦਾ ਭਾਰੀ ਪ੍ਰਕੋਪ ਸੀ | ਸੇਮ ਦੇ ਸਤਾਏ ਲੋਕ ਅਤੇ ਵੰਡ ਤੋਂ ਬਾਅਦ ਅਲਾਟ ਹੋਈ ਜ਼ਮੀਨ ਨੂੰ ਉਪਜਾਊ ਬਣਾਉਣ ਲਈ ਲੋਕ ਸਖ਼ਤ ਮਿਹਨਤ ਕਰ ਰਹੇ ਸਨ, ਜਿਸ ਕਰ ਕੇ ਉਨ੍ਹਾਂ ਨੇ ਪਾਣੀ ਦੀ ਵੰਡ ਵੱਲ ਬਹੁਤਾ ਧਿਆਨ ਨਹੀਂ ਦਿੱਤਾ | ਇਲਾਕਾ ਪਛੜਿਆ ਕਰਾਰ ਦੇ ਕੇ ਸਰਕਾਰਾਂ ਵਲੋਂ ਪਾਣੀ ਦੀ ਵੰਡ 'ਚ ਵਿਤਕਰਾ ਕੀਤਾ ਗਿਆ | ਸਿੱਟੇ ਵਜੋਂ ਇਸ ਨਹਿਰ ਨੂੰ ਸਭ ਤੋਂ ਘੱਟ 3.05 ਕਿਊਸਕ ਪਾਣੀ ਬਤੌਰ ਪਾਣੀਆਂ ਦੇ ਭੱਤੇ ਵਜੋਂ ਦਿੱਤਾ ਗਿਆ ਜਦੋਂ ਕਿ ਮਾਝਾ, ਦੁਆਬਾ ਦੇ ਦਰਿਆਈ ਖੇਤਰ 'ਚ ਪਾਣੀ ਭੱਤਾ ਇਸ ਨਾਲੋਂ ਜ਼ਿਆਦਾ ਦੁੱਗਣਾ ਦਿੱਤਾ ਗਿਆ | ਉਦੋਂ ਤੋਂ ਹੀ ਮਨਜ਼ੂਰ ਬੱਝਵਾਂ ਪਾਣੀ 262 ਕਿਊਸਕ ਬੋਹਾ ਬਰਾਂਚ 'ਚ ਆਉਂਦਾ ਰਿਹਾ | ਸਮੇਂ ਦੇ ਫੇਰ ਨਾਲ ਹੁਣ ਜਦੋਂ ਇਹ ਬਰਾਂਚ ਥਾਂ ਥਾਂ ਤੋਂ ਟੁੱਟ ਗਈ ਹੈ | ਨਹਿਰ 'ਚ ਘਾਹ, ਫੂਸ, ਰੇਤ, ਗੰਦਗੀ ਅਤੇ ਦਰੱਖ਼ਤਾਂ ਦੀਆਂ ਜੜ੍ਹਾਂ ਨਾਲ ਪਟੜੀਆਂ ਦੇ ਫ਼ਰਸ਼ ਪਾਟ ਗਏ ਹਨ | ਪਾਣੀ ਰਫ਼ਤਾਰ ਘੱਟ ਗਈ ਹੈ |
ਖੇਤੀ ਪਈ ਖ਼ਤਰੇ 'ਚ
ਨਹਿਰ 'ਚ ਪਾਣੀ ਦੀ ਬੰਦੀ, ਵਾਰ ਵਾਰ ਪਾਣੀ ਦਾ ਘਟਨਾ, ਛੋਟੇ-ਵੱਡੇ ਮੋਘੇ, ਮੋਘਿਆਂ ਦੀ ਛੇੜ ਛਾੜ, ਮੋਘਿਆਂ ਮੂਹਰੇ ਡਾਫ ਅਤੇ ਪਾਣੀ ਦੀ ਚੋਰੀ ਨਾਲ ਪਾਣੀ ਘਟ ਰਿਹਾ ਹੈ ਅਤੇ ਖੇਤੀ ਖ਼ਤਰੇ 'ਚ ਪੈਣ ਦੇ ਨਾਲ ਜ਼ਮੀਨ ਬੰਜਰ ਹੁੰਦੀ ਜਾ ਰਹੀ ਹੈ | ਜਲ ਘਰਾਂ ਨੂੰ ਨਹਿਰ 'ਚੋਂ ਲਗਾਏ ਮੋਘੇ ਬਹੁਤ ਛੋਟੇ ਤੇ ਉੱਚੇ ਹੋਣ ਕਾਰਨ ਜਲ ਘਰਾਂ ਦੇ ਟੈਂਕ ਪੂਰੇ ਨਹੀਂ ਭਰਦੇ | ਲੋਕਾਂ ਨੂੰ ਪੀਣ ਦਾ ਪਾਣੀ ਵੀ ਨਹੀਂ ਮਿਲ ਰਿਹਾ | ਲੋਕ ਦੂਰ ਦੁਰਾਡੇ ਤੋਂ ਪਾਣੀ ਢੋਣ ਲਈ ਮਜਬੂਰ ਹਨ | ਕਈ ਪਿੰਡਾਂ ਦੇ ਲੋਕ ਖ਼ਤਰੇ 'ਚ ਪੈ ਕੇ ਭਾਖੜਾ 'ਚੋਂ ਪਾਣੀ ਕੱਢਣ ਦੇ ਤਰਲੇ ਭਰਦੇ ਹਨ | ਸਾਰੇ ਪਿੰਡਾਂ 'ਚ ਲੋਕ ਭਿਆਨਕ ਬਿਮਾਰੀਆਂ ਦੀ ਲਪੇਟ 'ਚ ਆ ਰਹੇ ਹਨ | ਬੀਕਾਨੇਰ (ਰਾਜਸਥਾਨ) ਵਾਲੀ ਕੈਂਸਰ ਗੱਡੀ ਇਸ ਖੇਤਰ 'ਚੋਂ ਭਰ ਕੇ ਜਾਂਦੀ ਹੈ |
ਪਾਣੀ ਦੀ ਮੁੱਖ ਸਮੱਸਿਆ
ਨਹਿਰੀ ਪਾਣੀ ਇਸ ਇਲਾਕੇ ਦੀ ਮੁੱਖ ਸਮੱਸਿਆ ਬਣ ਗਈ ਹੈ | ਮੁੱਢ ਤੋਂ ਬੋਹਾ ਖੇਤਰ ਨੂੰ ਮਿਲਿਆ ਪਾਣੀ ਲੋਕਾਂ ਨੂੰ ਖੇਹ ਖ਼ਰਾਬ ਹੋ ਕੇ ਲੈਣਾ ਪੈਂਦਾ ਹੈ | ਲੋਕਾਂ ਵਲੋਂ ਵਾਰ ਵਾਰ ਮੰਗ ਕਰਨ 'ਤੇ ਜੇਕਰ ਨਹਿਰ 'ਚ ਪੂਰਾ ਪਾਣੀ ਛੱਡ ਦਿੱਤਾ ਜਾਵੇ ਤਾਂ ਨਹਿਰ ਕਿਸੇ ਖਸਤਾ ਥਾਂ ਤੋਂ ਟੁੱਟ ਜਾਂਦੀ ਹੈ ਅਤੇ ਫ਼ਸਲਾਂ ਦਾ ਨੁਕਸਾਨ ਹੁੰਦਾ ਹੈ | ਇਸ ਕਰ ਕੇ ਅਧਿਕਾਰੀ ਨਹਿਰ 'ਚ ਪੂਰਾ ਪਾਣੀ ਨਹੀਂ ਛੱਡਦੇ |
ਕਿਸਾਨ ਮੀਂਹ ਦੇ ਆਸਰੇ ਬੀਜਦੇ ਨੇ ਫ਼ਸਲਾਂ
ਕਿਸਾਨ ਖਾਸ ਕਰ ਕੇ ਹਾੜੀ ਤੇ ਸਾਉਣੀ ਦੀਆਂ ਫ਼ਸਲਾਂ ਮੀਂਹ ਦੇ ਆਸਰੇ ਬੀਜਦੇ ਹਨ | ਕਈ ਵਾਰ ਇੱਧਰੋਂ ਉਧਰੋਂ ਜਿਵੇਂ ਸੇਮ ਨਾਲਿਆਂ, ਸਰਹਿੰਦ ਚੋਅ ਆਦਿ 'ਚੋਂ ਚੁੱਕ ਕੇ ਪਾਣੀ ਜ਼ਮੀਨਾਂ 'ਚ ਲਿਜਾਂਦੇ ਹਨ | ਕਿਸਾਨ ਆਪਣੀ ਇਸ ਮੁਸ਼ਕਿਲ ਲਈ ਸਰਕਾਰਾਂ ਕੋਲੋਂ ਵਾਰ ਵਾਰ ਮੰਗ ਕਰ ਰਹੇ ਹਨ ਪਰ ਕਦੇ ਵੀ ਸਰਕਾਰ ਇਸ ਮਸਲੇ ਨੂੰ ਹੱਲ ਨਹੀਂ ਕਰ ਰਹੀ |
ਟੇਲ ਦੇ ਪਿੰਡਾਂ 'ਚ ਪਾਣੀ ਨਹੀਂ ਪਹੁੰਚਦਾ
ਟੇਲ ਦੇ ਪਿੰਡਾਂ 'ਚ ਪਾਣੀ ਨਹੀਂ ਪਹੁੰਚਦਾ | 10 ਸਾਲ ਪਹਿਲਾਂ ਅਕਾਲੀ-ਭਾਜਪਾ ਸਰਕਾਰ ਨੇ ਨਹਿਰ ਦੀ ਮਾਈਨਿੰਗ ਕਰਵਾਈ ਸੀ, ਜਿਸ ਨਾਲ 2 ਕੁ ਸਾਲ ਨਹਿਰੀ ਪਾਣੀ ਲੋਕਾਂ ਨੂੰ ਪੂਰਾ ਮਿਲਿਆ ਪਰ ਬਾਅਦ 'ਚ ਇਹ ਥਾਂ ਥਾਂ ਤੋਂ ਖੁਰ ਕੇ ਛਲਣੀ ਹੋ ਗਈ |
ਵਾਅਦਾ ਸਰਕਾਰ ਦਾ
ਪਿਛਲੀ ਕਾਂਗਰਸ ਸਰਕਾਰ ਨੇ ਬੋਹਾ ਬਰਾਂਚ ਦੀ ਮਾਈਨਿੰਗ ਲਈ ਕੁਝ ਰਾਸ਼ੀ ਆਪਣੇ ਬਜਟ 'ਚ ਰੱਖੀ ਸੀ | ਇੱਥੋਂ ਦੇ ਮੌਜੂਦਾ ਵਿਧਾਇਕ ਬੁੱਧ ਰਾਮ ਨੇ ਵੀ ਮਾਮਲਾ ਸਰਕਾਰ ਸਾਹਮਣੇ ਰੱਖਿਆ ਸੀ, ਜਿਸ ਦੀ ਆਧਾਰ 'ਤੇ ਪਿਛਲੇ ਸਾਲ ਨਹਿਰ ਦੀ ਵੱਡੇ ਪੱਧਰ 'ਤੇ ਮਾਈਨਿੰਗ ਨਹਿਰੀ ਦੀ ਮੁਰੰਮਤ ਕਰਨੀ ਸੀ ਪਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ 'ਤੇ ਨਹਿਰ ਦੀ ਮੁਰੰਮਤ ਕਰਨੀ ਬਣਦੀ ਹੈ | ਲੋਕ ਆਪਣੀ ਮੁੱਖ ਮੁਸ਼ਕਿਲ ਦੇ ਤੌਰ 'ਤੇ ਇਹ ਮਸਲਾ ਸਰਕਾਰ ਸਾਹਮਣੇ ਰੱਖ ਰਹੇ ਹਨ |
ਗੋਨਿਆਣਾ, 28 ਮਈ (ਲਛਮਣ ਦਾਸ ਗਰਗ)-ਥਾਣਾ ਨੇਹੀਂਆਂ ਵਾਲਾ ਅਧੀਨ ਪੈਂਦੇ ਪਿੰਡ ਭਿਸੀਆਣਾ ਵਿਖੇ ਇਕ ਦੁਕਾਨਦਾਰ ਦੀ ਹੋਈ ਕੁੱਟਮਾਰ ਦੇ ਮਾਮਲੇ ਤਹਿਤ ਪੁਲਿਸ ਨੇ ਦੋ ਨਾਮਵਰ ਵਿਅਕਤੀਆਂ ਸਮੇਤ ਇਕ ਨਾਮਲੂਮ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਮੰਗਤ ਰਾਮ ਪੁੱਤਰ ਦੇਵੀ ...
ਸੰਗਤ ਮੰਡੀ, 28 ਮਈ (ਅੰਮਿ੍ਤਪਾਲ ਸ਼ਰਮਾ)-ਵਿਭਾਗੀ ਨਿਰਦੇਸ਼ਾਂ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਹੁਕਮਾਂ ਤਹਿਤ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਸ.ਸ.ਸ.ਸ. ਝੂੰਬਾ ਵਿਖੇ ਕਲੱਸਟਰ ਪੱਧਰੀ ਲੇਖ ਰਚਨਾ, ਭਾਸ਼ਣ ਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ | ਇਨ੍ਹਾਂ ...
ਬਠਿੰਡਾ, 28 ਮਈ (ਵੀਰਪਾਲ ਸਿੰਘ)- ਸਥਾਨਕ ਬੱਸ ਸਟੈਂਡ ਦੀ ਬਿਲਡਿੰਗ ਅੰਦਰ ਸਵਾਰੀ ਬੈਠਣ ਵਾਲੀ ਥਾਂ ਉਡੀਕ ਸਥਾਨ 'ਤੇ ਲੱਗੇ ਹੋਏ ਛੱਤ ਵਾਲੇ ਪੱਖੇ ਖ਼ਰਾਬ ਹੋਣ ਕਾਰਨ ਵੱਡੀ ਗਿਣਤੀ ਵਿਚ ਸਵਾਰੀਆਂ ਗਰਮੀ ਨਾਲ ਤਰਾਸ ਤਰਾਸ ਕਰਦੀਆਂ ਦੇਖੀਆਂ ਗਈਆਂ | ਜ਼ਿਕਰਯੋਗ ਹੈ ਕਿ ...
ਬਠਿੰਡਾ, 28 ਮਈ (ਅਵਤਾਰ ਸਿੰਘ)-ਸਥਾਨਕ ਸਰਕਾਰੀ ਹਸਪਤਾਲ ਦੀ ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਜ਼ਿਲ੍ਹਾ ਬਠਿੰਡਾ ਦੀ ਚੋਣ ਨਿਗਰਾਨ ਕਰਤਾ ਕੁਲਬੀਰ ਸਿੰਘ ਮੋਗਾ, ਗੁਲਜ਼ਾਰ ਖਾਂ ਅਤੇ ਸੁਖਵਿੰਦਰ ਸਿੰਘ ਸ੍ਰੀ ਮੁਕਤਸਰ ਸਾਹਿਬ ਦੀ ਦੇਖਰੇਖ ਵਿਚ ਹੋਈ | ਚੋਣ ਦੌਰਾਨ ...
ਭਾਈਰੂਪਾ, 28 ਮਈ (ਵਰਿੰਦਰ ਲੱਕੀ)-646 ਬੇਰੁਜ਼ਗਾਰ ਪੀ.ਟੀ.ਆਈ. ਅਧਿਆਪਕ ਕਮੇਟੀ ਦੇ ਆਗੂ ਨਿਰਮਲ ਸਿੰਘ ਭਾਈਰੂਪਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 646 ਪੀ.ਟੀ.ਆਈ. ਅਧਿਆਪਕਾਂ ਦੀ ਭਰਤੀ ਸਬੰਧੀ ਮੈਰਿਟ ਲਿਸਟ ਜਾਰੀ ਕਰਾਉਣ ਲਈ ਪੀ.ਟੀ.ਆਈ ਅਧਿਆਪਕਾਂ ਦੀ ਆਗਾਮੀ ਇਕ ਜੂਨ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX