ਤਾਜਾ ਖ਼ਬਰਾਂ


ਕੇਂਦਰੀ ਮੁਲਾਜ਼ਮਾਂ ਨੂੰ ਦੀਵਾਲੀ ਦਾ ਤੋਹਫ਼ਾ, ਸਰਕਾਰ ਨੇ 4 ਫ਼ੀਸਦੀ ਵਧਾਇਆ ਮਹਿੰਗਾਈ ਭੱਤਾ
. . .  3 minutes ago
ਨਵੀਂ ਦਿੱਲੀ, 28 ਸਤੰਬਰ- ਦੇਸ਼ ਦੇ 50 ਲੱਖ ਤੋਂ ਵੱਧ ਕੇਂਦਰੀ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ ਹੈ। ਕੇਂਦਰ ਸਰਕਾਰ ਨੇ ਅੱਜ ਮਹਿੰਗਾਈ ਭੱਤੇ (ਡੀ.ਏ.) 'ਚ ਵਾਧਾ ਕੀਤਾ ਹੈ। ਇਸ ਨੂੰ 34 ਫ਼ੀਸਦ ਤੋਂ ਵਧਾ ਕੇ 38 ਫ਼ੀਸਦੀ ਕਰ ਦਿੱਤਾ ਗਿਆ...
ਸ਼ਹੀਦ ਭਗਤ ਸਿੰਘ ਨੂੰ ਨਮਨ ਕਰਦਿਆਂ ਬੋਲੇ ਮੁੱਖ ਮੰਤਰੀ ਭਗਵੰਤ ਮਾਨ, ਕਿਹਾ 'ਸੱਚੀਆਂ ਨੀਅਤਾਂ ਨੂੰ ਮੁਰਾਦਾਂ'
. . .  15 minutes ago
ਚੰਡੀਗੜ੍ਹ, 28 ਸਤੰਬਰ- ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਖਟਕੜ ਕਲਾਂ ਪਹੁੰਚ ਕੇ ਸ਼ਹੀਦ ਭਗਤ ਸਿੰਘ ਨੂੰ ਨਮਨ ਕੀਤਾ। ਉਨ੍ਹਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਸ਼ਹੀਦਾਂ ਦੇ ਸੁਪਨੇ ਪੂਰੇ ਨਹੀਂ ਕੀਤੇ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ ਸੱਚੀਆਂ ਨੀਅਤਾਂ...
ਡਾਕਟਰ ਕੋਲੋਂ ਫਿਰੌਤੀ ਮੰਗਣ ਦੇ ਮਾਮਲੇ 'ਚ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਲਿਆ ਪੁਲਿਸ ਰਿਮਾਂਡ
. . .  13 minutes ago
ਅੰਮ੍ਰਿਤਸਰ, 28 ਸਤੰਬਰ (ਰੇਸ਼ਮ ਸਿੰਘ)-ਡਾਕਟਰ ਕੋਲੋਂ ਫ਼ਿਰੌਤੀ ਮੰਗਣ ਦੇ ਚਰਚਿਤ ਮਾਮਲੇ 'ਚ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਅੱਜ ਇੱਥੇ ਅਦਾਲਤ 'ਚ ਪੇਸ਼ ਕਰਕੇ ਪੁਲਿਸ ਰਿਮਾਂਡ ਲੈ ਲਿਆ ਗਿਆ ਹੈ। ਉਸ ਨੂੰ ਇੱਥੇ ਚੀਫ਼ ਜੁਡੀਸ਼ਲ ਮੈਜਿਸਟਰੇਟ ਅਸ਼ੀਸ਼ ਸਾਲਦੀ...
ਨਾਭਾ ਵਿਖੇ ਮਨਾਇਆ ਗਿਆ ਸ਼ਹੀਦ ਭਗਤ ਸਿੰਘ ਜੀ ਦਾ 115ਵਾਂ ਜਨਮ ਦਿਹਾੜਾ
. . .  29 minutes ago
ਨਾਭਾ, 28 ਸਤੰਬਰ (ਕਰਮਜੀਤ ਸਿੰਘ)- ਅੱਜ ਨਾਭਾ ਵਿਖੇ ਸ਼ਹੀਦ ਭਗਤ ਸਿੰਘ ਵੈੱਲਫੇਅਰ ਸੁਸਾਇਟੀ ਵਲੋਂ ਪ੍ਰਧਾਨ ਪਰਮਜੀਤ ਸਿੰਘ ਥੂਹੀ ਦੀ ਅਗਵਾਈ 'ਚ ਸ਼ਹੀਦ-ਏ-ਆਜ਼ਮਸ.ਭਗਤ ਸਿੰਘ ਦਾ 115ਵਾਂ ਜਨਮ ਦਿਨ ਸ਼ਰਧਾ ਤੇ ਸਤਿਕਾਰ ਨਾਲ...
ਕੈਨੇਡਾ ਨੇ ਜਾਰੀ ਕੀਤੀ ਐਡਵਾਈਜ਼ਰੀ, ਕਿਹਾ-'ਭਾਰਤ 'ਚ ਪਾਕਿਸਤਾਨ ਨਾਲ ਲੱਗਦੇ ਇਲਾਕਿਆਂ ਦੀ ਨਾ ਕਰੋ ਯਾਤਰਾ'
. . .  28 minutes ago
ਓਟਾਵਾ, 28 ਸਤੰਬਰ- ਕੈਨੇਡਾ ਨੇ ਆਪਣੇ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਗੁਜਰਾਤ, ਪੰਜਾਬ ਤੇ ਰਾਜਸਥਾਨ ਸੂਬਿਆਂ ਦੇ ਸਾਰੇ ਖ਼ੇਤਰਾਂ ਦੀ ਯਾਤਰਾ ਤੋਂ ਬਚਣ, ਜੋ ਪਾਕਿਸਤਾਨ ਨਾਲ ਲੱਗਦੀਆਂ ਸਰਹੱਦਾਂ ਨੂੰ ਸਾਂਝਾ ਕਰਦੇ...
ਵੱਡੀ ਖ਼ਬਰ: ਚੀਨ ਦੇ ਰੈਸਟੋਰੈਂਟ 'ਚ ਲੱਗੀ ਅੱਗ, 17 ਲੋਕਾਂ ਦੀ ਮੌਤ
. . .  about 1 hour ago
ਬੀਜਿੰਗ, 28 ਸਤੰਬਰ-ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਿਕ ਉੱਤਰ-ਪੂਰਬੀ ਚੀਨ ਦੇ ਰੈਸਟੋਰੈਂਟ 'ਚ ਅੱਗ ਲੱਗਣ ਨਾਲ 17 ਲੋਕਾਂ ਦੀ ਮੌਤ ਹੋ ਗਈ ਹੈ।
ਪਿੰਡ ਸਿੰਘੇ ਵਾਲਾ 'ਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਇਕਾਈ ਦਾ ਗਠਨ
. . .  about 1 hour ago
ਮੰਡੀ ਲਾਧੂਕਾ, 28 ਸਤੰਬਰ (ਮਨਪ੍ਰੀਤ ਸਿੰਘ ਸੈਣੀ)-ਪਿੰਡ ਸਿੰਘੇ ਵਾਲਾ ਵਿਖੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਇਕਾਈ ਦਾ ਗਠਨ ਕੀਤਾ ਗਿਆ, ਜਿਸ 'ਚ ਵਿਸ਼ੇਸ਼ ਤੌਰ 'ਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸਮੂਹ...
ਹਿਮਾਚਲ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਹਰਸ਼ ਮਹਾਜਨ ਭਾਜਪਾ 'ਚ ਹੋਏ ਸ਼ਾਮਿਲ
. . .  about 1 hour ago
ਨਵੀਂ ਦਿੱਲੀ, 28 ਸਤੰਬਰ-ਕਾਂਗਰਸ ਦੀ ਹਿਮਾਚਲ ਪ੍ਰਦੇਸ਼ ਇਕਾਈ ਦੇ ਸੀਨੀਅਰ ਆਗੂ ਅਤੇ ਕਾਰਜਕਾਰੀ ਪ੍ਰਧਾਨ ਹਰਸ਼ ਮਹਾਜਨ ਅੱਜ ਭਾਰਤੀ ਜਨਤਾ ਪਾਰਟੀ (ਭਾਜਪਾ) 'ਚ ਸ਼ਾਮਿਲ ਹੋ ਗਏ ਹਨ।
ਸੁਪਰੀਮ ਕੋਰਟ 12 ਅਕਤੂਬਰ ਨੂੰ ਨੋਟਬੰਦੀ ਵਿਰੁੱਧ ਪਟੀਸ਼ਨਾਂ 'ਤੇ ਕਰੇਗਾ ਸੁਣਵਾਈ
. . .  about 1 hour ago
ਨਵੀਂ ਦਿੱਲੀ, 28 ਸਤੰਬਰ- ਸੁਪਰੀਮ ਕੋਰਟ ਨੇ ਨੋਟਬੰਦੀ ਖ਼ਿਲਾਫ਼ ਪਟੀਸ਼ਨਾਂ ਦੀ ਸੁਣਵਾਈ ਦੀ ਤਾਰੀਕ ਤੈਅ ਕਰ ਦਿੱਤੀ ਹੈ। ਸੁਪਰੀਮ ਕੋਰਟ 12 ਅਕਤੂਬਰ ਨੂੰ ਨੋਟਬੰਦੀ ਦੀ ਸੰਵਿਧਾਨਕ ਵੈਧਤਾ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ 'ਤੇ ਸੁਣਵਾਈ...
ਘਰ-ਘਰ ਆਟਾ ਵੰਡਣ ਦੀ ਸਕੀਮ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਇਕ ਵਾਰ ਫ਼ਿਰ ਵੱਡਾ ਝਟਕਾ
. . .  about 1 hour ago
ਖਡੂਰ ਸਾਹਿਬ, 28 ਸਤੰਬਰ (ਰਸ਼ਪਾਲ ਸਿੰਘ ਕੁਲਾਰ)- ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵਲੋਂ ਇਕ ਅਕਤੂਬਰ ਤੋਂ ਸ਼ੁਰੂ ਕੀਤੀ ਜਾਣ ਵਾਲੀ ਘਰ-ਘਰ ਆਟਾ ਵੰਡਣ ਵਾਲੀ ਸਕੀਮ ਉੱਪਰ ਮਾਣਯੋਗ ਹਾਈਕੋਰਟ ਦੇ ਡਬਲ ਬੈਂਚ ਨੇ ਰੋਕ ਲਗਾ ਦਿੱਤੀ ਹੈ...
ਖੇਤੀਬਾੜੀ ਵਿਭਾਗ ਨਾਲ ਮਿਲ ਕੇ ਪੀ.ਏ.ਯੂ. ਦੇ ਵਿਦਿਆਰਥੀ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਬਾਰੇ ਜਾਗਰੂਕ ਕਰਨਗੇ-ਧਾਲੀਵਾਲ
. . .  about 2 hours ago
ਲੁਧਿਆਣਾ, 28 ਸਤੰਬਰ (ਪੁਨੀਤ ਬਾਵਾ)-ਖੇਤੀਬਾੜੀ ਵਿਭਾਗ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਪ੍ਰਦੂਸ਼ਣ ਰੋਕਥਾਮ ਬੋਰਡ ਤੇ ਪੁਲਿਸ ਵਿਭਾਗ ਨਾਲ ਮਿਲ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਦੇ ਵਿਦਿਆਰਥੀ ਕਿਸਾਨਾਂ ਨੂੰ ਪਰਾਲੀ ਨਾ...
ਕੱਲ੍ਹ ਜਾਮ ਰਹੇਗਾ ਜਲੰਧਰ-ਫਗਵਾੜਾ ਹਾਈਵੇਅ, ਇਸ ਰੂਟ 'ਤੇ ਜਾਣ ਵਾਲੇ ਰਹੋ ਸਾਵਧਾਨ
. . .  1 minute ago
ਜਲੰਧਰ, 28 ਸਤੰਬਰ-ਸੰਯੁਕਤ ਕਿਸਾਨ ਮੋਰਚੇ ਵਿਚਲੀਆਂ ਕਿਸਾਨ ਜਥੇਬੰਦੀਆਂ ਵਲੋਂ 29 ਸਤੰਬਰ ਨੂੰ ਹਾਈਵੇਅ ਜਾਮ ਕਰਨ ਦੇ ਦਿੱਤੇ ਗਏ ਸੱਦਾ ਦਾ ਜਲੰਧਰ ਪੋਟੈਟੋ ਗ੍ਰੋਅਰਜ਼ ਐਸੋਸੀਏਸ਼ਨ (ਜੇ.ਪੀ.ਜੀ.ਏ.) ਨੇ ਸਮਰਥਨ ਦੇਣ ਦਾ ਐਲਾਨ ਕੀਤਾ ਹੈ...
ਅੰਮ੍ਰਿਤਸਰ: ਸਿੱਖ ਜਥੇਬੰਦੀਆਂ ਨੇ ਨਸ਼ਿਆਂ ਦੀ ਵਿਕਰੀ ਨੂੰ ਪੱਕੇ ਤੌਰ 'ਤੇ ਬੰਦ ਕਰਵਾਉਣ ਲਈ ਆਈ.ਜੀ. ਪੁਲਿਸ ਬਾਰਡਰ ਰੇਂਜ ਨੂੰ ਦਿੱਤਾ ਮੰਗ ਪੱਤਰ
. . .  about 2 hours ago
ਅੰਮ੍ਰਿਤਸਰ, 28 ਸਤੰਬਰ (ਜਸਵੰਤ ਸਿੰਘ ਜੱਸ)- ਵੱਖ-ਵੱਖ ਸਿੱਖ ਜਥੇਬੰਦੀਆਂ ਵਲੋਂ ਗੁਰੂ ਨਗਰੀ ਅੰਮ੍ਰਿਤਸਰ 'ਚ ਨਸ਼ਿਆਂ ਦੀ ਵਿਕਰੀ, ਸ਼ਰਾਬ ਦੇ ਠੇਕੇ, ਪਾਨ ਬੀੜੀ ਤੇ ਮੀਟ ਦੀਆਂ ਦੁਕਾਨਾਂ ਨੂੰ ਪੱਕੇ ਤੌਰ 'ਤੇ ਬੰਦ ਕਰਾਉਣ ਲਈ ਆਈ.ਜੀ. ਪੁਲਿਸ....
ਖਟਕੜ ਕਲਾਂ ਪੁੱਜੇ ਮੁੱਖ ਮੰਤਰੀ ਭਗਵੰਤ ਮਾਨ
. . .  about 2 hours ago
ਬੰਗਾ, 28 ਸਤੰਬਰ (ਜਸਬੀਰ ਸਿੰਘ ਨੂਰਪੁਰ)-ਖਟਕੜ ਕਲਾਂ ਵਿਖੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਨ ਤੇ ਮੁੱਖ ਮੰਤਰੀ ਭਗਵੰਤ ਮਾਨ ਪੁੱਜੇ ਹਨ। ਇਸ ਮੌਕੇ ਉਨ੍ਹਾਂ ਵਲੋਂ ਸ਼ਹੀਦਾਂ ਨੂੰ ਸਿਜਦਾ ਕੀਤਾ ਗਿਆ।
ਜਲੰਧਰ 'ਚ ਦਿਨ-ਦਿਹਾੜੇ ਪਿਸਤੌਲ ਦੀ ਨੌਕ 'ਤੇ 5 ਲੱਖ ਤੋਂ ਵੱਧ ਦੀ ਲੁੱਟ, ਲੁਟੇਰੇ ਫ਼ਰਾਰ
. . .  about 2 hours ago
ਜਲੰਧਰ, 28 ਸਤੰਬਰ (ਐੱਮ.ਐੱਸ.ਲੋਹੀਆ)-ਜਲੰਧਰ 'ਚ ਦਿਨ-ਦਿਹਾੜੇ ਲੁੱਟ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਸਥਾਨਕ ਦਮੋਰੀਆ ਪੁੱਲ ਨੇੜੇ ਇਕ ਵਪਾਰੀ ਤੋਂ 2 ਲੁਟੇਰਿਆਂ ਨੇ ਪਿਸਤੌਲ ਦੀ ਨੌਕ 'ਤੇ 5 ਲੱਖ 64...
ਚੋਰੀ ਦੌਰਾਨ ਫੈਕਟਰੀ 'ਚ ਵਰਕਰ ਦਾ ਕਤਲ ਕਰਨ ਦੇ ਮਾਮਲੇ 'ਚ ਦੋ ਗ੍ਰਿਫ਼ਤਾਰ
. . .  about 2 hours ago
ਲੁਧਿਆਣਾ, 28 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਪਿੰਡ ਜਸਪਾਲ ਬਾਂਗਰ ਵਿਚ ਬੀਤੇ ਦਿਨ ਫ਼ੈਕਟਰੀ 'ਚ ਚੋਰੀ ਕਰਨ ਦੌਰਾਨ ਵਰਕਰ ਦਾ ਕਤਲ ਕਰਨ ਦੇ ਮਾਮਲੇ 'ਚ ਦੋ ਨੌਜਵਾਨਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ...
ਝਬਾਲ: ਪੁੱਤ ਨੇ ਗੋਲੀ ਮਾਰ ਕੇ ਪਿਓ ਦੀ ਕੀਤੀ ਹੱਤਿਆ
. . .  about 2 hours ago
ਝਬਾਲ, 28 ਸਤੰਬਰ (ਸੁਖਦੇਵ ਸਿੰਘ)- ਥਾਣਾ ਝਬਾਲ ਅਧੀਨ ਆਉਂਦੇ ਪਿੰਡ ਕੋਟ ਧਰਮ ਚੰਦ ਕਲਾਂ ਵਿਖੇ ਸਾਬਕਾ ਫ਼ੌਜੀ ਦਿਲਬਾਗ ਸਿੰਘ ਨੇ ਆਪਣੇ ਪਿਤਾ ਰਘਬੀਰ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਰਘਬੀਰ ਸਿੰਘ ਦੇ ਛੋਟੇ...
ਯੂ.ਪੀ. ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਅਯੁੱਧਿਆ 'ਚ ਲਤਾ ਮੰਗੇਸ਼ਕਰ ਚੌਕ ਦਾ ਕੀਤਾ ਉਦਘਾਟਨ
. . .  about 3 hours ago
ਨਵੀਂ ਦਿੱਲੀ, 28 ਸਤੰਬਰ-ਯੂ.ਪੀ. ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਅਯੁੱਧਿਆ 'ਚ ਲਤਾ ਮੰਗੇਸ਼ਕਰ ਚੌਕ ਦਾ ਕੀਤਾ ਉਦਘਾਟਨ
ਸਪਰੇਅ ਚੜ੍ਹਨ ਕਾਰਨ ਕਿਸਾਨ ਦੀ ਮੌਤ
. . .  about 3 hours ago
ਸੁਨਾਮ ਊਧਮ ਸਿੰਘ ਵਾਲਾ, 28 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)- ਨੇੜਲੇ ਪਿੰਡ ਛਾਜਲਾ ਦੇ ਇਕ ਕਿਸਾਨ ਦੀ ਸਪਰੇਅ ਚੜ੍ਹਨ ਕਾਰਨ ਮੌਤ ਹੋਣ ਦੀ ਖ਼ਬਰ ਹੈ। ਪੁਲਿਸ ਥਾਣਾ ਛਾਜਲੀ ਦੇ ਸਹਾਇਕ ਥਾਣੇਦਾਰ ਰਮੇਸ਼ਵਰ ਦਾਸ ਨੇ ਦੱਸਿਆ ਕਿ...
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਮਿਮਿਟ ਕਾਲਜ ਮਲੋਟ ਦੀ ਸਾਈਕਲ ਰੈਲੀ 'ਚ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕੀਤੀ ਸ਼ਿਰਕਤ
. . .  about 3 hours ago
ਮਲੋਟ, 28 ਸਤੰਬਰ (ਪਾਟਿਲ)- ਅੱਜ ਮਿਮਿਟ ਕਾਲਜ ਮਲੋਟ ਵਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ। ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵਲੋਂ ਰੈਲੀ ਦਾ ਉਦਘਾਟਨ ਕੀਤਾ ਗਿਆ...
ਸ਼ਹੀਦ ਭਗਤ ਸਿੰਘ ਜੀ ਦੇ 115ਵੇਂ ਜਨਮਦਿਨ ਤੇ ਮੰਤਰੀ ਈ.ਟੀ.ਓ. ਅਤੇ ਡੀ.ਸੀ. ਵਲੋਂ ਦਿੱਤੀ ਗਈ ਸ਼ਰਧਾਂਜਲੀ
. . .  about 3 hours ago
ਅੰਮ੍ਰਿਤਸਰ, 28 ਸਤੰਬਰ (ਰੇਸ਼ਮ ਸਿੰਘ)- ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ 115ਵੇਂ ਜਨਮਦਿਨ ਮੌਕੇ ਅੱਜ ਇੱਥੇ ਹੋਏ ਸਮਾਗਮ ਦੌਰਾਨ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਅਤੇ ਡੀ.ਸੀ. ਹਰਪ੍ਰੀਤ ਸਿੰਘ ਸੂਦਨ ਵਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਨੌਜਵਾਨਾਂ ਨੂੰ ਵੱਡਾ ਤੋਹਫ਼ਾ
. . .  about 3 hours ago
ਚੰਡੀਗੜ੍ਹ, 28 ਸਤੰਬਰ-ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ ਮੌਕੇ ਨੌਜਵਾਨਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਇਸ ਸਬੰਧੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਰਾਹੀਂ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਟਵੀਟ ਵਿਚ ਲਿਖਿਆ ਹੈ...
ਸ਼ਹੀਦ ਭਗਤ ਸਿੰਘ ਦੇ ਨਾਂ ਨਾਲ ਜਾਣਿਆ ਜਾਵੇਗਾ ਚੰਡੀਗੜ੍ਹ ਦਾ ਹਵਾਈ ਅੱਡਾ, ਨਿਰਮਲਾ ਸੀਤਾਰਮਨ ਨੇ ਕੀਤਾ ਉਦਘਾਟਨ
. . .  about 3 hours ago
ਚੰਡੀਗੜ੍ਹ, 28 ਸਤੰਬਰ- ਚੰਡੀਗੜ੍ਹ ਹਵਾਈ ਅੱਡੇ ਦਾ ਨਾਂ ਅੱਜ ਤੋਂ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਵਜੋਂ ਜਾਣਿਆ ਜਾਵੇਗਾ। ਇਸ ਦੇ ਨਾਮਕਰਨ ਨੂੰ ਲੈ ਕੇ ਹਵਾਈ ਅੱਡੇ 'ਤੇ ਇਕ ਸਮਾਗਮ ਕਰਵਾਇਆ ਜਾ ਰਿਹਾ...
ਪਾਕਿਸਤਾਨੀ ਡਰੋਨ ਵਲੋਂ ਭਾਰਤ ਅੰਦਰ ਘੁਸਪੈਠ, ਡਰੋਨ ਡੇਗਣ ਲਈ ਬੀ.ਐੱਸ.ਐੱਫ. ਨੇ ਕੀਤੀ ਫ਼ਾਇਰਿੰਗ
. . .  about 4 hours ago
ਖਾਲੜਾ, 28 ਸਤੰਬਰ (ਜੱਜਪਾਲ ਸਿੰਘ ਜੱਜ)- ਖਾਲੜਾ ਸੈਕਟਰ ਅਧੀਨ ਆਉਂਦੀ ਬੀ.ਐੱਸ.ਐੱਫ. ਦੀ ਸਰਹੱਦੀ ਚੌਕੀ ਧਰਮਾਂ ਦੇ ਅਧੀਨ ਆਉਂਦੇ ਏਰੀਏ ਅੰਦਰ 27 ਅਤੇ 28 ਸਤੰਬਰ ਦੀ ਦਰਮਿਆਨੀ ਰਾਤ ਨੂੰ 11:10 ਵਜੇ ਪਾਕਿਸਤਾਨੀ ਡਰੋਨ ਵਲੋਂ...
ਖਟਕੜ ਕਲਾਂ 'ਚ ਅੱਜ ਪੁੱਜਣਗੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ
. . .  about 4 hours ago
ਬੰਗਾ 28 ਸਤੰਬਰ (ਜਸਬੀਰ ਸਿੰਘ ਨੂਰਪੁਰ)- ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਨ ਤੇ ਖਟਕੜ ਕਲਾਂ ਵਿਖੇ ਕਰਵਾਏ ਜਾ ਰਹੇ ਰਾਜ ਪੱਧਰੀ ਸਮਾਗਮ 'ਚ ਸ਼ਹੀਦਾਂ ਨੂੰ ਸਿਜਦਾ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 22 ਹਾੜ ਸੰਮਤ 554

ਅੰਮ੍ਰਿਤਸਰ / ਦਿਹਾਤੀ

ਲਾਇਸੰਸੀ ਅਸਲ੍ਹਾ ਤੇ ਕਾਰ ਘਰੋਂ ਧੱਕੇ ਨਾਲ ਲੈ ਜਾਣ ਦੇ ਲਗਾਏ ਦੋਸ਼

ਚੋਗਾਵਾਂ, 5 ਜੁਲਾਈ (ਗੁਰਬਿੰਦਰ ਸਿੰਘ ਬਾਗੀ)-ਕੁਲਵਿੰਦਰ ਕੌਰ ਪਤਨੀ ਰਵਿੰਦਰ ਸਿੰਘ ਤੇ ਕਮਲਪ੍ਰੀਤ ਕੌਰ ਪਤਨੀ ਮਨਪ੍ਰੀਤ ਸਿੰਘ ਵਾਸੀ ਕਸਬਾ ਚੋਗਾਵਾਂ ਨੇ ਪੰਜਾਬ ਦੇ ਮੁੱਖ ਮੰਤਰੀ, ਡੀ. ਜੀ. ਪੀ. ਪੰਜਾਬ, ਜ਼ਿਲ੍ਹੇ ਦੇ ਐੱਸ. ਐੱਸ. ਪੀ. ਅਤੇ ਹੋਰਨਾ ਸਿਆਸੀ ਪਾਰਟੀਆਂ ਦੇ ...

ਪੂਰੀ ਖ਼ਬਰ »

ਅੰਬਰ ਸਕੂਲ ਤਨੇਲ ਦੇ ਪੰਜ ਵਿਦਿਆਰਥੀਆਂ ਵਲੋਂ ਮੈਰਿਟ ਪੁਜੀਸ਼ਨਾ ਕੀਤੀਆਂ ਹਾਸਿਲ

ਮੱਤੇਵਾਲ, 5 ਜੁਲਾਈ (ਗੁਰਪ੍ਰੀਤ ਸਿੰਘ ਮੱਤੇਵਾਲ)-ਅੰਬਰ ਪਬਲਿਕ ਸੀਨੀ. ਸੈਕੰ. ਸਕੂਲ ਨਵਾਂ ਤਨੇਲ ਹਰ ਸਾਲ ਮੈਰਿਟ ਪੁਜ਼ੀਸ਼ਨਾਂ ਪ੍ਰਾਪਤ ਕਰਕੇ ਚਾਨਣ ਮੁਨਾਰਾ ਸਾਬਤ ਹੋ ਰਿਹਾ ਹੈ | ਅੱਠਵੀਂ ਦੇ ਨਤੀਜਿਆਂ ਵਿਚੋਂ ਨੌ ਮੈਰਿਟ ਪੁਜੀਸ਼ਨਾਂ ਪ੍ਰਾਪਤ ਕਰਕੇ ਮਾਣ ਹਾਸਿਲ ...

ਪੂਰੀ ਖ਼ਬਰ »

ਘਰਿੰਡਾ ਤੇ ਕਾਹਨਗੜ੍ਹ ਪੁਲਿਸ ਨੇ ਹੈਰੋਇਨ ਸਮੇਤ ਕੀਤੇ ਗਿ੍ਫ਼ਤਾਰ

ਅਟਾਰੀ, 5 ਜੁਲਾਈ (ਗੁਰਦੀਪ ਸਿੰਘ ਅਟਾਰੀ)-ਜ਼ਿਲ੍ਹਾ ਪੁਲਿਸ ਮੁਖੀ ਅੰਮਿ੍ਤਸਰ ਦਿਹਾਤੀ ਵਲੋਂ ਨਸ਼ੇ ਵਿਰੁੱਧ ਵਿੱਢੀ ਗਈ ਮੁਹਿੰਮ ਤਹਿਤ ਪੁਲਿਸ ਥਾਣਾ ਘਰਿੰਡਾ ਟੀ ਪੁਆਇੰਟ ਅਟਾਰੀ ਬਾਈਪਾਸ ਮੌਜੂਦ ਸੀ | ਸਾਹਮਣੇ ਵਾਲੀ ਸਾਈਡ ਤੋਂ ਦੋ ਨੌਜਵਾਨ ਆਉਂਦੇ ਦਿਖਾਈ ਦਿੱਤੇ ਜੋ ...

ਪੂਰੀ ਖ਼ਬਰ »

ਸੱਤਿਆ ਭਾਰਤੀ ਸਕੂਲ ਦੀਆਂ ਵਿਦਿਆਰਥਣਾਂ ਦੀ ਜਵਾਹਰ ਨਵੋਦਿਆ ਸਕੂਲ ਲਈ ਚੋਣ

ਅਜਨਾਲਾ, 5 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)-ਸੱਤਿਆ ਭਾਰਤੀ ਐਲੀਮੈਂਟਰੀ ਸਕੂਲ ਗੁੱਝਾਪੀਰ ਦੀਆਂ 2 ਵਿਦਿਆਰਥਣਾਂ ਸਖ਼ਤ ਮਿਹਨਤ ਕਰਨ ਤੋਂ ਬਾਅਦ ਜੀ. ਐੱਨ. ਵੀ. ਦਾ ਪੇਪਰ ਪਾਸ ਕਰਕੇ ਨਵੋਦਿਆ ਸਕੂਲ ਲਈ ਚੁਣੀਆਂ ਗਈਆਂ ਹਨ | ਵਿਦਿਆਰਥਣਾਂ ਸ਼ਾਨਪ੍ਰੀਤ ਕੌਰ ਸਰਾਏ ਤੇ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਔਰਤ ਦੀ ਮੌਤ

ਮਜੀਠਾ, 5 ਜੁਲਾਈ (ਮਨਿੰਦਰ ਸਿੰਘ ਸੋਖੀ)-ਪੁਰਾਣਾ ਬੱਸ ਅੱਡਾ ਮਜੀਠਾ ਵਿਖੇ ਇਕ ਔਰਤ ਦੀ ਰੇਤ ਵਾਲੇ ਟਿੱਪਰ ਹੇਠਾਂ ਆਉਣ ਕਾਰਨ ਮੌਤ ਹੋਣ ਦਾ ਸਮਾਚਾਰ ਹੈ | ਥਾਣਾ ਮਜੀਠਾ ਦੇ ਪੁਲਿਸ ਸਬ ਇੰਸ: ਬਲਜੀਤ ਸਿੰਘ ਵਲੋਂ ਮਿਲੀ ਜਾਣਕਾਰੀ ਅਨੁਸਾਰ ਸੰਤੋਸ਼ ਪਤਨੀ ਸੁਭਾਸ਼ ਵਾਸੀ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਬਰਾਮਦ, ਮਾਮਲਾ ਦਰਜ

ਅਜਨਾਲਾ, 5 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)-ਥਾਣਾ ਅਜਨਾਲਾ ਦੀ ਪੁਲਿਸ ਵਲੋਂ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਇਕ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰਕੇ ਉਸ ਦੇ ਘਰੋਂ 20 ਬੋਤਲਾਂ ਨਾਜਾਇਜ਼ ਦੇਸੀ ਸ਼ਰਾਬ ਬਰਾਮਦ ...

ਪੂਰੀ ਖ਼ਬਰ »

ਦੋ ਗੱਡੀਆਂ ਦੀ ਟੱਕਰ 'ਚ ਔਰਤ ਦੀ ਮੌਤ

ਚੌਂਕ ਮਹਿਤਾ, 5 ਜੁਲਾਈ (ਜਗਦੀਸ਼ ਸਿੰਘ ਬਮਰਾਹ)-ਸਥਾਨਕ ਕਸਬੇ ਵਿਚ ਬਲੈਰੋ ਪਿੱਕਅੱਪ ਗੱਡੀ ਤੇ ਆਈ ਟਵੰਟੀ ਕਾਰ ਦਰਮਿਆਨ ਹੋਏ ਸੜਕ ਹਾਦਸੇ ਵਿਚ ਇਕ ਔਰਤ ਦੀ ਮੌਤ ਹੋ ਗਈ | ਮੌਕੇ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਬਲੈਰੋ ਐੱਚ. ਪੀ 65-4625 ਹਿਮਾਚਲ (ਮੰਡੀ) ਟਮਾਟਰ ਨਾਲ ਉਵਰਲੋਡ ...

ਪੂਰੀ ਖ਼ਬਰ »

ਚੋਰੀ ਦੇ ਮੋਟਰਸਾਈਕਲ ਸਮੇਤ ਇਕ ਕਾਬੂ, ਦੂਸਰਾ ਫਰਾਰ

ਮਜੀਠਾ, 5 ਜੁਲਾਈ (ਮਨਿੰਦਰ ਸਿੰਘ ਸੋਖੀ)-ਜ਼ਿਲ੍ਹਾ ਪੁਲਿਸ ਮੁਖੀ ਅੰਮਿ੍ਤਸਰ ਦਿਹਾਤੀ ਦੀਆਂ ਹਦਾਇਤਾਂ ਅਤੇ ਐੱਸ. ਐੱਚ. ਓ. ਮਜੀਠਾ ਹਿਮਾਂਸ਼ੂ ਭਗਤ ਦੀ ਨਿਗਰਾਨੀ ਹੇਠ ਥਾਣਾ ਮਜੀਠਾ ਦੇ ਏ. ਐੱਸ. ਆਈ. ਜਗਦੀਪ ਸਿੰਘ ਸਾਥੀ ਕਰਮਚਾਰੀਆਂ ਨਾਲ ਭੇੜੇ ਪੁਰਸ਼ਾਂ ਦੀ ਤਲਾਸ਼ ਵਿਚ ...

ਪੂਰੀ ਖ਼ਬਰ »

ਅਜਨਾਲਾ 'ਚ ਸਰਕਾਰ ਮੁਹੱਲਾ ਕਲੀਨਿਕ ਖੋਲ੍ਹਣ ਲਈ ਤਿਆਰ, ਪਰ ਸਿਵਲ ਹਸਪਤਾਲ 'ਚ ਮਾਹਿਰ ਡਾਕਟਰ ਤੇ ਹੋਰ ਸਹੂਲਤਾਂ ਪੂਰੀਆਂ ਨਹੀਂ

ਐੱਸ. ਪ੍ਰਸ਼ੋਤਮ ਅਜਨਾਲਾ, 5 ਜੁਲਾਈ-ਕਰੀਬ 30 ਹਜ਼ਾਰ ਦੀ ਵੱਸੋਂ ਵਾਲੇ ਅਜਨਾਲਾ ਸ਼ਹਿਰ 'ਚ ਟ੍ਰੈਫਿਕ ਜਾਮ, ਜਨਤਕ ਪਖਾਨਿਆਂ ਖੁਣੋਂ ਵਾਂਝੇ ਬਾਜ਼ਾਰਾਂ, ਸੜਕਾਂ ਦੀ ਖਸਤਾ ਹਾਲਤ, ਖੇਡ ਸਟੇਡੀਅਮ, ਬੱਚਿਆਂ ਲਈ ਪਾਰਕਾਂ ਸਮੇਤ ਸਰਕਾਰੀ ਸਿਹਤ ਸੇਵਾਵਾਂ ਦੀ ਅੱਧ ਅਧੂਰੀ ...

ਪੂਰੀ ਖ਼ਬਰ »

ਪਾਵਨ ਵਾਲਮੀਕਿ ਤੀਰਥ ਵਿਖੇ ਸਤਿਗੁਰੂ ਗਿਆਨ ਨਾਥ ਤੇ ਲਵ ਕੁਸ਼ ਦਾ ਜਨਮ ਦਿਹਾੜਾ ਮਨਾਇਆ

ਰਾਮ ਤੀਰਥ, 5 ਜੁਲਾਈ (ਧਰਵਿੰਦਰ ਸਿੰਘ ਔਲਖ)-ਭਗਵਾਨ ਵਾਲਮੀਕਿ ਆਸ਼ਰਮ ਵਿਖੇ ਸਤਿਗੁਰੂ ਗਿਆਨ ਨਾਥ ਤੇ ਭਗਵਾਨ ਵਾਲਮੀਕਿ ਜੀ ਦੇ ਪਿਆਰੇ ਚੇਲੇ ਤੇ ਮਾਤਾ ਸੀਤਾ ਦੇ ਸਪੁੱਤਰ ਲਵ ਅਤੇ ਕੁਸ਼ ਦਾ ਜਨਮ ਦਿਹਾੜਾ ਸ਼ਰਧਾ ਭਾਵਨਾ ਸਹਿਤ ਮਨਾਇਆ ਗਿਆ | ਇਸ ਮੌਕੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਆਪਣੇ ਵਿਧਾਇਕਾਂ ਡਾ. ਜਸਬੀਰ ਸਿੰਘ ਸੰਧੂ ਤੇ ਜਸਵਿੰਦਰ ਸਿੰਘ ਰਮਦਾਸ, ਹਲਕਾ ਰਾਜਾਸਾਂਸੀ ਦੇ ਸੀਨੀਅਰ ਆਗੂ ਬਲਦੇਵ ਸਿੰਘ ਮਿਆਦੀਆਂ ਸਮੇਤ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ ਤੇ ਉਨ੍ਹਾਂ ਪਾਵਨ ਵਾਲਮੀਕਿ ਆਸ਼ਰਮ ਵਿਖੇ ਮੱਥਾ ਟੇਕਿਆ, ਜਿੱਥੇ ਭਗਵਾਨ ਆਸ਼ਰਮ ਧੂਣਾ ਸਾਹਿਬ ਟਰੱਸਟ (ਰਜਿ.) ਦੇ ਗੱਦੀ ਨਸ਼ੀਨ ਮਹੰਤ ਮਲਕੀਤ ਨਾਥ ਮੁਖੀ ਸੰਤ ਸਮਾਜ, ਬਾਬਾ ਬਲਵੰਤ ਨਾਥ, ਜੀ. ਐੱਮ. ਪਵਿੰਦਰ ਕਲਿਆਣ, ਸਤਿਗੁਰੂ ਗਿਆਨ ਆਸ਼ਰਮ ਵਿਖੇ ਸੰਤ ਗਿਰਧਾਰੀ ਨਾਥ ਤੇ ਲਵ ਕੁਸ਼ ਪਾਠਸ਼ਾਲਾ ਵਿਖੇ ਮਹੰਤ ਮਨਜੀਤ ਗਿਰ ਨੇ ਮੁੱਖ ਮੰਤਰੀ ਨੂੰ ਸਨਮਾਨਿਤ ਕੀਤਾ | ਭਗਵਾਨ ਵਾਲਮੀਕਿ ਆਸ਼ਰਮ ਧੂਣਾ ਟਰੱਸਟ ਦੇ ਚੇਅਰਮੈਨ ਓਮ ਪ੍ਰਕਾਸ਼ ਗੱਬਰ ਤੇ ਮੁੱਖ ਜਨਰਲ ਸਕੱਤਰ ਕਮਲ ਖੋਸਲਾ ਨੇ ਟਰੱਸਟ ਵਲੋਂ ਮੁੱਖ ਮੰਤਰੀ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਭਗਵਾਨ ਵਾਲਮੀਕਿ ਆਸ਼ਰਮ ਦੀ ਪਵਿੱਤਰਤਾ ਤੇ ਮਰਿਆਦਾ ਨੂੰ ਕਾਇਮ ਰੱਖਣ ਲਈ ਤੀਰਥ ਦੀ ਫਿਰਨੀ ਤੋਂ ਬੀ. ਐੱਸ. ਐੱਫ਼. ਦਾ ਨਜਾਇਜ਼ ਕਬਜ਼ਾ ਹਟਾਉਣ ਤੇ ਸ਼ਰਾਇਨ ਬੋਰਡ ਭੰਗ ਕਰਕੇ ਇਸ ਦੀ ਸੇਵਾ ਸੰਤ ਸਮਾਜ ਨੂੰ ਦੇਣ ਦੀ ਮੰਗ ਕੀਤੀ | ਇਸਦੇ ਜੁਆਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਉਹ ਜਲਦੀ ਹੀ ਇਸ ਸਬੰਧੀ ਮੀਟਿੰਗ ਬੁਲਾ ਕੇ ਕੋਈ ਐਲਾਨ ਕਰਨਗੇ | ਇਸ ਮੌਕੇ ਦਲਜੀਤ ਸਿੰਘ ਮਿਆਦੀਆਂ, ਸੰਦੀਪ ਸਿੰਘ ਖਿਆਲਾ, ਸੁਖਦੇਵ ਸਿੰਘ ਬਲੱਗਣ, ਬਾਬਾ ਰਕੇਸ਼ ਨਾਥ, ਭਗਵਾਨ ਵਾਲਮੀਕਿ ਸੰਘਰਸ਼ ਸੈਨਾ ਦੇ ਜਨਰਲ ਸਕੱਤਰ ਸਤਨਾਮ ਸਿੰਘ ਖਿਆਲਾ ਸੰਤ ਸਮਾਜ ਦੇ ਆਗੂਆਂ ਤੋਂ ਇਲਾਵਾ ਵਾਲਮੀਕਿ ਭਾਈਚਾਰੇ ਦੇ ਆਗੂ ਤੇ ਸੰਗਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ |
ਪੱਤਰਕਾਰਾਂ ਤੇ ਸ਼ਰਧਾਲੂਆਂ ਨੂੰ ਆਸ਼ਰਮ ਵਿਚ ਜਾਣ ਤੋਂ ਰੋਕਿਆ
ਮੁੱਖ ਮੰਤਰੀ ਦੇ ਸੁਰੱਖਿਆ ਕਰਮੀਆਂ ਤੇ ਪੁਲਿਸ ਵਲੋਂ ਪੱਤਰਕਾਰਾਂ ਤੇ ਆਮ ਸ਼ਰਧਾਲੂਆਂ ਨੂੰ ਮੰਦਰ ਦੇ ਅੰਦਰ ਜਾਣ ਤੋਂ ਜਬਰੀ ਰੋਕਿਆ ਗਿਆ, ਜਿਸ ਕਰਕੇ ਉਨ੍ਹਾਂ ਵਿਚਕਾਰ ਭਰਵੀਂ ਬਹਿਸ ਵੀ ਹੋਈ | ਇਸ ਸਬੰਧੀ ਆਪਣਾ ਪ੍ਰਤੀਕਰਮ ਕਰਦਿਆਂ ਕਮਲ ਖੋਸਲਾ ਨੇ ਕਿਹਾ ਕਿ ਜਦੋਂ ਮੁੱਖ ਮੰਤਰੀ ਜਾਂ ਹੋਰ ਵੱਡੀਆਂ ਸਿਆਸੀ ਹਸਤੀਆਂ ਨਤਮਸਤਕ ਹੋਣ ਲਈ ਆਉਣ ਤਾਂ ਪ੍ਰਸਾਸ਼ਨ ਨੂੰ ਇੰਨੀ ਸਖ਼ਤੀ ਨਹੀਂ ਕਰਨੀ ਚਾਹੀਦੀ |

ਖ਼ਬਰ ਸ਼ੇਅਰ ਕਰੋ

 

ਪੰਜਾਬ ਸਰਕਾਰ ਨੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਖੇਤੀਬਾੜੀ ਵਿਭਾਗ ਵੀ ਦਿੱਤਾ

ਅਜਨਾਲਾ, 5 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)-ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤੇ ਐੱਨ. ਆਰ. ਆਈ. ਮਾਮਲਿਆਂ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਸੂਬੇ ਦਾ ਖੇਤੀਬਾੜੀ ਅਤੇ ...

ਪੂਰੀ ਖ਼ਬਰ »

ਕੋਟਲਾ ਸੁਲਤਾਨ ਸਿੰਘ ਦੇ ਗੁਰਦੁਆਰਾ ਵਿਖੇ ਗੁਰਮਤਿ ਕੈਂਪ ਲਗਾਇਆ

ਮਜੀਠਾ, 5 ਜੁਲਾਈ (ਮਨਿੰਦਰ ਸਿੰਘ ਸੋਖੀ)-ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਧਰਮ ਪ੍ਰਚਾਰ ਕਮੇਟੀ ਵਲੋਂ ਪਿੰਡਾਂ 'ਚ ਵਿਦਿਆਰਥੀਆਂ ਨੂੰ ਗੁਰਮਤਿ ਨਾਲ ਜੋੜਣ ਦੇ ਮਕਸਦ ਨਾਲ ਗੁਰਮਤਿ ਕੈਪ ਲਗਾਏ ਜਾ ਰਹੇ ਹਨ | ਇਸ ...

ਪੂਰੀ ਖ਼ਬਰ »

ਆਲ ਇੰਡੀਆ ਫੈੱਡਰੇਸ਼ਨ ਆਫ਼ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਵਲੋਂ ਇਕੱਤਰਤਾ

ਮਜੀਠਾ, 5 ਜੁਲਾਈ (ਜਗਤਾਰ ਸਿੰਘ ਸਹਿਮੀ)-ਆਲ ਇੰਡੀਆ ਫੈੱਡਰੇਸ਼ਨ ਆਫ਼ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਪੰਜਾਬ ਦੀ ਇਕੱਤਰਤਾ ਜ਼ਿਲ੍ਹਾ ਅੰਮਿ੍ਤਸਰ ਦੇ ਪ੍ਰਧਾਨ ਗੁਰਮਿੰਦਰ ਕੌਰ ਹਰੀਆਂ ਦੀ ਅਗਵਾਈ ਵਿਚ ਮਜੀਠਾ ਵਿਖੇ ਹੋਈ, ਜਿਸ ਨੂੰ ਉਕਤ ਤੋਂ ਇਲਾਵਾ ਸੁਰਜੀਤ ਕੌਰ, ...

ਪੂਰੀ ਖ਼ਬਰ »

ਗੜਗੱਜ ਜਥਾ ਤਰਸਿੱਕਾ ਨੇ ਬੂਟੇ ਲਾ ਕੇ ਵਣ ਮਹਾਂਉਤਸਵ ਮਨਾਇਆ

ਤਰਸਿੱਕਾ, 5 ਜੁਲਾਈ (ਅਤਰ ਸਿੰਘ ਤਰਸਿੱਕਾ)-ਉੱਘੀ ਸਮਾਜ ਸੇਵੀ ਜਥੇਬੰਦੀ ਗੜਗੱਜ ਜਥਾ ਤਰਸਿੱਕਾ ਨੇ ਪਿੰਡ ਤਰਸਿੱਕਾ ਨੂੰ ਹਰਿਆ ਭਰਿਆ ਬਣਾਉਣ ਤੇ ਪ੍ਰਦੂਸ਼ਣ ਰਹਿਤ ਕਰਨ ਲਈ ਸਮੇਂ ਦੀ ਲੋੜ ਨੂੰ ਮੁੱਖ ਰੱਖਦਿਆਂ ਪਿੰਡ ਤੇ ਕਸਬਾ ਤਰਸਿੱਕਾ ਦੇ ਚਾਰ ਚੁਫੇਰੇ ਬੂਟੇ ...

ਪੂਰੀ ਖ਼ਬਰ »

ਪੈਨਸ਼ਨਰਾਂ ਵਲੋਂ ਸੂਬਾ ਸਰਕਾਰ ਵਿਰੁੱਧ ਰੋਸ ਮਾਰਚ ਤੇ ਮੁਜ਼ਾਹਰਾ

ਅਜਨਾਲਾ, 5 ਜੁਲਾਈ (ਐਸ. ਪ੍ਰਸ਼ੋਤਮ)-ਪੰਜਾਬ ਪੈਨਸ਼ਨਰਜ ਤੇ ਸੀਨੀ: ਸੀਟੀਜਨ ਵੈਲਫੇਅਰ ਐਸੋਸਿਏਸ਼ਨ ਦੇ ਤਹਿਸੀਲ ਪ੍ਰਧਾਨ ਪਿ੍ੰ. ਵਾਸਦੇਵ ਸ਼ਰਮਾ ਦੀ ਪ੍ਰਧਾਨਗੀ ਹੇਠ ਤਹਿਸੀਲ ਭਰ ਦੇ ਪੈਨਸ਼ਨਰਾਂ ਨੇ ਸੂਬਾ ਸਰਕਾਰ ਵਲੋਂ ਬਜਟ 'ਚ ਪੈਨਸ਼ਨਰਾਂ ਦੀਆਂ ਹੱਕੀ ਵਿੱਤੀ ...

ਪੂਰੀ ਖ਼ਬਰ »

ਸੰਘਰਸ਼ਾਂ ਦੀ ਲਾਮਬੰਦੀ ਲਈ ਜਮਹੂਰੀ ਕਿਸਾਨ ਸਭਾ ਨੇ ਵਜਾਇਆ ਤਿਆਰੀ ਦਾ ਬਿਗਲ

ਅਜਨਾਲਾ, 5 ਜੁਲਾਈ (ਐਸ. ਪ੍ਰਸ਼ੋਤਮ)-ਇੱਥੇ ਸੰਯੁਕਤ ਕਿਸਾਨ ਮੋਰਚਾ ਵਲੋਂ ਐਲਾਨੇ ਗਏ ਪੜਾਅ ਵਾਰ ਕੇਂਦਰੀ ਮੋਦੀ ਸਰਕਾਰ ਵਿਰੁੱਧ ਸੰਘਰਸ਼ਾਂ ਲਈ ਕਿਸਾਨ ਮਜਦੂਰਾਂ ਦੀ ਲਾਮਬੰਦੀ ਲਈ ਪਹਿਲ ਕਦਮੀ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ. ਸਤਨਾਮ ...

ਪੂਰੀ ਖ਼ਬਰ »

ਸ੍ਰੀ ਅਮਰਨਾਥ ਯਾਤਰਾ ਦੀ ਬੱਸ ਦਾ ਏ. ਟੀ. ਓ. ਵਲੋਂ ਚਲਾਨ, ਭੜਕੇ ਸ਼ਰਧਾਲੂਆਂ ਕੀਤਾ ਰੋਡ ਜਾਮ

ਜੈਂਤੀਪੁਰ, 5 ਜੁਲਾਈ (ਭੁਪਿੰਦਰ ਸਿੰਘ ਗਿੱਲ)-ਸ੍ਰੀ ਅਮਰਨਾਥ ਯਾਤਰਾ 'ਤੇ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਬੱਸ ਦਾ ਨਿਯਮਾਂ ਤੇ ਦੂਸਰੇ ਇਲਾਕੇ ਵਿਚ ਜਾ ਕੇ ਚਲਾਨ ਕਰਨ 'ਤੇ ਏ. ਟੀ. ਓ. ਦੇ ਖ਼ਿਲਾਫ਼ ਸ਼ਿਵ ਭਗਤਾਂ ਵਲੋਂ ਨੈਸ਼ਨਲ ਹਾਈਵੇ ਜਾਮ ਕਰਕੇ ਰੋਸ ਮੁਜ਼ਾਹਰਾ ਕੀਤਾ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜਨਮ ਦਿਹਾੜੇ ਮੌਕੇ ਸਾਲਾਨਾ ਜੋੜ ਮੇਲਾ ਮਨਾਇਆ

ਹਰਸਾ ਛੀਨਾ, 5 ਜੁਲਾਈ (ਕੜਿਆਲ)-ਸਥਾਨਕ ਬਲਾਕ ਅਧੀਨ ਪੈਂਦੇ ਪਿੰਡ ਕੜਿਆਲ ਦੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਿਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜਨਮ ਦਿਹਾੜੇ ਮੌਕੇ ਸੱਚਖੰਡ ਵਾਸੀ ...

ਪੂਰੀ ਖ਼ਬਰ »

ਪਵਿੱਤਰ ਸਕੂਲ ਜੇਠੂਵਾਲ ਦੇ ਬਾਰ੍ਹਵੀਂ ਤੇ ਦਸਵੀਂ ਦੇ ਨਤੀਜਿਆਂ 'ਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ

ਜੇਠੂਵਾਲ, 5 ਜੁਲਾਈ (ਮਿੱਤਰਪਾਲ ਸਿੰਘ ਰੰਧਾਵਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਬਾਰਵੀਂ ਤੇ ਦਸਵੀਂ ਕਲਾਸ ਦੇ ਐਲਾਨੇ ਗਏ ਨਤੀਜਿਆਂ 'ਚ ਪਵਿੱਤਰ ਸੀਨੀਅਰ ਸੈਕੰਡਰੀ ਸਕੂਲ ਜੇਠੂਵਾਲ ਦੇ ਵਿਦਿਆਰਥੀਆਂ ਵਲੋਂ ਮੈਡੀਕਲ, ਨਾਨ ਮੈਡੀਕਲ ਤੇ ਆਰਟਸ ਵਿਚੋਂ ਵੱਖ-ਵੱਖ ...

ਪੂਰੀ ਖ਼ਬਰ »

ਨੰਬਰਦਾਰਾ ਯੂਨੀਅਨ ਦੀ ਚੋਣ ਮੀਟਿੰਗ

ਬਾਬਾ ਬਕਾਲਾ ਸਾਹਿਬ, 5 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ)-ਨੰਬਰਦਾਰਾ ਯੂਨੀਅਨ ਤਹਿਸੀਲ ਬਾਬਾ ਬਕਾਲਾ ਸਾਹਿਬ ਦੀ ਮੀਟਿੰਗ ਪਿੰਡ ਲੱਖੂਵਾਲ ਵਿਖੇ ਨੰਬਰਦਾਰ ਲਖਵਿੰਦਰ ਸਿੰਘ ਲੱਖੂਵਾਲ ਦੇ ਗ੍ਰਹਿ ਵਿਖੇ ਹੋਈ, ਜਿਸ ਵਿਚ ਨੰਬਰਦਾਰ ਪਾਲ ਸਿੰਘ ਵਲੋਂ ਪ੍ਰਧਾਨਗੀ ਤੋਂ ...

ਪੂਰੀ ਖ਼ਬਰ »

ਪਿੰਡ ਕੋਟ ਖਹਿਰਾ 'ਚ ਗਲੀ ਨਾ ਬਨਣ 'ਤੇ ਪਿੰਡ ਵਾਸੀਆਂ ਵਲੋਂ ਰੋਸ ਪ੍ਰਦਰਸ਼ਨ

ਤਰਸਿੱਕਾ, 5 ਜੁਲਾਈ (ਅਤਰ ਸਿੰਘ ਤਰਸਿੱਕਾ)-ਪਿੰਡ ਕੋਟ ਖਹਿਰਾ 'ਚ ਲੰਮੇ ਅਰਸੇ ਤੋਂ ਗਲੀ ਪੱਕੀ ਨਾ ਬਨਣ 'ਤੇ ਪਿੰਡ ਵਾਸੀਆਂ ਨੇ ਤਿਖੇ ਗੁੱਸੇ ਤੇ ਰੋਹ 'ਚ ਗ੍ਰਾਮ ਪੰਚਾਇਤ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਹੈ | ਇਸ ਸਬੰਧੀ ਹਰਦਿਆਲ ਸਿੰਘ ਆਗੂ ਕਿਸਾਨ ਮਜ਼ਦੂਰ ਸੰਘਰਸ਼ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX