ਸ਼ਿਵ ਸ਼ਰਮਾ
ਜਲੰਧਰ, 4 ਅਗਸਤ-ਮੌਜੂਦਾ ਕਾਂਗਰਸੀ ਨਿਗਮ ਦਾ ਕਾਰਜਕਾਲ ਖ਼ਤਮ ਹੋਣ ਦੇ 6 ਮਹੀਨੇ ਪਹਿਲਾਂ ਹੀ ਸ਼ਹਿਰ ਦੇ ਹਲਾਤ ਬਦਤਰ ਹੋਣੇ ਸ਼ੁਰੂ ਹੋ ਗਏ ਹਨ ਤੇ ਇਸ ਵੇਲੇ ਗੰਦੇ ਪਾਣੀ, ਕੂੜੇ, ਸੀਵਰ ਸਮੱਸਿਆਵਾਂ ਅਤੇ ਕਈ ਮੁਲਾਜ਼ਮਾਂ ਨੂੰ ਤਨਖ਼ਾਹਾਂ ਦੀ ਅਦਾਇਗੀ ਨੂੰ ...
ਜਲੰਧਰ, 4 ਅਗਸਤ (ਐੱਮ. ਐੱਸ. ਲੋਹੀਆ)-ਸਵਤੰਤਰਤਾ ਦਿਵਸ ਸਬੰਧੀ ਸ਼ਹਿਰ 'ਚ ਚੌਕਸੀ ਵਧਾਉਣ ਲਈ ਇਕ ਪਾਸੇ ਰੋਜ਼ਾਨਾ ਪੁਲਿਸ ਦੇ ਉੱਚ ਅਧਿਕਾਰੀਆਂ ਦੀਆਂ ਮੀਟਿੰਗਾਂ ਹੋ ਰਹੀਆਂ ਹਨ, ਦੂਸਰੇ ਪਾਸੇ ਐਕਟਿਵਾ 'ਤੇ ਆਏ 3 ਲੁਟੇਰੇ ਚਿੱਟੇ ਦਿਨ ਬੈਂਕ 'ਚੋਂ ਕਰੀਬ 15 ਲੱਖ ਰੁਪਏ ਦੀ ...
ਜਲੰਧਰ, 4 ਅਗਸਤ (ਸ਼ਿਵ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 15 ਅਗਸਤ ਨੂੰ ਦੇਸ਼ ਭਰ 'ਚ ਬਣੇ ਹੋਏ ਕਮਾਂਡ ਐਂਡ ਕੰਟਰੋਲ ਸੈਂਟਰ ਦਾ ਉਦਘਾਟਨ ਕੀਤੇ ਜਾਣੇ ਹਨ ਜਿਸ ਕਰਕੇ ਪੁਲਿਸ ਲਾਈਨ ਵਿਚ ਇਮਾਰਤ ਵਿਚ ਇਸ ਪ੍ਰਾਜੈਕਟ ਨੂੰ ਸ਼ੁਰੂ ਕਰਨ ਲਈ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ ...
ਲੋਹੀਆਂ ਖਾਸ, 4 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ) ਲੋਹੀਆਂ ਇਲਾਕੇ 'ਚ ਪਿੱਛਲੇ ਕਈ ਦਿਨਾਂ ਤੋਂ ਧੱਫ਼ੜਾਂ ਦੀ ਬੀਮਾਰੀ ਨਾਲ ਪੀੜ੍ਹਤ ਗਾਂਵਾਂ ਦੇ ਮਾਰੇ ਜਾਣ ਤੋਂ ਬਾਅਦ ਪਿਛਲੇ 3 ਦਿਨਾਂ 'ਚ ਗਊਸ਼ਾਲਾ ਲੋਹੀਆਂ ਵਿੱਚ ਵੀ 10 ਦੇ ਕਰੀਬ ਗਾਵਾਂ ਮਰ ਚੁੱਕੀਆਂ ਹਨ ਤੇ 15 ਤੋਂ ...
ਜਲੰਧਰ, 4 ਅਗਸਤ (ਸ਼ਿਵ)- ਵਾਲਮੀਕਿ ਮਜ਼੍ਹਬੀ ਸਿੱਖ ਵੈੱਲਫੇਅਰ ਐਸੋਸੀਏਸ਼ਨ ਟਰੱਸਟ (ਵਾਮਸਵੈਟ) ਵਲੋਂ ਵਿਸ਼ੇਸ਼ ਮੀਟਿੰਗ ਟਰੱਸਟ ਦੇ ਉਪ ਚੇਅਰਮੈਨ ਵਿਜੇ ਸਭਰਵਾਲ ਦੀ ਪ੍ਰਧਾਨਗੀ ਹੇਠ ਗੁਰੂ ਤੇਗ਼ ਬਹਾਦਰ ਨਗਰ ਭਾਈ ਜੈਤਾ ਜੀ ਮਾਰਕੀਟ ਵਿਖੇ ਹੋਈ¢ ਜਿਸ ਵਿਚ ਸ੍ਰੀ ਰਾਜ ...
ਜਲੰਧਰ, 4 ਅਗਸਤ (ਚੰਦੀਪ ਭੱਲਾ)-ਭਾਰਤੀ ਜੀਵਨ ਬੀਮਾ ਨਿਗਮ ਪੈਨਸ਼ਨਰਜ਼ ਤੇ ਫੈਮਿਲੀ ਪੈਨਸ਼ਨਰਜ਼ ਵਲੋਂ 30 ਫੀਸਦੀ ਪੈਨਸ਼ਨ ਦੀ ਮੰਨੀ ਹੋਈ ਮੰਗ ਲਾਗੂ ਕਰਵਾਉਣ ਲਈ ਕੇਂਦਰ ਸਰਕਾਰ ਖ਼ਿਲਾਫ ਰੋਸ ਮੁਜ਼ਾਹਰਾ ਕੀਤਾ | ਇਸ ਦੌਰਾਨ ਸਥਾਨਕ ਮੁੱਖ ਦਫ਼ਤਰ ਮੁਹਰੇ ਪ੍ਰਦਰਸ਼ਨ ਕਰਦੇ ਹੋਏ ਤੇ ਆਪਣੇ ਸਾਥੀਆਂ ਨੂੰ ਸੰਬੋਧਨ ਕਰਦੇ ਹੋਏ ਐਸੋਸੀਏਸ਼ਨ ਦੇ ਮੰਡਲ ਸਕੱਤਰ ਸੁਰਜੀਤ ਰਾਮ ਤੇ ਪ੍ਰਧਾਨ ਵੇਦ ਪ੍ਰਕਾਸ਼ ਨੇ ਦੱਸਿਆ ਕਿ ਅੱਜ ਪੂਰੇ ਭਾਰਤ 'ਚ ਐਲ.ਆਈ.ਸੀ ਤੇ ਜੀ.ਆਈ.ਸੀ ਦੇ ਦਫ਼ਤਰਾਂ ਦੇ ਸਾਹਮਣੇ ਆਲ ਇੰਡੀਆ ਇੰਸ਼ੋਰੈਂਸ ਪੈਨਸ਼ਨਰਜ਼ ਐਸੋਸੀਏਸ਼ਨ ਦੇ ਸੱਦੇ 'ਤੇ ਭਾਰੀ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਐਲ.ਆਈ.ਸੀ ਤੇ ਜੀ.ਆਈ.ਸੀ ਦੇ ਬੋਰਡ ਆਫ ਡਾਇਰੈਕਟਰਜ਼ ਵਲੋਂ ਫੈਮਿਲੀ ਪੈਨਸ਼ਨ ਦੀ 15 ਫੀਸਦੀ ਤੋਂ 30 ਫੀਸਦੀ ਦੀ ਮੰਗ ਸਬੰਧੀ ਸਿਫਾਰਿਸ਼ ਕੇਂਦਰ ਸਰਕਾਰ ਨੂੰ ਪਾਸ ਕਰਕੇ ਭੇਜੀ ਹੋਈ ਹੈ, ਪਰ ਕੇਂਦਰ ਦੀ ਭਾਜਪਾ ਸਰਕਾਰ ਬਿਨ੍ਹਾਂ ਕਿਸੇ ਕਾਰਨ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਦੇਰੀ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਸਰਕਾਰੀ ਖੇਤਰ ਦੇ ਬੈਂਕਾਂ 'ਚ ਸਰਕਾਰ ਵਲੋਂ ਪਹਿਲਾਂ ਹੀ ਇਹ ਦਰ ਲਾਗੂ ਕੀਤੀ ਜਾ ਚੁੱਕੀ ਹੈ | ਇਸ ਨਾਲ ਸਰਕਾਰ ਦੇ ਖਜਾਨੇ 'ਤੇ ਕਿਸੇ ਤਰ੍ਹਾਂ ਦਾ ਬੋਝ ਵੀ ਨਹੀਂ ਪੈਣਾ ਹੈ | ਉਨ੍ਹਾਂ ਕਿਹਾ ਕਿ 15 ਫੀਸਦੀ ਦੀ ਫੈਮਿਲੀ ਪੈਨਸ਼ਨ ਨਾਲ ਪੈਨਸ਼ਨਰਜ਼ ਦੇ ਆਸ਼ਰਿਤਾ ਨੂੰ ਬੜੀ ਮੁਸ਼ਕਿਲ ਨਾਲ ਆਪਣਾ ਜੀਵਨ ਬਸਰ ਕਰਨਾ ਪੈ ਰਿਹਾ ਹੈ, ਇਸ ਲਈ 30 ਫੀਸਦੀ ਫੈਮਿਲੀ ਪੈਨਸ਼ਨ ਸਬੰਧੀ ਛੇਤੀ ਤੋਂ ਛੇਤੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ | ਇਸ ਦੌਰਾਨ ਇਨ੍ਹਾਂ ਤੋਂ ਇਲਾਵਾ ਪ੍ਰਵੀਨ ਕੁਮਾਰ ਛਾਬੜਾ, ਪੰਕਜ ਭਾਰਦਵਾਜ, ਡੀ.ਐਲ.ਵਰਮਾ, ਬੀ.ਐਸ.ਮਿਨਹਾਸ, ਮਹਿੰਦਰ ਸਿੰਘ, ਵਾਈ.ਪੀ.ਸ਼ਰਮਾ, ਰੇਨੂੰ ਕਾਲੜਾ ਆਦਿ ਮੌਜੂਦ ਸਨ |
ਜਲੰਧਰ, 4 ਅਗਸਤ (ਹਰਵਿੰਦਰ ਸਿੰਘ ਫੁੱਲ)-ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਗੁਰਦੁਆਰਾ ਚਰਨ ਕੰਵਲ ਸਾਹਿਬ (ਪਾਤਸ਼ਾਹੀ ਛੇਵੀਂ) ਬਸਤੀ ਸ਼ੇਖ ਦਰਵੇਸ਼ ਵਲੋਂ ਚਰਨ ਪਾਵਨ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ...
ਜਲੰਧਰ, 3 ਅਗਸਤ (ਰਣਜੀਤ ਸਿੰਘ ਸੋਢੀ)- ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਸਕੱਤਰ ਸੁਰਿੰਦਰ ਕੁਮਾਰ ਲੈਕਚਰਾਰ ਸਰੀਰਕ ਸਿੱਖਿਆ ਤੇ ਕੌਮਾਂਤਰੀ ਰੈਫ਼ਰੀ ਜੁਡੋ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਤੇ ਜ਼ਿਲ੍ਹਾ ਟੂਰਨਾਮੈਂਟ ਦੇ ...
ਜਲੰਧਰ, 4 ਅਗਸਤ (ਸ਼ਿਵ)-ਪਾਵਰਕਾਮ ਦੇ ਚੀਫ਼ ਇੰਜੀ. ਮੀਟਰਿੰਗ ਇੰਜੀ. ਰਵਿੰਦਰ ਸਿੰਘ ਵਲੋਂ ਮੀਟਰ ਲੈਬ ਦਾ ਨਿਰੀਖਣ ਕੀਤਾ ਗਿਆ | ਉਨ੍ਹਾਂ ਨਾਲ ਪਵਨ ਕੁਮਾਰ, ਉਪ ਮੁੱਖ ਇੰਜੀ. ਮੀਟਰਿੰਗ ਹਲਕਾ ਜਲੰਧਰ ਵੀ ਉਨ੍ਹਾਂ ਦੇ ਨਾਲ ਸਨ | ਲੈਬ ਦੇ ਐਕਸੀਅਨ ਇੰਜੀ. ਗੁਰਪ੍ਰੀਤ ਸਿੰਘ ...
ਜਲੰਧਰ, 4 ਅਗਸਤ (ਐੱਮ. ਐੱਸ. ਲੋਹੀਆ)-ਨਸ਼ਾ ਤਸਕਰ ਤੋਂ 275 ਗ੍ਰਾਮ ਹੈਰੋਇਨ ਬਰਾਮਦ ਕਰਕੇ ਕਮਿਸ਼ਨਰੇਟ ਪੁਲਿਸ ਦੇ ਐਂਟੀ ਨਾਰਕੋਟਿਕ ਸੈੱਲ ਦੀ ਟੀਮ ਨੇ ਉਸ ਨੂੰ ਗਿ੍ਫ਼ਤਾਰ ਕਰਕੇ, 2 ਦਿਨ ਦੇ ਪੁਲਿਸ ਰਿਮਾਂਡ 'ਤੇ ਲਿਆ ਹੈ | ਗਿ੍ਫ਼ਤਾਰ ਕੀਤੇ ਮੁਲਜ਼ਮ ਦੀ ਪਛਾਣ ਇਕਬਾਲ ਸਿੰਘ ...
ਜਮਸ਼ੇਰ ਖ਼ਾਸ, 3 ਅਗਸਤ (ਅਵਤਾਰ ਤਾਰੀ)-ਸਿਵਲ ਸਰਜਨ, ਜਲੰਧਰ ਡਾ. ਰਮਨ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਖਵਿੰਦਰ ਸਿੰਘ ਦੀ ਅਗਵਾਈ 'ਚ 1 ਅਗਸਤ ਤੋਂ 7 ਅਗਸਤ ਤੱਕ ਵਿਸ਼ਵ ਸਤਨਪਤਾਨ ਹਫ਼ਤਾ ਜਾਗਰੂਕਤਾ ਦੇ ਮੱਦੇਨਜ਼ਰ ਮਨਾਇਆ ਜਾ ਰਿਹਾ ਹੈ ...
ਜਲੰਧਰ, 4 ਅਗਸਤ (ਜਸਪਾਲ ਸਿੰਘ)-ਜਲੰਧਰ-ਫਗਵਾੜਾ ਜੀ. ਟੀ. ਦੇ ਨਾਲ ਦੋਵੇਂ ਪਾਸੇ ਧੰਨੋਵਾਲੀ ਤੇ ਬੜਿੰਗ ਤੋਂ ਲੈ ਕੇ ਖਜੂਰਲੇ ਤੱਕ ਬਣੀ ਸਰਵਿਸ ਲੇਨ ਵੱਡੇ-ਵੱਡੇ ਟਰਾਲਿਆਂ ਦਾ ਅੱਡਾ ਬਣੀ ਨਜ਼ਰ ਆਉਂਦੀ ਹੈ | ਸਰਵਿਸ ਲੇਨ ਦੇ ਦੋਵੇਂ ਪਾਸੇ ਜਿੱਥੇ ਵੱਡੇ-ਵੱਡੇ ਟਰਾਲੇ ਅਕਸਰ ...
ਜਲੰਧਰ, 4 ਅਗਸਤ (ਚੰਦੀਪ ਭੱਲਾ)-ਪ੍ਰਸਤਾਵਿਤ ਦਿੱਲੀ-ਕਟੜਾ ਐਕਸਪ੍ਰੈਸ ਵੇਅ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਲ੍ਹੇ 'ਚ ਜ਼ਮੀਨ ਦੇ ਕਬਜ਼ੇ ਲਈ 97 ਪ੍ਰਤੀਸ਼ਤ ਪ੍ਰਕਿਰਿਆ ਪੂਰੀ ਕਰ ਲਈ ਹੈ ਤੇ ਪ੍ਰਸਤਾਵਿਤ ਰਿੰਗ ਰੋਡ ਤਹਿਤ ਜਲੰਧਰ ਬਾਈਪਾਸ ਦੇ ਇੱਕ ਹੋਰ ਪ੍ਰਾਜੈਕਟ ਲਈ 52 ...
ਜਲੰਧਰ, 4 ਅਗਸਤ (ਚੰਦੀਪ ਭੱਲਾ)-ਏ.ਸੀ.ਜੇ.ਐਮ ਪਰਿੰਦਰ ਸਿੰਘ ਦੀ ਅਦਾਲਤ ਨੇ ਚੋਰੀ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਰਾਜੇਸ਼ ਸਿੰਘ ਪੁੱਤਰ ਸਾਮਾ ਸਿੰਘ ਵਾਸੀ ਯੂ.ਪੀ ਹਾਲ ਵਾਸੀ ਕੋਟ ਬਾਬਾ ਦੀਪ ਸਿੰਘ ਨਗਰ, ਜਲੰਧਰ ਕੈਂਟ ਨੂੰ 1 ਸਾਲ ਕੈਦ ਦੀ ਸਜ਼ਾ ਦਾ ਹੁਕਮ ਦਿੱਤਾ ...
ਜਲੰਧਰ, 4 ਅਗਸਤ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਤਰਨਤਾਰਨ ਸਿੰਘ ਬਿੰਦਰਾ ਦੀ ਅਦਾਲਤ ਨੇ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲਿਜਾਣ ਤੇ ਜਬਰ ਜਨਾਹ ਦੇ ਮਾਮਲੇ 'ਚ ਦੋਸ਼ ਸਾਬਤ ਨਾ ਹੋਣ 'ਤੇ ਦਲੀਪ ਕੁਮਾਰ ਪੁੱਤਰ ਘਸੀਟੇ ਕਸ਼ਯਪ ਵਾਸੀ ...
ਜਲੰਧਰ, 4 ਅਗਸਤ (ਰਣਜੀਤ ਸਿੰਘ ਸੋਢੀ)-ਬੱਚਿਆਂ ਦੀ ਵੱਖ-ਵੱਖ ਵਿਸ਼ਿਆਂ 'ਚ ਰੁਚੀ ਵਧਾਉਣ ਲਈ ਡਿਪਸ ਸੰਸਥਾਵਾਂ 'ਚ ਅੰਤਰ ਹਾਊਸ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ | ਇਸ 'ਚ ਡਾਇਮੰਡ, ਆਈਵਰੀ, ਪਰਲ, ਸਫੇਅਰ ਹਾਊਸ ਦੇ ਬੱਚਿਆਂ ਨੇ ਭਾਗ ਲਿਆ | ਚਾਰ ਰਾਊਾਡਾਂ ਦੇ ਇਸ ਮੁਕਾਬਲੇ 'ਚ ...
ਜਲੰਧਰ, 4 ਅਗਸਤ (ਐੱਮ. ਐੱਸ. ਲੋਹੀਆ)-ਕੇਂਦਰੀ ਹਲਕੇ ਦੇ ਵਿਧਾਇਕ ਰਮਨ ਅਰੋੜਾ ਦਾ ਪੀ.ਏ. ਬਣ ਕੇ ਸਰਕਾਰੀ ਅਧਿਕਾਰੀਆਂ ਨੂੰ ਫੋਨ ਕਰਕੇ ਹਦਾਇਤਾਂ ਦੇਣ ਵਾਲੇ 2 ਸਕੇ ਭਰਾਵਾਂ ਨੂੰ ਥਾਣਾ ਡਵੀਜ਼ਨ ਨੰਬਰ 4 ਦੀ ਪੁਲਿਸ ਨੇ ਕਾਬੂ ਕਰ ਲਿਆ, ਜਿਨ੍ਹਾਂ ਵਲੋਂ ਆਪਣੀ ਗ਼ਲਤੀ ਦੀ ...
ਜਲੰਧਰ ਛਾਉਣੀ, 4 ਅਗਸਤ (ਪਵਨ ਖਰਬੰਦਾ)-ਥਾਣਾ ਛਾਉਣੀ ਅਧੀਨ ਆਉਂਦੇ ਰੇਲਵੇ ਸਟੇਸ਼ਨ ਦੇ ਬਾਹਰ ਮੁੱਖ ਮਾਰਗ 'ਤੇ ਬੀਤੀ 27 ਜੁਲਾਈ ਨੂੰ ਮੋਟਰਸਾਈਕਲ ਨਾਲ ਟੱਕਰਾ ਕੇ ਗੰਭੀਰ ਜ਼ਖ਼ਮੀ ਹੋਏ ਅਣਪਛਾਤੇ ਵਿਅਕਤੀ ਦੀ ਅੱਜ ਰਾਮਾ ਮੰਡੀ ਦੇ ਜੌਹਲ 'ਚ ਹਸਪਤਾਲ 'ਚ ਇਲਾਜ ਦੌਰਾਨ ਮੌਤ ...
ਜਲੰਧਰ, 4 ਅਗਸਤ (ਐੱਮ. ਐੱਸ. ਲੋਹੀਆ)- ਇੰਨੋਸੈਂਟ ਹਾਰਟਸ ਮਲਟੀ ਸਪੈਸ਼ਿਐਲਿਟੀ ਹਸਪਤਾਲ ਵਿਖੇ ਵਿਸ਼ਵ ਸਤਨਪਾਨ ਹਫ਼ਤਾ ਮਨਾਇਆ ਜਾ ਰਿਹਾ ਹੈ | ਇਸ ਮੌਕੇ ਕਰਵਾਏ ਗਏ ਇਕ ਸੈਮੀਨਾਰ ਦੌਰਾਨ ਬਾਲ ਰੋਗਾਂ ਦੀ ਮਾਹਿਰ ਡਾ. ਨੂਪੁਰ ਸੂਦ ਨੇ ਨਵੇਂ ਜੰਮੇ ਬੱਚਿਆਂ ਦੀਆਂ ਮਾਵਾਂ ...
ਜਲੰਧਰ, 4 ਅਗਸਤ (ਜਸਪਾਲ ਸਿੰਘ)-ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਡਾ. ਪਰਮਿੰਦਰ ਸਿੰਘ ਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਸ਼ਹੀਦ ਭਗਤ ਸਿੰਘ ਦੀ ਅਮਿੱਟ ਇਤਿਹਾਸਕ ਦੇਣ ਨੂੰ ਮਿਟਾਉਣ ਲਈ ਵਰਤੇ ਜਾ ਰਹੇ ਹੋਛੇ ਹੱਥ ...
ਜਲੰਧਰ, 4 ਅਗਸਤ (ਹਰਵਿੰਦਰ ਸਿੰਘ ਫੁੱਲ)-ਵਧੀਕ ਡਿਪਟੀ ਕਮਿਸ਼ਨਰ (ਜ) ਮੇਜਰ ਅਮਿਤ ਸਰੀਨ ਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਰਿੰਦਰਪਾਲ ਸਿੰਘ ਬਾਜਵਾ ਨੇ ਵੀਰਵਾਰ ਨੂੰ ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ 15 ਅਗਸਤ ਨੂੰ ਆਜ਼ਾਦੀ ਦਿਹਾੜੇ ਮÏਕੇ ਕਰਵਾਏ ਜਾਣ ...
ਜਲੰਧਰ, 4 ਅਗਸਤ (ਜਸਪਾਲ ਸਿੰਘ)-ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ 'ਚ ਸ਼ਾਮਿਲ ਪੰਜਾਬ ਖੇਤ ਮਜ਼ਦੂਰ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ, ਮਜ਼ਦੂਰ ਮੁਕਤੀ ਮੋਰਚਾ ਪੰਜਾਬ, ਪੰਜਾਬ ਖੇਤ ਮਜ਼ਦੂਰ ਸਭਾ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ, ...
ਜਲੰਧਰ, 4 ਅਗਸਤ (ਜਸਪਾਲ ਸਿੰਘ)-ਸ਼ਾਹਕੋਟ 'ਚ ਪੁਲਿਸ ਵਲੋਂ ਕਾਮਰੇਡ ਚਰਨਜੀਤ ਸਿੰਘ ਥੰਮੂਵਾਲ ਅਤੇ ਹੋਰਨਾਂ ਵਿਰੁੱਧ ਦਰਜ ਕੀਤਾ ਝੂਠਾ ਪਰਚਾ ਰੱਦ ਕਰਵਾਉਣ ਲਈ ਵੱਖ-ਵੱਖ ਜਥੇਬੰਦੀਆਂ ਦਾ ਇੱਕ ਸਾਂਝਾ ਵਫ਼ਦ ਏ.ਡੀ.ਸੀ ਮੇਜਰ ਅਮਿਤ ਸਰੀਨ ਨੂੰ ਮਿਲਿਆ¢ਵਫ਼ਦ ਨੇ ਮੰਗ ਕੀਤੀ ...
ਜਲੰਧਰ, 4 ਅਗਸਤ (ਰਣਜੀਤ ਸਿੰਘ ਸੋਢੀ)-ਪੀ. ਸੀ. ਐਮ. ਐੱਸ. ਡੀ. ਕਾਲਜ ਫ਼ਾਰ ਵੁਮੈਨ, ਜਲੰਧਰ ਵਿਖੇ ਪਿ੍ੰਸੀਪਲ ਡਾ. ਪੂਜਾ ਪਰਾਸ਼ਰ ਦੀ ਅਗਵਾਈ ਹੇਠ, ਫ਼ੈਸ਼ਨ ਡਿਜ਼ਾਈਨਿੰਗ ਦੇ ਪੀ. ਜੀ. ਵਿਭਾਗ ਵਲੋਂ 'ਫੈਬਰਿਕ ਪੇਂਟਿੰਗ ਤੇ ਤਰਲ ਕਢਾਈ' ਵਿਸ਼ੇ 'ਤੇ ਦੋ ਰੋਜ਼ਾ ਵਰਕਸ਼ਾਪ ...
ਜਲੰਧਰ, 4 ਅਗਸਤ (ਜਸਪਾਲ ਸਿੰਘ)-ਮੁੱਖ ਖੇਤੀਬਾੜੀ ਅਫਸਰ ਡਾ. ਸੁਰਿੰਦਰ ਸਿੰਘ ਦੀ ਅਗਵਾਈ ਹੇਠ ਬਲਾਕ ਫਿਲੌਰ ਵਿਖੇ ਵੱਖ ਵੱਖ ਕੀੜੇਮਾਰ ਦਵਾਈਆਂ ਤੇ ਖਾਦ ਡੀਲਰਾਂ ਦੀ ਵਿਆਪਕ ਚੈਕਿੰਗ ਕੀਤੀ ਗਈ ¢ ਜਾਣਕਾਰੀ ਦਿੰਦੇ ਹੋਏ ਡਾ. ਸੁਰਿੰਦਰ ਸਿੰਘ ਨੇ ਦੱਸਿਆ ਹੈ ਕਿ ਜ਼ਿਲ੍ਹੇ ...
ਫਿਲੌਰ, 4 ਅਗਸਤ (ਸਤਿੰਦਰ ਸ਼ਰਮਾ)-ਵਾਰਡ ਨੰਬਰ ਤਿੰਨ ਦੀ ਮਹਿਲਾ ਕੌਂਸਲਰ ਨੇਹਾ ਪੰਮਾ ਤੇ ਉਨ੍ਹਾਂ ਦੇ ਪਤੀ ਸੋਨੂੰ ਪੰਮਾ ਨੇ ਕਿਹਾ ਕਿ ਸਾਨੂੰ ਦੇਸ਼ ਦੀ ਅਜ਼ਾਦੀ ਲਈ ਵੱਡਮੁਲਾ ਯੋਗਦਾਨ ਪਾਉਣ ਵਾਲੇ ਅਜ਼ਾਦੀ ਘੁਲਾਟੀਆਂ ਨੂੰ ਕਦੀ ਵੀ ਭੁਲਾਉਣਾ ਨਹੀਂ ਚਾਹੀਦਾ | ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX