ਹਰ ਸਾਲ ਜਦੋਂ 15 ਅਗਸਤ ਦਾ ਦਿਨ ਆਉਂਦਾ ਹੈ ਤਾਂ ਸਾਰਾ ਦੇਸ਼ ਇਸ ਨੂੰ ਆਜ਼ਾਦੀ ਮਿਲਣ ਦੇ ਜਸ਼ਨ ਵਜੋਂ ਮਨਾਉਂਦਾ ਹੈ। ਮੌਜੂਦਾ ਪੀੜ੍ਹੀ ਨੂੰ ਇਹ ਪਤਾ ਵੀ ਨਹੀਂ ਹੈ ਕਿ ਆਜ਼ਾਦੀ ਲੈਣ ਸਮੇਂ ਭਾਰਤ ਕਿਵੇਂ ਵੰਡਿਆ ਗਿਆ ਸੀ ਤੇ ਇਸ ਵੰਡ ਕਾਰਨ 10 ਲੱਖ ਤੋਂ ਵੱਧ ਲੋਕ ਮਾਰੇ ਗਏ ਸਨ। ਏਨਾ ...
ਇਸ ਸਾਲ ਭਾਰਤ ਅਤੇ ਪਾਕਿਸਤਾਨ ਦੋਵੇਂ ਆਪਣੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾ ਰਹੇ ਹਨ। ਪਰ ਉਸ ਸਮੇਂ ਜਿਨ੍ਹਾਂ ਕਰੋੜਾਂ ਲੋਕਾਂ ਨੇ ਆਜ਼ਾਦੀ ਦੇ ਨਾਲ-ਨਾਲ ਵੰਡ ਦੇ ਦੁਖਾਂਤ ਦਾ ਸੰਤਾਪ ਆਪਣੇ ਹੱਡਾਂ 'ਤੇ ਹੰਢਾਇਆ, ਉਹ ਇਸ ਨੂੰ ਕਦੇ ਭੁੱਲ ਨਹੀਂ ਸਕੇ। ਥੋੜ੍ਹੇ ਬਹੁਤ ਜੋ ਅਜੇ ਜਿਊਂਦੇ ਹਨ, ਉਹ ਆਪਣੇ ਪਹਿਲੇ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਨੂੰ ਯਾਦ ਕਰਕੇ ਅੱਜ ਵੀ ਭੁੱਬਾਂ ਮਾਰ ਕੇ ਰੋਂਦੇ ਹਨ। ਉਹ ਮੁੜ ਆਪਣੇ ਗੁਆਚੇ ਹੋਏ ਵਤਨ ਨੂੰ ਦੇਖਣ ਲਈ ਤਰਸਦੇ ਹਨ।
ਜੋ ਕੀਮਤ ਮਾਸੂਮ ਬੱਚਿਆਂ, ਔਰਤਾਂ ਅਤੇ ਨੌਜਵਾਨਾਂ, ਬਜ਼ੁਰਗਾਂ ਨੇ ਦਿੱਤੀ, ਕੀ ਉਸ ਤੋਂ ਬਿਨਾਂ ਆਜ਼ਾਦੀ ਨਹੀਂ ਮਿਲ ਸਕਦੀ ਸੀ? ਕੀ ਉਸ ਵੇਲੇ ਦੇ ਸਿਆਸੀ ਆਗੂਆਂ ਨੂੰ ਗੱਦੀਆਂ ਤੇ ਸ਼ਕਤੀ ਹਾਸਿਲ ਕਰਨ ਦੀ ਕਾਹਲੀ ਸੀ? ਕੀ ਵੰਡ ਟਾਲੀ ਜਾ ਸਕਦੀ ਸੀ? ਇਨ੍ਹਾਂ ਸਵਾਲਾਂ ਦੇ ਜਵਾਬ ਲੱਭਣੇ ਜ਼ਰੂਰੀ ਹਨ। ਭਾਰਤੀ ਆਮ ਤੌਰ 'ਤੇ ਮੁਹੰਮਦ ਅਲੀ ਜਿਨਾਹ ਨੂੰ ਦੇਸ਼ ਦੀ ਵੰਡ ਲਈ ਜ਼ਿੰਮੇਵਾਰ ਸਮਝਦੇ ਹਨ। ਕੀ ਜਿਨਾਹ ਪਹਿਲਾਂ ਤੋਂ ਹੀ ਵੱਖਵਾਦੀ ਸੀ? 1937 ਤੱੱਕ ਜਿਨਾਹ ਨੇ ਕਦੇ ਦੇਸ਼ ਦੇ ਬਟਵਾਰੇ ਦੀ ਮੰਗ ਨਹੀਂ ਰੱਖੀ ਸੀ। ਅਸਲ ਵਿਚ ਉਹ ਲੰਮੇ ਸਮੇਂ ਤੱੱਕ ਹਿੰਦੂ-ਮੁਸਲਿਮ ਏਕਤਾ ਦਾ ਹਾਮੀ ਰਿਹਾ। ਉਹ ਨਾ ਹੀ ਧਾਰਮਿਕ ਵਿਚਾਰਾਂ ਵਾਲਾ ਵਿਅਕਤੀ ਸੀ ਅਤੇ ਨਾ ਹੀ ਕੱਟੜਪੰਥੀ ਸੀ। 1937 ਵਿਚ ਜਦ ਦੇਸ਼ ਦੇ ਜ਼ਿਆਦਾਤਰ ਸੂਬਿਆਂ ਵਿਚ ਕਾਂਗਰਸ ਦੀ ਸਰਕਾਰ ਬਣ ਗਈ ਅਤੇ ਹੁਣ ਵਾਲੇ ਪਾਕਿਸਤਾਨ ਵਿਚ ਕਿਸੇ ਵੀ ਸੂਬੇ ਵਿਚ ਮੁਸਲਿਮ ਲੀਗ ਦੀ ਹਕੂਮਤ ਨਹੀਂ ਸੀ। ਕਾਂਗਰਸ ਸਰਕਾਰਾਂ ਦੀਆਂ ਕੁਝ ਨੀਤੀਆਂ ਨੇ ਮੁਸਲਮਾਨਾਂ ਦੇ ਮਨਾਂ ਵਿਚ ਸ਼ੰਕੇ ਪੈਦਾ ਕਰ ਦਿੱਤੇ ਕਿ ਆਜ਼ਾਦ ਹਿੰਦੁਸਤਾਨ ਵਿਚ ਉਨ੍ਹਾਂ ਨਾਲ ਹਿੰਦੂ ਚੰਗਾ ਸਲੂਕ ਨਹੀਂ ਕਰਨਗੇ। 1940 ਵਿਚ ਮੁਸਲਿਮ ਲੀਗ ਨੇ ਦੇਸ਼ ਦੀ ਵੰਡ ਦਾ ਮਤਾ ਪਾਸ ਕਰ ਦਿੱਤਾ ਪਰ ਇਸ ਵਿਚ ਪਾਕਿਸਤਾਨ ਲਫਜ਼ ਸ਼ਾਮਿਲ ਨਹੀਂ ਵਰਤਿਆ ਗਿਆ ਸੀ।
1939 ਵਿਚ ਦੂਜਾ ਮਹਾਂਯੁੱਧ ਸ਼ੁਰੂ ਹੋਣ ਤੇ ਕਾਂਗਰਸ ਸਰਕਾਰਾਂ ਨੇ ਅਸਤੀਫ਼ੇ ਦੇ ਦਿੱਤੇ ਅਤੇ ਲੜਾਈ ਵਿਚ ਅੰਗਰੇਜ਼ਾਂ ਦੀ ਹਮਾਇਤ ਕਰਨ ਦੀ ਥਾਂ ਅੰਗਰੇਜ਼ਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। 1942 ਵਿਚ ਜਦ ਅੰਗਰੇਜ਼ ਇਤਹਾਦੀਆਂ ਹੱਥੋਂ ਹਾਰ ਰਹੇ ਸਨ ਤਾਂ ਕਾਂਗਰਸ ਨੇ ਉਨ੍ਹਾਂ ਨੂੰ ਭਾਰਤ ਛੱਡੋ ਦਾ ਹੋਕਾ ਦੇ ਦਿੱਤਾ। ਅੰਗਰੇਜ਼ੀ ਸਰਕਾਰ ਨੇ ਸਾਰੇ ਕਾਂਗਰਸੀ ਆਗੂਆਂ ਨੂੰ ਜੇਲ੍ਹਾਂ ਵਿਚ ਸੁੱਟ ਦਿੱਤਾ। ਜਿਨਾਹ ਲਈ ਸਿਆਸੀ ਮੈਦਾਨ ਖਾਲੀ ਹੋ ਗਿਆ ਅਤੇ ਉਸ ਵੇਲੇ ਦੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਵਿਨਸਟਨ ਚਰਚਿਲ ਨੇ ਉਸ ਨੂੰ ਸ਼ਹਿ ਦਿੱਤੀ। ਅੰਗਰੇਜ਼ ਤਾਂ ਆਪ ਹਿੰਦੋਸਤਾਨ ਨੂੰ ਛੱਡਣ ਵਿਚ ਕਾਹਲੀ ਕਰ ਰਹੇ ਸਨ। ਉਨ੍ਹਾਂ ਦੀ ਤਾਂ ਇਕੋ ਸਮੱਸਿਆ ਸੀ ਕਿ ਉਹ ਕਿਸ ਨੂੰ ਸੱਤਾ ਸੌਂਪਣ?
ਲੜਾਈ ਖ਼ਤਮ ਹੋਈ ਤਾਂ ਇਕ ਉੱਚ ਅਧਿਕਾਰੀ ਦੀ ਅਗਵਾਈ ਵਿਚ ਕੈਬਨਿਟ ਮਿਸ਼ਨ ਆਇਆ, ਜਿਸ ਨੇ ਹਿੰਦੋਸਤਾਨ ਨੂੰ ਇਕੱਠਾ ਰੱਖਣ ਲਈ ਇਕ ਫਾਰਮੂਲਾ ਤਿਆਰ ਕੀਤਾ ਜਿਹੜਾ ਪਹਿਲਾਂ ਮੁਸਲਿਮ ਲੀਗ ਨੇ ਤੇ ਫਿਰ ਕਾਂਗਰਸ ਨੇ ਮਨਜ਼ੂਰ ਕਰ ਲਿਆ।
ਦੇਸ਼ ਦੇ ਤਿੰਨ ਜ਼ੋਨ ਬਣਾਏ ਜਾਣੇ ਸਨ, ਜਿਸ ਵਿਚੋਂ ਸੂਬਿਆਂ ਨੂੰ 15 ਸਾਲ ਲਈ ਨਿਕਲਣ ਦਾ ਅਖਤਿਆਰ ਨਹੀਂ ਸੀ। ਪੰਡਿਤ ਜਵਾਹਰ ਲਾਲ ਨਹਿਰੂ ਨੇ ਬਿਆਨ ਦੇ ਦਿੱਤਾ ਕਿ ਇਹ ਪਾਬੰਦੀ ਲਾਜ਼ਮੀ ਨਹੀਂ ਹੋਵੇਗੀ। ਸੰਵਿਧਾਨ ਘੜਨੀ ਸਭਾ ਕੈਬਨਿਟ ਮਿਸ਼ਨ ਦੀਆਂ ਸਿਫ਼ਾਰਸ਼ਾਂ ਵਿਚ ਤਬਦੀਲੀ ਵੀ ਕਰ ਸਕਦੀ ਹੈ। ਇਸ 'ਤੇ ਜਿਨਾਹ ਨੇ ਬਿਆਨ ਦਿੱਤਾ ਕਿ ਕਾਂਗਰਸ ਦੀ ਨੀਤ ਸਾਫ਼ ਨਹੀਂ, ਇਸ ਕਰਕੇ ਉਸ ਨੇ ਇਹ ਤਜਵੀਜ਼ ਨਾ ਮਨਜ਼ੂਰ ਕਰ ਦਿੱਤੀ। 1946 ਦੀਆਂ ਚੋਣਾਂ ਵਿਚ ਸਿਰਫ਼ ਦਸ ਪ੍ਰਤੀਸ਼ਤ ਹਿੰਦੋਸਤਾਨੀਆਂ ਨੂੰ ਵੋਟ ਪਾਉਣ ਦਾ ਅਧਿਕਾਰ ਸੀ।
ਮੁਸਲਿਮ ਲੀਗ ਨੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਮਜ਼੍ਹਬੀ ਜਨੂੰਨ ਫੈਲਾਉਣ ਲਈ ਖੁੱਲ੍ਹੇਆਮ ਵਰਤਿਆ। ਨਤੀਜੇ ਵਜੋਂ ਜਿਹੜੀਆਂ ਸੀਟਾਂ ਮੁਸਲਮਾਨਾਂ ਲਈ ਰਾਖਵੀਆਂ ਸਨ, ਉਹ ਲਗਭਗ ਸਾਰੀਆਂ ਹੀ ਮੁਸਲਮਾਨ ਲੀਗ ਨੇ ਜਿੱਤ ਲਈਆਂ। 14 ਅਗਸਤ 1946 ਨੂੰ ਮੁਸਲਿਮ ਲੀਗ ਨੇ ਕਲਕੱਤੇ ਵਿਚ ਡਾਇਰੈਕਟ ਐਕਸ਼ਨ ਦਾ ਸੱਦਾ ਦੇ ਦਿੱਤਾ, ਜਿਸ ਵਿਚ ਦੰਗੇ ਫ਼ਸਾਦ ਹੋ ਗਏ ਤੇ ਹਜ਼ਾਰਾਂ ਲੋਕੀਂ ਮਾਰੇ ਗਏ ਤੇ ਜਾਇਦਾਦ ਦਾ ਬਹੁਤ ਨੁਕਸਾਨ ਹੋਇਆ। ਫਿਰ ਅੰਗਰੇਜ਼ਾਂ ਨੇ ਹਿੰਦੁਸਤਾਨੀਆਂ ਨੂੰ ਆਪਣੀ ਹਕੂਮਤ ਬਣਾਉਣ ਦਾ ਸੱਦਾ ਦਿੱਤਾ, ਜਿਸ ਵਿਚ ਪੰਡਿਤ ਜਵਾਹਰ ਲਾਲ ਨਹਿਰੂ ਪ੍ਰਧਾਨ ਮੰਤਰੀ, ਸਰਦਾਰ ਪਟੇਲ ਗ੍ਰਹਿ ਮੰਤਰੀ, ਸਰਦਾਰ ਬਲਦੇਵ ਸਿੰਘ ਰੱਖਿਆ ਮੰਤਰੀ ਅਤੇ ਲਿਆਕਤ ਅਲੀ ਖਾਂ ਖਜ਼ਾਨਾ ਮੰਤਰੀ ਬਣੇ।
1946 ਦਾ ਬਜਟ ਲਿਆਕਤ ਅਲੀ ਖਾਂ ਨੇ ਪੇਸ਼ ਕੀਤਾ ਜਿਸ ਵਿਚ ਅਮੀਰਾਂ 'ਤੇ ਆਮਦਨ ਕਰ ਦੇ ਰੇਟ ਵਧਾ ਦਿੱਤੇ। ਆਮਦਨ ਕਰ ਹਿੰਦੂ ਧਨਾਢ ਹੀ ਦਿੰਦੇ ਸਨ ਅਤੇ ਉਹ ਹੀ ਕਾਂਗਰਸ ਦੀ ਮਾਲੀ ਮਦਦ ਕਰਦੇ ਸਨ। ਉਨ੍ਹਾਂ ਨੇ ਕਾਂਗਰਸ ਕੋਲ ਇਸ ਦਾ ਰੋਣਾ ਰੋਇਆ। ਕਾਂਗਰਸ ਦੇ ਆਗੂਆਂ ਨੂੰ ਜਾਪਿਆ ਕਿ ਮੁਸਲਿਮ ਲੀਗ ਨਾਲ ਰਲ ਕੇ ਕੰਮ ਕਰਨਾ ਨਾ ਮੁਮਕਿਨ ਹੈ। ਕਿਹਾ ਜਾਂਦਾ ਹੈ ਕਿ ਪਟੇਲ ਨੇ ਕਿਹਾ, ਜਿਨਾਹ ਨੂੰ ਚੁਆਨੀ ਦੇ ਕੇ ਦਫਾ ਕਰੋ। ਇਹ ਪਾਕਿਸਤਾਨ ਨਹੀਂ ਚਲਾ ਸਕੇਗਾ ਅਤੇ ਛੇਤੀ ਹੀ ਗੋਡੇ ਟੇਕ ਕੇ ਸਾਡੇ ਕੋਲ ਆ ਜਾਵੇਗਾ।
ਕਾਂਗਰਸੀ ਖ਼ਾਸ ਤੌਰ 'ਤੇ ਮਹਾਤਮਾ ਗਾਂਧੀ ਦੇਸ਼ ਦੀ ਵੰਡ ਦੇ ਵਿਰੁੱਧ ਸਨ। ਅੰਗਰੇਜ਼ ਵੀ 1947 ਦੇ ਸ਼ੁਰੂ ਤੱੱਕ ਵੰਡ ਲਈ ਰਾਜ਼ੀ ਨਹੀਂ ਸਨ। ਉਨ੍ਹਾਂ ਨੂੰ ਖਿਆਲ ਸੀ ਕਿ ਹਿੰਦੋਸਤਾਨ ਨੂੰ ਸੋਵੀਅਤ ਯੂਨੀਅਨ ਤੋਂ ਖ਼ਤਰਾ ਸੀ ਅਤੇ ਅਣਵੰਡੇ ਹਿੰਦੋਸਤਾਨ ਦੀ ਫ਼ੌਜ ਹੀ ਉੁਸ ਨੂੰ ਰੋਕ ਸਕੇਗੀ। 1947 ਦੇ ਸ਼ੁਰੂ ਵਿਚ ਲਾਰਡ ਮਾਊਂਟਬੈਟਨ ਵਾਇਸਰਾਏ ਬਣ ਕੇ ਆਇਆ। ਉਸ ਨੂੰ ਦੱਸਿਆ ਗਿਆ ਸੀ ਕਿ 30 ਜੂਨ 1948 ਨੂੰ ਅੰਗਰੇਜ਼ ਹਿੰਦੋਸਤਾਨ ਨੂੰ ਆਜ਼ਾਦ ਕਰ ਦੇਣਗੇ ਅਤੇ ਉਹ ਪਤਾ ਕਰੇ ਕਿ ਸੱਤਾ ਕਿਸ ਨੂੰ ਦਿੱਤੀ ਜਾਵੇ?
ਉਸ ਦੀ ਸ਼ਖ਼ਸੀਅਤ ਬੜੀ ਪ੍ਰਭਾਵਸ਼ਾਲੀ ਸੀ ਅਤੇ ਉਹ ਇਸ ਨਤੀਜੇ ਤੇ ਪਹੁੰਚਿਆ ਕਿ ਦੇਸ਼ ਨੂੰ ਇਕੱਠਾ ਰੱਖਣਾ ਮੁਸ਼ਕਿਲ ਹੈ। ਅੰਗਰੇਜ਼ਾਂ ਨੇ ਵੀ ਮਹਿਸੂਸ ਕੀਤਾ ਕਿ ਜਵਾਹਰ ਲਾਲ ਨਹਿਰੂ ਤਾਂ ਪਹਿਲਾਂ ਹੀ ਰੂਸ ਪੱਖੀ ਹੈ ਇਸ ਕਰਕੇ ਪਾਕਿਸਤਾਨ ਦੀ ਮੰਗ ਮੰਨ ਲਈ ਜਾਵੇ ਕਿਉਂਕਿ ਉਮੀਦ ਸੀ ਕਿ ਇਹ ਮੁਲਕ ਉਨ੍ਹਾਂ ਦੇ ਪੱਖ ਵਿਚ ਰਹੇਗਾ। ਮਾਊਂਟਬੈਟਨ ਨੇ ਕੁਝ ਜ਼ਾਤੀ ਕਾਰਨਾਂ ਕਰਕੇ ਇਹ ਕਾਹਲੀ ਵਿਚ ਫੈਸਲਾ ਕਰਵਾ ਦਿੱਤਾ ਕਿ ਹਿੰਦੋਸਤਾਨ ਨੂੰ 14 ਅਗਸਤ ਨੂੰ ਹੀ ਵੰਡ ਕੇ ਆਜ਼ਾਦੀ ਦੇ ਦਿੱਤੀ ਜਾਵੇਗੀ। ਨਾ ਹੀ ਅੰਗਰੇਜ਼ਾਂ ਨੂੰ, ਨਾ ਹੀ ਉਸ ਵੇਲੇ ਦੇ ਕਾਂਗਰਸੀ ਜਾਂ ਮੁਸਲਿਮ ਲੀਗ ਦੇ ਆਗੂਆਂ ਨੂੰ ਕੋਈ ਅੰਦਾਜ਼ਾ ਸੀ ਕਿ ਇਸ ਵੰਡ ਦੇ ਕੀ ਭਿਆਨਕ ਨਤੀਜੇ ਨਿਕਲਣਗੇ। ਵੰਡ ਦੀ ਵੱਡੀ ਕੀਮਤ ਤਾਂ ਪੰਜਾਬ ਨੇ ਚੁਕਾਈ ਹਾਲਾਂਕਿ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਵੀ ਪੰਜਾਬੀਆਂ ਨੇ ਦਿੱਤੀਆਂ ਸਨ।
ਹੁਣ 75 ਸਾਲ ਪਿੱਛੋਂ ਜੇ ਅਸੀਂ ਦੇਖੀਏ ਤਾਂ ਲਗਦਾ ਹੈ ਕਿ ਵੰਡ ਟਾਲੀ ਜਾ ਸਕਦੀ ਸੀ। ਵੰਡ ਪਿੱਛੋਂ ਜਵਾਹਰ ਲਾਲ ਨਹਿਰੂ ਨੇ ਵੀ ਨਵਾਬ ਭੁਪਾਲ ਨੂੰ ਦੱਸਿਆ ਸੀ ਕਿ ਵੰਡ ਗ਼ਲਤ ਫ਼ੈਸਲਾ ਸੀ। ਇਸ ਦਾ ਕੋਈ ਵੀ ਬੱਦਲ ਸ਼ਾਇਦ ਏਨੀ ਤਬਾਹੀ ਨਾ ਲਿਆਉਂਦਾ। ਜਿਨਾਹ ਨੇ ਵੀ ਜਦ ਲਾਹੌਰ ਵਿਚ ਹਿੰਦੋਸਤਾਨ 'ਚੋਂ ਉਜੜੇ ਮੁਸਲਮਾਨਾਂ ਦੀ ਮੰਦਹਾਲੀ ਦੇਖੀ ਤਾਂ ਮਹਿਸੂਸ ਕੀਤਾ ਕਿ ਇਹ ਫੈਸਲਾ ਸਹੀ ਨਹੀਂ ਸੀ। ਜੇ ਵੰਡ ਨਾ ਹੁੰਦੀ ਤਾਂ ਏਨੀ ਬਰਬਾਦੀ ਨਹੀਂ ਹੋਣੀ ਸੀ ਜੋ ਇਸ ਕਰਕੇ ਹੋਈ।
ਦੇਸ਼ ਦੀ ਵੰਡ ਬਿਲਕੁਲ ਜ਼ਰੂਰੀ ਨਹੀਂ ਸੀ ਜੇ ਉਸ ਵੇਲੇ ਦੇ ਸਿਆਸੀ ਆਗੂ ਦੂਰਅੰਦੇਸ਼ੀ ਦਿਖਾਉਂਦੇ ਤਾਂ ਇਹ ਵੰਡ ਨਹੀਂ ਹੋਣੀ ਸੀ। ਮਜ਼੍ਹਬ ਦੇ ਨਾਂਅ 'ਤੇ ਦੇਸ਼ ਨਹੀਂ ਬਣਾਏ ਜਾ ਸਕਦੇ। ਜੇ ਜਿਨਾਹ ਦੀ ਦੋ ਕੌਮੀ ਸਿਧਾਂਤ ਦੇ ਆਧਾਰ 'ਤੇ ਵੰਡ ਦੀ ਦਲੀਲ ਦਰੁਸਤ ਹੁੰਦੀ ਤਾਂ ਪਾਕਿਸਤਾਨ ਦੇ ਦੋ ਟੁਕੜੇ ਕਿਉਂ ਹੁੰਦੇ?
ਵੰਡ ਨੇ ਹਿੰਦੂ ਮੁਸਲਿਮ ਸਮੱਸਿਆ ਨੂੰ ਹੱਲ ਨਹੀਂ ਕੀਤਾ ਬਲਕਿ ਇਹ ਭਾਰਤ ਪਾਕਿਸਤਾਨ ਮਸਲਾ ਬਣ ਗਈ ਹੈ, ਜਿਹੜੀ ਕਿ ਹੋਰ ਵੀ ਖ਼ਤਰਨਾਕ ਹੈ। ਵੰਡ ਦੀ ਭਾਰੀ ਕੀਮਤ ਉਸ ਵੇਲੇ ਦੇ ਲੋਕਾਂ ਨੇ ਚੁਕਾਈ ਅਤੇ ਪਤਾ ਨਹੀਂ ਹੋਰ ਕਿੰਨੀਆਂ ਪੀੜ੍ਹੀਆਂ ਚੁਕਾਉਣਗੀਆਂ। ਜੋ ਕੋਈ ਵੀ ਇਸ ਲਈ ਜ਼ਿੰਮੇਵਾਰ ਸੀ, ਇਤਿਹਾਸ ਉਸ ਨੂੰ ਮੁਆਫ਼ ਨਹੀਂ ਕਰੇਗਾ। ਜੇ ਵੰਡ ਇਕ ਸਾਲ ਟਾਲ ਦਿੱਤੀ ਜਾਂਦੀ ਤਾਂ ਸ਼ਾਇਦ ਨਾ ਹੀ ਹੁੰਦੀ ਪਰ ਹੁਣ ਇਹ ਇਕ ਹਕੀਕਤ ਹੈ ਜਿਸ ਨੂੰ ਸਾਨੂੰ ਸਵੀਕਾਰ ਕਰਨਾ ਪਵੇਗਾ।
-161 ਐਫ ਸ਼ਹੀਦ ਭਗਤ ਸਿੰਘ ਨਗਰ, ਪੱਖੋਵਾਲ ਰੋਡ ਲੁਧਿਆਣਾ 141013
ਮੋਬਾਈਲ : 94170-06625
1947 ਵਿਚ ਦੇਸ਼ ਨੂੰ ਅੰਗਰੇਜ਼ੀ ਸਾਮਰਾਜ ਦੀ ਗੁਲਾਮੀ ਤੋਂ ਮਿਲੀ ਮੁਕਤੀ ਜਿੱਥੇ ਪਿਛਲੇ ਲੰਮੇ ਸਮੇਂ ਤੋਂ ਇਸ ਮਨੋਰਥ ਦੀ ਪ੍ਰਾਪਤੀ ਲਈ ਜੂਝ ਰਹੇ ਦੇਸ਼ ਭਗਤਾਂ ਅਤੇ ਆਮ ਦੇਸ਼-ਵਾਸੀਆਂ ਲਈ ਖੁਸ਼ੀ ਦਾ ਕਾਰਨ ਬਣੀ, ਉੱਥੇ ਇਸ ਪ੍ਰਾਪਤੀ ਲਈ ਹੋਏ ਸੰਘਰਸ਼ ਵਿਚ ਮੋਢੀ ਰਹੇ ਦੋ ...
ਮੇਰੀ ਮਾਂ ਜਦ ਕਦੇ ਵੀ ਸੰਨ ਸੰਤਾਲੀ ਨੂੰ ਚੇਤੇ ਕਰਦੀ ਤਾਂ ਕੰਬ ਉੱਠਦੀ। ਮਰਦੇ ਦਮ ਤੱਕ ਮੈਂ ਉਸ ਦੇ ਮੂੰਹੋਂ ਆਜ਼ਾਦੀ ਸ਼ਬਦ ਨਹੀਂ ਸੀ ਸੁਣਿਆ। ਉਹ ਇਸ ਸਾਲ ਨੂੰ ਚੇਤੇ ਕਰਦਿਆਂ ਅਕਸਰ ਆਖਦੀ, ਜਦੋਂ ਭਾਜੜਾਂ ਪਈਆਂ ਸਨ। ਇਹ ਗੱਲ ਰੌਲਿਆਂ ਵੇਲੇ ਦੀ ਹੈ। ਹੱਲੇ ਗੁੱਲਿਆਂ ...
ਗੱਲ ਕਰਨਾ ਤਾਂ ਔਖਾ ਨਹੀਂ ਹੁੰਦਾ, ਔਖਾ ਇਹ ਹੁੰਦਾ ਹੈ ਕਿ ਗੱਲ ਚੱਜ ਦੀ ਕੀਤੀ ਕਿਵੇਂ ਜਾਵੇ? ਕਿਉਂਕਿ ਸਿਆਣਪ ਲੀੜਿਆਂ 'ਚੋਂ ਨਹੀਂ, ਤੁਹਾਡੀ ਬੋਲਬਾਣੀ 'ਚੋਂ ਝਲਕਦੀ ਹੈ। ਸਿਆਣੇ ਮਾਂ ਬਾਪ ਆਪਣੇ ਬੱਚਿਆਂ ਨੂੰ ਪੈਸਾ ਕਮਾਉਣ ਤੋਂ ਵੀ ਪਹਿਲਾਂ ਦੁਨੀਆ 'ਚ ਜੱਸ ਕਮਾਉਣ ਦੇ ...
ਅੱਜ ਆਖਾਂ ਵਾਰਿਸ ਸ਼ਾਹ ਨੂੰ, ਕਿਤੋਂ ਕਬਰਾਂ ਵਿਚੋਂ ਬੋਲ!
ਤੇ ਅੱਜ ਕਿਤਾਬੇ-ਇਸ਼ਕ ਦਾ, ਕੋਈ ਅਗਲਾ ਵਰਕਾ ਫੋਲ!
ਇਕ ਰੋਈ ਸੀ ਧੀ ਪੰਜਾਬ ਦੀ, ਤੂੰ ਲਿਖ ਲਿਖ ਮਾਰੇ ਵੈਣ
ਅੱਜ ਲੱਖਾਂ ਧੀਆਂ ਰੋਂਦੀਆਂ, ਤੈਨੂੰ ਵਾਰਿਸ ਸ਼ਾਹ ਨੂੰ ਕਹਿਣ।
ਵੇ ਦਰਦਮੰਦਾਂ ਦਿਆ ਦਰਦੀਆ! ਉਠ ਤੱਕ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX