ਤਾਜਾ ਖ਼ਬਰਾਂ


ਇਨਫੋਰਸਮੈਂਟ ਡਾਇਰੈਕਟੋਰੇਟ ਨੇ ਆਰਜ਼ੀ ਤੌਰ 'ਤੇ ਇੰਜਾਜ਼ ਇੰਟਰਨੈਸ਼ਨਲ ਦੀ 20.16 ਕਰੋੜ ਰੁਪਏ ਦੀ ਅਚੱਲ ਜਾਇਦਾਦ ਕੀਤੀ ਕੁਰਕ
. . .  1 day ago
ਸਿੱਖ ਭਾਈਚਾਰੇ ਨੂੰ ਬਦਨਾਮ ਕਰਨ ਦੀਆਂ ਖ਼ਤਰਨਾਕ ਸਾਜ਼ਿਸ਼ਾਂ ਨਿੰਦਣਯੋਗ-ਸੁਖਬੀਰ ਸਿੰਘ ਬਾਦਲ
. . .  1 day ago
ਸ੍ਰੀ ਮੁਕਤਸਰ ਸਾਹਿਬ ,20 ਮਾਰਚ (ਰਣਜੀਤ ਸਿੰਘ ਢਿੱਲੋਂ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੋਸ਼ਲ ਮੀਡੀਆ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿਚ ਅਣ-ਐਲਾਨੀ ਐਮਰਜੈਂਸੀ ...
ਹੁਣ ਕੈਨੇਡੀਅਨ ਸਿਆਸਤਦਾਨ ਜਗਮੀਤ ਸਿੰਘ ਦਾ ਟਵਿੱਟਰ ਖਾਤਾ ਵੀ ਭਾਰਤ 'ਚ ਹੋਇਆ ਬੰਦ
. . .  1 day ago
ਮਹਿਲ ਕਲਾਂ, 20 ਮਾਰਚ (ਗੁਰਪ੍ਰੀਤ ਸਿੰਘ ਅਣਖੀ) -'ਵਾਰਿਸ ਪੰਜਾਬ ਦੇ' ਦੇ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ 'ਤੇ ਪੰਜਾਬ ਪੁਲਿਸ ਵਲੋਂ ਕੀਤੀ ਗਈ ਵੱਡੀ ਕਾਰਵਾਈ ਅਤੇ ਪੰਜਾਬ 'ਚ ਇੰਟਰਨੈੱਟ 'ਤੇ ਪਾਬੰਦੀ ...
ਪਿੰਡ ਭਬਿਆਣਾ ਵਿਖੇ ਇਕ ਵਿਅਕਤੀ ਨੂੰ ਕਹੀ ਦਾ ਦਸਤਾ ਮਾਰ ਕੇ ਮੌਤ ਦੇ ਘਾਟ ਉਤਾਰਿਆ
. . .  1 day ago
ਫਗਵਾੜਾ, 20 ਮਾਰਚ (ਹਰਜੋਤ ਸਿੰਘ ਚਾਨਾ)- ਇਥੋਂ ਦੇ ਪਿੰਡ ਭਬਿਆਣਾ ਵਿਖੇ ਇਕ ਘਰ ’ਚ ਵਿਅਕਤੀ ਦਾ ’ਚ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਮ੍ਰਿਤਕ ਵਿਅਕਤੀ ਦੀ ਪਛਾਣ ਗੁਰਦੇਵ ਸਿੰਘ (45) ਪੁੱਤਰ ਸ਼ਾਮ ਸਿੰਘ ...
‘ਕੋਟਫੱਤਾ ਬਲੀ ਕਾਂਡ’ ਦੇ ਸਾਰੇ ਜਣੇ ਦੋਸ਼ੀ ਕਰਾਰ, ਭਲਕੇ ਸੁਣਾਈ ਜਾਵੇਗੀ ਸਜ਼ਾ
. . .  1 day ago
ਬਠਿੰਡਾ, 20 ਮਾਰਚ (ਸੱਤਪਾਲ ਸਿੰਘ ਸਿਵੀਆਂ)-ਪਿੰਡ ਕੋਟਫੱਤਾ ਦੇ ਮਾਸੂਮ ਭੈਣ-ਭਰਾ ਦੀ ਬਲੀ ਦੇਣ ਦੇ ਮਾਮਲੇ ‘ਚ ਅੱਜ ਬਠਿੰਡਾ ਦੇ ਵਧੀਕ ਸ਼ੈਸ਼ਨ ਜੱਜ ਬਲਜਿੰਦਰ ਸਿੰਘ ਸਰਾਂ ਦੀ ਅਦਾਲਤ ਵਲੋਂ ਸਾਰੇ 7 ਵਿਅਕਤੀਆਂ ...
ਆਮ ਆਦਮੀ ਪਾਰਟੀ ਵਾਲੀ ਸੂਬਾ ਸਰਕਾਰ ਦੀ ਸਿਆਸੀ ਬਦਲਾਖ਼ੋਰੀ ਵਿਰੁੱਧ ਸ. ਪ੍ਰਕਾਸ਼ ਸਿੰਘ ਬਾਦਲ ਦੀ ਪੰਜਾਬੀਆਂ ਦੇ ਨਾਂਅ ਖੁੱਲ੍ਹੀ ਚਿੱਠੀ
. . .  1 day ago
ਮੌਸਮ ਵਿਚ ਬਦਲਾਅ ਕਾਰਨ 10 ਉਡਾਣਾਂ ਵਿਚ ਕੀਤਾ ਬਦਲਾਅ
. . .  1 day ago
ਨਵੀਂ ਦਿੱਲੀ, 20 ਮਾਰਚ- ਦਿੱਲੀ ਵਿਚ ਮੌਸਮ ’ਚ ਹੋਏ ਬਦਲਾਅ ਕਾਰਨ ਕੁੱਲ 10 ਉਡਾਣਾਂ ਦੇ ਰਾਹ ਬਦਲੇ ਗਏ, ਜਿਨ੍ਹਾਂ ਵਿਚੋਂ 7 ਜੈਪੁਰ ਅਤੇ 3 ਲਖਨਊ ਵੱਲ ਮੋੜੀਆਂ....
ਅੰਮ੍ਰਿਤਪਾਲ ਸਿੰਘ ਦੇ 4 ਹੋਰ ਸਾਥੀਆਂ ਨੂੰ ਬਾਬਾ ਬਕਾਲਾ ਸਾਹਿਬ ਅਦਾਲਤ ਵਿਚ ਕੀਤਾ ਪੇਸ਼
. . .  1 day ago
ਬਾਬਾ ਬਕਾਲਾ ਸਾਹਿਬ, 20 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)- ‘ਵਾਰਿਸ ਪੰਜਾਬ ਦੇ’ ਜਥੇਬੰਦੀ ਖ਼ਿਲਾਫ਼ ਪੁਲਿਸ ਵਲੋਂ ਵਿੱਢੀ ਮੁਹਿੰਮ ਤਹਿਤ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਦੀ ਗਿ੍ਰਫ਼ਤਾਰੀ ਲਗਾਤਾਰ ਜਾਰੀ ਹੈ । ਬੀਤੇ ਕੱਲ੍ਹ ਅੰਮ੍ਰਿਤਪਾਲ ਦੇ 7 ਸਾਥੀਆਂ ਨੂੰ ਬਾਬਾ ਬਕਾਲਾ ਸਾਹਿਬ ਅਦਾਲਤ ਵਿਚ ਪੇਸ਼ ਕਰਨ ਪਿੱਛੋਂ ਅੱਜ ਅੰਮ੍ਰਿਤਪਾਲ.....
ਲੰਡਨ ਘਟਨਾ ਨੂੰ ਲੈ ਕੇ ਸਿੱਖ ਭਾਈਚਾਰੇ ਵਲੋਂ ਬਿ੍ਟਿਸ਼ ਹਾਈ ਕਮਿਸ਼ਨ ਦਫ਼ਤਰ ਦੇ ਬਾਹਰ ਪ੍ਰਦਰਸ਼ਨ
. . .  1 day ago
ਨਵੀਂ ਦਿੱਲੀ, 20 ਮਾਰਚ- ਲੰਡਨ ਵਿਚ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਖ਼ਾਲਿਸਤਾਨੀ ਸਮਰਥਕਾਂ ਵਲੋਂ ਭਾਰਤੀ ਝੰਡਾ ਉਤਾਰਨ ਦੀ ਕੋਸ਼ਿਸ਼ ਦੀ ਘਟਨਾ ਨੂੰ ਲੈ ਕੇ ਅੱਜ ਸਿੱਖ ਭਾਈਚਾਰੇ ਨੇ ਇੱਥੇ ਸਥਿਤ ਬ੍ਰਿਟਿਸ਼ ਹਾਈ....
ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਨੈਸ਼ਨਲ ਹਾਈਵੇ ਬੰਗਾਲੀ ਵਾਲਾ ਪੁਲ ਸਿੱਖ ਜਥੇਬੰਦੀਆਂ ਨੇ ਦੂਸਰੇ ਦਿਨ ਵੀ ਕੀਤਾ ਜਾਮ
. . .  1 day ago
ਮਖੂ, 20 ਮਾਰਚ (ਵਰਿੰਦਰ ਮਨਚੰਦਾ)- ‘ਵਾਰਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਕੱਲ੍ਹ ਸਵੇਰ ਤੋਂ ਹੀ ਮਖੂ ਦੇ ਨਜ਼ਦੀਕ ਨੈਸ਼ਨਲ ਹਾਈਵੇ ਬੰਗਾਲੀ ਵਾਲਾ ਪੁਲ ਮਖੂ ਵਿਖੇ ਸਿੱਖ ਜਥੇਬੰਦੀਆਂ ਤੇ ਆਮ ਲੋਕਾਂ ਨੇ ਜੋ ਜਾਮ ਲਗਾਇਆ ਸੀ, ਉਹ ਅੱਜ ਦੂਸਰੇ ਦਿਨ ਵੀ ਲਗਾਤਾਰ ਜਾਰੀ ਰਿਹਾ। ਕੱਲ੍ਹ ਮੌਕੇ ’ਤੇ ਜ਼ਿਲ੍ਹੇ ਭਰ.....
ਇਲਾਕੇ ਵਿਚ ਮੀਂਹ ਦੇ ਨਾਲ ਹਲਕੀ ਗੜ੍ਹੇਮਾਰੀ
. . .  1 day ago
ਸ੍ਰੀ ਮੁਕਤਸਰ ਸਾਹਿਬ, 20 ਮਾਰਚ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਇਲਾਕੇ ਵਿਚ ਅੱਜ ਮੁੜ ਮੀਂਹ ਦੇ ਨਾਲ ਹਲਕੀ ਗੜੇਮਾਰੀ ਵੀ ਹੋਈ, ਜਿਸ ਨਾਲ ਕਿਸਾਨਾਂ ਦੀ ਚਿੰਤਾ ਵਧ ਗਈ ਹੈ। ਕੁਝ ਦਿਨਾਂ ਤੋਂ ਮੌਸਮ ਦੀ ਲਗਾਤਾਰ ਖ਼ਰਾਬੀ ਚੱਲ ਰਹੀ ਹੈ, ਜਿਸ ਕਾਰਨ ਕਣਕ ਦੀ ਪੱਕੀ ਫ਼ਸਲ ਡਿੱਗਣ....
ਪੰਜਾਬ ਪੁਲਿਸ ਦੇ ਆਈ. ਜੀ. ਸੁਖਚੈਨ ਸਿੰਘ ਗਿੱਲ ਵਲੋਂ ਅੰਮ੍ਰਿਤਪਾਲ ਸੰਬੰਧੀ ਵੱਡੇ ਖ਼ੁਲਾਸੇ
. . .  1 day ago
ਪੰਜਾਬ ਪੁਲਿਸ ਦੇ ਆਈ. ਜੀ. ਸੁਖਚੈਨ ਸਿੰਘ ਗਿੱਲ ਵਲੋਂ ਅੰਮ੍ਰਿਤਪਾਲ ਸੰਬੰਧੀ ਵੱਡੇ ਖ਼ੁਲਾਸੇ
ਵਹੀਰ ਵਿਚ ਵਿਦੇਸ਼ੀ ਫ਼ਡਿੰਗ ਦੀ ਵਰਤੋਂ ਕੀਤੀ ਗਈ- ਆਈ.ਜੀ.
. . .  1 day ago
ਵਹੀਰ ਵਿਚ ਵਿਦੇਸ਼ੀ ਫ਼ਡਿੰਗ ਦੀ ਵਰਤੋਂ ਕੀਤੀ ਗਈ- ਆਈ.ਜੀ.
ਅੰਮ੍ਰਿਤਪਾਲ ਸਿੰਘ ਦਾ ਆਈ.ਐਸ.ਆਈ. ਨਾਲ ਸੰਬੰਧ- ਆਈ.ਜੀ.
. . .  1 day ago
ਅੰਮ੍ਰਿਤਪਾਲ ਸਿੰਘ ਦਾ ਆਈ.ਐਸ.ਆਈ. ਨਾਲ ਸੰਬੰਧ- ਆਈ.ਜੀ.
ਹਾਲੇ ਤੱਕ 114 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ- ਆਈ. ਜੀ.
. . .  1 day ago
ਹਾਲੇ ਤੱਕ 114 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ- ਆਈ. ਜੀ.
ਅੰਮ੍ਰਿਤਪਾਲ ਖ਼ਿਲਾਫ਼ 6 ਕੇਸ ਦਰਜ ਕੀਤੇ ਗਏ ਹਨ- ਆਈ. ਜੀ.
. . .  1 day ago
ਅੰਮ੍ਰਿਤਪਾਲ ਖ਼ਿਲਾਫ਼ 6 ਕੇਸ ਦਰਜ ਕੀਤੇ ਗਏ ਹਨ- ਆਈ. ਜੀ.
ਮੁੱਖ ਸਰਗਨਾ ਅੰਮ੍ਰਿਤਪਾਲ ਸਿੰਘ ਅਜੇ ਫ਼ਰਾਰ ਅਤੇ ਉਸ ਨੂੰ ਗਿ੍ਫ਼ਤਾਰ ਕਰਨ ਲਈ ਹਰ ਥਾਂ ਛਾਪੇਮਾਰੀ ਕੀਤੀ ਜਾ ਰਹੀ ਹੈ-ਆਈ. ਜੀ.
. . .  1 day ago
ਮੁੱਖ ਸਰਗਨਾ ਅੰਮ੍ਰਿਤਪਾਲ ਸਿੰਘ ਅਜੇ ਫ਼ਰਾਰ ਅਤੇ ਉਸ ਨੂੰ ਗਿ੍ਫ਼ਤਾਰ ਕਰਨ ਲਈ ਹਰ ਥਾਂ ਛਾਪੇਮਾਰੀ ਕੀਤੀ ਜਾ ਰਹੀ ਹੈ-ਆਈ. ਜੀ.
ਸੋਸ਼ਲ ਮੀਡੀਆ ’ਤੇ ਬਿਨਾਂ ਤੱਥਾਂ ਤੋਂ ਕਿਸੇ ਵੀ ਖ਼ਬਰ ਨੂੰ ਨਾ ਚਲਾਇਆ ਜਾਵੇ- ਆਈ. ਜੀ. ਸੁਖਚੈਨ ਸਿੰਘ ਗਿੱਲ
. . .  1 day ago
ਸੋਸ਼ਲ ਮੀਡੀਆ ’ਤੇ ਬਿਨਾਂ ਤੱਥਾਂ ਤੋਂ ਕਿਸੇ ਵੀ ਖ਼ਬਰ ਨੂੰ ਨਾ ਚਲਾਇਆ ਜਾਵੇ- ਆਈ. ਜੀ. ਸੁਖਚੈਨ ਸਿੰਘ ਗਿੱਲ
ਆਬਕਾਰੀ ਨੀਤੀ ਮਾਮਲਾ: ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ ’ਚ 14 ਦਿਨਾਂ ਦਾ ਵਾਧਾ
. . .  1 day ago
ਨਵੀਂ ਦਿੱਲੀ, 20 ਮਾਰਚ- ਆਬਕਾਰੀ ਨੀਤੀ ਮਾਮਲੇ ਵਿਚ ਦਿੱਲੀ ਦੀ ਰਾਊਸ ਐਵੇਨਿਊ ਅਦਾਲਤ ਨੇ ਸੀ.ਬੀ.ਆਈ. ਕੇਸ ਵਿਚ ਆਪ ਆਗੂ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ ਵਿਚ 14....
ਪੰਜਾਬ ’ਚ ਇੰਟਰਨੈੱਟ ਬੰਦ: ਹਾਈਕੋਰਟ ਵਿਚ ਪਟੀਸ਼ਨ ਦਾਖ਼ਲ
. . .  1 day ago
ਚੰਡੀਗੜ੍ਹ, 20 ਮਾਰਚ (ਤਰੁਣ ਭਜਨੀ)- ਪੰਜਾਬ ਵਿਚ ਪਿਛਲੇ ਤਿੰਨ ਦਿਨਾਂ ਤੋਂ ਇੰਟਰਨੈੱਟ ਬੰਦ ਹੋਣ ਦੇ ਖ਼ਿਲਾਫ਼ ਐਡਵੋਕੇਟ ਜਗਮੋਹਨ ਭੱਟੀ ਵਲੋਂ ਹਾਈਕੋਰਟ ’ਚ ਪਟੀਸ਼ਨ ਦਾਖ਼ਲ....
ਅੰਮ੍ਰਿਤਪਾਲ ਸਿੰਘ ਦੇ ਚਾਚੇ ਹਰਜੀਤ ਸਿੰਘ ਨੂੰ ਲੈ ਕੇ ਪੁਲਿਸ ਰਾਜਾਸਾਂਸੀ ਹਵਾਈ ਅੱਡੇ ਤੋਂ ਰਵਾਨਾ
. . .  1 day ago
ਅਜਨਾਲਾ, ਰਾਜਾਸਾਂਸੀ 20 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ/ਹਰਦੀਪ ਸਿੰਘ ਖੀਵਾ)- ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਚਾਚੇ ਹਰਜੀਤ ਸਿੰਘ ਨੂੰ ਲੈ ਕੇ ਪੰਜਾਬ ਪੁਲਿਸ ਦੀ ਇਕ ਟੀਮ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਤੋਂ ਦਿੱਲੀ ਲਈ ਰਵਾਨਾ ਹੋ ਗਈ ਹੈ। ਹਰਜੀਤ....
ਰਾਜ ਸਭਾ ਦੀ ਕਾਰਵਾਈ ਕੱਲ੍ਹ ਸਵੇਰ 11 ਵਜੇ ਤੱਕ ਮੁਲਤਵੀ
. . .  1 day ago
ਰਾਜ ਸਭਾ ਦੀ ਕਾਰਵਾਈ ਕੱਲ੍ਹ ਸਵੇਰ 11 ਵਜੇ ਤੱਕ ਮੁਲਤਵੀ
ਅਮਰੀਕਾ: ਮਿਆਮੀ ਬੀਚ ਵਿਚ ਹਿੰਸਾ ਤੋਂ ਬਾਅਦ ਕਰਫ਼ਿਊ ਤੇ ਹੰਗਾਮੀ ਸਥਿਤੀ ਦਾ ਐਲਾਨ
. . .  1 day ago
ਸੈਕਰਾਮੈਂਟੋ, ਕੈਲੀਫ਼ੋਰਨੀਆ, 20 ਮਾਰਚ (ਹੁਸਨ ਲੜੋਆ ਬੰਗਾ) - ਅਮਰੀਕਾ ਦੇ ਫ਼ਲੋਰਿਡਾ ਰਾਜ ਦੇ ਸ਼ਹਿਰ ਮਿਆਮੀ ਬੀਚ ਵਿਚ ਹੋਈਆਂ ਗੋਲੀਬਾਰੀ ਦੀਆਂ ਦੋ ਘਟਨਾਵਾਂ ਤੋਂ ਬਾਅਦ ਵੱਡੀ ਪੱਧਰ ਉਪਰ ਬੇਕਾਬੂ ਹੋਈ ਭੀੜ ’ਤੇ ਕਾਬੂ ਪਾਉਣ ਲਈ ਹੰਗਾਮੀ ਸਥਿਤੀ ਤੇ ਬੀਤੀ ਅੱਧੀ ਰਾਤ ਤੋਂ ਕਰਫ਼ਿਊ ਲਾ ਦੇਣ ਦੀ ਰਿਪੋਰਟ ਹੈ। ਸ਼ਹਿਰ.....
ਜਾਪਾਨੀ ਪ੍ਰਧਾਨ ਮੰਤਰੀ ਨੇ ਭਾਰਤੀ ਪ੍ਰਧਾਨ ਮੰਤਰੀ ਮੋਦੀ ਨੂੰ ਜੀ-7 ਸੰਮੇਲਨ ’ਚ ਸ਼ਾਮਿਲ ਹੋਣ ਦਾ ਦਿੱਤਾ ਸੱਦਾ
. . .  1 day ago
ਨਵੀਂ ਦਿੱਲੀ, 20 ਮਾਰਚ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਫ਼ੂਮਿਓ ਕਿਸ਼ਿਦਾ ਵਿਚਕਾਰ ਇੱਥੇ ਦੇ ਹੈਦਰਾਬਾਦ ਹਾਊਸ ਵਿਖੇ ਵਫ਼ਦ ਪੱਧਰ ਦੀ ਗੱਲਬਾਤ ਹੋਈ। ਇਸ ਤੋਂ ਬਾਅਦ ਪ੍ਰੈੱਸ ਕਾਨਫ਼ਰੰਸ ’ਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜੀ-20 ਦੀ ਪ੍ਰਧਾਨਗੀ ਦਾ ਇਕ ਮਹੱਤਵਪੂਰਨ ਥੰਮ੍ਹ ਗਲੋਬਲ ਸਾਊਥ ਦੀਆਂ....
ਬੇਕਸੂਰੇ ਸਿੱਖ ਨੌਜਵਾਨਾਂ ਦੀ ਫ਼ੜ੍ਹੋ ਫ਼ੜ੍ਹਾਈ ਬੰਦ ਕਰੇ ਪੰਜਾਬ ਸਰਕਾਰ- ਐਡਵੋਕੇਟ ਧਾਮੀ
. . .  1 day ago
ਅੰਮ੍ਰਿਤਸਰ, 20 ਮਾਰਚ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਅੰਦਰ ਪੁਲਿਸ ਵਲੋਂ ਸਿੱਖ ਨੌਜਵਾਨਾਂ ਨਾਲ ਕੀਤੀਆਂ ਜਾ ਰਹੀਆਂ ਵਧੀਕੀਆਂ ਦੀ ਕਰੜੀ ਨਿੰਦਾ ਕੀਤੀ ਹੈ। ਐਡਵੋਕੇਟ ਧਾਮੀ ਨੇ ਜਾਰੀ ਇਕ ਬਿਆਨ ਵਿਚ ਕਿਹਾ ਕਿ ਪੰਜਾਬ ਅੰਦਰ....
ਹੋਰ ਖ਼ਬਰਾਂ..
ਜਲੰਧਰ : ਐਤਵਾਰ 23 ਸਾਉਣ ਸੰਮਤ 554
ਵਿਚਾਰ ਪ੍ਰਵਾਹ: ਜੇ ਤੁਸੀਂ ਲੋਕਾਂ ਨੂੰ ਪਰਖਦੇ ਰਹੋਗੇ ਤਾਂ ਉਨ੍ਹਾਂ ਨੂੰ ਪਿਆਰ ਕਰਨ ਲਈ ਤੁਹਾਡੇ ਕੋਲ ਸਮਾਂ ਨਹੀਂ ਬਚੇਗਾ। -ਮਦਰ ਟੇਰੇਸਾ

ਅਜੀਤ ਮੈਗਜ਼ੀਨ

ਨਹੀਂ ਭੁਲਾਇਆ ਜਾ ਸਕਦਾ ਬਟਵਾਰੇ ਦਾ ਦਰਦ

ਹਰ ਸਾਲ ਜਦੋਂ 15 ਅਗਸਤ ਦਾ ਦਿਨ ਆਉਂਦਾ ਹੈ ਤਾਂ ਸਾਰਾ ਦੇਸ਼ ਇਸ ਨੂੰ ਆਜ਼ਾਦੀ ਮਿਲਣ ਦੇ ਜਸ਼ਨ ਵਜੋਂ ਮਨਾਉਂਦਾ ਹੈ। ਮੌਜੂਦਾ ਪੀੜ੍ਹੀ ਨੂੰ ਇਹ ਪਤਾ ਵੀ ਨਹੀਂ ਹੈ ਕਿ ਆਜ਼ਾਦੀ ਲੈਣ ਸਮੇਂ ਭਾਰਤ ਕਿਵੇਂ ਵੰਡਿਆ ਗਿਆ ਸੀ ਤੇ ਇਸ ਵੰਡ ਕਾਰਨ 10 ਲੱਖ ਤੋਂ ਵੱਧ ਲੋਕ ਮਾਰੇ ਗਏ ਸਨ। ਏਨਾ ...

ਪੂਰੀ ਖ਼ਬਰ »

ਕੀ ਹਿੰਦੁਸਤਾਨ ਦੀ ਵੰਡ ਜ਼ਰੂੂਰੀ ਸੀ?

ਇਸ ਸਾਲ ਭਾਰਤ ਅਤੇ ਪਾਕਿਸਤਾਨ ਦੋਵੇਂ ਆਪਣੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾ ਰਹੇ ਹਨ। ਪਰ ਉਸ ਸਮੇਂ ਜਿਨ੍ਹਾਂ ਕਰੋੜਾਂ ਲੋਕਾਂ ਨੇ ਆਜ਼ਾਦੀ ਦੇ ਨਾਲ-ਨਾਲ ਵੰਡ ਦੇ ਦੁਖਾਂਤ ਦਾ ਸੰਤਾਪ ਆਪਣੇ ਹੱਡਾਂ 'ਤੇ ਹੰਢਾਇਆ, ਉਹ ਇਸ ਨੂੰ ਕਦੇ ਭੁੱਲ ਨਹੀਂ ਸਕੇ। ਥੋੜ੍ਹੇ ਬਹੁਤ ਜੋ ...

ਪੂਰੀ ਖ਼ਬਰ »

ਘੋਰ ਅੰਧਕਾਰ ਵਿਚ ਵੀ ਟਿਮਟਿਮਾਉਂਦੇ ਰਹੇ ਕੁਝ ਜੁਗਨੂੰ

1947 ਵਿਚ ਦੇਸ਼ ਨੂੰ ਅੰਗਰੇਜ਼ੀ ਸਾਮਰਾਜ ਦੀ ਗੁਲਾਮੀ ਤੋਂ ਮਿਲੀ ਮੁਕਤੀ ਜਿੱਥੇ ਪਿਛਲੇ ਲੰਮੇ ਸਮੇਂ ਤੋਂ ਇਸ ਮਨੋਰਥ ਦੀ ਪ੍ਰਾਪਤੀ ਲਈ ਜੂਝ ਰਹੇ ਦੇਸ਼ ਭਗਤਾਂ ਅਤੇ ਆਮ ਦੇਸ਼-ਵਾਸੀਆਂ ਲਈ ਖੁਸ਼ੀ ਦਾ ਕਾਰਨ ਬਣੀ, ਉੱਥੇ ਇਸ ਪ੍ਰਾਪਤੀ ਲਈ ਹੋਏ ਸੰਘਰਸ਼ ਵਿਚ ਮੋਢੀ ਰਹੇ ਦੋ ...

ਪੂਰੀ ਖ਼ਬਰ »

ਪੰਜਾਬੀ ਕਵਿਤਾ ਵਿਚ ਵੰਡ ਦਾ ਦਰਦਨਾਮਾ

ਮੇਰੀ ਮਾਂ ਜਦ ਕਦੇ ਵੀ ਸੰਨ ਸੰਤਾਲੀ ਨੂੰ ਚੇਤੇ ਕਰਦੀ ਤਾਂ ਕੰਬ ਉੱਠਦੀ। ਮਰਦੇ ਦਮ ਤੱਕ ਮੈਂ ਉਸ ਦੇ ਮੂੰਹੋਂ ਆਜ਼ਾਦੀ ਸ਼ਬਦ ਨਹੀਂ ਸੀ ਸੁਣਿਆ। ਉਹ ਇਸ ਸਾਲ ਨੂੰ ਚੇਤੇ ਕਰਦਿਆਂ ਅਕਸਰ ਆਖਦੀ, ਜਦੋਂ ਭਾਜੜਾਂ ਪਈਆਂ ਸਨ। ਇਹ ਗੱਲ ਰੌਲਿਆਂ ਵੇਲੇ ਦੀ ਹੈ। ਹੱਲੇ ਗੁੱਲਿਆਂ ...

ਪੂਰੀ ਖ਼ਬਰ »

ਅਮਰੀਕਾ ਦੇ ਸਫਲ ਪੰਜਾਬੀ ਕਾਰੋਬਾਰੀ

ਅਮਰੀਕਾ 'ਚ ਕਾਰੋਬਾਰੀ ਮੱਲਾਂ ਮਾਰਨ ਵਾਲੇ ਹਨ ਨਵਾਂਸ਼ਹਿਰੀਏ ਸ਼ੇਰਮਾਰ ਭਰਾ ਪਾਲਾ ਤੇ ਸੋਨੂੰ

ਗੱਲ ਕਰਨਾ ਤਾਂ ਔਖਾ ਨਹੀਂ ਹੁੰਦਾ, ਔਖਾ ਇਹ ਹੁੰਦਾ ਹੈ ਕਿ ਗੱਲ ਚੱਜ ਦੀ ਕੀਤੀ ਕਿਵੇਂ ਜਾਵੇ? ਕਿਉਂਕਿ ਸਿਆਣਪ ਲੀੜਿਆਂ 'ਚੋਂ ਨਹੀਂ, ਤੁਹਾਡੀ ਬੋਲਬਾਣੀ 'ਚੋਂ ਝਲਕਦੀ ਹੈ। ਸਿਆਣੇ ਮਾਂ ਬਾਪ ਆਪਣੇ ਬੱਚਿਆਂ ਨੂੰ ਪੈਸਾ ਕਮਾਉਣ ਤੋਂ ਵੀ ਪਹਿਲਾਂ ਦੁਨੀਆ 'ਚ ਜੱਸ ਕਮਾਉਣ ਦੇ ਗੁਰ ਦੱਸਦੇ ਹਨ। ਅਮਰੀਕਾ ਦਾ ਸੂਬਾ ਇੰਡੀਆਨਾ ਅਤੇ ਇਸਦੀ ਰਾਜਧਾਨੀ ਇੰਡੀਅਨਆਪੋਲਿਸ ਕਦੇ ਜਾਣ ਦਾ ਮੌਕਾ ਮਿਲਿਆ ਤਾਂ ਨਵਾਂਸ਼ਹਿਰ ਹਲਕੇ ਨਾਲ ਸੰਬੰਧਿਤ ਸ਼ਿੰਗਾਰਾ ਸ਼ੇਰਮਾਰ ਦੇ ਘਰ ਜਾ ਕੇ ਵੇਖਿਓ, ਪ੍ਰਾਹੁਣਾਚਾਰੀ ਦੇ ਅਰਥ ਫਿਰ ਸਮਝ ਆਉਣਗੇ। ਉਸ ਦੇ ਦੋਵੇਂ ਬੇਟੇ ਪਾਲਾ ਤੇ ਸੋਨੂੰ ਹੱਥੀਂ ਛਾਵਾਂ ਹੀ ਨਹੀਂ ਕਰਨਗੇ ਸਗੋਂ ਹੱਥਾਂ ਦੀਆਂ ਤਲੀਆਂ 'ਤੇ ਭੋਜਨ ਛਕਾਉਣ ਤੱਕ ਜਾਣਗੇ। ਤੁਹਾਨੂੰ ਲੱਗੇਗਾ ਤਾਂ ਏਦਾਂ ਕਿ ਜਿਵੇਂ ਇਨ੍ਹਾਂ ਮੁੰਡਿਆਂ ਦੀ ਮੁੱਛ ਹੀ ਫੁੱਟ ਰਹੀ ਹੁੰਦੀ ਹੈ ਪਰ ਸੱਚ ਇਹ ਹੈ ਕਿ ਇਨ੍ਹਾਂ ਦੋਵਾਂ ਭਰਾਵਾਂ ਨੇ ਛੋਟੀ ਉਮਰ 'ਚ ਕਾਰੋਬਾਰ 'ਚ ਸਿਖਰ ਕਰ ਕੇ ਵਿਖਾਉਂਦੇ ਹੋਏ ਪੰਜਾਬੀਆਂ 'ਚ ਇਹ ਚਰਚਾ ਕਰਵਾ ਦਿੱਤੀ ਕਿ ਪੁੱਤ ਹੋਣ ਤਾਂ ਸ਼ਿੰਗਾਰੇ ਦੇ ਪੁੱਤਰਾਂ ਵਰਗੇ। ਜਿਨ੍ਹਾਂ ਦੇ ਅਮਰੀਕਾ 'ਚ ਬੁੱਢੇ ਬਾਰੇ ਮਜ਼ਬੂਤ ਪੈਰ ਲੱਗੇ ਨੇ ਉਹ ਕਹਿਣਗੇ ਕਿ ਖੇਡਣ ਦੀ ਉਮਰੇ ਦੋਵਾਂ ਭਰਾਵਾਂ ਨੇ ਮਿਹਨਤ ਕਰਕੇ ਕਾਰੋਬਾਰ ਸਿਰਜਣ ਦੀਆਂ ਉਦਾਹਰਨਾਂ 'ਤੇ ਅੰਕੜੇ ਬਣਾ ਦਿੱਤੇ ਹਨ। ਇਨ੍ਹਾਂ ਦੇ ਨੇੜੇ ਹੋਵੋਗੇ ਤਾਂ ਲੱਗੇਗਾ ਕਿ ਕਮਾਈਆਂ ਕਰਨ ਅਤੇ ਰਿਜਕ ਕਮਾਉਣ ਦਾ ਆਧਾਰ ਜਵਾਨੀ ਹੀ ਹੁੰਦੀ ਹੈ ਪਰ ਪਾਲੇ ਤੇ ਸੋਨੂੰ ਨੇ ਸਤਿਕਾਰ ਤੇ ਜੱਸ ਵੀ ਖੱਟ ਲਿਆ ਹੈ। ਇਨ੍ਹਾਂ ਨੂੰ ਵੇਖ ਕੇ ਸੱਚੀਂ ਕਹਿਣਾ ਪਵੇਗਾ ਕਿ ਜਿਨ੍ਹਾਂ ਨੇ ਵਾਕਿਆ ਹੀ ਮਾਂ ਬਾਪ ਬਣ ਕੇ ਔਲਾਦ ਪਾਲੀ ਹੈ, ਉਨ੍ਹਾਂ ਨੂੰ ਸਮੱਸਿਆਵਾਂ ਆਈਆਂ ਹੀ ਨਹੀਂ। ਸ਼ਿੰਗਾਰਾ ਸ਼ੇਰਮਾਰ ਦੇ ਇਨ੍ਹਾਂ ਮਿਹਨਤੀ ਪੁੱਤਰਾਂ ਦੇ ਹਵਾਲੇ ਲੋਕ ਆਪਣੇ ਪਰਿਵਾਰਾਂ 'ਚ ਬੈਠ ਕੇ ਦਿੰਦੇ ਹਨ ਕਿਉਂਕਿ ਜਿਸ ਉਮਰ 'ਚ ਬੱਚਾ 100 ਡਾਲਰ ਲਈ ਬਾਪੂ ਦੀ ਜੇਬ ਵੱਲ ਵੇਖ ਰਿਹਾ ਹੁੰਦਾ ਹੈ, ਉਸ ਉਮਰੇ ਪਾਲਾ ਤੇ ਸੋਨੂੰ ਮਿਲੀਅਨਾਂ 'ਚ ਕਾਰੋਬਾਰੀ 'ਡੀਲਾਂ' ਕਰਦੇ ਹਨ।
ਕੋਈ ਵਕਤ ਹੁੰਦਾ ਸੀ ਜਦੋਂ ਖਾਸ ਤੌਰ 'ਤੇ ਜਿਸ ਪੰਜਾਬੀ ਨੂੰ ਨਿਊਯਾਰਕ ਵਰਗੇ ਸ਼ਹਿਰ ਵਿਚ ਟੈਕਸੀ ਚਲਾਉਣ ਲਈ ਪਰਮਿਟ ਵਾਂਗ ਮਡਾਲੀਅਨ ਮਿਲ ਜਾਵੇ ਤਾਂ ਉਹ ਸਮਝਣ ਲੱਗ ਪੈਂਦਾ ਸੀ ਕਿ ਸਫ਼ਲਤਾ ਜਾਂ ਕਮਾਈ ਦੀ ਸਿੱਧੀ ਪੌੜੀ ਚੜ੍ਹਨ ਦਾ ਮੌਕਾ ਮਿਲ ਗਿਆ ਹੈ। ਇੱਥੇ ਦੋ ਪੰਜਾਬੀਆਂ ਦਰਸ਼ਨ ਦਰੜ ਅਤੇ ਸ਼ਿੰਗਾਰਾ ਸ਼ੇਰਮਾਰ ਨੇ ਹੋਰਨਾਂ ਪੰਜਾਬੀਆਂ ਵਾਂਗ ਟੈਕਸੀ ਬੜਾ ਲੰਮਾ ਚਿਰ ਚਲਾਈ, ਡਾਲਰ ਵੀ ਚੰਗੇ ਕਮਾਏ, ਪਰ ਇਹ ਮਹਿੰਗਾ ਸ਼ਹਿਰ ਹੈ ਤੇ ਖਰਚੇ ਜੇਬਾਂ ਦੀ ਤਲਾਸ਼ੀ ਬੜੀ ਲੈਂਦੇ ਹਨ, ਪਹਿਲਾਂ ਦਰਸ਼ਨ ਨੇ ਨਿਊਯਾਰਕ ਛੱਡਿਆ ਤੇ ਫਿਰ ਪਿੱਛੇ ਪਿੱਛੇ ਸ਼ੇਰਮਾਰ ਆ ਗਿਆ। ਇਤਫ਼ਾਕ ਇਹ ਸੀ ਕਿ ਇੰਡੀਆਨਾ ਆ ਕੇ ਇਹ ਆਪ ਹੀ ਕਾਰੋਬਾਰ 'ਚ ਸਫ਼ਲ ਨਹੀਂ ਹੋਏ ਸਗੋਂ ਇਨ੍ਹਾਂ ਨੇ ਹੋਰ ਬਹੁਤ ਸਾਰੇ ਪੰਜਾਬੀਆਂ ਨੂੰ ਨਿਊਯਾਰਕ ਤੋਂ ਲਿਆ ਕੇ ਇੱਥੇ ਵਸਾਇਆ ਅਤੇ ਚੰਗੀਆਂ ਕਮਾਈਆਂ ਕਰਨ ਵਾਲੇ ਰਿਜ਼ਕ ਦੇ ਰਾਹ ਤੋਰਿਆ। ਇੱਥੋਂ ਦੇ ਸੈਂਕੜੇ ਪੰਜਾਬੀ ਕਾਰੋਬਾਰੀਆਂ ਨੂੰ ਸਫਲਤਾ ਦਾ ਰਾਜ਼ ਪੁੱਛੋਗੇ ਤਾਂ ਹਰ ਦੂਜਾ ਚੌਥਾ ਕਹੇਗਾ ਕਿ 'ਮੇਰੇ ਪੈਰ ਦਰਸ਼ਨ ਦਰੜ ਨੇ ਲਗਾਏ ਹਨ, ......ਮੈਨੂੰ ਸ਼ਿੰਗਾਰੇ ਨੇ ਲਿਆ ਕੇ ਵਸਣ ਜੋਗਾ ਕੀਤਾ ਹੈ'। ਇੰਡੀਆਨਾ 'ਚ ਪੰਜਾਬੀਆਂ ਦੇ ਕਾਰੋਬਾਰ 'ਚ ਇਹ ਦੋਵੇਂ ਸੂਤਰਧਾਰ ਵੀ ਮੰਨੇ ਜਾਂਦੇ ਹਨ ਅਤੇ ਕਾਮਯਾਬੀ ਦੀ ਸਿਖਰ 'ਚ ਇਨ੍ਹਾਂ ਦਾ ਹਵਾਲਾ ਵੀ ਦਿੱਤਾ ਜਾਂਦਾ ਹੈ। ਦੋਵਾਂ 'ਚ ਕਈ ਗੱਲਾਂ ਦੀ ਇਕਸਾਰਤਾ ਇਹ ਵੀ ਹੈ ਕਿ ਨਿਮਰਤਾ ਵਾਲੇ, ਹਲੀਮੀ ਵਾਲੇ ਤੇ ਹਰ ਕਾਰਜ ਵਿਚ ਤੇ ਹਰ ਇਕ ਦੇ ਕੰਮ ਆਉਣ ਵਾਲੇ ਸਥਾਪਿਤ 'ਤੇ ਮਹਾਨ ਪੰਜਾਬੀ ਹਨ। ਸ਼ੇਰਮਾਰ ਪਰਿਵਾਰ ਕੋਲ ਕਾਰੋਬਾਰ ਵੀ ਹੈ, ਦਿਲ ਵੀ ਵੱਡਾ ਹੈ। ਉਹ ਹਰ ਸਾਂਝੇ ਕਾਰਜ ਵਿਚ ਤਿਲ ਫੁਲ ਪਾਉਂਦਾ ਹੈ ਪਰ ਮੱਥੇ ਵੱਟ ਕਦੇ ਵੀ ਨਹੀਂ ਪਾਉਂਦਾ।
ਰਾਹੋਂ ਰੇਲਵੇ ਸਟੇਸ਼ਨ ਦੇ ਸਾਹਮਣਿਓਂ ਜਾਂਦੀ ਸੜ੍ਹਕ 'ਤੇ ਤਿੰਨ ਕੁ ਕੋਹ ਦੀ ਵਿਥ 'ਤੇ ਪਿੰਡ ਹੈ ਝੰਡੇਵਾਲ। ਨਾ ਤਾਂ ਪਿੰਡ ਦਾ ਪਤਾ ਨਹੀਂ ਕਿੱਦਾਂ ਪਿਆ ਹੋਊ ਪਰ ਪਿੰਡ 'ਚ ਤੁਲਸੀ ਰਾਮ ਦੇ ਘਰ ਜਨਮੇ ਸ਼ਿੰਗਾਰਾ ਸ਼ੇਰਮਾਰ ਨੇ ਅਮਰੀਕਾ 'ਚ ਵੀ ਅਤੇ ਪਿੰਡ ਵੀ ਝੰਡੇ ਜ਼ਰੂਰ ਗੱਡੇ ਹਨ। 50 ਕਿੱਲਿਆਂ ਦੇ ਕਰੀਬ ਪੈਲੀ ਉਨ੍ਹਾਂ ਕੋਲ ਪਿੰਡ 'ਚ ਹੈ ਤੇ ਇਹ ਸੋਨਾ ਉਗਲਣ ਵਾਲੀ ਉਪਜਾਊ ਜ਼ਮੀਨ ਹੈ। ਨਾਲ ਦੇ ਪਿੰਡ ਘੱਕੇਵਾਲ ਦੇ ਸੂਏ ਤੋਂ ਦਿਸਣ ਲੱਗ ਪੈਂਦੀ ਹੈ ਉਨ੍ਹਾਂ ਦੀ ਤਿੰਨ ਮੰਜ਼ਲੀ ਆਲੀਸ਼ਾਨ ਕੋਠੀ। ਇਹ ਪਰਿਵਾਰ ਸੁਹਿਰਦਤਾ ਨਾਲ ਕਹੇਗਾ ਕਿ ਜੇ ਆਪਣੀ ਮਿੱਟੀ 'ਤੇ ਪਹਿਚਾਣ ਨਹੀਂ ਤਾਂ ਦੁਨੀਆ 'ਤੇ ਵੱਡੇ ਬਣ ਕੇ ਕੀ ਲੈਣਾ? ਸ਼ਿੰਗਾਰਾ ਸ਼ੇਰਮਾਰ ਦਾ ਕਹਿਣਾ ਹੈ ਕਿ ਮੇਰੇ ਪੁੱਤਰਾਂ ਪਾਲੇ ਤੇ ਸੋਨੂੰ ਨੇ ਵੀ ਆਪਣੀ ਜਨਮ ਭੋਇੰ ਨਾਲ ਲੋਹੜੇ ਦਾ ਤੇਹ ਰੱਖਿਆ ਹੈ। ਪਿੰਡ ਦੇ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਲਈ ਉਨ੍ਹਾਂ ਨੇ ਇਕ ਲੱਖ ਡਾਲਰ ਦੇ ਕਰੀਬ ਸੇਵਾ ਦਿੱਤੀ ਹੈ ਤੇ ਪਿੰਡ 'ਚ ਹੀ ਬਾਬਾ ਟਿੱਬਿਆਂ ਵਾਲਾ ਦੀ ਆਲੀਸ਼ਾਨ ਦਰਗਾਹ ਦੀ ਉਸਾਰੀ ਵੀ ਸ਼ੇਰਮਾਰ ਭਰਾਵਾਂ ਵਲੋਂ ਹੀ ਕਰਵਾਈ ਜਾ ਰਹੀ ਹੈ। ਪਾਲਾ ਕਹੇਗਾ ਕਿ ਅਸੀਂ ਸਭ ਕੁਝ ਸ਼ਰਧਾ ਤੇ ਨਿਮਰਤਾ ਨਾਲ ਨਿਮਾਣੇ ਬਣ ਕੇ ਕਰਦੇ ਹਾਂ। ਪਿੰਡ ਵਾਲੇ ਦੋਵਾਂ ਭਰਾਵਾਂ ਨੂੰ ਸਾਊ ਅਤੇ ਮਿਹਨਤੀ ਪੁੱਤਰਾਂ ਵਜੋਂ ਵੀ ਵਡਿਆਈ ਦਿੰਦੇ ਹਨ। ਪਾਲਾ ਤੇ ਸੋਨੂੰ ਦੋਵਾਂ ਭਰਾਵਾਂ ਕੋਲ ਅੱਠ-ਦਸ ਗੈਸ ਸਟੇਸ਼ਨ ਹਨ, ਲਿਕਰ ਸਟੋਰ ਨੇ, ਪਿੰਡ ਵਾਂਗ ਸੁੱਖ ਨਾਲ ਅਮਰੀਕਾ 'ਚ ਵੀ ਸੈਂਕੜਿਆਂ ਦੀ ਗਿਣਤੀ 'ਚ ਖੇਤ ਹਨ, ਮਹਿਲਾਂ ਵਰਗੇ ਘਰ ਹਨ ਪਰ ਸੁਪਨੇ ਉਹ ਹਾਲੇ ਵੀ ਹੋਰ ਵਧਣ ਦੇ ਨਿੱਤ ਲੈਂਦੇ ਹਨ। ਇਨ੍ਹਾਂ ਨੂੰ ਸਾਕਾਰ ਕਰਨ ਦਾ ਅਮਲ ਇਹ ਹੁੰਦਾ ਹੈ ਕਿ ਸਵੇਰੇ ਸਾਢੇ ਤਿੰਨ ਵਜੇ ਤੋਂ ਬਾਅਦ ਪਾਲਾ ਤੇ ਸੋਨੂੰ ਬਿਸਤਰ ਤੇ ਸੁੱਤੇ ਪਏ ਨਹੀਂ ਮਿਲਦੇ। ਉਹ ਕਾਮਿਆਂ ਨਾਲ ਤੜਕੇ ਚਾਹ ਦਾ ਘੁੱਟ ਪੀ ਕੇ ਆਪ ਵੀ ਉਨ੍ਹਾਂ ਤੋਂ ਵੱਡੇ ਕਾਮੇ ਬਣ ਜਾਂਦੇ ਹਨ। ਕਾਰੋਬਾਰੀ ਕੇਂਦਰਾਂ 'ਤੇ ਜਾ ਕੇ ਦੇਖੋਗੇ ਤਾਂ ਪਤਾ ਹੀ ਨਹੀਂ ਲੱਗਦਾ ਕਿ ਮਾਲਕ ਕੌਣ ਹੈ ਤੇ ਨੌਕਰ ਕੌਣ ਹੈ? ਉਨ੍ਹਾਂ ਕੋਲ 35-40 ਮੁਲਾਜ਼ਮ ਹਨ ਤੇ ਉਹ ਵੀ ਸਾਰੇ ਖੁਸ਼ਹਾਲ ਹਨ। ਬਾਪੂ ਸ਼ਿੰਗਾਰਾ ਸ਼ੇਰਮਾਰ ਕਈ ਵਾਰ ਪੁੱਤਰਾਂ ਦੀਆਂ ਕਮਾਈਆਂ 'ਚ ਬਾਗੋਬਾਗ ਹੋਇਆ ਸਹਿਜ ਸੁਭਾਅ ਕਹਿ ਵੀ ਦਿੰਦਾ ਹੈ, 'ਸ਼ਿੰਗਾਰੇ ਦੇ ਪੁੱਤਰ ਰਿਜਕ ਕਮਾਉਣ ਲਈ ਬੜੀ ਜਾਨ ਤੋੜਦੇ ਹਨ, ਇਹ ਆਲਸੀ ਲੋਕਾਂ ਦਾ ਸਿਧਾਂਤ ਹੁੰਦਾ ਹੈ ਕਿ ਉਹ ਮਿਹਨਤ ਕਰਨ ਵਾਲਿਆਂ ਦੀਆਂ ਬਰਕਤਾਂ ਨੂੰ ਕਿਸਮਤ ਨਾਲ ਹੀ ਜੋੜੀ ਜਾਂਦੇ ਹਨ'।
ਸ਼ੇਰਮਾਰ ਬ੍ਰਦਰਜ਼ ਕਾਰਪੋਰੇਸ਼ਨ ਚਲਾਉਣ ਵਾਲੇ ਦੋਵੇਂ ਭਰਾ ਪਾਲਾ ਜਿਸ ਦਾ ਪੂਰਾ ਨਾਂਅ ਬੱਲੀ ਸਿੰਘ ਸ਼ੇਰਮਾਰ ਹੈ ਤੇ ਸੋਨੂੰ ਦਲਵੀਰ ਸ਼ੇਰਮਾਰ, ਜਰਮਨ ਹੁੰਦੇ ਹੋਏ ਅਮਰੀਕਾ ਪੁੱਜੇ ਪਿਤਾ ਸ਼ਿੰਗਾਰਾ ਸ਼ੇਰਮਾਰ ਦੇ ਪਿੱਛੇ ਪਿੱਛੇ ਦੋਵੇਂ ਭਰਾ ਇੱਥੇ ਆ ਗਏ। ਚਾਰ ਅੱਖਰ ਹੋਰ ਪੜ੍ਹੇ ਤੇ ਕਾਰੋਬਾਰ 'ਚ ਗਹਿਗੱਚ ਹੋ ਗਏ। ਕਿਸੇ ਕੋਲ ਪੈਸਾ, ਕਿਸੇ ਕੋਲ ਯੋਗਤਾ ਅਤੇ ਕਿਸੇ ਕੋਲ ਤਜਰਬਾ ਹੁੰਦਾ ਹੈ, ਇਨ੍ਹਾਂ ਸ਼ੇਰਮਾਰ ਭਰਾਵਾਂ ਕੋਲ ਮਿਹਨਤ ਅਤੇ ਵਿਉਂਤਬੰਦੀ ਹੈ ਜਿਸ ਨਾਲ ਉਨ੍ਹਾਂ ਨੇ ਕਈ ਕਾਰੋਬਾਰੀ ਲਾਕਰਾਂ ਦੇ ਜਿੰਦਰੇ ਸਫਲਤਾ ਨਾਲ ਖੋਲ੍ਹ ਲਏ ਹਨ। ਪਾਲਾ ਜਿੰਦਰ ਕੌਰ ਨਾਲ ਵਿਆਹਿਆ ਹੋਇਆ ਹੈ ਅਤੇ ਉਸਦੇ ਦੋ ਬੇਟੇ ਤੇ ਇਕ ਬੇਟੀ ਹੈ ਜਦ ਕਿ ਸੋਨੂੰ ਆਪਣੀ ਪਤਨੀ ਨਵਜੋਤ ਕੌਰ ਤੇ ਇਕ ਬੇਟੀ ਨਾਲ ਰਹਿ ਰਿਹਾ ਹੈ। ਦੋਵਾਂ ਦੀਆਂ ਪਤਨੀਆਂ ਉਨ੍ਹਾਂ ਦੇ ਕਾਰੋਬਾਰ 'ਚ ਹੱਥ ਵੰਡਾਉਂਦੀਆਂ ਹਨ ਅਤੇ ਅਮਰੀਕਾ 'ਚ ਜਿਸਨੂੰ 'ਘੰਟੇ ਲਾਉਣਾ' ਕਹਿੰਦੇ ਹਨ ਵਾਂਗ ਉਹ ਮਾਲਕ ਹੋ ਕੇ ਵੀ ਆਪ ਕੰਮ ਕਰਦੀਆਂ ਹਨ। ਅਸਲ 'ਚ ਕਾਮਯਾਬੀ ਲਈ ਸਮੁੱਚੇ ਪਰਿਵਾਰ ਦੀ ਇਕਸੁਰਤਾ ਹੀ ਇਕ ਰਾਜ਼ ਹੈ।
ਸ਼ਿੰਗਾਰਾ ਸ਼ੇਰਮਾਰ ਤੇ ਉਸਦੀ ਪਤਨੀ ਨਿੰਦਰ ਕੌਰ ਆਪਣੇ ਪੁੱਤਰਾਂ ਦੀ ਸਖਤ ਮਿਹਨਤੀ ਪ੍ਰਵਿਰਤੀ ਬਾਰੇ ਇਕੱਠਿਆਂ ਕਹਿਣਗੇ ਹਰ ਮਾਂ ਬਾਪ ਆਪਣੀ ਔਲਾਦ ਨੂੰ ਚੰਗੇ ਸੰਸਕਾਰ ਦਿੰਦਾ ਹੈ, ਕੀਤਾ ਅਸੀਂ ਵੀ ਇਹੋ ਹੈ, ਇਨ੍ਹਾਂ 'ਤੇ ਵਾਹਿਗੁਰੂ ਦੀ ਮਿਹਰ ਨੂੰ ਹੀ ਉਹ ਵੱਡੀ ਦਾਤ ਮੰਨਦੇ ਹਨ। ਇੰਡੀਅਨ ਐਪਲਸ 'ਚ ਇਸ ਪਰਿਵਾਰ ਦੀ ਨਿੱਘੀ ਆਓ ਭਗਤ ਵੀ ਇਕ ਪਛਾਣ ਹੈ।


ashokbhaura@gmail.com

ਖ਼ਬਰ ਸ਼ੇਅਰ ਕਰੋ

 

ਅੱਜ ਆਖਾਂ ਵਾਰਿਸ ਸ਼ਾਹ ਨੂੰ

* ਅੰਮ੍ਰਿਤਾ ਪ੍ਰੀਤਮ *

ਅੱਜ ਆਖਾਂ ਵਾਰਿਸ ਸ਼ਾਹ ਨੂੰ, ਕਿਤੋਂ ਕਬਰਾਂ ਵਿਚੋਂ ਬੋਲ! ਤੇ ਅੱਜ ਕਿਤਾਬੇ-ਇਸ਼ਕ ਦਾ, ਕੋਈ ਅਗਲਾ ਵਰਕਾ ਫੋਲ! ਇਕ ਰੋਈ ਸੀ ਧੀ ਪੰਜਾਬ ਦੀ, ਤੂੰ ਲਿਖ ਲਿਖ ਮਾਰੇ ਵੈਣ ਅੱਜ ਲੱਖਾਂ ਧੀਆਂ ਰੋਂਦੀਆਂ, ਤੈਨੂੰ ਵਾਰਿਸ ਸ਼ਾਹ ਨੂੰ ਕਹਿਣ। ਵੇ ਦਰਦਮੰਦਾਂ ਦਿਆ ਦਰਦੀਆ! ਉਠ ਤੱਕ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX