ਤਾਜਾ ਖ਼ਬਰਾਂ


ਰਾਮ ਰਹੀਮ ਨੂੰ ਸਿੱਖ ਧਰਮ ਵਿਚ ਦਖ਼ਲ ਅੰਦਾਜ਼ੀ ਦਾ ਕੋਈ ਅਧਿਕਾਰ ਨਹੀਂ - ਧਾਲੀਵਾਲ
. . .  23 minutes ago
ਅਜਨਾਲਾ, 5 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ) - ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਵਲੋਂ ਨਸ਼ਿਆਂ ਸੰਬੰਧੀ ਦਿੱਤੇ ਬਿਆਨ ਦੀ ਨਿੰਦਾ ...
ਦੁਬਈ ਗਿਆ ਬ੍ਰਹਮਪੁਰ ਦਾ ਨੌਜਵਾਨ ਪਿਛਲੇ ਇਕ ਹਫ਼ਤੇ ਤੋਂ ਲਾਪਤਾ
. . .  about 1 hour ago
ਚੋਹਲਾ ਸਾਹਿਬ, 5 ਫਰਵਰੀ (ਬਲਵਿੰਦਰ ਸਿੰਘ)-ਪਰਿਵਾਰ ਦੇ ਉੱਜਵਲ ਭਵਿੱਖ ਅਤੇ ਰੋਟੀ-ਰੋਜ਼ੀ ਦੀ ਤਲਾਸ਼ 'ਚ ਪਿਛਲੇ ਦੋ ਮਹੀਨੇ ਪਹਿਲਾਂ ਦੁਬਈ ਗਿਆ ਨੌਜਵਾਨ ਲੰਘੇ ਇਕ ਹਫ਼ਤੇ ਤੋਂ ਲਾਪਤਾ ਹੈ, ਜਿਸ ਦੀ ਤਲਾਸ਼ ਵਾਸਤੇ ਪਰਿਵਾਰਿਕ ਮੈਂਬਰਾਂ ਨੇ...
ਸਾਨੂੰ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਤੇ ਚੱਲਣ ਦੀ ਲੋੜ-ਮੁਨੀਸ਼ ਤਿਵਾੜੀ
. . .  about 1 hour ago
ਸੰਧਵਾਂ, 5 ਫਰਵਰੀ (ਪ੍ਰੇਮੀ ਸੰਧਵਾਂ)- ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ-ਦਿਹਾੜੇ ਦੀ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੂੰ ਪਾਰਲੀਮੈਂਟ ਮੈਂਬਰ ਮੁਨੀਸ਼ ਤਿਵਾੜੀ ਨੇ ਇਕ ਸਮਾਗਮ ਦੌਰਾਨ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ...
ਪਰਮਿੰਦਰ ਕੌਰ ਬਰਾੜ ਦੀ ਨਗਰ ਕੌਂਸਲ ਪ੍ਰਧਾਨ ਦੇ ਪ੍ਰਧਾਨ ਵਜੋਂ ਹੋਈ ਤਾਜਪੋਸ਼ੀ
. . .  about 1 hour ago
ਲੌਂਗੋਵਾਲ, 5 ਫਰਵਰੀ (ਸ.ਸ.ਖੰਨਾ,ਵਿਨੋਦ ਸ਼ਰਮਾ)- ਬੀਤੇ ਕੁਝ ਦਿਨ ਪਹਿਲਾਂ ਨਗਰ ਕੌਂਸਲ ਲੌਂਗੋਵਾਲ ਦੇ ਪ੍ਰਧਾਨ ਦੀ ਚੋਣ ਕੀਤੀ ਗਈ ਸੀ, ਜਿਸ ਵਿਚ ਅੱਜ ਪਰਮਿੰਦਰ ਕੌਰ ਬਰਾੜ ਪਤਨੀ ਕਮਲਪਾਲ ਸਿੰਘ ਬਰਾੜ ਨੇ...
ਬਹਿਬਲਕਲਾਂ ਇਨਸਾਫ਼ ਮੋਰਚੇ ਵਲੋਂ ਬਠਿੰਡਾ ਅੰਮ੍ਰਿਤਸਰ ਨੈਸ਼ਨਲ ਹਾਈਵੇ 54 ਮੁਕੰਮਲ ਜਾਮ
. . .  about 2 hours ago
ਫਰੀਦਕੋਟ, 5 ਫਰਵਰੀ- ਬਹਿਬਲਕਲਾਂ ਇਨਸਾਫ਼ ਮੋਰਚੇ ਵਲੋਂ ਬਠਿੰਡਾ ਅੰਮ੍ਰਿਤਸਰ ਨੈਸ਼ਨਲ ਹਾਈਵੇ 54 ਮੁਕੰਮਲ ਜਾਮ ਕੀਤਾ ਗਿਆ ਹੈ।
ਦੇਸ਼ ਦੀ ਸੁਰੱਖਿਆ ਦੇ ਸਵਾਲ 'ਤੇ ਰਾਜਸਥਾਨ ਦੇ ਨੌਜਵਾਨ ਕਿਸੇ ਤੋਂ ਪਿੱਛੇ ਨਹੀਂ ਰਹਿੰਦੇ-ਪ੍ਰਧਾਨ ਮੰਤਰੀ
. . .  about 3 hours ago
ਜੈਪੁਰ, 5 ਫਰਵਰੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੈਪੁਰ ਮਹਾਖੇਲ ਦੇ ਭਾਗੀਦਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਵਿਚ ਸ਼ੁਰੂ ਹੋਏ ਖੇਡ ਸਮਾਗਮਾਂ ਅਤੇ ਖੇਡ ਮਹਾਕੁੰਭਾਂ ਦੀ ਲੜੀ ਇਕ ਵੱਡੀ ਤਬਦੀਲੀ...
ਅੰਮ੍ਰਿਤਸਰ: ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸੰਬੰਧ 'ਚ ਸਜਾਇਆ ਗਿਆ ਨਗਰ ਕੀਰਤਨ
. . .  about 4 hours ago
ਅੰਮ੍ਰਿਤਸਰ, 5 ਫਰਵਰੀ (ਹਰਮਿੰਦਰ ਸਿੰਘ)- ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸੰਬੰਧ 'ਚ ਗੁਰਦੁਆਰਾ ਸ਼ਹੀਦਗੰਜ ਸਾਹਿਬ ਤੋਂ ਬਾਬਾ ਜੀ ਦੇ ਜਨਮ ਸਥਾਨ ਪਹੁਵਿੰਡ ਸਥਿਤ ਗੁਰਦੁਆਰਾ ਸਾਹਿਬ ਲਈ...
ਗ੍ਰਹਿ ਮੰਤਰਾਲੇ ਵਲੋਂ ਚੀਨੀ ਲਿੰਕਾਂ ਨਾਲ ਸੰਬੰਧਿਤ 138 ਸੱਟੇਬਾਜ਼ੀ ਐਪਸ ਨੂੰ ਪਾਬੰਦੀ ਲਗਾਉਣ ਅਤੇ ਬਲਾਕ ਕਰਨ ਦੀ ਪ੍ਰਕਿਰਿਆ ਸ਼ੁਰੂ
. . .  about 4 hours ago
ਨਵੀਂ ਦਿੱਲੀ, 5 ਫਰਵਰੀ-ਗ੍ਰਹਿ ਮੰਤਰਾਲੇ ਦੇ ਇਕ ਸੰਚਾਰ 'ਤੇ, ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ "ਜ਼ਰੂਰੀ" ਅਤੇ "ਐਮਰਜੈਂਸੀ" ਆਧਾਰ 'ਤੇ ਚੀਨੀ ਲਿੰਕਾਂ ਨਾਲ ਸੰਬੰਧਿਤ 138 ਸੱਟੇਬਾਜ਼ੀ ਐਪਸ ਅਤੇ 94 ਲੋਨ ਦੇਣ ਵਾਲੇ ਐਪਸ ਉੱਪਰ ਪਾਬੰਦੀ ਲਗਾਉਣ ਅਤੇ ਬਲਾਕ ਕਰਨ ਦੀ ਪ੍ਰਕਿਰਿਆ...
ਵੱਡੀ ਖ਼ਬਰ: ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਦਾ ਦਿਹਾਂਤ
. . .  16 minutes ago
ਇਸਲਾਮਾਬਾਦ, 5 ਫਰਵਰੀ-ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ, ਜਨਰਲ ਪਰਵੇਜ਼ ਮੁਸ਼ੱਰਫ (ਸੇਵਾਮੁਕਤ) ਦਾ ਲੰਬੀ ਬਿਮਾਰੀ ਤੋਂ ਬਾਅਦ ਦੁਬਈ ਦੇ ਇਕ ਹਸਪਤਾਲ 'ਚ ਦਿਹਾਂਤ ਹੋ ਗਿਆ ਹੈ।
ਭਾਰਤੀ ਅਮਰੀਕੀ ਸਾਂਸਦ ਸਦਨ ਦੀ ਵਿਸ਼ੇਸ਼ ਅਧਿਕਾਰ ਕਮੇਟੀ ਦੇ ਮੈਂਬਰ ਨਿਯੁਕਤ
. . .  about 5 hours ago
ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਭਾਰਤੀ ਮੂਲ ਦੇ ਅਮਰੀਕੀ ਸਾਂਸਦ ਰਾਜਾ ਕ੍ਰਿਸ਼ਨਾਮੂਰਤੀ ਨੂੰ ਅਮਰੀਕਾ ਤੇ ਚੀਨ ਦੀ ਕਮਿਊਨਿਸਟ ਪਾਰਟੀ ਵਿਚਾਲੇ ਰਣਨੀਤਿਕ ਮੁਕਾਬਲੇਬਾਜ਼ੀ ਬਾਰੇ ਸਦਨ ਦੀ ਵਿਸ਼ੇਸ਼ ਅਧਿਕਾਰੀ...
ਨਿਪਾਲ:ਜਬਰ ਜਨਾਹ ਦੇ ਦੋਸ਼ੀ ਕ੍ਰਿਕਟਰ ਸੰਦੀਪ ਲਾਮਿਛਨੇ ਨੂੰ ਟ੍ਰੇਨਿੰਗ ਕੈਂਪ 'ਚ ਸ਼ਾਮਿਲ ਕਰਨ ਖ਼ਿਲਾਫ਼ ਪ੍ਰਦਰਸ਼ਨ
. . .  about 5 hours ago
ਕਾਠਮੰਡੂ, 5 ਫਰਵਰੀ-ਜਬਰ ਜਨਾਹ ਦੇ ਦੋਸ਼ੀ ਕ੍ਰਿਕਟਰ ਸੰਦੀਪ ਲਾਮਿਛਨੇ ਨੂੰ ਟ੍ਰੇਨਿੰਗ ਕੈਂਪ 'ਚ ਸ਼ਾਮਿਲ ਕਰਨ ਖ਼ਿਲਾਫ਼ ਕਾਠਮੰਡੂ 'ਚ ਪ੍ਰਦਰਸ਼ਨ ਕੀਤਾ...
ਸਾਡਾ ਕੋਈ ਵੀ ਵਿਰੋਧੀ ਸਾਡੇ ਨਾਲ ਲੜ ਨਹੀਂ ਸਕਦਾ-ਮੁੱਖ ਮੰਤਰੀ ਤ੍ਰਿਪੁਰਾ
. . .  about 6 hours ago
ਅਗਰਤਲਾ, 5 ਫਰਵਰੀ-ਤ੍ਰਿਪੁਰਾ ਦੇ ਮੁੱਖ ਮੰਤਰੀ ਮਾਨਿਕ ਸਾਹਾ ਦਾ ਕਹਿਣਾ ਹੈ ਕਿ ਸਾਡਾ ਕੋਈ ਵੀ ਵਿਰੋਧੀ, ਭਾਵੇਂ ਉਹ ਮੋਥਾ (ਟਿਪਰਾ ਮੋਥਾ ਪਾਰਟੀ), ਕਾਂਗਰਸ ਜਾਂ ਸੀ.ਪੀ.ਆਈ. (ਐਮ) ਸਾਡੇ ਨਾਲ ਲੜ ਨਹੀਂ ਸਕਦਾ। ਅਸੀਂ ਇੱਥੇ ਪਾਰਦਰਸ਼ਤਾ ਨਾਲ ਚੰਗਾ ਕੰਮ ਕੀਤਾ ਹੈ। ਅਸੀਂ ਵੀ ਉਸ...
ਚਿਲੀ ਦੇ ਜੰਗਲਾਂ 'ਚ ਲੱਗੀ ਅੱਗ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 22
. . .  about 6 hours ago
ਸੈਂਟੀਆਗੋ (ਚਿੱਲੀ), 5 ਫਰਵਰੀ -ਸਰਕਾਰੀ ਅਧਿਕਾਰੀਆਂ ਅਨੁਸਾਰ ਦੱਖਣੀ-ਮੱਧ ਚਿਲੀ ਦੇ ਜੰਗਲਾਂ ਵਿਚ ਲੱਗੀ ਅੱਗ ਵਿਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 22 ਹੋ ਗਈ...
ਸਪੇਸਐਕਸ ਮਾਰਚ ਵਿਚ ਸਟਾਰਸ਼ਿਪ ਲਾਂਚ ਦੀ ਕਰ ਸਕਦਾ ਹੈ ਕੋਸ਼ਿਸ਼ -ਐਲੋਨ ਮਸਕ
. . .  about 7 hours ago
ਵਾਸ਼ਿੰਗਟਨ, 5 ਫਰਵਰੀ -ਸਪੇਸਐਕਸ ਦੇ ਮੁਖੀ ਐਲੋਨ ਮਸਕ ਨੇ ਘੋਸ਼ਣਾ ਕੀਤੀ ਹੈ ਕਿ ਜੇਕਰ ਸਭ ਕੁਝ ਯੋਜਨਾ ਅਨੁਸਾਰ ਹੁੰਦਾ ਹੈ ਤਾਂ ਇਸ ਦਾ ਵਿਸ਼ਾਲ ਸਟਾਰਸ਼ਿਪ ਰਾਕੇਟ ਸਿਸਟਮ ਅਗਲੇ ਮਹੀਨੇ ਪਹਿਲੀ ਵਾਰ ਆਰਬਿਟਲ...
ਸਾਬਕਾ ਕ੍ਰਿਕਟਰ ਵਿਨੋਦ ਕਾਂਬਲੀ ਖ਼ਿਲਾਫ਼ ਪਤਨੀ ਦੀ ਸ਼ਿਕਾਇਤ 'ਤੇ ਮਾਮਲਾ ਦਰਜ
. . .  about 7 hours ago
ਮੁੰਬਈ, 5 ਫਰਵਰੀ-ਸਾਬਕਾ ਕ੍ਰਿਕਟਰ ਵਿਨੋਦ ਕਾਂਬਲੀ ਖ਼ਿਲਾਫ਼ ਉਨ੍ਹਾਂ ਦੀ ਪਤਨੀ ਐਂਡਰੀਆ ਦੀ ਸ਼ਿਕਾਇਤ 'ਤੇ ਮੁੰਬਈ ਦੇ ਬਾਂਦਰਾ ਪੁਲਿਸ ਥਾਣੇ 'ਚ ਮਾਮਲਾ ਦਰਜ ਕੀਤਾ ਗਿਆ ਹੈ। ਐਂਡਰੀਆ ਦੀ ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਉਸ (ਵਿਨੋਦ ਕਾਂਬਲੀ) ਨੇ ਸ਼ਰਾਬ ਦੇ ਨਸ਼ੇ ਵਿਚ ਉਸ...
ਪ੍ਰਧਾਨ ਮੰਤਰੀ ਮੋਦੀ ਅੱਜ ਜੈਪੁਰ ਮਹਾਖੇਲ ਦੇ ਭਾਗੀਦਾਰਾਂ ਨੂੰ ਕਰਨਗੇ ਸੰਬੋਧਨ
. . .  about 7 hours ago
ਨਵੀਂ ਦਿੱਲੀ, 5 ਫਰਵਰੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਜੈਪੁਰ ਮਹਾਖੇਲ ਦੇ ਭਾਗੀਦਾਰਾਂ ਨੂੰ ਸੰਬੋਧਨ...
ਪਿੰਡ ਸਹਿਜੜਾ ਵਿਖੇ ਮਾਪਿਆਂ ਦੇ ਇਕਲੌਤੇ ਪੁੱਤਰ ਦਾ ਕਤਲ
. . .  about 8 hours ago
ਮਹਿਲ ਕਲਾਂ, 5 ਫਰਵਰੀ (ਤਰਸੇਮ ਸਿੰਘ ਗਹਿਲ)-ਜਿਲ੍ਹਾ ਬਰਨਾਲਾ ਦੇ ਪੁਲਿਸ ਥਾਣਾ ਮਹਿਲ ਕਲਾਂ ਅਧੀਨ ਆਉਂਦੇ ਪਿੰਡ ਸਹਿਜੜਾ ਵਿਖੇ ਬੀਤੀ ਰਾਤ ਇਕ 19 ਸਾਲਾ ਨੌਜਵਾਨ ਦਾ ਕਤਲ ਹੋਣ ਦਾ ਪਤਾ ਲੱਗਿਆ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਗੁਰਦੀਪ ਸਿੱਘ ਪੁੱਤਰ ਨਰੋਤਮ ਸਿੱਘ ਵਾਸੀ ਸਹਿਜੜਾ...
ਅਮਰੀਕਾ ਵਲੋਂ ਸ਼ੱਕੀ ਜਾਸੂਸੀ ਗੁਬਾਰੇ ਨੂੰ ਡੇਗਣ ਤੋਂ ਬਾਅਦ ਚੀਨ ਦੁਆਰਾ ਸਖ਼ਤ ਅਸੰਤੁਸ਼ਟੀ ਜ਼ਾਹਰ
. . .  about 8 hours ago
ਬੀਜਿੰਗ, 5 ਫਰਵਰੀ -ਗਲੋਬਲ ਟਾਈਮਜ਼ ਦੀ ਰਿਪੋਰਟ ਅਨੁਸਾਰ ਚੀਨ ਨੇ ਆਪਣੇ ਗੁਬਾਰੇ ਨੂੰ ਮਾਰਨ ਲਈ ਸੰਯੁਕਤ ਰਾਜ ਦੁਆਰਾ ਤਾਕਤ ਦੀ ਵਰਤੋਂ 'ਤੇ ਸਖ਼ਤ ਅਸੰਤੁਸ਼ਟੀ ਅਤੇ ਵਿਰੋਧ ਜ਼ਾਹਰ ਕੀਤਾ ਹੈ, ਜਿਸ ਨੂੰ ਇਸ ਨੇ ਨਾਗਰਿਕ ਹਵਾਈ...
⭐ਮਾਣਕ-ਮੋਤੀ⭐
. . .  about 8 hours ago
⭐ਮਾਣਕ-ਮੋਤੀ⭐
ਉੜੀਸ਼ਾ:ਗੈਸ ਪਾਈਪ ਲਾਈਨ ਵਿਚ ਧਮਾਕੇ ਦੌਰਾਨ ਦੋ ਮਜ਼ਦੂਰਾਂ ਦੀ ਮੌਤ, 3 ਤਿੰਨ ਜ਼ਖ਼ਮੀ
. . .  1 day ago
ਭੁਵਨੇਸ਼ਵਰ, 4 ਫਰਵਰੀ-ਅੱਜ ਉੜੀਸ਼ਾ ਦੇ ਨਯਾਗੜ੍ਹ ਦੇ ਅਧੀਨ ਪੈਂਦੇ ਸੁਨਾਲਟੀ ਵਿਚ ਗੈਸ ਪਾਈਪ ਲਾਈਨ ਵਿਚ ਧਮਾਕੇ ਵਿਚ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਤਿੰਨ ਜ਼ਖ਼ਮੀ ਹੋ...
ਸੀ.ਆਈ.ਏ. ਸਟਾਫ ਦੇ ਇੰਚਾਰਜ ਸਮੇਤ ਚੌਂਕੀ ਇੰਚਾਰਜ ਮੁਅੱਤਲ
. . .  1 day ago
ਲੁਧਿਆਣਾ, 4 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਵਲੋਂ ਅੱਜ ਇਕ ਵੱਡੀ ਕਾਰਵਾਈ ਕਰਦਿਆਂ ਸੀ.ਆਈ.ਏ. ਸਟਾਫ ਦੇ ਇੰਚਾਰਜ ਇੰਸਪੈਕਟਰ ਰਾਜੇਸ਼ ਕੁਮਾਰ ਅਤੇ ਚੌਂਕੀ ਕੋਚਰ ਮਾਰਕਿਟ ਦੇ ਇੰਚਾਰਜ ਭੀਸ਼ਮ ਦੇਵ ਨੂੰ ਡਿਊਟੀ ਵਿਚ ਕੁਤਾਹੀ ਦੇ ਦੋਸ਼ ਤਹਿਤ ਮੁਅੱਤਲ...
ਅਜੀਤ ਡੋਭਾਲ ਅੱਜ ਲੰਡਨ ਵਿਚ ਆਪਣੇ ਬ੍ਰਿਟੇਨ ਦੇ ਹਮਰੁਤਬਾ ਟਿਮ ਬੈਰੋ ਨਾਲ ਕਰਨਗੇ ਮੁਲਾਕਾਤ
. . .  1 day ago
ਵਾਸ਼ਿੰਗਟਨ, 4 ਫਰਵਰੀ- ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅੱਜ ਲੰਡਨ ਵਿਚ ਆਪਣੇ ਬ੍ਰਿਟੇਨ ਦੇ ਹਮਰੁਤਬਾ ਟਿਮ ਬੈਰੋ ਨਾਲ ਮੁਲਾਕਾਤ ਕਰਨਗੇ।
ਖ਼ੇਡ ਮੰਤਰੀ ਵਲੋਂ ਖ਼ੇਲੋ ਇੰਡੀਆ ਵਿੰਟਰ ਗੇਮਜ਼ ਮਾਸਕੌਟ ਦਾ ਥੀਮ ਗੀਤ ਲਾਂਚ
. . .  1 day ago
ਸ੍ਰੀਨਗਰ, 4 ਫਰਵਰੀ- ਕੇਂਦਰੀ ਖ਼ੇਡ ਮੰਤਰੀ ਅਨੁਰਾਗ ਠਾਕੁਰ ਅਤੇ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਅੱਜ ਜੰਮੂ ਦੇ ਰਾਜ ਭਵਨ ਵਿਖੇ ਖ਼ੇਲੋ ਇੰਡੀਆ ਵਿੰਟਰ ਗੇਮਜ਼ ਮਾਸਕੌਟ ਦੇ ਥੀਮ ਗੀਤ ਅਤੇ ਜਰਸੀ ਲਾਂਚ ਕੀਤੀ।
ਸੁਪਰੀਮ ਕੋਰਟ ਨੂੰ ਮਿਲੇ 5 ਨਵੇਂ ਜੱਜ
. . .  1 day ago
ਨਵੀਂ ਦਿੱਲੀ, 4 ਫਰਵਰੀ- ਕੇਂਦਰ ਨੇ ਸੁਪਰੀਮ ਕੋਰਟ ਲਈ 5 ਨਵੇਂ ਜੱਜਾਂ ਦੀ ਨਿਯੁਕਤੀ ਨੂੰ ਮਨਜ਼ੂਰੀ ਦਿੱਤੀ ਹੈ। ਇਸ ਵਿਚ ਪੰਕਜ ਮਿਥਲ (ਰਾਜਸਥਾਨ ਹਾਈ ਕੋਰਟ ਦੇ ਚੀਫ਼ ਜਸਟਿਸ), ਸੰਜੇ ਕਰੋਲ (ਪਟਨਾ ਹਾਈ ਕੋਰਟ ਦੇ ਚੀਫ਼ ਜਸਟਿਸ), ਪੀ.ਵੀ. ਸੰਜੇ ਕੁਮਾਰ (ਮਣੀਪੁਰ ਹਾਈ ਕੋਰਟ ਦੇ ਚੀਫ਼ ਜਸਟਿਸ)....
ਸੁਪਰੀਮ ਕੋਰਟ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹਰਿਆਣਾ ਕਮੇਟੀ ਸੰਬੰਧੀ ਪਟੀਸ਼ਨ ਖ਼ਾਰਜ
. . .  1 day ago
ਨਵੀਂ ਦਿੱਲੀ, 4 ਫਰਵਰੀ- ਸੁੁਪਰੀਮ ਕੋਰਟ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅੱਜ ਵੱਡਾ ਝਟਕਾ ਦਿੱਤਾ ਹੈ। ਅਦਾਲਤ ਨੇ ਐਸ.ਜੀ.ਪੀ.ਸੀ. ਦੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਨੂੰ ਲੈ ਕੇ ਦਾਖ਼ਲ ਕੀਤੀ ਸਮੀਖਿਆ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ ਹੈ। ਅਦਾਲਤ ਨੇ ਐਚ.ਐਸ.ਜੀ.ਪੀ.ਸੀ. ਐਕਟ 2014 ਦੀ ਮਾਨਤਾ ਦੇ ਫ਼ੈਸਲੇ ਨੂੰ ਬਰਕਰਾਰ ਰੱਖਿਆ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 24 ਸਾਉਣ ਸੰਮਤ 554
ਵਿਚਾਰ ਪ੍ਰਵਾਹ: ਰਾਜਨੀਤੀ ਚਿੰਤਨ ਦਾ ਹੀ ਨਹੀਂ, ਕਾਰਜ ਅਤੇ ਅਣਥੱਕ ਜੱਦੋ-ਜਹਿਦ ਦਾ ਵੀ ਖੇਤਰ ਹੈ। -ਚਾਣਕਿਆ

ਪਟਿਆਲਾ

ਪਟਿਆਲਾ ਕੇਂਦਰੀ ਜੇਲ੍ਹ 'ਚ ਵਿਸ਼ੇਸ਼ ਚੈਕਿੰਗ, 19 ਮੋਬਾਈਲ ਬਰਾਮਦ

ਪਟਿਆਲਾ, 7 ਅਗਸਤ (ਧਰਮਿੰਦਰ ਸਿੰਘ ਸਿੱਧੂ)-ਪਟਿਆਲਾ ਦੀ ਕੇਂਦਰੀ ਜੇਲ੍ਹ 'ਚੋਂ ਅੱਜ ਸਵੇਰੇ ਵਿਸ਼ੇਸ਼ ਤਲਾਸ਼ੀ ਦੌਰਾਨ 19 ਕੀ-ਪੈਡ ਵਾਲੇ ਮੋਬਾਈਲ ਬਰਾਮਦ ਹੋਣ ਬਾਰੇ ਜੇਲ੍ਹ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਨੇ ਪੁਸ਼ਟੀ ਕੀਤੀ ਹੈ | ਜੇਲ੍ਹ ਸੁਪਰਡੈਂਟ ਟਿਵਾਣਾ ...

ਪੂਰੀ ਖ਼ਬਰ »

ਪਬਲਿਕ ਕਾਲਜ ਸਮਾਣਾ ਦੀ ਸਾਬਕਾ ਵਿਦਿਆਰਥਣ ਨੇ ਕਾਮਨਵੈਲਥ ਖੇਡਾਂ 'ਚ ਜਿੱਤਿਆ ਚਾਂਦੀ ਦਾ ਤਗ਼ਮਾ-ਖ਼ੁਸ਼ੀ ਦੀ ਲਹਿਰ

ਸਮਾਣਾ, 7 ਅਗਸਤ (ਹਰਵਿੰਦਰ ਸਿੰਘ ਟੋਨੀ)-ਸਥਾਨਕ ਪਬਲਿਕ ਕਾਲਜ ਦੀ ਸਾਬਕਾ ਵਿਦਿਆਰਥਣ ਪਿ੍ਅੰਕਾ ਗੋਸਵਾਮੀ ਨੇ ਬਰਮਿੰਗਮ ਵਿਖੇ ਹੋ ਰਹੀਆਂ ਕਾਮਨਵੈਲਥ ਖੇਡਾਂ ਵਿਚ 10 ਕਿੱਲੋਮੀਟਰ ਵਾਕ 'ਚੋਂ ਚਾਂਦੀ ਦਾ ਤਗ਼ਮਾ ਹਾਸਲ ਕੀਤਾ ਹੈ | ਗੋਸਵਾਮੀ ਦੀ ਇਸ ਪ੍ਰਾਪਤੀ 'ਤੇ ਕਾਲਜ ...

ਪੂਰੀ ਖ਼ਬਰ »

ਤਗਮਾ ਜੇਤੂ ਖਿਡਾਰਨ ਹਰਜਿੰਦਰ ਕੌਰ ਦਾ ਪਿੰਡ ਪਹੁੰਚਣ 'ਤੇ ਇਲਾਕਾ ਨਿਵਾਸੀਆਂ ਵਲੋਂ ਭਰਵਾਂ ਸਵਾਗਤ

ਨਾਭਾ, 7 ਅਗਸਤ (ਕਰਮਜੀਤ ਸਿੰਘ)-ਨਾਭਾ ਦੇ ਪਿੰਡ ਮੈਹਸ ਦੀ ਹਰਜਿੰਦਰ ਕੌਰ ਨੇ ਕਾਂਸੀ ਦਾ ਤਗਮਾ ਜਿੱਤ ਕੇ ਪੂਰੇ ਦੇਸ਼ ਦਾ ਨਾਮ ਰੌਸ਼ਨ ਕੀਤਾ, ਜਿਸ ਦੇ ਅੱਜ ਨਾਭਾ ਪਹੁੰਚਣ 'ਤੇ ਪਿੰਡ ਅਤੇ ਸ਼ਹਿਰ ਵਾਸੀਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਹਰਜਿੰਦਰ ਕੌਰ ਜਿਵੇਂ ਹੀ ਆਪਣੇ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਲੋਕ ਸਭਾ ਚੋਣਾਂ 'ਚ ਵੱਡੀ ਜਿੱਤ ਪ੍ਰਾਪਤ ਕਰੇਗਾ : ਬਿੱਟੂ ਚੱਠਾ

ਪਟਿਆਲਾ, 7 ਅਗਸਤ (ਅ.ਸ. ਆਹਲੂਵਾਲੀਆ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਪਟਿਆਲਾ ਦਿਹਾਤੀ ਹਲਕੇ ਦੇ ਇੰਚਾਰਜ ਜਸਪਾਲ ਸਿੰਘ ਬਿੱਟੂ ਚੱਠਾ ਨੇ ਆਖਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਪਕੜ ਸੂਬੇ ਅੰਦਰ ਲਗਾਤਾਰ ਵਧ ਰਹੀ ਹੈ ਤੇ ਆ ਰਹੀਆਂ ਲੋਕ ਸਭਾ ਚੋਣਾ 'ਚ ...

ਪੂਰੀ ਖ਼ਬਰ »

ਮੰਡੌਰ ਸਕੂਲ ਵਿਖੇ ਵਿਦਿਆਰਥੀਆਂ ਦਾ ਸਨਮਾਨ ਸਮਾਰੋਹ

ਨਾਭਾ, 7 ਅਗਸਤ (ਕਰਮਜੀਤ ਸਿੰਘ)-ਨੇੜਲੇ ਸਰਕਾਰੀ ਸੀ.ਸੈ.ਸਮਾਰਟ ਸਕੂਲ ਮੰਡੌਰ ਵਿਖੇ, ਸਟੇਟ ਅਵਾਰਡੀ ਪਿ੍ੰਸੀਪਲ ਜਸਪਾਲ ਸਿੰਘ ਦੀ ਅਗਵਾਈ ਹੇਠ ਪੜ੍ਹਾਈ ਵਿਚ ਅੱਵਲ ਆਉਣ ਵਾਲੇ ਵਿਦਿਆਰਥੀਆਂ ਦਾ ਸਨਮਾਨ ਸਮਾਰੋਹ ਕਰਵਾਇਆ ਗਿਆ | ਸਮਾਗਮ ਦੇ ਮੁੱਖ ਮਹਿਮਾਨ ਪ੍ਰੀਤ ਐਗਰੋ ...

ਪੂਰੀ ਖ਼ਬਰ »

ਟਿੱਪਰ ਚੋਰੀ ਕਰਨ ਦੇ ਦੋਸ਼ 'ਚ ਪਰਚਾ ਦਰਜ

ਰਾਜਪੁਰਾ, 7 ਅਗਸਤ (ਰਣਜੀਤ ਸਿੰਘ)-ਸਿਟੀ ਪੁਲਿਸ ਨੇ ਟਿਪਰ ਚੋਰੀ ਕਰਨ ਦੇ ਦੋਸ਼ 'ਚ ਨਾਮਾਲੂਮ ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਮੁਤਾਬਿਕ ਪੁਲਿਸ ਨੂੰ ਅੱਛਰ ਸਿੰਘ ਵਾਸੀ ਭੇਡਵਾਲ ਨੇ ਸ਼ਿਕਾਇਤ ਦਰਜ ਕਰਵਾਈ ਕਿ ...

ਪੂਰੀ ਖ਼ਬਰ »

ਲੜਕੀ ਨੂੰ ਭਜਾ ਕੇ ਲੈ ਜਾਣ ਦੇ ਦੋਸ਼ 'ਚ ਪਰਚਾ ਦਰਜ

ਰਾਜਪੁਰਾ, 7 ਅਗਸਤ (ਰਣਜੀਤ ਸਿੰਘ)-ਸਿਟੀ ਪੁਲਿਸ ਨੇ ਲੜਕੀ ਨੂੰ ਬਹਿਲਾ ਫੁਸਲਾ ਕੇ ਲੈ ਜਾਣ ਦੇ ਦੋਸ਼ 'ਚ ਪਰਚਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਮੁਤਾਬਿਕ ਪੁਲਿਸ ਨੂੰ ਲੜਕੀ ਨੇ ਸ਼ਿਕਾਇਤ ਦਰਜ ਕਰਵਾਈ ਕਿ ਇਕ ਵਿਅਕਤੀ ਉਸ ਨੂੰ ਵਰਗ਼ਲਾ ...

ਪੂਰੀ ਖ਼ਬਰ »

ਦੋਸ਼ੀਆਂ ਨੂੰ ਗਿ੍ਫ਼ਤਾਰ ਕਰਨ ਗਈਆਂ ਪੁਲਿਸ ਪਾਰਟੀਆਂ 'ਤੇ ਹਮਲਾ-ਪੰਜ ਗਿ੍ਫ਼ਤਾਰ

ਸਮਾਣਾ, 7 ਅਗਸਤ (ਪ੍ਰੀਤਮ ਸਿੰਘ ਨਾਗੀ)-ਪਹਿਲਾਂ ਤੋਂ ਦਰਜ ਇਕ ਮੁਕੱਦਮੇ ਵਿਚ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਨ ਗਈਆਂ ਥਾਣਾ ਸਦਰ ਸਮਾਣਾ ਦੀ ਪੁਲਿਸ ਪਾਰਟੀਆਂ 'ਤੇ ਉਕਤ ਨੇ ਹਮਲਾ ਕਰ ਦਿੱਤਾ ਅਤੇ ਵਰਦੀਆਂ ਪਾੜ ਦਿੱਤੀਆਂ | ਪੁਲਿਸ ਨੇ ਕਾਰਵਾਈ ਕਰਦੇ ਹੋਏ ਆਗਿਆਪਾਲ ਸਿੰਘ, ...

ਪੂਰੀ ਖ਼ਬਰ »

ਵਧੀਕ ਜ਼ਿਲ੍ਹਾ ਮੈਜਿਸਟਰੇਟ ਵਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ

ਪਟਿਆਲਾ, 7 ਅਗਸਤ (ਅ. ਸ. ਆਹਲੂਵਾਲੀਆ)-ਪਟਿਆਲਾ ਦੇ ਵਧੀਕ ਜ਼ਿਲ੍ਹਾ ਮੈਜਿਸਟਰੇਟ ਗੁਰਪ੍ਰੀਤ ਸਿੰਘ ਥਿੰਦ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰ: 2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਪਟਿਆਲਾ ਦੀਆਂ ਸੀਮਾਵਾਂ ਅੰਦਰ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ (ਅ) ਵਲੋਂ 10 ਦੇ ਦਿੱਲੀ ਧਰਨੇ ਦੀਆਂ ਤਿਆਰੀਆਂ

ਸ਼ੁਤਰਾਣਾ, 7 ਅਗਸਤ (ਬਲਦੇਵ ਸਿੰਘ ਮਹਿਰੋਕ) ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਵਲੋਂ 10 ਅਗਸਤ ਨੂੰ ਦਿੱਲੀ ਦੇ ਜੰਤਰ-ਮੰਤਰ ਵਿਖੇ ਵਿਸ਼ਾਲ ਧਰਨਾ ਲਾਇਆ ਜਾਵੇਗਾ | ਇੱਥੇ ਪਾਰਟੀ ਵਰਕਰਾਂ ਨਾਲ ਬੈਠਕ ਕਰਨ ਤੋਂ ਬਾਅਦ ਉਪਰੋਕਤ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ...

ਪੂਰੀ ਖ਼ਬਰ »

ਪੇਪਰ ਸ਼ਹਿਰ ਤੋਂ ਬਾਹਰ ਹੋਣ ਕਾਰਨ ਸਰਕਾਰੀ ਆਈ.ਟੀ.ਆਈ. ਦੀਆਂ ਲੜਕੀਆਂ 'ਚ ਰੋਸ

ਰਾਜਪੁਰਾ, 7 ਅਗਸਤ (ਰਣਜੀਤ ਸਿੰਘ)-ਇੱਥੋਂ ਦੀ ਸਰਕਾਰੀ ਆਈ.ਟੀ. ਲੜਕੀਆਂ (ਨੀਲਪੁਰ) ਨੂੰ ਸਲਾਨਾ ਪੇਪਰ ਦੇਣ ਲਈ ਦੂਰ ਦੁਰਾਡੇ ਧੱਕੇ ਖਾਣ ਲਈ ਮਜਬੂਰ ਹੋਣਾ ਪੈਣਾ ਹੈ ਜਿਸ ਕਾਰਨ ਲੜਕੀਆਂ ਵਿਚ ਰੋਸ ਪਾਇਆ ਜਾ ਰਿਹਾ ਹੈ | ਜਿਸ ਥਾਂ 'ਤੇ ਸੈਂਟਰ ਬਣਿਆ ਹੈ ਉੱਥੇ ਕੋਈ ਬੱਸ ...

ਪੂਰੀ ਖ਼ਬਰ »

ਲੜਕੀ ਨੇ ਵਿਦੇਸ਼ੀ ਮੁੰਡੇ ਨਾਲ ਵਿਆਹ ਤੋਂ ਬਾਅਦ ਬਿਨਾਂ ਤਲਾਕ ਲਏ ਪ੍ਰੇਮੀ ਨਾਲ ਕਰਵਾਇਆ ਦੂਜਾ ਵਿਆਹ

ਘਨੌਰ, 7 ਅਗਸਤ (ਸੁਸ਼ੀਲ ਕੁਮਾਰ ਸ਼ਰਮਾ)-ਵਿਦੇਸ਼ 'ਚ ਪੱਕੇ ਹੋਣ ਲਈ ਜਾਂ ਵਿਦੇਸ਼ ਜਾਣ ਲਈ ਲੋਕ ਕਈ ਤਰ੍ਹਾਂ ਦੇ ਹੱਥਕੰਡੇ ਅਪਣਾਉਂਦੇ ਹਨ | ਅਜਿਹਾ ਹੀ ਮਾਮਲਾ ਜ਼ਿਲ੍ਹਾ ਪਟਿਆਲਾ ਦੇ ਹਲਕਾ ਘਨੌਰ 'ਚ ਪੈਂਦੇ ਪਿੰਡ ਸਰਾਲਾ ਖ਼ੁਰਦ ਨਾਲ ਸੰਬੰਧਿਤ ਪਰਿਵਾਰ ਨਾਲ ਵਾਪਰਿਆ ਜੋ ...

ਪੂਰੀ ਖ਼ਬਰ »

ਲੜਕੀ ਨੇ ਵਿਦੇਸ਼ੀ ਮੁੰਡੇ ਨਾਲ ਵਿਆਹ ਤੋਂ ਬਾਅਦ ਬਿਨਾਂ ਤਲਾਕ ਲਏ ਪ੍ਰੇਮੀ ਨਾਲ ਕਰਵਾਇਆ ਦੂਜਾ ਵਿਆਹ

ਘਨੌਰ, 7 ਅਗਸਤ (ਸੁਸ਼ੀਲ ਕੁਮਾਰ ਸ਼ਰਮਾ)-ਵਿਦੇਸ਼ 'ਚ ਪੱਕੇ ਹੋਣ ਲਈ ਜਾਂ ਵਿਦੇਸ਼ ਜਾਣ ਲਈ ਲੋਕ ਕਈ ਤਰ੍ਹਾਂ ਦੇ ਹੱਥਕੰਡੇ ਅਪਣਾਉਂਦੇ ਹਨ | ਅਜਿਹਾ ਹੀ ਮਾਮਲਾ ਜ਼ਿਲ੍ਹਾ ਪਟਿਆਲਾ ਦੇ ਹਲਕਾ ਘਨੌਰ 'ਚ ਪੈਂਦੇ ਪਿੰਡ ਸਰਾਲਾ ਖ਼ੁਰਦ ਨਾਲ ਸੰਬੰਧਿਤ ਪਰਿਵਾਰ ਨਾਲ ਵਾਪਰਿਆ ਜੋ ...

ਪੂਰੀ ਖ਼ਬਰ »

ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਅਣਗੌਲਿਆਂ ਕਰ ਰਹੀ ਹੈ-ਕਲਿਹਾਣਾ

ਨਾਭਾ, 7 ਅਗਸਤ (ਕਰਮਜੀਤ ਸਿੰਘ)-ਪੰਜਾਬ ਸਰਕਾਰ ਵਲੋਂ 300 ਯੂਨਿਟ ਬਿਜਲੀ ਦੇਣ ਦਾ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਦੇਸ਼ ਭਗਤ ਸੁਤੰਤਰਤਾ ਸੰਗਰਾਮੀ ਪਰਿਵਾਰਾਂ ਵਿਚ ਸਰਕਾਰ ਖਿਲਾਫ਼ ਰੋਸ ਵਧ ਰਿਹਾ ਹੈ | ਸੁਤੰਤਰਤਾ ਸੰਗਰਾਮੀ ਪਰਿਵਾਰਾਂ ਦੀ ਅਹਿਮ ਮੀਟਿੰਗ ਸੁਤੰਤਰਤਾ ਸੰਗਰਾਮੀ ਉਤਰਾਧਿਕਾਰੀ ਐਸੋਸੀਏਸਨ ਪੰਜਾਬ ਦੇ ਸੂਬਾ ਪ੍ਰਧਾਨ ਅਮਰੀਕ ਕਲਿਹਾਣਾ ਦੀ ਅਗਵਾਈ ਵਿਚ ਹੋਈ | ਜਾਣਕਾਰੀ ਦਿੰਦੇ ਹੋਏ ਸੂਬਾ ਕਨਵੀਨਰ ਪ੍ਰਕਾਸ਼ ਧਾਲੀਵਾਲ ਅਤੇ ਸੂਬਾ ਜਨਰਲ ਸਕੱਤਰ ਇੰਦਰਪਾਲ ਸਿੰਘ ਧਾਲੀਵਾਲ ਸੋਨੀ ਨੇ ਕਿਹਾ ਕਿ ਦੇਸ਼ ਦੀ ਅਜ਼ਾਦੀ ਸਮੇਂ ਅਹਿਮ ਯੋਗਦਾਨ ਪਾਉਣ ਵਾਲੇ ਆਜਾਦੀ ਘੁਲਾਟੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਬਿਜਲੀ ਸਹੂਲਤ ਦੇਣ ਲਈ ਸਰਕਾਰ ਨੇ ਸਵੈ ਘੋਸ਼ਣਾ ਪੱਤਰ ਦੀ ਸ਼ਰਤ ਰੱਖ ਕੇ ਪਰਿਵਾਰਾਂ ਦੇ ਮਾਣ ਸਨਮਾਨ ਨੂੰ ਠੇਸ ਪਹੁੰਚਾਈ ਹੈ | ਆਗੂਆਂ ਨੇ ਰੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਆਜਾਦੀ ਘੁਲਾਟੀਆਂ ਦੇ ਪਰਿਵਾਰਾਂ ਨੇ ਬਿਜਲੀ ਸਹੂਲਤ ਸਨਮਾਨ ਵਜੋਂ ਦੇਣ ਲਈ ਸਰਕਾਰ ਤੋਂ ਮੰਗ ਕੀਤੀ ਸੀ ਨਾ ਕਿ ਗਰੀਬੀ ਰੇਖਾ ਤੋਂ ਹੇਠਾਂ ਜਾ ਤਰਸ ਦੇ ਆਧਾਰ 'ਤੇ ਦੇਣ ਦੀ | ਉਨ੍ਹਾਂ ਕਿਹਾ ਕਿ ਸਾਡੇ ਬਜ਼ੁਰਗਾਂ ਨੇ ਆਜਾਦੀ ਦੀ ਲੜਾਈ ਸਮੇਂ ਵੱਖ- ਵੱਖ ਮੋਰਚੇ ਲਗਾਏ, ਜੇਲਾਂ ਕੱਟੀਆਂ, ਅੰਗਰੇਜ਼ ਹਕੂਮਤ ਦੇ ਤਸੀਹੇ ਆਪਣੇ ਸਰੀਰਾਂ 'ਤੇ ਝੱਲੇ, ਜਿਸ ਦਾ ਮੁੱਲ ਸਰਕਾਰਾਂ ਕਦੇ ਵੀ ਉਤਾਰ ਨਹੀਂ ਸਕਦੀਆਂ | ਆਜ਼ਾਦੀ ਘੁਲਾਟੀਆਂ ਦੇ ਵਰਗ ਨੂੰ ਪਛੜੀ ਸ਼੍ਰੇਣੀ, ਗਰੀਬੀ ਰੇਖਾ ਤੋਂ ਹੇਠਾਂ ਜੋੜਨ ਕਾਰਨ ਪਰਿਵਾਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪੂਰੇ ਭਾਰਤ ਵਿਚ ਸਿਰਫ ਆਜ਼ਾਦੀ ਘੁਲਾਟੀਆਂ ਦਾ ਹੀ ਇਕ ਅਜਿਹਾ ਵਰਗ ਹੈ, ਜੋ ਸਨਮਾਨ ਵਜੋਂ ਸਹੂਲਤਾਂ ਦੀ ਮੰਗ ਕਰ ਰਿਹਾ ਹੈ | ਆਗੂਆਂ ਨੇ ਮੰਗ ਕੀਤੀ ਕਿ ਆਜ਼ਾਦੀ ਦੀ 75ਵੀਂ ਵਰੇਗੰਢ ਮਨਾ ਰਹੀ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਖੁਦ 15 ਅਗਸਤ ਤੋਂ ਪਹਿਲਾਂ ਆਜਾਦੀ ਘੁਲਾਟੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸੂਬਾ ਪੱਧਰੀ ਜਥੇਬੰਦੀ ਨਾਲ ਮੁਲਾਕਾਤ ਕਰਨ ਅਤੇ ਬਿਜਲੀ ਸਹੂਲਤ ਸਨਮਾਨ ਵਜੋਂ ਦੇਣ ਲਈ ਬਿਨਾਂ ਕਿਸੇ ਸ਼ਰਤ ਨੋਟੀਫਿਕੇਸ਼ਨ ਜਾਰੀ ਕਰਨ, ਆਜ਼ਾਦੀ ਦੀ 75ਵੀਂ ਵਰੇਗੰਢ ਮੌਕੇ ਸੁਤੰਤਰਤਾ ਸੰਗਰਾਮੀਆਂ ਨੂੰ ਪੰਜਾਬ ਸਰਕਾਰ ਵੱਲੋਂ ਸੱਚੀ ਸ਼ਰਧਾਂਜਲੀ ਹੋਵੇਗੀ | ਮੀਟਿੰਗ ਵਿਚ ਸੂਬਾ ਕਨਵੀਨਰ ਪ੍ਰਕਾਸ਼ ਧਾਲੀਵਾਲ, ਸੂਬਾ ਪ੍ਰਧਾਨ ਅਮਰੀਕ ਕਲਿਹਾਣਾ, ਸੂਬਾ ਜਨਰਲ ਸਕੱਤਰ ਇੰਦਰਪਾਲ ਸਿੰਘ ਧਾਲੀਵਾਲ ਸੋਨੀ, ਸੂਬਾ ਮੀਤ ਪ੍ਰਧਾਨ ਪ੍ਰੀਤਮ ਸਿੰਘ ਮਾਨ, ਸੂਬਾ ਖਜ਼ਾਨਚੀ ਬਲਵਿੰਦਰ ਸਿੰਘ ਧੀਮਾਨ, ਨਵਤੇਜ ਭੱਠਲ ਜ਼ਿਲ੍ਹਾ ਪ੍ਰਧਾਨ ਬਰਨਾਲਾ, ਅਮਰਪ੍ਰੀਤ ਸਿੰਘ ਬੋਬੀ ਜ਼ਿਲ੍ਹਾ ਪ੍ਰਧਾਨ ਪਟਿਆਲਾ, ਵਰਿੰਦਰ ਵਡੇਰਾ, ਰਾਜਿੰਦਰ ਸਿੰਘ ਚਲੈਲਾ, ਕਮਲਦੀਪ ਸਿੰਘ ਗਿੱਲ, ਗੁਰਪ੍ਰੀਤ ਸਿੰਘ ਕੋਹਲੀ, ਪਰਮਗੁਰਤੇਜ ਸਿੰਘ, ਦੇਵਾਨੰਦ ਨਾਭਾ ਆਦਿ ਸੁਤੰਤਰਤਾ ਸੰਗਰਾਮੀ ਪਰਿਵਾਰਾਂ ਨੇ ਸਿਰਕਤ ਕੀਤੀ |

ਖ਼ਬਰ ਸ਼ੇਅਰ ਕਰੋ

 

ਸੜਕ ਦੀ ਸਫੇਦ ਪੱਟੀ ਤੱਕ ਉੱਗੀ ਜੰਗਲੀ ਬੂਟੀ ਕਾਰਨ ਲੋਕਾਂ ਨੂੰ ਹੋ ਰਹੀ ਹੈ ਭਾਰੀ ਪੇ੍ਰਸ਼ਾਨੀ

ਅਰਨੋਂ, 7 ਅਗਸਤ (ਦਰਸ਼ਨ ਸਿੰਘ ਪਰਮਾਰ)-ਖਨੌਰੀ ਕੈਥਲ ਸੜਕ ਜੋ ਕਿ ਪੰਜਾਬ ਤੇ ਹਰਿਆਣਾ ਸੂਬਿਆਂ ਨੂੰ ਇਕ ਦੂਜੇ ਨਾਲ ਜੋੜਦੀ ਹੈ ਅਤੇ ਇਸ ਇਲਾਕੇ ਦੇ ਲੋਕਾਂ ਦੇ ਨਾਲ ਦੂਜੇ ਲੋਕਾਂ ਲਈ ਆਵਾਜਾਈ ਲਈ ਇਕ ਅਹਿਮ ਸੜਕ ਹੈ ਪਰ ਇਸ ਸੜਕ ਤੇ ਦੋਨੋਂ ਤਰਫ਼ ਬਣੀਆਂ ਸਫ਼ੇਦ ਪੱਟੀਆਂ ...

ਪੂਰੀ ਖ਼ਬਰ »

ਬੁਰੀ ਤਰ੍ਹਾਂ ਟੁੱਟੀ ਹੋਈ ਸੜਕ ਤੁਰੰਤ ਬਣਾਏ ਜਾਣ ਦੀ ਕੀਤੀ ਮੰਗ

ਨਾਭਾ, 7 ਅਗਸਤ (ਕਰਮਜੀਤ ਸਿੰਘ)-ਰਿਆਸਤੀ ਸ਼ਹਿਰ ਨਾਭਾ ਵਿਖੇ ਕੈਂਟ ਰੋਡ ਬਹੁਤ ਹੀ ਬੁਰੀ ਤਰ੍ਹਾਂ ਟੁੱਟੀ ਹੋਈ ਹੈ | ਭਗਵੰਤ ਮਾਨ ਸਰਕਾਰ ਨੂੰ ਪੋਣੇ ਪੰਜ ਮਹੀਨੇ ਹੋ ਚੁੱਕੇ ਹਨ ਲੇਕਿਨ ਸੜਕ ਦਾ ਬਣਦਾ ਕੰਮ ਰੁਕਿਆ ਹੋਇਆ ਹੈ | ਇਹ ਵਿਚਾਰ ਅੱਜ ਇੱਥੇ ਪਟਿਆਲਾ ਗੇਟ ਵਿਖੇ ...

ਪੂਰੀ ਖ਼ਬਰ »

ਵਿਦਿਆਰਥੀਆਂ ਨੂੰ ਅਧਿਆਤਮਿਕ ਸਿੱਖਿਆਵਾਂ ਨਾਲ ਜੋੜਿਆ

ਪਟਿਆਲਾ, 7 ਅਗਸਤ (ਧਰਮਿੰਦਰ ਸਿੰਘ ਸਿੱਧੂ)-ਡੀ. ਏ. ਵੀ. ਸੰਸਥਾਵਾਂ ਵਿਦਿਆਰਥੀਆਂ ਨੂੰ ਆਪਣੇ ਸੰਪੂਰਨ ਵਿਕਾਸ ਲਈ ਅਧਿਆਤਮਕ ਜਾਗਿ੍ਤੀ ਦੇ ਨਾਲ-ਨਾਲ ਅਕਾਦਮਿਕ ਉੱਤਮਤਾ ਨਾਲ ਜੋੜ ਕੇ ਰੱਖਣ ਲਈ ਜਾਣੀਆਂ ਜਾਂਦੀਆਂ ਹਨ | ਇਸ ਉਦੇਸ਼ ਨੂੰ ਮੁੱਖ ਰੱਖਦੇ ਹੋਏ ਇਕ ਮਹੀਨਾ ਚੱਲਣ ...

ਪੂਰੀ ਖ਼ਬਰ »

ਦਸਵੀਂ ਦੇ ਸ਼ੁੱਭ ਦਿਹਾੜੇ 'ਤੇ ਖ਼ੂਨ ਦਾਨ ਕੈਂਪ ਲਗਾਇਆ

ਘਨੌਰ, 7 ਅਗਸਤ (ਸੁਸ਼ੀਲ ਕੁਮਾਰ ਸ਼ਰਮਾ)-ਬਾਬਾ ਬੰਦਾ ਸਿੰਘ ਬਹਾਦੁਰ ਬੈਰਾਗੀ ਫਾਊੁਾਡੇਸ਼ਨ ਪੰਜਾਬ ਵਲੋਂ ਸਤਪਾਲ ਸਿੰਘ ਬੈਰਾਗੀ ਦੀ ਅਗਵਾਈ ਵਿਚ ਗੁਰਦਵਾਰਾ ਕੁਸ਼ਟ ਨਿਵਾਰਨ ਸਰ ਸਾਹਿਬ ਪਾਤਸ਼ਾਹੀ ਨੌਵੀਂ ਪਿੰਡ ਸ਼ੇਖੂਪੁਰ ਘਨੌਰ ਵਿਖੇ ਖ਼ੂਨ ਦਾਨ ਕੈਂਪ ਲਗਾਇਆ ...

ਪੂਰੀ ਖ਼ਬਰ »

ਸਕੂਲ 'ਚ ਦਾਨੀ ਸੱਜਣਾਂ ਨੇ ਸੋਲਰ ਸਿਸਟਮ ਲਗਾਇਆ

ਪਾਤੜਾਂ, 7 ਅਗਸਤ (ਗੁਰਇਕਬਾਲ ਸਿੰਘ ਖ਼ਾਲਸਾ)-ਬਾਦਸ਼ਾਹਪੁਰ ਦੇ ਨੇੜਲੇ ਪਿੰਡ ਹਰਚੰਦਪੁਰਾ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਪਿੰਡ ਦੇ ਹੀ ਦਾਨੀ ਸੱਜਣਾਂ ਨੇ ਸੋਲਰ ਪਾਵਰ ਸਿਸਟਮ ਲਗਵਾਇਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਮੁਖੀ ਜਸਕਰਨ ਸਿੰਘ ਨੇ ...

ਪੂਰੀ ਖ਼ਬਰ »

ਸੰਤ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਬਰਸੀ ਸਬੰਧੀ ਮੀਟਿੰਗ ਭਲਕੇ

ਰਾੜਾ ਸਾਹਿਬ, 7 ਅਗਸਤ (ਸਰਬਜੀਤ ਸਿੰਘ ਬੋਪਾਰਾਏ)-ਰੂਹਾਨੀਅਤ ਦੇ ਕੇਂਦਰ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਦੇ ਬਾਨੀ ਪਰਮ ਸੰਤ ਬਾਬਾ ਈਸ਼ਰ ਸਿੰਘ ਦੀ 47ਵੀਂ ਸਾਲਾਨਾ ਬਰਸੀਂ 24, 25 ਅਤੇ 26 ਅਗਸਤ ਨੂੰ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਵਿਖੇ ਸੰਪਰਦਾਇ ਦੇ ਮੌਜੂਦਾ ਮੁਖੀ ...

ਪੂਰੀ ਖ਼ਬਰ »

ਬਲੈਕ ਲਿਸਟ ਰਜਿਸਟ੍ਰੇਸ਼ਨ ਗੱਡੀ ਨੰਬਰ ਵੇਚਣ ਦੇ ਦੋਸ਼ ਹੇਠ ਦੋ ਨਾਮਜ਼ਦ

ਖਮਾਣੋਂ, 7 ਅਗਸਤ (ਮਨਮੋਹਣ ਸਿੰਘ ਕਲੇਰ)-ਖਮਾਣੋਂ ਪੁਲਿਸ ਨੇ ਮੁੱਦਈ ਦੀ ਸ਼ਿਕਾਇਤ 'ਤੇ ਕਿ ਉਸ ਨੂੰ ਬਲੈਕ ਲਿਸਟ ਰਜਿਸਟ੍ਰੇਸ਼ਨ ਨੰਬਰ ਕਾਰ ਵੇਚਣ ਦੇ ਦੋਸ਼ ਹੇਠ ਮੁਕੱਦਮੇ 'ਚ ਦੋ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ | ਜਾਣਕਾਰੀ ਮੁਤਾਬਿਕ ਗਗਨਦੀਪ ਸਿੰਘ ਵਾਸੀ ਪਿੰਡ ...

ਪੂਰੀ ਖ਼ਬਰ »

ਨਸ਼ੀਲੇ ਕੈਪਸੂਲਾਂ ਸਮੇਤ ਕਾਬੂ-ਪਰਚਾ ਦਰਜ

ਰਾਜਪੁਰਾ, 7 ਅਗਸਤ (ਰਣਜੀਤ ਸਿੰਘ)-ਸਦਰ ਪੁਲਿਸ ਨੇ ਇਕ ਵਿਅਕਤੀ ਨੂੰ ਨਸ਼ੀਲੇ ਕੈਪਸੂਲਾਂ ਸਮੇਤ ਕਾਬੂ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਮੁਤਾਬਿਕ ਥਾਣੇਦਾਰ ਸੁਖਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਸਰਹਿੰਦ ਹਾਈਵੇ 'ਤੇ ਰਿਜ਼ੋਰਟਸ ਨੇੜੇ ਸ਼ੱਕੀ ...

ਪੂਰੀ ਖ਼ਬਰ »

ਭੁਪਿੰਦਰਾ ਰੋਡ ਪਾਰਕ ਵੈੱਲਫੇਅਰ ਸੁਸਾਇਟੀ ਵਲੋਂ ਤੀਆਂ ਦਾ ਤਿਉਹਾਰ ਮਨਾਇਆ

ਪਟਿਆਲਾ, 7 ਅਗਸਤ (ਅ.ਸ. ਆਹਲੂਵਾਲੀਆ)-ਸਥਾਨਕ ਭੁਪਿੰਦਰਾ ਰੋਡ ਪਾਰਕ ਵੈੱਲਫੇਅਰ ਸੁਸਾਇਟੀ ਵਲੋਂ ਤੀਆਂ ਦਾ ਤਿਉਹਾਰ ਸ਼ਾਨਦਾਰ ਤਰੀਕੇ ਨਾਲ ਮਨਾਇਆ ਗਿਆ | ਇਸ ਦੌਰਾਨ ਮੈਂਬਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਤਵੰਤਿਆਂ ਨੇ ਸ਼ਿਰਕਤ ਕੀਤੀ ...

ਪੂਰੀ ਖ਼ਬਰ »

ਨਟਾਸ ਵਲੋਂ 240ਵੇਂ ਪਹਿਲਾ ਐਤਵਾਰੀ ਗਾਰਡਨ ਨਾਟਕ ਮੇਲੇ 'ਚ 5 ਨਾਟਕ ਖੇਡੇ

ਪਟਿਆਲਾ, 7 ਅਗਸਤ (ਅ. ਸ. ਆਹਲੂਵਾਲੀਆ)-ਨੈਸ਼ਨਲ ਥੀਏਟਰ ਆਰਟਸ ਸੋਸਾਇਟੀ (ਨਟਾਸ) ਪ੍ਰਾਣ ਸੱਭਰਵਾਲ-ਸੁਨੀਤਾ ਸੱਭਰਵਾਲ ਵਲੋਂ ਜੱਗਤ ਪ੍ਰਸਿੱਧ ਦਾਨਵੀਰ ਡਾ. ਐਸ.ਪੀ. ਸਿੰਘ ਓਬਰਾਏ ਮੁੱਖੀ ਸਰਬੱਤ ਦਾ ਭਲਾ ਚੈਰੀਟੇਬਲ ਟ੍ਰੱਸਟ ਦੇ ਸਹਿਯੋਗ ਨਾਲ ਆਪਣਾ 240ਵਾਂ ਪਹਿਲਾ ਐਤਵਾਰੀ ...

ਪੂਰੀ ਖ਼ਬਰ »

ਅਕਾਲੀ ਆਗੂ ਜਥੇਦਾਰ ਤਰਸੇਮ ਸਿੰਘ ਕੋਟਲਾ ਪਰਿਵਾਰ ਅਤੇ ਸਾਥੀਆਂ ਸਮੇਤ ਹੋਏ ਆਮ ਆਦਮੀ ਪਾਰਟੀ 'ਚ ਸ਼ਾਮਿਲ

ਦੇਵੀਗੜ੍ਹ, 7 ਅਗਸਤ (ਰਾਜਿੰਦਰ ਸਿੰਘ ਮੌਜੀ)-ਵਿਧਾਨ ਸਭਾ ਹਲਕਾ ਸਨੌਰ ਵਿਚ ਸ਼ੋ੍ਰਮਣੀ ਅਕਾਲੀ ਦਲ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਟਕਸਾਲੀ ਆਗੂ ਅਤੇ ਸਰਕਲ ਪ੍ਰਧਾਨ ਜਥੇਦਾਰ ਤਰਸੇਮ ਸਿੰਘ ਕੋਟਲਾ ਆਪਣੇ ਪਰਿਵਾਰ ਅਤੇ ਸਾਥੀਆਂ ਸਮੇਤ ਅਕਾਲੀ ਦਲ ਨੂੰ ਅਲਵਿਦਾ ...

ਪੂਰੀ ਖ਼ਬਰ »

ਜ਼ਿਲੇ੍ਹ 'ਚ 19 ਨਵੇਂ ਕੋੋਰੋਨਾ ਪੀੜਤਾਂ ਦੀ ਹੋਈ ਪਛਾਣ

ਫ਼ਤਹਿਗੜ੍ਹ ਸਾਹਿਬ, 7 ਅਗਸਤ (ਬਲਜਿੰਦਰ ਸਿੰਘ)-ਸਿਵਲ ਸਰਜਨ ਫ਼ਤਹਿਗੜ੍ਹ ਸਾਹਿਬ ਡਾ. ਵਿਜੈ ਕੁਮਾਰ ਨੇ ਦੱਸਿਆ ਕਿ ਜ਼ਿਲ੍ਹੇ 'ਚ ਵੱਖ-ਵੱਖ ਸਿਹਤ ਕੇਂਦਰਾਂ 'ਚੋਂ ਕੋਰੋਨਾ ਜਾਂਚ ਲਈ ਪ੍ਰਾਪਤ ਹੋਏ ਨਮੂਨਿਆਂ ਦੌਰਾਨ ਜ਼ਿਲ੍ਹਾ ਹਸਪਤਾਲ ਫ਼ਤਹਿਗੜ੍ਹ ਸਾਹਿਬ 'ਚ 8, ਸੀ.ਐਚ.ਸੀ ...

ਪੂਰੀ ਖ਼ਬਰ »

ਗਊਆਂ ਨੂੰ ਲੱਗੇ ਰੋਗ ਤੋਂ ਦੁੱਧ ਉਤਪਾਦਕ ਪ੍ਰੇਸ਼ਾਨ-ਭਟੇੜੀ

ਬਸੀ ਪਠਾਣਾਂ, 7 ਅਗਸਤ (ਰਵਿੰਦਰ ਮੌਦਗਿਲ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਨੌਜਵਾਨ ਸ਼ਾਖਾ ਦੇ ਜ਼ਿਲ੍ਹਾ ਪ੍ਰਧਾਨ ਨੰਬਰਦਾਰ ਜਰਨੈਲ ਸਿੰਘ ਭਟੇੜੀ ਨੇ ਕਿਸਾਨ ਲਈ ਝੋਨੇ ਤੇ ਗਊਆਂ ਨੂੰ ਲੱਗਿਆ ਰੋਗ ਪ੍ਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਹੈ | ਉਨ੍ਹਾਂ ਸਰਕਾਰ ਤੋਂ ...

ਪੂਰੀ ਖ਼ਬਰ »

ਨਰੇਸ਼ ਵੈਦ ਇੰਡੀਅਨ ਬੈਂਕ ਪ੍ਰੋਵੀਡੈਂਟ ਫ਼ੰਡ ਦੇ ਟਰੱਸਟੀ ਬਣੇ

ਫ਼ਤਹਿਗੜ੍ਹ ਸਾਹਿਬ, 7 ਅਗਸਤ (ਬਲਜਿੰਦਰ ਸਿੰਘ)-ਆਲ ਇੰਡੀਆ ਬੈਂਕ ਇੰਪਲਾਈਜ਼ ਯੂਨੀਅਨ ਦੇ ਜਨਰਲ ਸਕੱਤਰ ਨਰੇਸ਼ ਵੈਦ ਇੰਡੀਅਨ ਬੈਂਕ ਪ੍ਰੋਵੀਡੈਂਟ ਫ਼ੰਡ ਦੇ ਟਰੱਸਟੀ ਬਣੇ ਹਨ | ਇਸ ਪ੍ਰਾਪਤੀ ਦੇ ਲਈ ਪੰਜਾਬ ਦੇ ਚੀਫ਼ ਇਲੈੱਕਸ਼ਨ ਕਮਿਸ਼ਨਰ ਡਾ. ਐਸ. ਕਰੁਣਾ ਰਾਜੂ ਵਲੋਂ ...

ਪੂਰੀ ਖ਼ਬਰ »

ਮਾਤਾ ਸੁੰਦਰੀ ਸਕੂਲ 'ਚ ਮਨਾਇਆ ਤੀਆਂ ਦਾ ਤਿਉਹਾਰ

ਫ਼ਤਹਿਗੜ੍ਹ ਸਾਹਿਬ, 7 ਅਗਸਤ (ਰਜਿੰਦਰ ਸਿੰਘ)-ਮਾਤਾ ਸੁੰਦਰੀ ਸੀਨੀਅਰ ਸੈਕੰਡਰੀ ਸਕੂਲ ਫ਼ਤਹਿਗੜ੍ਹ ਸਾਹਿਬ ਵਿਖੇ ਤੀਆਂ ਦਾ ਤਿਉਹਾਰ ਪਿ੍ੰਸੀਪਲ ਚਰਨਜੀਤ ਕੌਰ ਦੀ ਅਗਵਾਈ 'ਚ ਮਨਾਇਆ ਗਿਆ ਜਿਸ ਵਿਚ ਵਿਦਿਆਰਥਣਾਂ ਨੇ ਗਿੱਧਾ, ਮਿਸ ਤੀਜ ਜੂਨੀਅਰ, ਮਿਸ ਤੀਜ ਮਿਸ ਪੰਜਾਬਣ ...

ਪੂਰੀ ਖ਼ਬਰ »

ਸੰਤ ਫ਼ਰੀਦ ਸਕੂਲ ਦੇ ਵਿਦਿਆਰਥੀ ਬਾਸਕਟਬਾਲ ਮੁਕਾਬਲੇ 'ਚ ਦੂਜੇ ਸਥਾਨ 'ਤੇ ਰਹੇ

ਮੰਡੀ ਗੋਬਿੰਦਗੜ੍ਹ, 7 ਅਗਸਤ (ਬਲਜਿੰਦਰ ਸਿੰਘ)-ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫ਼ਤਹਿਗੜ੍ਹ ਸਾਹਿਬ ਵਿਖੇ ਕਰਵਾਈ ਗਈ 2 ਰੋਜ਼ਾ ਬਾਸਕਟਬਾਲ ਚੈਂਪੀਅਨਸ਼ਿਪ 'ਚ ਸਥਾਨਕ ਸੰਤ ਫ਼ਰੀਦ ਪਬਲਿਕ ਸਕੂਲ ਦੇ ਖਿਡਾਰੀਆਂ ਨੇ ਬਿਹਤਰ ਪ੍ਰਦਰਸ਼ਨ ਕਰਦੇ ਹੋਏ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ 'ਪੰਥ ਪ੍ਰਕਾਸ਼ ਪ੍ਰਾਚੀਨ ਗ੍ਰੰਥ' ਕਥਾ ਹੋਈ ਸੰਮਪੂਰਨ

ਪਟਿਆਲਾ, 7 ਅਗਸਤ (ਅ.ਸ. ਆਹਲੂਵਾਲੀਆ)-ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਚਰਨਛੋਹ ਅਸਥਾਨ ਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬ ਵਿਖੇ ਚੱਲ ਰਹੀ 'ਪੰਥ ਪ੍ਰਕਾਸ਼ ਪ੍ਰਾਚੀਨ ਗ੍ਰੰਥ' ਕਥਾ ਦੀ ਅੱਜ ਸੰਪੂਰਨਤਾ ਕਰਦਿਆਂ ਹੈੱਡ ਗ੍ਰੰਥੀ ਅਤੇ ...

ਪੂਰੀ ਖ਼ਬਰ »

ਸੈਕੰਡਰੀ ਸਕੂਲ ਟੌਹੜਾ ਦੇ ਵਿਦਿਆਰਥੀ ਰਾਜਵੀਰ ਸਿੰਘ ਨੇ ਨੈਸ਼ਨਲ ਕੈਂਪ 'ਚ ਕੀਤੀ ਸ਼ਿਰਕਤ

ਭਾਦਸੋਂ, 7 ਅਗਸਤ (ਪ੍ਰਦੀਪ ਦੰਦਰਾਲਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟੌਹੜਾ ਦਾ ਹੋਣਹਾਰ ਵਿਦਿਆਰਥੀ ਰਾਜਵੀਰ ਸਿੰਘ 2023 ਵਿਚ ਜਰਮਨੀ ਵਿਖੇ ਹੋਣ ਜਾ ਰਹੀ ਸਪੈਸ਼ਲ ਉਲੰਪਿਕ ਖੇਡਾਂ ਦੇ ਨੈਸ਼ਨਲ ਕੈਂਪ ਲਈ ਸੋਨੀਪਤ ਰਵਾਨਾ ਹੋਇਆ | ਇਸ ਮੌਕੇ ਰਾਜਵੀਰ ਸਿੰਘ ਦੇ ਜੂਡੋ ...

ਪੂਰੀ ਖ਼ਬਰ »

ਮਾਂ ਦੇ ਦੁੱਧ ਦੀ ਮਹੱਤਤਾ ਸੰਬੰਧੀ ਕੀਤਾ ਜਾਗਰੂਕ

ਭਾਦਸੋਂ, 7 ਅਗਸਤ (ਪ੍ਰਦੀਪ ਦੰਦਰਾਲਾ)- ਡਾ. ਦਵਿੰਦਰਜੀਤ ਕੌਰ ਐੱਸ.ਐਮ.ਓ. ਦੀ ਅਗਵਾਈ ਹੇਠ ਭਾਦਸੋਂ ਵਿਖੇ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਜਾਗਰੂਕ ਕੀਤਾ ਗਿਆ | ਡਾ.ਦਵਿੰਦਰਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ 7 ਅਗਸਤ ਤੱਕ ਵਿਸ਼ਵ ਸਤਨਪਾਨ ਜਾਗਰੂਕਤਾ ਹਫ਼ਤਾ ...

ਪੂਰੀ ਖ਼ਬਰ »

ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ 'ਚ ਵਿਦਿਆਰਥੀ ਅਨੁਸ਼ਾਸਨ ਕਮੇਟੀ ਪ੍ਰੋਗਰਾਮ ਕਰਵਾਇਆ

ਨਾਭਾ, 7 ਅਗਸਤ (ਕਰਮਜੀਤ ਸਿੰਘ)-ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਬਿਨਾਹੇੜੀ ਵਿਖੇ ਵਿਦਿਆਰਥੀ ਅਨੁਸ਼ਾਸਨ ਕਮੇਟੀ ਪ੍ਰੋਗਰਾਮ ਕਰਵਾਇਆ ਗਿਆ ਜਿਸ ਦੌਰਾਨ ਸਕੂਲ ਵਲੋਂ ਬਣਾਏ ਗਏ ਚਾਰ ਹਾਊਸ ਕੈਪਟਨ ਵਾਇਸ ਕੈਪਟਨ ਅਤੇ ਪਰਫੈਕਟ ਸਟੂਡੈਂਟ ਚੁਣਿਆ ਗਿਆ ਅਤੇ ਇਸ ਦੇ ਨਾਲ ...

ਪੂਰੀ ਖ਼ਬਰ »

ਨਾਭਾ ਫਾਊਾਡੇਸ਼ਨ ਵਲੋਂ ਮੁਫ਼ਤ ਕੰਪਿਊਟਰ ਸੈਂਟਰ ਦਾ ਉਦਘਾਟਨ

ਨਾਭਾ, 7 ਅਗਸਤ (ਕਰਮਜੀਤ ਸਿੰਘ)-ਨਾਭਾ ਫਾਊਾਡੇਸ਼ਨ, ਨਾਭਾ ਸਮਾਜ ਭਲਾਈ ਸੰਸਥਾ ਵਲੋਂ ਮਲਕੀਤ ਐਗਰੋ ਇੰਡਸਟਰੀ ਦੇ ਸਹਿਯੋਗ ਨਾਲ ਗੁਰੂ ਰਵਿਦਾਸ ਗੁਰਦੁਆਰਾ ਸੁਸਾਇਟੀ, ਬੌੜਾਂ ਗੇਟ ਨਾਭਾ ਵਿਖੇ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਲਈ ਮੁਫਤ ਕੰਪਿਊਟਰ ਸੈਂਟਰ ਦਾ ਉਦਘਾਟਨ ...

ਪੂਰੀ ਖ਼ਬਰ »

ਗੋਡ ਗਿਫ਼ਟ ਸਕੂਲ 'ਚ ਮਨਾਇਆ ਤੀਆਂ ਦਾ ਤਿਉਹਾਰ

ਭੁੱਨਰਹੇੜੀ, 7 ਅਗਸਤ (ਧਨਵੰਤ ਸਿੰਘ)-ਗੋਡ ਗਿਫ਼ਟ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਪੰਜੇਟਾ ਭੁੱਨਰਹੇੜੀ 'ਚ ਤੀਆਂ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਵਿੱਦਿਅਕ ਸੰਸਥਾ ਦੇ ਮੁਖੀ ਮੱਖਣ ਸਿੰਘ ਮੱਲ੍ਹੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਲੜਕੀਆਂ ਨੇ ...

ਪੂਰੀ ਖ਼ਬਰ »

ਇੰਗਲਿਸ਼/ਸਮਾਜਿਕ ਸਿੱਖਿਆ ਵਿਸ਼ੇ ਦੇ ਅਧਿਆਪਕਾਂ ਲਈ ਦੋ ਦਿਨਾ ਸਿਖਲਾਈ ਸੈਮੀਨਾਰ ਲਗਾਇਆ

ਨਾਭਾ, 7 ਅਗਸਤ (ਕਰਮਜੀਤ ਸਿੰਘ)-ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਕਮ ਡਾਇਰੈਕਟਰ, ਸਕੂਲ ਸਿੱਖਿਆ (ਈ.ਈ.) ਮੈਡਮ ਹਰਿੰਦਰ ਕੌਰ ਦੀ ਸਰਪ੍ਰਸਤੀ ਵਿਚ ਸਰਕਾਰੀ ਸਕੂਲਾਂ ਵਿਚ ਪੜ੍ਹਾਉਣ ਵਾਲੇ ਇੰਗਲਿਸ਼/ਸਮਾਜਿਕ ਸਿੱਖਿਆ ਵਿਸ਼ਿਆਂ ਦੇ ਅਧਿਆਪਕਾਂ ਨੂੰ ਅਪਡੇਟ ਕਰਨ ਅਤੇ ...

ਪੂਰੀ ਖ਼ਬਰ »

ਵੰਦਲ ਫ਼ੈਸ਼ਨ ਤੇ ਮੈਸਕੋਟ ਬੁਟੀਕ ਵਲੋਂ ਮਨਾਇਆ ਤੀਆਂ ਦਾ ਤਿਉਹਾਰ

ਪਟਿਆਲਾ, 7 ਅਗਸਤ (ਗੁਰਪ੍ਰੀਤ ਸਿੰਘ ਚੱਠਾ)-ਹਰ ਸਾਲ ਦੀ ਤਰ੍ਹਾਂ ਸਥਾਨਕ ਵੰਦਲ ਫ਼ੈਸ਼ਨ ਅਤੇ ਮੈਸਕੋਟ ਬੁਟੀਕ ਵਲੋਂ ਤੀਆਂ ਦਾ ਤਿਉਹਾਰ ਮਨਾਇਆ ਗਿਆ ਅਤੇ ਇਕੱਠੀਆਂ ਹੋਈਆਂ ਮੁਟਿਆਰਾਂ ਨੇ ਨਾਭਾ ਗੇਟ ਪਟਿਆਲਾ ਵਿਖੇ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ ਕੀਤਾ | ਜਿਸ ਵਿਚ ...

ਪੂਰੀ ਖ਼ਬਰ »

ਜ਼ਿਲ੍ਹੇ 'ਚੋਂ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦਾ ਕੀਤਾ ਸਨਮਾਨ

ਬਨੂੜ, 7 ਅਗਸਤ (ਭੁਪਿੰਦਰ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੂਟਾ ਸਿੰਘ ਵਾਲਾ ਵਿਖੇ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ ਜਿਸ ਵਿਚ ਬਾਰ੍ਹਵੀਂ ਵੋਕੇਸ਼ਨਲ ਸਟਰੀਮ ਵਿਚ ਜ਼ਿਲੇ੍ਹ ਵਿਚੋਂ ਪਹਿਲੀ ਸਥਾਨ ਪ੍ਰਾਪਤ ਕਰਨ ਵਾਲੀ ਵੋਕੇਸ਼ਨਲ ਕੰਪਿਊਟਰ ਸਾਇੰਸ ...

ਪੂਰੀ ਖ਼ਬਰ »

ਚੈਰੀਟੇਬਲ ਸੁਸਾਇਟੀ ਨੇ ਮੁਫ਼ਤ ਉਚੇਰੀ ਸਿੱਖਿਆ ਲਈ 8 ਬੱਚੇ ਗੋਦ ਲਏ

ਪਟਿਆਲਾ, 7 ਅਗਸਤ (ਔਲਖ)-ਸ਼ੀਲਾ ਅਲੀਪੁਰੀਆ ਚੈਰੀਟੇਬਲ ਸੁਸਾਇਟੀ ਨੇ ਅੱਜ ਕੀਤੇ ਇੱਥੇ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਨਿਵੇਕਲੀ ਪਹਿਲ ਕਰਦਿਆਂ ਲੋੜਵੰਦ ਪਰਿਵਾਰਾਂ ਦੇ 8 ਬੱਚਿਆਂ ਨੂੰ ਗੋਦ ਲੈ ਕੇ ਉਨ੍ਹਾਂ ਨੂੰ ਸਾਰੀ ਉਚ ਸਿੱਖਿਆ ਮੁਫ਼ਤ ਦੇਣ ਦਾ ਐਲਾਨ ਕੀਤਾ ਹੈ | ...

ਪੂਰੀ ਖ਼ਬਰ »

ਵਿਸ਼ਵ ਮੰਡੀ ਦੀ ਚਕਾਚੌਂਧ ਨੇ ਪੰਜਾਬੀ ਸੰਵੇਦਨਾ ਨੂੰ ਢਾਹ ਲਾਈ-ਡਾ. ਸਵਰਾਜ ਸਿੰਘ

ਪਟਿਆਲਾ, 7 ਅਗਸਤ (ਗੁਰਵਿੰਦਰ ਸਿੰਘ ਔਲਖ)-ਪੰਜਾਬੀ ਸਾਹਿਤ ਸਭਾ ਸੰਗਰੂਰ (ਰਜਿ.) ਵਲੋਂ ਭਾਸ਼ਾ ਵਿਭਾਗ ਪੰਜਾਬ ਵਿਖੇ ਸਮਾਗਮ ਕਰਵਾ ਕੇ ਪੰਜਾਬੀ ਦੇ ਸ਼ਾਇਰ 'ਅੰਮਿ੍ਤ ਅਜ਼ੀਜ਼' ਆਸਟ੍ਰੇਲੀਆ ਦੀ ਪੁਸਤਕ 'ਤੇਰੇ ਨਾਲ' ਲੋਕ ਅਰਪਣ ਕੀਤੀ ਗਈ | ਸਮਾਗਮ ਦੀ ਪ੍ਰਧਾਨਗੀ ਡਾ. ਸਵਰਾਜ ...

ਪੂਰੀ ਖ਼ਬਰ »

ਚਿਤਕਾਰਾ ਯੂਨੀਵਰਸਿਟੀ ਵਿਖੇ ਓਪਨ-ਸੋਰਸ ਚੰਡੀਗੜ੍ਹ ਕਮਿਊਨਿਟੀ ਦਾ ਉਦਘਾਟਨ

ਬਨੂੜ, 7 ਅਗਸਤ (ਭੁਪਿੰਦਰ ਸਿੰਘ)-ਟ੍ਰਾਈਸਿਟੀ ਖੇਤਰ ਦੇ ਵਿਦਿਆਰਥੀਆਂ ਲਈ ਚਿਤਕਾਰਾ ਯੂਨੀਵਰਸਿਟੀ ਦੇ ਪੰਜਾਬ ਕੈਂਪਸ ਵਿਚ ਓਪਨ-ਸੋਰਸ ਚੰਡੀਗੜ੍ਹ ਕਮਿਊਨਿਟੀ ਦਾ ਉਦਘਾਟਨ ਕੀਤਾ ਗਿਆ | ਚਿਤਕਾਰਾ ਯੂਨੀਵਰਸਿਟੀ ਦੁਆਰਾ ਸੰਚਾਲਿਤ ਓਪਨ-ਸੋਰਸ ਚੰਡੀਗੜ੍ਹ ਕਮਿਊਨਿਟੀ, ...

ਪੂਰੀ ਖ਼ਬਰ »

ਚੈਰੀਟੇਬਲ ਸੁਸਾਇਟੀ ਨੇ ਮੁਫ਼ਤ ਉਚੇਰੀ ਸਿੱਖਿਆ ਲਈ 8 ਬੱਚੇ ਗੋਦ ਲਏ

ਪਟਿਆਲਾ, 7 ਅਗਸਤ (ਔਲਖ)-ਸ਼ੀਲਾ ਅਲੀਪੁਰੀਆ ਚੈਰੀਟੇਬਲ ਸੁਸਾਇਟੀ ਨੇ ਅੱਜ ਕੀਤੇ ਇੱਥੇ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਨਿਵੇਕਲੀ ਪਹਿਲ ਕਰਦਿਆਂ ਲੋੜਵੰਦ ਪਰਿਵਾਰਾਂ ਦੇ 8 ਬੱਚਿਆਂ ਨੂੰ ਗੋਦ ਲੈ ਕੇ ਉਨ੍ਹਾਂ ਨੂੰ ਸਾਰੀ ਉਚ ਸਿੱਖਿਆ ਮੁਫ਼ਤ ਦੇਣ ਦਾ ਐਲਾਨ ਕੀਤਾ ਹੈ | ...

ਪੂਰੀ ਖ਼ਬਰ »

ਵਿਸ਼ਵ ਮੰਡੀ ਦੀ ਚਕਾਚੌਂਧ ਨੇ ਪੰਜਾਬੀ ਸੰਵੇਦਨਾ ਨੂੰ ਢਾਹ ਲਾਈ-ਡਾ. ਸਵਰਾਜ ਸਿੰਘ

ਪਟਿਆਲਾ, 7 ਅਗਸਤ (ਗੁਰਵਿੰਦਰ ਸਿੰਘ ਔਲਖ)-ਪੰਜਾਬੀ ਸਾਹਿਤ ਸਭਾ ਸੰਗਰੂਰ (ਰਜਿ.) ਵਲੋਂ ਭਾਸ਼ਾ ਵਿਭਾਗ ਪੰਜਾਬ ਵਿਖੇ ਸਮਾਗਮ ਕਰਵਾ ਕੇ ਪੰਜਾਬੀ ਦੇ ਸ਼ਾਇਰ 'ਅੰਮਿ੍ਤ ਅਜ਼ੀਜ਼' ਆਸਟ੍ਰੇਲੀਆ ਦੀ ਪੁਸਤਕ 'ਤੇਰੇ ਨਾਲ' ਲੋਕ ਅਰਪਣ ਕੀਤੀ ਗਈ | ਸਮਾਗਮ ਦੀ ਪ੍ਰਧਾਨਗੀ ਡਾ. ਸਵਰਾਜ ...

ਪੂਰੀ ਖ਼ਬਰ »

ਪੰਜਾਬੀ ਯੂਨੀਵਰਸਿਟੀ ਵਲੋਂ ਡਿਜੀਟਲ ਟੂਲ ਨੂੰ ਪ੍ਰੋਡਕਟ ਪੱਧਰ 'ਤੇ ਵਿਕਸਿਤ ਕਰਨ ਸੰਬੰਧੀ ਇਕਰਾਰਨਾਮਾ ਸਹੀਬੱਧ

ਪਟਿਆਲਾ, 7 ਅਗਸਤ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਵਲੋਂ ਖੋਜ ਅਤੇ ਸਾਹਿੱਤ ਦੇ ਖੇਤਰ ਦੀ ਚੋਰੀ ਸੰਬੰਧੀ ਸਮਗਰੀ ਦੀ ਨਿਸ਼ਾਨਦੇਹੀ ਕਰਨ ਵਾਲ਼ੇ ਡਿਜੀਟਲ ਟੂਲ ਨੂੰ ਪ੍ਰੋਡਕਟ ਪੱਧਰ 'ਤੇ ਵਿਕਸਤ ਕਰਨ ਲਈ ਇਕ ਅਹਿਮ ਇਕਰਾਰਨਾਮੇ 'ਤੇ ਹਸਤਾਖ਼ਰ ਕੀਤੇ ਗਏ ...

ਪੂਰੀ ਖ਼ਬਰ »

ਮੋਰਚਾ ਗੁਰੂ ਕੇ ਬਾਗ਼ ਦਾ 100 ਸਾਲਾ ਸ਼ਤਾਬਦੀ ਸਮਾਗਮ ਅੱਜ

ਡਕਾਲਾ, 7 ਅਗਸਤ (ਬਲਬੇੜ੍ਹਾ)-ਮੋਰਚਾ ਗੁਰੂ ਕਾ ਬਾਗ਼ ਦੀ 100 ਸਾਲਾ ਸ਼ਤਾਬਦੀ ਸਮਾਗਮ ਪਿੰਡ ਘੁੱਕੇਵਾਲੀ ਅੰਮਿ੍ਤਸਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 8 ਅਗਸਤ ਨੂੰ ਵੱਡੇ ਪੱਧਰ 'ਤੇ ਮਨਾਈ ਜਾ ਰਹੀ ਹੈ | ਇਹ ਜਾਣਕਾਰੀ ਸ਼੍ਰੋਮਣੀ ਕਮੇਟੀ ਮੈਂਬਰ ਜਥੇ. ...

ਪੂਰੀ ਖ਼ਬਰ »

ਬਨੂੜ ਦੀ ਗਊਸ਼ਾਲਾ ਵਿਚ ''ਲੰਪੀ ਸਕਿਨ'' ਨਾਲ 30 ਤੋਂ ਵੱਧ ਗਾਵਾਂ ਦੀ ਮੌਤ; 7 ਦੀ ਹਾਲਤ ਗੰਭੀਰ

ਬਨੂੜ, 7 ਅਗਸਤ (ਭੁਪਿੰਦਰ ਸਿੰਘ)-ਸਥਾਨਕ ਵਾਰਡ ਨੰਬਰ 4 ਵਿਖੇ ਸਥਿਤ ਸ੍ਰੀ ਰਾਧਾ ਕਿ੍ਸ਼ਨ ਗਊਸ਼ਾਲਾ ਦੀਆਂ 200 ਦੇ ਕਰੀਬ ਵਿਚੋਂ ਪਿਛਲੇ ਪੰਦਰਾਂ ਦਿਨਾਂ ਦੌਰਾਨ 30 ਤੋਂ ਵੱਧ ਗਾਵਾਂ ਦੀ ਲੰਪੀ ਸਕਿਨ ਨਾਮੀ ਬਿਮਾਰੀ ਨਾਲ ਮੌਤ ਹੋ ਗਈ ਹੈ | ਇੱਥੇ ਮੌਜੂਦ 160 ਦੇ ਕਰੀਬ ਗਾਵਾਂ ...

ਪੂਰੀ ਖ਼ਬਰ »

ਸੰਤ ਬਾਬਾ ਈਸ਼ਰ ਸਿੰਘ ਦਾ ਜਨਮ ਦਿਵਸ ਮਨਾਇਆ

ਭਾਦਸੋਂ, 7 ਅਗਸਤ (ਵੜੈਚ)-ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਜਨਮ ਦਿਵਸ ਮੌਕੇ ਬਾਬਾ ਸਤਨਾਮ ਦਾਸ ਧਨੌਰਾ ਤੇ ਸਾਬਕਾ ਚੇਅਰਮੈਨ ਲਖਵੀਰ ਸਿੰਘ ਲੌਟ ਦੀ ਅਗਵਾਈ ਹੇਠ ਭੋਰਾ ਸਾਹਿਬ ਵਿਖੇ ਕੇਕ ਕੱਟਿਆ ਗਿਆ | ਇਸ ਮੌਕੇ ਉਨ੍ਹਾਂ ਕਿਹਾ ਕਿ ਸੰਤਾਂ ਨੇ ...

ਪੂਰੀ ਖ਼ਬਰ »

ਨਗਰ ਨਿਗਮ ਦੀ ਕਾਰਵਾਈ ਨੇ ਗ਼ੈਰਕਾਨੂੰਨੀ ਇਮਾਰਤਸਾਜ਼ੀ ਦੇ ਧੰਦੇ 'ਚ ਲੱਗੇ ਲੋਕਾਂ 'ਚ ਪਾਇਆ ਖ਼ੌਫ਼

ਪਟਿਆਲਾ, 7 ਅਗਸਤ (ਅਮਰਬੀਰ ਸਿੰਘ ਆਹਲੂਵਾਲੀਆ)-ਗ਼ੈਰਕਾਨੰੂਨੀ ਇਮਾਰਤਾਂ ਬਣਾਉਣ ਲੱਗਿਆਂ ਨਗਰ ਨਿਗਮ ਕਾਨੂੰਨਾਂ ਦੀਆਂ ਧੱਜੀਆਂ ਹੀ ਨਹੀਂ ਉਡਾਈਆਂ ਜਾਂਦੀਆਂ ਸਗੋਂ ਸਰਕਾਰੀ ਜਾਇਦਾਦ ਨੂੰ ਵੀ ਨੁਕਸਾਨ ਪਹੁੰਚਾਇਆ ਜਾਂਦਾ ਹੈ ਕਿ ਇਸ ਵਰਤਾਰੇ 'ਤੇ ਅਲੱਗ ਤੋਂ ਕਾਰਵਾਈ ...

ਪੂਰੀ ਖ਼ਬਰ »

ਪੰਜਾਬ ਰੋਲਰ ਸਕੇਟਿੰਗ ਐਸੋਸੀਏਸ਼ਨ ਦੀ ਮੀਟਿੰਗ ਹੋਈ

ਪਟਿਆਲਾ, 7 ਅਗਸਤ (ਅ.ਸ. ਆਹਲੂਵਾਲੀਆ)-ਪੰਜਾਬ ਰੋਲਰ ਸਕੇਟਿੰਗ ਐਸੋਸੀਏਸ਼ਨ (ਰਜਿ.) ਪੀਆਰਐਸਏ ਦੀ ਸਾਲਾਨਾ ਮੀਟਿੰਗ ਇੱਥੇ ਹੋਈ ਜਿਸ ਵਿਚ 17 ਜ਼ਿਲਿ੍ਹਆਂ ਦੇ ਮੈਂਬਰਾਂ ਨੇ ਭਾਗ ਲਿਆ¢ ਆਨਰੇਰੀ ਜਨਰਲ ਸਕੱਤਰ ਐਡਵੋਕੇਟ ਸਿਮਰਨਜੀਤ ਸਿੰਘ ਸੱਗੂ ਨੇ ਵੱਖ-ਵੱਖ ਟੂਰਨਾਮੈਂਟਾਂ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX