ਤਾਜਾ ਖ਼ਬਰਾਂ


ਜੰਮੂ-ਕਸ਼ਮੀਰ : ਬੀਤੀ ਰਾਤ ਸਥਿਤੀ ਵਿਗੜ ਗਈ, ਇਕ ਮਸਜਿਦ ਅਤੇ ਮਦਰੱਸੇ ਨੂੰ ਖਾਲੀ ਕਰਵਾਇਆ ਗਿਆ – ਐਸ.ਡੀ.ਐਮ. ਡੋਡਾ
. . .  about 2 hours ago
ਹਰਦੋਈ ’ਚ ਅਖਿਲੇਸ਼ ਯਾਦਵ ਦਾ ਕਾਫ਼ਲਾ ਹਾਦਸਾਗ੍ਰਸਤ
. . .  about 3 hours ago
ਲਖਨਊ, 3 ਫਰਵਰੀ- ਸਾਬਕਾ ਮੁੱਖ ਮੰਤਰੀ ਅਤੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਦਾ ਕਾਫ਼ਲਾ ਉੱਤਰ ਪ੍ਰਦੇਸ਼ ਦੇ ਹਰਦੋਈ ’ਚ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ’ਚ ਅਖਿਲੇਸ਼ ਦੇ ਕਾਫ਼ਲੇ ਦੀਆਂ 6 ਗੱਡੀਆਂ ਨੂੰ ਨੁਕਸਾਨ ਪਹੁੰਚਿਆ ਹੈ। ਹਾਦੇਸ ਵਿਚ ਹੋਏ ਜ਼ਖ਼ਮੀਆਂ ਨੂੰ ਐਂਬੂਲੈਂਸ ਰਾਹੀਂ...
ਸਿੰਗਾਪੁਰ ਦੇ ਚੀਫ਼ ਜਸਟਿਸ ਨੇ ਰਾਸ਼ਟਪਰਤੀ ਦਰੋਪਦੀ ਮੁਰਮੂ ਨਾਲ ਕੀਤੀ ਮੁਲਾਕਾਤ
. . .  about 3 hours ago
ਨਵੀਂ ਦਿੱਲੀ, 3 ਫਰਵਰੀ- ਸਿੰਗਾਪੁਰ ਦੇ ਚੀਫ਼ ਜਸਟਿਸ ਸੁੰਦਰੇਸ਼ ਮੇਨਨ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ ਅਤੇ ਸਾਰਿਆਂ ਲਈ ਪਹੁੰਚਯੋਗ ਨਿਆਂ ਯਕੀਨੀ ਬਣਾਉਣ ਸੰਬੰਧੀ ਵਿਚਾਰ...
ਕੇਰਲ ਬਜਟ ਨੂੰ ਲੈ ਕੇ ਯੂਥ ਕਾਂਗਰਸ ਵਰਕਰਾਂ ਨੇ ਕੀਤਾ ਪ੍ਰਦਰਸ਼ਨ
. . .  about 4 hours ago
ਤਿਰੂਵੰਨਤਪੁਰਮ, 3 ਫਰਵਰੀ- ਭਾਜਪਾ ਯੁਵਾ ਮੋਰਚਾ ਦੇ ਵਰਕਰਾਂ ਅਤੇ ਯੂਥ ਕਾਂਗਰਸ ਦੇ ਵਰਕਰਾਂ ਨੇ ਕੇਰਲ ਦੇ ਬਜਟ ਨੂੰ ਲੈ ਕੇ ਕੇਰਲ ਸਕੱਤਰੇਤ ਵਿਖੇ ਪ੍ਰਦਰਸ਼ਨ ਕੀਤਾ। ਭਾਜਪਾ ਯੁਵਾ ਮੋਰਚਾ ਦੇ ਵਰਕਰਾਂ ਨੇ ਕੇਰਲ ਦੇ ਬਜਟ ਦੇ ਕਾਗਜ਼...
ਪੰਜਾਬ ਵਿਚ ਪੈਟਰੋਲ ਡੀਜ਼ਲ ਹੋਇਆ ਮਹਿੰਗਾ
. . .  about 4 hours ago
ਚੰਡੀਗੜ੍ਹ, 3 ਫਰਵਰੀ- ਪੈਟਰੋਲ ਦੀਆਂ ਕੀਮਤਾਂ ਨੂੰ ਲੈ ਕੇ ਪੰਜਾਬ ਦੇ ਲੋਕਾਂ ਨੂੰ ਇਕ ਵਾਰ ਫ਼ਿਰ ਝਟਕਾ ਲੱਗਾ ਹੈ। ਅੱਜ ਹੋਈ ਕੈਬਨਿਟ ਦੀ ਮੀਟਿੰਗ ਵਿਚ ਲਏ ਗਏ ਵੱਡੇ ਫ਼ੈਸਲਿਆਂ ’ਚੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੇ ਮੰਤਰੀ ਮੰਡਲ ਨੇ ਪੈਟਰੋਲ ‘ਤੇ ਪ੍ਰਤੀ ਲੀਟਰ 90 ਪੈਸੇ...
ਕੱਟੜਾ ਨੇੜੇ ਸਟੋਰ ਵਿਚ ਲੱਗੀ ਅੱਗ
. . .  about 4 hours ago
ਸ੍ਰੀਨਗਰ, 3 ਫਰਵਰੀ- ਅੱਜ ਕੱਟੜਾ ਵਿਖੇ ਮਾਤਾ ਵੈਸ਼ਨੋ ਦੇਵੀ ਭਵਨ ਨੇੜੇ ਇਕ ਸਟੋਰ ਵਿਚ ਅੱਗ ਲੱਗ ਗਈ। ਅੱਗ ’ਤੇ ਬਾਅਦ ਵਿਚ ਕਾਬੂ ਪਾ ਲਿਆ ਗਿਆ ਅਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਦੇ ਸੰਬੰਧ ’ਚ 4 ਫਰਵਰੀ ਨੂੰ ਅੱਧੇ ਦਿਨ ਦੀ ਛੁੱਟੀ ਦਾ ਐਲਾਨ
. . .  about 4 hours ago
ਗੁਰਦਾਸਪੁਰ, 3 ਫਰਵਰੀ (ਆਰਿਫ਼)-ਜ਼ਿਲ੍ਹ੍ਹਾ ਮੈਜਿਸਟਰੇਟ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਨੇ ਆਮ ਜਨਤਾ ਦੀਆਂ ਧਾਰਮਿਕ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਦੇ ਸੰਬੰਧ ਵਿਚ 4 ਫਰਵਰੀ 2023 ਦਿਨ ਸ਼ਨੀਵਾਰ ਨੂੰ ਜ਼ਿਲ੍ਹ੍ਹਾ ਗੁਰਦਾਸਪੁਰ ਦੇ ਸਾਰੇ ਸਰਕਾਰੀ/ਅਰਧ ਸਰਕਾਰੀ ਸਕੂਲਾਂ, ਕਾਲਜਾਂ,...
ਅਸੀਂ ਉੱਤਰ-ਪੂਰਬ ਅਤੇ ਅਸਮ ਦੇ ਵਿਕਾਸ ਨੂੰ ਪਹਿਲ ਦੇ ਰਹੇ ਹਾਂ- ਪ੍ਰਧਾਨ ਮੰਤਰੀ
. . .  about 4 hours ago
ਨਵੀਂ ਦਿੱਲੀ, 3 ਫਰਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫ਼ਰੰਸਿੰਗ ਰਾਹੀਂ ਬੋਲਦਿਆਂ ਕਿਹਾ ਕਿ ਅੱਜ ਅਸੀਂ ਉੱਤਰ-ਪੂਰਬ ਅਤੇ ਅਸਮ ਦੇ ਵਿਕਾਸ ਨੂੰ ਪਹਿਲ ਦੇ ਰਹੇ ਹਾਂ। ਸੈਰ ਸਪਾਟਾ ਇਸ ਖ਼ੇਤਰ ਦੀ ਆਰਥਿਕਤਾ ਵਿਚ ਇਕ ਪ੍ਰਮੁੱਖ ਭੂਮਿਕਾ ਅਦਾ ਕਰਦਾ ਹੈ। ਬਜਟ 2023 ਵਿਚ ਪ੍ਰਸਤਾਵਿਤ ਦੇਸ਼ ਭਰ ਵਿਚ 50 ਸੈਰ-ਸਪਾਟਾ ਸਥਾਨਾਂ ਨੂੰ....
ਸਿੱਖ ਫ਼ੌਜੀਆਂ ਨੂੰ ਲੋਹਟੋਪ ਪਹਿਨਾਉਣ ਦੀ ਤਜਵੀਜ਼ ਸ਼੍ਰੋਮਣੀ ਕਮੇਟੀ ਵਲੋਂ ਰੱਦ
. . .  about 5 hours ago
ਅੰਮ੍ਰਿਤਸਰ, 3 ਫਰਵਰੀ (ਜੱਸ)- ਕੌਮੀ ਘੱਟਗਿਣਤੀ ਕਮਿਸ਼ਨ ਵਲੋਂ ਸਿੱਖ ਫ਼ੌਜੀਆਂ ਨੂੰ ਲੋਹਟੋਪ ਪਹਿਨਾਉਣ ਦੀ ਤਜਵੀਜ਼ ਸੰਬੰਧੀ ਸਿੱਖ ਸੰਸਥਾਵਾਂ ਨਾਲ ਵਿਚਾਰ-ਵਟਾਂਦਰੇ ਲਈ ਸੱਦੀ ਇਕੱਤਰਤਾ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਫ਼ਦ ਨੇ ਸਪਸ਼ਟ ਲਫ਼ਜ਼ਾਂ ਵਿਚ ਕਿਹਾ ਕਿ ਸਿੱਖ ਰਹਿਣੀ ਅਤੇ ਪਛਾਣ ਦੇ ਮਾਮਲੇ ਵਿਚ ਕਿਸੇ ਵੀ ਤਰ੍ਹਾਂ ਦਾ ਦਖ਼ਲ...
ਜੰਮੂ-ਕਸ਼ਮੀਰ: ਸੁਰੱਖਿਆ ਬਲਾਂ ਵਲੋਂ ਜੈਸ਼ ਦੇ 6 ਵਿਅਕਤੀ ਗਿ੍ਫ਼ਤਾਰ
. . .  about 5 hours ago
ਸ੍ਰੀਨਗਰ, 3 ਫਰਵਰੀ- ਸੁਰੱਖਿਆ ਬਲਾਂ ਨੇ ਕੁਲਗਾਮ ਵਿਚ ਜੈਸ਼ ਮਾਡਿਊਲ ਦਾ ਪਰਦਾਫਾਸ਼ ਕਰਦਿਆਂ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਕੋਲੋਂ ਹਥਿਆਰਾਂ ਅਤੇ ਗੋਲਾ ਬਾਰੂਦ ਦਾ ਵੱਡਾ ਭੰਡਾਰ ਵੀ ਬਰਾਮਦ...
ਖ਼ਾਲਿਸਤਾਨ ਪੱਖੀ ਨਾਅਰੇ ਮਿਲਣ ਦੀ ਖ਼ਬਰ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ
. . .  about 5 hours ago
ਹੁਸ਼ਿਆਰਪੁਰ, 3 ਫਰਵਰੀ (ਹਰਜਾਪ ਸਿੰਘ)- ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਹੁਸ਼ਿਆਰਪੁਰ ਸ਼ਹਿਰ ’ਚ ਜਲੰਧਰ ਰੋਡ ’ਤੇ ਖ਼ਾਲਿਸਤਾਨ ਦੇ ਨਾਅਰੇ ਲਿਖੇ ਜਾਣ ਦੀ ਸੂਚਨਾ ਮਿਲੀ ਸੀ, ਪਰ ਖੂਫ਼ੀਆ ਵਿਭਾਗ ਨੂੰ ਭਿਣਕ ਲਗਦਿਆਂ ਹੀ ਪੱਤਰਕਾਰਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਰੰਗ ਨਾਲ ਇਹ ਨਾਅਰੇ ਮਿਟਾ ਦਿੱਤੇ ਗਏ ਸਨ, ਪਰ ਅੱਜ ਫ਼ਿਰ ਇਕ...
ਪੀ.ਏ.ਡੀ. ਬੈਂਕ ਦਿੜ੍ਹਬਾ ਦੀ ਪ੍ਰਬੰਧਕ ਕਮੇਟੀ ’ਤੇ ਸ਼੍ਰੋਮਣੀ ਅਕਾਲੀ ਦਲ ਦਾ ਕਬਜ਼ਾ
. . .  about 6 hours ago
ਦਿੜ੍ਹਬਾ ਮੰਡੀ (ਸੰਗਰੂਰ),3 ਫਰਵਰੀ (ਹਰਬੰਸ ਸਿੰਘ ਛਾਜਲੀ)- ਪ੍ਰਾਇਮਰੀ ਖ਼ੇਤੀਬਾੜੀ ਵਿਕਾਸ ਬੈਂਕ ਬਰਾਂਚ ਦਿੜ੍ਹਬਾ ਦੇ ਚੇਅਰਮੈਨ ਦੀ ਚੋਣ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਜੱਥੇਦਾਰ ਸਮਸ਼ੇਰ ਸਿੰਘ ਖੇਤਲਾ ਨੂੰ ਸਰਬਸੰਮਤੀ ਨਾਲ ਮੌਜੂਦ ਡਾਇਰੈਕਟਰਾਂ ਨੇ ਚੇਅਰਮੈਨ ਅਤੇ ਜਥੇਦਾਰ ਗੁਰਲਾਲ ਸਿੰਘ ਉੱਭਿਆ ਨੂੰ ਉੱਪ-ਚੇਅਰਮੈਨ ਚੁਣ ਲਿਆ। ਅਕਾਲੀ ਆਗੂ ਸ.ਤੇਜਾ...
ਕਾਂਗਰਸ ਨੇ ਪ੍ਰਨੀਤ ਕੌਰ ਨੂੰ ਪਾਰਟੀ ਤੋਂ ਕੀਤਾ ਮੁਅੱਤਲ
. . .  about 6 hours ago
ਨਵੀਂ ਦਿੱਲੀ, 3 ਫਰਵਰੀ- ਪਟਿਆਲਾ ਤੋਂ ਕਾਂਗਰਸ ਦੀ ਸੰਸਦ ਮੈਂਬਰ ਅਤੇ ਸਾਬਕਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਨੂੰ ਪਾਰਟੀ ਪ੍ਰਧਾਨ ਮੱਲਿਕਾਅਰਜੁਨ ਖੜਗੇ ਵਲੋਂ ਤੁਰੰਤ ਪ੍ਰਭਾਵ ਨਾਲ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ...
ਨਵਾਬ ਮਲੇਰਕੋਟਲਾ ਦੇ ਵੰਸ਼ ਵਿਚੋਂ ਆਖ਼ਰੀ ਬੇਗਮ ਨੂੰ ਸਨਮਾਨਤ ਕਰੇਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
. . .  about 6 hours ago
ਅੰਮ੍ਰਿਤਸਰ, 3 ਫਰਵਰੀ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਛੋਟੇ ਸਾਹਿਬਜ਼ਾਦਿਆਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਨ ਵਾਲੇ ਨਵਾਬ ਮਲੇਰਕੋਟਲਾ ਦੇ ਵੰਸ਼ ਵਿਚੋਂ ਆਖ਼ਰੀ ਬੇਗਮ ਮਿਹਰ ਉਨ ਨਿਸਾ ਨੂੰ ਸਨਮਾਨਤ ਕੀਤਾ ਜਾਏਗਾ। ਉਕਤ ਜਾਣਕਾਰੀ ਦਿੰਦਿਆਂ ਅੱਜ ਇੱਥੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ...
ਸਿਹਤ ਮੁਲਾਜਮ ਪਿਛਲੇ ਤਿੰਨ ਮਹੀਨਿਆਂ ਤੋਂ ਤਨਖ਼ਾਹਾਂ ਤੋਂ ਵਾਂਝੇ
. . .  1 minute ago
ਖੇਮਕਰਨ, 3 ਫਰਵਰੀ (ਰਾਕੇਸ਼ ਬਿੱਲਾ)- ਪੰਜਾਬ ਸਰਕਾਰ ਇਕ ਪਾਸੇ ਮਹੱਲਾ ਕਲੀਨਿਕ ਖੋਲ੍ਹ ਰਹੀ ਹੈ, ਜਦ ਕਿ ਦੂਜੇ ਪਾਸੇ ਪ੍ਰਾਇਮਰੀ ਹੈਲਥ ਕੇਂਦਰ ਖੇਮਕਰਨ ਦੇ ਸਮੂਹ ਮੁਲਾਜ਼ਮ ਪਿਛਲੇ ਤਿੰਨ ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਕਾਰਨ ਪਰੇਸ਼ਾਨ ਹਨ। ਇਨ੍ਹਾਂ ਮੁਲਾਜ਼ਮਾਂ ਨੇ ਅੱਜ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਪੰਜਾਬ ਹੈਲਥ...
ਲੋਕ ਸਭਾ 6 ਫਰਵਰੀ ਤੱਕ ਮੁਲਤਵੀ
. . .  about 8 hours ago
ਲੋਕ ਸਭਾ 6 ਫਰਵਰੀ ਤੱਕ ਮੁਲਤਵੀ
ਨਰਿੰਦਰ ਮੋਦੀ 6 ਫਰਵਰੀ ਨੂੰ ਕਰਨਗੇ ਇੰਡੀਆ ਐਨਰਜੀ ਵੀਕ ਦਾ ਉਦਘਾਟਨ
. . .  about 8 hours ago
ਨਵੀਂ ਦਿੱਲੀ, 3 ਫਰਵਰੀ- ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 6 ਫਰਵਰੀ ਨੂੰ ਬੈਂਗਲੁਰੂ ਵਿਚ ਇੰਡੀਆ ਐਨਰਜੀ ਵੀਕ ਦਾ ਉਦਘਾਟਨ ਕਰਨਗੇ। ਇਸ ਵਿਚ ਦੁਨੀਆ ਭਰ ਦੇ 650 ਤੋਂ ਵੱਧ ਪ੍ਰਦਰਸ਼ਕ, 34 ਮੰਤਰੀ ਸ਼ਾਮਿਲ ਹੋਣਗੇ। ਇਹ ਪਹਿਲੀ ਵਾਰ ਹੈ ਕਿ ਭਾਰਤ ਇਸ ਤਰ੍ਹਾਂ ਦੇ ਸਮਾਗਮ ਦਾ ਆਯੋਜਨ ਕਰ ਰਿਹਾ ਹੈ। ਇਸ...
ਕਾਂਜਲੀ ਵੇਈਂ ਵਿਚੋਂ ਬਰਾਮਦ ਹੋਈ ਲਾਸ਼ ਦੇ ਮਾਮਲੇ ’ਚ ਆਇਆ ਨਵਾਂ ਮੌੜ, ਪਰਿਵਾਰ ਨੇ ਹਸਪਤਾਲ ਦੇ ਬਾਹਰ ਲਗਾਇਆ ਧਰਨਾ
. . .  about 8 hours ago
ਕਪੂਰਥਲਾ, 3 ਫਰਵਰੀ (ਅਮਨਜੋਤ ਸਿੰਘ ਵਾਲੀਆ)- ਬੀਤੇ ਦਿਨ ਕਾਂਝਲੀ ਵੇਈਂ ਵਿਚੋਂ ਇਕ ਵਿਅਕਤੀ ਦੀ ਤੈਰਦੀ ਹੋਈ ਲਾਸ਼ ਬਰਾਮਦ ਹੋਈ, ਜਿਸ ਦੀ ਪਛਾਣ ਸ਼ਿਵ ਕੁਮਾਰ ਵਜੋਂ ਕੀਤੀ ਗਈ ਸੀ, ਦੇ ਪਰਿਵਾਰਕ ਮੈਂਬਰਾਂ ਨੇ ਇਕ ਲੜਕੀ ’ਤੇ ਉਨ੍ਹਾ ਦੇ ਲੜਕੇ ਨੂੰ ਮਰਵਾਉਣ ਦਾ ਦੋਸ਼ ਲਗਾਇਆ ਤੇ ਇਨਸਾਫ ਦੀ ਮੰਗ ਨੂੰ ਲੈ ਕੇ ਸਿਵਲ ਹਸਪਤਾਲ ਮੂਹਰੇ...
ਅਧਿਆਪਕਾਂ ਵਲੋਂ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ
. . .  about 8 hours ago
ਅੰਮ੍ਰਿਤਸਰ, 3 ਫਰਵਰੀ (ਜਸਵੰਤ ਸਿੰਘ ਜੱਸ)- ਖ਼ਾਲਸਾ ਕਾਲਜ ਟੀਚਰਜ਼ ਯੂਨੀਅਨ ਵਲੋਂ ਪੰਜਾਬ ਸਰਕਾਰ ਵਲੋਂ ਵਿਤਕਰੇ ਭਰੇ ਕੇਂਦਰੀਕ੍ਰਿਤ ਦਾਖਲਾ ਪੋਰਟਲ ਲਾਗੂ ਕਰਨ, ਸੇਵਾ-ਮੁਕਤੀ ਦੀ ਉਮਰ ਘਟਾਉਣ ਅਤੇ ਗ੍ਰਾਂਟਾਂ ’ਚ ਕਟੌਤੀ ਕਰਨ ਦੇ ਮਨਮਾਨੇ ਫ਼ੈਸਲਿਆਂ ਵਿਰੁੱਧ ਗੈਰ-ਸਰਕਾਰੀ ਸਹਾਇਤਾ ਪ੍ਰਾਪਤ ਕਾਲਜ ਮੈਨੇਜਮੈਂਟ ਫ਼ੈਡਰੇਸ਼ਨ ਪੰਜਾਬ ਦੇ ਸੱਦੇ ’ਤੇ ਅੱਜ...
110 ਗ੍ਰਾਮ ਹੈਰੋਇਨ ਸਮੇਤ ਵਿਅਕਤੀ ਕਾਬੂ
. . .  about 8 hours ago
ਖ਼ੇਮਕਰਨ, 3 ਫਰਵਰੀ (ਰਾਕੇਸ਼ ਕੁਮਾਰ ਬਿੱਲਾ)- ਥਾਣਾ ਖ਼ੇਮਕਰਨ ਦੇ ਐਸ. ਐਚ. ਓ. ਇੰਸਪੈਕਟਰ ਕੰਵਲਜੀਤ ਰਾਏ ਨੇ ਦੱਸਿਆ ਕਿ ਸਰਹੱਦੀ ਖ਼ੇਤਰ ’ਚ ਤਸਕਰਾਂ ਵਿਰੁੱਧ ਸ਼ੁਰੂ ਕੀਤੀ ਮੁਹਿੰਮ ਤਹਿਤ ਅੱਜ ਪੁਲਿਸ ਨੇ ਗਸ਼ਤ ਦੌਰਾਨ ਇਕ ਨਸ਼ਾ ਤਸਕਰ ਸਾਗਰ ਪੁੱਤਰ ਅਜੀਤ ਸਿੰਘ ਵਾਸੀ ਖ਼ੇਮਕਰਨ ਨੂੰ 110....
ਸਿੰਗਾਪੁਰ ਦੇ ਚੀਫ਼ ਜਸਟਿਸ ਭਾਰਤੀ ਸੁਪਰੀਮ ਕੋਰਟ ਦੀ 73ਵੀਂ ਵਰ੍ਹੇਗੰਢ ਮਨਾਉਣ ਲਈ ਆਏ ਭਾਰਤ
. . .  about 8 hours ago
ਨਵੀਂ ਦਿੱਲੀ, 3 ਫਰਵਰੀ- ਸਿੰਗਾਪੁਰ ਦੇ ਚੀਫ਼ ਜਸਟਿਸ ਸੁੰਦਰੇਸ਼ ਮੇਨਨ ਅੱਜ ਭਾਰਤ ਦੇ ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਦੀ ਅਗਵਾਈ ਵਾਲੀ ਸੁਪਰੀਮ ਕੋਰਟ ਦੀ ਬੈਂਚ ਨਾਲ ਬੈਠੇ। ਜਸਟਿਸ ਮੈਨਨ 2012 ਤੋਂ ਸਿੰਗਾਪੁਰ ਦੇ ਚੌਥੇ ਚੀਫ਼ ਜਸਟਿਸ ਵਜੋਂ ਸੇਵਾ ਨਿਭਾ ਰਹੇ ਹਨ, ਸੁਪਰੀਮ ਕੋਰਟ ਦੀ ਸਥਾਪਨਾ ਦੀ 73ਵੀਂ ਵਰ੍ਹੇਗੰਢ ਮਨਾਉਣ ਲਈ...
ਪਾਕਿਸਤਾਨ ਵਿਚ ਇਕ ਮਸਜਿਦ ਦੀ ਬੇਅਦਬੀ
. . .  about 8 hours ago
ਇਸਲਾਮਾਬਾਦ, 3 ਫਰਵਰੀ- ਪਾਕਿਸਤਾਨ ਵਿਚ ਅਹਿਮਦੀਆ ਮੁਸਲਮਾਨਾਂ ਵਿਰੁੱਧ ਨਫ਼ਰਤ ਦੀ ਇਕ ਹੋਰ ਘਟਨਾ ਵਿੱਚ ਅੱਜ ਕੁਝ ਅਣਪਛਾਤੇ ਹਮਲਾਵਰਾਂ ਵਲੋਂ ਕਰਾਚੀ ਵਿਚ ਉਨ੍ਹਾਂ ਦੀ ਇਕ ਮਸਜਿਦ ਦੀ ਬੇਅਦਬੀ ਕੀਤੀ ਗਈ। ਸੂਤਰਾਂ ਅਨੁਸਾਰ ਕਰਾਚੀ ਵਿਚ ਕੱਟੜਪੰਥੀਆਂ ਵਲੋਂ ਕਾਦੀਆਨੀ ਪ੍ਰਾਰਥਨਾ...
‘ਆਪ’ ਦੀ ਮੇਅਰ ਉਮੀਦਵਾਰ ਸ਼ੈਲੀ ਓਬਰਾਏ ਨੇ ਸੁਪਰੀਮ ਕੋਰਟ ਤੋਂ ਵਾਪਿਸ ਲਈ ਪਟੀਸ਼ਨ
. . .  about 9 hours ago
ਨਵੀਂ ਦਿੱਲੀ, 3 ਫਰਵਰੀ- ਆਮ ਆਦਮੀ ਪਾਰਟੀ ਦੀ ਮੇਅਰ ਉਮੀਦਵਾਰ ਸ਼ੈਲੀ ਓਬਰਾਏ ਨੇ ਸੁਪਰੀਮ ਕੋਰਟ ਤੋਂ ਆਪਣੀ ਪਟੀਸ਼ਨ ਵਾਪਸ ਲੈ ਲਈ ਹੈ, ਜਿਸ ਵਿਚ ਮੇਅਰ ਦੀ ਚੋਣ ਸਮਾਂਬੱਧ ਢੰਗ ਨਾਲ ਕਰਵਾਉਣ ਦੀ ਮੰਗ ਕੀਤੀ ਗਈ ਸੀ। ਓਬਰਾਏ ਨੇ ਸੁਪਰੀਮ ਕੋਰਟ ਦੇ ਇਹ ਕਹਿਣ ਕਿ ਐਮ.ਸੀ.ਡੀ. ਚੋਣਾਂ...
ਨਿਊ ਜਰਸੀ ਵਿਚ ਕੌਂਸਲ ਮੈਂਬਰ ਦੀ ਗੋਲੀਆਂ ਮਾਰ ਕੇ ਹੱਤਿਆ
. . .  about 9 hours ago
ਸੈਕਰਾਮੈਂਟੋ, ਕੈਲੀਫੋਰਿੀਆ, 3 ਫਰਵਰੀ (ਹੁਸਨ ਲੜੋਆ ਬੰਗਾ)- ਸੇਰੇਵਿਲੇ ਦੇ ਬਰੌਘ, ਨਿਊ ਜਰਸੀ ਸ਼ਹਿਰ ਦੀ ਕੌਂਸਲ ਮੈਂਬਰ ਈਨਾਈਸ ਡਵਮਫੋਰ ਦੀ ਗੋਲੀਆਂ ਵਿੰਨੀ ਲਾਸ਼ ਉਸ ਦੀ ਕਾਰ ਵਿਚੋਂ ਬਰਾਮਦ ਹੋਈ। 30 ਸਾਲਾ ਡਵਮਫੋਰ ਰਿਪਬਲੀਕਨ ਪਾਰਟੀ ਦੀ ਆਗੂ ਸੀ। ਪੁਲਿਸ ਅਨੁਸਾਰ ਉਸ ਦੇ ਕਈ ਗੋਲੀਆਂ ਵੱਜੀਆਂ ਹੋਈਆਂ ਸਨ ਤੇ...
ਭਾਰਤੀ ਮੂਲ ਦੇ ਅਮਰੀਕੀ ਸਾਂਸਦ ਐਮੀ ਬੇਰਾ ਦੀ ਇੰਟੈਲਜੈਂਸੀ ਕਮੇਟੀ ਵਿਚ ਨਿਯੁਕਤੀ
. . .  about 9 hours ago
ਸੈਕਰਾਮੈਂਟੋ, ਕੈਲੀਫੋਰਿੀਆ, 3 ਫਰਵਰੀ (ਹੁਸਨ ਲੜੋਆ ਬੰਗਾ)- ਭਾਰਤੀ ਮੂਲ ਦੇ ਅਮਰੀਕੀ ਸੰਸਦ ਮੈਂਬਰ ਐਮੀ ਬੇਰਾ ਨੂੰ ਕਾਂਗਰਸ ਦੀ ਇੰਟੈਲੀਜੈਂਸ ਬਾਰੇ ਪ੍ਰਭਾਵਸ਼ਾਲੀ ਸਥਾਈ ਵਿਸ਼ੇਸ਼ ਕਮੇਟੀ ਵਿਚ ਨਿਯੁਕਤ ਕੀਤਾ ਗਿਆਾ ਹੈ। ਬੇਰਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੈਨੂੰ ਸਦਨ ਦੇ ਲੀਡਰ ਜੈਫਰੀਜ ਵਲੋਂ ਹਾਊਸ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 21 ਮਾਘ ਸੰਮਤ 554
ਵਿਚਾਰ ਪ੍ਰਵਾਹ: ਲੋਕਤੰਤਰ ਵਿਚ ਫ਼ਰਜ਼ਾਂ ਦੀ ਪਾਲਣਾ ਜ਼ਿਆਦਾ ਜ਼ਰੂਰੀ ਹੈ। -ਅਚਾਰੀਆ ਨਰਿੰਦਰ ਦੇਵ

ਪਹਿਲਾ ਸਫ਼ਾ

ਅਡਾਨੀ ਸਮੂਹ 'ਤੇ ਹਿੰਡਨਬਰਗ ਦੀ ਰਿਪੋਰਟ ਨੂੰ ਲੈ ਕੇ ਸੰਸਦ 'ਚ ਭਾਰੀ ਹੰਗਾਮਾ

ਵਿਰੋਧੀ ਧਿਰਾਂ ਵਲੋਂ ਜੇ.ਪੀ.ਸੀ. ਜਾਂ ਸੁਪਰੀਮ ਕੋਰਟ ਦੀ ਨਿਗਰਾਨੀ 'ਚ ਜਾਂਚ ਦੀ ਮੰਗ
ਉਪਮਾ ਡਾਗਾ ਪਾਰਥ

ਨਵੀਂ ਦਿੱਲੀ, 2 ਫਰਵਰੀ-ਅਡਾਨੀ ਗਰੁੱਪ 'ਤੇ ਜਾਰੀ ਹਿੰਡਨਬਰਗ ਦੀ 'ਵਿਸਫੋਟਕ' ਰਿਪੋਰਟ ਦਾ ਸੇਕ ਸੰਸਦ ਤੱਕ ਪਹੁੰਚਣ 'ਤੇ ਵੀਰਵਾਰ ਨੂੰ ਦੋਵਾਂ ਸਦਨਾਂ 'ਚ ਜੰਮ ਕੇ ਹੰਗਾਮਾ ਹੋਇਆ | ਹੰਗਾਮਿਆਂ ਕਾਰਨ ਸਦਨ ਦੀ ਕਾਰਵਾਈ ਕੁੱਲ 8 ਮਿੰਟ ਹੀ ਚੱਲ ਸਕੀ, ਜਿਸ 'ਚ ਪਹਿਲਾਂ ਲੋਕ ਸਭਾ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ 3 ਮਿੰਟ ਬਾਅਦ ਹੀ ਸਦਨ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਉਠਾ ਦਿੱਤੀ ਗਈ | ਸਭਾ ਮੁੜ ਜੁੜਨ 'ਤੇ ਹੰਗਾਮਾ ਜਾਰੀ ਰਹਿਣ 'ਤੇ ਸਪੀਕਰ ਵਲੋਂ ਸਦਨ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ | ਵਿਰੋਧੀ ਧਿਰਾਂ ਵਲੋਂ ਅਡਾਨੀ ਗਰੁੱਪ ਦੇ ਵਿੱਤੀ ਲੈਣ-ਦੇਣ ਦੀ ਜਾਂਚ ਸੰਸਦੀ ਪੈਨਲ ਜਾਂ ਸੁਪਰੀਮ ਕੋਰਟ ਦੀ ਕਮੇਟੀ ਤੋਂ ਕਰਵਾਉਣ ਅਤੇ ਇਸ ਮਾਮਲੇ 'ਤੇ ਸਦਨ 'ਚ ਚਰਚਾ ਕਰਵਾਉਣ ਦੀ ਮੰਗ ਕੀਤੀ, ਜਿਸ ਨੂੰ ਸਪੀਕਰ ਅਤੇ ਉਪ ਸਭਾਪਤੀ ਵਲੋਂ ਖਾਰਜ ਕਰਨ 'ਤੇ ਸੰਸਦ ਮੈਂਬਰ ਨਾਅਰੇਬਾਜ਼ੀ ਕਰਦੇ ਸਭਾ ਦੇ ਵਿਚਕਾਰ ਆ ਗਏ | ਹੰਗਾਮਿਆਂ ਦੇ ਚਲਦਿਆਂ ਸਦਨ ਦੀ ਕਾਰਵਾਈ ਸ਼ੁੱਕਰਵਾਰ ਤੱਕ ਮੁਲਤਵੀ ਕਰ ਦਿੱਤੀ ਗਈ |
ਵਿਰੋਧੀ ਧਿਰਾਂ ਵਲੋਂ ਰਣਨੀਤਕ ਬੈਠਕ
ਵੀਰਵਾਰ ਨੂੰ ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਮਲਿਕਅਰਜੁਨ ਖੜਗੇ ਦੇ ਕੈਬਿਨ 'ਚ ਰਣਨੀਤਕ ਬੈਠਕ ਹੋਈ, ਜਿਸ 'ਚ ਕੁੱਲ 13 ਵਿਰੋਧੀ ਧਿਰਾਂ ਨੇ ਹਿੱਸਾ ਲਿਆ | ਬੈਠਕ 'ਚ ਹਿੱਸਾ ਲੈਣ ਵਾਲਿਆਂ 'ਚ ਡੀ.ਐੱਮ.ਕੇ., ਟੀ.ਐੱਮ.ਸੀ., ਸਮਾਜਵਾਦੀ ਪਾਰਟੀ, ਜਨਤਾ ਦਲ (ਯੂ), ਸ਼ਿਵ ਸੈਨਾ, ਸੀ.ਪੀ.ਐੱਮ., ਸੀ. ਪੀ. ਆਈ., ਐੱਨ.ਸੀ.ਪੀ. ਆਈ. ਯੂ. ਐੱਸ. ਐੱਲ, ਨੈਸ਼ਨਲ ਕਾਨਫ਼ਰੰਸ, ਆਮ ਆਦਮੀ ਪਾਰਟੀ ਅਤੇ ਕੇਰਲ ਕਾਂਗਰਸ ਸ਼ਾਮਿਲ ਸੀ | ਵਿਰੋਧੀ ਧਿਰਾਂ ਵਲੋਂ ਕੀਤੀ ਇਸ ਬੈਠਕ 'ਚ ਇਜਲਾਸ ਦੌਰਾਨ ਸਰਕਾਰ ਨੂੰ ਘੇਰਨ ਦੀ ਰਣਨੀਤੀ 'ਤੇ ਚਰਚਾ ਕੀਤੀ ਗਈ | ਹਲਕਿਆਂ ਮੁਤਾਬਿਕ ਵਿਰੋਧੀ ਧਿਰਾਂ ਨੇ ਚੀਨ, ਮਹਿੰਗਾਈ, ਬੇਰੁਜ਼ਗਾਰੀ, ਜੋਸ਼ੀਮੱਠ, ਕੇਂਦਰ ਅਤੇ ਨਿਆਂਪਾਲਿਕਾ, ਅਰਥਵਿਵਸਥਾ ਅਤੇ ਕੇਂਦਰ ਤੇ ਰਾਜਾਂ ਦੇ ਸੰਬੰਧਾਂ ਆਦਿ ਮੁੱਦਿਆਂ 'ਤੇ ਸਰਕਾਰ ਦੀ ਘੇਰਾਬੰਦੀ ਕਰਨ ਦਾ ਵਿਚਾਰ ਪ੍ਰਗਟਾਇਆ, ਪਰ ਹਿੰਡਨਬਰਗ ਰਿਪੋਰਟ ਨੂੰ ਸਾਰੀਆਂ ਪਾਰਟੀਆਂ ਨੇ ਤਰਜੀਹੀ ਮੁੱਦਾ ਬਣਾਉਣ ਦਾ ਫ਼ੈਸਲਾ ਕੀਤਾ | ਬੈਠਕ 'ਚ ਸ਼ਾਮਿਲ ਹੋਈਆਂ ਪਾਰਟੀਆਂ 'ਚੋਂ 9 ਪਾਰਟੀਆਂ ਨੇ ਰਾਜ ਸਭਾ 'ਚ ਕੰਮ ਰੋਕੋ ਪ੍ਰਸਤਾਵ ਦਾ ਨੋਟਿਸ ਦਿੱਤਾ | ਖੜਗੇ ਨੇ ਕਿਹਾ ਕਿ ਸਾਰੀਆਂ ਪਾਰਟੀਆਂ ਦੇ ਨੇਤਾਵਾਂ ਨੇ ਇਕ ਫ਼ੈਸਲਾ ਕੀਤਾ ਹੈ ਕਿ ਆਰਥਿਕ ਪੱਖੋਂ ਦੇਸ਼ 'ਚ ਜੋ ਵੀ ਘਟਨਾਵਾਂ ਵਾਪਰ ਰਹੀਆਂ ਹਨ, ਉਸ ਨੂੰ ਸਦਨ 'ਚ ਉਠਾਉਣ ਲਈ ਅਸੀਂ ਇਕ ਨੋਟਿਸ ਰਾਹੀਂ ਚਰਚਾ ਕਰਨ ਦੀ ਇੱਛਾ ਪ੍ਰਗਟਾਈ ਸੀ ਪਰ ਸਰਕਾਰ ਨੇ ਸਾਰੇ ਨੋਟਿਸ ਖਾਰਜ ਕਰ ਦਿੱਤੇ | ਦਿੱਤੇ ਗਏ ਨੋਟਿਸਾਂ 'ਚ ਖੜਗੇ ਨੇ ਮਾਰਕੀਟ ਵੈਲਿਊ ਗੁਆਉਣ ਵਾਲੀਆਂ ਕੰਪਨੀਆਂ ਦੇ ਮੁੱਦੇ 'ਤੇ ਨੋਟਿਸ ਦਿੱਤਾ ਜਦਕਿ 'ਆਪ' ਸੰਸਦ ਮੈਂਬਰ ਸੰਜੈ ਸਿੰਘ ਨੇ ਅਡਾਨੀ ਗਰੁੱਪ ਰਾਹੀਂ ਦਿੱਤੀ ਗਈ ਵਿੱਤੀ ਅਸਥਿਰਤਾ ਅਤੇ ਘਪਲੇ ਦੇ ਮੁੱਦੇ 'ਤੇ ਅਤੇ ਸੀ.ਪੀ.ਆਈ. ਦੇ ਸੰਸਦ ਮੈਂਬਰ ਬਿਨਾਯ ਵਿਸ਼ਵਾਸ ਨੇ ਅਡਾਨੀ ਸਟਾਕ ਕ੍ਰੈਸ਼ ਨੂੰ ਲੈ ਕੇ ਚਰਚਾ ਦੀ ਮੰਗ ਕੀਤੀ | ਦੂਜੇ ਪਾਸੇ ਲੋਕ ਸਭਾ 'ਚ ਕਾਂਗਰਸੀ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਚੀਨ ਦੇ ਨਾਲ ਸਰਹੱਦ ਦੀ ਸਥਿਤੀ 'ਤੇ ਚਰਚਾ ਲਈ ਕੰਮ ਮੁਲਤਵੀ ਦਾ ਪ੍ਰਸਤਾਵ ਨੋਟਿਸ ਦਿੱਤਾ | ਸਰਕਾਰ ਵਲੋਂ ਬੁੱਧਵਾਰ ਨੂੰ ਬਜਟ ਪੇਸ਼ ਕਰਨ ਤੋਂ ਬਾਅਦ ਅੱਜ ਪਹਿਲੀ ਵਾਰ ਸਦਨ ਦੀ ਕਾਰਵਾਈ ਪੂਰਨ ਰੂਪ 'ਚ ਚੱਲਣੀ ਸੀ, ਕਿਉਂਕਿ ਬਜਟ ਇਜਲਾਸ ਦੇ ਪਹਿਲੇ ਦੋ ਦਿਨਾਂ 'ਚ ਰਾਸ਼ਟਰਪਤੀ ਦਾ ਭਾਸ਼ਨ, ਆਰਥਿਕ ਸਰਵੇਖਣ ਅਤੇ ਬਜਟ ਹੀ ਪੇਸ਼ ਕੀਤਾ ਜਾਂਦਾ ਹੈ | ਵੀਰਵਾਰ ਨੂੰ ਕਿਆਸਾਂ ਮੁਤਾਬਿਕ ਵਿਰੋਧੀ ਧਿਰ ਨੇ ਹਮਲਾਵਰ ਹੁੰਦਿਆਂ ਦੋਵਾਂ ਸਦਨਾਂ 'ਚ ਹੰਗਾਮਾ ਕੀਤਾ |
ਸੱਤਾ ਧਿਰ ਨੇ ਵੀ ਕੀਤੀ ਬੈਠਕ
ਵਿਰੋਧੀ ਧਿਰਾਂ ਤੋਂ ਇਲਾਵਾ ਸੱਤਾ ਧਿਰ ਨੇ ਵੀ ਸੰਸਦ 'ਚ ਰਣਨੀਤਕ ਬੈਠਕ ਕੀਤੀ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋਈ ਬੈਠਕ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਤੋਂ ਇਲਾਵਾ ਨਿਰਮਲਾ ਸੀਤਾਰਮਨ, ਨਿਤਿਨ ਗਡਕਰੀ, ਪਿਊਸ਼ ਗੋਇਲ, ਅਨੁਰਾਗ ਠਾਕੁਰ, ਕਿਰਨ ਰਿਜਿਜੂ ਸ਼ਾਮਿਲ ਹੋਏ |

ਰਿਜ਼ਰਵ ਬੈਂਕ ਨੇ ਅਡਾਨੀ ਗਰੁੱਪ ਨੂੰ ਦਿੱਤੇ ਕਰਜ਼ਿਆਂ ਦੇ ਬੈਂਕਾਂ ਤੋਂ ਮੰਗੇ ਵੇਰਵੇ

ਬੈਂਕਿੰਗ ਸੂਤਰਾਂ ਨੇ ਦੱਸਿਆ ਕਿ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਰਿਣਦਾਤਾਵਾਂ (ਬੈਂਕਾਂ) ਤੋਂ ਅਡਾਨੀ ਗਰੁੱਪ ਨੂੰ ਦਿੱਤੇ ਕਰਜ਼ਿਆਂ ਦੇ ਵੇਰਵੇ ਮੰਗੇ ਹਨ | ਇਸ ਤੋਂ ਇਕ ਦਿਨ ਪਹਿਲਾਂ ਅਡਾਨੀ ਗਰੁੱਪ ਨੇ ਆਪਣੇ ਸ਼ੇਅਰਾਂ ਦੀ ਕੀਮਤ 'ਚ ਵੱਡੀ ਗਿਰਾਵਟ ਆਉਣ 'ਤੇ ਆਪਣੀ ਪ੍ਰਮੁੱਖ ਫਰਮ ਅਡਾਨੀ ਇੰਟਰਪ੍ਰਾਈਜ਼ਿਸ ਦੇ 20,000 ਕਰੋੜ ਰੁਪਏ ਦੀ ਅਨੁਵਰਤੀ ਜਨਤਕ ਪੇਸ਼ਕਸ਼ (ਐਫ.ਪੀ.ਓ.) ਨੂੰ ਵਾਪਸ ਲੈ ਲਿਆ ਸੀ | ਸਵਿਟਜ਼ਰਲੈਂਡ ਦੇ ਰਿਣਦਾਤਾ ਕ੍ਰੈਡਿਟ ਸਵਿਸ ਨੇ ਬੁੱਧਵਾਰ ਨੂੰ ਗੁੰਜਾਇਸ਼ (ਮਾਰਜਿਨ) ਉਧਾਰ ਦੇਣ ਲਈ ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਬਾਂਡ ਨੂੰ ਗਾਰੰਟੀ ਦੇ ਰੂਪ 'ਚ ਸਵੀਕਾਰ ਕਰਨਾ ਬੰਦ ਕਰ ਦਿੱਤਾ ਸੀ | ਵੱਖ-ਵੱਖ ਖੇਤਰਾਂ 'ਚ ਕੰਮ ਕਰਨ ਵਾਲੇ ਅਡਾਨੀ ਗਰੁੱਪ ਨੂੰ ਪਿਛਲੇ ਇਕ ਹਫ਼ਤੇ ਤੋਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਦੀ ਸ਼ੁਰੂਆਤ ਅਮਰੀਕੀ ਸ਼ਾਰਟ ਸੇਲਰ ਹਿੰਡਨਬਰਗ ਰਿਸਰਚ ਦੀ ਰਿਪੋਰਟ ਨਾਲ ਹੋਈ ਸੀ ਕਿਉਂਕਿ ਉਕਤ ਰਿਪੋਰਟ 'ਚ ਅਡਾਨੀ ਗਰੁੱਪ ਦੇ ਸੰਚਾਲਨ ਬਾਰੇ ਕਈ ਦੋਸ਼ ਲਗਾਏ ਗਏ ਹਨ | ਬੈਂਕਿੰਗ ਸੂਤਰਾਂ ਨੇ ਦੱਸਿਆ ਕਿ ਵੱਡੇ ਕਰਜ਼ਿਆਂ ਸੰਬੰਧੀ ਅੰਕੜਿਆਂ ਦੀ ਜਾਣਕਾਰੀ ਲੈਣ ਹਿਤ ਰਿਜ਼ਰਵ ਬੈਂਕ ਨਿਯਮਿਤ ਰੂਪ 'ਚ ਬੈਂਕਾਂ ਤੋਂ ਵੱਡੇ ਕਾਰੋਬਾਰੀ ਘਰਾਣਿਆਂ ਨੂੰ ਦਿੱਤੇੇ ਕਰਜ਼ਿਆਂ ਬਾਰੇ ਵੇਰਵੇ ਲੈਂਦਾ ਰਹਿੰਦਾ ਹੈ |

ਲਸ਼ਕਰ ਅੱਤਵਾਦੀ ਗਿ੍ਫ਼ਤਾਰ ਪਹਿਲੀ ਵਾਰ ਪਰਫ਼ਿਊਮ ਬੰਬ ਬਰਾਮਦ

ਦੋਸ਼ੀ ਕਈ ਧਮਾਕਿਆਂ 'ਚ ਸ਼ਾਮਿਲ-ਡੀ.ਜੀ.ਪੀ.
ਜੰਮੂ, 2 ਫਰਵਰੀ (ਪੀ. ਟੀ. ਆਈ.)-ਜੰਮੂ-ਕਸ਼ਮੀਰ ਪੁਲਿਸ ਦੇ ਡੀ.ਜੀ.ਪੀ. ਦਿਲਬਾਗ ਸਿੰਘ ਨੇ ਦੱਸਿਆ ਕਿ ਸਰਕਾਰੀ ਸਕੂਲ ਦੇ ਅਧਿਆਪਕ ਤੋਂ ਲਸ਼ਕਰ-ਏ-ਤਾਇਬਾ ਦਾ ਅੱਤਵਾਦੀ ਬਣੇ ਆਰਿਫ਼ ਨੂੰ ਵੈਸ਼ਨੋ ਦੇਵੀ ਦੇ ਸ਼ਰਧਾਲੂਆਂ ਨੂੰ ਲਿਜਾ ਰਹੀ ਇਕ ਬੱਸ 'ਚ ਕੀਤੇ ਧਮਾਕੇ ਸਮੇਤ ਕਈ ਧਮਾਕਿਆਂ ਨੂੰ ਅੰਜਾਮ ਦੇਣ ਦੇ ਦੋਸ਼ ਹੇਠ ਗਿ੍ਫ਼ਤਾਰ ਕੀਤਾ ਗਿਆ ਹੈ | ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ ਕਿ ਜੰਮੂ ਦੇ ਨਰਵਾਲ 'ਚ ਹਾਲ ਹੀ ਵਿਚ ਹੋਏ ਦੋ ਧਮਾਕਿਆਂ ਦੇ ਮਾਮਲਿਆਂ ਦੀ ਜਾਂਚ ਤੋਂ ਬਾਅਦ ਰਿਆਸੀ ਜ਼ਿਲ੍ਹੇ ਦੇ ਨਿਵਾਸੀ ਆਰਿਫ਼ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਉਸ ਦੇ ਕਬਜ਼ੇ 'ਚੋਂ ਪਰਫਿਊਮ ਦੀ ਇਕ ਬੋਤਲ ਅੰਦਰ ਫਿਟ ਕੀਤੀ ਗਈ ਆਈ. ਈ. ਡੀ. ਬਰਾਮਦ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਇਹ ਪਹਿਲੀ ਵਾਰ ਹੈ ਜਦੋਂ ਜੰਮੂ-ਕਸ਼ਮੀਰ 'ਚ ਇਸ ਤਰ੍ਹਾਂ ਦਾ ਬੰਬ ਮਿਲਿਆ ਹੋਵੇ | ਉਨ੍ਹਾਂ ਦੱਸਿਆ ਕਿ ਆਰਿਫ਼ ਆਪਣੇ ਪਾਕਿਸਤਾਨੀ ਆਕਾਵਾਂ ਦੇ ਇਸ਼ਾਰੇ 'ਤੇ ਕੰਮ ਕਰ ਰਿਹਾ ਸੀ ਅਤੇ ਉਸ ਨੇ ਬੀਤੇ ਸਾਲ ਮਈ 'ਚ ਵੈਸ਼ਨੋ ਦੇਵੀ ਸ਼ਰਧਾਲੂਆਂ ਨੂੰ ਲਿਜਾ ਰਹੀ ਬੱਸ 'ਚ ਧਮਾਕਾ ਕਰਨ 'ਚ ਆਪਣੀ ਸ਼ਮੂਲੀਅਤ ਕਬੂਲ ਕੀਤੀ ਹੈ | ਇਸ ਧਮਾਕੇ 'ਚ 4 ਲੋਕ ਮਾਰੇ ਗਏ ਸਨ ਅਤੇ 24 ਜ਼ਖ਼ਮੀ ਹੋਏ ਸਨ | ਉਸ ਨੇ ਫਰਵਰੀ 2022 'ਚ ਜੰਮੂ ਦੇ ਸ਼ਾਸਤਰੀ ਨਗਰ ਇਲਾਕੇ 'ਚ ਹੋਏ ਆਈ.ਈ.ਡੀ. ਧਮਾਕੇ ਅਤੇ 21 ਜਨਵਰੀ ਨੂੰ ਨਰਵਾਲ 'ਚ ਹੋਏ ਦੋਹਰੇ ਧਮਾਕਿਆਂ 'ਚ ਵੀ ਆਪਣੀ ਭੂਮਿਕਾ ਨੂੰ ਸਵੀਕਾਰ ਕੀਤਾ | ਡੀ.ਜੀ.ਪੀ. ਨੇ ਕਿਹਾ ਕਿ ਸਾਰੇ (ਵਰਤੋਂ ਲਈ ਤਿਆਰ) ਆਈ.ਈ.ਡੀ. ਸਰਹੱਦ ਪਾਰੋਂ ਆਏ ਹਨ | ਆਰਿਫ਼ ਨੇ ਦਸੰਬਰ ਦੇ ਆਖਰੀ ਦਿਨਾਂ 'ਚ ਡਰੋਨ ਨਾਲ ਸੁੱਟੀਆਂ ਤਿੰਨ ਆਈ.ਈ.ਡੀ ਦੀ ਖੇਪ ਹਾਸਲ ਕੀਤੀ ਸੀ ਅਤੇ ਇਨ੍ਹਾਂ 'ਚੋ 2 ਦਾ ਇਸਤੇਮਾਲ ਨਰਵਾਲ 'ਚ ਕੀਤਾ ਸੀ |

ਸਕੂਲਾਂ ਦੇ ਵਿਦਿਆਰਥੀ ਵੀ ਹੋਣ ਲੱਗੇ ਨਸ਼ੇ ਦੇ ਆਦੀ-ਰਾਜਪਾਲ

ਫ਼ਾਜ਼ਿਲਕਾ ਅਤੇ ਫ਼ਿਰੋਜ਼ਪੁਰ ਦੇ ਸਰਹੱਦੀ ਪਿੰਡਾਂ ਦੇ ਸਰਪੰਚਾਂ-ਪੰਚਾਂ ਨਾਲ ਮੀਟਿੰਗ
ਫ਼ਾਜ਼ਿਲਕਾ/ਫਿਰੋਜ਼ਪੁਰ, 2 ਫਰਵਰੀ (ਦਵਿੰਦਰ ਪਾਲ ਸਿੰਘ, ਅਮਰਜੀਤ ਸ਼ਰਮਾ, ਤਪਿੰਦਰ ਸਿੰਘ, ਗੁਰਿੰਦਰ ਸਿੰਘ)-ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਇਥੇ ਸਥਾਨਕ ਸਰਕਾਰੀ ਐਮ.ਆਰ. ਕਾਲਜ ਵਿਖੇ ਚੋਣਵੇਂ ਪਿੰਡਾਂ ਦੇ ਨੁਮਾਇੰਦਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਵੀ ਹੁਣ ਨਸ਼ਿਆਂ ਦੇ ਆਦੀ ਹੋਣ ਲੱਗੇ ਹਨ, ਜਿਸ ਕਰ ਕੇ ਸਕੂਲਾਂ ਦੇ ਪਿ੍ੰਸੀਪਲ ਵੱਡੀ ਚਿੰਤਾ 'ਚ ਹਨ | ਬੱਚੇ ਘਰਾਂ 'ਚੋਂ ਪੈਸੇ ਚੋਰੀ ਕਰ ਕੇ ਨਸ਼ਾ ਖ਼ਰੀਦ ਰਹੇ ਹਨ | ਪੰਜਾਬ ਅੰਦਰ ਆਸਾਨੀ ਨਾਲ ਨਸ਼ਾ ਮਿਲ ਜਾਂਦਾ ਹੈ | ਮੇਰੀ ਚਿੰਤਾ ਪੰਜਾਬ ਦੀ ਜਵਾਨੀ ਨੂੰ ਨਸ਼ੇ ਤੋਂ ਮੁਕਤ ਕਰਨ ਦੀ ਹੈ | ਉਨ੍ਹਾਂ ਕਿਹਾ ਕਿ ਨਸ਼ਾ ਸਾਡੇ ਸਮਾਜ ਲਈ ਭਿਆਨਕ ਮੁੱਦਾ ਹੈ | ਉਨ੍ਹਾਂ ਮੰਨਿਆ ਕਿ ਨਸ਼ਾ ਪਿਛਲੇ ਸਮੇਂ 'ਚ ਵੱਡੇ ਪੱਧਰ 'ਤੇ ਫੜਿਆ ਗਿਆ ਹੈ, ਪਰ ਆਮ ਬਾਜ਼ਾਰ 'ਚ ਇਸ ਦੀ ਕਮੀ ਨਹੀਂ ਹੋਈ | ਕਿਸੇ ਨਾ ਕਿਸੇ ਪਾਸਿਓਾ ਆਮ ਨਸ਼ਾ ਵਿਕਦਾ ਨਜ਼ਰ ਆ ਰਿਹਾ ਹੈ | ਉਨ੍ਹਾਂ ਕਿਹਾ ਕਿ ਡਰੋਨ ਰਾਹੀਂ ਨਸ਼ੇ ਦੀ ਤਸਕਰੀ ਹੋਰ ਚਿੰਤਾ ਦਾ ਵਿਸ਼ਾ ਹੈ | ਉਨ੍ਹਾਂ ਕਿਹਾ ਕਿ ਬੀ.ਐੱਸ.ਐਫ. ਤੇ ਫ਼ੌਜ ਨਸ਼ੇ ਦੀ ਤਸਕਰੀ ਨੂੰ ਰੋਕਣ ਲਈ ਸੁਚੇਤ ਹੈ, ਪਰ ਸੂਬੇ 'ਚ ਨਸ਼ਾ ਵਿਕਣ ਤੋਂ ਨਹੀਂ ਹਟ ਰਿਹਾ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਡਰੋਨ ਰਾਹੀਂ ਨਸ਼ਾ ਤਸਕਰੀ ਖ਼ਤਮ ਕਰਨ ਲਈ ਐਂਟੀ ਡਰੋਨ ਸਿਸਟਮ 'ਤੇ ਕੰਮ ਕਰ ਰਹੀ ਹੈ ਪਰ ਉਸ ਤੋਂ ਪਹਿਲਾਂ ਸਾਨੂੰ ਸਾਰਿਆਂ ਨੂੰ ਇਕਜੁਟ ਹੋ ਕੇ ਨਸ਼ਾ ਤਸਕਰੀ ਰੋਕਣ ਵੱਲ ਧਿਆਨ ਦੇਣਾ ਚਾਹੀਦਾ ਹੈ | ਗੈਂਗਸਟਰਾਂ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਜੇਲ੍ਹਾਂ 'ਚ ਬੈਠੇ ਗੈਂਗਸਟਰਾਂ ਨੂੰ ਸਖ਼ਤੀ ਨਾਲ ਹੀ ਕਾਬੂ ਕੀਤਾ ਜਾ ਸਕਦਾ ਹੈ | ਜੇਲ੍ਹਾਂ 'ਚ ਬੈਠੇ ਗੈਂਗਸਟਰ ਵੱਡੀ ਚੁਣੌਤੀ ਬਣੇ ਹੋਏ ਹਨ | ਬਾਅਦ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਰਹੱਦਾਂ 'ਤੇ ਬੀ.ਐੱਸ.ਐਫ. ਮੁਸਤੈਦੀ ਨਾਲ ਨਸ਼ਾ ਰੋਕਣ 'ਚ ਲੱਗੀ ਹੈ ਅਤੇ ਉਨ੍ਹਾਂ ਇਸ ਸੰਬੰਧੀ ਕੇਂਦਰ ਨੂੰ ਆਪਣੀ ਰਾਏ ਵੀ ਭੇਜੀ ਹੈ | ਪੁਲਿਸ ਦੇ ਇਕ ਆਈ.ਪੀ.ਐੱਸ.ਅਧਿਕਾਰੀ ਕੁਲਦੀਪ ਸਿੰਘ ਚਾਹਲ ਖ਼ਿਲਾਫ਼ ਸ਼ੁਰੂ ਜਾਂਚ ਬਾਰੇ ਉਨ੍ਹਾਂ ਕਿਹਾ ਕਿ ਉਕਤ ਅਧਿਕਾਰੀ ਨਿਰਪੱਖ ਜਾਂਚ 'ਚ ਕਥਿਤ ਤੌਰ 'ਤੇ ਦੋਸ਼ੀ ਪਾਇਆ ਜਾਵੇਗਾ | ਸਰਹੱਦਾਂ 'ਤੇ ਕੰਡਿਆਲੀ ਤਾਰ ਅੱਗੇ ਲੈ ਕੇ ਜਾਣ ਸੰਬੰਧੀ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਸੰਬੰਧੀ ਕੇਂਦਰ ਨੂੰ ਪੱਤਰ ਲਿਖਿਆ ਹੈ, ਉਮੀਦ ਹੈ ਕਿ ਛੇਤੀ ਇਹ ਕੰਮ ਸ਼ੁਰੂ ਹੋਵੇਗਾ | ਅਗਨੀਪਥ ਯੋਜਨਾ ਬਾਰੇ ਉਨ੍ਹਾਂ ਕਿਹਾ ਕਿ ਪੰਜਾਬ ਨੂੰ ਜ਼ਿਆਦਾ ਕੋਟਾ ਦੇਣ ਸੰਬੰਧੀ ਵੀ ਸਿਫ਼ਾਰਸ਼ ਕੀਤੀ ਗਈ ਹੈ | ਬਾਬਾ ਫ਼ਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੀ ਨਿਯੁਕਤੀ ਬਾਰੇ ਉਨ੍ਹਾਂ ਕਿਹਾ ਕਿ ਇਹ ਨਿਯੁਕਤੀ ਪਾਰਦਰਸ਼ੀ ਤੇ ਨਿਯਮਾਂ ਅਨੁਸਾਰ ਹੋਣੀ ਚਾਹੀਦੀ ਹੈ | ਸੂਬੇ 'ਚ ਰੇਤ ਬਜਰੀ ਦੀ ਖ਼ਰੀਦ ਸੰਬੰਧੀ ਉਨ੍ਹਾਂ ਕਿਹਾ ਕਿ ਇਹ ਮਾਮਲਾ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਨਿਯਮਾਂ ਅਨੁਸਾਰ ਪੰਜਾਬ ਸਰਕਾਰ ਨੂੰ ਹੱਲ ਕਰਨਾ ਚਾਹੀਦਾ ਹੈ | ਸਰਹੱਦੀ ਖ਼ੇਤਰ ਦੇ ਉਦਯੋਗਾਂ ਸੰਬੰਧੀ ਉਨ੍ਹਾਂ ਕਿਹਾ ਕਿ ਇਸ ਸੰਬੰਧੀ ਲਿਖਤੀ ਨੋਟ ਵੀ ਕੇਂਦਰ ਦੇ ਵਿਚਾਰ ਅਧੀਨ ਹੈ | ਇਸ ਮੌਕੇ ਪੰਜਾਬ ਦੇ ਮੁੱਖ ਸਕੱਤਰ ਸ੍ਰੀ ਵੀ.ਕੇ. ਜੰਜੂਆ, ਡੀ.ਜੀ.ਪੀ. ਸ੍ਰੀ ਗੌਰਵ ਯਾਦਵ, ਪਿ੍ੰਸੀਪਲ ਸਕੱਤਰ ਸ੍ਰੀਮਤੀ ਰਾਖੀ ਗੁਪਤਾ ਭੰਡਾਰੀ, ਆਈ.ਜੀ. ਫ਼ਿਰੋਜ਼ਪੁਰ ਰੇਂਜ ਰਣਜੀਤ ਸਿੰਘ ਢਿੱਲੋਂ, ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ, ਐੱਸ.ਐੱਸ.ਪੀ. ਭੁਪਿੰਦਰ ਸਿੰਘ ਸਿੱਧੂ, ਅਬੋਹਰ ਦੇ ਵਿਧਾਇਕ ਸੰਦੀਪ ਕੁਮਾਰ ਜਾਖੜ ਆਦਿ ਸਿਵਲ ਤੇ ਪੁਲਿਸ ਅਧਿਕਾਰੀ ਹਾਜ਼ਰ ਸਨ |
ਰਾਜਪਾਲ ਵਲੋਂ ਖੁੱਲ੍ਹੀ ਚੁਣੌਤੀ
ਪੰਜਾਬ ਦੇ ਸਰਹੱਦੀ ਪਿੰਡਾਂ ਦੇ ਕੀਤੇ ਜਾ ਰਹੇ ਦੌਰਿਆਂ ਨੂੰ ਰਾਜਨੀਤੀ ਤੋਂ ਪ੍ਰੇਰਿਤ ਅਤੇ ਸੱਤਾਧਾਰੀਆਂ ਵਲੋਂ ਸਮਾਨਾਂਤਰ ਸਰਕਾਰ ਚਲਾਉਣ ਦੇ ਲਾਏ ਜਾ ਰਹੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ 'ਤੇ ਲਾਏ ਜਾ ਰਹੇ ਦੋਸ਼ ਤੱਥਾਂ ਤੋਂ ਰਹਿਤ ਹਨ | ਫ਼ਿਰੋਜ਼ਪੁਰ ਦੌਰੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਅਜਿਹੇ ਦੋਸ਼ ਲਾਉਣ ਵਾਲਿਆਂ ਨੂੰ ਖੁੱਲ੍ਹੀ ਚੁਣੌਤੀ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਇਕ ਵੀ ਸ਼ਬਦ ਰਾਜਨੀਤੀ ਬਾਰੇ ਨਹੀਂ ਕਿਹਾ | ਉਨ੍ਹਾਂ ਇਹ ਸਪੱਸ਼ਟ ਕੀਤਾ ਕਿ ਰਾਜਪਾਲ ਦਾ ਕੰਮ ਕੇਂਦਰ ਤੇ ਰਾਜ ਸਰਕਾਰ ਵਿਚਾਲੇ ਕੜੀ ਵਜੋਂ ਕੰਮ ਕਰਨਾ ਹੁੰਦਾ ਹੈ ਅਤੇ ਉਹ ਪੰਜਾਬ 'ਚ ਰਾਜਨੀਤੀ ਕਰਨ ਨਹੀਂ, ਬਲਕਿ ਨਸ਼ਿਆਂ 'ਚ ਗ਼ਲਤਾਨ ਹੁੰਦੀ ਜਾ ਰਹੀ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਪਿੰਡਾਂ ਦੇ ਪੰਚਾਂ-ਸਰਪੰਚਾਂ ਨਾਲ ਮੀਟਿੰਗਾਂ ਕਰ ਰਹੇ ਹਨ |

ਕੇਰਲ ਦਾ ਪੱਤਰਕਾਰ ਸਿੱਦੀਕੀ ਕੱਪਨ ਜ਼ਮਾਨਤ 'ਤੇ ਰਿਹਾਅ

ਲਖਨਊ, 2 ਫਰਵਰੀ (ਪੀ. ਟੀ. ਆਈ.)-ਲਖਨਊ ਦੀ ਜੇਲ੍ਹ 'ਚ ਬੰਦ ਕੇਰਲ ਦੇ ਪੱਤਰਕਾਰ ਸਿੱਦੀਕੀ ਕੱਪਨ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ | ਕੱਪਨ ਨੇ ਦੱਸਿਆ ਉਹ 27 ਮਹੀਨਿਆਂ ਤੋਂ ਜੇਲ੍ਹ 'ਚ ਬੰਦ ਸੀ | ਉਨ੍ਹਾਂ ਕਿਹਾ ਕਿ ਫ਼ਿਲਹਾਲ ਨਿਆਂ ਦੀ ਜਿੱਤ ਹੋਈ ਹੈ ਅਤੇ ਹਾਈਕੋਰਟ ਤੋਂ ਮੈਨੂੰ ਜ਼ਮਾਨਤ ਮਿਲ ਗਈ | ਜ਼ਿਲ੍ਹਾ ਜੇਲ੍ਹ ਦੇ ਜੇਲਰ ਰਾਜੇਂਦਰ ਸਿੰਘ ਮੁਤਾਬਿਕ ਸਿੱਦੀਕੀ ਕੱਪਨ ਨੂੰ ਕਾਨੂੰਨੀ ਕਾਰਵਾਈ ਕਰਨ ਉਪਰੰਤ ਅੱਜ ਸਵੇਰੇ ਉਸ ਨੂੰ ਰਿਹਾਅ ਕਰ ਦਿੱਤਾ ਗਿਆ | ਬੀਤੀ ਰਾਤ ਲਗਭਗ 8 ਵਜੇ ਕੱਪਨ ਦਾ ਰਿਹਾਈ ਆਦੇਸ਼ ਜੇਲ੍ਹ ਪਹੁੰਚਿਆ ਸੀ |

ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਅੱਜ

ਚੰਡੀਗੜ੍ਹ, 2 ਫਰਵਰੀ (ਬਿਊਰੋ ਚੀਫ਼)-ਪੰਜਾਬ ਮੰਤਰੀ ਮੰਡਲ ਦੀ 3 ਫਰਵਰੀ ਨੂੰ ਦੁਪਹਿਰ 12 ਵਜੇ ਹੋਣ ਵਾਲੀ ਮੀਟਿੰਗ 'ਚ ਸੂਬੇ ਦੀ ਨਵੀਂ ਸਨਅਤੀ ਨੀਤੀ ਨੂੰ ਵਿਚਾਰੇ ਜਾਣ ਦੀ ਸੰਭਾਵਨਾ ਹੈ, ਕਿਉਂਕਿ ਸਰਕਾਰ ਵਲੋਂ 22-23 ਫਰਵਰੀ ਨੂੰ ਸੱਦੇ ਜਾ ਰਹੇ ਨਿਵੇਸ਼ਕ ਸੰਮੇਲਨ ਦੀਆਂ ਤਿਆਰੀਆਂ ਲਈ ਇਹ ਮੁੱਢਲੀ ਲੋੜ ਹੈ | ਇਸੇ ਤਰ੍ਹਾਂ ਪੰਜਾਬ ਵਿਧਾਨ ਸਭਾ ਦੀ ਬੈਠਕ ਜੋ ਕੋਈ ਪੰਜ ਮਹੀਨੇ ਪਹਿਲਾਂ ਉਠ ਗਈ ਸੀ, ਨੂੰ ਬਕਾਇਦਾ ਤੌਰ 'ਤੇ ਉਠਾਉਣ ਦਾ ਜੋ ਮਤਾ ਨਹੀਂ ਹੋ ਸਕਿਆ ਸੀ ਉਹ ਵੀ ਕੱਲ੍ਹ ਦੀ ਬੈਠਕ ਵਿਚ ਪੇਸ਼ ਕੀਤਾ ਜਾਣਾ ਹੈ ਤਾਂ ਜੋ ਬਜਟ ਇਜਲਾਸ ਬੁਲਾਇਆ ਜਾ ਸਕੇ | ਜਿਸ ਦੀ ਪਹਿਲੀ ਬੈਠਕ ਨੂੰ ਰਾਜਪਾਲ ਪੰਜਾਬ ਵਲੋਂ ਸੰਬੋਧਨ ਕੀਤਾ ਜਾਣਾ ਹੈ | ਇਸੇ ਤਰ੍ਹਾਂ ਕੈਦੀਆਂ ਦੀ ਜੋ ਰਿਹਾਈ 26 ਜਨਵਰੀ ਨੂੰ ਹੋਣੀ ਸੀ, ਉਸ ਸੰਬੰਧੀ ਵੀ ਏਜੰਡਾ ਮੀਟਿੰਗ ਵਿਚ ਆਉਣ ਦੀ ਸੰਭਾਵਨਾ ਹੈ, ਲੇਕਿਨ ਅੱਜ ਰਾਤ ਤੱਕ ਸਪਸ਼ਟ ਇਹ ਨਹੀਂ ਸੀ ਕਿ ਸਰਕਾਰ ਇਸ ਏਜੰਡੇ ਨੂੰ ਸਮੁੱਚੇ ਰੂਪ ਵਿਚ ਲੈ ਕੇ ਆਵੇਗੀ ਜਾਂ ਇਸ ਨੂੰ ਕਿਸ਼ਤਾਂ 'ਚ ਮੰਤਰੀ ਮੰਡਲ ਸਾਹਮਣੇ ਪੇਸ਼ ਕੀਤਾ ਜਾਵੇਗਾ | ਦਿਲਚਸਪ ਗੱਲ ਇਹ ਹੈ ਕਿ ਮੁੱਖ ਸਕੱਤਰ ਜੋ ਮਗਰਲੇ 2-3 ਦਿਨਾਂ ਤੋਂ ਚੰਡੀਗੜ੍ਹ ਤੋਂ ਬਾਹਰ ਸਨ ਅਤੇ ਅੱਜ ਮੁੱਖ ਮੰਤਰੀ ਵੀ ਇਥੇ ਨਾ ਹੋਣ ਕਾਰਨ ਮੰਤਰੀ ਮੰਡਲ ਦੇ ਬਹੁਤੇ ਏਜੰਡਿਆਂ ਨੂੰ ਪ੍ਰਵਾਨਗੀ ਹੀ ਨਹੀਂ ਮਿਲ ਸਕੀ ਅਤੇ ਬਹੁਤੇ ਏਜੰਡਿਆਂ ਦੇ ਮੀਟਿੰਗ ਵਿਚ ਪੇਸ਼ ਹੋਣ ਸੰਬੰਧੀ ਸਥਿਤੀ ਕੱਲ੍ਹ ਸਵੇਰੇ ਹੀ ਸਪਸ਼ਟ ਹੋ ਸਕੇਗੀ | ਸਰਕਾਰ ਵਲੋਂ ਕੱਲ੍ਹ ਬਾਅਦ ਦੁਪਹਿਰ ਸੂਬੇ ਦੇ ਡਿਪਟੀ ਕਮਿਸ਼ਨਰਾਂ ਤੇ ਜ਼ਿਲ੍ਹਾ ਪੁਲਿਸ ਮੁਖੀਆਂ ਤੇ ਦੂਜੇ ਸੀਨੀਅਰ ਅਧਿਕਾਰੀਆਂ ਦੀ ਵੀ ਮੀਟਿੰਗ ਸੱਦੀ ਹੋਈ ਹੈ |

ਆਈ.ਐਮ.ਐਫ. ਨੇ ਪਾਕਿ ਨੂੰ ਦਿੱਤਾ ਝਟਕਾ

ਅੰਮਿ੍ਤਸਰ, 2 ਫਰਵਰੀ (ਸੁਰਿੰਦਰ ਕੋਛੜ)-ਗੰਭੀਰ ਵਿੱਤੀ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੂੰ ਕੌਮਾਂਤਰੀ ਮੁਦਰਾ ਫ਼ੰਡ (ਆਈ. ਐਮ. ਐਫ.) ਨੇ ਵੱਡਾ ਝਟਕਾ ਦਿੱਤਾ ਹੈ | ਜਿਸ ਨਾਲ ਆਈ. ਐਮ. ਐਫ. ਤੋਂ ਜਲਦੀ ਕਰਜ਼ਾ ਮਿਲਣ ਦੀਆਂ ਪਾਕਿ ਦੀਆਂ ਉਮੀਦਾਂ 'ਤੇ ਪਾਣੀ ਫਿਰ ਗਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਆਈ. ਐਮ. ਐਫ. ਨੇ ਪਾਕਿ ਦੀ ਸਰਕੂਲਰ ਕਰਜ਼ ਪ੍ਰਬੰਧਨ ਯੋਜਨਾ ਨੂੰ ਖ਼ਾਰਜ ਕਰ ਦਿੱਤਾ ਹੈ ਤੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਪਾਕਿ ਨੂੰ ਚਾਲੂ ਵਿੱਤੀ ਸਾਲ ਲਈ ਬਿਜਲੀ ਦਰਾਂ 'ਚ 11-12.50 ਪਾਕਿਸਤਾਨੀ ਰੁਪਏ ਪ੍ਰਤੀ ਯੂਨਿਟ ਵਾਧਾ ਕਰਨ ਲਈ ਕਿਹਾ ਹੈ | ਇਸ ਦਾ ਮਤਲਬ ਹੈ ਕਿ ਜੇਕਰ ਪਾਕਿ ਆਈ. ਐਮ. ਐਫ. ਦੀਆਂ ਸ਼ਰਤਾਂ ਮੰਨ ਲੈਂਦਾ ਹੈ ਤਾਂ ਪਾਕਿਸਤਾਨੀ ਲੋਕਾਂ ਨੂੰ ਹੁਣ ਤੋਂ ਬਿਜਲੀ ਲਈ ਹੋਰ ਪੈਸੇ ਖ਼ਰਚਣੇ ਪੈਣਗੇ | ਦੱਸਣਯੋਗ ਹੈ ਕਿ ਮੁਸ਼ਕਿਲ ਦੇ ਸਮੇਂ ਜਿਥੇ ਸਾਊਦੀ ਅਰਬ ਨੇ ਪਾਕਿ ਨੂੰ ਬਿਨਾਂ ਸ਼ਰਤ ਕਰਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ, ਉਥੇ ਹੀ ਚੀਨ ਵੀ ਮਦਦ ਲਈ ਅੱਗੇ ਨਹੀਂ ਆ ਰਿਹਾ |

'ਆਪ' ਸਰਕਾਰ ਨੇ ਸੱਤਾ ਸਾਂਭਦਿਆਂ ਹੀ ਧੀਆਂ ਨੂੰ 'ਸ਼ਗਨ ਸਕੀਮ' ਦੀ ਰਾਸ਼ੀ ਦੇਣ ਤੋਂ ਹੱਥ ਘੁੱਟਿਆ

ਸੱਤਪਾਲ ਸਿੰਘ ਸਿਵੀਆਂ ਬਠਿੰਡਾ, 2 ਫਰਵਰੀ-ਪੰਜਾਬ ਦੀਆਂ ਔਰਤਾਂ ਨੂੰ ਹਰ ਮਹੀਨੇ ਇਕ ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦੇਣ ਦੀ 'ਗਾਰੰਟੀ' ਦੇ ਕੇ ਔਰਤਾਂ ਦੀਆਂ ਵੋਟਾਂ ਹਾਸਲ ਕਰਨ ਵਾਲੀ 'ਆਪ' ਸਰਕਾਰ ਨੇ ਬੇਸ਼ੱਕ ਅਜੇ ਤੱਕ ਇਹ ਗਾਰੰਟੀ ਤਾਂ ਪੂਰੀ ਨਹੀਂ ਕੀਤੀ, ਪਰ ਸੱਤਾ ...

ਪੂਰੀ ਖ਼ਬਰ »

ਪਾਵਰਕਾਮ ਨੇ ਬਿਜਲੀ ਖ਼ਰੀਦਣ ਲਈ ਲਿਆ 500 ਕਰੋੜ ਦਾ ਕਰਜ਼ਾ

ਜ਼ੀਰੋ ਬਿੱਲਾਂ ਦੀ ਗਿਣਤੀ ਵਧਣ ਤੇ ਨਕਦੀ ਨਾ ਆਉਣ ਕਰਕੇ ਹੋਇਆ ਹੱਥ ਤੰਗ ਸ਼ਿਵ ਸ਼ਰਮਾ ਜਲੰਧਰ, 2 ਫਰਵਰੀ-ਸਮੇਂ ਸਿਰ ਸਰਕਾਰੀ ਬਿੱਲਾਂ ਦੀਆਂ ਅਦਾਇਗੀਆਂ ਅਤੇ ਪੁਰਾਣੀ ਸਬਸਿਡੀ ਦੀ ਰਕਮ ਦੀ ਅਦਾਇਗੀ ਨਾ ਕਰਨ, ਮੁਫ਼ਤ ਦਿੱਤੀ ਜਾ ਰਹੀ ਬਿਜਲੀ ਕਰਕੇ ਵਧੇ ਖ਼ਰਚੇ ਕਰਕੇ ...

ਪੂਰੀ ਖ਼ਬਰ »

ਜ਼ਮਾਨਤ ਮਿਲਣ ਤੋਂ ਬਾਅਦ ਵੀ ਰਿਹਾਈ 'ਚ ਦੇਰੀ ਨੂੰ ਲੈ ਕੇ ਸੁਪਰੀਮ ਕੋਰਟ ਵਲੋਂ ਦਿਸ਼ਾ-ਨਿਰਦੇਸ਼ ਜਾਰੀ

ਨਵੀਂ ਦਿੱਲੀ, 2 ਫਰਵਰੀ (ਉਪਮਾ ਡਾਗਾ ਪਾਰਥ)-ਜੇਲ੍ਹ 'ਚ ਬੰਦ ਕੈਦੀ ਨੂੰ ਜ਼ਮਾਨਤ ਮਿਲਣ ਤੋਂ 7 ਦਿਨਾਂ ਅੰਦਰ ਵੀ ਜੇਕਰ ਰਿਹਾਅ ਨਹੀਂ ਕੀਤਾ ਜਾਂਦਾ ਤਾਂ ਜੇਲ੍ਹ ਸੁਪਿ੍ਟੈਂਡੈਂਟ ਵਲੋਂ ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਿਟੀ (ਡੀ. ਐਲ. ਐਸ. ਏ.) ਦੇ ਸਕੱਤਰ ਨੂੰ ਸੂਚਿਤ ਕੀਤਾ ...

ਪੂਰੀ ਖ਼ਬਰ »

ਦਿੱਲੀ ਪੁਲਿਸ ਵਲੋਂ ਅੰਤਰਰਾਜੀ ਗ਼ੈਰ-ਕਾਨੂੰਨੀ ਹਥਿਆਰਾਂ ਦੇ ਗਰੋਹ ਦਾ ਪਰਦਾਫ਼ਾਸ਼-2 ਕਾਬੂ

ਨਵੀਂ ਦਿੱਲੀ, 2 ਫਰਵਰੀ (ਪੀ. ਟੀ. ਆਈ.)-ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਅੰਤਰਰਾਜੀ ਗ਼ੈਰ-ਕਾਨੂੰਨੀ ਹਥਿਆਰਾਂ ਦੇ ਗਰੋਹ ਦਾ ਪਰਦਾਫਾਸ਼ ਕਰਦਿਆਂ ਇਸ ਦੇ ਦੋ ਪ੍ਰਮੁੱਖ ਮੈਂਬਰਾਂ ਨੂੰ ਕਾਬੂ ਕੀਤਾ ਹੈ | ਦੋਵੇਂ ਪੰਜਾਬ ਦੇ ਦਵਿੰਦਰ ਬੰਬੀਹਾ ਗੈਂਗ ਦਾ ਵੀ ਹਿੱਸਾ ਹਨ | 25 ...

ਪੂਰੀ ਖ਼ਬਰ »

ਡੋਵਾਲ ਨੇ ਯੂ.ਐਸ.ਆਈ.ਪੀ.ਐਫ. ਦੇ ਮੈਂਬਰਾਂ ਨਾਲ ਕੀਤੀ ਮੁਲਾਕਾਤ

ਸਾਈਬਰ ਸੁਰੱਖਿਆ-ਰੱਖਿਆ ਖੇਤਰ 'ਚ ਸਹਿਯੋਗ 'ਤੇ ਚਰਚਾ ਵਾਸ਼ਿੰਗਟਨ, 2 ਫਰਵਰੀ (ਏਜੰਸੀ)- ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਇਕ ਸਿਖਰ ਅਮਰੀਕੀ-ਕੇਂਦਰਿਤ ਰਣਨੀਤੀ ਅਤੇ ਵਪਾਰ ਦਾ ਸਮਰਥਨ ਕਰਨ ਵਾਲੇ ਸਮੂਹ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ | ਮੁਲਾਕਾਤ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਦੇ 2019 ਤੋਂ ਹੁਣ ਤੱਕ ਦੇ 21 ਵਿਦੇਸ਼ ਦੌਰਿਆਂ 'ਤੇ ਖਰਚ ਹੋਏ 22.76 ਕਰੋੜ ਰੁਪਏ

ਨਵੀਂ ਦਿੱਲੀ, 2 ਫਰਵਰੀ (ਏਜੰਸੀ)- ਸਰਕਾਰ ਨੇ ਵੀਰਵਾਰ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 2019 ਤੋਂ ਹੁਣ ਤੱਕ ਦੇ 21 ਵਿਦੇਸ਼ ਦੌਰਿਆਂ 'ਤੇ 22.76 ਕਰੋੜ ਰੁਪਏ ਤੋਂ ਵੱਧ ਖਰਚ ਹੋਇਆ ਹੈ | ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਨੇ ਰਾਜ ਸਭਾ 'ਚ ਇਕ ਸਵਾਲ ਦੇ ਲਿਖਤੀ ...

ਪੂਰੀ ਖ਼ਬਰ »

ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਰਾਜ ਸਭਾ 'ਚ ਬਦਲੀ ਸੀਟ

ਨਵੀਂ ਦਿੱਲੀ, 2 ਫਰਵਰੀ (ਏਜੰਸੀ)-ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਹੁਣ ਰਾਜ ਸਭਾ 'ਚ ਪਹਿਲੀ ਕਤਾਰ ਦੀ ਜਗ੍ਹਾ ਆਖ਼ਰੀ ਕਤਾਰ 'ਚ ਬੈਠਣਗੇ | ਕਾਂਗਰਸ ਦੇ ਸੂਤਰਾਂ ਅਨੁਸਾਰ ਇਹ ਕਦਮ ਵਹੀਲਚੇਅਰ ਜ਼ਰੀਏ ਡਾ. ਮਨਮੋਹਨ ਸਿੰਘ (90) ਦੀ ਉਪਰਲੇ ਸਦਨ 'ਚ ਆਵਾਜਾਈ ਨੂੰ ...

ਪੂਰੀ ਖ਼ਬਰ »

ਐਨ.ਆਈ.ਏ. ਵਲੋਂ ਤਿੰਨ ਜੇ.ਐਮ.ਬੀ. ਅੱਤਵਾਦੀਆਂ ਖ਼ਿਲਾਫ਼ ਦੋਸ਼ ਪੱਤਰ ਦਾਖ਼ਲ

ਨਵੀਂ ਦਿੱਲੀ, 2 ਫਰਵਰੀ (ਏਜੰਸੀ)-ਮੱਧ ਪ੍ਰਦੇਸ਼ ਸਮੇਤ ਦੇਸ਼ ਦੇ ਹੋਰਨਾਂ ਸੂਬਿਆਂ 'ਚ ਸੋਸ਼ਲ ਮੀਡੀਆ ਜ਼ਰੀਏ ਜਿਹਾਦੀ ਸੋਚ ਨੂੰ ਫੈਲਾਉਣ ਵਾਲੇ ਅੱਤਵਾਦੀ ਸੰਗਠਨ ਜੇ.ਐਮ.ਬੀ (ਜਮਾਤ-ਉਲ-ਮੁਜਾਹਦੀਨ ਬੰਗਲਾਦੇਸ਼) ਦੇ ਤਿੰਨ ਅੱਤਵਾਦੀਆਂ ਖ਼ਿਲਾਫ਼ ਕੌਮੀ ਜਾਂਚ ਏਜੰਸੀ ...

ਪੂਰੀ ਖ਼ਬਰ »

ਸਿੰਧੂ ਜਲ ਸੰਧੀ 'ਤੇ ਘਿਰਿਆ ਪਾਕਿਸਤਾਨ

ਭਾਰਤ ਨੇ ਵਿਸ਼ਵ ਬੈਂਕ ਦੇ ਫ਼ੈਸਲੇ 'ਤੇ ਚੁੱਕੇ ਸਵਾਲ ਨਵੀਂ ਦਿੱਲੀ, 2 ਫਰਵਰੀ (ਏਜੰਸੀ)-ਸਿੰਧੂ ਜਲ ਸੰਧੀ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਛਿੜੇ ਵਿਵਾਦ ਦਰਮਿਆਨ ਇਸ ਮੁੱਦੇ ਨੂੰ ਲੈ ਕੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਪ੍ਰੈਸ ...

ਪੂਰੀ ਖ਼ਬਰ »

ਜੱਜਾਂ ਲਈ ਸਿਫ਼ਾਰਸ਼ ਕੀਤੇ 5 ਨਾਵਾਂ ਨੂੰ ਮਿਲ ਸਕਦੀ ਹੈ ਮਨਜ਼ੂਰੀ

ਨਵੀਂ ਦਿੱਲੀ, 2 ਫਰਵਰੀ (ਏਜੰਸੀ)- ਸਰਕਾਰ ਸੁਪਰੀਮ ਕੋਰਟ ਕਾਲਜੀਅਮ ਵਲੋਂ ਪਿਛਲੇ ਸਾਲ 13 ਦਸੰਬਰ ਨੂੰ ਰਾਜਸਥਾਨ ਹਾਈਕੋਰਟ ਦੇ ਚੀਫ਼ ਜਸਟਿਸ ਪੰਕਜ ਮਿੱਤਲ, ਪਟਨਾ ਹਾਈਕੋਰਟ ਦੇ ਚੀਫ਼ ਜਸਟਿਸ ਸੰਜੈ ਕਰੋਲ ਤੇ ਮਨੀਪੁਰ ਹਾਈਕੋਰਟ ਦੇ ਚੀਫ਼ ਜਸਟਿਸ ਪੀ. ਵੀ. ਸੰਜੈ ਕੁਮਾਰ ...

ਪੂਰੀ ਖ਼ਬਰ »

ਇਕ ਤੋਂ ਵੱਧ ਥਾਵਾਂ ਤੋਂ ਚੋਣ ਲੜਨ 'ਤੇ ਪਾਬੰਦੀ ਦੀ ਮੰਗ ਵਾਲੀ ਪਟੀਸ਼ਨ ਸੁਪਰੀਮ ਕੋਰਟ ਵਲੋਂ ਖ਼ਾਰਜ

ਨਵੀਂ ਦਿੱਲੀ, 2 ਫਰਵਰੀ (ਜਗਤਾਰ ਸਿੰਘ)-ਸੁਪਰੀਮ ਕੋਰਟ ਨੇ ਅੱਜ ਉਸ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ ਹੈ, ਜਿਸ ਵਿਚ ਮੰਗ ਕੀਤੀ ਗਈ ਸੀ ਕਿ ਕਿਸੇ ਵਿਅਕਤੀ ਨੂੰ ਸਿਰਫ਼ ਇਕ ਸੀਟ ਤੋਂ ਹੀ ਚੋਣ ਲੜਨ ਦੀ ਇਜਾਜ਼ਤ ਦਿੱਤੀ ਜਾਵੇ | ਸੁਪਰੀਮ ਕੋਰਟ ਨੇ ਕਿਹਾ ਕਿ ਇਕ ਉਮੀਦਵਾਰ ਨੂੰ ...

ਪੂਰੀ ਖ਼ਬਰ »

ਸੀ.ਬੀ.ਆਈ. ਵਲੋਂ ਜਲੰਧਰ ਦੇ ਪੁਲਿਸ ਕਮਿਸ਼ਨਰ ਖ਼ਿਲਾਫ਼ ਜਾਂਚ ਸ਼ੁਰੂ

ਨਵੀਂ ਦਿੱਲੀ, 2 ਫਰਵਰੀ (ਪੀ. ਟੀ. ਆਈ.)-ਸੀ.ਬੀ.ਆਈ. ਨੇ ਜਲੰਧਰ ਦੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਖ਼ਿਲਾਫ਼ ਚੰਡੀਗੜ੍ਹ ਦੇ ਐਸ. ਐਸ.ਪੀ. ਰਹਿੰਦਿਆਂ ਆਪਣੇ ਕਾਰਜਕਾਲ ਦੌਰਾਨ ਕਥਿਤ ਭ੍ਰਿਸ਼ਟਾਚਾਰ ਅਤੇ ਦੁਰਵਿਵਹਾਰ ਲਈ ਸ਼ੁਰੂਆਤੀ ਜਾਂਚ ਦਰਜ ਕੀਤੀ ਹੈ। ਸੀ.ਬੀ.ਆਈ. ਨੇ ...

ਪੂਰੀ ਖ਼ਬਰ »

ਸੁਪਰੀਮ ਕੋਰਟ ਕੱਲ੍ਹ ਪਹਿਲੀ ਵਾਰ ਮਨਾਏਗੀ ਸਥਾਪਨਾ ਦਿਵਸ

ਨਵੀਂ ਦਿੱਲੀ, 2 ਫਰਵਰੀ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਦੇ ਹੋਂਦ 'ਚ ਆਉਣ ਦੇ 73 ਸਾਲਾਂ ਬਾਅਦ 4 ਫਰਵਰੀ ਨੂੰ ਪਹਿਲੀ ਵਾਰ ਇਸ ਦਾ ਸਥਾਪਨਾ ਦਿਵਸ ਮਨਾਇਆ ਜਾਵੇਗਾ। ਚੀਫ਼ ਜਸਟਿਸ ਡੀ. ਵਾਈ. ਚੰਦਰਚੂੜ ਵਲੋਂ ਕੀਤੀ ਇਸ ਪਹਿਲਕਦਮੀ ਤਹਿਤ ਕਰਵਾਏ ਜਾਣ ਵਾਲੇ ਸਮਾਗਮ 'ਚ 'ਬਦਲਦੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX