ਤਾਜਾ ਖ਼ਬਰਾਂ


ਦਿੱਲੀ 'ਚ ਨਗਰ ਨਿਗਮ ਚੋਣਾਂ:ਅਰਵਿੰਦ ਕੇਜਰੀਵਾਲ ਨੇ ਪਰਿਵਾਰ ਸਮੇਤ ਪਾਈ ਵੋਟ
. . .  5 minutes ago
ਨਵੀਂ ਦਿੱਲੀ, 4 ਦਸੰਬਰ-ਦਿੱਲੀ 'ਚ ਨਗਰ ਨਿਗਮ ਚੋਣਾਂ ਲਈ ਅੱਜ ਵੋਟਿੰਗ ਹੋ ਰਹੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਪਰਿਵਾਰ ਸਮੇਤ ਪੋਲਿੰਗ ਬੂਥ 'ਤੇ ਜਾ ਕੇ ਆਪਣੀ ਵੋਟ ਦੇ ਅਧਿਕਾਰ ਦੀ...
ਖੜਗੇ, ਸੋਨੀਆ ਗਾਂਧੀ ਸਮੇਤ ਕਾਂਗਰਸ ਦੇ ਸੀਨੀਅਰ ਆਗੂ ਕਾਂਗਰਸ ਸੰਚਾਲਨ ਕਮੇਟੀ ਦੀ ਮੀਟਿੰਗ 'ਚ ਹੋਏ ਸ਼ਾਮਿਲ
. . .  2 minutes ago
ਨਵੀਂ ਦਿੱਲੀ, 4 ਦਸੰਬਰ- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਸਾਬਕਾ ਪਾਰਟੀ ਪ੍ਰਧਾਨ ਸੋਨੀਆ ਗਾਂਧੀ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ, ਕੇ.ਸੀ. ਵੇਣੂਗੋਪਾਲ, ਪੀ ਚਿਦੰਬਰਮ ਅਤੇ ਪਾਰਟੀ ਦੇ ਹੋਰ ਆਗੂ ਅਖਿਲ ਭਾਰਤੀ ਕਾਂਗਰਸ...
ਹਵਾ ਦੀ ਹੌਲੀ ਗਤੀ ਅਤੇ ਮਿਸ਼ਰਣ ਪਰਤ ਦੀ ਉਚਾਈ ਘਟਣ ਕਾਰਨ ਦਿੱਲੀ 'ਚ ਵਿਗੜ ਰਹੀ ਹੈਹਵਾ ਦੀ ਗੁਣਵੱਤਾ-ਮੌਸਮ ਵਿਗਿਆਨੀ
. . .  43 minutes ago
ਨਵੀਂ ਦਿੱਲੀ, 4 ਦਸੰਬਰ-ਮੌਸਮ ਵਿਭਾਗ ਦੇ ਏਅਰ ਕੁਆਲਿਟੀ ਡਿਵੀਜ਼ਨ ਦੇ ਵਿਗਿਆਨੀ ਵਿਜੇ ਸੋਨੀ ਸੋਨੀ ਦਾ ਕਹਿਣਾ ਹੈ ਕਿ ਹਵਾ ਹੌਲੀ ਗਤੀ ਅਤੇ ਮਿਸ਼ਰਣ ਪਰਤ ਦੀ ਉਚਾਈ ਘਟਣ ਕਾਰਨ ਦਿੱਲੀ ਵਿਚ ਹਵਾ ਦੀ ਗੁਣਵੱਤਾ ਵਿਗੜ ਰਹੀ ਹੈ। ਅੱਜ ਹਵਾ ਦੀ ਗੁਣਵੱਤਾ 400 ਦੇ ਆਸ-ਪਾਸ...
ਹਾਰਦਿਕ ਪਾਂਡਿਆ ਕੋਲ ਭਾਰਤੀ ਟੀਮ ਦੀ ਅਗਵਾਈ ਕਰਨ ਦਾ ਹੁਨਰ ਹੈ: ਰਾਸ਼ਿਦ ਖਾਨ
. . .  51 minutes ago
ਅਬੂ ਧਾਬੀ, 4 ਦਸੰਬਰ -ਅਫ਼ਗਾਨਿਸਤਾਨ ਦੇ ਲੈੱਗ ਸਪਿਨਰ ਰਾਸ਼ਿਦ ਖਾਨ ਨੇ ਹਾਰਦਿਕ ਪਾਂਡਿਆ ਦੀ ਅਗਵਾਈ ਦੇ ਗੁਣਾਂ ਲਈ ਪ੍ਰਸ਼ੰਸਾ ਕੀਤੀ ਅਤੇ ਸਾਂਝਾ ਕੀਤਾ ਕਿ ਇਸ ਆਲਰਾਊਂਡਰ ਕੋਲ ਮੌਕਾ ਮਿਲਣ 'ਤੇ ਭਾਰਤੀ ਟੀਮ ਦੀ ਅਗਵਾਈ ਕਰਨ ਦਾ...
ਬੀ.ਐਸ.ਐਫ. ਵਲੋਂ ਅੰਮ੍ਰਿਤਸਰ 'ਚ ਮਨਾਇਆ ਜਾ ਰਿਹਾ ਹੈ ਆਪਣਾ 58ਵਾਂ ਕੌਮੀ ਸਥਾਪਨਾ ਦਿਵਸ
. . .  about 1 hour ago
ਅੰਮ੍ਰਿਤਸਰ, 4 ਦਸੰਬਰ (ਰੇਸ਼ਮ ਸਿੰਘ)-ਬੀ.ਐਸ.ਐਫ. ਵਲੋਂ ਅੰਮ੍ਰਿਤਸਰ 'ਚ ਆਪਣਾ 58ਵਾਂ ਕੌਮੀ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ। ਅੰਮ੍ਰਿਤਸਰ 'ਚ ਬੀ.ਐਸ.ਐਫ. ਵਲੋਂ ਪਹਿਲੀ ਵਾਰ ਕੌਮੀ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ, ਜਿਸ ਵਿਚ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ...
ਦਿੱਲੀ ਨਗਰ ਨਿਗਮ ਚੋਣਾਂ: ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਦਿੱਲੀ ਵਾਸੀਆਂ ਨੂੰ ਭ੍ਰਿਸ਼ਟਾਚਾਰ ਮੁਕਤ ਸਰਕਾਰ ਲਈ ਵੋਟ ਪਾਉਣ ਦੀ ਅਪੀਲ
. . .  about 1 hour ago
ਨਵੀਂ ਦਿੱਲੀ, 4 ਦਸੰਬਰ-ਦਿੱਲੀ ਨਗਰ ਨਿਗਮ ਚੋਣਾਂ ਲਈ ਅੱਜ ਵੋਟਿੰਗ ਹੋ ਰਹੀ ਹੈ। ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਾਸੀਆਂ ਨੂੰ ਭ੍ਰਿਸ਼ਟਾਚਾਰ ਮੁਕਤ ਸਰਕਾਰ ਲਈ ਵੋਟ ਪਾਉਣ ਦੀ ਅਪੀਲ...
ਖੇਮਕਰਨ ਸੈਕਟਰ 'ਚ ਸਰਹੱਦ 'ਤੇ ਪਾਕਿਸਤਾਨ ਵਲੋਂ ਫਿਰ ਡਰੋਨ ਦੀ ਹਲਚਲ
. . .  about 2 hours ago
ਖੇਮਕਰਨ, 4 ਦਸੰਬਰ (ਰਾਕੇਸ਼ ਕੁਮਾਰ ਬਿੱਲਾ)-ਗੁਆਂਢੀ ਦੇਸ਼ ਪਾਕਿਸਤਾਨ ਵਲੋਂ ਸਰਹੱਦ 'ਤੇ ਲਗਾਤਾਰ ਡਰੋਨ ਰਾਹੀਂ ਹੈਰੋਇਨ ਭੇਜਣ ਦੀਆਂ ਕੋਸ਼ਿਸ਼ਾਂ ਜਾਰੀ ਹਨ।ਬੀਤੀ ਰਾਤ ਫਿਰ ਪਾਕਿਸਤਾਨ ਵਲੋਂ ਸਰਹੱਦ 'ਤੇ ਸੀਮਾ ਚੌਂਕੀ ਕੇ.ਕੇ. ਬੈਰੀਅਰ ਨਜ਼ਦੀਕ ਇਕ ਡਰੋਨ ਦੀ ਹਲਚਲ ਹੋਈ।ਬੀ.ਐਸ.ਐਫ. ਦੀ...
ਭਾਰਤ-ਬੰਗਲਾਦੇਸ਼ ਪਹਿਲਾ ਇਕ ਦਿਨਾਂ ਮੈਚ ਅੱਜ
. . .  about 2 hours ago
ਢਾਕਾ, 4 ਦਸੰਬਰ-ਭਾਰਤ ਅਤੇ ਬੰਗਲਾਦੇਸ਼ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਪਹਿਲਾ ਇਕ ਦਿਨਾਂ ਮੈਚ ਅੱਜ ਸਵੇਰੇ 11.30 ਵਜੇ ਹੋਣ ਜਾ ਰਿਹਾ...
ਦਿੱਲੀ ਨਗਰ ਨਿਗਮ ਚੋਣਾਂ ਲਈ ਵੋਟਿੰਗ ਸ਼ੁਰੂ
. . .  about 1 hour ago
ਨਵੀਂ ਦਿੱਲੀ, 4 ਦਸੰਬਰ-ਦਿੱਲੀ ਨਗਰ ਨਿਗਮ ਚੋਣਾਂ ਲਈ ਵੋਟਿੰਗ ਸ਼ੁਰੂ ਹੋ ਗਈ ਹੈ, ਜਿਸ ਨੂੰ ਲੈ ਕੇ ਪ੍ਰਸ਼ਾਸਨ ਵਲੋਂ ਸਖ਼ਤ ਪ੍ਰਬੰਧ ਕੀਤੇ ਗਏ ਹਨ। ਦਿੱਲੀ ਦੇ ਕੁੱਲ 250 ਵਾਰਡਾਂ ਲਈ 1349 ਉਮੀਦਵਾਰ ਚੋਣ ਮੈਦਾਨ 'ਚ ਹਨ, ਜਿਨ੍ਹਾਂ ਦੀ ਕਿਸਮਤ...
⭐ਮਾਣਕ - ਮੋਤੀ⭐
. . .  about 3 hours ago
⭐ਮਾਣਕ - ਮੋਤੀ⭐
ਸਫਦਰਜੰਗ ਹਸਪਤਾਲ 'ਤੇ ਸਾਈਬਰ ਹਮਲੇ ਦੀ ਰਿਪੋਰਟ; ਏਮਜ਼ ਦਾ ਸਰਵਰ 11ਵੇਂ ਦਿਨ ਵੀ ਡਾਊਨ
. . .  1 day ago
ਅਮਰੀਕਾ ਰਹਿੰਦੇ ਵਿਅਕਤੀ ਦੀ ਪਤਨੀ ਨੇ ਸਹੁਰੇ ਘਰ ਦੋਬੁਰਜੀ 'ਚ ਲਿਆ ਫਾਹਾ
. . .  1 day ago
ਮਾਨਾਂਵਾਲਾ, 3 ਦਸੰਬਰ (ਗੁਰਦੀਪ ਸਿੰਘ ਨਾਗੀ)-ਅੰਮ੍ਰਿਤਸਰ-ਜਲੰਧਰ ਜੀ.ਟੀ. 'ਤੇ ਸਥਿਤ ਕਸਬਾ ਦੋਬੁਰਜੀ ਵਿਖੇ ਇਕ ਔਰਤ ਵਲੋਂ ਖੁਦਖੁਸ਼ੀ ਕਰ ਲੈਣ ਦੀ ਦੁਖਦਾਈ ਖ਼ਬਰ ਹੈ । ਜਾਣਕਾਰੀ ਅਨੁਸਾਰ ਰਿੰਕੂ ਪੁੱਤਰ ਸ਼ਰਨ ਸਿੰਘ ...
ਮੁੰਬਈ : ਅਦੀਸ ਅਬਾਬਾ ਤੋਂ ਮੁੰਬਈ ਪਹੁੰਚਣ ਵਾਲੇ ਦੋ ਯਾਤਰੀਆਂ ਤੋਂ 18 ਕਰੋੜ ਰੁਪਏ ਕੋਕੀਨ ਬਰਾਮਦ – ਡੀ.ਆਰ.ਆਈ. ਮੁੰਬਈ
. . .  1 day ago
ਆਈ.ਜੀ. ਅਸਾਮ ਰਾਈਫਲਜ਼ (ਪੂਰਬੀ) ਦੀ ਅਗਵਾਈ ਹੇਠ 4 ਵਿਅਕਤੀਆਂ ਨੂੰ ਭਾਰੀ ਹਥਿਆਰਾਂ ਦੇ ਨਾਲ ਕੀਤਾ ਗ੍ਰਿਫ਼ਤਾਰ
. . .  1 day ago
ਸਕੂਲੀ ਵਿਦਿਆਰਥਣਾਂ ਨਾਲ ਭਰੀ ਵੈਨ ’ਤੇ ਅਣਪਛਾਤਿਆਂ ਨੇ ਕੀਤਾ ਹਮਲਾ
. . .  1 day ago
ਫ਼ਾਜ਼ਿਲਕਾ,3 ਦਸੰਬਰ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਦੇ ਨੇੜਲੇ ਪਿੰਡ ਲਾਲੋਵਾਲੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਬਾਹਰ ਗੁੰਡਾਗਰਦੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਜਿਥੇ ਸਕੂਲੀ ਵਿਦਿਆਰਥਣਾਂ ਨਾਲ ...
ਬੀ. ਐਸ. ਐਫ. ਅਤੇ ਫਾਜ਼ਿਲਕਾ ਪੁਲਿਸ ਵਲੋਂ 26.850 ਕਿਲੋ ਹੈਰੋਇਨ ਬਰਾਮਦ - ਡੀ.ਜੀ.ਪੀ., ਪੰਜਾਬ ਪੁਲਿਸ
. . .  1 day ago
ਅਮਰੀਕੀ ਫੌਜ ਅਤੇ ਭਾਰਤੀ ਫੌਜ ਨੇ ਯੁਧ ਅਭਿਆਸ ਨੂੰ ਸਫਲਤਾਪੂਰਵਕ ਸਮਾਪਤ ਕੀਤਾ - ਭਾਰਤ ਵਿਚ ਅਮਰੀਕੀ ਦੂਤਾਵਾਸ
. . .  1 day ago
ਗ੍ਰਹਿ ਰਾਜ ਮੰਤਰੀ ਭਾਰਤ ਸਰਕਾਰ ਅਟਾਰੀ ਸਰਹੱਦ ’ਤੇ ਪਹੁੰਚੇ
. . .  1 day ago
ਅਟਾਰੀ,3 ਦਸੰਬਰ (ਗੁਰਦੀਪ ਸਿੰਘ ਅਟਾਰੀ) - ਕੇਂਦਰੀ ਗ੍ਰਹਿ ਰਾਜ ਮੰਤਰੀ ਭਾਰਤ ਸਰਕਾਰ ਨਿਤਿਆਨੰਦ ਰਾਏ ਕੌਮਾਂਤਰੀ ਅਟਾਰੀ ਸਰਹੱਦ ਦਾ ਦੌਰਾ ਕੀਤਾ । ਉਹ 4 ਦਸੰਬਰ ਨੂੰ ਬੀ. ਐਸ. ਐਫ. ਦੇ 58ਵੇਂ ਸਥਾਪਨਾ ਦਿਵਸ ਮੌਕੇ ਹੋ ਰਹੇ ਗੁਰੂ ਨਾਨਕ ਦੇਵ ...
ਬਹੁ ਕਰੋੜੀ ਟੈਂਡਰ ਘੁਟਾਲੇ ਵਿਚ ਆਸ਼ੂ ਦੇ ਨੇੜਲੇ ਸਾਥੀ ਠੇਕੇਦਾਰ ਤੇਲੂ ਰਾਮ ਦੀ ਜ਼ਮਾਨਤ ਅਰਜ਼ੀ ਰੱਦ
. . .  1 day ago
ਲੁਧਿਆਣਾ , 3 ਦਸੰਬਰ (ਪਰਮਿੰਦਰ ਸਿੰਘ ਆਹੂਜਾ) -ਬਹੁ ਕਰੋੜੀ ਟੈਂਡਰ ਘੁਟਾਲੇ ਵਿਚ ਵਿਜੀਲੈਂਸ ਬਿਊਰੋ ਵਲੋਂ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਨੇੜਲੇ ਸਾਥੀ ਠੇਕੇਦਾਰ ਤੇਲੂ ਰਾਮ ਦੀ ਜ਼ਮਾਨਤ ...
ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ
. . .  1 day ago
ਅੰਮ੍ਰਿਤਸਰ ,3 ਦਸੰਬਰ (ਜਸਵੰਤ ਸਿੰਘ ਜੱਸ) - ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅੱਜ ਸ਼ਾਮ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ ਹਨ । ਇਸ ਮੌਕੇ ਉਨ੍ਹਾਂ ਦੇ ਨਾਲ ਭਾਜਪਾ ਪੰਜਾਬ ਦੇ ਸੀਨੀਅਰ ਆਗੂ ਰਜਿੰਦਰ ...
ਗੁਜਰਾਤ: 61 ਸਿਆਸੀ ਪਾਰਟੀਆਂ ਦੇ 833 ਉਮੀਦਵਾਰ ਦੂਜੇ ਪੜਾਅ ਦੀ ਵੋਟਿੰਗ ਵਿਚ ਹਿੱਸਾ ਲੈ ਰਹੇ
. . .  1 day ago
ਅਹਿਮਦਾਬਾਦ, 3 ਦਸੰਬਰ - ਗੁਜਰਾਤ ਦੇ ਮੁੱਖ ਚੋਣ ਅਧਿਕਾਰੀ ਪੀ.ਭਾਰਤੀ ਨੇ ਦੱਸਿਆ ਕਿ 61 ਸਿਆਸੀ ਪਾਰਟੀਆਂ ਦੇ 833 ਉਮੀਦਵਾਰ ਦੂਜੇ ਪੜਾਅ ਦੀ ਵੋਟਿੰਗ 'ਚ ਹਿੱਸਾ ਲੈ ਰਹੇ ਹਨ । ਕੁੱਲ ਵੋਟਰ 2,51,58,730 ...
ਅਰਵਿੰਦ ਕੇਜਰੀਵਾਲ ਨੇ ਸ਼ਰਾਬ, ਸਿੱਖਿਆ, ਡੀਟੀਸੀ ਬੱਸ ਘੁਟਾਲਿਆਂ ‘ਚ ਪੇਸ਼ ਕੀਤਾ ਭ੍ਰਿਸ਼ਟਾਚਾਰ ਦਾ ਨਵਾਂ ਮਾਡਲ - ਕੇਂਦਰੀ ਮੰਤਰੀ ਅਨੁਰਾਗ ਠਾਕੁਰ
. . .  1 day ago
ਅੰਤਰਰਾਸ਼ਟਰੀ ਵਿਕਲਾਂਗ ਦਿਵਸ ਮੌਕੇ ਰਾਸ਼ਟਰਪਤੀ ਦਰੋਪਦੀ ਮੁਰਮੂ ਵਲੋਂ ਹਰਮਨ ਗੁਰਾਇਆ ਨੂੰ ‘‘ਸਰਵਸ੍ਰੇਸ਼ਠ ਵਿਅਕਤੀ’’ ਪੁਰਸਕਾਰ
. . .  1 day ago
ਬਟਾਲਾ, 3 ਦਸੰਬਰ (ਕਾਹਲੋਂ)-ਅੰਤਰਰਾਸ਼ਟਰੀ ਵਿਕਲਾਂਗ ਦਿਵਸ ਮੌਕੇ ਦਿੱਲੀ ਵਿਖੇ ਦੇਸ਼ ਦੇ ਰਾਸ਼ਟਰਪਤੀ ਦਰੋਪਦੀ ਮੁਰਮੂ ਵਲੋਂ ਸਮਾਜ ਸੇਵੀ ਹਰਮਨਜੀਤ ਸਿੰਘ ਗੁਰਾਇਆ ਨੂੰ ‘‘ਸਰਵਸ੍ਰੇਸ਼ਠ ਵਿਅਕਤੀ’’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸਮਾਜ ਸੇਵੀ ਹਰਮਨ ਗੁਰਾਇਆ ਵਲੋਂ ਪਿਛਲੇ...
ਲਾਰੈਂਸ ਬਿਸ਼ਨੋਈ ਗਰੋਹ ਨੇ ਲਈ ਗੈਂਗਸਟਰ ਰਾਜੂ ਠੇਠ ਦੀ ਹੱਤਿਆ ਦੀ ਜ਼ਿੰਮੇਵਾਰੀ
. . .  1 day ago
ਸੀਕਰ, 3 ਦਸੰਬਰ-ਰਾਜਸਥਾਨ ਦੇ ਸੀਕਰ ਵਿਚ ਗੈਂਗਵਾਰ ਦੌਰਾਨ ਹੋਈ ਗੋਲੀਬਾਰੀ ਵਿਚ ਦੋ ਲੋਕਾਂ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਥਿਤ ਗੋਲੀਬਾਰੀ ਦੀ ਘਟਨਾ ਵਿਚ ਮਾਰੇ ਗਏ ਲੋਕਾਂ ਵਿਚ ਗੈਂਗਸਟਰ ਰਾਜੂ ਠੇਠ ਵੀ ਸ਼ਾਮਿਲ ਹੈ ਜੋ ਕਿ ਵੀਰ ਤਾਜ ਸੈਨਾ ਗਰੋਹ ਨਾਲ...
ਸੀਕਰ ਗੋਲੀਬਾਰੀ ਦੌਰਾਨ ਜ਼ਖ਼ਮੀ ਹੋਏ ਇਕ ਹੋਰ ਵਿਅਕਤੀ ਦੀ ਮੌਤ
. . .  1 day ago
ਸੀਕਰ, 3 ਦਸੰਬਰ-ਸੀਕਰ ਗੋਲੀਬਾਰੀ ਦੌਰਾਨ ਇਕ ਹੋਰ ਵਿਅਕਤੀ ਤਾਰਾਚੰਦ ਜਾਟ ਜੋ ਕਿ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ ਸੀ, ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਤਾਰਾਚੰਦ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 25 ਸਾਉਣ ਸੰਮਤ 554
ਵਿਚਾਰ ਪ੍ਰਵਾਹ: ਮੈਂ ਕੰਮਾਂ ਨਾਲ ਹੀ ਆਪਣੇ-ਆਪ ਨੂੰ ਬਹੁਗਿਣਤੀ ਵਾਲਾ ਕੀਤਾ ਹੈ। -ਨੈਪੋਲੀਅਨ ਬੋਨਾਪਾਰਟ

ਅੰਮ੍ਰਿਤਸਰ / ਦਿਹਾਤੀ

ਤਿੰਨ ਪਿੰਡਾਂ ਦੇ ਨੀਲੇ ਕਾਰਡ ਲਾਭਪਾਤਰੀਆਂ ਨੂੰ ਕਣਕ ਘੱਟ ਦੇਣ 'ਤੇ ਡੀਪੂ ਹੋਲਡਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

ਲੋਪੋਕੇ, 8 ਅਗਸਤ (ਗੁਰਵਿੰਦਰ ਸਿੰਘ ਕਲਸੀ)-ਬਲਾਕ ਚੋਗਾਵਾਂ ਅਧੀਨ ਆਉਂਦੇ ਸਰਹੱਦੀ ਪਿੰਡ ਡੱਗ ਤੂਤ, ਡੱਗ ਡੋਗਰ, ਡੱਗ ਗੁੱਜਰ ਵਿਖੇ ਨੀਲੇ ਕਾਰਡ ਲਾਭਪਾਤਰੀਆਂ ਨੂੰ ਘੱਟ ਕਣਕ ਦੇਣ ਤੇ ਪਿੰਡ ਵਾਸੀਆਂ ਡੀਪੂ ਹੋਲਡਰ ਖ਼ਿਲਾਫ਼ ਜੰਮ੍ਹ ਕੇ ਨਾਅਰੇਬਾਜ਼ੀ ਕੀਤੀ | ਰੋਹ ਵਿਚ ਆਏ ਪਿੰਡ ਵਾਸੀ ਜੋਗਾ ਸਿੰਘ, ਬਖਸ਼ੀਸ ਚੰਦ, ਸਾਹਿਬ ਮਸੀਹ, ਵਿਲੀਅਮ, ਵਿਕਰਮ, ਰੋਮਨ, ਨਛੱਤਰ ਮਸੀਹ, ਇੰਦਰਪਾਲ ਸਿੰਘ, ਲਾਲ ਸਿੰਘ, ਪ੍ਰਤਾਪ ਮਸੀਹ, ਜਸਪਾਲ ਸਿੰਘ, ਗੁੁਰਮੁਖ ਸਿੰਘ, ਧਰਮ ਸਿੰਘ, ਸਰਵਣ ਸਿੰਘ, ਕੁਲਦੀਪ ਮਸੀਹ ਸਮੇਤ 50 ਤੋਂ ਉਪਰ ਲੋਕਾਂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਗਰੀਬ ਪਰਿਵਾਰਾਂ ਨੂੰ ਪ੍ਰਤੀ ਜੀਅ 30 ਕਿਲੋ ਕਣਕ ਆਈ ਹੈ ਪਰ ਪਿੰਡ ਦੇ ਮੁਹਤਬਰਾਂ ਤੇ ਡੀਪੂ ਹੋਲਡਰ ਵਲੋਂ 25 ਕਿੱਲੋ ਕਣਕ ਵੰਡੀ ਜਾ ਰਹੀ ਹੈ | ਕਣਕ ਦੀਆਂ ਪਰਚੀਆਂ ਕੱਟਣ ਦੇ ਵੀ 20 ਰੁਪਏ ਵਸੂਲੇ ਜਾ ਰਹੇ ਹਨ | ਪਰਚੀਆਂ ਵੀ ਹੱਥ ਲਿਖਤ ਦਿੱਤੀਆਂ ਜਾ ਰਹੀਆਂ ਹਨ | ਜੋ ਕਿ ਗਰੀਬਾਂ ਨਾਲ ਧੱਕੇਸ਼ਾਹੀ ਹੈ | ਉਕਤ ਪਰਿਵਾਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ, ਜ਼ਿਲ੍ਹੇ ਦੇ ਡੀ. ਸੀ. ਸਾਹਿਬ ਅਤੇ ਹਲਕਾ ਰਾਜਾਸਾਂਸੀ ਤੋਂ ਆਪ ਦੇ ਸੀਨੀਅਰ ਆਗੂ ਬਲਦੇਵ ਸਿੰਘ ਮਿਆਦੀਆਂ ਤੋਂ ਮੰਗ ਕੀਤੀ ਕਿ ਗ਼ਰੀਬ ਪਰਿਵਾਰਾਂ ਨੂੰ ਪੂਰੀ ਕਣਕ ਵੰਡਾਈ ਜਾਵੇ | ਇਸ ਸੰਬੰਧੀ ਵਿਰੋਧੀ ਧਿਰ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਲੱਗੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਕਿ ਸਰਕਾਰ ਵਲੋਂ 100 ਪ੍ਰਤੀਸ਼ਤ ਕਣਕ 'ਤੇ 11 ਪਤੀਸ਼ਤ ਕਣਕ ਦਾ ਕੋਟਾ ਕੱਟ ਲਗਾਕੇ ਭੇਜਿਆ ਗਿਆ | ਉਨ੍ਹਾਂ ਵਲੋਂ ਪਰਚੀਆਂ ਕੱਟਕੇ ਪਿੰਡ ਦੇ ਮੋਹਤਬਰਾਂ ਦੀ ਹਾਜ਼ਰੀ ਵਿਚ ਕਣਕ ਵੰਡੀ ਗਈ | ਪਿੰਡ ਵਿਚ ਪਾਰਟੀਬਾਜ਼ੀ ਕਰਕੇ ਉਨ੍ਹਾਂ ਉੱਪਰ ਝੂਠੇ ਦੋਸ਼ ਲਗਾਏ ਹਨ |

ਖ਼ਬਰ ਸ਼ੇਅਰ ਕਰੋ

 

ਰੀਟਰੀਟ ਸੈਰਾਮਨੀ ਦੇਖਣ ਜਾ ਰਹੇ ਸੈਲਾਨੀਆਂ ਦੀ ਬੱਸ ਹੋਈ ਹਾਦਸਾਗ੍ਰਸਤ, ਦੋ ਛੱਤਾਂ ਵਾਲੀ ਬੱਸ 'ਚ ਵੱਡੀ ਗਿਣਤੀ 'ਚ ਸਵਾਰ ਸਨ ਯਾਤਰੀ

ਅਟਾਰੀ, 8 ਅਗਸਤ (ਗੁਰਦੀਪ ਸਿੰਘ ਅਟਾਰੀ)-ਭਾਰਤ-ਪਾਕਿਸਤਾਨ ਦੋਹਾਂ ਗੁਆਂਢੀ ਦੇਸ਼ਾਂ ਦੀਆਂ ਸਰਹੱਦੀ ਫੌਜਾਂ ਦੀ ਅਟਾਰੀ ਵਾਹਗਾ ਸਰਹੱਦ 'ਤੇ ਹੋਣ ਵਾਲੀ ਸਾਂਝੀ ਰੀਟਰੀਟ ਸੈਰੇਮਨੀ ਦੇਖਣ ਜਾ ਰਹੇ ਸੈਲਾਨੀਆਂ ਦੀ ਬੱਸ ਕੌਮਾਂਤਰੀ ਅਟਾਰੀ ਲਾਹੌਰ ਹਾਈਵੇ ਰੋਡ 'ਤੇ ਸਥਿਤ ...

ਪੂਰੀ ਖ਼ਬਰ »

ਡਿਊਟੀ ਤੋਂ ਆ ਰਹੇ ਪੁਲਿਸ ਮੁਲਾਜਮ ਨੂੰ ਲੁੱਟ ਖੋਹ ਦੇ ਇਰਾਦੇ ਨਾਲ ਕੀਤਾ ਗੰਭੀਰ ਜ਼ਖ਼ਮੀ

ਖਾਸਾ, 8 ਅਗਸਤ (ਸੁਖਵਿੰਦਰਜੀਤ ਸਿੰਘ ਘਰਿੰਡਾ)-ਬੀਤੇ ਦਿਨੀ ਖਾਸਾ ਦੇ ਕਰੀਬ ਪਿੰਡ ਚੱਕ ਮੁਕੰਦ ਵਿਖੇ ਲੁੱਟ ਖੋਹ ਦੇ ਇਰਾਦੇ ਨਾਲ ਡਿਊਟੀ ਤੋਂ ਆ ਰਹੇ ਪੁਲਿਸ ਮੁਲਾਜਮ ਨੂੰ ਗੰਭੀਰ ਰੂਪ ਵਿਚ ਸੱਟਾਂ ਲਾ ਕੇ ਜ਼ਖ਼ਮੀ ਕਰਨ ਦੀ ਖਬਰ ਸਾਹਮਣੇ ਆਈ ਹੈ | ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

'ਮੋਰਚਾ ਗੁਰੂ ਕਾ ਬਾਗ' ਨੂੰ ਸਮਰਪਿਤ ਸਮਾਗਮਾਂ 'ਚ ਵੱਡੀ ਗਿਣਤੀ 'ਚ ਸੰਗਤਾਂ ਨੇ ਭਰੀ ਹਾਜ਼ਰੀ

ਜਗਦੇਵ ਕਲਾਂ, 8 ਅਗਸਤ (ਸ਼ਰਨਜੀਤ ਸਿੰਘ ਗਿੱਲ)-'ਮੋਰਚਾ ਗੁਰੂ ਕਾ ਬਾਗ' ਦੀ ਪਹਿਲੀ ਸ਼ਤਾਬਦੀ ਨੂੰ ਸਮਰਪਿਤ ਇਤਿਹਾਸਕ ਗੁਰਦੁਆਰਾ ਗੁਰੂ ਕਾ ਬਾਗ (ਘੁੱਕੇਵਾਲੀ) ਵਿਖੇ ਸ਼੍ਰੋਮਣੀ ਕਮੇਟੀ ਵਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਸਦਕਾ ਕਰਵਾਏ ਗਏ ਤੀਸਰੇ ਦਿਨ ਦੇ ਮੁੱਖ ...

ਪੂਰੀ ਖ਼ਬਰ »

ਬਾਬਾ ਬਕਾਲਾ ਸਾਹਿਬ ਮੇਲਾ ਰੱਖੜ ਪੁੰਨਿਆ ਜੋੜ ਮੇਲੇ ਨੂੰ ਲੈਕੇ ਪੁਲਿਸ-ਪ੍ਰਸ਼ਾਸਨ ਪੱਬਾਂ ਭਾਰ

ਬਾਬਾ ਬਕਾਲਾ ਸਾਹਿਬ, 8 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)-ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਮਨਾਏ ਜਾ ਰਹੇ ਸੰਸਾਰ ਪ੍ਰਸਿੱਧ ਮੇਲਾ ਰੱਖੜ ਪੁੰਨਿਆਂ ਨੂੰ ਲੈਕੇ ਪੁਲਿਸ ਅਤੇ ਪ੍ਰਸ਼ਾਸਨ ਪੱਬਾਂ ਭਾਰ ਹੋਏ ਹਨ ਅਤੇ ਇਸ ਸੰਬੰਧੀ ਮੁੱਖ ਤੌਰ 'ਤੇ ਸੱਤਾਧਾਰੀ ਆਮ ...

ਪੂਰੀ ਖ਼ਬਰ »

ਹਜ਼ਾਰਾਂ ਲੀਟਰ ਲਾਹਣ ਸਮੇਤ 3 ਚਾਲੂ ਭੱਠੀਆਂ ਬਰਾਮਦ

ਲੋਪੋਕੇ, 8 ਅਗਸਤ (ਗੁਰਵਿੰਦਰ ਸਿੰਘ ਕਲਸੀ)-ਪੁਲਿਸ ਵਲੋਂ ਪਿੰਡ ਬੋਪਾਰਾਏ ਖੁਰਦ ਵਿਚ ਰੇਡ ਕਰਕੇ ਹਜ਼ਾਰਾਂ ਲੀਟਰ ਲਾਹਣ, ਤਿੰਨ ਚਾਲੂ ਭੱਠੀਆਂ ਸਮੇਤ ਸ਼ਰਾਬ ਕੱਢਣ ਦਾ ਸਾਮਾਨ ਬਰਾਮਦ ਕਰਕੇ ਮਿੰਨੀ ਸ਼ਰਾਬ ਦੀ ਫੈਕਟਰੀ ਦਾ ਪਰਦਾਫਾਸ਼ ਕਰਕੇ ਵੱਡੀ ਸਫਲਤਾ ਹਾਸਲ ਕੀਤੀ ...

ਪੂਰੀ ਖ਼ਬਰ »

ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਇਤਿਹਾਸਕ ਗੁ: ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਨਵੇਂ ਜੋੜਾ ਘਰ, ਗੱਠੜੀ ਘਰ ਦਾ ਉਦਘਾਟਨ

ਬਾਬਾ ਬਕਾਲਾ ਸਾਹਿਬ, 8 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)-ਇਤਿਹਾਸਕ ਗੁ: ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ 11 ਅਗਸਤ ਤੋਂ ਆਰੰਭ ਹੋ ਰਹੇ ਸਾਲਾਨਾ ਜੋੜ ਮੇਲਾ 'ਸਾਚਾ ਗੁਰੂ ਲਾਧੋ ਰੇ' ਤੋਂ ਪਹਿਲਾਂ ਅੱਜ ਇੱਥੇ ਸ਼੍ਰੋਮਣੀ ਕਮੇਟੀ ਵਲੋਂ ਗੁਰਦੁਆਰਾ ਸਾਹਿਬ ...

ਪੂਰੀ ਖ਼ਬਰ »

ਲੁੱਟਣ ਦੀ ਨੀਅਤ ਨਾਲ ਲੁਟੇਰਿਆਂ ਨੇ ਇਕ ਵਿਅਕਤੀ ਨੂੰ ਕੀਤਾ ਜ਼ਖ਼ਮੀ, ਇਕ ਗਿ੍ਫ਼ਤਾਰ

ਮਜੀਠਾ, 8 ਅਗਸਤ (ਮਨਿੰਦਰ ਸਿੰਘ ਸੋਖੀ)-ਥਾਣਾ ਮਜੀਠਾ ਅਧੀਨ ਆਉਂਦੇ ਪਿੰਡ ਨਾਗ ਨਵੇਂ ਨੇੜੇ ਲੁਟੇਰਿਆਂ ਵਲੋਂ ਲੁੱਟਣ ਦੀ ਨੀਯਤ ਨਾਲ ਇਕ ਵਿਅਕਤੀ 'ਤੇ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰਨ ਦਾ ਸਮਾਚਾਰ ਹੈ | ਹਰਭਜਨ ਸਿੰਘ ਪੁੱਤਰ ਮੱਖਣ ਸਿੰਘ ਜਿਹੜਾ ਕਿ ਕਵਾਲਿਟੀ ...

ਪੂਰੀ ਖ਼ਬਰ »

ਜੰਡਿਆਲਾ ਗੁਰੂ 'ਚ ਚਿੱਟੇ ਦੀ ਵਿਕਰੀ, ਚੋਰੀਆਂ, ਲੁੱਟਾਂ ਖੋਹਾਂ ਦਾ ਬੋਲਬਾਲਾ

ਪ੍ਰਮਿੰਦਰ ਸਿੰਘ ਜੋਸਨ ਜੰਡਿਆਲਾ ਗੁਰੂ, 8 ਅਗਸਤ -ਜੰਡਿਆਲਾ ਗੁਰੂ ਇਸ ਵੇਲੇ ਇਕ ਨਹੀਂ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਇਲਾਕੇ ਵਿਚ ਵੱਖ-ਵੱਖ ਥਾਵਾਂ 'ਤੇ ਚਿੱਟੇ ਅਤੇ ਹੋਰ ਨਸ਼ਿਆਂ ਦੀ ਸ਼ਰੇਆਮ ਹੋ ਰਹੀ ਵਿਕਰੀ ਅਤੇ ਵੱਡੀ ਤਦਾਦ ਵਿਚ ਹੋ ਰਹੀਆਂ ...

ਪੂਰੀ ਖ਼ਬਰ »

ਬਾਬਾ ਬਕਾਲਾ ਸਾਹਿਬ ਵਿਖੇ ਕਾਲੋਨਾਈਜਰਾਂ ਨੇ ਕੀਤਾ ਸਰਕਾਰ ਖ਼ਿਲਾਫ਼ ਰੋਸ ਵਿਖਾਵਾ

ਬਾਬਾ ਬਕਾਲਾ ਸਾਹਿਬ, 8 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)-ਇੱਥੇ ਪੰਜਾਬ ਕਲੋਨਾਈਜ਼ਰ ਅਤੇ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਤਹਿਸੀਲ ਬਾਬਾ ਬਕਾਲਾ ਸਾਹਿਬ ਵਲੋਂ ਹੱਕੀ ਮੰਗਾਂ ਨੂੰ ਲੈਕੇ ਤਹਿਸੀਲ ਬਾਬਾ ਬਕਾਲਾ ਸਾਹਿਬ ਵਿਚ ਪੰਜਾਬ ਸਰਕਾਰ ਖ਼ਿਲਾਫ਼ ਰੋਸ ਵਿਖਾਵਾ ...

ਪੂਰੀ ਖ਼ਬਰ »

ਹਰ ਇਨਸਾਨ ਨੂੰ ਇਕ ਰੁੱਖ ਲਗਾਉਣਾ ਚਾਹੀਦਾ ਹੈ- ਚੇਅਰਮੈਨ ਚੰਦੀ, ਐੱਸ. ਡੀ. ਐੱਮ. ਹਰਪ੍ਰੀਤ ਸਿੰਘ

ਜੇਠੂਵਾਲ, 8 ਅਗਸਤ (ਮਿੱਤਰਪਾਲ ਸਿੰਘ ਰੰਧਾਵਾ)-ਅੰਮਿ੍ਤਸਰ ਬਟਾਲਾ ਜੀ. ਟੀ. ਰੋਡ 'ਤੇ ਸਥਿਤ ਗਲੋਬਲ ਇੰਸਟੀਚਿਊਟ ਸੋਹੀਆਂ ਖੁਰਦ ਵਿਖੇ ਸਮੂਹ ਕਾਲਜ ਦੇ ਸਟਾਫ ਦੇ ਸਹਿਯੋਗ ਨਾਲ ਕਾਲਜ ਦੇ ਵਿਹੜੇ ਵਿਚ ਵਾਤਾਵਰਨ ਨੂੰ ਸ਼ੁੱਧ ਬਣਾਉਣ ਲਈ ਅੱਜ 100 ਤੋਂ ਵੱਧ ਛਾਂਦਾਰ ਬੂਟੇ ...

ਪੂਰੀ ਖ਼ਬਰ »

ਅੱਡਾ ਨਹਿਰ ਵਾਲਾ ਕੱਥੂਨੰਗਲ ਤੇ ਚੋਰਾਂ ਵਲੋਂ ਦੋ ਦੁਕਾਨਾਂ ਦੇ ਸ਼ਟਰ ਤੋੜ ਕੇ ਕੀਤਾ ਹੱਥ ਸਾਫ਼

ਕੱਥੂਨੰਗਲ਼, 8 ਅਗਸਤ (ਦਲਵਿੰਦਰ ਸਿੰਘ ਰੰਧਾਵਾ)-ਬੀਤੀ ਰਾਤ ਅੱਡਾ ਨਹਿਰ ਵਾਲਾ ਕੱਥੂਨੰਗਲ਼ ਵਿਖੇ ਚੋਰਾਂ ਵਲੋਂ ਦੋ ਦੁਕਾਨਾਂ ਦੇ ਸ਼ਟਰ ਤੋੜ ਕੇ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਅਨੁਸਾਰ ਅੱਡਾ ਕੱਥੂਨੰਗਲ਼ ਵਿਖੇ ਸਥਿਤ ਅਮਰ ਸਿੰਘ ਪੁੱਤਰ ...

ਪੂਰੀ ਖ਼ਬਰ »

ਕੇਂਦਰ ਸਰਕਾਰ ਖ਼ਿਲਾਫ਼ ਵੱਖ-ਵੱਖ ਥਾਈਾ ਰੋਸ ਮੁਜ਼ਾਹਰੇ

ਜੁਆਇੰਟ ਫੋਰਮ ਪੰਜਾਬ ਦੇ ਸੱਦੇ 'ਤੇ ਸਬ ਡਵੀਜ਼ਨ ਬੰਡਾਲਾ ਵਿਖੇ ਕੀਤੀ ਰੋਸ ਰੈਲੀ ਜੰਡਿਆਲਾ ਗੁਰੂ, 8 ਅਗਸਤ (ਰਣਜੀਤ ਸਿੰਘ ਜੋਸਨ)- ਪੀ. ਐਸ. ਈ. ਬੀ. ਇੰਪਲਾਈਜ ਜੁਆਇੰਟ ਫੋਰਮ ਪੰਜਾਬ ਦੇ ਸੱਦੇ 'ਤੇ ਸਬ ਡਵੀਜ਼ਨ ਬੰਡਾਲਾ ਵਿਖੇ ਟੈਕਨੀਕਲ ਸਰਵਿਸਜ ਯੂਨੀਅਨ ਵਲੋਂ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX