ਤਾਜਾ ਖ਼ਬਰਾਂ


ਗੁਜਰਾਤ ’ਚ ਦੂਜੇ ਗੇੜ ਦੀ ਪੋਲਿੰਗ ਸ਼ਾਂਤੀਪੂਰਨ ਰਹੀ-ਗੁਜਰਾਤ ਦੇ ਮੁੱਖ ਚੋਣ ਅਧਿਕਾਰੀ
. . .  about 1 hour ago
ਗਾਂਧੀਨਗਰ, 5 ਦਸੰਬਰ- ਗੁਜਰਾਤ ਦੇ ਮੁੱਖ ਚੋਣ ਅਧਿਕਾਰੀ ਪੀ. ਭਾਰਤੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਦੂਜੇ ਗੇੜ ਦੀ ਪੋਲਿੰਗ ਸ਼ਾਂਤੀਪੂਰਵਕ ਸੰਪੰਨ ਹੋ ਗਈ। ਸਾਨੂੰ ਕੋਈ ਵੱਡੀ ਸ਼ਿਕਾਇਤ ਨਹੀਂ ਮਿਲੀ, ਸਿਰਫ਼ 3-4 ਸ਼ਿਕਾਇਤਾਂ...
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵਲੋਂ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਕੀਤੀ ਮੁਲਾਕਾਤ
. . .  about 1 hour ago
ਅਜਨਾਲਾ, 5 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਮਰਹੂਮ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਤਾਇਆ ਚਮਕੌਰ ਸਿੰਘ ਵਲੋਂ ਅੱਜ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ...
ਯੂਕਰੇਨ 'ਚ ਰੂਸੀ ਯੁੱਧ ਨੇ ਭਾਰਤ ਨੂੰ ਊਰਜਾ ਸਪਲਾਈ 'ਚ ਲਿਆਂਦੀ ਮੁਸ਼ਕਲ : ਜਰਮਨ ਵਿਦੇਸ਼ ਮੰਤਰੀ
. . .  about 1 hour ago
ਨਵੀਂ ਦਿੱਲੀ ,5 ਦਸੰਬਰ - ਜਰਮਨ ਵਿਦੇਸ਼ ਮੰਤਰੀ ਦਾ ਕਹਿਣਾ ਹੈ ਕਿ ਯੂਕਰੇਨ 'ਚ ਰੂਸੀ ਯੁੱਧ ਨੇ ਭਾਰਤ ਨੂੰ ਊਰਜਾ ਸਪਲਾਈ 'ਚ ਮੁਸ਼ਕਲ ਲਿਆਂਦੀ ਹੈ ।
ਰਾਜੌਰੀ ਜ਼ਿਲ੍ਹੇ ਵਿਚ ਇਕ ਬੱਸ ਪਲਟਣ ਕਾਰਨ ਵਾਪਰੇ ਸੜਕ ਹਾਦਸੇ ਵਿਚ ਘੱਟੋ-ਘੱਟ 17 ਲੋਕ ਜ਼ਖ਼ਮੀ
. . .  about 2 hours ago
ਜੰਮੂ-ਕਸ਼ਮੀਰ ,5 ਦਸੰਬਰ - ਰਾਜੌਰੀ ਜ਼ਿਲ੍ਹੇ ਵਿਚ ਇਕ ਬੱਸ ਪਲਟਣ ਕਾਰਨ ਵਾਪਰੇ ਸੜਕ ਹਾਦਸੇ ਵਿਚ ਘੱਟੋ-ਘੱਟ 17 ਲੋਕ ਜ਼ਖ਼ਮੀ ਹੋ ਗਏ । ਇਹ ਹਾਦਸਾ ਰਾਜੌਰੀ ਜ਼ਿਲ੍ਹੇ ਦੇ ਮੰਜਾਕੋਟ ਬਲਾਕ ਦੇ ਪਿੰਡ ਤਰਕੁੰਡੀ ਨੇੜੇ ਵਾਪਰਿਆ ...
ਪੰਜਾਬ ਰੋਡਵੇਜ ਦੀ ਬੱਸ ਬੇਕਾਬੂ ਹੋ ਕੇ ਪਲਟੀ, ਚਾਰ ਜ਼ਖ਼ਮੀ
. . .  about 2 hours ago
ਫਗਵਾੜਾ, 5 ਦਸੰਬਰ (ਹਰਜੋਤ ਸਿੰਘ ਚਾਨਾ)- ਅੱਜ ਇਥੇ ਚੰਡੀਗੜ੍ਹ ਬਾਈਪਾਸ ’ਤੇ ਇਕ ਬੱਸ ਅਚਾਨਕ ਬੇਕਾਬੂ ਹੋ ਗਈ ਜਿਸ ਕਾਰਨ ਬੱਸ ’ਚ ਸਵਾਰ ਚਾਰ ਸਵਾਰੀਆਂ ਜ਼ਖਮੀ ਹੋ ਗਈਆ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ...
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਭਾਰਤੀ ਜਲ ਸੈਨਾ ਲਈ ਪ੍ਰੈਜ਼ੀਡੈਂਟ ਸਟੈਂਡਰਡ ਐਂਡ ਕਲਰ ਤੇ ਇੰਡੀਅਨ ਨੇਵੀ ਲਈ ਨਵੇਂ ਡਿਜ਼ਾਈਨ ਨੂੰ ਦਿੱਤੀ ਮਨਜ਼ੂਰੀ
. . .  about 2 hours ago
ਨਵੀਂ ਦਿੱਲੀ ,5 ਦਸੰਬਰ - ਭਾਰਤ ਦੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਭਾਰਤੀ ਜਲ ਸੈਨਾ ਲਈ ਪ੍ਰੈਜ਼ੀਡੈਂਟ ਸਟੈਂਡਰਡ ਐਂਡ ਕਲਰ ਤੇ ਇੰਡੀਅਨ ਨੇਵੀ ਲਈ ਨਵੇਂ ਡਿਜ਼ਾਈਨ ਨੂੰ ਦਿੱਤੀ ਮਨਜ਼ੂਰੀ ਦਿੱਤੀ ਹੈ , ਜੋ ਕਿ 4 ਦਸੰਬਰ ...
ਗੁਜਰਾਤ ਵਿਧਾਨ ਸਭਾ ਚੋਣਾਂ ਦੇ ਦੂਜੇ ਅਤੇ ਆਖਰੀ ਪੜਾਅ ਵਿਚ ਦੁਪਹਿਰ 3 ਵਜੇ ਤੱਕ 50.51% ਮਤਦਾਨ ਦਰਜ : ਭਾਰਤੀ ਚੋਣ ਕਮਿਸ਼ਨ
. . .  about 3 hours ago
ਧਰਮ ਪਰਿਵਰਤਨ ਵਿਰੋਧੀ ਕਾਨੂੰਨਾਂ ਬਾਰੇ ਵਿਸਥਾਰਪੂਰਵਕ ਹਲਫ਼ਨਾਮਾ ਦਾਇਰ ਕੇਂਦਰ-ਸੁਪਰੀਮ ਕੋਰਟ
. . .  about 3 hours ago
ਨਵੀਂ ਦਿੱਲੀ, 5 ਦਸੰਬਰ-ਸੁਪਰੀਮ ਕੋਰਟ ਨੇ ਕੇਂਦਰ ਨੂੰ ਧਰਮ ਪਰਿਵਰਤਨ ਵਿਰੋਧੀ ਕਾਨੂੰਨਾਂ ਬਾਰੇ ਰਾਜ ਸਰਕਾਰਾਂ ਤੋਂ ਜਾਣਕਾਰੀ ਇਕੱਠੀ ਕਰਨ ਤੋਂ ਬਾਅਦ ਵਿਸਥਾਰਪੂਰਵਕ ਹਲਫ਼ਨਾਮਾ ਦਾਇਰ ਕਰਨ ਲਈ ਕਿਹਾ ਹੈ। ਸੁਪਰੀਮ ਕੋਰਟ...
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਜਲੰਧਰ ਦੇ ਮਨਸੂਰਪੁਰ ’ਚ ਹੋਈ ਬੇਅਦਬੀ ਦੀ ਕੀਤੀ ਸਖ਼ਤ ਨਿੰਦਾ
. . .  about 4 hours ago
ਅੰਮ੍ਰਿਤਸਰ, 5 ਦਸੰਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਲੰਧਰ ਦੇ ਪਿੰਡ ਮਨਸੂਰਪੁਰ ਵਿਖੇ ਗੁਰਦੁਆਰਾ ਸਾਹਿਬ ਅੰਦਰ ਵਾਪਰੀ ਬੇਅਦਬੀ ਦੀ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਪੰਜਾਬ ਸਰਕਾਰ ਪਾਸੋਂ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ...
ਸ਼੍ਰੋਮਣੀ ਕਮੇਟੀ ਨੇ ਖ਼ਾਲਸਾ ਸਾਜਣਾ ਦਿਵਸ ਮੌਕੇ ਪਾਕਿਸਤਾਨ ਜਾਣ ਵਾਲੇ ਜਥੇ ਲਈ ਪਾਸਪੋਰਟ ਮੰਗੇ
. . .  about 4 hours ago
ਅੰਮ੍ਰਿਤਸਰ, 5 ਦਸੰਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਵਲੋਂ ਖ਼ਾਲਸਾ ਸਾਜਣਾ ਦਿਵਸ ਵਿਸਾਖੀ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਲਈ ਭੇਜੇ ਜਾਣ ਵਾਲੇ ਜਥੇ ਲਈ ਪ੍ਰਕਿਰਿਆ ਆਰੰਭ ਕਰਦਿਆਂ 31 ਦਸੰਬਰ 2022 ਤੱਕ ਸ਼ਰਧਾਲੂਆਂ ਪਾਸੋਂ ਪਾਸਪੋਰਟ ਮੰਗੇ ਗਏ ਹਨ। ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਪੰਜਾ...
ਪੰਜਾਬ 'ਚ ਗੈਰ-ਕਾਨੂੰਨੀ ਸ਼ਰਾਬ ਦੇ ਵੱਡੇ ਪੱਧਰ 'ਤੇ ਉਤਪਾਦਨ ਅਤੇ ਵਿਕਰੀ ਨੂੰ ਲੈ ਕੇ ਸੁਪਰੀਮ ਕੋਰਟ ਵਲੋਂ ਪੰਜਾਬ ਸਰਕਾਰ ਨੂੰ ਫਟਕਾਰ
. . .  about 4 hours ago
ਨਵੀਂ ਦਿੱਲੀ, 5 ਦਸੰਬਰ-ਸੁਪਰੀਮ ਕੋਰਟ ਨੇ ਪੰਜਾਬ 'ਚ ਗੈਰ-ਕਾਨੂੰਨੀ ਸ਼ਰਾਬ ਦੇ ਵੱਡੇ ਪੱਧਰ 'ਤੇ ਉਤਪਾਦਨ ਅਤੇ ਵਿਕਰੀ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਫਟਕਾਰ ਲਾਈ ਹੈ ਅਤੇ ਕਿਹਾ ਹੈ ਕਿ ਪੰਜਾਬ 'ਚ ਨਸ਼ੇ ਅਤੇ ਸ਼ਰਾਬ ਦੀ ਸਮੱਸਿਆ ਗੰਭੀਰ ਮੁੱਦਾ ਹੈ। ਸੁਪਰੀਮ ਕੋਰਟ ਦਾ ਕਹਿਣਾ...
ਈ.ਡਬਲਯੂ.ਐਸ.'ਤੇ ਕੇਂਦਰ ਦੇ ਫ਼ੈਸਲੇ ਨੂੰ ਬਰਕਰਾਰ ਰੱਖਣ ਵਾਲੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ 'ਚ ਸਮੀਖਿਆ ਪਟੀਸ਼ਨ
. . .  about 4 hours ago
ਨਵੀਂ ਦਿੱਲੀ, 5 ਦਸੰਬਰ-ਆਰਥਿਕ ਤੌਰ 'ਤੇ ਕਮਜ਼ੋਰ ਵਰਗ ਮੁੱਦਿਆਂ (ਈ.ਡਬਲਯੂ.ਐਸ.)'ਤੇ ਕੇਂਦਰ ਦੇ ਫ਼ੈਸਲੇ ਨੂੰ ਬਰਕਰਾਰ ਰੱਖਣ ਵਾਲੇ ਫ਼ੈਸਲੇ ਦੇ ਖ਼ਿਲਾਫ਼ ਡੀ.ਐਮ.ਕੇ. ਨੇ ਵਲੋਂ ਸੁਪਰੀਮ ਕੋਰਟ...
ਸੁਖਬੀਰ ਸਿੰਘ ਬਾਦਲ ਵਲੋਂ ਮਨਸੂਰਪੁਰ ਬੇਅਦਬੀ ਘਟਨਾ ਦੀ ਨਿਖੇਧੀ
. . .  about 4 hours ago
ਚੰਡੀਗੜ੍ਹ, 5 ਦਸੰਬਰ-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਿੰਡ ਮਨਸੂਰਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ ਬੇਅਦਬੀ ਦੀ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਦਰਦਨਾਕ ਕਾਰਾ ਨਾ ਮੁਆਫ਼ੀਯੋਗ ਹੈ।ਉਨ੍ਹਾਂ ਮੁੱਖ ਮੰਤਰੀ...
ਚੌਧਰੀ ਕਰੌਕਰੀ ਹਾਊਸ ਵਿਖੇ ਆਮਦਨ ਕਰ ਵਿਭਾਗ ਵਲੋਂ ਛਾਪੇਮਾਰੀ
. . .  about 5 hours ago
ਲੁਧਿਆਣਾ, 5 ਦਸੰਬਰ (ਪੁਨੀਤ ਬਾਵਾ)- ਆਮਦਨ ਕਰ ਵਿਭਾਗ ਵਲੋਂ ਅੱਜ ਲੁਧਿਆਣਾ ਦੇ ਘੁਮਾਰ ਮੰਡੀ ’ਚ ਸਥਿਤ ਚੌਧਰੀ ਕਰੌਕਰੀ ਹਾਊਸ ਵਿਖੇ ਛਾਪੇਮਾਰੀ ਕੀਤੀ...
ਗਿਆਨੀ ਹਰਪ੍ਰੀਤ ਸਿੰਘ ਵਲੋਂ ਬੇਅਦਬੀ ਦੀ ਘਟਨਾ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ
. . .  about 5 hours ago
ਅੰਮ੍ਰਿਤਸਰ, 5 ਦਸੰਬਰ- ਅੱਜ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ...
ਜੀ-20 ਬੈਠਕ ’ਚ ਹਿੱਸਾ ਲੈਣ ਲਈ ਮਮਤਾ ਬੈਨਰਜੀ ਦਿੱਲੀ ਰਵਾਨਾ
. . .  about 5 hours ago
ਕੋਲਕਾਤਾ, 5 ਦਸੰਬਰ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਜੀ-20 ਬੈਠਕਾਂ ਵਿਚ ਸ਼ਾਮਲ ਹੋਣ ਲਈ ਦਿੱਲੀ ਰਵਾਨਾ ਹੋ ਗਈ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ...
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਹੋਏ ਕੋਰੋਨਾ ਪਾਜ਼ੀਟਿਵ
. . .  about 5 hours ago
ਲਬੌਰਨ, 5 ਦਸੰਬਰ- ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਕੋਰੋਨਾ ਪੀੜਤ ਪਾਏ ਗਏ ਹਨ। ਉਨ੍ਹਾਂ ਨੇ ਸੋਮਵਾਰ ਨੂੰ ਇਸ ਦੀ ਘੋਸ਼ਣਾ ਕੀਤੀ। ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਜਾਣਕਾਰੀ...
ਛੱਤੀਸਗੜ੍ਹ ਮੈਡੀਕਲ ਕਾਲਜ ’ਚ ਬਿਜਲੀ ਨਾ ਆਉਣ ਕਾਰਨ 4 ਨਵਜੰਮੇ ਬੱਚਿਆਂ ਦੀ ਮੌਤ
. . .  about 6 hours ago
ਰਾਏਪੁਰ, 5 ਦਸੰਬਰ-ਅੰਬਿਕਾਪੁਰ ਮੈਡੀਕਲ ਕਾਲਜ ’ਚ ਬੀਤੀ ਰਾਤ ਐਸ. ਐਨ. ਸੀ. ਯੂ ਵਾਰਡ ’ਚ ਕਥਿਤ ਤੌਰ ’ਤੇ 4 ਘੰਟੇ ਬਿਜਲੀ ਨਾ ਆਉਣ ਕਾਰਨ 4 ਨਵਜੰਮੇ ਬੱਚਿਆਂ ਦੀ ਮੌਤ ਹੋ ਗਈ। ਇਸ ਘਟਨਾ ਸੰਬੰਧੀ ਬੋਲਦਿਆਂ...
ਭਾਜਪਾ ਕੌਮੀ ਕਾਰਜਕਾਰਨੀ ਦੀ ਮੀਟਿੰਗ 'ਚ ਸ਼ਾਮਿਲ ਹੋਣ ਲਈ ਪਹੁੰਚੇ ਪ੍ਰਧਾਨ ਮੰਤਰੀ
. . .  about 6 hours ago
ਨਵੀਂ ਦਿੱਲੀ, 5 ਦਸੰਬਰ-ਭਾਰਤੀ ਜਨਤਾ ਪਾਰਟੀ ਦੀ ਦੋ ਦਿਨਾਂ ਕੌਮੀ ਕਾਰਜਕਾਰਨੀ ਦੀ ਮੀਟਿੰਗ ਅੱਜ ਹੋਣ ਜਾ ਰਹੀ ਹੈ। ਮੀਟਿੰਗ 'ਚ ਸ਼ਾਮਿਲ ਹੋਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਰਟੀ ਦਫ਼ਤਰ ਪਹੁੰਚ...
ਮਨਸੂਰਪੁਰ ’ਚ ਬੇਅਦਬੀ ਸੰਬੰਧੀ ਸਥਿਤੀ ਤਣਾਅਪੂਰਨ
. . .  about 6 hours ago
ਗੁਰਾਇਆ, 5 ਦਸੰਬਰ (ਚਰਨਜੀਤ ਸਿੰਘ ਦੁਸਾਂਝ)- ਅੱਜ ਸਵੇਰੇ ਤੜਕਸਾਰ ਮਨਸੂਰਪੁਰ ਪਿੰਡ ’ਚ ਗੁਰਦੁਆਰਾ ਸਾਹਿਬ ’ਚ ਹੋਈ ਬੇਅਦਬੀ ਦੀ ਘਟਨਾ ਤੋਂ ਬਾਅਦ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਪੁਲਿਸ ਵਲੋਂ ਇਕ ਦੋਸ਼ੀ ਨੂੰ...
ਪੂਰਾ ਵਿਸ਼ਵਾਸ ਹੈ ਕਿ ਸਮਾਜਵਾਦੀ ਪਾਰਟੀ ਜਿੱਤੇਗੀ ਮੈਨਪੁਰੀ ਲੋਕ ਸਭਾ ਉਪ ਚੋਣ-ਡਿੰਪਲ ਯਾਦਵ
. . .  about 6 hours ago
ਮੈਨਪੁਰੀ, 5 ਦਸੰਬਰ-ਮੈਨਪੁਰੀ ਲੋਕ ਸਭਾ ਉਪ ਚੋਣ ਲਈ ਸਮਾਜਵਾਦੀ ਪਾਰਟੀ ਦੀ ਉਮੀਦਵਾਰ ਡਿੰਪਲ ਯਾਦਵ ਦਾ ਕਹਿਣਾ ਹੈ ਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਮਾਜਵਾਦੀ ਪਾਰਟੀ ਮੈਨਪੁਰੀ...
ਪ੍ਰਧਾਨ ਮੰਤਰੀ ਦੇ ਭਰਾ ਨੇ ਕੀਤਾ ਆਪਣੀ ਵੋਟ ਦਾ ਇਸਤੇਮਾਲ
. . .  about 7 hours ago
ਅਹਿਮਦਾਬਾਦ, 5 ਦਸੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਰਾ ਸੋਮਾ ਮੋਦੀ ਨੇ ਅਹਿਮਦਾਬਾਦ ਵਿਚ ਆਪਣੀ ਵੋਟ ਪਾਈ। ਵੋਟ ਪਾਉਣ ਤੋਂ...
ਮੈਂ ਐਨ.ਸੀ.ਪੀ. 'ਚ ਨਹੀਂ ਜਾ ਰਿਹਾ-ਪੀ.ਸੀ. ਚਾਕੋ ਦੇ ਬਿਆਨ 'ਤੇ ਸ਼ਸ਼ੀ ਥਰੂਰ
. . .  about 7 hours ago
ਤਿਰੂਵਨੰਤਪੁਰਮ, 5 ਦਸੰਬਰ-ਐਨ.ਸੀ.ਪੀ. ਕੇਰਲ ਦੇ ਪ੍ਰਧਾਨ ਪੀ.ਸੀ. ਚਾਕੋ ਦੇ ਬਿਆਨ 'ਤੇ ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਕਿਹਾ ਕਿ ਜੇਕਰ ਮੈਂ ਉੱਥੇ (ਐਨ.ਸੀ.ਪੀ. 'ਚ) ਜਾ ਰਿਹਾ ਹਾਂ ਤਾਂ ਮੇਰਾ ਸਵਾਗਤ...
ਔਰਤ ਨੇ ਬੱਚੇ ਸਮੇਤ ਸਰਹਿੰਦ ਫੀਡਰ 'ਚ ਮਾਰੀ ਛਾਲ
. . .  about 7 hours ago
ਸ੍ਰੀ ਮੁਕਤਸਰ ਸਾਹਿਬ/ਮੰਡੀ ਅਰਨੀਵਾਲਾ, 5 ਦਸੰਬਰ (ਬਲਕਰਨ ਸਿੰਘ ਖਾਰਾ/ਨਿਸ਼ਾਨ ਸਿੰਘ ਸੰਧੂ)-ਸ੍ਰੀ ਮੁਕਤਸਰ ਸਾਹਿਬ ਦੇ ਨਾਲ ਲੱਗਦੀ ਸਰਹਿੰਦ ਫੀਡਰ 'ਚ ਇਕ ਔਰਤ ਨੇ ਬੱਚੇ ਸਮੇਤ ਛਾਲ ਮਾਰ ਦਿੱਤੀ। ਦੋਵਾਂ ਦੇ ਬਚਾਅ ਲਈ ਪਿੰਡ ਭੁੱਲਰ ਦੇ ਦੋ ਵਿਅਕਤੀ ਨਹਿਰ ਵਿਚ ਉਤਰੇ। ਇਸ ਦੌਰਾਨ ਬੱਚੇ ਦਾ ਤਾਂ ਬਚਾਅ...
ਗੁਜਰਾਤ ਵਿਧਾਨ ਸਭਾ ਚੋਣਾਂ:ਦੂਜੇ ਪੜਾਅ ਤਹਿਤ ਸਵੇਰੇ 11 ਵਜੇ ਤੱਕ 19.17 ਫ਼ੀਸਦੀ ਵੋਟਿੰਗ
. . .  about 7 hours ago
ਅਹਿਮਦਾਬਾਦ, 5 ਦਸੰਬਰ-ਗੁਜਰਾਤ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਤਹਿਤ ਸਵੇਰੇ 11 ਵਜੇ ਤੱਕ 19.17 ਫ਼ੀਸਦੀ ਵੋਟਿੰਗ ਹੋਈ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 26 ਸਾਉਣ ਸੰਮਤ 554
ਵਿਚਾਰ ਪ੍ਰਵਾਹ: ਬੁੱਧੀਮਾਨ ਸਮੱਸਿਆਵਾਂ ਹੱਲ ਕਰਦੇ ਹਨ ਪਰ ਜੀਨੀਅਸ (ਚਿੰਤਕ) ਉਨ੍ਹਾਂ ਨੂੰ ਪੈਦਾ ਹੋਣ ਤੋਂ ਰੋਕਦਾ ਹੈ। -ਆਈਨਸਟਾਈਨ

ਰਾਸ਼ਟਰੀ-ਅੰਤਰਰਾਸ਼ਟਰੀ

ਐਫ.ਬੀ.ਆਈ. ਵਲੋਂ ਡੋਨਾਲਡ ਟਰੰਪ ਦੇ ਘਰ ਛਾਪਾ

ਵਾਸਿੰਗਟਨ, 9 ਅਗਸਤ (ਪੀ. ਟੀ. ਆਈ.)-ਅਮਰੀਕਾ ਦੀ ਸੰਘੀ ਜਾਂਚ ਏਜੰਸੀ (ਐਫ. ਬੀ. ਆਈ.) ਨੇ ਡੋਨਾਲਡ ਟਰੰਪ ਦੇ ਫਲੋਰੀਡਾ ਸਥਿਤ 'ਮਾਰ-ਏ-ਲਾਗੋ' ਰਿਜੋਰਟ ਅਤੇ ਰਿਹਾਇਸ਼ 'ਤੇ ਛਾਪਾ ਮਾਰਿਆ ਹੈ | ਐਫ.ਬੀ.ਆਈ. ਵਲੋਂ ਘਰ 'ਚ ਤਿਜੋਰੀ ਨੂੰ ਤੋੜਿਆ ਗਿਆ ਹੈ ਤਾਂ ਜੋ ਵਾਈਟ ਹਾਊਸ ਤੋਂ ਲਾਪਤਾ ...

ਪੂਰੀ ਖ਼ਬਰ »

ਵਿਰਾਸਤ ਨੂੰ ਸਹੇਜਣ ਦੇ ਨਾਂਅ 'ਤੇ ਪਾਇਆ ਉਜਾੜਾ

ਅੰਮਿ੍ਤਸਰ, 9 ਅਗਸਤ (ਸੁਰਿੰਦਰ ਕੋਛੜ)-ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵਲੋਂ ਅੰਮਿ੍ਤਸਰ 'ਚ ਲਗਾਏ ਰਾਮ ਬਾਗ਼ ਦੇ ਅੱਧ ਵਿਚਕਾਰ ਉਸਾਰੇ ਆਲੀਸ਼ਾਨ ਸਮਰ ਪੈਲੇਸ (ਗਰਮੀਆਂ ਦੇ ਮਹਿਲ) ਦੀ ਨਵ-ਉਸਾਰੀ ਅਤੇ ਸੁੰਦਰੀਕਰਨ ਦੀ ਕਾਰਵਾਈ ਕਥਿਤ ਤੌਰ 'ਤੇ ਭਾਵੇਂਕਿ ਸੰਬੰਧਤ ...

ਪੂਰੀ ਖ਼ਬਰ »

ਗ੍ਰੇਵਜ਼ੈਂਡ ਕਬੱਡੀ ਟੂਰਨਾਮੈਂਟ ਦੇ ਪ੍ਰਬੰਧ ਸ਼ਲਾਘਾਯੋਗ–ਰਮਨ ਭੈਣੀ ਸਿੱਧਵਾਂ

ਲੰਡਨ, 9 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸ੍ਰੀ ਗੁਰੂ ਨਾਨਕ ਦਰਬਾਰ ਗੁਰਦੁਆਰਾ ਦੇ ਸਹਿਯੋਗ ਨਾਲ ਜੀ.ਐਨ.ਜੀ. ਕਬੱਡੀ ਕਲੱਬ ਵਲੋਂ ਗ੍ਰੇਵਜ਼ੈਂਡ ਵਿਖੇ ਸੰਦੀਪ ਨੰਗਲ ਅੰਬੀਆਂ ਅਤੇ ਦਾਰਾ ਮੁਠੱਡਾ ਦੀ ਯਾਦ 'ਚ ਕਰਵਾਏ ਕਬੱਡੀ ਟੂਰਨਾਮੈਂਟ ਦੌਰਾਨ ਸਲੋਹ ਕਬੱਡੀ ਕੱਲਬ ...

ਪੂਰੀ ਖ਼ਬਰ »

ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਸਮੇਤ ਜੋੜਾ ਗਿ੍ਫ਼ਤਾਰ

ਕੈਲਗਰੀ, 9 ਅਗਸਤ (ਜਸਜੀਤ ਸਿੰਘ ਧਾਮੀ)-ਕੈਲਗਰੀ ਪੁਲਿਸ ਨੇ ਇਕ ਆਦਮੀ ਅਤੇ ਔਰਤ (ਜੋੜਾ) ਨੂੰ ਵੱਖ-ਵੱਖ ਦੋਸ਼ਾਂ ਅਧੀਨ ਨਸ਼ੀਲੇ ਪਦਾਰਥਾਂ ਅਤੇ ਹਥਿਆਰ ਸਮੇਤ ਗਿ੍ਫ਼ਤਾਰ ਕੀਤਾ ਹੈ | ਕੈਲਗਰੀ ਪੁਲਿਸ ਦੇ ਸਟਾਫ ਸਾਰਜੈਂਟ ਕੋਲਿਨ ਚਿਸ਼ੋਲਮ ਨੇ ਦੱਸਿਆ ਪਿਛਲੇ 2 ਮਹੀਨਿਆ ਦੀ ...

ਪੂਰੀ ਖ਼ਬਰ »

ਫ਼ਿਲਮ ਦੇ ਵਿਰੋਧ ਨਾਲ ਕਿਸੇ ਦਾ ਫਾਇਦਾ ਨਹੀਂ ਦੇਸ਼ ਦਾ ਨੁਕਸਾਨ ਹੋਵੇਗਾ-ਅਕਸ਼ੈ ਕੁਮਾਰ

ਕੋਲਕਾਤਾ, 9 ਅਗਸਤ (ਰਣਜੀਤ ਸਿੰਘ ਲੁਧਿਆਣਵੀ)-ਇਥੇ ਆਪਣੀ ਫਿਲਮ 'ਰਕਸ਼ਾ ਬੰਧਨ' ਦੇ ਪ੍ਰਚਾਰ ਲਈ ਆਏ ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਅਕਸ਼ੈ ਕੁਮਾਰ ਨੇ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਫਿਲਮ ਦੇ ਵਿਰੋਧ ਨਾਲ ਕਿਸੇ ਦਾ ਕੋਈ ਫਾਇਦਾ ਨਹੀਂ ਸਗੋਂ ਦੇਸ਼ ਦਾ ਨੁਕਸਾਨ ...

ਪੂਰੀ ਖ਼ਬਰ »

ਅਨੇਕਾਂ ਹਿੱਟ ਗੀਤਾਂ ਦੇ ਰਚੇਤਾ ਗਿੱਲ ਰੌਂਤਾ ਨਾਲ ਰੂਬਰੂ

ਸਾਂਨ ਫਰਾਂਸਿਸਕੋ, 9 ਅਗਸਤ (ਐੱਸ. ਅਸ਼ੋਕ ਭੌਰਾ)-ਕੰਵਰ ਗਰੇਵਾਲ, ਰਾਜਵੀਰ ਜਵੰਦਾ, ਗੁਰਨਾਮ ਭੁੱਲਰ, ਜਾਰਡਨ ਸੰਧੂ ਅਤੇ ਹੋਰ ਵੀ ਅਨੇਕਾਂ ਨੌਜਵਾਨ ਗਾਇਕਾਂ ਨੂੰ ਆਪਣੇ ਲਿਖੇ ਗੀਤਾਂ ਨਾਲ ਮਕਬੂਲ ਬਣਾਉਣ ਵਾਲੇ ਗੀਤਕਾਰ ਗਿੱਲ ਰੌਂਤਾ ਨਾਲ ਬੇਕਰਸਫੀਲਡ ਦੇ ਰਾਇਲ ਤਾਜ਼ ...

ਪੂਰੀ ਖ਼ਬਰ »

ਬਲਵਿੰਦਰ ਰੂਬੀ ਦੀ ਪਲੇਠੀ ਕਿਤਾਬ 'ਦਾ ਪਰੋਵੋਕੇਟਰੋ' ਦੀ ਘੁੰਢ ਚੁਕਾਈ

ਸਿਡਨੀ, 9 ਅਗਸਤ (ਹਰਕੀਰਤ ਸਿੰਘ ਸੰਧਰ)-ਸਿਡਨੀ 'ਚ ਪੰਜਾਬੀ ਵਿਰਸਾ ਅਤੇ ਭਾਸ਼ਾ ਨੂੰ ਸਾਂਭ ਕੇ ਰੱਖਣ ਵਾਲੇ 'ਹਾਂਜੀ ਸਿਡਨੀ ਰੇਡੀਓ' ਦੇ ਵਿਹੜੇ ਬਲਵਿੰਦਰ ਰੂਬੀ ਦੀ ਪਲੇਠੀ ਕਿਤਾਬ ਰਿਲੀਜ਼ ਕੀਤੀ ਗਈ | ਇਹ ਕਿਤਾਬ ਅੰਗਰੇਜ਼ੀ ਭਾਸ਼ਾ 'ਚ ਹੈ ਅਤੇ ਜ਼ਿੰਦਗੀ ਨੂੰ ਹਰ ...

ਪੂਰੀ ਖ਼ਬਰ »

ਸੁਰਿੰਦਰਪਾਲ ਸਿੰਘ ਰਾਠੌਰ ਵਿਲੀਅਮਜ਼ ਲੇਕ ਤੋਂ ਲੜਨਗੇ ਮੇਅਰ ਦੀ ਚੋਣ

ਐਬਟਸਫੋਰਡ, 9 ਅਗਸਤ (ਗੁਰਦੀਪ ਸਿੰਘ ਗਰੇਵਾਲ)-ਵੈਨਕੂਵਰ ਤੋਂ 550 ਕਿਲੋਮੀਟਰ ਦੂਰ ਪੈਂਦੇ ਸ਼ਹਿਰ ਵਿਲੀਅਮਜ਼ ਲੇਕ ਦੇ ਪਹਿਲੇ ਪੰਜਾਬੀ ਡਿਪਟੀ ਮੇਅਰ ਬਣਨ ਦਾ ਮਾਣ ਹਾਸਲ ਕਰਨ ਵਾਲੇ ਸੁਰਿੰਦਰਪਾਲ ਸਿੰਘ ਰਾਠੌਰ ਨੇ 15 ਅਕਤੂਬਰ ਨੂੰ ਹੋ ਰਹੀਆਂ ਨਗਰ ਪਾਲਿਕਾ ਦੀਆਂ ਚੋਣਾਂ ...

ਪੂਰੀ ਖ਼ਬਰ »

ਸੋਹਣੀ ਮਹੀਵਾਲ ਦੀ ਮਜ਼ਾਰ ਨੂੰ ਲੈ ਕੇ ਪਾਕਿ ਲੇਖਕ ਭੰਬਲਭੂਸੇ 'ਚ

ਅੰਮਿ੍ਤਸਰ, 9 ਅਗਸਤ (ਸੁਰਿੰਦਰ ਕੋਛੜ)-ਪ੍ਰੇਮ ਕਿੱਸੇ ਸੋਹਣੀ ਮਹੀਵਾਲ ਦੇ ਨਾਇਕਾਂ ਦੀਆਂ ਪਾਕਿਸਤਾਨ ਦੇ ਸੂਬਾ ਸਿੰਧ ਦੇ ਜ਼ਿਲ੍ਹਾ ਸੰਘਰ ਦੇ ਸ਼ਹਿਦਾਦਪੁਰ ਤਾਲੁਕਾ 'ਚ ਮੌਜੂਦ ਕਬਰਾਂ ਨੂੰ ਲੈ ਕੇ ਪਾਕਿ ਲੇਖਕ ਭੰਬਲਭੂਸੇ 'ਚ ਹਨ | ਸੋਹਣੀ ਮਹੀਵਾਲ ਦੀ ਉਕਤ ਸਾਂਝੀ ਕਬਰ ਸੋਹਣੀ ਦੇ ਸ਼ਹਿਰ ਗੁਜਰਾਤ ਤੋਂ ਕਰੀਬ 1130 ਕਿਲੋਮੀਟਰ ਦੀ ਦੂਰੀ 'ਤੇ ਸ਼ਹਿਦਾਦਪੁਰ 'ਚ ਹੈ | ਉਕਤ ਸ਼ਹਿਰਾਂ ਵਿਚਲੀ ਦੂਰੀ ਦੋਵਾਂ ਪ੍ਰੇਮੀਆਂ ਦੀ ਸ਼ਨਾਖ਼ਤ ਅਤੇ ਦੋਵਾਂ ਦੀਆਂ ਲਾਸ਼ਾਂ ਦੇ ਇਕ ਸਾਥ ਐਨੀ ਦੂਰ ਮਿਲਣ ਦੇ ਅਣਸੁਲਝੇ ਸਵਾਲਾਂ ਕਾਰਨ ਬਹੁਤੇ ਲੇਖਕ ਤੇ ਵਿਦਵਾਨ ਇਨ੍ਹਾਂ ਕਬਰਾਂ ਨੂੰ ਮਾਨਤਾ ਨਹੀਂ ਦੇ ਰਹੇ, ਜਦਕਿ ਹੈਦਰਾਬਾਦ ਜ਼ਿਲ੍ਹਾ ਪ੍ਰਸ਼ਾਸਨ, ਟੂਰਿਜ਼ਮ ਵਿਭਾਗ ਅਤੇ ਉਕਤ ਦਰਬਾਰ ਦੇ ਪ੍ਰਬੰਧਕ ਪੱਕੇ ਤੌਰ 'ਤੇ ਦਾਅਵਾ ਕਰਦੇ ਆ ਰਹੇ ਹਨ ਕਿ ਇਹ 400 ਸਾਲ ਪੁਰਾਣੀ ਸੋਹਣੀ ਮਹੀਵਾਲ ਦੀ ਮਜ਼ਾਰ ਹੈ | ਪਾਕਿਸਤਾਨੀ ਸਾਹਿਤ ਪ੍ਰੇਮੀਆਂ ਮੁਤਾਬਕ ਬਲਖ਼ ਬੁਖ਼ਾਰੇ ਦੇ ਸੌਦਾਗਰ ਮਹੀਵਾਲ, ਜਿਸ ਦਾ ਅਸਲ ਨਾਂਅ ਮਿਰਜ਼ਾ ਇੱਜ਼ਤ ਬੇਗ਼ ਸੀ, ਦਾ ਮੌਜੂਦਾ ਪਾਕਿ ਦੇ ਸੂਬਾ ਪੰਜਾਬ ਦੇ ਗੁਜਰਾਤ ਸ਼ਹਿਰ 'ਚ ਦਰਿਆ ਚਨਾਬ ਦੇ ਕੰਢੇ ਰਹਿੰਦੇ ਤੁੱਲਾ ਨਾਮੀ ਘੁਮਿਆਰ ਦੀ ਪੁੱਤਰੀ ਮਾਈ ਸੁੱਥੀ ਨਾਲ ਪਿਆਰ ਹੋ ਗਿਆ | ਮਾਈ ਸੁੱਥੀ ਨੂੰ ਸੋਹਣੀ ਕਿਹਾ ਜਾਂਦਾ ਸੀ | ਸ਼ਹਿਦਾਦਪੁਰ ਦੇ ਸਥਾਨਕ ਲੋਕਾਂ ਮੁਤਾਬਕ ਤੁੱਲੇ ਦੀਆਂ ਮੱਝਾਂ ਦੀ ਚਾਕਰੀ ਕਰਨ ਕਰਕੇ ਇੱਜ਼ਤ ਬੇਗ ਦਾ ਨਾਂਅ ਮਹੀਵਾਲ ਪ੍ਰਸਿੱਧ ਹੋਇਆ ਅਤੇ ਤੁੱਲੇ ਨੂੰ ਸੋਹਣੀ ਮਹੀਵਾਲ ਦੇ ਪਿਆਰ ਬਾਰੇ ਪਤਾ ਲੱਗਣ 'ਤੇ ਉਸ ਨੇ ਮਹੀਵਾਲ ਨੂੰ ਨੌਕਰੀ ਤੋਂ ਕੱਢ ਦਿੱਤਾ ਅਤੇ ਬਾਅਦ 'ਚ ਸੋਹਣੀ ਦੇ ਦਰਿਆ 'ਚ ਡੁੱਬਣ 'ਤੇ ਮਹੀਵਾਲ ਨੇ ਵੀ ਪਾਣੀ 'ਚ ਛਾਲ ਮਾਰ ਦਿੱਤੀ | ਉਨ੍ਹਾਂ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਿੰਧ ਦੇ ਸ਼ਹਿਦਾਦਪੁਰ ਦੇ ਪਤਨ 'ਤੇ ਦੋਵਾਂ ਦੀਆਂ ਲਾਸ਼ਾਂ ਇਕੱਠੀਆਂ ਮਿਲਣ 'ਤੇ ਦੋਵਾਂ ਨੂੰ ਸ਼ਹਿਦਾਦਪੁਰ ਦੇ ਮੌਜੂਦਾ ਸੁਨਾਰ ਬਾਜ਼ਾਰ ਵਿਚਲੇ ਦਰਬਾਰ 'ਚ ਕਬਰ ਵਿਚ ਦਫ਼ਨ ਕਰ ਦਿੱਤਾ | ਇਸ ਦਰਬਾਰ ਨੂੰ ਉਥੋਂ ਦੇ ਸਥਾਨਕ ਸਿੰਧੀ 'ਮਾਈ ਸੁੱਥੀ ਜੂ ਮਜ਼ਾਰ' ਕਹਿ ਕੇ ਸੰਬੋਧਿਤ ਕਰਦੇ ਹਨ |

ਖ਼ਬਰ ਸ਼ੇਅਰ ਕਰੋ

 


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX