ਤਾਜਾ ਖ਼ਬਰਾਂ


ਪੱਛਮੀ ਬੰਗਾਲ- ਰਾਸ਼ਟਰਪਤੀ ਦਰੋਪਦੀ ਮੁਰਮੂ ਦੋ ਦਿਨਾਂ ਪੱਛਮੀ ਬੰਗਾਲ ਦੇ ਦੌਰੇ ’ਤੇ
. . .  1 minute ago
ਕੋਲਕਾਤਾ, 27 ਮਾਰਚ- ਰਾਸ਼ਟਰਪਤੀ ਦਰੋਪਦੀ ਮੁਰਮੂ ਪੱਛਮੀ ਬੰਗਾਲ ਦੇ ਦੋ ਦਿਨਾਂ ਦੌਰੇ ’ਤੇ ਹਨ। ਅੱਜ ਕੋਲਕਾਤਾ ਪਹੁੰਚਣ ’ਤੇ ਰਾਜਪਾਲ ਸੀ.ਵੀ.ਆਨੰਦ ਬੋਸ ਅਤੇ ਮੰਤਰੀ ਫ਼ਿਰਹਾਦ ਹਕੀਮ.....
ਕੇਂਦਰੀ ਹਵਾਬਾਜ਼ੀ ਮੰਤਰੀ ਵਲੋਂ ਅੰਮ੍ਰਿਤਸਰ-ਕੈਨੇਡਾ ਸਿੱਧੀ ਉਡਾਣ ਸ਼ੁਰੂ ਕਰਨ ਦੇ ਐਲਾਨ ਦਾ ਸਵਾਗਤ- ਅੰਮ੍ਰਿਤਸਰ ਵਿਕਾਸ ਮੰਚ
. . .  6 minutes ago
ਰਾਜਾਸਾਂਸੀ, 27 ਮਾਰਚ (ਹਰਦੀਪ ਸਿੰਘ ਖੀਵਾ)- ਅੱਜ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਤੋਂ ਲੰਡਨ ਗੈਟਵਿਕ ਲਈ ਸਿੱਧੀ ਹਵਾਈ ਉਡਾਣ ਸ਼ੁਰੂ ਕਰਨ ਦੇ ਵੀਡੀਓ ਕਾਨਫ਼ਰੰਸਿੰਗ ਰਾਹੀਂ ਉਦਘਾਟਨੀ ਸਮਾਰੋਹ ਮੌਕੇ ਕੇਂਦਰੀ ਹਵਾਬਾਜ਼ੀ ਮੰਤਰੀ ਸ੍ਰੀ ਜਯੋਤੀ ਰਾਦਿੱਤਿਆ ਸਿੰਧੀਆ ਨੇ ਐਲਾਨ ਕੀਤਾ ਕਿ ਕੈਨੇਡਾ ਵਸਦੇ....
ਡਰੋਨ ਵਲੋਂ ਸੁੱਟੀ 6 ਕਿੱਲੋ ਹੈਰੋਇਨ ਬਰਾਮਦ
. . .  12 minutes ago
ਅਜਨਾਲਾ, 27 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)- ਭਾਰਤ ਪਾਕਿਸਤਾਨ ਸਰਹੱਦ ’ਤੇ ਪੈਂਦੀ ਚੌਂਕੀ ਬੁਰਜ਼ ਨੇੜਿਉਂ ਡਰੋਨ ਵਲੋਂ ਸੁੱਟੀ 6 ਕਿੱਲੋਂ ਹੈਰੋਇਨ ਬਰਾਮਦ ਹੋਈ ਹੈ, ਜਿਸ ਦੀ ਕੌਮਾਂਤਰੀ ਬਾਜ਼ਾਰ ਵਿਚ ਕੀਮਤ 30 ਕਰੋੜ ਰੁਪਏ ਦੱਸੀ ਜਾ ਰਹੀ ਹੈ। ਦੱਸ ਦੇਈਏ ਕਿ ਬੀਤੀ ਰਾਤ ਹੀ ਇਸ ਖ਼ੇਤਰ ਵਿਚ ਡਰੋਨ ਦੀ ਹਲਚਲ ਹੋਈ ਸੀ, ਜਿਸ....
ਖ਼ਰਾਬ ਹੋਈਆਂ ਫ਼ਸਲਾਂ ਦੇ ਮੁਆਵਜ਼ੇ ਸੰਬੰਧੀ ਕਿਸਾਨ ਯੂਨੀਅਨਾਂ ਨੇ ਦਿੱਤੇ ਮੰਗ ਪੱਤਰ
. . .  22 minutes ago
ਬਠਿੰਡਾ, 27 ਮਾਰਚ (ਅੰਮ੍ਰਿਤਪਾਲ ਸਿੰਘ ਵਲਾਣ)- ਬੇਮੌਸਮੀ ਮੀਂਹ ਅਤੇ ਗੜੇਮਾਰੀ ਕਾਰਨ ਖ਼ਰਾਬ ਹੋਈਆਂ ਫ਼ਸਲਾਂ ਦੇ ਨੁਕਸਾਨ ਦੇ ਮੁਆਵਜ਼ੇ ਲਈ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ, ਭਾਰਤੀ ਕਿਸਾਨ ਯੂਨੀਅਨ ਮਾਨਸਾ ਅਤੇ ਭਾਰਤੀ.....
ਕੇਂਦਰੀ ਜੇਲ੍ਹ ’ਚ ਨਸ਼ੇ ਦੀ ਓਵਰਡੋਜ਼ ਨਾਲ ਵਿਗੜੀ ਹਵਾਲਾਤੀ ਦੀ ਹਾਲਤ
. . .  36 minutes ago
ਫਿਰੋਜ਼ਪੁਰ, 27 ਮਾਰਚ (ਗੁਰਿੰਦਰ ਸਿੰਘ)- ਫ਼ਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਅੰਦਰ ਨਸ਼ੇ ਦੀ ਓਵਰਡੋਜ਼ ਨਾਲ ਇਕ ਹਵਾਲਾਤੀ ਦੀ ਹਾਲਤ ਖ਼ਰਾਬ ਹੋਣ ਦੀ ਖ਼ਬਰ ਹੈ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਹਵਾਲਾਤੀ....
ਰਾਹੁਲ ਗਾਂਧੀ ਕਦੇ ਸਾਵਰਕਰ ਨਹੀਂ ਬਣ ਸਕਦੇ- ਅਨੁਰਾਗ ਠਾਕੁਰ
. . .  57 minutes ago
ਨਵੀਂ ਦਿੱਲੀ, 27 ਮਾਰਚ- ਰਾਹੁਲ ਗਾਂਧੀ ਵਲੋਂ ਵੀਰ ਸਾਵਰਕਰ ਵਲੋਂ ਦਿੱਤੀ ਗਏ ਬਿਆਨ ’ਤੇ ਪ੍ਰਤੀਕਰਮ ਦਿੰਦਿਆਂ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਰਾਹੁਲ ਗਾਂਧੀ ਕਦੇ ਸਾਵਰਕਰ ਨਹੀਂ ਬਣ ਸਕਦੇ। ਸਾਵਰਕਰ ਜੀ ਕਦੇ ਵੀ 6 ਮਹੀਨੇ ਵਿਦੇਸ਼ ਨਹੀਂ ਜਾਂਦੇ ਸਨ। ਉਹ ਹਰ ਸੈਸ਼ਨ ਤੋਂ ਬਾਅਦ ਬਰੇਕ ਨਹੀਂ ਚਾਹੁੰਦੇ ਸਨ, ਉਹ....
ਛੱਤੀਸਗੜ੍ਹ: ਨਕਸਲੀਆਂ ਵਲੋਂ ਲਗਾਏ ਗਏ ਆਈ.ਈ.ਡੀ. ’ਚ ਹੋਏ ਧਮਾਕੇ ਵਿਚ ਇਕ ਜਵਾਨ ਦੀ ਮੌਤ
. . .  about 1 hour ago
ਰਾਏਪੁਰ, 27 ਮਾਰਚ- ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿਚ ਨਕਸਲੀਆਂ ਵਲੋਂ ਲਗਾਏ ਗਏ ਪ੍ਰੈਸ਼ਰ ਆਈ.ਈ.ਡੀ. ਧਮਾਕੇ ਵਿਚ ਛੱਤੀਸਗੜ੍ਹ ਆਰਮਡ ਫ਼ੋਰਸ ਦੇ ਇਕ ਜਵਾਨ ਦੇ ਸ਼ਹੀਦ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ.....
ਪ੍ਰਧਾਨ ਮੰਤਰੀ ਵਲੋਂ ਆਪਣੀ ਸਰਕਾਰ ਦੇ ਪ੍ਰਮੁੱਖ ਮੰਤਰੀਆਂ ਨਾਲ ਮੀਟਿੰਗ
. . .  about 1 hour ago
ਨਵੀਂ ਦਿੱਲੀ, 27 ਮਾਰਚ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦਿਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਸੰਸਦ ਵਿਚ ਆਪਣੀ ਸਰਕਾਰ ਦੇ ਪ੍ਰਮੁੱਖ ਮੰਤਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਕਾਨੂੰਨ ਮੰਤਰੀ ਕਿਰਨ ਰਿਜਿਜੂ, ਵਣਜ ਮੰਤਰੀ ਪੀਯੂਸ਼ ਗੋਇਲ, ਸੂਚਨਾ.....
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੱਜ ਹੋਵੇਗੀ ਮੌਜੂਦਾ ਹਾਲਾਤ ਸੰਬੰਧੀ ਸਿੱਖ ਜਥੇਬੰਦੀਆਂ ਦੀ ਇਕੱਤਰਤਾ
. . .  about 1 hour ago
ਅੰਮ੍ਰਿਤਸਰ, 27 ਮਾਰਚ (ਜਸਵੰਤ ਸਿੰਘ ਜੱਸ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਸਿੱਖ ਜਥੇਬੰਦੀਆਂ ਦੇ ਆਗੂਆਂ ਦੀ ਵਿਸ਼ੇਸ਼ ਇਕੱਤਰਤਾ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਦੁਪਹਿਰ 12 ਵਜੇ ਹੋਣ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪੰਜਾਬ.....
ਸੰਸਦ ’ਚ ਵਿਰੋਧੀ ਪਾਰਟੀ ਵਲੋਂ ਕਾਲੇ ਕੱਪੜੇ ਪਾ ਕੇ ਰੋਸ ਪ੍ਰਦਰਸ਼ਰਨ
. . .  about 1 hour ago
ਨਵੀਂ ਦਿੱਲੀ, 27 ਮਾਰਚ- ਅਡਾਨੀ ਮੁੱਦੇ ਨੂੰ ਲੈ ਕੇ ਵਿਰੋਧੀ ਪਾਰਟੀ ਦੇ ਸੰਸਦ ਮੈਂਬਰਾਂ ਵਲੋਂ ਅੱਜ ਸੰਸਦ ਵਿਚ ਮਹਾਤਮਾ ਗਾਂਧੀ ਦੇ ਬੁੱਤ ਨੇੜੇ ਕਾਲੇ ਕੱਪੜੇ ਪਾ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਵਿਚ ਕਾਂਗਰਸ ਪ੍ਰਧਾਨ ਮਲਿਕਾਅਰਜੁਨ....
ਦੋਵਾਂ ਸਦਨਾਂ ਦੀ ਕਾਰਵਾਈ ਮੁੜ ਹੋਈ ਮੁਲਤਵੀ
. . .  about 2 hours ago
ਨਵੀਂ ਦਿੱਲੀ, 27 ਮਾਰਚ- ਦੋਵਾਂ ਸਦਨਾਂ ਦੀ ਕਾਰਵਾਈ ਸ਼ੁਰੂ ਹੋਣ ਦੇ ਕੁਝ ਮਿੰਟਾਂ ਦੇ ਅੰਦਰ ਹੀ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੇ ਵਿਰੋਧ ਕਾਰਨ ਰਾਜ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਅਤੇ ਲੋਕ ਸਭਾ ਅੱਜ ਸ਼ਾਮ 4 ਵਜੇ ਤੱਕ ਮੁਲਤਵੀ.....
ਰਾਹੁਲ ਗਾਂਧੀ ਨਾਲ ਜੋ ਹੋਇਆ ਉਹ ਬੇਇਨਸਾਫ਼ੀ- ਮਨੀਸ਼ ਤਿਵਾੜੀ
. . .  about 2 hours ago
ਨਵੀਂ ਦਿੱਲੀ, 27 ਮਾਰਚ- ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਵਾਪਿਸ ਲੈਣ ਸੰਬੰਧੀ ਕਾਂਗਰਸੀ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਬੋਲਦਿਆਂ ਕਿਹਾ ਕਿ ਜਿਸ ਤਰ੍ਹਾਂ ਰਾਹੁਲ ਗਾਂਧੀ ਦੀ ਮੈਂਬਰਸ਼ਿਪ ਖੋਹੀ ਗਈ ਹੈ, ਉਹ ਪੂਰੀ ਤਰ੍ਹਾਂ ਗ਼ੈਰ-ਲੋਕਤੰਤਰੀ ਹੈ। ਉਸ ਨੂੰ ਅਦਾਲਤ ਵਿਚ ਅਪੀਲ ਕਰਨ ਦਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ.....
ਭਾਰਤ ਪਾਕਿ ਸਰਹੱਦ ’ਤੇ ਡਰੋਨ ਦੀ ਹਲਚਲ
. . .  about 2 hours ago
ਅਜਨਾਲਾ, 27 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)- ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ’ਤੇ ਥਾਣਾ ਭਿੰਡੀਸੈਦਾਂ ਅਧੀਨ ਆਉਂਦੀ ਚੌਂਕੀ ਬੁਰਜ ਵਿਖੇ ਬੀਤੀ ਰਾਤ ਡਰੋਨ ਦੀ ਹਲਚਲ ਦੇਖਣ ਨੂੰ ਮਿਲੀ। ਇਸ ਤੋਂ ਬਾਅਦ ਬੀ.ਐਸ. ਐਫ਼. ਦੀ 183 ਬਟਾਲਿਅਨ ਵਲੋਂ ਚਲਾਏ ਤਲਾਸ਼ੀ ਅਭਿਆਨ ਦੌਰਾਨ ਇਕ ਸ਼ੱਕੀ ਬੈਗ ਮਿਲਿਆ ਹੈ। ਹਾਲਾਂਕਿ....
ਲੰਡਨ ਗੈਟਵਿੱਕ- ਅੰਮ੍ਰਿਤਸਰ ਵਿਚਕਾਰ ਸਿੱਧੀ ਉਡਾਣ ਸ਼ੁਰੂ
. . .  about 2 hours ago
ਰਾਜਾਸਾਂਸੀ, 27 ਮਾਰਚ (ਹਰਦੀਪ ਸਿੰਘ ਖੀਵਾ)- ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਅੰਮ੍ਰਿਤਸਰ ਤੋਂ ਲੰਡਨ ਗੈਟਵਿੱਕ ਵਿਚਾਲੇ ਏਅਰ ਇੰਡੀਆ ਵਲੋਂ ਉਡਾਣ ਸ਼ੁਰੂ ਕਰ ਦਿੱਤੀ ਗਈ ਹੈ , ਜਿਸ ਤਹਿਤ ਲੰਡਨ ਦੇ ਗੈਟਵਿੱਕ ਹਵਾਈ ਅੱਡੇ ਤੋਂ ਪਹਿਲੀ ਉਡਾਣ ਅੰਮ੍ਰਿਤਸਰ ਪਹੁੰਚ....
ਅੰਮ੍ਰਿਤਪਾਲ ਸਿੰਘ ਦੇ ਸਮਰਥਕ ਵਰਿੰਦਰ ਸਿੰਘ ਲੈ ਕੇ ਪੁਲਿਸ ਰਾਜਾਸਾਂਸੀ ਹਵਾਈ ਅੱਡੇ ਤੋਂ ਰਵਾਨਾ
. . .  about 2 hours ago
ਰਾਜਾਸਾਂਸੀ, 27 ਮਾਰਚ (ਹਰਦੀਪ ਸਿੰਘ ਖੀਵਾ)- ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਇਕ ਹੋਰ ਨੌਜਵਾਨ ਸਮਰਥਕ ਤੇ ਨੇੜਲੇ ਸਾਥੀ ਦੱਸੇ ਜਾਂਦੇ ਵਰਿੰਦਰ ਸਿੰਘ ਨੂੰ ਲੈ ਕੇ ਪੰਜਾਬ ਪੁਲਿਸ ਦੀ ਇਕ ਟੀਮ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਤੋਂ ਗੋਆ ਦੀ ਉਡਾਣ.....
ਕਾਂਗਰਸ ਪਾਰਟੀ ਨੂੰ ਨਾ ਸੰਵਿਧਾਨ ’ਤੇ ਭਰੋਸਾ ਤੇ ਨਾ ਹੀ ਨਿਆਂਪਾਲਿਕਾ ’ਤੇ - ਗਜੇਂਦਰ ਸਿੰਘ ਸ਼ੇਖ਼ਾਵਤ
. . .  about 3 hours ago
ਨਵੀਂ ਦਿੱਲੀ, 27 ਮਾਰਚ- ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖ਼ਾਵਤ ਨੇ ਅੱਜ ਇੱਥੇ ਗੱਲ ਕਰਦਿਆਂ ਕਿਹਾ ਕਿ ਰਾਹੁਲ ਗਾਂਧੀ ਦੀ ਮੈਂਬਰਸ਼ਿਪ ਖੁੱਸਣ ਨੂੰ ਲੈ ਕੇ ਸਾਰੇ ਕਾਂਗਰਸੀ ਨੇਤਾ ਪੂਰੇ ਦੇਸ਼ ’ਚ ਹਾਹਾਕਾਰ ਮਚਾ ਰਹੇ ਹਨ। ਉਨ੍ਹਾਂ ਕਿਹਾ ਕਿ ਫ਼ੈਸਲੇ ਤੋਂ ਬਾਅਦ ਜਿਸ ਤਰ੍ਹਾਂ ਕਾਂਗਰਸੀ ਨੇਤਾਵਾਂ ਨੇ ਨਿਆਂਪਾਲਿਕਾ ਅਤੇ ਜੱਜਾਂ ’ਤੇ...
ਬਿਲਕਿਸ ਬਾਨੋ ਕੇਸ: ਸੁਪਰੀਮ ਕੋਰਟ ’ਚ ਅੱਜ ਹੋਵੇਗੀ ਸੁਣਵਾਈ
. . .  about 3 hours ago
ਨਵੀਂ ਦਿੱਲੀ, 27 ਮਾਰਚ- ਸੁਪਰੀਮ ਕੋਰਟ ਵਲੋਂ ਅੱਜ 2002 ਦੇ ਗੋਧਰਾ ਦੰਗਿਆਂ ਦੌਰਾਨ ਬਿਲਕਿਸ ਬਾਨੋ ਨਾਲ ਸਮੂਹਿਕ ਜਬਰ ਜਨਾਹ ਕਰਨ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੀ ਹੱਤਿਆ ਕਰਨ ਵਾਲੇ 11 ਦੋਸ਼ੀਆਂ ਦੀ ਰਿਹਾਈ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ’ਤੇ ਸੁਣਵਾਈ ਕੀਤੀ ਜਾਵੇਗੀ। ਦੱਸ ਦਈਏ ਕਿ ਗੁਜਰਾਤ ਸਰਕਾਰ.....
ਕੋਵਿਡ-19: 10-11 ਅ੍ਰਪੈਲ ਨੂੰ ਦੇਸ਼ ਭਰ ’ਚ ਕੀਤੀ ਜਾਵੇਗੀ ਮੌਕ ਡਰਿੱਲ
. . .  1 minute ago
ਨਵੀਂ ਦਿੱਲੀ, 27 ਮਾਰਚ- ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਅੱਜ ਸ਼ਾਮ ਕੋਵਿਡ-19 ਦੀਆਂ ਤਿਆਰੀਆਂ ਦੀ ਸਮੀਖਿਆ ਕਰਨ ਲਈ ਰਾਜਾਂ ਦੇ ਸਿਹਤ ਸਕੱਤਰਾਂ ਅਤੇ ਸੀਨੀਅਰ ਅਧਿਕਾਰੀਆਂ ਨਾਲ ਵੀਡੀਓ ਕਾਨਫ਼ਰੰਸਿੰਗ ਰਾਹੀਂ ਮੀਟਿੰਗ ਕਰਨਗੇ। ਦੱਸ ਦਈਏ ਕਿ 10-11 ਅਪ੍ਰੈਲ ਨੂੰ ਦੇਸ਼ ਵਿਆਪੀ ਮੌਕ ਡਰਿੱਲ.....
ਸੁਪਰੀਮ ਕੋਰਟ ਦੇ ਵਕੀਲ ਨੇ ਪੁਲਿਸ ਕੋਲ ਦਰਜ ਕਰਵਾਈ ਖ਼ਾਲਿਸਤਾਨੀ ਸਮਰਥਕਾਂ ਵਿਰੁੱਧ ਐਫ਼.ਆਰ.ਆਈ.
. . .  about 4 hours ago
ਨਵੀਂ ਦਿੱਲੀ, 27 ਮਾਰਚ- ਸੁਪਰੀਮ ਕੋਰਟ ਦੇ ਇਕ ਵਕੀਲ ਨੇ ਵਾਸ਼ਿੰਗਟਨ, ਅਮਰੀਕਾ ਵਿਚ ਭਾਰਤੀ ਦੂਤਾਵਾਸ ਵਿਚ ਪ੍ਰਦਰਸ਼ਨ ਕਰ ਰਹੇ ਖ਼ਾਲਿਸਤਾਨੀ ਸਮਰਥਕਾਂ ਵਿਰੁੱਧ ਦਿੱਲੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤਕਰਤਾ ਵਕੀਲ ਨੇ ਦਿੱਲੀ ਪੁਲਿਸ ਨੂੰ ਬੇਨਤੀ ਕੀਤੀ ਹੈ ਕਿ ਉਹ.....
ਮੁੰਬਈ: ਸਟੋਰ ਵਿਚ ਅੱਗ ਲੱਗਣ ਕਾਰਨ ਇਕ ਵਿਅਕਤੀ ਦੀ ਮੌਤ
. . .  about 4 hours ago
ਮਹਾਰਾਸ਼ਟਰ, 27 ਮਾਰਚ- ਮੁੰਬਈ ਦੇ ਅੰਧੇਰੀ (ਪੂਰਬੀ) ਵਿਚ ਸਾਕੀ ਨਾਕਾ ਮੈਟਰੋ ਸਟੇਸ਼ਨ ਨੇੜੇ ਇਕ ਇਲੈਕਟ੍ਰੋਨਿਕ ਅਤੇ ਹਾਰਡਵੇਅਰ ਸਟੋਰ ਵਿਚ ਭਿਆਨਕ ਅੱਗ ਲੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਜਾਣ ਦੀ.....
ਸਾਰੇ ਕਾਂਗਰਸੀ ਸੰਸਦ ਮੈਂਬਰ ਅੱਜ ਕਰਨਗੇ ਮੀਟਿੰਗ
. . .  about 4 hours ago
ਨਵੀਂ ਦਿੱਲੀ, 27 ਮਾਰਚ- ਲੋਕ ਸਭਾ ਅਤੇ ਰਾਜ ਸਭਾ ਦੋਵਾਂ ਦੇ ਕਾਂਗਰਸੀ ਸੰਸਦ ਮੈਂਬਰ ਵਲੋਂ ਅੱਜ ਸਵੇਰੇ 10.30 ਵਜੇ ਸੰਸਦ ਵਿਖੇ ਕਾਂਗਰਸ ਸੰਸਦੀ ਦਲ ਦੇ ਦਫ਼ਤਰ ’ਚ ਮੀਟਿੰਗ...
ਅਤੀਕ ਅਹਿਮਦ ਨੂੰ ਲੈ ਝਾਂਸੀ ਪਹੁੰਚੀ ਪ੍ਰਯਾਗਰਾਜ ਪੁਲਿਸ
. . .  about 3 hours ago
ਲਖਨਊ, 27 ਮਾਰਚ- ਉਮੇਸ਼ ਪਾਲ ਹੱਤਿਆਕਾਂਡ ਵਿਚ ਸ਼ਾਮਿਲ ਅਤੇ ਮਾਫ਼ੀਆ ਤੋਂ ਸਿਆਸਤਦਾਨ ਬਣੇ ਅਤੀਕ ਅਹਿਮਦ ਨੂੰ ਸਾਬਰਮਤੀ ਜੇਲ੍ਹ ਤੋਂ ਪ੍ਰਯਾਗਰਾਜ ਜੇਲ੍ਹ ਲਿਜਾ ਰਹੀ ਪ੍ਰਯਾਗਰਾਜ ਪੁਲਿਸ ਦੀ ਵੈਨ ਝਾਂਸੀ ਪੁਲਿਸ ਲਾਈਨਜ਼ ਪਹੁੰਚ ਗਈ ਹੈ। ਯੂ.ਪੀ. ਕੋਰਟ ਦੇ ਹੁਕਮਾਂ ਅਨੁਸਾਰ ਅਗਵਾ...
ਅਮਰੀਕਾ: ਦੋ ਵਿਅਕਤੀਆਂ ਵਿਚਕਾਰ ਹੋਈ ਗੋਲੀਬਾਰੀ
. . .  about 5 hours ago
ਕੈਲੀਫ਼ੋਰਨੀਆ, 27 ਮਾਰਚ- ਸੈਕਰਾਮੈਂਟੋ ਕਾਉਂਟੀ ਸ਼ੈਰਿਫ ਦਫ਼ਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਇੱਥੋਂ ਦੇ ਇਕ ਗੁਰਦੁਆਰੇ ਵਿਚ ਦੋ ਵਿਅਕਤੀਆਂ ਨੂੰ ਗੋਲੀ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਦੋਵਾਂ ਪੀੜਤਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਾਣਕਾਰੀ ਅਨੁਸਾਰ ਗੋਲੀਬਾਰੀ.....
⭐ਮਾਣਕ-ਮੋਤੀ⭐
. . .  about 5 hours ago
⭐ਮਾਣਕ-ਮੋਤੀ⭐
ਸਾਬਕਾ ਕੇਂਦਰੀ ਮੰਤਰੀ ਸੁਸ਼ਮਾ ਸਵਰਾਜ ਦੀ ਬੇਟੀ ਬੰਸੁਰੀ ਸਵਰਾਜ ਨੂੰ ਭਾਜਪਾ ਦਿੱਲੀ ਸਟੇਟ ਲੀਗਲ ਸੈੱਲ ਦਾ ਸੂਬਾ ਸਹਿ-ਕਨਵੀਨਰ ਕੀਤਾ ਨਿਯੁਕਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 27 ਸਾਉਣ ਸੰਮਤ 554
ਵਿਚਾਰ ਪ੍ਰਵਾਹ: ਰਾਜਨੀਤੀ ਵਿਚ ਨਾ ਸਥਾਈ ਦੋਸਤੀ ਹੁੰਦੀ ਹੈ, ਨਾ ਹੀ ਦੁਸ਼ਮਣੀ, ਸਥਾਈ ਕੇਵਲ ਹਿਤ ਹੁੰਦੇ ਹਨ। -ਅਗਿਆਤ

ਫਿਰੋਜ਼ਪੁਰ / ਫਾਜ਼ਿਲਕਾ / ਅਬੋਹਰ

ਲੰਪੀ ਚਮੜੀ ਰੋਗ ਦਾ ਕਹਿਰ ਜਾਰੀ

ਜ਼ੀਰਾ, 10 ਅਗਸਤ (ਮਨਜੀਤ ਸਿੰਘ ਢਿੱਲੋਂ)-ਗਊ-ਵੰਸ਼ ਪਸ਼ੂਆਂ ਵਿਚ ਫੈਲੀ ਭਿਆਨਕ ਬੀਮਾਰੀ ਲੰਪੀ ਚਮੜੀ ਰੋਗ ਦਾ ਕਹਿਰ ਲਗਾਤਾਰ ਜਾਰੀ ਹੈ, ਜਿਸ ਕਾਰਨ ਆਏ ਦਿਨ ਗਊਆਂ ਦੀ ਮੌਤ ਹੋ ਰਹੀ ਹੈ ਅਤੇ ਇਲਾਜ ਅਤੇ ਦਵਾਈਆਂ ਤੋਂ ਇਲਾਵਾ ਪਸ਼ੂ-ਪਾਲਣ ਵਿਭਾਗ 'ਚ ਡਾਕਟਰਾਂ ਦੀ ਘਾਟ ਦਾ ...

ਪੂਰੀ ਖ਼ਬਰ »

ਪੰਜਾਬ ਪੁਲਿਸ ਜੇਕਰ ਅੱਤਵਾਦ ਨੂੰ ਮਿਟਾ ਸਕਦੀ ਹੈ ਤਾਂ ਗੈਂਗਸਟਰਵਾਦ ਨੂੰ ਵੀ ਖ਼ਤਮ ਕੀਤਾ ਜਾ ਸਕਦਾ-ਡੀ. ਜੀ. ਪੀ. ਪੰਜਾਬ

ਫ਼ਿਰੋਜ਼ਪੁਰ, 10 ਅਗਸਤ (ਤਪਿੰਦਰ ਸਿੰਘ, ਰਾਕੇਸ਼ ਚਾਵਲਾ)-ਪੰਜਾਬ ਪੁਲਿਸ ਦੇ ਡੀ.ਜੀ.ਪੀ. ਸ੍ਰੀ ਗੌਰਵ ਯਾਦਵ ਵਲੋਂ ਫ਼ਿਰੋਜ਼ਪੁਰ ਰੇਂਜ ਅਧੀਨ ਆਉਂਦੇ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ | ਮੀਟਿੰਗ ਵਿਚ ਫ਼ਿਰੋਜਪੁਰ ਰੇਂਜ ਦੇ ਆਈ.ਜੀ. ਜਸਕਰਨ ਸਿੰਘ, ਰੇਂਜ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰ ਸੁਣੀਆਂ ਲੋਕਾਂ ਦੀਆਂ ਮੁਸ਼ਕਿਲਾਂ

ਗੋਲੂ ਕਾ ਮੋੜ, 10 ਅਗਸਤ (ਸੁਰਿੰਦਰ ਸਿੰਘ ਪੁਪਨੇਜਾ)-ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਅੰਮਿ੍ਤ ਸਿੰਘ ਵਲੋਂ ਬਲਾਕ ਗੁਰੂਹਰਸਹਾਏ ਅਧੀਨ ਪੈਂਦੇ ਅਤੇ ਬਾਰਡਰ ਏਰੀਆ ਦੇ ਨਾਲ ਲੱਗਦੇ ਪਿੰਡਾਂ ਦਾ ਵਿਸ਼ੇਸ਼ ਤੌਰ 'ਤੇ ਦੌਰਾ ਕੀਤਾ ਗਿਆ, ਜਿਸ ਵਿਚ ਬਲੇਲ ਕੇ ਕਾਮਲ, ਬੋਦਲ, ਪੀਰੋ ...

ਪੂਰੀ ਖ਼ਬਰ »

ਹੈਰੋਇਨ ਦੀ ਸਪਲਾਈ ਕਰ ਰਹੇ 2 ਵਿਅਕਤੀ ਗਿ੍ਫ਼ਤਾਰ

ਗੁਰੂਹਰਸਹਾਏ, 10 ਅਗਸਤ (ਕਪਿਲ ਕੰਧਾਰੀ)-ਐੱਸ.ਆਈ. ਪਰਮਜੀਤ ਸਿੰਘ ਐੱਸ.ਟੀ. ਐੱਫ ਫ਼ਿਰੋਜ਼ਪੁਰ ਰੇਂਜ ਨੇ ਸਮੇਤ ਸਾਥੀ ਕਰਮਚਾਰੀਆਂ ਦੇ ਮੁਲਜ਼ਮ ਸਵਰਨ ਸਿੰਘ ਉਰਫ਼ ਧੰਨਾ ਪੁੱਤਰ ਕਸ਼ਮੀਰ ਸਿੰਘ ਅਤੇ ਜਸਵੀਰ ਸਿੰਘ ਉਰਫ਼ ਜੱਸ ਪੁੱਤਰ ਲਾਲ ਸਿੰਘ ਵਾਸੀਆਨ ਪਿੰਡ ਪੀਰ ...

ਪੂਰੀ ਖ਼ਬਰ »

273 ਗ੍ਰਾਮ ਹੈਰੋਇਨ 55 ਹਜ਼ਾਰ ਡਰੱਗ ਮਨੀ ਸਮੇਤ 2 ਕਾਬੂ

ਕੁੱਲਗੜ੍ਹੀ, 10 ਅਗਸਤ (ਸੁਖਜਿੰਦਰ ਸਿੰਘ ਸੰਧੂ)-ਥਾਣਾ ਕੁੱਲਗੜ੍ਹੀ ਦੇ ਮੁਖੀ ਇੰਸਪੈਕਟਰ ਰੁਪਿੰਦਰਪਾਲ ਸਿੰਘ ਦੀ ਅਗਵਾਈ ਵਿਚ ਏ. ਐੱਸ. ਆਈ. ਕੁਲਵੰਤ ਸਿੰਘ ਨੇ ਮੁਖ਼ਬਰ ਖ਼ਾਸ ਦੀ ਇਤਲਾਹ 'ਤੇ ਬੱਸ ਅੱਡਾ ਸਾਂਦੇ ਹਾਸ਼ਮ ਕੋਲ ਇਕ ਮੋਟਰਸਾਈਕਲ ਸਵਾਰ 2 ਵਿਅਕਤੀਆਂ ਲਵਪ੍ਰੀਤ ...

ਪੂਰੀ ਖ਼ਬਰ »

ਮੋਬਾਈਲ ਫੋਨਾਂ ਦੀ ਖਾਣ ਬਣੀ ਕੇਂਦਰੀ ਜੇਲ੍ਹ

ਫ਼ਿਰੋਜ਼ਪੁਰ, 10 ਅਗਸਤ (ਗੁਰਿੰਦਰ ਸਿੰਘ)-ਮੋਬਾਈਲ ਫੋਨਾਂ ਦੀ ਬਰਾਮਦਗੀ ਨੂੰ ਲੈ ਕੇ ਸੁਰਖ਼ੀਆਂ 'ਚ ਚੱਲ ਰਹੀ ਫ਼ਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਅੰਦਰੋਂ ਤਲਾਸ਼ੀ ਦੌਰਾਨ ਹਵਾਲਾਤੀਆਂ ਕੋਲੋਂ ਅਤੇ ਲਾਵਾਰਿਸ ਹਾਲਤ ਵਿਚ ਵੱਡੀ ਗਿਣਤੀ ਵਿਚ ਮੋਬਾਈਲ ਫ਼ੋਨ ਸਮੇਤ ...

ਪੂਰੀ ਖ਼ਬਰ »

ਨਾਜਾਇਜ਼ ਅਸਲੇ੍ਹ ਨਾਲ ਜੇਲ੍ਹ ਨੇੜੇ ਘੁੰਮਦੇ 2 ਸ਼ੱਕੀ ਕਾਬੂ

ਫ਼ਿਰੋਜ਼ਪੁਰ, 10 ਅਗਸਤ (ਗੁਰਿੰਦਰ ਸਿੰਘ)-ਸੀ.ਆਈ.ਏ ਸਟਾਫ਼ ਨੇ ਮੁਖ਼ਬਰ ਖ਼ਾਸ ਦੀ ਇਤਲਾਹ 'ਤੇ ਨਾਜਾਇਜ਼ ਅਸਲ੍ਹੇ ਨਾਲ ਕੇਂਦਰੀ ਜੇਲ੍ਹ ਨੇੜੇ ਸ਼ੱਕੀ ਹਾਲਤ 'ਚ ਘੁੰਮ ਰਹੇ ਕਾਰ ਸਵਾਰ 2 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 2 ਪਿਸਤੌਲ 32 ਬੋਰ, ਗੋਲੀ ਸਿੱਕਾ ਬਰਾਮਦ ...

ਪੂਰੀ ਖ਼ਬਰ »

ਅਦਾਲਤ ਦੇ ਹੁਕਮ 'ਤੇ ਫ਼ੌਜ ਦੇ ਮੇਜਰ ਵਿਰੱੁਧ ਜਬਰ ਜਨਾਹ ਦਾ ਮਾਮਲਾ ਥਾਣਾ ਕੈਂਟ ਵਲੋਂ ਦਰਜ

ਫ਼ਿਰੋਜ਼ਪੁਰ, 10 ਅਗਸਤ (ਰਾਕੇਸ਼ ਚਾਵਲਾ)- ਜੁਡੀਸ਼ਲ ਮੈਜਿਸਟ੍ਰੇਟ ਫ਼ਸਟ ਕਲਾਸ ਫ਼ਿਰੋਜ਼ਪੁਰ ਮੈਡਮ ਬਲਵਿੰਦਰ ਕੌਰ ਧਾਲੀਵਾਲ ਦੇ ਹੁਕਮ 'ਤੇ ਥਾਣਾ ਕੈਂਟ ਪੁਲਿਸ ਵਲੋਂ ਫ਼ੌਜ ਦੇ ਇਕ ਮੇਜਰ ਵਿਰੁੱਧ ਜਬਰ ਜਨਾਹ ਅਤੇ ਹੋਰ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ | ...

ਪੂਰੀ ਖ਼ਬਰ »

13 ਤੋਂ 15 ਅਗਸਤ ਤੱਕ ਸਾਰੇ ਲੋਕ ਆਪਣੇ ਘਰਾਂ 'ਤੇ ਲਹਿਰਾਉਣ ਤਿਰੰਗਾ-ਡੀ. ਸੀ.

ਫ਼ਿਰੋਜ਼ਪੁਰ, 10 ਅਗਸਤ (ਤਪਿੰਦਰ ਸਿੰਘ)-ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਅੰਮਿ੍ਤ ਸਿੰਘ ਵਲੋਂ ਹਰ ਘਰ ਤਿਰੰਗਾ ਮੁਹਿੰਮ ਨੂੰ ਲਾਂਚ ਕਰਦਿਆਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਦੇਸ਼ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ 'ਤੇ 13 ਤੋਂ 15 ਅਗਸਤ ...

ਪੂਰੀ ਖ਼ਬਰ »

20 ਸਾਲ ਪੁਰਾਣੇ ਮਾਮਲੇ 'ਚ ਭਗੌੜੀ ਮਹਿਲਾ ਕਾਬੂ

ਫ਼ਿਰੋਜ਼ਪੁਰ, 10 ਅਗਸਤ (ਗੁਰਿੰਦਰ ਸਿੰਘ)-ਥਾਣਾ ਸਿਟੀ ਪੁਲਿਸ ਨੇ 20 ਸਾਲ ਪੁਰਾਣੇ ਐਨ.ਡੀ.ਪੀ.ਐੱਸ ਦੇ ਇਕ ਮਾਮਲੇ ਵਿਚ ਭਗੌੜੀ ਮਹਿਲਾ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਜਾਣਕਾਰੀ ਦਿੰਦਿਆਂ ਥਾਣਾ ਸਿਟੀ ਫ਼ਿਰੋਜ਼ਪੁਰ ਦੇ ਮੁਖੀ ਇੰਸਪੈਕਟਰ ਮੋਹਿਤ ਧਵਨ ਨੇ ...

ਪੂਰੀ ਖ਼ਬਰ »

ਹੈਰੋਇਨ ਰੱਖਣ ਦੇ ਮਾਮਲੇ 'ਚ 3 ਵਿਰੁੱਧ ਮਾਮਲਾ ਦਰਜ

ਫ਼ਿਰੋਜ਼ਪੁਰ, 10 ਅਗਸਤ (ਰਾਕੇਸ਼ ਚਾਵਲਾ)-ਐੱਸ.ਐੱਸ.ਪੀ. ਫ਼ਿਰੋਜ਼ਪੁਰ ਸੁਰੇਂਦਰ ਲਾਂਬਾ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਥਾਣਾ ਕੈਂਟ ਪੁਲਿਸ ਵਲੋਂ ਤਿੰਨ ਵਿਅਕਤੀਆਂ ਨੂੰ ਹੈਰੋਇਨ ਰੱਖਣ ਦੇ ਮਾਮਲੇ ਵਿਚ ਨਾਮਜ਼ਦ ਕਰਦਿਆਂ ਮਾਮਲਾ ਦਰਜ ਕੀਤਾ ਹੈ | ਪੁਲਿਸ ਵਲੋਂ ...

ਪੂਰੀ ਖ਼ਬਰ »

ਖੇਤੀਬਾੜੀ ਸਭਾ ਮਹਿਮਾ ਨੇ ਰੁੱਖ ਲਗਾਓ, ਪੰਜਾਬ ਬਚਾਓ ਮੁਹਿੰਮ ਤਹਿਤ ਬੂਟੇ ਲਗਾਏ

ਫ਼ਿਰੋਜ਼ਪੁਰ, 10 ਅਗਸਤ (ਜਸਵਿੰਦਰ ਸਿੰਘ ਸੰਧੂ)-ਵਾਤਾਵਰਨ ਸੁਧਾਰਾਂ ਅਤੇ ਮੁੜ ਤੋਂ ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਲਈ ਅੱਗੇ ਆਉਂਦਿਆਂ ਖੇਤੀਬਾੜੀ ਸਹਿਕਾਰੀ ਸਭਾਵਾਂ ਵਲੋਂ ਸਹਿਕਾਰਤਾ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾ ਹੇਠ ਇਫਕੋ ਦੇ ਸਹਿਯੋਗ ਨਾਲ ਪੰਜਾਬ ਭਰ ...

ਪੂਰੀ ਖ਼ਬਰ »

ਪੰਜਾਬ ਸਰਕਾਰ ਨੇ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੇ 5-5 ਲੱਖ ਦੇ ਚੈੱਕ

ਫ਼ਿਰੋਜ਼ਪੁਰ, 10 ਅਗਸਤ (ਤਪਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਕਿਸਾਨੀ ਅੰਦੋਲਨ ਦੌਰਾਨ ਮਾਰੇ ਗਏ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਲਈ ਭੇਜੇ ਗਏ 5-5 ਲੱਖ ਰੁਪਏ ਦੀ ਰਾਸ਼ੀ ਦੇ ਚੈੱਕ ਡਿਪਟੀ ਕਮਿਸ਼ਨਰ ਅੰਮਿ੍ਤ ਸਿੰਘ ਦੇ ਹੁਕਮਾਂ ਅਨੁਸਾਰ ਤਹਿਸੀਲਦਾਰ ਸੁਖਦੀਪ ਕੌਰ ...

ਪੂਰੀ ਖ਼ਬਰ »

ਤਲਵੰਡੀ ਭਾਈ ਦੇ ਕੰਨਿਆ ਸਕੂਲ ਤੋਂ ਤਿਰੰਗਾ ਰੈਲੀ ਕੱਢੀ

ਤਲਵੰਡੀ ਭਾਈ, 10 ਅਗਸਤ (ਕੁਲਜਿੰਦਰ ਸਿੰਘ ਗਿੱਲ, ਰਵਿੰਦਰ ਸਿੰਘ ਬਜਾਜ)-ਆਜ਼ਾਦੀ ਕਾ ਅੰਮਿ੍ਤ ਮਹਾਂਉਤਸਵ ਤਹਿਤ ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤੋਂ ਤਿਰੰਗਾ ਰੈਲੀ ਕੱਢੀ ਗਈ | ਰੈਲੀ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਚਮਕੌਰ ਸਿੰਘ ਸਰਾਂ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ | ਰੈਲੀ ਦੀ ਆਰੰਭਤਾ ਸਮੇਂ ਸਕੂਲ ਦੇ ਵਿਹੜੇ ਵਿਚ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਚਮਕੌਰ ਸਿੰਘ ਸਰਾਂ ਆਜ਼ਾਦੀ ਦੇ ਸੰਗਰਾਮ ਦੀ ਜਾਣਕਾਰੀ ਦਿੰਦੇ ਹੋਏ ਦੇਸ਼ ਦੀ ਆਜ਼ਾਦੀ ਦੇ 75ਵੇਂ ਵਰ੍ਹੇ ਨੂੰ ਮਨਾਉਂਦਿਆਂ ਸਾਨੂੰ ਦੇਸ਼ ਪ੍ਰਤੀ ਆਪਣੇ ਫ਼ਰਜ਼ਾਂ ਨਿਭਾਉਣ ਦਾ ਪ੍ਰਣ ਲੈਣਾ ਚਾਹੀਦਾ ਹੈ | ਇਸ ਮੌਕੇ ਸਕੂਲ ਮੁਖੀ ਨਰਿੰਦਰ ਪਾਲ ਸਿੰਘ ਗਿੱਲ ਨੇ ਵੀ ਸੰਬੋਧਨ ਕੀਤਾ, ਜਿਸ ਉਪਰੰਤ ਚਮਕੌਰ ਸਿੰਘ ਸਰਾਂ ਨੇ ਤਿਰੰਗਾ ਰੈਲੀ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ | ਵਿਦਿਆਰਥਣਾਂ ਦੀ ਇਹ ਰੈਲੀ ਸਕੂਲ ਤੋਂ ਆਰੰਭ ਹੋ ਕੇ ਸ਼ਿਵ ਚੌਂਕ, ਮੇਨ ਬਾਜ਼ਾਰ, ਨਿੰਮ ਵਾਲਾ ਚੌਂਕ, ਨਹਿਰੂ ਰੋਡ, ਮੰਡੀ ਵਾਲਾ ਮੋੜ, ਜ਼ੀਰਾ ਰੋਡ, ਨਗਰ ਕੌਂਸਲ ਦਫ਼ਤਰ, ਖੋਸਾ ਦਲ ਸਿੰਘ ਰੋਡ ਆਦਿ ਖੇਤਰਾਂ ਵਿਚ ਹੁੰਦੀ ਹੋਈ ਸਕੂਲ ਪੁੱਜ ਕੇ ਸਮਾਪਤ ਹੋਈ | ਇਸ ਮੌਕੇ 'ਤੇ ਵਿਦਿਆਰਥਣਾਂ ਨੇ ਹੱਥਾਂ ਵਿਚ ਰਾਸ਼ਟਰੀ ਝੰਡੇ ਚੁੱਕੇ ਹੋਏ ਸਨ | ਇਸ ਮੌਕੇ ਸੁਖਵਿੰਦਰ ਗੁਲ੍ਹਾਟੀ ਲੈਕਚਰਾਰ, ਸੁਖਦੇਵ ਸਿੰਘ ਲੈਕਚਰਾਰ, ਮਾਸਟਰ ਸ਼ਮਸ਼ੇਰ ਸਿੰਘ ਸਮੇਤ ਸਮੁੱਚੇ ਸਕੂਲ ਸਟਾਫ਼ ਨੇ ਤਿਰੰਗਾ ਰੈਲੀ ਵਿਚ ਭਾਗ ਲਿਆ |

ਖ਼ਬਰ ਸ਼ੇਅਰ ਕਰੋ

 

ਸ਼ਰਾਬ ਮਿੱਲ ਖ਼ਿਲਾਫ਼ ਚੱਲ ਰਹੇ ਮੋਰਚੇ ਸੰਬੰਧੀ ਵਪਾਰਿਕ ਸੰਗਠਨਾਂ ਦੀ ਬੈਠਕ

ਤਲਵੰਡੀ ਭਾਈ, 10 ਅਗਸਤ (ਕੁਲਜਿੰਦਰ ਸਿੰਘ ਗਿੱਲ)-ਤਹਿਸੀਲ ਜ਼ੀਰਾ ਦੇ ਪਿੰਡ ਰਟੌਲ ਰੋਹੀ ਵਿਖੇ ਸਥਿਤ ਸ਼ਰਾਬ ਮਿੱਲ ਦੇ ਖ਼ਿਲਾਫ਼ ਚੱਲ ਰਹੇ ਮੋਰਚੇ ਦੇ ਆਗੂ ਸੰਦੀਪ ਸਿੰਘ ਢਿੱਲੋਂ, ਡਾ: ਹਰਿੰਦਰ ਸਿੰਘ ਸਾਧੂਵਾਲਾ, ਸ਼ਮਸ਼ੇਰ ਸਿੰਘ ਸਾਬਕਾ ਸਰਪੰਚ ਮਨਸੂਰਵਾਲ, ਹਰਪ੍ਰੀਤ ...

ਪੂਰੀ ਖ਼ਬਰ »

ਸਕੂਲ ਸਿੱਖਿਆ ਵਿਭਾਗ ਵਲੋਂ 'ਆਜ਼ਾਦੀ ਕਾ ਅੰਮਿ੍ਤ ਮਹਾਂਉਤਸਵ' ਅਧੀਨ ਪੈਦਲ ਤਿਰੰਗਾ ਮਾਰਚ

ਫ਼ਿਰੋਜ਼ਪੁਰ, 10 ਅਗਸਤ (ਤਪਿੰਦਰ ਸਿੰਘ)- ਸਕੂਲ ਸਿੱਖਿਆ ਵਿਭਾਗ ਫ਼ਿਰੋਜ਼ਪੁਰ ਵਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਏਕਮ (ਆਜ਼ਾਦੀ ਕਾ ਅੰਮਿ੍ਤ ਮਹਾਂਉਤਸਵ) ਅਧੀਨ ਆਜ਼ਾਦੀ ਦੇ 75 ਸਾਲਾਂ ਦਿਵਸ ਨੂੰ ਮਨਾਉਂਦੇ ਹੋਏ ਸਕੂਲ ਪੱਧਰ 'ਤੇ ਪੈਦਲ ਤਿਰੰਗਾ ਮਾਰਚ ਜੋ ...

ਪੂਰੀ ਖ਼ਬਰ »

ਵਿਪੁਲ ਨਾਰੰਗ ਜ਼ਿਲ੍ਹਾ ਲਾਇਬ੍ਰੇਰੀ ਫ਼ਿਰੋਜ਼ਪੁਰ ਪਹੁੰਚੇ

ਫ਼ਿਰੋਜ਼ਪੁਰ, 10 ਅਗਸਤ (ਤਪਿੰਦਰ ਸਿੰਘ)-ਜ਼ਿਲ੍ਹਾ ਲਾਇਬ੍ਰੇਰੀ ਵੈੱਲਫੇਅਰ ਸੁਸਾਇਟੀ ਫ਼ਿਰੋਜ਼ਪੁਰ ਦੀ ਹਫ਼ਤਾਵਾਰੀ ਮੀਟਿੰਗ ਹੋਈ, ਜਿਸ ਵਿਚ 'ਰੀਡਰ ਆਫ਼ ਦਾ ਡੇ' ਵਜੋਂ ਉੱਘੇ ਸਮਾਜ ਸੇਵੀ ਵਿਪੁਲ ਨਾਰੰਗ ਵਿਸ਼ੇਸ਼ ਤੌਰ 'ਤੇ ਪਹੁੰਚੇ, ਜਿਨ੍ਹਾਂ ਦਾ ਸੁਸਾਇਟੀ ...

ਪੂਰੀ ਖ਼ਬਰ »

ਵਾਤਾਵਰਨ ਸਾਂਭ-ਸੰਭਾਲ ਸੰਬੰਧੀ ਚਲਾਈ ਗਈ ਮੁਹਿੰਮ ਤਹਿਤ ਜੀ. ਓ. ਜੀ. ਲਗਾ ਰਹੇ ਬੂਟੇ

ਮੱਲਾਂਵਾਲਾ, 10 ਅਗਸਤ (ਸੁਰਜਨ ਸਿੰਘ ਸੰਧੂ, ਗੁਰਦੇਵ ਸਿੰਘ)-ਵਾਤਾਵਰਨ ਸਾਂਭ-ਸੰਭਾਲ ਸੰਬੰਧੀ ਪੰਜਾਬ ਸਰਕਾਰ ਵਲੋਂ ਚਲਾਈ ਮੁਹਿੰਮ ਤਹਿਤ ਜੀ.ਓ.ਜੀ. ਹਲਕਾ ਜ਼ੀਰਾ ਟੀਮ ਵਲੋਂ ਕਰਨਲ ਕਸ਼ਮੀਰ ਸਿੰਘ ਦੀ ਰਹਿਨੁਮਾਈ ਹੇਠ ਅੱਜ ਪਿੰਡ ਹਾਮਦ ਵਾਲਾ ਹਿਠਾੜ ਦੇ ਸਰਕਾਰੀ ...

ਪੂਰੀ ਖ਼ਬਰ »

ਦੇਸ਼ ਭਗਤੀ ਦੇ ਰੰਗ 'ਚ ਰੰਗੇ ਅਧਿਆਪਕਾਂ ਤੇ ਕੈਡਿਟਾਂ ਨੇ ਕੱਢੀ ਤਿਰੰਗਾ ਰੈਲੀ

ਫ਼ਿਰੋਜ਼ਪੁਰ, 10 ਅਗਸਤ (ਤਪਿੰਦਰ ਸਿੰਘ)-ਆਜ਼ਾਦੀ ਦੇ 75 ਸਾਲ ਪੂਰੇ ਹੋਣ 'ਤੇ ਦੇਸ਼ ਭਰ 'ਚ ਆਜ਼ਾਦੀ ਕਾ ਅੰਮਿ੍ਤ ਮਹਾਂਉਤਸਵ ਪ੍ਰੋਗਰਾਮ ਮਨਾਇਆ ਜਾ ਰਿਹਾ ਹੈ | ਇਸੇ ਤਹਿਤ ਬੁੱਧਵਾਰ ਨੂੰ ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫ਼ਿਰੋਜ਼ਪੁਰ ਸ਼ਹਿਰ ਵਲੋਂ ਕਾਲਜ ਦੇ ਚੇਅਰਮੈਨ ...

ਪੂਰੀ ਖ਼ਬਰ »

ਜੂਨੀਅਰ ਗੋਲਫ ਚੈਂਪੀਅਨਸ਼ਿਪ 'ਚ ਦਾਸ ਐਂਡ ਬ੍ਰਾਊਨ ਸਕੂਲ ਦੇ ਕੇਵਿਨ ਗੁਪਤਾ ਨੇ ਸੋਨੇ ਤੇ ਸਰਵਿਆ ਮਲਹੋਤਰਾ ਨੇ ਜਿੱਤੇ ਚਾਂਦੀ ਦੇ ਤਗਮੇ

ਫ਼ਿਰੋਜ਼ਪੁਰ, 10 ਅਗਸਤ (ਗੁਰਿੰਦਰ ਸਿੰਘ)-ਦਾਸ ਐਂਡ ਬਰਾਊਨ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਗੋਲਫ ਚੈਂਪੀਅਨਸ਼ਿਪ 'ਚ ਮੱਲਾਂ ਮਾਰਦਿਆਂ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ ਹੈ | ਪਿ੍ੰਸੀਪਲ ਯਚਨਾ ਚਾਵਲਾ ਨੇ ਦੱਸਿਆ ਕਿ ਫ਼ਿਰੋਜ਼ਪੁਰ ਦੇ ਗੋਲਫ ਕੋਰਸ ...

ਪੂਰੀ ਖ਼ਬਰ »

ਯੁਵਕ ਸੇਵਾਵਾਂ ਵਿਭਾਗ ਨਾਲ ਸੰਬੰਧਿਤ ਰੈੱਡ ਰਿਬਨ ਕਲੱਬਾਂ ਦੀ ਜ਼ਿਲ੍ਹਾ ਐਡਵੋਕੇਸੀ ਮੀਟਿੰਗ

ਫ਼ਿਰੋਜ਼ਪੁਰ, 10 ਅਗਸਤ (ਗੁਰਿੰਦਰ ਸਿੰਘ)-ਯੁਵਕ ਸੇਵਾਵਾਂ ਵਿਭਾਗ ਫ਼ਿਰੋਜ਼ਪੁਰ ਦੀ ਸਰਪ੍ਰਸਤੀ ਹੇਠ ਚੱਲ ਰਹੇ ਜ਼ਿਲੇ੍ਹ ਦੇ ਸਮੂਹ ਰੈੱਡ ਰਿਬਨ ਕਲੱਬ ਸਾਲ 2022-23 ਦੌਰਾਨ ਘੱਟੋ-ਘੱਟ ਇਕ ਖ਼ੂਨਦਾਨ ਕੈਂਪ ਲਗਾਉਣਗੇ | ਇਹ ਨਿਰਦੇਸ਼ ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ...

ਪੂਰੀ ਖ਼ਬਰ »

ਸਕੂਲੀ ਵਿਦਿਆਰਥੀਆਂ ਨੇ 75ਵੇਂ ਆਜ਼ਾਦੀ ਦਿਹਾੜੇ 'ਤੇ ਸਾਈਕਲ ਰੈਲੀ ਕੱਢੀ

ਮਖੂ, 10 ਅਗਸਤ (ਵਰਿੰਦਰ ਮਨਚੰਦਾ)-ਮਖੂ ਦੇ ਨਜ਼ਦੀਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੀਰ ਮੁਹੰਮਦ ਦੇ ਸਕੂਲ ਦੇ ਵਿਦਿਆਰਥੀਆਂ ਨੇ ਡਿਪਟੀ ਕਮਿਸ਼ਨਰ ਅੰਮਿ੍ਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਚਮਕੌਰ ਸਿੰਘ, ਉਪ ਜ਼ਿਲ੍ਹਾ ...

ਪੂਰੀ ਖ਼ਬਰ »

ਸਰਕਾਰੀ ਹਾਈ ਸਕੂਲ ਕੜਮਾਂ ਨੇ ਪਿੰਡ 'ਚ ਕੱਢੀ ਤਿਰੰਗਾ ਰੈਲੀ

ਮਮਦੋਟ, 10 ਅਗਸਤ (ਸੁਖਦੇਵ ਸਿੰਘ ਸੰਗਮ)-ਆਜਾਦੀ ਦੇ 75 ਸਾਲਾ ਜਸ਼ਨਾਂ ਨੂੰ ਸਮਰਪਿਤ ਸਰਕਾਰੀ ਹਾਈ ਸਕੂਲ ਕੜਮਾਂ ਵਿਖੇ ਤਿਰੰਗਾ ਰੈਲੀ ਕੱਢੀ ਗਈ, ਜਿਸ ਵਿਚ '75 ਸਾਲਾ ਆਜ਼ਾਦੀ ਦਿਵਸ ਮਨਾਵਾਂਗੇ ਹਰ ਘਰ ਝੰਡਾ ਲਹਿਰਾਵਾਂਗੇ' ਦਾ ਨਾਅਰਾ ਦਿੱਤਾ ਗਿਆ | ਇਸ ਵਿਚ ਸਕੂਲ ਦੇ ਸਾਰੇ ...

ਪੂਰੀ ਖ਼ਬਰ »

ਕਾਂਗਰਸ ਜ਼ਿਲ੍ਹੇ ਭਰ 'ਚ ਕੱਢੇਗੀ 75ਵੀਂ ਤਿਰੰਗਾ ਗੌਰਵ ਯਾਤਰਾ-ਛਾਬੜਾ

ਫ਼ਿਰੋਜ਼ਪੁਰ, 10 ਅਗਸਤ (ਜਸਵਿੰਦਰ ਸਿੰਘ ਸੰਧੂ)-ਦੇਸ਼ ਦੇ 75ਵੇਂ ਆਜ਼ਾਦੀ ਦਿਹਾੜੇ ਦੇ ਜਸ਼ਨਾਂ ਨੂੰ ਮਨਾਉਣ ਲਈ ਦੇਸ਼ ਵਾਸੀਆਂ ਨੂੰ ਦੇਸ਼ ਭਗਤੀ ਦੇ ਰੰਗ 'ਚ ਰੰਗਣ ਲਈ ਕਾਂਗਰਸ ਵਲੋਂ 75ਵੀਂ ਤਿਰੰਗਾ ਗੌਰਵ ਯਾਤਰਾਵਾਂ ਕੱਢੀਆਂ ਜਾ ਰਹੀਆਂ ਹਨ, ਜਿਸ ਤਹਿਤ ਜ਼ਿਲ੍ਹਾ ...

ਪੂਰੀ ਖ਼ਬਰ »

ਫ਼ਿਰੋਜ਼ਪੁਰ-ਜ਼ੀਰਾ ਮਾਰਗ 'ਤੇ ਪਿੰਡ ਸ਼ੇਰ ਖਾਂ ਦੀ ਹੱਡਾ-ਰੋੜੀ ਤੋਂ ਲੋਕ ਪੇ੍ਰਸ਼ਾਨ

ਕੁੱਲਗੜ੍ਹੀ, 10 ਅਗਸਤ (ਸੁਖਜਿੰਦਰ ਸਿੰਘ ਸੰਧੂ)-ਫ਼ਿਰੋਜ਼ਪੁਰ-ਜ਼ੀਰਾ ਮਾਰਗ 'ਤੇ ਪਿੰਡ ਸ਼ੇਰ ਖਾਂ ਦੇ ਨਜ਼ਦੀਕ ਸੜਕ ਉੱਪਰ ਬਣੀ ਹੱਡਾ-ਰੋੜੀ ਕਾਰਨ ਆਸ-ਪਾਸ ਦੇ ਲੋਕਾਂ ਨੂੰ ਭਾਰੀ ਪੇ੍ਰਸ਼ਾਨੀ ਆ ਰਹੀ ਹੈ | ਲੰਪੀ ਚਮੜੀ ਰੋਗ ਕਾਰਨ ਪਸੂਆਂ ਦੇ ਮਰਨ ਦੀ ਗਿਣਤੀ ਕਾਫ਼ੀ ਵੱਧ ...

ਪੂਰੀ ਖ਼ਬਰ »

ਵਿਭਾਗੀ ਪ੍ਰੀਖਿਆ ਕਾਰਨ 19 ਵੱਖ-ਵੱਖ ਕਾਡਰਾਂ ਦੇ ਹਜ਼ਾਰਾਂ ਮੁਲਾਜ਼ਮਾਂ ਦੀਆਂ ਸਾਲਾਨਾ ਤਰੱਕੀਆਂ 'ਤੇ ਲੱਗੀ ਰੋਕ

ਗੁਰੂਹਰਸਹਾਏ, 10 ਅਗਸਤ (ਹਰਚਰਨ ਸਿੰਘ ਸੰਧੂ)-ਸਿੱਖਿਆ ਵਿਭਾਗ ਵਲੋਂ ਜਾਰੀ ਕੀਤੇ ਨੋਟੀਫ਼ਿਕੇਸ਼ਨ ਰਾਹੀਂ 7 ਜੂਨ 2018 ਤੋਂ ਬਾਅਦ ਨਵ-ਨਿਯੁਕਤ ਅਤੇ ਪਦਉੱਨਤ ਹੋਏ ਟੀਚਿੰਗ ਅਤੇ ਨਾਨ ਟੀਚਿੰਗ ਮੁਲਾਜ਼ਮਾਂ ਤੇ ਕਰਮਚਾਰੀਆਂ ਨੂੰ ਵਿਭਾਗੀ ਪ੍ਰੀਖਿਆ ਦੇਣ ਦੇ ਜਾਰੀ ਕੀਤੇ ...

ਪੂਰੀ ਖ਼ਬਰ »

ਕੋਟ ਕਰੋੜ ਕਲਾਂ ਵਿਖੇ 15 ਤੋਂ ਕਾਰਜਸ਼ੀਲ ਹੋਵੇਗਾ ਆਮ ਆਦਮੀ ਮੁਹੱਲਾ ਕਲੀਨਿਕ-ਵਿਧਾਇਕ ਦਹੀਆ

ਤਲਵੰਡੀ ਭਾਈ, 10 ਅਗਸਤ (ਕੁਲਜਿੰਦਰ ਸਿੰਘ ਗਿੱਲ)-ਪਿੰਡ ਕੋਟ ਕਰੋੜ ਕਲਾਂ ਵਿਖੇ ਪੰਜਾਬ ਸਰਕਾਰ ਵਲੋਂ ਆਮ ਆਦਮੀ ਮੁਹੱਲਾ ਕਲੀਨਿਕ ਸਥਾਪਿਤ ਕੀਤਾ ਜਾ ਰਿਹਾ ਹੈ, ਜੋ 75ਵੇਂ ਆਜ਼ਾਦੀ ਦਿਵਸ ਮੌਕੇ 15 ਅਗਸਤ ਤੋਂ ਕਾਰਜਸ਼ੀਲ ਹੋ ਜਾਵੇਗਾ ਅਤੇ ਇਸ ਮੁਹੱਲਾ ਕਲੀਨਿਕ ਅੰਦਰ ਲੋਕਾਂ ...

ਪੂਰੀ ਖ਼ਬਰ »

ਕੋਰੋਨਾ ਦੇ ਮਿਲੇ 11 ਹੋਰ ਮਾਮਲੇ

ਫ਼ਿਰੋਜ਼ਪੁਰ, 10 ਅਗਸਤ (ਜਸਵਿੰਦਰ ਸਿੰਘ ਸੰਧੂ)-ਕੋਰੋਨਾ ਮਹਾਂਮਾਰੀ ਨੇ ਅੱਜ ਜ਼ਿਲ੍ਹਾ ਫ਼ਿਰੋਜ਼ਪੁਰ ਅੰਦਰ 11 ਹੋਰ ਵਿਅਕਤੀਆਂ ਨੂੰ ਆਪਣੇ ਕਲਾਵੇ 'ਚ ਲੈ ਲੈਣ ਦੀ ਇਹ ਸੂਚਨਾ ਮਿਲੀ ਹੈ, ਜਿਸ ਦੀ ਪੁਸ਼ਟੀ ਸਿਹਤ ਵਿਭਾਗ ਵਲੋਂ ਕਰ ਦਿੱਤੀ ਗਈ ਹੈ | ਵਿਭਾਗ ਦੇ ਬੁਲਾਰੇ ਨੇ ...

ਪੂਰੀ ਖ਼ਬਰ »

ਮਾਪਿਆਂ ਦੀ ਸਹਿਮਤੀ ਨਾਲ ਕਰਵਾਇਆ ਵਿਆਹ ਹੀ ਸਹੀ ਫ਼ੈਸਲਾ ਹੈ-ਸੀ.ਜੇ.ਐਮ ਮਿਸ ਏਕਤਾ ਉੱਪਲ

ਫ਼ਿਰੋਜ਼ਪੁਰ, 10 ਅਗਸਤ (ਰਾਕੇਸ਼ ਚਾਵਲਾ)-ਸੀ.ਜੇ.ਐਮ. ਮਿਸ ਏਕਤਾ ਉੱਪਲ ਸਹਿਤ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਫ਼ਿਰੋਜ਼ਪੁਰ ਵਲੋਂ ਆਰ.ਐੱਸ.ਡੀ. ਰਾਜ ਰਤਨ ਸਕੂਲ ਫ਼ਿਰੋਜ਼ਪੁਰ ਵਿਖੇ ਤੀਜ ਦੇ ਤਿਉਹਾਰ ਮੌਕੇ 'ਤੇ ਘਰੋਂ ਭੱਜਣ ਵਾਲੇ ਨਵਵਿਆਹੁਤਾ ਬੱਚਿਆਂ ...

ਪੂਰੀ ਖ਼ਬਰ »

ਪਸ਼ੂਆਂ 'ਚ ਲੰਪੀ ਚਮੜੀ ਬਿਮਾਰੀ ਕਾਰਨ ਲੋਕਾਂ 'ਚ ਡਰ ਦਾ ਮਾਹੌਲ

ਫ਼ਿਰੋਜ਼ਸ਼ਾਹ, 10 ਅਗਸਤ (ਸਰਬਜੀਤ ਸਿੰਘ ਧਾਲੀਵਾਲ)-ਕੋਵਿਡ ਤੋਂ ਬਾਅਦ ਹੁਣ ਪਸ਼ੂਆਂ 'ਚ ਵੱਡੀ ਪੱਧਰ 'ਤੇ ਫੈਲ ਰਹੀ ਲੰਪੀ ਚਮੜੀ ਬਿਮਾਰੀ ਨਾਲ ਪਸ਼ੂਆਂ ਖ਼ਾਸ ਕਰ ਗਾਵਾਂ ਦੇ ਮੌਤ ਦਰ ਦਿਨੋ-ਦਿਨ ਵੱਧ ਰਹੀ ਹੈ, ਜਦ ਕਿ ਮੱਝਾਂ 'ਤੇ ਇਸ ਬਿਮਾਰੀ ਦਾ ਹਮਲਾ ਦੇਖਣ ਨੂੰ ਨਹੀਂ ...

ਪੂਰੀ ਖ਼ਬਰ »

ਨੌਜਵਾਨ ਨੇ 18 ਸਾਲਾ ਲੜਕੀ ਨੂੰ ਮਾਰੀ ਗੋਲੀ

ਗੁਰੂਹਰਸਹਾਏ, 10 ਅਗਸਤ (ਕਪਿਲ ਕੰਧਾਰੀ)-ਗੁਰੂਹਰਸਹਾਏ ਵਿਖੇ ਦੇਰ ਰਾਤ ਜੋਗੀਆਂ ਵਾਲੇ ਮੁਹੱਲੇ ਵਿਚ ਇਕ 18 ਸਾਲਾ ਲੜਕੀ ਨੂੰ ਇਕ ਨੌਜਵਾਨ ਵਲੋਂ ਗੋਲੀ ਮਾਰੇ ਜਾਣ ਦੀ ਖਬਰ ਹੈ | ਜਾਣਕਾਰੀ ਅਨੁਸਾਰ ਰਾਤ ਦੱਸ ਵਜੇ ਦੇ ਕਰੀਬ ਇਕ ਨੌਜਵਾਨ ਜੋ ਕਿ ਜੋਗੀਆਂ ਵਾਲੇ ਮੁਹੱਲੇ 'ਚ ...

ਪੂਰੀ ਖ਼ਬਰ »

ਤੀਆਂ ਦੇ ਤਿਉਹਾਰ ਦੌਰਾਨ ਔਰਤਾਂ ਨੇ ਰਵਾਇਤੀ ਪੰਜਾਬੀ ਸੱਭਿਆਚਾਰ ਦਾ ਰੰਗ ਬੰਨਿ੍ਹਆ

ਜ਼ੀਰਾ, 10 ਅਗਸਤ (ਮਨਜੀਤ ਸਿੰਘ ਢਿੱਲੋਂ)-ਸਥਾਨਿਕ ਫ਼ਿਰੋਜ਼ਪੁਰ ਰੋਡ ਵਿਖੇ ਇੱਕ ਰੰਗਾਰੰਗ ਪ੍ਰੋਗਰਾਮ ਕਰਵਾ ਕੇ ਸ਼ਹਿਰ ਦੇ ਵੱਖ-ਵੱਖ ਏਰੀਆਂ ਤੋਂ ਇਕੱਤਰ ਔਰਤਾਂ ਨੇ ਸਾਵਣ ਮਹੀਨੇ ਨੂੰ ਮੁੱਖ ਰੱਖਦਿਆਂ ਤੀਆਂ ਦਾ ਤਿਉਹਾਰ ਰਵਾਇਤੀ ਢੰਗ ਨਾਲ ਮਨਾਇਆ ਅਤੇ ਪੁਰਾਣੀਆਂ ...

ਪੂਰੀ ਖ਼ਬਰ »

ਜ਼ਿਲ੍ਹਾ ਕਚਹਿਰੀ 'ਚ ਵਕੀਲ ਦਾ ਏ. ਸੀ. ਅਤੇ ਮਾਈਕ੍ਰੋਵੇਵ ਚੋਰੀ

ਫ਼ਿਰੋਜ਼ਪੁਰ, 10 ਅਗਸਤ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਕੈਂਟ ਪੁਲਿਸ ਦੀ ਨਾਕਾਮੀ ਦਾ ਖ਼ਮਿਆਜ਼ਾ ਜ਼ਿਲ੍ਹਾ ਕਚਹਿਰੀ ਦੇ ਖੁਸ਼ਵੰਤ ਸਿੰਘ ਕੰਬੋਜ ਵਕੀਲ ਨੂੰ ਵੀ ਭੁਗਤਣਾ ਪਿਆ, ਜਿਨ੍ਹਾਂ ਦਾ ਏ.ਸੀ ਅਤੇ ਮਾਈਕ੍ਰੋਵੇਵ ਅਣਪਛਾਤਿਆਂ ਵਲੋਂ ਚੋਰੀ ਕਰ ਲਿਆ ਗਿਆ | ਦੱਸਣਯੋਗ ...

ਪੂਰੀ ਖ਼ਬਰ »

ਸਿਹਤ ਵਿਭਾਗ ਵਲੋਂ ਡੀ-ਵਾਰਮਿੰਗ ਦਿਵਸ 'ਤੇ ਕੰਟੋਨਮੈਂਟ ਬੋਰਡ ਸਕੂਲ ਵਿਖੇ ਜਾਗਰੂਕਤਾ ਸਭਾ ਕੀਤੀ

ਫ਼ਿਰੋਜ਼ਪੁਰ, 10 ਅਗਸਤ (ਜਸਵਿੰਦਰ ਸਿੰਘ ਸੰਧੂ)-ਆਜ਼ਾਦੀ ਕਾ ਅੰਮਿ੍ਤ ਮਹਾਂਉਤਸਵ ਨੂੰ ਸਮਰਪਿਤ ਸਿਹਤ ਵਿਭਾਗ ਫ਼ਿਰੋਜ਼ਪੁਰ ਵਲੋਂ ਰਾਸ਼ਟਰੀ ਡੀ-ਵਾਰਮਿੰਗ ਦਿਵਸ ਮੌਕੇ ਸਕੂਲੀ ਬੱਚਿਆਂ ਨੂੰ ਅਲਬੈਂਡਾਜ਼ੋਲ ਦੀਆਂ ਗੋਲੀਆਂ ਦਿੱਤੀਆਂ ਗਈਆਂ | ਇਸ ਮੌਕੇ ਐੱਸ.ਐਮ.ਓ. ਡਾ: ...

ਪੂਰੀ ਖ਼ਬਰ »

ਵੱਖ-ਵੱਖ ਹਲਵਾਈਆਂ ਦੀਆਂ ਦੁਕਾਨਾਂ ਦੀ ਕੀਤੀ ਚੈਕਿੰਗ

ਫ਼ਿਰੋਜ਼ਪੁਰ, 10 ਅਗਸਤ (ਜਸਵਿੰਦਰ ਸਿੰਘ ਸੰਧੂ)-ਹਰਵਿੰਦਰ ਸਿੰਘ ਫੂਡ ਸੇਫ਼ਟੀ ਅਫ਼ਸਰ ਵਲੋਂ ਫ਼ਿਰੋਜ਼ਪੁਰ ਸ਼ਹਿਰ ਅਤੇ ਫ਼ਿਰੋਜ਼ਪੁਰ ਛਾਉਣੀ ਵਿਖੇ ਵੱਖ-ਵੱਖ ਹਲਵਾਈਆਂ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਅਤੇ ਖਾਣ-ਪੀਣ ਵਾਲੀਆਂ ਮਠਿਆਈਆਂ ਦੇ ਅਲੱਗ-ਅਲੱਗ 8 ...

ਪੂਰੀ ਖ਼ਬਰ »

ਗਰਭਵਤੀ ਔਰਤਾਂ ਜਣੇਪੇ ਲਈ ਸਰਕਾਰੀ ਹਸਪਤਾਲ ਨੂੰ ਪਹਿਲ ਦੇਣ-ਐੱਸ.ਐਮ.ਓ.

ਗੁਰੂਹਰਸਹਾਏ, 10 ਅਗਸਤ (ਕਪਿਲ ਕੰਧਾਰੀ)-ਡਾ: ਕਰਨਵੀਰ ਕੌਰ ਸੀਨੀਅਰ ਮੈਡੀਕਲ ਅਫ਼ਸਰ ਸੀ.ਐਚ.ਸੀ. ਗੁਰੂਹਰਸਹਾਏ ਦੀ ਰਹਿਨੁਮਾਈ ਹੇਠ ਬਲਾਕ ਗੁਰੂਹਰਸਹਾਏ 'ਚ ਸੁਰੱਖਿਅਤ ਤੇ ਗੁਣਵੱਤਾਪੂਰਨ ਜੱਚਾ-ਬੱਚਾ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ, ...

ਪੂਰੀ ਖ਼ਬਰ »

ਰੱਖੜੀ ਤਿਆਰ ਕਰਨ ਸੰਬੰਧੀ ਮੁਕਾਬਲੇ ਕਰਵਾਏ

ਜ਼ੀਰਾ, 10 ਅਗਸਤ (ਮਨਜੀਤ ਸਿੰਘ ਢਿੱਲੋਂ)-ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਰੱਖੜੀ ਨੂੰ ਮੁੱਖ ਰੱਖਦਿਆਂ ਪੈਰਾਡਾਈਜ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜ਼ੀਰਾ ਵਲੋਂ ਵਿਦਿਆਰਥੀਆਂ ਅੰਦਰ ਛੁਪੀ ਕਲਾ ਨੂੰ ਬਾਹਰ ਕੱਢਣ ਲਈ ਹੱਥਾਂ ਨਾਲ ਰੱਖੜੀ ਤਿਆਰ ਕਰਨ ਸੰਬੰਧੀ ਹਾਊਸ ...

ਪੂਰੀ ਖ਼ਬਰ »

ਆਜ਼ਾਦੀ ਕਾ ਅੰਮਿ੍ਤ ਮਹਾਂਉਤਸਵ ਤਹਿਤ ਜ਼ਿਲ੍ਹਾ ਪੱਧਰੀ ਮੁਕਾਬਲਿਆਂ 'ਚ ਸਰਕਾਰੀ ਸਕੂਲ ਮਨਸੂਰਦੇਵਾ ਦੇ ਬੱਚੇ ਛਾਏ

ਜ਼ੀਰਾ, 10 ਅਗਸਤ (ਮਨਜੀਤ ਸਿੰਘ ਢਿੱਲੋਂ)-ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਆਜ਼ਾਦੀ ਦੇ 75 ਸਾਲਾਂ ਨੂੰ ਸਮਰਪਿਤ 'ਆਜ਼ਾਦੀ ਕਾ ਅੰਮਿ੍ਤ ਮਹਾਂਉਤਸਵ' ਤਹਿਤ ਸਿੱਖਿਆ ਵਿਭਾਗ ਪੰਜਾਬ ਵਲੋਂ ਕਰਵਾਏ ਜਾ ਰਹੇ ਵਿੱਦਿਅਕ ਮੁਕਾਬਲਿਆਂ 'ਚ ਸਰਕਾਰੀ ਹਾਈ ਸਮਾਰਟ ਸਕੂਲ ...

ਪੂਰੀ ਖ਼ਬਰ »

ਮਾਤਾ ਗੁਜਰੀ ਪਬਲਿਕ ਸਕੂਲ ਨੇ ਮਨਾਇਆ ਰੱਖੜੀ ਦਾ ਤਿਉਹਾਰ

ਗੁਰੂਹਰਸਹਾਏ, 10 ਅਗਸਤ (ਹਰਚਰਨ ਸਿੰਘ ਸੰਧੂ)- ਮਾਤਾ ਗੁਜਰੀ ਪਬਲਿਕ ਸਕੂਲ ਚੱਕ ਸੁਹੇਲੇ ਵਾਲਾ ਵਲੋਂ ਹਰ ਤਿਉਹਾਰ ਨੇ ਬਹੁਤ ਉਤਸ਼ਾਹ ਤੇ ਰੀਤੀ-ਰਿਵਾਜ਼ ਨਾਲ ਮਨਾਇਆ ਜਾਂਦਾ ਹੈ ਤਾਂ ਕਿ ਵਿਦਿਆਰਥੀਆਂ ਆਪਣੇ ਅਮੀਰ ਵਿਰਸੇ 'ਤੇ ਇਤਿਹਾਸ ਨਾਲ ਜੁੜੇ ਰਹਿਣ | ਇਸੇ ਤਰ੍ਹਾਂ ...

ਪੂਰੀ ਖ਼ਬਰ »

ਰਿਸ਼ੀ ਕੁਮਾਰ ਬਬਲੂ ਐੱਮ.ਡੀ. ਟਰੱਕ ਯੂਨੀਅਨ ਜ਼ੀਰਾ ਦੇ ਪ੍ਰਧਾਨ ਬਣੇ

ਜ਼ੀਰਾ, 10 ਅਗਸਤ (ਮਨਜੀਤ ਸਿੰਘ ਢਿੱਲੋਂ)-ਦੀ ਟਰੱਕ ਆਪ੍ਰੇਟਰ ਯੂਨੀਅਨ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਹਲਕਾ ਵਿਧਾਇਕ ਨਰੇਸ਼ ਕਟਾਰੀਆ ਅਤੇ ਯੂਥ ਆਗੂ ਸ਼ੰਕਰ ਕਟਾਰੀਆ ਵਲੋਂ ਟਰੱਕ ਯੂਨੀਅਨ ਦੀ ਗਠਿਤ ਕੀਤੀ ਕਮੇਟੀ ਵਿਚ ਪਹਿਲਾਂ ਤੋਂ ਪ੍ਰਧਾਨ ਸਾਹਿਲ ਭੂਸ਼ਨ, ...

ਪੂਰੀ ਖ਼ਬਰ »

'ਹਰ ਘਰ ਤਿਰੰਗਾ, ਘਰ-ਘਰ ਤਿਰੰਗਾ' ਮੁਹਿੰਮ ਤਹਿਤ ਵਿਦਿਆਰਥੀ ਵੱਖ-ਵੱਖ ਗਤੀਵਿਧੀਆਂ 'ਚ ਲੈ ਰਹੇ ਹਨ ਭਾਗ

ਗੁਰੂਹਰਸਹਾਏ, 10 ਅਗਸਤ (ਕਪਿਲ ਕੰਧਾਰੀ)-ਸਥਾਨਕ ਸ਼ਹਿਰ ਦੇ ਫ਼ਰੀਦਕੋਟ ਰੋਡ 'ਤੇ ਸਥਿਤ ਰਾਜ ਕਰਨੀ ਗਲਹੋਤਰਾ ਡੀ.ਏ.ਵੀ.ਸੀਨੀਅਰ ਸੈਕੰਡਰੀ ਪਬਲਿਕ ਸਕੂਲ 'ਚ ਪਿ੍ੰਸੀਪਲ ਅਮਿਤ ਓਬਰਾਏ ਦੀ ਅਗਵਾਈ ਹੇਠ 'ਹਰ ਘਰ ਤਿਰੰਗਾ, ਘਰ-ਘਰ ਤਿਰੰਗਾ ਮੁਹਿੰਮ ਨੂੰ ਮੁੱਖ ਰੱਖਦੇ ਹੋਏ ...

ਪੂਰੀ ਖ਼ਬਰ »

'ਆਪ' ਆਗੂਆਂ ਵਲੋਂ ਸਰਹੱਦੀ ਖੇਤਰ ਦੀਆਂ 11 ਪੰਚਾਇਤਾਂ ਦੇ ਸਰਪੰਚਾਂ ਨਾਲ ਬੈਠਕ

ਫ਼ਿਰੋਜ਼ਪੁਰ, 10 ਅਗਸਤ (ਕੁਲਬੀਰ ਸਿੰਘ ਸੋਢੀ)-ਵਿਧਾਨ ਸਭਾ ਹਲਕਾ ਫ਼ਿਰੋਜ਼ਪੁਰ ਸ਼ਹਿਰੀ ਵਿਧਾਇਕ ਰਣਬੀਰ ਸਿੰਘ ਭੁੱਲਰ ਦੇ ਦਿਸ਼ਾ-ਨਿਰਦੇਸ਼ 'ਤੇ 'ਆਪ' ਆਗੂ ਗੁਰਜੀਤ ਸਿੰਘ ਚੀਮਾ ਤੇ ਕਿੱਕਰ ਸਿੰਘ ਕੁਤਬੇਵਾਲਾ ਵਲੋਂ ਸਰਹੱਦੀ ਖੇਤਰ ਦੇ ਪਿੰਡਾਂ (ਗੱਟੀਆਂ) ਦੀਆਂ 11 ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX