ਤਾਜਾ ਖ਼ਬਰਾਂ


ਕੋਲਕਾਤਾ : ਬੀ.ਐਸ.ਐਫ ਨੇ ਵਾਹਨ ਨੂੰ ਰੋਕ ਕੇ 4.20 ਕਰੋੜ ਰੁਪਏ ਦੇ 8.3 ਕਿਲੋ ਸੋਨੇ ਦੇ ਬਿਸਕੁਟਾਂ ਸਮੇਤ ਇਕ ਵਿਅਕਤੀ ਨੂੰ ਕੀਤਾ ਕਾਬੂ
. . .  1 day ago
ਅਜਨਾਲਾ 'ਚ ਅੰਮ੍ਰਿਤਸਰ ਸ਼ਹਿਰੀ ਪੁਲਿਸ ਦੀ ਦਸਤਕ, ਵੱਡੇ ਮਾਮਲੇ 'ਚ ਹੋ ਸਕਦੀ ਛਾਪੇਮਾਰੀ
. . .  1 day ago
ਅਜਨਾਲਾ ,2 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਦੇਰ ਸ਼ਾਮ ਅਜਨਾਲਾ ਸ਼ਹਿਰ ਅੰਦਰ ਅੰਮ੍ਰਿਤਸਰ ਸ਼ਹਿਰੀ ਪੁਲਸ ਵਲੋਂ ਦਸਤਕ ਦਿੱਤੀ ਗਈ ਹੈ I ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਸ਼ਹਿਰੀ ਪੁਲਿਸ ਵਲੋਂ ਬੀਤੇ ...
ਛੱਤੀਸਗੜ੍ਹ : ਬੀਜਾਪੁਰ ਵਿਚ ਮੁਕਾਬਲੇ ਤੋਂ ਬਾਅਦ ਚਾਰ ਮਾਓਵਾਦੀਆਂ ਦੀਆਂ ਲਾਸ਼ਾਂ ਅਤੇ ਹਥਿਆਰ ਬਰਾਮਦ
. . .  1 day ago
ਰੂਸ ਨੇ ਯੂਕਰੇਨ ਗੱਲਬਾਤ ਲਈ ਬਾਈਡਨ ਦੀਆਂ ਸ਼ਰਤਾਂ ਨੂੰ ਕੀਤਾ ਰੱਦ
. . .  1 day ago
ਸਿੱਖਿਆ ਬੋਰਡ ਵਲੋਂ ਫ਼ਰਵਰੀ/ਮਾਰਚ 2023 ਵਿਚ ਕਰਵਾਈਆਂ ਜਾਣ ਵਾਲੀਆਂ 5ਵੀਂ, 8ਵੀ, 10ਵੀਂ ਅਤੇ 12ਵੀਂ ਦੀਆਂ ਸਲਾਨਾ ਪ੍ਰੀਖਿਆਵਾਂ ਦੀਆਂ ਮਿਤੀਆਂ ਨਿਰਧਾਰਤ
. . .  1 day ago
ਐੱਸ. ਏ. ਐੱਸ. ਨਗਰ, 2 ਦਸੰਬਰ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਫ਼ਰਵਰੀ/ਮਾਰਚ 2023 ਵਿਚ ਕਰਵਾਈਆਂ ਜਾਣ ਵਾਲੀਆਂ 5ਵੀਂ, 8ਵੀਂ, 10ਵੀਂ ਅਤੇ 12ਵੀਂ ਸ਼੍ਰੇਣੀਆਂ ਦੀਆਂ ਸਲਾਨਾ...
ਰਾਜਸਥਾਨ ਦੇ ਲੋਕ ਰਾਹੁਲ ਗਾਂਧੀ ਦੀ ਉਡੀਕ ਕਰ ਰਹੇ ਹਨ- ਅਸ਼ੋਕ ਗਹਿਲੋਤ
. . .  1 day ago
ਜੈਪੁਰ, 2 ਦਸੰਬਰ- ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ 4 ਦਸੰਬਰ ਨੂੰ ਰਾਜਸਥਾਨ ਪੁੱਜ ਰਹੀ ਹੈ। ਇਸ ਮੌਕੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਆਜ਼ਾਦੀ ...
ਫ਼ਿਲਹਾਲ ਕਾਂਗਰਸੀ ਹਾਂ, ਸਮਾਂ ਆਉਣ ’ਤੇ ਦੱਸਾਂਗੀ -ਪ੍ਰਨੀਤ ਕੌਰ
. . .  1 day ago
ਜ਼ੀਰਕਪੁਰ, 2 ਦਸੰਬਰ (ਹੈਪੀ ਪੰਡਵਾਲਾ)- ਇਸ ਸਮੇਂ ਪੰਜਾਬ ਵਿਚ ਸਾਡੇ ਪਰਿਵਾਰ ਦੀ ਜੋ ਵੀ ਹੈਸੀਅਤ ਹੈ, ਇਹ ਸਭ ਲੋਕਾਂ ਦੀ ਦੇਣ ਹੈ ਤੇ ਲੋਕਾਂ ਦੇ ਇਸ ਪਿਆਰ ਦਾ ਕੋਈ ਮੁੱਲ ਨਹੀਂ ਦਿੱਤਾ ਜਾ ਸਕਦਾ। ਮੈਂ ਅਗਾਂਹ ਵੀ ਇਸ ਰਿਸਤੇ ਨੂੰ ਹੋਰ...
ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਵਲੋਂ ਜਗਮੀਤ ਸਿੰਘ ਬਰਾੜ ਨੂੰ ਨੋਟਿਸ
. . .  1 day ago
ਚੰਡੀਗੜ੍ਹ, 2 ਦਸੰਬਰ- ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਨੇ ਜਗਮੀਤ ਸਿੰਘ ਬਰਾੜ ਨੂੰ ਨੋਟਿਸ ਜਾਰੀ ਕੀਤਾ ਹੈ ਅਤੇ 6 ਦਸੰਬਰ ਨੂੰ ਅਨੁਸ਼ਾਸਨੀ ਕਮੇਟੀ ਸਾਹਮਣੇ...
ਬਹੁਕਰੋੜੀ ਟੈਂਡਰ ਘੁਟਾਲੇ ਵਿਚ ਨਾਮਜ਼ਦ ਸਾਬਕਾ ਮੰਤਰੀ ਆਸ਼ੂ ਦੇ ਨਿੱਜੀ ਸਹਾਇਕ ਦੀ ਅਗਾਉਂ ਜ਼ਮਾਨਤ ਅਰਜ਼ੀ ਸੁਪਰੀਮ ਕੋਰਟ ਵਲੋਂ ਰੱਦ
. . .  1 day ago
ਲੁਧਿਆਣਾ, 2 ਦਸੰਬਰ (ਪਰਮਿੰਦਰ ਸਿੰਘ ਆਹੂਜਾ)- ਬਹੁਕਰੋੜੀ ਟੈਂਡਰ ਘੁਟਾਲੇ ਵਿਚ ਨਾਮਜ਼ਦ ਸਾਬਕਾ ਮੰਤਰੀ ਆਸ਼ੂ ਦੇ ਨਿੱਜੀ ਸਹਾਇਕ ਇੰਦਰਜੀਤ ਸਿੰਘ ਇੰਦੀ ਦੀ ਅਗਾਊਂ ਜ਼ਮਾਨਤ ਦੀ...
ਜੈਵੀਰ ਸ਼ੇਰਗਿੱਲ ਭਾਜਪਾ ਦੇ ਕੌਮੀ ਬੁਲਾਰੇ ਨਿਯੁਕਤ
. . .  1 day ago
ਜੈਵੀਰ ਸ਼ੇਰਗਿੱਲ ਭਾਜਪਾ ਦੇ ਕੌਮੀ ਬੁਲਾਰੇ ਨਿਯੁਕਤ
ਗੁਜਰਾਤ ਚੋਣਾਂ 'ਚ ਬਹੁਮਤ ਹਾਸਲ ਕਰਾਂਗੇ : ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ
. . .  1 day ago
ਅੰਮ੍ਰਿਤਸਰ ਜ਼ਿਲ੍ਹਾ ਕਚਹਿਰੀ ’ਚ ਪੇਸ਼ੀ ਭੁਗਤਣ ਆਏ ਕੈਦੀ ਵਲੋਂ ਭੱਜਣ ਦੀ ਕੋਸ਼ਿਸ
. . .  1 day ago
ਅੰਮ੍ਰਿਤਸਰ, 2 ਦਸੰਬਰ (ਰੇਸ਼ਮ ਸਿੰਘ)- ਅੰਮ੍ਰਿਤਸਰ ਜ਼ਿਲ੍ਹਾ ਕਚਹਿਰੀ ’ਚ ਪੇਸ਼ੀ ਭੁਗਤਣ ਆਏ ਕੈਦੀ ਵਲੋਂ ਭੱਜਣ ਦੀ ਕੋਸ਼ਿਸ ਕੀਤੀ ਗਈ, ਪਰ ਮੌਕੇ ’ਤੇ ਮੌਜੂਦ ਲੋਕਾਂ ਅਤੇ ਪੁਲਿਸ ਮੁਲਾਜ਼ਮਾਂ
ਭਾਜਪਾ ਵਲੋਂ ਕੈਪਟਨ ਤੇ ਸੁਨੀਲ ਜਾਖੜ ਨੂੰ ਅਹਿਮ ਜ਼ਿੰਮੇਵਾਰੀ, ਕੌਮੀ ਕਾਰਜਕਾਰਨੀ ਦੇ ਮੈਂਬਰ ਨਿਯੁਕਤ
. . .  1 day ago
ਨਵੀਂ ਦਿੱਲੀ, 2 ਦਸੰਬਰ- ਭਾਜਪਾ ਵਲੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਸੰਸਦ ਮੈਂਬਰ ਸੁਨੀਲ...
ਪੰਜਾਬ ਸਰਕਾਰ ਮੁਹੱਲਾ ਕਲੀਨਿਕਾਂ ਦੇ ਨਾਂਅ ’ਤੇ ਆਰ. ਐਮ. ਪੀ. ਡਾਕਟਰਾਂ ਨੂੰ ਉਜਾੜਨ ਦੀ ਕੋਸ਼ਿਸ਼ ਨਾ ਕਰੇ- ਡਾ ਰਾਜੇਸ਼ ਸ਼ਰਮਾ
. . .  1 day ago
ਸੰਧਵਾਂ, 2 ਦਸੰਬਰ (ਪ੍ਰੇਮੀ ਸੰਧਵਾਂ)- ਬਲਾਕ ਬੰਗਾ 295 ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਪਿੰਡ ਸੰਧਵਾਂ ਵਿਖੇ ਇਕਾਈ ਆਗੂ ਡਾ. ਹਰਭਜਨ ਸਿੰਘ ਸੰਧੂ ਦੀ ਅਗਵਾਈ ’ਚ ਹੋਈ ਇਕੱਤਰਤਾ ਦੌਰਾਨ ਪ੍ਰਧਾਨ ਡਾ. ਰਾਜੇਸ਼ ਸ਼ਰਮਾ ਬੰਗਾ...
ਜਿਉਂਦ ਮਾਈਨਰ ਰਜਵਾਹੇ ’ਚ ਪਾੜ ਪੈ ਜਾਣ ਕਾਰਨ ਕਣਕ ਦੀ ਫ਼ਸਲ ਪਾਣੀ ’ਚ ਡੁੱਬੀ
. . .  1 day ago
ਤਪਾ ਮੰਡੀ,2 ਦਸੰਬਰ (ਪ੍ਰਵੀਨ ਗਰਗ)- ਬਰਨਾਲਾ ਬਠਿੰਡਾ ਮੁੱਖ ਮਾਰਗ ’ਤੇ ਮਹਿਤਾ ਕੱਟ ਨਜ਼ਦੀਕੀ ਜਿਉਂਦ ਮਾਈਨਰ ਰਜਵਾਹੇ ’ਚ ਪਾੜ ਪੈ ਜਾਣ ਕਾਰਨ 7 ਏਕੜ ਦੇ ਕਰੀਬ...
ਚੋਰਾਂ ਨੇ ਸਕੂਲ ਨੂੰ ਵੀ ਨਹੀਂ ਬਖ਼ਸ਼ਿਆ
. . .  1 day ago
ਚੌਗਾਵਾਂ, 2 ਦਸੰਬਰ (ਗੁਰਵਿੰਦਰ ਸਿੰਘ ਕਲਸੀ)- ਬੀਤੀ ਰਾਤ ਚੋਰਾਂ ਵਲੋਂ ਸਰਕਾਰੀ ਐਲੀਮੈਂਟਰੀ ਸਕੂਲ ਸੋੜੀਆ ਦੇ ਜਿੰਦਰੇ ਤੋੜਕੇ ਜ਼ਰੂਰੀ ਸਮਾਨ ਚੋਰੀ ਕਰਕੇ ਲੈ ਜਾਣ ਦੀ ਖ਼ਬਰ ਹੈ। ਇਸ ਸੰਬੰਧੀ ਸਕੂਲ ਦੀ...
ਪੰਜਾਬ ਪੁਲਿਸ ਦੇ 22 ਕਰਮਚਾਰੀ ਬਤੌਰ ਸੁਪਰਡੈਂਟ ਗ੍ਰੇਡ-2 ਕੀਤੇ ਗਏ ਪਦ ਉੱਨਤ
. . .  1 day ago
ਚੰਡੀਗੜ੍ਹ, 2 ਦਸੰਬਰ-ਪੰਜਾਬ ਸਰਕਾਰ ਵਲੋਂ ਪੰਜਾਬ ਪੁਲਿਸ 'ਚ ਕੰਮ ਕਰ ਰਹੇ ਸੀਨੀਅਰ ਸਹਾਇਕ ਦੀ ਸੀਨੀਅਰਤਾ ਦੀ ਸੂਚੀ ਦੇ ਆਧਾਰ 'ਤੇ ਪੁਲਿਸ ਵਿਭਾਗ ਵਲੋਂ ਗਠਿਤ ਕਮੇਟੀ ਦੁਆਰਾ ਸੁਪਰਡੈਂਟ ਗ੍ਰੇਡ-2 ਦੇ ਕਾਡਰ ਵਿਚ 22 ਕਰਮਚਾਰੀਆਂ ਨੂੰ ਪੇਅ ਬੈਂਡ ਰੁਪਏ ਸਮੇਤ ਬਣਦੇ ਭੱਤਿਆਂ ਦੇ ਪ੍ਰਤੀ ਮਹੀਨਾ ਵਿਚ...
ਹਰਿਆਣਾ ਸਰਕਾਰ ਵਲੋਂ ਗੁਰੂ ਘਰਾਂ ’ਚ ਸਰਕਾਰੀ ਦਖ਼ਲ ਬਰਦਾਸ਼ਤ ਨਹੀਂ- ਐਡਵੋਕੇਟ ਧਾਮੀ
. . .  1 day ago
ਅੰਮ੍ਰਿਤਸਰ, 2 ਦਸੰਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਹਰਿਆਣਾ ਸਰਕਾਰ ਵਲੋਂ ਨਾਮਜ਼ਦ ਕੀਤੀ ਗਈ 38 ਮੈਂਬਰੀ ਐਡਹਾਕ ਹਰਿਆਣਾ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਮੂਲੋਂ ਰੱਦ...
ਜੰਮੂ ਕਸ਼ਮੀਰ :ਐਲ.ਓ.ਸੀ. ਦੇ ਆਲੇ-ਦੁਆਲੇ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਦੌਰਾਨ ਹਥਿਆਰ ਤੇ ਸ਼ੱਕੀ ਵਸਤੂਆਂ ਬਰਾਮਦ
. . .  1 day ago
ਸ੍ਰੀਨਗਰ, 2 ਦਸੰਬਰ-ਆਰਮੀ 8 ਆਰ.ਆਰ. ਅਤੇ ਜੰਮੂ-ਕਸ਼ਮੀਰ ਪੁਲਿਸ ਦੀਆਂ ਪਾਰਟੀਆਂ ਨੇ ਅੱਜ ਐਲ.ਓ.ਸੀ. ਦੇ ਆਲੇ-ਦੁਆਲੇ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਈ। ਤਲਾਸ਼ੀ ਦੌਰਾਨ 2 ਏ.ਕੇ.-74 ਰਾਈਫਲਾਂ, 2 ਏ.ਕੇ. ਮੈਗਜ਼ੀਨ, ਏ.ਕੇ. ਦੇ 117 ਰੌਂਦ, 2 ਚੀਨੀ ਪਿਸਤੌਲ...
ਦਿੱਲੀ ਨਗਰ ਨਿਗਮ ਚੋਣਾਂ ਨੂੰ ਲੈ ਕੇ ਵੱਖ-ਵੱਖ ਪੋਲਿੰਗ ਬੂਥਾਂ 'ਤੇ 30,000 ਸੁਰੱਖਿਆ ਕਰਮਚਾਰੀ ਕੀਤੇ ਜਾਣਗੇ ਤਾਇਨਾਤ
. . .  1 day ago
ਨਵੀਂ ਦਿੱਲੀ, 2 ਦਸੰਬਰ-ਦਿੱਲੀ ਪੁਲਿਸ ਦੇ ਅਧਿਕਾਰੀ ਐਸ.ਪੀ. ਹੁੱਡਾ ਨੇ ਕਿਹਾ ਕਿ ਦਿੱਲੀ ਨਗਰ ਨਿਗਮ ਚੋਣਾਂ ਨੂੰ ਲੈ ਕੇ ਵੱਖ-ਵੱਖ ਪੋਲਿੰਗ ਬੂਥਾਂ 'ਤੇ 30,000 ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਜਾਣਗੇ। ਨਾਜ਼ੁਕ...
ਸਮੁੰਦਰੀ ਸਰਹੱਦਾਂ ਦੀ ਰੱਖਿਆ ਲਈ ਮਜ਼ਬੂਤ ਜਲ ਸੈਨਾ ਸਮੇਂ ਦੀ ਮੁੱਖ ਲੋੜ- ਰੱਖਿਆ ਮੰਤਰੀ
. . .  1 day ago
ਮਹਾਂਰਾਸ਼ਟਰ, 2 ਦਸੰਬਰ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੁੰਬਈ ਵਿਚ ਰੱਖਿਆ ਸ਼ਿਪਯਾਰਡ ’ਚ ਰੱਖਿਆ ਮੰਤਰਾਲੇ ਲਈ ਸਲਾਹਕਾਰ ਕਮੇਟੀ ਦੀ ਇਕ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇੱਥੇ ਬੋਲਦਿਆਂ...
ਗਿ੍ਫ਼ਤਾਰ ਕੀਤਾ ਗਿਆ ਹਰਪ੍ਰੀਤ ਸਿੰਘ ਹੈਪੀ ਨਿਰਦੋਸ਼- ਪਰਿਵਾਰਕ ਮੈਂਬਰ
. . .  1 day ago
ਓਠੀਆਂ, 2 ਦਸੰਬਰ (ਗੁਰਵਿੰਦਰ ਸਿੰਘ ਛੀਨਾ)- ਕੌਮੀ ਜਾਂਚ ਏਜੰਸੀ ਵਲੋਂ ਦਿੱਲੀ ਤੋਂ ਗਿ੍ਫ਼ਤਾਰ ਕੀਤੇ ਗਏ ਜ਼ਿਲ੍ਹਾ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਪਿੰਡ ਮਿਆਦੀਆਂ ਦੇ ਰਹਿਣ ਵਾਲੇ ਅੱਤਵਾਦੀ ਹਰਪ੍ਰੀਤ ਸਿੰਘ ਮਲੇਸ਼ੀਆ ਜੋ ਲੁਧਿਆਣਾ ਬੰਬ...
ਫੀਫਾ ਵਿਸ਼ਵ ਕੱਪ 'ਚ ਅੱਜ ਦੱਖਣੀ ਕੋਰੀਆ-ਪੁਰਤਗਾਲ, ਘਾਨਾ-ਉਰੂਗੁਏ, ਕੈਮਰੂਨ-ਬ੍ਰਾਜ਼ੀਲ ਤੇ ਸਰਬੀਆ-ਸਵਿਟਜ਼ਰਲੈਂਡ ਦੇ ਮੈਚ
. . .  1 day ago
ਦੋਹਾ, 2 ਦਸੰਬਰ-ਫੀਫਾ ਫੁੱਟਬਾਲ ਵਿਸ਼ਵ ਕੱਪ 'ਚ ਅੱਜ ਕੋਰੀਆ ਅਤੇ ਪੁਰਤਗਾਲ ਦਾ ਮੈਚ ਰਾਤ 8.30, ਘਾਨਾ ਅਤੇ ਉਰੂਗੁਏ ਦਾ ਰਾਤ 8.30, ਕੈਮਰੂਨ ਅਤੇ ਬ੍ਰਾਜ਼ੀਲ ਦਾ ਰਾਤ 12.30 ਅਤੇ ਸਰਬੀਆ-ਸਵਿਟਜ਼ਰਲੈਂਡ...
ਗੋਲਡੀ ਬਰਾੜ ਨੂੰ ਜਲਦ ਲਿਆਂਦਾ ਜਾਵੇਗਾ ਭਾਰਤ-ਭਗਵੰਤ ਮਾਨ
. . .  1 day ago
ਚੰਡੀਗੜ੍ਹ, 2 ਦਸੰਬਰ-ਮੂਸੇਵਾਲਾ ਹੱਤਆਕਾਂਡ ਦੇ ਮਾਸਟਰਮਾਈਂਡ ਗੋਲਡੀ ਬਰਾੜ ਨੂੰ ਕੈਲੇਫੋਰਨੀਆ ਪੁਲਿਸ ਵਲੋਂ ਹਿਰਾਸਤ 'ਚ ਲਏ ਜਾਣ 'ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਬਿਆਨ ਵਿਚ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਮੁਖੀ ਹੋਣ ਦੇ ਨਾਤੇ ਮੈਂ ਤਸਦੀਕ...
ਦਿੱਲੀ ਨਗਰ ਨਿਗਮ ਚੋਣਾਂ ਵਾਲੇ ਦਿਨ ਮੈਟਰੋ ਸੇਵਾ ਸਵੇਰੇ 4 ਵਜੇ ਤੋਂ ਹੋਵੇਗੀ ਸ਼ੁਰੂ
. . .  1 day ago
ਨਵੀਂ ਦਿੱਲੀ, 2 ਦਸੰਬਰ-ਡੀ.ਐਮ.ਆਰ.ਸੀ. ਅਨੁਸਾਰ 4 ਦਸੰਬਰ ਨੂੰ ਦਿੱਲੀ ਨਗਰ ਨਿਗਮ ਚੋਣਾਂ ਦੇ ਦਿਨ, ਸਾਰੀਆਂ ਲਾਈਨਾਂ 'ਤੇ ਦਿੱਲੀ ਮੈਟਰੋ ਰੇਲ ਸੇਵਾਵਾਂ ਸਾਰੇ ਟਰਮੀਨਲ ਸਟੇਸ਼ਨਾਂ ਤੋਂ ਸਵੇਰੇ 4 ਵਜੇ ਤੋਂ ਸ਼ੁਰੂ ਹੋਣਗੀਆਂ। ਸਾਰੀਆਂ ਲਾਈਨਾਂ 'ਤੇ ਸਵੇਰੇ 6 ਵਜੇ ਤੱਕ 30 ਮਿੰਟ ਦੇ ਅੰਤਰਾਲ ਨਾਲ ਰੇਲ ਗੱਡੀਆਂ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 28 ਸਾਉਣ ਸੰਮਤ 554
ਵਿਚਾਰ ਪ੍ਰਵਾਹ: ਬਦਲਾ ਲੈਣ ਦੀ ਖ਼ੁਸ਼ੀ ਕੁਝ ਦੇਰ, ਪਰ ਮੁਆਫ਼ ਕਰਨ ਦਾ ਮਾਣ ਸਾਰੀ ਉਮਰ ਰਹਿੰਦਾ ਹੈ। -ਟੈਗੋਰ

ਲੋਕ ਮੰਚ

ਦਿਨੋ ਦਿਨ ਵਧ ਰਿਹਾ ਜੰਕ ਫੂਡ ਖਾਣ ਦਾ ਰੁਝਾਨ

ਬਾਹਰਲੇ ਮੁਲਕਾਂ ਵਿਚ ਮਿਲਾਵਟ ਬਿਲਕੁਲ ਵੀ ਨਹੀਂ ਹੈ। ਇਸ ਕਰਕੇ ਉਨ੍ਹਾਂ ਮੁਲਕਾਂ ਦੇ ਲੋਕ ਇਨ੍ਹਾਂ ਨੂੰ ਆਪਣੇ ਖਾਣੇ ਵਿਚ ਤਰਜੀਹ ਦਿੰਦੇ ਹਨ। ਉਹ ਲੋਕ ਬਿਮਾਰੀਆਂ ਦੇ ਸ਼ਿਕਾਰ ਬਹੁਤ ਘੱਟ ਹੁੰਦੇ ਹਨ। ਸਾਡੇ ਦੇਸ਼ ਵਿਚ ਮਿਲਾਵਟ ਦਾ ਬਹੁਤ ਬੋਲਬਾਲਾ ਹੈ। ਅੱਜਕਲ੍ਹ ...

ਪੂਰੀ ਖ਼ਬਰ »

ਲੋਕ-ਚੇਤਨਾ ਦਾ ਹੋਕਾ ਦੇ ਰਿਹਾ ਭਾਈ ਬਰਿੰਦਰ ਸਿੰਘ ਮਸੀਤੀ

ਅੰਮ੍ਰਿਤਧਾਰੀ ਖਾਲਸਾ, ਸਿੱਧੀ ਜਿਹੀ ਬੰਨ੍ਹੀ ਨੀਲੀ ਦਸਤਾਰ, ਗਲ ਕੇਸਰੀ ਕੁੜਤਾ, ਚਿੱਟਾ ਪਜਾਮਾ, ਮੋਢੇ 'ਤੇ ਪਾਇਆ ਕਾਲਾ ਬੈਗ, ਬੜੀ ਚੁਸਤੀ-ਫੁਰਤੀ ਨਾਲ ਸਾਈਕਲ ਤੇ ਸਵਾਰ ਅਜਿਹਾ ਬੰਦਾ ਤੁਹਾਨੂੰ ਕਿਤੇ ਮਿਲੇ ਤਾਂ ਪੂਰੀ ਤਰ੍ਹਾਂ ਸੰਭਵ ਹੈ ਕਿ ਉਹ ਸਮਾਜ ਦੀ ਸੇਵਾ ਵਿਚ ਜੁਟਿਆ ਬਰਿੰਦਰ ਸਿੰਘ ਮਸੀਤੀ ਹੀ ਹੋਵੇਗਾ। ਨੇਤਰ ਦਾਨ, ਖੂਨ-ਦਾਨ ਤੇ ਸਰੀਰ-ਦਾਨ ਪ੍ਰਤੀ ਸਮਾਜ ਵਿਚ ਚੇਤਨਾ ਲਹਿਰ ਪੈਦਾ ਕਰਨਾ ਇਸ ਗੁਰੂ ਦੇ ਖਾਲਸੇ ਨੇ ਆਪਣੀ ਜ਼ਿੰਦਗੀ ਦਾ ਮਿਸ਼ਨ ਬਣਾਇਆ ਹੋਇਆ ਹੈ। 62 ਸਾਲਾਂ ਦੀ ਉਮਰ ਨੂੰ ਢੁੱਕੇ ਮਸੀਤੀ ਨੂੰ ਲੋਕ-ਸੇਵਾ ਦੇ ਰਾਹ ਤੁਰਿਆਂ 18 ਸਾਲ ਹੋ ਗਏ ਹਨ। ਮੈਂ 2013 ਤੋਂ ਉਸ ਦੇ ਸੰਪਰਕ ਵਿਚ ਹਾਂ। ਮੇਰੇ ਪਿਤਾ ਸ.ਅਮਰ ਸਿੰਘ ਨੇ ਵੀ ਮੌਤ ਉਪਰੰਤ ਆਪਣਾ ਸਰੀਰ ਦਾਨ ਕੀਤਾ ਹੋਇਆ ਸੀ, ਜੋ ਇਸ ਟੀਮ ਦੇ ਯੋਗਦਾਨ ਨਾਲ ਹੀ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਪਹੁੰਚਾਇਆ ਗਿਆ। ਅੱਜ ਵੀ ਮਾਨਵਤਾ ਦੇ ਰਾਹ ਤੁਰੇ ਭਾਈ ਮਸੀਤੀ ਦੀ ਚਾਲ-ਢਾਲ ਤੇ ਆਪਣੇ ਫ਼ਰਜ਼ਾਂ ਪ੍ਰਤੀ ਇਮਾਨਦਾਰੀ ਪਹਿਲਾਂ ਵਰਗੀ ਹੀ ਹੈ।
ਅਜਿਹੀ ਲੋਕ ਸੇਵਾ ਦੇ ਰਾਹ ਤੁਰਨ ਦੀ ਪ੍ਰੇਰਨਾ ਭਾਈ ਮਸੀਤੀ ਨੂੰ, ਸ. ਉੱਜਲ ਸਿੰਘ ਜੋ ਉਸ ਸਮੇਂ ਭਾਈ ਘਨੱਈਆ ਟਰੱਸਟ ਦੇ ਚੇਅਰਮੈਨ ਸਨ, ਤੋਂ ਪ੍ਰਾਪਤ ਹੋਈ। ਉਸ ਸਮੇਂ ਤੋਂ ਹੀ ਉਹ 'ਨੇਤਰਦਾਨ ਸੰਸਥਾ ਹੁਸ਼ਿਆਰਪੁਰ' ਨਾਲ ਜੁੜਿਆ ਹੋਇਆ ਹੈ। ਪ੍ਰੋ. ਬਹਾਦਰ ਸਿੰਘ ਸੁਨੇਤ ਤੇ ਡਾ. ਕੇਵਲ ਸਿੰਘ ਸਾਬਕਾ ਡਿਪਟੀ ਡਾਇਰੈਕਟਰ ਦੀ ਅਗਵਾਈ ਵਿਚ ਕੰਮ ਕਰਦਿਆਂ, ਉਹ ਅੱਜ ਵੀ ਨੇਤਰਦਾਨ, ਖ਼ੂਨਦਾਨ ਤੇ ਸਰੀਰ ਦਾਨ ਸਬੰਧੀ ਪਿੰਡ-ਪਿੰਡ ਜਾ ਕੇ, ਲੋਕਾਂ ਦੇ ਭਰਮ ਦੂਰ ਕਰਕੇ ਲੋਕ-ਚੇਤਨਾ ਪੈਦਾ ਕਰ ਰਿਹਾ ਹੈ।
ਉਹ ਆਪਣੇ ਸਾਈਕਲ 'ਤੇ ਸਵਾਰ ਹੋ ਕੇ, ਲਗਭਗ 30 ਕਿਲੋਮੀਟਰ ਦਾ ਸਫਰ ਰੋਜ਼ ਕਰਦਾ ਹੈ। ਟਾਂਡਾ, ਭੋਗਪੁਰ ਤੇ ਭੁੰਗਾ ਬਲਾਕਾਂ ਵਿਚ ਨੇਤਰਦਾਨ ਸੰਬੰਧੀ ਪ੍ਰਚਾਰ ਕਰਦਿਆਂ, ਉਸ ਨੇ ਆਪਣੀ ਟੀਮ ਨਾਲ ਹੁਣ ਤੱਕ 29 ਪਰਿਵਾਰਾਂ ਵਲੋਂ ਆਪਣੇ ਸੰਬੰਧੀਆਂ ਦੀਆਂ ਦਾਨ ਕੀਤੀਆਂ 58 ਅੱਖਾਂ, ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਪਹੁੰਚਾਉਣ ਦਾ ਉਪਰਾਲਾ ਕੀਤਾ ਹੈ। ਇਹ ਅੱਖਾਂ ਨੇਤਰਹੀਣਾਂ ਨੂੰ ਮੁਫ਼ਤ ਵਿਚ ਦਿੱਤੀਆਂ ਜਾਂਦੀਆਂ ਹਨ। ਜ਼ਿਲ੍ਹਾ ਹੁਸ਼ਿਆਰਪੁਰ ਵਲੋਂ ਹੁਣ ਤੱਕ 1054 ਅੱਖਾਂ ਦਾ ਯੋਗਦਾਨ ਪਾਇਆ ਗਿਆ ਹੈ।
ਭਾਈ ਬਰਿੰਦਰ ਸਿੰਘ ਅਨੁਸਾਰ, ਮੌਤ ਉਪਰੰਤ 6 ਤੋਂ 8 ਘੰਟਿਆਂ ਦੇ ਵਿਚ ਵਿਚ ਅੱਖਾਂ ਕਿਸੇ ਮਾਹਿਰ ਵਲੋਂ ਲੈਣੀਆਂ ਜ਼ਰੂਰੀ ਹਨ, ਤੇ 24 ਤੋਂ 36 ਘੰਟਿਆਂ ਦੇ ਸਮੇਂ ਵਿਚ ਇਹ ਅੱਖਾਂ ਨੇਤਰਹੀਣਾਂ ਨੂੰ ਪਾਈਆਂ ਜਾਣੀਆਂ ਜ਼ਰੂਰੀ ਹਨ। ਨਿਸ਼ਕਾਮ ਸੇਵਕ ਭਾਈ ਮਸੀਤੀ ਨੂੰ ਸਮੇਂ ਸਮੇਂ ਤੇ ਸਰਕਾਰ ਵਲੋਂ ਸਨਮਾਨ ਦੇ ਕੇ ਵੀ ਨਿਵਾਜਿਆ ਗਿਆ ਹੈ। ਇਸ ਸਾਲ ਵੀ ਪੰਜਾਬ ਸਰਕਾਰ ਨੇ ਉਨ੍ਹਾਂ ਦੇ ਵਿਲੱਖਣ ਯੋਗਦਾਨ ਨੂੰ ਦੇਖਦਿਆਂ, ਭਾਈ ਮਸੀਤੀ ਦਾ ਨਾਂਅ ਸਟੇਟ ਐਵਾਰਡ ਲਈ ਚੁਣਿਆ ਹੈ। ਜੋ 15 ਅਗਸਤ ਨੂੰ ਦਿੱਤਾ ਜਾਵੇਗਾ।
ਕੇਵਲ ਲੋਕਾਂ ਲਈ ਪ੍ਰਚਾਰ ਹੀ ਉਸ ਦਾ ਮਕਸਦ ਨਹੀਂ , ਸਗੋਂ ਆਪਣੇ ਆਪ ਨੂੰ ਵੀ ਉਸ ਨੇ ਇਸ ਖੇਤਰ ਨੂੰ ਸਮਰਪਿਤ ਕੀਤਾ ਹੋਇਆ ਹੈ । ਉਹ ਬਹੁਤ ਵਾਰ ਖੂਨਦਾਨ ਕਰ ਚੁੱਕਾ ਹੈ ਤੇ ਅਜੇ ਕੁਝ ਦਿਨ ਪਹਿਲਾਂ ਹੀ ਉਸ ਨੇ ਆਪਣੀ ਧੀ ਸਮੇਤ ਖੂਨਦਾਨ ਕਰਕੇ ਮਾਨਵਤਾ ਪ੍ਰਤੀ ਆਪਣਾ ਫਰਜ਼ ਨਿਭਾਇਆ ਹੈ। ਉਸ ਦੀ ਇੱਛਾ ਹੈ ਕਿ ਜਿਊਂਦੇ ਜੀਅ ਉਸ ਦਾ ਹਰ ਪਲ ਲੋਕ-ਸੇਵਾ ਦੇ ਲੇਖੇ ਲੱਗੇ ਤੇ ਮਰਨ ਉਪਰੰਤ ਉਸ ਦੇ ਸਰੀਰ ਦਾ ਹਰ ਅੰਗ ਕਿਸੇ ਲੋੜਵੰਦ ਦੇ ਲੇਖੇ ਲੱਗੇ। ਆਪਣੇ ਲਈ ਤਾਂ ਹਰ ਕੋਈ ਜਿਊਂਦਾ ਹੈ ਪਰ ਮਾਨਵਤਾ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਵਾਲੇ ਵਿਰਲੇ ਹੀ ਹਨ ਤੇ ਅਜਿਹੇ ਵਿਰਲਿਆਂ ਵਿਚੋਂ ਹੀ ਹੈ ਭਾਈ ਬਰਿੰਦਰ ਸਿੰਘ ਮਸੀਤੀ।
-ਮੋਬਾਈਲ : 98153-56086

ਖ਼ਬਰ ਸ਼ੇਅਰ ਕਰੋ

 

ਪਲਾਸਟਿਕ 'ਤੇ ਪਾਬੰਦੀ ਖ਼ੁਦ ਲਾਗੂ ਕਰੀਏ

ਭਾਰਤ ਵਿਚ ਪਲਾਸਟਿਕ ਵਸਤਾਂ ਦੀ ਮੰਗ ਦਿਨ-ਬਦਿਨ ਵਧਦੀ ਜਾ ਰਹੀ ਹੈ। ਪਲਾਸਟਿਕ ਇਕ ਅਜਿਹਾ ਉਤਪਾਦ ਹੈ, ਜਿਸ ਦੀ ਵਰਤੋਂ ਸੰਸਾਰ ਭਰ ਵਿਚ ਹੋ ਰਹੀ ਹੈ। ਪਲਾਸਟਿਕ ਦਾ ਮੁਢਲਾ ਪਦਾਰਥ ਪੌਲੀਮਰ ਹੈ। ਪੋਲੀਸਟਰਾਈਲੀਨ ਤੋਂ ਥਰਮਾਕੋਲ ਦੀਆਂ ਵਸਤਾਂ ਤਿਆਰ ਕੀਤੀਆਂ ਜਾਂਦੀਆਂ ...

ਪੂਰੀ ਖ਼ਬਰ »

ਪੜ੍ਹਾਈ ਚੰਗਾ ਇਨਸਾਨ ਬਣਨ ਲਈ ਵੀ ਜ਼ਰੂਰੀ

ਅੱਜ ਦੇ ਸਮੇਂ ਵਿਚ ਹਰ ਇਕ ਇਨਸਾਨ ਦਾ ਪੜ੍ਹਿਆ-ਲਿਖਿਆ ਹੋਣਾ ਬਹੁਤ ਜ਼ਰੂਰੀ ਹੈ। ਅਸੀਂ ਆਪਣੇ ਬੱਚੇ ਨੂੰ ਪੜ੍ਹਾਈ ਸਿਰਫ਼ ਇਸ ਲਈ ਨਾ ਕਰਵਾਈਏ ਕਿ ਉਹ ਵੱਡਾ ਹੋ ਕੇ ਨੌਕਰੀ ਲੱਗੇਗਾ ਬਲਕਿ ਪੜ੍ਹਾਈ ਇਸ ਲਈ ਵੀ ਜ਼ਰੂਰੀ ਹੈ ਕਿ ਸਾਡਾ ਬੱਚਾ ਚੰਗੀ ਪੜ੍ਹਾਈ ਕਰਕੇ ਇਕ ਚੰਗਾ ...

ਪੂਰੀ ਖ਼ਬਰ »

ਮੁਫ਼ਤ ਸਹੂਲਤਾਂ ਨਹੀਂ, ਰੁਜ਼ਗਾਰ ਦਿਓ

ਪੰਜਾਬ ਸਰਕਾਰ ਨੇ ਔਰਤਾਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਦਿੱਤੀ ਹੈ। ਇਸ ਦਾ ਉਹ ਔਰਤਾਂ ਫ਼ਾਇਦਾ ਲੈ ਰਹੀਆਂ ਹਨ ਜੋ ਨੌਕਰੀ ਕਰਦੀਆਂ ਹਨ। ਅਰਾਮ ਨਾਲ ਆਪਣੀ ਤਨਖ਼ਾਹ ਵਿਚੋਂ ਕਿਰਾਇਆ ਖਰਚ ਸਕਦੀਆਂ ਹਨ। ਘਰੇਲੂ ਔਰਤ ਨੂੰ ਤਾਂ ਘਰੋਂ ਕੰਮ-ਕਾਜ ਵਿਚੋਂ ਹੀ ਫੁਰਸਤ ਨਹੀਂ ਮਿਲਦੀ। ...

ਪੂਰੀ ਖ਼ਬਰ »

ਸਿਹਤ ਕਰਮੀਆਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ

ਸਿਹਤ ਕਰਮੀ ਭਾਵੇਂ ਔਰਤ ਹੈ ਜਾਂ ਮਰਦ ਸਾਡੇ ਸਮਾਜ ਦੀ ਰੀੜ੍ਹ ਦੀ ਹੱਡੀ ਹਨ। ਇਨ੍ਹਾਂ ਤੋਂ ਬਿਨਾਂ ਸਿਹਤਮੰਦ ਸਮਾਜ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਕੋਰੋਨਾ ਮਹਾਂਮਾਰੀ ਦੌਰਾਨ ਸਾਡੇ ਸਮਾਜ ਅਤੇ ਸਰਕਾਰਾਂ ਨੇ ਇਨ੍ਹਾਂ ਨੂੰ ਕੋਰੋਨਾ ਯੋਧੇ ਨਾਂਅ ਦਾ ਖਿਤਾਬ ...

ਪੂਰੀ ਖ਼ਬਰ »

ਕਾਮਯਾਬੀ ਲਈ ਨਜ਼ਰੀਏ ਦਾ ਮਹੱਤਵ....

ਹਰ ਚੀਜ਼ ਦੀ ਸ਼ੁਰੂਆਤ ਨਜ਼ਰੀਏ ਤੋਂ ਹੁੰਦੀ ਹੈ। ਨਜ਼ਰੀਏ ਦਾ ਮਤਲਬ ਦਿਮਾਗ਼ ਦੀ ਉਹ ਆਦਤ ਹੈ ਜੋ ਸਮੇਂ-ਸਮੇਂ ਨਾਲ ਸਾਡੇ ਅੰਦਰ ਵਿਕਸਿਤ ਹੁੰਦੀ ਰਹਿੰਦੀ ਹੈ। ਸਾਡੇ ਵਿਚੋਂ ਕੋਈ ਵੀ ਰੈਡੀਮੇਡ ਨਜ਼ਰੀਏ ਦਾ ਪੂਰਾ ਸੈੱਟ ਲੈ ਕੇ ਪੈਦਾ ਨਹੀਂ ਹੁੰਦਾ। ਹਾਂ, ਏੇਨਾ ਜ਼ਰੂਰ ਹੈ ਕਿ ਕੁਝ ...

ਪੂਰੀ ਖ਼ਬਰ »

ਵਿੱਦਿਆ ਅਤੇ ਖੇਡਾਂ ਦਾ ਬਣ ਰਿਹਾ ਕਾਰੋਬਾਰ

ਮੈਨੂੰ ਬੜੀ ਹੈਰਾਨੀ ਹੋਈ ਜਦ ਮੇਰੇ ਕਾਕੇ ਨੇ ਘਰ ਆ ਕੇ ਕਿਹਾ ਕਿ ਉਸਦੀ ਚੋਣ ਬੈਡਮਿੰਟਨ ਖੇਡ ਵਿਚ ਹੋ ਗਈ ਹੈ। ਮੈਂ ਮੁਕਾਬਲੇ ਲਈ ਅਗਲੇ ਮਹੀਨੇ ਜਾਣਾ ਹੈ ਤੇ ਮੈਨੂੰ ਅਕੈਡਮੀ 'ਚ ਦਾਖਲ ਕਰਾ ਦਿਓ। ਮੈਂ ਕਿਹਾ ਕਿ ਨਾਂਅ ਤਾਂ ਸਕੂਲ ਦਾ ਹੋਣਾ, ਪਰ ਬਾਹਰ ਕਿਉਂ ਦਾਖਲਾ ਲੈਣਾ। ...

ਪੂਰੀ ਖ਼ਬਰ »

ਕੁਦਰਤੀ ਸਾਧਨਾਂ ਦੀ ਕਰੀਏ ਸਹੀ ਵਰਤੋਂ

ਭਾਰਤ ਦੇਸ਼ 'ਚ ਕਿਸੇ ਵੀ ਚੀਜ਼ ਦੀ ਘਾਟ ਨਹੀਂ। ਇਸ ਦੀ ਮਿੱਟੀ ਜਰਖੇਜ਼ ਹੈ, ਵਾਤਾਵਰਨ 'ਚ ਵਿਭਿੰਨਤਾ ਹੈ, ਜਿਸ ਕਾਰਨ ਦੇਸ਼ 'ਚ ਵੱਖ-ਵੱਖ ਖੇਤਰਾਂ 'ਚ ਵੱਖ-ਵੱਖ ਕਿਸਮ ਦੀਆਂ ਫ਼ਸਲਾਂ ਪੈਦਾ ਹੁੰਦੀਆਂ ਹਨ। ਕੁਦਰਤੀ ਸਾਧਨਾਂ ਦੀ ਕੋਈ ਘਾਟ ਨਹੀਂ ਹੈ। ਖਣਿਜ ਪਦਾਰਥਾਂ 'ਚ ਵੀ ਦੇਸ਼ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX