ਤਾਜਾ ਖ਼ਬਰਾਂ


ਗੁਜਰਾਤ : ਨਵਸਾਰੀ ਤੋਂ ਭਾਜਪਾ ਉਮੀਦਵਾਰ ਪੀਯੂਸ਼ ਭਾਈ ਪਟੇਲ ’ਤੇ ਅਣਪਛਾਤੇ ਵਿਅਕਤੀਆਂ ਵਲੋਂ ਹਮਲਾ
. . .  8 minutes ago
22 ਦਸੰਬਰ ਨੂੰ ਹੋਵੇਗੀ ਹਰਿਆਣਾ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਦੀ ਸ਼ੁਰੂਆਤ
. . .  33 minutes ago
ਚੰਡੀਗੜ੍ਹ, 1 ਦਸੰਬਰ (ਰਾਮ ਸਿੰਘ ਬਰਾੜ)-ਹਰਿਆਣਾ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਦੀ ਸ਼ੁਰੂਆਤ 22 ਦਸੰਬਰ ਤੋਂ ਹੋਵੇਗੀ। ਇਜਲਾਸ ਦੀ ਕਾਰਵਾਈ ਤਿੰਨ ਦਿਨ (22, 23 ਅਤੇ 26 ਦਸੰਬਰ) ਚੱਲ ਸਕਦੀ ਹੈ। ਇਹ ਫ਼ੈਸਲਾ...
ਕੈਬਨਿਟ ਮੰਤਰੀ ਮੀਤ ਹੇਅਰ ਦੀ ਆਮਦ ਪਿੱਛੋਂ ਆਪਸ 'ਚ ਭਿੜੇ 'ਆਪ' ਦੇ ਦੋ ਧੜੇ
. . .  34 minutes ago
ਫਗਵਾੜਾ, 1 ਦਸੰਬਰ (ਹਰਜੋਤ ਸਿੰਘ ਚਾਨਾ)-ਫਗਵਾੜਾ ਵਿਖੇ ਮਾਹੌਲ ਉਸ ਸਮੇਂ ਤਨਾਅਪੂਰਨ ਬਣ ਗਿਆ ਜਦੋਂ ਕੈਬਨਿਟ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਦੀ ਆਮਦ ਪਿੱਛੋਂ ਆਮ ਆਦਮੀ ਪਾਰਟੀ...
ਸ਼੍ਰੋਮਣੀ ਕਮੇਟੀ ਦਫ਼ਤਰ ਸਾਹਮਣੇ ਦਸਤਖ਼ਤ ਮੁਹਿੰਮ ਕੀਤੀ ਗਈ ਆਰੰਭ
. . .  35 minutes ago
ਅੰਮ੍ਰਿਤਸਰ, 1 ਦਸੰਬਰ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਅੱਜ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਸ਼੍ਰੋਮਣੀ ਕਮੇਟੀ ਦਫ਼ਤਰ ਸਾਹਮਣੇ ਦਸਤਖ਼ਤ ਮੁਹਿੰਮ ਆਰੰਭ ਕੀਤੀ ਗਈ। ਇਸ ਮੌਕੇ ਸ਼੍ਰੋਮਣੀ ਕਮੇਟੀ...
ਛੇਹਰਟਾ ਵਿਚ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਚੱਲੀ ਗੋਲੀ
. . .  22 minutes ago
ਛੇਹਰਟਾ, 1 ਦਸੰਬਰ (ਸੁੱਖ ਵਡਾਲੀ)- ਪੁਲਿਸ ਥਾਣਾ ਛੇਹਰਟਾ ਅਧੀਨ ਆਉਂਦੇ ਇਲਾਕਾ ਨਰਾਇਣਗੜ ਵਿਖੇ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਗੋਲੀ ਚੱਲਣ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ...
ਸਿੱਧੂ ਮੂਸੇਵਾਲਾ ਦੇ ਪਿਤਾ ਦਾ ਵੱਡਾ ਐਲਾਨ
. . .  about 1 hour ago
ਅੰਮ੍ਰਿਤਸਰ, 1 ਦਸੰਬਰ - ਅੰਮ੍ਰਿਤਸਰ ਵਿਖੇ ਇਕ ਸਮਾਗਮ ਵਿਚ ਪਹੁੁੰਚੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਐਲਾਨ ਕੀਤਾ ਕਿ ਜਿਹੜਾ ਵੀ ਗੈਂਗਸਟਰ ਗੋਲਡੀ...
ਕੰਧ ਦੇ ਸੀਰ ਨੂੰ ਲੈ ਕੇ ਹੋਏ ਝਗੜੇ ’ਚ ਇਕ ਦੀ ਮੌਤ, ਕਤਲ ਦਾ ਮੁਕੱਦਮਾ ਦਰਜ
. . .  about 2 hours ago
ਲਹਿਰਾਗਾਗਾ, 1 ਦਸੰਬਰ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ) – ਲਹਿਰਾਗਾਗਾ ਦੇ ਨੇੜਲੇ ਪਿੰਡ ਖੋਖਰ ਕਲਾਂ ਵਿਖੇ 2 ਪਰਿਵਾਰਾਂ ਵਿਚ ਕੰਧ ਦੇ ਸੀਰ ਨੂੰ ਲੈ ਕੇ ਹੋਏ ਝਗੜੇ ਵਿਚ ਇਕ 65 ਸਾਲਾਂ ਬਜ਼ੁਰਗ ਦੀ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ। ਜਾਣਕਾਰੀ...
ਜ਼ਬਰੀ ਵਸੂਲੀ ਤੇ ਹਥਿਆਰਬੰਦ ਲੁੱਟਾਂ ਖੋਹਾਂ ’ਚ ਸ਼ਾਮਲ 6 ਵਿਅਕਤੀ ਗਿ੍ਫ਼ਤਾਰ
. . .  about 2 hours ago
ਅੰਮ੍ਰਿਤਸਰ, 1 ਦਸੰਬਰ- ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਐਸ.ਐਸ.ਪੀ ਸਵਪਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਬਰੀ ਵਸੂਲੀ ਅਤੇ ਹਥਿਆਰਬੰਦ ਲੁੱਟ-ਖੋਹ ਦੀਆਂ ਵਾਰਦਾਤਾਂ ਵਿਚ ਸ਼ਾਮਲ...
ਜੀ-20 ਦੀ ਪ੍ਰਧਾਨਗੀ ਭਾਰਤ ਦੀ ਮਹੱਤਵਪੂਰਨ ਮੌਕਾ- ਅਸਟ੍ਰੇਲੀਆਈ ਹਾਈ ਕਮਿਸ਼ਨਰ
. . .  about 3 hours ago
ਨਵੀਂ ਦਿੱਲੀ, 1 ਦਸੰਬਰ- ਭਾਰਤ ਵਿਚ ਅਸਟ੍ਰੇਲੀਆ ਦੇ ਹਾਈ ਕਮਿਸ਼ਨਰ ਬੈਰੀ ਓ’ਫੈਰਲ ਨੇ ਕਿਹਾ ਕਿ ਅੱਜ ਭਾਰਤ ਲਈ ਮਹੱਤਵਪੂਰਨ ਮੌਕਾ ਹੈ, ਕਿਉਂਕਿ ਉਹ ਜੀ-20...
ਬੀ.ਡੀ.ਪੀ.ਓ. ਦਫ਼ਤਰ ਦੀ ਕੰਧ ਅਤੇ ਸ਼ਟਰ 'ਤੇ ਲਿਖੇ ਖ਼ਾਲਿਸਤਾਨ ਜ਼ਿੰਦਾਬਾਦ ਅਤੇ ਕਿਸਾਨੀ ਦੇ ਹੱਕ ਵਿਚ ਨਾਅਰੇ
. . .  about 4 hours ago
ਮਲੋਟ, 1 ਨਵੰਬਰ (ਅਜਮੇਰ ਸਿੰਘ ਬਰਾੜ)-ਮਲੋਟ ਦੇ ਬੀ.ਡੀ.ਪੀ.ਓ. ਦਫ਼ਤਰ ਦੀ ਇਕ ਕੰਧ ਅਤੇ ਸ਼ਟਰ ਉੱਪਰ ਬੀਤੀ ਰਾਤ ਕਿਸੇ ਵਲੋਂ ਖ਼ਾਲਿਸਤਾਨ ਜ਼ਿੰਦਾਬਾਦ ਅਤੇ ਕਿਸਾਨੀ ਦੇ ਹੱਕ ਵਿਚ ਨਾਅਰੇ ਲਿਖ ਦਿੱਤੇ ਗਏ। ਇਸ ਦਾ ਪਤਾ ਜਦੋਂ ਪੁਲਿਸ ਨੂੰ ਲੱਗਾ...
ਜੇਲ੍ਹਾਂ ’ਚੋਂ ਫ਼ੋਨ ਮਿਲਣ ਦਾ ਸਿਲਸਿਲਾ ਜਾਰੀ
. . .  about 4 hours ago
ਫ਼ਰੀਦਕੋਟ, 1 ਦਸੰਬਰ (ਜਸਵੰਤ ਸਿੰਘ ਪੁਰਬਾ)- ਫ਼ਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ’ਚੋਂ ਮੋਬਾਇਲ ਫ਼ੋਨ ਮਿਲਣ ਦਾ ਸਿਲਸਿਲਾ ਜਾਰੀ ਹੈ। ਇਕ ਵਾਰ ਫ਼ਿਰ ਤਲਾਸ਼ੀ ਦੌਰਾਨ 3 ਮੋਬਾਇਲ,...
ਬੰਦੀ ਸਿੰਘਾਂ ਦੀ ਰਿਹਾਈ ਲਈ ਦਸਤਖ਼ਤੀ ਮੁਹਿੰਮ ਜਥੇਦਾਰ ਅਕਾਲ ਤਖ਼ਤ ਦੇ ਦਸਤਖਤਾਂ ਨਾਲ ਆਰੰਭ
. . .  about 5 hours ago
ਤਲਵੰਡੀ ਸਾਬੋ, 01 ਦਸੰਬਰ (ਰਣਜੀਤ ਸਿੰਘ ਰਾਜੂ)- ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜ਼ੂਦ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ’ਚ ਬੰਦ ਸਿੱਖ ਬੰਦੀਆਂ ਦੀ ਰਿਹਾਈ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅੱਜ ਤੋਂ ਸ਼ੁਰੂ ਦਸਤਖ਼ਤੀ ਮੁਹਿੰਮ...
ਵਿਦੇਸ਼ੀ ਨਿਵੇਸ਼ਕਾਂ ਨੇ ਨਵੰਬਰ 'ਚ ਭਾਰਤੀ ਸ਼ੇਅਰ ਬਾਜ਼ਾਰਾਂ 'ਚ 36,239 ਕਰੋੜ ਰੁਪਏ ਦਾ ਕੀਤਾ ਨਿਵੇਸ਼
. . .  about 5 hours ago
ਮੁੰਬਈ, 1 ਦਸੰਬਰ-ਨਵੰਬਰ ਮਹੀਨੇ 'ਚ ਵਿਦੇਸ਼ੀ ਨਿਵੇਸ਼ਕਾਂ ਨੇ ਭਾਰਤੀ ਸ਼ੇਅਰ ਬਾਜ਼ਾਰਾਂ 'ਚ 36,239 ਕਰੋੜ ਰੁਪਏ ਦਾ ਨਿਵੇਸ਼ ਕੀਤਾ...
ਗੁਜਰਾਤ ਚੋਣਾਂ:ਕ੍ਰਿਕਟਰ ਰਵਿੰਦਰ ਜਡੇਜਾ ਨੇ ਪਾਈ ਵੋਟ
. . .  about 5 hours ago
ਜਾਮਨਗਰ, 1 ਦਸੰਬਰ-ਕ੍ਰਿਕਟਰ ਰਵਿੰਦਰ ਜਡੇਜਾ ਨੇ ਜਾਮਨਗਰ ਦੇ ਇਕ ਪੋਲਿੰਗ ਸਟੇਸ਼ਨ 'ਤੇ ਆਪਣੀ ਵੋਟ ਪਾਈ। ਉਨ੍ਹਾਂ ਦੀ ਪਤਨੀ ਅਤੇ ਭਾਜਪਾ ਉਮੀਦਵਾਰ ਰਿਵਾਬਾ ਜਡੇਜਾ ਨੇ ਅੱਜ ਪਹਿਲਾਂ ਰਾਜਕੋਟ ਵਿਚ ਵੋਟ ਪਾਈ। ਇਸ ਮੌਕੇ ਰਵਿੰਦਰ ਜਡੇਜਾ ਨੇ ਕਿਹਾ ਕਿ "ਮੈਂ ਲੋਕਾਂ ਨੂੰ ਵੱਡੀ ਗਿਣਤੀ...
ਗੁਜਰਾਤ ਚੋਣਾਂ: ਨੌਜਵਾਨ ਵੋਟਰਾਂ ਨੂੰ ਪ੍ਰੇਰਿਤ ਕਰਨ ਲਈ ਨੌਜਵਾਨਾਂ ਵਲੋਂ ਚਲਾਏ ਜਾ ਰਹੇ 33 ਪੋਲਿੰਗ ਸਟੇਸ਼ਨ
. . .  about 6 hours ago
ਨਵੀਂ ਦਿੱਲੀ, 1 ਦਸੰਬਰ -ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ ਕਿ ਨੌਜਵਾਨ ਵੋਟਰਾਂ ਨੂੰ ਪ੍ਰੇਰਿਤ ਕਰਨ ਲਈ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਦੌਰਾਨ ਪਹਿਲੀ ਵਾਰ 33 ਪੋਲਿੰਗ...
ਖਲਵਾੜਾ ਦੀ ਬੇਂਈ 'ਚ ਸ਼ਰਾਰਤੀ ਅਨਸਰਾਂ ਨੇ ਸੁੱਟੇ ਤੇਜ਼ਧਾਰ ਹਥਿਆਰ
. . .  about 6 hours ago
ਖਲਵਾੜਾ, 1 ਦਸੰਬਰ (ਮਨਦੀਪ ਸਿੰਘ ਸੰਧੂ)- ਫਗਵਾੜਾ-ਘੁੰਮਣਾ ਮੁੱਖ ਮਾਰਗ 'ਤੇ ਸਥਿਤ ਪਿੰਡ ਖਲਵਾੜਾ ਦੀ ਬੇਂਈ ਵਿਚ ਸ਼ਰਾਰਤੀ ਅਨਸਰਾਂ ਵਲੋਂ ਤੇਜ਼ਧਾਰ ਹਥਿਆਰ ਸੁੱਟੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਬੇਂਈ ਵਿਚ ਦੇਖੇ ਗਏ ਹਥਿਆਰਾਂ ਦੀ ਗਿਣਤੀ...
ਵਿਸ਼ਵ ਏਡਜ਼ ਦਿਵਸ
. . .  about 6 hours ago
ਵਿਸ਼ਵ ਏਡਜ਼ ਦਿਵਸ
ਰਾਹੁਲ ਗਾਂਧੀ ਨੇ ਅੱਜ ਉੱਜੈਨ ਤੋਂ ਕੀਤੀ 'ਭਾਰਤ ਜੋੜੋ ਯਾਤਰਾ' ਦੀ ਸ਼ੁਰੂਆਤ
. . .  about 6 hours ago
ਉਜੈਨ, 1 ਦਸੰਬਰ-ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਦਾ ਅੱਜ 85ਵਾਂ ਦਿਨ ਹੈ। ਰਾਹੁਲ ਗਾਂਧੀ ਨੇ 'ਭਾਰਤ ਜੋੜੋ ਯਾਤਰਾ' ਦੇ 85ਵੇਂ ਦਿਨ ਦੀ ਸ਼ੁਰੂਆਤ ਮੱਧ ਪ੍ਰਦੇਸ਼ ਦੇ ਉੱਜੈਨ ਤੋਂ...
ਸ਼ਰਧਾ ਹੱਤਿਆਕਾਂਡ:ਨਾਰਕੋ ਟੈਸਟ ਲਈ ਤਿਹਾੜ ਜੇਲ੍ਹ ਤੋਂ ਅੰਬੇਡਕਰ ਹਸਪਤਾਲ ਲਿਆਂਦਾ ਗਿਆ ਦੋਸ਼ੀ ਆਫ਼ਤਾਬ ਨੂੰ
. . .  about 6 hours ago
ਨਵੀਂ ਦਿੱਲੀ, 1 ਦਸੰਬਰ-ਸ਼ਰਧਾ ਹੱਤਿਆਕਾਂਡ ਦੇ ਦੋਸ਼ੀ ਆਫ਼ਤਾਬ ਨੂੰ ਨਾਰਕੋ ਟੈਸਟ ਲਈ ਤਿਹਾੜ ਜੇਲ੍ਹ ਤੋਂ ਅੰਬੇਡਕਰ ਹਸਪਤਾਲ ਲਿਆਂਦਾ ਗਿਆ...
ਗੁਜਰਾਤ ਚੋਣਾਂ: ਪ੍ਰਧਾਨ ਮੰਤਰੀ ਮੋਦੀ ਅੱਜ ਅਹਿਮਦਾਬਾਦ 'ਚ ਕਰਨਗੇ 50 ਕਿਲੋਮੀਟਰ ਲੰਬਾ ਰੋਡ ਸ਼ੋਅ
. . .  about 7 hours ago
ਅਹਿਮਦਾਬਾਦ, 1 ਦਸੰਬਰ-ਗੁਜਰਾਤ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਹਿਮਦਾਬਾਦ ਵਿਚ 50 ਕਿਲੋਮੀਟਰ ਲੰਬਾ ਰੋਡ ਸ਼ੋਅ...
ਭਾਰਤ ਅੱਜ ਰਸਮੀ ਤੌਰ 'ਤੇ ਸੰਭਾਲੇਗਾ ਜੀ-20 ਦੀ ਪ੍ਰਧਾਨਗੀ
. . .  about 7 hours ago
ਨਵੀਂ ਦਿੱਲੀ, 1 ਦਸੰਬਰ-ਭਾਰਤ ਅੱਜ, 1 ਦਸੰਬਰ ਨੂੰ ਰਸਮੀ ਤੌਰ 'ਤੇ ਜੀ-20 ਦੀ ਪ੍ਰਧਾਨਗੀ ਸੰਭਾਲੇਗਾ। ਜੀ-20 ਲੋਗੋ ਨਾਲ 100 ਤੋਂ ਵੱਧ ਸਮਾਰਕਾਂ ਨੂੰ ਪ੍ਰਕਾਸ਼ਮਾਨ ਕੀਤਾ...
ਗੁਜਰਾਤ ਚੋਣਾਂ:ਪ੍ਰਧਾਨ ਮੰਤਰੀ ਵਲੋਂ ਲੋਕਾਂ ਨੂੰ ਰਿਕਾਰਡ ਸੰਖਿਆ 'ਚ ਵੋਟਾਂ ਪਾਉਣ ਦੀ ਅਪੀਲ
. . .  about 7 hours ago
ਨਵੀਂ ਦਿੱਲੀ, 1 ਦਸੰਬਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੱਜ ਗੁਜਰਾਤ ਚੋਣ ਦਾ ਪਹਿਲਾ ਪੜਾਅ ਹੈ। ਮੈਂ ਅੱਜ ਵੋਟ ਪਾਉਣ ਵਾਲੇ ਲੋਕਾਂ, ਖ਼ਾਸ ਤੌਰ 'ਤੇ ਪਹਿਲੀ ਵਾਰ ਵੋਟ ਪਾਉਣ ਵਾਲੇ ਲੋਕਾਂ ਨੂੰ ਰਿਕਾਰਡ ਸੰਖਿਆ 'ਚ ਆਪਣੀ ਵੋਟ ਦੇ ਅਧਿਕਾਰ...
ਗੁਜਰਾਤ 'ਚ ਪਹਿਲੇ ਪੜਾਅ ਤਹਿਤ ਵੋਟਿੰਗ ਸ਼ੁਰੂ
. . .  about 7 hours ago
ਅਹਿਮਦਾਬਾਦ, 1 ਦਸੰਬਰ-ਗੁਜਰਾਤ ਵਿਧਾਨ ਸਭਾ ਚੋਣਾਂ ਲਈ ਪਹਿਲੇ ਪੜਾਅ ਤਹਿਤ ਵੋਟਿੰਗ ਸ਼ੁਰੂ ਹੋ ਗਈ ਹੈ। ਸਿਆਸੀ ਪਾਰਟੀਆਂ ਦੀ ਕਿਸਮਤ ਦਾ ਫੈਸਲਾ ਅੱਜ 2 ਕਰੋੜ ਤੋਂ ਵੱਧ ਵੋਟਰ ਕਰਨਗੇ। ਕੱਛ, ਸੌਰਾਸ਼ਟਰ ਅਤੇ ਦੱਖਣੀ ਗੁਜਰਾਤ...
⭐ਮਾਣਕ - ਮੋਤੀ⭐
. . .  about 8 hours ago
⭐ਮਾਣਕ - ਮੋਤੀ⭐
ਹੈਦਰਾਬਾਦ : ਈ.ਡੀ. ਨੇ ਅਭਿਨੇਤਾ ਵਿਜੇ ਦੇਵਰਕੋਂਡਾ ਤੋਂ 9 ਘੰਟੇ ਤੋਂ ਵੱਧ ਸਮੇਂ ਤੱਕ ਕੀਤੀ ਪੁੱਛਗਿੱਛ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 29 ਸਾਉਣ ਸੰਮਤ 554
ਵਿਚਾਰ ਪ੍ਰਵਾਹ: ਲੋਕਤੰਤਰ ਵਿਚ ਫ਼ਰਜ਼ਾਂ ਦੀ ਪਾਲਣਾ ਜ਼ਿਆਦਾ ਜ਼ਰੂਰੀ ਹੈ। ਅਚਾਰੀਆ ਨਰਿੰਦਰ ਦੇਵ

ਫਰੀਦਕੋਟ

ਕੈਬਨਿਟ ਮੰਤਰੀ ਫ਼ੌਜਾ ਸਿੰਘ ਸਰਾਰੀ ਆਜ਼ਾਦੀ ਦਿਵਸ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ- ਡਿਪਟੀ ਕਮਿਸ਼ਨਰ

ਫ਼ਰੀਦਕੋਟ, 12 ਅਗਸਤ (ਜਸਵੰਤ ਸਿੰਘ ਪੁਰਬਾ) - ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ 15 ਅਗਸਤ 2022 ਨੂੰ ਇੱਥੋਂ ਦੇ ਨਹਿਰੂ ਖੇਡ ਸਟੇਡੀਅਮ ਵਿਖੇ ਮਨਾਏ ਜਾਣ ਵਾਲੇ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਸਮਾਰੋਹ ਵਿਚ ਸੁਤੰਤਰਤਾ ਸੈਨਾਨੀ, ਰੱਖਿਆ ਸੇਵਾਵਾਂ, ਫ਼ੂਡ ਪ੍ਰੋਸੈਸਿੰਗ ...

ਪੂਰੀ ਖ਼ਬਰ »

ਅਦਾਲਤ ਨੇ ਲਾਰੈਂਸ ਬਿਸ਼ਨੋਈ ਨੂੰ ਕੀਤਾ ਬਟਾਲਾ ਪੁਲਿਸ ਹਵਾਲੇ

ਫ਼ਰੀਦਕੋਟ, 12 ਅਗਸਤ (ਜਸਵੰਤ ਸਿੰਘ ਪੁਰਬਾ, ਸਰਬਜੀਤ ਸਿੰਘ) - ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਅੱਜ ਦੋ ਰੋਜ਼ਾ ਪੁਲਿਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਪੁਲਿਸ ਨੇ ਇਲਾਕਾ ਮੈਜਿਸਟਰੇਟ ਦੀ ਅਦਾਲਤ ਵਿਚ ਪੇਸ਼ ਕੀਤਾ | ਜਿੱਥੇ ਅਦਾਲਤ ਨੇ ਉਸਨੂੰ ਪੁੱਛਗਿੱਛ ਲਈ ਬਟਾਨਾ ...

ਪੂਰੀ ਖ਼ਬਰ »

ਕਿਸਾਨਾਂ ਨੇ ਅਗਨੀਪਥ ਦੇ ਵਿਰੋਧ 'ਚ ਦਿੱਤਾ ਰੋਸ ਧਰਨਾ

• ਮਿੰਨੀ ਸਕੱਤਰੇਤ ਦੇ ਗੇਟ ਬੰਦ ਕਰਨ 'ਤੇ ਗੇਟ 'ਤੇ ਹੀ ਦਿੱਤਾ ਧਰਨਾ ਫ਼ਰੀਦਕੋਟ, 12 ਅਗਸਤ (ਸਰਬਜੀਤ ਸਿੰਘ) - ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਅੱਜ ਕੇਂਦਰ ਸਰਕਾਰ ਵਲੋਂ ਚਲਾਈ ਜਾ ਰਹੀ ਅਗਨੀਪਥ ਦੇ ਵਿਰੋਧ ਵਿਚ ...

ਪੂਰੀ ਖ਼ਬਰ »

ਨਸ਼ੀਲੇ ਪਦਾਰਥ ਸਮੇਤ ਦੋ ਕਾਰ ਸਵਾਰ ਕਾਬੂ

ਫ਼ਰੀਦਕੋਟ, 12 ਅਗਸਤ (ਸਰਬਜੀਤ ਸਿੰਘ) - ਸੀ.ਆਈ.ਏ. ਸਟਾਫ਼ ਫ਼ਰੀਦਕੋਟ ਪੁਲਿਸ ਵਲੋਂ ਨਾਕੇ ਦੌਰਾਨ ਕਾਰ ਸਵਾਰ ਦੋ ਵਿਅਕਤੀਆਂ ਪਾਸੋਂ 50 ਗ੍ਰਾਮ ਹੈਰੋਇਨ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ | ਥਾਣਾ ਸਿਟੀ ਫ਼ਰੀਦਕੋਟ ਪੁਲਿਸ ਵਲੋਂ ਦੋਵਾਂ ਕਥਿਤ ਦੋਸ਼ੀਆਂ ਵਿਰੁੱਧ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਪਤੀ-ਪਤਨੀ ਜ਼ਖ਼ਮੀ

ਫ਼ਰੀਦਕੋਟ, 12 ਅਗਸਤ (ਸਰਬਜੀਤ ਸਿੰਘ) - ਸਥਾਨਕ ਕੋਟਕਪੂਰਾ ਰੋਡ 'ਤੇ ਹਵੇਲੀ ਨਜ਼ਦੀਕ ਮੋਟਰਸਾਈਕਲ ਸਵਾਰ ਪਤੀ ਪਤਨੀ ਨੂੰ ਤੇਜ਼ ਰਫ਼ਤਾਰ ਕਾਰ ਵਲੋਂ ਟੱਕਰ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਟੱਕਰ ਕਾਰਨ ਦੋਵੇਂ ਪਤੀ ਪਤਨੀ ਸੜਕ 'ਤੇ ਜਾ ਡਿੱਗੇ ਅਤੇ ਬੁਰੀ ਤਰ੍ਹਾਂ ...

ਪੂਰੀ ਖ਼ਬਰ »

ਕੇਂਦਰੀ ਜੇਲ੍ਹ ਫ਼ਰੀਦਕੋਟ 'ਚੋਂ ਚਾਰ ਮੋਬਾਈਲ ਫ਼ੋਨ ਬਰਾਮਦ

ਫ਼ਰੀਦਕੋਟ, 12 ਅਗਸਤ (ਸਰਬਜੀਤ ਸਿੰਘ) - ਇੱਥੋਂ ਦੀ ਕੇਂਦਰੀ ਜੇਲ੍ਹ ਦੀ ਜੇਲ੍ਹ ਅਧਿਕਾਰੀਆਂ ਵਲੋਂ ਕੀਤੀ ਗਈ ਅਚਾਨਕ ਬੈਰਕਾਂ ਦੀ ਤਲਾਸ਼ੀ ਦੌਰਾਨ ਚਾਰ ਮੋਬਾਈਲ ਫ਼ੋਨ ਅਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ ਹੈ | ਥਾਣਾ ਸਿਟੀ ਫ਼ਰੀਦਕੋਟ ਪੁਲਿਸ ਵਲੋਂ ਜੇਲ੍ਹ ਅਧਿਕਾਰੀ ਦੀ ...

ਪੂਰੀ ਖ਼ਬਰ »

'ਲੰਪੀ ਸਕਿਨ' ਬਿਮਾਰੀ ਦੀ ਲਪੇਟ 'ਚ ਆਏ ਪਸ਼ੂਆਂ ਦੀ ਰੋਕਥਾਮ ਲਈ ਨਾਇਬ ਤਹਿਸੀਲਦਾਰ ਨੂੰ ਦਿੱਤਾ ਮੰਗ ਪੱਤਰ

ਕੋਟਕਪੂਰਾ, 12 ਅਗਸਤ (ਮੇਘਰਾਜ) - ਅੱਜ ਗੱਲਾ ਮਜ਼ਦੂਰ ਯੂਨੀਅਨ ਦੇ ਵਫ਼ਦ ਵਲੋਂ ਐਸ.ਡੀ.ਐਮ ਕੋਟਕਪੂਰਾ ਦੇ ਨਾਮ ਨਾਇਬ ਤਹਿਸੀਲਦਾਰ ਅਮਨਦੀਪ ਗੋਇਲ ਨੂੰ ਨਵੀਂ ਦਾਣਾ ਮੰਡੀ 'ਚ ਆਵਾਰਾ ਪਸ਼ੂਆਂ ਦੇ ਹੱਲ ਅਤੇ ਸਫ਼ਾਈ ਕਰਵਾਉਣ ਸਬੰਧੀ ਮੰਗ ਪੱਤਰ ਸੌਂਪਿਆ | ਪੱਤਰ 'ਚ ਦੱਸਿਆ ...

ਪੂਰੀ ਖ਼ਬਰ »

ਸ਼ੈਲਰ ਐਸੋਸੀਏਸ਼ਨ ਦੇ ਕਮੇਟੀ ਮੈਂਬਰਾਂ ਅਤੇ ਮੁਨੀਮਾਂ ਨੇ ਪਰਿਵਾਰ ਨੂੰ ਦਿੱਤੀ ਸਹਾਇਤਾ ਰਾਸ਼ੀ

ਬਾਘਾ ਪੁਰਾਣਾ, 12 ਅਗਸਤ (ਕਿ੍ਸ਼ਨ ਸਿੰਗਲਾ) - ਰਾਜੇਆਣਾ ਰਾਈਸ ਮਿੱਲ ਵਿਚ ਪਿਛਲੇ ਲੰਮੇ ਸਮੇਂ ਤੋਂ ਸੇਵਾਵਾਂ ਨਿਭਾਉਣ ਵਾਲੇ ਮੁਨੀਮ ਰਾਮਪਾਲ ਜੋ ਬੀਤੇ ਦਿਨੀਂ ਸਵਰਗ ਸਿਧਾਰ ਗਏ ਸਨ, ਉਨ੍ਹਾਂ ਦੀ ਅੰਤਿਮ ਅਰਦਾਸ ਮੌਕੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸੁੱਖੀ ਅਤੇ ਨਿਹਾਲ ...

ਪੂਰੀ ਖ਼ਬਰ »

ਸ਼ਿਵਾਲਿਕ ਪਬਲਿਕ ਸਕੂਲ ਜੈਤੋ ਵਿਖੇ 'ਰੱਖੜੀ' ਦਾ ਤਿਉਹਾਰ ਮਨਾਇਆ

ਜੈਤੋ, 12 ਅਗਸਤ (ਭੋਲਾ ਸ਼ਰਮਾ) - ਸਾਵਣ ਦੀ ਪੂਰਨਮਾਸ਼ੀ ਰੱਖੜੀਆਂ ਬੰਨ੍ਹਣ ਦਾ ਤਿਉਹਾਰ ਹੈ | ਇਸ ਦਿਨ ਭੈਣਾਂ ਆਪਣੇ ਵੀਰਾਂ ਦੇ ਗੁੱਟਾਂ 'ਤੇ ਰੱਖੜੀਆਂ ਬੰਨ੍ਹਦੀਆਂ ਹਨ | ਭੈਣ-ਭਰਾ ਦੇ ਪਿਆਰ ਦੇ ਪ੍ਰਤੀਕ ਇਸ ਤਿਉਹਾਰ ਦੇ ਮੌਕੇ 'ਤੇ ਸ਼ਿਵਾਲਿਕ ਪਬਲਿਕ ਸੀਨੀਅਰ ਸੈਕੰਡਰੀ ...

ਪੂਰੀ ਖ਼ਬਰ »

ਜੈਤੋ ਪੁਲਿਸ ਨੇ ਸੁਤੰਤਰਤਾ ਦਿਵਸ ਦੇ ਮੱਦੇਨਜ਼ਰ ਸ਼ਹਿਰ 'ਚ ਕੀਤਾ ਫ਼ਲੈਗ ਮਾਰਚ

ਜੈਤੋ, 12 ਅਗਸਤ (ਗੁਰਚਰਨ ਸਿੰਘ ਗਾਬੜੀਆ)-ਫ਼ਰੀਦਕੋਟ ਦੇ ਐਸ.ਐਸ.ਪੀ. ਰਾਜਪਾਲ ਸਿੰਘ ਦੇ ਦਿਸਾ-ਨਿਰਦੇਸਾਂ ਤਹਿਤ ਅਤੇ ਸਬ-ਡਵੀਜ਼ਨ ਜੈਤੋ ਦੇ ਉਪ ਕਪਤਾਨ ਪੁਲਿਸ ਅਵਤਾਰ ਸਿੰਘ ਦੀ ਅਗਵਾਈ ਹੇਠ ਸਥਾਨਕ ਥਾਣਾ ਦੇ ਐਸ.ਐਚ.ਓ ਜਗਬੀਰ ਸਿੰਘ ਤੇ ਪੁਲਿਸ ਮੁਲਾਜ਼ਮਾਂ ਵਲੋਂ ...

ਪੂਰੀ ਖ਼ਬਰ »

ਰੱਖੜੀ ਦੇ ਤਿਉਹਾਰ ਮਨਾਇਆ

ਜੈਤੋ, 12 ਅਗਸਤ (ਗੁਰਚਰਨ ਸਿੰਘ ਗਾਬੜੀਆ)-ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਵਿੱਦਿਆ ਮੰਦਰ ਜੈਤੋ ਵਿਖੇ ਰੱਖੜੀ ਦੇ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਪਿ੍ੰਸੀਪਲ ਆਰਤੀ, ਪ੍ਰਧਾਨ ਡਗਰਕਾਂਤ ਸ਼ਰਮਾ, ਮੈਨੇਜਰ ਹਰੀਸ਼ ਤਾਇਲ ਦੀ ਮੌਜੂਦਗੀ ਵਿਚ ਰੱਖੜੀ ...

ਪੂਰੀ ਖ਼ਬਰ »

'ਹਰ ਘਰ ਤਿਰੰਗਾ' ਮੁਹਿੰੰਮ ਸਬੰਧੀ ਕੀਤਾ ਜਾਗਰੂਕ

ਫ਼ਰੀਦਕੋਟ, 12 ਅਗਸਤ (ਜਸਵੰਤ ਸਿੰਘ ਪੁਰਬਾ)-ਸਿਹਤ ਵਿਭਾਗ ਦੀ ਮਾਸ ਮੀਡੀਆ ਟੀਮ ਵਲੋਂ ਸਿਹਤ ਵਿਭਾਗ ਫ਼ਰੀਦਕੋਟ ਅਧੀਨ ਸੇਵਾਵਾਂ ਨਿਭਾ ਰਹੇ ਸਮੂਹ ਕਰਮਚਾਰੀ ਅਤੇ ਅਧਿਕਾਰੀਆਂ ਨੂੰ ਭਾਰਤ ਸਰਕਾਰ ਵਲੋਂ 75ਵੇਂ ਆਜ਼ਾਦੀ ਕਾ ਅੰਮਿ੍ਤ ਮਹਾਂਉਤਸਵ ਅਧੀਨ 'ਹਰ ਘਰ ਤਿਰੰਗਾ' ...

ਪੂਰੀ ਖ਼ਬਰ »

ਭੋਲਾ ਸਿੰਘ ਢਿੱਲੋਂ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ

ਫ਼ਰੀਦਕੋਟ, 12 ਅਗਸਤ (ਜਸਵੰਤ ਸਿੰਘ ਪੁਰਬਾ) - ਇੰਜ. ਤੇਜ ਸਿੰਘ ਢਿੱਲੋਂ ਦੇ ਸਤਿਕਾਰਯੋਗ ਪਿਤਾ ਅਤੇ ਐਸ.ਐਸ.ਐਸ. ਬੋਰਡ ਪੰਜਾਬ ਦੇ ਸਾਬਕਾ ਮੈਂਬਰ ਭੋਲਾ ਸਿੰਘ ਢਿੱਲੋਂ ਦੇ ਅਚਾਨਕ ਦੇਹਾਂਤ 'ਤੇ ਰਾਜਨੀਤਿਕ ਅਤੇ ਪ੍ਰਸ਼ਾਸਨਿਕ ਆਗੂਆਂ ਨੇ ਗਹਿਰੇ ਦਾ ਦੁੱਖ ਦਾ ਪ੍ਰਗਟਾਵਾ ...

ਪੂਰੀ ਖ਼ਬਰ »

ਡਾ: ਰਾਜ ਬਹਾਦਰ ਦੇ ਅਸਤੀਫ਼ੇ ਦੀ ਖ਼ੁਸ਼ੀ 'ਚ ਮੁਲਾਜ਼ਮਾਂ ਨੇ ਲੱਡੂ ਵੰਡੇ

ਫ਼ਰੀਦਕੋਟ, 12 ਅਗਸਤ (ਸਰਬਜੀਤ ਸਿੰਘ) - ਪੰਜਾਬ ਸਰਕਾਰ ਵਲੋਂ ਬਾਬਾ ਫ਼ਰੀਦ ਯੂਨੀਵਰਿਸਟੀ ਆਫ਼ ਹੈੱਲਥ ਸਾਇੰਸਜ ਫ਼ਰੀਦਕੋਟ ਦੇ ਉਪ ਕੁਲਪਤੀ ਡਾ: ਰਾਜ ਬਹਾਦਰ ਦਾ ਅਸਤੀਫ਼ਾ ਮਨਜ਼ੂਰੀ ਲਈ ਪੰਜਾਬ ਦੇ ਗਵਰਨਰ ਨੂੰ ਭੇਜਣ ਤੋਂ ਬਾਅਦ ਇੱਥੇ ਧਰਨੇ 'ਤੇ ਬੈਠੇ ਯੂਨੀਰਸਿਟੀ ...

ਪੂਰੀ ਖ਼ਬਰ »

ਜ਼ਿਲ੍ਹਾ ਫ਼ਰੀਡਮ ਫ਼ਾਈਟਰਜ਼ ਉਤਰਾਧਿਕਾਰੀ ਸੰਸਥਾ ਨੇ ਮੰਗ ਪੱਤਰ ਸੌਂਪਿਆ

ਫ਼ਰੀਦਕੋਟ, 12 ਅਗਸਤ (ਸਤੀਸ਼ ਬਾਗ਼ੀ)-ਜ਼ਿਲ੍ਹਾ ਫ਼ਰੀਡਮ ਫ਼ਾਈਟਰਜ਼ ਉੱਤਰਾਧਿਕਾਰੀ ਸੰਸਥਾ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਅਹਿਲ ਦੀ ਪ੍ਰਧਾਨਗੀ ਹੇਠਲੇ ਵਫ਼ਦ ਵਲੋਂ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਦੇ ਨਾਮ 'ਤੇ ਇਕ ਮੰਗ ਪੱਤਰ ਜ਼ਿਲ੍ਹੇ ਦੇ ...

ਪੂਰੀ ਖ਼ਬਰ »

11ਵਾਂ ਸਾਲਾਨਾ ਦੇਵ ਮੂਰਤੀ ਸਥਾਪਨਾ ਦਿਵਸ ਧੂਮ ਧਾਮ ਨਾਲ ਮਨਾਇਆ

ਜੈਤੋ, 12 ਅਗਸਤ (ਭੋਲਾ ਸ਼ਰਮਾ)-ਸੰਨਿਆਸ ਆਸ਼ਰਮ ਮੰਦਰ ਨੇੜੇ ਸ੍ਰੀ ਮੁਕਤਸਰ ਸਾਹਿਬ ਰੋਡ (ਰੇਲਵੇ ਫਾਟਕ ਜੈਤੋ) ਵਿਖੇ 11ਵਾਂ ਸਾਲਾਨਾ ਦੇਵ ਮੂਰਤੀ ਸਥਾਪਨਾ ਦਿਵਸ ਨਿਤਲੀਲਾਲੀਨ ਸਦਗੁਰੂਦੇਵ 1008 ਸਵਾਮੀ ਸ੍ਰੀ ਕਲਿਆਣਾ ਨੰਦ ਗਿਰੀ ਜੀ ਮਹਾਰਾਜ ਜੀ ਦੇ ਆਸ਼ੀਰਵਾਦ ਅਤੇ ...

ਪੂਰੀ ਖ਼ਬਰ »

'ਰੱਖੜੀ' ਦਾ ਤਿਉਹਾਰ ਮਨਾਇਆ

ਜੈਤੋ, 12 ਅਗਸਤ (ਭੋਲਾ ਸ਼ਰਮਾ) - ਭਾਰਤ ਵਿਕਾਸ ਪ੍ਰੀਸ਼ਦ (ਮਹਿਲਾ ਵਿੰਗ) ਜੈਤੋ ਵਲੋਂ 'ਰੱਖੜੀ' ਦਾ ਤਿਉਹਾਰ ਰਿਸਮਾ ਗਰਗ ਦੀ ਪ੍ਰਧਾਨਗੀ ਹੇਠ ਸਥਾਨਕ ਬ੍ਰਹਮਾਕੁਮਾਰੀ ਈਸ਼ਵਰੀਆ ਵਿਸ਼ਵ ਵਿਦਿਆਲਿਆ ਵਿਖੇ ਸੰਸਥਾ ਦੀ ਜ਼ੋਨਲ ਇੰਚਾਰਜ ਬ੍ਰਹਮਾਕੁਮਾਰੀ ਸੰਗੀਤਾ ਦੀਦੀ ਦੀ ...

ਪੂਰੀ ਖ਼ਬਰ »

ਭੋਲਾ ਸਿੰਘ ਢਿੱਲੋਂ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ

ਫ਼ਰੀਦਕੋਟ, 12 ਅਗਸਤ (ਜਸਵੰਤ ਸਿੰਘ ਪੁਰਬਾ) - ਇੰਜ. ਤੇਜ ਸਿੰਘ ਢਿੱਲੋਂ ਦੇ ਸਤਿਕਾਰਯੋਗ ਪਿਤਾ ਅਤੇ ਐਸ.ਐਸ.ਐਸ. ਬੋਰਡ ਪੰਜਾਬ ਦੇ ਸਾਬਕਾ ਮੈਂਬਰ ਭੋਲਾ ਸਿੰਘ ਢਿੱਲੋਂ ਦੇ ਅਚਾਨਕ ਦੇਹਾਂਤ 'ਤੇ ਰਾਜਨੀਤਿਕ ਅਤੇ ਪ੍ਰਸ਼ਾਸਨਿਕ ਆਗੂਆਂ ਨੇ ਗਹਿਰੇ ਦਾ ਦੁੱਖ ਦਾ ਪ੍ਰਗਟਾਵਾ ...

ਪੂਰੀ ਖ਼ਬਰ »

ਖਰੀ ਆਜ਼ਾਦੀ ਤੇ ਸੱਚੀ ਜਮਹੂਰੀਅਤ ਉਸਾਰਨ ਦਾ ਹੋਕਾ- ਲੋਕ ਮੋਰਚਾ ਪੰਜਾਬ

ਜੈਤੋ, 12 ਅਗਸਤ (ਭੋਲਾ ਸ਼ਰਮਾ) - ਲੋਕ ਮੋਰਚਾ ਪੰਜਾਬ ਵਲੋਂ ਜ਼ਿਲ੍ਹਾ ਫ਼ਰੀਦਕੋਟ ਦੇ ਕਸਬਾ ਜੈਤੋ ਦੇ ਗੁਰਦੁਆਰਾ ਭਾਈ ਜੈਤੇਆਣਾ ਸਾਹਿਬ ਕੁੱਦੋਂ ਪੱਤੀ ਵਿਖੇ ਕਿਸਾਨਾਂ, ਔਰਤਾਂ, ਮੁਲਾਜ਼ਮਾਂ, ਨੌਜਵਾਨਾਂ ਦੀ ਇਕੱਤਰਤਾ ਕੀਤੀ ਗਈ, ਜਿਸ ਵਿਚ 15 ਅਗਸਤ 1947 ਨੂੰ ਕਾਂਗਰਸੀ ...

ਪੂਰੀ ਖ਼ਬਰ »

ਬਾਬਾ ਸ਼ੇਖ਼ ਫ਼ਰੀਦ ਆਗਮਨ ਪੁਰਬ ਮਨਾਉਣ ਲਈ ਤਿਆਰੀਆਂ ਜ਼ੋਰਾਂ 'ਤੇ

ਫ਼ਰੀਦਕੋਟ, 12 ਅਗਸਤ (ਜਸਵੰਤ ਸਿੰਘ ਪੁਰਬਾ)-ਬਾਬਾ ਸ਼ੇਖ਼ ਫ਼ਰੀਦ ਆਗਮਨ ਪੁਰਬ ਫ਼ਰੀਦਕੋਟ ਵਿਖੇ ਹਰ ਸਾਲ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ | ਇਸ ਸਾਲ ਵੀ ਬਾਬਾ ਸ਼ੇਖ਼ ਫ਼ਰੀਦ ਜੀ ਦਾ ਆਗਮਨ ਪੁਰਬ 19 ਤੋਂ 23 ਸਤੰਬਰ 2022 ਤੱਕ ਹੋਵੇਗਾ ਜਦ ਕਿ ਨਵੀਂ ਦਾਣਾ ਮੰਡੀ ...

ਪੂਰੀ ਖ਼ਬਰ »

ਗੁੁਰੂ ਗੋਬਿੰਦ ਸਿੰਘ ਪਬਲਿਕ ਸਕੂਲ 'ਚ ਲਗਾਇਆ ਐਨ. ਐਸ. ਐਸ. ਕੈਂਪ

ਜੈਤੋ, 12 ਅਗਸਤ (ਗੁਰਚਰਨ ਸਿੰਘ ਗਾਬੜੀਆ)-ਗੁੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਗੰਗਸਰ ਜੈਤੋ ਵਿਖੇ ਐਨ.ਐਸ.ਐਸ ਦਾ ਕੈਂਪ ਲਗਾਇਆ ਗਿਆ | ਜਿਸ ਵਿਚ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ | ਸਕੂਲ ਪਿ੍ੰਸੀਪਲ ਰਾਜਵਿੰਦਰ ਕੌਰ ...

ਪੂਰੀ ਖ਼ਬਰ »

ਸਾਹਿਤਕਾਰ ਜਗਜੀਤ ਪਿਆਸਾ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ

ਕੋਟਕਪੂਰਾ, 12 ਅਗਸਤ (ਮੋਹਰ ਸਿੰਘ ਗਿੱਲ) - ਨਾਮਵਰ ਗੀਤਕਾਰ ਅਤੇ ਸਾਹਿਤਕਾਰ ਜਗਜੀਤ ਪਿਆਸਾ ਵਾਸੀ ਕੋਟਕਪੂਰਾ, ਜੋ ਕਿ ਸਾਹਿਤ ਸਭਾ ਕੋਟਕਪੂਰਾ, ਸਵਰਨਕਾਰ ਸਭਾ ਅਤੇ ਗੁੱਡ ਮੌਰਨਿੰਗ ਵੈਲਫ਼ੇਅਰ ਸੁਸਾਇਟੀ ਦੇ ਮੈਂਬਰ ਸਨ, ਦੇ ਨਮਿਤ ਪਾਠ ਦਾ ਭੋਗ, ਅੰਤਿਮ ਅਰਦਾਸ ਅਤੇ ...

ਪੂਰੀ ਖ਼ਬਰ »

ਰੇਲਵੇ ਲਾਈਨ ਨਜ਼ਦੀਕ ਨੀਵੀਆਂ ਥਾਵਾਂ 'ਤੇ ਖੜ੍ਹੇ ਦੂਸ਼ਿਤ ਪਾਣੀ ਦੇ ਹੱਲ ਦੀ ਮੰਗ

ਮੰਡੀ ਬਰੀਵਾਲਾ, 12 ਅਗਸਤ (ਨਿਰਭੋਲ ਸਿੰਘ)-ਬੀਤੀ ਦਿਨੀਂ ਹੋਈ ਭਰਵੀਂ ਬਾਰਸ਼ ਕਾਰਨ ਰੇਲਵੇ ਲਾਈਨ ਬਰੀਵਾਲਾ ਦੇ ਨਜ਼ਦੀਕ ਨੀਵੀਂਆਂ ਥਾਵਾਂ ਤੇ ਪਾਣੀ ਜਮ੍ਹਾ ਹੋ ਗਿਆ ਸੀ, ਪਰ ਹੁਣ ਇਹ ਪਾਣੀ ਨਿਕਾਸੀ ਨਾ ਹੋਣ ਕਾਰਨ ਦੂਸ਼ਿਤ ਹੋ ਰਿਹਾ ਹੈ | ਦੂਸ਼ਿਤ ਪਾਣੀ ਤੇ ਮੱਛਰ ਵੀ ...

ਪੂਰੀ ਖ਼ਬਰ »

ਐਸ.ਡੀ.ਐਮ. ਕੋਟਕਪੂਰਾ ਵਲੋਂ ਸਮੱਸਿਆਵਾਂ ਜਲਦੀ ਹੱਲ ਕਰਵਾਉਣਾ ਦਾ ਭਰੋਸਾ

ਕੋਟਕਪੂਰਾ, 12 ਅਗਸਤ (ਮੋਹਰ ਸਿੰਘ ਗਿੱਲ) - ਉਪ ਮੰਡਲ ਮੈਜਿਸਟ੍ਰੇਟ ਕੋਟਕਪੂਰਾ ਵੀਰਪਾਲ ਕੌਰ ਦੀ ਪ੍ਰਧਾਨਗੀ ਹੇਠ ਸਥਾਨਕ ਫ਼ੋਕਲ ਪੁਆਇੰਟ ਨਾਲ ਸਬੰਧਿਤ ਉਦਯੋਗਪਤੀਆਂ ਦੀਆਂ ਸਮੱਸਿਆਵਾਂ ਸੁਣਨ ਲਈ ਵਿਸ਼ੇਸ਼ ਮੀਟਿੰਗ ਕੀਤੀ ਗਈ | ਐਸ.ਡੀ.ਐਮ ਦਫ਼ਤਰ ਵਿਖੇ ਕੀਤੀ ਗਈ ...

ਪੂਰੀ ਖ਼ਬਰ »

ਮੈਡੀਕਲ ਕਾਲਜ ਦੇ ਡਾਕਟਰਾਂ ਨੂੰ ਰੇਬੀਜ਼ ਬਾਰੇ ਦਿੱਤੀ ਸਿਖਲਾਈ

ਫ਼ਰੀਦਕੋਟ, 12 ਅਗਸਤ (ਜਸਵੰਤ ਸਿੰਘ ਪੁਰਬਾ) - ਸਿਵਲ ਸਰਜਨ ਫ਼ਰੀਦਕੋਟ ਡਾ. ਸੰਜੇ ਕਪੂਰ ਦੇ ਦਿਸ਼ਾ ਨਿਰਦੇਸਾਂ ਹੇਠ ਅੱਜ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਹਿਮਾਂਸੂ ਗੁਪਤਾ ਵਲੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਸ਼ੋਸਲ ਐਂਡ ਮੈਡੀਸਿਨ ਦੇ ਪੋਸਟ ਗ੍ਰੈਜੂਏਸਨ ਕੋਰਸ ਦੇ ਡਾਕਟਰਾਂ ਨੂੰ ਰੇਬੀਜ਼ ਬਿਮਾਰੀ ਬਾਰੇ ਸਿਖਲਾਈ ਦਿੱਤੀ ਗਈ | ਵਿਭਾਗ ਦੇ ਮੁਖੀ ਡਾ. ਸੰਜੇ ਗੁਪਤਾ ਦੇ ਹੁਕਮਾਂ ਅਨੁਸਾਰ ਟ੍ਰੇਨਿੰਗ ਲੈਣ ਲਈ ਡਾ. ਇਸ਼ਾਨ ਅਰੋੜਾ, ਡਾ. ਬਬੀਤਾ, ਡਾ. ਭਾਰਤੀ, ਡਾ. ਸ਼ੀਫ਼ਾ ਸ਼ੀਰੀਨ, ਡਾ. ਪ੍ਰਭਜੋਤ ਕੌਰ, ਡਾ. ਹਰਪ੍ਰੀਤ ਕੌਰ ਸ਼ਾਮਿਲ ਸਨ | ਡਾ.ਹਿਮਾਂਸੂ ਗੁਪਤਾ ਨੇ ਟ੍ਰੇਨਿੰਗ ਦੌਰਾਨ ਪਾਵਰ ਪੁਆਇੰਟ ਪੈ੍ਰਜਨਟੇਸ਼ਨ ਰਾਹੀਂ ਅਤੇ ਹਸਪਤਾਲ ਵਿਖੇ ਇਲਾਜ ਕਰਵਾਉਣ ਆਏ ਮਰੀਜ਼ਾਂ ਨਾਲ ਮਿਲਾ ਕੇ ਰੇਬੀਜ ਦੇ ਕਾਰਨਾਂ, ਲੱਛਣਾਂ ਅਤੇ ਇਲਾਜ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਰੇਬੀਜ ਘਾਤਕ ਰੋਗ ਹੈ ਪਰ ਸਹੀ ਢੰਗ ਨਾਲ ਬਣਦਾ ਇਲਾਜ ਕਰਵਾਉਣ ਨਾਲ ਇਸ ਤੋਂ ਆਸਾਨੀ ਨਾਲ ਬਚਾਅ ਕੀਤਾ ਜਾ ਸਕਦਾ ਹੈ | ਡਿਪਟੀ ਮਾਸ ਮੀਡੀਆ ਅਫ਼ਸਰ ਸੰਜੀਵ ਸ਼ਰਮਾ ਨੇ ਦੱਸਿਆ ਕਿ ਕੁੱਤੇ ਦੁਆਰਾ ਕੱਟੇ ਜਾਣ 'ਤੇ ਇਲਾਜ ਲਈ ਟੀਕੇ ਸਰਕਾਰੀ ਜ਼ਿਲ੍ਹਾ ਹਸਪਤਾਲਾਂ , ਸਬ ਡਵੀਜਨਾਂ ਹਪਸਤਾਲਾਂ ਅਤੇ ਕੰਮਿਊਟੀ ਹੈਲਥ ਸੈਂਟਰਾਂ ਵਿਚ ਮੁਫ਼ਤ ਲਗਾਏ ਜਾਂਦੇ ਹਨ | ਇਸ ਟ੍ਰੇਨਿੰਗ ਦੌਰਾਨ ਪਿ੍ਤਪਾਲ ਸਿੰਘ ਡਾਟਾ ਮੈਨੇਜਰ, ਲਲਿਤ ਕੁਮਾਰ, ਬੋਧ ਰਾਜ ਨੇ ਵੀ ਸਹਿਯੋਗ ਦਿੱਤਾ |

ਖ਼ਬਰ ਸ਼ੇਅਰ ਕਰੋ

 

ਅਵਾਰਾ ਪਸ਼ੂਆਂ ਦੇ ਹੱਲ ਲਈ ਗੱਲ੍ਹਾ ਮਜ਼ਦੂਰ ਯੂਨੀਅਨ ਨੇ ਮੰਗ ਪੱਤਰ ਦਿੱਤਾ

ਕੋਟਕਪੂਰਾ, 12 ਅਗਸਤ (ਮੋਹਰ ਸਿੰਘ ਗਿੱਲ) - ਸਥਾਨਕ ਐਸ.ਡੀ.ਐਮ ਨੂੰ ਇਕ ਮੰਗ-ਪੱਤਰ ਸੌਂਪ ਕੇ ਗੱਲ੍ਹਾ ਮਜ਼ਦੂਰ ਯੂਨੀਅਨ ਕੋਟਕਪੂਰਾ ਦੇ ਅਹੁਦੇਦਾਰਾਂ ਨੇ ਨਵੀਂ ਦਾਣਾ ਮੰਡੀ 'ਚ ਫ਼ਿਰ ਰਹੇ ਅਵਾਰਾ ਪਸ਼ੂਆਂ ਦਾ ਹੱਲ ਕਰਨ ਅਤੇ ਉਨ੍ਹਾਂ ਦੀ ਬਿਮਾਰੀ ਦੀ ਰੋਕਥਾਮ ਕਰਨ ਦੀ ਮੰਗ ...

ਪੂਰੀ ਖ਼ਬਰ »

ਕਾਬਲੀਅਤ ਰੱਖਣ ਵਾਲੇ ਵਿਦਿਆਰਥੀਆਂ ਨੂੰ 4 ਲੱਖ ਰੁਪਏ ਦੇ ਵਜ਼ੀਫ਼ੇ ਵੰਡੇ

ਫ਼ਰੀਦਕੋਟ, 12 ਅਗਸਤ (ਜਸਵੰਤ ਸਿੰਘ ਪੁਰਬਾ) - ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਰਬੱਤ ਦਾ ਭਲਾ ਵਿਦਿਆਰਥੀ ਭਲਾਈ ਯੋਜਨਾ, ਵਜ਼ੀਫ਼ਾ ਵੰਡ ਸਮਾਗਮ ਦੌਰਾਨ ਡਾ. ਪੂਰਨ ਸਿੰਘ ਆਡੀਟੋਰੀਅਮ ਦਸਮੇਸ਼ ਡੈਂਟਲ ਕਾਲਜ ਫ਼ਰੀਦਕੋਟ ਵਿਖੇ ਬਤੌਰ ਵਿਸ਼ੇਸ਼ ਮਹਿਮਾਨ ਪੁੱਜੇ ...

ਪੂਰੀ ਖ਼ਬਰ »

ਬਾਬਾ ਫ਼ਰੀਦ ਪਬਲਿਕ ਸਕੂਲ 'ਚ ਸੁੁਤੰਤਰਤਾ ਦਿਵਸ ਸੰਬੰਧੀ ਗਤੀਵਿਧੀਆਂ ਕਰਵਾਈਆਂ

ਜੈਤੋ, 12 ਅਗਸਤ (ਗੁਰਚਰਨ ਸਿੰਘ ਗਾਬੜੀਆ)-ਬਾਬਾ ਫ਼ਰੀਦ ਪਬਲਿਕ ਹਾਈ ਸਕੂਲ (ਬਾਜਾਖਾਨਾ ਰੋਡ) ਜੈਤੋ ਵਿਖੇ ਸੁੁਤੰਤਰਤਾ ਦਿਵਸ ਨਾਲ ਸਬੰਧਿਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ | ਪ੍ਰੋਗਰਾਮ ਦੇ ਸ਼ੁਰੂ ਵਿਚ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਸਾਧੂ ਰਾਮ ...

ਪੂਰੀ ਖ਼ਬਰ »

ਖ਼ਾਲਸਾ ਸਕੂਲ 'ਚ ਆਜ਼ਾਦੀ ਦਿਵਸ ਨੂੰ ਸਮਰਪਿਤ ਸਮਾਗਮ

ਫ਼ਰੀਦਕੋਟ, 12 ਅਗਸਤ (ਚਰਨਜੀਤ ਸਿੰਘ ਗੋਂਦਾਰਾ)-ਸੰਗਤ ਸਾਹਿਬ ਭਾਈ ਫ਼ੇਰੂ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਦੇ ਪਰੈਪਰੇਟਰੀ ਵਿੰਗ 'ਚ ਆਜ਼ਾਦੀ ਦਿਵਸ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਪਿ੍ੰਸੀਪਲ ਭੁਪਿੰਦਰ ਕੌਰ ਸਰਾਂ ਦੀ ਯੋਗ ਅਗਵਾਈ ਹੇਠ ਸਮਾਗਮ ...

ਪੂਰੀ ਖ਼ਬਰ »

ਬੀ. ਐਸ. ਐਫ. ਆਰਟਲਰੀ ਫ਼ਰੀਦਕੋਟ ਵਲੋਂ ਵਾਕਥੋਨ ਕਰਵਾਈ

ਫ਼ਰੀਦਕੋਟ, 12 ਅਗਸਤ (ਜਸਵੰਤ ਸਿੰਘ ਪੁਰਬਾ)-ਆਜ਼ਾਦੀ ਕਾ ਅੰਮਿ੍ਤ ਮਹਾਂਉਤਸਵ ਜਸ਼ਨਾਂ ਦੀ ਲੜੀ ਅਤੇ ਹਰ ਘਰ ਝੰਡਾ ਮੁਹਿੰਮ ਦੇ ਤਹਿਤ ਲੋਕਾਂ ਦੇ ਦਿਲਾਂ ਵਿਚ ਦੇਸ਼ ਭਗਤੀ ਦੀਆਂ ਭਾਵਨਾਵਾਂ ਨੂੰ ਜਗਾਉਣ ਅਤੇ ਉਨ੍ਹਾਂ ਨੂੰ ਭਾਰਤ ਦੀ ਆਜ਼ਾਦੀ ਦੇ 75ਵੇਂ ਸਾਲ ਦੇ ਮੌਕੇ 'ਤੇ ...

ਪੂਰੀ ਖ਼ਬਰ »

ਸ਼ਿਵਾਲਿਕ ਕਿਡਜ਼ ਸਕੂਲ 'ਚ ਆਜ਼ਾਦੀ ਦਾ ਅੰਮਿ੍ਤ ਦਿਹਾੜਾ ਮਨਾਇਆ

ਜੈਤੋ, 12 ਅਗਸਤ (ਗੁਰਚਰਨ ਸਿੰਘ ਗਾਬੜੀਆ)-ਸ਼ਿਵਾਲਿਕ ਕਿਡਜ਼ ਸਕੂਲ ਜੈਤੋ ਵਿਖੇ 75ਵਾਂ ਆਜ਼ਾਦੀ ਦਾ ਅੰਮਿ੍ਤ ਦਿਹਾੜਾ ਮਨਾਇਆ ਅਤੇ ਸੁੁਤੰਤਰਤਾ ਦਿਵਸ ਨਾਲ ਸਬੰਧਿਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ ਅਤੇ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ | ਇਸ ਮੌਕੇ ...

ਪੂਰੀ ਖ਼ਬਰ »

ਲੰਪੀ ਸਕਿਨ ਬਿਮਾਰੀ ਤੋਂ ਪ੍ਰਭਾਵਿਤ ਪਸ਼ੂਆਂ ਦਾ ਇਲਾਜ ਜੰਗੀ ਪੱਧਰ 'ਤੇ ਜਾਰੀ - ਡਿਪਟੀ ਕਮਿਸ਼ਨਰ

ਫ਼ਰੀਦਕੋਟ, 12 ਅਗਸਤ (ਜਸਵੰਤ ਸਿੰਘ ਪੁਰਬਾ) - ਪਸ਼ੂਆਂ ਵਿਚ ਫੈਲੀ ਲੰਪੀ ਚਮੜੀ ਬਿਮਾਰੀ ਤੋਂ ਬਚਾਅ ਲਈ ਜ਼ਿਲ੍ਹੇ ਵਿਚ 26 ਟੀਮਾਂ ਲਗਾਤਾਰ ਪਸ਼ੂ ਪਾਲਕਾਂ ਦੇ ਸੰਪਰਕ ਵਿਚ ਰਹਿ ਕੇ ਪ੍ਰਭਾਵਿਤ ਪਸ਼ੂਆਂ ਦਾ ਇਲਾਜ ਕਰ ਰਹੀਆਂ ਹਨ ਅਤੇ ਹੁਣ ਤੱਕ ਪ੍ਰਭਾਵਿਤ 4003 ਪਸ਼ੂਆਂ 'ਚੋਂ 3650 ...

ਪੂਰੀ ਖ਼ਬਰ »

ਕੈਪਟਨ ਸੰਦੀਪ ਸੰਧੂ ਦੀ ਅਗਵਾਈ 'ਚ ਕੱਢੀ ਗਈ ਪੈਦਲ ਤਿਰੰਗਾ ਯਾਤਰਾ

ਫ਼ਰੀਦਕੋਟ, 12 ਅਗਸਤ (ਜਸਵੰਤ ਸਿੰਘ ਪੁਰਬਾ)-ਆਲ ਇੰਡੀਆ ਕਾਂਗਰਸ ਕਮੇਟੀ ਦੇ ਦਿੱਤੇ ਪ੍ਰੋਗਰਾਮ ਤਹਿਤ ਅੱਜ ਦੇਸ਼ ਦੀ ਅਜ਼ਾਦੀ 75ਵੀਂ ਵਰੇ੍ਹਗੰਢ ਮੌਕੇ ਫ਼ਰੀਦਕੋਟ 'ਚ ਕਾਂਗਰਸੀ ਆਗੂ ਕੈਪਟਨ ਸੰਦੀਪ ਸੰਧੂ ਦੀ ਅਗਵਾਈ ਹੇਠ ਹਲਕੇ ਦੀ ਸਮੂਹ ਲੀਡਰਸ਼ਿਪ ਅਤੇ ਵਰਕਰਾਂ ਵਲੋਂ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਵਲੋਂ ਭਾਗਸਰ 'ਚ ਬਣ ਰਹੇ ਮੁਹੱਲਾ ਕਲੀਨਿਕ ਦਾ ਦੌਰਾ

ਮੰਡੀ ਲੱਖੇਵਾਲੀ, 12 ਅਗਸਤ (ਮਿਲਖ ਰਾਜ)-ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨਜ਼ਦੀਕ ਹੀ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਸ਼ੁਰੂ ਕੀਤੇ ਜਾ ਰਹੇ ਆਮ ਆਦਮੀ ਕਲੀਨਿਕ ਲੋਕਾਂ ਲਈ ਲਾਹੇਵੰਦ ਸਿੱਧ ...

ਪੂਰੀ ਖ਼ਬਰ »

ਸੰਤ ਗੁਰਮੁੱਖ ਸਿੰਘ ਇੰਟਰਨੈਸ਼ਨਲ ਸਕੂਲ ਵਿਖੇ ਆਜ਼ਾਦੀ ਦਾ ਦਿਹਾੜਾ ਮਨਾਇਆ

ਸ੍ਰੀ ਮੁਕਤਸਰ ਸਾਹਿਬ, 12 ਅਗਸਤ (ਰਣਜੀਤ ਸਿੰਘ ਢਿੱਲੋਂ) - ਸੰਤ ਗੁਰਮੁੱਖ ਸਿੰਘ ਇੰਟਰਨੈਸ਼ਨਲ ਸਕੂਲ ਬਰਕੰਦੀ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਅਧਿਆਪਕਾਂ ਅਤੇ ਵਿਦਿਆਰਥੀਆਂ ਵਲੋਂ 75ਵੇਂ ਆਜ਼ਾਦੀ ਦਿਵਸ ਦੇ ਸਬੰਧ ਵਿਚ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਕੂਲ ਦੇ ...

ਪੂਰੀ ਖ਼ਬਰ »

ਡਾ. ਭੁਪਿੰਦਰਜੀਤ ਕੌਰ ਨੇ ਸਿਵਲ ਹਸਪਤਾਲ ਵਿਖੇ ਬਤੌਰ ਸੀਨੀਅਰ ਮੈਡੀਕਲ ਅਫ਼ਸਰ ਅਹੁਦਾ ਸੰਭਾਲਿਆ

ਸ੍ਰੀ ਮੁਕਤਸਰ ਸਾਹਿਬ, 12 ਅਗਸਤ (ਰਣਜੀਤ ਸਿੰਘ ਢਿੱਲੋਂ) - ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਡਾ: ਭੁਪਿੰਦਰਜੀਤ ਕੌਰ ਵਲੋਂ ਅੱਜ ਬਤੌਰ ਸੀਨੀਅਰ ਮੈਡੀਕਲ ਅਫ਼ਸਰ ਅਹੁਦਾ ਸੰਭਾਲ ਲਿਆ ਹੈ, ਜੋ ਕਿ ਬੱਚਿਆਂ ਦੀਆਂ ਹਰ ਤਰ੍ਹਾਂ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰ ...

ਪੂਰੀ ਖ਼ਬਰ »

ਹੜ੍ਹ ਪ੍ਰਭਾਵਿਤ ਪਿੰਡਾਂ ਦੇ ਕਿਸਾਨਾਂ ਨੂੰ ਪ੍ਰਤੀ ਏਕੜ 50000 ਰੁਪਏ ਮੁਆਵਜ਼ਾ ਤੁਰੰਤ ਦੇਵੇ ਪੰਜਾਬ ਸਰਕਾਰ - ਸੁਖਪਾਲ ਖਹਿਰਾ

• ਸੁਖਪਾਲ ਸਿੰਘ ਖਹਿਰਾ ਨੇ ਮਲੋਟ ਤੇ ਲੰਬੀ ਹਲਕੇ ਦੇ ਭਾਰੀ ਬਾਰਸ਼ਾਂ ਤੋਂ ਪ੍ਰਭਾਵਿਤ ਪਿੰਡਾਂ ਦਾ ਕੀਤਾ ਦੌਰਾ ਮੰਡੀ ਲੱਖੇਵਾਲੀ, 12 ਅਗਸਤ (ਮਿਲਖ ਰਾਜ) - ਚੋਣਾਂ ਤੋਂ ਪਹਿਲਾਂ ਕਿਸਾਨ ਹਿਤੈਸ਼ੀ ਕਹਾਉਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਗੰਭੀਰ ਸੰਕਟ ਦੇ ਸਮੇਂ ...

ਪੂਰੀ ਖ਼ਬਰ »

ਹੈਪੀ ਪਬਲਿਕ ਸਕੂਲ ਦੀਆਂ ਤਿੰਨ ਵਿਦਿਆਰਥਣਾਂ ਯੋਗਤਾ ਸੂਚੀ 'ਚ ਆਈਆਂ

ਕੋਟਕਪੂਰਾ, 12 ਅਗਸਤ (ਮੋਹਰ ਸਿੰਘ ਗਿੱਲ) - ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫ਼ਰੀਦਕੋਟ-ਮੁਕਤਸਰ-ਬਠਿੰਡਾ ਜ਼ੋਨ ਵਲੋਂ ਸਰਬੱਤ ਦਾ ਭਲਾ-ਵਿਦਿਆਰਥੀ ਯੋਜਨਾ ਤਹਿਤ ਲੋੜਵੰਦ ਵਿਦਿਆਰਥੀਆਂ ਨੂੰ ਵਜ਼ੀਫਾ ਦੇਣ ਲਿਖਤੀ ਪ੍ਰੀਖਿਆ ਲਈ ਗਈ | ਲਿਖਤੀ ਪ੍ਰੀਖਿਆ ਮੁਕਾਬਲਾ ...

ਪੂਰੀ ਖ਼ਬਰ »

ਜ਼ਿਲ੍ਹਾ ਅਧਿਕਾਰੀ ਸੁਤੰਤਰਤਾ ਸੰਗਰਾਮੀਆਂ ਨੂੰ ਸਤਿਕਾਰ ਨਾਲ ਆਜ਼ਾਦੀ ਦਿਵਸ ਦੇ ਸਮਾਗਮ 'ਚ ਲੈ ਕੇ ਆਉਣ - ਸੁਰੇਸ਼ ਅਰੋੜਾ

ਫ਼ਰੀਦਕੋਟ, 12 ਅਗਸਤ (ਜਸਵੰਤ ਸਿੰਘ ਪੁਰਬਾ) - ਇਸ ਸਾਲ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰੇ੍ਹਗੰਢ ਪੂਰੇ ਦੇਸ਼ ਅੰਦਰ ਧੂਮ ਧਾਮ ਨਾਲ ਮਨਾਈ ਜਾ ਰਹੀ ਹੈ | ਸਰਕਾਰ ਵਲੋਂ ਆਜ਼ਾਦੀ ਦਿਵਸ 'ਤੇ ਕੀਤੇ ਜਾਣ ਵਾਲੇ ਸਮਾਗਮਾਂ ਵਿਚ ਸੁਤੰਤਰਤਾ ਸੰਗਰਾਮੀਆਂ ਦਾ ਸਨਮਾਨ ਤਾਂ ਕਰਦੀ ਹੈ | ...

ਪੂਰੀ ਖ਼ਬਰ »

ਸਨਅਤਕਾਰਾਂ ਨੇ ਦੱਸੀਆਂ ਪਾਵਰਕਾਮ ਦੇ ਸੀਨੀਅਰ ਅਧਿਕਾਰੀ ਨੂੰ ਸਮੱਸਿਆਵਾਂ

ਕੋਟਕਪੂਰਾ, 12 ਅਗਸਤ (ਮੋਹਰ ਸਿੰਘ ਗਿੱਲ) - ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮ. (ਵੈਸਟ ਜ਼ੋਨ) ਦੇ ਚੀਫ਼ ਇੰਜੀਨੀਅਰ ਪੁਨਰਦੀਪ ਸਿੰਘ ਬਰਾੜ ਵਲੋਂ ਸਥਾਨਕ ਫੋਕਲ ਪੁਆਇੰਟ ਵਿਖੇ ਸਥਿਤ ਸਨਅਤਕਾਰਾਂ ਨਾਲ ਮੀਟਿੰਗ ਕੀਤੀ ਗਈ | ਇਸ ਦੌਰਾਨ ਉਨ੍ਹਾਂ ਡਿਪਟੀ ਚੀਫ਼ ...

ਪੂਰੀ ਖ਼ਬਰ »

ਪੇਟ ਦੇ ਕੀੜਿਆਂ ਤੋਂ ਬਚਾਅ ਲਈ ਬੱਚਿਆਂ ਨੂੰ ਦਿੱਤੀ ਅਲਬੈਂਡਾਜ਼ੋਲ ਦੀ ਖੁਰਾਕ

ਫ਼ਰੀਦਕੋਟ, 12 ਅਗਸਤ (ਜਸਵੰਤ ਸਿੰਘ ਪੁਰਬਾ) - ਸਿਹਤ ਵਿਭਾਗ ਵਲੋਂ ਸਬ-ਸੈਂਟਰਾਂ ਅਧੀਨ ਪੈਂਦੇ ਸਕੂਲਾਂ ਅਤੇ ਆਂਗਣਵਾੜੀ ਸੈਂਟਰਾਂ ਵਿਚ ਸਿਹਤ ਵਿਭਾਗ ਵਲੋਂ ਅੱਜ 1 ਸਾਲ ਤੋਂ 19 ਸਾਲ ਤੱਕ ਦੇ ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਬਚਾੳਣ ਲਈ ਰਾਸ਼ਟਰੀ ਡੀ-ਵਰਮਿੰਗ ਦਿਵਸ ...

ਪੂਰੀ ਖ਼ਬਰ »

ਸੂਬਾ ਸਰਕਾਰ ਮਜ਼ਦੂਰ ਜਥੇਬੰਦੀ ਦੀਆਂ ਮੁਸ਼ਕਿਲਾਂ ਵੱਲ ਧਿਆਨ ਦੇਵੇ - ਗੁਰਸੇਵਕ ਸਿੰਘ

ਫ਼ਰੀਦਕੋਟ, 12 ਅਗਸਤ (ਸਤੀਸ਼ ਬਾਗ਼ੀ)-ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਸੀਨੀਅਰ ਪ੍ਰਧਾਨ ਗੁਰਸੇਵਕ ਸਿੰਘ ਨੇ ਜਥੇਬੰਦੀ ਸਮੇਤ ਰੋਸ ਮੁਜ਼ਾਹਰਾ ਕਰਕੇ ਮੰਗ ਕੀਤੀ ਕਿ ਯੂਨੀਅਨ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਸੂਬਾ ਸਰਕਾਰ ਜਲਦ ਹੀ ਮੀਟਿੰਗ ਕਰਨ ਕਿਉਂਕਿ ਲੰਮਾਂ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX