ਤਾਜਾ ਖ਼ਬਰਾਂ


ਪ੍ਰਧਾਨ ਮੰਤਰੀ 1 ਅਪ੍ਰੈਲ ਨੂੰ ਜਾਣਗੇ ਭੋਪਾਲ
. . .  1 minute ago
ਨਵੀਂ ਦਿੱਲੀ, 30 ਮਾਰਚ- ਪ੍ਰਧਾਨ ਮੰਤਰੀ ਨਰਿੰਦਰ ਮੋਦੀ 1 ਅਪ੍ਰੈਲ ਨੂੰ ਭੋਪਾਲ ਜਾਣਗੇ। ਆਪਣੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਭੋਪਾਲ ਦੇ ਕੁਸ਼ਾਭਾਊ ਠਾਕਰੇ ਹਾਲ ਵਿਚ ਸੰਯੁਕਤ ਕਮਾਂਡਰਾਂ ਦੀ ਕਾਨਫ਼ਰੰਸ-2023 ਵਿਚ ਸ਼ਿਰਕਤ ਕਰਨਗੇ। ਇਸ ਦੌਰਾਨ ਪ੍ਰਧਾਨ ਮੰਤਰੀ ਭੋਪਾਲ ਅਤੇ ਨਵੀਂ ਦਿੱਲੀ ਵਿਚਕਾਰ ਰਾਣੀ ਕਮਲਾਪਤੀ....
ਅੰਮ੍ਰਿਤਪਾਲ ਦੇ ਇਕ ਸਾਥੀ ਨੂੰ ਸੰਗਰੂਰ ਜੇਲ੍ਹ ਤੋਂ ਲਿਆ ਕੇ ਕੀਤਾ ਅਦਾਲਤ ’ਚ ਪੇਸ਼
. . .  10 minutes ago
ਅਜਨਾਲਾ, 30 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)- ਅਜਨਾਲਾ ਮਾਮਲੇ ਵਿਚ ਅੰਮ੍ਰਿਤਪਾਲ ਸਿੰਘ ਦੇ ਇਕ ਸਾਥੀ ਮਨਦੀਪ ਸਿੰਘ ਨੂੰ ਅੱਜ ਪੁਲਿਸ ਵਲੋਂ ਸੰਗਰੂਰ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਸਥਾਨਕ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਵਲੋਂ....
ਜਲੰਧਰ ਵਿਚ ਲੱਗਿਆ ਚੋਣ ਜ਼ਾਬਤਾ
. . .  7 minutes ago
ਜਲੰਧਰ, 30 ਮਾਰਚ- ਅੱਜ ਇੱਥੋਂ ਦੇ ਡੀ.ਸੀ. ਜਸਪ੍ਰੀਤ ਸਿੰਘ ਵਲੋਂ ਹਲਕੇ ਦੀ ਹੋਣ ਜਾ ਰਹੀ ਜ਼ਿਮਨੀ ਚੋਣ ਸੰਬੰਧੀ ਪ੍ਰੈਸ ਕਾਨਫ਼ਰੰਸ ਕੀਤੀ ਗਈ। ਇਸ ਵਿਚ ਉਨ੍ਹਾਂ ਦੱਸਿਆ ਕਿ ਹਲਕੇ ਵਿਚ ਚੋਣ ਜ਼ਾਬਤਾ ਲਗਾਇਆ ਜਾ ਚੁੱਕਾ ਹੈ। ਉਨ੍ਹਾਂ ਵਲੋਂ ਚੋਣ ਦੌਰਾਨ ਡਿਊਟੀ ਦੇਣ ਵਾਲੇ ਅਧਿਕਾਰੀਆਂ ਦੇ ਨੰਬਰਾਂ ਦੀ ਸੂਚੀ ਵੀ ਜਾਰੀ.....
ਘੋੜੇ ਟਰਾਲੇ ਨੂੰ ਲੱਗੀ ਅੱਗ
. . .  22 minutes ago
ਕੋਟਕਪੂਰਾ, 30 ਮਾਰਚ (ਮੋਹਰ ਸਿੰਘ ਗਿੱਲ)- ਕੋਟਕਪੂਰਾ ਨੇੜੇ ਸ੍ਰੀ ਮੁਕਤਸਰ ਸਾਹਿਬ ਮੁੱਖ ਮਾਰਕ ’ਤੇ ਇਕ ਸੀਮਿੰਟ ਨਾਲ ਲੱਦਿਆ ਘੋੜਾ ਟਰਾਲਾ ਕਿਸੇ ਵਾਹਨ ਨੂੰ ਬਚਾਉਂਦੇ ਸਮੇਂ ਪਲਟ ਗਿਆ। ਇਸ ਉਪਰੰਤ ਇਸ ਨੂੰ ਅੱਗ ਲੱਗ ਗਈ। ਰੋਪੜ ਵਾਸੀ ਡਰਾਈਵਰ ਲਖਵੀਰ ਸਿੰਘ ਨੇ....
ਸੜਕ ਹਾਦਸੇ ’ਚ ਇਕ ਦੀ ਮੌਤ ਦੂਜਾ ਗੰਭੀਰ ਜ਼ਖ਼ਮੀ
. . .  about 1 hour ago
ਸੁਨਾਮ ਊਧਮ ਸਿੰਘ ਵਾਲਾ, 30 ਮਾਰਚ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)- ਅੱਜ ਸਵੇਰੇ ਸੁਨਾਮ-ਕੌਹਰੀਆਂ ਸੜਕ ’ਤੇ ਹੋਏ ਹਾਦਸੇ ’ਚ ਮੋਟਰਸਾਇਕਲ ਸਵਾਰ ਇਕ ਵਿਅਕਤੀ ਦੀ ਮੌਤ ਅਤੇ ਦੂਜੇ ਦੇ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਹੈ। ਜਾਣਕਾਰੀ ਦਿੰਦਿਆਂ ਜਰਨੈਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਨਾਨਕੇ ਘਰ....
ਅੰਮ੍ਰਿਤਪਾਲ ਨੂੰ ਲੈ ਕੇ ਦਮਦਮਾ ਸਾਹਿਬ ਦੂਜੇ ਦਿਨ ਵੀ ਬਣਿਆ ਪੁਲਿਸ ਛਾਉਣੀ
. . .  about 1 hour ago
ਤਲਵੰਡੀ ਸਾਬੋ, 30 ਮਾਰਚ (ਰਣਜੀਤ ਸਿੰਘ ਰਾਜੂ)- ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਵਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਆਤਮ ਸਮਰਪਨ ਕਰਨ ਦੀਆਂ ਅਫ਼ਵਾਹਾਂ ਦੌਰਾਨ ਇਤਿਹਾਸਿਕ ਨਗਰ ਤਲਵੰਡੀ ਸਾਬੋ ਅੱਜ ਦੂਜੇ ਦਿਨ ਵੀ ਪੁਲਿਸ ਛਾਉਣੀ ਬਣਿਆ ਹੋਇਆ ਹੈ। ਜਿੱਥੇ ਨਗਰ ....
ਪੱਤਰਕਾਰ ਨਾਲ ਕੁੱਟਮਾਰ ਮਾਮਲੇ ’ਚ ਸਲਮਾਨ ਖ਼ਾਨ ਖ਼ਿਲਾਫ਼ ਦਰਜ ਐਫ਼.ਆਈ.ਆਰ. ਰੱਦ
. . .  about 1 hour ago
ਮਹਾਰਾਸ਼ਟਰ, 30 ਮਾਰਚ- ਬੰਬੇ ਹਾਈ ਕੋਰਟ ਨੇ 2019 ਵਿਚ ਇਕ ਪੱਤਰਕਾਰ ਨਾਲ ਕੁੱਟਮਾਰ ਅਤੇ ਦੁਰਵਿਵਹਾਰ ਦੇ ਮਾਮਲੇ ਵਿਚ ਅਭਿਨੇਤਾ ਸਲਮਾਨ ਖ਼ਾਨ ਦੇ ਖ਼ਿਲਾਫ਼ ਦਰਜ ਐਫ਼.ਆਈ.ਆਰ. ਨੂੰ ਰੱਦ ਕਰਨ ਦੇ ਹੁਕਮ ਦਿੱਤੇ ਹਨ। ਹੁਣ ਸਲਮਾਨ ਖ਼ਾਨ ਨੂੰ ਅੰਧੇਰੀ ਅਦਾਲਤ....
ਕਾਂਗਰਸ ਦੇ ਸੰਸਦ ਮੈਂਬਰ ਦਿਗਵਿਜੇ ਸਿੰਘ ਨੇ ਜਰਮਨ ਦੇ ਵਿਦੇਸ਼ ਮੰਤਰਾਲੇ ਅਤੇ ਰਿਚਰਡ ਵਾਕਰ ਦਾ ਕੀਤਾ ਧੰਨਵਾਦ
. . .  about 2 hours ago
ਨਵੀਂ ਦਿੱਲੀ, 30 ਮਾਰਚ-ਕਾਂਗਰਸ ਦੇ ਸੰਸਦ ਮੈਂਬਰ ਦਿਗਵਿਜੇ ਸਿੰਘ ਨੇ ਜਰਮਨ ਦੇ ਵਿਦੇਸ਼ ਮੰਤਰਾਲੇ ਅਤੇ ਰਿਚਰਡ ਵਾਕਰ ਦਾ "ਰਾਹੁਲ ਗਾਂਧੀ ਦੇ ਅਤਿਆਚਾਰ ਦੁਆਰਾ ਭਾਰਤ ਵਿਚ ਲੋਕਤੰਤਰ ਨਾਲ ਸਮਝੌਤਾ ਕੀਤਾ...
ਦਿੱਲੀ 'ਚ ਕੋਵਿਡ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਸਿਹਤ ਮੰਤਰੀ ਕਰਨਗੇ ਮੀਟਿੰਗ
. . .  about 2 hours ago
ਨਵੀਂ ਦਿੱਲੀ, 30 ਮਾਰਚ-ਦਿੱਲੀ ਵਿਚ ਕੋਵਿਡ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਸਿਹਤ ਮੰਤਰੀ ਸੌਰਭ ਭਾਰਦਵਾਜ ਅੱਜ ਸਿਹਤ ਵਿਭਾਗ ਨਾਲ ਜੁੜੇ ਅਧਿਕਾਰੀਆਂ ਅਤੇ ਮਾਹਿਰ ਡਾਕਟਰਾਂ ਨਾਲ ਮੀਟਿੰਗ...
ਮਹਾਰਾਸ਼ਟਰ:ਮਸਜਿਦ ਦੇ ਬਾਹਰ ਸੰਗੀਤ ਵਜਾਉਣ ਨੂੰ ਲੈ ਕੇ ਦੋ ਗੁੱਟਾਂ ਵਿਚਾਲੇ ਝੜਪ
. . .  about 2 hours ago
ਮੁੰਬਈ, 30 ਮਾਰਚ-ਮਹਾਰਾਸ਼ਟਰ ਦੇ ਜਲਗਾਓਂ ਜ਼ਿਲੇ 'ਚ ਨਮਾਜ਼ ਚੱਲ ਰਹੀ ਸੀ ਤਾਂ ਮਸਜਿਦ ਦੇ ਬਾਹਰ ਸੰਗੀਤ ਵਜਾਉਣ ਨੂੰ ਲੈ ਕੇ ਦੋ ਗੁੱਟਾਂ ਵਿਚਾਲੇ ਝੜਪ ਹੋ ਗਈ। ਜਲਗਾਓਂ ਦੇ ਐਸ.ਪੀ. ਐਮ ਰਾਜਕੁਮਾਰ ਨੇ ਦੱਸਿਆ ਕਿ 2 ਐਫ.ਆਈ.ਆਰ. ਦਰਜ ਕੀਤੀਆਂ ਗਈਆਂ...
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 3016 ਨਵੇਂ ਮਾਮਲੇ
. . .  about 2 hours ago
ਨਵੀਂ ਦਿੱਲੀ, 30 ਮਾਰਚ-ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 3016 ਨਵੇਂ ਮਾਮਲੇ ਦਰਜ ਕੀਤੇ ਗਏ ਹਨ।1396 ਠੀਕ ਹੋਏ ਹਨ ਤੇ ਸਰਗਰਮ ਮਾਮਲਿਆਂ ਦੀ ਗਿਣਤੀ...
ਹਲਕੇ ਮੀਂਹ ਨੇ ਚਿੰਤਾ 'ਚ ਪਾਇਆ ਕਿਸਾਨਾਂ ਨੂੰ
. . .  about 2 hours ago
ਸੁਰ ਸਿੰਘ, 30 ਮਾਰਚ (ਧਰਮਜੀਤ ਸਿੰਘ)-ਅੱਜ ਸਵੇਰੇ ਪਏ ਹਲਕੇ ਮੀਂਹ ਅਤੇ ਅਸਮਾਨੀ ਛਾਈਆਂ ਕਾਲੀਆਂ ਘਟਾਵਾਂ ਨੇ ਕਿਸਾਨਾਂ ਦੀ ਚਿੰਤਾ ਨੂੰ ਹੋਰ ਵਧਾ ਦਿੱਤਾ ਹੈ।ਕਿਸਾਨਾਂ ਨੇ ਦੱਸਿਆ ਕਿ ਬੀਤੇ ਕੁੱਝ ਦਿਨਾਂ ਤੋਂ ਹੋ ਰਹੀ ਬੇਮੌਸਮੀ ਬਾਰਿਸ਼ ਨੇ ਪੁੱਤਾਂ ਵਾਂਗ ਪਾਲੀ ਹਾੜੀ ਦੀ ਫ਼ਸਲ ਦਾ ਵੱਡਾ ਨੁਕਸਾਨ ਕੀਤਾ...
ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਭਾਜਪਾ ਆਗੂ ਗੁਰਬੀਰ ਸਿੰਘ ਲੰਬਾ ਮੁੜ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ
. . .  about 2 hours ago
ਮਲੋਟ, 30 ਮਾਰਚ (ਪਾਟਿਲ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਅੱਜ ਗੁਰਬੀਰ ਸਿੰਘ ਲੰਬਾ ਮੁੜ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ ਹਨ। ਉਹ ਇਸ ਤੋਂ ਪਹਿਲਾਂ ਵੀ ਸ੍ਰੀ ਮੁਕਤਸਰ ਸਾਹਿਬ ਦੇ ਯੂਥ ਅਕਾਲੀ ਆਗੂ ਰਹੇ ਹਨ, ਪਰ...
ਰਾਹੁਲ ਗਾਂਧੀ ਫ਼ੈਸਲੇ 'ਤੇ ਅਪੀਲ ਕਰਨ ਦੀ ਸਥਿਤੀ 'ਚ, ਕਿਹਾ ਜਰਮਨ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ
. . .  about 3 hours ago
ਬਰਲਿਨ, 30 ਮਾਰਚ-ਜਰਮਨ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਭਾਰਤੀ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇ ਖ਼ਿਲਾਫ਼ ਪਹਿਲੀ ਵਾਰ ਦੇ ਫ਼ੈਸਲੇ ਦੇ ਨਾਲ-ਨਾਲ ਉਸ ਦੇ ਸੰਸਦੀ ਫਤਵੇ ਨੂੰ ਮੁਅੱਤਲ...
ਅੱਜ ਸ਼ੁਰੂ ਹੋਵੇਗੀ ਜੀ-20 ਸ਼ੇਰਪਾ ਦੀ ਦੂਜੀ ਮੀਟਿੰਗ
. . .  about 4 hours ago
ਤਿਰੂਵਨੰਤਪੁਰਮ, 30 ਮਾਰਚ - ਭਾਰਤ ਦੀ ਜੀ-20 ਪ੍ਰਧਾਨਗੀ ਹੇਠ ਜੀ-20 ਸ਼ੇਰਪਾ ਦੀ ਦੂਜੀ ਮੀਟਿੰਗ 30 ਮਾਰਚ ਤੋਂ 2 ਅਪ੍ਰੈਲ ਤੱਕ ਕੇਰਲ ਦੇ ਕੁਮਰਕੋਮ ਪਿੰਡ ਵਿਚ ਹੋਣ ਵਾਲੀ ਹੈ। ਇਸ ਮੀਟਿੰਗ ਦੀ ਪ੍ਰਧਾਨਗੀ ਭਾਰਤ ਦੇ ਜੀ-20 ਸ਼ੇਰਪਾ ਅਮਿਤਾਭ ਕਾਂਤ ਕਰਨਗੇ ਅਤੇ ਇਸ ਵਿਚ ਵਿਸ਼ਵ...
ਪੰਜਾਬ 'ਚ ਅੱਜ ਸਰਕਾਰੀ ਛੁੱਟੀ ਦੇ ਬਾਵਜੂਦ ਹੋਣਗੀਆਂ ਰਜਿਸਟਰੀਆਂ
. . .  about 3 hours ago
ਚੰਡੀਗੜ੍ਹ, 30 ਮਾਰਚ-ਪੰਜਾਬ 'ਚ ਅੱਜ ਰਾਮ ਨੌਵੀਂ ਮੌਕੇ ਸਰਕਾਰੀ ਛੁੱਟੀ ਦੇ ਬਾਵਜੂਦ ਰਜਿਸਟਰੀਆਂ ਹੋਣਗੀਆਂ।ਪੰਜਾਬ ਸਰਕਾਰ ਨੇ ਸਬ ਰਜਿਸਟਰਾਰ ਦਫ਼ਤਰ ਖੋਲ੍ਹ ਕੇ ਪੰਜਾਬ ਦੇ ਸਮੂਹ ਰਜਿਸਟਰਾਰ ਨੂੰ ਅੱਜ ਰਜਿਸਟਰੀਆਂ ਕਰਨ...
ਜੰਮੂ-ਕਸ਼ਮੀਰ ਦੇ ਕਠੂਆ 'ਚ ਧਮਾਕਾ
. . .  about 4 hours ago
ਕਠੂਆ, , 30 ਮਾਰਚ -ਜੰਮੂ ਅਤੇ ਕਸ਼ਮੀਰ ਦੇ ਹੀਰਾਨਗਰ ਵਿਚ ਬੀਤੀ ਦੇਰ ਰਾਤ ਨੂੰ ਇਕ ਧਮਾਕਾ ਹੋਇਆ, ਜਿਸ ਤੋਂ ਬਾਅਦ ਖੇਤਰ ਵਿਚ ਇੱਕ ਵਿਸ਼ਾਲ ਖੋਜ ਮੁਹਿੰਮ ਚਲਾਈ ਗਈ ਹੈ। ਧਮਾਕੇ 'ਚ ਕਿਸੇ ਦੇ ਜ਼ਖ਼ਮੀ...
ਪਾਕਿਸਤਾਨ ਦੇ ਚੋਣ ਕਮਿਸ਼ਨ ਵਲੋਂ ਖੈਬਰ ਪਖਤੂਨਖਵਾ ਚੋਣਾਂ ਦਾ ਐਲਾਨ
. . .  about 4 hours ago
ਇਸਲਾਮਾਬਾਦ, 30 ਮਾਰਚ -ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਐਲਾਨ ਕੀਤਾ ਕਿ ਖੈਬਰ ਪਖਤੂਨਖਵਾ ਵਿਚ ਚੋਣਾਂ 8 ਅਕਤੂਬਰ ਨੂੰ ਪੰਜਾਬ ਦੀਆਂ ਚੋਣਾਂ ਵਾਂਗ ਹੀ...
ਮਿਆਂਮਾਰ ਦੀ ਫ਼ੌਜ ਵਲੋਂ 40 ਸਿਆਸੀ ਪਾਰਟੀਆਂ ਨੂੰ ਖ਼ਤਮ ਕਰਨ ਦੇ ਫ਼ੈਸਲੇ ਦੀ ਅਮਰੀਕਾ ਦੁਆਰਾ ਨਿੰਦਾ
. . .  about 4 hours ago
ਵਾਸ਼ਿੰਗਟਨ, 30 ਮਾਰਚ -ਅਮਰੀਕੀ ਵਿਦੇਸ਼ ਵਿਭਾਗ ਦੇ ਪ੍ਰਮੁੱਖ ਉਪ ਬੁਲਾਰੇ ਵੇਦਾਂਤ ਪਟੇਲ ਨੇ ਕਿਹਾ ਕਿ ਨੈਸ਼ਨਲ ਲੀਗ ਫਾਰ ਡੈਮੋਕਰੇਸੀ ਸਮੇਤ 40 ਰਾਜਨੀਤਿਕ ਪਾਰਟੀਆਂ ਨੂੰ ਖ਼ਤਮ ਕਰਨ ਦੇ ਮਿਆਂਮਾਰ ਦੀ ਫੌਜ ਦੇ ਫ਼ੈਸਲੇ...
⭐ਮਾਣਕ-ਮੋਤੀ⭐
. . .  about 6 hours ago
⭐ਮਾਣਕ-ਮੋਤੀ⭐
ਦਿੱਲੀ ਵਿਚ ਪਿਛਲੇ 24 ਘੰਟਿਆਂ ਵਿਚ 300 ਨਵੇਂ ਕੋਵਿਡ ਦੇ ਸਕਾਰਾਤਮਕ ਮਾਮਲੇ, 163 ਰਿਕਵਰੀ ਅਤੇ 2 ਦੀ ਮੌਤ
. . .  1 day ago
ਅਤੀਕ ਅਹਿਮਦ ਨੂੰ ਅਹਿਮਦਾਬਾਦ ਦੀ ਸਾਬਰਮਤੀ ਜੇਲ੍ਹ ਵਾਪਸ ਲਿਆਂਦਾ ਗਿਆ
. . .  1 day ago
ਅਹਿਮਦਾਬਾਦ, 29 ਮਾਰਚ - ਮਾਫੀਆ ਤੋਂ ਸਿਆਸਤਦਾਨ ਬਣੇ ਅਤੀਕ ਅਹਿਮਦ ਨੂੰ ਗੁਜਰਾਤ ਦੇ ਅਹਿਮਦਾਬਾਦ ਦੀ ਸਾਬਰਮਤੀ ਜੇਲ੍ਹ 'ਚ ਵਾਪਸ ਲਿਆਂਦਾ ਗਿਆ । ਉਮੇਸ਼ ਪਾਲ ਅਗਵਾ ਮਾਮਲੇ 'ਚ ਅਤੀਕ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ...
ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਦੇ ਭਰਾ ਦੀ ਸੜਕ ਹਾਦਸੇ ’ਚ ਮੌਤ
. . .  1 day ago
ਭਵਾਨੀਗੜ੍ਹ, 29 ਮਾਰਚ (ਰਣਧੀਰ ਸਿੰਘ ਫੱਗੂਵਾਲਾ)- ਸਥਾਨਕ ਅਨਾਜ ਮੰਡੀ ਵਿਖੇ ਇਕ ਮੋਟਰਸਾਈਕਲ ਬੇਕਾਬੂ ਹੋ ਕੇ ਖੰਭੇ ਵਿਚ ਲੱਗਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ....
ਕਪੂਰਥਲਾ: ਪੁਲਿਸ ਨੇ ਬਰਾਮਦ ਕੀਤੀ ਲਾਵਾਰਿਸ ਕਾਰ
. . .  1 day ago
ਕਪੂਰਥਲਾ, 29 ਮਾਰਚ- ਪੰਜਾਬ ਪੁਲਿਸ ਵਲੋਂ ਭਗੌੜੇ ਖ਼ਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ ਅੱਜ ਇਥੋਂ ਦੇ ਇਕ ਗੁਰਦੁਆਰੇ ਨੇੜਿਓਂ ਇਕ ਲਾਵਾਰਿਸ ਕਾਰ ਬਰਾਮਦ ਕੀਤੀ ਹੈ। ਪੁਲਿਸ ਵਲੋਂ....
ਗਿ੍ਫ਼ਤਾਰੀ ਵਾਹਿਗੁਰੂ ਦੇ ਹੱਥ ਵਿਚ- ਅੰਮ੍ਰਿਤਪਾਲ
. . .  1 day ago
ਜਲੰਧਰ, 29 ਮਾਰਚ- 18 ਮਾਰਚ ਤੋਂ ਬਾਅਦ ਅੱਜ ਅੰਮ੍ਰਿਤਪਾਲ ਸਿੰਘ ਦੀ ਪਹਿਲੀ ਵੀਡੀਓ ਸਾਹਮਣੇ ਆਈ ਹੈ। ਇਸ ਵਿਚ ਉਸ ਵਲੋਂ ਜਥੇਦਾਰ ਨੂੰ ਅਪੀਲ ਕਰਦਿਆਂ ਕਿਹਾ ਗਿਆ ਕਿ ਵਿਸਾਖੀ ’ਤੇ ਸਰਬਤ ਖ਼ਾਲਸਾ....
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 29 ਸਾਉਣ ਸੰਮਤ 554
ਵਿਚਾਰ ਪ੍ਰਵਾਹ: ਲੋਕਤੰਤਰ ਵਿਚ ਫ਼ਰਜ਼ਾਂ ਦੀ ਪਾਲਣਾ ਜ਼ਿਆਦਾ ਜ਼ਰੂਰੀ ਹੈ। ਅਚਾਰੀਆ ਨਰਿੰਦਰ ਦੇਵ

ਜਲੰਧਰ

ਜਲੰਧਰ 'ਚ ਪੰਜਾਬ ਬੰਦ ਨੂੰ ਮਿਲਿਆ ਰਲਵਾਂ-ਮਿਲਵਾਂ ਹੁੰਗਾਰਾ

ਜਲੰਧਰ, 12 ਅਗਸਤ (ਸ਼ਿਵ)-ਵਾਲਮੀਕਿ ਤੇ ਰਵਿਦਾਸ ਸਮਾਜ ਵਲੋਂ ਪੰਜਾਬ ਬੰਦ ਦੇ ਸੱਦੇ ਦਾ ਜਲੰਧਰ 'ਚ ਰਲਵਾਂ ਮਿਲਵਾਂ ਹੁੰਗਾਰਾ ਮਿਲਿਆ | ਇਕ ਪਾਸੇ ਜਿੱਥੇ ਬੰਦ ਦੇ ਸੱਦੇ ਕਰਕੇ ਜਲੰਧਰ 'ਚ ਦੁਕਾਨਾਂ ਬੰਦ ਰਹੀਆਂ ਜਦਕਿ ਆਵਾਜਾਈ ਆਮ ਦੀ ਤਰ੍ਹਾਂ ਚੱਲਦੀ ਰਹੀ | ਬੰਦ ਦੌਰਾਨ ਨਗਰ ...

ਪੂਰੀ ਖ਼ਬਰ »

ਵਿਧਾਇਕ ਅੰਗੁਰਾਲ ਤੇ ਡੀ.ਸੀ. ਵਲੋਂ ਆਮ ਆਦਮੀ ਕਲੀਨਿਕ ਤੇ ਕਬੀਰ ਵਿਹਾਰ ਦਾ ਜਾਇਜ਼ਾ

ਜਲੰਧਰ, 12 ਅਗਸਤ (ਐੱਮ. ਐੱਸ. ਲੋਹੀਆ)-ਪੰਜਾਬ ਸਰਕਾਰ ਵਲੋਂ 15 ਅਗਸਤ ਨੂੰ ਸੂਬੇ 'ਚ 100 ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜਿਨ੍ਹਾਂ 'ਚੋਂ ਜਲੰਧਰ ਜ਼ਿਲ੍ਹੇ 'ਚ ਵੀ 6 ਥਾਵਾਂ 'ਤੇ ਕਲੀਨਿਕ ਸ਼ੁਰੂ ਕੀਤੇ ਜਾਣਗੇ | ਅੱਜ ਵਿਧਾਇਕ ਸ਼ੀਤਲ ਅੰਗੁਰਾਲ, ਸੂਬਾ ...

ਪੂਰੀ ਖ਼ਬਰ »

ਪੰਜਾਬ ਰੋਡਵੇਜ਼/ਪਨਬੱਸ ਮਲਾਂਜ਼ਮਾਂ ਦੀ ਸਾਂਝੀ ਐਕਸ਼ਨ ਕਮੇਟੀ ਵਲੋਂ ਸਰਕਾਰ ਨੂੰ ਮੰਗਾਂ ਨਾ ਮੰਨਣ 'ਤੇ ਸੰਘਰਸ਼ ਨੂੰ ਤੇਜ਼ ਕਰਨ ਦੀ ਚਿਤਾਵਨੀ

ਜਲੰਧਰ, 12 ਅਗਸਤ (ਹਰਵਿੰਦਰ ਸਿੰਘ ਫੁੱਲ)- ਪੰਜਾਬ ਰੋਡਵੇਜ਼/ਪਨਬਸ ਮੁਲਾਜ਼ਮਾਂ ਦੀ ਸਾਂਝੀ ਸੰਘਰਸ਼ ਕਮੇਟੀ ਵਲੋਂ ਪਿਛਲੇ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਨਾ ਮੰਨੇ ਜਾਣ ਦੀ ਸੂਰਤ 'ਚ ਸੰਘਰਸ਼ ਨੂੰ ਹੋਰ ਤੇਜ ਕੀਤੇ ਜਾਣ ਦੀ ਚਿਤਾਵਨੀ ਦਿੱਤੀ ਹੈ | ...

ਪੂਰੀ ਖ਼ਬਰ »

ਦੋਆਬਾ, ਮਾਝਾ ਦੇ ਬਿਜਲੀ ਮਾਮਲੇ ਰੱਖੇ ਜਾਣਗੇ 17 ਦੀ ਮੀਟਿੰਗ 'ਚ

ਜਲੰਧਰ, 12 ਅਗਸਤ (ਸ਼ਿਵ)- ਬਿਜਲੀ ਮਾਮਲਿਆਂ ਦੀ ਸੁਣਵਾਈ ਕਰਨ ਲਈ ਸੀ. ਸੀ. ਜੀ. ਆਰ. ਐਫ. ਦੀ 17 ਅਗਸਤ ਨੂੰ ਸ਼ਕਤੀ ਸਦਨ ਜਲੰਧਰ ਵਿਚ ਮੀਟਿੰਗ ਹੋ ਰਹੀ ਹੈ | ਇਸ 'ਚ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਤੇ ਐੱਸ. ਈ. ਐੱਸ. ਨਗਰ ਸਰਕਲਾਂ ਦੇ ਮਾਮਲਿਆਂ ਦੀ ਸੁਣਵਾਈ ਹੋਵੇਗੀ | ਬਾਰਡਰ ...

ਪੂਰੀ ਖ਼ਬਰ »

ਕੋਰੋਨਾ ਪ੍ਰਭਾਵਿਤ 75 ਸਾਲਾ ਵਿਅਕਤੀ ਦੀ ਮੌਤ, 53 ਪ੍ਰਭਾਵਿਤ ਹੋਰ ਮਿਲੇ

ਜਲੰਧਰ, 12 ਅਗਸਤ (ਐੱਮ. ਐੱਸ. ਲੋਹੀਆ)-ਪਿੰਡ ਸਿੰਘਾਂ ਕੰਗ ਸਾਬੂ ਦੇ ਰਹਿਣ ਵਾਲੇ ਕੋਰੋਨਾ ਪ੍ਰਭਾਵਿਤ 75 ਸਾਲਾ ਵਿਅਕਤੀ ਦੀ ਮੌਤ ਹੋ ਜਾਣ ਨਾਲ ਜ਼ਿਲ੍ਹੇ 'ਚ ਮਿ੍ਤਕਾਂ ਦੀ ਗਿਣਤੀ 1952 ਹੋ ਗਈ ਹੈ | ਅੱਜ ਜ਼ਿਲ੍ਹੇ 'ਚ 53 ਕੋਰੋਨਾ ਪ੍ਰਭਾਵਿਤ ਹੋਰ ਮਿਲੇ ਹਨ, ਜਿਸ ਨਾਲ ਹੁਣ ਤੱਕ ...

ਪੂਰੀ ਖ਼ਬਰ »

ਭਾਜਪਾ ਵਲੋਂ 26 ਇਸ਼ਤਿਹਾਰੀ ਬੋਰਡ ਲਗਾਉਣ ਦਾ ਕੰਮ ਰੱਦ ਕਰਨ ਦੀ ਮੰਗ

ਜਲੰਧਰ, 12 ਅਗਸਤ (ਸ਼ਿਵ)-ਨਗਰ ਨਿਗਮ ਪ੍ਰਸ਼ਾਸਨ ਵਲੋਂ ਬਿਨ੍ਹਾਂ ਟੈਂਡਰ ਦੇ 26 ਇਸ਼ਤਿਹਾਰੀ ਬੋਰਡਾਂ ਦਾ ਅਲਾਟ ਕਰਨ ਦਾ ਕੰਮ ਤੂਲ ਫੜਦਾ ਨਜ਼ਰ ਆ ਰਿਹਾ ਹੈ | ਜਲੰਧਰ ਭਾਜਪਾ ਨੇ ਨਿਗਮ ਕਮਿਸ਼ਨਰ ਤੋਂ ਨਾ ਸਿਰਫ਼ ਇਸ ਵਿਵਾਦਿਤ ਟੈਂਡਰ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ, ਸਗੋਂ ...

ਪੂਰੀ ਖ਼ਬਰ »

ਹੈਰੋਇਨ, ਨਸ਼ੀਲਾ ਪਦਾਰਥ ਬਰਾਮਦ ਕਰਕੇ ਔਰਤ ਸਮੇਤ 2 ਗਿ੍ਫ਼ਤਾਰ

ਜਲੰਧਰ, 12 ਅਗਸਤ (ਐੱਮ. ਐੱਸ. ਲੋਹੀਆ)-ਥਾਣਾ ਭਾਰਗੋ ਕੈਂਪ ਦੀ ਪੁਲਿਸ ਨੇ ਇਕ ਔਰਤ ਤੇ ਇਕ ਵਿਅਕਤੀ ਤੋਂ 45 ਗ੍ਰਾਮ ਹੈਰੋਇਨ ਤੇ 275 ਗ੍ਰਾਮ ਨਸ਼ੀਲਾ ਪਦਾਰਥ, 3 ਹਜਾਰ ਰੁਪਏ ਡਰੱਗ ਮਨੀ ਬਰਾਮਦ ਕਰਕੇ ਗਿ੍ਫ਼ਤਾਰ ਕਰ ਲਿਆ ਹੈ | ਗਿ੍ਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਰਿਸ਼ਵ ...

ਪੂਰੀ ਖ਼ਬਰ »

ਮਾਮਲਾ ਯੂਕੋ ਬੈਂਕ 'ਚ ਹੋਈ ਲੁੱਟ ਦਾ-ਗਿ੍ਫ਼ਤਾਰ ਕੀਤੇ ਲੁਟੇਰੇ 3 ਦਿਨ ਦੇ ਪੁਲਿਸ ਰਿਮਾਂਡ 'ਤੇ

ਜਲੰਧਰ, 12 ਅਗਸਤ (ਐੱਮ.ਐੱਸ. ਲੋਹੀਆ)-ਇੰਡਸਟਰੀਅਲ ਏਰੀਆ ਵਿਖੇ ਸਥਿਤ ਯੂਕੋ ਬੈਂਕ 'ਚ 4 ਅਗਸਤ ਨੂੰ ਦਿਨ-ਦਿਹਾੜੇ ਹੋਈ 13 ਲੱਖ 84 ਹਜ਼ਾਰ ਰੁਪਏ ਤੇ ਗਹਿਣਿਆਂ ਦੀ ਲੁੱਟ ਦੇ ਮਾਮਲੇ 'ਚ ਕਮਿਸ਼ਨਰੇਟ ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਗਏ ਵਿਨੇ ਤਿਵਾੜੀ (21) ਪੁੱਤਰ ਸਿਪਾਹੀ ...

ਪੂਰੀ ਖ਼ਬਰ »

'ਪਰਯਾਸ ਸੇ ਵਿਸ਼ਵਾਸ' ਮੁਹਿੰਮ ਤਹਿਤ ਪੀ. ਐਫ. ਮੈਂਬਰਾਂ ਨੂੰ ਸੌਂਪੇ ਪੈਨਸ਼ਨ ਦੇ ਪੱਤਰ

ਜਲੰਧਰ, 12 ਅਗਸਤ (ਸ਼ਿਵ)-ਪੀ. ਐਫ. ਵਿਭਾਗ ਦੇ ਖੇਤਰੀ ਕਮਿਸ਼ਨਰ ਸੁਨੀਲ ਕੁਮਾਰ ਯਾਦਵ ਨੇ ਕਿਹਾ ਹੈ ਕਿ ਸਰਕਾਰ ਵਲੋਂ ਆਜ਼ਾਦੀ ਦੀ 75ਵੀਂ ਵਰੇ੍ਹਗੰਢ ਨੂੰ ਸਮਰਪਿਤ 'ਆਜ਼ਾਦੀ ਕਾ ਅੰਮਿ੍ਤ ਮਹਾਂਉਤਸਵ' ਮਨਾਉਣ ਦੀ ਲੜੀ ਤਹਿਤ ਭਾਰਤ ਦੇ ਪੀ. ਐੱਫ. ਵਿਭਾਗ ਜਲੰਧਰ ਵਲੋਂ 'ਪਰਯਾਸ ...

ਪੂਰੀ ਖ਼ਬਰ »

ਐਚ. ਪੀ. ਸੀ. ਐਲ. ਕੰਪਨੀ ਨੇ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਪ੍ਰਦਰਸ਼ਨੀ ਲਗਾਈ

ਜਲੰਧਰ, 12 ਅਗਸਤ (ਸ਼ਿਵ)-ਆਜ਼ਾਦੀ ਦਿਹਾੜੇ ਨੂੰ ਸਮਰਪਿਤ ਹਿੰਦੁਸਤਾਨ ਪੈਟਰੋਲੀਅਮ ਲਿਮਟਿਡ ਦੇ ਜਲੰਧਰ ਡਵੀਜ਼ਨ ਵਲੋਂ ਜ਼ਿਲ੍ਹਾ ਕਪੂਰਥਲਾ ਦੇ ਸਬ ਡਵੀਜ਼ਨ ਸੁਲਤਾਨਪੁਰ ਲੋਧੀ ਵਿਖੇ ਪੈਂਦੇ ਪਿੰਡ ਭਾਣੋਲੰਗਾ ਵਿਖੇ ਕੰਪਨੀ ਦੇ ਪੈਟਰੋਲ ਪੰਪ 'ਤੇ ਪ੍ਰਦਰਸ਼ਨੀ ਲਗਾਈ ...

ਪੂਰੀ ਖ਼ਬਰ »

ਪੰਚਾਇਤਾਂ ਤੋਂ ਨਗਰ ਪੰਚਾਇਤ ਦਾ ਸਫ਼ਰ ਵੀ ਨਹੀਂ ਸੁਧਾਰ ਸਕਿਆ ਮਹਿਤਪੁਰ ਦੀ ਸੀਵਰੇਜ ਸਮੱਸਿਆ ਨੂੰ

ਮਹਿਤਪੁਰ, 12 ਅਗਸਤ (ਹਰਜਿੰਦਰ ਸਿੰਘ ਚੰਦੀ)-ਮਹਿਤਪੁਰ ਜਿਸ ਨੂੰ ਸਬ ਤਹਿਸੀਲ ਦਾ ਦਰਜਾ ਪ੍ਰਾਪਤ ਹੈ | ਇਹ ਜਲੰਧਰ ਜ਼ਿਲ੍ਹੇ ਦੀ ਆਖਰੀ ਸਬ ਤਹਿਸੀਲ ਹੈ | ਮਹਿਤਪੁਰ ਟਾਊਨ ਦਾ ਇਹ ਹਾਲ ਹੈ ਕਿ ਇਹ ਵਿਕਾਸ ਪੱਖੋਂ ਪਛੜਿਆ ਤੇ ਅੱਖੋਂ ਪਰੋਖੇ ਕੀਤੇ ਜਾਣ ਦੀ ਕਹਾਣੀ ਬਿਆਨ ਕਰਦਾ ...

ਪੂਰੀ ਖ਼ਬਰ »

ਲੋਹੀਆਂ 'ਚ ਕਾਂਗਰਸ ਵਲੋਂ '75ਵੇਂ ਅਜ਼ਾਦੀ ਦਿਹਾੜੇ' ਮੌਕੇ ਕੱਢਿਆ ਤਿਰੰਗਾ ਮਾਰਚ

ਲੋਹੀਆਂ ਖਾਸ, 12 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ)-ਹਲਕਾ ਸ਼ਾਹਕੋਟ ਤੋਂ ਕਾਂਗਰਸ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੀ ਸਰਪ੍ਰਸਤੀ ਹੇਠ ਲੋਹੀਆਂ 'ਚ ਕਾਂਗਰਸ ਪਾਰਟੀ ਵਲੋਂ ਦੇਸ਼ ਦੇ '75ਵੇਂ ਅਜ਼ਾਦੀ ਦਿਹਾੜੇ' ਨੂੰ ਸਮਰਪਿਤ ਤਿਰੰਗਾ ਮਾਰਚ ਕੱਢਿਆ ਗਿਆ | ...

ਪੂਰੀ ਖ਼ਬਰ »

ਟੂਰਨਾਮੈਂਟ ਸੰਬੰਧੀ ਜ਼ੋਨ ਨੰਬਰ 9 ਨਾਲ ਸੰਬੰਧਿਤ ਸਕੂਲਾਂ ਦੀ ਮੀਟਿੰਗ

ਗੁਰਾਇਆ, 12 ਅਗਸਤ (ਬਲਵਿੰਦਰ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) 'ਚ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੀਆਂ ਹਦਾਇਤਾਂ ਅਨੁਸਾਰ ਜ਼ੋਨ ਨੰਬਰ 9 ਨਾਲ ਸਬੰਧਿਤ ਸਕੂਲਾਂ ਦੀ ਮੀਟਿੰਗ ਜ਼ੋਨਲ ਪ੍ਰਧਾਨ (ਲੜਕੇ) ਪਿ੍ੰਸੀਪਲ ਸਤਵਿੰਦਰਪਾਲ ਸਿੰਘ ਦੀ ਪ੍ਰਧਾਨਗੀ ਹੇਠ ...

ਪੂਰੀ ਖ਼ਬਰ »

'ਹਰ ਘਰ ਤਿਰੰਗਾ' ਜਾਗਰੂਕਤਾ ਮੁਹਿੰਮ ਤਹਿਤ ਐਸ.ਐਮ.ਓ. ਨੇ ਬੱਚੀ ਨੂੰ ਭੇਟ ਕੀਤਾ ਤਿਰੰਗਾ ਝੰਡਾ

ਸ਼ਾਹਕੋਟ, 12 ਅਗਸਤ (ਸੁਖਦੀਪ ਸਿੰਘ)-ਸਿਵਲ ਸਰਜਨ ਡਾ. ਰਮਨ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਦਵਿੰਦਰ ਪਾਲ ਸਿੰਘ ਦੀ ਅਗਵਾਈ 'ਚ ਸਿਹਤ ਵਿਭਾਗ ਸ਼ਾਹਕੋਟ ਵਲੋਂ ਚਲਾਈ ਜਾ ਰਹੀ 'ਹਰ ਘਰ ਤਿਰੰਗਾ' ਜਾਗਰੂਕਤਾ ਮੁਹਿੰਮ ਤਹਿਤ 7 ਸਾਲ ਦੀ ਬੱਚੀ ...

ਪੂਰੀ ਖ਼ਬਰ »

ਮੀਤ ਪ੍ਰਧਾਨ ਨਗਰ ਕੌਂਸਲ ਨਕੋਦਰ ਦੀ ਚੋਣ ਲਈ ਰੱਖੀ ਮੀਟਿੰਗ ਮੁਲਤਵੀ

ਨਕੋਦਰ, 12 ਅਗਸਤ (ਤਿਲਕ ਰਾਜ ਸ਼ਰਮਾ)-ਉਪ ਮੰਡਲ ਮੈਜਿਸਟਰੇਟ-ਕਮ-ਕਨਵੀਨਰ ਨਕੋਦਰ ਵਲੋਂ ਅੱਜ ਨਗਰ ਕੌਂਸਲ ਨਕੋਦਰ ਦੇ ਮੀਤ ਪ੍ਰਧਾਨ ਦੀ ਚੋਣ ਲਈ ਨਗਰ ਕੌਂਸਲ ਨਕੋਦਰ ਦੇ ਦਫ਼ਤਰ 'ਚ ਬੁਲਾਈ ਗਈ ਮੀਟਿੰਗ ਮੁਲਤਵੀ ਹੋ ਗਈ, ਜਿਸ ਕਾਰਨ ਮੀਤ ਪ੍ਰਧਾਨ ਦੀ ਚੋਣ ਨਾ ਹੋ ਸਕੀ | ਨਗਰ ...

ਪੂਰੀ ਖ਼ਬਰ »

41.16 ਕਰੋੜ ਦੀ ਲਾਗਤ ਨਾਲ ਫਿਲੌਰ ਤੇ ਗੁਰਾਇਆ ਨੂੰ ਕੀਤਾ ਜਾਵੇਗਾ ਪਾਣੀ ਸਪਲਾਈ-ਪਿ੍ੰਸੀਪਲ ਫਿਲੌਰ

ਫਿਲੌਰ, 12 ਅਗਸਤ (ਸਤਿੰਦਰ ਸ਼ਰਮਾ)-ਅੱਜ ਇਥੇ ਬੁਲਾਈ ਪ੍ਰੈਸ ਕਾਨਫਰੰਸ ਦੌਰਾਨ ਆਮ ਆਦਮੀ ਪਾਰਟੀ ਫਿਲੌਰ ਦੇ ਹਲਕਾ ਇੰਚਾਰਜ ਤੇ ਸੂਬਾ ਜੁਆਇੰਟ ਸਕੱਤਰ ਪਿ੍ੰਸੀਪਲ ਪ੍ਰੇਮ ਕੁਮਾਰ ਫਿਲੌਰ ਨੇ ਕਿਹਾ ਕਿ ਜ਼ਮੀਨ ਹੇਠਲਾ ਪਾਣੀ ਬਚਾਉਣ ਦੇ ਮਕਸਦ ਨਾਲ ਮਾਨ ਸਰਕਾਰ ਵਲੋਂ 41.16 ...

ਪੂਰੀ ਖ਼ਬਰ »

ਹੈਰੀਇੰਦਰ ਸਿੰਘ ਨੇ ਸਿਲਵਰ ਮੈਡਲ ਜਿੱਤ ਕੇ ਦੇਸ਼ ਦਾ ਨਾਂਅ ਕੀਤਾ ਰੌਸ਼ਨ

ਫਿਲੌਰ, 12 ਅਗਸਤ (ਵਿਪਨ ਗੈਰੀ)-ਜਾਰਜੀਆ ਵਿਚ ਹੋਏ ਓਪਨ ਇੰਟਰਨੈਸ਼ਨਲ ਵੁਸ਼ੂ ਚੈਂਪੀਅਨਸ਼ਿੱਪ 'ਚ ਹੈਰੀਇੰਦਰ ਸਿੰਘ ਪਿੰਡ ਲੱਧੜ ਕਲਾਂ ਤਹਿਸੀਲ ਫਿਲੌਰ ਜ਼ਿਲ੍ਹਾ ਜਲੰਧਰ ਨੇ 48 ਕਿੱਲੋ ਭਾਰ ਵਰਗ 'ਚ ਭਾਰਤ ਵਲੋਂ ਹਿੱਸਾ ਲਿਆ ਤੇ ਭਾਰਤ ਲਈ ਸਿਲਵਰ ਮੈਡਲ ਜਿੱਤਿਆ | ਹੈਰੀ ਇਸ ਤੋਂ ਪਹਿਲਾਂ ਵੀ ਵੱਖ-ਵੱਖ ਰਾਜਾਂ 'ਚੋਂ ਨੈਸ਼ਨਲ ਪੱਧਰ ਤੇ ਇੰਟਰਨੈਸ਼ਨਲ ਪੱਧਰ 'ਤੇ ਕੁੱਲ 10 ਤੋਂ ਵੱਧ ਮੈਡਲ ਜਿੱਤ ਚੁੱਕਾ ਹੈ | ਹੈਰੀ ਨੇ ਇਹ ਮੈਡਲ ਜਿੱਤ ਕੇ ਆਪਣੇ ਸਵਰਗਵਾਸੀ ਪਿਤਾ ਸਤਨਾਮ ਸਿੰਘ ਦਾ ਸੁਪਨਾ ਪੂਰਾ ਕੀਤਾ | ਉਨ੍ਹਾਂ ਦੀ ਸੋਚ 'ਤੇ ਚੱਲਦੇ ਹੋਏ ਹੈਰੀ ਦੀ ਮਾਤਾ ਨਰਿੰਦਰ ਕੌਰ ਵਲੋਂ ਹੈਰੀ ਨੂੰ ਖੇਡਾਂ ਦੇ ਖੇਤਰ ਵਿਚ ਅੱਗੇ ਵਧਣ ਲਈ ਪੂਰਾ ਸਹਿਯੋਗ ਦਿੱਤਾ ਗਿਆ | ਹੈਰੀ ਦੇ ਕੋਚ ਅਬਜੀਤ ਕੁਮਾਰ ਨੇ ਦੱਸਿਆ ਕਿ ਹੈਰੀ ਇਸ ਮੁਕਾਬਲੇ ਵਿਚ ਗੰਭੀਰ ਜ਼ਖਮੀ ਹੋਣ ਕਾਰਨ ਸੋਨ ਤਗਮੇ ਤੋਂ ਖੁੰਝ ਗਿਆ ਪਰ ਫਿਰ ਵੀ ਇਸ ਨੇ ਆਪਣੇ ਮਾਂ ਬਾਪ ਦੇ ਸੁਪਨੇ ਪੂਰੇ ਕੀਤੇ ਤੇ ਇਲਾਕੇ ਦਾ ਨਾਂਅ ਦੁਨੀਆ ਭਰ ਵਿਚ ਰੌਸ਼ਨ ਕੀਤਾ ਹੈ | ਹੈਰੀ ਦਾ ਵਿਦੇਸ਼ ਦੀ ਧਰਤੀ 'ਤੇ ਚੰਗਾ ਖੇਡ ਪ੍ਰਦਰਸ਼ਨ ਕਰਕੇ ਵਾਪਸ ਪਿੰਡ ਪਹੁੰਚਣ 'ਤੇ ਪਿੰਡ ਦੀ ਪੰਚਾਇਤ ਤੇ ਪਿੰਡ ਵਾਸੀਆਂ ਨੇ ਨਿੱਘਾ ਸਵਾਗਤ ਕੀਤਾ ਤੇ ਢੋਲ ਦੀ ਥਾਪ 'ਤੇ ਭੰਗੜੇ ਪਾ ਕੇ ਖ਼ੁਸ਼ੀ ਮਨਾਈ | ਇਸ ਮੌਕੇ ਸਰਪੰਚ ਪਰਮਜੀਤ ਸਿੰਘ, ਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਸਤਵੰਤ ਸਿੰਘ, ਜਸਵਿੰਦਰ ਸਿੰਘ, ਗੁਰਪ੍ਰੀਤ ਕੌਰ, ਸੁਖਵਿੰਦਰ ਸਿੰਘ, ਜਗਤਾਰ ਸਿੰਘ, ਬਲਵੀਰ ਸਿੰਘ, ਬਲਜਿੰਦਰ ਸਿੰਘ, ਸਤਬੀਰ ਸਿੰਘ, ਤਰਸੇਮ ਸਿੰਘ, ਭਿੰਦਾ ਅਤੇ ਹੋਰ ਹਾਜ਼ਰ ਸਨ |

ਖ਼ਬਰ ਸ਼ੇਅਰ ਕਰੋ

 

ਮਨਾਹੀ ਦੇ ਬਾਵਜੂਦ ਸੜਕਾਂ 'ਤੇ ਮੱਝਾਂ ਦੇ ਝੁੰਡ ਲਈ ਫਿਰਦੇ ਗੁੱਜਰਾਂ ਤੋਂ ਰਾਹਗੀਰ ਤੇ ਲੋਕ ਪ੍ਰੇਸ਼ਾਨ

ਮਹਿਤਪੁਰ, 12 ਅਗਸਤ (ਲਖਵਿੰਦਰ ਸਿੰਘ)-ਮਹਿਤਪੁਰ ਸ਼ਹਿਰ ਨੂੰ ਆਉਣ ਵਾਲੀਆ ਸੜਕਾਂ 'ਤੇ ਮੇਨ ਬਜ਼ਾਰ 'ਚ ਆਪਣੇ ਪਸ਼ੂਆ ਦੇ ਝੁੰਡ ਲੈ ਕੇ ਘੁੰਮਦੇ ਗੁੱਜਰ ਆਮ ਦੇਖੇ ਜਾ ਸਕਦੇ ਹਨ | ਇਨ੍ਹਾਂ ਪਸ਼ੂਆ ਦੇ ਝੁੰਡ ਨੂੰ ਲੈ ਕੇ ਘੁੰਮਦੇ ਗੁੱਜਰਾ ਤੋਂ ਰਾਹਗੀਰ ਤੇ ਲੋਕ ਡਾਢੇ ...

ਪੂਰੀ ਖ਼ਬਰ »

ਟ੍ਰੈਫ਼ਿਕ ਸਮੱਸਿਆ ਦੇ ਹੱਲ ਲਈ ਸਖ਼ਤ ਕਦਮ ਸ਼ੁਰੂ

ਨਕੋਦਰ, 12 ਅਗਸਤ (ਤਿਲਕ ਰਾਜ ਸ਼ਰਮਾ)-ਸ਼ਹਿਰ 'ਚ ਟ੍ਰੈਫ਼ਿਕ ਸਮੱਸਿਆ ਦੇ ਹੱਲ ਲਈ ਨਗਰ ਕੌਂਸਲ ਨਕੋਦਰ ਨੇ ਸ਼ੁਰੂਆਤੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਇਸ ਸੰਬੰਧ 'ਚ ਜਿਨ੍ਹਾਂ ਦੁਕਾਨਦਾਰਾਂ ਨੇ ਪੱਕੀ ਇਨਕਰੋਚਮੈਂਟ ਕੀਤੀ ਹੋਈ ਹੈ, ਉਨ੍ਹਾਂ ਨੂੰ ਨੋਟਿਸ ਭੇਜੇ ਜਾ ਰਹੇ ...

ਪੂਰੀ ਖ਼ਬਰ »

ਗੁਰੂ ਅਮਰਦਾਸ ਪਬਲਿਕ ਸਕੂਲ 'ਚ ਮਨਾਇਆ 75ਵਾਂ ਸੁਤੰਤਰਤਾ ਦਿਵਸ

ਜਲੰਧਰ, 12 ਅਗਸਤ (ਹਰਵਿੰਦਰ ਸਿੰਘ ਫੁੱਲ)-ਪ੍ਰਧਾਨ ਅਜੀਤ ਸਿੰਘ ਸਿੰਘ ਸੇਠੀ ਤੇ ਸਮੂਹ ਪ੍ਰਬੰਧਕ ਕਮੇਟੀ ਦੀ ਨਿਗਰਾਨੀ 'ਚ ਚੱਲ ਰਹੇ ਗੁਰੂ ਅਮਰਦਾਸ ਪਬਲਿਕ ਸਕੂਲ ਮਾਡਲ ਟਾਊਨ ਦੇ ਜੂਨੀਅਰ ਅਤੇ ਸੀਨੀਅਰ ਵਿਦਿਆਰਥੀਆਂ ਵਲੋਂ ਦੇਸ਼ ਦਾ 75ਵਾਂ ਸੁਤੰਤਰਤਾ ਦਿਵਸ ਜੋਸ਼ ਤੇ ...

ਪੂਰੀ ਖ਼ਬਰ »

ਚਾਣੱਕਿਆ ਇੰਟਰਨੈਸ਼ਨਲ ਸਕੂਲ 'ਚ ਰੱਖੜੀ ਬਣਾਉਣ ਦੇ ਮੁਕਾਬਲੇ ਕਰਵਾਏ

ਜਲੰਧਰ ਛਾਉਣੀ, 12 ਅਗਸਤ (ਪਵਨ ਖਰਬੰਦਾ)-ਰੱਖੜੀ ਦੇ ਸ਼ੁੱਭ ਤਿਉਹਾਰ ਦੇ ਸਬੰਧ 'ਚ ਚਾਣੱਕਿਆ ਇੰਟਰਨੈਸ਼ਨਲ ਸਕੂਲ ਸੀ ਬੀ ਐਸ ਸੀ ਤੋਂ 12ਵੀਂ ਜਮਾਤ ਤੱਕ ਮਾਨਤਾ ਪ੍ਰਾਪਤ ਤੱਲ੍ਹਣ ਪੂਰਨਪੁਰ ਰੋਡ 'ਚ ਬੱਚਿਆਂ ਦੇ ਰੱਖੜੀ ਬਣਾਉਣ ਦੇ ਮੁਕਾਬਲੇ ਕਰਵਾਏ ਗਏ | ਇਸ ਦੌਰਾਨ ਵੱਡੀ ...

ਪੂਰੀ ਖ਼ਬਰ »

15 ਤੋਂ ਤਿੰਨ ਜ਼ਿਲਿ੍ਹਆਂ 'ਚ 127 ਜਾਇਦਾਦਾਂ ਦੀ ਨਿਲਾਮੀ ਕਰੇਗਾ ਜੇ. ਡੀ. ਏ.

ਜਲੰਧਰ, 12 ਅਗਸਤ (ਸ਼ਿਵ)-ਜਲੰਧਰ, ਹੁਸ਼ਿਆਰਪੁਰ ਅਤੇ ਕਪੂਰਥਲਾ ਜ਼ਿਲਿ੍ਹਆਂ ਵਿਚ ਵਸਨੀਕਾਂ ਨੂੰ ਪ੍ਰਮੁੱਖ ਜਾਇਦਾਦਾਂ ਖ਼ਰੀਦਣ ਦਾ ਇੱਕ ਹੋਰ ਸੁਨਹਿਰੀ ਮੌਕਾ ਦਿੰਦਿਆਂ ਜਲੰਧਰ ਵਿਕਾਸ ਅਥਾਰਿਟੀ (ਜੇ.ਡੀ.ਏ.) ਵਲੋਂ 15 ਅਗਸਤ ਤੋਂ ਪ੍ਰਮੁੱਖ ਸਥਾਨਾਂ 'ਤੇ ਲਗਭਗ 127 ...

ਪੂਰੀ ਖ਼ਬਰ »

'ਗੁਰੂ ਲਾਧੋ ਰੇ' ਦਿਵਸ ਨੂੰ ਸਮਰਪਿਤ ਕੀਰਤਨ ਦਰਬਾਰ

ਜਲੰਧਰ, 12 ਅਗਸਤ (ਹਰਵਿੰਦਰ ਸਿੰਘ ਫੁੱਲ)-ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਜਲੰਧਰ ਵਿਖੇ ' ਗੁਰੂ ਲਾਧੋ ਰੇ' ਦਿਵਸ ਨੂੰ ਸਮਰਪਿਤ ਮਹੀਨਾਵਾਰੀ ਪੁੰਨਿਆਂ ਦੇ ਦੀਵਾਨ ਸਜਾਏ ਗਏ | ਅੰਮਿ੍ਤ ਵੇਲੇ ਤੋਂ ਸਜਾਏ ਗਏ ਦੀਵਾਨਾਂ 'ਚ ਪੰਜ ਬਾਣੀਆਂ ਦੇ ...

ਪੂਰੀ ਖ਼ਬਰ »

75ਵੇਂ ਆਜ਼ਾਦੀ ਦਿਹਾੜੇ ਦੇ ਸੰਬੰਧ 'ਚ ਦ ਸਿਟੀਜ਼ਨ ਅਰਬਨ ਕੋ ਆਪ੍ਰੇਟਿਵ ਬੈਂਕ ਵਿਖੇ ਸਮਾਗਮ

ਜਲੰਧਰ, 12 ਅਗਸਤ (ਹਰਵਿੰਦਰ ਸਿੰਘ ਫੁੱਲ)-ਦ ਸਿਟੀਜਨ ਅਰਬਨ ਕੋਆਪ੍ਰੇਟਿਵ ਬੈਂਕ •ਦੇ ਹੈੱਡ ਆਫਿਸ ਜਲੰਧਰ ਵਿਖੇ 75ਵੀਂ ਆਜ਼ਾਦੀ ਦਿਹਾੜੇ ਦੇ ਸਬੰਧ ਵਿੱਚ ਵਿਸ਼ੇਸ ਸਮਾਗਮ ਡਾ. ਜਗਜੀਤ ਸਿੰਘ ਉਪ ਰਜਿਸਟਰਾਰ ਸਹਿਕਾਰੀ ਸਭਾਵਾਂ ਜਲੰਧਰ ਦੀ ਅਗਵਾਈ ਹੇਠ ਕਰਵਾਇਆ ਗਿਆ | ...

ਪੂਰੀ ਖ਼ਬਰ »

ਆਜ਼ਾਦੀ ਦਿਹਾੜੇ ਸਮਾਗਮ ਦੀ ਫੁੱਲ ਡਰੈੱਸ ਰਿਹਰਸਲ

ਜਲੰਧਰ, 12 ਅਗਸਤ (ਹਰਵਿੰਦਰ ਸਿੰਘ ਫੁੱਲ)-ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ 76ਵੇਂ ਆਜ਼ਾਦੀ ਦਿਹਾੜੇ ਮੌਕੇੇ ਹੋਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਦੇ ਮੱਦੇਨਜ਼ਰ ਜ਼ਿਲ•ਾ ਪ੍ਰਸ਼ਾਸਨ ਵਲੋਂ ਫੁੱਲ ਡਰੈੱਸ ਰਿਹਰਸਲ ਕਰਵਾਈ ਗਈ, ਜਿਥੇ ਡਿਪਟੀ ਕਮਿਸ਼ਨਰ ...

ਪੂਰੀ ਖ਼ਬਰ »

ਡਾ. ਰਾਜ ਬਹਾਦਰ ਦਾ ਅਸਤੀਫ਼ਾ ਮਨਜ਼ੂਰ ਕਰਨ ਦੇ ਫੈਸਲੇ 'ਤੇ ਡਾ. ਨਵਜੋਤ ਦਾਹੀਆ ਨੇ ਸਰਕਾਰ ਦੀ ਕੀਤੀ ਨਿਖੇਧੀ

ਜਲੰਧਰ, 12 ਅਗਸਤ (ਐੱਮ. ਐੱਸ. ਲੋਹੀਆ)-ਸਿਹਤ ਮੰਤਰੀ ਵਲੋਂ ਆਪਣੇ ਫਰੀਦਕੋਟ ਦੌਰੇ ਮੌਕੇ ਬਾਬਾ ਫਰੀਦ ਯੂਨੀਵਰਸਿਟੀ ਆਫ਼ ਸਾਇੰਸਿਜ਼ ਦੇ ਉਪ ਕੁਲਪਤੀ ਡਾ. ਰਾਜ ਬਹਾਦਰ ਦੇ ਨਾਲ ਕੀਤੇ ਗਏ ਵਿਹਾਰ ਤੋਂ ਬਾਅਦ ਉਨ੍ਹਾਂ ਵਲੋਂ ਸਰਕਾਰ ਨੂੰ ਦਿੱਤੇ ਗਏ ਅਸਤੀਫ਼ੇ ਨੂੰ ਸਰਕਾਰ ...

ਪੂਰੀ ਖ਼ਬਰ »

ਪੰਜਾਬ ਐਵੀਨਿਊ 'ਚ ਪਾਣੀ ਦੀ ਕਮੀ ਨੂੰ ਲੈ ਕੇ ਟਿਊਬਵੈੱਲ ਲਗਾਉਣ ਦੀ ਮੰਗ

ਜਲੰਧਰ, 12 ਅਗਸਤ (ਸ਼ਿਵ)-ਪੰਜਾਬ ਐਵੀਨਿਊ ਅਰਬਨ ਅਸਟੇਟ ਫੇਸ 1 ਦੇ ਲੋਕਾਂ ਨੇ ਨਿਗਮ ਦੇ ਓ. ਐਂਡ. ਐਮ. ਵਿਭਾਗ ਦੇ ਅਧਿਕਾਰੀਆਂ ਐਕਸੀਅਨ ਹਰਪ੍ਰੀਤ ਸਿੰਘ, ਐੱਸ. ਡੀ. ਓ. ਭਾਗ ਸਿੰਘ ਨੂੰ ਮਿਲ ਕੇ ਨਾ ਸਿਰਫ਼ ਪਾਸ ਹੋਇਆ ਟਿਊਬਵੈੱਲ ਜਲਦੀ ਲਗਾਉਣ ਦੀ ਮੰਗ ਕੀਤੀ ਹੈ ਤੇ ਨਾਲ ਹੀ ...

ਪੂਰੀ ਖ਼ਬਰ »

ਈ-ਅਸ਼ਟਾਮ ਤੇ ਈ-ਕੋਰਟ ਫੀਸ ਖ਼ਿਲਾਫ ਵਕੀਲਾਂ ਨੇ 'ਨੋ ਵਰਕ ਡੇਅ' ਰੱਖਿਆ

ਜਲੰਧਰ, 12 ਅਗਸਤ (ਚੰਦੀਪ ਭੱਲਾ)-ਈ-ਅਸ਼ਟਾਮ ਤੇ ਈ-ਕੋਰਟ ਫੀਸ ਦੇ ਖ਼ਿਲਾਫ ਵਕੀਲਾਂ ਵਲੋਂ ਅੱਜ 'ਨੋ ਵਰਕ ਡੇਅ' ਰੱਖਿਆ ਗਿਆ | ਪ੍ਰਧਾਨ ਓਮ ਪਰਕਾਸ਼ ਸ਼ਰਮਾ, ਸਕੱਤਰ ਹਰਸ਼ ਵਰਧਨ ਕੋਹਲੀ ਨੇ ਦੱਸਿਆ ਕਿ ਅਦਾਲਤਾਂ ਦੇ ਕੰਮਾਂ 'ਚ ਕੋਰਟ ਫੀਸ ਤੇ ਅਸ਼ਟਾਮਾ ਦੀ ਕਾਫੀ ਲੋੜ ਪੈਂਦੀ ਹੈ, ...

ਪੂਰੀ ਖ਼ਬਰ »

ਦ ਜਲੰਧਰ ਮਾਡਲ ਟਾਊਨ ਸੁਸਾਇਟੀ ਵਲੋਂ ਰੈਡ ਕਰਾਸ ਭਵਨ ਵਿਖੇ ਮਨਾਇਆ ਜਾਵੇਗਾ ਆਜ਼ਾਦੀ ਦਿਹਾੜਾ

ਜਲੰਧਰ, 12 ਅਗਸਤ (ਹਰਵਿੰਦਰ ਸਿੰਘ ਫੁੱਲ)-ਆਜ਼ਾਦੀ ਦੀ 75ਵੀਂ ਵਰੇਗੰਢ ਮੌਕੇ ਮਨਾਏ ਜਾ ਰਹੇ ਆਜ਼ਾਦੀ ਦਾ ਅੰਮਿ੍ਤ ਮਹਾਂਉੱਤਸਵ ਦੇ ਸੰਬੰਧ 'ਚ ਦਾ ਜਲੰਧਰ ਮਾਡਲ ਟਾਊਨ ਸੁਸਾਇਟੀ ਵਲੋਂ 15 ਅਗਸਤ ਨੂੰ ਆਜ਼ਾਦੀ ਦਿਹਾੜਾ ਸਥਾਨਕ ਰੈੱਡ ਕਰਾਸ ਭਵਨ ਵਿਖੇ ਪੂਰੇ ਉਤਸ਼ਾਹ ਨਾਲ ...

ਪੂਰੀ ਖ਼ਬਰ »

ਸੈਂਟਰ ਬੱਗਾ ਦੇ ਅਧਿਆਪਕਾਂ ਵਲੋਂ ਬੀ.ਪੀ.ਈ.ਓ. ਸੁਸ਼ੀਲ ਕੁਮਾਰੀ ਦਾ ਸਨਮਾਨ

ਸ਼ਾਹਕੋਟ, 12 ਅਗਸਤ (ਸੁਖਦੀਪ ਸਿੰਘ)-ਪੰਜਾਬ ਸਰਕਾਰ ਵਲੋਂ ਕੀਤੀਆਂ ਗਈਆਂ ਆਨਲਾਈਨ ਬਦਲੀਆਂ 'ਚ ਮੈਡਮ ਸੁਸ਼ੀਲ ਕੁਮਾਰੀ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦੀ ਬਦਲੀ ਸ਼ਾਹਕੋਟ-2 ਤੋਂ ਬਲਾਕ ਜੀਰਾ ਵਿਖੇ ਹੋਣ ਤੋਂ ਬਾਅਦ ਵਿਦਾਇਗੀ ਮੌਕੇ ਸੈਂਟਰ ਹੈੱਡ ਟੀਚਰ ਰਾਕੇਸ਼ ...

ਪੂਰੀ ਖ਼ਬਰ »

ਸੁਰਿੰਦਰ ਕੌਰ ਝੀਤਾ ਮਹਿਲਾ ਸ਼ਕਤੀ ਸੰਸਥਾ ਸ਼ਾਹਕੋਟ ਦੇ ਕਾਰਜਕਾਰੀ ਪ੍ਰਧਾਨ ਬਣੇ

ਸ਼ਾਹਕੋਟ, 12 ਅਗਸਤ (ਸੁਖਦੀਪ ਸਿੰਘ)-ਮਹਿਲਾ ਸ਼ਕਤੀ ਸੰਸਥਾ ਸ਼ਾਹਕੋਟ ਦੀ ਵਿਸ਼ੇਸ਼ ਮੀਟਿੰਗ ਸੰਸਥਾ ਦੇ ਪ੍ਰਧਾਨ ਮੈਡਮ ਮਨਜੀਤ ਕੌਰ ਦੀ ਅਗਵਾਈ ਹੇਠ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮੁਹੱਲਾ ਕਰਤਾਰ ਨਗਰ ਸ਼ਾਹਕੋਟ ਵਿਖੇ ਹੋਈ | ਇਸ ਮੌਕੇ ਸੰਸਥਾ ਦੇ ਕੰਮ 'ਚ ...

ਪੂਰੀ ਖ਼ਬਰ »

ਡੀ.ਏ.ਵੀ. ਕਾਲਜ ਵਲੋਂ 'ਹਰ ਘਰ ਤਿਰੰਗਾ' ਰੈਲੀ

ਨਕੋਦਰ, 12 ਅਗਸਤ (ਗੁਰਵਿੰਦਰ ਸਿੰਘ)-ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਉਂਦਿਆਂ ਕੇ.ਆਰ.ਐਮ. ਡੀ.ਏ.ਵੀ. ਕਾਲਜ, ਨਕੋਦਰ ਵਲੋਂ 'ਆਜ਼ਾਦੀ ਕਾ ਅੰਮਿ੍ਤ ਮਹਾਂਉਤਸਵ' ਤੇ 'ਏਕ ਭਾਰਤ ਸ੍ਰੇਸ਼ਟ ਭਾਰਤ' ਮੁਹਿੰਮ ਤਹਿਤ ਐਨ.ਐਸ.ਐਸ. ਤੇ ਐਨ.ਸੀ.ਸੀ. ਯੂਨਿਟਾਂ ਦੀ ਦੇਖ-ਰੇਖ ਹੇਠ ਹਰ ਘਰ ...

ਪੂਰੀ ਖ਼ਬਰ »

ਇੰਡੋ ਸਵਿਸ ਇੰਟਰਨੈਸ਼ਨਲ ਕਾਨਵੈਂਟ ਸਕੂਲ 'ਚ ਰੱਖੜੀ ਦਾ ਤਿਉਹਾਰ ਮਨਾਇਆ

ਨਕੋਦਰ, 12 ਅਗਸਤ (ਗੁਰਵਿੰਦਰ ਸਿੰਘ)-ਇੰਡੋ ਸਵਿਸ ਇੰਟਰਨੈਸ਼ਨਲ ਕਾਨਵੈਂਟ ਸਕੂਲ 'ਚ ਭੈਣ-ਭਰਾ ਦੇ ਇੱਕ ਦੂਜੇ ਪ੍ਰਤੀ ਪਿਆਰ ਤੇ ਸਨੇਹ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ ਸਕੂਲ ਸਟਾਫ਼ ਤੇ ਸਮੂਹ ਵਿਦਿਆਰਥੀਆਂ ਵਲੋਂ ਬਹੁਤ ਹੀ ਉਤਸ਼ਾਹ ਤੇ ਧੂਮ-ਧਾਮ ਨਾਲ ਮਨਾਇਆ ਗਿਆ | ...

ਪੂਰੀ ਖ਼ਬਰ »

ਪਿੰਡ ਪਾਸਲਾ 'ਚ ਵੀ ਖੁੱਲ੍ਹੇਗਾ ਆਮ ਆਦਮੀ ਮੁਹੱਲਾ ਕਲੀਨਿਕ

ਗੁਰਾਇਆ, 12 ਅਗਸਤ (ਚਰਨਜੀਤ ਸਿੰਘ ਦੁਸਾਂਝ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ 15 ਅਗਸਤ ਨੂੰ ਪੂਰੇ ਪੰਜਾਬ 'ਚ 75 ਆਮ ਆਦਮੀ ਮੁਹੱਲਾ ਕਲੀਨਿਕ ਖੋਲ੍ਹੇ ਜਾ ਰਹੇ ਹਨ, ਜਿਸ ਤਹਿਤ ਬਲਾਕ ਰੁੜਕਾ ਕਲਾਂ ਦੇ ਅਧੀਨ ਪੈਂਦੇ ਪਿੰਡ ਪਾਸਲਾ 'ਚ ਵੀ ਮੁਹੱਲਾ ਕਲੀਨਿਕ 15 ਅਗਸਤ ...

ਪੂਰੀ ਖ਼ਬਰ »

ਈ.ਟੀ.ਟੀ. ਅਧਿਆਪਕ ਯੂਨੀਅਨ ਬਲਾਕ ਸ਼ਾਹਕੋਟ-2 ਵਲੋਂ ਨਵੇਂ ਅਧਿਆਪਕਾਂ ਦਾ ਸਵਾਗਤ

ਸ਼ਾਹਕੋਟ, 12 ਅਗਸਤ (ਸੁਖਦੀਪ ਸਿੰਘ)-ਈ.ਟੀ.ਟੀ. ਅਧਿਆਪਕ ਯੂਨੀਅਨ ਪੰਜਾਬ ਬਲਾਕ ਸ਼ਾਹਕੋਟ-2 ਦੀ ਮੀਟਿੰਗ ਪ੍ਰਧਾਨ ਇੰਦਰਜੀਤ ਸਿੰਘ ਚੰਦੀ ਦੀ ਅਗਵਾਈ ਹੇਠ ਹੋਈ | ਇਸ ਮੌਕੇ ਜਿਥੇ ਅਧਿਆਪਕ ਮਸਲਿਆਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ, ਉਥੇ ਹੀ ਨਵੇਂ ਭਰਤੀ ਹੋਏ 6635 ...

ਪੂਰੀ ਖ਼ਬਰ »

ਮਾਤਾ ਗੁਜਰੀ ਖ਼ਾਲਸਾ ਕਾਲਜ ਦੀ ਵਿਦਿਆਰਥਣ ਯੂਨੀਵਰਸਿਟੀ ਮੈਰਿਟ 'ਚ

ਕਰਤਾਰਪੁਰ, 12 ਅਗਸਤ (ਭਜਨ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦੇ ਪ੍ਰਬੰਧ ਅਧੀਨ ਚਲਾਏ ਜਾ ਰਹੇ ਮਾਤਾ ਗੁਜਰੀ ਖਾਲਸਾ ਕਾਲਜ ਕਰਤਾਰਪੁਰ ਦਾ ਬੀ ਕਾਮ ਸਮੈਸਟਰ ਛੇਵਾਂ ਦਾ ਨਤੀਜਾ ਸ਼ਾਨਦਾਰ ਰਿਹਾ | ਬੀ ਕਾਮ ਸਮੈਸਟਰ ਛੇਵਾਂ ਦੀ ...

ਪੂਰੀ ਖ਼ਬਰ »

ਬੰਦ ਕਰਕੇ ਦੁਕਾਨਾਂ, ਵਪਾਰਕ ਅਦਾਰੇ ਰਹੇ ਬੰਦ

ਆਦਮਪੁਰ, 12 ਅਗਸਤ (ਹਰਪ੍ਰੀਤ ਸਿੰਘ, ਰਮਨ ਦਵੇਸਰ)-ਪੰਜਾਬ ਬੰਦ ਦੇ ਸੱਦੇ ਨੂੰ ਲੈ ਕੇ ਕਰੀਬ 10 ਵਜੇ ਦਲਿਤ ਭਾਈਚਾਰੇ ਦੀਆਂ ਵੱਖ -ਵੱਖ ਜਥੇਬੰਦੀਆਂ ਦੇ ਆਗੂਆਂ ਵਲੋਂ ਆਦਮਪੁਰ ਬੰਦ ਕੀਤਾ ਗਿਆ ਜਿਸ ਕਰਕੇ ਸ਼ਹਿਰ ਦੀਆਂ ਸਾਰੀਆਂ ਦੁਕਾਨਾਂ ਵਪਾਰਕ ਅਦਾਰੇ ਬੰਦ ਰਹੇ | ਇਸ ...

ਪੂਰੀ ਖ਼ਬਰ »

ਧੱਫ਼ੜ ਰੋਗ ਨਾਲ ਮਰੇ ਡੰਗਰਾਂ ਨੂੰ ਖੁੱਲ੍ਹੇ 'ਚ ਸੁੱਟਣਾ ਬਿਮਾਰੀ ਨੂੰ ਸੱਦਾ-ਪੰਨੂ

ਮਹਿਤਪੁਰ, 12 ਅਗਸਤ (ਹਰਜਿੰਦਰ ਸਿੰਘ ਚੰਦੀ)-ਮਹਿਤਪੁਰ 'ਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਇਲਾਕੇ 'ਚ ਇਸ ਗੱਲ ਨੂੰ ਲੈ ਕੇ ਰੌਲਾ ਪੈ ਗਿਆ ਕਿ ਧੱਫ਼ੜ ਰੋਗ ਤੋਂ ਪੀੜਤ ਮਰੀਆਂ ਗਾਵਾਂ ਨੂੰ ਪਰਜੀਆ ਰੋਡ ਨਜ਼ਦੀਕ ਰਾਮੂਵਾਲ ਪੁਲੀ ਦੇ ਖੁੱਲ੍ਹੇ 'ਚ ਖੇਤਾਂ ਵਿਚ ਹੱਡਾਰੋੜੀ ਤੋਂ ...

ਪੂਰੀ ਖ਼ਬਰ »

ਲੰਪੀ ਸਕਿਨ ਨਾਲ ਫਿਲੌਰ ਇਲਾਕੇ 'ਚ ਮਰਨ ਲੱਗੇ ਪਸ਼ੂ

ਫਿਲੌਰ, 12 ਅਗਸਤ (ਸਤਿੰਦਰ ਸ਼ਰਮਾ, ਵਿਪਨ ਗੈਰੀ)-ਪਸ਼ੂਆਂ 'ਚ ਚਮੜੀ ਦੇ ਰੋਗ ਦੀ ਭਿਆਨਕ ਬਿਮਾਰੀ ਲੰਪੀ ਸਕਿਨ, ਜੋ ਪੰਜਾਬ 'ਚ ਵੀ ਵੱਡੀ ਗਿਣਤੀ 'ਚ ਪਸ਼ੂਆਂ ਲਈ ਜਾਨਲੇਵਾ ਸਾਬਤ ਹੋ ਰਹੀ ਹੈ ਤੇ ਅਨੇਕਾਂ ਪਸ਼ੂ ਇਲਾਜ ਦੀ ਘਾਟ ਕਾਰਨ ਮਾਰੇ ਜਾ ਰਹੇ ਹਨ | ਜ਼ਿਕਰਯੋਗ ਹੈ ਕਿ ...

ਪੂਰੀ ਖ਼ਬਰ »

ਭੋਗਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਨੌਜਵਾਨ ਵਲੋਂ ਬੇਅਦਬੀ ਦੀ ਕੋਸ਼ਿਸ਼

ਭੋਗਪੁਰ, 12 ਅਗਸਤ (ਕਮਲਜੀਤ ਸਿੰਘ ਡੱਲੀ)-ਬਲਾਕ ਭੋਗਪੁਰ ਦੇ ਮੁੱਖ ਪੁਲਿਸ ਥਾਣਾ ਤੋਂ ਮਹਿਜ 100 ਮੀਟਰ ਦੀ ਦੂਰੀ 'ਤੇ ਸਥਿਤ ਗੁਰਦੁਆਰਾ ਅਕਾਲਗੜ੍ਹ ਸਾਹਿਬ ਵਿਖੇ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਦੀ ਘਟਨਾ ਦਾ ਮਾਮਲਾ ਸਾਹਮਣੇ ਆਇਆ ਹੈ | ਇਹ ਘਟਨਾ ਸਵੇਰੇ 6 ਤੋਂ 7 ਵਜੇ ਦੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX