ਤਾਜਾ ਖ਼ਬਰਾਂ


ਮਨੀ ਲਾਂਡਰਿੰਗ ਮਾਮਲੇ 'ਚ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਅਨਿਲ ਦੇਸ਼ਮੁੱਖ ਨੂੰ ਮਿਲੀ ਜ਼ਮਾਨਤ
. . .  4 minutes ago
ਮੁੰਬਈ, 4 ਅਕਤੂਬਰ- ਬੰਬੇ ਹਾਈ ਕੋਰਟ ਨੇ ਮਨੀ ਲਾਂਡਰਿੰਗ ਮਾਮਲੇ 'ਚ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਅਨਿਲ ਦੇਸ਼ਮੁੱਖ ਨੂੰ ਜ਼ਮਾਨਤ ਦੇ ਦਿੱਤੀ ਹੈ। ਅਨਿਲ ਦੇਸ਼ਮੁੱਖ 'ਤੇ ਮਨੀ ਲਾਂਡਰਿੰਗ ਦਾ ਦੋਸ਼ ਹੈ, ਜਿਸ ਦੇ ਚੱਲਦੇ ਉਹ ਪਿਛਲੇ ਕਈ ਮਹੀਨਿਆਂ ਤੋਂ ਜੇਲ੍ਹ...
ਵਿਧਾਇਕ ਗੋਇਲ ਨੇ ਲਹਿਰਾਗਾਗਾ 'ਚ ਝੋਨੇ ਦੀ ਸਰਕਾਰੀ ਖ਼ਰੀਦ ਕਰਵਾਈ ਸ਼ੁਰੂ
. . .  53 minutes ago
ਲਹਿਰਾਗਾਗਾ, 4 ਅਕਤੂਬਰ (ਅਸ਼ੋਕ ਗਰਗ) ਲਹਿਰਾਗਾਗਾ ਦੀ ਅਨਾਜ ਮੰਡੀ 'ਚ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਹੋ ਗਈ ਹੈ। ਹਲਕਾ ਵਿਧਾਇਕ ਬਰਿੰਦਰ ਗੋਇਲ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹਾਜ਼ਰੀ 'ਚ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ। ਆੜ੍ਹਤੀ ਦੇਵ ਰਾਜ...
ਮੋਟਰਸਾਈਕਲਾਂ ਦੀ ਸਿੱਧੀ ਟੱਕਰ 'ਚ ਦੋ ਦੀ ਮੌਤ
. . .  55 minutes ago
ਲਹਿਰਾਗਾਗਾ, 4 ਅਕਤੂਬਰ (ਅਸ਼ੋਕ ਗਰਗ) ਲਹਿਰਾਗਾਗਾ-ਰਾਮਗੜ੍ਹ ਸੰਧੂਆਂ ਸੜਕ 'ਤੇ ਦੋ ਮੋਟਰਸਾਈਕਲਾਂ ਵਿਚਕਾਰ ਹੋਈ ਸਿੱਧੀ ਟੱਕਰ ਵਿਚ ਦੋ ਵਿਅਕਤੀਆਂ ਦੀ ਮੌਤ ਅਤੇ ਇਕ ਦੇ ਜ਼ਖ਼ਮੀ ਹੋਣ ਦੀ ਖ਼ਬਰ ਮਿਲੀ ਹੈ। ਇਹ ਘਟਨਾ ਕੱਲ੍ਹ ਦੇਰ ਸ਼ਾਮ ਦੀ ਦੱਸੀ....
ਲੁਧਿਆਣਾ: ਗੁਰੂ ਨਾਨਕ ਭਵਨ ਵਿਖੇ ਰੱਖੀ ਗਈ ਹਾਊਸ ਦੀ ਮੀਟਿੰਗ
. . .  about 1 hour ago
ਲੁਧਿਆਣਾ, 4 ਅਕਤੂਬਰ (ਰੂਪੇਸ਼ ਕੁਮਾਰ)- ਲੁਧਿਆਣਾ ਨਗਰ ਨਿਗਮ ਵਲੋਂ ਅੱਜ ਹਾਊਸ ਦੀ ਮੀਟਿੰਗ ਲੁਧਿਆਣਾ ਦੇ ਫਿਰੋਜ਼ਪੁਰ ਰੋਡ ਸਥਿਤ ਗੁਰੂ ਨਾਨਕ ਭਵਨ ਵਿਖੇ ਰੱਖੀ ਗਈ ਹੈ, ਜਿੱਥੇ ਹਾਊਸ ਦੀ ਮੀਟਿੰਗ ਦੀ ਕਾਰਵਾਈ ਜਾਰੀ ਹੈ...
ਅਗਲੇ ਸਾਲ ਮਹਿਲਾ ਅਗਨੀਵੀਰਾਂ ਦੀ ਹੋਵੇਗੀ ਭਰਤੀ, ਦਸੰਬਰ 'ਚ 3000 ਅਗਨੀਵੀਰ ਵਾਯੂ ਨੂੰ ਭਾਰਤੀ ਹਵਾਈ ਸੈਨਾ 'ਚ ਕੀਤਾ ਜਾਵੇਗਾ ਸ਼ਾਮਿਲ
. . .  about 1 hour ago
ਨਵੀਂ ਦਿੱਲੀ, 4 ਅਕਤੂਬਰ-ਹਵਾਈ ਸੈਨਾ ਦਿਵਸ ਤੋਂ ਪਹਿਲਾਂ ਏਅਰ ਚੀਫ਼ ਮਾਰਸ਼ਲ ਵੀ.ਆਰ. ਚੌਧਰੀ ਨੇ ਵੱਡਾ ਐਲਾਨ ਕੀਤਾ ਹੈ। ਹਵਾਈ ਸੈਨਾ ਮੁਖੀ ਨੇ ਕਿਹਾ ਕਿ ਅਗਨੀਪਥ ਯੋਜਨਾ ਤਹਿਤ 'ਏਅਰ ਵੀ.ਆਰ' ਦੀ ਭਰਤੀ ਨੂੰ ਸੁਚਾਰੂ ਬਣਾਇਆ ਗਿਆ...
ਅੰਮ੍ਰਿਤਸਰ ਦਿਹਾਤੀ ਪੁਲਿਸ ਵਲੋਂ ਟਿਫ਼ਨ ਬੰਬ, ਅਸਲਾ ਅਤੇ 2 ਕਿਲੋ ਹੈਰੋਇਨ ਬਰਾਮਦ
. . .  about 1 hour ago
ਅਜਨਾਲਾ, 4 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)- ਅੰਮ੍ਰਿਤਸਰ ਦਿਹਾਤੀ ਪੁਲਿਸ ਵਲੋਂ ਵੱਡੀ ਸਫ਼ਲਤਾ ਹਾਸਲ ਕਰਦਿਆਂ 2 ਵੱਖ-ਵੱਖ ਥਾਵਾਂ ਤੋਂ 1 ਟਿਫ਼ਨ ਬੰਬ, 2 ਏ.ਕੇ 56 ਰਾਈਫਲਾਂ, 25 ਜ਼ਿੰਦਾ ਕਾਰਤੂਸ, 1 ਪਿਸਟਲ...
ਰੋਸ ਮਾਰਚ ਤੇ ਰੋਸ ਧਰਨੇ ਉਪਰੰਤ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਸੌਂਪਿਆ ਮੰਗ ਪੱਤਰ
. . .  about 2 hours ago
ਅੰਮ੍ਰਿਤਸਰ, 4 ਅਕਤੂਬਰ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਹਰਿਆਣਾ ਗੁਰਦੁਆਰਾ ਮੈਨੇਜਮੈਂਟ ਐਕਟ ਨੂੰ ਸੁਪਰੀਮ ਕੋਰਟ ਵਲੋਂ ਮਾਨਤਾ ਦਿੱਤੇ ਜਾਣ ਦੇ ਰੋਸ ਵਜੋਂ ਅਤੇ ਆਰ.ਐੱਸ.ਐੱਸ. ਵਲੋਂ ਦੇਸ਼ 'ਚ ਘੱਟ ਗਿਣਤੀਆਂ...
ਕੋਆਪਰੇਟਿਵ ਸੁਸਾਇਟੀ ਦੀ ਚੋਣ 'ਚ ਪੱਖਪਾਤ ਦੇ ਦੋਸ਼, ਕਿਸਾਨਾਂ ਨੇ ਧਰਨਾ ਲਗਾ ਕੇ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
. . .  about 2 hours ago
ਕੌਹਰੀਆਂ/ਸੰਗਰੂਰ, 4 ਅਕਤੂਬਰ (ਮਾਲਵਿੰਦਰ ਸਿੰਘ ਸਿੱਧੂ)-ਹਲਕਾ ਦਿੜ੍ਹਬਾ ਦੇ ਪਿੰਡ ਰੋਗਲਾ ਦੀ ਕੋਆਪਰੇਟਿਵ ਸੁਸਾਇਟੀ ਦੇ ਗੇਟ ਅੱਗੇ ਖਾਤਾਧਾਰਕਾਂ ਨੇ ਧਰਨਾ ਲਗਾ ਕੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ...
ਮੋਗਾ ਤੋਂ ਵੱਡੀ ਖ਼ਬਰ, ਵੱਡੀ ਮਾਤਰਾ 'ਚ ਵਿਸਫੋਟ ਸਮੱਗਰੀ ਅਤੇ ਹਥਿਆਰਾਂ ਸਮੇਤ ਵਿਅਕਤੀ ਗ੍ਰਿਫ਼ਤਾਰ
. . .  about 2 hours ago
ਮੋਗਾ, 4 ਅਕਤੂਬਰ (ਗੁਰਦੇਵ)-ਪੰਜਾਬ ਦੇ ਮੋਗਾ ਜ਼ਿਲ੍ਹੇ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ ਇੱਥੋਂ ਤੋਂ ਸੀ.ਆਈ.ਏ. ਬਾਘਾਪੁਰਾਣਾ ਨੇ 1 ਵਿਅਕਤੀ ਨੂੰ ਵੱਡੀ ਮਾਤਰਾ 'ਚ ਵਿਸਫੋਟ ਸਮੱਗਰੀ ਅਤੇ ਹਥਿਆਰ ਸਮੇਤ ਗ੍ਰਿਫ਼ਤਾਰ ਕੀਤਾ...
ਜ਼ਿਲ੍ਹਾ ਕਚਹਿਰੀਆਂ 'ਚ ਪੇਸ਼ੀ ਭੁਗਤਣ ਆਈ ਨੂੰਹ 'ਤੇ ਸਹੁਰੇ ਵਲੋਂ ਕੀਤਾ ਹਮਲਾ
. . .  about 3 hours ago
ਅੰਮ੍ਰਿਤਸਰ, 4 ਅਕਤੂਬਰ (ਰੇਸ਼ਮ ਸਿੰਘ)-ਇੱਥੇ ਜ਼ਿਲ੍ਹਾ ਕਚਹਿਰੀਆਂ 'ਚ ਪੇਸ਼ੀ ਭੁਗਤਣ ਆਈ ਇਕ ਔਰਤ 'ਤੇ ਉਸ ਦੇ ਸਹੁਰੇ ਵਲੋਂ ਜਾਨਲੇਵਾ ਹਮਲਾ ਕੀਤਾ ਗਿਆ, ਜਿਸ ਵਲੋਂ ਉਸ ਨੂੰ ਤਲਵਾਰ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ...
ਮਾਲ ਗੱਡੀ ਹੇਠਾਂ ਆਉਣ ਕਾਰਨ ਮਹਿਲਾ ਦੀ ਮੌਤ
. . .  about 3 hours ago
ਤਪਾ ਮੰਡੀ, 4 ਅਕਤੂਬਰ (ਵਿਜੇ ਸ਼ਰਮਾ)-ਤਪਾ ਰੇਲਵੇ ਸਟੇਸ਼ਨ 'ਤੇ ਇਕ ਮਹਿਲਾ ਦੀ ਗੱਡੀ ਹੇਠਾਂ ਆਉਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਰੇਲਵੇ ਪੁਲਿਸ ਦੇ ਮੁਲਾਜ਼ਮ ਬਲਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਨਗਰ ਦੀ ਮਹਿਲਾ ਪੱਪੀ ਕੌਰ ਪਤਨੀ ਬੰਤ ਸਿੰਘ...
ਮੋਗਾ ਪੁਲਿਸ ਨੇ ਫੜੀ ਵੱਡੀ ਮਾਤਰਾ 'ਚ ਵਿਸਫੋਟਕ ਸਮੱਗਰੀ
. . .  about 4 hours ago
ਮੋਗਾ, 4 ਅਕਤੂਬਰ (ਗੁਰਤੇਜ ਸਿੰਘ ਬੱਬੀ)-ਮੋਗਾ ਜ਼ਿਲ੍ਹੇ ਦੇ ਸੀ.ਆਈ.ਏ. ਸਟਾਫ ਬਾਘਾ ਪੁਰਾਣਾ ਦੀ ਪੁਲਿਸ ਵਲੋਂ ਵੱਡੀ ਮਾਤਰਾ ਵਿਚ ਵਿਸਫੋਟਕ ਸਮੱਗਰੀ ਸਣੇ ਇਕ ਨੌਜਵਾਨ ਨੂੰ ਫੜ ਲੈਣ ਦਾ ਸਮਾਚਾਰ ਹੈ। ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਇਸ ਮਾਮਲੇ ਸੰਬੰਧੀ ਜ਼ਿਲ੍ਹਾ ਪੁਲਿਸ ਮੁਖੀ...
ਯੂ.ਜੀ.ਸੀ. ਵਲੋਂ ਉੱਚ ਵਿੱਦਿਅਕ ਸੰਸਥਾਵਾਂ ਨੂੰ ਵਿਦੇਸ਼ੀ ਵਿਦਿਆਰਥੀਆਂ ਲਈ ਅਨੁਪਾਲਨ ਅਧਿਕਾਰੀ ਨਿਯੁਕਤ ਕਰਨ ਦਾ ਨਿਰਦੇਸ਼
. . .  about 4 hours ago
ਨਵੀਂ ਦਿੱਲੀ, 4 ਅਕਤੂਬਰ-ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂ.ਜੀ.ਸੀ.) ਨੇ ਸਾਰੀਆਂ 'ਉੱਚ ਵਿਦਿਅਕ ਸੰਸਥਾਵਾਂ' ਨੂੰ ਇਕ ਅਨੁਪਾਲਨ ਅਧਿਕਾਰੀ ਨਿਯੁਕਤ ਕਰਨ ਲਈ ਲਿਖਿਆ ਹੈ, ਜੋ ਵਿਦੇਸ਼ੀ ਖੇਤਰੀ ਰਜਿਸਟ੍ਰੇਸ਼ਨ ਦਫ਼ਤਰਾਂ ਨਾਲ ਤਾਲਮੇਲ ਕਰੇਗਾ।ਸਿੱਖਿਆ ਲਈ ਭਾਰਤ ਆਉਣ...
ਮਾਮੂਲੀ ਤਕਰਾਰ ਨੂੰ ਲੈ ਕੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ 'ਤੇ ਸਾਬਕਾ ਫ਼ੌਜੀ ਨੇ ਚਲਾਈ ਗੋਲੀ
. . .  about 3 hours ago
ਬਟਾਲਾ, 4 ਅਕਤੂਬਰ (ਹਰਦੇਵ ਸਿੰਘ ਸੰਧੂ)-ਅੱਜ ਸਵੇਰੇ ਘਰੇਲੂ ਵਰਤੋਂ ਲਈ ਸਬਜ਼ੀ ਲੈ ਕੇ ਜਾ ਰਹੇ ਇਕ ਅੰਤਰਰਾਸ਼ਟਰੀ ਕਬੱਡੀ ਖਿਡਾਰੀ 'ਤੇ ਇਕ ਸਾਬਕਾ ਫ਼ੌਜੀ ਵਲੋਂ ਗੋਲੀ ਚਲਾਉਣ ਦੀ ਖ਼ਬਰ ਹੈ। ਇਸ ਬਾਰੇ ਕਬੱਡੀ ਖਿਡਾਰੀ ਜਰਮਨਜੀਤ ਸਿੰਘ ਪੁੱਤਰ ਮੁਖਤਾਰ ਸਿੰਘ ਵਾਸੀ ਹਸਨਪੁਰ ਕਲਾਂ ਨੇ...
ਹਰਿਆਣਾ ਗੁਰਦੁਆਰਾ ਮੈਨੇਜਮੈਂਟ ਐਕਟ ਦੇ ਵਿਰੋਧ ਵਿਚ ਸ਼੍ਰੋਮਣੀ ਕਮੇਟੀ ਵਲੋਂ ਸ੍ਰੀ ਦਰਬਾਰ ਸਾਹਿਬ ਤੋਂ ਡੀ.ਸੀ. ਦਫ਼ਤਰ ਤੱਕ ਰੋਸ ਮਾਰਚ ਆਰੰਭ
. . .  about 5 hours ago
ਅੰਮ੍ਰਿਤਸਰ, 4 ਅਕਤੂਬਰ (ਜਸਵੰਤ ਸਿੰਘ ਜੱਸ)-ਹਰਿਆਣਾ ਗੁਰਦੁਆਰਾ ਮੈਨੇਜਮੈਂਟ ਐਕਟ ਨੂੰ ਮਾਨਤਾ ਦੇਣ ਦੇ ਵਿਰੋਧ ਵਿਚ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਦਫ਼ਤਰ ਤੱਕ ਰੋਸ ਮਾਰਚ ਕੱਢਿਆ ਜਾ ਰਿਹਾ ਹੈ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ...
ਉੱਤਰੀ ਕੋਰੀਆ ਵਲੋਂ ਮਿਜ਼ਾਈਲ ਦਾਗਣ ਤੋਂ ਬਾਅਦ ਜਪਾਨ ਵਲੋਂ ਲੋਕਾਂ ਨੂੰ ਪਨਾਹਗਾਹਾਂ ਵਿਚ ਜਾਣ ਦੀ ਅਪੀਲ
. . .  about 5 hours ago
ਟੋਕੀਓ, 4 ਅਕਤੂਬਰ - ਜਾਪਾਨ ਨੇਉੱਤਰੀ ਕੋਰੀਆ ਦੁਆਰਾ ਟੋਕੀਓ ਦੇ ਉੱਪਰੋਂ ਉੱਡਣ ਵਾਲੀ ਇਕ ਅਣਪਛਾਤੀ ਬੈਲਿਸਟਿਕ ਮਿਜ਼ਾਈਲ ਦਾਗਣ ਤੋਂ ਬਾਅਦ ਲੋਕਾਂ ਨੂੰ ਪਨਾਹਗਾਹਾਂ ਵਿਚ ਜਾਣ ਦੀ ਅਪੀਲ ਕੀਤੀ ਹੈ। ਕਿਓਡੋ ਨਿਊਜ਼ ਦੇ ਅਨੁਸਾਰ, ਅੱਜ ਤੜਕੇ, ਸਰਕਾਰ ਨੇ ਜਾਪਾਨ ਦੇ ਉੱਤਰੀ ਮੁੱਖ ਟਾਪੂ...
ਉੱਤਰਾਖੰਡ ਦੇ ਉੱਚੇ ਇਲਾਕਿਆਂ 'ਚ ਭਾਰੀ ਬਰਫ਼ਬਾਰੀ
. . .  about 5 hours ago
ਦੇਹਰਾਦੂਨ, 4 ਅਕਤੂਬਰ - ਉੱਤਰਾਖੰਡ ਦੀ ਦਰਮਾ ਘਾਟੀ 'ਚ ਚੀਨ ਦੀ ਸਰਹੱਦ ਨੇੜੇ ਆਖਰੀ ਚੌਕੀ 'ਤੇ ਇਸ ਮੌਸਮ ਦੀ ਤੀਜੀ ਬਰਫ਼ਬਾਰੀ ਹੋਈ ਹੈ। ਇਥੇ ਇਕ ਫੁੱਟ ਤੋਂ ਵੱਧ ਬਰਫ਼ ਪੈਣ ਕਾਰਨ ਦਰਮਾ ਘਾਟੀ...
ਰਾਜਾਸਾਂਸੀ ਹਵਾਈ ਅੱਡੇ ਤੋਂ ਭਾਰੀ ਤਾਦਾਦ 'ਚ ਵਿਦੇਸ਼ੀ ਤੇ ਭਾਰਤੀ ਕਰੰਸੀ ਸਮੇਤ ਇਕ ਵਿਅਕਤੀ ਕਾਬੂ
. . .  about 6 hours ago
ਰਾਜਾਸਾਂਸੀ, 4 ਅਕਤੂਬਰ (ਹਰਦੀਪ ਸਿੰਘ ਖੀਵਾ)-ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਕਸਟਮ ਵਿਭਾਗ ਨੇ ਵਿਦੇਸ਼ੀ ਕਰੰਸੀ ਦੇ ਤਸਕਰ ਨੂੰ ਕਾਬੂ ਕੀਤਾ ਹੈ। ਅੰਮ੍ਰਿਤਸਰ ਕਸਟਮ ਵਿਭਾਗ ਨੇ ਲੰਡਨ ਤੋਂ ਪਰਤੇ ਇਕ ਵਿਦੇਸ਼ੀ ਯਾਤਰੀ ਕੋਲੋਂ ਲੱਖਾਂ ਰੁਪਏ...
ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਕਾਰ ਤੀਸਰਾ ਟੀ-20 ਅੱਜ
. . .  about 7 hours ago
ਇੰਦੌਰ, 4 ਅਕਤੂਬਰ - ਭਾਰਤ ਅਤੇ ਦੱਖਣੀ ਅਫ਼ਰੀਕਾ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਤੀਸਰਾ ਤੇ ਆਖ਼ਰੀ ਟੀ-20 ਅੱਜ ਇੰਦੌਰ ਦੇ ਹੋਲਕਰ ਸਟੇਡੀਅਮ 'ਚ ਖੇਡਿਆ ਜਾਵੇਗਾ। ਪਹਿਲਾਂ 2 ਮੈਚ ਜਿੱਤ ਕੇ ਭਾਰਤ ਤਿੰਨ ਮੈਚਾਂ ਦੀ ਲੜੀ ਦੀ ਪਹਿਲਾਂ ਹੀ ਆਪਣੇ ਨਾਂਅ...
ਭਾਰਤ-ਪਾਕਿ ਸਰਹੱਦ 'ਤੇ ਪੁਰਾਣੀ ਸੁੰਦਰਗੜ੍ਹ ਚੌਂਕੀ ਨੇੜੇ ਡਰੋਨ ਦੀ ਹਲਚਲ
. . .  about 7 hours ago
ਅਜਨਾਲਾ, 4 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ 'ਤੇ ਥਾਣਾ ਅਜਨਾਲਾ ਅਧੀਨ ਆਉਂਦੀ ਚੌਂਕੀ ਪੁਰਾਣੀ ਸੁੰਦਰਗੜ੍ਹ ਨੇੜੇ ਬੀ.ਐਸ.ਐਫ. ਜਵਾਨਾਂ ਵਲੋਂ ਰਾਤ ਸਮੇਂ ਡਰੋਨ ਦੀ ਹਲਚਲ ਦੇਖੀ ਗਈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ...
⭐ਮਾਣਕ - ਮੋਤੀ⭐
. . .  about 7 hours ago
⭐ਮਾਣਕ - ਮੋਤੀ⭐
ਮੁੰਬਈ ਏਅਰਪੋਰਟ ਤੋਂ 9.8 ਕਰੋੜ ਰੁਪਏ ਦੀ ਕੋਕੀਨ ਕੀਤੀ ਜ਼ਬਤ
. . .  1 day ago
ਸੁਜੋਏ ਲਾਲ ਥੌਸੇਨ ਨੇ ਸੀ.ਆਰ.ਪੀ.ਐਫ. ਦੇ 37ਵੇਂ ਡਾਇਰੈਕਟਰ ਜਨਰਲ ਵਜੋਂ ਅਹੁਦਾ ਸੰਭਾਲਿਆ
. . .  1 day ago
ਕੌਮੀ ਮਾਰਗ ਬਠਿੰਡਾ-ਚੰਡੀਗੜ੍ਹ ’ਤੇ ਸ਼ੱਕੀ ਹਾਲਤ ਵਿਚ ਖੜ੍ਹੀ ਕਾਰ ਪੁਲਿਸ ਨੇ ਲਈ ਕਬਜ਼ੇ ’ਚ
. . .  1 day ago
ਤਪਾ ਮੰਡੀ ,3 ਅਕਤੂਬਰ (ਵਿਜੇ ਸ਼ਰਮਾ) - ਰਾਸ਼ਟਰੀ ਮਾਰਗ ਬਠਿੰਡਾ-ਚੰਡੀਗੜ੍ਹ ਐਨ.ਐਚ. ਸੱਤ 'ਤੇ ਇਕ ਕਾਰ ਸ਼ੱਕੀ ਹਾਲਤ ’ਚ ਖੜ੍ਹੀ ਮਿਲੀ ਹੈ । ਜਿਉਂ ਹੀ ਇਸ ਦਾ ਥਾਣਾ ਇੰਚਾਰਜ ...
ਆਦਮਪੁਰ ਏਅਰਪੋਰਟ ਤੋਂ ਜਲਦੀ ਫਲਾਈਟਾਂ ਸ਼ੁਰੂ ਕਰਾਉਣ ਲਈ ਕੇਂਦਰੀ ਮੰਤਰੀ ਜੋਤੀਰਾਦਿਤਿਆ ਸਿੰਧੀਆ ਨੂੰ ਮਿਲੇ ਵਿਜੇ ਸਾਂਪਲਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 30 ਸਾਉਣ ਸੰਮਤ 554
ਵਿਚਾਰ ਪ੍ਰਵਾਹ: ਯੋਜਨਾਵਾਂ ਉਦੋਂ ਠੁੱਸ ਹੋ ਜਾਂਦੀਆਂ ਹਨ, ਜਦੋਂ ਉਨ੍ਹਾਂ \'ਤੇ ਅਮਲ ਕਰਵਾਉਣ ਵਾਲਿਆਂ ਦਾ ਆਪਣਾ ਵਿਵਹਾਰ ਨੀਤੀਆਂ ਦੇ ਉਲਟ ਹੁੰਦਾ ਹੈ। -ਅਗਿਆਤ

ਪਹਿਲਾ ਸਫ਼ਾ

ਭਾਰਤੀ ਖੇਡਾਂ ਦਾ ਸੁਨਹਿਰੀ ਦੌਰ ਦਸਤਕ ਦੇ ਰਿਹਾ ਹੈ-ਮੋਦੀ

ਨਵੀਂ ਦਿੱਲੀ, 13 ਅਗਸਤ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਰਾਸ਼ਟਰਮੰਡਲ ਖੇਡਾਂ 'ਚ ਹਿੱਸਾ ਲੈਣ ਵਾਲੇ ਭਾਰਤੀ ਦਲ ਦੀ ਮੇਜ਼ਬਾਨੀ ਆਪਣੇ ਨਿਵਾਸ 'ਤੇ ਕੀਤੀ ਗਈ | ਇਸ ਮੌਕੇ ਉਨ੍ਹਾਂ ਤਗਮੇ ਜਿੱਤਣ ਵਾਲੇ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਕਿਹਾ ਕਿ ...

ਪੂਰੀ ਖ਼ਬਰ »

ਇਕ ਵਿਧਾਇਕ-ਇਕ ਪੈਨਸ਼ਨ ਸੰਬੰਧੀ ਨੋਟੀਫ਼ਿਕੇਸ਼ਨ ਜਾਰੀ

ਚੰਡੀਗੜ੍ਹ•, 13 ਅਗਸਤ (ਅਜੀਤ ਬਿਊਰੋ)- ਪੰਜਾਬ ਸਰਕਾਰ ਨੇ ਸਾਬਕਾ ਵਿਧਾਇਕਾਂ ਨੂੰ ਕੇਵਲ ਇਕੋ ਵਾਰ ਦੀ (5 ਸਾਲ) ਪੈਨਸ਼ਨ ਦੇਣ ਸੰਬੰਧੀ ਨੋਟੀਫਿਕੇਸ਼ਨ ਰਾਜਪਾਲ ਵਲੋਂ ਮਨਜ਼ੂਰੀ ਦੇਣ ਦੇ ਬਾਅਦ ਜਾਰੀ ਕਰ ਦਿੱਤਾ ਹੈ | ਪੰਜਾਬ ਵਿਧਾਨ ਸਭਾ ਨੇ 'ਪੰਜਾਬ ਸਟੇਟ ਲੈਜਿਸਲੇਚਰ ...

ਪੂਰੀ ਖ਼ਬਰ »

ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਵਲੋਂ ਪੰਜਾਬ ਭਰ 'ਚ ਪ੍ਰਦਰਸ਼ਨ

ਅੰਮਿ੍ਤਸਰ, 13 ਅਗਸਤ (ਜਸਵੰੰਤ ਸਿੰਘ ਜੱਸ)-ਦੇਸ਼ ਦੀ 75ਵੀਂ ਆਜ਼ਾਦੀ ਵਰ੍ਹੇਗੰਢ ਮੌਕੇ ਸਾਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ 'ਚ ਲੰਬੇ ਅਰਸੇ ਤੋਂ ਨਜ਼ਰਬੰਦ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਸ਼ੋ੍ਰਮਣੀ ਕਮੇਟੀ ਮੈਂਬਰਾਂ ਤੇ ...

ਪੂਰੀ ਖ਼ਬਰ »

ਪੰਜਾਬ 'ਚ 10 ਕੀਟਨਾਸ਼ਕਾਂ ਦੀ ਵਰਤੋਂ 'ਤੇ ਪਾਬੰਦੀ

ਚੰਡੀਗੜ੍ਹ, 13 ਅਗਸਤ (ਅਜੀਤ ਬਿਊਰੋ)-ਪੰਜਾਬ ਸਰਕਾਰ ਨੇ ਬਾਸਮਤੀ ਚੌਲਾਂ ਦੀ ਬਰਾਮਦ 'ਚ ਰੁਕਾਵਟ ਪਾਉਣ ਵਾਲੇ ਕੁਝ ਕੀਟਨਾਸ਼ਕਾਂ ਦੀ ਵਿਕਰੀ, ਭੰਡਾਰਨ, ਵੰਡ ਅਤੇ ਵਰਤੋਂ ਉੱਤੇ ਪਾਬੰਦੀ ਲਗਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ | ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ...

ਪੂਰੀ ਖ਼ਬਰ »

ਕਾਂਗਰਸ ਸਮੇਤ 11 ਵਿਰੋਧੀ ਪਾਰਟੀਆਂ ਵਲੋਂ ਈ. ਵੀ. ਐਮ. ਦੀ ਦੁਰਵਰਤੋਂ ਖ਼ਿਲਾਫ਼ ਲੜਾਈ ਦਾ ਸੰਕਲਪ

ਨਵੀਂ ਦਿੱਲੀ, 13 ਅਗਸਤ (ਪੀ. ਟੀ. ਆਈ.)-ਕਾਂਗਰਸ ਸਮੇਤ 11 ਵਿਰੋਧੀ ਪਾਰਟੀਆਂ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਲੋਂ ਬਿਜਲਈ ਵੋਟਿੰਗ ਮਸ਼ੀਨਾਂ (ਈ. ਵੀ. ਐਮ.), ਪੈਸੇ ਦੀ ਤਾਕਤ ਤੇ ਮੀਡੀਆ ਦੀ ਕੀਤੀ ਜਾਂਦੀ ਦੁਰਵਰਤੋਂ ਖ਼ਿਲਾਫ਼ ਲੜਾਈ ਦਾ ਸੰਕਲਪ ਲਿਆ ਹੈ | ਉਨ੍ਹਾਂ ...

ਪੂਰੀ ਖ਼ਬਰ »

ਪਹਿਲੀ ਵਾਰ ਭਾਰਤ 'ਚ ਅਭਿਆਸ ਕਰੇਗੀ ਪਾਕਿ ਫ਼ੌਜ

ਇਸਲਾਮਾਬਾਦ, 13 ਅਗਸਤ (ਏਜੰਸੀ)-ਦੁਵੱਲੇ ਸੰਬੰਧਾਂ 'ਚ ਖਟਾਸ ਦੇ ਬਾਵਜੂਦ ਪਾਕਿਸਤਾਨ ਸ਼ੰਘਾਈ ਸਹਿਯੋਗ ਸੰਗਠਨ (ਐਸ.ਸੀ.ਓ.) ਦੇ ਦਾਇਰੇ ਹੇਠ ਭਾਰਤ 'ਚ ਅਕਤੂਬਰ 'ਚ ਹੋਣ ਵਾਲੇ ਅੱਤਵਾਦ ਵਿਰੋਧੀ ਅਭਿਆਸਾਂ 'ਚ ਸ਼ਾਮਿਲ ਹੋਵੇਗਾ | ਦਾ ਐਕਸਪ੍ਰੈੱਸ ਟਿ੍ਬਿਊਨ ਅਖ਼ਬਾਰ ਦੀ ...

ਪੂਰੀ ਖ਼ਬਰ »

ਪੰਜਾਬ 'ਚ 16 ਨਵੇਂ ਮੈਡੀਕਲ ਕਾਲਜ ਖੋਲ੍ਹੇ ਜਾਣਗੇ-ਮੁੱਖ ਮੰਤਰੀ

ਵਿਦਿਆਰਥੀਆਂ ਨੂੰ ਡਾਕਟਰੀ ਸਿੱਖਿਆ ਲਈ ਯੂਕ੍ਰੇਨ ਵਰਗੇ ਦੇਸ਼ਾਂ 'ਚ ਨਹੀਂ ਜਾਣਾ ਪਵੇਗਾ ਚੰਡੀਗੜ੍ਹ•, 13 ਅਗਸਤ (ਅਜੀਤ ਬਿਊਰੋ)-ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਸੂਬਾ ਸਰਕਾਰ ਦੇ ਯਤਨਾਂ ਸਦਕਾ ਪੰਜਾਬ ਛੇਤੀ ਹੀ ਦੇਸ਼ 'ਚ ਮੈਡੀਕਲ ਸਿੱਖਿਆ ਦਾ ਧੁਰਾ ਬਣ ਕੇ ...

ਪੂਰੀ ਖ਼ਬਰ »

'ਹਰ ਘਰ ਤਿਰੰਗਾ' ਮੁਹਿੰਮ ਨੂੰ ਲੈ ਕੇ ਸਰਗਰਮ ਹੋਏ ਭਾਜਪਾ ਨੇਤਾ ਤੇ ਕੇਂਦਰੀ ਮੰਤਰੀ

ਆਰ.ਐਸ.ਐਸ. ਨੇ ਵੀ ਪਹਿਲੀ ਵਾਰ ਆਪਣੇ ਦਫ਼ਤਰ 'ਤੇ ਲਹਿਰਾਇਆ ਤਿਰੰਗਾ ਨਵੀਂ ਦਿੱਲੀ, 13 ਅਗਸਤ (ਉਪਮਾ ਡਾਗਾ ਪਾਰਥ)-ਕੇਂਦਰ ਵਲੋਂ ਸਨਿਚਰਵਾਰ ਤੋਂ ਸ਼ੁਰੂ ਕੀਤੀ 'ਹਰ ਘਰ ਤਿਰੰਗਾ' ਮੁਹਿੰਮ 'ਚ ਭਾਜਪਾ ਨੇਤਾ ਸਰਗਰਮ ਭੂਮਿਕਾਵਾਂ 'ਚ ਨਜ਼ਰ ਆਏ | ਪਾਰਟੀ ਵਲੋਂ ਆਗੂਆਂ ਅਤੇ ...

ਪੂਰੀ ਖ਼ਬਰ »

ਸਲਮਾਨ ਰਸ਼ਦੀ ਵੈਂਟੀਲੇਟਰ 'ਤੇ ਜਾ ਸਕਦੀ ਹੈ ਇਕ ਅੱਖ ਦੀ ਰੌਸ਼ਨੀ

ਹਮਲਾਵਰ ਗਿ੍ਫ਼ਤਾਰ ਨਿਊਯਾਰਕ, 13 ਅਗਸਤ (ਪੀ. ਟੀ. ਆਈ.)-ਅਮਰੀਕਾ 'ਚ ਬੀਤੇ ਕੱਲ੍ਹ ਹੋਏ ਹਮਲੇ ਤੋਂ ਬਾਅਦ ਲੇਖਕ ਸਲਮਾਨ ਰਸ਼ਦੀ ਵੈਂਟੀਲੇਟਰ 'ਤੇ ਹਨ ਅਤੇ ਉਨ੍ਹਾਂ ਦੀ ਇਕ ਅੱਖ ਦੀ ਰੌਸ਼ਨੀ ਵੀ ਜਾ ਸਕਦੀ ਹੈ | ਉਨ੍ਹਾਂ ਦੇ ਜਿਗਰ ਦੀ ਹਾਲਤ ਵੀ ਖਰਾਬ ਹੈ | ਲੇਖਕ ਸਲਮਾਨ ਰਸ਼ਦੀ ...

ਪੂਰੀ ਖ਼ਬਰ »

ਵਿੱਤੀ ਸਮਰੱਥਾ ਮੁਤਾਬਿਕ ਸੂਬੇ ਮੁਫਤ ਸਹੂਲਤਾਂ ਮੁਹੱਈਆ ਕਰਵਾਉਣ-ਸੀਤਾਰਮਨ

ਬੈਂਗਲੁਰੂ, 13 ਅਗਸਤ (ਏਜੰਸੀ)- ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੁਫਤ ਸਹੂਲਤਾਂ ਦੇਣ ਵਾਲੇ ਰਾਜਾਂ ਨੂੰ ਕਿਹਾ ਕਿ ਉਹ ਰਾਜ ਸਰਕਾਰਾਂ ਦੀ ਵਿੱਤੀ ਸਮਰੱਥਾ ਦੀ ਜਾਂਚ ਕਰਨ ਤੇ ਇਸ ਦੇ ਅਨੁਸਾਰ ਬਜਟ ਵਿਵਸਥਾ ਕਰਨ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ...

ਪੂਰੀ ਖ਼ਬਰ »

ਸੋਨੀਆ ਗਾਂਧੀ ਮੁੜ ਕੋਰੋਨਾ ਪਾਜ਼ੀਟਿਵ

ਨਵੀਂ ਦਿੱਲੀ, 13 ਅਗਸਤ (ਉਪਮਾ ਡਾਗਾ ਪਾਰਥ)-ਕਾਂਗਰਸ ਦੀ ਅੰਤਿ੍ਮ ਪ੍ਰਧਾਨ ਸੋਨੀਆ ਗਾਂਧੀ ਨੂੰ ਇਕ ਵਾਰ ਫਿਰ ਕੋਰੋਨਾ ਹੋ ਗਿਆ ਹੈ, ਇਹ ਜਾਣਕਾਰੀ ਪਾਰਟੀ ਦੇ ਮੀਡੀਆ ਪ੍ਰਧਾਨ ਜੈਰਾਮ ਰਮੇਸ਼ ਨੇ ਟਵੀਟ ਰਾਹੀਂ ਦਿੱਤੀ | ਜੈਰਾਮ ਰਮੇਸ਼ ਨੇ ਟਵਿੱਟਰ 'ਤੇ ਪਾਏ ਸੰਦੇਸ਼ 'ਚ ...

ਪੂਰੀ ਖ਼ਬਰ »

ਕੋਰੋਨਾ ਕਾਰਨ ਪੰਜਾਬ 'ਚ ਮੁੜ ਸਖ਼ਤੀ-ਮਾਸਕ ਕੀਤਾ ਲਾਜ਼ਮੀ

ਚੰਡੀਗੜ੍ਹ, 13 ਅਗਸਤ (ਪੀ. ਟੀ. ਆਈ.)- ਕੋਰੋਨਾ ਮਾਮਲਿਆਂ 'ਚ ਵਾਧੇ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਜਨਤਕ ਥਾਵਾਂ 'ਤੇ ਮੂੰਹ 'ਤੇ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਹੈ | ਰਾਜ ਦੇ ਗ੍ਰਹਿ ਮਾਮਲਿਆਂ ਤੇ ਨਿਆਂ ਵਿਭਾਗ ਦੁਆਰਾ ਰਾਜ ਦੇ ਸਾਰੇ ਡਿਵੀਜ਼ਨਲ, ਡਿਪਟੀ ਕਮਿਸ਼ਨਰਾਂ, ...

ਪੂਰੀ ਖ਼ਬਰ »

ਸੂਬੇ ਦੀ ਸੱਤਾ ਦਿੱਲੀ ਦੇ ਆਗੂਆਂ ਹਵਾਲੇ ਕਰਨੀ ਪੰਜਾਬੀਆਂ ਦੇ ਫ਼ਤਵੇ ਨਾਲ ਵੱਡਾ ਧੋਖਾ-ਚੰਦੂਮਾਜਰਾ

ਚੁਣੌਤੀਆਂ ਦੇ ਟਾਕਰੇ ਲਈ ਸਮੂਹ ਪੰਥਕ ਤੇ ਰਾਜਸੀ ਧਿਰਾਂ ਇਕਜੁੱਟ ਹੋਣ ਜਲੰਧਰ, 13 ਅਗਸਤ (ਜਸਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਬੁਲਾਰੇ ਪ੍ਰੇਮ ਸਿੰਘ ਚੰਦੂਮਾਜਰਾ ਸਾਬਕਾ ਸੰਸਦ ਮੈਂਬਰ ਨੇ ਰਾਜ ਦੇ ਮੌਜੂਦਾ ਸਿਆਸੀ ਹਾਲਾਤ 'ਤੇ ਡੂੰਘੀ ਚਿੰਤਾ ...

ਪੂਰੀ ਖ਼ਬਰ »

ਚਿਨਾਬ 'ਤੇ ਬਣ ਰਹੇ ਦੁਨੀਆ ਦੇ ਸਭ ਤੋਂ ਉੱਚੇ ਰੇਲਵੇ ਪੁਲ ਦਾ 'ਡੈੱਕ' ਤਿਆਰ

ਜੰਮੂ, 13 ਅਗਸਤ (ਏਜੰਸੀ)-ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ 'ਚ ਚਿਨਾਬ ਦਰਿਆ 'ਤੇ ਬਣ ਰਹੇ ਦੁਨੀਆ ਦੇ ਸਭ ਤੋਂ ਉੱਚੇ ਰੇਲਵੇ ਪੁਲ ਦਾ 'ਡੈੱਕ' ਬਣਾਉਣ ਦਾ ਕੰਮ ਪੂਰਾ ਹੋ ਗਿਆ ਹੈ ਅਤੇ ਹੁਣ ਇਸ 'ਤੇ ਰੇਲ ਪਟੜੀ ਵਿਛਾਉਣ ਦਾ ਕੰਮ ਹੋਵੇਗਾ | ਪੁਲ ਦੇ ਦੋ ਸਿਰਿਆਂ ਨੂੰ ਜੋੜਨ ਵਾਲਾ ...

ਪੂਰੀ ਖ਼ਬਰ »

ਆਜ਼ਾਦੀ ਦਿਵਸ ਸਮਾਰੋਹ ਸੰਬੰਧੀ ਲਾਲ ਕਿਲ੍ਹੇ 'ਤੇ ਫੁੱਲ ਡਰੈੱਸ ਰਿਹਰਸਲ

• ਦਿੱਲੀ 'ਚ ਅੱਤਵਾਦੀ ਹਮਲੇ ਦਾ ਹਾਈ ਅਲਰਟ • 10 ਹਜ਼ਾਰ ਪੁਲਿਸ ਕਰਮੀ ਤਾਇਨਾਤ ਨਵੀਂ ਦਿੱਲੀ, 13 ਅਗਸਤ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਲਾਲ ਕਿਲ੍ਹੇ 'ਤੇ 15 ਅਗਸਤ ਮਨਾਉਣ ਦੀਆਂ ਤਿਆਰੀਆਂ ਤਕਰੀਬਨ ਹੋ ਚੁੱਕੀਆਂ ਹਨ ਅਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ | ...

ਪੂਰੀ ਖ਼ਬਰ »

ਸ੍ਰੀਲੰਕਾ ਵਲੋਂ ਚੀਨੀ ਸਮੁੰਦਰੀ ਬੇੜੇ ਨੂੰ ਦਾਖਲੇ ਦੀ ਖੁੱਲ੍ਹ

ਕੋਲੰਬੋ, 13 ਅਗਸਤ (ਏਜੰਸੀ)-ਸ੍ਰੀਲੰਕਾ ਸਰਕਾਰ ਨੇ ਚੀਨ ਦੇ ਉੱਚ ਤਕਨੀਕ ਨਾਲ ਲੈਸ ਖੋਜੀ ਸਮੁੰਦਰੀ ਜਹਾਜ਼ ਨੂੰ ਹੰਬਨਟੋਟਾ ਦੀ ਦੱਖਣੀ ਬੰਦਰਗਾਹ ਅੰਦਰ 16 ਅਗਸਤ ਨੂੰ ਦਾਖਲ ਹੋਣ ਦੀ ਮਨਜ਼ੂਰੀ ਦੇ ਦਿੱਤੀ ਹੈ | ਇਸ ਤੋਂ ਪਹਿਲਾਂ ਭਾਰਤ ਵਲੋਂ ਸੁਰੱਖਿਆ ਸਬੰਧੀ ਅਤੇ ਦੇਸ਼ ...

ਪੂਰੀ ਖ਼ਬਰ »

ਬਿਹਾਰ 'ਚ ਨਕਲੀ ਸ਼ਰਾਬ ਪੀਣ ਕਾਰਨ 7 ਮੌਤਾਂ

ਸ਼ਰਣ (ਬਿਹਾਰ), 13 ਅਗਸਤ (ਏਜੰਸੀ)- ਬਿਹਾਰ, ਜਿਹੜਾ ਕਿ ਸ਼ਰਾਬ ਰਹਿਤ ਸੂਬਾ ਹੈ, ਦੇ ਸ਼ਰਣ ਜ਼ਿਲ੍ਹੇ 'ਚ ਪਿਛਲੇ ਤਿੰਨ ਦਿਨਾਂ 'ਚ ਕਥਿਤ ਤੌਰ 'ਤੇ ਨਕਲੀ ਸ਼ਰਾਬ ਪੀਣ ਕਾਰਨ ਘੱਟੋ-ਘੱਟ 7 ਮੌਤਾਂ ਹੋ ਚੁੱਕੀਆਂ ਹਨ | ਇਹ ਜਾਣਕਾਰੀ ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਸਨਿਚਰਵਾਰ ...

ਪੂਰੀ ਖ਼ਬਰ »

ਚੀਨ ਨੂੰ ਭਾਰਤ ਦੇ ਖੇਤਰ 'ਚ ਘੁਸਪੈਠ ਨਹੀਂ ਕਰਨ ਦਿੱਤੀ-ਰਾਜਨਾਥ

ਜੋਧਪੁਰ, 13 ਅਗਸਤ (ਏਜੰਸੀ)-ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਨੇ ਚੀਨ ਨੂੰ ਆਪਣੇ ਖੇਤਰ 'ਚ ਘੁਸਪੈਠ ਨਹੀਂ ਕਰਨ ਦਿੱਤੀ ਅਤੇ ਸਿਆਸੀ ਪਾਰਟੀਆਂ ਨੂੰ ਦੇਸ਼ ਦੀ ਸੁਰੱਖਿਆ ਨਾਲ ਜੁੜੇ ਮੁੱਦਿਆਂ 'ਤੇ ਰਾਜਨੀਤੀ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਸਰਕਾਰ ਨੇ ਦੇਸ਼ ਦੇ ਨਾਗਰਿਕਾਂ ਦੀ ਰੱਖਿਆ ਅਤੇ ਸੁਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਹੈ | ਰੱਖਿਆ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਜੋ ਵੀ ਭਾਰਤ ਦੀ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰੇਗਾ, ਉਸ ਨੂੰ ਢੁੱਕਵਾਂ ਜਵਾਬ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਕਈ ਘਟਨਾਵਾਂ ਵਾਪਰੀਆਂ ਹਨ, ਜਿੰਨ੍ਹਾਂ ਸੰਬੰਧੀ ਅਸੀਂ ਕੇਵਲ ਦੋ-ਤਿੰਨ ਜਣੇ ਹੀ ਜਾਣਦੇ ਹਾਂ | ਮੈਂ ਉਨ੍ਹਾਂ ਵੇਰਵਿਆਂ ਦਾ ਖ਼ੁਲਾਸਾ ਨਹੀਂ ਕਰ ਸਕਦਾ ਪਰ ਅਸੀਂ ਆਪਣੇ ਖੇਤਰ 'ਚ ਕਿਸੇ ਨੂੰ ਵੀ ਘੁਸਪੈਠ ਨਹੀਂ ਕਰਨ ਦਿੱਤੀ | ਰੱਖਿਆ ਮੰਤਰੀ ਨੇ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਇਸ ਮੱਦੇ 'ਤੇ ਸਿਆਸਤ ਨਾ ਕਰਨ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਸੁਰੱਖਿਆ ਬਲਾਂ ਨੂੰ ਆਧੁਨਿਕ ਹਥਿਆਰਾਂ ਅਤੇ ਤਕਨਾਲੋਜੀ ਨਾਲ ਲੈਸ ਕੀਤਾ ਜਾ ਰਿਹਾ ਹੈ ਅਤੇ ਉਹ ਭਵਿੱਖ ਦੇ ਕਿਸੇ ਵੀ ਖ਼ਤਰੇ ਨਾਲ ਨਜਿੱਠਣ ਲਈ ਤਿਆਰ ਹਨ |

ਖ਼ਬਰ ਸ਼ੇਅਰ ਕਰੋ

 

ਹਿਮਾਚਲ ਪ੍ਰਦੇਸ਼ ਨੇ ਧਰਮ ਪਰਿਵਰਤਨ ਵਿਰੋਧੀ ਕਾਨੂੰਨ ਨੂੰ ਹੋਰ ਸਖ਼ਤ ਬਣਾਇਆ

ਸ਼ਿਮਲਾ, 13 ਅਗਸਤ (ਏਜੰਸੀ)- ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਨੇ ਸਨਿਚਰਵਾਰ ਨੂੰ ਜ਼ੁਬਾਨੀ ਵੋਟਾਂ ਨਾਲ ਧਰਮ ਦੀ ਆਜ਼ਾਦੀ (ਸੋਧ) ਬਿੱਲ 2022 ਪਾਸ ਕੀਤਾ ਹੈ | ਇਸ ਬਿੱਲ ਤਹਿਤ ਰਾਜ 'ਚ ਗੈਰਕਾਨੂੰਨੀ ਧਰਮ ਪਰਿਵਰਤਨ 'ਤੇ ਰੋਕ ਲੱਗੇਗੀ | ਭਾਜਪਾ ਸ਼ਾਸਤ ਜੈ ਰਾਮ ਠਾਕੁਰ ਦੀ ਅਗਵਾਈ ...

ਪੂਰੀ ਖ਼ਬਰ »

ਸੀ.ਯੂ.ਈ.ਟੀ.-ਯੂ.ਜੀ. ਪ੍ਰੀਖਿਆ ਦਾ ਚੌਥਾ ਪੜਾਅ 30 ਤੱਕ ਮੁਲਤਵੀ

ਨਵੀਂ ਦਿੱਲੀ, 13 ਅਗਸਤ (ਏਜੰਸੀ)-ਦੇਸ਼ ਭਰ 'ਚ ਕੇਂਦਰੀ ਯੂਨੀਵਰਸਿਟੀਆਂ 'ਚ ਯੂ.ਜੀ. (ਅੰਡਰ ਗਰੈਜੂਏਟ) ਕੋਰਸਾਂ 'ਚ ਪੜ੍ਹਾਈ ਲਈ ਹੋਣ ਵਾਲੀ ਦਾਖਲਾ ਪ੍ਰੀਖਿਆ 'ਸੈਂਟਰਲ ਯੂਨੀਵਰਸਿਟੀਜ਼ ਐਂਟਰੈਂਸ ਟੈਸਟ' ਦਾ ਜੋ ਚੌਥਾ ਪੜਾਅ 17-20 ਅਗਸਤ ਵਿਚਾਲੇ ਹੋਣਾ ਸੀ, ਹੁਣ ਇਸ ਨੂੰ 30 ਅਗਸਤ ...

ਪੂਰੀ ਖ਼ਬਰ »

ਬਾਰ ਕੌਂਸਲ ਵਲੋਂ ਪ੍ਰਸ਼ਾਂਤ ਭੂਸ਼ਨ ਦੀ ਖਿਚਾਈ

ਕਿਹਾ, ਕਿਸੇ ਕੋਲ ਵੀ ਸੁਪਰੀਮ ਕੋਰਟ, ਜੱਜਾਂ ਅਤੇ ਨਿਆਂਪਾਲਿਕਾ ਦਾ ਮਜ਼ਾਕ ਉਡਾਉਣ ਦਾ ਅਧਿਕਾਰ ਨਹੀਂ

ਨਵੀਂ ਦਿੱਲੀ, 13 ਅਗਸਤ (ਏਜੰਸੀ)-ਬਾਰ ਕੌਂਸਲ ਆਫ ਇੰਡੀਆ ਨੇ ਕਾਰਕੁਨ-ਵਕੀਲ ਪ੍ਰਸ਼ਾਂਤ ਭੂਸ਼ਨ ਵਲੋਂ ਹਾਲ ਹੀ 'ਚ ਇਕ ਵੈਬੀਨਾਰ ਦੌਰਾਨ ਨਿਆਂਪਾਲਿਕਾ 'ਤੇ ਟਿੱਪਣੀ ਕਰਨ ਖ਼ਿਲਾਫ਼ ਉਸ 'ਤੇ ਹਮਲਾ ਬੋਲਦਿਆਂ ਕਿਹਾ ਕਿ ਸੁਪਰੀਮ ਕੋਰਟ, ਇਸ ਦੇ ਜੱਜਾਂ ਦਾ ਮਜ਼ਾਕ ਉਡਾਉਣ ਦਾ ...

ਪੂਰੀ ਖ਼ਬਰ »

ਫਾਰੂਕ ਅਬਦੁਲਾ ਨੂੰ ਫਿਰ ਕੋਰੋਨਾ

ਸ੍ਰੀਨਗਰ, 13 ਅਗਸਤ (ਏਜੰਸੀ)- ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁਲਾ ਦਾ ਕੋਰੋਨਾ ਜਾਂਚ ਟੈਸਟ ਮੁੜ ਪਾਜ਼ੀਟਿਵ ਆਇਆ ਹੈ | ਪਿਛਲੇ ਸਾਲ ਅਪ੍ਰੈਲ 'ਚ ਵੀ ਉਨ੍ਹਾਂ ਨੂੰ ਕੋਰੋਨਾ ਹੋ ਗਿਆ ਸੀ | 85 ਸਾਲਾ ਸੰਸਦ ਮੈਂਬਰ ਦੀ ਸਿਹਤ ਠੀਕ ਹੈ ਤੇ ਉਨ੍ਹਾਂ ਖੁਦ ਨੂੰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX