ਤਾਜਾ ਖ਼ਬਰਾਂ


ਬੀ.ਐਸ.ਐਫ. ਵਲੋਂ ਅੰਮ੍ਰਿਤਸਰ 'ਚ ਮਨਾਇਆ ਜਾ ਰਿਹਾ ਹੈ ਆਪਣਾ 58ਵਾਂ ਕੌਮੀ ਸਥਾਪਨਾ ਦਿਵਸ
. . .  29 minutes ago
ਅੰਮ੍ਰਿਤਸਰ, 4 ਦਸੰਬਰ (ਰੇਸ਼ਮ ਸਿੰਘ)-ਬੀ.ਐਸ.ਐਫ. ਵਲੋਂ ਅੰਮ੍ਰਿਤਸਰ 'ਚ ਆਪਣਾ 58ਵਾਂ ਕੌਮੀ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ। ਅੰਮ੍ਰਿਤਸਰ 'ਚ ਬੀ.ਐਸ.ਐਫ. ਵਲੋਂ ਪਹਿਲੀ ਵਾਰ ਕੌਮੀ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ, ਜਿਸ ਵਿਚ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ...
ਦਿੱਲੀ ਨਗਰ ਨਿਗਮ ਚੋਣਾਂ: ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਦਿੱਲੀ ਵਾਸੀਆਂ ਨੂੰ ਭ੍ਰਿਸ਼ਟਾਚਾਰ ਮੁਕਤ ਸਰਕਾਰ ਲਈ ਵੋਟ ਪਾਉਣ ਦੀ ਅਪੀਲ
. . .  about 1 hour ago
ਨਵੀਂ ਦਿੱਲੀ, 4 ਦਸੰਬਰ-ਦਿੱਲੀ ਨਗਰ ਨਿਗਮ ਚੋਣਾਂ ਲਈ ਅੱਜ ਵੋਟਿੰਗ ਹੋ ਰਹੀ ਹੈ। ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਾਸੀਆਂ ਨੂੰ ਭ੍ਰਿਸ਼ਟਾਚਾਰ ਮੁਕਤ ਸਰਕਾਰ ਲਈ ਵੋਟ ਪਾਉਣ ਦੀ ਅਪੀਲ...
ਖੇਮਕਰਨ ਸੈਕਟਰ 'ਚ ਸਰਹੱਦ 'ਤੇ ਪਾਕਿਸਤਾਨ ਵਲੋਂ ਫਿਰ ਡਰੋਨ ਦੀ ਹਲਚਲ
. . .  about 1 hour ago
ਖੇਮਕਰਨ, 4 ਦਸੰਬਰ (ਰਾਕੇਸ਼ ਕੁਮਾਰ ਬਿੱਲਾ)-ਗੁਆਂਢੀ ਦੇਸ਼ ਪਾਕਿਸਤਾਨ ਵਲੋਂ ਸਰਹੱਦ 'ਤੇ ਲਗਾਤਾਰ ਡਰੋਨ ਰਾਹੀਂ ਹੈਰੋਇਨ ਭੇਜਣ ਦੀਆਂ ਕੋਸ਼ਿਸ਼ਾਂ ਜਾਰੀ ਹਨ।ਬੀਤੀ ਰਾਤ ਫਿਰ ਪਾਕਿਸਤਾਨ ਵਲੋਂ ਸਰਹੱਦ 'ਤੇ ਸੀਮਾ ਚੌਂਕੀ ਕੇ.ਕੇ. ਬੈਰੀਅਰ ਨਜ਼ਦੀਕ ਇਕ ਡਰੋਨ ਦੀ ਹਲਚਲ ਹੋਈ।ਬੀ.ਐਸ.ਐਫ. ਦੀ...
ਭਾਰਤ-ਬੰਗਲਾਦੇਸ਼ ਪਹਿਲਾ ਇਕ ਦਿਨਾਂ ਮੈਚ ਅੱਜ
. . .  about 1 hour ago
ਢਾਕਾ, 4 ਦਸੰਬਰ-ਭਾਰਤ ਅਤੇ ਬੰਗਲਾਦੇਸ਼ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਪਹਿਲਾ ਇਕ ਦਿਨਾਂ ਮੈਚ ਅੱਜ ਸਵੇਰੇ 11.30 ਵਜੇ ਹੋਣ ਜਾ ਰਿਹਾ...
ਦਿੱਲੀ ਨਗਰ ਨਿਗਮ ਚੋਣਾਂ ਲਈ ਵੋਟਿੰਗ ਸ਼ੁਰੂ
. . .  15 minutes ago
ਨਵੀਂ ਦਿੱਲੀ, 4 ਦਸੰਬਰ-ਦਿੱਲੀ ਨਗਰ ਨਿਗਮ ਚੋਣਾਂ ਲਈ ਵੋਟਿੰਗ ਸ਼ੁਰੂ ਹੋ ਗਈ ਹੈ, ਜਿਸ ਨੂੰ ਲੈ ਕੇ ਪ੍ਰਸ਼ਾਸਨ ਵਲੋਂ ਸਖ਼ਤ ਪ੍ਰਬੰਧ ਕੀਤੇ ਗਏ ਹਨ। ਦਿੱਲੀ ਦੇ ਕੁੱਲ 250 ਵਾਰਡਾਂ ਲਈ 1349 ਉਮੀਦਵਾਰ ਚੋਣ ਮੈਦਾਨ 'ਚ ਹਨ, ਜਿਨ੍ਹਾਂ ਦੀ ਕਿਸਮਤ...
⭐ਮਾਣਕ - ਮੋਤੀ⭐
. . .  about 2 hours ago
⭐ਮਾਣਕ - ਮੋਤੀ⭐
ਸਫਦਰਜੰਗ ਹਸਪਤਾਲ 'ਤੇ ਸਾਈਬਰ ਹਮਲੇ ਦੀ ਰਿਪੋਰਟ; ਏਮਜ਼ ਦਾ ਸਰਵਰ 11ਵੇਂ ਦਿਨ ਵੀ ਡਾਊਨ
. . .  1 day ago
ਅਮਰੀਕਾ ਰਹਿੰਦੇ ਵਿਅਕਤੀ ਦੀ ਪਤਨੀ ਨੇ ਸਹੁਰੇ ਘਰ ਦੋਬੁਰਜੀ 'ਚ ਲਿਆ ਫਾਹਾ
. . .  1 day ago
ਮਾਨਾਂਵਾਲਾ, 3 ਦਸੰਬਰ (ਗੁਰਦੀਪ ਸਿੰਘ ਨਾਗੀ)-ਅੰਮ੍ਰਿਤਸਰ-ਜਲੰਧਰ ਜੀ.ਟੀ. 'ਤੇ ਸਥਿਤ ਕਸਬਾ ਦੋਬੁਰਜੀ ਵਿਖੇ ਇਕ ਔਰਤ ਵਲੋਂ ਖੁਦਖੁਸ਼ੀ ਕਰ ਲੈਣ ਦੀ ਦੁਖਦਾਈ ਖ਼ਬਰ ਹੈ । ਜਾਣਕਾਰੀ ਅਨੁਸਾਰ ਰਿੰਕੂ ਪੁੱਤਰ ਸ਼ਰਨ ਸਿੰਘ ...
ਮੁੰਬਈ : ਅਦੀਸ ਅਬਾਬਾ ਤੋਂ ਮੁੰਬਈ ਪਹੁੰਚਣ ਵਾਲੇ ਦੋ ਯਾਤਰੀਆਂ ਤੋਂ 18 ਕਰੋੜ ਰੁਪਏ ਕੋਕੀਨ ਬਰਾਮਦ – ਡੀ.ਆਰ.ਆਈ. ਮੁੰਬਈ
. . .  1 day ago
ਆਈ.ਜੀ. ਅਸਾਮ ਰਾਈਫਲਜ਼ (ਪੂਰਬੀ) ਦੀ ਅਗਵਾਈ ਹੇਠ 4 ਵਿਅਕਤੀਆਂ ਨੂੰ ਭਾਰੀ ਹਥਿਆਰਾਂ ਦੇ ਨਾਲ ਕੀਤਾ ਗ੍ਰਿਫ਼ਤਾਰ
. . .  1 day ago
ਸਕੂਲੀ ਵਿਦਿਆਰਥਣਾਂ ਨਾਲ ਭਰੀ ਵੈਨ ’ਤੇ ਅਣਪਛਾਤਿਆਂ ਨੇ ਕੀਤਾ ਹਮਲਾ
. . .  1 day ago
ਫ਼ਾਜ਼ਿਲਕਾ,3 ਦਸੰਬਰ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਦੇ ਨੇੜਲੇ ਪਿੰਡ ਲਾਲੋਵਾਲੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਬਾਹਰ ਗੁੰਡਾਗਰਦੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਜਿਥੇ ਸਕੂਲੀ ਵਿਦਿਆਰਥਣਾਂ ਨਾਲ ...
ਬੀ. ਐਸ. ਐਫ. ਅਤੇ ਫਾਜ਼ਿਲਕਾ ਪੁਲਿਸ ਵਲੋਂ 26.850 ਕਿਲੋ ਹੈਰੋਇਨ ਬਰਾਮਦ - ਡੀ.ਜੀ.ਪੀ., ਪੰਜਾਬ ਪੁਲਿਸ
. . .  1 day ago
ਅਮਰੀਕੀ ਫੌਜ ਅਤੇ ਭਾਰਤੀ ਫੌਜ ਨੇ ਯੁਧ ਅਭਿਆਸ ਨੂੰ ਸਫਲਤਾਪੂਰਵਕ ਸਮਾਪਤ ਕੀਤਾ - ਭਾਰਤ ਵਿਚ ਅਮਰੀਕੀ ਦੂਤਾਵਾਸ
. . .  1 day ago
ਗ੍ਰਹਿ ਰਾਜ ਮੰਤਰੀ ਭਾਰਤ ਸਰਕਾਰ ਅਟਾਰੀ ਸਰਹੱਦ ’ਤੇ ਪਹੁੰਚੇ
. . .  1 day ago
ਅਟਾਰੀ,3 ਦਸੰਬਰ (ਗੁਰਦੀਪ ਸਿੰਘ ਅਟਾਰੀ) - ਕੇਂਦਰੀ ਗ੍ਰਹਿ ਰਾਜ ਮੰਤਰੀ ਭਾਰਤ ਸਰਕਾਰ ਨਿਤਿਆਨੰਦ ਰਾਏ ਕੌਮਾਂਤਰੀ ਅਟਾਰੀ ਸਰਹੱਦ ਦਾ ਦੌਰਾ ਕੀਤਾ । ਉਹ 4 ਦਸੰਬਰ ਨੂੰ ਬੀ. ਐਸ. ਐਫ. ਦੇ 58ਵੇਂ ਸਥਾਪਨਾ ਦਿਵਸ ਮੌਕੇ ਹੋ ਰਹੇ ਗੁਰੂ ਨਾਨਕ ਦੇਵ ...
ਬਹੁ ਕਰੋੜੀ ਟੈਂਡਰ ਘੁਟਾਲੇ ਵਿਚ ਆਸ਼ੂ ਦੇ ਨੇੜਲੇ ਸਾਥੀ ਠੇਕੇਦਾਰ ਤੇਲੂ ਰਾਮ ਦੀ ਜ਼ਮਾਨਤ ਅਰਜ਼ੀ ਰੱਦ
. . .  1 day ago
ਲੁਧਿਆਣਾ , 3 ਦਸੰਬਰ (ਪਰਮਿੰਦਰ ਸਿੰਘ ਆਹੂਜਾ) -ਬਹੁ ਕਰੋੜੀ ਟੈਂਡਰ ਘੁਟਾਲੇ ਵਿਚ ਵਿਜੀਲੈਂਸ ਬਿਊਰੋ ਵਲੋਂ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਨੇੜਲੇ ਸਾਥੀ ਠੇਕੇਦਾਰ ਤੇਲੂ ਰਾਮ ਦੀ ਜ਼ਮਾਨਤ ...
ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ
. . .  1 day ago
ਅੰਮ੍ਰਿਤਸਰ ,3 ਦਸੰਬਰ (ਜਸਵੰਤ ਸਿੰਘ ਜੱਸ) - ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅੱਜ ਸ਼ਾਮ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ ਹਨ । ਇਸ ਮੌਕੇ ਉਨ੍ਹਾਂ ਦੇ ਨਾਲ ਭਾਜਪਾ ਪੰਜਾਬ ਦੇ ਸੀਨੀਅਰ ਆਗੂ ਰਜਿੰਦਰ ...
ਗੁਜਰਾਤ: 61 ਸਿਆਸੀ ਪਾਰਟੀਆਂ ਦੇ 833 ਉਮੀਦਵਾਰ ਦੂਜੇ ਪੜਾਅ ਦੀ ਵੋਟਿੰਗ ਵਿਚ ਹਿੱਸਾ ਲੈ ਰਹੇ
. . .  1 day ago
ਅਹਿਮਦਾਬਾਦ, 3 ਦਸੰਬਰ - ਗੁਜਰਾਤ ਦੇ ਮੁੱਖ ਚੋਣ ਅਧਿਕਾਰੀ ਪੀ.ਭਾਰਤੀ ਨੇ ਦੱਸਿਆ ਕਿ 61 ਸਿਆਸੀ ਪਾਰਟੀਆਂ ਦੇ 833 ਉਮੀਦਵਾਰ ਦੂਜੇ ਪੜਾਅ ਦੀ ਵੋਟਿੰਗ 'ਚ ਹਿੱਸਾ ਲੈ ਰਹੇ ਹਨ । ਕੁੱਲ ਵੋਟਰ 2,51,58,730 ...
ਅਰਵਿੰਦ ਕੇਜਰੀਵਾਲ ਨੇ ਸ਼ਰਾਬ, ਸਿੱਖਿਆ, ਡੀਟੀਸੀ ਬੱਸ ਘੁਟਾਲਿਆਂ ‘ਚ ਪੇਸ਼ ਕੀਤਾ ਭ੍ਰਿਸ਼ਟਾਚਾਰ ਦਾ ਨਵਾਂ ਮਾਡਲ - ਕੇਂਦਰੀ ਮੰਤਰੀ ਅਨੁਰਾਗ ਠਾਕੁਰ
. . .  1 day ago
ਅੰਤਰਰਾਸ਼ਟਰੀ ਵਿਕਲਾਂਗ ਦਿਵਸ ਮੌਕੇ ਰਾਸ਼ਟਰਪਤੀ ਦਰੋਪਦੀ ਮੁਰਮੂ ਵਲੋਂ ਹਰਮਨ ਗੁਰਾਇਆ ਨੂੰ ‘‘ਸਰਵਸ੍ਰੇਸ਼ਠ ਵਿਅਕਤੀ’’ ਪੁਰਸਕਾਰ
. . .  1 day ago
ਬਟਾਲਾ, 3 ਦਸੰਬਰ (ਕਾਹਲੋਂ)-ਅੰਤਰਰਾਸ਼ਟਰੀ ਵਿਕਲਾਂਗ ਦਿਵਸ ਮੌਕੇ ਦਿੱਲੀ ਵਿਖੇ ਦੇਸ਼ ਦੇ ਰਾਸ਼ਟਰਪਤੀ ਦਰੋਪਦੀ ਮੁਰਮੂ ਵਲੋਂ ਸਮਾਜ ਸੇਵੀ ਹਰਮਨਜੀਤ ਸਿੰਘ ਗੁਰਾਇਆ ਨੂੰ ‘‘ਸਰਵਸ੍ਰੇਸ਼ਠ ਵਿਅਕਤੀ’’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸਮਾਜ ਸੇਵੀ ਹਰਮਨ ਗੁਰਾਇਆ ਵਲੋਂ ਪਿਛਲੇ...
ਲਾਰੈਂਸ ਬਿਸ਼ਨੋਈ ਗਰੋਹ ਨੇ ਲਈ ਗੈਂਗਸਟਰ ਰਾਜੂ ਠੇਠ ਦੀ ਹੱਤਿਆ ਦੀ ਜ਼ਿੰਮੇਵਾਰੀ
. . .  1 day ago
ਸੀਕਰ, 3 ਦਸੰਬਰ-ਰਾਜਸਥਾਨ ਦੇ ਸੀਕਰ ਵਿਚ ਗੈਂਗਵਾਰ ਦੌਰਾਨ ਹੋਈ ਗੋਲੀਬਾਰੀ ਵਿਚ ਦੋ ਲੋਕਾਂ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਥਿਤ ਗੋਲੀਬਾਰੀ ਦੀ ਘਟਨਾ ਵਿਚ ਮਾਰੇ ਗਏ ਲੋਕਾਂ ਵਿਚ ਗੈਂਗਸਟਰ ਰਾਜੂ ਠੇਠ ਵੀ ਸ਼ਾਮਿਲ ਹੈ ਜੋ ਕਿ ਵੀਰ ਤਾਜ ਸੈਨਾ ਗਰੋਹ ਨਾਲ...
ਸੀਕਰ ਗੋਲੀਬਾਰੀ ਦੌਰਾਨ ਜ਼ਖ਼ਮੀ ਹੋਏ ਇਕ ਹੋਰ ਵਿਅਕਤੀ ਦੀ ਮੌਤ
. . .  1 day ago
ਸੀਕਰ, 3 ਦਸੰਬਰ-ਸੀਕਰ ਗੋਲੀਬਾਰੀ ਦੌਰਾਨ ਇਕ ਹੋਰ ਵਿਅਕਤੀ ਤਾਰਾਚੰਦ ਜਾਟ ਜੋ ਕਿ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ ਸੀ, ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਤਾਰਾਚੰਦ...
ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਐਨ.ਆਈ.ਏ. ਰਿਮਾਂਡ ਵਿਚ ਚਾਰ ਦਿਨ ਦਾ ਵਾਧਾ
. . .  1 day ago
ਨਵੀਂ ਦਿੱਲੀ, 3 ਦਸੰਬਰ-ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ 10 ਦਿਨ ਦਾ ਰਿਮਾਂਡ ਖ਼ਤਮ ਹੋਣ 'ਤੇ ਅੱਜ ਵੀਡੀਓ ਕਾਨਫ਼ਰੰਸਿੰਗ ਰਾਹੀਂ ਦਿੱਲੀ ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਨੇ ਲਾਰੈਂਸ ਬਿਸ਼ਨੋਈ ਦੇ ਐਨ.ਆਈ.ਏ. ਰਿਮਾਂਡ ਵਿਚ ਚਾਰ ਦਿਨ...
ਦਾਮਨ ਬਾਜਵਾ ਬਣੇ ਭਾਜਪਾ ਦੇ ਸੂਬਾ ਸਕੱਤਰ
. . .  1 day ago
ਲੌਂਗੋਵਾਲ/ਸੁਨਾਮ ਊਧਮ ਸਿੰਘ ਵਾਲਾ, 3 ਦਸੰਬਰ (ਵਿਨੋਦ, ਖੰਨਾ, ਭੁੱਲਰ) - ਸੁਨਾਮ ਹਲਕੇ ਤੋਂ ਸੀਨੀਅਰ ਆਗੂ ਦਾਮਨ ਥਿੰਦ ਬਾਜਵਾ ਨੂੰ ਭਾਜਪਾ ਹਾਈ ਕਮਾਨ ਨੇ ਪੰਜਾਬ ਰਾਜ ਦਾ ਸੂਬਾ ਸਕੱਤਰ ਨਿਯੁਕਤ ਕੀਤਾ ਹੈ। ਮੈਡਮ...
ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
. . .  1 day ago
ਅੰਮ੍ਰਿਤਸਰ, 3 ਦਸੰਬਰ (ਜਸਵੰਤ ਸਿੰਘ ਜੱਸ)- ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜੇ...
ਇੰਜ.ਕੰਵਰਵੀਰ ਸਿੰਘ ਟੌਹੜਾ ਭਾਜਪਾ ਯੁਵਾ ਮੋਰਚਾ ਪੰਜਾਬ ਦੇ ਪ੍ਰਧਾਨ ਨਿਯੁਕਤ
. . .  1 day ago
ਅਮਲੋਹ, 3 ਦਸੰਬਰ (ਕੇਵਲ ਸਿੰਘ)- ਅੱਜ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਅਹੁਦੇਦਾਰਾਂ ਦੀ ਜਾਰੀ ਕੀਤੀ ਗਈ ਸੂਚੀ ਵਿਚ ਹਲਕਾ ਅਮਲੋਹ ਤੋਂ ਸੀਨੀਅਰ ਆਗੂ ਇੰਜੀਨੀਅਰ ਕੰਵਰਵੀਰ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 1 ਭਾਦੋਂ ਸੰਮਤ 554
ਵਿਚਾਰ ਪ੍ਰਵਾਹ: ਹਰੇਕ ਵਿਅਕਤੀ ਦੀ ਚੰਗਿਆਈ ਹੀ ਲੋਕਤੰਤਰੀ ਸ਼ਾਸਨ ਦੀ ਸਫ਼ਲਤਾ ਦਾ ਮੂਲ ਸਿਧਾਂਤ ਹੈ। -ਰਾਜਗੋਪਾਲ ਆਚਾਰੀਆ

ਅੰਮ੍ਰਿਤਸਰ

ਅੰਮਿ੍ਤਸਰ 'ਚ ਉਤਸ਼ਾਹ ਨਾਲ ਮਨਾਇਆ ਨਾਲ ਗਿਆ ਅਜ਼ਾਦੀ ਦਿਵਸ

ਅੰਮਿ੍ਤਸਰ, 16 ਅਗਸਤ (ਰੇਸ਼ਮ ਸਿੰਘ)-ਦੇਸ਼ ਦੀ ਆਜ਼ਾਦੀ ਦੀ 75ਵੀਂ ਵਰੇ੍ਹਗੰਢ ਮੌਕੇ ਇੱਥੇ ਗੁਰੂ ਨਾਨਕ ਸਟੇਡੀਅਮ 'ਚ ਆਜ਼ਾਦੀ ਦਿਹਾੜੇ ਮੌਕੇ ਤਿੰਰਗਾ ਝੰਡਾ ਲਹਿਰਾਉਣ ਦੀ ਰਸਮ ਡਿਪਟੀ ਸਪੀਕਰ ਵਿਧਾਨ ਸਭਾ ਜੈ ਕਿਸ਼ਨ ਸਿੰਘ ਰੋੜੀ ਨੇ ਅਦਾ ਕੀਤੀ, ਜਿਨ੍ਹਾਂ ਕਿਹਾ ਕਿ ...

ਪੂਰੀ ਖ਼ਬਰ »

ਰਿਹਾਈ ਬਾਅਦ ਪਹਿਲੀ ਵਾਰ ਅੰਮਿ੍ਤਸਰ ਪੁੱਜੇ ਮਜੀਠੀਆ

ਅੰਮਿ੍ਤਸਰ, 16 ਅਗਸਤ (ਜਸਵੰਤ ਸਿੰਘ ਜੱਸ)-ਸੀਨੀਅਰ ਅਕਾਲੀ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਬਿਕਰਮ ਸਿੰਘ ਮਜੀਠੀਆ ਦਾ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਜ਼ਮਾਨਤ ਮਿਲਣ ਬਾਅਦ ਪਿਛਲੇ ਦਿਨੀਂ ਪਟਿਆਲਾ ਜੇਲ੍ਹ ਵਿਚੋਂ ਰਿਹਾਅ ਹੋਣ ਉਪਰੰਤ ਸ਼ਾਮ ਕਰੀਬ ਸਾਢੇ ਪੰਜ ਮਹੀਨੇ ਬਾਅਦ ਅੱਜ ਆਪਣੇ ਸ਼ਹਿਰ ਅੰਮਿ੍ਤਸਰ ਪੁੱਜਣ 'ਤੇ ਅੰਮਿ੍ਤਸਰ ਦੇ ਅਕਾਲੀ ਆਗੂਆਂ ਤੇ ਵਰਕਰਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਸ਼ਹਿਰ ਦੇ ਪ੍ਰਵੇਸ਼ ਦੁਆਰ ਗੋਲਡਨ ਗੇਟ ਤੇ ਮਾਲ ਆਫ਼ ਅੰਮਿ੍ਤਸਰ ਦੇ ਸਾਹਮਣੇ ਅੰਮਿ੍ਤਸਰ ਦਿਹਾਤੀ ਹਲਕਿਆਂ ਸਮੇਤ ਅੰਮਿ੍ਤਸਰ ਸ਼ਹਿਰ ਦੇ ਪੰਜ ਵਿਧਾਨ ਸਭਾ ਹਲਕਿਆਂ ਦੇ ਆਗੂਆਂ ਵਲੋਂ ਸ: ਮਜੀਠੀਆ ਦੇ ਕਾਫ਼ਲੇ 'ਤੇ ਫੁੱਲਾਂ ਦੀ ਵਰਖਾ ਕਰਕੇ, ਢੋਲ ਵਜਾ ਕੇ ਅਤੇ ਸਿਰੋਪਾਓ ਭੇਟ ਕਰਕੇ ਉਨ੍ਹਾਂ ਨੂੰ ਸਨਮਾਨਤ ਕੀਤਾ ਗਿਆ | ਵਿਧਾਨ ਸਭਾ ਚੋਣਾਂ ਵਿਚ ਮਿਲੀ ਹਾਰ ਤੋਂ ਬਾਅਦ ਨਿਰਾਸ਼ਾ ਦੇ ਆਲਮ ਵਿਚ ਵਿਚਰ ਰਹੇ ਸ਼ਹਿਰ ਦੇ ਅਕਾਲੀ ਆਗੂ ਤੇ ਵਰਕਰ ਅੱਜ ਸ: ਮਜੀਠੀਆ ਦੇ ਪਰਤਣ ਬਾਅਦ ਪਹਿਲੀ ਵਾਰ ਜ਼ੋਸ਼ 'ਤੇ ਉਤਸ਼ਾਹ ਵਿਚ ਨਜ਼ਰ ਆਏ | ਸੀਨੀਅਰ ਅਕਾਲੀ ਆਗੂ ਤਲਬੀਰ ਸਿੰਘ ਗਿੱਲ, ਗੁਰਪ੍ਰਤਾਪ ਸਿੰਘ ਟਿੱਕਾ ਤੇ ਹੋਰਨਾਂ ਸੀਨੀਅਰ ਪਾਰਟੀ ਆਗੂਆਂ ਤੇ ਸ਼ੋ੍ਰਮਣੀ ਕਮੇਟੀ ਮੈਂਬਰਾਂ ਦੀ ਅਗਵਾਈ ਵਿਚ ਕੀਤੇ ਸਵਾਗਤੀ ਸਮਾਗਮ ਵਿਚ ਬੋਲਦਿਆਂ ਸ: ਮਜੀਠੀਆ ਨੇ ਕਿਹਾ ਕਿ ਉਨ੍ਹਾਂ ਖਿਲਾਫ਼ ਕਥਿੱਤ ਝੂਠਾ ਪਰਚਾ ਦਰਜ ਕਰਾਉਣ ਲਈ ਮੁੱਖ ਮੰਤਰੀ ਵਲੋਂ ਇਕ ਨਵਾਂ ਥਾਣਾ ਬਣਾ ਕੇ ਤੇ ਪਹਿਲੀ ਝੂਠੀ ਐੱਫ. ਆਈ. ਆਰ ਮੇਰੀ ਹੀ ਦਰਜ ਕਰਕੇ ਜੇਲ੍ਹ ਭੇਜਿਆ ਗਿਆ, ਪਰ ਆਖਰ ਸੱਚਾਈ ਦੀ ਜਿੱਤ ਹੋਵੇਗੀ | ਉਨ੍ਹਾਂ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ 'ਤੇ ਤੰਨਜ਼ ਕੱਸਦਿਆਂ ਕਿਹਾ ਕਿ ਮੈਂ ਤਾਂ 6 ਮਹੀਨੇ ਪਟਿਆਲਾ ਜੇਲ੍ਹ ਵਿਚ ਮੌਜ ਨਾਲ ਰਹਿ ਆਇਆਂ ਮੈਨੂੰ ਤਾਂ ਕਿਸੇ ਹਸਪਤਾਲ ਜਾਣ ਦੀ ਲੋੜ ਨਹੀਂ ਪਈ | ਉਨ੍ਹਾਂ ਕਿਹਾ ਕਿ ਮੈਨੂੰ ਤਾਂ ਐੱਫ ਆਈ. ਆਰ. ਦੀ ਬਿਨਾਂ 'ਤੇ ਜੇਲ੍ਹ ਜਾਣਾ ਪਿਆ, ਪਰ ਹੰਕਾਰ ਕਰਨ ਵਾਲਾ ਸਿੱਧੂ ਤਾਂ ਪੱਕੀ ਮੋਹਰ ਲਗਵਾ ਕੇ ਜੇਲ੍ਹ ਗਿਆ ਹੈ | ੳਨ੍ਹਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 'ਤੇ ਵਰਦਿਆਂ ਉਨ੍ਹਾਂ ਕਿਹਾ ਕਿ ਚੰਨੀ ਦੋ ਸੀਟਾਂ 'ਤੇ ਲੜਿਆ ਤੇ ਦੋਵਾਂ 'ਤੇ ਹਾਰਣ ਬਾਅਦ ਹੁਣ ਵਿਦੇਸ਼ਾਂ 'ਚ ਤੁਰਿਆ ਫਿਰਦਾ ਹੈ | ਸਾਬਕਾ ਉਪ ਮੁੱਖ ਮੰਤਰੀ ਸੁਖਵਿੰਦਰ ਸਿੰਘ ਰੰਧਾਵਾ ਬਾਰੇ ਉਨ੍ਹਾਂ ਕਿਹਾ ਕਿ ਕੇਵਲ 500 ਵੋਟਾਂ ਦੀ ਵੀ ਕੋਈ ਜਿੱਤ ਹੁੰਦੀ ਹੈ, ਉਹ ਕਥਿੱਤ ਚੋਰ ਮੋਰੀ ਰਾਹੀਂ ਨਿਕਲ ਕੇ ਆਇਆ ਹੈ | ਉਨ੍ਹਾਂ ਹਲਕਾ ਅੰਮਿ੍ਤਸਰ ਪੂਰਬੀ ਤੋਂ ਜਿੱਤ ਪ੍ਰਾਪਤ ਕਰਨ ਵਾਲੀ ਆਪ ਦੀ ਵਿਧਾਇਕਾ ਜੀਵਨਜੋਤ ਕੌਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਜੇਕਰ ਉਹ ਇਸ ਹਲਕੇ ਤੋਂ ਪਹਿਲੀ ਵਾਰ ਚੋਣ ਲੜ ਕੇ 25 ਹਜ਼ਾਰ ਵੋਟਾਂ ਨਾ ਪ੍ਰਾਪਤ ਕਰਦੇ ਤਾਂ ਇਸ ਹਲਕੇ ਦਾ ਨਤੀਜਾ ਕੁਝ ਹੋਰ ਹੁੰਦਾ | ਉਨ੍ਹਾਂ ਸਵਾਗਤ ਕਰਨ ਵਾਲੇ ਆਗੂਆਂ ਦੇ ਵਰਕਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਤਲਬੀਰ ਸਿੰਘ ਗਿੱਲ, ਗੁਰਪ੍ਰਤਾਪ ਸਿੰਘ ਟਿੱਕਾ, ਭਾਈ ਰਾਮ ਸਿੰਘ, ਰਜਿੰਦਰ ਸਿੰਘ ਮਹਿਤਾ, ਸੁਰਜੀਤ ਸਿੰਘ ਭਿੱਟੇਵੱਡ, ਹਰਜਾਪ ਸਿੰਘ ਸੁਲਤਾਨਵਿੰਡ, ਮੰਗਵਿੰਦਰ ਸਿੰਘ ਖਾਪੜਖੇੜੀ, ਜਥੇ: ਵੀਰ ਸਿੰਘ ਲੋਪੋਕੇ, ਦਿਲਬਾਗ ਸਿੰਘ ਵਡਾਲੀ, ਗੁਰਪ੍ਰੀਤ ਸਿੰਘ ਵਡਾਲੀ,ਗੁਰਪ੍ਰੀਤ ਸਿੰਘ ਰੰਧਾਵਾ, ਡਾ: ਦਲਬੀਰ ਸਿੰਘ ਵੇਰਕਾ, ਤਰਸੇਮ ਸਿੰਘ ਮੋਟੇ, ਜਸਪਾਲ ਸਿੰਘ ਸ਼ਾਂਟੂ, ਅਜੇਬੀਰਪਾਲ ਸਿੰਘ ਰੰਧਾਵਾ, ਕਿਰਨਪ੍ਰੀਤ ਸਿੰਘ ਮੋਨੂੰ ਤੇ ਕੁਲਦੀਪ ਸਿੰਘ ਪੰਡੋਰੀ ਸਮੇਤ ਹੋਰ ਅਕਾਲੀ ਆਗੂ ਤੇ ਵਰਕਰ ਹਾਜਰ ਸਨ |

ਖ਼ਬਰ ਸ਼ੇਅਰ ਕਰੋ

 

ਅੰਮਿ੍ਤਸਰ 'ਚ ਉਤਸ਼ਾਹ ਨਾਲ ਮਨਾਇਆ ਨਾਲ ਗਿਆ ਅਜ਼ਾਦੀ ਦਿਵਸ...

ਮਾਨਾਂਵਾਲਾ, (ਗੁਰਦੀਪ ਸਿੰਘ ਨਾਗੀ)-ਗ੍ਰਾਮ ਪੰਚਾਇਤ ਮਾਨਾਂਵਾਲਾ ਵਲੋਂ ਸੰਸਥਾ ਦੇ ਸਪੈਸ਼ਲ ਅੰਤਰਰਾਸ਼ਟਰੀ ਖਿਡਾਰੀਆਂ ਨੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ | ਸਰਪੰਚ ਸੁਖਰਾਜ ਸਿੰਘ ਰੰਧਾਵਾ ਤੇ ਸਮੂਹ ਗ੍ਰਾਮ ਪੰਚਾਇਤ ਦੇ ਪ੍ਰਬੰਧਾਂ ਹੇਠ ਕਰਵਾਏ ਗਏ ...

ਪੂਰੀ ਖ਼ਬਰ »

ਉੱਪਲ ਨਿਊਰੋ ਹਸਪਤਾਲ ਨੇ ਵਿਸ਼ੇਸ਼ ਬੱਚਿਆਂ ਨਾਲ ਮਨਾਇਆ ਆਜ਼ਾਦੀ ਦਿਵਸ

ਅੰਮਿ੍ਤਸਰ, 16 ਅਗਸਤ (ਰੇਸ਼ਮ ਸਿੰਘ)-ਆਜ਼ਾਦੀ ਦੀ 76ਵੇਂ ਦਿਹਾੜੇ ਮੌਕੇ ਰਾਣੀ ਕਾ ਬਾਗ ਸਥਿਤ ਉੱਪਲ ਨਿਊਰੋ ਹਸਪਤਾਲ ਵਿਖੇ ਵਿਸ਼ੇਸ਼ ਬੱਚਿਆਂ ਨਾਲ ਆਜ਼ਾਦੀ ਦਿਹਾੜਾ ਮਨਾਇਆ ਗਿਆ | ਡਾ. ਅਸ਼ੋਕ ਉੱਪਲ ਨੇ ਇਸ ਦਿਨ ਦੀ ਵਧਾਈ ਦਿੰਦਿਆਂ ਕਿਹਾ ਕਿ 15 ਅਗਸਤ ਦਾ ਦਿਨ ਸ਼ਹੀਦਾਂ ...

ਪੂਰੀ ਖ਼ਬਰ »

ਅਣਪਛਾਤੀ ਔਰਤ ਦੀ ਮਿਲੀ ਲਾਸ਼

ਅੰਮਿ੍ਤਸਰ, 16 ਅਗਸਤ (ਰੇਸ਼ਮ ਸਿੰਘ)-ਸਿੱਖ ਪਰਿਵਾਰ ਦੀ ਇਕ ਨਾ-ਮਲੂਮ ਔਰਤ ਦੀ ਲਾਸ਼ ਇੱਥੇ ਸ੍ਰੀ ਦਰਬਾਰ ਸਾਹਿਬ ਨੇੜਿਓਾ ਗੁਰੂ ਰਾਮਦਾਸ ਸਰਾਂ ਤੋਂ ਮਿਲੀ ਹੈ, ਜਿਸ ਬਾਰੇ ਕਿਹਾ ਜਾ ਰਿਹਾ ਕਿ ਉਸਦੀ ਗਰਮੀ ਨਾਲ ਮੌਤ ਹੋ ਗਈ ਹੈ | ਪੁਲਿਸ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਅੰਮਿ੍ਤਸਰ 'ਚ 8 ਮੁਹੱਲਾ ਕਲੀਨਿਕਾਂ ਦੀ ਹੋਈ ਸ਼ੁਰੂਆਤ

ਅੰਮਿ੍ਤਸਰ, 16 ਅਗਸਤ (ਰੇਸ਼ਮ ਸਿੰਘ)-15 ਅਗਸਤ ਨੂੰ ਇੱਥੇ 8 ਮੁਹੱਲਾ ਕਲੀਨਿਕ ਸ਼ੁਰੂ ਹੋ ਗਏ ਹਨ, ਜਿਨ੍ਹਾਂ ਦੇ ਸ਼ੁਰੂ ਹੋਣ ਤੋਂ ਪਹਿਲੇ ਦਿਨ ਹੀ ਅੱਜ ਲੋਕਾਂ ਦੀਆਂ ਭੀੜਾਂ ਲੱਗ ਗਈਆਂ ਹਨ ਤੇ ਲੋਕਾਂ 'ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਬੀਤੇ ਦਿਨ ਇੱਥੇ ਡਿਪਟੀ ਸਪੀਕਰ ਜੈ ...

ਪੂਰੀ ਖ਼ਬਰ »

ਪਾਕਿ 'ਚ ਅਗਵਾ ਨਾਬਾਲਗ ਹਿੰਦੂ ਕੁੜੀ ਨੇ ਮਾਪਿਆਂ ਕੋਲ ਜਾਣ ਦੀ ਕੀਤੀ ਅਪੀਲ

ਅੰਮਿ੍ਤਸਰ, 16 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਸਿੰਧ 'ਚ 16 ਸਾਲ ਦੀ ਨਾਬਾਲਗ ਹਿੰਦੂ ਕੁੜੀ ਕਰੀਨਾ ਲੋਹਾਨਾ ਨੇ ਅਦਾਲਤ 'ਚ ਆਪਣੇ ਮਾਪਿਆਂ ਕੋਲ ਵਾਪਸ ਜਾਣ ਦੀ ਅਪੀਲ ਕੀਤੀ ਹੈ | ਪੁਲਿਸ ਤੇ ਮੀਡੀਆ ਨੂੰ ਦਿੱਤੇ ਬਿਆਨ 'ਚ ਉਸ ਨੇ ਦੱਸਿਆ ਕਿ ਖ਼ਲੀਲ ਜੂਨੋ ਨਾਮੀ ...

ਪੂਰੀ ਖ਼ਬਰ »

ਅੰਮਿ੍ਤਸਰ-ਅਟਾਰੀ ਤੇ ਤਰਨ ਤਾਰਨ-ਬਿਆਸ ਡੀ. ਐੱਮ. ਯੂ. ਮੁੜ ਸ਼ੁਰੂ

ਅੰਮਿ੍ਤਸਰ, 16 ਅਗਸਤ (ਗਗਨਦੀਪ ਸ਼ਰਮਾ)-ਰੇਲਵੇ ਵਲੋਂ ਪਿਛਲੇ ਲੰਬੇ ਸਮੇਂ ਤੋਂ ਬੰਦ ਪਈ ਅੰਮਿ੍ਤਸਰ-ਅਟਾਰੀ ਤੇ ਤਰਨ ਤਾਰਨ-ਬਿਆਸ ਡੀ. ਐੱਮ. ਯੂ. ਰੇਲ ਗੱਡੀ ਮੁੜ ਚਾਲੂ ਕਰ ਦਿੱਤੀ ਗਈ ਹੈ | ਪ੍ਰਾਪਤ ਜਾਣਕਾਰੀ ਮੁਤਾਬਿਕ (06929) ਅੰਮਿ੍ਤਸਰ-ਅਟਾਰੀ ਡੀ. ਐੱਮ. ਯੂ. ਸਵੇਰੇ 07.30 ਵਜੇ ...

ਪੂਰੀ ਖ਼ਬਰ »

ਸਾਕਾ ਸ੍ਰੀ ਪੰਜਾ ਸਾਹਿਬ ਸ਼ਤਾਬਦੀ ਸੰਬੰਧੀ 22 ਅਕਤੂਬਰ ਨੂੰ ਗੁਰਦੁਆਰਾ ਸ਼ਹੀਦ ਭਾਈ ਕਰਮ ਸਿੰਘ ਵਿਖੇ ਹੋਵੇਗਾ ਕੀਰਤਨ ਦਰਬਾਰ- ਐਡਵੋਕੇਟ ਧਾਮੀ

ਅੰਮਿ੍ਤਸਰ, 16 ਅਗਸਤ (ਜੱਸ)-ਸ਼੍ਰੋਮਣੀ ਕਮੇਟੀ ਵਲੋਂ ਸਾਕਾ ਸ੍ਰੀ ਪੰਜਾ ਸਾਹਿਬ ਸ਼ਤਾਬਦੀ ਨੂੰ ਸਮਰਪਿਤ ਕਰਵਾਏ ਜਾਣ ਵਾਲੇ ਸਮਾਗਮਾਂ ਦੌਰਾਨ ਇਕ ਗੁਰਮਤਿ ਸਮਾਗਮ ਸਾਕੇ ਦੇ ਸ਼ਹੀਦ ਭਾਈ ਕਰਮ ਸਿੰਘ ਦੀ ਯਾਦ ਵਿਚ ਸੁਲਤਾਨਵਿੰਡ ਰੋਡ ਅੰਮਿ੍ਤਸਰ ਵਿਖੇ ਸਥਿਤ ਗੁਰਦੁਆਰਾ ...

ਪੂਰੀ ਖ਼ਬਰ »

ਬਲਦੇਵ ਸਿੰਘ ਸਿਰਸਾ ਦੀ ਅਗਵਾਈ 'ਚ ਨਿੱਜੀ ਹਸਪਤਾਲ ਦਾ ਘਿਰਾਓ

ਰਾਜਾਸਾਂਸੀ, 16 ਅਗਸਤ (ਹਰਦੀਪ ਸਿੰਘ ਖੀਵਾ)-ਅੰਮਿ੍ਤਸਰ ਦੇ ਹਵਾਈ ਅੱਡਾ ਮਾਰਗ 'ਤੇ ਸਥਿਤ ਨਾਮਵਰ ਕੰਪਨੀ ਦੇ ਇਕ ਨਿੱਜੀ ਹਸਪਤਾਲ ਦੇ ਪ੍ਰਬੰਧਕਾਂ ਵਲੋਂ ਇਕ ਪੇਟ ਵਿਚ ਇਨਫੈਕਸ਼ਨ ਤੇ ਪੱਥਰੀ ਦੇ ਇਲਾਜ ਲਈ ਪੁੱਜੇ ਇਕ ਮਰੀਜ਼ ਨੂੰ ਬਿਨਾ ਅਪ੍ਰੇਸ਼ਨ ਕੀਤੇ ਮੋਟੀ ਰਕਮ ਦਾ ...

ਪੂਰੀ ਖ਼ਬਰ »

ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਤੇ ਵਿਧਾਇਕ ਡਾ. ਸੰਧੂ ਵਲੋਂ ਵਿਧਾਨ ਸਭਾ ਹਲਕਾ ਪੱਛਮੀ 'ਚ ਆਮ ਆਦਮੀ ਕਲੀਨਿਕ ਦਾ ਕੀਤਾ ਉਦਘਾਟਨ

ਛੇਹਰਟਾ, 16 ਅਗਸਤ (ਵਡਾਲੀ)-ਪੰਜਾਬ ਸਰਕਾਰ ਵਲੋਂ ਆਜ਼ਾਦੀ ਦਿਹਾੜੇ ਮੌਕੇ ਪੰਜਾਬ ਦੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਆਮ ਆਦਮੀ ਕਲੀਨਿਕ ਖੋਲ੍ਹੇ ਜਾ ਰਹੇ ਹਨ, ਜਿਸ ਤਹਿਤ ਵਿਧਾਨ ਸਭਾ ਹਲਕਾ ਪੱਛਮੀ ਦੇ ਵਿਚ ਕਬੀਰ ਪਾਰਕ ਤੇ ਸੇਵਾ ਨਗਰ ਵਿਖੇ 2 ਮੁਹੱਲਾ ...

ਪੂਰੀ ਖ਼ਬਰ »

114 ਵਰ੍ਹੇ ਬਾਅਦ ਵੀ ਨਹੀਂ ਮਿਲ ਸਕੀ ਸ਼ਹੀਦ ਢੀਂਗਰਾ ਦੀ ਅੰਤਿਮ ਯਾਦਗਾਰ ਨੂੰ ਮਾਨਤਾ

ਅੰਮਿ੍ਤਸਰ, 16 ਅਗਸਤ (ਸੁਰਿੰਦਰ ਕੋਛੜ)-ਸ਼ਹੀਦ ਮਦਨ ਲਾਲ ਢੀਂਗਰਾ ਦੀ ਸਥਾਨਕ ਜੀ. ਟੀ. ਰੋਡ 'ਤੇ ਮਾਲ ਮੰਡੀ ਦੇ ਪਾਸ ਅੰਤਿਮ ਯਾਦਗਾਰ ਦੇ ਰੂਪ 'ਚ ਮੌਜੂਦ ਸਮਾਧ ਨੂੰ ਸਾਢੇ ਚਾਰ ਦਹਾਕਿਆਂ ਤੋਂ ਵੱਧ ਦਾ ਸਮਾਂ ਬੀਤ ਜਾਣ ਦੇ ਬਾਅਦ ਵੀ 'ਸਮਾਧੀ ਸਮਾਰਕ' ਵਜੋਂ ਮਾਨਤਾ ਨਹੀਂ ...

ਪੂਰੀ ਖ਼ਬਰ »

ਅੰਮਿ੍ਤਸਰ ਦੇ ਪੁਲਿਸ ਕਮਿਸ਼ਨਰ ਨੂੰ ਹੋਇਆ ਕੋਰੋਨਾ

ਅੰਮਿ੍ਤਸਰ, 16 ਅਗਸਤ (ਰੇਸ਼ਮ ਸਿੰਘ)-ਕੋਰੋਨਾ ਦੇ ਲਗਾਤਾਰ ਮਿਲ ਰਹੇ ਮਾਮਲਿਆਂ ਤਹਿਤ ਅੰਮਿ੍ਤਸਰ ਦੇ ਪੁਲਿਸ ਕਮਿਸ਼ਨਰ ਅਰੁਨਪਾਲ ਸਿੰਘ ਕੋਰੋਨਾਗ੍ਰਸਤ ਹੋ ਗਏ ਹਨ, ਜੋ ਕਿ ਇਕਾਂਤਵਾਸ ਚਲੇ ਗਏ ਹਨ | ਮਿਲੇ ਵੇਰਵਿਆਂ ਅਨੁਸਾਰ ਉਨ੍ਹਾਂ ਨੂੰ ਕੁਝ ਦਿਨਾਂ ਤੋਂ ਖ਼ਾਂਸੀ ਦੀ ...

ਪੂਰੀ ਖ਼ਬਰ »

ਸਵ. ਮਨਮੋਹਨ ਸਿੰਘ ਗੁਮਟਾਲਾ ਨੂੰ ਸ਼ਰਧਾਂਜਲੀਆਂ ਭੇਟ

ਅੰਮਿ੍ਤਸਰ, 16 ਅਗਸਤ, (ਹਰਮਿੰਦਰ ਸਿੰਘ)-ਬੀਤੇ ਦਿਨੀਂ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਮਾਜ ਸੇਵਕ ਮਨਮੋਹਨ ਸਿੰਘ ਗੁਮਟਾਲਾ ਨਮਿੱਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੀਰਤਨ ਤੇ ਅੰਤਿਮ ਅਰਦਾਸ ਗੁਰਦੁਆਰਾ ਛੇਵੀਂ ਪਾਤਸ਼ਾਹੀ ਏ. ਬੀ. ਬਲਾਕ ਰਣਜੀਤ ...

ਪੂਰੀ ਖ਼ਬਰ »

ਪਹਿਲੇ ਪ੍ਰਕਾਸ਼ ਪੁਰਬ ਦੇ ਸੰਬੰਧ 'ਚ ਧਰਮਸ਼ਾਲਾ ਭਾਈ ਸਾਹਿਬ ਸਿੰਘ ਜੀ ਗਲੀ ਨਿਸ਼ਾਨਚੀਆਂ ਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੰਤ ਐਵੀਨਿਊ ਵਿਖੇ ਸਜਾਏ ਜੀਵਨ ਜੁਗਤਿ ਸਮਾਗਮ

ਅੰਮਿ੍ਤਸਰ, 16 ਅਗਸਤ (ਜਸਵੰਤ ਸਿੰਘ ਜੱਸ)-ਪਹਿਲੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿਚ ਸ਼ਬਦ ਕੀਰਤਨ ਨਾਮ ਸਿਮਰਨ ਸਤਿੰਸਗ ਵਲੋਂ ਗੁਰੂ ਨਗਰੀ 'ਚ ਚਲਾਈ ਜਾ ਰਹੀ 'ਜੀਵਨ ਜੁਗਤਿ ਸਮਾਗਮਾਂ' ਦੀ ਲੜੀ ਦੌਰਾਨ ਧਰਮਸ਼ਾਲਾ ਭਾਈ ਸਾਹਿਬ ਸਿੰਘ ਜੀ, ਗਲੀ ਨਿਸ਼ਾਨਚੀਆਂ ਚੌਂਕ ਪਰਾਗਦਾਸ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX