ਤਾਜਾ ਖ਼ਬਰਾਂ


ਮੁੱਖ ਮੰਤਰੀ ਨੇ ਕਪੂਰਥਲਾ 'ਚ ਬਣਨ ਵਾਲੇ ਮੈਡੀਕਲ ਕਾਲਜ ਦੀ ਜ਼ਮੀਨ ਤੇ ਨਕਸ਼ੇ ਦਾ ਕੀਤਾ ਨਿਰੀਖਣ
. . .  11 minutes ago
ਕਪੂਰਥਲਾ, 27 ਨਵੰਬਰ (ਅਮਰਜੀਤ ਕੋਮਲ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਪੂਰਥਲਾ ਵਿਚ 428.59 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਮੈਡੀਕਲ ਕਾਲਜ ਵਾਲੀ ਜ਼ਮੀਨ ਤੇ ਨਕਸ਼ੇ ਦਾ ਨਿਰੀਖਣ ਕੀਤਾ। ਉਨ੍ਹਾਂ ਅਧਿਕਾਰੀਆਂ ਨਾਲ ਮੈਡੀਕਲ ਕਾਲਜ ਬਣਾਉਣ ਤੇ ਸਿਵਲ ਹਸਪਤਾਲ ਨੂੰ ਅਪਗਰੇਡ ਕਰਨ ਸੰਬੰਧੀ ਵਿਚਾਰ ਵਟਾਂਦਰਾ...
ਐਸ.ਟੀ.ਐਫ. ਵਲੋਂ 2 ਕਿੱਲੋ ਤੋਂ ਵੱਧ ਹੈਰੋਇਨ ਅਤੇ ਹਥਿਆਰਾਂ ਸਮੇਤ ਇਕ ਗ੍ਰਿਫ਼ਤਾਰ
. . .  17 minutes ago
ਅੰਮ੍ਰਿਤਸਰ, 27 ਨਵੰਬਰ (ਗਗਨਦੀਪ ਸ਼ਰਮਾ)-ਨਸ਼ਾ ਅਤੇ ਨਾਜਾਇਜ਼ ਹਥਿਆਰਾਂ ਦੀ ਤਸਕਰੀ ਕਰਨ ਵਾਲਿਆਂ ਦੇ ਨੈਟਵਰਕ ਨੂੰ ਖ਼ਤਮ ਕਰਨ ਲਈ ਵਿੱਢੀ ਗਈ ਮੁਹਿੰਮ ਦੇ ਤਹਿਤ ਐਸ.ਟੀ.ਐਫ. ਵਲੋਂ 2 ਕਿੱਲੋ ਤੋਂ ਵਧੇਰੇ ਹੈਰੋਇਨ ਅਤੇ 8 ਪਿਸਤੌਲਾਂ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ...
ਪੰਜਾਬ ਸਰਕਾਰ ਵਲੋਂ 22 ਆਈ.ਏ.ਐੱਸ ਤੇ 10 ਪੀ.ਸੀ.ਐੱਸ. ਅਧਿਕਾਰੀਆਂ ਦੇ ਤਬਾਦਲੇ
. . .  22 minutes ago
ਚੰਡੀਗੜ੍ਹ, 27 ਨਵੰਬਰ-ਪੰਜਾਬ ਸਰਕਾਰ ਵਲੋਂ ਵੱਡਾ ਪ੍ਰਸ਼ਾਸਨਿਕ ਫੇਰਬਦਲ ਕਰਦੇ ਹੋਏ 22 ਆਈ.ਏ.ਐੱਸ ਤੇ 10 ਪੀ.ਸੀ.ਐੱਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ...
ਦਰਦਨਾਕ ਰੇਲ ਹਾਦਸੇ ਵਿੱਚ ਤਿੰਨ ਮਾਸੂਮ ਬੱਚਿਆਂ ਦੀ ਮੌਤ
. . .  about 1 hour ago
ਕੀਰਤਪੁਰ ਸਾਹਿਬ, 27 ਨਵੰਬਰ (ਬੀਰ ਅੰਮ੍ਰਿਤਪਾਲ ਸਿੰਘ ਸੰਨੀ)-ਅੱਜ ਸਵੇਰੇ ਕੀਰਤਪੁਰ ਸਾਹਿਬ ਵਿਖੇ ਵਾਪਰੇ ਦਰਦਨਾਕ ਰੇਲ ਹਾਦਸੇ ਵਿੱਚ ਪ੍ਰਵਾਸੀ ਮਜ਼ਦੂਰਾਂ ਦੇ ਤਿੰਨ ਮਾਸੂਮ ਬੱਚਿਆਂ ਦੀ ਮੌਤ ਹੋ ਗਈ। ਹਾਦਸੇ ਦਾ ਸ਼ਿਕਾਰ...
ਆਬਾਦੀ ਕੰਟਰੋਲ ਬਿੱਲ ਮਹੱਤਵਪੂਰਨ ਹੈ-ਗਿਰੀਰਾਜ ਸਿੰਘ
. . .  about 1 hour ago
ਨਵੀਂ ਦਿੱਲੀ, 27 ਨਵੰਬਰ-ਕੇਂਦਰੀ ਮੰਤਰੀ ਗਿਰੀਰਾਜ ਸਿੰਘ ਦਾ ਕਹਿਣਾ ਹੈ ਕਿ ਆਬਾਦੀ ਕੰਟਰੋਲ ਬਿੱਲ ਮਹੱਤਵਪੂਰਨ ਹੈ, ਸਾਡੇ ਕੋਲ ਸੀਮਤ ਸਰੋਤ ਹਨ। ਚੀਨ ਨੇ 'ਇਕ ਬੱਚਾ ਨੀਤੀ' ਲਾਗੂ ਕੀਤੀ, ਆਬਾਦੀ ਨੂੰ ਕੰਟਰੋਲ ਕੀਤਾ ਅਤੇ ਵਿਕਾਸ ਪ੍ਰਾਪਤ ਕੀਤਾ। ਚੀਨ 'ਚ ਇਕ...
15 ਕਰੋੜ ਰੁਪਏ ਮੁੱਲ ਦੀ ਹੈਰੋਇਨ ਸਮੇਤ ਚਾਰ ਗ੍ਰਿਫ਼ਤਾਰ
. . .  about 1 hour ago
ਲੁਧਿਆਣਾ, 27 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਐਸ.ਟੀ.ਐਫ. ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਚਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ਵਿਚੋਂ 3 ਕਿਲੋ ਹੈਰੋਇਨ ਬਰਾਮਦ ਕੀਤੀ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ...
ਮੀਂਹ ਕਾਰਨ ਭਾਰਤ-ਨਿਊਜ਼ੀਲੈਂਡ ਦੂਜਾ ਇਕ ਦਿਨਾਂ ਮੈਚ ਰੱਦ
. . .  about 1 hour ago
ਕ੍ਰਾਈਸਟਚਰਚ, 27 ਨਵੰਬਰ-ਭਾਰਤ ਅਤੇ ਨਿਊਜ਼ੀਲੈਂਡ ਦੀਆਂ ਕ੍ਰਿਕਟ ਟੀਮਾਂ ਵਿਚ ਦੂਜਾ ਇਕ ਦਿਨਾਂ ਮੈਚ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ। ਟਾਸ ਹਾਰ ਕੇ ਬੱਲੇਬਾਜ਼ੀ ਕਰਦਿਆ ਭਾਰਤ ਦੀ ਟੀਮ ਨੇ 12.5 ਓਵਰਾਂ 'ਚ ਇਕ ਵਿਕਟ ਗੁਆ ਕੇ 89 ਦੌੜਾਂ ਬਣਾਈਆਂ ਸਨ ਕਿ ਮੀਂਹ ਕਾਰਨ...
ਪੰਜਾਬ ਸਰਕਾਰ ਵਲੋਂ 17 ਸਬ-ਡਵੀਜ਼ਨਾਂ, ਤਹਿਸੀਲਾਂ ਅਤੇ ਸਬ-ਤਹਿਸੀਲਾਂ ਦੀਆਂ ਸ਼ਾਨਦਾਰ ਬਿਲਡਿੰਗਾ ਦੀ ਉਸਾਰੀ ਨੂੰ ਪ੍ਰਵਾਨਗੀ
. . .  about 1 hour ago
ਚੰਡੀਗੜ੍ਹ, 27 ਅਕਤੂਬਰ-ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਨੇ ਇਕ ਟਵੀਟ ਕਰਦਿਆਂ ਕਿਹਾ ਕਿ ਸਰਕਾਰਾਂ ਦਾ ਫਰਜ਼ ਹੁੰਦਾ ਹੈ ਕਿ ਲੋਕ ਬੁਨਿਆਦੀ ਲੋੜਾਂ ਪੱਖੋਂ ਵਾਂਝੇ ਨਾ ਰਹਿਣ। ਸਾਡੀ ਸਰਕਾਰ ਨੇ ਫ਼ੈਸਲਾ ਲਿਆ ਹੈ ਕਿ ਪੰਜਾਬ ਭਰ 'ਚ 17 ਸਬ-ਡਵੀਜ਼ਨਾਂ ਤਹਿਸੀਲਾਂ ਅਤੇ ਸਬ-ਤਹਿਸੀਲਾਂ ਦੀਆਂ ਸ਼ਾਨਦਾਰ ਬਿਲਡਿੰਗਾ...
ਜੀ-20 ਦੀ ਪ੍ਰਧਾਨਗੀ ਸਾਡੇ ਲਈ ਇਕ ਵੱਡਾ ਮੌਕਾ-'ਮਨ ਕੀ ਬਤ' 'ਚ ਬੋਲੇ ਪ੍ਰਧਾਨ ਮੰਤਰੀ
. . .  about 2 hours ago
ਨਵੀਂ ਦਿੱਲੀ, 27 ਨਵੰਬਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਰੇਡਿਓ ਪ੍ਰੋਗਰਾਮ 'ਮਨ ਕੀ ਬਾਤ' ਰਾਹੀਂ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜੀ-20 ਦੀ ਪ੍ਰਧਾਨਗੀ ਸਾਡੇ ਲਈ ਇਕ ਮੌਕਾ ਹੈ। ਸਾਨੂੰ ਆਲਮੀ ਭਲੇ 'ਤੇ ਧਿਆਨ ਕੇਂਦਰਤ ਕਰਨਾ ਹੋਵੇਗਾ। ਚਾਹੇ ਉਹ ਸ਼ਾਂਤੀ...
ਫ਼ਿਰੋਜ਼ਪੁਰ ਦੇ ਪਿੰਡ ਨੂਰਪੁਰ ਸੇਠਾਂ ਵਿਚ ਚੱਲੀ ਗੋਲੀ
. . .  about 2 hours ago
ਕੁੱਲਗੜ੍ਹੀ 27 ਨਵੰਬਰ (ਸੁਖਜਿੰਦਰ ਸਿੰਘ ਸੰਧੂ)-ਜ਼ਿਲ੍ਹਾ ਫ਼ਿਰੋਜ਼ਪੁਰ ਦੇ ਥਾਣਾ ਕੁੱਲਗੜ੍ਹੀ ਦੇ ਪਿੰਡ ਨੂਰਪੁਰ ਸੇਠਾਂ ਵਿਖੇ ਗੋਲੀ ਚੱਲਣ ਦੀ ਘਟਨਾ ਵਾਪਰੀ ਹੈ ਤੇ ਇਕ ਔਰਤ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ।ਇਸ ਘਟਨਾ ਸੰਬੰਧੀ ਥਾਣਾ ਕੁੱਲਗੜ੍ਹੀ ਦੇ ਐਸ.ਐਚ.ਓ. ਇੰਸਪੈਕਟਰ ਗੁਰਜੰਟ ਸਿੰਘ ਸੰਧੂ...
ਭਾਰਤ-ਨਿਊਜ਼ੀਲੈਂਡ ਦੂਜਾ ਇਕ ਦਿਨਾਂ ਮੈਚ: ਮੀਂਹ ਕਾਰਨ ਰੁਕੀ ਖੇਡ, 12.5 ਓਵਰਾਂ 'ਚ ਭਾਰਤ 89/1
. . .  about 2 hours ago
ਸਤੇਂਦਰ ਜੈਨ ਨੂੰ ਲੈ ਕੇ ਨੱਢਾ ਨੇ 'ਆਪ' 'ਤੇ ਸਾਧਿਆ ਨਿਸ਼ਾਨਾ
. . .  about 2 hours ago
ਨਵੀਂ ਦਿੱਲੀ, 27 ਨਵੰਬਰ-ਦਿੱਲੀ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਦਿੱਲੀ ਦੇ ਵਜ਼ੀਰਪੁਰ ਉਦਯੋਗਿਕ ਖੇਤਰ ਵਿਚ ਇਕ ਜਨਤਕ ਮੀਟਿੰਗ ਦੌਰਾਨ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਨੇ ਕਿਹਾ ਕਿ ‘ਆਪ’ ਕਿਹਾ ਕਰਦੀ ਸੀ ਕਿ ਇਸ ਦੇ ਆਗੂ ਇਮਾਨਦਾਰ ਸਨ। ਪਰ ਅੱਜ ਸਤੇਂਦਰ...
ਦਿੱਲੀ 'ਚ ਹਵਾ ਦੀ ਗੁਣਵੱਤਾ 'ਬਹੁਤ ਖਰਾਬ' ਸ਼੍ਰੇਣੀ 'ਚ
. . .  about 3 hours ago
ਨਵੀਂ ਦਿੱਲੀ, 27 ਨਵੰਬਰ-ਸਰਦੀਆਂ ਸ਼ੁਰੂ ਹੋਣ ਦੇ ਨਾਲ ਹੀ ਰਾਸ਼ਟਰੀ ਰਾਜਧਾਨੀ ਨੇ ਫਿਰ ਤੋਂ 'ਬਹੁਤ ਖਰਾਬ' ਸ਼੍ਰੇਣੀ ਦੀ ਹਵਾ ਵਿਚ ਸਾਹ ਲਿਆ। ਅੱਜ ਸਵੇਰੇ ਰਾਸ਼ਟਰੀ ਰਾਜਧਾਨੀ 'ਤੇ ਧੂੰਏਂ ਦੀ ਇਕ ਪਰਤ ਛਾਈ ਰਹੀ ਕਿਉਂਕਿ ਸਮੁੱਚਾ ਏਅਰ ਕੁਆਲਿਟੀ ਇੰਡੈਕਸ...
ਭਾਰਤ-ਨਿਊਜ਼ੀਲੈਂਡ ਦੂਜਾ ਇਕ ਦਿਨਾਂ ਮੈਚ-ਮੀਂਹ ਰੁਕਣ ਤੋਂ ਬਾਅਦ ਖੇਡ ਦੁਬਾਰਾ ਸ਼ੁਰੂ, 29 ਓਵਰਾਂ ਦਾ ਹੋਵੇਗਾ ਮੈਚ
. . .  about 3 hours ago
ਜੇਲ੍ਹ 'ਚ ਬੰਦ ਦਿੱਲੀ ਦੇ ਮੰਤਰੀ ਸਤੇਂਦਰ ਜੈਨ ਦੀ ਇਕ ਹੋਰ ਸੀ.ਸੀ.ਟੀ.ਵੀ ਫੁਟੇਜ ਆਈ ਸਾਹਮਣੇ
. . .  about 3 hours ago
ਨਵੀਂ ਦਿੱਲੀ, 27 ਨਵੰਬਰ-ਜੇਲ੍ਹ ਵਿਚ ਬੰਦ ਦਿੱਲੀ ਦੇ ਮੰਤਰੀ ਅਤੇ ‘ਆਪ’ ਆਗੂ ਸਤੇਂਦਰ ਜੈਨ ਦੀ ਇਕ ਹੋਰ ਸੀ.ਸੀ.ਟੀ.ਵੀ ਫੁਟੇਜ ਸਾਹਮਣੇ ਆਈ ਹੈ।ਤਾਜ਼ਾ ਫੁਟੇਜ ਦਿਖਾਉਂਦੀ ਹੈ ਕਿ ਮੰਤਰੀ ਦੀ ਕੋਠੜੀ ਵਿਚ ਘਰ ਦੀ ਦੇਖਭਾਲ ਦੀ ਸੇਵਾ ਪ੍ਰਦਾਨ...
ਪ੍ਰਧਾਨ ਮੰਤਰੀ ਮੋਦੀ ਕਰ ਰਹੇ ਨੇ ਆਪਣਾ ਰੇਡਿਓ ਪ੍ਰੋਗਰਾਮ 'ਮਨ ਕੀ ਬਾਤ'
. . .  about 3 hours ago
ਨਵੀਂ ਦਿੱਲੀ, 27 ਨਵੰਬਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਰੇਡਿਓ ਪ੍ਰੋਗਰਾਮ 'ਮਨ ਕੀ ਬਾਤ' ਰਾਹੀਂ ਦੇਸ਼ ਵਾਸੀਆਂ ਨੂੰ ਸੰਬੋਧਨ ਕਰ ਰਹੇ...
ਦਿੱਲੀ ਨਗਰ ਨਿਗਮ ਚੋਣਾਂ ਨੂੰ ਲੈ ਕੇ ਨੱਢਾ, ਹਰਸ਼ਵਰਧਨ ਅਤੇ ਪੁਸ਼ਕਰ ਸਿੰਘ ਧਾਮੀ ਵਲੋਂ ਪ੍ਰਚਾਰ
. . .  about 3 hours ago
ਨਵੀਂ ਦਿੱਲੀ, 27 ਨਵੰਬਰ-ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ, ਪਾਰਟੀ ਦੇ ਸੰਸਦ ਮੈਂਬਰ ਹਰਸ਼ਵਰਧਨ ਨੇ ਦਿੱਲੀ ਨਗਰ ਨਿਗਮ ਚੋਣਾਂ ਨੂੰ ਲੈ ਕੇ ਵਜ਼ੀਰਪੁਰ ਉਦਯੋਗਿਕ ਖੇਤਰ ਵਿਚ ਪ੍ਰਚਾਰ ਕੀਤਾ। ਇਸ ਤੋਂ ਇਲਾਵਾ...
ਫੀਫਾ ਵਿਸ਼ਵ ਕੱਪ 'ਚ ਅੱਜ ਜਾਪਾਨ-ਕੋਸਟਾ ਰੀਕਾ, ਬੈਲਜੀਅਮ-ਮੋਰੱਕੋ, ਕ੍ਰੋਏਸ਼ੀਆ-ਕੈਨੇਡਾ ਤੇ ਸਪੇਨ-ਜਰਮਨੀ ਦੇ ਮੈਚ
. . .  about 4 hours ago
ਦੋਹਾ, 27 ਨਵੰਬਰ-ਫੀਫਾ ਫੁੱਟਬਾਲ ਵਿਸ਼ਵ ਕੱਪ 'ਚ ਅੱਜ ਜਾਪਾਨ ਅਤੇ ਕੋਸਟਾ ਰੀਕਾ ਦਾ ਮੈਚ ਸ਼ਾਮ 3.30, ਬੈਲਜੀਅਮ ਅਤੇ ਮੋਰੱਕੋ ਦਾ ਸ਼ਾਮ 6.30, ਕ੍ਰੋਏਸ਼ੀਆ ਅਤੇ ਕੈਨੇਡਾ ਦਾ ਰਾਤ 9.30 ਅਤੇ ਸਪੇਨ-ਜਰਮਨੀ ਦਾ ਮੈਚ ਅੱਧੀ ਰਾਤ 12.30 ਵਜੇ...
ਯੂ.ਪੀ-ਫਲ ਮੰਡੀ 'ਚ ਲੱਗੀ ਅੱਗ
. . .  about 4 hours ago
ਲਖਨਊ, 27 ਨਵੰਬਰ-ਇਥੋਂ ਦੀ ਨਵੀਂ ਫਲ ਮੰਡੀ ਵਿਚ ਬੀਤੀ ਰਾਤ ਅੱਗ ਲੱਗ ਗਈ। ਅੱਗ ਬੁਝਾਊ ਦਸਤੇ ਦੀਆਂ ਗੱਡੀਆਂ ਦੀ ਮਦਦ ਨਾਲ ਅੱਗ ਉੱਪਰ ਕਾਬੂ ਪਾਇਆ...
ਪੱਛਮੀ ਬੰਗਾਲ:ਬਿਜਲੀ ਦੀ ਤਾਰ ਟੁੱਟਣ ਕਾਰਨ ਹੋਸਟਲ ਦੇ 10 ਵਿਦਿਆਰਥੀਆਂ ਨੂੰ ਲੱਗਾ ਕਰੰਟ
. . .  about 5 hours ago
ਕੋਲਕਾਤਾ, 27 ਨਵੰਬਰ-ਪੱਛਮੀ ਬੰਗਾਲ ਦੇ ਦੱਖਣੀ 24 ਪਰਗਨਾ ਵਿਚ ਬਿਜਲੀ ਦੀ ਤਾਰ ਟੁੱਟਣ ਕਾਰਨ ਇਕ ਹੋਸਟਲ ਦੇ 10 ਵਿਦਿਆਰਥੀਆਂ ਨੂੰ ਕਰੰਟ ਲੱਗ ਗਿਆ। 5 ਵਿਦਿਆਰਥੀਆਂ ਨੂੰ ਕਾਕਦੀਪ ਦੇ ਸੁਪਰ ਸਪੈਸ਼ਲਿਟੀ ਹਸਪਤਾਲ...
ਅਮਰੀਕਾ:26/11 ਮੁੰਬਈ ਅੱਤਵਾਦੀ ਹਮਲੇ ਦੇ ਖ਼ਿਲਾਫ਼ ਪਾਕਿਸਤਾਨੀ ਦੂਤਾਵਾਸ ਦੇ ਬਾਹਰ ਪ੍ਰਦਰਸ਼ਨ
. . .  about 4 hours ago
ਵਾਸ਼ਿੰਗਟਨ, 27 ਨਵੰਬਰ-ਲੋਕਾਂ ਨੇ 26/11 ਮੁੰਬਈ ਅੱਤਵਾਦੀ ਹਮਲੇ ਦੇ ਖ਼ਿਲਾਫ਼ ਵਾਸ਼ਿੰਗਟਨ ਡੀ.ਸੀ. ਵਿਖੇ ਪਾਕਿਸਤਾਨੀ ਦੂਤਾਵਾਸ ਦੇ ਬਾਹਰ ਪ੍ਰਦਰਸ਼ਨ...
ਬਿਹਾਰ:ਸ਼ਰਾਧ ਦਾ ਭੋਜਨ ਖਾ ਰਹੇ ਲੋਕਾਂ 'ਤੇ ਚੜ੍ਹੀ ਬੇਕਾਬੂ ਕਾਰ, 18 ਜ਼ਖ਼ਮੀ
. . .  1 minute ago
ਸਾਰਨ, 27 ਨਵੰਬਰ-ਬਿਹਾਰ ਦੇ ਸਾਰਨ 'ਚ ਸੜਕ ਕਿਨਾਰੇ ਸ਼ਰਾਧ ਦਾ ਭੋਜਨ ਖਾ ਰਹੇ ਲੋਕਾਂ 'ਤੇ ਇਕ ਬੇਕਾਬੂ ਕਾਰ ਚੜ੍ਹ ਗਈ। ਹਾਦਸੇ 'ਚ 18 ਲੋਕ ਗੰਭੀਰ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ...
ਭਾਰਤ-ਨਿਊਜ਼ੀਲੈਂਡ ਦੂਜਾ ਇਕ ਦਿਨਾਂ ਮੈਚ: ਮੀਂਹ ਕਾਰਨ ਰੁਕੀ ਖੇਡ
. . .  about 6 hours ago
ਕ੍ਰਾਈਸਟਚਰਚ, 27 ਨਵੰਬਰ-ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਦੂਜੇ ਇਕ ਦਿਨਾਂ ਮੈਚ ਵਿਚ ਟਾਸ ਜਿੱਤ ਕੇ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ।4.5 ਓਵਰਾਂ 'ਚ ਭਾਰਤ ਨੇ ਬਿਨਾਂ ਕਿਸੇ ਨੁਕਸਾਨ ਦੇ 22 ਦੌੜਾਂ ਬਣਾਈਆਂ ਸਨ ਕਿ ਮੀਂਹ...
ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਦਾ ਅੱਜ 81ਵਾਂ ਦਿਨ
. . .  about 6 hours ago
ਭੋਪਾਲ, 27 ਨਵੰਬਰ-ਰਾਹੁਲ ਗਾਂਧੀ ਦੀ ਅਗਵਾਈ 'ਚ ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਦਾ ਅੱਜ 81ਵਾਂ ਦਿਨ ਹੈ। 'ਭਾਰਤ ਜੋੜੋ ਯਾਤਰਾ' ਦੇ 81ਵੇਂ ਦਿਨ ਦੀ ਸ਼ੁਰੂਆਤ ਰਾਹੁਲ ਗਾਂਧੀ ਨੇ ਪਾਰਟੀ...
ਭਾਰਤ-ਨਿਊਜ਼ੀਲੈਂਡ ਦੂਜਾ ਇਕ ਦਿਨ ਮੈਚ: ਟਾਸ ਹਾਰ ਕੇ ਭਾਰਤ ਪਹਿਲਾਂ ਕਰ ਰਿਹੈ ਬੱਲੇਬਾਜ਼ੀ
. . .  about 6 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 1 ਭਾਦੋਂ ਸੰਮਤ 554
ਵਿਚਾਰ ਪ੍ਰਵਾਹ: ਹਰੇਕ ਵਿਅਕਤੀ ਦੀ ਚੰਗਿਆਈ ਹੀ ਲੋਕਤੰਤਰੀ ਸ਼ਾਸਨ ਦੀ ਸਫ਼ਲਤਾ ਦਾ ਮੂਲ ਸਿਧਾਂਤ ਹੈ। -ਰਾਜਗੋਪਾਲ ਆਚਾਰੀਆ

ਪੰਜਾਬ / ਜਨਰਲ

ਵੰਡ ਦੌਰਾਨ ਮਾਰੇ ਗਏ ਲੱਖਾਂ ਪੰਜਾਬੀਆਂ ਦੀ ਯਾਦ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਮੂਹਿਕ ਅਰਦਾਸ

ਅੰਮਿ੍ਤਸਰ, 16 ਅਗਸਤ (ਜਸਵੰਤ ਸਿੰਘ ਜੱਸ)-75 ਵਰ੍ਹੇ ਪਹਿਲਾਂ ਸੰਨ੍ਹ 1947 ਵਿਚ ਭਾਰਤ-ਪਾਕਿਸਤਾਨ ਦੀ ਵੰਡ ਦੌਰਾਨ ਵਾਹਗੇ ਦੀ ਲਕੀਰ ਦੇ ਦੋਵੇਂ ਪਾਸੇ ਹਿੰਸਕ ਘਟਨਾਵਾਂ ਵਿਚ ਆਪਣੀਆਂ ਜਾਨਾਂ ਗੁਆਉਣ ਵਾਲੇ ਲੱਖਾਂ ਪੰਜਾਬੀਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹਿਲੀ ...

ਪੂਰੀ ਖ਼ਬਰ »

ਐਨ.ਆਈ.ਏ. ਨੇ ਰਾਮਪੁਰਾ ਫੂਲ ਦੇ ਚਾਹ ਵਪਾਰੀ ਨੂੰ ਲਿਆ ਹਿਰਾਸਤ 'ਚ

ਰਾਮਪੁਰਾ ਫੂਲ, 16 ਅਗਸਤ (ਨਰਪਿੰਦਰ ਸਿੰਘ ਧਾਲੀਵਾਲ)- ਅੰਤਰ-ਰਾਸ਼ਟਰੀ ਨਸ਼ਾ ਤਸਕਰੀ ਦੇ ਮਾਮਲੇ 'ਚ ਕੇਂਦਰੀ ਜਾਂਚ ਏਜੰਸੀ (ਐਨ.ਆਈ.ਏ) ਨੇ ਰਾਮਪੁਰਾ ਫੂਲ ਦੇ ਚਾਹ ਵਪਾਰੀ ਨੂੰ ਹਿਰਾਸਤ 'ਚ ਲਿਆ ਹੈ | ਮਾਮਲਾ ਗੁਜਰਾਤ ਦੀ ਮੁਦਰਾ ਬੰਦਰਗਾਹ ਤੋਂ ਫੜੀ 3 ਹਜ਼ਾਰ ਕਿੱਲੋਗ੍ਰਾਮ ਹੈਰੋਇਨ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ | ਸੂਬਾ ਪੁਲਿਸ ਅਤੇ ਖੁਫ਼ੀਆ ਏਜੰਸੀਆਂ ਨਸ਼ਾ ਤਸਕਰਾਂ ਦੀਆਂ ਗਤੀਵਿਧੀਆਂ 'ਤੇ ਬਾਜ ਅੱਖ ਰੱਖਣ ਵਿਚ ਨਾਕਾਮ ਸਾਬਿਤ ਰਹੀਆਂ ਹਨ | ਹਾਲਾਂਕਿ ਸੂਬਾ ਪੁਲਿਸ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਕ ਮਹੀਨੇ ਅੰਦਰ ਹੀ 240 ਵੱਡੀਆਂ ਮੱਛੀਆਂ ਸਮੇਤ 2205 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ | ਐਨ.ਆਈ.ਏ ਵਲੋਂ ਰਾਮਪੁਰਾ ਫੂਲ ਵਿਚ ਬੀਤੇ ਦਿਨੀਂ ਦਿੱਤੀ ਦਸਤਕ ਨੇ ਖੁਫ਼ੀਆ ਏਜੰਸੀਆਂ ਸਮੇਤ ਲੋਕਾਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਕਿ ਚਾਹ ਦਾ ਵਪਾਰ ਕਰਨ ਵਾਲਾ ਅਸਫ਼ਲ ਵਪਾਰੀ ਨਸ਼ੇ ਦੇ ਐਡੇ ਵੱਡੇ ਕਾਰੋਬਾਰ ਨਾਲ ਜੁੜਿਆ ਹੋਇਆ ਹੈ | ਜਾਣਕਾਰੀ ਅਨੁਸਾਰ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਨੇ ਦਿੱਲੀ ਦੇ ਇਕ ਵਿਅਕਤੀ ਪੰਕਜ ਵੈਦ ਸਮੇਤ ਚਾਰ ਵਿਅਕਤੀਆਂ ਹਰਪਿੰਦਰ ਕੁਮਾਰ ਵਾਸੀ ਰਾਮਪੁਰਾ ਫੂਲ (ਬਠਿੰਡਾ), ਮਨਪ੍ਰੀਤ ਸਿੰਘ ਵਾਸੀ ਸੁਲਤਾਨਵਿੰਡ, ਸੁਰਿੰਦਰ ਸਿੰਘ ਵਾਸੀ ਤੇਗਾ ਸਿੰਘ ਵਾਲਾ (ਫ਼ਿਰੋਜ਼ਪੁਰ) ਸਮੇਤ ਅਣਪਛਾਤੇ ਵਿਅਕਤੀਆਂ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਸੀ | ਇਕ ਸੀਨੀਅਰ ਅਧਿਕਾਰੀ ਦੇ ਦੱਸਣ ਅਨੁਸਾਰ ਕਾਬੂ ਕੀਤਾ ਗਿਆ ਹਰਪਿੰਦਰ ਕੁਮਾਰ ਵਾਸੀ ਰਾਮਪੁਰਾ ਫੂਲ ਨਸ਼ੇ ਦੀ ਖੇਪ ਨੂੰ ਮੰਜ਼ਿਲ 'ਤੇ ਪਹੰੁਚਾਉਂਦਾ ਸੀ | ਜਾਣਕਾਰੀ ਅਨੁਸਾਰ ਮੁਦਰਾ ਬੰਦਰਗਾਹ ਤੋਂ ਫੜੀ ਗਈ ਨਸ਼ੀਲੇ ਪ੍ਰਦਾਰਥਾਂ ਦੀ ਖੇਪ ਦੀ ਜਾਂਚ ਐਨ.ਆਈ.ਏ. ਦੁਆਰਾ ਕੀਤੀ ਜਾ ਰਹੀ ਹੈ | ਡੀ. ਐਸ. ਪੀ. ਫੂਲ ਆਸਵੰਤ ਸਿੰਘ ਧਾਲੀਵਾਲ ਨਾਲ ਉਕਤ ਮਾਮਲੇ ਸੰਬੰਧੀ ਗੱਲ ਕੀਤੀ ਗਈ ਤਾਂ ਉਨ੍ਹਾਂ ਉਕਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਰਾਸ਼ਟਰੀ ਜਾਂਚ ਏਜੰਸੀ ਵਲੋਂ ਹਰਪਿੰਦਰ ਕੁਮਾਰ ਪੁੱਤਰ ਸੋਹਣ ਲਾਲ ਵਾਸੀ ਗਾਂਧੀਨਗਰ ਰਾਮਪੁਰਾ ਫੂਲ ਨੂੰ ਹਿਰਾਸਤ ਵਿਚ ਲਿਆ ਗਿਆ ਹੈ | ਉਨ੍ਹਾਂ ਕਿਹਾ ਕਿ ਹਰਪਿੰਦਰ ਕੁਮਾਰ ਨਸ਼ੇ ਦੀ ਖੇਪ ਨੂੰ ੂ ਇੱਧਰ ਉਧਰ ਪਹੁੰਚਾਉਣ ਦਾ ਕੰਮ ਕਰਦਾ ਸੀ | ਸ਼ਹਿਰ ਦੇ ਮੋਹਤਬਰਾਂ ਦੇ ਦੱਸਣ ਅਨੁਸਾਰ ਹਰਪਿੰਦਰ ਕੁਮਾਰ ਚਾਹ ਦੇ ਵਪਾਰ ਦਾ ਕੰਮ ਕਰਦਾ ਸੀ |

ਖ਼ਬਰ ਸ਼ੇਅਰ ਕਰੋ

 

ਜੱਜਾਂ ਦੀ ਨਿਯੁਕਤੀ ਨੂੰ ਲੈ ਕੇ ਸਿਆਸਤ ਨਾ ਕੀਤੀ ਜਾਵੇ-ਸੋਮ ਪ੍ਰਕਾਸ਼

ਫਗਵਾੜਾ, 16 ਅਗਸਤ (ਹਰਜੋਤ ਸਿੰਘ ਚਾਨਾ)-ਪੰਜਾਬ ਅਤੇ ਹਰਿਆਣਾ ਹਾਈਕੋਰਟ ਲਈ ਨਵੇਂ ਨਿਯੁਕਤ ਕੀਤੇ ਗਏ ਜੱਜਾਂ ਦੇ ਮਾਮਲੇ 'ਚ ਉੱਠੇ ਵਿਵਾਦ ਨੂੰ ਲੈ ਕੇ ਕੇਂਦਰੀ ਰਾਜ ਮੰਤਰੀ ਸ੍ਰੀ ਸੋਮ ਪ੍ਰਕਾਸ਼ ਨੇ ਸਪੱਸ਼ਟ ਕੀਤਾ ਹੈ ਕਿ ਜੱਜਾਂ ਦੀ ਨਿਯੁਕਤੀ 'ਚ ਕੇਂਦਰ ਸਰਕਾਰ ਦਾ ਕੋਈ ...

ਪੂਰੀ ਖ਼ਬਰ »

ਸਰਕਾਰ ਧੋਖੇਬਾਜ਼ ਟਰੈਵਲ ਏਜੰਟਾਂ 'ਤੇ ਸ਼ਿਕੰਜਾ ਕੱਸੇ-ਰਾਮੂਵਾਲੀਆ

ਜਲੰਧਰ, 16 ਅਗਸਤ (ਜਸਪਾਲ ਸਿੰਘ)-ਸਾਬਕਾ ਕੇਂਦਰੀ ਮੰਤਰੀ ਅਤੇ ਉੱਤਰ ਪ੍ਰਦੇਸ਼ ਵਿਧਾਨ ਪ੍ਰੀਸ਼ਦ ਦੇ ਸਾਬਕਾ ਮੈਂਬਰ ਸ. ਬਲਵੰਤ ਸਿੰਘ ਰਾਮੂਵਾਲੀਆ ਨੇ ਇਕ ਵਾਰ ਫਿਰ ਸੂਬੇ 'ਚ ਧੋਖੇਬਾਜ਼ ਟਰੈਵਲ ਏਜੰਟਾਂ ਵਲੋਂ ਰਾਜ ਦੇ ਲੋਕਾਂ ਦੀ ਕੀਤੀ ਜਾ ਰਹੀ ਲੁੱਟ-ਖਸੁੱਟ ਦਾ ਮਸਲਾ ...

ਪੂਰੀ ਖ਼ਬਰ »

ਅਚਾਨਕ ਗੋਲੀ ਚੱਲਣ 'ਤੇ ਸਹਾਇਕ ਥਾਣੇਦਾਰ ਦੀ ਮੌਤ

ਮੋਗਾ, 16 ਅਗਸਤ (ਗੁਰਤੇਜ ਸਿੰਘ)-ਬੀਤੇ ਦਿਨ ਪੁਲਿਸ ਲਾਈਨ 'ਚ ਤਾਇਨਾਤ ਇਕ ਸਹਾਇਕ ਥਾਣੇਦਾਰ ਦੀ ਅਚਾਨਕ ਰਾਈਫ਼ਲ ਚੱਲਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ | ਜਾਣਕਾਰੀ ਮੁਤਾਬਿਕ ਸਹਾਇਕ ਥਾਣੇਦਾਰ ਸੋਢੀ ਚੰਦ (50 ਸਾਲ) ਪੁੱਤਰ ਮੂਲ ਚੰਦ ਵਾਸੀ ਮੱਲਾਂ ਵਾਲਾ ਖ਼ਾਸ ...

ਪੂਰੀ ਖ਼ਬਰ »

ਪਿਓ ਵਲੋਂ ਬੱਚੇ ਦੀ ਹੱਤਿਆ

ਲੁਧਿਆਣਾ, 16 ਅਗਸਤ (ਪਰਮਿੰਦਰ ਸਿੰਘ ਆਹੂਜਾ)-ਬਾਜੜਾ ਕਾਲੋਨੀ 'ਚ ਕਲਯੁਗੀ ਪਿਓ ਵਲੋਂ ਅੱਠ ਸਾਲ ਦੇ ਮਾਸੂਮ ਬੱਚੇ ਦੀ ਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਵਲੋਂ ਇਸ ਮਾਮਲੇ 'ਚ ਮਿ੍ਤਕ ਬੱਚੇ ਗੁਰਸ਼ਰਨ ਸਿੰਘ ਦੇ ਦਾਦਾ ਗਣੇਸ਼ ਸਿੰਘ ਦੀ ਸ਼ਿਕਾਇਤ 'ਤੇ ...

ਪੂਰੀ ਖ਼ਬਰ »

ਹਾਈਕੋਰਟ ਦੇ 11 ਨਵੇਂ ਜੱਜਾਂ ਨੇ ਸਹੁੰ ਚੁੱਕੀ

ਚੰਡੀਗੜ੍ਹ, 16 ਅਗਸਤ (ਤਰੁਣ ਭਜਨੀ)-ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ 11 ਹੋਰ ਜੱਜ ਮਿਲ ਗਏ ਹਨ | ਚੀਫ਼ ਜਸਟਿਸ ਨੇ ਮੰਗਲਵਾਰ 11 ਵਕੀਲਾਂ ਨੂੰ ਹਾਈਕੋਰਟ ਦੇ ਜੱਜਾਂ ਦੇ ਰੂਪ ਵਿਚ ਸਹੁੰ ਚੁਕਾਈ | ਇਸ ਦੇ ਨਾਲ ਹੁਣ ਹਾਈਕੋਰਟ 'ਚ ਜੱਜਾਂ ਦੀ ਗਿਣਤੀ 46 ਤੋਂ ਵੱਧ ਕੇ 57 ਹੋ ਗਈ ਹੈ | ...

ਪੂਰੀ ਖ਼ਬਰ »

-ਮਾਮਲਾ ਹਾਈਕੋਰਟ 'ਚ ਜੱਜਾਂ ਦੀ ਨਿਯੁਕਤੀ ਵੇਲੇ ਸਿੱਖਾਂ ਨੂੰ ਬਾਹਰ ਰੱਖਣ ਦਾ-

ਪ੍ਰਧਾਨ ਮੰਤਰੀ ਦਖ਼ਲ ਦੇ ਕੇ ਕੌਮ ਦੀਆਂ ਭਾਵਨਾਵਾਂ ਅਨੁਸਾਰ ਮਸਲਾ ਹੱਲ ਕਰਨ-ਸੁਖਬੀਰ

ਚੰਡੀਗੜ੍ਹ, 16 ਅਗਸਤ (ਅਜੀਤ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਵਕੀਲਾਂ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਐਡੀਸ਼ਨਲ ਜੱਜਾਂ ਵਜੋਂ ਨਿਯੁਕਤ ਕਰਨ ਸਮੇਂ ਸਿੱਖਾਂ ...

ਪੂਰੀ ਖ਼ਬਰ »

ਵਿੱਤ ਮੰਤਰੀ ਪੰਜਾਬੀਆਂ ਨੂੰ ਗੁੰਮਰਾਹ ਨਾ ਕਰਨ ਸਗੋਂ ਖ਼ਰਚੇ ਦੇ ਵੇਰਵੇ ਜਾਰੀ ਕਰਨ-ਡਾ. ਚੀਮਾ

ਚੰਡੀਗੜ੍ਹ, 16 ਅਗਸਤ (ਅਜੀਤ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਦੇ ਵਿੱਤ ਮੰਤਰੀ ਸ. ਹਰਪਾਲ ਸਿੰਘ ਚੀਮਾ ਨੂੰ ਆਖਿਆ ਕਿ ਉਹ ਅੰਕੜਿਆਂ ਨੂੰ ਤੋੜ ਮਰੋੜ ਕੇ ਪੰਜਾਬੀਆਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਨਾ ਕਰਨ ਅਤੇ ਉਹ ਪੰਜ ਮਹੀਨਿਆਂ ਵਿਚ ਹੋਏ ਖ਼ਰਚ ਦਾ ...

ਪੂਰੀ ਖ਼ਬਰ »

ਧੀ ਨੂੰ ਮਾਰਨ ਤੋਂ ਬਾਅਦ ਔਰਤ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ

ਹੁਸ਼ਿਆਰਪੁਰ, 16 ਅਗਸਤ (ਹਰਪ੍ਰੀਤ ਕੌਰ)-ਅੱਜ ਬਾਅਦ ਦੁਪਿਹਰ ਪੁਰਹੀਰਾਂ ਨੇੜੇ ਫੋਕਲ ਪੁਆਇੰਟ ਦੇ ਇਕ ਗਿਰਜਾਘਰ 'ਚ ਰਹਿੰਦੀ 37 ਸਾਲਾ ਇਕ ਔਰਤ ਵਿਦਿਆ ਦੇਵੀ ਨੇ ਆਪਣੀ 9 ਸਾਲਾ ਧੀ ਨੂੰ ਟੈਂਕੀ ਵਿਚ ਡੋਬ ਕੇ ਮਾਰਨ ਤੋਂ ਬਾਅਦ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ | ਪੁਲਿਸ ਦੇ ...

ਪੂਰੀ ਖ਼ਬਰ »

ਢੀਂਡਸਾ ਵਲੋਂ ਪਾਰਟੀ ਦੀ ਵਰਕਿੰਗ ਕਮੇਟੀ ਨੂੰ ਨਵਾਂ ਕਾਰਜਕਾਰੀ ਪ੍ਰਧਾਨ ਚੁਣਨ ਦਾ ਅਧਿਕਾਰ

ਐੱਸ. ਏ. ਐੱਸ. ਨਗਰ, 16 ਅਗਸਤ (ਕੇ. ਐੱਸ. ਰਾਣਾ)-ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਸ: ਸੁਖਦੇਵ ਸਿੰਘ ਢੀਂਡਸਾ ਨੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਦੀ ਮੇਜਰ ਸਰਜਰੀ ਹੋਣ ਕਰਕੇ ਉਨ੍ਹਾਂ ਨੂੰ ਅਗਲੇ ...

ਪੂਰੀ ਖ਼ਬਰ »

ਭਾਖੜਾ ਡੈਮ 'ਚ ਪਾਣੀ ਦਾ ਪੱਧਰ 1642.19 ਫੁੱਟ

ਨੰਗਲ, 16 ਅਗਸਤ (ਗੁਰਪ੍ਰੀਤ ਸਿੰਘ ਗਰੇਵਾਲ)-ਭਾਖੜਾ ਡੈਮ 'ਚ ਪਾਣੀ ਦਾ ਪੱਧਰ 1642.19 ਫੁੱਟ ਰਿਕਾਰਡ ਕੀਤਾ ਗਿਆ, ਪਿਛਲੇ ਵਰ੍ਹੇ ਅੱਜ ਦੇ ਦਿਨ ਪਾਣੀ ਦਾ ਪੱਧਰ 1614.48 ਫੁੱਟ ਰਿਕਾਰਡ ਕੀਤਾ ਗਿਆ, ਭਾਖੜਾ ਡੈਮ 'ਚ 67702 ਕਿਊਸਿਕ ਪਾਣੀ ਆ ਰਿਹਾ ਹੈ ਅਤੇ 18567 ਕਿਊਸਿਕ ਪਾਣੀ ਛੱਡਿਆ ਜਾ ਰਿਹਾ ...

ਪੂਰੀ ਖ਼ਬਰ »

ਪੰਜਾਬ ਪੁਲਿਸ ਵਲੋਂ ਨਸ਼ਿਆਂ ਦੇ ਮਾਮਲਿਆਂ 'ਚ ਫ਼ਰਾਰ ਭਗੌੜੇ ਗਿ੍ਫ਼ਤਾਰ

ਚੰਡੀਗੜ੍ਹ, 16 ਅਗਸਤ (ਅਜੀਤ ਬਿਊਰੋ)-ਪੰਜਾਬ ਪੁਲਿਸ ਵਲੋਂ ਐਨ.ਡੀ.ਪੀ.ਐਸ. ਐਕਟ ਦੇ ਕੇਸਾਂ ਵਿਚ ਭਗੌੜੇ ਅਪਰਾਧੀਆਂ ਨੂੰ ਗਿ੍ਫ਼ਤਾਰ ਕਰਨ ਲਈ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ 7ਵੇਂ ਹਫ਼ਤੇ ਵਿਚ ਦਾਖ਼ਲ ਹੋਣ ਨਾਲ ਇਸ ਮੁਹਿੰਮ ਤਹਿਤ ਪੰਜਾਬ ਪੁਲਿਸ ਵਲੋਂ ਪਿਛਲੇ ...

ਪੂਰੀ ਖ਼ਬਰ »

ਧਰਮਸੋਤ ਤੇ ਦਲਜੀਤ ਸਿੰਘ ਗਿਲਜੀਆਂ ਦੀ ਜ਼ਮਾਨਤ ਪਟੀਸ਼ਨ 'ਤੇ ਹੋਈ ਸੁਣਵਾਈ

ਚੰਡੀਗੜ੍ਹ, 16 ਅਗਸਤ (ਤਰੁਣ ਭਜਨੀ)-ਭਿ੍ਸ਼ਟਾਚਾਰ ਮਾਮਲੇ 'ਚ ਫਸੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਸੰਗਤ ਸਿੰਘ ਗਿਲਜ਼ੀਆਂ ਦੇ ਭਤੀਜੇ ਦਲਜੀਤ ਸਿੰਘ ਗਿਲਜ਼ੀਆਂ ਵਲੋਂ ਦਾਇਰ ਜ਼ਮਾਨਤ ਦੀ ਮੰਗ ਕਰਨ ਵਾਲੀ ਪਟੀਸ਼ਨ 'ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਸੁਣਵਾਈ ...

ਪੂਰੀ ਖ਼ਬਰ »

ਮੁੱਖ ਮੰਤਰੀ ਭਗਵੰਤ ਮਾਨ ਸਮੇਤ ਵੱਖ-ਵੱਖ ਪਾਰਟੀਆਂ ਦੇ ਨੇਤਾਵਾਂ ਵਲੋਂ ਸ਼ਹੀਦ ਈਸੜੂ ਨੰੂ ਸ਼ਰਧਾਂਜਲੀਆਂ

ਖੰਨਾ/ਈਸੜੂ, 16 ਅਗਸਤ (ਹਰਜਿੰਦਰ ਸਿੰਘ ਲਾਲ/ਬਲਵਿੰਦਰ ਸਿੰਘ ਈਸੜੂ)-ਗੋਆ ਦੇ ਮਹਾਨ ਸ਼ਹੀਦ ਕਰਨੈਲ ਸਿੰਘ ਈਸੜੂ ਦੀ ਯਾਦ 'ਚ ਹੋਏ ਸ਼ਹੀਦੀ ਜੋੜ ਮੇਲੇ 'ਤੇ ਹਜ਼ਾਰਾਂ ਲੋਕਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ | ਹਾਲਾਂਕਿ ਇਸ ਵਾਰ 'ਆਪ', ਅਕਾਲੀ ਦਲ ਅਤੇ ਕੁਝ ...

ਪੂਰੀ ਖ਼ਬਰ »

ਸਵਾਮੀ ਗੰਗਾ ਨੰਦ ਭੂਰੀ ਵਾਲਿਆਂ ਦੀ ਬਰਸੀ ਸੰਬੰਧੀ 5 ਦਿਨਾ ਸਮਾਗਮ ਅੱਜ ਤੋਂ

ਮੁੱਲਾਂਪੁਰ-ਦਾਖਾ, 16 ਅਗਸਤ (ਨਿਰਮਲ ਸਿੰਘ ਧਾਲੀਵਾਲ)-ਗਰੀਬਦਾਸੀ ਸੰਪਰਦਾਇ ਅਤੇ ਭੂਰੀ ਵਾਲੇ ਭੇਖ 'ਚ ਧਾਰਮਿਕ ਤੇ ਸਮਾਜਿਕ ਕਾਰਜਾਂ ਪੱਖੋਂ ਨਿਵੇਕਲੀ ਪਹਿਚਾਣ ਰੱਖਦੇ ਆਸ਼ਰਮ ਸਤਿਗੁਰੂ ਭੂਰੀ ਵਾਲੇ ਧਾਮ ਤਲਵੰਡੀ ਖੁਰਦ (ਲੁਧਿਆਣਾ) ਵਿਖੇ ਸਵਾਮੀ ਸੰਕਰਾ ਨੰਦ ਭੂਰੀ ...

ਪੂਰੀ ਖ਼ਬਰ »

ਮੁੱਖ ਮੰਤਰੀ ਵਲੋਂ 7 ਉੱਘੀਆਂ ਸ਼ਖ਼ਸੀਅਤਾਂ ਦਾ ਸਟੇਟ ਐਵਾਰਡ ਨਾਲ ਸਨਮਾਨ

ਲੁਧਿਆਣਾ, 16 ਅਗਸਤ (ਕਵਿਤਾ ਖੁੱਲਰ/ਪਰਮਿੰਦਰ ਸਿੰਘ ਆਹੂਜਾ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰੂ ਨਾਨਕ ਸਟੇਡੀਅਮ ਵਿਖੇ ਸੁਤੰਤਰਤਾ ਦਿਵਸ ਮੌਕੇ ਕਰਵਾਏ ਸੂਬਾ ਪੱਧਰੀ ਸਮਾਰੋਹ ਦੌਰਾਨ ਵੱਖ-ਵੱਖ ਖੇਤਰਾਂ 'ਚ ਲਾਮਿਸਾਲ ਯੋਗਦਾਨ ਪਾਉਣ ਵਾਲੀਆਂ 7 ...

ਪੂਰੀ ਖ਼ਬਰ »

3600 ਸਫ਼ਾਈ ਕਰਮਚਾਰੀਆਂ ਨੂੰ ਮੁੱਖ ਮੰਤਰੀ ਨੇ ਪੱਕਾ ਕਰਨ ਦਾ ਕੀਤਾ ਐਲਾਨ

ਲੁਧਿਆਣਾ, 16 ਅਗਸਤ (ਕਵਿਤਾ ਖੁੱਲਰ/ਪਰਮਿੰਦਰ ਸਿੰਘ ਆਹੂਜਾ)-ਸੁਤੰਤਰਤਾ ਦਿਵਸ ਮੌਕੇ 3600 ਸਫ਼ਾਈ ਕਰਮਚਾਰੀਆਂ/ਸਫ਼ਾਈ ਮਿੱਤਰਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਉਨ੍ਹਾਂ ਨੂੰ ਪੱਕਾ ਕਰਨ ਦਾ ਐਲਾਨ ਕੀਤਾ ਅਤੇ ਇਸ ਲਈ ਮੁੱਖ ਮੰਤਰੀ ਵਲੋਂ ਦੋ ਸਫਾਈ ...

ਪੂਰੀ ਖ਼ਬਰ »

ਦਰਿਆ ਦਾ ਪਾਣੀ ਵਧਿਆ-ਕੱਸੋਵਾਲ ਰਾਵੀ ਦੇ ਪੁਲ ਨੇੜਿਓਾ ਸੜਕ ਟੁੱਟੀ

ਡੇਰਾ ਬਾਬਾ ਨਾਨਕ, 16 ਅਗਸਤ (ਅਵਤਾਰ ਸਿੰਘ ਰੰਧਾਵਾ)-ਭਾਰੀ ਬਰਸਾਤਾਂ ਨਾਲ ਰਾਵੀ ਦਰਿਆ ਦਾ ਪਾਣੀ ਕਾਫੀ ਦਿਨਾਂ ਤੋਂ ਮਿਥੇ ਪੱਧਰ ਤੋਂ ਵਧ ਰਿਹਾ ਸੀ, ਜਿਸ ਕਰਕੇ ਪ੍ਰਸ਼ਾਸਨ ਨੇ ਹਾਈ ਅਲਰਟ ਵੀ ਕੀਤਾ ਸੀ | ਪ੍ਰੰਤੂ ਕੁਝ ਦਿਨਾਂ ਤੋਂ ਬਰਸਾਤ ਦੇ ਠੱਲਣ ਕਾਰਨ ਜਨਜੀਵਨ ਆਮ ...

ਪੂਰੀ ਖ਼ਬਰ »

ਤਿੰਨ ਲੁਟੇਰਿਆਂ ਨੇ ਕੈਸ਼ੀਅਰ ਤੋਂ 11.44 ਲੱਖ ਰੁਪਏ ਖੋਹੇ

ਡੱਬਵਾਲੀ, 16 ਅਗਸਤ (ਸ਼ਾਂਤ)-ਅੱਜ ਇੱਥੇ ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ ਨੇ ਕੋਰੀਅਰ ਕੰਪਨੀ ਦੇ ਕੈਸ਼ੀਅਰ ਤੋਂ 11.44 ਲੱਖ ਰੁਪਏ ਲੁੱਟ ਲਏ | ਘਟਨਾ ਉਸ ਸਮੇਂ ਵਾਪਰੀ ਜਦੋਂ ਇੰਸਟਾਕਾਰਡ ਕੋਰੀਅਰ ਦਾ ਕੈਸ਼ੀਅਰ ਮੁਕੇਸ਼ ਕੁਮਾਰ ਪੁੱਤਰ ਵਿਨੋਦ ਕੁਮਾਰ ਵਾਸੀ ਮੰਡੀ ...

ਪੂਰੀ ਖ਼ਬਰ »

ਆਜ਼ਾਦੀ ਦਿਹਾੜੇ 'ਤੇ ਭਾਰਤ ਨੇ ਪਾਕਿ ਨੂੰ ਭੇਟ ਕੀਤੀਆਂ ਮਠਿਆਈਆਂ

ਫ਼ਾਜ਼ਿਲਕਾ, 16 ਅਗਸਤ (ਦਵਿੰਦਰ ਪਾਲ ਸਿੰਘ)-ਭਾਰਤ ਪਾਕਿਸਤਾਨ ਦੀ ਕੌਮਾਂਤਰੀ ਸਰਹੱਦੀ ਸਾਦਕੀ ਚੌਕੀ 'ਤੇ 75ਵੇਂ ਆਜ਼ਾਦੀ ਦਿਹਾੜੇ ਮੌਕੇ ਭਾਰਤ ਵਲੋਂ ਪਾਕਿਸਤਾਨ ਨੂੰ ਮਠਿਆਈਆਂ ਭੇਟ ਕੀਤੀਆਂ ਗਈਆਂ | ਬੀ.ਐਸ.ਐਫ. ਦੇ ਸੈਕਟਰ ਅਬੋਹਰ ਦੇ ਡੀ.ਆਈ.ਜੀ. ਵੀ.ਪੀ. ਬਡੋਲਾ ਅਤੇ ...

ਪੂਰੀ ਖ਼ਬਰ »

ਸੰਧਵਾਂ ਵਲੋਂ ਸ਼ਹੀਦ ਭਗਤ ਸਿੰਘ ਸਿੱਖਿਆ ਫ਼ੰਡ ਦੀ ਸ਼ੁਰੂਆਤ

ਚੰਡੀਗੜ੍ਹ, 16 ਅਗਸਤ (ਅਜੀਤ ਬਿਊਰੋ)-ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਦੀ ਹਾਜ਼ਰੀ 'ਚ ਸ਼ਹੀਦ ਭਗਤ ਸਿੰਘ ਸਿੱਖਿਆ ਫ਼ੰਡ ...

ਪੂਰੀ ਖ਼ਬਰ »

ਪੰਜਾਬ ਵਲੋਂ ਕੇਂਦਰ ਸਰਕਾਰ ਨੂੰ ਗਾਵਾਂ ਲਈ ਵੈਕਸੀਨ ਮੁਹੱਈਆ ਕਰਵਾਉਣ ਦੀ ਮੰਗ

ਚੰਡੀਗੜ੍ਹ, 16 ਅਗਸਤ (ਅਜੀਤ ਬਿਊਰੋ)-ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਕੇਂਦਰ ਸਰਕਾਰ ਤੋਂ ਪਸ਼ੂਆਂ 'ਚ ਫੈਲੀ ਲੰਪੀ ਸਕਿਨ ਬਿਮਾਰੀ ਦੀ ਪ੍ਰਭਾਵੀ ਤਰੀਕੇ ਨਾਲ ਰੋਕਥਾਮ ਲਈ ਸੂਬੇ ਦੀਆਂ ਸਮੂਹ 25 ਲੱਖ ਤੋਂ ਵੱਧ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX