ਤਾਜਾ ਖ਼ਬਰਾਂ


ਖੰਡੇਬਾਦ ਵਿਖੇ ਫਾਰਚੂਨਰ ਗੱਡੀ ਅਤੇ ਬੁਲਟ ਦੀ ਟੱਕਰ ਦੋ ਨੌਜਵਾਨਾਂ ਦੀ ਮੌਕੇ ’ਤੇ ਮੌਤ
. . .  15 minutes ago
ਲਹਿਰਾਗਾਗਾ, 5 ਦਸੰਬਰ (ਅਸ਼ੋਕ ਗਰਗ , ਕੰਵਲਜੀਤ ਸਿੰਘ ਢੀਂਡਸਾ)- ਨੇੜਲੇ ਪਿੰਡ ਖੰਡੇਬਾਦ ਵਿਖੇ ਦੇਰ ਸ਼ਾਮ ਬੁਲਟ ਮੋਟਰਸਾਈਕਲ ਤੇ ਫਾਰਚੂਨਰ ਦੀ ਟੱਕਰ ਵਿਚ ਦੋ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਜਾਣ ਦੀ ਖ਼ਬਰ ਮਿਲੀ...
ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਪੰਜਾਬ ਵਿਚ ਦਾਖਲ ਹੋਣ ਲਈ ਕਾਂਗਰਸੀ ਆਗੂਆਂ ਨੇ ਮੁੱਖ ਮੰਤਰੀ ਨੂੰ ਮਿਲ ਕੇ ਪ੍ਰਸ਼ਾਸਨਿਕ ਸਹਿਯੋਗ ਦੀ ਕੀਤੀ ਅਪੀਲ
. . .  34 minutes ago
ਬਹੁਕਰੋੜੀ ਟੈਂਡਰ ਘੁਟਾਲੇ ਵਿਚ ਸਾਬਕਾ ਡਿਪਟੀ ਡਾਇਰੈਕਟਰ ਸਿੰਗਲਾ ਭਗੌੜਾ ਕਰਾਰ
. . .  37 minutes ago
ਲੁਧਿਆਣਾ , 5 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਬਹੁਕਰੋੜੀ ਟੈਂਡਰ ਘੁਟਾਲੇ ਘੁਟਾਲੇ ਵਿਚ ਨਾਮਜ਼ਦ ਕੀਤੇ ਗਏ ਖੁਰਾਕ ਅਤੇ ਸਪਲਾਈ ਮਹਿਕਮੇ ਦੇ ਸਾਬਕਾ ਡਿਪਟੀ ਡਾਇਰੈਕਟਰ ਆਰ.ਕੇ. ਸਿੰਗਲਾ ਨੂੰ ਭਗੌੜਾ ਕਰਾਰ ਦੇ ਦਿੱਤਾ ...
ਗੁਜਰਾਤ ’ਚ ਦੂਜੇ ਗੇੜ ਦੀ ਪੋਲਿੰਗ ਸ਼ਾਂਤੀਪੂਰਨ ਰਹੀ-ਗੁਜਰਾਤ ਦੇ ਮੁੱਖ ਚੋਣ ਅਧਿਕਾਰੀ
. . .  about 2 hours ago
ਗਾਂਧੀਨਗਰ, 5 ਦਸੰਬਰ- ਗੁਜਰਾਤ ਦੇ ਮੁੱਖ ਚੋਣ ਅਧਿਕਾਰੀ ਪੀ. ਭਾਰਤੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਦੂਜੇ ਗੇੜ ਦੀ ਪੋਲਿੰਗ ਸ਼ਾਂਤੀਪੂਰਵਕ ਸੰਪੰਨ ਹੋ ਗਈ। ਸਾਨੂੰ ਕੋਈ ਵੱਡੀ ਸ਼ਿਕਾਇਤ ਨਹੀਂ ਮਿਲੀ, ਸਿਰਫ਼ 3-4 ਸ਼ਿਕਾਇਤਾਂ...
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵਲੋਂ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਕੀਤੀ ਮੁਲਾਕਾਤ
. . .  about 2 hours ago
ਅਜਨਾਲਾ, 5 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਮਰਹੂਮ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਤਾਇਆ ਚਮਕੌਰ ਸਿੰਘ ਵਲੋਂ ਅੱਜ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ...
ਯੂਕਰੇਨ 'ਚ ਰੂਸੀ ਯੁੱਧ ਨੇ ਭਾਰਤ ਨੂੰ ਊਰਜਾ ਸਪਲਾਈ 'ਚ ਲਿਆਂਦੀ ਮੁਸ਼ਕਲ : ਜਰਮਨ ਵਿਦੇਸ਼ ਮੰਤਰੀ
. . .  about 2 hours ago
ਨਵੀਂ ਦਿੱਲੀ ,5 ਦਸੰਬਰ - ਜਰਮਨ ਵਿਦੇਸ਼ ਮੰਤਰੀ ਦਾ ਕਹਿਣਾ ਹੈ ਕਿ ਯੂਕਰੇਨ 'ਚ ਰੂਸੀ ਯੁੱਧ ਨੇ ਭਾਰਤ ਨੂੰ ਊਰਜਾ ਸਪਲਾਈ 'ਚ ਮੁਸ਼ਕਲ ਲਿਆਂਦੀ ਹੈ ।
ਰਾਜੌਰੀ ਜ਼ਿਲ੍ਹੇ ਵਿਚ ਇਕ ਬੱਸ ਪਲਟਣ ਕਾਰਨ ਵਾਪਰੇ ਸੜਕ ਹਾਦਸੇ ਵਿਚ ਘੱਟੋ-ਘੱਟ 17 ਲੋਕ ਜ਼ਖ਼ਮੀ
. . .  about 3 hours ago
ਜੰਮੂ-ਕਸ਼ਮੀਰ ,5 ਦਸੰਬਰ - ਰਾਜੌਰੀ ਜ਼ਿਲ੍ਹੇ ਵਿਚ ਇਕ ਬੱਸ ਪਲਟਣ ਕਾਰਨ ਵਾਪਰੇ ਸੜਕ ਹਾਦਸੇ ਵਿਚ ਘੱਟੋ-ਘੱਟ 17 ਲੋਕ ਜ਼ਖ਼ਮੀ ਹੋ ਗਏ । ਇਹ ਹਾਦਸਾ ਰਾਜੌਰੀ ਜ਼ਿਲ੍ਹੇ ਦੇ ਮੰਜਾਕੋਟ ਬਲਾਕ ਦੇ ਪਿੰਡ ਤਰਕੁੰਡੀ ਨੇੜੇ ਵਾਪਰਿਆ ...
ਪੰਜਾਬ ਰੋਡਵੇਜ ਦੀ ਬੱਸ ਬੇਕਾਬੂ ਹੋ ਕੇ ਪਲਟੀ, ਚਾਰ ਜ਼ਖ਼ਮੀ
. . .  about 3 hours ago
ਫਗਵਾੜਾ, 5 ਦਸੰਬਰ (ਹਰਜੋਤ ਸਿੰਘ ਚਾਨਾ)- ਅੱਜ ਇਥੇ ਚੰਡੀਗੜ੍ਹ ਬਾਈਪਾਸ ’ਤੇ ਇਕ ਬੱਸ ਅਚਾਨਕ ਬੇਕਾਬੂ ਹੋ ਗਈ ਜਿਸ ਕਾਰਨ ਬੱਸ ’ਚ ਸਵਾਰ ਚਾਰ ਸਵਾਰੀਆਂ ਜ਼ਖਮੀ ਹੋ ਗਈਆ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ...
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਭਾਰਤੀ ਜਲ ਸੈਨਾ ਲਈ ਪ੍ਰੈਜ਼ੀਡੈਂਟ ਸਟੈਂਡਰਡ ਐਂਡ ਕਲਰ ਤੇ ਇੰਡੀਅਨ ਨੇਵੀ ਲਈ ਨਵੇਂ ਡਿਜ਼ਾਈਨ ਨੂੰ ਦਿੱਤੀ ਮਨਜ਼ੂਰੀ
. . .  about 3 hours ago
ਨਵੀਂ ਦਿੱਲੀ ,5 ਦਸੰਬਰ - ਭਾਰਤ ਦੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਭਾਰਤੀ ਜਲ ਸੈਨਾ ਲਈ ਪ੍ਰੈਜ਼ੀਡੈਂਟ ਸਟੈਂਡਰਡ ਐਂਡ ਕਲਰ ਤੇ ਇੰਡੀਅਨ ਨੇਵੀ ਲਈ ਨਵੇਂ ਡਿਜ਼ਾਈਨ ਨੂੰ ਦਿੱਤੀ ਮਨਜ਼ੂਰੀ ਦਿੱਤੀ ਹੈ , ਜੋ ਕਿ 4 ਦਸੰਬਰ ...
ਗੁਜਰਾਤ ਵਿਧਾਨ ਸਭਾ ਚੋਣਾਂ ਦੇ ਦੂਜੇ ਅਤੇ ਆਖਰੀ ਪੜਾਅ ਵਿਚ ਦੁਪਹਿਰ 3 ਵਜੇ ਤੱਕ 50.51% ਮਤਦਾਨ ਦਰਜ : ਭਾਰਤੀ ਚੋਣ ਕਮਿਸ਼ਨ
. . .  1 minute ago
ਧਰਮ ਪਰਿਵਰਤਨ ਵਿਰੋਧੀ ਕਾਨੂੰਨਾਂ ਬਾਰੇ ਵਿਸਥਾਰਪੂਰਵਕ ਹਲਫ਼ਨਾਮਾ ਦਾਇਰ ਕੇਂਦਰ-ਸੁਪਰੀਮ ਕੋਰਟ
. . .  about 4 hours ago
ਨਵੀਂ ਦਿੱਲੀ, 5 ਦਸੰਬਰ-ਸੁਪਰੀਮ ਕੋਰਟ ਨੇ ਕੇਂਦਰ ਨੂੰ ਧਰਮ ਪਰਿਵਰਤਨ ਵਿਰੋਧੀ ਕਾਨੂੰਨਾਂ ਬਾਰੇ ਰਾਜ ਸਰਕਾਰਾਂ ਤੋਂ ਜਾਣਕਾਰੀ ਇਕੱਠੀ ਕਰਨ ਤੋਂ ਬਾਅਦ ਵਿਸਥਾਰਪੂਰਵਕ ਹਲਫ਼ਨਾਮਾ ਦਾਇਰ ਕਰਨ ਲਈ ਕਿਹਾ ਹੈ। ਸੁਪਰੀਮ ਕੋਰਟ...
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਜਲੰਧਰ ਦੇ ਮਨਸੂਰਪੁਰ ’ਚ ਹੋਈ ਬੇਅਦਬੀ ਦੀ ਕੀਤੀ ਸਖ਼ਤ ਨਿੰਦਾ
. . .  about 5 hours ago
ਅੰਮ੍ਰਿਤਸਰ, 5 ਦਸੰਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਲੰਧਰ ਦੇ ਪਿੰਡ ਮਨਸੂਰਪੁਰ ਵਿਖੇ ਗੁਰਦੁਆਰਾ ਸਾਹਿਬ ਅੰਦਰ ਵਾਪਰੀ ਬੇਅਦਬੀ ਦੀ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਪੰਜਾਬ ਸਰਕਾਰ ਪਾਸੋਂ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ...
ਸ਼੍ਰੋਮਣੀ ਕਮੇਟੀ ਨੇ ਖ਼ਾਲਸਾ ਸਾਜਣਾ ਦਿਵਸ ਮੌਕੇ ਪਾਕਿਸਤਾਨ ਜਾਣ ਵਾਲੇ ਜਥੇ ਲਈ ਪਾਸਪੋਰਟ ਮੰਗੇ
. . .  about 5 hours ago
ਅੰਮ੍ਰਿਤਸਰ, 5 ਦਸੰਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਵਲੋਂ ਖ਼ਾਲਸਾ ਸਾਜਣਾ ਦਿਵਸ ਵਿਸਾਖੀ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਲਈ ਭੇਜੇ ਜਾਣ ਵਾਲੇ ਜਥੇ ਲਈ ਪ੍ਰਕਿਰਿਆ ਆਰੰਭ ਕਰਦਿਆਂ 31 ਦਸੰਬਰ 2022 ਤੱਕ ਸ਼ਰਧਾਲੂਆਂ ਪਾਸੋਂ ਪਾਸਪੋਰਟ ਮੰਗੇ ਗਏ ਹਨ। ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਪੰਜਾ...
ਪੰਜਾਬ 'ਚ ਗੈਰ-ਕਾਨੂੰਨੀ ਸ਼ਰਾਬ ਦੇ ਵੱਡੇ ਪੱਧਰ 'ਤੇ ਉਤਪਾਦਨ ਅਤੇ ਵਿਕਰੀ ਨੂੰ ਲੈ ਕੇ ਸੁਪਰੀਮ ਕੋਰਟ ਵਲੋਂ ਪੰਜਾਬ ਸਰਕਾਰ ਨੂੰ ਫਟਕਾਰ
. . .  about 5 hours ago
ਨਵੀਂ ਦਿੱਲੀ, 5 ਦਸੰਬਰ-ਸੁਪਰੀਮ ਕੋਰਟ ਨੇ ਪੰਜਾਬ 'ਚ ਗੈਰ-ਕਾਨੂੰਨੀ ਸ਼ਰਾਬ ਦੇ ਵੱਡੇ ਪੱਧਰ 'ਤੇ ਉਤਪਾਦਨ ਅਤੇ ਵਿਕਰੀ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਫਟਕਾਰ ਲਾਈ ਹੈ ਅਤੇ ਕਿਹਾ ਹੈ ਕਿ ਪੰਜਾਬ 'ਚ ਨਸ਼ੇ ਅਤੇ ਸ਼ਰਾਬ ਦੀ ਸਮੱਸਿਆ ਗੰਭੀਰ ਮੁੱਦਾ ਹੈ। ਸੁਪਰੀਮ ਕੋਰਟ ਦਾ ਕਹਿਣਾ...
ਈ.ਡਬਲਯੂ.ਐਸ.'ਤੇ ਕੇਂਦਰ ਦੇ ਫ਼ੈਸਲੇ ਨੂੰ ਬਰਕਰਾਰ ਰੱਖਣ ਵਾਲੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ 'ਚ ਸਮੀਖਿਆ ਪਟੀਸ਼ਨ
. . .  about 5 hours ago
ਨਵੀਂ ਦਿੱਲੀ, 5 ਦਸੰਬਰ-ਆਰਥਿਕ ਤੌਰ 'ਤੇ ਕਮਜ਼ੋਰ ਵਰਗ ਮੁੱਦਿਆਂ (ਈ.ਡਬਲਯੂ.ਐਸ.)'ਤੇ ਕੇਂਦਰ ਦੇ ਫ਼ੈਸਲੇ ਨੂੰ ਬਰਕਰਾਰ ਰੱਖਣ ਵਾਲੇ ਫ਼ੈਸਲੇ ਦੇ ਖ਼ਿਲਾਫ਼ ਡੀ.ਐਮ.ਕੇ. ਨੇ ਵਲੋਂ ਸੁਪਰੀਮ ਕੋਰਟ...
ਸੁਖਬੀਰ ਸਿੰਘ ਬਾਦਲ ਵਲੋਂ ਮਨਸੂਰਪੁਰ ਬੇਅਦਬੀ ਘਟਨਾ ਦੀ ਨਿਖੇਧੀ
. . .  about 5 hours ago
ਚੰਡੀਗੜ੍ਹ, 5 ਦਸੰਬਰ-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਿੰਡ ਮਨਸੂਰਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ ਬੇਅਦਬੀ ਦੀ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਦਰਦਨਾਕ ਕਾਰਾ ਨਾ ਮੁਆਫ਼ੀਯੋਗ ਹੈ।ਉਨ੍ਹਾਂ ਮੁੱਖ ਮੰਤਰੀ...
ਚੌਧਰੀ ਕਰੌਕਰੀ ਹਾਊਸ ਵਿਖੇ ਆਮਦਨ ਕਰ ਵਿਭਾਗ ਵਲੋਂ ਛਾਪੇਮਾਰੀ
. . .  about 6 hours ago
ਲੁਧਿਆਣਾ, 5 ਦਸੰਬਰ (ਪੁਨੀਤ ਬਾਵਾ)- ਆਮਦਨ ਕਰ ਵਿਭਾਗ ਵਲੋਂ ਅੱਜ ਲੁਧਿਆਣਾ ਦੇ ਘੁਮਾਰ ਮੰਡੀ ’ਚ ਸਥਿਤ ਚੌਧਰੀ ਕਰੌਕਰੀ ਹਾਊਸ ਵਿਖੇ ਛਾਪੇਮਾਰੀ ਕੀਤੀ...
ਗਿਆਨੀ ਹਰਪ੍ਰੀਤ ਸਿੰਘ ਵਲੋਂ ਬੇਅਦਬੀ ਦੀ ਘਟਨਾ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ
. . .  about 6 hours ago
ਅੰਮ੍ਰਿਤਸਰ, 5 ਦਸੰਬਰ- ਅੱਜ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ...
ਜੀ-20 ਬੈਠਕ ’ਚ ਹਿੱਸਾ ਲੈਣ ਲਈ ਮਮਤਾ ਬੈਨਰਜੀ ਦਿੱਲੀ ਰਵਾਨਾ
. . .  about 6 hours ago
ਕੋਲਕਾਤਾ, 5 ਦਸੰਬਰ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਜੀ-20 ਬੈਠਕਾਂ ਵਿਚ ਸ਼ਾਮਲ ਹੋਣ ਲਈ ਦਿੱਲੀ ਰਵਾਨਾ ਹੋ ਗਈ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ...
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਹੋਏ ਕੋਰੋਨਾ ਪਾਜ਼ੀਟਿਵ
. . .  about 6 hours ago
ਲਬੌਰਨ, 5 ਦਸੰਬਰ- ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਕੋਰੋਨਾ ਪੀੜਤ ਪਾਏ ਗਏ ਹਨ। ਉਨ੍ਹਾਂ ਨੇ ਸੋਮਵਾਰ ਨੂੰ ਇਸ ਦੀ ਘੋਸ਼ਣਾ ਕੀਤੀ। ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਜਾਣਕਾਰੀ...
ਛੱਤੀਸਗੜ੍ਹ ਮੈਡੀਕਲ ਕਾਲਜ ’ਚ ਬਿਜਲੀ ਨਾ ਆਉਣ ਕਾਰਨ 4 ਨਵਜੰਮੇ ਬੱਚਿਆਂ ਦੀ ਮੌਤ
. . .  about 7 hours ago
ਰਾਏਪੁਰ, 5 ਦਸੰਬਰ-ਅੰਬਿਕਾਪੁਰ ਮੈਡੀਕਲ ਕਾਲਜ ’ਚ ਬੀਤੀ ਰਾਤ ਐਸ. ਐਨ. ਸੀ. ਯੂ ਵਾਰਡ ’ਚ ਕਥਿਤ ਤੌਰ ’ਤੇ 4 ਘੰਟੇ ਬਿਜਲੀ ਨਾ ਆਉਣ ਕਾਰਨ 4 ਨਵਜੰਮੇ ਬੱਚਿਆਂ ਦੀ ਮੌਤ ਹੋ ਗਈ। ਇਸ ਘਟਨਾ ਸੰਬੰਧੀ ਬੋਲਦਿਆਂ...
ਭਾਜਪਾ ਕੌਮੀ ਕਾਰਜਕਾਰਨੀ ਦੀ ਮੀਟਿੰਗ 'ਚ ਸ਼ਾਮਿਲ ਹੋਣ ਲਈ ਪਹੁੰਚੇ ਪ੍ਰਧਾਨ ਮੰਤਰੀ
. . .  about 7 hours ago
ਨਵੀਂ ਦਿੱਲੀ, 5 ਦਸੰਬਰ-ਭਾਰਤੀ ਜਨਤਾ ਪਾਰਟੀ ਦੀ ਦੋ ਦਿਨਾਂ ਕੌਮੀ ਕਾਰਜਕਾਰਨੀ ਦੀ ਮੀਟਿੰਗ ਅੱਜ ਹੋਣ ਜਾ ਰਹੀ ਹੈ। ਮੀਟਿੰਗ 'ਚ ਸ਼ਾਮਿਲ ਹੋਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਰਟੀ ਦਫ਼ਤਰ ਪਹੁੰਚ...
ਮਨਸੂਰਪੁਰ ’ਚ ਬੇਅਦਬੀ ਸੰਬੰਧੀ ਸਥਿਤੀ ਤਣਾਅਪੂਰਨ
. . .  about 7 hours ago
ਗੁਰਾਇਆ, 5 ਦਸੰਬਰ (ਚਰਨਜੀਤ ਸਿੰਘ ਦੁਸਾਂਝ)- ਅੱਜ ਸਵੇਰੇ ਤੜਕਸਾਰ ਮਨਸੂਰਪੁਰ ਪਿੰਡ ’ਚ ਗੁਰਦੁਆਰਾ ਸਾਹਿਬ ’ਚ ਹੋਈ ਬੇਅਦਬੀ ਦੀ ਘਟਨਾ ਤੋਂ ਬਾਅਦ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਪੁਲਿਸ ਵਲੋਂ ਇਕ ਦੋਸ਼ੀ ਨੂੰ...
ਪੂਰਾ ਵਿਸ਼ਵਾਸ ਹੈ ਕਿ ਸਮਾਜਵਾਦੀ ਪਾਰਟੀ ਜਿੱਤੇਗੀ ਮੈਨਪੁਰੀ ਲੋਕ ਸਭਾ ਉਪ ਚੋਣ-ਡਿੰਪਲ ਯਾਦਵ
. . .  about 7 hours ago
ਮੈਨਪੁਰੀ, 5 ਦਸੰਬਰ-ਮੈਨਪੁਰੀ ਲੋਕ ਸਭਾ ਉਪ ਚੋਣ ਲਈ ਸਮਾਜਵਾਦੀ ਪਾਰਟੀ ਦੀ ਉਮੀਦਵਾਰ ਡਿੰਪਲ ਯਾਦਵ ਦਾ ਕਹਿਣਾ ਹੈ ਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਮਾਜਵਾਦੀ ਪਾਰਟੀ ਮੈਨਪੁਰੀ...
ਪ੍ਰਧਾਨ ਮੰਤਰੀ ਦੇ ਭਰਾ ਨੇ ਕੀਤਾ ਆਪਣੀ ਵੋਟ ਦਾ ਇਸਤੇਮਾਲ
. . .  about 8 hours ago
ਅਹਿਮਦਾਬਾਦ, 5 ਦਸੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਰਾ ਸੋਮਾ ਮੋਦੀ ਨੇ ਅਹਿਮਦਾਬਾਦ ਵਿਚ ਆਪਣੀ ਵੋਟ ਪਾਈ। ਵੋਟ ਪਾਉਣ ਤੋਂ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 1 ਭਾਦੋਂ ਸੰਮਤ 554
ਵਿਚਾਰ ਪ੍ਰਵਾਹ: ਹਰੇਕ ਵਿਅਕਤੀ ਦੀ ਚੰਗਿਆਈ ਹੀ ਲੋਕਤੰਤਰੀ ਸ਼ਾਸਨ ਦੀ ਸਫ਼ਲਤਾ ਦਾ ਮੂਲ ਸਿਧਾਂਤ ਹੈ। -ਰਾਜਗੋਪਾਲ ਆਚਾਰੀਆ

ਮੋਗਾ

ਜ਼ਿਲ੍ਹਾ ਪੱਧਰੀ ਆਜ਼ਾਦੀ ਦਿਹਾੜੇ ਮੌਕੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਕੌਮੀ ਝੰਡਾ ਲਹਿਰਾਇਆ

• ਸ਼ਹੀਦਾਂ ਦੇ ਸੁਪਨਿਆਂ ਦਾ ਪੰਜਾਬ ਸਿਰਜਣ ਦੀ ਸ਼ੁਰੂਆਤ ਹੁਣ ਹੋਈ - ਲਾਲ ਚੰਦ ਕਟਾਰੂਚੱਕ • ਪੰਜਾਬ ਦੀ ਗੁਆਚੀ ਸ਼ਾਨ ਬਹਾਲ ਕਰਨੀ ਤੇ ਹਰਾ-ਭਰਾ ਕਰਨਾ ਮੁੱਖ ਨਿਸ਼ਾਨਾ - ਜੰਗਲਾਤ ਮੰਤਰੀ • ਕਿਹਾ- ਆਜ਼ਾਦੀ ਖ਼ੈਰਾਤ 'ਚ ਨਹੀ ਮਿਲੀ ਬਲਕਿ ਦੇਸ਼ ਦੇ ਸਪੂਤਾਂ ਨੇ ਆਪਣੇ ...

ਪੂਰੀ ਖ਼ਬਰ »

ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵਲੋਂ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ

• ਜ਼ਿਲ੍ਹਾ ਮੋਗਾ 'ਚ ਸ਼ੁਰੂ ਹੋਏ ਤਿੰਨ ਆਮ ਆਦਮੀ ਕਲੀਨਿਕ • ਕਿਹਾ-ਸਰਕਾਰੀ ਹਸਪਤਾਲਾਂ ਦੀ ਲੰਮੀਆਂ ਲਾਈਨਾਂ ਤੋਂ ਮਿਲੇਗੀ ਨਿਜਾਤ ਮੋਗਾ, 16 ਅਗਸਤ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ) – ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਇਕ ਛੱਤ ਹੇਠਾਂ ਸਰਬੋਤਮ ਸਿਹਤ ਸਹੂਲਤਾਂ ...

ਪੂਰੀ ਖ਼ਬਰ »

ਸੁਤੰਤਰਤਾ ਸੰਗਰਾਮੀਆਂ ਦੇ ਪਰਿਵਾਰਾਂ ਨੇ ਆਜ਼ਾਦੀ ਸਮਾਗਮ ਦਾ ਕੀਤਾ ਬਾਈਕਾਟ

ਅੱਜ ਜਦੋਂ ਆਜ਼ਾਦੀ ਦੀ 76 ਵੀ ਵਰੇ੍ਹਗੰਢ ਮਨਾਈ ਜਾ ਰਹੀ ਸੀ ਤੇ ਇਸ ਸਮਾਗਮ ਵਿਚ ਸ਼ਾਮਲ ਹੋਣ ਲਈ ਸੁਤੰਤਰਤਾ ਸੰਗਰਾਮੀਆਂ ਦੇ ਪਰਿਵਾਰਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਉਨ੍ਹਾਂ ਦਾ ਮਾਣ ਸਨਮਾਨ ਕਰਨ ਲਈ ਵਿਸ਼ੇਸ਼ ਸੱਦਾ ਪੱਤਰ ਦਿੱਤਾ ਗਿਆ ਸੀ ਪਰ ਜਦੋਂ ਹੀ ਇਹ ...

ਪੂਰੀ ਖ਼ਬਰ »

ਵੱਖ-ਵੱਖ ਥਾਵਾਂ 'ਤੇ ਦੇਸ਼ ਦਾ ਆਜ਼ਾਦੀ ਦਿਹਾੜਾ ਧੂਮਧਾਮ ਨਾਲ ਮਨਾਇਆ

ਬਾਘਾ ਪੁਰਾਣਾ ਵਿਖੇ ਤਹਿਸੀਲ ਪੱਧਰੀ ਸੁਤੰਤਰਤਾ ਦਿਹਾੜਾ ਮਨਾਇਆ
ਬਾਘਾ ਪੁਰਾਣਾ, 16 ਅਗਸਤ (ਕਿ੍ਸ਼ਨ ਸਿੰਗਲਾ)-ਤਹਿਸੀਲ ਪੱਧਰੀ ਸੁਤੰਤਰਤਾ ਦਿਹਾੜਾ (15 ਅਗਸਤ) ਨਵੀਂ ਦਾਣਾ ਮੰਡੀ ਵਿਖੇ ਨਗਰ ਕੌਂਸਲ ਦੀ ਟੀਮ ਅਤੇ ਬਲਕਰਨ ਸਿੰਘ ਐਕਸਾਈਜ਼ ਇੰਸਪੈਕਟਰ ਦੇ ਪ੍ਰਬੰਧਾਂ ਹੇਠ ਅਤੇ ਹੋਰਨਾਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਸਹਿਯੋਗ ਨਾਲ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਮੁੱਖ ਮਹਿਮਾਨ ਪਵਨ ਕੁਮਾਰ ਗੁਲਾਟੀ ਤਹਿਸੀਲਦਾਰ ਵਲੋਂ ਅਦਾ ਕੀਤੀ ਗਈ | ਰਾਸ਼ਟਰੀ ਗੀਤ ਦਾ ਉਚਾਰਨ ਕੀਤਾ ਗਿਆ ਤੇ ਪੁਲਿਸ ਦੀ ਟੁਕੜੀ ਵਲੋਂ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ ਗਈ | ਮੁੱਖ ਮਹਿਮਾਨ ਪਵਨ ਕੁਮਾਰ ਗੁਲਾਟੀ ਤਹਿਸੀਲਦਾਰ ਵਲੋਂ ਪਰੇਡ ਦਾ ਨਿਰੀਖਣ ਕਰਨ ਉਪਰੰਤ ਆਪਣਾ ਸੰਦੇਸ਼ ਪੜ੍ਹ ਕੇ ਸੁਣਾਇਆ ਅਤੇ ਆਜ਼ਾਦੀ ਦਿਹਾੜਾ ਦੀਆਂ ਵਧਾਈਆਂ ਦਿੱਤੀਆਂ | ਸਨਮਾਨ ਸਮਾਰੋਹ ਵਿਚ ਮੁੱਖ ਮਹਿਮਾਨ ਪਵਨ ਕੁਮਾਰ ਗੁਲਾਟੀ ਤਹਿਸੀਲਦਾਰ, ਵਿਧਾਇਕ ਅੰਮਿ੍ਤਪਾਲ ਸਿੰਘ ਵਲੋਂ ਦੇਸ਼ ਦੀ ਆਜ਼ਾਦੀ ਵਿਚ ਯੋਗਦਾਨ ਪਾਉਣ ਵਾਲੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਲੋਈਆਂ ਅਤੇ ਲੱਡੂਆਂ ਦੇ ਡੱਬੇ ਦੇ ਕੇ ਅਤੇ ਵੱਖ-ਵੱਖ ਖੇਤਰਾਂ ਵਿਚ ਪ੍ਰਾਪਤੀਆਂ ਕਰਨ ਵਾਲੇ ਅਧਿਕਾਰੀਆਂ, ਕਰਮਚਾਰੀਆਂ, ਪੜ੍ਹਾਈ ਵਿਚ ਮੱਲ੍ਹਾਂ ਮਾਰਨ ਵਾਲੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨ ਵਾਲੇ ਬੱਚਿਆਂ ਨੂੰ ਸਨਮਾਨ ਚਿੰਨ੍ਹ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ | ਅੰਤ ਵਿਚ ਪ੍ਰਬੰਧਕਾਂ ਵਲੋਂ ਵਿਧਾਇਕ ਅੰਮਿ੍ਤਪਾਲ ਸਿੰਘ ਸੁਖਾਨੰਦ, ਮੁੱਖ ਮਹਿਮਾਨ ਤਹਿਸੀਲਦਾਰ ਪਵਨ ਕੁਮਾਰ ਗੁਲਾਟੀ ਨੂੰ ਵੀ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮਾਣਯੋਗ ਜੱਜ ਰਵਨੀਤ ਸਿੰਘ, ਮਾਣਯੋਗ ਜੱਜ ਕੌਸ਼ਲ ਸੰਗਮ, ਐਕਸਾਈਜ਼ ਇੰਸਪੈਕਟ ਬਲਕਰਨ ਸਿੰਘ, ਐਸ.ਡੀ.ਓ. ਸੁਖਦੀਪ ਸਿੰਘ, ਸੈਨੇਟਰੀ ਇੰਸ: ਦੀਪਕ ਕੁਮਾਰ, ਇੰਸਪੈਕਟਰ ਜਗਜੀਤ ਸਿੰਘ ਸੰਧੂ, ਰੀਡਰ ਅਮਰਜੀਤ ਸਿੰਘ, ਬਿਮਲ ਸਿੰਗਲਾ, ਸੁਸ਼ੀਲ ਕੁਮਾਰ ਬੀ.ਪੀ.ਈ.ਓ., ਪਟਵਾਰੀ ਸੰਨਪ੍ਰੀਤ ਸਿੰਘ, ਪਟਵਾਰੀ ਸੰਦੀਪ ਕੁਮਾਰ, ਰਾਮ ਗੁਪਤਾ ਸ਼੍ਰੀ ਬਾਬਾ ਜੀ ਸੀਮੈਂਟ ਫੈਕਟਰੀ ਵਾਲੇ, ਐਡਵੋਕੇਟ ਅਮਿੱਤ ਗੋਇਲ, ਪਵਨ ਗੁਪਤਾ, ਰਮਨ ਕੁਮਾਰ ਰਿੰਪੀ ਮਿੱਤਲ, ਰਿਟਾ: ਕਾਨੂੰਗੋ ਭੂਸ਼ਨ ਕੁਮਾਰ ਗੋਇਲ, ਨਾਮਦਾਰ ਸਿੰਘ ਬਰਾੜ ਜੈਮਲਵਾਲਾ, ਪਿ੍ੰ: ਮਨਜੀਤ ਸਿੰਘ ਰਾਜੇਆਣਾ, ਗਗਨ ਬਰਾੜ ਰਾਜੇਆਣਾ, ਇੰਚ: ਸੰਜੀਵ ਭੰਡਾਰੀ ਸਰਕਾਰੀ ਕੰਨਿਆ ਸਕੂਲ, ਬਿੱਟੂ ਮਿੱਤਲ, ਸੋਨੀ ਮਾੜੀ ਮੁਸਤਫਾ, ਗੁਰਪ੍ਰੀਤ ਸਿੰਘ ਲਧਾਈਕੇ, ਵਿੱਕੀ ਸੁਖਾਨੰਦ, ਜਸ਼ਨ ਗੋਂਦਾਰਾ, ਧਰਮਿੰਦਰ ਰਖਰਾ, ਜਗਜੀਤ ਸਿੰਘ ਸੀਰਾ, ਮਾਨ ਕੋਟਲੇ ਵਾਲਾ, ਸਟੇਜ ਸੈਕਟਰੀ ਨਵਦੀਪ ਸ਼ਰਮਾ ਆਦਿ ਹਾਜ਼ਰ ਸਨ |
ਪੰਜਾਬ ਕੋ-ਐਜੂਕੇਸ਼ਨ ਸਕੂਲ ਬਾਘਾ ਪੁਰਾਣਾ ਵਿਖੇ ਆਜ਼ਾਦੀ ਦਿਹਾੜਾ ਮਨਾਇਆ
ਇਲਾਕੇ ਦੀ ਨਾਮਵਰ ਸੰਸਥਾ ਪੰਜਾਬ ਕੋ-ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਬਾਘਾ ਪੁਰਾਣਾ ਵਿਖੇ ਆਜ਼ਾਦੀ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਪਿੰ੍ਰ: ਗੁਰਦੇਵ ਸਿੰਘ ਨੇ ਅਦਾ ਕੀਤੀ | ਉਪਰੰਤ ਵਿਦਿਆਰਥੀਆਂ ਦੇ ਰਾਸ਼ਟਰੀ ਗੀਤ ਗਾਇਆ ਅਤੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ ਗਾ ਕੇ ਮਾਹੌਲ ਨੂੰ ਤਿਰੰਗੇ ਵਾਂਗ ਰੰਗਲਾ ਕਰ ਦਿੱਤਾ | ਪਿੰ੍ਰ: ਗੁਰਦੇਵ ਸਿੰਘ ਤੇ ਡਾਇਰੈਕਟਰ ਸੰਦੀਪ ਮਹਿਤਾ ਨੇ ਵਿਦਿਆਰਥੀਆਂ ਨੂੰ ਭਾਸ਼ਣ ਵਿਚ ਦੱਸਿਆ ਕਿ ਕਿਵੇਂ ਦੇਸ਼ ਨੂੰ ਸ਼ਹੀਦਾਂ ਦੀਆਂ ਕੁਰਬਾਨੀਆਂ ਨਾਲ ਆਜ਼ਾਦੀ ਪ੍ਰਾਪਤ ਹੋਈ | ਕੋਆਰਡੀਨੇਟਰ ਮੁਕੇਸ਼ ਅਰੋੜਾ ਨੇ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹੋਏ ਦੱਸਿਆ ਕਿ ਆਜ਼ਾਦੀ ਬਹੁਤ ਜੱਦੋ-ਜਹਿਦ ਨਾਲ ਪ੍ਰਾਪਤ ਹੋਈ ਹੈ ਤਾਂ ਹੀ ਅਸੀਂ ਅੱਜ ਲੋਕਤੰਤਰ ਦਾ ਅਧਿਕਾਰ ਪ੍ਰਾਪਤ ਕਰ ਸਕੇ ਹਾਂ | ਇਸ ਮੌਕੇ ਪਿ੍ੰਸੀਪਲ ਮੈਡਮ ਪਰਮਿੰਦਰ ਕੌਰ, ਮੈਡਮ ਸੁਧਾ ਮਹਿਤਾ, ਪ੍ਰਵੀਨ ਤੁਲੀ, ਦੀਪਿਕਾ ਮਨਚੰਦਾ, ਕੋਆਰਡੀਨੇਟਰ ਮਨਜੀਤ ਕੌਰ ਭੁੱਲਰ ਅਤੇ ਸਕੂਲ ਦੇ ਵਿਦਿਆਰਥੀ ਅਤੇ ਸਟਾਫ ਹਾਜ਼ਰ ਸਨ |
ਏਾਜਲ ਹਾਰਟ ਕਾਨਵੈਂਟ ਸਕੂਲ ਧਰਮਕੋਟ ਵਿਖੇ ਆਜ਼ਾਦੀ ਦਿਹਾੜਾ ਮਨਾਇਆ
ਧਰਮਕੋਟ, (ਪਰਮਜੀਤ ਸਿੰਘ)-ਧਰਮਕੋਟ ਹਲਕੇ ਦੀ ਨਾਮਵਰ ਸੰਸਥਾ ਏਾਜਲ ਹਾਰਟ ਕਾਨਵੈਂਟ ਸਕੂਲ ਨੇ 75ਵਾਂ ਸੁਤੰਤਰਤਾ ਦਿਹਾੜਾ ਸਕੂਲ ਵਿਚ ਬੜੇ ਉਤਸ਼ਾਹ ਨਾਲ ਮਨਾਇਆ | ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ ਅਤੇ ਤਿਰੰਗਾ ਲਹਿਰਾ ਕੇ ਆਪਣੇ ਦੇਸ਼ ਪ੍ਰਤੀ ਸੱਚੇ ਪਿਆਰ ਦਾ ਇਜ਼ਹਾਰ ਕੀਤਾ | ਡਾਇਰੈਕਟਰ ਡਾ: ਅਸ਼ੋਕ ਸ਼ਰਮਾ, ਚੇਅਰਮੈਨ ਐਡਵੋਕੇਟ ਕਰਨ ਸ਼ਰਮਾ, ਮੈਨੇਜਰ ਡਾ: ਸੰਜੀਵ ਸ਼ਰਮਾ ਅਤੇ ਪਿ੍ੰ. ਮਿਸ ਅੰਮਿ੍ਤਾ ਸਿੰਘ ਨੇ 75ਵੇਂ ਸੁਤੰਤਰਤਾ ਦਿਹਾੜਾ ਦੀ ਸਾਰਿਆਂ ਨੂੰ ਵਧਾਈ ਦਿੱਤੀ |
ਐਸ.ਐਫ.ਸੀ. ਸਕੂਲ ਜਲਾਲਾਬਾਦ ਨੇ ਮਨਾਇਆ ਆਜ਼ਾਦੀ ਦਿਹਾੜਾ
ਐਸ. ਐਫ. ਸੀ. ਪਬਲਿਕ ਸਕੂਲ ਜਲਾਲਾਬਾਦ ਫਤਿਹਗੜ੍ਹ ਕੋਰੋਟਾਣਾ ਦੇ ਵਿਹੜੇ ਵਿਚ ਮਨਾਏ ਗਏ ਗਣਤੰਤਰ ਦਿਹਾੜਾ ਦੌਰਾਨ ਪ੍ਰੋਗਰਾਮ ਦੀ ਸ਼ੁਰੂਆਤ ਵਿਦਿਆਰਥੀਆਂ ਵਲੋਂ ਬੈਂਡ ਵਜਾ ਕੇ ਕੀਤੀ ਗਈ | ਸਕੂਲ ਦੇ ਡਾਇਰੈਕਟਰ ਅਭਿਸ਼ੇਕ ਜਿੰਦਲ ਅਤੇ ਪਿ੍ੰਸੀਪਲ ਸ਼ੀਨਮ ਜਿੰਦਲ ਨੇ ਸਾਰਿਆਂ ਨੂੰ ਸੁਤੰਤਰਤਾ ਦਿਹਾੜਾ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਜਿੱਥੇ 75 ਵਰਿ੍ਹਆਂ ਦਾ ਇਹ ਸਫ਼ਰ ਮਾਣਮੱਤਾ ਅਤੇ ਕਈ ਤਰ੍ਹਾਂ ਦੀਆਂ ਪ੍ਰਾਪਤੀਆਂ ਨਾਲ ਭਰਿਆ ਹੋਇਆ ਹੈ ਉੱਥੇ ਇਸ ਵਿਚ ਸਾਡੀਆਂ ਪ੍ਰਾਪਤੀਆਂ, ਘਾਟਾਂ, ਕਮੀਆਂ ਅਤੇ ਕਈ ਤਰ੍ਹਾਂ ਦੇ ਦੁਖਾਂਤ ਵੀ ਸ਼ਾਮਿਲ ਹਨ | ਆਉਣ ਵਾਲਾ ਸਮਾਂ ਚੁਣੌਤੀਆਂ ਭਰਿਆ ਹੈ ਜੋ ਲੋਕਾਂ ਦੇ ਸਮੂਹਿਕ ਸਿਰੜ ਤੇ ਸਮਝ ਦੇ ਇਮਤਿਹਾਨ ਲੈਣ ਵਾਲਾ ਹੋਵੇਗਾ | ਅੱਜ ਦਾ ਦਿਨ ਜਮਹੂਰੀਅਤ ਅਤੇ ਸੰਵਿਧਾਨ ਵਿਚ ਆਪਣਾ ਵਿਸ਼ਵਾਸ ਦਿ੍ੜ੍ਹ ਕਰਦੇ ਹੋਏ ਸਾਹਮਣੇ ਦਿਸ ਰਹੀਆਂ ਚੁਨੌਤੀਆਂ ਨੂੰ ਸਾਂਝੀਵਾਲਤਾ ਦੇ ਜਜ਼ਬੇ ਨਾਲ ਨਜਿੱਠਣ ਦਾ ਅਹਿਦ ਕਰਨ ਦਾ ਦਿਨ ਹੈ |
ਯੂ. ਕੇ. ਇੰਟਰਨੈਸ਼ਨਲ ਸਕੂਲ ਵਿਚ ਮਨਾਇਆ ਆਜ਼ਾਦੀ ਦਿਹਾੜਾ
ਇਲਾਕਾ ਧਰਮਕੋਟ ਦੀ ਨਾਮਵਰ ਸੰਸਥਾ ਯੂ. ਕੇ. ਇੰਟਰਨੈਸ਼ਨਲ ਸਕੂਲ ਵਿਚ 75ਵਾਂ ਆਜ਼ਾਦੀ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ | ਜਿਸ ਵਿਚ ਬੱਚਿਆਂ ਵਲੋਂ ਸਮਾਗਮ ਦੀ ਸ਼ੁਰੂਆਤ ਦੇਸ਼ ਭਗਤੀ ਦੇ ਗੀਤ ਤੋਂ ਕੀਤੀ ਗਈ | ਪਿ੍ੰਸੀਪਲ ਮੈਡਮ ਡਾ. ਰਾਜਵਿੰਦਰ ਕੌਰ ਨੇ ਬੱਚਿਆਂ ਨੂੰ ਦੇਸ਼ ਲਈ ਆਪਣੀਆਂ ਕੁਰਬਾਨੀਆਂ ਦੇਣ ਵਾਲੇ ਦੇਸ਼ ਭਗਤਾਂ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ | ਉਨ੍ਹਾਂ ਨੇ ਕਿਹਾ ਕਿ ਭਾਵੇਂ ਅੱਜ ਸਾਡਾ ਦੇਸ਼ ਆਜ਼ਾਦ ਹੋ ਚੁੱਕਾ ਹਾਂ ਪਰ ਫਿਰ ਵੀ ਸਾਡੇ ਸਮਾਜ ਵਿਚ ਨਸ਼ੇ ਵਰਗੀਆਂ ਕੁਰੀਤੀਆਂ, ਭਿ੍ਸ਼ਟਾਚਾਰੀ ਵਰਗੀਆਂ ਬਿਮਾਰੀਆਂ ਅੱਜ ਵੀ ਫੈਲੀਆਂ ਹੋਈਆਂ ਹਨ | ਸਾਨੂੰ ਸਾਰਿਆਂ ਨੂੰ ਮਿਲ ਕੇ ਇਹੋ ਜਿਹੀਆਂ ਕੁਰੀਤੀਆਂ ਨੂੰ ਦੂਰ ਕਰਨਾ ਚਾਹੀਦਾ ਹੈ | ਉਨ੍ਹਾਂ ਨੇ ਬੱਚਿਆਂ ਨੂੰ ਉਨ੍ਹਾਂ ਦੇਸ਼ ਭਗਤਾਂ ਦੀਆਂ ਸਿੱਖਿਆਵਾਂ ਤੇ ਚੱਲਣ ਦੀ ਪ੍ਰੇਰਨਾ ਦਿੱਤੀ | ਇਸ ਮੌਕੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਰਾਣਾ ਬਾਸੀ, ਕੁਲਵੰਤ ਸਿੰਘ ਚੀਮਾ, ਬਲਿਹਾਰ ਸਿੰਘ, ਬਲਕਾਰ ਸਿੰਘ ਅਤੇ ਸਮੂਹ ਸਟਾਫ ਮੈਂਬਰ ਸ਼ਾਮਿਲ ਸਨ |
ਆਕਸਫੋਰਡ ਸਕੂਲ ਵਿਚ ਆਜ਼ਾਦੀ ਦਿਹਾੜਾ ਮਨਾਇਆ ਗਿਆ
ਮੋਗਾ, (ਜਸਪਾਲ ਸਿੰਘ ਬੱਬੀ)-ਆਕਸਫੋਰਡ ਸਕੂਲ ਮੋਗਾ ਵਿਚ ਆਜ਼ਾਦੀ ਦਿਹਾੜਾ ਮਨਾਇਆ ਗਿਆ | ਸਮਾਗਮ ਦੀ ਸ਼ੁਰੂਆਤ ਰਾਸ਼ਟਰੀ ਗੀਤ ਦੇ ਨਾਲ ਕੀਤੀ ਗਈ | ਜਿਸ ਮੌਕੇ ਸਕੂਲ ਡਾਇਰੈਕਟਰ ਡਾ. ਸੁਖਮਨ ਸਿੱਧੂ ਵਲੋਂ ਝੰਡਾ ਲਹਿਰਾਇਆ ਗਿਆ | ਬੱਚਿਆਂ ਨੇ ਸਕੂਲ ਡਾਂਸ ਮਾਸਟਰ ਗੁਰਪ੍ਰੀਤ ਸਿੰਘ ਦੀ ਸਰਪ੍ਰਸਤੀ ਹੇਠ ਦੇਸ਼ ਭਗਤੀ ਦੀ ਭਾਵਨਾ ਦਰਸਾਉਂਦੇ ਨਾਚ, ਕੋਰਿਓਗ੍ਰਾਫੀ ਅਤੇ ਨਾਟਕੀ ਰੁਪਾਂਤਨ ਰਾਹੀਂ ਸਵਤੰਤਰਤਾ ਸੈਨਾਨੀਆਂ ਨੂੰ ਸ਼ਰਧਾ ਦੇ ਫ਼ੁਲ ਭੇਟ ਕੀਤੇ | ਸਕੂਲ ਚੇਅਰਮੈਨ ਗੁਰਪ੍ਰੀਤ ਸਿੰਘ ਸਿੱਧੂ ਨੇ ਬੱਚਿਆਂ ਨੂੰ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਣ ਲਈ ਅਤੇ ਹਮੇਸ਼ਾ ਇਕ ਚੰਗਾ ਨਾਗਰਿਕ ਬਣ ਕੇ ਆਪਣੇ ਦੇਸ ਦੀ ਸੇਵਾ ਕਰਨ ਲਈ ਹਰ ਸੰਭਵ ਯਤਨ ਕਰਨ ਲਈ ਕਿਹਾ | ਇਸ ਮੌਕੇ ਤੇ ਪਿ੍ੰਸੀਪਲ ਹਰਪ੍ਰੀਤ ਕੌਰ ਸਾਹਨੀ, ਰਮਨਦੀਪ ਕੌਰ ਗਿੱਲ, ਸੰਦੀਪ ਕੌਰ, ਸੀਨਮ ਅਤੇ ਸਟਾਫ ਮੈਂਬਰ ਹਾਜ਼ਰ ਸਨ |
ਨਗਰ ਨਿਗਮ ਮੋਗਾ ਵਿਚ ਆਜ਼ਾਦੀ ਦਿਹਾੜਾ ਮਨਾਇਆ ਗਿਆ
ਨਗਰ ਨਿਗਮ ਮੋਗਾ ਆਜ਼ਾਦੀ ਦਿਹਾੜਾ ਮੌਕੇ ਜਯੋਤੀ ਬਾਲਾ ਮੱਟੂ.ਪੀ.ਸੀ.ਐਸ. ਕਮਿਸ਼ਨਰ ਨਗਰ ਨਿਗਮ ਮੋਗਾ ਵਲੋਂ ਮੁੱਖ ਮਹਿਮਾਨ ਨੀਤੀਕਾ ਭੱਲਾ ਮੇਅਰ ਨਗਰ ਨਿਗਮ ਅਤੇ ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸ਼ਰਮਾ, ਡਿਪਟੀ ਮੇਅਰ ਅਸ਼ੋਕ ਧਮੀਜਾ ਦਾ ਸਮਾਗਮ ਵਿਚ ਪੁੱਜਣ 'ਤੇ ਫੁੱਲਾਂ ਦਾ ਗੁਲਦਸਤਾ ਦੇ ਕੇ ਜੀ ਆਇਆਂ ਕਿਹਾ | ਇਸ ਮੌਕੇ ਮੁੱਖ ਮਹਿਮਾਨ ਨੀਤੀਕਾ ਭੱਲਾ ਮੇਅਰ ਨੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ | ਉਨ੍ਹਾਂ ਪੁਲਿਸ ਅਤੇ ਫਾਇਰ ਸ਼ਾਖਾ ਦੇ ਕਰਮਚਾਰੀਆਂ, ਗਾਰਦ ਪਰੇਡ ਦਾ ਨਰੀਖਣ ਕੀਤਾ | ਇਸ ਮੌਕੇ ਮੁੱਖ ਮਹਿਮਾਨ ਮੇਅਰ ਨੀਤੀਕਾ ਭੱਲਾ ਅਤੇ ਜਯੋਤੀ ਬਾਲਾ ਮੱਟੂ.ਪੀ.ਸੀ.ਐਸ.. ਕਮਿਸ਼ਨਰ ਨਗਰ ਨਿਗਮ ਮੋਗਾ ਸ਼ਹਿਰ ਵਾਸੀਆਂ ਨੂੰ ਸੁਤੰਤਰਤਾ ਦਿਹਾੜਾ ਦੀਆਂ ਵਧਾਈਆਂ ਦਿੱਤੀਆਂ | ਉਨ੍ਹਾਂ ਨਗਰ ਨਿਗਮ ਦੇ ਕਰਮਚਾਰੀਆਂ ਸਫ਼ਾਈ-ਸੇਵਕ/ਸੀਵਰਮੈਨਾਂ ਆਦਿ ਵਲੋਂ ਆਪਣੀ ਆਪਣੀ ਡਿਊਟੀਆਂ ਸਹੀ ਢੰਗ ਨਾਲ ਕਰਨ ਲਈ ਸ਼ਲਾਘਾ ਕੀਤੀ | ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਮੋਗਾ ਦੇ ਬੱਚਿਆਂ ਵਲੋਂ ਰਾਸ਼ਟਰੀ ਗੀਤ ਗਾਇਣ ਕੀਤਾ | ਇਸ ਸਮਾਗਮ ਵਿਚ ਇਕ ਛੋਟੀ ਬੱਚੀ ਸਿ੍ਸ਼ਟੀ ਵਲੋਂ ਦੇਸ਼ ਭਗਤੀ ਨਾਲ ਭਰੀ ਸਪੀਚ ਬੋਲੀ ਗਈ ਅਤੇ ਪਰਬ ਬਾਂਸਲ ਵਲੋਂ ਹਰ ਘਰ ਵਿਚ ਝੰਡੇ ਦੇ ਨਾਲ ਇਕ ਬੂਟਾ ਲਗਾਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਤੇ ਨੀਤੀਕਾ ਭਲਾ ਮੇਅਰ, ਜਯੋਤੀ ਬਾਲਾ ਮੱਟੂ ਪੀ.ਸੀ.ਐਸ..ਕਮਿਸ਼ਨਰ ਵੱਲੋਂ ਨਗਰ ਨਿਗਮ ਦੇ ਹਰੇਕ ਸ਼ਾਖਾ ਵਿਚ ਚੰਗੀ ਸੇਵਾਵਾਂ ਦੇਣ ਵਾਲੇ ਕਰਮਚਾਰੀਆਂ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਨਗਰ ਨਿਗਮ ਦੇ ਵੱਖ ਵੱਖ ਵਾਰਡਾਂ ਦੇ ਕੌਂਸਲਰ, ਵਿਜੇ ਖੁਰਾਨਾ, ਪ੍ਰਵੀਨ ਮੱਕੜ, ਤਰਸੇਮ ਸਿੰਘ, ਕਿਰਨ ਹੁੰਦਲ, ਕੌਂਸਲਰ ਰੀਮਾ ਸੂਦ, ਵਰਿੰਦਰ ਕੌਰ, ਗੌਰਵ ਗੁਪਤਾ ਕੌਂਸਲਰ, ਕੌਂਸਲਰ ਬੂਟਾ ਸਿੰਘ, ਕੌਂਸਲਰ ਰੇਨੂ, ਕੌਂਸਲਰ ਹਰੀ ਰਾਮ, ਕੌਂਸਲਰ ਬਲਜੀਤ ਸਿੰਘ, ਵਿਕਰਮਜੀਤ ਸਿੰਘ ਘਾਤੀ ਕੌਂਸਲਰ, ਦਫਤਰੀ ਸਟਾਫ ਵਿਚੋਂ ਨਿਗਰਾਨ ਇੰਜੀਨੀਅਰ ਕਿਸ਼ੋਰ ਬਾਂਸਲ, ਪ੍ਰਵੀਨ ਸਿੰਗਲਾ, ਐਕਸੀਅਨ ਏਕਜੋਤ ਸਿੰਘ, ਸੁਪਰਡੰਟ ਬਲਜੀਤ ਸਿੰਘ ਢਿੱਲੋਂ, ਸੁਪਰਡੈਂਟ ਰਮਨਦੀਪ ਕੌਰ ਗਿੱਲ, ਬਾਲਜੀਤ ਸਿੰਘ ਸੁਪਰਡੈਂਟ, ਹਾਰਟੀਕਲਚਰ ਜੇ.ਈ., ਹਰਸਿਮਰਤ ਕੌਰ, ਇੰਸਪੈਕਟਰ ਰਜਿੰਦਰ ਨੰਦਾ, ਸੇਵਕ ਰਾਮ ਫ਼ੌਜੀ ਪ੍ਰਧਾਨ ਮਿੳਾੂਸੀਪਲ ਇੰਪਲਾਈਜ਼ ਫੈਡਰੇਸ਼ਨ ਯੂਨੀਅਨ, ਅਹੁਦੇਦਾਰ ਕਰਮਚਾਰੀ ਅਧਿਕਾਰੀ ਸ਼ਾਮਿਲ ਰਹੇ |
ਆਜ਼ਾਦੀ ਦਿਹਾੜਾ ਖੂਨਦਾਨ ਕੈਂਪ ਲਗਾ ਕੇ ਮਨਾਇਆ
ਖਟੀਕ ਮਹਾਂਸਭਾ ਮੋਗਾ ਵਲੋਂ ਆਜ਼ਾਦੀ ਦੇ ਅੰਮਿ੍ਤ ਮਹਾਂਉਤਸਵ ਮੌਕੇ ਡੇਰਾ ਪੀਰ ਬਾਬਾ ਬੁੱਕਣ ਵਾਲਾ ਰੋਡ ਮੋਗਾ ਵਿਖੇ ਖੂਨਦਾਨ ਕੈਂਪ ਲਾਇਆ ਗਿਆ | ਜਿਸ ਦਾ ਉਦਘਾਟਨ ਮੋਗਾ ਦੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕੀਤਾ | ਉਨ੍ਹਾਂ 75 ਖੂਨਦਾਨੀਆਂ ਨੂੰ ਬੈਜ ਲਗਾਏ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ | ਉਨ੍ਹਾਂ ਕਿਹਾ ਕਿ ਇਸ ਆਜ਼ਾਦੀ ਨੂੰ ਸਾਂਭਣਾ ਅਤੇ ਆਮ ਲੋਕਾਂ ਦੇ ਹੱਕ ਵਿਚ ਭੁਗਤਣ ਲਈ ਤਰਾਸ਼ਣਾ ਨੌਜਵਾਨਾਂ ਲਈ ਵੱਡੀ ਚੁਨੌਤੀ ਹੈ | ਇਸ ਮੌਕੇ ਰੂਰਲ ਐਨ. ਜੀ. ਓ. ਮੋਗਾ ਦੇ ਚੇਅਰਮੈਨ ਮਹਿੰਦਰਪਾਲ ਲੂੰਬਾ ਨੇ ਨੌਜਵਾਨਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਆਮ ਆਦਮੀ ਪਾਰਟੀ ਦੇ ਸਟੇਟ ਜਾਇੰਟ ਸਕੱਤਰ ਨਰੇਸ਼ ਚਾਵਲਾ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਆਜ਼ਾਦੀ ਦਿਹਾੜਾ ਦੀਆਂ ਮੁਬਾਰਕਾਂ ਦਿੱਤੀਆਂ | ਇਸ ਮੌਕੇ ਖਟੀਕ ਮਹਾਂਸਭਾ ਮੋਗਾ ਦੇ ਵਾਇਸ ਪ੍ਰਧਾਨ ਸੁਰਿੰਦਰ ਖੰਨਾ ਨੇ ਮੁੱਖ ਮਹਿਮਾਨ ਡਾ. ਅਮਨ ਅਰੋੜਾ, ਨਰੇਸ਼ ਚਾਵਲਾ ਅਤੇ ਮਹਿੰਦਰਪਾਲ ਲੂੰਬਾ ਸਮੇਤ ਸਾਰੇ ਸਹਿਯੋਗੀ ਸੱਜਣਾਂ ਦਾ ਧੰਨਵਾਦ ਕੀਤਾ | ਇਸ ਮੌਕੇ ਕੈਸ਼ੀਅਰ ਕਿ੍ਸ਼ਨ ਕੁਮਾਰ ਬਾਗੜੀ, ਸੰਨੀ ਕੁਮਾਰ ਪਵਾਰ, ਕਨ੍ਹਈਆ ਲਾਲ ਬਾਗੋਰੀਆ, ਰਵੀ ਖੰਨਾ, ਪਵਨ ਖੰਨਾ, ਹੁਕਮ ਚੰਦ ਚਾਵਲਾ, ਵਿਸ਼ੇਸ਼ ਸਹਿਯੋਗੀ ਮਹਿੰਦਰਪਾਲ ਲੂੰਬਾ, ਸੁਖਦੇਵ ਸਿੰਘ ਬਰਾੜ, ਰਮੇਸ਼ ਖੋਖਰ ਆੜ੍ਹਤੀਆ ਐਸੋਸੀਏਸ਼ਨ ਸਬਜ਼ੀ ਮੰਡੀ, ਵਿਕੀ ਅਰੋੜਾ ਰਿਤੇਸ਼ ਸੂਦ, ਕਿ੍ਸ਼ਨ ਸੂਦ, ਯੋਗੇਸ਼ ਸ਼ਰਮਾ, ਦਰਸ਼ਨ ਸਿੰਘ ਗਿੱਲ, ਚਮਕੌਰ ਸਿੰਘ ਆਦਿ ਹਾਜ਼ਰ ਸਨ |
ਕਲੇਰ ਇੰਟਰਨੈਸ਼ਨਲ ਸਕੂਲ 'ਚ ਸੁਤੰਤਰਤਾ ਦਿਹਾੜਾ ਮਨਾਇਆ
ਸਮਾਧ ਭਾਈ, (ਜਗਰੂਪ ਸਿੰਘ ਸਰੋਆ)-ਮਾਤਾ ਬਲਜਿੰਦਰ ਕੌਰ ਮੈਮੋਰੀਅਲ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ ਵਿਖੇ ਭਾਰਤ ਨੂੰ ਆਜ਼ਾਦ ਕਰਾਉਣ ਵਾਲੇ ਪਰਵਾਨਿਆਂ ਦੀਆਂ ਸ਼ਹੀਦੀਆਂ ਨੂੰ ਯਾਦ ਕਰਦਿਆਂ ਦੇਸ਼ ਦੇ ਰਾਸ਼ਟਰੀ ਝੰਡੇ ਤਿਰੰਗੇ ਨੂੰ ਸਲਾਮੀ ਦਿੱਤੀ ਗਈ | ਇਸ ਮੌਕੇ ਪਿ੍ੰ. ਸ਼ਸ਼ੀਕਾਂਤ ਵਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ | ਇਸ ਉਪਰੰਤ ਹੋਏ ਇਕ ਸਮਾਗਮ ਦੌਰਾਨ ਸੱਤਵੀਂ ਤੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ਸ਼ਹੀਦਾਂ ਨੂੰ ਸਮਰਪਿਤ ਅਤੇ ਆਜ਼ਾਦੀ ਦਿਹਾੜੇ ਦੀ ਖੁਸ਼ੀ ਵਜੋਂ ਕ੍ਰਾਂਤੀਕਾਰੀ ਗੀਤ, ਕੋਰੀਓਗ੍ਰਾਫੀਆਂ ਤੇ ਸਕਿੱਟਾਂ ਪੇਸ਼ ਕੀਤੀਆਂ | ਚੇਅਰਮੈਨ ਕੁਲਵੰਤ ਸਿੰਘ ਮਲੂਕਾ ਨੇ ਵਿਦਿਆਰਥੀਆਂ ਨੂੰ ਆਜ਼ਾਦੀ ਦਿਹਾੜਾ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਤੇ ਵਧਾਈਆਂ ਦਿੱਤੀਆਂ | ਚੇਅਰਪਰਸਨ ਮੈਡਮ ਰਣਧੀਰ ਕੌਰ ਕਲੇਰ, ਸਪੋਰਟਸ ਮੈਨੇਜਰ ਕੋਹੇਨੂਰ ਸਿੱਧੂ, ਮੈਡਮ ਵੀਰ ਦਵਿੰਦਰ ਕੌਰ, ਸੀਨੀਅਰ ਕੁਆਰਡੀਨੇਟਰ ਰਜੀਵ ਸ਼ਰਮਾ,ਮੈਡਮ ਦਮਨਜੋਤ ਕੌਰ, ਮੈਡਮ ਰੁਪਿੰਦਰ ਕੌਰ, ਮੈਡਮ ਕਰਮਜੀਤ ਕੌਰ, ਮੈਡਮ ਮੋਨਿਕਾ ਚਲਾਨਾ, ਲਖਵਿੰਦਰ ਸਿੰਘ, ਗੁਰਵਿੰਦਰ ਸੋਨੂੰ, ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ |
ਸ਼ਹੀਦ ਅਰੂੜ ਸਿੰਘ ਦੇ ਸਥਾਨ ਤੇ ਰਾਸ਼ਟਰੀ ਤਿਰੰਗਾ ਝੰਡਾ ਲਹਿਰਾਇਆ
ਨੱਥੂਵਾਲਾ ਗਰਬੀ, (ਸਾਧੂ ਰਾਮ ਲੰਗੇਆਣਾ)-ਗਰਾਮ ਪੰਚਾਇਤ ਲੰਗੇਆਣਾ ਕਲਾਂ ਵਲੋਂ 75ਵਾਂ ਆਜ਼ਾਦੀ ਦਿਹਾੜਾ ਪਿੰਡ ਦੇ ਸ਼ਹੀਦ ਅਰੂੜ ਸਿੰਘ ਦੇ ਸਥਾਨ ਸਾਂਝਾ ਜਲ ਤਲਾਬ ਵਿਖੇ ਮਨਾਇਆ ਗਿਆ | ਇਸ ਮੌਕੇ ਰਾਸ਼ਟਰੀ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਸ਼ਹੀਦ ਅਰੂੜ ਸਿੰਘ ਦੇ ਪਰਿਵਾਰਕ ਮੈਂਬਰਾਂ ਜੋਗਿੰਦਰ ਸਿੰਘ ਸਾਬਕਾ ਪੰਚ, ਮੇਜਰ ਸਿੰਘ, ਹਰਬੰਸ ਸਿੰਘ ਅਤੇ ਜਗਸੀਰ ਸਿੰਘ ਵਲੋਂ ਸਾਂਝੇ ਤੌਰ 'ਤੇ ਨਿਭਾਈ ਗਈ | ਪ੍ਰਸ਼ਾਸਨ ਵਲੋਂ ਮਨਰੇਗਾ ਸੈਕਟਰੀ ਮਨਜੀਤ ਸਿੰਘ, ਕੁਲਦੀਪ ਸਿੰਘ ਜੇ. ਈ. ਬਲਾਕ ਦਫ਼ਤਰ ਬਾਘਾ ਪੁਰਾਣਾ ਹਾਜ਼ਰ ਸਨ | ਸਕੂਲੀ ਬੱਚਿਆਂ ਵਲੋਂ ਰਾਸ਼ਟਰੀ ਗੀਤ ਗਾਇਣ ਕੀਤਾ ਗਿਆ ਉਪਰੰਤ ਸਰਪੰਚ ਸੁਖਦੇਵ ਸਿੰਘ ਅਤੇ ਕਲੱਬ ਚੇਅਰਮੈਨ ਅਮਰਜੀਤ ਸਿੰਘ ਬਰਾੜ ਵਲੋਂ ਆਜ਼ਾਦੀ ਦਿਹਾੜਾ ਦੇ ਸ਼ੁਭ ਅਵਸਰ ਅਤੇ ਸ਼ਹੀਦ ਅਰੂੜ ਸਿੰਘ ਦੀਆਂ ਸ਼ਹਾਦਤਾਂ ਬਾਰੇ ਜਾਣਕਾਰੀ ਦਿੱਤੀ ਗਈ | ਇਸ ਮੌਕੇ ਜੀ. ਓ. ਜੀ. ਸਤਵਿੰਦਰ ਸਿੰਘ, ਪੂਰਨ ਸਿੰਘ ਫ਼ੌਜੀ, ਉਪਕਾਰ ਸਿੰਘ ਫ਼ੌਜੀ, ਪੰਚ ਕੁਲਦੀਪ ਸਿੰਘ, ਪੰਚ ਨਿਰਮਲ ਸਿੰਘ, ਪੰਚ ਜੁਗਰਾਜ ਸਿੰਘ, ਪੰਚ ਹਰਪ੍ਰੀਤ ਸਿੰਘ, ਪੰਚ ਗੁਰਤੇਜ ਸਿੰਘ, ਪ੍ਰਧਾਨ ਜਗਰੂਪ ਸਿੰਘ, ਪੰਚ ਬਲਰਾਜ ਸਿੰਘ, ਨੰਬਰਦਾਰ ਹਰਦੇਵ ਸਿੰਘ, ਮਲਕੀਤ ਚੰਦ, ਨੈਬ ਸਿੰਘ, ਜਸਵੰਤ ਸਿੰਘ, ਮਾਸਟਰ ਸਰਬਜੀਤ ਸਿੰਘ, ਸਾਬਕਾ ਕਲੱਬ ਪ੍ਰਧਾਨ ਗੁਰਦੇਵ ਸਿੰਘ, ਪੰਚ ਚਰਨ ਸਿੰਘ, ਸੁਖਦੇਵ ਸਿੰਘ ਸੁੱਖਾ ਅਤੇ ਬਾਕੀ ਪਤਵੰਤੇ ਹਾਜ਼ਰ ਸਨ |
ਗੁਰੂ ਤੇਗ ਬਹਾਦਰ ਗੜ੍ਹ ਸਕੂਲ ਰੋਡੇ ਵਿਖੇ ਆਜ਼ਾਦੀ ਦਿਹਾੜਾ ਮਨਾਇਆ
75ਵੇਂ ਆਜ਼ਾਦੀ ਦਿਹਾੜਾ ਦੇ ਮੌਕੇ 'ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਰੂ ਤੇਗ ਬਹਾਦਰ ਗੜ੍ਹ ਵਿਖੇ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਸਮਾਰੋਹ ਵਿਚ ਰਾਸ਼ਟਰੀ ਝੰਡਾ ਸਕੂਲ ਮੁਖੀ ਦਿਲਬਾਗ ਸਿੰਘ ਬਰਾੜ ਅਤੇ ਸਟਾਫ਼ ਮੈਂਬਰਜ਼ ਵਲੋਂ ਲਹਿਰਾਇਆ ਗਿਆ | ਵਿਦਿਆਰਥੀਆਂ ਵਲੋਂ ਸਕਿੱਟਾਂ ਅਤੇ ਕੋਰੀਓਗਰਾਫੀ ਰਾਹੀਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ | ਸਕੂਲ ਮੁਖੀ ਦਿਲਬਾਗ ਸਿੰਘ ਨੇ ਵਿਦਿਆਰਥੀਆਂ ਨੂੰ ਦੇਸ਼ ਦੇ ਚੰਗੇ ਨਾਗਰਿਕ ਬਣ ਕੇ ਆਪਣੇ ਫ਼ਰਜ਼ਾਂ ਅਤੇ ਕਰਤੱਵਾਂ ਨੂੰ ਨਿਭਾਉਣ ਲਈ ਪ੍ਰੇਰਿਤ ਕੀਤਾ | ਇਸ ਸਮੇਂ ਸਕੂਲ ਸਟਾਫ਼ ਮੈਂਬਰ ਗੁਰਮੀਤ ਸਿੰਘ, ਸੁਖਜਿੰਦਰ ਸਿੰਘ, ਸਤਵਿੰਦਰ ਸਿੰਘ, ਜਸਵੀਰ ਸਿੰਘ, ਭੁਪਿੰਦਰ ਸਿੰਘ, ਬਲਵਿੰਦਰ ਸਿੰਘ, ਮੈਡਮ ਨਿਤਾਸ਼ਾ, ਜਸਪ੍ਰੀਤ ਕੌਰ, ਰਜਿੰਦਰ ਕੌਰ, ਸੁਰਿੰਦਰ ਕੌਰ, ਕਿਰਨਦੀਪ ਕੌਰ ਤੇ ਗੁਰਬੀਰ ਕੌਰ ਹਾਜ਼ਰ ਸਨ |
ਵੀਰ ਸਿੰਘ ਸਕੂਲ ਨੱਥੂਵਾਲਾ ਵਿਖੇ ਆਜ਼ਾਦੀ ਦਿਹਾੜਾ ਮਨਾਇਆ ਗਿਆ
ਵੀਰ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਨੱਥੂਵਾਲਾ ਗਰਬੀ ਆਜ਼ਾਦੀ ਦਿਹਾੜਾ ਬੜੀ ਧੂਮ ਧਾਮ ਨਾਲ ਮਨਾਇਆ ਗਿਆ | ਬੱਚਿਆਂ ਨੇ ਕਵਿਤਾ, ਭਾਸ਼ਣ, ਸਕਿੱਟ ਤੇ ਗੀਤ ਗਾ ਕੇ ਆਜ਼ਾਦੀ ਦਿਹਾੜਾ ਵਿਚ ਭਾਗ ਲਿਆ | ਸਕੂਲ ਪਿ੍ੰਸੀਪਲ ਤੇਜਿੰਦਰ ਕੌਰ, ਸਮੂਹ ਸਟਾਫ, ਸਕੂਲ ਪ੍ਰਬੰਧਕ ਕਮੇਟੀ ਨੇ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ | ਚੇਅਰਮੈਨ ਹਰਮਿੰਦਰਪਾਲ ਸਿੰਘ ਗਿੱਲ ਨੇ ਸੰਬੋਧਨ ਰਾਹੀਂ ਨੇ ਕਿਹਾ ਕਿ ਆਜ਼ਾਦੀ ਸਾਡੇ ਲਈ ਇਕ ਅਣਮੁੱਲਾ ਤੋਹਫ਼ਾ ਹੈ ਜੋ ਲੱਖਾਂ ਸ਼ਹਾਦਤਾਂ, ਕੁਰਬਾਨੀਆਂ ਸਦਕਾ ਸਾਨੂੰ ਪ੍ਰਾਪਤ ਹੋਇਆ | ਲੈਕਚਰਾਰ ਜਸਵੀਰ ਸਿੰਘ ਨੇ ਵੀ ਆਜ਼ਾਦੀ ਦਿਹਾੜੇ 'ਤੇ ਚਾਨਣਾ ਪਾਇਆ | ਇਸ ਮੌਕੇ ਪਿ੍ੰਸੀਪਲ ਤੇਜਿੰਦਰ ਕੌਰ ਗਿੱਲ, ਪਿ੍ੰਸੀਪਲ ਭੁਪਿੰਦਰ ਕੌਰ, ਵਾਇਸ ਪਿ੍ੰਸੀਪਲ ਤਰਿੰਦਰ ਕੌਰ, ਚੇਅਰਮੈਨ ਹਰਮਿੰਦਰਪਾਲ ਸਿੰਘ ਗਿੱਲ, ਮੈਨੇਜਿੰਗ ਡਾਇਰੈਕਟਰ ਸੁਖਮਿੰਦਰਪਾਲ ਸਿੰਘ ਗਿੱਲ, ਲੈਕਚਰਾਰ ਲੱਕੀ ਸ਼ਰਮਾ, ਲੈਕਚਰਾਰ ਰਵੀ ਕਾਂਤ, ਲੈਕਚਰਾਰ ਜਸਵੀਰ ਸਿੰਘ ਤੇ ਸਮੂਹ ਸਟਾਫ ਹਾਜ਼ਰ ਸਨ |
ਗਰੀਨ ਵੈਲੀ ਪਬਲਿਕ ਸਕੂਲ 'ਚ ਆਜ਼ਾਦੀ ਦਿਹਾੜਾ ਮਨਾਇਆ ਗਿਆ
ਬੱਧਨੀ ਕਲਾਂ, (ਸੰਜੀਵ ਕੋਛੜ)-ਨਾਮਵਰ ਵਿੱਦਿਅਕ ਸੰਸਥਾ ਗਰੀਨ ਵੈਲੀ ਪਬਲਿਕ ਸਕੂਲ ਬੱਧਨੀ ਕਲਾਂ ਵਿਚ ਇਕ ਸਮਾਗਮ ਕਰਵਾਇਆ ਗਿਆ | ਮੁੱਖ ਮਹਿਮਾਨ ਸੁਰਜੀਤ ਸਿੰਘ, ਮੈਡਮ ਮੋਹਨਜੀਤ ਕੌਰ ਅਤੇ ਸਕੂਲ ਕਮੇਟੀ ਦੇ ਚੇਅਰਮੈਨ ਇੰਦਰਜੀਤ ਸਿੰਘ ਵਲੋਂ ਤਿਰੰਗਾ ਝੰਡਾਂ ਲਹਿਰਾ ਕੇ ਪਰੇਡ ਕੋਲੋਂ ਸਲਾਮੀ ਲਈ ਗਈ | ਸਮਾਗਮ ਦੀ ਸ਼ੁਰੂਆਤ ਸ਼ਬਦ ਗਾ ਕੇ ਕੀਤੀ ਗਈ ਅਤੇ ਬੱਚਿਆਂ ਵਲੋਂ ਰਾਸ਼ਟਰੀ ਭਾਵਨਾ ਨਾਲ ਸੰਬੰਧਿਤ ਗੀਤ ਅਤੇ ਡਾਂਸ ਪੇਸ਼ ਕੀਤਾ ਗਿਆ | ਚੇਅਰਮੈਨ ਇੰਦਰਜੀਤ ਸਿੰਘ ਅਤੇ ਪਿ੍ੰਸੀਪਲ ਰਾਕੇਸ਼ ਠਾਕੁਰ ਨੇ ਬੱਚਿਆਂ ਨੂੰ ਆਜ਼ਾਦੀ ਪ੍ਰਾਪਤ ਕਰਨ ਲਈ ਦੇਸ਼ ਭਗਤਾਂ ਵਲੋਂ ਕੀਤੀਆਂ ਗਈਆਂ ਕੁਰਬਾਨੀਆਂ ਤੋਂ ਜਾਣੂੰ ਕਰਵਾਉਂਦਿਆਂ ਉਨ੍ਹਾਂ ਨੂੰ ਆਪਣੇ ਅੰਦਰ ਰਾਸ਼ਟਰੀ ਭਾਵਨਾ ਪੈਦਾ ਕਰਨ ਲਈ ਪ੍ਰੇਰਿਤ ਕੀਤਾ | ਤਹਿਸੀਲ ਪੱਧਰੀ ਸਮਾਗਮ ਜੋ ਕਿ ਨਿਹਾਲ ਸਿੰਘ ਵਾਲਾ ਵਿਖੇ ਕਰਵਾਇਆ ਗਿਆ ਸੀ ਉਸ ਸਮਾਗਮ ਵਿਚ ਵੀ ਗਰੀਨ ਵੈਲੀ ਪਬਲਿਕ ਸਕੂਲ ਦੇ ਬੱਚਿਆਂ ਵਲੋਂ ਪੇਸ਼ ਕੀਤੇ ਗਏ ਸ਼ਬਦ ਦੇ ਮੱਦੇਨਜ਼ਰ ਰਾਮ ਸਿੰਘ ਐਸ.ਡੀ.ਐਮ. ਨਿਹਾਲ ਵਾਲਾ ਵਲੋਂ ਬੱਚਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ |
ਫੂਡ ਗ੍ਰੇਨ ਅਲਾਈਡ ਵਰਕਰ ਤੇ ਐਫ.ਸੀ.ਆਈ. ਪੱਲੇਦਾਰ ਯੂਨੀਅਨ ਨੇ ਤਿਰੰਗਾ ਲਹਿਰਾਇਆ
ਆਜ਼ਾਦੀ ਦੇ 75ਵੇਂ ਦਿਹਾੜੇ ਨੂੰ ਮੁੱਖ ਰੱਖਦਿਆਂ ਫੂਡ ਗ੍ਰੇਨ ਐਂਡ ਅਲਾਈਡ ਵਰਕਰ ਯੂਨੀਅਨ ਤੇ ਐਫ. ਸੀ. ਆਈ. ਪੱਲੇਦਾਰ ਯੂਨੀਅਨ ਵਲੋਂ ਸਾਂਝੇ ਤÏਰ 'ਤੇ ਪੰਜਾਬ ਸਟੇਟ ਵੇਅਰ ਹਾਊਸ ਦੇ ਗੋਦਾਮ ਬੱਧਨੀ ਕਲਾਂ ਵਿਖੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ¢ ਇਸ ਮੌਕੇ ਸ਼ੋ੍ਰਮਣੀ ਅਕਾਲੀ ਦਲ ਐਸ. ਸੀ. ਵਿੰਗ ਬੱਧਨੀ ਕਲਾਂ ਦੇ ਪ੍ਰਧਾਨ ਜਥੇਦਾਰ ਗੁਰਬਖ਼ਸ਼ ਸਿੰਘ ਰਣੀਆ ਅਤੇ ਯੂਥ ਅਕਾਲੀ ਆਗੂ ਗੁਰਮੁਖ ਸਿੰਘ ਰਣੀਆ ਨੇ ਕਿਹਾ ਕਿ ਜੋ ਅੱਜ ਅਸੀਂ ਇਸ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਉਹ ਸਾਡੇ ਮਹਾਨ ਸ਼ਹੀਦਾਂ ਦੀ ਬਦÏਲਤ ਮਾਣ ਰਹੇ ਹਾਂ¢ ਇਸ ਮੌਕੇ ਪ੍ਰਧਾਨ ਚÏਧਰੀ ਗੁਰਮੇਲ ਸਿੰਘ, ਰਾਮ ਚੰਦ ਚੌਧਰੀ, ਜੁਗਰਾਜ ਸਿੰਘ ਰਾਜਾ, ਬੰਸਾ ਚੌਧਰੀ, ਕਿੰਦਰ ਚÏਧਰੀ, ਸੁਖਚੈਨ ਚੌਧਰੀ, ਰਜਿੰਦਰ ਚÏਧਰੀ, ਜਸਵੀਰ ਚÏਧਰੀ, ਰਾਜ ਚÏਧਰੀ, ਅਮਰ ਚÏਧਰੀ, ਅਵਤਾਰ ਚÏਧਰੀ ਆਦਿ ਸਮੇਤ ਹੋਰ ਵੀ ਹਾਜ਼ਰ ਸਨ¢
ਦਿੱਲੀ ਕਾਨਵੈਂਟ ਸਕੂਲ ਮੁੰਡੀ ਜਮਾਲ 'ਚ ਆਜ਼ਾਦੀ ਦਿਹਾੜਾ ਮਨਾਇਆ
ਫ਼ਤਿਹਗੜ੍ਹ ਪੰਜਤੂਰ, (ਜਸਵਿੰਦਰ ਸਿੰਘ ਪੋਪਲੀ)-ਦਿੱਲੀ ਕਾਨਵੈਂਟ ਸਕੂਲ ਮੁੰਡੀ ਜਮਾਲ ਫ਼ਤਿਹਗੜ੍ਹ ਪੰਜਤੂਰ ਵਿਖੇ ਪਿ੍ੰਸੀਪਲ ਵਿਪਨ ਕੁਮਾਰ ਜੈਸਵਾਲ ਦੀ ਅਗਵਾਈ ਹੇਠ ਅਤੇ ਸਟਾਫ ਦੇ ਸਹਿਯੋਗ ਨਾਲ ਆਜ਼ਾਦੀ ਦਿਹਾੜਾ ਉਤਸ਼ਾਹ ਨਾਲ ਮਨਾਇਆ ਗਿਆ | ਸਕੂਲ ਦੇ ਪਿ੍ੰ. ਵਿਪਨ ਕੁਮਾਰ ਜਸਵਾਲ, ਚੇਅਰਮੈਨ ਬਲਜੀਤ ਸਿੰਘ ਭੁੱਲਰ, ਬਲਵਿੰਦਰ ਸਿੰਘ ਸੰਧੂ ਵਲੋਂ ਸਟਾਫ਼ ਮੈਂਬਰਾਂ ਨਾਲ ਤਿਰੰਗਾ ਲਹਿਰਾਉਣ ਉਪਰੰਤ ਰਾਸ਼ਟਰੀ ਗੀਤ ਗਾਇਆ ਗਿਆ | ਇਸ ਉਪਰੰਤ ਵਿਦਿਆਰਥੀਆਂ ਵਲੋਂ ਦੇਸ਼ ਦੇ ਮਹਾਨ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਦੇਸ਼ ਭਗਤੀ ਦੇ ਸਮੂਹ ਗੀਤ ਅਤੇ ਕੋਰੀਓਗ੍ਰਾਫੀ ਕਰਕੇ ਮਹਾਨ ਸ਼ਹੀਦਾਂ ਨੂੰ ਸਲਾਮੀ ਦਿੱਤੀ ਗਈ | ਪਿ੍ੰਸੀਪਲ ਵਿਪਿਨ ਕੁਮਾਰ ਜਸਵਾਲ ਨੇ ਕਿਹਾ ਕਿ ਕੋਵਿਡ ਦੀ ਔਖੀ ਸਥਿਤੀ ਦੇ ਬਾਵਜੂਦ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਪੜ੍ਹਾਈ ਨੂੰ ਜਾਰੀ ਰੱਖਣ ਲਈ ਅਣਥੱਕ ਮਿਹਨਤ ਕੀਤੀ ਜਾ ਰਹੀ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਜ਼ਾਦੀ ਨੂੰ ਮਹਿਸੂਸ ਕਰਨ, ਸਮਝਣ ਅਤੇ ਇਸ ਦੀ ਕਦਰ ਕਰਨ | ਇਸ ਮੌਕੇ ਅਧਿਆਪਕਾਂ, ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ ਗਈ |
ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਆਜ਼ਾਦੀ ਦਿਹਾੜਾ ਮਨਾਇਆ ਗਿਆ
ਕਿਸ਼ਨਪੁਰਾ ਕਲਾਂ, (ਅਮੋਲਕ ਸਿੰਘ ਕਲਸੀ)-ਬਲੌਜ਼ਮਜ਼ ਕਾਨਵੈਂਟ ਸਕੂਲ ਲੀਲ੍ਹਾਂ ਵਿਖੇ ਦੇਸ਼ ਦੀ ਆਜ਼ਾਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਸਕੂਲ ਵਿਚ ਇਨਟਰੈਕਟ ਕਲੱਬ ਐਨ.ਸੀ.ਸੀ. ਵਾਲੇ ਬੱਚਿਆਂ ਦੀ ਪਰੇਡ ਤੋਂ ਬਾਅਦ ਸਕੂਲ ਦੇ ਪਿ੍ੰਸੀਪਲ ਡਾ: ਅਮਰਜੀਤ ਕੌਰ ਨਾਜ਼ ਨੇ ਬੱਚਿਆਂ ਅਤੇ ਅਧਿਆਪਕਾਂ ਦੀ ਹਾਜ਼ਰੀ ਵਿਚ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ | ਇਸ ਮੌਕੇ ਦੇਸ਼ ਭਗਤੀ ਦੇ ਗੀਤ, ਰਾਸ਼ਟਰੀ ਗੀਤ ਵੀ ਬੋਲੇ ਗਏ | ਪਿ੍ੰ. ਨਾਜ਼ ਨੇ ਆਜ਼ਾਦੀ ਦੇ ਦਿਹਾੜੇ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਆਜ਼ਾਦੀ ਸਾਡੇ ਦੇਸ਼ ਦੇ ਸੱਚੇ ਦੇਸ਼ ਭਗਤਾਂ ਦੀਆਂ ਦਿੱਤੀਆਂ ਕੁਰਬਾਨੀਆਂ ਕਰਕੇ ਮਿਲੀ ਹੈ | ਬੱਚਿਆਂ ਨੂੰ ਇਸ ਦਿਨ ਦੀ ਮਹੱਤਤਾ ਦੱਸਣਾ ਵਿੱਦਿਅਕ ਸੰਸਥਾਵਾਂ ਦਾ ਫਰਜ਼ ਹੈ ਤਾਂ ਜੋ ਉਨ੍ਹਾਂ ਨੂੰ ਆਪਣੇ ਦੇਸ਼ ਪ੍ਰਤੀ ਕੁਰਬਾਨੀ ਕਰਨ ਵਾਲੇ ਭਾਵ ਪੈਦਾ ਹੋਣ | ਸਕੂਲ ਦੇ ਪ੍ਰੈਜ਼ੀਡੈਂਟ ਮਨਪ੍ਰੀਤ ਸਿੰਘ ਬਰਾੜ ਅਤੇ ਅਜਮੇਰ ਸਿੰਘ ਰੱਤੀਆਂ ਨੇ ਵੀ ਇਸ ਦਿਨ ਦੀ ਵਧਾਈ ਦਿੱਤੀ |

ਖ਼ਬਰ ਸ਼ੇਅਰ ਕਰੋ

 

ਰਿਮਾਂਡ ਖ਼ਤਮ ਹੋਣ 'ਤੇ ਜੱਗੂ ਭਗਵਾਨ ਪੁਰੀਆ ਮੋਗਾ ਅਦਾਲਤ ਪੇਸ਼

ਮੋਗਾ, 16 ਅਗਸਤ (ਗੁਰਤੇਜ ਸਿੰਘ) - ਅੱਜ ਜੱਗੂ ਭਗਵਾਨ ਪੁਰੀਆ ਦਾ ਰਿਮਾਂਡ ਖ਼ਤਮ ਹੋਣ 'ਤੇ ਮੋਗਾ ਪੁਲਿਸ ਵਲੋਂ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ | ਜਿੱਥੇ ਬਟਾਲਾ ਪੁਲਿਸ ਉਸ ਤੋਂ ਪੁੱਛ ਗਿੱਛ ਲਈ ਟਰਾਜੈਟ ਰਿਮਾਂਡ ਤੇ ਆਪਣੇ ਨਾਲ ਲੈ ਗਈ | ਦੱਸ ਦੇਈਏ ਕਿ ਦਸੰਬਰ 2021 ਵਿਚ ...

ਪੂਰੀ ਖ਼ਬਰ »

ਹੋਲੀ ਹਾਰਟ ਕਿੰਡਰਗਾਰਟਨ ਸਕੂਲ 'ਚ ਉਤਸ਼ਾਹ ਨਾਲ ਮਨਾਇਆ ਆਜ਼ਾਦੀ ਦਿਹਾੜਾ

ਮੋਗਾ, 16 ਅਗਸਤ (ਸੁਰਿੰਦਰਪਾਲ ਸਿੰਘ) - ਮੋਗਾ ਜ਼ਿਲ੍ਹਾ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਹੋਲੀ ਹਾਰਟ ਕਿੰਡਰਗਾਰਟਨ ਸਕੂਲ ਮੋਗਾ ਦੇ ਬੱਚਿਆਂ ਵਲੋਂ ਬੜੀ ਧੂਮ ਧਾਮ ਨਾਲ ਆਜ਼ਾਦੀ ਦਿਹਾੜਾ ਮਨਾਇਆ ਗਿਆ | ਜਿਸ ਵਿਚ ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ...

ਪੂਰੀ ਖ਼ਬਰ »

ਨੈਸ਼ਨਲ ਕਾਨਵੈਂਟ ਸਕੂਲ ਵਿਖੇ ਆਜ਼ਾਦੀ ਦਿਹਾੜਾ ਮਨਾਇਆ

ਮੋਗਾ, 16 ਅਗਸਤ (ਸੁਰਿੰਦਰਪਾਲ ਸਿੰਘ)-ਇਲਾਕੇ ਦੀ ੳੁੱਘੀ ਅਤੇ ਨਾਮਵਰ ਵਿੱਦਿਅਕ ਸੰਸਥਾ ਨੈਸ਼ਨਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ, ਮੋਗਾ ਵਿਖੇ ਆਜ਼ਾਦੀ ਦਿਵਸ ਬੜੇ ਉਤਸ਼ਾਹਪੂਰਵਕ ਮਨਾਇਆ ਗਿਆ | ਇਸ ਮੌਕੇ ਤੇ ਪੰਜਾਬੀ ਅਧਿਆਪਕਾ ਅਮਰਜੀਤ ਕੌਰ ਵਲੋਂ ਆਜ਼ਾਦੀ ਦਿਵਸ ...

ਪੂਰੀ ਖ਼ਬਰ »

ਗੋ ਗਲੋਬਲ ਕੰਸਲਟੈਂਟਸ ਵਿਖੇ ਆਜ਼ਾਦੀ ਦਾ 76ਵਾਂ ਦਿਹਾੜਾ ਧੂਮਧਾਮ ਨਾਲ ਮਨਾਇਆ

ਮੋਗਾ, 16 ਅਗਸਤ (ਸੁਰਿੰਦਰਪਾਲ ਸਿੰਘ) - ਇਲਾਕੇ ਦੀ ਉੱਘੀ ਆਈਲਟਸ ਇਮੀਗੇ੍ਰਸ਼ਨ ਸੰਸਥਾ ਗੋ ਗਲੋਬਲ ਕੰਸਲਟੈਂਟਸ ਮੋਗਾ ਜੋ ਕਿ ਜੇਲ੍ਹ ਵਾਲੀ ਗਲੀ ਵਿਖੇ ਸਥਿਤ ਹੈ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ ਵਿਖੇ ਸੰਸਥਾ ਦੇ ਡਾਇਰੈਕਟਰ ਦੀਪਕ ਮਨਚੰਦਾ, ਡਾਇਰੈਕਟਰ ...

ਪੂਰੀ ਖ਼ਬਰ »

ਰੂਰਲ ਡਿਸਪੈਂਸਰੀ ਬਲਖੰਡੀ ਵਿਖੇ ਡਾ. ਸੀਮਾ ਅੱਤਰੀ ਦੀ ਅਗਵਾਈ 'ਚ ਆਜ਼ਾਦੀ ਦਿਹਾੜਾ ਮਨਾਇਆ

• ਕਿਹਾ : ਦੇਸ਼ ਦੀ ਆਜ਼ਾਦੀ ਵਿਚ 80 ਫ਼ੀਸਦੀ ਕੁਰਬਾਨੀਆਂ ਕਰਨ ਵਾਲੇ ਪੰਜਾਬੀ ਸਨ ਮੋਗਾ, 16 ਅਗਸਤ (ਸੁਰਿੰਦਰਪਾਲ ਸਿੰਘ) - ਦੇਸ਼ ਦਾ 76ਵਾਂ ਆਜ਼ਾਦੀ ਦਿਹਾੜਾ ਰੂਰਲ ਡਿਸਪੈਂਸਰੀ ਬਲਖੰਡੀ ਵਿਖੇ ਮੈਡੀਕਲ ਅਫ਼ਸਰ ਡਾ. ਸੀਮਾ ਅੱਤਰੀ ਦੀ ਯੋਗ ਅਗਵਾਈ ਵਿਚ ਬੜੀ ਸ਼ਰਧਾ ਤੇ ...

ਪੂਰੀ ਖ਼ਬਰ »

ਡਾ. ਰਾਘਵ ਕੰਬੋਜ ਨੂੰ ਸੈਂਕੜੇ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ

ਕੋਟ ਈਸੇ ਖਾਂ, 16 ਅਗਸਤ (ਨਿਰਮਲ ਸਿੰਘ ਕਾਲੜਾ, ਗੁਰਮੀਤ ਸਿੰਘ ਖ਼ਾਲਸਾ) - ਇਲਾਕੇ ਦੇ ਨਾਮਵਰ ਅਤੇ ਉੱਘੇ ਡਾ. ਅਨਿਲਜੀਤ ਕੰਬੋਜ ਦੇ ਹੋਣਹਾਰ ਸਪੁੱਤਰ ਅਤੇ ਡਾ. ਚਾਹਤ ਕੰਬੋਜ ਦੇ ਵੱਡੇ ਭਰਾਤਾ ਡਾ. ਰਾਘਵ ਦੀਪ ਸਿੰਘ (ਰਾਘਵ) ਕੰਬੋਜ ਜਿਹੜੇ ਕਿ ਭਰ ਜਵਾਨੀ ਵਿਚ ਅਚਾਨਕ ਸਵਰਗ ...

ਪੂਰੀ ਖ਼ਬਰ »

ਬਲੂਮਿੰਗ ਬਡਜ਼ ਸਕੂਲ ਮੋਗਾ 'ਚ 76ਵਾਂ ਆਜ਼ਾਦੀ ਦਿਵਸ ਮਨਾਇਆ

ਮੋਗਾ, 16 ਅਗਸਤ (ਸੁਰਿੰਦਰਪਾਲ ਸਿੰਘ) - ਮੋਗਾ ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਚ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਅਗਵਾਈ ਹੇਠ ਅੱਜ 76ਵਾਂ ਆਜ਼ਾਦੀ ਦਿਵਸ ਬੜੀ ਹੀ ਧੂਮਧਾਮ ਨਾਲ ਅਤੇ ਦੇਸ਼ ...

ਪੂਰੀ ਖ਼ਬਰ »

ਡਾ. ਰਾਘਵ ਕੰਬੋਜ ਦੀ ਬੇਵਕਤੀ ਮੌਤ 'ਤੇ ਸੋਗ ਦੀ ਲਹਿਰ

ਕੋਟ ਈਸੇ ਖਾਂ, 16 ਅਗਸਤ (ਗੁਰਮੀਤ ਸਿੰਘ ਖਾਲਸਾ, ਨਿਰਮਲ ਸਿੰਘ ਕਾਲੜਾ) - ਪਾਥਵੇਅਜ਼ ਗਲੋਬਲ ਸਕੂਲ ਕੋਟ ਈਸੇ ਖਾਂ ਅਤੇ ਹਰਬੰਸ ਨਰਸਿੰਗ ਹੋਮ ਦੇ ਸੰਚਾਲਕ ਡਾ. ਅਨਿਲਜੀਤ ਸਿੰਘ ਨੰਨ੍ਹੀ ਕੰਬੋਜ ਦੇ ਹੋਣਹਾਰ ਬੇਟੇ ਅਤੇ ਪ੍ਰਸਿੱਧ ਪੰਜਾਬੀ ਅਦਾਕਾਰਾ ਤਾਨੀਆ ਕੰਬੋਜ ਤੇ ਡਾ. ...

ਪੂਰੀ ਖ਼ਬਰ »

ਕੈਂਬਰਿਜ ਇੰਟਰਨੈਸ਼ਨਲ ਸਕੂਲ 'ਚ 75ਵੇਂ ਆਜ਼ਾਦੀ ਦਾ ਅੰਮਿ੍ਤ ਮਹਾਂਉਤਸਵ ਹਫ਼ਤੇ ਦੀ ਸੰਪੂਰਨਤਾ ਯਾਦਗਾਰੀ ਹੋ ਨਿੱਬੜੀ

ਮੋਗਾ, 16 ਅਗਸਤ (ਸੁਰਿੰਦਰਪਾਲ ਸਿੰਘ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਵਿਚ 75ਵੇਂ ਆਜ਼ਾਦੀ ਦਾ ਅੰਮਿ੍ਤ ਮਹਾਂਉਤਸਵ ਅਧੀਨ ਪੂਰਾ ਹਫ਼ਤਾ ਆਜ਼ਾਦੀ ਦੇ ਜਸ਼ਨ ਮਨਾਏ ਗਏ | 15 ਅਗਸਤ ਨੂੰ ਇਸ ਮਹਾਂਉਤਸਵ ਦਾ ਅੰਤਿਮ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਮਨਾਇਆ ਗਿਆ | ...

ਪੂਰੀ ਖ਼ਬਰ »

ਸ੍ਰੀ ਹੇਮਕੁੰਟ ਸਾਹਿਬ ਸਕੂਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਫ਼ਤਿਹਗੜ੍ਹ ਪੰਜਤੂਰ, 16 ਅਗਸਤ (ਜਸਵਿੰਦਰ ਸਿੰਘ ਪੋਪਲੀ) - ਸ੍ਰੀ ਹੇਮਕੁੰਟ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਫਤਿਹਗੜ੍ਹ ਪੰਜਤੂਰ ਵਿਖੇ ਪਿ੍ੰਸੀਪਲ ਅਮਰਦੀਪ ਸਿੰਘ ਦੀ ਅਗਵਾਈ ਹੇਠ ਅਤੇ ਪ੍ਰਾਇਮਰੀ ਕੋਆਰਡੀਨੇਟਰ ਰਾਜ਼ੀ ਅਮਰ ਦੀ ਦੇਖ ਰੇਖ ਹੇਠ ਤੀਆਂ ਦਾ ਤਿਉਹਾਰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX