ਤਾਜਾ ਖ਼ਬਰਾਂ


ਅਮਰੀਕਾ : ਨਿਊਯਾਰਕ ਦੇ ਬਫੇਲੋ ਵਿਚ 3.8 ਤੀਬਰਤਾ ਦੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ
. . .  2 minutes ago
ਵਿਜੀਲੈਂਸ ਨੇ ਧਰਮਸੋਤ ਨੂੰ ਮੁੜ ਕੀਤਾ ਗ੍ਰਿਫ਼ਤਾਰ
. . .  5 minutes ago
ਚੰਡੀਗੜ੍ਹ, 6 ਫਰਵਰੀ-ਪੰਜਾਬ ਵਿਜੀਲੈਂਸ ਬਿਊਰੋ ਵਲੋਂ ਸੂਬੇ ਵਿਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਆਮਦਨ ਦੇ ਜਾਣੂ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕਰ ਲਿਆ।
ਇੰਸਪੈਕਟਰ ਕੁਲਵੰਤ ਸਿੰਘ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਨਿਯੁਕਤ
. . .  46 minutes ago
ਲੁਧਿਆਣਾ , 6 ਫ਼ਰਵਰੀ (ਪਰਮਿੰਦਰ ਸਿੰਘ ਆਹੂਜਾ) - ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਵਲੋਂ ਅੱਜ ਰਾਤ ਇਕ ਹੁਕਮ ਜਾਰੀ ਕਰਕੇ ਇੰਸਪੈਕਟਰ ਕੁਲਵੰਤ ਸਿੰਘ ਨੂੰ ਸੀ.ਆਈ.ਏ. ਸਟਾਫ਼ ਦੇ ...
ਕੈਨੇਡੀਅਨ ਵਿਦੇਸ਼ ਮੰਤਰੀ ਮੇਲਾਨੀਆ ਜੋਲੀ ਨੇ ਦਿੱਲੀ ਦੇ ਹੈਦਰਾਬਾਦ ਹਾਊਸ ਵਿਖੇ ਵਿਦੇਸ਼ ਮੰਤਰੀ ਡਾ.ਐਸ.ਜੈਸ਼ੰਕਰ ਨਾਲ ਕੀਤੀ ਮੁਲਾਕਾਤ
. . .  about 2 hours ago
ਡੇਰਾ ਸਿਰਸਾ ਮੁਖੀ ਦੀ ਪੈਰੋਲ ਰੱਦ ਕਰਨ ਵਾਲੀ ਪਟੀਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਈ ਵਾਪਸ
. . .  about 3 hours ago
ਚੰਡੀਗੜ੍ਹ, 6 ਫਰਵਰੀ- ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ ਪੈਰੋਲ ਰੱਦ ਕਰਨ ਵਾਲੀ ਪਟੀਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪੰਜਾਬ-ਹਰਿਆਣਾ ਹਾਈ ਕੋਰਟ ਵਿਚ ਵਾਪਸ ਲੈ ਲਈ ਗਈ ਹੈ। ਸ਼੍ਰੋਮਣੀ ਕਮੇਟੀ ਦੀ ਪਟੀਸ਼ਨ 'ਤੇ ਹਾਈਕੋਰਟ ...
ਬਜਟ ਵਿਚ ਪੰਜਾਬ ਨੂੰ ਵੀ ਬਾਕੀ ਸੂਬਿਆ ਦੀ ਤਰ੍ਹਾਂ ਬਣਦਾ ਹੱਕ ਦਿੱਤਾ ਗਿਆ- ਭਾਜਪਾ ਆਗੂ ਸਇਯਦ ਜਫ਼ਰ
. . .  about 3 hours ago
ਅੰਮ੍ਰਿਤਸਰ, 6 ਫਰਵਰੀ (ਹਰਮਿੰਦਰ ਸਿੰਘ)- ਕੇਂਦਰ ਸਰਕਾਰ ਦੀ ਸੋਚ ਦੇਸ਼ ਦੀ ਅਰਥਿਕਤਾ ਦੀ ਮਜ਼ਬੂਤੀ ਹੈ। ਕੇਂਦਰ ਸਰਕਾਰ ਦੇ ਬਜਟ ਵਿਚ ਹਰ ਵਰਗ ਨੂੰ ਧਿਆਨ ’ਚ ਰੱਖਿਆ ਗਿਆ ਹੈ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਦੇ ਕੌਮੀ ਬੁਲਾਰੇ ਸਇਯਦ ਜਫ਼ਰ ਇਸਲਾਮ ਵਲੋਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ...
ਭਾਜਪਾ ਨੇ ਕਸ਼ਮੀਰ ਨੂੰ ਅਫ਼ਗਾਨਿਸਤਾਨ ਬਣਾ ਦਿੱਤਾ: ਮਹਿਬੂਬਾ ਮੁਫ਼ਤੀ
. . .  about 4 hours ago
ਸ੍ਰੀਨਗਰ, 6 ਫਰਵਰੀ- ਪੀ.ਡੀ.ਪੀ ਮੁਖੀ ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਜੇਕਰ ਤੁਸੀਂ ਅੱਜ ਕਸ਼ਮੀਰ ’ਚ ਜਾਓਗੇ ਤਾਂ ਤੁਹਾਨੂੰ ਅਫ਼ਗਾਨਿਸਤਾਨ ਵਰਗਾ ਮਿਲੇਗਾ, ਕਿਉਂਕਿ ਇੱਥੇ ਬਹੁਤ ਸਾਰੇ ਬੁਲਡੋਜ਼ਰ ਹਨ, ਲੋਕਾਂ ਨੂੰ ਕਬਜ਼ੇ ਦੇ ਨਾਂ ’ਤੇ ਉਨ੍ਹਾਂ ਦੀ ਜ਼ਮੀਨ ਤੋਂ ਬਾਹਰ ਕੱਢਿਆ ਜਾ ਰਿਹਾ ਹੈ, ਭਾਜਪਾ ਨੇ ਸ਼ਾਇਦ ਇਜ਼ਰਾਈਲ ਤੋਂ ਸਬਕ ਲਿਆ....
ਅਗਲੇ ਸਾਲ ਭਾਰਤ ਆ ਸਕਦੇ ਹਨ ਪੋਪ ਫ਼ਰਾਂਸਿਸ
. . .  about 4 hours ago
ਵੈਟੀਕਨ, 6 ਫਰਵਰੀ- ਵੈਟੀਕਨ ਨਿਊਜ਼ ਅਨੁਸਾਰ ਪੋਪ ਫ਼ਰਾਂਸਿਸ ਅਗਲੇ ਸਾਲ ਭਾਰਤ ਆਉਣ ਦੀ ਯੋਜਨਾ ਬਣਾ ਰਹੇ ਹਨ ਅਤੇ 2023 ਦੇ ਬਾਅਦ ਵਿਚ ਮੰਗੋਲੀਆ ਦੀ ਯਾਤਰਾ ਕਰਨ ਦੀ ਵੀ...
ਪਿਛਲੇ ਇਕ ਸਾਲ ਵਿਚ 63 ਯਾਤਰੀ ਨੋ ਫ਼ਲਾਈ ਲਿਸਟ ਵਿਚ- ਸ਼ਹਿਰੀ ਹਵਾਬਾਜ਼ੀ ਮੰਤਰਾਲਾ
. . .  about 4 hours ago
ਨਵੀਂ ਦਿੱਲੀ, 6 ਫਰਵਰੀ- ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਇਕ ਸਾਲ ਵਿਚ 63 ਯਾਤਰੀਆਂ ਨੂੰ ਨੋ ਫ਼ਲਾਈ ਲਿਸਟ ਵਿਚ ਰੱਖਿਆ ਗਿਆ ਹੈ। ਇਨ੍ਹਾਂ ਵਿਚ ਜ਼ਿਆਦਾਤਰ ਯਾਤਰੀ ਉਹ ਹਨ ਜਿਨ੍ਹਾਂ ਨੇ ਜਾਂ ਤਾਂ ਮਾਸਕ ਨਹੀਂ ਪਾਇਆ ਸੀ ਜਾਂ ਫ਼ਿਰ ਜੋ ਚਾਲਕ ਦਲ ਦੇ ਮੈਂਬਰਾਂ ਨਾਲ...
ਬਿਹਾਰ: ਸਰਕਾਰ ਨੇ ਲਗਾਈ 23 ਸੋਸ਼ਲ ਨੈਟਵਰਕਿੰਗ ਐਪਲੀਕੇਸ਼ਨਾਂ ’ਤੇ ਪਾਬੰਦੀ
. . .  about 4 hours ago
ਪਟਨਾ, 6 ਫਰਵਰੀ- ਬਿਹਾਰ ਸਰਕਾਰ ਨੇ ਸ਼ਾਂਤੀ ਬਣਾਈ ਰੱਖਣ ਲਈ ਸਾਰਨ ਜ਼ਿਲ੍ਹੇ ਵਿਚ 8 ਫਰਵਰੀ 12 ਵਜੇ ਤੱਕ 23 ਸੋਸ਼ਲ ਨੈਟਵਰਕਿੰਗ ਅਤੇ ਮੈਸੇਜਿੰਗ ਐਪਲੀਕੇਸ਼ਨਾਂ ’ਤੇ ਅਸਥਾਈ ਤੌਰ ’ਤੇ ਪਾਬੰਦੀ ਲਗਾ...
ਪ੍ਰਧਾਨ ਮੰਤਰੀ ਨੇ ਕੀਤਾ ਐਚ.ਏ.ਐਲ ਫ਼ੈਕਟਰੀ ਦਾ ਉਦਘਾਟਨ
. . .  about 5 hours ago
ਬੈਂਗਲੁਰੂ, 6 ਫਰਵਰੀ- ਪ੍ਰਧਾਨ ਮੰਤਰੀ ਮੋਦੀ ਨੇ ਤੁਮਾਕੁਰੂ ਵਿਚ ਹਿੰਦੁਸਤਾਨ ਏਅਰੋਨੌਟਿਕਸ ਲਿਮਟਿਡ (ਐਚ.ਏ.ਐਲ.) ਦੀ ਹੈਲੀਕਾਪਟਰ ਫ਼ੈਕਟਰੀ ਦਾ ਉਦਘਾਟਨ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਲਾਈਟ ਯੂਟੀਲਿਟੀ ਹੈਲੀਕਾਪਟਰ ਦਾ ਵੀ ਉਦਘਾਟਨ ਕੀਤਾ। ਇਸ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ...
ਤੁਰਕੀ ਭੂਚਾਲ : ਮਰਨ ਵਾਲਿਆਂ ਦੀ ਗਿਣਤੀ ਪਹੁੰਚੀ 1300
. . .  about 5 hours ago
ਅੰਕਾਰਾ, 6 ਫਰਵਰੀ- ਤੁਰਕੀ ਵਿਚ ਆਏ ਭੂਚਾਲ ’ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 1300 ’ਤੇ ਪਹੁੰਚ ਗਈ ਹੈ। ਨਿਊਜ਼ ਏਜੰਸੀ ਏ. ਪੀ. ਨੇ ਦੱਸਿਆ ਕਿ ਮਲਬੇ ਵਿਚ ਹਾਲੇ ਵੀ ...
ਤੁਰਕੀ ਵਿਚ 7.6 ਤੀਬਰਤਾ ਦਾ ਆਇਆ ਇਕ ਹੋਰ ਭੂਚਾਲ
. . .  about 5 hours ago
ਅੰਕਾਰਾ, 6 ਫਰਵਰੀ- ਤੁਰਕੀ ਦੀ ਅਨਾਦੋਲੂ ਨਿਊਜ਼ ਏਜੰਸੀ ਨੇ ਦੇਸ਼ ਦੀ ਆਫ਼ਤ ਏਜੰਸੀ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਦੱਖਣੀ ਤੁਰਕੀ ਦੇ ਕਹਰਾਮਨਮਾਰਾਸ ਸੂਬੇ ਦੇ ਐਲਬਿਸਤਾਨ ਜ਼ਿਲ੍ਹੇ ਵਿਚ 7.6 ਤੀਬਰਤਾ ਦਾ ਇਕ ਹੋਰ ਤਾਜ਼ਾ ਭੂਚਾਲ...
ਸਿੱਖ ਰਹਿਣੀ ਦੇ ਮਾਮਲੇ ’ਚ ਕਿਸੇ ਵੀ ਤਰ੍ਹਾਂ ਦੀ ਦਖ਼ਲ ਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ - ਸਕੱਤਰ ਸ਼੍ਰੋਮਣੀ ਕਮੇਟੀ
. . .  about 5 hours ago
ਅੰਮ੍ਰਿਤਸਰ, 6 ਫਰਵਰੀ (ਜਸਵੰਤ ਸਿੰਘ ਜੱਸ)- ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਵਲੋਂ ਭਾਰਤ ਸਰਕਾਰ ਦੁਆਰਾ ਸਿੱਖ ਫ਼ੌਜੀਆਂ ਨੂੰ ਲੋਹਟੋਪ ਪਹਿਨਾਉਣ ਬਾਰੇ ਤਜਵੀਜ਼ ਦੀ ਕੀਤੀ ਜਾ ਰਹੀ ਵਕਾਲਤ ਤੇ ਪ੍ਰਤੀਕ੍ਰਿਆ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ ਤੇ ਮੀਤ ਸਕੱਤਰ ਸ. ਜਸਵਿੰਦਰ ਸਿੰਘ ਜੱਸੀ ਨੇ ਕਿਹਾ ਸਿੱਖ ਰਹਿਣੀ...
ਤਿੰਨ ਕਰੋੜ ਦੀ ਫਿਰੌਤੀ ਮੰਗਣ ਵਾਲੇ ਇਕ ਅੰਤਰਰਾਸ਼ਟਰੀ ਗਰੋਹ ਦੇ 8 ਮੈਂਬਰ ਗ੍ਰਿਫ਼ਤਾਰ
. . .  about 5 hours ago
ਕਪੂਰਥਲਾ, 6 ਫਰਵਰੀ (ਅਮਰਜੀਤ ਕੋਮਲ)-ਕਪੂਰਥਲਾ ਪੁਲਿਸ ਨੇ ਤਿੰਨ ਕਰੋੜ ਦੀ ਫਿਰੌਤੀ ਮੰਗਣ ਵਾਲੇ ਇਕ ਅੰਤਰਰਾਸ਼ਟਰੀ ਗਰੋਹ ਦਾ ਪਰਦਾਫਾਸ਼ ਕਰਕੇ ਗਰੋਹ ਦੇ 8 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ 7 ਹੋਰ ਕਥਿਤ ਦੋਸ਼ੀਆਂ ਦੀ ਸ਼ਨਾਖ਼ਤ ਕੀਤੀ ਹੈ। ਐਸ.ਐਸ.ਪੀ. ਕਪੂਰਥਲਾ ਨਵਨੀਤ ਸਿੰਘ ਬੈਂਸ ਨੇ ਦੱਸਿਆ ਕਿ ਪੁਲਿਸ ਨੇ ਇਸ ਗਰੋਹ ਦੇ ਮੈਂਬਰਾਂ ਕੋਲੋਂ ਇਕ ਸਫ਼ਾਰੀ...
ਸ੍ਰੀ ਮੁਕਤਸਰ ਸਾਹਿਬ ਵਿਖੇ ਲੱਗਾ ਮੇਲਾ ਬਜ਼ਾਰ ਨਗਰ ਕੌਂਸਲ ਅਤੇ ਪੁਲਿਸ ਨੇ ਹਟਵਾਇਆ
. . .  about 6 hours ago
ਸ੍ਰੀ ਮੁਕਤਸਰ ਸਾਹਿਬ, 6 ਫਰਵਰੀ (ਬਲਕਰਨ ਸਿੰਘ ਖਾਰਾ)- ਸ੍ਰੀ ਮੁਕਤਸਰ ਸਾਹਿਬ ਵਿਖੇ ਮੇਲਾ ਮਾਘੀ ਸੰਬੰਧੀ ਮਲੋਟ ਰੋਡ ’ਤੇ ਲੱਗੇ ਮੇਲਾ ਬਾਜ਼ਾਰ ਜੋ ਕਿ ਸੜਕ ਦੇ ਦੋਵਾਂ ਕਿਨਾਰਿਆਂ ’ਤੇ ਲੱਗਾ ਹੋਇਆ ਸੀ, ਨੂੰ ਅੱਜ ਨਗਰ ਕੌਂਸ਼ਲ ਅਤੇ ਪੁਲਿਸ ਵਲੋਂ ਹਟਵਾਇਆ ਗਿਆ। ਦੱਸ ਦੇਈਏ ਕਿ ਮੇਲੇ ਮੌਕੇ ਲੱਗਣ ਵਾਲੇ ਇਸ ਬਜ਼ਾਰ ਦੌਰਾਨ ਮਲੋਟ,....
ਪਰਨੀਤ ਕੌਰ ਵਲੋਂ ਦਿੱਤੇ ਜਵਾਬ ’ਤੇ ਪੰਜਾਬ ਕਾਂਗਰਸ ਪ੍ਰਧਾਨ ਦਾ ਬਿਆਨ: ਤੁਹਾਨੂੰ ਨੈਤਿਕ ਤੌਰ ’ਤੇ ਅਸਤੀਫ਼ਾ ਦੇ ਦੇਣਾ ਚਾਹੀਦਾ ਸੀ
. . .  about 6 hours ago
ਚੰਡੀਗੜ੍ਹ, 6 ਫਰਵਰੀ- ਪ੍ਰਨੀਤ ਕੌਰ ਵਲੋਂ ਨੋਟਿਸ ’ਤੇ ਦਿੱਤੇ ਜਵਾਬ ਤੋਂ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿ੍ਹੰਗ ਨੇ ਉਨ੍ਹਾਂ ਨੂੰ ਕਿਹਾ ਕਿ ਨੈਤਿਕ ਤੌਰ ’ਤੇ, ਤੁਹਾਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਸੀ ਅਤੇ ਆਪਣੇ ਹਲਕੇ ਦਾ ਸਾਹਮਣਾ ਕਰਨਾ ਚਾਹੀਦਾ ਸੀ, ਕਿਉਂਕਿ ਜਨਤਾ ਨੇ ਤੁਹਾਨੂੰ ਕਾਂਗਰਸੀ ਉਮੀਦਵਾਰ ਵਜੋਂ ਵੋਟ ਦਿੱਤੀ ਸੀ। ਆਮ...
ਭਾਰਤ ਦੇ ਮੋਂਟੀ ਦੇਸਾਈ ਨਿਪਾਲ ਦੀ ਪੁਰਸ਼ ਰਾਸ਼ਟਰੀ ਕ੍ਰਿਕਟ ਟੀਮ ਦਾ ਮੁੱਖ ਕੋਚ ਨਿਯੁਕਤ
. . .  about 6 hours ago
ਕਾਠਮੰਡੂ, 6 ਫਰਵਰੀ- ਨਿਪਾਲ ਦੇ ਕ੍ਰਿਕਟ ਸੰਘ ਨੇ ਘੋਸ਼ਣਾ ਕਰਦਿਆਂ ਦੱਸਿਆ ਕਿ ਭਾਰਤ ਦੇ ਮੋਂਟੀ ਦੇਸਾਈ ਨੂੰ ਨਿਪਾਲ ਦੀ ਪੁਰਸ਼ ਰਾਸ਼ਟਰੀ ਕ੍ਰਿਕਟ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ...
ਭਾਜਪਾ ਸੰਸਦੀ ਦਲ ਦੀ ਮੀਟਿੰਗ ਭਲਕੇ
. . .  about 6 hours ago
ਨਵੀਂ ਦਿੱਲੀ, 6 ਫਰਵਰੀ- ਭਾਜਪਾ ਸੰਸਦੀ ਦਲ ਦੀ ਮੀਟਿੰਗ ਭਲਕੇ 7 ਫਰਵਰੀ ਨੂੰ ਦਿੱਲੀ ਵਿਚ ਸੰਸਦ ਲਾਇਬ੍ਰੇਰੀ ਭਵਨ ਵਿਚ ਹੋਵੇਗੀ।
ਸਰਕਾਰ ਦੀ ਪੂਰੀ ਕੋਸ਼ਿਸ਼ ਕੇ ਅਡਾਨੀ ਮੁੱਦੇ ’ਤੇ ਚਰਚਾ ਨਾ ਹੋਵੇ- ਰਾਹੁਲ ਗਾਂਧੀ
. . .  about 6 hours ago
ਨਵੀਂ ਦਿੱਲੀ, 6 ਫਰਵਰੀ- ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਅਡਾਨੀ ਮੁੱਦੇ ’ਤੇ ਗੱਲ ਕਰਦਿਆਂ ਕਿਹਾ ਕਿ ਸਰਕਾਰ ਪੂਰੀ ਕੋਸ਼ਿਸ਼ ਕਰੇਗੀ ਕਿ ਅਡਾਨੀ ਮੁੱਦੇ ’ਤੇ ਸੰਸਦ ’ਚ ਕੋਈ ਚਰਚਾ ਨਾ ਹੋਵੇ। ਸਰਕਾਰ ਨੂੰ ਇਸ ’ਤੇ ਸੰਸਦ ’ਚ ਚਰਚਾ ਦੀ ਇਜਾਜ਼ਤ...
ਜਲ ਸੈਨਾ ਦੇ ਪਾਇਲਟਾਂ ਨੇ ਆਈ.ਐਨ. ਐਸ. ਵਿਕਰਾਂਤ ’ਤੇ ਐਲ.ਸੀ.ਏ. (ਨੇਵੀ) ਦੀ ਕਰਵਾਈ ਸਫ਼ਲ ਲੈਂਡਿੰਗ
. . .  about 6 hours ago
ਨਵੀਂ ਦਿੱਲੀ, 6 ਫਰਵਰੀ- ਭਾਰਤੀ ਜਲ ਸੈਨਾ ਵਲੋਂ ਉਦੋਂ ਆਤਮਨਿਰਭਰ ਭਾਰਤ ਵੱਲ ਇਕ ਇਤਿਹਾਸਕ ਮੀਲ ਪੱਥਰ ਪ੍ਰਾਪਤ ਕੀਤਾ ਗਿਆ, ਜਦੋਂ ਜਲ ਸੈਨਾ ਦੇ ਪਾਇਲਟਾਂ ਨੇ ਆਈ.ਐਨ. ਐਸ. ਵਿਕਰਾਂਤ ’ਤੇ ਐਲ.ਸੀ.ਏ. (ਨੇਵੀ) ਦੀ ਲੈਂਡਿੰਗ ਕੀਤੀ। ਇਹ ਸਵਦੇਸ਼ੀ ਲੜਾਕੂ ਜਹਾਜ਼ਾਂ ਦੇ ਨਾਲ ਸਵਦੇਸ਼ੀ ਏਅਰਕ੍ਰਾਫ਼ਟ ਕੈਰੀਅਰ ਦੇ ਡਿਜ਼ਾਈਨ, ਵਿਕਾਸ,...
ਸਾਨੂੰ ਅਡਾਨੀ ਮੁੱਦੇ ’ਤੇ ਪ੍ਰਧਾਨ ਮੰਤਰੀ ਮੋਦੀ ਦੇ ਬਿਆਨ ਦੀ ਜ਼ਰੂਰਤ- ਦਿਗਵਿਜੇ ਸਿੰਘ
. . .  about 6 hours ago
ਨਵੀਂ ਦਿੱਲੀ, 6 ਫਰਵਰੀ- ਕਾਂਗਰਸ ਸੰਸਦ ਮੈਂਬਰ ਦਿਗਵਿਜੈ ਸਿੰਘ ਨੇ ਕਿਹਾ ਕਿ ਸਾਨੂੰ ਅਡਾਨੀ ਮੁੱਦੇ ’ਤੇ ਪ੍ਰਧਾਨ ਮੰਤਰੀ ਮੋਦੀ ਦੇ ਬਿਆਨ ਦੀ ਜ਼ਰੂਰਤ ਹੈ, ਜਿਸ ਨਾਲ ਲੋਕਾਂ ਦੀ ਜ਼ਿੰਦਗੀ ਪ੍ਰਭਾਵਿਤ ਹੋਈ ਹੈ ਅਤੇ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਨਿਯਮ 267 ਦੇ ਤਹਿਤ ਚਰਚਾ ਚਾਹੁੰਦੇ ਹਾਂ। ਅਸੀਂ ਉਦੋਂ ਤੱਕ ਪਿੱਛੇ...
ਭਾਰਤ ਸਰਕਾਰ ਵਲੋਂ ਐਨ.ਡੀ.ਆਰ.ਐਫ਼ ਟੀਮਾਂ ਰਾਹਤ ਸਮੱਗਰੀ ਸਮੇਤ ਤੁਰਕੀ ਜਾਣ ਲਈ ਤਿਆਰ- ਪੀ.ਐਮ.ਓ.
. . .  about 6 hours ago
ਨਵੀਂ ਦਿੱਲੀ, 6 ਫਰਵਰੀ- ਪ੍ਰਧਾਨ ਮੰਤਰੀ ਦਫ਼ਤਰ ਤੋਂ ਜਾਰੀ ਇਕ ਬਿਆਨ ਅਨੁਸਾਰ ਤੁਰਕੀ ਸਰਕਾਰ ਨਾਲ ਤਾਲਮੇਲ ਕਰਕੇ ਐਨ.ਡੀ.ਆਰ. ਐਫ਼ ਦੀਆਂ ਖ਼ੋਜ, ਬਚਾਅ ਅਤੇ ਮੈਡੀਕਲ ਟੀਮਾਂ ਰਾਹਤ ਸਮੱਗਰੀ ਦੇ ਨਾਲ ਤੁਰੰਤ ਤੁਰਕੀ ਰਵਾਨਾ ਕੀਤੀਆਂ ਜਾਣਗੀਆਂ। ਇਸ ਦੇ ਨਾਲ ਹੀ 100 ਕਰਮਚਾਰੀਆਂ ਦੀਆਂ 2 ਐਨ.ਡੀ.ਆਰ.ਐਫ਼ ਟੀਮਾਂ ਵਿਸ਼ੇਸ਼ ਤੌਰ ’ਤੇ ਸਿਖਲਾਈ ਪ੍ਰਾਪਤ...
ਆਸਟ੍ਰੀਆ ’ਚ ਬਰਫ਼ੀਲੇ ਤੂਫ਼ਾਨ ਕਾਰਨ ਘੱਟੋ-ਘੱਟ ਅੱਠ ਲੋਕਾਂ ਦੀ ਮੌਤ
. . .  about 7 hours ago
ਵਿਆਨਾ, 6 ਫਰਵਰੀ- ਇਸ ਹਫ਼ਤੇ ਦੇ ਅੰਤ ’ਚ ਆਸਟ੍ਰੀਆ ’ਚ ਬਰਫ਼ੀਲੇ ਤੂਫ਼ਾਨ ਕਾਰਨ ਘੱਟੋ-ਘੱਟ ਅੱਠ ਲੋਕਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਮੁਤਾਬਕ ਪੁਲਿਸ ਨੇ ਮੌਤ ਦੀ ਸੂਚਨਾ ਦਿੱਤੀ ਹੈ। ਪੁਲਿਸ ਦੇ ਅਨੁਸਾਰ ਸਕੂਲ ਦੀਆਂ ਛੁੱਟੀਆਂ ਦੌਰਾਨ ਵਿਆਨਾ ਵਿਚ ਸਕੀ ਰਿਜ਼ੋਰਟ ਭਰੇ ਹੋਏ ਸਨ। ਰਿਪੋਰਟ ਮੁਤਾਬਕ ਟਾਇਰੋਲ ਅਤੇ ਵੋਰਾਰਲਬਰਗ...
ਅਸੀਂ ਪ੍ਰਧਾਨ ਮੰਤਰੀ ਵਲੋਂ ਦਿੱਤੇ ਐਚ. ਆਈ. ਆਰ. ਏ. ਮੰਤਰ ’ਦੇ ਆਧਾਰ ’ਤੇ ਤ੍ਰਿਪੁਰਾ ਵਿਚ ਵਿਕਾਸ ਕੀਤਾ- ਕੇਂਦਰੀ ਗ੍ਰਹਿ ਮੰਤਰੀ
. . .  about 7 hours ago
ਅਗਰਤਲਾ, 6 ਫਰਵਰੀ- ਆ ਰਹੀਆਂ ਤ੍ਰਿਪੁਰਾ ਚੋਣਾਂ ਸੰਬੰਧੀ ਇੱਥੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਕਮਿਊਨਿਸਟ, ਕਾਂਗਰਸ ਅਤੇ ਮੋਥਾ ਪਾਰਟੀ ਤਿੰਨੋਂ ਇਕਜੁੱਟ ਹਨ। ਕਾਂਗਰਸ ਅਤੇ ਕਮਿਊਨਿਸਟ ਆਹਮੋ-ਸਾਹਮਣੇ ਤੋਂ ਮਿਲੇ ਹਨ ਪਰ ਮੋਥਾ ਮੇਜ਼ ਦੇ ਹੇਠਾਂ ਤੋਂ ਰਲੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਰਾਸ਼ਨ ਕਾਰਡ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 24 ਮਾਘ ਸੰਮਤ 554
ਵਿਚਾਰ ਪ੍ਰਵਾਹ: ਲੋਕਾਂ ਦਾ ਖਿਆਲ ਰੱਖਣਾ ਅਤੇ ਉਨ੍ਹਾਂ ਦੀ ਚਿੰਤਾ ਕਰਨੀ ਇਕ ਚੰਗੀ ਸਰਕਾਰ ਦਾ ਮੁਢਲਾ ਸਿਧਾਂਤ ਹੈ। ਕਨਫਿਊਸ਼ੀਅਸ

ਪਹਿਲਾ ਸਫ਼ਾ

ਪਾਕਿ ਦੇ ਸਾਬਕਾ ਤਾਨਾਸ਼ਾਹ ਜਨਰਲ ਪਰਵੇਜ਼ ਮੁਸ਼ੱਰਫ਼ ਦਾ ਦਿਹਾਂਤ

• ਦੁਬਈ ਦੇ ਹਸਪਤਾਲ 'ਚ ਕਾਫ਼ੀ ਸਮੇਂ ਤੋਂ ਚੱਲ ਰਿਹਾ ਸੀ ਇਲਾਜ • ਕਾਰਗਿਲ ਯੁੱਧ ਦਾ ਸੀ ਮੁੱਖ ਸਾਜਿਸ਼ਘਾੜਾ
ਸੁਰਿੰਦਰ ਕੋਛੜ

ਅੰਮਿ੍ਤਸਰ, 5 ਫਰਵਰੀ-ਪਾਕਿਸਤਾਨ 'ਚ ਨਵਾਜ਼ ਸ਼ਰੀਫ਼ ਸਰਕਾਰ ਦਾ ਤਖ਼ਤਾ ਪਲਟ ਕਰਕੇ ਲਗਪਗ 7 ਸਾਲ (20 ਜੂਨ 2001 ਤੋਂ 18 ਅਗਸਤ 2008) ਤੱਕ ਪਾਕਿ ਦਾ ਰਾਸ਼ਟਰਪਤੀ ਰਿਹਾ 79 ਸਾਲਾ ਜਨਰਲ (ਸਾਬਕਾ) ਪਰਵੇਜ਼ ਮੁਸ਼ੱਰਫ਼ ਦੀ ਅੱਜ ਮੌਤ ਹੋ ਗਈ | ਉਸ ਦਾ ਜਨਮ 11 ਅਗਸਤ, 1943 ਨੂੰ ਹੋਇਆ ਸੀ | ਉਹ ਲੰਬੇ ਸਮੇਂ ਤੋਂ ਐਮੀਲੋਇਡੋਸਿਸ ਦੀ ਬਿਮਾਰੀ ਨਾਲ ਜੂਝ ਰਿਹਾ ਸੀ | ਇਸ ਬਿਮਾਰੀ 'ਚ ਮਨੁੱਖੀ ਸਰੀਰ 'ਚ ਐਮੀਲੋਇਡ ਨਾਮਕ ਇਕ ਅਸਧਾਰਨ ਪ੍ਰੋਟੀਨ ਬਣਨਾ ਸ਼ੁਰੂ ਹੋ ਜਾਂਦਾ ਹੈ | ਮੁਸ਼ੱਰਫ਼ ਦਾ ਇਲਾਜ ਦੁਬਈ ਦੇ ਇਕ ਹਸਪਤਾਲ 'ਚ ਚੱਲ ਰਿਹਾ ਸੀ ਅਤੇ ਉਹ ਪਿਛਲੇ ਕਈ ਮਹੀਨਿਆਂ ਤੋਂ ਹਸਪਤਾਲ 'ਚ ਦਾਖ਼ਲ ਸੀ |
ਭਾਰਤ ਵਿਰੁੱਧ ਲੜੀ ਸੀ 1965 ਤੇ 1971 ਦੀ ਜੰਗ
ਕਾਲਜ ਦੀ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ 21 ਸਾਲ ਦੀ ਉਮਰ 'ਚ ਪਰਵੇਜ਼ ਮੁਸ਼ੱਰਫ਼ ਪਾਕਿਸਤਾਨੀ ਫ਼ੌਜ 'ਚ ਇਕ ਜੂਨੀਅਰ ਅਫ਼ਸਰ ਵਜੋਂ ਸ਼ਾਮਿਲ ਹੋਇਆ ਸੀ | ਉਹ ਸੰਨ 1965 ਦੀ ਜੰਗ 'ਚ ਭਾਰਤ ਵਿਰੁੱਧ ਲੜਿਆ | ਹਾਲਾਂਕਿ, ਪਾਕਿ ਇਹ ਜੰਗ ਹਾਰ ਗਿਆ ਸੀ, ਇਸ ਦੇ ਬਾਵਜੂਦ ਮੁਸ਼ੱਰਫ਼ ਨੂੰ ਬਹਾਦਰੀ ਨਾਲ ਲੜਨ ਲਈ ਤਤਕਾਲੀ ਪਾਕਿ ਸਰਕਾਰ ਵਲੋਂ ਤਗਮਾ ਦਿੱਤਾ ਗਿਆ | ਉਹ ਸੰਨ 1971 ਦੀ ਭਾਰਤ ਵਿਰੁੱਧ ਜੰਗ ਦਾ ਵੀ ਹਿੱਸਾ ਬਣਿਆ | ਸਾਲ 1998 'ਚ ਪਰਵੇਜ਼ ਮੁਸ਼ੱਰਫ਼ ਨੂੰ ਤਰੱਕੀ ਦੇ ਕੇ ਪਾਕਿ ਫ਼ੌਜ ਦਾ ਜਨਰਲ ਬਣਾਇਆ ਗਿਆ | ਉਸ ਨੇ ਹੀ ਭਾਰਤ ਵਿਰੁੱਧ ਕਾਰਗਿਲ ਜੰਗ ਦੀ ਸਾਜਿਸ਼ ਰਚੀ ਸੀ ਪਰ ਉਹ ਉਸ 'ਚ ਬੁਰੀ ਤਰ੍ਹਾਂ ਅਸਫਲ ਰਿਹਾ | ਜਨਰਲ ਮੁਸ਼ੱਰਫ਼ ਨੇ ਆਪਣੀ ਜੀਵਨੀ 'ਇਨ ਦਿ ਲਾਈਨ ਆਫ਼ ਫਾਇਰ-ਏ ਮੈਮੋਇਰ' 'ਚ ਲਿਖਿਆ ਹੈ ਕਿ ਉਸ ਨੇ ਕਾਰਗਿਲ 'ਤੇ ਕਬਜ਼ਾ ਕਰਨ ਦੀ ਸਹੁੰ ਖਾਧੀ ਸੀ ਪਰ ਉਹ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਕਾਰਨ ਅਜਿਹਾ ਨਹੀਂ ਕਰ ਸਕਿਆ |
1999 'ਚ ਕੀਤਾ ਸੀ ਨਵਾਜ਼ ਸ਼ਰੀਫ਼ ਸਰਕਾਰ ਦਾ ਤਖ਼ਤਾ ਪਲਟ
ਸਾਲ 1998 'ਚ ਤਤਕਾਲੀ ਪਾਕਿ ਪ੍ਰਧਾਨ ਮੰਤਰੀ ਮੀਆਂ ਨਵਾਜ਼ ਸ਼ਰੀਫ਼ ਨੇ ਪਰਵੇਜ਼ ਮੁਸ਼ੱਰਫ਼ 'ਤੇ ਭਰੋਸਾ ਕਰਕੇ ਉਸ ਨੂੰ ਪਾਕਿਸਤਾਨੀ ਫ਼ੌਜ ਦਾ ਮੁਖੀ ਬਣਾਇਆ | ਜਦਕਿ ਇਕ ਸਾਲ ਬਾਅਦ ਹੀ ਸਾਲ 1999 'ਚ ਜਨਰਲ ਮੁਸ਼ੱਰਫ਼ ਨੇ ਨਵਾਜ਼ ਸ਼ਰੀਫ਼ ਦਾ ਤਖ਼ਤਾ ਪਲਟ ਦਿੱਤਾ ਅਤੇ ਪਾਕਿਸਤਾਨ ਦਾ ਤਾਨਾਸ਼ਾਹ ਬਣ ਗਿਆ | ਉਸ ਦੇ ਸੱਤਾ ਸੰਭਾਲਦਿਆਂ ਹੀ ਨਵਾਜ਼ ਸ਼ਰੀਫ਼ ਨੂੰ ਪਰਿਵਾਰ ਸਮੇਤ ਪਾਕਿ ਛੱਡਣਾ ਪਿਆ | ਸੱਤਾ 'ਚ ਰਹਿੰਦਿਆਂ ਜਨਰਲ ਮੁਸ਼ੱਰਫ਼ ਨੇ ਪਾਕਿ ਦੇ ਸੂਬਾ ਬਲੋਚਿਸਤਾਨ 'ਚ ਆਜ਼ਾਦੀ ਦੀ ਮੰਗ ਕਰਨ ਵਾਲੇ ਸੈਂਕੜੇ ਲੋਕਾਂ ਨੂੰ ਮਾਰ ਦਿੱਤਾ ਅਤੇ ਕਈਆਂ ਨੂੰ ਰੌਂਗਟੇ ਖੜ੍ਹੇ ਕਰ ਦੇਣ ਵਾਲੀਆਂ ਸਜ਼ਾਵਾਂ ਦਿੱਤੀਆਂ | ਇਸੇ ਕਾਰਨ ਬਲੋਚ ਔਰਤਾਂ ਅਮਰੀਕਾ ਤੋਂ ਜਨਰਲ ਮੁਸ਼ੱਰਫ਼ ਨੂੰ ਗਲੋਬਲ ਅੱਤਵਾਦੀ ਐਲਾਨਣ ਦੀ ਮੰਗ ਕਰਦੀਆਂ ਆ ਰਹੀਆਂ |
ਮਈ 2016 'ਚ ਭਗੌੜਾ ਕਰਾਰ ਦਿੱਤਾ
3 ਨਵੰਬਰ, 2007 ਨੂੰ ਐਮਰਜੈਂਸੀ ਅਤੇ ਫਿਰ ਮਾਰਸ਼ਲ ਲਾਅ ਦੇ ਐਲਾਨ ਦੇ ਸੰਬੰਧ ਵਿਚ ਸਾਲ 2013 'ਚ ਮੁਸ਼ੱਰਫ਼ 'ਤੇ ਦੇਸ਼-ਧ੍ਰੋਹ ਦਾ ਮੁਕੱਦਮਾ ਚਲਾਇਆ ਗਿਆ, ਜਿਸ ਤੋਂ ਬਾਅਦ ਨਵਾਜ਼ ਸ਼ਰੀਫ਼ ਦੀ ਸਰਕਾਰ ਨੇ ਅਪ੍ਰੈਲ 2013 'ਚ ਉਸ ਦੀਆਂ ਕੌਮਾਂਤਰੀ ਯਾਤਰਾਵਾਂ 'ਤੇ ਪਾਬੰਦੀ ਲਗਾ ਦਿੱਤੀ | ਇਸ ਦੇ ਬਾਵਜੂਦ ਮੁਸ਼ੱਰਫ਼ 18 ਮਾਰਚ, 2016 ਨੂੰ ਸਿਹਤ ਖ਼ਰਾਬ ਹੋਣ ਦੇ ਦਸਤਾਵੇਜ਼ ਦੇਣ ਉਪਰੰਤ ਪਾਕਿ ਛੱਡ ਕੇ ਚਲਾ ਗਿਆ | ਮਈ 2016 'ਚ ਦੇਸ਼-ਧ੍ਰੋਹ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਪਰਵੇਜ਼ ਮੁਸ਼ੱਰਫ਼ ਦੁਬਈ ਚਲਿਆ ਗਿਆ, ਜਿਸ ਤੋਂ ਬਾਅਦ ਪਾਕਿ ਦੀ ਇਕ ਅਦਾਲਤ ਨੇ ਉਸ ਨੂੰ ਭਗੌੜਾ ਕਰਾਰ ਦਿੱਤਾ |
ਅਟਲ ਬਿਹਾਰੀ ਵਾਜਪਾਈ ਨਾਲ ਕੀਤੀ ਸੀ ਮੁਲਾਕਾਤ
18 ਅਪ੍ਰੈਲ, 2005 ਨੂੰ ਭਾਰਤ ਯਾਤਰਾ ਦੌਰਾਨ ਮੁਸ਼ੱਰਫ਼ ਨੇ ਪਾਕਿ ਪਰਤਣ ਤੋਂ ਪਹਿਲਾਂ ਪਾਲਮ ਹਵਾਈ ਅੱਡੇ 'ਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਮਿਲਣ 'ਤੇ ਕਿਹਾ ਸੀ ਕਿ 'ਸਰ, ਜੇਕਰ ਤੁਸੀਂ ਪ੍ਰਧਾਨ ਮੰਤਰੀ ਹੁੰਦੇ ਤਾਂ ਅੱਜ ਦੋਵਾਂ ਦੇਸ਼ਾਂ ਦੇ ਰਿਸ਼ਤੇ ਕੁਝ ਹੋਰ ਹੁੰਦੇ |' ਇਸ ਮੌਕੇ ਉਸ ਨੇ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋੋਹਨ ਸਿੰਘ ਨਾਲ ਵੀ ਬੈਠਕ ਕੀਤੀ ਸੀ | ਪਰਵੇਜ਼ ਮੁਸ਼ੱਰਫ਼ ਦਾ ਜਨਮ ਦਿੱਲੀ ਦੇ ਸਰਕਾਰੀ ਹਸਪਤਾਲ ਵਿਚ ਹੋਇਆ ਸੀ ਅਤੇ ਜਦੋਂ ਉਹ ਸਾਲ 2005 ਵਿਚ ਭਾਰਤ ਆਇਆ ਸੀ ਤਾਂ ਉਸ ਨੂੰ ਆਪਣਾ ਜਨਮ ਸਰਟੀਫਿਕੇਟ ਮਿਲਿਆ ਸੀ |
ਕਾਰਗਿਲ ਜੰਗ 'ਚ ਹੀ ਮਾਰਿਆ ਜਾਣਾ ਸੀ
24 ਜੂਨ, 1999 ਨੂੰ ਭਾਰਤੀ ਹਵਾਈ ਸੈਨਾ ਦੇ ਜੈਗੁਆਰ ਲੜਾਕੂ ਜਹਾਜ਼ ਨੇ ਐਲ. ਓ. ਸੀ. 'ਤੇ ਉਡਾਣ ਭਰੀ | ਇਸ ਜਹਾਜ਼ ਨੇ ਲੇਜ਼ਰ ਗਾਈਡ ਸਿਸਟਮ ਨਾਲ ਪਾਕਿਸਤਾਨੀ ਫ਼ੌਜ ਦੇ ਟਿਕਾਣਿਆਂ 'ਤੇ ਬੰਬਾਰੀ ਕਰਨ ਦੇ ਟੀਚੇ ਤੈਅ ਕੀਤੇ ਸਨ | ਇਸ ਜਹਾਜ਼ ਦੇ ਪਿੱਛੇ ਆ ਰਹੇ ਦੂਜੇ ਜੈਗੁਆਰ ਜਹਾਜ਼ ਨੂੰ ਬੰਬ ਨਾਲ ਉਡਾਇਆ ਜਾਣਾ ਸੀ | ਜਹਾਜ਼ ਦੇ ਪਾਇਲਟ ਨੇ ਕੰਟਰੋਲ ਰੇਖਾ ਦੇ ਨੇੜੇ ਗੁਲਟੇਰੀ ਵਿਖੇ ਪਾਕਿਸਤਾਨੀ ਫ਼ੌਜ ਦੇ ਟਿਕਾਣੇ ਨੂੰ ਨਿਸ਼ਾਨਾ ਬਣਾਇਆ ਪਰ ਬੰਬ ਲੇਜ਼ਰ ਟੋਕਰੀ ਤੋਂ ਬਾਹਰ ਡਿੱਗਣ ਕਾਰਨ ਨਿਸ਼ਾਨੇ 'ਤੇ ਨਹੀਂ ਲੱਗਾ | ਬਾਅਦ 'ਚ ਇਸ ਗੱਲ ਦੀ ਪੁਸ਼ਟੀ ਹੋਈ ਕਿ ਪਾਕਿ ਦੇ ਤਤਕਾਲੀ ਸੈਨਾ ਮੁਖੀ ਪਰਵੇਜ਼ ਮੁਸ਼ੱਰਫ਼ ਅਤੇ ਤਤਕਾਲੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਗੁਲਟੇਰੀ 'ਚ ਮੌਜੂਦ ਸਨ, ਜਿਸ ਨੂੰ ਨਿਸ਼ਾਨਾ ਬਣਾਇਆ ਜਾਣਾ ਸੀ |
ਦੋ ਅਰਬ ਤੋਂ ਵਧੇਰੇ ਦੀ ਜਾਇਦਾਦ
ਪਰਵੇਜ਼ ਮੁਸ਼ੱਰਫ਼ ਦੇ ਆਫਸ਼ੋਰ ਬੈਂਕ ਖਾਤਿਆਂ 'ਚ ਲਗਪਗ ਦੋ ਅਰਬ ਪਾਕਿਸਤਾਨੀ ਰੁਪਏ ਦੀ ਨਕਦੀ ਸੀ | ਚੋਣ ਕਮਿਸ਼ਨ ਨੂੰ ਸੌਂਪੇ ਹਲਫ਼ਨਾਮੇ ਮੁਤਾਬਕ ਮੁਸ਼ੱਰਫ਼ ਦੀ ਜਾਇਦਾਦ 'ਚ ਬੈਂਕ ਅਲ-ਫਲਾਹ ਦੇ 1.96 ਮਿਲੀਅਨ ਸ਼ੇਅਰ, 170 ਸੋਨੇ ਦੇ ਗਹਿਣੇ, 60 ਲੱਖ ਰੁਪਏ ਦਾ ਫ਼ਰਨੀਚਰ ਅਤੇ 80 ਲੱਖ ਰੁਪਏ ਦਾ ਹੋਰ ਸਾਮਾਨ ਸ਼ਾਮਿਲ ਹੈ |
ਧੋਨੀ ਦੇ ਹੇਅਰ ਸਟਾਈਲ ਦਾ ਸੀ ਕਾਇਲ
ਪਰਵੇਜ਼ ਮੁਸ਼ੱਰਫ਼ ਫ਼ੌਜ ਅਤੇ ਰਾਜਨੀਤੀ 'ਚ ਰਹਿਣ ਤੋਂ ਇਲਾਵਾ ਕਿ੍ਕਟ ਦਾ ਬਹੁਤ ਵੱਡਾ ਪ੍ਰਸੰਸਕ ਸੀ | ਜਦੋਂ ਭਾਰਤ ਨੇ ਸਾਲ 2005- 06 'ਚ ਪਾਕਿ ਦਾ ਦੌਰਾ ਕੀਤਾ ਸੀ ਤਾਂ ਉਹ ਸਟੇਡੀਅਮ 'ਚ ਮੈਚ ਦੇਖਣ ਗਿਆ | ਇਸ ਮੌਕੇ ਪਰਵੇਜ਼ ਮੁਸ਼ੱਰਫ਼ ਨੇ ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਹੇਅਰ ਸਟਾਈਲ ਦੀ ਪ੍ਰਸੰਸਾ ਕਰਦਿਆਂ ਪੁਰਸਕਾਰ ਸਮਾਰੋਹ ਦੌਰਾਨ ਭਾਰਤੀ ਟੀਮ ਨੂੰ ਜਿੱਤ ਦੀ ਵਧਾਈ ਦੇਣ ਦੇ ਨਾਲ-ਨਾਲ ਕਿਹਾ ਕਿ ਉਸ ਨੇ ਇਕ ਪਲੇਕਾਰਡ ਦੇਖਿਆ ਸੀ, ਜਿਸ 'ਤੇ ਲਿਖਿਆ ਸੀ 'ਧੋਨੀ ਵਾਲ ਕਟਵਾ ਲਵੋ |' ਮੁਸ਼ੱਰਫ਼ ਨੇ ਧੋਨੀ ਨੂੰ ਕਿਹਾ ਕਿ ਜੇਕਰ ਤੁਸੀਂ ਮੇਰੀ ਰਾਇ ਲੈਂਦੇ ਹੋ ਤਾਂ ਇਹ ਹੇਅਰ ਸਟਾਈਲ ਚੰਗਾ ਲੱਗਦਾ ਹੈ .... ਵਾਲ ਨਾ ਕਟਵਾਓ |' ਉਸ ਸਮੇਂ ਧੋਨੀ ਦੇ ਵੱਡੇ ਵਾਲ ਹੁੰਦੇ ਸਨ |
ਪਾਕਿ 'ਚ ਹੀ ਦਫ਼ਨਾਇਆ ਜਾਵੇਗਾ
ਪਰਵੇਜ਼ ਮੁਸ਼ੱਰਫ਼ ਦੀ ਲਾਸ਼ ਨੂੰ ਦਫ਼ਨਾਉਣ ਲਈ ਪਾਕਿ ਲਿਆਂਦਾ ਜਾਵੇਗਾ | ਮੁਸ਼ੱਰਫ਼ ਦੇ ਪਰਿਵਾਰ ਵਲੋਂ ਇਸ ਬਾਰੇ 'ਚ ਅਰਜ਼ੀ ਦਾਇਰ ਕਰਨ ਉਪਰੰਤ ਦੁਬਈ 'ਚ ਪਾਕਿ ਦੇ ਕੌਂਸਲੇਟ ਜਨਰਲ ਹਸਨ ਅਫ਼ਜ਼ਲ ਖ਼ਾਨ ਨੇ ਲਾਸ਼ ਨੂੰ ਪਾਕਿ ਭੇਜਣ ਲਈ ਐਨ. ਓ. ਸੀ. ਜਾਰੀ ਕੀਤਾ ਹੈ | ਦੱਸਿਆ ਜਾ ਰਿਹਾ ਹੈ ਕਿ ਮੁਸ਼ੱਰਫ਼ ਦੀ ਦੇਹ ਨੂੰ ਦਫ਼ਨਾਉਣ ਹਿਤ ਪਾਕਿ ਵਾਪਸ ਲਿਆਉਣ ਲਈ ਇਕ ਵਿਸ਼ੇਸ਼ ਫ਼ੌਜੀ ਜਹਾਜ਼ ਨੂਰ ਖ਼ਾਨ ਏਅਰਬੇਸ ਤੋਂ ਦੁਬਈ ਲਈ ਰਵਾਨਾ ਹੋਵੇਗਾ |

ਸਰਕਾਰ ਵਲੋਂ ਸੱਟੇਬਾਜ਼ੀ ਤੇ ਮਨੀ ਲਾਂਡਰਿੰਗ ਵਾਲੀਆਂ 232 ਵਿਦੇਸ਼ੀ ਐਪ 'ਬਲਾਕ'

ਨਵੀਂ ਦਿੱਲੀ, 5 ਫਰਵਰੀ (ਏਜੰਸੀ)-ਸਰਕਾਰ ਨੇ ਦੇਸ਼ ਦੀ ਆਰਥਿਕ ਲਈ ਖ਼ਤਰਾ ਪੈਦਾ ਕਰਨ ਵਾਲੀਆਂ ਸੱਟੇਬਾਜ਼ੀ, ਜੂਏ, ਮਨੀ ਲਾਂਡਰਿੰਗ ਤੇ ਅਣਅਧਿਕਾਰਤ ਕਰਜ਼ ਸੇਵਾਵਾਂ 'ਚ ਸ਼ਾਮਿਲ ਚੀਨ ਸਮੇਤ ਵਿਦੇਸ਼ੀ ਸੰਸਥਾਵਾਂ ਦੁਆਰਾ ਸੰਚਾਲਿਤ 232 ਐਪਲੀਕੇਨਜ਼ ਨੂੰ 'ਬਲਾਕ' ਕਰ ਦਿੱਤਾ ਹੈ | ਅਧਿਕਾਰਤ ਸੂਤਰ ਅਨੁਸਾਰ ਇਲੈਕਟ੍ਰਾਨਿਕ ਤੇ ਆਈ.ਟੀ. ਮੰਤਰਾਲੇ ਵਲੋਂ ਇਨ੍ਹਾਂ 'ਐਪਸ' ਨੂੰ ਗ੍ਰਹਿ ਮੰਤਰਾਲੇ ਦੇ ਨਿਰਦੇਸ਼ ਬਾਅਦ ਬਲਾਕ ਕੀਤਾ ਗਿਆ ਹੈ | ਸੂਤਰ ਅਨੁਸਾਰ ਸੱਟੇਬਾਜ਼ੀ, ਜੂਏ ਤੇ ਮਨੀ ਲਾਂਡਰਿੰਗ ਆਦਿ 'ਚ ਸ਼ਾਮਿਲ 138 ਐਪਸ ਨੂੰ ਬਲਾਕ ਕਰਨ ਲਈ ਬੀਤੀ ਸ਼ਾਮ ਹੁਕਮ ਜਾਰੀ ਹੋਏ ਸਨ ਤੇ ਅਣਅਧਿਕਾਰਤ ਕਰਜ਼ ਸੇਵਾਵਾਂ 'ਚ ਲੱਗੀਆਂ 94 ਐਪਸ ਨੂੰ ਬਲਾਕ ਕਰਨ ਲਈ ਵੱਖਰੇ ਤੌਰ 'ਤੇ ਹੁਕਮ ਜਾਰੀ ਹੋਏ ਹਨ | ਇਹ ਐਪਸ ਚੀਨ ਸਮੇਤ ਹੋਰ ਵਿਦੇਸ਼ੀ ਇਕਾਈਆਂ ਵਲੋਂ ਸੰਚਾਲਿਤ ਕੀਤੀਆਂ ਜਾ ਰਹੀਆਂ ਸਨ |

ਅਡਾਨੀ ਮੁੱਦਾ ਕੰਪਨੀ ਵਿਸ਼ੇਸ਼ ਦਾ ਮਾਮਲਾ-ਸੀਤਾਰਮਨ

ਕਿਹਾ, ਸ਼ੇਅਰ ਬਾਜ਼ਾਰ ਨੂੰ ਸਥਿਰ ਰੱਖਣ ਲਈ ਸੁਚੇਤ ਰਹਿਣ ਰੈਗੂਲੇਟਰ
ਨਵੀਂ ਦਿੱਲੀ, 5 ਫਰਵਰੀ (ਏਜੰਸੀ)- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਹੈ ਕਿ ਸ਼ੇਅਰ ਬਾਜ਼ਾਰ ਨੂੰ ਸਥਿਰ ਰੱਖਣ ਲਈ ਰੈਗੂਲੇਟਰਾਂ- ਸੇਬੀ ਤੇ ਭਾਰਤੀ ਰਿਜ਼ਰਵ ਬੈਂਕ ਨੂੰ ਹਮੇਸ਼ਾ ਤੱਤਪਰ ਤੇ ਸੁਚੇਤ ਰਹਿਣਾ ਚਾਹੀਦਾ ਹੈ, ਉਨ੍ਹਾਂ ਸੰਕੇਤ ਦਿੱਤਾ ਕਿ ਹਿੰਡਨਬਰਗ ਰਿਪੋਰਟ ਆਉਣ ਬਾਅਦ ਅਡਾਨੀ ਦੇ ਸਟਾਕ (ਸ਼ੇਅਰਾਂ) 'ਤੇ ਪਿਆ ਕੁ-ਪ੍ਰਭਾਵ ਕੰਪਨੀ ਵਿਸ਼ੇਸ਼ ਦਾ ਮਾਮਲਾ ਹੈ | ਉਨ੍ਹਾਂ ਸਪੱਸ਼ਟ ਕੀਤਾ ਕਿ ਬੈਂਕਾਂ ਤੇ ਬੀਮਾ ਕੰਪਨੀਆਂ ਕਿਸੇ ਇਕ ਕੰਪਨੀ ਦੇ 'ਵਧੇਰੇ ਸੰਪਰਕ' 'ਚ ਨਹੀਂ ਹਨ ਅਤੇ ਭਰੋਸਾ ਦਿੱਤਾ ਕਿ ਭਾਰਤੀ ਬਾਜ਼ਾਰਾਂ ਨੂੰ ਇਨ੍ਹਾਂ ਦੇ ਰੈਗੂਲੇਟਰਾਂ (ਨਿਯਾਮਕਾਂ) ਦੁਆਰਾ ਬਹੁਤ ਵਧੀਆ ਢੰਗ ਨਾਲ ਪ੍ਰਬੰਧਿਤ ਕੀਤਾ ਜਾਂਦਾ ਹੈ | ਸੀਤਾਰਮਨ ਨੇ 'ਟਾਈਮਜ਼ ਨਾਓ' ਨਾਲ ਇੰਟਰਵਿਊ 'ਚ ਕਿਹਾ ਕਿ ਸ਼ੇਅਰ ਬਾਜ਼ਾਰ 'ਚ ਕਦੇ-ਕਦਾਈ ਛੋਟੇ ਵੱਡੇ ਝਟਕੇ ਲੱਗਦੇ ਰਹਿੰਦੇ ਹਨ | ਉਨ੍ਹਾਂ ਦੱਸਿਆ ਕਿ ਭਾਰਤ ਦੇ ਫੰਡ ਪ੍ਰਵਾਹ 'ਤੇ ਅਡਾਨੀ ਮੁੱਦੇ ਦਾ ਕੋਈ ਪ੍ਰਭਾਵ ਨਹੀਂ ਪਿਆ ਤੇ ਪਿਛਲੇ ਕੁਝ ਦਿਨਾਂ 'ਚ ਭਾਰਤ ਦੇ ਵਿਦੇਸ਼ੀ ਮੁਦਰਾ ਭੰਡਾਰ 'ਚ 8 ਅਰਬ ਅਮਰੀਕੀ ਡਾਲਰ ਦਾ ਵਾਧਾ ਹੋਇਆ ਹੈ | ਜ਼ਿਕਰਯੋਗ ਹੈ ਕਿ 24 ਜਨਵਰੀ ਤੋਂ ਲੈ ਕੇ ਹੁਣ ਤੱਕ ਅਡਾਨੀ ਸਮੂਹ ਦੀਆਂ ਫਰਮਾਂ ਨੂੰ 8.5 ਲੱਖ ਕਰੋੜ ਰੁਪਏ ਦਾ ਘਾਟਾ ਪੈ ਚੁੱਕਾ ਹੈ ਅਤੇ ਸੇਬੀ ਵਲੋਂ ਅਡਾਨੀ ਮਾਮਲੇ 'ਤੇ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਵਿਰੋਧੀ ਧਿਰ ਦੇ ਨੇਤਾ ਤੇ ਆਰਥਿਕ ਮਾਹਰ ਸਵਾਲ ਉਠਾ ਰਹੇ ਹਨ |

ਨਾਬਾਲਗ ਲੜਕੀ ਨੂੰ ਲਾਪਤਾ ਕਰਨ ਦੇ ਮਾਮਲੇ 'ਚ 'ਆਪ' ਦੇ ਬਲਾਕ ਪ੍ਰਧਾਨ, ਪਤਨੀ ਤੇ 2 ਹੋਰਨਾਂ ਖ਼ਿਲਾਫ਼ ਮਾਮਲਾ ਦਰਜ

ਪੱਟੀ, 5 ਫਰਵਰੀ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)- ਥਾਣਾ ਸਿਟੀ ਪੱਟੀ ਦੀ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ, ਉਸ ਦੀ ਪਤਨੀ ਤੋਂ ਇਲਾਵਾ ਇਕ ਔਰਤ ਅਤੇ ਬਰੇਲੀ ਦੇ ਰਹਿਣ ਵਾਲੇ ਇਕ ਵਿਅਕਤੀ ਖ਼ਿਲਾਫ਼ ਨਾਬਾਲਗ ਲੜਕੀ ਨੂੰ ਅਗਵਾ ਕਰਨ ਅਤੇ ਹੋਰਨਾਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ | ਇਹ ਮਾਮਲਾ ਸਿੰਘਪੁਰਾ ਪਿੰਡ ਦੇ ਰਹਿਣ ਵਾਲੇ ਇਕ ਵਿਅਕਤੀ ਵਲੋਂ ਦਰਜ ਕਰਵਾਇਆ ਗਿਆ ਹੈ, ਜਿਸ ਦੀ ਨਾਬਾਲਗ ਲੜਕੀ ਨੂੰ ਉਕਤ ਵਿਅਕਤੀਆਂ ਵਲੋਂ ਗੁੰਮ ਕਰਨ ਦਾ ਦੋਸ਼ ਹੈ | ਤਰਨ ਤਾਰਨ ਦੇ ਐਸ.ਐਸ.ਪੀ. ਨੂੰ ਲਿਖਤੀ ਸ਼ਿਕਾਇਤ ਵਿਚ ਰੇਸ਼ਮ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਸਿੰਘਪੁਰਾ ਨੇ ਕਿਹਾ ਕਿ ਉਸ ਦੀ ਲੜਕੀ ਅਮਨਦੀਪ ਕੌਰ (15) ਨੂੰ ਕੋਰੋਨਾ ਕਾਲ ਦੌਰਾਨ ਕੰਮ 'ਤੇ ਲਗਵਾਉਣ ਲਈ ਉਸ ਦੇ ਰਿਸ਼ਤੇਦਾਰ, ਜੋ ਕਿ ਹਰੀਕੇ ਦੇ ਰਹਿਣ ਵਾਲੇ ਹਨ, ਨੇ ਕਿਰਨ ਕੌਰ ਪਤਨੀ ਪ੍ਰਵੀਨ ਕੁਮਾਰ, ਪ੍ਰਵੀਨ ਕੁਮਾਰ ਬਲਾਕ ਪ੍ਰਧਾਨ ਪੱਟੀ ਆਮ ਆਦਮੀ ਪਾਰਟੀ ਨੂੰ ਬੁਲਾਇਆ, ਜਿਨ੍ਹਾਂ ਨੇ ਕਿਹਾ ਕਿ ਅਸੀਂ ਪਹਿਲਾਂ ਵੀ ਬਹੁਤ ਸਾਰੀਆਂ ਲੜਕੀਆਂ ਨੂੰ ਕੰਮ ਦਿਵਾਇਆ ਹੈ, ਤੁਸੀਂ ਆਪਣੀ ਲੜਕੀ ਨੂੰ ਸਾਡੇ ਕੋਲ ਭੇਜ ਦਿਓ | ਉਹ ਜੁਲਾਈ 2022 'ਚ ਆਪਣੀ ਲੜਕੀ ਨੂੰ ਕਿਰਨ ਕੌਰ ਅਤੇ ਉਸ ਦੇ ਪਤੀ ਪ੍ਰਵੀਨ ਕੁਮਾਰ ਵਾਸੀ ਗੁਰੂ ਰਾਮਦਾਸ ਕਾਲੋਨੀ ਪੱਟੀ ਦੇ ਘਰ ਛੱਡ ਕੇ ਚਲਾ ਗਿਆ | ਸ਼ਿਕਾਇਤ ਕਰਤਾ ਅਨੁਸਾਰ ਉਕਤ ਪਤੀ-ਪਤਨੀ ਨੇ ਉਸ ਦੀ ਲੜਕੀ ਨੂੰ ਬਰੇਲੀ ਭੇਜ ਦਿੱਤਾ | 20 ਸਤੰਬਰ, 2022 ਨੂੰ ਉਸ ਦੀ ਲੜਕੀ ਦਾ ਫ਼ੋਨ ਆਇਆ ਕਿ ਮੈਨੂੰ ਘਰ ਲੈ ਜਾਓ | ਉਸ ਨੇ ਕਿਰਨ ਤੇ ਪ੍ਰਵੀਨ ਨੂੰ ਆਪਣੀ ਲੜਕੀ ਨੂੰ ਲਿਆਉਣ ਲਈ ਕਿਹਾ ਪਰ ਉਹ ਟਾਲ-ਮਟੋਲ ਕਰਦੇ ਰਹੇ | ਰੇਸ਼ਮ ਸਿੰਘ ਨੇ ਸ਼ਿਕਾਇਤ ਵਿਚ ਕਿਹਾ ਕਿ ਮਿਤੀ 22 ਸਤੰਬਰ, 2022 ਨੂੰ ਉਸ ਦੀ ਲੜਕੀ ਦਾ ਫ਼ੋਨ ਬੰਦ ਹੋ ਗਿਆ | ਉਸ ਨੇ ਦੋਸ਼ ਲਗਾਇਆ ਕਿ ਉਕਤ ਵਿਅਕਤੀਆਂ ਤੋਂ ਇਲਾਵਾ ਸੋਮਾ ਪਤਨੀ ਕਰਤਾਰ ਸਿੰਘ ਅਤੇ ਸਚਿਨ ਭਸੀਨ ਵਾਸੀ ਮਾਡਲ ਟਾਊਨ ਥਾਣਾ ਬਰਦਾਰੀ ਬਰੇਲੀ (ਯੂ.ਪੀ.) ਨੇ ਉਸ ਦੀ ਲੜਕੀ ਨੂੰ ਗੁੰਮ ਕਰ ਦਿੱਤਾ ਹੈ | ਤਰਨ ਤਾਰਨ ਦੇ ਐੱਸ.ਐੱਸ.ਪੀ. ਵਲੋਂ ਮਾਮਲੇ ਦੀ ਜਾਂਚ ਕਰਵਾਉਣ ਦੇ ਬਾਅਦ ਆਮ ਆਦਮੀ ਪਾਰਟੀ ਦੇ ਬਲਾਕ ਪੱਟੀ ਦੇ ਪ੍ਰਧਾਨ ਪ੍ਰਵੀਨ ਕੁਮਾਰ, ਉਸ ਦੀ ਪਤਨੀ ਕਿਰਨ ਕੌਰ, ਸੋਮਾ ਪਤਨੀ ਕਰਤਾਰ ਸਿੰਘ ਵਾਸੀ ਮਾਲੂਵਾਲ ਅਤੇ ਸਚਿਨ ਵਾਸੀ ਬਰੇਲੀ ਖ਼ਿਲਾਫ਼ ਅਗਵਾ ਤੇ ਹੋਰਨਾਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਲੜਕੀ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ |

ਮੌਤ ਦੀ ਸਜ਼ਾ ਪਾਉਣ ਵਾਲਾ ਪਹਿਲਾ ਤਾਨਾਸ਼ਾਹ ਜਨਰਲ

ਮੁਸ਼ੱਰਫ਼ ਪਾਕਿਸਤਾਨ ਦਾ ਪਹਿਲਾ ਤਾਨਾਸ਼ਾਹ ਜਨਰਲ ਸੀ, ਜਿਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ | ਅਦਾਲਤ ਨੇ ਇਹ ਸਜ਼ਾ ਸਾਲ 2019 ਵਿਚ ਦੇਸ਼ ਧ੍ਰੋਹ ਦੇ ਮਾਮਲੇ ਵਿਚ ਸੁਣਾਈ ਸੀ | ਦੱਸਣਯੋਗ ਹੈ ਕਿ ਦਸੰਬਰ 2013 ਤੋਂ ਮੁਸ਼ੱਰਫ਼ ਖ਼ਿਲਾਫ਼ ਦੇਸ਼ ਧ੍ਰੋਹ ਦਾ ਕੇਸ ਚੱਲ ਰਿਹਾ ਸੀ ਅਤੇ ਲਗਪਗ 6 ਸਾਲਾਂ ਦੀ ਸੁਣਵਾਈ ਤੋਂ ਬਾਅਦ 17 ਦਸੰਬਰ, 2019 ਨੂੰ ਇਸਲਾਮਾਬਾਦ ਦੀ ਇਕ ਵਿਸ਼ੇਸ਼ ਅਦਾਲਤ ਨੇ ਉਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਉਂਦਿਆਂ ਆਪਣੇ 167 ਪੰਨਿਆਂ ਦੇ ਫ਼ੈਸਲੇ 'ਚ ਲਿਖਿਆ ਸੀ ਕਿ ਮੁਸ਼ੱਰਫ਼ ਨੂੰ ਘਸੀਟ ਕੇ ਇਸਲਾਮਾਬਾਦ ਦੀ ਜਿਨਾਹ ਐਵੀਨਿਊ ਦੇ ਡੀ ਚੌਕ (ਡੈਮੋਕਰੇਸੀ ਚੌਕ) 'ਚ ਲਿਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਜਨਤਕ ਤੌਰ 'ਤੇ ਫਾਂਸੀ ਦੇਣੀ ਚਾਹੀਦੀ ਹੈ | ਜੇਕਰ ਉਸ ਦੀ ਸਜ਼ਾ ਸੁਣਨ ਤੋਂ ਪਹਿਲਾਂ ਮੌਤ ਹੋ ਜਾਂਦੀ ਹੈ ਤਾਂ ਵੀ ਉਨ੍ਹਾਂ ਦੀ ਲਾਸ਼ ਨੂੰ ਦੁਬਈ ਤੋਂ ਪਾਕਿ ਲਿਆਂਦਾ ਜਾਣਾ ਚਾਹੀਦਾ ਹੈ ਅਤੇ ਡੀ-ਚੌਕ ਵਿਖੇ ਤਿੰਨ ਦਿਨਾਂ ਲਈ ਫਾਂਸੀ 'ਤੇ ਲਟਕਾਇਆ ਜਾਣਾ ਚਾਹੀਦਾ ਹੈ |

ਬੰਗਾਲ 'ਚ ਬੰਬ ਹਮਲੇ 'ਚ ਦੋ ਦੀ ਮੌਤ

ਕੋਲਕਾਤਾ, 5 ਫਰਵਰੀ (ਰਣਜੀਤ ਸਿੰਘ ਲੁਧਿਆਣਵੀ)-ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ 'ਚ ਸਨਿਚਰਵਾਰ ਦੇਰ ਰਾਤ ਬੰਬ ਸੁੱਟੇ ਜਾਣ ਦੀ ਘਟਨਾ 'ਚ ਮਿ੍ਤਕਾਂ ਦੀ ਗਿਣਤੀ ਵਧ ਕੇ ਦੋ ਹੋ ਗਈ | ਮਰਨ ਵਾਲਿਆਂ 'ਚ ਇਕ ਤਿ੍ਣਮੂਲ ਆਗੂ ਦਾ ਭਰਾ ਅਤੇ ਦੂਜਾ ਪਾਰਟੀ ਦਾ ਸਰਗਰਮ ਮੈਂਬਰ ਹੈ | ਰਾਜ ਦੇ ਮੰਤਰੀ ਫਿਰਹਾਦ ਹਾਕਿਮ ਦਾ ਕਹਿਣਾ ਹੈ ਕਿ ਇਹ ਹਮਲਾ ਝਾਰਖੰਡ ਦੇ ਮਾਓਵਾਦੀਆਂ ਵਲੋਂ ਕੀਤੇ ਜਾਣ ਦਾ ਸ਼ੱਕ ਹੈ | ਪੁਲਿਸ ਨੇ ਇਸ ਮਾਮਲੇ ਚ 6 ਬੰਦਿਆਂ ਨੂੰ ਗਿ੍ਫ਼ਤਾਰ ਕੀਤਾ ਹੈ | ਘਟਨਾ ਤੋਂ ਬਾਦ ਜ਼ਿਲ੍ਹੇ ਦੇ ਪੁਲਿਸ ਮੁਖੀ ਦਾ ਤਬਾਦਲਾ ਕਰ ਦਿੱਤਾ ਗਿਆ | ਰਾਜ ਸਕੱਤਰੇਤ ਨਵਾਨੰ ਵਲੋਂ ਐਤਵਾਰ ਨੋਟੀਫਿਕੇਸ਼ਨ ਜਾਰੀ ਕਰਕੇ ਬੀਰਭੂਮ ਜ਼ਿਲੇ੍ਹ ਦੇ ਐਸ.ਪੀ. ਨਰੇਂਦਰਨਾਥ ਤਿ੍ਪਾਠੀ ਦੀ ਥਾਂ ਭਾਸਕਰ ਮੁਖਰਜੀ ਨੂੰ ਨਵਾਂ ਐਸ.ਪੀ. ਬਣਾਉਣ ਦੀ ਸੂਚਨਾ ਦਿੱਤੀ ਹੈ | ਇਹ ਰੁਟੀਨ ਟ੍ਰਾਂਸਫਰ ਦੱਸਿਆ ਗਿਆ ਹੈ |

ਮੱਧ ਪ੍ਰਦੇਸ਼ 'ਚ ਪਾਬੰਦੀਸ਼ੁਦਾ ਪੀ.ਐਫ.ਆਈ. ਦੇ 3 ਹੋਰ ਮੈਂਬਰ ਗਿ੍ਫ਼ਤਾਰ

ਭੁਪਾਲ, 5 ਫਰਵਰੀ (ਏਜੰਸੀ)-ਮੱਧ ਪ੍ਰਦੇਸ਼ ਪੁਲਿਸ ਨੇ ਪਾਬੰਦੀਸ਼ੁਦਾ ਸੰਗਠਨ ਪਾਪੂਲਰ ਫਰੰਟ ਆਫ ਇੰਡੀਆ (ਪੀ.ਐਫ.ਆਈ.) ਦੇ 3 ਮੈਂਬਰਾਂ ਨੂੰ ਸਰਕਾਰ ਖ਼ਿਲਾਫ਼ ਸਾਜਿਸ਼ ਰਚਣ ਤੇ ਗੈਰ-ਕਾਨੂੰਨੀ ਗਤੀਵਿਧੀਆਂ 'ਚ ਸ਼ਾਮਿਲ ਹੋਣ ਦੇ ਦੋਸ਼ 'ਚ ਗਿ੍ਫ਼ਤਾਰ ਕੀਤਾ ਹੈ, ਪੁਲਿਸ ਪਿਛਲੇ ਦੋ ਦਿਨਾਂ 'ਚ ਪੀ.ਐਫ.ਆਈ. ਦੇ 4 ਮੈਂਬਰਾਂ ਨੂੰ ਗਿ੍ਫ਼ਤਾਰ ਕਰ ਚੁੱਕੀ ਹੈ | ਇਕ ਅਧਿਕਾਰੀ ਨੇ ਐਤਵਾਰ ਨੂੰ ਦੱਸਿਆ ਕਿ ਤਾਜ਼ਾ ਕਾਰਵਾਈ 'ਚ ਪੁਲਿਸ ਨੇ ਸੂਬੇ ਦੀ ਰਾਜਧਾਨੀ ਭੁਪਾਲ ਤੋਂ 2 ਪੀ.ਐਫ.ਆਈ. ਮੈਂਬਰਾਂ ਨੂੰ ਗਿ੍ਫ਼ਤਾਰ ਕੀਤਾ ਹੈ, ਜਦਕਿ ਤੀਸਰੇ ਨੂੰ ਮਹਾਰਾਸ਼ਟਰ ਦੇ ਔਰੰਗਾਬਾਦ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਗਿਆ ਹੈ | ਇਸ ਤੋਂ ਇਲਾਵਾ ਬਿਹਾਰ ਤੋਂ ਦੋ ਹੋਰ ੁਪੀ.ਐਫ.ਆਈ. ਦੇ ਮੈਂਬਰਾਂ ਨੂੰ ਕਾਬੂ ਕੀਤਾ ਗਿਆ |

ਭਾਰਤ ਦੇ ਨੌਜਵਾਨਾਂ ਲਈ ਕੁਝ ਵੀ ਅਸੰਭਵ ਨਹੀਂ-ਮੋਦੀ

ਨਵੀਂ ਦਿੱਲੀ, 5 ਫਰਵਰੀ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੌਜਵਾਨਾਂ ਨੂੰ ਖੇਡਾਂ 'ਚ ਕਰੀਅਰ ਬਣਾਉਣ ਲਈ ਉਤਸ਼ਾਹਿਤ ਕਰ ਰਹੀ ਹੈ ਤੇ 2014 ਦੇ ਬਾਅਦ ਤੋਂ ਖੇਡ ਮੰਤਰਾਲੇ ਦਾ ਬਜਟ ਲਗਪਗ ਤਿੰਨ ਗੁਣਾ ਵਧਾ ਦਿੱਤਾ ਗਿਆ ਹੈ | ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਨੇ ਗੁਰੂ ਰਵਿਦਾਸ ਜੀ ਦੀ ਜੈਅੰਤੀ 'ਤੇ ਵਧਾਈ ਦਿੱਤੀ

ਨਵੀਂ ਦਿੱਲੀ, 5 ਫਰਵਰੀ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਗੁਰੂ ਰਵਿਦਾਸ ਜੀ ਦੇ ਜਨਮ ਦਿਵਸ 'ਤੇ ਵਧਾਈ ਦਿੰਦਿਆਂ ਉਨ੍ਹਾਂ ਦੇ ਦਿ੍ਸ਼ਟੀਕੋਣ ਅਨੁਸਾਰ ਨਿਆਂਪੂਰਨ, ਸਦਭਾਵਨਾ ਤੇ ਖੁਸ਼ਹਾਲ ਸਮਾਜ ਦੇ ਸੰਕਲਪ ਨੂੰ ਦੁਹਰਾਇਆ ਹੈ | ਪ੍ਰਧਾਨ ਮੰਤਰੀ ...

ਪੂਰੀ ਖ਼ਬਰ »

ਜਲਵਾਯੂ ਤਬਦੀਲੀ ਕਾਰਨ ਵਧੀ ਗਰਮੀ ਕਿਰਤੀ ਔਰਤਾਂ ਲਈ ਗ਼ੈਰ ਰਸਮੀ ਖੇਤਰਾਂ 'ਚ ਵਾਧੂ ਚੁਣੌਤੀ- ਹਿਲੇਰੀ ਕਲਿੰਟਨ

ਅਹਿਮਦਾਬਾਦ, 5 ਫਰਵਰੀ (ਏਜੰਸੀ)- ਅਮਰੀਕਾ ਦੀ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਐਤਵਾਰ ਨੂੰ ਕਿਹਾ ਕਿ ਜਲਵਾਯੂ ਤਬਦੀਲੀ ਕਾਰਨ ਪੈਦਾ ਹੋਈ ਗਰਮੀ ਗੈਰ ਰਸਮੀ ਖੇਤਰਾਂ 'ਚ ਔਰਤ ਕਿਰਤੀਆਂ ਲਈ ਵਾਧੂ ਚੁਣੌਤੀ ਦਾ ਕਾਰਨ ਬਣੀ ਹੈ ਅਤੇ ਇਕ ਕੌਮਾਂਤਰੀ 'ਕਲਾਈਮੇਟ ...

ਪੂਰੀ ਖ਼ਬਰ »

ਵੰਡ ਤੋਂ ਪਹਿਲਾਂ ਦਿੱਲੀ 'ਚ ਰਹਿੰਦਾ ਸੀ ਮੁਸ਼ੱਰਫ਼ ਦਾ ਪਰਿਵਾਰ

ਪਰਵੇਜ਼ ਮੁਸ਼ੱਰਫ਼ ਦਾ ਪਰਿਵਾਰ ਦੇਸ਼ ਦੀ ਵੰਡ ਤੋਂ ਪਹਿਲਾਂ ਭਾਰਤ 'ਚ ਰਹਿੰਦਾ ਸੀ | ਮੁਸ਼ੱਰਫ਼ ਪਰਿਵਾਰ ਦੀ ਪੁਰਾਣੀ ਦਿੱਲੀ ਵਿਚ ਇਕ ਵੱਡੀ ਕੋਠੀ ਸੀ ਅਤੇ ਉਹ ਆਪਣੇ ਜਨਮ ਤੋਂ ਬਾਅਦ ਲਗਪਗ 4 ਸਾਲ ਤਕ ਹੀ ਉੱਥੇ ਰਿਹਾ | ਉਸ ਦੇ ਦਾਦਾ ਟੈਕਸ ਕੁਲੈਕਟਰ ਅਤੇ ਪਿਤਾ ...

ਪੂਰੀ ਖ਼ਬਰ »

ਰਾਜਸਥਾਨ 'ਚ ਮੌਲਵੀਆਂ ਦੇ ਇਕੱਠ 'ਤੇ ਭੜਕਾਊ ਟਿੱਪਣੀ ਕਰਨ 'ਤੇ ਰਾਮਦੇਵ ਖ਼ਿਲਾਫ਼ ਮਾਮਲਾ ਦਰਜ

ਬਾੜਮੇਰ, 5 ਫਰਵਰੀ (ਏਜੰਸੀ)- ਬੀਤੇ ਦਿਨੀਂ ਰਾਜਸਥਾਨ 'ਚ ਮੁਸਲਮਾਨ ਸੰਤਾਂ ਦੇ ਹੋਏ ਇਕ ਇੱਕਠ ਨੂੰ ਨਿਸ਼ਾਨਾ ਬਣਾ ਕੇ ਭੜਕਾਊ ਟਿੱਪਣੀ ਕਰਨ 'ਤੇ ਯੋਗਗੁਰੂ ਰਾਮਦੇਵ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤੇ ਭਾਈਚਾਰਿਆਂ 'ਚ ਦੁਸ਼ਮਣੀ ਭੜਕਾਉਣ ਦੇ ਦੋਸ਼ 'ਚ ...

ਪੂਰੀ ਖ਼ਬਰ »

ਪਾਕਿ 'ਚ ਇਕ ਹਿੰਦੂ ਲੜਕੀ ਅਗਵਾ, ਦੂਜੀ 'ਤੇ ਸੁੱਟਿਆ ਤੇਜ਼ਾਬ

ਅੰਮਿ੍ਤਸਰ, 5 ਫਰਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਸਿੰਧ ਦੇ ਮੀਰਪੁਰਖਾਸ ਸ਼ਹਿਰ 'ਚ 13 ਸਾਲਾ ਹਿੰਦੂ ਲੜਕੀ ਸਪਨਾ ਕੁਮਾਰੀ ਪੁੱਤਰੀ ਰੂਪ ਚੰਦ ਨੂੰ ਅਣਪਛਾਤੇ ਵਿਅਕਤੀਆਂ ਵਲੋਂ ਉਸ ਵੇਲੇ ਅਗਵਾ ਕਰ ਲਿਆ ਗਿਆ, ਜਦੋਂ ਉਹ ਆਪਣੇ ਮਾਪਿਆਂ ਨਾਲ ਸ਼ਹਿਰ ਦੇ ਜਨਰਲ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX