ਤਾਜਾ ਖ਼ਬਰਾਂ


ਉਨ੍ਹਾਂ ਦੀ ਪਾਰਟੀ ਨੇ ਸਾਰੀਆਂ ਵਿਧਾਨ ਸਭਾਵਾਂ ਤੋਂ ਅਸਤੀਫਾ ਦੇਣ ਦਾ ਫੈਸਲਾ ਕੀਤਾ ਹੈ – ਪੀ.ਟੀ.ਆਈ. ਦੇ ਚੇਅਰਮੈਨ ਇਮਰਾਨ ਖਾਨ
. . .  21 minutes ago
ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਤਿੰਨ ਇਕ ਦਿਨਾ ਮੈਚਾਂ ਦੀ ਲੜੀ ਦਾ ਦੂਜਾ ਮੈਚ ਕੱਲ੍ਹ ਸਵੇਰੇ 7 ਵਜੇ ਕ੍ਰਾਈਸਟਚਰਚ 'ਚ
. . .  about 2 hours ago
ਜਾਅਲੀ ਬਿੱਲਾਂ ਰਾਹੀਂ ਲਗ-ਪਗ 2 ਲੱਖ ਦਾ ਘੋਟਾਲਾ ਕਰਨ ਦੇ ਦੋਸ਼ਾਂ ਹੇਠ ਨਗਰ ਕੌਂਸਲ ਦਾ ਈ.ਓ. ਵਿਜੀਲੈਂਸ ਵਲੋਂ ਗ੍ਰਿਫ਼ਤਾਰ
. . .  about 2 hours ago
ਗੁਰਦਾਸਪੁਰ, 26 ਨਵੰਬਰ (ਗੁਰਪ੍ਰਤਾਪ ਸਿੰਘ)-ਅੱਜ ਵਿਜੀਲੈਂਸ ਬਿਊਰੋ ਵਲੋਂ ਨਗਰ ਕੌਂਸਲ ਗੁਰਦਾਸਪੁਰ ਦੇ ਕਾਰਜਕਾਰੀ ਅਧਿਕਾਰੀ (ਈ.ਓ.) ਅਸ਼ੋਕ ਕੁਮਾਰ ਨੂੰ ਸੂਬਾ ਸਰਕਾਰ ਵਲੋਂ ਜਾਰੀ ਕੀਤੀਆਂ ਗਈਆਂ ਗਰਾਂਟਾਂ ਵਿਚ ਲਗ-ਪਗ ...
ਸਰਕਾਰੀ ਸਕੂਲ ਦੀ ਇਕ ਕੰਧ ਡਿੱਗੀ, ਛੱਤ ਤੋਂ ਡਿੱਗੇ ਸਕੂਲੀ ਸੱਤ ਬੱਚੇ ਹੋਏ ਜ਼ਖਮੀ
. . .  about 3 hours ago
ਕਰਨਾਲ , 26 ਨਵੰਬਰ ( ਗੁਰਮੀਤ ਸਿੰਘ ਸੱਗੂ )-ਸਰਕਾਰੀ ਆਦਰਸ਼ ਸੰਸਕ੍ਰਿਤੀ ਸੀਨੀਅਰ ਸੈਕੰਡਰੀ ਸਕੂਲ ਤਰਾਵੜੀ ਦੀ ਛਤ ਦੀ ਚਾਰ ਦੀਵਾਰੀ ਦੀ ਇਕ ਕੰਧ ਉਸ ਸਮੇਂ ਡਿਗ ਗਈ ਜਦ ਸਕੂਲ ਦੇ ਬੱਚੇ ...
ਉੱਤਰ ਪ੍ਰਦੇਸ਼ : ਮੇਰਠ ਦੇ ਮੋਹੀਉਦੀਨਪੁਰ ਵਿਚ ਇੱਕ ਸ਼ੂਗਰ ਮਿੱਲ ਵਿਚ ਲੱਗੀ ਅੱਗ
. . .  about 3 hours ago
ਡੇਰਾਬੱਸੀ ਤੋਂ 2 ਸਾਲ ਦਾ ਬੱਚਾ ਅਗਵਾ, 6 ਦਿਨ ਪਹਿਲਾਂ ਹੋਇਆ ਸੀ ਅਗਵਾ
. . .  about 4 hours ago
ਡੇਰਾਬੱਸੀ, 26 ਨਵੰਬਰ (ਗੁਰਮੀਤ ਸਿੰਘ) - ਡੇਰਾਬੱਸੀ ਤੋਂ ਇਕ 2 ਸਾਲ ਦੇ ਬੱਚੇ ਦੇ ਅਗਵਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ । ਬੀਤੀ 21 ਨਵੰਬਰ ਸ਼ਾਮ ਸਾਡੇ 4 ਵਜੇ ਇਕ ਵਿਅਕਤੀ ਬੱਚੇ ਨੂੰ ਪਾਰਕ ਵਿਚੋਂ ...
ਨਾਜਾਇਜ਼ ਹਥਿਆਰਾਂ ਦੀ ਫੈਕਟਰੀ ਫੜੀ, 4 ਗ੍ਰਿਫ਼ਤਾਰ
. . .  about 5 hours ago
ਨਵੀਂ ਦਿੱਲੀ, 26 ਨਵੰਬਰ - ਗਾਜ਼ੀਆਬਾਦ ਦੀ ਭੋਜਪੁਰ ਪੁਲਿਸ ਅਤੇ ਐਸ.ਓ.ਜੀ. ਗ੍ਰਾਮੀਣ ਗਾਜ਼ੀਆਬਾਦ ਨੇ ਗੈਰ-ਕਾਨੂੰਨੀ ਹਥਿਆਰ ਬਣਾਉਣ ਵਾਲੀ ਇਕ ਫੈਕਟਰੀ ਦਾ ਪਰਦਾਫਾਸ਼ ਕੀਤਾ ਹੈ । ਪੁਲਿਸ ਨੇ ਛਾਪਾ ਮਾਰ ਕੇ ...
ਪ੍ਰੋ. ਰਾਓ ਧਰੇਨਵਰ ਨੇ ਗੀਤਾਂ ਰਾਹੀਂ 'ਗੰਨ ਕਲਚਰ' ਪ੍ਰਮੋਟ ਕਰਨ ਵਾਲਿਆਂ ਖ਼ਿਲਾਫ਼ ਖੋਲ੍ਹਿਆ ਮੋਰਚਾ
. . .  about 6 hours ago
ਜ਼ੀਰਕਪੁਰ, 26 ਨਵੰਬਰ (ਹੈਪੀ ਪੰਡਵਾਲਾ)-ਕਰਨਾਟਕ ਰਾਜ ਨਾਲ ਸੰਬੰਧਿਤ ਅਤੇ ਚੰਡੀਗੜ੍ਹ 'ਚ ਸਿੱਖਿਆ ਪ੍ਰਦਾਨ ਕਰ ਰਹੇ ਪੰਡਿਤ ਪ੍ਰੋ. ਰਾਓ ਧਰੇਨਵਰ ਨੇ ਅੱਜ ਜ਼ੀਰਕਪੁਰ ਦੀਆਂ ਸੜਕਾਂ 'ਤੇ ਹੱਥਾਂ 'ਚ ਬੋਰਡ ਫੜ ਕੇ ਗੀਤਾਂ ਰਾਹੀਂ ਗੰਨ ਕਲਚਰ ਅਤੇ ਨਸ਼ਿਆਂ ਨੂੰ ਪ੍ਰਮੋਟ ਕਰਨ ਵਾਲਿਆਂ ਨੂੰ ਲਾਹਨਤਾਂ...
ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੋਹਰ ਅਕਾਲ ਤਖ਼ਤ ਸਕੱਤਰੇਤ ਪੁੱਜੇ
. . .  about 6 hours ago
ਅੰਮ੍ਰਿਤਸਰ, 26 ਨਵੰਬਰ (ਜਸਵੰਤ ਸਿੰਘ ਜੱਸ)-ਤਖਤ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰੇ ਸਹਿਬਾਨ ਵਲੋਂ ਬੀਤੇ ਦਿਨ ਪੰਥ ਚੋਂ ਛੇਕੇ ਗਏ ਜਥੇਦਾਰ ਗਿਆਨੀ ਰਣਜੀਤ ਸਿੰਘ ਗੋਹਰ ਇਸ ਹੁਕਮਨਾਮੇ ਦੇ ਵਿਰੁੱਧ ਆਪਣੀ ਸ਼ਿਕਾਇਤ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜੇ ਹਨ। ਪ੍ਰਾਪਤ ਵੇਰਵਿਆਂ...
ਪੰਜਾਬ ਦੇ 35 ਜ਼ਿਲ੍ਹਾ ਸਿੱਖਿਆ ਅਫਸਰਾਂ/ਪ੍ਰਿੰਸੀਪਲਾਂ ਦੇ ਤਬਾਦਲੇ
. . .  about 6 hours ago
ਚੰਡੀਗੜ੍ਹ, 26 ਨਵੰਬਰ-ਪੰਜਾਬ ਸਰਕਾਰ ਵਲੋਂ ਪੰਜਾਬ ਦੇ 35 ਜ਼ਿਲ੍ਹਾ ਸਿੱਖਿਆ ਅਫਸਰਾਂ/ਪ੍ਰਿੰਸੀਪਲਾਂ ਦੇ ਤਬਾਦਲੇ ਕੀਤੇ ਗਏ...
ਕਿਸਾਨਾਂ ਵਲੋਂ ਆਪਣਾ ਧਰਨਾ ਸਮਾਪਤ ਕਰਨ ਦਾ ਐਲਾਨ
. . .  about 6 hours ago
ਚੰਡੀਗੜ੍ਹ, 26 ਨਵੰਬਰ (ਅਜਾਇਬ ਸਿੰਘ ਔਜਲਾ)-ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ਵਿਚ ਮੁਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਦੇ ਬਾਹਰ ਇਕੱਠੇ ਹੋਏ ਕਿਸਾਨਾਂ ਨੇ ਆਪਣਾ ਧਰਨਾ ਸਮਾਪਤ ਕਰਨ ਦਾ ਐਲਾਨ ਕਰ ਦਿੱਤਾ। ਇਸ ਮੌਕੇ ਮੁਹਾਲੀ ਚੰਡੀਗੜ੍ਹ ਦੀ ਸਾਂਝੀ ਸਰਹੱਦ ਉੱਤੇ ਰਾਜਪਾਲ...
ਦਿੱਗਜ ਅਦਾਕਾਰ ਵਿਕਰਮ ਗੋਖਲੇ ਦਾ ਪੁਣੇ 'ਚ ਦਿਹਾਂਤ
. . .  about 7 hours ago
ਪੁਣੇ, 26 ਨਵੰਬਰ-ਦਿੱਗਜ ਅਦਾਕਾਰ ਵਿਕਰਮ ਗੋਖਲੇ ਦਾ ਅੱਜ ਪੁਣੇ 'ਚ ਦਿਹਾਂਤ ਹੋ ਗਿਆ।ਉਹ ਪਿਛਲੇ ਕਈ ਦਿਨਾਂ ਤੋਂ ਦੀਨਾਨਾਥ ਮੰਗੇਸ਼ਕਰ ਹਸਪਤਾਲ 'ਚ ਦਾਖ਼ਲ...
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਰਾਵੀ ਦਰਿਆ 'ਤੇ 2 ਪਲਟੂਨ ਪੁਲਾਂ ਦਾ ਰੱਖਿਆ ਨੀਂਹ ਪੱਥਰ
. . .  about 8 hours ago
ਗੱਗੋਮਾਹਲ, ਅਜਨਾਲਾ, 26 ਨਵੰਬਰ (ਬਲਵਿੰਦਰ ਸਿੰਘ ਸੰਧੂ/ਗੁਰਪ੍ਰੀਤ ਸਿੰਘ ਢਿੱਲੋਂ)-ਸਰਹੱਦੀ ਖੇਤਰ ‘ਚ ਰਾਵੀ ਦਰਿਆ ਤੋਂ ਪਾਰ ਖੇਤੀ ਕਰਦੇ ਕਿਸਾਨਾਂ ਦੀ ਦਹਾਕਿਆਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰੀ ਕਰਦਿਆਂ ਪੰਜਾਬ ਦੇ ਪੇਂਡੂ ਵਿਕਾਸ ਪੰਚਾਇਤ, ਖੇਤੀਬਾੜੀ ਅਤੇ ਐਨ.ਆਰ.ਆਈ ਮਾਮਲਿਆਂ...
ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਦੀ ਮੌਤ
. . .  about 8 hours ago
ਸੁਨਾਮ ਊਧਮ ਸਿੰਘ ਵਾਲਾ, 26 ਨਵੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਬੀਤੀ ਸ਼ਾਮ ਸੁਨਾਮ-ਮਾਨਸਾ ਸੜਕ 'ਤੇ ਸਥਾਨਕ ਨਾਮ ਚਰਚਾ ਘਰ ਨੇੜੇ ਹੋਏ ਸੜਕ ਹਾਦਸੇ 'ਚ ਇਕ ਮੋਟਰਸਾਈਕਲ ਸਵਾਰ ਦੀ ਮੌਤ ਹੋਣ ਦੀ ਖ਼ਬਰ ਹੈ।ਇਹ ਹਾਦਸਾ ਉਸ ਸਮੇਂ ਹੋਇਆ...
ਵੱਖਰੀ ਵਿਧਾਨ ਸਭਾ ਦੇ ਮੁੱਦੇ 'ਤੇ ਰਾਜਪਾਲ ਪੰਜਾਬ ਨੂੰ ਮਿਲੇ ਸੁਖਬੀਰ ਸਿੰਘ ਬਾਦਲ
. . .  about 8 hours ago
ਚੰਡੀਗੜ੍ਹ, 26 ਨਵੰਬਰ-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਖਰੀ ਵਿਧਾਨ ਸਭਾ ਦੇ ਮੁੱਦੇ 'ਤੇ ਪੰਜਾਬ ਦੇ ਰਾਜਪਾਲ ਨੂੰ ਮਿਲੇ। ਉਨ੍ਹਾਂ ਨਾਲ ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਡਾ. ਦਲਜੀਤ ਸਿੰਘ ਚੀਮਾ ਵੀ...
ਮੁੱਖ ਮੰਤਰੀ ਭਗਵੰਤ ਮਾਨ ਨੇ ਪੀ.ਐਸ.ਪੀ.ਸੀ.ਐਲ. ਵਲੋਂ ਭਰਤੀ ਕੀਤੇ ਉਮੀਦਵਾਰਾਂ ਨੂੰ ਸੌਂਪੇ ਨਿਯੁਕਤੀ ਪੱਤਰ
. . .  about 8 hours ago
ਚੰਡੀਗੜ੍ਹ 26 ਨਵੰਬਰ-ਮੁੱਖ ਮੰਤਰੀ ਭਗਵੰਤ ਮਾਨ ਨੇ ਮਿਊਂਸਪਲ ਭਵਨ ਸੈਕਟਰ-35 ਚੰਡੀਗੜ੍ਹ ਵਿਖੇ ਪੀ.ਐਸ.ਪੀ.ਸੀ.ਐਲ. ਵਲੋਂ ਭਰਤੀ ਕੀਤੇ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਪ੍ਰਦਾਨ...।
ਪ੍ਰਵਾਸੀ ਸਿੱਖ ਥਮਿੰਦਰ ਸਿੰਘ ਆਨੰਦ ਸਿੱਖ ਪੰਥ ਵਿਚੋਂ ਖ਼ਾਰਜ, ਜਥੇਦਾਰ ਸੁੱਚਾ ਸਿੰਘ ਲੰਗਾਹ ਨੂੰ ਲਾਈ ਧਾਰਮਿਕ ਤਨਖਾਹ
. . .  about 7 hours ago
ਅੰਮ੍ਰਿਤਸਰ, 26 ਨਵੰਬਰ (ਜਸਵੰਤ ਸਿੰਘ ਜੱਸ)-ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਉਪਰੰਤ ਗੁਰਬਾਣੀ ਦੀਆਂ ਲਗਾਂ ਮਾਤਰਾਂ ਨਾਲ ਛੇੜਛਾੜ ਕਰਨ ਦੇ ਦੋਸ਼ ਤਹਿਤ ਸਿੰਘ ਸਾਹਿਬਾਨ ਵਲੋਂ ਪ੍ਰਵਾਸੀ ਸਿੱਖ ਥਮਿੰਦਰ ਸਿੰਘ ਆਨੰਦ ਨੂੰ ਸਿੱਖ ਪੰਥ ਵਿਚੋਂ...
ਜੇਕਰ ਭਾਰਤ ਏਸ਼ੀਆ ਕੱਪ 'ਚ ਨਹੀਂ ਆਉਂਦਾ ਤਾਂ ਪਾਕਿਸਤਾਨ ਵੀ 2023 ਵਿਸ਼ਵ ਕੱਪ 'ਚ ਨਹੀਂ ਜਾਵੇਗਾ ਭਾਰਤ- ਰਮੀਜ਼ ਰਾਜਾ
. . .  about 8 hours ago
ਇਸਲਾਮਾਬਾਦ, 26 ਨਵੰਬਰ - ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਦੇ ਚੇਅਰਮੈਨ ਰਮੀਜ਼ ਰਾਜਾ ਨੇ ਕਿਹਾ ਹੈ ਕਿ ਜੇਕਰ ਭਾਰਤ ਅਗਲੇ ਸਾਲ ਪਾਕਿਸਤਾਨ 'ਚ ਹੋਣ ਵਾਲੇ ਏਸ਼ੀਆ ਕੱਪ ਤੋਂ ਬਾਹਰ ਹੋਣ ਦੀ ਚੋਣ...
ਡੀ.ਜੀ.ਪੀ. ਪੰਜਾਬ ਵਲੋਂ ਸੋਸ਼ਲ ਮੀਡੀਆ ਹੈਂਡਲ ਤੋਂ ਕਿਸੇ ਵੀ ਇਤਰਾਜ਼ਯੋਗ ਸਮੱਗਰੀ ਨੂੰ ਸਵੈ-ਇੱਛਾ ਨਾਲ ਹਟਾਉਣ ਦੀ ਅਪੀਲ
. . .  about 8 hours ago
ਚੰਡੀਗੜ੍ਹ, 26 ਨਵੰਬਰ-ਡੀ.ਜੀ.ਪੀ. ਗੌਰਵ ਯਾਦਵ ਨੇ ਟਵੀਟ ਕਰ ਸਾਰਿਆਂ ਨੂੰ ਅਗਲੇ 72 ਘੰਟਿਆਂ ਵਿਚ ਸੋਸ਼ਲ ਮੀਡੀਆ ਹੈਂਡਲ ਤੋਂ ਕਿਸੇ ਵੀ ਇਤਰਾਜ਼ਯੋਗ ਸਮੱਗਰੀ ਨੂੰ ਸਵੈ-ਇੱਛਾ ਨਾਲ ਹਟਾਉਣ ਦੀ ਅਪੀਲ ਕੀਤੀ ਹੈ। ਮੁੱਖ ਮੰਤਰੀ ਪੰਜਾਬ ਨੇ ਨਿਰਦੇਸ਼...
ਨੌਵੇਂ ਪਾਤਸ਼ਾਹ ਦੇ ਸ਼ਹੀਦੀ ਪੁਰਬ ਸੰਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਗਰ ਕੀਰਤਨ
. . .  about 9 hours ago
ਅੰਮ੍ਰਿਤਸਰ, 26 ਨਵੰਬਰ (ਜਸਵੰਤ ਸਿੰਘ ਜੱਸ)-ਸ੍ਰੀ ਗਰੂ ਤੇਗ ਬਹਾਦਰ ਸਾਹਿਬ ਦੇ 28 ਨਵੰਬਰ ਨੂੰ ਆ ਰਹੇ ਸ਼ਹੀਦੀ ਪੁਰਬ ਦੇ ਸੰਬੰਧ ਵਿਚ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਪੰਜ ਪਿਆਰਿਆਂ...
ਸੜਕ ਹਾਦਸੇ 'ਚ ਦੋ ਚਚੇਰੇ ਭਰਾਵਾਂ ਦੀ ਮੌਤ
. . .  about 9 hours ago
ਲੌਂਗੋਵਾਲ, 26 ਨਵੰਬਰ (ਸ.ਸ.ਖੰਨਾ,ਵਿਨੋਦ)-ਸਥਾਨਕ ਕਸਬੇ ਦੇ 2 ਚਚੇਰੇ ਭਰਾਵਾਂ ਦੀ ਸੜਕ ਹਾਦਸੇ ਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕਾਂ ਦੀ ਪਛਾਣ ਕੁਲਦੀਪ ਸਿੰਘ ਪੁੱਤਰ ਹਾਕਮ ਸਿੰਘ ਅਤੇ ਰਣਜੀਤ ਸਿੰਘ ਪੁੱਤਰ ਸਰਵਨ ਸਿੰਘ ਦੋਵੇਂ ਵਾਸੀ ਪਿੰਡੀ ਬਟੁਹਾ‌...
ਨੌਜਵਾਨ ਵਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ
. . .  about 5 hours ago
ਫ਼ਰੀਦਕੋਟ, 26 ਨਵੰਬਰ (ਜਸਵੰਤ ਸਿੰਘ ਪੁਰਬਾ)-ਵਿਨੈ ਕੁਮਾਰ ਉਮਰ 28 ਸਾਲ ਪੁੱਤਰ ਲੇਖ ਰਾਜ ਵਾਸੀ ਗਿੱਲ ਰੋਡ ਲੁਧਿਆਣਾ ਆਪਣੇ ਚਾਚਾ ਹਰੀਸ਼ ਕੁਮਾਰ ਪੁੱਤਰ ਚਿਮਨ ਲਾਲ ਮਹੱਲਾ ਕਸ਼ਮੀਰੀਆਂ ਵਾਲਾ ਕੋਟਕਪੂਰਾ ਵਿਖੇ ਆਇਆ...
ਸ਼੍ਰੋਮਣੀ ਕਮੇਟੀ ਤੇ ਸਿੱਖ ਜਥੇਬੰਦੀਆਂ ਵਲੋਂ ਸਾਬਕਾ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਦਾ ਸਨਮਾਨ
. . .  about 10 hours ago
ਅੰਮ੍ਰਿਤਸਰ, 26 ਨਵੰਬਰ (ਜਸਵੰਤ ਸਿੰਘ ਜੱਸ)-ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਵਜੋਂ ਲੰਬਾ ਅਰਸਾ ਸੇਵਾਵਾਂ ਨਿਭਾਉਣ ਤੋਂ ਬਾਅਦ ਬੀਤੇ ਦਿਨੀਂ ਸੇਵਾ ਮੁਕਤ ਹੋਏ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੂੰ ਅੱਜ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹੋਏ ਸਮਾਗਮ ਦੌਰਾਨ ਉਨ੍ਹਾਂ...
ਪੇਸ਼ੀ ਲਈ ਲਿਆਂਦਾ ਕੈਦੀ ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ
. . .  about 10 hours ago
ਫ਼ਰੀਦਕੋਟ, 26 ਨਵੰਬਰ (ਜਸਵੰਤ ਸਿੰਘ ਪੁਰਬਾ)-ਨਵੀਨ ਕੁਮਾਰ ਪੁੱਤਰ ਵੀਰ ਸਿੰਘ ਵਾਸੀ ਅਜੀਤ ਸਿੰਘ ਨਗਰ ਮੋਗਾ ਜੋ ਕਿ ਜੇਲ੍ਹ ਐਕਟ ਤਹਿਤ ਫ਼ਰੀਦਕੋਟ ਦੀ ਮਾਡਰਨ ਜੇਲ 'ਚ ਬੰਦ ਸੀ, ਫ਼ਰੀਦਕੋਟ ਦੀ ਅਦਾਲਤ 'ਚ ਪੇਸ਼ੀ ਲਈ...
ਭਾਰਤ-ਪਾਕਿ ਸਰਹੱਦ ਨੇੜਿਓਂ ਮਿਲਿਆ ਪਾਕਿਸਤਾਨੀ ਗੁਬਾਰਾ
. . .  about 10 hours ago
ਗੁਰੂ ਹਰਸਹਾਏ 26 ਨਵੰਬਰ (ਕਪਿਲ ਕੰਧਾਰੀ)-ਗੁਰੂਹਰਸਹਾਏ ਦੇ ਨਜ਼ਦੀਕ ਪੈਂਦੀ ਬੀ.ਐਸ.ਐਫ. ਦੀ ਚੌਂਕੀ ਵਿਖੇ ਬੀਤੀ ਰਾਤ ਕਰੀਬ 2:30 ਵਜੇ ਬੀ.ਐਸ.ਐਫ. 160 ਬਟਾਲੀਅਨ ਦੇ ਜਵਾਨਾਂ ਵਲੋਂ ਬੀ.ਐਸ.ਐਫ. ਚੌਂਕੀ ਬਹਾਦਰ ਕੇ ਪਿੱਲਰ ਨੰਬਰ 217/8 ਦੇ ਨਜ਼ਦੀਕ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 2 ਭਾਦੋਂ ਸੰਮਤ 554
ਵਿਚਾਰ ਪ੍ਰਵਾਹ: ਰਾਜਨੀਤੀ ਵਿਚ ਨਾ ਸਥਾਈ ਦੋਸਤੀ ਹੁੰਦੀ ਹੈ, ਨਾ ਹੀ ਦੁਸ਼ਮਣੀ, ਸਥਾਈ ਕੇਵਲ ਹਿਤ ਹੁੰਦੇ ਹਨ। -ਅਗਿਆਤ

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਪੰਜਾਬ ਸਰਕਾਰ ਨੇਤਰਹੀਣਾਂ ਦੀਆਂ ਜਾਇਜ਼ ਮੰਗਾਂ ਨੂੰ ਹਮਦਰਦੀ ਨਾਲ ਵਿਚਾਰੇਗੀ-ਹਰਭਜਨ ਸਿੰਘ ਈ.ਟੀ.ਓ.

ਚੰਡੀਗੜ੍ਹ, 17 ਅਗਸਤ (ਅਜੀਤ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਨੇਤਰਹੀਣ ਬਾਸ਼ਿੰਦਿਆਂ ਦੀਆਂ ਜਾਇਜ਼ ਮੰਗਾਂ ਦਾ ਜਲਦ ਹੀ ਹਮਦਰਦੀ ਨਾਲ ਵਿਚਾਰ ਕੇ ਉਨ੍ਹਾਂ ਦਾ ਹੱਲ ਕਰੇਗੀ | ਪੰਜਾਬ ਦੇ ਲੋਕ ਨਿਰਮਾਣ ਅਤੇ ...

ਪੂਰੀ ਖ਼ਬਰ »

ਮੁੱਖ ਸਕੱਤਰ ਵਲੋਂ ਪੰਜਾਬ 'ਚ ਰੇਲਵੇ ਨਾਲ ਸੰਬੰਧਿਤ ਲੰਬਿਤ ਮਾਮਲਿਆਂ ਦਾ ਜਾਇਜ਼ਾ

ਚੰਡੀਗੜ੍ਹ, 17 ਅਗਸਤ (ਅਜੀਤ ਬਿਊਰੋ)-ਪੰਜਾਬ ਦੇ ਮੁੱਖ ਸਕੱਤਰ ਵੀ.ਕੇ. ਜੰਜੂਆ ਨੇ ਸੂਬੇ ਵਿਚ ਨਵੇਂ ਰੇਲ ਲਿੰਕ ਦੀ ਉਸਾਰੀ, ਰੇਲਵੇ ਓਵਰ ਬਿ੍ਜ ਤੇ ਅੰਡਰ ਬਿ੍ਜ, ਲਾਈਨਾਂ ਦੇ ਬਿਜਲੀਕਰਨ ਅਤੇ ਸੁਰੱਖਿਆ ਦੇ ਪੱਖ ਤੋਂ ਰੇਲ ਲਾਈਨਾਂ ਨਾਲ ਲੱਗਦੇ ਦਰੱਖਤਾਂ ਦੀ ਛੰਗਾਈ ਤੇ ਕਟਾਈ ...

ਪੂਰੀ ਖ਼ਬਰ »

ਟੈਗੋਰ ਥੀਏਟਰ ਚੰਡੀਗੜ੍ਹ ਵਿਖੇ 'ਨਰ ਓ ਨਾਰਾਇਣ' ਪ੍ਰੋਗਰਾਮ ਕਰਵਾਇਆ

ਚੰਡੀਗੜ੍ਹ, 17 ਅਗਸਤ (ਨਵਿੰਦਰ ਸਿੰਘ ਬੜਿੰਗ) ਟੈਗੋਰ ਥੀਏਟਰ ਚੰਡੀਗੜ੍ਹ ਵਿਖੇ ਨਰੇਟਰ ਆਰਟ ਸੁਸਾਇਟੀ ਵਲੋਂ Tਨਰ ਓ ਨਾਰਾਇਣ'' ਪ੍ਰੋਗਰਾਮ ਕਰਵਾਇਆ ਗਿਆ | ਇਸ ਪ੍ਰੋਗਰਾਮ ਨੂੰ ਨਿਸਾ ਲੂਥਰਾ ਵਲੋਂ ਨਿਰਦੇਸ਼ਿਤ ਕੀਤਾ ਗਿਆ | ਇਸ ਪ੍ਰੋਗਰਾਮ ਦੌਰਾਨ ਕਿ੍ਸ਼ਨਾ ਲੀਲਾ ਨੇ ...

ਪੂਰੀ ਖ਼ਬਰ »

ਚੰਡੀਗੜ੍ਹ 'ਚ ਕੋਰੋਨਾ ਦੇ 67 ਨਵੇਂ ਮਾਮਲੇ, ਇਕ ਮਰੀਜ਼ ਦੀ ਮੌਤ

ਚੰਡੀਗੜ੍ਹ, 17 ਅਗਸਤ (ਮਨਜੋਤ ਸਿੰਘ ਜੋਤ) - ਚੰਡੀਗੜ੍ਹ ਵਿਚ ਅੱਜ ਕੋਰੋਨਾ ਵਾਇਰਸ ਦੇ 67 ਨਵੇਂ ਮਾਮਲੇ ਸਾਹਮਣੇ ਆਏ ਹਨ ਜਦ ਕਿ ਬਾਪੂਧਾਮ ਕਾਲੋਨੀ ਦੇ ਵਸਨੀਕ 44 ਸਾਲਾ ਕੋਰੋਨਾ ਪਾਜ਼ੀਟਿਵ ਵਿਅਕਤੀ ਦੀ ਅੱਜ ਮੌਤ ਹੋ ਗਈ | ਸ਼ਹਿਰ ਵਿਚ ਅੱਜ 82 ਮਰੀਜ਼ ਸਿਹਤਯਾਬ ਹੋਏ ਹਨ | ...

ਪੂਰੀ ਖ਼ਬਰ »

ਪ੍ਰਸ਼ਾਸਕ ਦੇ ਸਲਾਹਕਾਰ ਵਲੋਂ ਚੰਡੀਗੜ੍ਹ-ਪੰਚਕੂਲਾ ਬਾਰਡਰ ਦਾ ਦੌਰਾ

ਚੰਡੀਗੜ੍ਹ, 17 ਅਗਸਤ (ਮਨਜੋਤ ਸਿੰਘ ਜੋਤ) ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਨੇ ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ ਨਗਰ ਨਿਗਮ ਮੇਅਰ ਸਰਬਜੀਤ ਕੌਰ ਨਾਲ ਐਂਟਰੀ ਪੁਆਇੰਟਾਂ ਦੇ ਸੁੰਦਰੀਕਰਨ ਅਤੇ ਇਲਾਕੇ ਵਿਚ ਨਾਜਾਇਜ਼ ਕਬਜ਼ਿਆਂ ਦਾ ਨਿਰੀਖਣ ਕਰਨ ਲਈ ...

ਪੂਰੀ ਖ਼ਬਰ »

ਪੀ.ਜੀ.ਆਈ 'ਚ ਇਕੋ ਦਿਨ ਤਿੰਨ ਅੰਗਦਾਨ

ਚੰਡੀਗੜ੍ਹ, 17 ਅਗਸਤ (ਮਨਜੋਤ ਸਿੰਘ ਜੋਤ)- ਪੀ.ਜੀ.ਆਈ 'ਚ ਅੱਜ ਪੰਜਾਬ ਨਾਲ ਸਬੰਧਿਤ ਤਿੰਨ ਮਰੀਜ਼ਾਂ ਨੂੰ ਬ੍ਰੇਨ ਡੈੱਡ ਐਲਾਨਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵਲੋਂ ਲਏ ਅੰਗਦਾਨ ਦੇ ਫ਼ੈਸਲੇ ਨਾਲ ਗੰਭੀਰ ਹਾਲਤ ਵਾਲੇ 7 ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਮਿਲ ਸਕੀ ਜਦ ਕਿ ...

ਪੂਰੀ ਖ਼ਬਰ »

ਅਸ਼ਵਨੀ ਸ਼ਰਮਾ ਨੇ ਮਾਨ ਸਰਕਾਰ ਤੇ ਉਨ੍ਹਾਂ ਦੇ ਮੰਤਰੀਆਂ ਦੀ ਕਾਰਜਪ੍ਰਣਾਲੀ 'ਤੇ ਖੜ੍ਹੇ ਕੀਤੇ ਸਵਾਲ

ਚੰਡੀਗੜ੍ਹ, 17 ਅਗਸਤ (ਅਜੀਤ ਬਿਊਰੋ)-ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਭਗਵੰਤ ਮਾਨ ਸਰਕਾਰ ਦੇ ਪੰਜ ਮੰਤਰੀਆਂ ਵਲੋਂ ਮਾਨ ਸਰਕਾਰ ਦੇ ਪੰਜ ਮਹੀਨਿਆਂ ਦੇ ਰਿਪੋਰਟ ਕਾਰਡ 'ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਭਗਵੰਤ ਮਾਨ ਸਰਕਾਰ ਦੇ ...

ਪੂਰੀ ਖ਼ਬਰ »

ਆਊਟ ਸੋਰਸਡ ਵਰਕਰਾਂ ਨੇ ਕੇਂਦਰੀ ਪੋਲਟਰੀ ਵਿਕਾਸ ਸੰਸਥਾ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ

ਚੰਡੀਗੜ੍ਹ, 17 ਅਗਸਤ (ਨਵਿੰਦਰ ਸਿੰਘ ਬੜਿੰਗ)- ਜਨਤਕ ਜਥੇਬੰਦੀਆਂ ਦੇ ਸਾਂਝੇ ਮੰਚ ਯੂਨਾਈਟਿਡ ਫ਼ਰੰਟ ਆਫ ਮਾਸ ਆਰਗੇਨਾਈਜੇਸ਼ਨਜ਼ (ਯੂ.ਐਫ.ਐਮ.ਓ) ਦੇ ਬੈਨਰ ਹੇਠ ਕੇਂਦਰੀ ਪੋਲਟਰੀ ਵਿਕਾਸ ਸੰਸਥਾ ਵਿਚ ਕੰਮ ਕਰ ਰਹੇ ਆਊਟਸੋਰਸ ਕਾਮਿਆਂ ਨੇ ਰੋਸ ਪ੍ਰਦਰਸ਼ਨ ਕੀਤਾ ਅਤੇ ...

ਪੂਰੀ ਖ਼ਬਰ »

ਆਟੋ ਰਿਕਸ਼ਾ ਚਾਲਕ ਨੂੰ ਲੁੱਟਣ ਵਾਲੇ ਚਾਰ ਨਾਬਾਲਗ ਕਾਬੂ

ਚੰਡੀਗੜ੍ਹ, 17 ਅਗਸਤ (ਗੁਰਪ੍ਰੀਤ ਸਿੰਘ ਜਾਗੋਵਾਲ)-ਚੰਡੀਗੜ੍ਹ ਪੁਲਿਸ ਨੇ ਲੁੱਟ ਦੇ ਇਕ ਮਾਮਲੇ 'ਚ ਚਾਰ ਨਾਬਾਲਗ ਲੜਕਿਆਂ ਨੂੰ ਕਾਬੂ ਕੀਤਾ ਹੈ | ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੂੰ ਸਬੰਧਤ ਮਾਮਲੇ ਦੀ ਸ਼ਿਕਾਇਤ ਪਿੰਡ ਦੜੂਆ ਦੇ ਰਹਿਣ ਵਾਲੇ ਵਿਨੋਦ ਕੁਮਾਰ ਨੇ ...

ਪੂਰੀ ਖ਼ਬਰ »

ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਪੰਜਾਬ ਨੇ ਵਿੱਤ ਮੰਤਰੀ ਨਾਲ ਕੀਤੀ ਮੁਲਾਕਾਤ

ਚੰਡੀਗੜ੍ਹ, 17 ਅਗਸਤ (ਅਜੀਤ ਬਿਊਰੋ) ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਪੰਜਾਬ ਨੇ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੁਲਾਕਾਤ ਕੀਤੀ | ਜਿਸ ਵਿਚ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਪੰਜਾਬ ਦੇ ਸੂਬਾ ਕਨਵੀਨਰ ਗੁਰਜੰਟ ...

ਪੂਰੀ ਖ਼ਬਰ »

ਸਖੀ ਵਨ ਸਟਾਪ ਸੈਂਟਰਾਂ ਦੇ ਜ਼ਿਲ੍ਹੇ ਵਾਰ ਸੰਪਰਕ ਨੰਬਰ ਜਾਰੀ

ਚੰਡੀਗੜ੍ਹ, 17 ਅਗਸਤ (ਅਜੀਤ ਬਿਊਰੋ)-ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵਲੋਂ ਸੂਬੇ ਵਿਚ ਕਿਸੇ ਵੀ ਤਰ੍ਹਾਂ ਦੀ ਹਿੰਸਾ ਦਾ ਸ਼ਿਕਾਰ ਔਰਤਾਂ ਨੂੰ ਮੁਫ਼ਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ | ਇਨ੍ਹਾਂ ਸਹੂਲਤਾਂ ਨੂੰ ਲੋੜਵੰਦ ਔਰਤਾਂ ਨੂੰ ...

ਪੂਰੀ ਖ਼ਬਰ »

ਪੀ.ਐੱਸ.ਆਈ.ਈ.ਸੀ. ਦੇ ਸੱਦੇ 'ਤੇ ਉਦਯੋਗ ਭਵਨ ਸੈਕਟਰ 17 ਚੰਡੀਗੜ੍ਹ ਵਿਖੇ ਮੁਲਾਜ਼ਮਾਂ ਨੇ ਕੀਤੀ ਵਿਸ਼ਾਲ ਰੋਸ ਰੈਲੀ

ਚੰਡੀਗੜ੍ਹ, 17 ਅਗਸਤ (ਨਵਿੰਦਰ ਸਿੰਘ ਬੜਿੰਗ)- ਪੀ.ਐੱਸ.ਆਈ.ਈ.ਸੀ ਦੇ ਸੱਦੇ 'ਤੇ ਉਦਯੋਗ ਭਵਨ ਸੈਕਟਰ 17 ਵਿਖੇ ਵਿਸ਼ਾਲ ਰੋਸ ਰੈਲੀ ਕੀਤੀ ਗਈ | ਇਸ ਰੈਲੀ ਵਿਚ ਪੀ.ਐੱਸ.ਆਈ.ਈ.ਸੀ ਦੇ ਸਮੁੱਚੇ ਦਫ਼ਤਰਾਂ ਤੋਂ ਵੱਡੀ ਗਿਣਤੀ ਵਿਚ ਮੁਲਾਜ਼ਮ ਸ਼ਾਮਿਲ ਹੋਏ | ਇਹ ਰੈਲੀ ਟਰੇਡ ਯੂਨੀਅਨ ...

ਪੂਰੀ ਖ਼ਬਰ »

ਪਸ਼ੂਆਂ ਦੀਆਂ ਦਵਾਈਆਂ ਤੇ ਹੋਰ ਸਾਜ਼ੋ-ਸਾਮਾਨ ਵੱਧ ਕੀਮਤਾਂ 'ਤੇ ਵੇਚਣ ਵਾਲੇ ਦੁਕਾਨਦਾਰ ਬਾਜ਼ ਆਉਣ-ਲਾਲਜੀਤ ਸਿੰਘ ਭੁੱਲਰ

ਚੰਡੀਗੜ੍ਹ, 17 ਅਗਸਤ (ਅਜੀਤ ਬਿਊਰੋ)- ਲੰਪੀ ਸਕਿਨ ਬਿਮਾਰੀ ਕਾਰਨ ਬਣੇ ਹਾਲਤਾਂ ਦੇ ਦਰਮਿਆਨ ਪਸ਼ੂਆਂ ਦੀਆਂ ਦਵਾਈਆਂ, ਵੈਕਸੀਨ ਅਤੇ ਹੋਰ ਸਾਜ਼ੋ-ਸਾਮਾਨ ਵੱਧ ਕੀਮਤਾਂ 'ਤੇ ਵੇਚਣ ਦਾ ਗੰਭੀਰ ਨੋਟਿਸ ਲੈਂਦਿਆਂ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ...

ਪੂਰੀ ਖ਼ਬਰ »

ਅਸਟੇਟ ਦਫ਼ਤਰ ਦੀ ਵੱਡੀ ਕਾਰਵਾਈ

ਚੰਡੀਗੜ੍ਹ, 17 ਅਗਸਤ (ਮਨਜੋਤ ਸਿੰਘ ਜੋਤ)-ਵਿੱਤ ਸਕੱਤਰ-ਕਮ-ਸਕੱਤਰ ਅਸਟੇਟ ਯੂ.ਟੀ ਚੰਡੀਗੜ੍ਹ ਦੀ ਪ੍ਰਧਾਨਗੀ ਹੇਠ ਅਸਟੇਟ ਦਫ਼ਤਰ ਦੀਆਂ ਵੱਖ-ਵੱਖ ਸ਼ਾਖਾਵਾਂ ਦੇ ਕੰਮਕਾਜ ਸੰਬੰਧੀ ਇਕ ਵਿਆਪਕ ਸਮੀਖਿਆ ਮੀਟਿੰਗ ਹੋਈ | ਸੈਕਟਰੀ ਅਸਟੇਟ ਨੇ ਅਸਟੇਟ ਦਫ਼ਤਰ ਦੀਆਂ ...

ਪੂਰੀ ਖ਼ਬਰ »

ਸੂਬੇ ਵਿਚ ਕੋਰੋਨਾ ਦੇ 354 ਮਾਮਲੇ ਆਏ ਸਾਹਮਣੇ

ਚੰਡੀਗੜ੍ਹ, 17 ਅਗਸਤ (ਅਜੀਤ ਬਿਊਰੋ)- ਸੂਬੇ ਵਿਚ ਅੱਜ ਕੋਰੋਨਾ ਦੇ 354 ਮਾਮਲੇ ਸਾਹਮਣੇ ਆਏ ਤੇ 414 ਮਰੀਜ਼ ਸਿਹਤਯਾਬ ਹੋਏ | ਜ਼ਿਲ੍ਹਾ ਜਲੰਧਰ, ਲੁਧਿਆਣਾ, ਸ੍ਰੀ ਮੁਕਤਸਰ ਸਾਹਿਬ ਤੇ ਪਠਾਨਕੋਟ ਵਿੱਚੋਂ 4 ਮਰੀਜ਼ਾਂ ਦੀ ਕੋਰੋਨਾ ਮਹਾਂਮਾਰੀ ਨਾਲ ਮੌਤ ਹੋਣ ਦੀ ਖ਼ਬਰ ਵੀ ਸਾਹਮਣੇ ...

ਪੂਰੀ ਖ਼ਬਰ »

ਝਾਕੀਆਂ ਦੇ ਉਦਘਾਟਨ ਨਾਲ ਹੋਈ ਸ੍ਰੀ ਚੈਤੰਨਿਆ ਗੌੜੀਆ ਮੱਠ ਵਿਖੇ ਜਨਮ ਅਸ਼ਟਮੀ ਮੇਲੇ ਦੀ ਸ਼ੁਰੂਆਤ

ਚੰਡੀਗੜ੍ਹ, 17 ਅਗਸਤ (ਨਵਿੰਦਰ ਸਿੰਘ ਬੜਿੰਗ) ਸ੍ਰੀ ਚੈਤੰਨਿਆ ਗੌੜੀਆ ਮੱਠ ਵਿਚ ਜਨਮਾਸਟਮੀ ਦਾ ਤਿਉਹਾਰ ਸ਼ੁਰੂ ਹੋ ਗਿਆ ਹੈ | ਜਨਮਾਸਟਮੀ ਮੇਲੇ ਦੀ ਸ਼ੁਰੂਆਤ ਝਾਕੀਆਂ ਦੇ ਉਦਘਾਟਨ ਨਾਲ ਕੀਤੀ ਗਈ, ਜੋ ਕਿ ਸੀਨੀਅਰ ਭਾਜਪਾ ਆਗੂ ਅਤੇ ਹਿਮਾਚਲ ਪ੍ਰਦੇਸ਼ ਦੇ ਸਹਿ ਇੰਚਾਰਜ ...

ਪੂਰੀ ਖ਼ਬਰ »

ਪੁਲਿਸ ਵਲੋਂ ਨਾਬਾਲਗ ਲੜਕੇ ਕੋਲੋਂ ਚੋਰੀ ਦੇ ਦੋ ਮੋਟਰਸਾਈਕਲ ਬਰਾਮਦ

ਡੇਰਾਬੱਸੀ, 17 ਅਗਸਤ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਪੁਲਿਸ ਨੇ ਪਿੰਡ ਗੁਲਾਬਗੜ੍ਹ ਦੇ ਰਹਿਣ ਵਾਲੇ ਇਕ ਨਾਬਾਲਗ ਲੜਕੇ ਕੋਲੋਂ ਚੋਰੀ ਦੇ ਦੋ ਮੋਟਰਸਾਈਕਲ ਬਰਾਮਦ ਕੀਤੇ ਹਨ | ਪੁਲਿਸ ਵਲੋਂ ਲੜਕੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ...

ਪੂਰੀ ਖ਼ਬਰ »

ਹੈਰੋਇਨ ਸਮੇਤ ਇਕ ਗਿ੍ਫ਼ਤਾਰ

ਚੰਡੀਗੜ੍ਹ, 17 ਅਗਸਤ (ਅਜੀਤ ਬਿਊਰੋ)- ਸਥਾਨਕ ਪੁਲਿਸ ਨੇ ਇਕ ਵਿਅਕਤੀ ਨੂੰ ਹੈਰੋਇਨ ਸਮੇਤ ਗਿ੍ਫ਼ਤਾਰ ਕੀਤਾ ਹੈ | ਗਿ੍ਫ਼ਤਾਰ ਮੁਲਜ਼ਮ ਦੀ ਪਛਾਣ ਡੱਡੂ ਮਾਜਰਾ ਕਾਲੋਨੀ ਦੇ ਰਹਿਣ ਵਾਲੇ ਚਾਂਦ ਵਜੋਂ ਹੋਈ ਹੈ | ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਪੁਲਿਸ ਦੇ ਜ਼ਿਲ੍ਹਾ ਕ੍ਰਾਈਮ ਸੈੱਲ ਨੇ ਮੁਲਜ਼ਮ ਨੂੰ ਸੈਕਟਰ 38 ਵੈਸਟ ਨੇੜੇ ਕਾਬੂ ਕੀਤਾ ਅਤੇ ਤਲਾਸ਼ੀ ਦੌਰਾਨ ਉਸ ਕੋਲੋਂ 12 ਗਰਾਮ ਹੈਰੋਇਨ ਬਰਾਮਦ ਹੋਈ | ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਸਬੰਧਤ ਮਾਮਲਾ 21 ਐਨ.ਡੀ.ਪੀ.ਐਸ. ਐਕਟ ਅਧੀਨ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ |

ਖ਼ਬਰ ਸ਼ੇਅਰ ਕਰੋ

 

ਸਿੱਧੂਪੁਰ ਕਿਸਾਨ ਯੂਨੀਅਨ ਨੇ ਪ੍ਰਧਾਨ ਮੰਤਰੀ ਦਾ ਪੁਤਲਾ ਸਾੜਿਆ

ਲਾਲੜੂ, 17 ਅਗਸਤ (ਰਾਜਬੀਰ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਬਲਾਕ ਡੇਰਾਬੱਸੀ ਵਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਸਥਾਨਕ ਆਈ. ਟੀ. ਆਈ. ਚੌਕ ਵਿਖੇ ਕਿਸਾਨੀ ਮੰਗਾਂ ਨਾ ਮੰਨਣ ਦੇ ਰੋਸ ਵਜੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ ...

ਪੂਰੀ ਖ਼ਬਰ »

ਸਾਈਬਰ ਕ੍ਰਾਇਮ ਦਫ਼ਤਰ ਦੇ ਸਾਹਮਣੇ ਸਥਿਤ ਹਲਵਾਈ ਦੀ ਦੁਕਾਨ 'ਚ ਚੋਰੀ

ਐੱਸ. ਏ. ਐੱਸ. ਨਗਰ, 17 ਅਗਸਤ (ਜਸਬੀਰ ਸਿੰਘ ਜੱਸੀ)-ਥਾਣਾ ਫੇਜ਼-1 ਅਧੀਨ ਪੈਂਦੇ ਪੁਲਿਸ ਦੇ ਸਾਈਬਰ ਕ੍ਰਾਇਮ ਦੇ ਦਫ਼ਤਰ ਦੇ ਸਾਹਮਣੇ ਫੇਜ਼-5 ਵਿਖੇ ਸਥਿਤ ਹੁਸ਼ਿਆਰਪੁਰੀਆ ਸਵਿਟਸ ਵਿਚ ਬੀਤੀ ਰਾਤ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸੰਬੰਧੀ ਦੁਕਾਨ ਦੇ ਮਾਲਕ ਸ਼ਿਵ ...

ਪੂਰੀ ਖ਼ਬਰ »

ਬੂਥ ਦੀ ਐਨ.ਓ.ਸੀ. ਜਾਰੀ ਕਰਨ ਬਦਲੇ ਰਿਸ਼ਵਤ ਲੈਣ ਵਾਲਾ ਕਾਨੂੰਨਗੋ ਗਿ੍ਫ਼ਤਾਰ

ਐੱਸ. ਏ. ਐੱਸ. ਨਗਰ, 17 ਅਗਸਤ (ਜਸਬੀਰ ਸਿੰਘ ਜੱਸੀ)-ਪੰਜਾਬ ਸਰਕਾਰ ਵਲੋਂ ਭਿ੍ਸ਼ਟਾਚਾਰ ਦੇ ਖ਼ਿਲਾਫ਼ ਚਲਾਈ ਗਈ ਮੁਹਿੰਮ ਦੇ ਤਹਿਤ ਵਿਜੀਲੈਂਸ ਬਿਊਰੋ ਵਲੋਂ ਅਬਾਕਾਰੀ ਵਿਭਾਗ 'ਚ ਤਾਇਨਾਤ ਕਾਨੂੰਨਗੋ ਨੂੰ 3 ਹਜ਼ਾਰ ਰੁਪਏ ਦੀ ਰਿਸ਼ਵਤ ਸਮੇਤ ਰੰਗੇ-ਹੱਥੀਂ ਗਿ੍ਫ਼ਤਾਰ ਕੀਤਾ ...

ਪੂਰੀ ਖ਼ਬਰ »

2 ਕਿੱਲੋ 5 ਗ੍ਰਾਮ ਅਫ਼ੀਮ ਸਮੇਤ ਇਕ ਮੁਲਜ਼ਮ ਕਾਬੂ

ਖਰੜ, 17 ਅਗਸਤ (ਜੰਡਪੁਰੀ)-ਖਰੜ ਦੀ ਸਿਟੀ ਪੁਲਿਸ ਨੇ ਇਕ ਮੁਲਜ਼ਮ ਨੂੰ 2 ਕਿੱਲੋ 5 ਗ੍ਰਾਮ ਅਫ਼ੀਮ ਸਮੇਤ ਕਾਬੂ ਕੀਤਾ ਹੈ | ਮੁਲਜ਼ਮ ਦੀ ਪਛਾਣ ਅਜੇ ਪੁੱਤਰ ਨਰਪਤ ਵਾਸੀ ਉੱਤਰ ਪ੍ਰਦੇਸ਼ ਵਜੋਂ ਹੋਈ ਹੈ | ਇਸ ਸੰਬੰਧੀ ਦੇਰ ਸ਼ਾਮ ਥਾਣਾ ਸਿਟੀ ਪੁਲਿਸ ਦੇ ਮੁਖੀ ਸੁਨੀਲ ਕੁਮਾਰ ਨੇ ...

ਪੂਰੀ ਖ਼ਬਰ »

ਸਰਕਾਰੀ ਸਕੀਮਾਂ ਸੰਬੰਧੀ ਲੋੜਵੰਦਾਂ ਨੂੰ ਸਮੇਂ ਸਿਰ ਜਾਗਰੂਕ ਕਰਨਾ ਹੀ ਸਾਡੀ ਪ੍ਰਾਥਮਿਕਤਾ-ਕੌਂਸਲਰ ਕੁੰਭੜਾ

ਐੱਸ.ਏ.ਐੱਸ. ਨਗਰ, 17 ਅਗਸਤ (ਕੇ.ਐੱਸ. ਰਾਣਾ)-ਆਮ ਆਦਮੀ ਪਾਰਟੀ ਨਾਲ ਸੰਬੰਧਤ ਕੌਂਸਲਰ ਰਮਨਪ੍ਰੀਤ ਕੌਰ ਕੁੰਭੜਾ ਦੀ ਅਗਵਾਈ ਹੇਠ ਲੋੜਵੰਦਾਂ ਦੇ ਪੈਨਸ਼ਨ ਦੇ ਫਾਰਮ ਭਰਨ ਲਈ ਕੈਂਪ ਲਗਾਇਆ ਗਿਆ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੌਂਸਲਰ ਰਮਨਪ੍ਰੀਤ ਕੌਰ ...

ਪੂਰੀ ਖ਼ਬਰ »

ਖ਼ੂਨ ਅਤੇ ਸ਼ੂਗਰ ਦਾ ਮੁਫ਼ਤ ਜਾਂਚ ਕੈਂਪ ਲਗਾਇਆ

ਡੇਰਾਬੱਸੀ, 17 ਅਗਸਤ (ਗੁਰਮੀਤ ਸਿੰਘ)-ਜੈ ਮਾਂ ਸ਼ਾਰਧਾ ਕਲੀਨਿਕਲ ਲੈਬੋਰਟਰੀ ਭਾਂਖਰਪੁਰ ਵਲੋਂ ਖ਼ੂਨ ਤੇ ਸ਼ੂਗਰ ਦੀ ਮੁਫ਼ਤ ਜਾਂਚ ਲਈ ਬਾਬੇ ਸਾਹਿਬ ਗੁਰਦੁਆਰੇ ਭਾਂਖਰਪੁਰ ਵਿਖੇ ਕੈਂਪ ਲਗਾਇਆ ਗਿਆ | ਇਸ ਕੈਂਪ 'ਚ ਧਰਮ ਪਾਲ ਸਿੰਘ, ਜੋਗਿੰਦਰ ਸਿੰਘ, ਭੁਪਿੰਦਰ ਸਿੰਘ ...

ਪੂਰੀ ਖ਼ਬਰ »

ਜ਼ਿਲ੍ਹੇ ਦੇ 10 ਅਤਿ-ਸੰਵੇਦਨਸ਼ੀਲ ਸਕੂਲਾਂ ਦੇ ਅਧਿਆਪਕਾਂ ਨੂੰ ਰੋਡ ਸੇਫ਼ਟੀ ਅਤੇ ਕਰਾਸਿੰਗ ਗਾਰਡ ਦੀ ਦਿੱਤੀ ਗਈ ਟ੍ਰੇਨਿੰਗ

ਐੱਸ.ਏ.ਐੱਸ. ਨਗਰ, 17 ਅਗਸਤ (ਕੇ.ਐੱਸ. ਰਾਣਾ)-ਡਿਪਟੀ ਕਮਿਸ਼ਨਰ ਮੁਹਾਲੀ ਅਮਿਤ ਤਲਵਾੜ ਵਲੋਂ ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਨੂੰ ਦਿੱਤੇ ਗਏ ਹੁਕਮਾਂ ਅਨੁਸਾਰ ਓਵਾਇਡ ਐਕਸੀਡੈਂਟ ਐਨ. ਜੀ. ਓ. ਵਲੋਂ ਜ਼ਿਲ੍ਹੇ ਅੰਦਰ ਸੜਕ ਸੁਰੱਖਿਆ ਨਾਲ ਸੰਬੰਧਤ 10 ਅਤਿ-ਸੰਵੇਦਨਸ਼ੀਲ ...

ਪੂਰੀ ਖ਼ਬਰ »

ਸ਼ੁਕਰਾਨੇ ਵਜੋਂ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਦੇ ਭੋਗ ਪੁਆਏ

ਖਰੜ, 17 ਅਗਸਤ (ਗੁਰਮੁੱਖ ਸਿੰਘ ਮਾਨ)-ਪੀ.ਆਈ.ਪੀ.ਐਲ. ਦੇ ਐਮ. ਡੀ. ਤੇ ਖਰੜ ਦੇ ਸਾਬਕਾ ਕੌਂਸਲਰ ਦਵਿੰਦਰ ਸਿੰਘ ਬੱਲਾ ਵਲੋਂ ਪ੍ਰਮਾਤਮਾ ਦੇ ਸ਼ੁਕਰਾਨੇ ਵਜੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪੁਆਏ ਗਏ | ਇਸ ਮੌਕੇ ਗਿਆਨੀ ਜਸਪ੍ਰੀਤ ਸਿੰਘ ਸ੍ਰੀ ਫ਼ਤਹਿਗੜ੍ਹ ...

ਪੂਰੀ ਖ਼ਬਰ »

ਸੈਕਟਰ-71 ਵਿਖੇ ਦੁੱਧ ਖਪਤਕਾਰ ਜਾਗਰੂਕਤਾ ਕੈਂਪ ਲਗਾਇਆ

ਐੱਸ.ਏ.ਐੱਸ. ਨਗਰ, 17 ਅਗਸਤ (ਕੇ.ਐੱਸ. ਰਾਣਾ)-ਸਥਾਨਕ ਸੈਕਟਰ-71 ਵਿਖੇ ਪੰਜਾਬ ਡੇਅਰੀ ਵਿਕਾਸ ਬੋਰਡ ਵਲੋਂ ਡੇਅਰੀ ਵਿਕਾਸ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਕੁਲਦੀਪ ਸਿੰਘ ਜੱਸੋਵਾਲ ਦੀ ਅਗਵਾਈ 'ਚ ਦੁੱਧ ਖਪਤਕਾਰ ਜਾਗਰੂਕਤਾ ਕੈਂਪ ...

ਪੂਰੀ ਖ਼ਬਰ »

ਮੰਗਾਂ ਨਾ ਮੰਨੇ ਜਾਣ ਦੀ ਸੂਰਤ 'ਚ ਮਾਰਕੀਟ ਕਮੇਟੀ ਆਊਟਸੋਰਸ ਕਰਮਚਾਰੀ ਯੂਨੀਅਨ ਵਲੋਂ ਅਣਮਿੱਥੇ ਸਮੇਂ ਲਈ ਧਰਨਾ ਦੇਣ ਦਾ ਫ਼ੈਸਲਾ

ਐੱਸ.ਏ.ਐੱਸ. ਨਗਰ, 17 ਅਗਸਤ (ਕੇ.ਐੱਸ. ਰਾਣਾ)-ਮਾਰਕੀਟ ਕਮੇਟੀ ਆਊਟਸੋਰਸ ਕਰਮਚਾਰੀ ਯੂਨੀਅਨ ਦੇ ਇਕ ਵਫ਼ਦ ਵਲੋਂ ਵਧੀਕ ਸਕੱਤਰ ਪੰਜਾਬ ਮੰਡੀ ਬੋਰਡ ਨੂੰ ਮੰਗ ਪੱਤਰ ਸੌਂਪ ਕੇ ਉਨ੍ਹਾਂ ਦੀਆਂ ਮੰਗਾਂ ਜਲਦ ਪੂਰੀਆਂ ਕਰਨ ਦੀ ਮੰਗ ਕੀਤੀ ਗਈ ਹੈ | ਇਸ ਸੰਬੰਧੀ ਪੱਤਰਕਾਰਾਂ ਨੂੰ ...

ਪੂਰੀ ਖ਼ਬਰ »

ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਨੂੰ ਲੈ ਕੇ ਸੱਦੀ ਗਈ ਨਗਰ ਕੌਂਸਲ ਦੀ ਵਿਸ਼ੇਸ਼ ਮੀਟਿੰਗ

ਜ਼ੀਰਕਪੁਰ, 17 ਅਗਸਤ (ਅਵਤਾਰ ਸਿੰਘ)-ਜ਼ੀਰਕਪੁਰ ਨਗਰ ਕੌਂਸਲ ਦੇ ਪ੍ਰਧਾਨ ਉਦੈਵੀਰ ਸਿੰਘ ਢਿੱਲੋਂ ਦੀ ਅਗਵਾਈ 'ਚ ਕੌਂਸਲ ਅਧੀਨ ਕੰਮ ਕਰਦੇ ਸਫ਼ਾਈ ਕਰਮਚਾਰੀਆਂ ਨੂੰ ਪੱਕੇ ਕਰਨ ਸਮੇਤ ਉਨ੍ਹਾਂ ਦੀਆਂ ਕਈ ਹੋਰ ਮੰਗਾਂ ਨੂੰ ਲੈ ਕੇ ਵਿਸ਼ੇਸ਼ ਮੀਟਿੰਗ ਸੱਦੀ ਗਈ | ਇਸ ਮੌਕੇ ...

ਪੂਰੀ ਖ਼ਬਰ »

ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਪਲੇਸਮੈਂਟ ਕੈਂਪ ਅੱਜ

ਐੱਸ.ਏ.ਐੱਸ. ਨਗਰ, 17 ਅਗਸਤ (ਕੇ. ਐੱਸ. ਰਾਣਾ)-ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਮੁਹਾਲੀ ਵਲੋਂ ਜ਼ਿਲ੍ਹੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਅਵਸਰ ਮੁਹੱਈਆ ਕਰਵਾਉਣ ਦੇ ਉਦੇਸ਼ ਤਹਿਤ ਅੱਜ 18 ਅਗਸਤ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੁਹਾਲੀ ...

ਪੂਰੀ ਖ਼ਬਰ »

ਦੀਪਇੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ 'ਆਪ' ਕੌਂਸਲਰ ਮੁੜ ਕਾਂਗਰਸ 'ਚ ਸ਼ਾਮਿਲ

ਜ਼ੀਰਕਪੁਰ, 17 ਅਗਸਤ (ਹੈਪੀ ਪੰਡਵਾਲਾ)-ਕਰੀਬ 4 ਮਹੀਨੇ ਪਹਿਲਾਂ ਇਥੋਂ ਦੇ ਵਾ. ਨੰ. 1 ਤੋਂ ਕੌਂਸਲਰ ਊਸ਼ਾ ਰਾਣਾ ਅਤੇ ਉਨ੍ਹਾਂ ਦੇ ਪਤੀ ਪ੍ਰਤਾਪ ਰਾਣਾ ਸਮੇਤ ਤਿੰਨ ਹੋਰ ਕੌਂਸਲਰ ਕਾਂਗਰਸ ਛੱਡ ਕੇ 'ਆਪ' 'ਚ ਸ਼ਾਮਿਲ ਹੋ ਗਏ ਸਨ, ਜਿਨ੍ਹਾਂ ਨੂੰ ਹਲਕਾ ਵਿਧਾਇਕ ਕੁਲਜੀਤ ਸਿੰਘ ...

ਪੂਰੀ ਖ਼ਬਰ »

ਬਰਸਾਤੀ ਪਾਣੀ 'ਚ ਵਹਿਣ ਕਰਕੇ ਮਾਰੇ ਗਏ ਪਤੀ-ਪਤਨੀ ਦਾ ਇਕੱਠਾ ਸਸਕਾਰ ਕੀਤਾ

ਮਾਜਰੀ, 17 ਅਗਸਤ (ਧੀਮਾਨ)-ਪਿੰਡ ਟਾਂਡਾ ਦੇ ਵਸਨੀਕ ਸੱਜਣ ਸਿੰਘ ਤੇ ਉਸ ਦੀ ਪਤਨੀ ਸੁਨੀਤਾ ਜੋ ਕਿ ਬੀਤੇ ਦਿਨੀਂ ਬਰਸਾਤੀ ਪਾਣੀ 'ਚ ਵਹਿਣ ਕਰਕੇ ਮੌਤ ਦੇ ਮੂੰਹ ਜਾ ਪਏ ਸਨ, ਦਾ ਅੱਜ ਇਕੱਠੇ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਜ਼ਿਲ੍ਹਾ ਪ੍ਰਸਾਸਨਿਕ ਅਧਿਕਾਰੀਆਂ ਤੇ ਇਲਾਕੇ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਦੇ ਵਰਕਰ ਲਖੀਮਪੁਰ ਖੀਰੀ ਵਿਖੇ ਧਰਨਾ ਦੇਣ ਲਈ ਹੋਏ ਰਵਾਨਾ

ਖਰੜ, 17 ਅਗਸਤ (ਜੰਡਪੁਰੀ)-ਭਾਰਤੀ ਕਿਸਾਨ ਯੂਨੀਅਨ ਦੀ ਆਗੂ ਅੱਜ ਦਵਿੰਦਰ ਸਿੰਘ ਦੇਹਕਲਾਂ ਦੀ ਅਗਵਾਈ ਹੇਠ ਲਖੀਮਪੁਰ ਖ਼ੀਰੀ ਵਿਖੇ ਦਿੱਤੀ ਜਾਣ ਵਾਲੇ ਧਰਨੇ 'ਚ ਸ਼ਮੂਲੀਅਤ ਕਰਨ ਲਈ ਇਥੋਂ ਗੱਡੀਆਂ ਦੇ ਕਾਫ਼ਲੇ ਸਮੇਤ ਰਵਾਨਾ ਹੋਏ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਕਿਸਾਨਾਂ ਦਾ ਜਥਾ ਲਖੀਮਪੁਰ ਖੀਰੀ ਲਈ ਰਵਾਨਾ

ਲਾਲੜੂ, 17 ਅਗਸਤ (ਰਾਜਬੀਰ ਸਿੰਘ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦਾ 100 ਕਿਸਾਨਾਂ ਦਾ ਜਥਾ ਇਕ ਬੱਸ ਅਤੇ ਕਾਰਾਂ ਦੇ ਕਾਫਲੇ ਨਾਲ ਦੱਪਰ ਸਥਿਤ ਯੂਨੀਅਨ ਦੇ ਦਫ਼ਤਰ ਤੋਂ ਲਖੀਮਪੁਰ ਖੀਰੀ ਲਈ ਰਵਾਨਾ ਹੋਇਆ | ਇਸ ਮੌਕੇ ਕਿਸਾਨ ਆਗੂ ...

ਪੂਰੀ ਖ਼ਬਰ »

ਡੈਮੋਕ੍ਰੇਟਿਕ ਮੁਲਾਜ਼ਮ ਫੈੱਡਰੇਸ਼ਨ ਦੀ ਜ਼ਿਲ੍ਹਾ ਮੁਹਾਲੀ ਇਕਾਈ ਦੀ ਮੀਟਿੰਗ ਹੋਈ

ਐੱਸ.ਏ.ਐੱਸ. ਨਗਰ, 17 ਅਗਸਤ (ਤਰਵਿੰਦਰ ਸਿੰਘ ਬੈਨੀਪਾਲ)-ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੀ ਜ਼ਿਲ੍ਹਾ ਮੁਹਾਲੀ ਇਕਾਈ ਦੀ ਮੀਟਿੰਗ ਬਲਜਿੰਦਰ ਸਿੰਘ ਕਜੌਲੀ, ਦਲਵੀਰ ਸਿੰਘ ਕਜੌਲੀ ਤੇ ਮਨਿੰਦਰਪਾਲ ਬਸੀ ਦੀ ਪ੍ਰਧਾਨਗੀ ਹੇਠ ਕਜੌਲੀ ਵਾਟਰ ਵਰਕਸ ਵਿਖੇ ਹੋਈ | ਇਸ ...

ਪੂਰੀ ਖ਼ਬਰ »

ਮਹੰਤ ਸਾਨੀਆ ਨੇ ਪੂਜਾ ਮਹੰਤ 'ਤੇ ਉਸ ਦੇ ਗੁਰੂ ਦੇ ਮਕਾਨ 'ਤੇ ਕਬਜ਼ਾ ਕਰਨ ਦੇ ਲਾਏ ਦੋਸ਼

ਐੱਸ.ਏ.ਐੱਸ. ਨਗਰ, 17 ਅਗਸਤ (ਜਸਬੀਰ ਸਿੰਘ ਜੱਸੀ)-ਪੂਜਾ ਮਹੰਤ ਉਰਫ਼ ਸ਼ਾਕਿਰ ਦਾ ਉਸ ਦੇ ਭਾਈਚਾਰੇ ਦੇ ਕਈ ਕਿੰਨਰਾਂ ਵਲੋਂ ਡੱਟ ਕੇ ਵਿਰੋਧ ਕਰਦਿਆਂ ਉਸ ਉੱਤੇ ਕੁੱਟਮਾਰ ਕਰਨ ਦੇ ਦੋਸ਼ ਲਗਾਏ ਗਏ ਹਨ | ਇਸ ਮਾਮਲੇ ਦੀ ਸ਼ਿਕਾਇਤ ਖਰੜ ਦੇ ਐਸ. ਡੀ. ਐਮ. ਤੋਂ ਲੈ ਕੇ ਪੁਲਿਸ ਦੇ ...

ਪੂਰੀ ਖ਼ਬਰ »

ਸਾਂਝਾ ਅਧਿਆਪਕ ਮੋਰਚਾ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ

ਐੱਸ.ਏ.ਐੱਸ. ਨਗਰ, 17 ਅਗਸਤ (ਤਰਵਿੰਦਰ ਸਿੰਘ ਬੈਨੀਪਾਲ)-ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੱਦੇ 'ਤੇ ਅੱਜ ਜ਼ਿਲ੍ਹਾ ਮੁਹਾਲੀ ਦੇ ਅਧਿਆਪਕਾਂ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚਲੇ ਡੀ. ਈ. ਓ. ਦਫ਼ਤਰ ਅੱਗੇ ਇਕੱਠੇ ਹੋ ਕੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਰੋਸ ...

ਪੂਰੀ ਖ਼ਬਰ »

ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਪਿਛਲੇ 4 ਮਹੀਨਿਆਂ ਤੋਂ ਨਹੀਂ ਮਿਲਿਆ ਮਾਣ ਭੱਤਾ-ਗੁਰਦੀਪ ਕੌਰ

ਮਾਜਰੀ, 17 ਅਗਸਤ (ਕੁਲਵੰਤ ਸਿੰਘ ਧੀਮਾਨ)-ਆਂਗਨਵਾੜੀ ਮੁਲਜ਼ਮ ਯੂਨੀਅਨ ਦੀ ਬਲਾਕ ਮਾਜਰੀ ਇਕਾਈ ਦੀ ਪ੍ਰਧਾਨ ਗੁਰਦੀਪ ਕੌਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਪੇਸ਼ ਆਉਣ ਵਾਲੀਆਂ ਮੁਸ਼ਕਿਲਾਂ ਸੰਬੰਘੀ ਵਿਚਾਰ ਵਟਾਂਦਰਾ ...

ਪੂਰੀ ਖ਼ਬਰ »

ਸ੍ਰੀ ਬ੍ਰਾਹਮਣ ਸਭਾ ਮੁਹਾਲੀ ਦੇ ਵਫ਼ਦ ਨੇ ਵਿਸ਼ਵ ਪਰਮਾਰਥ ਫਾਊਾਡੇਸ਼ਨ ਵਲੋਂ ਕਰਵਾਏ ਗਏ ਪ੍ਰੋਗਰਾਮ 'ਚ ਲਿਆ ਭਾਗ

ਐੱਸ.ਏ.ਐੱਸ. ਨਗਰ, 17 ਅਗਸਤ (ਕੇ.ਐੱਸ. ਰਾਣਾ)-ਵਿਸ਼ਵ ਪਰਮਾਰਥ ਫਾਊਾਡੇਸ਼ਨ ਵਲੋਂ ਆਜ਼ਾਦੀ ਦਾ ਅੰਮਿ੍ਤ ਮਹਾਂਉਤਸਵ ਤਹਿਤ ਕਰਵਾਏ ਗਏ ਪ੍ਰੋਗਰਾਮ 'ਚ ਭਾਗ ਲੈ ਕੇ ਜੋ ਗਿਆਨ ਪ੍ਰਾਪਤ ਕੀਤਾ ਹੈ, ਉਸ ਲਈ ਉਹ ਅਤੇ ਉਨ੍ਹਾਂ ਦੀ ਟੀਮ ਪ੍ਰਬੰਧਕਾਂ ਦੀ ਹਮੇਸ਼ਾ ਧੰਨਵਾਦੀ ਰਹੇਗੀ | ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਏਕਤਾ ਵਲੋਂ ਕਿਸਾਨਾਂ ਦੇ ਮਸਲੇ ਹੱਲ ਕਰਨ ਦੀ ਮੰਗ

ਐੱਸ. ਏ. ਐੱਸ. ਨਗਰ, 17 ਅਗਸਤ (ਤਰਵਿੰਦਰ ਸਿੰਘ ਬੈਨੀਪਾਲ)-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਬਲਾਕ ਮੁਹਾਲੀ ਦਾ ਇਕ ਵਫ਼ਦ ਬਲਾਕ ਪ੍ਰਧਾਨ ਤਰਲੋਚਨ ਸਿੰਘ ਨੰਡਿਆਲੀ ਦੀ ਅਗਵਾਈ ਵਿਚ ਹਲਕਾ ਵਿਧਾਇਕ ਕੁਲਵੰਤ ਸਿੰਘ ਨੂੰ ਮਿਲਿਆ | ਇਸ ਮੌਕੇ ਵਫ਼ਦ ਦੇ ਆਗੂਆਂ ਨੇ ਹਲਕਾ ...

ਪੂਰੀ ਖ਼ਬਰ »

ਸੌਰਵ ਸ਼ੁਕਲਾ ਪ੍ਰਧਾਨ ਤੇ ਗੁਰਜੋਤ ਸਿੰਘ ਜਨਰਲ ਸਕੱਤਰ ਬਣੇ

ਖਰੜ, 17 ਅਗਸਤ (ਗੁਰਮੁੱਖ ਸਿੰਘ ਮਾਨ)-ਦੀ ਰੈਵੀਨਿਊ ਪਟਵਾਰ ਯੂਨੀਅਨ ਤਹਿਸੀਲ ਖਰੜ ਦੇ ਅਹੁਦੇਦਾਰਾਂ ਦੀ ਚੋਣ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਧਾਲੀਵਾਲ ਅਤੇ ਜ਼ਿਲ੍ਹਾ ਜਨਰਲ ਸਕੱਤਰ ਮਧੂ ਇੰਦਰ ਰਾਓ ਗੌਤਮ ਦੀ ਰਹਿਨੁਮਾਈ ਹੇਠ ਤਹਿਸੀਲ ਖਰੜ ਦੇ ਮੀਟਿੰਗ ਹਾਲ ਵਿਖੇ ...

ਪੂਰੀ ਖ਼ਬਰ »

ਸੀ.ਜੀ.ਸੀ. ਲਾਂਡਰਾਂ ਦੀਆਂ ਛੇ ਟੀਮਾਂ ਦੀ ਸਮਾਰਟ ਇੰਡੀਆ ਹੈਕਾਥਾਨ-2022 ਲਈ ਚੋਣ

ਐੱਸ.ਏ.ਐੱਸ. ਨਗਰ, 17 ਅਗਸਤ (ਕੇ. ਐੱਸ. ਰਾਣਾ)-ਸੀ. ਜੀ. ਸੀ. ਲਾਂਡਰਾਂ ਦੇ ਇੰਜੀਨੀਅਰਿੰਗ ਵਿਦਿਆਰਥੀਆਂ ਦੀਆਂ ਛੇ ਟੀਮਾਂ ਸਮਾਰਟ ਇੰਡੀਆ ਹੈਕਾਥਾਨ (ਐਸ. ਆਈ. ਐੱਚ.)-2022 ਦੇ ਗ੍ਰੈਂਡ ਫਿਨਾਲੇ ਲਈ ਚੁਣੀਆਂ ਗਈਆਂ ਹਨ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੇ ਬੁਲਾਰੇ ਨੇ ...

ਪੂਰੀ ਖ਼ਬਰ »

ਅਮਰ ਸ਼ਹੀਦ ਬਾਬਾ ਜੀਵਨ ਸਿੰਘ ਦਾ 361ਵਾਂ ਸਾਲਾਨਾ ਪ੍ਰਕਾਸ਼ ਪੁਰਬ ਮਨਾਏ ਜਾਣ ਦੇ ਫ਼ੈਸਲੇ ਦਾ ਸਵਾਗਤ

ਐੱਸ.ਏ.ਐੱਸ. ਨਗਰ, 17 ਅਗਸਤ (ਕੇ.ਐੱਸ. ਰਾਣਾ)-ਬੀਤੇ ਦਿਨੀਂ ਸੱਜਣ ਸਿੰਘ ਨਾਹਰ ਐਡਵੋਕੇਟ ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਚਰਨਜੀਤ ਸਿੰਘ ਅਟਵਾਲ ਸਾਬਕਾ ਡਿਪਟੀ ਸਪੀਕਰ ਦੀ ਸਰਪ੍ਰਸਤੀ ਹੇਠ ਸਥਾਨਕ ਸੈਕਟਰ-53 ਵਿਖੇ ਪੰਥਕ ਸ਼ਖ਼ਸੀਅਤਾਂ ਅਤੇ ਬੁੱਧੀਜੀਵੀਆਂ ...

ਪੂਰੀ ਖ਼ਬਰ »

ਪੰਜਾਬ ਸਰਕਾਰ ਲੰਪੀ ਸਕਿਨ ਬਿਮਾਰੀ 'ਤੇ ਕਾਬੂ ਪਾਉਣ 'ਚ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ-ਸਾਬਕਾ ਮੰਤਰੀ ਸਿੱਧੂ

ਐੱਸ.ਏ. ਐੱਸ. ਨਗਰ, 17 ਅਗਸਤ (ਕੇ.ਐੱਸ. ਰਾਣਾ)-ਪੰਜਾਬ ਦੇ ਸਾਬਕਾ ਪਸ਼ੂ-ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਸ਼ੂ-ਪਾਲਕਾਂ ਲਈ ਆਫ਼ਤ ਬਣ ਕੇ ਆਈ ਲੰਪੀ ਸਕਿਨ ਬਿਮਾਰੀ ਉੱਤੇ ਕਾਬੂ ...

ਪੂਰੀ ਖ਼ਬਰ »

ਪਤੰਜਲੀ ਯੋਗ ਸਮਿਤੀ ਤੇ ਭਾਰਤ ਸਵੈਭਿਮਾਨ ਟਰੱਸਟ ਨੇ ਆਜ਼ਾਦੀ ਦਿਵਸ ਮਨਾਇਆ

ਖਰੜ, 17 ਅਗਸਤ (ਗੁਰਮੁੱਖ ਸਿੰਘ ਮਾਨ)-ਪਤੰਜਲੀ ਯੋਗ ਸਮਿਤੀ ਤੇ ਭਾਰਤ ਸਵੈਭਿਮਾਨ ਟਰੱਸਟ ਖਰੜ ਵਲੋਂ ਸ੍ਰੀ ਰਾਮ ਭਵਨ ਖਰੜ ਵਿਖੇ ਆਜ਼ਾਦੀ ਦਿਵਸ ਮਨਾਇਆ ਗਿਆ | ਇਸ ਮੌਕੇ ਨਗਰ ਕੌਂਸਲ ਖਰੜ ਦੇ ਪ੍ਰਧਾਨ ਜਸਪ੍ਰੀਤ ਕੌਰ ਲੌਂਗੀਆ ਵਲੋਂ ਮੁੱਖ ਮਹਿਮਾਨ ਵਜੋਂ ਹਾਜ਼ਰੀ ਲੁਆਈ ਗਈ ...

ਪੂਰੀ ਖ਼ਬਰ »

ਸੜਕਾਂ 'ਤੇ ਘੁੰਮ ਰਹੀਆਂ ਨੇ ਲੰਪੀ ਵਾਇਰਸ ਨਾਲ ਪੀੜਤ ਗਾਵਾਂ-ਕਈਆਂ ਦੀ ਹਾਲਤ ਗੰਭੀਰ

ਜਲੰਧਰ, 17 ਅਗਸਤ (ਸ਼ਿਵ)-ਇਕ ਪਾਸੇ ਤਾਂ ਪੰਜਾਬ ਤੋਂ ਇਲਾਵਾ ਹੋਰ ਵੀ ਰਾਜਾਂ ਵਿਚ ਲੰਪੀ ਵਾਇਰਸ ਨਾਲ ਸੈਂਕੜੇ ਗਾਵਾਂ ਦੀ ਮੌਤ ਹੋ ਚੁੱਕੀ ਹੈ ਤੇ ਇਸ ਦੇ ਕਹਿਰ ਵਿਚ ਨਾ ਸਿਰਫ਼ ਘਰੇਲੂ ਗਾਵਾਂ ਸਗੋਂ ਆਵਾਰਾ ਪਸ਼ੂ ਵੀ ਇਸ ਦੀ ਲਪੇਟ ਵਿਚ ਆ ਰਹੇ ਹਨ ਤੇ ਲੋਕਾਂ ਵਿਚ ਇਸ ਵਾਇਰਸ ...

ਪੂਰੀ ਖ਼ਬਰ »

ਸਿੱਖ ਸੰਗਤਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤਾ ਰੋਸ ਪ੍ਰਦਰਸ਼ਨ

ਜ਼ੀਰਕਪੁਰ, 17 ਅਗਸਤ (ਅਵਤਾਰ ਸਿੰਘ)-ਭਾਰਤ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਬੰਦੀ ਸਿੰਘਾਂ ਦੀ ਰਿਹਾਈ ਦਾ ਐਲਾਨ ਕੀਤਾ ਸੀ ਪਰ ਅੱਜ ਤੱਕ ਇਸ ਐਲਾਨ ਨੂੰ ਲਾਗੂ ਨਹੀਂ ਕੀਤਾ ਗਿਆ | ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਪਟਿਆਲਾ ਚੌਂਕ ...

ਪੂਰੀ ਖ਼ਬਰ »

ਪਿੰਡ ਮਾਜਰੀ ਗੁਰੂ ਨਾਨਕ ਖ਼ਾਲਸਾ ਹਾਈ ਸਕੂਲ ਵਿਖੇ ਆਜ਼ਾਦੀ ਦਿਵਸ ਮਨਾਇਆ

ਮਾਜਰੀ, 17 ਅਗਸਤ (ਧੀਮਾਨ)-ਪਿੰਡ ਮਾਜਰੀ ਗੁਰੂ ਨਾਨਕ ਖਾਲਸਾ ਹਾਈ ਸਕੂਲ ਵਿਖੇ ਆਜ਼ਾਦੀ ਦਿਵਸ ਮੌਕੇ ਸਕੂਲ ਚੇਅਰਮੈਨ ਲਖਵਿੰਦਰ ਸਿੰਘ ਕੰਗ ਨੇ ਰਾਸ਼ਟਰੀ ਝੰਡਾ ਲਹਿਰਾਇਆ | ਇਸ ਸੰਬੰਧੀ ਦੀਪਿਕਾ ਸ਼ਰਮਾ ਨੇ ਦੱਸਿਆ ਕਿ ਸਕੂਲ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਦੇ ਗੀਤ, ...

ਪੂਰੀ ਖ਼ਬਰ »

ਹਵਾਈ ਫਾਇਰ ਕਰਨ ਵਾਲੇ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

ਐੱਸ.ਏ.ਐੱਸ. ਨਗਰ, 17 ਅਗਸਤ (ਜੱਸੀ)-ਥਾਣਾ ਸੋਹਾਣਾ ਅਧੀਨ ਪੈਂਦੀ ਟੀ. ਡੀ. ਆਈ. ਸਿਟੀ ਸੈਕਟਰ-110 ਦੇ ਇਕ ਫਲੈਟ 'ਚ ਇਕ ਵਿਅਕਤੀ ਵਲੋਂ ਆਪਣੇ ਹੋਰਨਾਂ ਸਾਥੀਆਂ ਦੀ ਮਦਦ ਨਾਲ ਹਵਾਈ ਫਾਇਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਮੁਲਜ਼ਮਾਂ ਦੀ ਪਛਾਣ ਵਰਿੰਦਰ ਸਿੰਘ ਵਾਸੀ ਟੀ. ਡੀ. ਆਈ. ...

ਪੂਰੀ ਖ਼ਬਰ »

ਵਧੀਆ ਸੇਵਾਵਾਂ ਬਦਲੇ ਸੰਜੀਵ ਗੋਇਲ ਐੱਸ.ਡੀ.ਐੱਮ. ਵਲੋਂ ਸਨਮਾਨਿਤ

ਲਾਲੜੂ, 17 ਅਗਸਤ (ਰਾਜਬੀਰ ਸਿੰਘ)-ਨਗਰ ਕੌਂਸਲ ਲਾਲੜੂ ਵਿਖੇ ਆਉਟਸੋਰਸਿੰਗ ਰਾਹੀਂ ਕੰਮ ਕਰ ਰਹੇ ਕਲਰਕ ਸੰਜੀਵ ਗੋਇਲ ਨੂੰ ਕੋਰੋਨਾ ਕਾਲ ਸਮੇਤ ਹੋਰ ਵੱਖ-ਵੱਖ ਸੇਵਾਵਾਂ ਬਦਲੇ 15 ਅਗਸਤ ਨੂੰ ਡੇਰਾਬੱਸੀ ਵਿਖੇ ਐੱਸ. ਡੀ. ਐਮ. ਹਿਮਾਂਸ਼ੂ ਗੁਪਤਾ ਵਲੋਂ ਵਿਸ਼ੇਸ਼ ਤੌਰ 'ਤੇ ...

ਪੂਰੀ ਖ਼ਬਰ »

ਆਖ਼ਰ ਕਿਸ ਵਿਭਾਗ ਦੇ ਅਧਿਕਾਰੀਆਂ ਦੀ ਸਹਿ 'ਤੇ ਕੱਟੇ ਤੇ ਛਾਂਗੇ ਜਾ ਰਹੇ ਕੰੁਭੜਾ ਤੋਂ ਸੋਹਾਣਾ ਜਾਂਦੀ ਸੜਕ ਦੇ ਡਿਵਾਈਡਰ 'ਤੇ ਲੱਗੇ ਦਰੱਖਤ-ਕੰਗ

ਐੱਸ.ਏ.ਐੱਸ. ਨਗਰ, 17 ਅਗਸਤ (ਤਰਵਿੰਦਰ ਸਿੰਘ ਬੈਨੀਪਾਲ)-ਕੁੰਭੜਾ ਤੋਂ ਸੋਹਾਣਾ ਵੱਲ ਜਾ ਰਹੀ ਮੁੱਖ ਸੜਕ ਦੇ ਵਿਚਕਾਰ ਬਣੇ ਡਿਵਾਈਡਰ 'ਤੇ ਲੱਗੇ ਕਈ ਵੱਡੇ ਛੋਟੇ ਦਰੱਖਤਾਂ ਤੇ ਦਿਨ-ਦਿਹਾੜੇ ਛਾਂਗੇ ਤੇ ਕੱਟੇ ਜਾ ਰਹੇ ਹਨ | ਇਸ ਦੌਰਾਨ ਜਿਥੇ ਸਰਕਾਰੀ ਨੰਬਰ ਲੱਗੇ ਕੁੱਝ ...

ਪੂਰੀ ਖ਼ਬਰ »

ਦੇਵੀਨਗਰ 'ਚ ਸ਼ਹੀਦ ਪਾਲ ਸਿੰਘ ਦੀ ਯਾਦਗਾਰ ਬਣਾਉਣ ਦੀ ਮੰਗ

ਡੇਰਾਬੱਸੀ, 17 ਅਗਸਤ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਨਗਰ ਕੌਂਸਲ ਅਧੀਨ ਪੈਂਦੇ ਪਿੰਡ ਦੇਵੀਨਗਰ ਵਿਖੇ ਪਿੰਡ ਵਾਸੀਆਂ ਨੇ ਜਲਦ ਤੋਂ ਜਲਦ ਸ਼ਹੀਦ ਨਾਇਬ ਸੂਬੇਦਾਰ ਪਾਲ ਸਿੰਘ ਦੀ ਯਾਦਗਾਰ ਬਣਾਉਣ ਦੀ ਮੰਗ ਕੀਤੀ ਹੈ | ਸ਼ਹੀਦ ਦੇ ਪਰਿਵਾਰਕ ਮੈਂਬਰਾਂ ਸਮੇਤ ਲੋਕਾਂ ਨੇ ...

ਪੂਰੀ ਖ਼ਬਰ »

ਲੰਪੀ ਸਕਿਨ ਦੀ ਸ਼ੱਕੀ ਬਿਮਾਰੀ ਨਾਲ ਹਮਾਂਯੂਪੁਰ 'ਚ ਬਲਦ ਦੀ ਮੌਤ

ਲਾਲੜੂ, 17 ਅਗਸਤ (ਰਾਜਬੀਰ ਸਿੰਘ)-ਲਾਲੜੂ ਤੇ ਹੰਡੇਸਰਾ ਖੇਤਰ 'ਚ ਲੰਪੀ ਸਕਿਨ ਦੀ ਸ਼ੱਕੀ ਬਿਮਾਰੀ ਤੋਂ ਜਾਨਵਰਾਂ ਦੀ ਮੌਤ ਹੋਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਵੱਡੀ ਗਿਣਤੀ ਪਸ਼ੂ ਪਾਲਕ ਚਿੰਤਤ ਨਜ਼ਰ ਆ ਰਹੇ ਹਨ | ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਪਸ਼ੂ ...

ਪੂਰੀ ਖ਼ਬਰ »

ਨਗਰ ਕੌਂਸਲ ਦੀ ਲਿਫਟ ਖ਼ਰਾਬ ਹੋਣ ਕਾਰਨ ਦਿਵਿਆਂਗ ਵਿਧਾਇਕ ਨੂੰ ਹੋਈ ਪ੍ਰੇਸ਼ਾਨੀ

ਜ਼ੀਰਕਪੁਰ ਨਗਰ ਕੌਂਸਲ ਦੀ ਲਿਫਟ ਲੰਬੇ ਸਮੇਂ ਤੋਂ ਖਰਾਬ ਪਈ ਹੈ, ਜਿਸ ਕਾਰਨ ਮੀਟਿੰਗ 'ਚ ਸ਼ਾਮਿਲ ਹੋਣ ਆਏ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਨੂੰ ਦਫ਼ਤਰ ਦੀਆਂ ਪੌੜੀਆਂ ਚੜ੍ਹਨ ਵੇਲੇ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਪਹਿਲਾਂ ਉਨ੍ਹਾਂ ਨੂੰ ਤਿੰਨ ...

ਪੂਰੀ ਖ਼ਬਰ »

ਵਿਧਾਨ ਸਭਾ ਦੀ ਨਿਗਰਾਨ ਕਮੇਟੀ ਨੇ ਨਗਰ ਕੌਂਸਲ ਜ਼ੀਰਕਪੁਰ ਦੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ

ਜ਼ੀਰਕਪੁਰ, 17 ਅਗਸਤ (ਅਵਤਾਰ ਸਿੰਘ)-ਪੰਜਾਬ ਵਿਧਾਨ ਸਭਾ ਦੀ ਸਥਾਨਕ ਸੰਸਥਾਵਾਂ ਸੰਬੰਧੀ ਬਣਾਈ ਗਈ ਨਿਗਰਾਨ ਕਮੇਟੀ ਦੀ ਜ਼ੀਰਕਪੁਰ ਨਗਰ ਕੌਂਸਲ ਦਫ਼ਤਰ ਵਿਖੇ ਹੋਈ ਮੀਟਿੰਗ 'ਚ ਨਗਰ ਕੌਂਸਲ ਜ਼ੀਰਕਪੁਰ ਵਲੋਂ ਕਰਵਾਏ ਗਏ ਅਤੇ ਜਾਰੀ ਵਿਕਾਸ ਕਾਰਜਾਂ ਦੀ ਤਾਜ਼ਾ ਸਥਿਤੀ, ...

ਪੂਰੀ ਖ਼ਬਰ »

ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਲੋਂ ਮੁਹਾਲੀ ਵਿਖੇ ਕਰਵਾਈ ਜਾਣ ਵਾਲੀ ਦੋ ਰੋਜ਼ਾ ਨੈਸ਼ਨਲ ਵਰਕਸ਼ਾਪ ਦੀਆਂ ਤਿਆਰੀਆਂ ਜ਼ੋਰਾਂ 'ਤੇ

ਐੱਸ. ਏ. ਐੱਸ. ਨਗਰ, 17 ਅਗਸਤ (ਕੇ. ਐੱਸ. ਰਾਣਾ)-ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਖਹਿਰਾ ਅਤੇ ਸੰਯੁਕਤ ਵਿਕਾਸ ਕਮਿਸ਼ਨਰ ਅਮਿਤ ਕੁਮਾਰ ਵਲੋਂ ਵਿਭਾਗ ਵਲੋਂ 'ਸਵੈ ਪੂਰਨ ਬੁਨਿਆਦੀ ਢਾਂਚਾ ਪਿੰਡ' ਵਿਸ਼ੇ 'ਤੇ ਕਰਵਾਈ ਜਾ ਰਹੀ ਦੋ ਰੋਜ਼ਾ ...

ਪੂਰੀ ਖ਼ਬਰ »

ਸੜਕਾਂ 'ਤੇ ਘੁੰਮ ਰਹੀਆਂ ਨੇ ਲੰਪੀ ਵਾਇਰਸ ਨਾਲ ਪੀੜਤ ਗਾਵਾਂ-ਕਈਆਂ ਦੀ ਹਾਲਤ ਗੰਭੀਰ

ਜਲੰਧਰ, 17 ਅਗਸਤ (ਸ਼ਿਵ)-ਇਕ ਪਾਸੇ ਤਾਂ ਪੰਜਾਬ ਤੋਂ ਇਲਾਵਾ ਹੋਰ ਵੀ ਰਾਜਾਂ ਵਿਚ ਲੰਪੀ ਵਾਇਰਸ ਨਾਲ ਸੈਂਕੜੇ ਗਾਵਾਂ ਦੀ ਮੌਤ ਹੋ ਚੁੱਕੀ ਹੈ ਤੇ ਇਸ ਦੇ ਕਹਿਰ ਵਿਚ ਨਾ ਸਿਰਫ਼ ਘਰੇਲੂ ਗਾਵਾਂ ਸਗੋਂ ਆਵਾਰਾ ਪਸ਼ੂ ਵੀ ਇਸ ਦੀ ਲਪੇਟ ਵਿਚ ਆ ਰਹੇ ਹਨ ਤੇ ਲੋਕਾਂ ਵਿਚ ਇਸ ਵਾਇਰਸ ...

ਪੂਰੀ ਖ਼ਬਰ »

ਅਮਰ ਸ਼ਹੀਦ ਜਥੇ. ਬਾਬਾ ਹਨੂੰਮਾਨ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ ਵਿਸ਼ਾਲ ਕੀਰਤਨ ਦਰਬਾਰ ਕਰਵਾਇਆ

ਐੱਸ.ਏ.ਐੱਸ. ਨਗਰ, 17 ਅਗਸਤ (ਕੇ.ਐੱਸ. ਰਾਣਾ)-ਇਥੋਂ ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਬੁੱਢਾ ਦਲ ਦੇ ਸੱਤਵੇਂ ਜਥੇਦਾਰ ਅਮਰ ਸ਼ਹੀਦ ਜਥੇ. ਬਾਬਾ ਹਨੂੰਮਾਨ ਸਿੰਘ ਜੀ (ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ) ਦੀ ਸ਼ਹਾਦਤ ਨੂੰ ਸਮਰਪਿਤ ...

ਪੂਰੀ ਖ਼ਬਰ »

28 ਅਗਸਤ ਨੂੰ ਸ਼ਰਧਾ ਨਾਲ ਮਨਾਇਆ ਜਾਵੇਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ

ਐੱਸ.ਏ.ਐੱਸ. ਨਗਰ, 17 ਅਗਸਤ (ਰਾਣਾ)-ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ 28 ਅਗਸਤ ਨੂੰ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ...

ਪੂਰੀ ਖ਼ਬਰ »

ਸ਼ਹੀਦ ਡਾ. ਦੀਵਾਨ ਸਿੰਘ ਕਾਲੇਪਾਣੀ ਮਿਊਜ਼ੀਅਮ ਵਿਖੇ ਆਜ਼ਾਦੀ ਦਿਵਸ ਮਨਾਇਆ

ਮੁੱਲਾਂਪੁਰ ਗਰੀਬਦਾਸ, 17 ਅਗਸਤ (ਦਿਲਬਰ ਸਿੰਘ ਖੈਰਪੁਰ)-ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ ਵਿਚ ਵਸੇ ਪਿੰਡ ਸਿਸਵਾਂ ਵਿਖੇ ਸ਼ਹੀਦ ਡਾ. ਦੀਵਾਨ ਸਿੰਘ ਕਾਲੇਪਾਣੀ ਮਿਊਜ਼ੀਅਮ ਵਿਖੇ ਆਜ਼ਾਦੀ ਦੀ 75ਵੀਂ ਵਰੇ੍ਹਗੰਢ ਮਨਾਈ ਗਈ | ਸਮਾਗਮ ਦੀ ਪ੍ਰਧਾਨਗੀ ਉੱਘੇ ਪੰਜਾਬੀ ...

ਪੂਰੀ ਖ਼ਬਰ »

ਸਿੱਖਿਆ ਵਿਭਾਗ ਦੇ ਦਫ਼ਤਰੀ ਕਾਮੇ ਅੱਜ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਕਰਨਗੇ ਰੋਸ ਪ੍ਰਦਰਸ਼ਨ

ਐੱਸ.ਏ.ਐੱਸ. ਨਗਰ, 17 ਅਗਸਤ (ਤਰਵਿੰਦਰ ਸਿੰਘ ਬੈਨੀਪਾਲ)-ਸਿੱਖਿਆ ਵਿਭਾਗ ਦੇ ਦਫ਼ਤਰੀ ਕਾਮਿਆਂ ਵਲੋਂ ਪੰਜਾਬ ਦੀ ਆਪ ਸਰਕਾਰ ਵਲੋਂ ਦਫ਼ਤਰੀ ਕਾਮਿਆਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕਰਨ ਦੇ ਰੋਸ ਵਜੋਂ 18 ਅਗਸਤ ਨੂੰ ਸਮੂਹਿਕ ਛੁੱਟੀ ਲੈ ਕੇ ਮੁੱਖ ਮੰਤਰੀ ਦੀ ਰਿਹਾਇਸ਼ ...

ਪੂਰੀ ਖ਼ਬਰ »

ਆਜ਼ਾਦੀ ਦੀ 75ਵੀਂ ਵਰੇ੍ਹਗੰਢ ਨੂੰ ਸਮਰਪਿਤ ਬਾਸਕਟਬਾਲ ਦਾ ਐਗਜੀਬਿਸ਼ਨ ਮੈਚ ਕਰਵਾਇਆ

ਐੱਸ.ਏ.ਐੱਸ. ਨਗਰ, 17 ਅਗਸਤ (ਤਰਵਿੰਦਰ ਸਿੰਘ ਬੈਨੀਪਾਲ)-ਆਜ਼ਾਦੀ ਦੀ 75ਵੀਂ ਵਰੇ੍ਹਗੰਢ ਨੂੰ ਸਮਰਪਿਤ ਦਫ਼ਤਰ ਜ਼ਿਲ੍ਹਾ ਖੇਡ ਅਫ਼ਸਰ ਵਲੋਂ ਬਹੁ-ਮੰਤਵੀ ਖੇਡ ਭਵਨ ਸੈਕਟਰ-78 ਮੁਹਾਲੀ ਵਿਖੇ ਬਾਸਕਟਬਾਲ ਦਾ ਐਗਜੀਬਿਸ਼ਨ ਮੈਚ ਕਰਵਾਇਆ ਗਿਆ | ਇਸ ਮੌਕੇ ਪੂਜਾ ਸਿਆਲ (ਏ.ਡੀ.ਸੀ. ...

ਪੂਰੀ ਖ਼ਬਰ »

ਸਿੱਖ ਜਥੇਬੰਦੀਆਂ ਵਲੋਂ ਫ਼ਤਹਿ ਮਿਨਾਰ ਨੂੰ ਰੌਸ਼ਨੀਆਂ ਦੇ ਜ਼ਰੀਏ ਤਿਰੰਗਾ ਰੰਗ ਦੇਣ ਦੇ ਵਿਰੋਧ 'ਚ ਰੋਸ ਧਰਨਾ

ਐੱਸ.ਏ.ਐੱਸ. ਨਗਰ, 17 ਅਗਸਤ (ਕੇ.ਐੱਸ. ਰਾਣਾ)-ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੁਆਰਾ ਸਰਹਿੰਦ ਨੂੰ ਫ਼ਤਿਹ ਕਰਨ ਦੀ ਯਾਦ 'ਚ ਚੱਪੜਚਿੜੀ ਵਿਖੇ ਸੁਸ਼ੋਭਿਤ ਫ਼ਤਹਿ ਮਿਨਾਰ ਨੂੰ ਰੌਸ਼ਨੀਆਂ ਦੇ ਜ਼ਰੀਏ ਤਿਰੰਗਾ ਰੰਗ ਦੇਣ 'ਤੇ ਇਤਰਾਜ ਜ਼ਾਹਿਰ ਕਰਦਿਆਂ ...

ਪੂਰੀ ਖ਼ਬਰ »

ਆਜ਼ਾਦੀ ਦੇ 75ਵੇਂ ਅੰਮਿ੍ਤ ਮਹਾਂਉਤਸਵ ਤਹਿਤ ਸੰਤ ਨਿਰੰਕਾਰੀ ਮਿਸ਼ਨ ਨੇ ਮੁਹਾਲੀ 'ਚ ਲਗਾਏ 400 ਬੂਟੇ

ਐੱਸ.ਏ.ਐੱਸ. ਨਗਰ, 17 ਅਗਸਤ (ਕੇ.ਐੱਸ. ਰਾਣਾ)-ਆਜ਼ਾਦੀ ਦੇ 75ਵੇਂ ਅੰਮਿ੍ਤ ਮਹਾਂਉਤਸਵ ਤਹਿਤ ਸੰਤ ਨਿਰੰਕਾਰੀ ਮਿਸ਼ਨ ਵਲੋਂ 'ਅਰਬਨ ਟ੍ਰੀ ਕਲੱਸਟਰ' ਮੁਹਿੰਮ ਦੀ ਸ਼ੁਰੂਆਤ ਕੀਤੀ ਗਈ, ਜਿਸ ਦੌਰਾਨ ਮਿਸ਼ਨ ਦੀਆਂ ਫੇਜ਼-6 ਅਤੇ ਟੀ. ਡੀ. ਆਈ. ਸਿਟੀ ਦੋਵੇਂ ਬ੍ਰਾਂਚਾਂ ਵਲੋਂ ਸਾਂਝੇ ...

ਪੂਰੀ ਖ਼ਬਰ »

ਦੁਕਾਨਾਂ 'ਚ ਫਿਰ ਭਰਿਆ ਬਰਸਾਤੀ ਪਾਣੀ, ਨਹੀਂ ਜਾਗਿਆ ਡੇਰਾਬੱਸੀ ਪ੍ਰਸ਼ਾਸਨ

ਡੇਰਾਬੱਸੀ, 17 ਅਗਸਤ (ਗੁਰਮੀਤ ਸਿੰਘ)-ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ 'ਤੇ ਡੇਰਾਬੱਸੀ ਬਾਜ਼ਾਰ ਛੱਪੜ ਦਾ ਰੂਪ ਧਾਰ ਲੈਂਦਾ ਹੈ | ਇਹੀ ਪਾਣੀ ਦੁਕਾਨਾਂ 'ਚ ਭਰਨ ਦੀ ਸਮੱਸਿਆ ਕਈ ਸਾਲਾਂ ਤੋਂ ਚਲੀ ਆ ਰਹੀ ਹੈ | ਪਿਛਲੇ ਦਿਨੀਂ ਨਗਰ ਕੌਂਸਲ ਅਧਿਕਾਰੀਆਂ ਵਲੋਂ ਦਾਅਵਾ ਕਰਦੇ ...

ਪੂਰੀ ਖ਼ਬਰ »

ਚਨਾਲੋਂ ਵਿਖੇ ਸ੍ਰੀ ਕਿ੍ਸ਼ਨ ਜਨਮ ਅਸ਼ਟਮੀ ਮੌਕੇ ਸ਼ੋਭਾ ਯਾਤਰਾ ਸਜਾਈ

ਕੁਰਾਲੀ, 17 ਅਗਸਤ (ਬਿੱਲਾ ਅਕਾਲਗੜ੍ਹੀਆ)-ਸਥਾਨਕ ਵਾਰਡ ਨੰ. 10 ਚਨਾਲੋਂ ਦੇ ਸ਼ਿਵ ਮੰਦਰ ਤੋਂ ਸ੍ਰੀ ਕਿ੍ਸ਼ਨ ਜਨਮ ਅਸ਼ਟਮੀ ਮੌਕੇ ਵਿਸਾਲ ਸ਼ੋਭਾ ਯਾਤਰਾ ਕੱਢੀ ਗਈ | ਇਸ ਸ਼ੋਭਾ ਯਾਤਰਾ ਦੌਰਾਨ ਭਗਵਾਨ ਸ੍ਰੀ ਕਿ੍ਸ਼ਨ ਦੀ ਝਾਕੀ ਬਣਾਈ ਗਈ ਅਤੇ ਬੱਚਿਆਂ ਨੇ ਕਿ੍ਸ਼ਨ ਜੀ ਦੇ ...

ਪੂਰੀ ਖ਼ਬਰ »

ਲੋਕਾਂ ਨੂੰ ਮਿਆਰੀ ਸਿਹਤ ਸੁਵਿਧਾਵਾਂ ਦੇਣ ਦੀ ਦਿਸ਼ਾ 'ਚ ਆਮ ਆਦਮੀ ਕਲੀਨਿਕ ਮੀਲ ਪੱਥਰ ਸਾਬਤ ਹੋਣਗੇ-ਬ੍ਰਹਮ ਸ਼ੰਕਰ

ਐੱਸ.ਏ.ਐੱਸ ਨਗਰ, 17 ਅਗਸਤ (ਕੇ.ਐੱਸ. ਰਾਣਾ)-ਦੇਸ਼ ਦੀ ਆਜ਼ਾਦੀ ਦੀ 75ਵੀਂ ਵਰੇ੍ਹਗੰਢ ਮੌਕੇ ਸਥਾਨਕ ਫੇਜ਼-5 ਵਿਚਲੇ ਆਮ ਆਦਮੀ ਕਲੀਨਿਕ ਦਾ ਉਦਘਾਟਨ ਪੰਜਾਬ ਦੇ ਮਾਲ ਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਹਮ ਸ਼ੰਕਰ ਵਲੋਂ ਕੀਤਾ ਗਿਆ | ਇਸ ਮੌਕੇ ਹਲਕਾ ਮੁਹਾਲੀ ਦੇ ...

ਪੂਰੀ ਖ਼ਬਰ »

ਬਲਾਕ ਮਾਜਰੀ ਚੌਕ ਵਿਖੇ ਸਾਬਕਾ ਮੰਤਰੀ ਮਜੀਠੀਆ ਦਾ ਅਕਾਲੀ ਵਰਕਰਾਂ ਵਲੋਂ ਸੁਆਗਤ

ਮਾਜਰੀ, 17 ਅਗਸਤ (ਕੁਲਵੰਤ ਸਿੰਘ ਧੀਮਾਨ)-ਕੁਰਾਲੀ ਸਿਸਵਾਂ ਮਾਰਗ ਬਲਾਕ ਮਾਜਰੀ ਚੌਕ ਵਿਖੇ ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਮੀਤ ਪ੍ਰਧਾਨ ਤੇ ਸਾਬਕਾ ਵਿਧਾਇਕ ਜਥੇ ਉਜਾਗਰ ਸਿੰਘ ਬਡਾਲੀ, ਸਾਬਕਾ ਵਿਧਾਇਕ ਐੱਨ. ਕੇ. ਸ਼ਰਮਾ ਦੀ ਅਗਵਾਈ ਹੇਠ ਸਾਬਕਾ ਕੈਬਨਿਟ ਮੰਤਰੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX