ਤਾਜਾ ਖ਼ਬਰਾਂ


ਨਵੀਂ ਦਿੱਲੀ : ਕਾਂਗਰਸ 6 ਜਨਵਰੀ ਤੋਂ ਚਲਾਏਗੀ 'ਹੱਥ ਨਾਲ ਹੱਥ ਜੋੜੋ ਅਭਿਆਨ'
. . .  7 minutes ago
ਫੀਫਾ ਵਿਸ਼ਵ ਕੱਪ 'ਚ ਅੱਜ ਫਰਾਂਸ-ਪੋਲੈਂਡ, ਅਤੇ ਇੰਗਲੈਂਡ-ਸੈਨੇਗਲ ਦੇ ਮੈਚ
. . .  49 minutes ago
ਦੋਹਾ, 4 ਦਸੰਬਰ-ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਰਾਊਂਡ-16 'ਚ ਅੱਜ ਫਰਾਂਸ ਅਤੇ ਪੋਲੈਂਡ ਦਾ ਮੈਚ ਰਾਤ 8.30 ਅਤੇ ਇੰਗਲੈਂਡ-ਸੈਨੇਗਲ ਦਾ ਮੈਚ ਰਾਤ 12.30 ਵਜੇ...
ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ 'ਚ ਬਣੇਗੀ ਭਾਜਪਾ ਸਰਕਾਰ-ਅਨੁਰਾਗ ਠਾਕੁਰ
. . .  56 minutes ago
ਹਿਸਾਰ, 4 ਦਸੰਬਰ-ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਹਰਿਆਣਾ ਦੇ ਹਿਸਾਰ ਵਿਖੇ ਕਿਹਾ ਕਿ ਦਿੱਲੀ ਨਗਰ ਨਿਗਮ ਚੋਣਾਂ, ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਚੋਣ ਚੋਣਾਂ ਵਿਚ ਤਿੰਨਾਂ ਥਾਵਾਂ 'ਤੇ ਕਮਲ ਖਿੜੇਗਾ। ਗੁਜਰਾਤ ਅਤੇ ਹਿਮਾਚਲ ਪ੍ਰਦੇਸ਼...
ਸੇਬਾਂ ਦੀਆਂ ਪੇਟੀਆਂ ਚੁੱਕਣ ਵਾਲਿਆਂ 'ਤੇ ਮਾਮਲਾ ਦਰਜ
. . .  about 1 hour ago
ਫ਼ਤਹਿਗੜ੍ਹ ਸਾਹਿਬ, 4 ਦਸੰਬਰ-ਕੌਮੀ ਰਾਜ ਮਾਰਗ 'ਤੇ ਪੈਂਦੇ ਪਿੰਡ ਰਾਜਿੰਦਰਗੜ੍ਹ ਨੇੜੇ ਅੱਜ ਤੜਕੇ ਸੇਬਾਂ ਦਾ ਭਰਿਆ ਟਰੱਕ ਪਲਟ ਜਾਣ ਦੀ ਖ਼ਬਰ ਹੈ। ਇਸ ਦੌਰਾਨ ਉੱਥੋਂ ਲੰਘਣ ਵਾਲੇ ਰਾਹਗੀਰ ਟਰੱਕ ਚਾਲਕ ਦੀ ਸਾਰ ਲੈਣ ਦੀ ਬਜਾਏ 1200 ਵੱਧ ਸੇਬ ਦੀਆਂ ਭਰੀਆ ਪੇਟੀਆਂ ਚੁੱਕ ਲੈ ਗਏ। ਇਸ ਘਟਨਾ...।
ਰਾਹੁਲ ਗਾਂਧੀ ਸੰਸਦ ਦੇ ਸਰਦ ਰੁੱਤ ਇਜਲਾਸ 'ਚ ਨਹੀਂ ਹੋਣਗੇ ਸ਼ਾਮਿਲ
. . .  about 1 hour ago
ਨਵੀਂ ਦਿੱਲੀ, 4 ਦਸੰਬਰ-ਕਾਂਗਰਸੀ ਦੇ ਸੰਸਦ ਮੈਂਬਰ ਕੇ.ਸੀ. ਵੇਣੂਗੋਪਾਲ ਨੇ ਕਿਹਾ ਕਿ ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਚੱਲ ਰਹੀ ਹੈ। ਇਸ ਲਈ ਰਾਹੁਲ ਗਾਂਧੀ ਸੰਸਦ ਦੇ ਸਰਦ ਰੁੱਤ ਇਜਲਾਸ 'ਚ ਸ਼ਾਮਿਲ...
ਭਾਰਤ-ਬੰਗਲਾਦੇਸ਼ ਪਹਿਲਾ ਇਕ ਦਿਨਾਂ ਮੈਚ:ਭਾਰਤ ਦੀ ਪੂਰੀ ਟੀਮ 186 ਦੌੜਾਂ ਬਣਾ ਕੇ ਆਊਟ
. . .  about 1 hour ago
ਢਾਕਾ, 4 ਦਸੰਬਰ-ਭਾਰਤ ਅਤੇ ਬੰਗਲਾਦੇਸ਼ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਤਿੰਨ ਇਕ ਦਿਨਾਂ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਦੀ ਪੂਰੀ ਟੀਮ 41.2 ਓਵਰਾਂ 'ਚ 186 ਦੌੜਾਂ ਬਣਾ ਕੇ ਆਊਟ ਹੋ ਗਈ।ਭਾਰਤ ਵਲੋਂ ਕੇ.ਐਲ.ਰਾਹੁਲ...
15 ਦਸੰਬਰ ਨੂੰ ਪੰਜਾਬ ਦੇ ਟੋਲ ਪਲਾਜ਼ੇ ਕੀਤੇ ਜਾਣਗੇ ਬੰਦ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਐਲਾਨ
. . .  47 minutes ago
ਫ਼ਾਜ਼ਿਲਕਾ, 4 ਦਸੰਬਰ (ਪ੍ਰਦੀਪ ਕੁਮਾਰ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਵੱਡੇ ਐਕਸ਼ਨ ਦਾ ਐਲਾਨ ਕੀਤਾ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸੂਬੇ ਦੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਦੇ ਗੇਟ ਬੰਦ ਕਰਨ ਅਤੇ ਮੰਤਰੀਆਂ, ਵਿਧਾਇਕਾਂ...
ਵੱਖ-ਵੱਖ ਮਾਮਲਿਆਂ 'ਚ ਦੋ ਵਿਅਕਤੀਆਂ ਵਲੋਂ ਖ਼ੁਦਕੁਸ਼ੀ
. . .  about 2 hours ago
ਲੌਂਗੋਵਾਲ, 4 ਦਸੰਬਰ (ਵਿਨੋਦ, ਖੰਨਾ)-ਲੌਂਗੋਵਾਲ ਵਿਖੇ 2 ਵੱਖ-ਵੱਖ ਮਾਮਲਿਆਂ ਵਿਚ 2 ਨੌਜਵਾਨਾਂ ਵਲੋਂ ਖੁਦਕੁਸ਼ੀ ਕਰਨ ਦੇ ਦੁਖਦ ਸਮਾਚਾਰ ਪ੍ਰਾਪਤ ਹੋਏ ਹਨ। ਐੱਸ.ਐੱਚ.ਓ. ਬਲਵੰਤ ਸਿੰਘ...
ਰਾਜਸਥਾਨ: ਕਾਂਸਟੇਬਲ ਨੂੰ ਕਥਿਤ ਤੌਰ 'ਤੇ ਥੱਪੜ ਮਾਰਨ ਦੇ ਮਾਮਲੇ 'ਚ ਭਾਜਪਾ ਦੀ ਸਾਬਕਾ ਸੰਸਦ ਕ੍ਰਿਸ਼ਣੇਂਦਰ ਕੌਰ ਖ਼ਿਲਾਫ਼ ਮਾਮਲਾ ਦਰਜ
. . .  about 1 hour ago
ਕਾਂਗਰਸ 6 ਜਨਵਰੀ ਤੋਂ ਚਲਾਏਗੀ 'ਹੱਥ ਨਾਲ ਹੱਥ ਜੋੜੋ ਅਭਿਆਨ'
. . .  about 2 hours ago
ਨਵੀਂ ਦਿੱਲੀ, 4 ਦਸੰਬਰ-ਕਾਂਗਰਸੀ ਦੇ ਸੰਸਦ ਮੈਂਬਰ ਕੇ.ਸੀ. ਵੇਣੂਗੋਪਾਲ ਨੇ ਕਿਹਾ ਕਿ ਅੱਜ ਕਾਂਗਰਸ ਸੰਚਾਲਨ ਕਮੇਟੀ ਦੀ ਮੀਟਿੰਗ ਵਿਚ ਦੋ ਗੱਲਾਂ 'ਤੇ ਚਰਚਾ ਹੋਈ। ਪਹਿਲਾ ਸਾਡੀ ਪਾਰਟੀ ਦਾ ਪੂਰਾ ਸੈਸ਼ਨ ਹੈ, ਜਿਸ ਨੂੰ ਅਸੀਂ ਫਰਵਰੀ ਦੇ ਦੂਜੇ ਅੱਧ ਵਿੱਚ ਆਯੋਜਿਤ ਕਰਨ ਦਾ ਫ਼ੈਸਲਾ ਕੀਤਾ...
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ "ਸੀਸ ਸਸਕਾਰ ਦਿਵਸ" ਮੌਕੇ ਸਮਾਗਮ
. . .  about 2 hours ago
ਸ੍ਰੀ ਅਨੰਦਪੁਰ ਸਾਹਿਬ,4 ਦਸੰਬਰ (ਜੇ ਐਸ ਨਿੱਕੂਵਾਲ/ਕਰਨੈਲ ਸਿੰਘ ਸੈਣੀ)-ਸਿੱਖ ਪੰਥ ਦੀ ਸਿਰਮੌਰ ਸੰਸਥਾ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਛਤਰ ਛਾਇਆ ਹੇਠ, ਹਿੰਦ ਦੀ ਚਾਦਰ ਤਿਲਕ ਜੰਝੂ ਦੇ ਰਾਖੇ ਪਾਤਸ਼ਾਹੀ ਨੌਵੀਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ...
ਅਸੀਂ ਹਰਿਆਣਾ ਅਤੇ ਹੋਰ ਸੂਬਿਆਂ ਦੇ ਗੈਂਗਸਟਰਾਂ ਵਿਰੁੱਧ ਲੜ ਰਹੇ ਹਾਂ-ਗਹਿਲੋਤ
. . .  about 3 hours ago
ਜੈਪੁਰ, 4 ਦਸੰਬਰ-ਸੀਕਰ ਵਿਚ ਬੀਤੇ ਦਿਨ ਹੋਈ ਗੋਲੀਬਾਰੀ 'ਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਮੁਲਜ਼ਮ ਬਾਹਰੋਂ ਆਏ ਸਨ ਜਦਕਿ ਕੁਝ ਰਾਜਸਥਾਨ ਦੇ ਵੀ ਸਨ। ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਕੁਝ ਗਰੋਹ...
ਬੀ.ਐਸ.ਐਫ਼. ਵਲੋਂ ਹੈਰੋਇਨ ਤੇ ਡਰੋਨ ਬਰਾਮਦ
. . .  about 3 hours ago
ਅਮਰਕੋਟ, 4 ਸਤੰਬਰ (ਭੱਟੀ)-ਬੀ.ਐਸ.ਐਫ਼. ਦੀ 103 ਬਟਾਲੀਅਨ ਵਲੋਂ ਖੋਜ ਅਭਿਆਨ ਦੌਰਾਨ ਹੈਰੋਇਨ ਤੇ ਡਰੋਨ ਦੀ ਬਰਾਮਦਗੀ ਹੋਈ ਹੈ। ਕੋਈ ਵੱਡੇ ਪੈਕੇਟ ਚੋ ਤਿੰਨ ਕਿਲੋ ਦੇ ਲਗਭਗ ਹੈਰੋਇਨ ਬਰਾਮਦ ਹੋਣ ਬਾਰੇ ਜਾਣਕਾਰੀ...
ਰਾਜਸਥਾਨ ਪੁਲਿਸ ਵਲੋਂ ਗੈਂਗਸਟਰ ਰਾਜੂ ਠੇਠ ਦੀ ਹੱਤਿਆ ਕਰਨ ਵਾਲੇ 5 ਸ਼ੂਟਰ ਗ੍ਰਿਫ਼ਤਾਰ
. . .  about 3 hours ago
ਸੀਕਰ, 4 ਦਸੰਬਰ-ਨਾਮੀ ਗੈਂਗਸਟਰ ਰਾਜੂ ਠੇਠ ਹੱਤਿਆ ਮਾਮਲੇ 'ਚ ਰਾਜਸਥਾਨ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਰਾਜੂ ਠੇਠ ਦੀ ਹੱਤਿਆ ਕਰਨ ਵਾਲੇ 5 ਸ਼ੂਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਰਾਜਸਥਾਨ ਦੇ ਡੀ.ਜੀ.ਪੀ. ਉਮੇਸ਼ ਮਿਸ਼ਰਾ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਦੋ ਦੀ ਪਛਾਣ...
ਦਿੱਲੀ ਨਗਰ ਨਿਗਮ ਚੋਣਾਂ:ਦੁਪਹਿਰ 12 ਵਜੇ ਤੱਕ 18 ਫ਼ੀਸਦੀ ਵੋਟਿੰਗ
. . .  about 3 hours ago
ਪ੍ਰਧਾਨ ਮੰਤਰੀ ਵਲੋਂ ਨੇਵੀ ਡੇਅ ਦੀਆਂ ਸ਼ੁੱਭਕਾਮਨਾਵਾਂ
. . .  about 4 hours ago
ਨਵੀਂ ਦਿੱਲੀ, 4 ਦਸੰਬਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਨੇਵੀ ਡੇਅ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ...
ਭਾਰਤ-ਬੰਗਲਾਦੇਸ਼ ਪਹਿਲਾ ਇਕ ਦਿਨਾਂ ਮੈਚ:ਧਵਨ, ਰੋਹਿਤ ਤੋਂ ਬਾਅਦ ਕੋਹਲੀ ਵੀ ਆਊਟ, 13.3 ਓਵਰਾਂ ਤੋਂ ਬਾਅਦ ਭਾਰਤ 57/3
. . .  about 4 hours ago
2047 ਤੱਕ ਭਾਰਤ ਨੂੰ ਬਣਾਉਣਾ ਹੈ ਇਕ ਵਿਕਸਤ ਦੇਸ਼-ਹਰਦੀਪ ਪੁਰੀ
. . .  about 3 hours ago
ਨਵੀਂ ਦਿੱਲੀ, 4 ਦਸੰਬਰ-ਦਿੱਲੀ ਨਗਰ ਨਿਗਮ ਚੋਣਾਂ ਨੂੰ ਲੈ ਕੇ ਵੋਟ ਪਾਉਣ ਤੋਂ ਬਾਅਦ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਕਿਹਾ ਕਿ ਅਸੀਂ 2047 ਤੱਕ ਭਾਰਤ ਨੂੰ ਇਕ ਵਿਕਸਤ ਦੇਸ਼ ਬਣਾਉਣਾ ਹੈ।ਹਾਲ ਹੀ ਵਿਚ ਇਕ ਰਿਪੋਰਟ ਵਿਚ ਭਵਿੱਖਬਾਣੀ ਕੀਤੀ ਗਈ ਹੈ ਕਿ ਅਗਲੇ...
ਰਿਸ਼ਵ ਪੰਤ ਬੰਗਲਾਦੇਸ਼ ਖ਼ਿਲਾਫ਼ ਇਕ ਦਿਨਾਂ ਲੜੀ ਤੋਂ ਬਾਹਰ
. . .  about 4 hours ago
ਮੁੰਬਈ, 4 ਦਸੰਬਰ-ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵਲੋਂ ਕੀਤੇ ਟਵੀਟ ਅਨੁਸਾਰ ਬੀ.ਸੀ.ਸੀ.ਆਈ. ਦੀ ਮੈਡੀਕਲ ਟੀਮ ਨਾਲ ਸਲਾਹ ਕਰਕੇ ਰਿਸ਼ਵ ਪੰਤ ਨੂੰ ਬੰਗਲਾਦੇਸ਼ ਖ਼ਿਲਾਫ਼ ਇਕ ਦਿਨਾਂ ਲੜੀ ਤੋਂ ਬਾਹਰ ਕਰ ਦਿੱਤਾ ਗਿਆ...
ਅਸੀਂ ਅਗਲੇ 5 ਸਾਲਾਂ 'ਚ ਦਿੱਲੀ ਨੂੰ ਕਰਨਾ ਹੈ ਸਾਫ਼-ਕੇਜਰੀਵਾਲ
. . .  about 4 hours ago
ਨਵੀਂ ਦਿੱਲੀ, 4 ਦਸੰਬਰ-ਦਿੱਲੀ ਨਗਰ ਨਿਗਮ ਚੋਣਾਂ ਨੂੰ ਲੈ ਕੇ ਹੋ ਰਹੀ ਵੋਟਿੰਗ ਦੌਰਾਨ ਵੋਟ ਪਾਉਣ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੈਂ ਲੋਕਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਅਪੀਲ ਕਰਦਾ ਹਾਂ। ਅਸੀਂ ਦੇਖ ਸਕਦੇ ਹਾਂ ਕਿ ਹਰ ਪਾਸੇ ਕੂੜਾ ਪਿਆ ਹੈ। ਇਹ...
ਭਾਰਤ-ਬੰਗਲਾਦੇਸ਼ ਪਹਿਲਾ ਇਕ ਦਿਨਾਂ ਮੈਚ:ਬੰਗਲਾਦੇਸ਼ ਵਲੋਂ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ
. . .  about 3 hours ago
ਢਾਕਾ, 4 ਦਸੰਬਰ-ਭਾਰਤ ਅਤੇ ਬੰਗਲਾਦੇਸ਼ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਤਿੰਨ ਇਕ ਦਿਨਾਂ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਸ਼ੇਰ-ਏ-ਬੰਗਲਾ ਸਟੇਡੀਅਮ 'ਚ ਹੋਣ ਜਾ ਰਿਹਾ ਹੈ। ਟਾਸ ਜਿੱਤ ਕੇ ਬੰਗਲਾਦੇਸ਼ ਦੇ ਕਪਤਾਨ ਲਿਟਨ ਦਾਸ ਨੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ...
ਦਿੱਲੀ ਨਗਰ ਨਿਗਮ ਚੋਣਾਂ:ਸਵੇਰੇ 10:30 ਵਜੇ ਤੱਕ ਲਗਭਗ 9% ਵੋਟਿੰਗ
. . .  about 5 hours ago
ਨਵੀਂ ਦਿੱਲੀ, 4 ਦਸੰਬਰ-ਰਾਜ ਚੋਣ ਕਮਿਸ਼ਨ ਅਨੁਸਾਰ ਦਿੱਲੀ ਨਗਰ ਨਿਗਮ ਚੋਣਾਂ ਵਿਚ ਸਵੇਰੇ 10:30 ਵਜੇ ਤੱਕ ਲਗਭਗ 9% ਵੋਟਿੰਗ ਹੋਈ...
ਦਿੱਲੀ 'ਚ ਨਗਰ ਨਿਗਮ ਚੋਣਾਂ:ਅਰਵਿੰਦ ਕੇਜਰੀਵਾਲ ਨੇ ਪਰਿਵਾਰ ਸਮੇਤ ਪਾਈ ਵੋਟ
. . .  about 5 hours ago
ਨਵੀਂ ਦਿੱਲੀ, 4 ਦਸੰਬਰ-ਦਿੱਲੀ 'ਚ ਨਗਰ ਨਿਗਮ ਚੋਣਾਂ ਲਈ ਅੱਜ ਵੋਟਿੰਗ ਹੋ ਰਹੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਪਰਿਵਾਰ ਸਮੇਤ ਪੋਲਿੰਗ ਬੂਥ 'ਤੇ ਜਾ ਕੇ ਆਪਣੀ ਵੋਟ ਦੇ ਅਧਿਕਾਰ ਦੀ...
ਖੜਗੇ, ਸੋਨੀਆ ਗਾਂਧੀ ਸਮੇਤ ਕਾਂਗਰਸ ਦੇ ਸੀਨੀਅਰ ਆਗੂ ਕਾਂਗਰਸ ਸੰਚਾਲਨ ਕਮੇਟੀ ਦੀ ਮੀਟਿੰਗ 'ਚ ਹੋਏ ਸ਼ਾਮਿਲ
. . .  about 5 hours ago
ਨਵੀਂ ਦਿੱਲੀ, 4 ਦਸੰਬਰ- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਸਾਬਕਾ ਪਾਰਟੀ ਪ੍ਰਧਾਨ ਸੋਨੀਆ ਗਾਂਧੀ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ, ਕੇ.ਸੀ. ਵੇਣੂਗੋਪਾਲ, ਪੀ ਚਿਦੰਬਰਮ ਅਤੇ ਪਾਰਟੀ ਦੇ ਹੋਰ ਆਗੂ ਅਖਿਲ ਭਾਰਤੀ ਕਾਂਗਰਸ...
ਹਵਾ ਦੀ ਹੌਲੀ ਗਤੀ ਅਤੇ ਮਿਸ਼ਰਣ ਪਰਤ ਦੀ ਉਚਾਈ ਘਟਣ ਕਾਰਨ ਦਿੱਲੀ 'ਚ ਵਿਗੜ ਰਹੀ ਹੈ ਹਵਾ ਦੀ ਗੁਣਵੱਤਾ-ਮੌਸਮ ਵਿਗਿਆਨੀ
. . .  about 3 hours ago
ਨਵੀਂ ਦਿੱਲੀ, 4 ਦਸੰਬਰ-ਮੌਸਮ ਵਿਭਾਗ ਦੇ ਏਅਰ ਕੁਆਲਿਟੀ ਡਿਵੀਜ਼ਨ ਦੇ ਵਿਗਿਆਨੀ ਵਿਜੇ ਸੋਨੀ ਸੋਨੀ ਦਾ ਕਹਿਣਾ ਹੈ ਕਿ ਹਵਾ ਹੌਲੀ ਗਤੀ ਅਤੇ ਮਿਸ਼ਰਣ ਪਰਤ ਦੀ ਉਚਾਈ ਘਟਣ ਕਾਰਨ ਦਿੱਲੀ ਵਿਚ ਹਵਾ ਦੀ ਗੁਣਵੱਤਾ ਵਿਗੜ ਰਹੀ ਹੈ। ਅੱਜ ਹਵਾ ਦੀ ਗੁਣਵੱਤਾ 400 ਦੇ ਆਸ-ਪਾਸ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 2 ਭਾਦੋਂ ਸੰਮਤ 554
ਵਿਚਾਰ ਪ੍ਰਵਾਹ: ਰਾਜਨੀਤੀ ਵਿਚ ਨਾ ਸਥਾਈ ਦੋਸਤੀ ਹੁੰਦੀ ਹੈ, ਨਾ ਹੀ ਦੁਸ਼ਮਣੀ, ਸਥਾਈ ਕੇਵਲ ਹਿਤ ਹੁੰਦੇ ਹਨ। -ਅਗਿਆਤ

ਦਿੱਲੀ / ਹਰਿਆਣਾ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂਅ ਦੀ ਦੁਰਵਰਤੋਂ ਕਰਨ ਵਾਲੇ ਵਿਅਕਤੀ ਖ਼ਿਲਾਫ਼ ਹੋਏ ਸਖ਼ਤ ਕਾਰਵਾਈ -ਮਲਸੀਆਂ

ਨਵੀਂ ਦਿੱਲੀ ,17 ਅਗਸਤ (ਜਗਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਮਾਸਟਰ ਤਾਰਾ ਸਿੰਘ) ਵਲੋਂ ਪਾਰਟੀ ਦੀ ਇੱਕ ਮੀਟਿੰਗ ਦੌਰਾਨ ਮੁੰਬਈ ਦੇ ਉਸ ਵਿਅਕਤੀ ਦੇ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ, ਜਿਸ ਵਿਅਕਤੀ ਵਲੋਂ ਸੋਸ਼ਲ ਮੀਡੀਆ 'ਤੇ ਆਨਲਾਈਨ ਜੂਆ ਖੇਡਣ ਲਈ ਸ੍ਰੀ ...

ਪੂਰੀ ਖ਼ਬਰ »

31 ਰਾਗਾਂ 'ਤੇ ਆਧਾਰਿਤ ਰਾਗ ਕੀਰਤਨ ਦਰਬਾਰ ਦੀ ਸਮਾਪਤੀ

ਇੰਦੌਰ, 17 ਅਗਸਤ (ਰਤਨਜੀਤ ਸਿੰਘ ਸ਼ੈਰੀ)-ਮੱਧ ਪ੍ਰਦੇਸ਼ 'ਚ ਪਹਿਲੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਚ ਦਰਜ 31 ਰਾਗਾਂ 'ਤੇ ਆਧਾਰਿਤ ਰਾਗ ਦਰਬਾਰ ਮਹਾਂਕੁੰਭ ਦੀ ਸਮਾਪਤੀ 'ਤੇ ਰਾਗ ਜੈਜਾਵੰਤੀ ਦੇ ਗਾਇਨ 'ਤੇ ਆਲੌਕਿਕ ਹੀ ਨਜ਼ਾਰਾ ਦੇਖਣ ਨੂੰ ਮਿਲਿਆ | ਸ਼ਬਦ 'ਰਾਮ ਰਾਮ ...

ਪੂਰੀ ਖ਼ਬਰ »

ਕੈਟ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲਿਖਿਆ ਪੱਤਰ

ਨਵੀਂ ਦਿੱਲੀ, 17 ਅਗਸਤ (ਬਲਵਿੰਦਰ ਸਿੰਘ ਸੋਢੀ)-ਦਿੱਲੀ ਨਗਰ ਦੀ ਮਨਮਾਨੀ ਅਤੇ ਤਾਨਾਸ਼ਾਹੀ ਰਵੱਈਏ ਨਾਲ ਵਪਾਰੀਆਂ ਨੂੰ ਹੋ ਰਹੀ ਭਾਰੀ ਆਰਥਿਕ ਤੰਗੀ ਤੋਂ ਤੰਗ ਆ ਕੇ ਕਨਫੈੱਡਰੇਸ਼ਨ ਆਫ਼ ਆਲ ਇੰਡੀਆ ਟਰੇਡਰਜ਼ (ਕੈਟ) ਨੇ ਕੇਂਦਰੀ ਮੰਤਰੀ ਅਮਿਤ ਸ਼ਾਹ ਨੂੰ ਭੇਜੇ ਪੱਤਰ 'ਚ ...

ਪੂਰੀ ਖ਼ਬਰ »

10ਵੀਂ ਅਤੇ 12ਵੀਂ ਕਲਾਸ ਦੀ ਕੰਪਾਰਟਮੈਂਟ ਪ੍ਰੀਖਿਆ ਦਾ ਦਾਖ਼ਲਾ ਪੱਤਰ ਜਾਰੀ

ਨਵੀਂ ਦਿੱਲੀ, 17 ਅਗਸਤ (ਬਲਵਿੰਦਰ ਸਿੰਘ ਸੋਢੀ)-ਸੀ. ਬੀ. ਐਸ. ਈ. ਦੀ 10ਵੀਂ ਅਤੇ 12ਵੀਂ ਕਲਾਸ ਦੀ ਕੰਪਾਰਟਮੈਂਟ ਪ੍ਰੀਖਿਆ ਲਈ ਦਾਖ਼ਲਾ ਪੱਤਰ ਸੀ. ਬੀ. ਐਸ. ਈ. ਵਲੋਂ ਜਾਰੀ ਕਰ ਦਿੱਤੇ ਗਏ ਹਨ | ਸੀ. ਬੀ. ਐਸ. ਈ. ਵਲੋਂ ਇਸ ਵਿਸ਼ੇ ਸੰਬੰਧੀ ਪ੍ਰੀ-ਪੱਤਰ ਵੀ ਜਾਰੀ ਕਰ ਦਿੱਤਾ ਹੈ ਅਤੇ ...

ਪੂਰੀ ਖ਼ਬਰ »

ਕੈਂਪਾਂ 'ਚ ਰਹਿ ਰਹੇ ਲੋਕ ਆ ਰਹੇ ਨੇ ਵਾਪਸ

ਨਵੀਂ ਦਿੱਲੀ, 17 ਅਗਸਤ (ਬਲਵਿੰਦਰ ਸਿੰਘ ਸੋਢੀ)-ਪਿਛਲੇ ਦਿਨੀਂ ਜਮਨਾ ਨਦੀ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਚਲਾ ਗਿਆ ਸੀ, ਪਰ ਜਲਦੀ ਹੀ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ ਆ ਗਿਆ | ਇਸ ਖ਼ਤਰੇ ਨੂੰ ਵੇਖਦੇ ਹੋਏ ਪ੍ਰਸ਼ਾਸਨ ਨੇ ਜਮਨਾ ਦੇ ਆਸ-ਪਾਸ ...

ਪੂਰੀ ਖ਼ਬਰ »

ਠੱਕ-ਠੱਕ ਗਰੋਹ ਦੇ 2 ਮੈਂਬਰਾਂ ਨੇ ਲੱਖਾਂ ਰੁਪਏ ਕੀਤੇ ਚੋਰੀ

ਨਵੀਂ ਦਿੱਲੀ, 17 ਅਗਸਤ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦਾ ਠੱਕ-ਠੱਕ ਗਰੋਹ, ਜੋ ਕਿ ਦਿੱਲੀ 'ਚ ਲੋਕਾਂ ਨਾਲ ਠੱਗੀਆਂ ਮਾਰਨ 'ਚ ਕਾਫ਼ੀ ਪ੍ਰਸਿੱਧ ਹੈ, ਦੇ 2 ਮੈਂਬਰਾਂ ਨੂੰ ਦੱਖਣੀ ਜ਼ਿਲ੍ਹੇ ਦੇ ਸਪੈਸ਼ਲ ਸੈੱਲ ਦੇ ਸਟਾਫ਼ ਵਲੋਂ ਕਾਬੂ ਕੀਤਾ ਗਿਆ ਹੈ | ਇਨ੍ਹਾਂ ਬਦਮਾਸ਼ਾਂ ਨੇ ...

ਪੂਰੀ ਖ਼ਬਰ »

ਸਿਸੋਦੀਆ ਵਲੋਂ 'ਦਿੱਲੀ ਸ਼ਾਪਿੰਗ ਫੈਸਟੀਵਲ' ਨਾਲ ਸੰਬੰਧਿਤ ਵੱਖ ਵੱਖ ਪ੍ਰਾਜੈਕਟਾਂ ਦੀ ਪ੍ਰਗਤੀ ਦੀ ਸਮੀਖਿਆ

ਨਵੀਂ ਦਿੱਲੀ, 17 ਅਗਸਤ (ਜਗਤਾਰ ਸਿੰਘ)-ਦਿੱਲੀ ਦੇ ਉਪ ਮੁੱਖ ਮੰਤਰੀ ਤੇ ਖਜ਼ਾਨਾ ਮੰਤਰੀ ਮਨੀਸ਼ ਸਿਸੋਦੀਆ ਨੇ ਦੱਸਿਆ ਹੈ ਕਿ ਕੇਜਰੀਵਾਲ ਸਰਕਾਰ ਦਿੱਲੀ ਵਿਚ ਰੁਜ਼ਗਾਰ, ਕਾਰੋਬਾਰ ਅਤੇ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਰੁਜ਼ਗਾਰ ਬਜਟ 2022-23 ਦੇ ਤਹਿਤ ਸ਼ਾਮਿਲ ਯੋਜਨਾਵਾਂ ...

ਪੂਰੀ ਖ਼ਬਰ »

ਵਿਧੂੜੀ ਵਲੋਂ ਕੇਜਰੀਵਾਲ ਸਰਕਾਰ 'ਤੇ ਹਿੰਦੂ ਭਾਈਚਾਰੇ ਨਾਲ ਵਿਤਕਰਾ ਕਰਨ ਦਾ ਦੋਸ਼

ਨਵੀਂ ਦਿੱਲੀ ,17 ਅਗਸਤ (ਜਗਤਾਰ ਸਿੰਘ)-ਸੰਸਦ ਮੈਂਬਰ ਰਮੇਸ਼ ਵਿਧੂੜੀ ਨੇ ਕੇਜਰੀਵਾਲ 'ਤੇ ਕਥਿਤ ਤੌਰ 'ਤੇ ਹਿੰਦੂ ਭਾਈਚਾਰੇ ਨਾਲ ਵਿਤਕਰਾ ਕਰਨ ਦਾ ਦੋਸ਼ ਲਾਇਆ ਹੈ | ਵਿਧੂੜੀ ਨੇ ਕਿਹਾ ਕਿ ਸਾਰੀ ਦਿੱਲੀ ਕੇਜਰੀਵਾਲ ਦੀ ਦੇਸ਼ਭਗਤੀ ਦੇ ਅਸਲ ਕਿਰਦਾਰ ਨੂੰ ਜਾਣਦੀ ਹੈ | ...

ਪੂਰੀ ਖ਼ਬਰ »

ਕੇਜਰੀਵਾਲ ਸਰਕਾਰ ਦਾ ਚੰਗੀ ਸਿਹਤ ਤੇ ਸਿੱਖਿਆ ਦੇਣ ਦਾ ਦਾਅਵਾ ਸਿਰਫ ਝੂਠ ਦਾ ਪੁਲੰਦਾ-ਆਦੇਸ਼ ਗੁਪਤਾ

ਨਵੀਂ ਦਿੱਲੀ ,17 ਅਗਸਤ (ਜਗਤਾਰ ਸਿੰਘ)-ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਆਦੇਸ਼ ਗੁਪਤਾ ਨੇ ਦੋਸ਼ ਲਾਇਆ ਕਿ ਸਿੱਖਿਆ ਅਤੇ ਸਿਹਤ ਸੰਬੰਧੀ ਕੇਜਰੀਵਾਲ ਸਰਕਾਰ ਦਾ ਦਿੱਲੀ ਮਾਡਲ ਅਸਲ 'ਚ ਝੂਠ ਦਾ ਪੁਲੰਦਾ ਹੈ | ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਗੁਪਤਾ ਨੇ ...

ਪੂਰੀ ਖ਼ਬਰ »

ਮੰਕੀਪਾਕਸ ਨੂੰ ਲੈ ਕੇ ਸਿਹਤ ਵਿਭਾਗ ਨੇ ਤਿਆਰੀਆਂ ਕੀਤੀਆਂ ਪੂਰੀਆਂ

ਨਵੀਂ ਦਿੱਲੀ, 17 ਅਗਸਤ (ਬਲਵਿੰਦਰ ਸਿੰਘ ਸੋਢੀ)-ਕੋਰੋਨਾ ਮਹਾਂਮਾਰੀ ਤੋਂ ਬਾਅਦ ਹੁਣ ਮੰਕੀਪਾਕਸ ਦੇ ਮਾਮਲੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ | ਇਸ ਪ੍ਰਤੀ ਸਿਹਤ ਵਿਭਾਗ ਨੇ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ | ਇਸ ਬਿਮਾਰੀ ਪ੍ਰਤੀ ਦੱਸਿਆ ਜਾ ਰਿਹਾ ਹੈ ਕਿ ...

ਪੂਰੀ ਖ਼ਬਰ »

ਜਲੌਰ ਘਟਨਾ ਨੂੰ ਲੈ ਕੇ ਬਸਪਾ ਵਲੋਂ ਪ੍ਰਦਰਸ਼ਨ

ਸਿਰਸਾ, 17 ਅਗਸਤ (ਭੁਪਿੰਦਰ ਪੰਨੀਵਾਲੀਆ)-ਰਾਜਸਥਾਨ ਦੇ ਜਾਲੌਰ 'ਚ ਨੌਂ ਸਾਲਾ ਇੰਦਰ ਮੇਘਵਾਲ ਦੇ ਕਤਲ ਮਾਮਲੇ ਨੂੰ ਲੈ ਕੇ ਬਹੁਜਨ ਸਮਾਜ ਪਾਰਟੀ ਨੇ ਰੋਸ ਪ੍ਰਦਰਸ਼ਨ ਕੀਤਾ ਤੇ ਰਾਜਸਥਾਨ ਦੇ ਰਾਜਪਾਲ ਦੇ ਨਾਂਅ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਿਆ | ...

ਪੂਰੀ ਖ਼ਬਰ »

ਸ਼ਹੀਦ ਮਦਨ ਲਾਲ ਢੀਂਗਰਾ ਨੂੰ ਸ਼ਰਧਾਂਜਲੀਆਂ ਭੇਟ

ਸਿਰਸਾ, 17 ਅਗਸਤ (ਭੁਪਿੰਦਰ ਪੰਨੀਵਾਲੀਆ)-ਨਾਗਰਿਕ ਪ੍ਰੀਸ਼ਦ ਵਲੋਂ ਅੱਜ ਸ਼ਹੀਦ ਮਦਨ ਲਾਲ ਢੀਂਗਰਾ ਦੇ ਸ਼ਹੀਦੀ ਦਿਵਸ ਦੇ ਮੌਕੇ 'ਤੇ ਅੱਜ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ | ਇਸ ਮੌਕੇ ਬੁਲਾਰਿਆਂ ਨੇ ਹਰਿਆਣਾ ਸਰਕਾਰ ਤੋਂ ਮੰਗ ਕੀਤੀ ਕਿ ਸ਼ਹੀਦ ਮਦਨ ...

ਪੂਰੀ ਖ਼ਬਰ »

ਏ. ਜ਼ੇਵੀਅਰਜ਼ ਇੰਟਰਨੈਸ਼ਨਲ ਸਕੂਲ ਚੀਕਾ 'ਚ ਮਨਾਈ ਕਿ੍ਸਨ ਜਨਮ ਅਸਟਮੀ

ਗੂਹਲਾ ਚੀਕਾ, 17 ਅਗਸਤ (ਓ.ਪੀ. ਸੈਣੀ)-ਏ.ਜੇਵੀਅਰਜ ਇੰਟਰਨੈਸ਼ਨਲ ਸਕੂਲ ਚੀਕਾ ਵਿਖੇ ਸ੍ਰੀ ਕਿ੍ਸ਼ਨ ਜਨਮ ਅਸ਼ਟਮੀ ਮਨਾਈ ਗਈ | ਜਿਸ ਵਿਚ ਸ੍ਰੀ ਕਿ੍ਸ਼ਨ ਅਤੇ ਰਾਧਾ ਦੇ ਰੂਪ ਵਿਚ ਸਜੇ ਛੋਟੇ ਬੱਚਿਆਂ ਨੇ ਖੂਬ ਡਾਂਸ ਕੀਤਾ | ਸਕੂਲ ਚੇਅਰਮੈਨ ਅਲੋਕ ਬਾਸੂ ਰਾਏ ਨੇ ਸਾਰੇ ...

ਪੂਰੀ ਖ਼ਬਰ »

ਸਿੰਜਾਈ ਲਈ ਸੋਲਰ ਵਾਟਰ ਪੰਪਿੰਗ ਸਿਸਟਮ ਲਈ ਆਨਲਾਈਨ ਅਰਜ਼ੀ ਮੰਗੀ ਗਈ ਹੈ-ਅਜੈ ਚੋਪੜਾ

ਫ਼ਤਿਹਾਬਾਦ, 17 ਅਗਸਤ (ਹਰਬੰਸ ਸਿੰਘ ਮੰਡੇਰ)-ਨਵੀਂ ਅਤੇ ਨਵਿਆਉਣਯੋਗ ਊਰਜਾ ਵਿਭਾਗ, ਹਰਿਆਣਾ ਅਤੇ ਹਰੇਡਾ ਦੁਆਰਾ, ਸੋਲਰ ਵਾਟਰ ਪੰਪਿੰਗ ਸਿਸਟਮ ਰਾਜ ਦੇ ਕਿਸਾਨਾਂ ਨੂੰ ਸਾਲ 2018-19 ਤੋਂ ਪਹਿਲਾਂ ਆਓ-ਪਹਿਲਾਂ ਪਾਓ ਦੇ ਆਧਾਰ 'ਤੇ 75 ਪ੍ਰਤੀਸ਼ਤ ਸਬਸਿਡੀ ਦੀ ਦਰ 'ਤੇ ਉਪਲਬਧ ...

ਪੂਰੀ ਖ਼ਬਰ »

ਪੁਲਿਸ ਨੇ ਕੁਝ ਘੰਟਿਆਂ 'ਚ ਸੁਲਝਾਈ 11.43 ਲੱਖ ਦੀ ਲੁੱਟ ਦੀ ਵਾਰਦਾਤ, ਚਾਰ ਮੁਲਜ਼ਮ ਕਾਬੂ

ਡੱਬਵਾਲੀ, 17 ਅਗਸਤ (ਇਕਬਾਲ ਸਿੰਘ ਸ਼ਾਂਤ)-ਹਰਿਆਣਾ ਪੁਲਿਸ ਨੇ ਸਥਾਨਕ ਕਾਲੋਨੀ ਰੋਡ 'ਤੇ ਰੇਡੀਐਂਟ ਕੰਪਨੀ ਦੇ ਕੈਸ਼ੀਅਰ ਤੋਂ ਕਰੀਬ 11.43 ਦੀ ਲੁੱਟ ਦੀ ਵਾਰਦਾਤ ਕੁਝ ਘੰਟਿਆਂ 'ਚ ਸੁਲਝਾ ਦਿੱਤੀ | ਸਿਟੀ ਪੁਲਿਸ ਨੇ ਚਾਰ ਮੁਲਜਮਾਂ ਨੂੰ ਕਾਬੂ ਕਰਕੇ 10.50 ਲੱਖ ਰੁਪਏ, ਵਾਰਦਾਤ ...

ਪੂਰੀ ਖ਼ਬਰ »

ਨਵ ਨਿਯੁਕਤ ਮੀਤ ਪ੍ਰਧਾਨ ਪੂਜਾ ਸ਼ਰਮਾ ਚੀਕਾ ਦੇ ਵਿਕਾਸ 'ਚ ਮਜ਼ਬੂਤ ਭਾਈਵਾਲ ਬਣੇਗੀ : ਡਾ. ਰੇਖਾ ਰਾਣੀ

ਗੂਹਲਾ-ਚੀਕਾ, 17 ਅਗਸਤ (ਓ.ਪੀ. ਸੈਣੀ)-ਨਗਰ ਪਾਲਿਕਾ ਦੇ ਉਪ ਪ੍ਰਧਾਨ ਦੀ ਚੋਣ ਵਿਚ ਵਾਰਡ-17 ਦੀ ਕੌਂਸਲਰ ਪੂਜਾ ਸ਼ਰਮਾ ਦੀ ਜਿੱਤ ਨੇ ਸੂਬਾ ਸਰਕਾਰ ਦੀ ਮਹਿਲਾ ਸਸ਼ਕਤੀਕਰਨ ਦੀ ਸੋਚ 'ਤੇ ਮੋਹਰ ਲਗਾ ਦਿੱਤੀ ਹੈ | ਨਗਰ ਪਾਲਿਕਾ ਚੀਕਾ ਦੀ ਚੇਅਰਪਰਸਨ ਰੇਖਾ ਰਾਣੀ ਨੇ ਕਿਹਾ ਕਿ ...

ਪੂਰੀ ਖ਼ਬਰ »

ਮਾਈਨਿੰਗ ਦੇ ਦੋਸ਼ 'ਚ ਕੇਸ ਦਰਜ

ਢਿਲਵਾਂ, 17 ਅਗਸਤ (ਸੁਖੀਜਾ, ਪ੍ਰਵੀਨ)- ਥਾਣਾ ਢਿਲਵਾਂ ਦੀ ਪੁਲਿਸ ਨੇ ਨਜਾਇਜ਼ ਮਾਈਨਿੰਗ ਦੇ ਦੋਸ਼ 'ਚ ਦੋ ਵਿਅਕਤੀਆਂ ਤੇ ਕੇਸ ਦਰਜ ਕਰਕੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਥਾਣਾ ਮੁਖੀ ਹਰਪਾਲ ਸਿੰਘ ਨੇ ਦੱਸਿਆ ਕਿ ਇੰਸ. ਬਿਕਰਮਜੀਤ ਸਿੰਘ ਜੇ ਈ ਕਮ ਮਾਈਨਿੰਗ ਅਫ਼ਸਰ ...

ਪੂਰੀ ਖ਼ਬਰ »

ਸ਼ੇਖੂਪੁਰਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਨਾਇਆ ਆਜ਼ਾਦੀ ਦਿਹਾੜਾ

ਕਰਨਾਲ, 17 ਅਗਸਤ (ਗੁਰਮੀਤ ਸਿੰਘ ਸੱਗੂ)-ਰੇਲਵੇ ਰੋਡ 'ਤੇ ਸਥਿਤ ਸ਼ੇਖੂਪੁਰਾ ਖਾਲਸਾ ਸੀਨੀ. ਸੈਕੰ. ਸਕੂਲ ਵਿਖੇ 75ਵਾਂ ਆਜ਼ਾਦੀ ਦਿਹਾੜਾ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਪਿੰ੍ਰਸੀਪਲ, ਸਟਾਫ ਅਤੇ ਬੱਚਿਆਂ ਵਲੋਂ ਕੌਮੀ ਝੰਡਾ ਲਹਿਰਾਇਆ ਗਿਆ ਅਤੇ ਫੁੱਲਾਂ ਦੀ ਵਰਖਾ ਕੀਤੀ ...

ਪੂਰੀ ਖ਼ਬਰ »

ਗੁਰਦੁਆਰਾ ਬਾਉਲੀ ਸਾਹਿਬ ਡੱਲਾ ਵਿਖੇ ਧਾਰਮਿਕ ਸਮਾਗਮ

ਡਡਵਿੰਡੀ, 17 ਅਗਸਤ (ਦਿਲਬਾਗ ਸਿੰਘ ਝੰਡ)- ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਅੰਮਿ੍ਤਸਰ ਸਾਹਿਬ ਦੇ ਹੁਕਮਾਂ ਅਨੁਸਾਰ ਇਤਿਹਾਸਕ ਗੁਰਦੁਆਰਾ ਬਾਉਲੀ ਸਾਹਿਬ ਡੱਲਾ ਵਿਖੇ ਮੈਨੇਜਰ ਚੈਂਚਲ ਸਿੰਘ ਆਹਲੀ ਦੀ ਅਗਵਾਈ 'ਚ 1947 ਵਿਚ ਭਾਰਤ ਪਾਕਿਸਤਾਨ ਦੀ ਵੰਡ ਸਮੇਂ ਹੋਈ ਹਿੰਸਾ ...

ਪੂਰੀ ਖ਼ਬਰ »

ਮੰਗਾਂ ਦੀ ਪੂਰਤੀ ਲਈ ਹਰਿਆਣਾ ਵਿਦਿਆਲਾ ਅਧਿਆਪਕ ਸੰਘ ਵਲੋਂ ਮਿੰਨੀ ਸਕੱਤਰੇਤ ਦੇ ਬਾਹਰ ਧਰਨਾ

ਸਿਰਸਾ, 17 ਅਗਸਤ (ਭੁਪਿੰਦਰ ਪੰਨੀਵਾਲੀਆ)- ਹਰਿਆਣਾ ਵਿਦਿਆਲਾ ਅਧਿਆਪਕ ਸੰਘ ਦੇ ਬੈਨਰ ਹੇਠ ਅਧਿਆਪਕਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਮਿੰਨੀ ਸਕੱਤਰੇਤ ਦੇ ਬਾਹਰ ਧਰਨਾ ਦਿੱਤਾ ਅਤੇ ਹਰਿਆਣਾ ਸਰਕਾਰ ਦੇ ਨਾਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਮੰਗ ਪੱਤਰ ਸੌਂਪਿਆ | ਅਧਿਆਪਕਾਂ ਨੇ ਚਿਤਾਵਨੀ ਦਿੱਤੀ | ਪ੍ਰਦਰਸ਼ਨਕਾਰੀਆਂ ਦੀ ਅਗਵਾਈ ਸੰਘ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਤੇ ਜ਼ਿਲ੍ਹਾ ਸਕੱਤਰ ਬੂਟਾ ਸਿੰਘ ਨੇ ਕੀਤੀ | ਸਿਰਸਾ ਦੇ ਮਿੰਨੀ ਸਕੱਤਰੇਤ ਦੇ ਬਾਹਰ ਧਰਨੇ 'ਤੇ ਬੈਠੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਹਰਿਆਣਾ ਸਰਕਾਰ ਵਿਦਿਆਰਥੀਆਂ ਦੀ ਘੱਟ ਸੰਖਿਆ ਦੇ ਨਾਂ 'ਤੇ ਸਕੂਲਾਂ ਨੂੰ ਬੰਦ ਕਰਕੇ ਗੈਰ ਵਿਗਿਆਨਿਕ ਰੇਸ਼ਨਲਾਈਜੇਸ਼ਨ ਕਰਨ ਦਾ ਅਧਿਆਪਕ ਸੰਘ ਸਖ਼ਤ ਵਿਰੋਧ ਕਰਦਾ ਹੈ | ਉਨ੍ਹਾਂ ਨੇ ਕਿਹਾ ਕਿ ਸਰਕਾਰ ਜਨਤਕ ਸਿੱਖਿਆ ਦੇ ਮੌਜੂਦਾ ਢਾਂਚੇ ਨੂੰ ਸਮਾਪਤ ਕਰ ਰਹੀ ਹੈ | ਜਿਸ ਨਾਲ ਗਰੀਬ ਬੱਚੇ ਆਉਣ ਵਾਲੇ ਸਮੇਂ 'ਚ ਸਿੱਖਿਆ ਤੋਂ ਵਾਂਝੇ ਰਹਿ ਜਾਣਗੇ | ਵਿਦਿਆਰਥੀਆਂ ਦੀ ਘੱਟ ਗਿਣਤੀ ਦੱਸ ਕੇ ਇਕ ਸੌ ਪੰਜ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਤੇ ਅਧਿਆਪਕਾਂ ਦੀਆਂ ਹਜ਼ਾਂਂ ਆਸਾਮੀਆਂ ਨੂੰ ਸਮਾਪਤ ਕੀਤਾ ਜਾ ਰਿਹਾ ਹੈ | ਹੋਰ ਮੰਗਾਂ ਦਾ ਜਿਕਰ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਸਕੂਲ ਨੂੰ ਮਰਜ ਨਾ ਕੀਤਾ ਜਾਏ | ਸ਼ਹਿਰੀ ਬਸਤੀਆਂ ਵਿੱਚ ਲੋੜ ਮੁਤਾਬਕ ਨਵੇਂ ਸਕੂਲ ਖੋਲ੍ਹੇ ਜਾਣ | ਜੇਬੀਟੀ ਦਾ ਟਰਾਂਸਫਰ ਡਰਾਈਵ ਚਲਾਇਆ ਜਾਏ ਕਿਉਂਕਿ ਸੈਂਕੜੇ ਜੇਬੀਟੀ ਅਧਿਆਪਕ ਪਿਛਲੇ ਛੇ ਸਾਲਾਂ ਤੋਂ ਐਨੀਵੇਅਰ ਹਨ ਅਤੇ ਸੇਵਾਮੁਕਤੀ ਤੇ ਤਰਕੀ ਦੇ ਕਾਰਨ ਸੈਂਕੜੇ ਸਕੂਲ ਬਿਨਾਂ ਅਧਿਆਪਕਾਂ ਤੋਂ ਚਲ ਰਹੇ ਹਨ | ਸਕੂਲਾਂ ਵਿੱਚ ਵਰਕ ਲੋਡ ਦੇ ਮੁਤਾਬਕ ਪੀਜੀਟੀ ਦੇ ਆਹੁਦੇ ਭਰੇ ਜਾਣ | ਮਿਡਲ ਸਕੂਲਾਂ 'ਚ ਘੱਟੋ ਘਟ ਪੰਜ ਆਸਾਮੀਆਂ ਦਿੱਤੀਆਂ ਜਾਣ | ਸੂਬੇ 'ਚ ਪੰਜਾਬੀ ਤੇ ਉਰਦੂ ਭਾਸ਼ਾਈ ਖੇਤਰਾਂ 'ਚ ਵਿਦਿਆਰਥੀਆਂ ਦੀ ਗਿਣਤੀ ਅਨੁਸਾਰ ਟੀਜੀਟੀ ਪੰਜਾਬੀ ਤੇ ਟੀਜੀਟੀ ਉਰਦੂ ਦੀਆਂ ਆਸਾਮੀਆਂ ਭਰੀਆਂ ਜਾਣ | ਇਸ ਮੌਕੇ 'ਤੇ ਕਾਲਾਂਵਾਲੀ ਦੇ ਪ੍ਰਧਾਨ ਅਜਾਇਬ ਜਲਾਲਆਣਾ, ਵਿਨੋਦ ਕਾਸਨੀਆਂ, ਦਵਿੰਦਰ ਕੁਮਾਰ, ਦਵਿੰਦਰ ਯਾਦਵ, ਸ਼ਮਸ਼ੇਰ ਸਿੰਘ, ਬਲਬੀਰ ਸਿੰਘ, ਭਗਵਾਨ ਦਾਸ, ਭੂਪ ਸਿੰਘ ਪੀਟੀਆਈ ਅਤੇ ਜੈਨਵੀਰ ਸਿੰਘ ਆਦਿ ਨੇ ਆਪਣੇ ਵਿਚਾਰ

ਖ਼ਬਰ ਸ਼ੇਅਰ ਕਰੋ

 

ਨੁਕਸਾਨੀਆਂ ਫ਼ਸਲਾਂ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਕਿਸਾਨਾਂ ਵਲੋਂ ਵਰ੍ਹਦੇ ਮੀਂਹ 'ਚ ਪ੍ਰਦਰਸ਼ਨ

ਸਿਰਸਾ, 17 ਅਗਸਤ (ਭੁਪਿੰਦਰ ਪੰਨੀਵਾਲੀਆ)-ਗੁਲਾਬੀ ਸੁੰਡੀ ਤੇ ਮੀਂਹ ਨਾਲ ਨੁਕਸਾਨੀਆਂ ਫ਼ਸਲਾਂ ਦੇ ਮੁਆਵਜ਼ੇ ਤੇ ਟਿਊਬਵੈੱਲਾਂ ਦੇ ਬਿਜਲੀ ਕੁਨੈਕਸ਼ਨ ਦਿੱਤੇ ਜਾਣ ਦੀ ਮੰਗ ਨੂੰ ਲੈ ਕੇ ਭਾਰਤੀ ਕਿਸਾਨ ਏਕਤਾ ਦੇ ਬੈਨਰ ਹੇਠ ਕਿਸਾਨਾਂ ਨੇ ਵਰ੍ਹਦੇ ਮੀਂਹ 'ਚ ਕਾਲੇ ਚੌਲੇ ...

ਪੂਰੀ ਖ਼ਬਰ »

ਕਿਸਾਨਾਂ ਨੇ ਬਿਜਲੀ ਸੋਧ ਬਿੱਲ ਦੀਆਂ ਕਾਪੀਆਂ ਤੇ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ

ਸਿਰਸਾ, 17 ਅਗਸਤ (ਭੁਪਿੰਦਰ ਪੰਨੀਵਾਲੀਆ)-ਸੰਯੁਕਤ ਕਿਸਾਨ ਮੋਰਚਾ ਦੇ ਸਦੇ 'ਤੇ ਕਿਸਾਨਾਂ ਨੇ ਅੱਜ ਮਿੰਨੀ ਸਕੱਤਰੇਤ ਦੇ ਬਾਹਰ ਬਿਜਲੀ ਸੋਧ ਬਿੱਲ 2022 ਦੀਆਂ ਕਾਪੀਆਂ ਸਾੜੀਆਂ ਤੇ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ | ਪ੍ਰਦਰਸ਼ਨਕਾਰੀ ਕਿਸਾਨਾਂ ਨੇ ਬਿਜਲੀ ਸੋਧ ਬਿੱਲ ...

ਪੂਰੀ ਖ਼ਬਰ »

ਇਨੈਲੋ ਦੀ ਸਰਕਾਰ ਬਣੀ ਤਾਂ ਯੋਗਤਾ ਦੇ ਆਧਾਰ 'ਤੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ-ਓਮ ਪ੍ਰਕਾਸ਼ ਚੌਟਾਲਾ

ਫ਼ਤਿਹਾਬਾਦ, 17 ਅਗਸਤ (ਹਰਬੰਸ ਸਿੰਘ ਮੰਡੇਰ)-ਇਨੈਲੋ ਦੇ ਕੌਮੀ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੇ ਕਿਹਾ ਕਿ ਸੂਬੇ ਦੇ ਲੋਕ ਵਿਧਾਨ ਸਭਾ ਚੋਣਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ | ਆਉਣ ਵਾਲੀਆਂ ਚੋਣਾਂ ਤੋਂ ਬਾਅਦ ਸੂਬੇ ਵਿਚ ਇਨੈਲੋ ਦੀ ...

ਪੂਰੀ ਖ਼ਬਰ »

ਹਰਦਿਆਲ ਸਿੰਘ ਢਿੱਲੋਂ ਨਮਿਤ ਅੰਤਿਮ ਅਰਦਾਸ ਭਲਕੇ

ਕੁਰੂਕਸ਼ੇਤਰ, 17 ਅਗਸਤ (ਅਜੀਤ ਬਿਊਰੋ)-ਸਵਰਗਵਾਸੀ ਗਿਆਨੀ ਕੇਹਰ ਸਿੰਘ ਵੈਰਾਗੀ (ਪ੍ਰਾਪੋਗੰਡਾ ਸਕੱਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮਿ੍ਤਸਰ) ਦੇ ਪੋਤਰੇ, ਮਹਿੰਦਰ ਸਿੰਘ ਢਿੱਲੋਂ ਦੇ ਸਪੁੱਤਰ, ਬਾਬਾ ਸੋਹਣ ਸਿੰਘ ਭਕਨਾ (ਫਰੀਡਮ ਫਾਈਟਰ) ਦੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX