ਤਾਜਾ ਖ਼ਬਰਾਂ


ਮਨੀ ਲਾਂਡਰਿੰਗ ਮਾਮਲੇ 'ਚ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਅਨਿਲ ਦੇਸ਼ਮੁੱਖ ਨੂੰ ਮਿਲੀ ਜ਼ਮਾਨਤ
. . .  11 minutes ago
ਮੁੰਬਈ, 4 ਅਕਤੂਬਰ- ਬੰਬੇ ਹਾਈ ਕੋਰਟ ਨੇ ਮਨੀ ਲਾਂਡਰਿੰਗ ਮਾਮਲੇ 'ਚ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਅਨਿਲ ਦੇਸ਼ਮੁੱਖ ਨੂੰ ਜ਼ਮਾਨਤ ਦੇ ਦਿੱਤੀ ਹੈ। ਅਨਿਲ ਦੇਸ਼ਮੁੱਖ 'ਤੇ ਮਨੀ ਲਾਂਡਰਿੰਗ ਦਾ ਦੋਸ਼ ਹੈ, ਜਿਸ ਦੇ ਚੱਲਦੇ ਉਹ ਪਿਛਲੇ ਕਈ ਮਹੀਨਿਆਂ ਤੋਂ ਜੇਲ੍ਹ...
ਵਿਧਾਇਕ ਗੋਇਲ ਨੇ ਲਹਿਰਾਗਾਗਾ 'ਚ ਝੋਨੇ ਦੀ ਸਰਕਾਰੀ ਖ਼ਰੀਦ ਕਰਵਾਈ ਸ਼ੁਰੂ
. . .  about 1 hour ago
ਲਹਿਰਾਗਾਗਾ, 4 ਅਕਤੂਬਰ (ਅਸ਼ੋਕ ਗਰਗ) ਲਹਿਰਾਗਾਗਾ ਦੀ ਅਨਾਜ ਮੰਡੀ 'ਚ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਹੋ ਗਈ ਹੈ। ਹਲਕਾ ਵਿਧਾਇਕ ਬਰਿੰਦਰ ਗੋਇਲ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹਾਜ਼ਰੀ 'ਚ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ। ਆੜ੍ਹਤੀ ਦੇਵ ਰਾਜ...
ਮੋਟਰਸਾਈਕਲਾਂ ਦੀ ਸਿੱਧੀ ਟੱਕਰ 'ਚ ਦੋ ਦੀ ਮੌਤ
. . .  about 1 hour ago
ਲਹਿਰਾਗਾਗਾ, 4 ਅਕਤੂਬਰ (ਅਸ਼ੋਕ ਗਰਗ) ਲਹਿਰਾਗਾਗਾ-ਰਾਮਗੜ੍ਹ ਸੰਧੂਆਂ ਸੜਕ 'ਤੇ ਦੋ ਮੋਟਰਸਾਈਕਲਾਂ ਵਿਚਕਾਰ ਹੋਈ ਸਿੱਧੀ ਟੱਕਰ ਵਿਚ ਦੋ ਵਿਅਕਤੀਆਂ ਦੀ ਮੌਤ ਅਤੇ ਇਕ ਦੇ ਜ਼ਖ਼ਮੀ ਹੋਣ ਦੀ ਖ਼ਬਰ ਮਿਲੀ ਹੈ। ਇਹ ਘਟਨਾ ਕੱਲ੍ਹ ਦੇਰ ਸ਼ਾਮ ਦੀ ਦੱਸੀ....
ਲੁਧਿਆਣਾ: ਗੁਰੂ ਨਾਨਕ ਭਵਨ ਵਿਖੇ ਰੱਖੀ ਗਈ ਹਾਊਸ ਦੀ ਮੀਟਿੰਗ
. . .  about 1 hour ago
ਲੁਧਿਆਣਾ, 4 ਅਕਤੂਬਰ (ਰੂਪੇਸ਼ ਕੁਮਾਰ)- ਲੁਧਿਆਣਾ ਨਗਰ ਨਿਗਮ ਵਲੋਂ ਅੱਜ ਹਾਊਸ ਦੀ ਮੀਟਿੰਗ ਲੁਧਿਆਣਾ ਦੇ ਫਿਰੋਜ਼ਪੁਰ ਰੋਡ ਸਥਿਤ ਗੁਰੂ ਨਾਨਕ ਭਵਨ ਵਿਖੇ ਰੱਖੀ ਗਈ ਹੈ, ਜਿੱਥੇ ਹਾਊਸ ਦੀ ਮੀਟਿੰਗ ਦੀ ਕਾਰਵਾਈ ਜਾਰੀ ਹੈ...
ਅਗਲੇ ਸਾਲ ਮਹਿਲਾ ਅਗਨੀਵੀਰਾਂ ਦੀ ਹੋਵੇਗੀ ਭਰਤੀ, ਦਸੰਬਰ 'ਚ 3000 ਅਗਨੀਵੀਰ ਵਾਯੂ ਨੂੰ ਭਾਰਤੀ ਹਵਾਈ ਸੈਨਾ 'ਚ ਕੀਤਾ ਜਾਵੇਗਾ ਸ਼ਾਮਿਲ
. . .  about 1 hour ago
ਨਵੀਂ ਦਿੱਲੀ, 4 ਅਕਤੂਬਰ-ਹਵਾਈ ਸੈਨਾ ਦਿਵਸ ਤੋਂ ਪਹਿਲਾਂ ਏਅਰ ਚੀਫ਼ ਮਾਰਸ਼ਲ ਵੀ.ਆਰ. ਚੌਧਰੀ ਨੇ ਵੱਡਾ ਐਲਾਨ ਕੀਤਾ ਹੈ। ਹਵਾਈ ਸੈਨਾ ਮੁਖੀ ਨੇ ਕਿਹਾ ਕਿ ਅਗਨੀਪਥ ਯੋਜਨਾ ਤਹਿਤ 'ਏਅਰ ਵੀ.ਆਰ' ਦੀ ਭਰਤੀ ਨੂੰ ਸੁਚਾਰੂ ਬਣਾਇਆ ਗਿਆ...
ਅੰਮ੍ਰਿਤਸਰ ਦਿਹਾਤੀ ਪੁਲਿਸ ਵਲੋਂ ਟਿਫ਼ਨ ਬੰਬ, ਅਸਲਾ ਅਤੇ 2 ਕਿਲੋ ਹੈਰੋਇਨ ਬਰਾਮਦ
. . .  about 2 hours ago
ਅਜਨਾਲਾ, 4 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)- ਅੰਮ੍ਰਿਤਸਰ ਦਿਹਾਤੀ ਪੁਲਿਸ ਵਲੋਂ ਵੱਡੀ ਸਫ਼ਲਤਾ ਹਾਸਲ ਕਰਦਿਆਂ 2 ਵੱਖ-ਵੱਖ ਥਾਵਾਂ ਤੋਂ 1 ਟਿਫ਼ਨ ਬੰਬ, 2 ਏ.ਕੇ 56 ਰਾਈਫਲਾਂ, 25 ਜ਼ਿੰਦਾ ਕਾਰਤੂਸ, 1 ਪਿਸਟਲ...
ਰੋਸ ਮਾਰਚ ਤੇ ਰੋਸ ਧਰਨੇ ਉਪਰੰਤ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਸੌਂਪਿਆ ਮੰਗ ਪੱਤਰ
. . .  about 2 hours ago
ਅੰਮ੍ਰਿਤਸਰ, 4 ਅਕਤੂਬਰ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਹਰਿਆਣਾ ਗੁਰਦੁਆਰਾ ਮੈਨੇਜਮੈਂਟ ਐਕਟ ਨੂੰ ਸੁਪਰੀਮ ਕੋਰਟ ਵਲੋਂ ਮਾਨਤਾ ਦਿੱਤੇ ਜਾਣ ਦੇ ਰੋਸ ਵਜੋਂ ਅਤੇ ਆਰ.ਐੱਸ.ਐੱਸ. ਵਲੋਂ ਦੇਸ਼ 'ਚ ਘੱਟ ਗਿਣਤੀਆਂ...
ਕੋਆਪਰੇਟਿਵ ਸੁਸਾਇਟੀ ਦੀ ਚੋਣ 'ਚ ਪੱਖਪਾਤ ਦੇ ਦੋਸ਼, ਕਿਸਾਨਾਂ ਨੇ ਧਰਨਾ ਲਗਾ ਕੇ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
. . .  about 2 hours ago
ਕੌਹਰੀਆਂ/ਸੰਗਰੂਰ, 4 ਅਕਤੂਬਰ (ਮਾਲਵਿੰਦਰ ਸਿੰਘ ਸਿੱਧੂ)-ਹਲਕਾ ਦਿੜ੍ਹਬਾ ਦੇ ਪਿੰਡ ਰੋਗਲਾ ਦੀ ਕੋਆਪਰੇਟਿਵ ਸੁਸਾਇਟੀ ਦੇ ਗੇਟ ਅੱਗੇ ਖਾਤਾਧਾਰਕਾਂ ਨੇ ਧਰਨਾ ਲਗਾ ਕੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ...
ਮੋਗਾ ਤੋਂ ਵੱਡੀ ਖ਼ਬਰ, ਵੱਡੀ ਮਾਤਰਾ 'ਚ ਵਿਸਫੋਟ ਸਮੱਗਰੀ ਅਤੇ ਹਥਿਆਰਾਂ ਸਮੇਤ ਵਿਅਕਤੀ ਗ੍ਰਿਫ਼ਤਾਰ
. . .  about 2 hours ago
ਮੋਗਾ, 4 ਅਕਤੂਬਰ (ਗੁਰਦੇਵ)-ਪੰਜਾਬ ਦੇ ਮੋਗਾ ਜ਼ਿਲ੍ਹੇ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ ਇੱਥੋਂ ਤੋਂ ਸੀ.ਆਈ.ਏ. ਬਾਘਾਪੁਰਾਣਾ ਨੇ 1 ਵਿਅਕਤੀ ਨੂੰ ਵੱਡੀ ਮਾਤਰਾ 'ਚ ਵਿਸਫੋਟ ਸਮੱਗਰੀ ਅਤੇ ਹਥਿਆਰ ਸਮੇਤ ਗ੍ਰਿਫ਼ਤਾਰ ਕੀਤਾ...
ਜ਼ਿਲ੍ਹਾ ਕਚਹਿਰੀਆਂ 'ਚ ਪੇਸ਼ੀ ਭੁਗਤਣ ਆਈ ਨੂੰਹ 'ਤੇ ਸਹੁਰੇ ਵਲੋਂ ਕੀਤਾ ਹਮਲਾ
. . .  about 3 hours ago
ਅੰਮ੍ਰਿਤਸਰ, 4 ਅਕਤੂਬਰ (ਰੇਸ਼ਮ ਸਿੰਘ)-ਇੱਥੇ ਜ਼ਿਲ੍ਹਾ ਕਚਹਿਰੀਆਂ 'ਚ ਪੇਸ਼ੀ ਭੁਗਤਣ ਆਈ ਇਕ ਔਰਤ 'ਤੇ ਉਸ ਦੇ ਸਹੁਰੇ ਵਲੋਂ ਜਾਨਲੇਵਾ ਹਮਲਾ ਕੀਤਾ ਗਿਆ, ਜਿਸ ਵਲੋਂ ਉਸ ਨੂੰ ਤਲਵਾਰ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ...
ਮਾਲ ਗੱਡੀ ਹੇਠਾਂ ਆਉਣ ਕਾਰਨ ਮਹਿਲਾ ਦੀ ਮੌਤ
. . .  about 4 hours ago
ਤਪਾ ਮੰਡੀ, 4 ਅਕਤੂਬਰ (ਵਿਜੇ ਸ਼ਰਮਾ)-ਤਪਾ ਰੇਲਵੇ ਸਟੇਸ਼ਨ 'ਤੇ ਇਕ ਮਹਿਲਾ ਦੀ ਗੱਡੀ ਹੇਠਾਂ ਆਉਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਰੇਲਵੇ ਪੁਲਿਸ ਦੇ ਮੁਲਾਜ਼ਮ ਬਲਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਨਗਰ ਦੀ ਮਹਿਲਾ ਪੱਪੀ ਕੌਰ ਪਤਨੀ ਬੰਤ ਸਿੰਘ...
ਮੋਗਾ ਪੁਲਿਸ ਨੇ ਫੜੀ ਵੱਡੀ ਮਾਤਰਾ 'ਚ ਵਿਸਫੋਟਕ ਸਮੱਗਰੀ
. . .  about 4 hours ago
ਮੋਗਾ, 4 ਅਕਤੂਬਰ (ਗੁਰਤੇਜ ਸਿੰਘ ਬੱਬੀ)-ਮੋਗਾ ਜ਼ਿਲ੍ਹੇ ਦੇ ਸੀ.ਆਈ.ਏ. ਸਟਾਫ ਬਾਘਾ ਪੁਰਾਣਾ ਦੀ ਪੁਲਿਸ ਵਲੋਂ ਵੱਡੀ ਮਾਤਰਾ ਵਿਚ ਵਿਸਫੋਟਕ ਸਮੱਗਰੀ ਸਣੇ ਇਕ ਨੌਜਵਾਨ ਨੂੰ ਫੜ ਲੈਣ ਦਾ ਸਮਾਚਾਰ ਹੈ। ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਇਸ ਮਾਮਲੇ ਸੰਬੰਧੀ ਜ਼ਿਲ੍ਹਾ ਪੁਲਿਸ ਮੁਖੀ...
ਯੂ.ਜੀ.ਸੀ. ਵਲੋਂ ਉੱਚ ਵਿੱਦਿਅਕ ਸੰਸਥਾਵਾਂ ਨੂੰ ਵਿਦੇਸ਼ੀ ਵਿਦਿਆਰਥੀਆਂ ਲਈ ਅਨੁਪਾਲਨ ਅਧਿਕਾਰੀ ਨਿਯੁਕਤ ਕਰਨ ਦਾ ਨਿਰਦੇਸ਼
. . .  about 4 hours ago
ਨਵੀਂ ਦਿੱਲੀ, 4 ਅਕਤੂਬਰ-ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂ.ਜੀ.ਸੀ.) ਨੇ ਸਾਰੀਆਂ 'ਉੱਚ ਵਿਦਿਅਕ ਸੰਸਥਾਵਾਂ' ਨੂੰ ਇਕ ਅਨੁਪਾਲਨ ਅਧਿਕਾਰੀ ਨਿਯੁਕਤ ਕਰਨ ਲਈ ਲਿਖਿਆ ਹੈ, ਜੋ ਵਿਦੇਸ਼ੀ ਖੇਤਰੀ ਰਜਿਸਟ੍ਰੇਸ਼ਨ ਦਫ਼ਤਰਾਂ ਨਾਲ ਤਾਲਮੇਲ ਕਰੇਗਾ।ਸਿੱਖਿਆ ਲਈ ਭਾਰਤ ਆਉਣ...
ਮਾਮੂਲੀ ਤਕਰਾਰ ਨੂੰ ਲੈ ਕੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ 'ਤੇ ਸਾਬਕਾ ਫ਼ੌਜੀ ਨੇ ਚਲਾਈ ਗੋਲੀ
. . .  about 3 hours ago
ਬਟਾਲਾ, 4 ਅਕਤੂਬਰ (ਹਰਦੇਵ ਸਿੰਘ ਸੰਧੂ)-ਅੱਜ ਸਵੇਰੇ ਘਰੇਲੂ ਵਰਤੋਂ ਲਈ ਸਬਜ਼ੀ ਲੈ ਕੇ ਜਾ ਰਹੇ ਇਕ ਅੰਤਰਰਾਸ਼ਟਰੀ ਕਬੱਡੀ ਖਿਡਾਰੀ 'ਤੇ ਇਕ ਸਾਬਕਾ ਫ਼ੌਜੀ ਵਲੋਂ ਗੋਲੀ ਚਲਾਉਣ ਦੀ ਖ਼ਬਰ ਹੈ। ਇਸ ਬਾਰੇ ਕਬੱਡੀ ਖਿਡਾਰੀ ਜਰਮਨਜੀਤ ਸਿੰਘ ਪੁੱਤਰ ਮੁਖਤਾਰ ਸਿੰਘ ਵਾਸੀ ਹਸਨਪੁਰ ਕਲਾਂ ਨੇ...
ਹਰਿਆਣਾ ਗੁਰਦੁਆਰਾ ਮੈਨੇਜਮੈਂਟ ਐਕਟ ਦੇ ਵਿਰੋਧ ਵਿਚ ਸ਼੍ਰੋਮਣੀ ਕਮੇਟੀ ਵਲੋਂ ਸ੍ਰੀ ਦਰਬਾਰ ਸਾਹਿਬ ਤੋਂ ਡੀ.ਸੀ. ਦਫ਼ਤਰ ਤੱਕ ਰੋਸ ਮਾਰਚ ਆਰੰਭ
. . .  about 5 hours ago
ਅੰਮ੍ਰਿਤਸਰ, 4 ਅਕਤੂਬਰ (ਜਸਵੰਤ ਸਿੰਘ ਜੱਸ)-ਹਰਿਆਣਾ ਗੁਰਦੁਆਰਾ ਮੈਨੇਜਮੈਂਟ ਐਕਟ ਨੂੰ ਮਾਨਤਾ ਦੇਣ ਦੇ ਵਿਰੋਧ ਵਿਚ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਦਫ਼ਤਰ ਤੱਕ ਰੋਸ ਮਾਰਚ ਕੱਢਿਆ ਜਾ ਰਿਹਾ ਹੈ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ...
ਉੱਤਰੀ ਕੋਰੀਆ ਵਲੋਂ ਮਿਜ਼ਾਈਲ ਦਾਗਣ ਤੋਂ ਬਾਅਦ ਜਪਾਨ ਵਲੋਂ ਲੋਕਾਂ ਨੂੰ ਪਨਾਹਗਾਹਾਂ ਵਿਚ ਜਾਣ ਦੀ ਅਪੀਲ
. . .  about 5 hours ago
ਟੋਕੀਓ, 4 ਅਕਤੂਬਰ - ਜਾਪਾਨ ਨੇਉੱਤਰੀ ਕੋਰੀਆ ਦੁਆਰਾ ਟੋਕੀਓ ਦੇ ਉੱਪਰੋਂ ਉੱਡਣ ਵਾਲੀ ਇਕ ਅਣਪਛਾਤੀ ਬੈਲਿਸਟਿਕ ਮਿਜ਼ਾਈਲ ਦਾਗਣ ਤੋਂ ਬਾਅਦ ਲੋਕਾਂ ਨੂੰ ਪਨਾਹਗਾਹਾਂ ਵਿਚ ਜਾਣ ਦੀ ਅਪੀਲ ਕੀਤੀ ਹੈ। ਕਿਓਡੋ ਨਿਊਜ਼ ਦੇ ਅਨੁਸਾਰ, ਅੱਜ ਤੜਕੇ, ਸਰਕਾਰ ਨੇ ਜਾਪਾਨ ਦੇ ਉੱਤਰੀ ਮੁੱਖ ਟਾਪੂ...
ਉੱਤਰਾਖੰਡ ਦੇ ਉੱਚੇ ਇਲਾਕਿਆਂ 'ਚ ਭਾਰੀ ਬਰਫ਼ਬਾਰੀ
. . .  about 5 hours ago
ਦੇਹਰਾਦੂਨ, 4 ਅਕਤੂਬਰ - ਉੱਤਰਾਖੰਡ ਦੀ ਦਰਮਾ ਘਾਟੀ 'ਚ ਚੀਨ ਦੀ ਸਰਹੱਦ ਨੇੜੇ ਆਖਰੀ ਚੌਕੀ 'ਤੇ ਇਸ ਮੌਸਮ ਦੀ ਤੀਜੀ ਬਰਫ਼ਬਾਰੀ ਹੋਈ ਹੈ। ਇਥੇ ਇਕ ਫੁੱਟ ਤੋਂ ਵੱਧ ਬਰਫ਼ ਪੈਣ ਕਾਰਨ ਦਰਮਾ ਘਾਟੀ...
ਰਾਜਾਸਾਂਸੀ ਹਵਾਈ ਅੱਡੇ ਤੋਂ ਭਾਰੀ ਤਾਦਾਦ 'ਚ ਵਿਦੇਸ਼ੀ ਤੇ ਭਾਰਤੀ ਕਰੰਸੀ ਸਮੇਤ ਇਕ ਵਿਅਕਤੀ ਕਾਬੂ
. . .  about 6 hours ago
ਰਾਜਾਸਾਂਸੀ, 4 ਅਕਤੂਬਰ (ਹਰਦੀਪ ਸਿੰਘ ਖੀਵਾ)-ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਕਸਟਮ ਵਿਭਾਗ ਨੇ ਵਿਦੇਸ਼ੀ ਕਰੰਸੀ ਦੇ ਤਸਕਰ ਨੂੰ ਕਾਬੂ ਕੀਤਾ ਹੈ। ਅੰਮ੍ਰਿਤਸਰ ਕਸਟਮ ਵਿਭਾਗ ਨੇ ਲੰਡਨ ਤੋਂ ਪਰਤੇ ਇਕ ਵਿਦੇਸ਼ੀ ਯਾਤਰੀ ਕੋਲੋਂ ਲੱਖਾਂ ਰੁਪਏ...
ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਕਾਰ ਤੀਸਰਾ ਟੀ-20 ਅੱਜ
. . .  about 7 hours ago
ਇੰਦੌਰ, 4 ਅਕਤੂਬਰ - ਭਾਰਤ ਅਤੇ ਦੱਖਣੀ ਅਫ਼ਰੀਕਾ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਤੀਸਰਾ ਤੇ ਆਖ਼ਰੀ ਟੀ-20 ਅੱਜ ਇੰਦੌਰ ਦੇ ਹੋਲਕਰ ਸਟੇਡੀਅਮ 'ਚ ਖੇਡਿਆ ਜਾਵੇਗਾ। ਪਹਿਲਾਂ 2 ਮੈਚ ਜਿੱਤ ਕੇ ਭਾਰਤ ਤਿੰਨ ਮੈਚਾਂ ਦੀ ਲੜੀ ਦੀ ਪਹਿਲਾਂ ਹੀ ਆਪਣੇ ਨਾਂਅ...
ਭਾਰਤ-ਪਾਕਿ ਸਰਹੱਦ 'ਤੇ ਪੁਰਾਣੀ ਸੁੰਦਰਗੜ੍ਹ ਚੌਂਕੀ ਨੇੜੇ ਡਰੋਨ ਦੀ ਹਲਚਲ
. . .  about 7 hours ago
ਅਜਨਾਲਾ, 4 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ 'ਤੇ ਥਾਣਾ ਅਜਨਾਲਾ ਅਧੀਨ ਆਉਂਦੀ ਚੌਂਕੀ ਪੁਰਾਣੀ ਸੁੰਦਰਗੜ੍ਹ ਨੇੜੇ ਬੀ.ਐਸ.ਐਫ. ਜਵਾਨਾਂ ਵਲੋਂ ਰਾਤ ਸਮੇਂ ਡਰੋਨ ਦੀ ਹਲਚਲ ਦੇਖੀ ਗਈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ...
⭐ਮਾਣਕ - ਮੋਤੀ⭐
. . .  about 7 hours ago
⭐ਮਾਣਕ - ਮੋਤੀ⭐
ਮੁੰਬਈ ਏਅਰਪੋਰਟ ਤੋਂ 9.8 ਕਰੋੜ ਰੁਪਏ ਦੀ ਕੋਕੀਨ ਕੀਤੀ ਜ਼ਬਤ
. . .  1 day ago
ਸੁਜੋਏ ਲਾਲ ਥੌਸੇਨ ਨੇ ਸੀ.ਆਰ.ਪੀ.ਐਫ. ਦੇ 37ਵੇਂ ਡਾਇਰੈਕਟਰ ਜਨਰਲ ਵਜੋਂ ਅਹੁਦਾ ਸੰਭਾਲਿਆ
. . .  1 day ago
ਕੌਮੀ ਮਾਰਗ ਬਠਿੰਡਾ-ਚੰਡੀਗੜ੍ਹ ’ਤੇ ਸ਼ੱਕੀ ਹਾਲਤ ਵਿਚ ਖੜ੍ਹੀ ਕਾਰ ਪੁਲਿਸ ਨੇ ਲਈ ਕਬਜ਼ੇ ’ਚ
. . .  1 day ago
ਤਪਾ ਮੰਡੀ ,3 ਅਕਤੂਬਰ (ਵਿਜੇ ਸ਼ਰਮਾ) - ਰਾਸ਼ਟਰੀ ਮਾਰਗ ਬਠਿੰਡਾ-ਚੰਡੀਗੜ੍ਹ ਐਨ.ਐਚ. ਸੱਤ 'ਤੇ ਇਕ ਕਾਰ ਸ਼ੱਕੀ ਹਾਲਤ ’ਚ ਖੜ੍ਹੀ ਮਿਲੀ ਹੈ । ਜਿਉਂ ਹੀ ਇਸ ਦਾ ਥਾਣਾ ਇੰਚਾਰਜ ...
ਆਦਮਪੁਰ ਏਅਰਪੋਰਟ ਤੋਂ ਜਲਦੀ ਫਲਾਈਟਾਂ ਸ਼ੁਰੂ ਕਰਾਉਣ ਲਈ ਕੇਂਦਰੀ ਮੰਤਰੀ ਜੋਤੀਰਾਦਿਤਿਆ ਸਿੰਧੀਆ ਨੂੰ ਮਿਲੇ ਵਿਜੇ ਸਾਂਪਲਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 3 ਭਾਦੋਂ ਸੰਮਤ 554
ਵਿਚਾਰ ਪ੍ਰਵਾਹ: ਫ਼ਿਰਕੂਪੁਣੇ ਦਾ ਲੰਮੇ ਸਮੇਂ ਤੱਕ ਕਾਇਮ ਰਹਿਣਾ ਮੌਤ ਦੇ ਘੇਰੇ ਵਿਚ ਰਹਿਣ ਦੇ ਸਮਾਨ ਹੈ। ਫਰਾਂਸਿਸੋ ਚੇਫਰ

ਪਹਿਲਾ ਸਫ਼ਾ

ਟੈਂਡਰਾਂ ਦੇ ਘਪਲੇ 'ਚ ਭਾਰਤ ਭੂਸ਼ਣ ਆਸ਼ੂ ਨਾਮਜ਼ਦ

ਵੱਡੇ ਵਾਹਨਾਂ ਲਈ ਵਰਤੇ ਸਨ ਸਕੂਟਰਾਂ, ਮੋਟਰਸਾਈਕਲਾਂ ਤੇ ਕਾਰਾਂ ਦੇ ਨੰਬਰ ਲੁਧਿਆਣਾ, 18 ਅਗਸਤ (ਪਰਮਿੰਦਰ ਸਿੰਘ ਆਹੂਜਾ)-ਖ਼ੁਰਾਕ ਅਤੇ ਸਪਲਾਈ ਮਹਿਕਮੇ ਵਿਚ ਢੋਆ-ਢੁਆਈ ਦੇ ਟੈਂਡਰਾਂ ਵਿਚ ਹੋਈ ਕਥਿਤ ਤੌਰ 'ਤੇ ਕਰੋੜਾਂ ਰੁਪਏ ਘਪਲੇਬਾਜ਼ੀ ਦੇ ਮਾਮਲੇ ਵਿਚ ਕਾਂਗਰਸ ਦੇ ...

ਪੂਰੀ ਖ਼ਬਰ »

ਸ਼ਾਹਨਵਾਜ਼ ਹੁਸੈਨ ਖ਼ਿਲਾਫ਼ ਜਬਰ ਜਨਾਹ ਦਾ ਮਾਮਲਾ ਦਰਜ ਕਰਨ ਦੇ ਆਦੇਸ਼

ਨਵੀਂ ਦਿੱਲੀ, 18 ਅਗਸਤ (ਉਪਮਾ ਡਾਗਾ ਪਾਰਥ)-ਦਿੱਲੀ ਹਾਈਕੋਰਟ ਨੇ ਭਾਜਪਾ ਆਗੂ ਸ਼ਾਹਨਵਾਜ਼ ਹੁਸੈਨ ਦੇ ਖ਼ਿਲਾਫ਼ ਜਬਰ ਜਨਾਹ ਦਾ ਮਾਮਲਾ ਦਰਜ ਕਰਨ ਦੇ ਆਦੇਸ਼ ਦਿੱਤੇ ਹਨ, ਨਾਲ ਹੀ ਪੁਲਿਸ ਨੂੰ ਤਿੰਨ ਮਹੀਨੇ 'ਚ ਆਪਣੀ ਪੜਤਾਲ ਪੂਰੀ ਕਰਨ ਨੂੰ ਕਿਹਾ ਹੈ | ਦਿੱਲੀ ਹਾਈਕੋਰਟ ਨੇ ...

ਪੂਰੀ ਖ਼ਬਰ »

ਕਿਸਾਨਾਂ ਵਲੋਂ ਲਖੀਮਪੁਰ ਖੀਰੀ 'ਚ ਧਰਨਾ

ਕੇਂਦਰੀ ਮੰਤਰੀ ਅਜੈ ਮਿਸ਼ਰਾ ਨੂੰ ਬਰਖ਼ਾਸਤ ਕਰਨ ਦੀ ਮੰਗ ਲਖੀਮਪੁਰ ਖੀਰੀ (ਯੂ.ਪੀ.), 18 ਅਗਸਤ (ਪੀ. ਟੀ. ਆਈ.)-ਸੰਯੁਕਤ ਕਿਸਾਨ ਮੋਰਚਾ (ਐਸ.ਕੇ.ਐਮ.) ਨੇ ਕੇਂਦਰੀ ਮੰਤਰੀ ਅਜੇ ਕੁਮਾਰ ਮਿਸ਼ਰਾ ਨੂੰ ਬਰਖ਼ਾਸਤ ਕਰਨ ਸਮੇਤ ਆਪਣੀਆਂ ਹੋਰ ਮੰਗਾਂ ਨੂੰ ਲੈ ਕੇ ਲਖੀਮਪੁਰ ਖੀਰੀ ਦੀ ...

ਪੂਰੀ ਖ਼ਬਰ »

ਮੁਖਤਾਰ ਅੰਸਾਰੀ ਤੇ ਖੇਤੀ ਮਸ਼ੀਨਾਂ ਦੀ ਸਬਸਿਡੀ ਮਾਮਲੇ 'ਚ ਕੀ ਹੋਵੇਗੀ ਕੈਪਟਨ ਤੋਂ ਪੁੱਛਗਿੱਛ

ਸਬਸਿਡੀ ਦੇ ਘਪਲੇ ਮੌਕੇ ਕੈਪਟਨ ਕੋਲ ਸੀ ਖੇਤੀ ਵਿਭਾਗ ਹਰਕਵਲਜੀਤ ਸਿੰਘ ਚੰਡੀਗੜ੍ਹ, 18 ਅਗਸਤ-ਪੰਜਾਬ ਵਿਚਲੀ ਮੌਜੂਦਾ ਭਗਵੰਤ ਮਾਨ ਸਰਕਾਰ ਲਈ ਜੋ ਹੁਣ ਵੱਡਾ ਸਵਾਲ ਪੈਦਾ ਹੋ ਗਿਆ ਹੈ ਉਹ ਇਹ ਹੈ ਕਿ ਕੀ ਪੰਜਾਬ ਸਰਕਾਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ...

ਪੂਰੀ ਖ਼ਬਰ »

ਪ੍ਰੀਤਮ ਸਿੰਘ ਕੁਮੇਦਾਨ ਨਹੀਂ ਰਹੇ

ਪੰਜਾਬ ਦੇ ਦਰਿਆਈ ਪਾਣੀਆਂ ਦੀ ਰਾਖੀ ਲਈ ਪਾਇਆ ਸੀ ਵੱਡਾ ਯੋਗਦਾਨ

ਚੰਡੀਗੜ੍ਹ, 18 ਅਗਸਤ (ਬਿਊਰੋ ਚੀਫ਼)-ਸ. ਪ੍ਰੀਤਮ ਸਿੰਘ ਕੁਮੇਦਾਨ ਅੱਜ 100 ਸਾਲ ਦੀ ਉਮਰ 'ਚ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ | ਸ. ਕੁਮੇਦਾਨ, ਜੋ ਰਾਜ ਦੇ ਪੀ. ਸੀ. ਐਸ. ਅਧਿਕਾਰੀ ਵਜੋਂ ਸੇਵਾਮੁਕਤ ਹੋਏ, ਨੇ ਸਾਰੀ ਜ਼ਿੰਦਗੀ ਪੰਜਾਬ ਦੇ ਦਰਿਆਈ ਪਾਣੀਆਂ ਦੀ ਰਾਖੀ ਲਈ ...

ਪੂਰੀ ਖ਼ਬਰ »

ਹਾਈਕੋਰਟ ਵਲੋਂ ਮੁੱਖ ਸਕੱਤਰ ਦੀ ਨਿਯੁਕਤੀ ਵਾਲੀ ਪਟੀਸ਼ਨ ਖ਼ਾਰਜ

ਚੰਡੀਗੜ੍ਹ, 18 ਅਗਸਤ (ਤਰੁਣ ਭਜਨੀ)- ਪੰਜਾਬ ਦੇ ਮੁੱਖ ਸਕੱਤਰ ਵੀ.ਕੇ. ਜੰਜੂਆ ਨੂੰ ਵੱਡੀ ਰਾਹਤ ਮਿਲੀ ਹੈ | ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਉਨ੍ਹਾਂ ਦੀ ਤਰੱਕੀ ਅਤੇ ਮੁੱਖ ਸਕੱਤਰ ਵਜੋਂ ਹੋਈ ਨਿਯੁਕਤੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਖ਼ਾਰਜ ਕਰ ਦਿੱਤੀ ਹੈ | ਸੁਣਵਾਈ ...

ਪੂਰੀ ਖ਼ਬਰ »

ਪੰਜਾਬ ਸਰਕਾਰ ਨੇ ਰਾਜਪਾਲ ਦੀ ਰਿਹਾਇਸ਼ 'ਤੇ ਹੋਏ ਧਾਰਮਿਕ ਸਮਾਗਮ ਦੇ ਖ਼ਰਚੇ ਦੇ ਬਿੱਲ ਵਾਪਸ ਮੋੜੇ

ਚੰਡੀਗੜ੍ਹ, 18 ਅਗਸਤ (ਵਿਕਰਮਜੀਤ ਸਿੰਘ ਮਾਨ)-ਪੰਜਾਬ ਦੇ ਰਾਜਪਾਲ ਵਲੋਂ ਪਿਛਲੇ ਸਮੇਂ ਦੌਰਾਨ ਰਾਜ ਭਵਨ 'ਚ ਕਰਵਾਏ ਧਾਰਮਿਕ ਸਮਾਗਮ ਦੇ ਲੱਖਾਂ ਰੁਪਏ ਦੇ ਬਿੱਲ ਜੋ ਪੰਜਾਬ ਸਰਕਾਰ ਨੂੰ ਅਦਾਇਗੀ ਲਈ ਭੇਜੇ ਗਏ ਸਨ, ਇਨ੍ਹਾਂ ਨੂੰ ਸਰਕਾਰ ਵਲੋਂ ਬਿਨਾਂ ਅਦਾਇਗੀ ਕੀਤੇ ਵਾਪਸ ...

ਪੂਰੀ ਖ਼ਬਰ »

ਦੇਸ਼ ਵਿਰੋਧੀ ਸਮੱਗਰੀ ਵਿਖਾਉਣ ਕਾਰਨ ਕੇਂਦਰ ਸਰਕਾਰ ਵਲੋਂ 8 ਯੂ-ਟਿਊਬ ਚੈਨਲਾਂ 'ਤੇ ਪਾਬੰਦੀ

ਨਵੀਂ ਦਿੱਲੀ, 18 ਅਗਸਤ (ਉਪਮਾ ਡਾਗਾ ਪਾਰਥ)-ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਨੇ ਭਾਰਤ ਦੀ ਸੁਰੱਖਿਆ 'ਤੇ ਅਸਰ ਪਾਉਣ ਵਾਲੀ ਸਮੱਗਰੀ ਪੋਸਟ ਕਰਨ ਦੇ ਦੋਸ਼ 'ਚ 8 ਯੂ-ਟਿਊੂੂਬ ਚੈਨਲਾਂ ਨੂੰ ਬਲਾਕ ਕਰ ਦਿੱਤਾ ਹੈ | ਆਈ. ਟੀ. ਕਾਨੂੰਨ 2021 ਤਹਿਤ ਬਲਾਕ ਕੀਤੇ ਗਏ ਇਨ੍ਹਾਂ ਚੈਨਲਾਂ 'ਚ ...

ਪੂਰੀ ਖ਼ਬਰ »

ਬਿਲਕਿਸ ਬਾਨੋ ਦੇ ਦੋਸ਼ੀਆਂ ਦੀ ਰਿਹਾਈ ਨੂੰ ਲੈ ਕੇ ਰਾਹੁਲ ਵਲੋਂ ਮੋਦੀ 'ਤੇ ਤਿੱਖਾ ਹਮਲਾ

ਕਿਹਾ, ਅਜਿਹੀ ਸਿਆਸਤ 'ਤੇ ਸ਼ਰਮਿੰਦਗੀ ਨਹੀਂ ਹੁੰਦੀ?
ਨਵੀਂ ਦਿੱਲੀ, 18 ਅਗਸਤ (ਉਪਮਾ ਡਾਗਾ ਪਾਰਥ)-ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਭਾਜਪਾ 'ਤੇ ਦੋਸ਼ੀਆਂ ਨੂੰ ਸਮਰਥਨ ਦੇਣ ਦਾ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਇਹ (ਸਮਰਥਨ) ਔਰਤਾਂ ਪ੍ਰਤੀ ਪਾਰਟੀ ਦੀ ਛੋਟੀ ਮਾਨਸਿਕਤਾ ਨੂੰ ਦਰਸਾਉਂਦਾ ਹੈ | ਰਾਹੁਲ ਗਾਂਧੀ ਨੇ ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਅਜਿਹੀ ਸਿਆਸਤ 'ਤੇ ਸ਼ਰਮਿੰਦਗੀ ਨਹੀਂ ਹੁੰਦੀ ਪ੍ਰਧਾਨ ਮੰਤਰੀ ਜੀ? ਰਾਹੁਲ ਗਾਂਧੀ ਨੇ ਬਿਲਕਿਸ ਬਾਨੋ ਮਾਮਲੇ 'ਚ ਸੋਮਵਾਰ ਨੂੰ ਹੋਈ ਦੋਸ਼ੀਆਂ ਦੀ ਰਿਹਾਈ ਦੇ ਸੰਦਰਭ 'ਚ ਤਿੱਖੀ ਟਿੱਪਣੀ ਕਰਦਿਆਂ ਉਨਾਵ, ਕਠੂਆ, ਹਾਥਰਸ ਅਤੇ ਗੁਜਰਾਤ 'ਚ ਹੋਏ ਜਿਣਸੀ ਸ਼ੋਸ਼ਣ ਦੀਆਂ ਘਟਨਾਵਾਂ ਦਾ ਜ਼ਿਕਰ ਕੀਤਾ | ਉਨ੍ਹਾਂ ਕਿਹਾ ਕਿ ਉਨਾਵ 'ਚ ਭਾਜਪਾ ਵਿਧਾਇਕ ਨੂੰ ਬਚਾਉਣ ਦਾ ਕੰਮ, ਕਠੂਆ 'ਚ ਜਿਣਸੀ ਸ਼ੋਸ਼ਣ ਕਰਨ ਵਾਲਿਆਂ ਦੇ ਸਮਰਥਨ 'ਚ ਰੈਲੀ, ਹਾਥਰਸ 'ਚ ਜਿਣਸੀ ਸ਼ੋਸ਼ਣ ਕਰਨ ਵਾਲਿਆਂ ਦੇ ਪੱਖ 'ਚ ਸਰਕਾਰ ਅਤੇ ਗੁਜਰਾਤ 'ਚ ਜਿਣਸੀ ਸ਼ੋਸ਼ਣ ਕਰਨ ਵਾਲਿਆਂ ਦੀ ਰਿਹਾਈ ਅਤੇ ਸਨਮਾਨ | ਇਸ ਤੋਂ ਪਹਿਲਾਂ ਬੁੱਧਵਾਰ ਨੂੰ ਵੀ ਰਾਹੁਲ ਗਾਂਧੀ ਨੇ ਬਿਲਕਿਸ ਬਾਨੋ ਮਾਮਲੇ 'ਚ ਹੋਈਆਂ ਰਿਹਾਈਆਂ 'ਤੇ ਭਾਜਪਾ 'ਤੇ ਤਿੱਖੇ ਤਨਜ਼ ਕੀਤੇ ਸਨ | ਉਨ੍ਹਾਂ ਟਵਿੱਟਰ 'ਤੇ ਪਾਏ ਸੰਦੇਸ਼ 'ਚ ਲਿਖਿਆ ਕਿ 5 ਮਹੀਨੇ ਦੀ ਗਰਭਵਤੀ ਔਰਤ ਨਾਲ ਜਬਰ ਜਨਾਹ ਅਤੇ ਉਸ ਦੀ 3 ਸਾਲ ਦੀ ਬੱਚੀ ਦੀ ਹੱਤਿਆ ਕਰਨ ਵਾਲਿਆਂ ਨੂੰ 'ਆਜ਼ਾਦੀ ਦੇ ਅੰਮਿ੍ਤ ਮਹਾਂਉਤਸਵ' ਦੌਰਾਨ ਰਿਹਾਅ ਕੀਤਾ ਗਿਆ | ਉਨ੍ਹਾਂ ਕਿਹਾ ਕਿ ਨਾਰੀ ਸ਼ਕਤੀ ਦੀਆਂ ਝੂਠੀਆਂ ਗੱਲਾਂ ਕਰਨ ਵਾਲੇ ਦੇਸ਼ ਦੀਆਂ ਔਰਤਾਂ ਨੂੰ ਕੀ ਸੰਦੇਸ਼ ਦੇ ਰਹੇ ਹਨ? ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 15 ਅਗਸਤ ਨੂੰ ਲਾਲ ਕਿਲ੍ਹੇ ਤੋਂ ਦਿੱਤੇ ਭਾਸ਼ਨ 'ਚ ਔਰਤਾਂ ਦਾ ਅਪਮਾਨ ਨਾ ਕਰਨ ਦਾ ਸੰਕਲਪ ਲੈਣ ਨੂੰ ਕਿਹਾ ਸੀ | ਦੂਜੇ ਪਾਸੇ ਆਜ਼ਾਦੀ ਦੇ ਅੰਮਿ੍ਤ ਮਹਾ ਉਤਸਵ ਤਹਿਤ ਗੁਜਰਾਤ ਸਰਕਾਰ ਨੇ ਹਾਲ ਹੀ 'ਚ ਮੁਆਫ਼ੀ ਯੋਜਨਾ ਤਹਿਤ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਬਿਲਕਿਸ ਬਾਨੋ ਜਬਰ ਜਨਾਹ ਮਾਮਲੇ ਦੇ ਸਾਰੇ ਦੋਸ਼ੀਆਂ ਨੂੰ ਰਿਹਾਅ ਕਰ ਦਿੱਤਾ |

ਖ਼ਬਰ ਸ਼ੇਅਰ ਕਰੋ

 

ਨਿਆਂ 'ਚ ਮੇੇਰਾ ਵਿਸ਼ਵਾਸ ਨਹੀਂ ਰਿਹਾ-ਬਿਲਕਿਸ ਬਾਨੋ

ਅਹਿਮਦਾਬਾਦ, 18 ਅਗਸਤ (ਏਜੰਸੀ)-ਗੁਜਰਾਤ 'ਚ 2002 ਦੇ ਗੋਧਰਾ ਕਾਂਡ ਬਾਅਦ ਹੋਏ ਦੰਗਿਆਂ ਦੀ ਪੀੜਤਾ ਬਿਲਕਿਸ ਬਾਨੋ ਨੇ ਕਿਹਾ ਕਿ ਉਸ ਦੇ ਅਤੇ ਪਰਿਵਾਰ ਦੇ 7 ਮੈਂਬਰਾਂ ਨਾਲ ਸੰਬੰਧਿਤ ਇਕ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਸਾਰੇ 11 ਦੋਸ਼ੀਆਂ ਦੀ ਸਮੇਂ ਤੋਂ ਪਹਿਲਾਂ ਰਿਹਾਈ ...

ਪੂਰੀ ਖ਼ਬਰ »

ਦਿੱਲੀ ਹਾਈਕੋਰਟ ਨੇ ਘਰੇਲੂ ਉਡਾਣਾਂ 'ਚ ਸਿੱਖਾਂ ਨੂੰ ਕਿਰਪਾਨ ਲਿਜਾਣ ਦੀ ਇਜਾਜ਼ਤ 'ਤੇ ਨਹੀਂ ਲਾਈ ਰੋਕ

ਨਵੀਂ ਦਿੱਲੀ, 18 ਅਗਸਤ (ਜਗਤਾਰ ਸਿੰਘ)-ਦਿੱਲੀ ਹਾਈਕੋਰਟ ਨੇ ਘਰੇਲੂ ਉਡਾਣਾਂ 'ਚ ਸਫ਼ਰ ਦੌਰਾਨ ਸਿੱਖਾਂ ਨੂੰ ਛੇ ਇੰਚ ਤੱਕ ਦੀ ਲੰਬਾਈ ਵਾਲੀ ਕਿਰਪਾਨ ਲਿਜਾਣ ਦੀ ਇਜਾਜ਼ਤ ਦੇ ਫ਼ੈਸਲੇ 'ਤੇ ਰੋਕ ਲਗਾਉਣ ਲਈ ਅੰਤਰਿਮ ਹੁਕਮ ਦੇਣ ਤੋਂ ਇਨਕਾਰ ਕਰ ਦਿੱਤਾ | ਇਸ ਸੰਬੰਧ 'ਚ 4 ਮਾਰਚ ...

ਪੂਰੀ ਖ਼ਬਰ »

ਮਹਾਰਾਸ਼ਟਰ ਦੇ ਰਾਇਗੜ੍ਹ ਤੱਟ 'ਤੇ ਕਿਸ਼ਤੀ 'ਚੋਂ 3 ਏ.ਕੇ-47 ਤੇ ਹੋਰ ਹਥਿਆਰ ਮਿਲੇ

ਮੁੰਬਈ, 18 ਅਗਸਤ (ਏਜੰਸੀ)-ਮਹਾਰਾਸ਼ਟਰ 'ਚ ਰਾਇਗੜ੍ਹ ਤੱਟ 'ਤੇ ਇਕ ਕਿਸ਼ਤੀ 'ਚੋੋਂ ਵੀਰਵਾਰ ਨੂੰ ਤਿੰਨ ਏ.ਕੇ.-47 ਰਾਇਫਲਾਂ ਤੇ ਗੋਲੀਆਂ ਬਰਾਮਦ ਹੋਈਆਂ ਹਨ | ਹਾਲਾਂਕਿ ਅਧਿਕਾਰੀਆਂ ਨੇ ਕਿਹਾ ਕਿ ਸੁਰੱਖਿਆ ਨੂੰ ਕੋਈ ਖਤਰਾ ਨਹੀਂ | ਅਧਿਕਾਰੀਆਂ ਦੇ ਅਨੁਸਾਰ ਇਸ ਕਿਸ਼ਤੀ ਦੇ ...

ਪੂਰੀ ਖ਼ਬਰ »

ਚੀਨ ਦਾ ਹਿੰਦ ਮਹਾਂਸਾਗਰ 'ਚ ਸੈਨਿਕ ਅੱਡਾ ਪੂਰੀ ਤਰ੍ਹਾਂ ਨਾਲ ਚਾਲੂ, ਸਮੁੰਦਰੀ ਲੜਾਕੂ ਜਹਾਜ਼ ਤਾਇਨਾਤ

ਨਵੀਂ ਦਿੱਲੀ, 18 ਅਗਸਤ (ਇੰਟਰਨੈੱਟ)-ਅਫਰੀਕਾ ਦੇ ਕਿਨਾਰੇ 'ਤੇ ਜਿਬੌਤੀ ਵਿਚ ਸਥਿਤ ਚੀਨੀ ਜਲ ਸੈਨਾ ਦਾ ਅੱਡਾ ਪੂਰੀ ਤਰ੍ਹਾਂ ਕੰਮ ਕਰਨ ਲੱਗ ਪਿਆ ਹੈ | ਐਨ. ਡੀ. ਟੀ. ਵੀ. ਵਲੋਂ ਹਾਸਲ ਕੀਤੀਆਂ ਗਈਆਂ ਤਸਵੀਰਾਂ ਬਿਆਨ ਕਰਦੀਆਂ ਹਨ ਕਿ ਹਿੰਦ ਮਹਾਂਸਾਗਰ ਖੇਤਰ ਵਿਚ ਚੀਨੀ ...

ਪੂਰੀ ਖ਼ਬਰ »

ਸਿੱਖ ਸਟੂਡੈਂਟਸ ਫੈੱਡਰੇਸ਼ਨ ਵਲੋਂ ਪਹਿਲਗਾਮ 'ਚ ਗੁਰਮਤਿ ਸਿਖਲਾਈ ਕੈਂਪ ਅੱਜ ਤੋਂ

ਪਹਿਲਗਾਮ, 18 ਅਗਸਤ (ਮਨਜੀਤ ਸਿੰਘ)-ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਵਲੋਂ 19 ਅਗਸਤ ਤੋਂ 21 ਅਗਸਤ ਤੱਕ ਲਗਾਏ ਜਾ ਰਹੇ ਗੁਰਮਤਿ ਟ੍ਰੇਨਿੰਗ ਕੈਂਪ 'ਚ ਹਿੱਸਾ ਲੈਣ ਲਈ ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਵੱਡੀ ਗਿਣਤੀ 'ਚ ਨੌਜਵਾਨ ਸ੍ਰੀ ਗੁਰੂ ਸਿੰਘ ਸਭਾ ਪਹਿਲਗਾਮ ...

ਪੂਰੀ ਖ਼ਬਰ »

ਅਟਵਾਲ ਦੀ ਅਗਵਾਈ 'ਚ ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਦੇ ਵਫ਼ਦ ਵਲੋਂ ਗਡਕਰੀ ਨਾਲ ਮੁਲਾਕਾਤ

ਨਵੀਂ ਦਿੱਲੀ, 18 ਅਗਸਤ (ਜਗਤਾਰ ਸਿੰਘ)-ਟੋਲ ਟੈਕਸ ਤੇ ਭਿ੍ਸ਼ਟਾਚਾਰ ਦੇ ਮੁੱਦਿਆਂ ਨੂੰ ਲੈ ਕੇ ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਦੇ ਮੁਖੀ ਕੁਲਤਾਰਨ ਸਿੰਘ ਅਟਵਾਲ ਦੀ ਅਗਵਾਈ 'ਚ ਟਰਾਂਸਪੋਰਟ ਕਾਂਗਰਸ ਦੇ ਚੋਣਵੇਂ ਮੈਂਬਰਾਂ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX