• ਐਫ਼.ਆਈ.ਆਰ. 'ਚ 9 ਕਾਰੋਬਾਰੀ, 3 ਅਧਿਕਾਰੀਆਂ ਅਤੇ ਦੋ ਕੰਪਨੀਆਂ ਦੇ ਨਾਂਅ ਸ਼ਾਮਿਲ
• ਸਿਸੋਦੀਆ ਦੀ ਰਿਹਾਇਸ਼ ਸਮੇਤ ਦੇਸ਼ ਭਰ 'ਚ 31 ਟਿਕਾਣਿਆਂ 'ਤੇ ਛਾਪੇ
ਨਵੀਂ ਦਿੱਲੀ, 19 ਅਗਸਤ (ਉਪਮਾ ਡਾਗਾ ਪਾਰਥ)-ਦਿੱਲੀ ਦੀ ਆਬਕਾਰੀ ਨੀਤੀ ਦੇ ਸੰਬੰਧ 'ਚ ਐਕਸ਼ਨ 'ਚ ਆਈ ਸੀ. ਬੀ. ਆਈ. ਨੇ ਸ਼ੁੱਕਰਵਾਰ ਨੂੰ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਰਿਹਾਇਸ਼ ਸਮੇਤ 'ਆਪ' ਕਾਰਕੁੰਨਾਂ ਦੇ 7 ਰਾਜਾਂ 'ਚ 31 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ | ਸੀ. ਬੀ. ਆਈ. ਵਲੋਂ ਦਾਇਰ ਐਫ਼. ਆਈ. ਆਰ 'ਚ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਪਹਿਲਾ ਮੁਲਜ਼ਮ ਬਣਾਇਆ ਗਿਆ ਹੈ, ਜਦਕਿ 15 ਹੋਰਾਂ ਦੇ ਨਾਂਅ ਦਰਜ ਕੀਤੇ ਗਏ ਹਨ | ਸੀ. ਬੀ. ਆਈ. ਨੇ ਪੀ. ਸੀ. ਐਕਟ 1988, 120 ਬੀ, 477 ਏ. ਦੇ ਤਹਿਤ ਕੇਸ ਦਰਜ ਕੀਤਾ, ਜੋ ਕਿ 17 ਅਗਸਤ ਨੂੰ ਦਰਜ ਕੀਤਾ ਗਿਆ ਸੀ | ਐਫ਼. ਆਈ. ਆਰ. ਦੀ ਕਾਪੀ 'ਚ 16ਵੇਂ ਨੰਬਰ 'ਤੇ ਕੁਝ ਅਣਪਛਾਤੇ ਸਰਕਾਰੀ ਅਧਿਕਾਰੀਆਂ ਦੇ ਨਾਂਅ ਸ਼ਾਮਿਲ ਹਨ, ਜਿਸ ਤੋਂ ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਸੀ. ਬੀ. ਆਈ. ਕੁਝ ਹੋਰਨਾਂ ਲੋਕਾਂ ਦੇ ਨਾਂਅ ਵੀ ਇਸ 'ਚ ਜੋੜ ਸਕਦੀ ਹੈ | ਇਸ ਮਾਮਲੇ 'ਚ ਸਿਸੋਦੀਆ ਤੋਂ ਇਲਾਵਾ 3 ਅਧਿਕਾਰੀਆਂ, 9 ਕਾਰੋਬਾਰੀਆਂ ਅਤੇ ਦੋ ਕੰਪਨੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ |
ਸੀ. ਬੀ. ਆਈ. ਵਲੋਂ ਉਪ ਆਬਕਾਰੀ ਕਮਿਸ਼ਨਰ ਰਹੇ ਆਨੰਦ ਕੁਮਾਰ ਤਿਵਾਰੀ, ਉਸ ਸਮੇਂ ਦੇ ਆਬਕਾਰੀ ਕਮਿਸ਼ਨਰ ਅਰਵਾ ਗੋਪੀ ਕ੍ਰਿਸ਼ਨਾ, ਕੁਲਜੀਤ ਸਿੰਘ ਅਤੇ ਸੁਭਾਸ਼ ਰੰਜਨ ਦੇ ਘਰਾਂ 'ਚ ਵੀ ਛਾਪੇਮਾਰੀ ਕੀਤੀ ਗਈ | ਸਵੇਰੇ ਸਾਢੇ 8 ਵਜੇ ਸ਼ੁਰੂ ਹੋਈ ਇਹ ਛਾਪੇਮਾਰੀ ਦੇਰ ਸ਼ਾਮ ਤੱਕ ਚਲਦੀ ਰਹੀ | ਪ੍ਰਾਪਤ ਜਾਣਕਾਰੀ ਅਨੁਸਾਰ ਸੀ. ਬੀ. ਆਈ. ਨੇ ਸਿਸੋਦੀਆ ਅਤੇ ਉਨ੍ਹਾਂ ਦੇ ਪਰਿਵਾਰ ਦੇ ਬਾਕੀ ਮੈਂਬਰਾਂ ਦੇ ਫ਼ੋਨ ਅਤੇ ਲੈਪਟਾਪ ਜ਼ਬਤ ਕਰ ਲਏ | ਹਲਕਿਆਂ ਮੁਤਾਬਿਕ ਏਜੰਸੀ ਅਧਿਕਾਰੀਆਂ ਨੇ ਕੁਝ ਅਹਿਮ ਅਧਿਕਾਰਕ ਫਾਈਲਾਂ ਜ਼ਬਤ ਕੀਤੀਆਂ ਹਨ | ਹਾਲਾਂਕਿ ਬਰਾਮਦਗੀ ਦੀ ਥਾਂਅ ਨੂੰ ਲੈ ਕੇ ਕੋਈ ਖੁਲਾਸਾ ਨਹੀਂ ਕੀਤਾ ਗਿਆ | ਸੀ. ਬੀ. ਆਈ. ਦੀ ਛਾਪੇਮਾਰੀ ਨੂੰ ਕੇਂਦਰ ਬਨਾਮ ਸੂਬਾ ਸਰਕਾਰ ਦਾ ਰੰਗ ਦਿੰਦਿਆਂ 'ਆਪ' ਅਤੇ ਭਾਜਪਾ ਨੇ ਦਿਨ ਭਰ ਪ੍ਰੈੱਸ ਕਾਨਫ਼ਰੰਸਾਂ ਦਾ ਸਿਲਸਿਲਾ ਚਲਾਈ ਰੱਖਿਆ | ਛਾਪੇਮਾਰੀ ਦੀ ਜਾਣਕਾਰੀ ਖ਼ੁਦ ਮਨੀਸ਼ ਸਿਸੋਦੀਆ ਨੇ ਟਵੀਟ ਰਾਹੀਂ ਦਿੱਤੀ, ਜਿਸ ਤੋਂ ਬਾਅਦ ਪ੍ਰਤੀਕਰਮਾਂ ਦੀ ਕਮਾਨ 'ਆਪ' ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੰਭਾਲੀ | ਕੇਜਰੀਵਾਲ ਨੇ ਛਾਪੇਮਾਰੀ ਦੇ ਜਾਰੀ ਅਮਲ ਦੌਰਾਨ ਹੀ ਇਕ ਨੰਬਰ ਵੀ ਜਾਰੀ ਕੀਤਾ ਅਤੇ ਕਿਹਾ ਕਿ ਜੋ ਦੇਸ਼ ਨੂੰ ਸਰਬ ਸੇ੍ਰਸ਼ਠ ਭਾਵ ਸਭ ਤੋਂ ਵਧੀਆ ਰਾਸ਼ਟਰ ਵਜੋਂ ਵੇਖਣਾ ਚਾਹੁੰਦੇ ਹਨ, ਉਹ ਇਸ ਨੰਬਰ ਰਾਹੀਂ ਨਾਲ ਜੁੜਨ | ਕੇਜਰੀਵਾਲ ਤੋਂ ਇਲਾਵਾ 'ਆਪ' ਦੇ ਸੰਸਦ ਮੈਂਬਰ ਸੰਜੈ ਸਿੰਘ ਅਤੇ ਰਾਘਵ ਚੱਢਾ ਨੇ ਵੀ ਪ੍ਰੈੱਸ ਕਾਨਫ਼ਰੰਸ ਕਰਕੇ ਕੇਂਦਰ ਸਰਕਾਰ 'ਤੇ ਤਿੱਖੇ ਸ਼ਬਦੀ ਹਮਲੇ ਕੀਤੇ | ਦੂਜੇ ਪਾਸੇ ਹਮਲਾਵਰ ਹੋਈ ਭਾਜਪਾ ਵਲੋਂ ਵੀ ਇਕ ਤੋਂ ਬਾਅਦ ਇਕ ਚਾਰ ਪ੍ਰੈੱਸ ਕਾਨਫ਼ਰੰਸਾਂ ਕੀਤੀਆਂ ਗਈਆਂ, ਜਿਨ੍ਹਾਂ ਤੋਂ ਤਿੰਨ ਭਾਜਪਾ ਦੇ ਦਿੱਲੀ ਦੇ ਸੰਸਦ ਮੈਂਬਰਾਂ ਵਲੋਂ ਅਤੇ ਇਕ ਦਿੱਲੀ ਪ੍ਰਦੇਸ਼ ਭਾਜਪਾ ਪ੍ਰਧਾਨ ਵਲੋਂ ਕੀਤੀ ਗਈ | ਭਾਜਪਾ ਆਗੂਆਂ ਨੇ ਦਿੱਲੀ ਦੀ ਸ਼ਰਾਬ ਨੀਤੀ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼ਰਾਬ ਮਾਫ਼ੀਆ ਨਾਲ ਕੀਤਾ ਸਮਝੌਤਾ ਕਰਾਰ ਦਿੱਤਾ ਗਿਆ | ਛਾਪੇਮਾਰੀ ਦੌਰਾਨ ਦਿੱਲੀ ਪੁਲਿਸ ਵਲੋਂ ਸਿਸੋਦੀਆ ਦੀ ਰਿਹਾਇਸ਼ ਦੇ ਨਜ਼ਦੀਕ ਧਾਰਾ 144 ਲਗਾ ਦਿੱਤੀ ਗਈ, ਜਿਸ ਕਾਰਨ ਉਪ ਮੁੱਖ ਮੰਤਰੀ ਦੀ ਹਮਾਇਤ 'ਚ ਉਨ੍ਹਾਂ ਦੀ ਰਿਹਾਇਸ਼ ਦੇ ਬਾਹਰ ਇਕੱਠੇ ਹੋਏ 'ਆਪ' ਕਾਰਕੁੰਨਾਂ ਨੂੰ ਪੁਲਿਸ ਨੇ ਹਿਰਾਸਤ 'ਚ ਲੈ ਲਿਆ |
ਸਵੇਰੇ ਸਾਢੇ ਅੱਠ ਵਜੇ ਸ਼ੁਰੂ ਹੋਈ ਛਾਪੇਮਾਰੀ
ਸੀ. ਬੀ. ਆਈ. ਵਲੋਂ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਸਰਕਾਰੀ ਰਿਹਾਇਸ਼ 'ਤੇ ਸ਼ੁੱਕਰਵਾਰ ਸਵੇਰੇ ਸਾਢੇ ਅੱਠ ਵਜੇ ਛਾਪੇਮਾਰੀ ਸ਼ੁਰੂ ਕੀਤੀ ਗਈ | ਮਨੀਸ਼ ਸਿਸੋਦੀਆ ਨੇ ਟਵਿੱਟਰ 'ਤੇ ਪਾਏ ਲੜੀਵਾਰ ਸੰਦੇਸ਼ਾਂ ਰਾਹੀਂ ਇਸ ਦੀ ਜਾਣਕਾਰੀ ਦਿੱਤੀ | ਸਿਸੋਦੀਆ ਨੇ ਜਾਂਚ 'ਚ ਸਹਿਯੋਗ ਦੇਣ ਦਾ ਭਰੋਸਾ ਦਿਵਾਉਂਦੇ ਹੋਏ ਅਤੇ ਅਸਿੱਧੇ ਤੌਰ 'ਤੇ ਭਾਜਪਾ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਇਹ ਲੋਕ (ਭਾਜਪਾ) ਦਿੱਲੀ ਦੀ ਸਿੱਖਿਆ ਅਤੇ ਸਿਹਤ ਦੇ ਸ਼ਾਨਦਾਰ ਕੰਮ ਤੋਂ ਪ੍ਰੇਸ਼ਾਨ ਹਨ | ਸਿਸੋਦੀਆ ਨੇ ਕਿਹਾ ਕਿ ਇਸ ਲਈ ਦਿੱਲੀ ਦੇ ਸਿਹਤ ਮੰਤਰੀ ਅਤੇ ਸਿੱਖਿਆ ਮੰਤਰੀ ਨੂੰ ਫੜਿਆ ਹੈ, ਤਾਂ ਜੋ ਸਿੱਖਿਆ ਅਤੇ ਸਿਹਤ ਦੇ ਚੰਗੇ ਕੰਮਾਂ ਨੂੰ ਰੋਕਿਆ ਜਾ ਸਕੇ | ਉਨ੍ਹਾਂ ਅੱਗੇ ਕਿਹਾ ਕਿ ਸਾਡੇ ਦੋਵਾਂ 'ਤੇ ਝੂਠੇ ਦੋਸ਼ ਲਗਾਏ ਗਏ ਹਨ | ਅਦਾਲਤ 'ਚ ਸੱਚ ਸਾਹਮਣੇ ਆ ਜਾਵੇਗਾ | ਉਪ ਮੁੱਖ ਮੰਤਰੀ ਨੇ ਇਹ ਵੀ ਲਿਖਿਆ ਕਿ ਇਹ ਬਹੁਤ ਮੰਦਭਾਗਾ ਹੈ ਕਿ ਸਾਡੇ ਦੇਸ਼ 'ਚ, ਜੋ ਵੀ ਚੰਗਾ ਕੰਮ ਕਰਦਾ ਹੈ, ਉਸ ਨੂੰ ਇਸੇ ਤਰ੍ਹਾਂ ਪ੍ਰੇਸ਼ਾਨ ਕੀਤਾ ਜਾਂਦਾ ਹੈ | ਇਸ ਲਈ ਸਾਡਾ ਦੇਸ਼ ਹੁਣ ਤੱਕ ਨੰਬਰ ਇਕ ਨਹੀਂ ਬਣ ਸਕਿਆ |
ਕੇਜਰੀਵਾਲ ਨੇ ਫ਼ੋਨ ਨੰਬਰ ਜਾਰੀ ਕਰਕੇ ਲੋਕਾਂ ਨੂੰ ਨਾਲ ਜੁੜਨ ਦੀ ਕੀਤੀ ਅਪੀਲ
ਛਾਪੇਮਾਰੀ ਦੇ ਅਮਲ ਦੌਰਾਨ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਕੇਂਦਰ ਸਰਕਾਰ ਦੀ ਖੁੱਲ੍ਹ ਕੇ ਨੁਕਤਾਚੀਨੀ ਕੀਤੀ ਅਤੇ ਇਕ ਫ਼ੋਨ ਨੰਬਰ ਜਾਰੀ ਕਰਕੇ ਲੋਕਾਂ ਨੂੰ ਨਾਲ ਜੁੜਨ ਦੀ ਅਪੀਲ ਕੀਤੀ | ਮੁੱਖ ਮੰਤਰੀ ਨੇ ਕਿਹਾ ਕਿ ਇਹ (ਛਾਪੇਮਾਰੀ) ਪਹਿਲੀ ਵਾਰ ਨਹੀਂ ਹੈ | ਪਿਛਲੇ 7 ਸਾਲਾਂ 'ਚ ਮਨੀਸ਼ 'ਤੇ ਕਈ ਵਾਰ ਕਾਰਵਾਈ ਕੀਤੀ ਗਈ ਹੈ, ਪਰ ਪਹਿਲਾਂ ਵੀ ਉਨ੍ਹਾਂ ਦੇ ਹੱਥ ਕੁਝ ਨਹੀਂ ਸੀ ਲੱਗਾ ਅਤੇ ਹੁਣ ਵੀ ਕੁਝ ਨਹੀਂ ਲੱਗੇਗਾ | ਕੇਜਰੀਵਾਲ ਨੇ ਅਸਿੱਧੇ ਢੰਗ ਨਾਲ ਭਾਜਪਾ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਇਨ੍ਹਾਂ (ਭਾਜਪਾ) ਦੇ ਆਸਰੇ ਦੇਸ਼ ਛੱਡ ਦਿੱਤਾ ਤਾਂ ਇਹ ਦੇਸ਼ ਨੂੰ ਬਰਬਾਦ ਕਰ ਦੇਣਗੇ | ਕੇਜਰੀਵਾਲ ਨੇ 95100-01000 ਨੰਬਰ ਜਾਰੀ ਕਰਦਿਆਂ ਕਿਹਾ ਕਿ ਭਾਰਤ ਨੂੰ ਦੁਨੀਆ ਦਾ ਨੰਬਰ ਇਕ ਦੇਸ਼ ਬਣਾਉਣ ਦੀ ਚਾਹ ਰੱਖਣ ਵਾਲੇ ਨਾਗਰਿਕ ਇਸ ਨੰਬਰ 'ਤੇ ਮਿਸ ਕਾਲ ਕਰਕੇ ਇਸ ਮਿਸ਼ਨ ਨਾਲ ਜੁੜਨ |
ਕੇਜਰੀਵਾਲ ਦੀ ਮਕਬੂਲੀਅਤ ਨੂੰ ਰੋਕਣਾ ਮਕਸਦ ਹੈ-ਸੰਜੈ ਸਿੰਘ
ਸੰਜੈ ਸਿੰਘ ਨੇ ਸਵੇਰੇ 11 ਵਜੇ ਪ੍ਰੈੱਸ ਕਾਨਫ਼ਰੰਸ ਕਰਕੇ ਭਾਜਪਾ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਸਿਸੋਦੀਆ ਦੇ ਘਰ ਸੀ. ਬੀ. ਆਈ. ਭੇਜਣ ਦਾ ਮਕਸਦ ਸ਼ਰਾਬ ਨੀਤੀ ਦੀ ਜਾਂਚ ਨਹੀਂ, ਸਗੋਂ ਕੇਜਰੀਵਾਲ ਦੀ ਵਧਦੀ ਮਕਬੂਲੀਅਤ ਨੂੰ ਰੋਕਣਾ ਹੈ | ਸੰਜੈ ਸਿੰਘ ਨੇ ਕਿਹਾ ਕਿ ਦਿੱਲੀ ਦੇ ਸਿਹਤ ਅਤੇ ਸਿੱਖਿਆ ਮਾਡਲ ਦੀਆਂ ਦੁਨੀਆ ਭਰ 'ਚ ਚਰਚਾ ਹੋਣ ਕਾਰਨ ਮੋਦੀ ਜੀ ਨੂੰ ਸਿਰਫ਼ ਕੇਜਰੀਵਾਲ ਨੂੰ ਰੋਕਣ ਦੀ ਹੀ ਚਿੰਤਾ ਲੱਗੀ ਰਹਿੰਦੀ ਹੈ |
ਨਵੀਂ ਦਿੱਲੀ, 19 ਅਗਸਤ (ਏਜੰਸੀ)-ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਇਕ ਸਹਿਯੋਗੀ ਵਲੋਂ ਚਲਾਈ ਜਾ ਰਹੀ ਕੰਪਨੀ ਨੂੰ ਇਕ ਸ਼ਰਾਬ ਕਾਰੋਬਾਰੀ ਨੇ ਕਥਿਤ ਤੌਰ 'ਤੇ ਇਕ ਕਰੋੜ ਰੁਪਏ ਦਾ ਭੁਗਤਾਨ ਕੀਤਾ | ਸੀ.ਬੀ.ਆਈ. ਨੇ ਆਬਕਾਰੀ ਨੀਤੀ 2021-22 ਨੂੰ ਤਿਆਰ ਕਰਨ ਅਤੇ ਇਸ ...
• ਤਕਰੀਬਨ ਇਕ ਮਹੀਨਾ ਪਹਿਲਾਂ ਦਿੱਲੀ ਦੇ ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ ਨੇ ਗ੍ਰਹਿ ਮੰਤਰਾਲੇ ਨੂੰ ਦਿੱਲੀ ਦੀ ਸ਼ਰਾਬ ਨੀਤੀ ਨੂੰ ਲਾਗੂ ਕਰਨ 'ਚ ਹੋਈਆਂ ਬੇਨਿਯਮੀਆਂ ਦਾ ਹਵਾਲਾ ਦਿੰਦਿਆਂ ਇਸ ਸੰਬੰਧ 'ਚ ਜਾਂਚ ਕਰਨ ਦੀ ਸਿਫਾਰਸ਼ ਕੀਤੀ ਸੀ | ਉਪ ਰਾਜਪਾਲ ਵਲੋਂ ...
ਕੰਪਨੀ ਦੀ ਸਮੁੱਚੀ ਜਾਇਦਾਦ ਤੇ ਰਿਕਾਰਡ ਸੁਪਰੀਮ ਕੋਰਟ ਕੇਸ 'ਚ ਅਟੈਚ
ਹਰਕਵਲਜੀਤ ਸਿੰਘ
ਚੰਡੀਗੜ੍ਹ, 19 ਅਗਸਤ-ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸੂਬੇ ਵਿਚਲੇ ਪਰਲ ਕੰਪਨੀ ਦੇ ਨਿਵੇਸ਼ਕਾਰਾਂ ਨੂੰ ਰਾਹਤ ਦੇਣ ਲਈ ਜੋ ਵਿਸ਼ੇਸ਼ ਜਾਂਚ ਦਾ ਹੁਕਮ ਦਿੱਤਾ ਗਿਆ ਹੈ, ਉਸ ਦਾ ...
ਅੱਜ ਸੰਭਾਲਣਗੇ ਅਹੁਦਾ-ਮੁੱਖ ਮੰਤਰੀ ਨੇ ਦਿੱਤੀ ਵਧਾਈ
ਲੁਧਿਆਣਾ, 19 ਅਗਸਤ (ਪੁਨੀਤ ਬਾਵਾ)-ਦੇਸ਼ 'ਚ ਹਰੀ ਕ੍ਰਾਂਤੀ ਲਿਆਉਣ 'ਚ ਵੱਡਮੁੱਲਾ ਯੋਗਦਾਨ ਪਾਉਣ ਵਾਲੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ 13 ਮਹੀਨੇ ਬਾਅਦ ਪ੍ਰਸਿੱਧ ਖੇਤੀ ਮਾਹਿਰ ਡਾ. ਸਤਬੀਰ ਸਿੰਘ ਗੋਸਲ ...
ਅਗਰਤਲਾ, 19 ਅਗਸਤ (ਏਜੰਸੀ)-ਮਿਜ਼ੋਰਮ ਤੇ ਬੰਗਲਾਦੇਸ਼ ਨਾਲ ਲੱਗਦੀ ਤਿ੍ਪੁਰਾ ਦੀ ਪੂਰਬੀ ਸਰਹੱਦ 'ਤੇ ਸ਼ੁੱਕਰਵਾਰ ਸਵੇਰੇ ਐਨ.ਐਫ.ਟੀ.ਐਲ. ਅੱਤਵਾਦੀਆਂ ਵਲੋਂ ਸਰਹੱਦੀ ਸੁਰੱਖਿਆ ਬਲ (ਬੀ.ਐਸ.ਐਫ.) ਦੇ ਗਸ਼ਤੀ ਦਲ 'ਤੇ ਸਰਹੱਦੀ ਵਾੜ ਦੇ ਦੂਜੇ ਪਾਸਿਉਂ ਕੀਤੀ ਗੋਲੀਬਾਰੀ 'ਚ ...
ਨਵੀਂ ਦਿੱਲੀ, 19 ਅਗਸਤ (ਜਗਤਾਰ ਸਿੰਘ)- ਭਾਰਤ 'ਚ ਸਥਿਤ ਕੈਨੇਡਾ ਹਾਈ ਕਮਿਸ਼ਨ ਨੇ, ਕੈਨੇਡਾ ਦੇ ਵੀਜ਼ਾ ਲਈ ਵੱਡੀ ਗਿਣਤੀ 'ਚ ਲੰਮੇ ਸਮੇਂ ਤੋਂ ਉਡੀਕ ਕਰ ਰਹੇ ਭਾਰਤੀਆਂ ਨੂੰ ਭਰੋਸਾ ਦਿਵਾਇਆ ਹੈ ਕਿ ਹਾਈ ਕਮਿਸ਼ਨ ਵਲੋਂ ਇਸ ਸਥਿਤੀ ਨੂੰ ਸੁਧਾਰਨ ਲਈ ਤੇਜ਼ੀ ਨਾਲ ਕੰਮ ਕੀਤਾ ...
ਨਵੀਂ ਦਿੱਲੀ, 19 ਅਗਸਤ (ਏਜੰਸੀ)-ਕੇਂਦਰ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜਾਂ ਦੇ ਰੂਪ ਵਿਚ ਨਿਯੁਕਤੀ ਲਈ ਸੁਪਰੀਮ ਕੋਰਟ ਕੋਲਜੀਅਮ ਵਲੋਂ ਸੁਝਾਏ ਦੋ ਐਡਵੋਕੇਟਾਂ ਦੇ ਨਾਂਵਾਂ ਨੂੰ ਰੋਕ ਦਿੱਤਾ ਹੈ | ਇਹ ਜਾਣਕਾਰੀ ਸੂਤਰਾਂ ਵਲੋਂ ਦਿੱਤੀ ਗਈ | ਸੁਪਰੀਮ ...
ਕਿਹਾ, ਇਸ ਤਰ੍ਹਾਂ ਦੀ ਛਾਪੇਮਾਰੀ ਤੋਂ ਨਹੀਂ ਡਰਦੇ
ਇਸ ਦੌਰਾਨ ਸਿਸੋਦੀਆ ਨੇ ਦੱਸਿਆ ਕਿ ਸੀ.ਬੀ.ਆਈ. ਦੇ ਅਧਿਕਾਰੀਆਂ ਵਲੋਂ ਕਈ ਘੰਟਿਆਂ ਦੀ ਛਾਪੇਮਾਰੀ ਤੋਂ ਬਾਅਦ ਜਿੱਥੇ ਉਨਾਂ ਦਾ ਕੰਪਿਊਟਰ ਅਤੇ ਮੋਬਾਈਲ ਫੋਨ ਆਪਣੇ ਕਬਜ਼ੇ ਵਿਚ ਲਿਆ ਗਿਆ, ਉੱਥੇ ਕੁਝ ਫਾਈਲਾਂ ਵੀ ...
'ਆਪ' ਆਗੂਆਂ ਵਲੋਂ ਨਿਊਯਾਰਕ ਟਾਈਮਜ਼ 'ਚ ਛਪੀ ਖ਼ਬਰ ਦਾ ਵਾਰ-ਵਾਰ ਹਵਾਲਾ ਦੇਣ ਤੋਂ ਭਾਜਪਾ ਨੇਤਾ ਨੇ ਇਸ ਨੂੰ 'ਪੇਡ ਨਿਊਜ਼' ਭਾਵ ਪੈਸੇ ਦੇ ਕੇ ਲਗਵਾਈ ਖ਼ਬਰ ਕਰਾਰ ਦਿੱਤਾ | ਭਾਜਪਾ ਆਗੂ ਕਪਿਲ ਮਿਸ਼ਰਾ ਨੇ ਲੇਖ 'ਚ ਲੱਗੀ ਤਸਵੀਰ ਨੂੰ ਫ਼ਰਜ਼ੀ ਦੱਸਦਿਆਂ ਕਿਹਾ ਕਿ ਇਹ ...
ਚੰਡੀਗੜ੍ਹ, (ਅਜੀਤ ਬਿਊਰੋ)-ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਮਨੀਸ਼ ਸਿਸੋਦੀਆ 'ਤੇ ਸੀ. ਬੀ. ਆਈ. ਦੇ ਛਾਪੇ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ...
ਚੰਡੀਗੜ੍ਹ, (ਗੁਰਪ੍ਰੀਤ ਸਿੰਘ ਜਾਗੋਵਾਲ)-ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਸੀ. ਬੀ. ਆਈ. ਦੀ ਛਾਪੇਮਾਰੀ ਦਾ ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ | ਇਸ ਛਾਪੇਮਾਰੀ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ...
ਨਵੀਂ ਦਿੱਲੀ, 19 ਅਗਸਤ (ਉਪਮਾ ਡਾਗਾ ਪਾਰਥ)-ਭਾਜਪਾ ਨੇ ਛਾਪੇਮਾਰੀ ਦੌਰਾਨ 'ਆਪ' ਸਰਕਾਰ 'ਤੇ ਹਮਲਾਵਰ ਹੁੰਦਿਆਂ ਕਿਹਾ ਕਿ ਪੰਜਾਬ ਚੋਣਾਂ ਤੋਂ ਪਹਿਲਾਂ ਸ਼ਰਾਬ ਮਾਫ਼ੀਆ ਅਤੇ ਕੇਜਰੀਵਾਲ 'ਚ ਸਮਝੌਤਾ ਹੋਇਆ ਸੀ ਕਿ ਜੇਕਰ ਉਨ੍ਹਾਂ ਨੂੰ ਫਾਇਦਾ ਪਹੁੰਚਾਇਆ ਜਾਵੇਗਾ ਤਾਂ ...
ਗਾਜ਼ੀਆਬਾਦ (ਯੂ.ਪੀ.), 19 ਅਗਸਤ (ਏਜੰਸੀ)-ਪੁਲਿਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਕ ਨੌਜਵਾਨ ਵਲੋਂ ਇੱਥੇ 9 ਅਤੇ 6 ਸਾਲ ਉਮਰ ਦੀਆਂ ਦੋ ਲੜਕੀਆਂ ਨੂੰ ਕਥਿਤ ਅਗਵਾ ਕਰਨ ਉਪਰੰਤ ਜਬਰ ਜਨਾਹ ਤੋਂ ਬਾਅਦ ਉਨ੍ਹਾਂ 'ਚੋਂ ਇਕ ਦੀ ਹੱਤਿਆ ਕਰ ਦਿੱਤੀ | ਉਨ੍ਹਾਂ ਕਿਹਾ ਕਿ 9 ਸਾਲਾ ਲੜਕੀ ...
ਇਸਲਾਮਾਬਾਦ, 19 ਅਗਸਤ (ਏਜੰਸੀ)-ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਦੀ ਹਥਿਆਰਾਂ ਦੀ ਬੇਲਗਾਮ ਪ੍ਰਾਪਤੀ ਖੇਤਰ 'ਚ ਅਸੰਤੁਲਨ ਪੈਦਾ ਕਰ ਰਹੀ ਹੈ, ਜਿਸ ਨਾਲ ਸ਼ਾਂਤੀ ਅਤੇ ਸਥਿਰਤਾ ਨੂੰ ਖ਼ਤਰਾ ਹੈ | ਵਿਦੇਸ਼ ਦਫ਼ਤਰ ਦੇ ਬੁਲਾਰੇ ਅਸੀਮ ਇਫਤਿਖਾਰ ਅਹਿਮਦ ਨੇ ...
ਨਵੀਂ ਦਿੱਲੀ, 19 ਅਗਸਤ (ਉਪਮਾ ਡਾਗਾ ਪਾਰਥ)-ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਅਮਰੀਕੀ ਅਖ਼ਬਾਰ ਨਿਊਯਾਰਕ ਟਾਈਮਜ਼ ਦੀ ਉਸ ਖ਼ਬਰ ਦਾ ਜ਼ਿਕਰ ਵੀ ਕੀਤਾ, ਜਿਸ 'ਚ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਦੇ ਕੰਮਾਂ ਨੂੰ ਸਲਾਹਿਆ ਗਿਆ ਹੈ | ਉਨ੍ਹਾਂ ਕਿਹਾ ਕਿ ...
ਦਿੱਲੀ ਵਾਂਗ ਪੰਜਾਬ ਵਿਚਲੀ ਆਬਕਾਰੀ ਨੀਤੀ ਦੀ ਵੀ ਹੋਵੇ ਜਾਂਚ-ਕਾਂਗਰਸ ਚੰਡੀਗੜ੍ਹ, 19 ਅਗਸਤ (ਵਿਕਰਮਜੀਤ ਸਿੰਘ ਮਾਨ)-ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਸੀ.ਬੀ.ਆਈ ਦੇ ਛਾਪੇ ਦਾ ਸੇਕ ਪੰਜਾਬ 'ਚ ਪੁੱਜ ਗਿਆ ਹੈ | ਵਿਰੋਧੀ ਧਿਰ ਕਾਂਗਰਸ ਨੇ ਇਸ ਮਾਮਲੇ 'ਚ ...
ਨਵੀਂ ਦਿੱਲੀ, 19 ਅਗਸਤ (ਪੀ. ਟੀ. ਆਈ.)-ਅਮਰੀਕੀ ਅਖ਼ਬਾਰ ਨੇ 'ਪੇਡ ਨਿਊਜ਼' ਦੇ ਦੋਸ਼ਾਂ ਨੂੰ ਖ਼ਾਰਜ ਕਰਦੇ ਹੋਏ ਕਿਹਾ ਕਿ ਦਿੱਲੀ ਦੀ ਸਿੱਖਿਆ ਪ੍ਰਣਾਲੀ 'ਤੇ ਨਿਊਯਾਰਕ ਟਾਈਮਜ਼ ਦੀ ਰਿਪੋਰਟ ਨਿਰਪੱਖ ਅਤੇ ਜ਼ਮੀਨੀ ਪੱਧਰ ਦੀ ਪੱਤਰਕਾਰੀ 'ਤੇ ਆਧਾਰਿਤ ਸੀ | ਸੀ. ਬੀ. ਆਈ. ਵਲੋਂ ...
ਇੰਫਾਲ, 19 ਅਗਸਤ (ਏਜੰਸੀ)-ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਉਹ ਫ਼ੌਜ 'ਚ ਭਰਤੀ ਹੋਣਾ ਚਾਹੁੰਦੇ ਸਨ ਪਰ ਪਰਿਵਾਰ ਦੀਆਂ ਸਮੱਸਿਆਵਾਂ ਕਾਰਨ ਨਹੀਂ ਹੋ ਸਕੇ | ਉਨ੍ਹਾਂ ਅਸਮ ਰਾਈਫ਼ਲਜ਼ ਅਤੇ ਭਾਰਤੀ ਸੈਨਾ ਦੀ 57ਵੀਂ ਮਾਊਾਟਨ ਡਵੀਜ਼ਨ ਦੇ ਜਵਾਨਾਂ ਨੂੰ ਸੰਬੋਧਨ ...
ਆਬਕਾਰੀ ਨੀਤੀ ਨੂੰ ਲੈ ਕੇ ਸੀ. ਬੀ. ਆਈ. ਤੋਂ ਬਾਅਦ ਈ. ਡੀ. ਵਲੋਂ ਵੀ ਜਾਂਚ ਕੀਤੇ ਜਾਣ ਦੇ ਕਿਆਸ ਲਗਾਏ ਜਾ ਰਹੇ ਹਨ | ਸਰਕਾਰੀ ਹਲਕਿਆਂ ਮੁਤਾਬਿਕ ਇਸ ਮਾਮਲੇ 'ਚ ਕਈ ਸਰਕਾਰੀ ਅਧਿਕਾਰੀਆਂ ਅਤੇ ਨਿੱਜੀ ਕਾਰੋਬਾਰੀਆਂ ਦੀ ਸ਼ਮੂਲੀਅਤ ਨੂੰ ਵੇਖਦਿਆਂ ਈ. ਡੀ. ਵਲੋਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX