ਤਾਜਾ ਖ਼ਬਰਾਂ


ਮੁੰਬਈ : ਅਦੀਸ ਅਬਾਬਾ ਤੋਂ ਮੁੰਬਈ ਪਹੁੰਚਣ ਵਾਲੇ ਦੋ ਯਾਤਰੀਆਂ ਤੋਂ 18 ਕਰੋੜ ਰੁਪਏ ਕੋਕੀਨ ਬਰਾਮਦ – ਡੀ.ਆਰ.ਆਈ. ਮੁੰਬਈ
. . .  12 minutes ago
ਆਈ.ਜੀ. ਅਸਾਮ ਰਾਈਫਲਜ਼ (ਪੂਰਬੀ) ਦੀ ਅਗਵਾਈ ਹੇਠ 4 ਵਿਅਕਤੀਆਂ ਨੂੰ ਭਾਰੀ ਹਥਿਆਰਾਂ ਦੇ ਨਾਲ ਕੀਤਾ ਗ੍ਰਿਫ਼ਤਾਰ
. . .  about 1 hour ago
ਸਕੂਲੀ ਵਿਦਿਆਰਥਣਾਂ ਨਾਲ ਭਰੀ ਵੈਨ ’ਤੇ ਅਣਪਛਾਤਿਆਂ ਨੇ ਕੀਤਾ ਹਮਲਾ
. . .  about 1 hour ago
ਫ਼ਾਜ਼ਿਲਕਾ,3 ਦਸੰਬਰ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਦੇ ਨੇੜਲੇ ਪਿੰਡ ਲਾਲੋਵਾਲੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਬਾਹਰ ਗੁੰਡਾਗਰਦੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਜਿਥੇ ਸਕੂਲੀ ਵਿਦਿਆਰਥਣਾਂ ਨਾਲ ...
ਬੀ. ਐਸ. ਐਫ. ਅਤੇ ਫਾਜ਼ਿਲਕਾ ਪੁਲਿਸ ਵਲੋਂ 26.850 ਕਿਲੋ ਹੈਰੋਇਨ ਬਰਾਮਦ - ਡੀ.ਜੀ.ਪੀ., ਪੰਜਾਬ ਪੁਲਿਸ
. . .  about 2 hours ago
ਅਮਰੀਕੀ ਫੌਜ ਅਤੇ ਭਾਰਤੀ ਫੌਜ ਨੇ ਯੁਧ ਅਭਿਆਸ ਨੂੰ ਸਫਲਤਾਪੂਰਵਕ ਸਮਾਪਤ ਕੀਤਾ - ਭਾਰਤ ਵਿਚ ਅਮਰੀਕੀ ਦੂਤਾਵਾਸ
. . .  about 2 hours ago
ਗ੍ਰਹਿ ਰਾਜ ਮੰਤਰੀ ਭਾਰਤ ਸਰਕਾਰ ਅਟਾਰੀ ਸਰਹੱਦ ’ਤੇ ਪਹੁੰਚੇ
. . .  about 2 hours ago
ਅਟਾਰੀ,3 ਦਸੰਬਰ (ਗੁਰਦੀਪ ਸਿੰਘ ਅਟਾਰੀ) - ਕੇਂਦਰੀ ਗ੍ਰਹਿ ਰਾਜ ਮੰਤਰੀ ਭਾਰਤ ਸਰਕਾਰ ਨਿਤਿਆਨੰਦ ਰਾਏ ਕੌਮਾਂਤਰੀ ਅਟਾਰੀ ਸਰਹੱਦ ਦਾ ਦੌਰਾ ਕੀਤਾ । ਉਹ 4 ਦਸੰਬਰ ਨੂੰ ਬੀ. ਐਸ. ਐਫ. ਦੇ 58ਵੇਂ ਸਥਾਪਨਾ ਦਿਵਸ ਮੌਕੇ ਹੋ ਰਹੇ ਗੁਰੂ ਨਾਨਕ ਦੇਵ ...
ਬਹੁ ਕਰੋੜੀ ਟੈਂਡਰ ਘੁਟਾਲੇ ਵਿਚ ਆਸ਼ੂ ਦੇ ਨੇੜਲੇ ਸਾਥੀ ਠੇਕੇਦਾਰ ਤੇਲੂ ਰਾਮ ਦੀ ਜ਼ਮਾਨਤ ਅਰਜ਼ੀ ਰੱਦ
. . .  about 2 hours ago
ਲੁਧਿਆਣਾ , 3 ਦਸੰਬਰ (ਪਰਮਿੰਦਰ ਸਿੰਘ ਆਹੂਜਾ) -ਬਹੁ ਕਰੋੜੀ ਟੈਂਡਰ ਘੁਟਾਲੇ ਵਿਚ ਵਿਜੀਲੈਂਸ ਬਿਊਰੋ ਵਲੋਂ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਨੇੜਲੇ ਸਾਥੀ ਠੇਕੇਦਾਰ ਤੇਲੂ ਰਾਮ ਦੀ ਜ਼ਮਾਨਤ ...
ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ
. . .  about 2 hours ago
ਅੰਮ੍ਰਿਤਸਰ ,3 ਦਸੰਬਰ (ਜਸਵੰਤ ਸਿੰਘ ਜੱਸ) - ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅੱਜ ਸ਼ਾਮ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ ਹਨ । ਇਸ ਮੌਕੇ ਉਨ੍ਹਾਂ ਦੇ ਨਾਲ ਭਾਜਪਾ ਪੰਜਾਬ ਦੇ ਸੀਨੀਅਰ ਆਗੂ ਰਜਿੰਦਰ ...
ਗੁਜਰਾਤ: 61 ਸਿਆਸੀ ਪਾਰਟੀਆਂ ਦੇ 833 ਉਮੀਦਵਾਰ ਦੂਜੇ ਪੜਾਅ ਦੀ ਵੋਟਿੰਗ ਵਿਚ ਹਿੱਸਾ ਲੈ ਰਹੇ
. . .  about 3 hours ago
ਅਹਿਮਦਾਬਾਦ, 3 ਦਸੰਬਰ - ਗੁਜਰਾਤ ਦੇ ਮੁੱਖ ਚੋਣ ਅਧਿਕਾਰੀ ਪੀ.ਭਾਰਤੀ ਨੇ ਦੱਸਿਆ ਕਿ 61 ਸਿਆਸੀ ਪਾਰਟੀਆਂ ਦੇ 833 ਉਮੀਦਵਾਰ ਦੂਜੇ ਪੜਾਅ ਦੀ ਵੋਟਿੰਗ 'ਚ ਹਿੱਸਾ ਲੈ ਰਹੇ ਹਨ । ਕੁੱਲ ਵੋਟਰ 2,51,58,730 ...
ਅਰਵਿੰਦ ਕੇਜਰੀਵਾਲ ਨੇ ਸ਼ਰਾਬ, ਸਿੱਖਿਆ, ਡੀਟੀਸੀ ਬੱਸ ਘੁਟਾਲਿਆਂ ‘ਚ ਪੇਸ਼ ਕੀਤਾ ਭ੍ਰਿਸ਼ਟਾਚਾਰ ਦਾ ਨਵਾਂ ਮਾਡਲ - ਕੇਂਦਰੀ ਮੰਤਰੀ ਅਨੁਰਾਗ ਠਾਕੁਰ
. . .  about 4 hours ago
ਲਾਰੈਂਸ ਬਿਸ਼ਨੋਈ ਗਰੋਹ ਨੇ ਲਈ ਗੈਂਗਸਟਰ ਰਾਜੂ ਠੇਠ ਦੀ ਹੱਤਿਆ ਦੀ ਜ਼ਿੰਮੇਵਾਰੀ
. . .  about 4 hours ago
ਸੀਕਰ, 3 ਦਸੰਬਰ-ਰਾਜਸਥਾਨ ਦੇ ਸੀਕਰ ਵਿਚ ਗੈਂਗਵਾਰ ਦੌਰਾਨ ਹੋਈ ਗੋਲੀਬਾਰੀ ਵਿਚ ਦੋ ਲੋਕਾਂ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਥਿਤ ਗੋਲੀਬਾਰੀ ਦੀ ਘਟਨਾ ਵਿਚ ਮਾਰੇ ਗਏ ਲੋਕਾਂ ਵਿਚ ਗੈਂਗਸਟਰ ਰਾਜੂ ਠੇਠ ਵੀ ਸ਼ਾਮਿਲ ਹੈ ਜੋ ਕਿ ਵੀਰ ਤਾਜ ਸੈਨਾ ਗਰੋਹ ਨਾਲ...
ਸੀਕਰ ਗੋਲੀਬਾਰੀ ਦੌਰਾਨ ਜ਼ਖ਼ਮੀ ਹੋਏ ਇਕ ਹੋਰ ਵਿਅਕਤੀ ਦੀ ਮੌਤ
. . .  about 4 hours ago
ਸੀਕਰ, 3 ਦਸੰਬਰ-ਸੀਕਰ ਗੋਲੀਬਾਰੀ ਦੌਰਾਨ ਇਕ ਹੋਰ ਵਿਅਕਤੀ ਤਾਰਾਚੰਦ ਜਾਟ ਜੋ ਕਿ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ ਸੀ, ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਤਾਰਾਚੰਦ...
ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਐਨ.ਆਈ.ਏ. ਰਿਮਾਂਡ ਵਿਚ ਚਾਰ ਦਿਨ ਦਾ ਵਾਧਾ
. . .  about 4 hours ago
ਨਵੀਂ ਦਿੱਲੀ, 3 ਦਸੰਬਰ-ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ 10 ਦਿਨ ਦਾ ਰਿਮਾਂਡ ਖ਼ਤਮ ਹੋਣ 'ਤੇ ਅੱਜ ਵੀਡੀਓ ਕਾਨਫ਼ਰੰਸਿੰਗ ਰਾਹੀਂ ਦਿੱਲੀ ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਨੇ ਲਾਰੈਂਸ ਬਿਸ਼ਨੋਈ ਦੇ ਐਨ.ਆਈ.ਏ. ਰਿਮਾਂਡ ਵਿਚ ਚਾਰ ਦਿਨ...
ਦਾਮਨ ਬਾਜਵਾ ਬਣੇ ਭਾਜਪਾ ਦੇ ਸੂਬਾ ਸਕੱਤਰ
. . .  about 5 hours ago
ਲੌਂਗੋਵਾਲ/ਸੁਨਾਮ ਊਧਮ ਸਿੰਘ ਵਾਲਾ, 3 ਦਸੰਬਰ (ਵਿਨੋਦ, ਖੰਨਾ, ਭੁੱਲਰ) - ਸੁਨਾਮ ਹਲਕੇ ਤੋਂ ਸੀਨੀਅਰ ਆਗੂ ਦਾਮਨ ਥਿੰਦ ਬਾਜਵਾ ਨੂੰ ਭਾਜਪਾ ਹਾਈ ਕਮਾਨ ਨੇ ਪੰਜਾਬ ਰਾਜ ਦਾ ਸੂਬਾ ਸਕੱਤਰ ਨਿਯੁਕਤ ਕੀਤਾ ਹੈ। ਮੈਡਮ...
ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
. . .  about 6 hours ago
ਅੰਮ੍ਰਿਤਸਰ, 3 ਦਸੰਬਰ (ਜਸਵੰਤ ਸਿੰਘ ਜੱਸ)- ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜੇ...
ਇੰਜ.ਕੰਵਰਵੀਰ ਸਿੰਘ ਟੌਹੜਾ ਭਾਜਪਾ ਯੁਵਾ ਮੋਰਚਾ ਪੰਜਾਬ ਦੇ ਪ੍ਰਧਾਨ ਨਿਯੁਕਤ
. . .  about 6 hours ago
ਅਮਲੋਹ, 3 ਦਸੰਬਰ (ਕੇਵਲ ਸਿੰਘ)- ਅੱਜ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਅਹੁਦੇਦਾਰਾਂ ਦੀ ਜਾਰੀ ਕੀਤੀ ਗਈ ਸੂਚੀ ਵਿਚ ਹਲਕਾ ਅਮਲੋਹ ਤੋਂ ਸੀਨੀਅਰ ਆਗੂ ਇੰਜੀਨੀਅਰ ਕੰਵਰਵੀਰ...
ਨੌਜਵਾਨ ਨਜਾਇਜ਼ ਅਸਲੇ ਤੇ ਕਾਰਤੂਸਾਂ ਸਮੇਤ ਕਾਬੂ
. . .  about 6 hours ago
ਲਹਿਰਾਗਾਗਾ, 3 ਦਸੰਬਰ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ) – ਨੇੜਲੇ ਪਿੰਡ ਰਾਮਪੁਰਾ ਜਵਾਹਰਵਾਲਾ ਦੇ ਇਕ ਵਿਅਕਤੀ ਨੂੰ ਥਾਣਾ ਛਾਜਲੀ ਦੀ ਪੁਲਿਸ ਨੇ ਮੁਖ਼ਬਰੀ ਦੇ ਆਧਾਰ ’ਤੇ ਨਜਾਇਜ਼ ਅਸਲਾ ਅਤੇ ਕਾਰਤੂਸਾਂ ਸਮੇਤ...
ਨੌਜਵਾਨ ਨੇ ਆਪਣੇ ਘਰ ਵਿਚ ਫ਼ਾਹਾ ਲੈ ਕੇ ਕੀਤੀ ਖੁਦਕੁਸ਼ੀ
. . .  about 6 hours ago
ਲਹਿਰਾਗਾਗਾ, 3 ਦਸੰਬਰ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ) – ਨੇੜਲੇ ਪਿੰਡ ਰਾਮਪੁਰਾ ਜਵਾਹਰਵਾਲਾ ਵਿਖੇ ਇਕ ਨੌਜਵਾਨ ਵਲੋਂ ਆਪਣੇ ਘਰ ’ਚ ਫ਼ਾਹਾ ਲੈ ਕੇ ਖੁਦਕੁਸ਼ੀ ਕਰ ਲੈਣ ਦੀ ਖ਼ਬਰ ਮਿਲੀ ਹੈ। ਮ੍ਰਿਤਕ ਦੀ ਪਹਿਚਾਣ ਕਰਮਜੀਤ ਸਿੰਘ ਕਾਲੂ (20)...
ਕਿਸੇ ਵੀ ਸ਼ਹਿਰ ਨੂੰ ਭੋਪਾਲ ਨਹੀਂ ਬਣਨ ਦੇਣਾ - ਸ਼ਿਵਰਾਜ ਸਿੰਘ ਚੌਹਾਨ
. . .  about 6 hours ago
ਭੋਪਾਲ, 3 ਦਸੰਬਰ- ਭੋਪਾਲ ਗੈਸ ਤ੍ਰਾਸਦੀ ਦੀ 38ਵੀਂ ਬਰਸੀ ’ਤੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵਲੋਂ ਸਰਵਧਰਮ ਪ੍ਰਾਰਥਨਾ ਸਭਾ ’ਚ ਸ਼ਿਰਕਤ ਕੀਤੀ ਗਈ। ਇੱਥੇ ਬੋਲਦਿਆਂ ਉਨ੍ਹਾਂ ਕਿਹਾ ਕਿ ਮੈਂ ਵਿਛੜੀਆਂ ਰੂਹਾਂ ਲਈ...
ਮਨੀਸ਼ ਸਿਸੋਦੀਆ ਸ਼ਰਾਬ ਘੁਟਾਲੇ ’ਚ ਪੂਰੀ ਤਰ੍ਹਾਂ ਸ਼ਾਮਿਲ- ਸੰਬਿਤ ਪਾਤਰਾ
. . .  about 6 hours ago
ਨਵੀਂ ਦਿੱਲੀ, 3 ਦਸੰਬਰ- ਅੱਜ ਭਾਜਪਾ ਦੇ ਰਾਸ਼ਟਰੀ ਬੁਲਾਰੇ ਸੰਬਿਤ ਪਾਤਰਾ ਨੇ ਜਾਰੀ ਇਕ ਬਿਆਨ ’ਚ ਕਿਹਾ ਕਿ ਦਿੱਲੀ ਦੀ ਆਬਕਾਰੀ ਨੀਤੀ ਵਿਚ ਮਨੀਸ਼ ਸਿਸੋਦੀਆ ਦੀ ਵੱਡੀ ਭੂਮਿਕਾ ਹੈ, ਉਹ...
ਅਸ਼ਵਨੀ ਸ਼ਰਮਾ ਵਲੋਂ ਪੰਜਾਬ ਭਾਜਪਾ ਦੇ ਅਹੁਦੇਦਾਰਾਂ ਦਾ ਐਲਾਨ
. . .  about 7 hours ago
ਚੰਡੀਗੜ੍ਹ, 3 ਦਸੰਬਰ-ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਦੀ ਪ੍ਰਵਾਨਗੀ ਤੋਂ ਬਾਅਦ ਭਾਜਪਾ ਪੰਜਾਬ ਦੇ ਅਹੁਦੇਦਾਰਾਂ ਦਾ ਐਲਾਨ ਕੀਤਾ...
ਤਾਮਿਲਨਾਡੂ:ਮਦਰਾਸ ਹਾਈ ਕੋਰਟ ਨੇ ਮੰਦਰ 'ਚ ਮੋਬਾਈਲ ਫੋਨ 'ਤੇ ਲਗਾਈ ਪਾਬੰਦੀ
. . .  about 7 hours ago
ਚੇਨਈ, 3 ਦਸੰਬਰ- ਮਦਰਾਸ ਹਾਈ ਕੋਰਟ ਨੇ ਮੰਦਰ ਦੇ ਅੰਦਰ ਮੋਬਾਈਲ ਫੋਨ ਦੀ ਵਰਤੋਂ 'ਤੇ ਪਾਬੰਦੀ ਲਗਾ ਦਿੱਤੀ...
ਰਾਜਸਥਾਨ:ਗੈਂਗਸਟਰ ਰਾਜੂ ਠੇਠ ਦੀ ਗੋਲੀਆਂ ਮਾਰ ਕੇ ਹੱਤਿਆ
. . .  about 6 hours ago
ਸੀਕਰ, 3 ਦਸੰਬਰ-ਰਾਜਸਥਾਨ ਦੇ ਸੀਕਰ ਵਿਖੇ ਗੈਂਗਸਟਰ ਰਾਜੂ ਠੇਠ ਦੀ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਸੀਕਰ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਰਾਜੂ ਠੇਠ ਲੰਬੇ ਸਮੇਂ ਤੋਂ ਅਪਰਾਧ...
ਚੀਫ ਖ਼ਾਲਸਾ ਦੀਵਾਨ ਵਲੋਂ ਅੰਮ੍ਰਿਤਸਰ ਵਿਖੇ 67ਵੀਂ ਤਿੰਨ ਦਿਨਾਂ ਵਿਸ਼ਵ ਸਿੱਖ ਵਿਦਿਅਕ ਕਾਨਫ਼ਰੰਸ ਦੀ ਨਗਰ ਕੀਰਤਨ ਨਾਲ ਅਰੰਭਤਾ
. . .  about 8 hours ago
ਅੰਮ੍ਰਿਤਸਰ, 3 ਦਸੰਬਰ (ਜਸਵੰਤ ਸਿੰਘ ਜੱਸ)-ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਵਲੋਂ ਭਾਈ ਵੀਰ ਸਿੰਘ ਦੇ 150ਵੇਂ ਜਨਮ ਦਿਹਾੜੇ ਨੂੰ ਸਮਰਪਿਤ 67ਵੀਂ ਤਿੰਨ ਦਿਨਾ ਵਿਸ਼ਵ ਸਿੱਖ ਵਿਦਿਅਕ ਕਾਨਫਰੰਸ ਦੀ ਅੱਜ ਅਰੰਭਤਾ ਜੀ.ਟੀ. ਰੋਡ ਸਕੂਲ ਤੋਂ ਵਿਸ਼ਾਲ ਨਗਰ ਕੀਰਤਨ ਨਾਲ ਹੋਈ। ਇਸ...।
ਪਿਸਤੌਲ ਦੀ ਨੋਕ 'ਤੇ ਖੋਹੀ ਗੱਡੀ
. . .  about 9 hours ago
ਡੇਰਾਬੱਸੀ, 3 ਦਸੰਬਰ (ਗੁਰਮੀਤ ਸਿੰਘ)-ਬੀਤੇ ਦਿਨ ਡੇਰਾਬੱਸੀ ਵਿਖੇ ਕਿਰਾਏ 'ਤੇ ਟੈਕਸੀ ਮੰਗਵਾ 4 ਲੁਟੇਰਿਆਂ ਵਲੋਂ ਪਿਸਤੌਲ ਵਿਖਾ ਕੇ ਗੱਡੀ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ। ਗੱਡੀ ਚਾਲਕ ਦਸ਼ਰਥ ਪੁੱਤਰ ਰਾਜ ਕੁਮਾਰ ਵਾਸੀ ਪੰਚਕੂਲਾ ਦੀ ਸ਼ਿਕਾਇਤ ਤੇ ਡੇਰਾਬੱਸੀ ਪੁਲਿਸ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 6 ਅੱਸੂ ਸੰਮਤ 554
ਵਿਚਾਰ ਪ੍ਰਵਾਹ: ਰਾਜਨੀਤੀ ਚਿੰਤਨ ਦਾ ਹੀ ਨਹੀਂ, ਕਾਰਜ ਅਤੇ ਅਣਥੱਕ ਜੱਦੋ-ਜਹਿਦ ਦਾ ਵੀ ਖੇਤਰ ਹੈ। -ਚਾਣਕਿਆ

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਖਟਕੜ ਕਲਾਂ ਵਿਖੇ 28 ਨੂੰ ਰਾਜ ਪੱਧਰੀ ਸਮਗਾਮ 'ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੁੱਜਣਗੇ

ਬੰਗਾ, 21 ਸਤੰਬਰ (ਜਸਬੀਰ ਸਿੰਘ ਨੂਰਪੁਰ) - ਖਟਕੜ ਕਲਾਂ ਵਿਖੇ ਸ਼ਹੀਦ ਸ. ਭਗਤ ਸਿੰਘ ਦੇ ਜਨਮ ਦਿਨ 'ਤੇ ਪੰਜਾਬ ਸਰਕਾਰ ਵਲੋਂ 28 ਸਤੰਬਰ ਨੂੰ ਰਾਜ ਪੱਧਰੀ ਸਮਾਗਮ ਕਰਵਾਇਆ ਜਾ ਰਿਹਾ ਹੈ | ਜਿਸ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਕੈਬਨਿਟ ਮੰਤਰੀ ਪੁੱਜ ਰਹੇ ਹਨ | ...

ਪੂਰੀ ਖ਼ਬਰ »

ਕਾਂਗਰਸ ਸਰਕਾਰ 'ਚ ਬਲਾਚੌਰ ਇਲਾਕੇ ਦਾ ਵੱਡੇ ਪੱਧਰ 'ਤੇ ਵਿਕਾਸ ਹੋਇਆ- ਸੰਸਦ ਮੈਂਬਰ ਤਿਵਾੜੀ

ਬਲਾਚੌਰ, 21 ਸਤੰਬਰ (ਦੀਦਾਰ ਸਿੰਘ ਬਲਾਚੌਰੀਆ, ਸ਼ਾਮ ਸੁੰਦਰ ਮੀਲੂ)- ਸ੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਕਾਂਗਰਸ ਸਰਕਾਰ ਦੌਰਾਨ ਬਲਾਚੌਰ ਵਿਧਾਨ ਸਭਾ ਹਲਕੇ ਦਾ ਵੱਡੇ ਪੱਧਰ 'ਤੇ ਵਿਕਾਸ ਹੋਇਆ ਹੈ ...

ਪੂਰੀ ਖ਼ਬਰ »

ਹਲਕਾ ਇੰਚਾਰਜਾਂ ਨੂੰ ਵਿਧਾਨਿਕ ਤਾਕਤਾਂ ਵਰਤਣ ਤੋਂ ਰੋਕੇ ਆਪ ਸਰਕਾਰ-ਬੈਂਸ

ਜਾਡਲਾ, 21 ਸਤੰਬਰ (ਬੱਲੀ)- ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸਰਪੰਚ, ਪੰਚ ਔਰਤਾਂ ਦੀ ਥਾਂ ਉਨ੍ਹਾਂ ਦੇ ਪਤੀ, ਪੁੱਤਰ ਜਾਂ ਨਜ਼ਦੀਕੀਆਂ ਵਲੋਂ ਸਰਕਾਰੀ ਕੰਮਾਂ ਵਿਚ ਆਪ ਪੰਚ ਸਰਪੰਚ ਦੇ ਤੌਰ 'ਤੇ ਵਿਚਰਨ 'ਤੇ ਇਸ ਕਰਕੇ ਰੋਕ ਲਾਈ ਹੈ ਕਿਉਂਕਿ ਉਨ੍ਹਾਂ ਕੋਲ ਕੋਈ ਸੰਵਿਧਾਨਿਕ ...

ਪੂਰੀ ਖ਼ਬਰ »

ਸਰਕਾਰੀ ਵਿਭਾਗਾਂ ਦੇ ਮੁਲਾਜ਼ਮਾਂ ਵਲੋਂ ਗੇਟ ਰੈਲੀਆਂ

ਨਵਾਂਸ਼ਹਿਰ, 21 ਸਤੰਬਰ (ਹਰਵਿੰਦਰ ਸਿੰਘ)- ਅੱਜ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਰਕਾਰੀ ਵਿਭਾਗਾਂ ਦੇ ਮੁਲਾਜ਼ਮਾਂ ਵਲੋਂ ਆਪਣੇ-ਆਪਣੇ ਦਫ਼ਤਰਾਂ ਅੱਗੇ ਗੇਟ ਰੈਲੀਆਂ ਕੀਤੀਆਂ ਗਈਆਂ | ਇਸ ਮੌਕੇ ਚੋਣਾ ਤੋਂ ਪਹਿਲਾ ਮੁਲਾਜ਼ਮਾਂ ਨਾਲ 'ਆਪ' ਵਲੋਂ ਕੀਤੇ ਵਾਅਦੇ ...

ਪੂਰੀ ਖ਼ਬਰ »

ਖਟਕੜ ਕਲਾਂ 'ਚ ਚੇਤਨਾ ਪਰਖ ਮੁਕਾਬਲਿਆਂ ਦੇ ਜੇਤੂਆਂ ਨੂੰ ਸਨਮਾਨਿਤ ਕਰਨ ਸੰਬੰਧੀ ਮੀਟਿੰਗ

ਬੰਗਾ, 21 ਸਤੰਬਰ (ਜਸਬੀਰ ਸਿੰਘ ਨੂਰਪੁਰ) - ਤਰਕਸ਼ੀਲ ਸੁਸਾਇਟੀ ਪੰਜਾਬ ਰਜਿ: ਇਕਾਈ ਬੰਗਾ ਦੀ ਅਹਿਮ ਮੀਟਿੰਗ ਬਲਜੀਤ ਖਟਕੜ ਦੀ ਪ੍ਰਧਾਨਗੀ ਹੇਠ ਸ਼ਹੀਦ ਭਗਤ ਸਿੰਘ ਯਾਦਗਾਰ ਖਟਕੜ ਕਲਾਂ ਵਿਖੇ ਹੋਈ | ਇਸ ਮੀਟਿੰਗ ਵਿੱਚ ਤਰਕਸ਼ੀਲ ਮੈਗਜ਼ੀਨ ਸਤੰਬਰ ਅੰਕ ਦੀ ਵੰਡ ਕੀਤੀ ਗਈ | ...

ਪੂਰੀ ਖ਼ਬਰ »

4 ਕਿੱਲੋ ਡੋਡੇ ਚੂਰਾ-ਪੋਸਤ ਸਮੇਤ ਔਰਤ ਗਿ੍ਫ਼ਤਾਰ

ਨਵਾਂਸ਼ਹਿਰ, 21 ਸਤੰਬਰ (ਗੁਰਬਖਸ਼ ਸਿੰਘ ਮਹੇ)- ਜ਼ਿਲ੍ਹਾ ਪੁਲਿਸ ਮੁਖੀ ਭਾਗੀਰਥ ਸਿੰਘ ਮੀਨਾ ਵਲੋਂ ਨਸ਼ਾ ਤਸਕਰਾਂ ਖ਼ਿਲਾਫ਼ ਸ਼ੁਰੂ ਕੀਤੀ ਮੁਹਿੰਮ ਤਹਿਤ ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਿਸ ਵਲੋਂ ਇਕ ਔਰਤ ਨੂੰ 4 ਕਿੱਲੋ ਡੋਡੇ ਚੂਰਾ ਪੋਸਤ ਸਮੇਤ ਗਿ੍ਫ਼ਤਾਰ ਕਰਨ ਦੀ ...

ਪੂਰੀ ਖ਼ਬਰ »

ਭੂਤਾਂ 'ਚ ਛਿੰਝ ਮੇਲਾ 26 ਨੂੰ

ਮੱਲਪੁਰ ਅੜਕਾਂ, 21 ਸਤੰਬਰ (ਮਨਜੀਤ ਸਿੰਘ ਜੱਬੋਵਾਲ) - ਪਿੰਡ ਭੂਤਾਂ ਵਿਖੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ 26 ਸਤੰਬਰ ਨੂੰ ਛਿੰਝ ਮੇਲਾ ਕਰਵਾਇਆ ਜਾ ਰਿਹਾ ਹੈ | ਜਿਸ ਵਿਚ ਸਿਰਫ ਸੱਦੇ ਹੋਏ ਅਖਾੜਿਆਂ ਦੀਆਂ ਹੀ ਕੁਸ਼ਤੀਆਂ ਕਰਵਾਈਆਂ ਜਾਣਗੀਆਂ | ਪਟਕੇ ਦੀ ਕੁਸ਼ਤੀ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਦੇ ਮੁਕਾਬਲਿਆਂ ਦਾ ਬੱਲੂ ਪ੍ਰਧਾਨ ਵਲੋਂ ਉਦਘਾਟਨ

ਨਵਾਂਸ਼ਹਿਰ, 21 ਸਤੰਬਰ (ਸ.ਰ.)- ਜ਼ਿਲ੍ਹਾ ਸਿੱਖਿਆ ਅਫ਼ਸਰ ਜਰਨੈਲ ਸਿੰਘ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਰਾਜੇਸ਼ ਕੁਮਾਰ ਦੀ ਅਗਵਾਈ ਵਿਚ ਚੱਲ ਰਹੀਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਦੇ ਦੂਸਰੇ ਗੇੜ ਦੇ ਅੱਜ ਦੇ ਮੁਕਾਬਲਿਆਂ ਦਾ ਉਦਘਾਟਨ ਲਲਿਤ ਮੋਹਨ ਬੱਲੂ ...

ਪੂਰੀ ਖ਼ਬਰ »

ਤਿੰਨ ਦਿਨਾ ਬਲਾਕ ਪੱਧਰੀ ਖੇਡਾਂ ਸਰਕਾਰੀ ਸਕੂਲ ਮੁਕੰਦਪੁਰ ਵਿਖੇ ਸ਼ੁਰੂ

ਮੁਕੰਦਪੁਰ, 21 ਸਤੰਬਰ (ਅਮਰੀਕ ਸਿੰਘ ਢੀਂਡਸਾ) - ਬਲਾਕ ਮੁਕੰਦਪੁਰ ਅਧੀਨ ਪੈਂਦੇ ਸਕੂਲਾਂ ਦੀਆਂ ਤਿੰਨ ਦਿਨਾ ਖੇਡਾਂ ਦਾ ਉਦਘਾਟਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਕੰਦਪੁਰ ਵਿਖੇ ਬਾਲ ਕਿ੍ਸ਼ਨ ਬੀ. ਪੀ. ਈ. ਓ ਅਤੇ ਅਮਰਜੀਤ ਖਟਕੜ ਪਿ੍ੰਸੀਪਲ ਸੀਨੀਅਰ ਸੈਕੰਡਰੀ ...

ਪੂਰੀ ਖ਼ਬਰ »

ਰਾਹੋਂ ਵਿਖੇ ਰਾਮਲੀਲ੍ਹਾ 26 ਸਤੰਬਰ ਤੋਂ ਸ਼ੁਰੂ

ਰਾਹੋਂ, 21 ਸਤੰਬਰ (ਬਲਬੀਰ ਸਿੰਘ ਰੂਬੀ)- ਪੁਰਾਤਨ ਸ਼ਹਿਰ ਰਾਹੋਂ ਵਿਚ ਦੁਸਹਿਰਾ ਬੜੇ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਇਸ ਕੜੀ ਵਿਚ ਬਿ੍ੰਦਾਵਨ ਦੀ ਰਾਮ ਲੀਲ੍ਹਾ ਕਰਨ ਵਾਲੀ ਟੀਮ ਵੀ ਸ਼ਿਵ ਸਾਈਾ ਮੰਦਿਰ ਵਿਖੇ ਪਹੁੰਚ ਚੁੱਕੀ ਹੈ | ਪ੍ਰਬੰਧਕਾਂ ਦੀ ਹੋਈ ਮੀਟਿੰਗ ...

ਪੂਰੀ ਖ਼ਬਰ »

ਰਾਠਾਂ ਨੂੰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਅਬਜ਼ਰਵਰ ਲਾਏ ਜਾਣ 'ਤੇ ਵਰਕਰਾਂ 'ਚ ਖ਼ੁਸ਼ੀ ਦੀ ਲਹਿਰ

ਸਮੁੰਦੜਾ, 21 ਸਤੰਬਰ (ਤੀਰਥ ਸਿੰਘ ਰੱਕੜ)- ਸੀਨੀਅਰ ਅਕਾਲੀ ਆਗੂ ਸ.ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਬਾ) ਹੁਸ਼ਿਆਰਪੁਰ ਅਤੇ ਸਾਬਕਾ ਵਿਧਾਇਕ ਹਲਕਾ ਗੜ੍ਹਸ਼ੰਕਰ ਨੂੰ ਪਾਰਟੀ ਹਾਈ ਕਮਾਨ ਵਲੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ...

ਪੂਰੀ ਖ਼ਬਰ »

ਇੰਸਪੈਕਟਰ ਕਰਨੈਲ ਸਿੰਘ ਰੋੜੀ ਦਾ ਰਾਜਪਾਲ ਵਲੋਂ ਰਾਸ਼ਟਰੀ ਪੁਲਿਸ ਮੈਡਲ ਨਾਲ ਸਨਮਾਨ

ਪੋਜੇਵਾਲ ਸਰਾਂ, 21 ਸਤੰਬਰ (ਰਮਨ ਭਾਟੀਆ)- ਇਲਾਕੇ ਦੇ ਪਿੰਡ ਰੌੜੀ ਦੇ ਸੇਵਾਮੁਕਤ ਇੰਸਪੈਕਟਰ ਬੀ.ਐੱਸ.ਐਫ ਕਰਨੈਲ ਸਿੰਘ ਰੌੜੀ ਨੂੰ ਚੰਡੀਗੜ੍ਹ ਵਿਖੇ ਹੋਏ ਸਮਾਰੋਹ ਦੌਰਾਨ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਲੋਂ ਬੀ.ਐੱਸ.ਐਫ 'ਚ ਸ਼ਾਨਦਾਰ ਸੇਵਾਵਾਂ ਨਿਭਾਉਣ ...

ਪੂਰੀ ਖ਼ਬਰ »

ਪਹਿਲੀ ਅਕਤੂਬਰ ਤੋਂ ਝੋਨੇ ਦੀ ਖ਼ਰੀਦ ਹੋਵੇਗੀ ਆਰੰਭ-ਕਟਾਰੀਆ

ਬਲਾਚੌਰ, 21 ਸਤੰਬਰ (ਦੀਦਾਰ ਸਿੰਘ ਬਲਾਚੌਰੀਆ)- ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਹੇਠ ਝੋਨੇ ਦੀ ਖ਼ਰੀਦ ਸੰਬੰਧੀ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾ ਚੁੱਕੇ ਹਨ ਅਤੇ ਪਹਿਲੀ ਅਕਤੂਬਰ ਤੋਂ ਖ਼ਰੀਦ ਸ਼ੁਰੂ ਕੀਤੀ ਜਾਵੇਗੀ, ਇਹ ਜਾਣਕਾਰੀ ਹਲਕਾ ਵਿਧਾਇਕਾ ...

ਪੂਰੀ ਖ਼ਬਰ »

ਸੁਪਰੀਮ ਕੋਰਟ ਵਲੋਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਾਨਤਾ ਦੇਣਾ ਚੰਗਾ ਫੈਸਲਾ-ਮੰਡੇਰ

ਮਜਾਰੀ/ਸਾਹਿਬਾ, 21 ਸਤੰਬਰ (ਨਿਰਮਲਜੀਤ ਸਿੰਘ ਚਾਹਲ)- ਸਿੱਖ ਆਗੂ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਸ਼ਪਾਲ ਸਿੰਘ ਮੰਡੇਰ ਨੇ ਕਸਬਾ ਮਜਾਰੀ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਸੁਪਰੀਮ ਕੋਰਟ ਵਲੋਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਾਨਤਾ ਦੇਣਾ ਇਕ ...

ਪੂਰੀ ਖ਼ਬਰ »

ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਝਿੰਗੜਾਂ ਵਿਖੇ ਅੰਤਰਰਾਸ਼ਟਰੀ ਸ਼ਾਂਤੀ ਦਿਵਸ ਮਨਾਇਆ

ਔੜ/ਝਿੰਗੜਾਂ, 21 ਸਤੰਬਰ (ਕੁਲਦੀਪ ਸਿੰਘ ਝਿੰਗੜ)- ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਝਿੰਗੜਾਂ ਵਿਖੇ ਅੰਤਰਰਾਸ਼ਟਰੀ ਸ਼ਾਂਤੀ ਦਿਵਸ ਮਨਾਇਆ ਗਿਆ | ਇਸ ਮੌਕੇ ਪਿ੍ੰ. ਦਾਮਿਨੀ ਸ਼ਰਮਾ ਨੇ ਅੰਤਰਰਾਸ਼ਟਰੀ ਸ਼ਾਂਤੀ ਦਿਨ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ | ਇਸ ਮੌਕੇ ...

ਪੂਰੀ ਖ਼ਬਰ »

ਪਿੰਡ ਬਛੌੜੀ ਵਿਖੇ ਗਰਾਮ ਪੰਚਾਇਤ ਵਲੋਂ ਵਿਕਾਸ ਕਾਰਜ ਸ਼ੁਰੂ

ਭੱਦੀ, 21 ਸਤੰਬਰ (ਨਰੇਸ਼ ਧੌਲ)- ਪਿੰਡ ਬਛੌੜੀ ਵਿਖੇ ਸਰਪੰਚ ਮਹਿੰਦਰ ਸਿੰਘ ਦੀ ਅਗਵਾਈ ਹੇਠ ਸਮੂਹ ਗਰਾਮ ਪੰਚਾਇਤ ਅਤੇ ਪਤਵੰਤਿਆਂ ਵਲੋਂ ਵਿਕਾਸ ਕਾਰਜ ਸ਼ੁਰੂ ਕਰਵਾਏ ਗਏ | ਸਰਪੰਚ ਮਹਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਦੇ ਬਹੁ-ਗਿਣਤੀ ਵਿਕਾਸ ਕਾਰਜ ਪਹਿਲਾਂ ਹੀ ਕਰਵਾਏ ...

ਪੂਰੀ ਖ਼ਬਰ »

ਕੈਂਪ ਦੌਰਾਨ ਡਾਕਟਰਾਂ ਨੇ 250 ਮਰੀਜ਼ਾਂ ਦਾ ਕੀਤਾ ਮੁਆਇਨਾ

ਸੜੋਆ, 21 ਸਤੰਬਰ (ਨਾਨੋਵਾਲੀਆ)- ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨਛੋਹ ਗੰਗਾ ਖੁਰਾਲਗੜ੍ਹ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਆਲ ਇੰਡੀਆ ਆਦਿ ਧਰਮ ਮਿਸ਼ਨ ਰਜਿ. ਭਾਰਤ ਵਲੋਂ ਸ੍ਰੀ ਚਰਨਛੋਹ ਗੰਗਾ ਖੁਰਾਲਗੜ੍ਹ ਸਾਹਿਬ ਵਿਖੇ ਅੱਖਾਂ ਦਾ ਮੁਫ਼ਤ ...

ਪੂਰੀ ਖ਼ਬਰ »

ਪਿੰਡ ਸਜਾਵਲਪੁਰ 'ਚ ਸਾਹਿਤਕ ਸਮਾਗਮ ਭਲਕੇ

ਜਾਡਲਾ, 21 ਸਤੰਬਰ (ਬੱਲੀ)- ਨਵਜੋਤ ਸਾਹਿਤ ਸੰਸਥਾ (ਰਜਿ.) ਔੜ ਵਲੋਂ 'ਲੇਖਕ ਦੇ ਵਿਹੜੇ' ਲੜੀ ਤਹਿਤ 23 ਸਤੰਬਰ ਦਿਨ ਸ਼ੁੱਕਰਵਾਰ ਨੂੰ ਬਾਅਦ ਦੁਪਹਿਰ 2 ਵਜੋਂ ਤੋਂ 5 ਵਜੇ ਤੱਕ ਪਿੰਡ ਸਜਾਵਲਪੁਰ ਦੇ ਵਸਨੀਕ ਅਤੇ ਸੰਸਥਾ ਦੇ ਲੇਖਕ ਮੈਂਬਰ ਸੇਵਾਮੁਕਤ ਕਾਨੂੰਗੋ ਗੁਰਨੇਕ ਸ਼ੇਰ ਦੇ ...

ਪੂਰੀ ਖ਼ਬਰ »

ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੀ ਮਾਸਿਕ ਮੀਟਿੰਗ

ਬੰਗਾ, 21 ਸਤੰਬਰ (ਜਸਬੀਰ ਸਿੰਘ ਨੂਰਪੁਰ) - ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਤਹਿ ਬੰਗਾ ਦੀ ਮਾਸਿਕ ਮੀਟਿੰਗ ਰਾਮ ਮਿੱਤਰ ਕੋਹਲੀ ਦੀ ਪ੍ਰਧਾਨਗੀ ਹੇਠ ਵਿਰਾਸਤ ਘਰ, ਮਸੰਦਾਂ ਪੱਤੀ ਬੰਗਾ ਵਿਖੇ ਹੋਈ | ਜਿਸ ਵਿਚ ਸਰਬਸੰਮਤੀ ਨਾਲ ਮਤੇ ਪਾਸ ਕੀਤੇ ਗਏ | ਪੰਜਾਬ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਸਾਹਿਤਕ ਸਮਾਗਮ ਸੰਬੰਧੀ ਮੀਟਿੰਗ

ਬੰਗਾ, 21 ਸਤੰਬਰ (ਜਸਬੀਰ ਸਿੰਘ ਨੂਰਪੁਰ) - ਪੰਜਾਬੀ ਸਾਹਿਤ ਸਭਾ ਖਟਕੜ ਕਲਾਂ (ਬੰਗਾ) ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਹਮਾ ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ ਕਰਵਾਇਆ ਜਾ ਰਿਹਾ ਹੈ | ਇਹ ਸਮਾਗਮ 24 ਸਤੰਬਰ ਨੂੰ ਸਵੇਰੇ 10 ...

ਪੂਰੀ ਖ਼ਬਰ »

ਭੱਠੇ ਬੰਦ ਹੋਣ 'ਤੇ ਰੇਤ ਬਜਰੀ ਦੇ ਭਾਅ ਵਧਣ ਕਾਰਨ ਫ਼ਾਕੇ ਕੱਟਣ ਲਈ ਮਜਬੂਰ

ਬਲਾਚੌਰ, 21 ਸਤੰਬਰ (ਦੀਦਾਰ ਸਿੰਘ ਬਲਾਚੌਰੀਆ)- ਇੱਟਾਂ ਵਾਲੇ ਭੱਠੇ ਬੰਦ ਹੋਣ ਅਤੇ ਰੇਤ ਬਜਰੀ ਦੇ ਭਾਅ ਅਸਮਾਨ ਨੂੰ ਛੂਹਣ ਕਾਰਨ ਜਿੱਥੇ ਆਮ ਆਦਮੀ ਨੂੰ ਘਰ ਬਣਾਉਣ ਦਾ ਸੁਪਨਾ ਟੁੱਟਦਾ ਦਿਖਾਈ ਦੇ ਰਿਹਾ ਹੈ, ਉੱਥੇ ਨਿਰਮਾਣ ਕਾਮਿਆਂ, ਮਿਸਤਰੀ ਮਜ਼ਦੂਰਾਂ ਤੇ ਸੰਬੰਧਤ ...

ਪੂਰੀ ਖ਼ਬਰ »

ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਨੇ ਲਗਾਇਆ ਰੋਸ ਧਰਨਾ

ਨਵਾਂਸ਼ਹਿਰ, 21 ਸਤੰਬਰ (ਹਰਵਿੰਦਰ ਸਿੰਘ)- ਅੱਜ ਪੰਜਾਬ ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਪੰਜਾਬ ਦੇ ਸੱਦੇ 'ਤੇ ਦਫ਼ਤਰ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਨਵਾਂਸ਼ਹਿਰ ਵਿਖੇ ਇੰਸਪੈਕਟਰਾਂ ਵਲੋਂ ਰੋਸ ਧਰਨਾ ਲਗਾਇਆ ਗਿਆ | ਇਸ ਮੌਕੇ ਸੂਬਾ ਸੀਨੀਅਰ ਮੀਤ ਪ੍ਰਧਾਨ ...

ਪੂਰੀ ਖ਼ਬਰ »

ਬਾਬਾ ਆਸਾ ਸਿੰਘ ਨੌਰਾ ਵਾਲਿਆਂ ਨੂੰ ਦਿੱਤੀ ਨਮ ਅੱਖਾਂ ਨਾਲ ਵਿਦਾਈ

ਪੱਲੀ ਝਿੱਕੀ, 21 ਸਤੰਬਰ (ਕੁਲਦੀਪ ਸਿੰਘ ਪਾਬਲਾ) - ਸੰਤ ਬਾਬਾ ਸੇਵਾ ਸਿੰਘ ਕਾਰਸੇਵਾ ਵਾਲਿਆਂ ਦੇ ਸਪੁੱਤਰ ਗਿਆਨੀ ਆਸਾ ਸਿੰਘ ਨੌਰਾ ਵਾਲੇ ਜੋ ਸਦੀਵੀ ਵਿਛੋੜਾ ਦੇ ਗਏ ਸਨ ਉਨ੍ਹਾਂ ਦਾ ਪਿੰਡ ਨੌਰਾ ਵਿਖੇ ਸਸਕਾਰ ਕੀਤਾ ਗਿਆ | ਗਿਆਨੀ ਆਸਾ ਸਿੰਘ ਦੀ ਚਿਖਾ ਨੂੰ ਅਗਨੀ ...

ਪੂਰੀ ਖ਼ਬਰ »

ਪਿੰਡ ਪਰਾਗਪੁਰ ਵਿਖੇ 11ਵਾਂ ਛਿੰਝ ਮੇਲਾ 25 ਨੂੰ

ਔੜ/ਝਿੰਗੜਾਂ, 21 ਸਤੰਬਰ (ਕੁਲਦੀਪ ਸਿੰਘ ਝਿੰਗੜ)- ਪਿੰਡ ਪਰਾਗਪੁਰ ਵਿਖੇ ਦਰਬਾਰ ਪੰਜ ਪੀਰ ਛਿੰਝ ਕਮੇਟੀ ਵਲੋਂ ਦਰਬਾਰ ਪੰਜ ਪੀਰ ਮੇਲਾ ਕਮੇਟੀ, ਗਰਾਮ ਪੰਚਾਇਤ, ਸਮੂਹ ਨਗਰ ਨਿਵਾਸੀਆਂ ਅਤੇ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਮਾਲ ਜੀਆ ਜੰਤ ਦੀ ਸੁੱਖ ਸ਼ਾਂਤੀ ਲਈ ਦੋ ...

ਪੂਰੀ ਖ਼ਬਰ »

ਪਿੰਡ ਧਕਤਾਣਾ ਵਿਖੇ ਐਮ.ਪੀ. ਮਨੀਸ਼ ਤਿਵਾੜੀ ਵਲੋਂ ਬੱਸ ਅੱਡੇ ਲਈ 2 ਲੱਖ ਰੁਪਏ ਦਾ ਚੈੱਕ ਭੇਟ

ਭੱਦੀ, 21 ਸਤੰਬਰ (ਨਰੇਸ਼ ਧੌਲ)- ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਵਲੋਂ ਸਾਬਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਅਤੇ ਹੋਰ ਪਤਵੰਤਿਆਂ ਦੀ ਹਾਜ਼ਰੀ ਦੌਰਾਨ ਪਿੰਡ ਧਕਤਾਣਾ ਦੇ ਸਰਪੰਚ ਚੌਧਰੀ ਨੰਦ ਲਾਲ, ਸਮੂਹ ...

ਪੂਰੀ ਖ਼ਬਰ »

ਭਰੋਲੀ 'ਚ ਕੀਰਤਨ ਦਰਬਾਰ 15 ਨੂੰ

ਘੁੰਮਣਾਂ, 21 ਸਤੰਬਰ (ਮਹਿੰਦਰਪਾਲ ਸਿੰਘ) - ਪਿੰਡ ਭਰੋਲੀ 'ਚ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕੀਰਤਨ ਦਰਬਾਰ 15 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ | ਸ੍ਰੀ ਸਹਿਜ ...

ਪੂਰੀ ਖ਼ਬਰ »

ਬੇਸਹਾਰਾ ਪਸ਼ੂਆਂ ਅਤੇ ਆਵਾਰਾ ਕੁੱਤਿਆਂ ਤੋਂ ਪ੍ਰੇਸ਼ਾਨ ਹਨ ਇਲਾਕੇ ਦੇ ਕਈ ਪਿੰਡਾਂ ਦੇ ਲੋਕ

• ਸੰਦੀਪ ਮਝੂਰ
ਉਸਮਾਨਪੁਰ, 21 ਸਤੰਬਰ - ਇਲਾਕੇ ਅਤੇ ਆਸ-ਪਾਸ ਦੇ ਕਈ ਪਿੰਡਾਂ ਦੇ ਲੋਕ ਬੇਸਹਾਰਾ ਪਸ਼ੂਆਂ ਅਤੇ ਆਵਾਰਾ ਕੁੱਤਿਆਂ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ | ਬੇਸਹਾਰਾ ਪਸ਼ੂਆਂ ਦੇ ਝੁੰਡ ਅਕਸਰ ਪਿੰਡਾਂ ਵਿਚ ਆਮ ਵੇਖਣ ਨੂੰ ਮਿਲਦੇ ਹਨ | ਸੜਕਾਂ ਤੇ ਬੇਲਗਾਮ ਘੁੰਮ ਰਹੇ ਇਹ ਬੇਸਹਾਰਾ ਪਸ਼ੂਆਂ ਦੀ ਲਪੇਟ ਵਿਚ ਆ ਕੇ ਇਲਾਕੇ ਅਤੇ ਆਸ-ਪਾਸ ਦੇ ਪਿੰਡਾਂ ਦੇ ਕੁਝ ਲੋਕ ਮੌਤ ਦੇ ਮੂੰਹ ਵਿਚ ਚਲੇ ਗਏ ਹਨ | ਪਿੰਡ ਦੁਪਾਲਪੁਰ ਦੇ ਵਸਨੀਕ ਸਤਨਾਮ ਸਿੰਘ ਦੁਪਾਲਪੁਰ ਨੇ ਭਰੇ ਮਨ ਨਾਲ ਦੱਸਿਆ ਕਿ ਬੀਤੇ ਸਾਲ ਉਸ ਦੇ ਵੱਡੇ ਭਰਾ ਕਰਨੈਲ ਸਿੰਘ ਨੂੰ ਇਕ ਭੂਤਰੇ ਸਾਨ੍ਹ ਨੇ ਖੇਤਾਂ ਵਿਚੋਂ ਵਾਪਸ ਆਉਂਦੇ ਸਮੇਂ ਬੁਰੀ ਤਰ੍ਹਾਂ ਨਾਲ ਫੱਟੜ ਕਰ ਦਿੱਤਾ | ਪੀ.ਜੀ.ਆਈ. ਚੰਡੀਗੜ੍ਹ ਵਿਖੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ | ਸਰਕਾਰ ਵਲੋਂ ਪੀੜਤ ਪਰਿਵਾਰ ਨੂੰ ਕਿਸੇ ਵੀ ਤਰ੍ਹਾਂ ਦਾ ਮੁਆਵਜ਼ਾ ਨਹੀਂ ਦਿੱਤਾ ਗਿਆ | ਜਦਕਿ ਸਰਕਾਰ ਖ਼ੁਦ ਬਿਜਲੀ ਬਿੱਲਾਂ ਵਿਚ ਗਊ ਸੈਸ ਵਸੂਲ ਰਹੀ ਹੈ | ਇਸੇ ਤਰ੍ਹਾਂ ਪਿੰਡ ਸਵਾਜਪੁਰ ਦੇ ਇਕ ਮੋਟਰਸਾਈਕਲ ਸਵਾਰ ਨੌਜਵਾਨ ਦੀ ਗਾਂ ਨਾਲ ਟਕਰਾਉਣ ਕਰਕੇ ਮੌਕੇ 'ਤੇ ਹੀ ਮੌਤ ਹੋ ਗਈ ਸੀ | ਇਸ ਤੋਂ ਇਲਾਵਾ ਬਹੁਤ ਸਾਰੇ ਵਾਹਨ ਚਾਲਕ ਰਾਹ ਵਿਚ ਬੇਸਹਾਰਾ ਪਸ਼ੂ ਆਉਣ ਕਾਰਨ ਗੰਭੀਰ ਫੱਟੜ ਹੋ ਚੁੱਕੇ ਹਨ | ਇਲਾਕੇ ਭਰ ਦੇ ਲੋਕਾਂ ਨੇ ਦੱਸਿਆ ਕਿ ਬੇਸਹਾਰਾ ਪਸ਼ੂ ਉਨ੍ਹਾਂ ਦੀ ਫ਼ਸਲ ਦਾ ਵੀ ਨੁਕਸਾਨ ਕਰ ਰਹੇ ਹਨ ਅਤੇ ਨਾਲ ਹੀ ਇਨ੍ਹਾਂ ਵਲੋਂ ਪਿੰਡਾਂ ਵਿਚ ਵੜਨ ਕਾਰਨ ਖ਼ਾਸਕਰ ਛੋਟੇ ਬੱਚਿਆਂ ਨੂੰ ਕਾਫ਼ੀ ਖ਼ਤਰਾ ਹੈ | ਮਨਰੇਗਾ ਅਧੀਨ ਪਿੰਡਾਂ ਵਿਚ ਲਗਾਏ ਗਏ ਬੂਟਿਆਂ ਨੂੰ ਵੀ ਇਹ ਬੇਸਹਾਰਾ ਪਸ਼ੂ ਨੁਕਸਾਨ ਪਹੁੰਚਾ ਰਹੇ ਹਨ | ਇੱਥੇ ਹੀ ਬੱਸ ਨਹੀਂ, ਆਵਾਰਾ ਪਸ਼ੂਆਂ ਦੇ ਨਾਲ-ਨਾਲ ਪਿੰਡਾਂ ਵਿਚ ਆਵਾਰਾ ਕੁੱਤਿਆਂ ਨੇ ਵੀ ਆਪਣਾ ਕਹਿਰ ਮਚਾਇਆ ਹੋਇਆ ਹੈ | ਅੰਦਾਜ਼ੇ ਅਨੁਸਾਰ ਹਰ ਇਕ ਪਿੰਡ ਵਿਚ 20 ਤੋਂ 50 ਦੇ ਵਿਚਾਲੇ ਆਵਾਰਾ ਕੁੱਤੇ ਘੁੰਮ ਰਹੇ ਹਨ | ਜੋ ਲੋਕਾਂ ਲਈ ਜਾਨ ਦਾ ਖੌਅ ਬਣੇ ਹਨ | ਇਸ ਸਬੰਧੀ ਵੱਖ-ਵੱਖ ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਹਰ ਸਮੇਂ ਆਵਾਰਾ ਕੁੱਤਿਆਂ ਕਰਕੇ ਆਪਣੇ ਬੱਚਿਆਂ ਦੀ ਸੁਰੱਖਿਆ ਦੀ ਚਿੰਤਾ ਰਹਿੰਦੀ ਹੈ | ਕਿਉਂਕਿ ਬੱਚੇ ਜਦੋਂ ਬਾਹਰ ਗਲੀਆਂ ਵਿਚ ਖੇਡਦੇ ਹਨ ਜਾਂ ਸਕੂਲ ਤੋਂ ਘਰ ਨੂੰ ਵਾਪਸ ਆਉਂਦੇ ਹਨ | ਹਰ ਸਮੇਂ ਗਲੀਆਂ ਵਿਚ ਆਵਾਰਾ ਕੁੱਤੇ ਬੈਠੇ ਰਹਿੰਦੇ ਹਨ ਅਤੇ ਬੱਚਿਆਂ ਅਤੇ ਵੱਡਿਆਂ ਨੂੰ ਭੌਂਕਦੇ ਹਨ | ਉਨ੍ਹਾਂ ਨੂੰ ਵੱਢਣ ਲਈ ਉਨ੍ਹਾਂ ਦੇ ਪਿੱਛੇ ਭੱਜਦੇ ਹਨ, ਜਿਸ ਕਾਰਨ ਲੋਕ ਕਾਫ਼ੀ ਪ੍ਰੇਸ਼ਾਨ ਹਨ | ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਬੇਸਹਾਰਾ ਪਸ਼ੂਆਂ ਅਤੇ ਆਵਾਰਾ ਕੁੱਤਿਆਂ ਦੀ ਸਮੱਸਿਆ ਦੇ ਹੱਲ ਲਈ ਠੋਸ ਕਦਮ ਚੁੱਕਣ ਦੀ ਲੋੜ ਹੈ |
ਕੀ ਕਹਿਣਾ ਹੈ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ ਦਾ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਇਲਾਕੇ ਭਰ ਦੇ ਪਿੰਡਾਂ ਦੇ ਲੋਕਾਂ ਨੂੰ ਲਾਮਬੰਦ ਕਰਕੇ ਬੇਸਹਾਰਾ ਪਸ਼ੂਆਂ ਨੂੰ ਟਰੈਕਟਰ-ਟਰਾਲੀਆਂ ਵਿਚ ਲੱਦ ਕੇ ਪਿੰਡ ਦਿਲਾਵਰਪੁਰ ਸਥਿਤ ਗਊਸ਼ਾਲਾ ਵਿਖੇ ਛੱਡਿਆ ਗਿਆ ਸੀ ਪਰ ਉਕਤ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ | ਉਨ੍ਹਾਂ ਕਿਹਾ ਕਿ ਸਰਕਾਰ ਇਕ ਪਾਸੇ ਬਿਜਲੀ ਬਿੱਲਾਂ ਵਿਚ ਗਊ ਸੈਸ ਲੈ ਰਹੀ ਹੈ | ਦੂਸਰੇ ਪਾਸੇ ਬੇਸਹਾਰਾ ਪਸ਼ੂਆਂ ਦੇ ਮਾਮਲੇ ਵਿਚ ਕੋਈ ਠੋਸ ਕਦਮ ਨਹੀਂ ਚੁੱਕ ਰਹੀ | ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਆਵਾਰਾ ਕੁੱਤਿਆਂ ਦੀ ਗਿਣਤੀ ਵਿਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਆਪਣੇ ਪਿੰਡ ਮਜਾਰਾ ਕਲਾਂ ਵਿਖੇ 100 ਦੇ ਕਰੀਬ ਆਵਾਰਾ ਕੁੱਤੇ ਹਨ | ਹਰ ਇਕ ਪਿੰਡ ਵਿਚ ਆਵਾਰਾ ਕੁੱਤਿਆਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਕਿਰਤੀ ਕਿਸਾਨ ਯੂਨੀਅਨ ਇਸ ਮੁੱਦੇ 'ਤੇ ਦੁਬਾਰਾ ਤੋਂ ਨਵੀਂ ਰਣਨੀਤੀ ਬਣਾ ਕੇ ਸੰਘਰਸ਼ ਸ਼ੁਰੂ ਕਰੇਗੀ |
ਕੀ ਕਹਿਣਾ ਹੈ ਹਲਕਾ ਵਿਦਾਇਕ ਡਾ. ਨਛੱਤਰਪਾਲ ਦਾ...
ਇਸ ਸਬੰਧੀ ਹਲਕਾ ਵਿਧਾਇਕ ਡਾ. ਨਛੱਤਰ ਪਾਲ ਦਾ ਕਹਿਣਾ ਹੈ ਕਿ ਸਰਕਾਰ ਨੂੰ ਉਕਤ ਸਮੱਸਿਆ ਦੇ ਹੱਲ ਲਈ ਠੋਸ ਕਦਮ ਚੁੱਕਣ ਦੀ ਲੋੜ ਹੈ | ਕਿਉਂਕਿ ਮਨੁੱਖੀ ਜ਼ਿੰਦਗੀ ਬਹੁਤ ਕੀਮਤੀ ਹੈ | ਉਨ੍ਹਾਂ ਕਿਹਾ ਕਿ ਜਦੋਂ ਸਰਕਾਰ ਬਿਜਲੀ ਬਿੱਲਾਂ ਵਿਚ ਗਊ ਸੈਸ ਲਗਾ ਰਹੀ ਹੈ ਤਾਂ ਇਨ੍ਹਾਂ ਦੀ ਦੇਖ-ਭਾਲ ਦੀ ਜ਼ਿੰਮੇਵਾਰੀ ਵੀ ਸਰਕਾਰ ਦੀ ਹੀ ਬਣਦੀ ਹੈ | ਇਸ ਮਸਲੇ ਵੱਲ ਸਰਕਾਰ ਨੂੰ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ |

ਖ਼ਬਰ ਸ਼ੇਅਰ ਕਰੋ

 

ਨਸ਼ੇ ਦੇ ਸੌਦਾਗਰਾਂ ਨਾਲ ਐਸੋਸੀਏਸ਼ਨ ਦਾ ਨਹੀਂ ਹੈ ਕੋਈ ਵਾਹ ਵਾਸਤਾ-ਸਰਬਜੀਤ ਸਿੰਘ

ਬਲਾਚੌਰ, 21 ਸਤੰਬਰ (ਦੀਦਾਰ ਸਿੰਘ ਬਲਾਚੌਰੀਆ)- ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਬਲਾਚੌਰ ਦੀ ਇਕੱਤਰਤਾ ਸਰਬਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਬਲਾਕ ਪ੍ਰਧਾਨ ਤਜਿੰਦਰ ਸਿੰਘ ਜੋਤ ਨੇ ਦੱਸਿਆ ਕਿ ਐਸੋਸੀਏਸ਼ਨ ਵਲੋਂ ਸ਼ਹੀਦ-ਏ-ਆਜ਼ਮ ਸ. ਭਗਤ ...

ਪੂਰੀ ਖ਼ਬਰ »

ਖ਼ਾਲੀ ਛੱਪੜ ਦਾ ਸੁੰਦਰੀਕਰਨ ਲਈ ਤਜਰਬੇਕਾਰ ਸੰਸਥਾ ਤੋਂ ਸਹਿਯੋਗ ਦੀ ਮੰਗ

ਸਾਹਲੋਂ, 21 ਸਤੰਬਰ (ਜਰਨੈਲ ਸਿੰਘ ਨਿੱਘ੍ਹਾ)- ਪਿੰਡ ਸਕੋਹਪੁਰ ਦੀ ਗਰਾਮ ਪੰਚਾਇਤ ਵਲੋਂ ਛੱਪੜ ਦੀ ਖ਼ਾਲੀ ਜ਼ਮੀਨ ਨੂੰ ਇਕ ਸੁੰਦਰ ਪਾਰਕ ਨੁਮਾ ਬਣਾਉਣ ਲਈ ਤਜਰਬੇਕਾਰ ਸੰਸਥਾਵਾਂ ਤੋਂ ਸਹਿਯੋਗ ਮੰਗਿਆ ਹੈ | ਇਸ ਮੌਕੇ ਸਰਪੰਚ ਰਣਜੀਤ ਕੌਰ ਨੇ ਆਪਣੇ ਪੰਚਾਇਤ ਮੈਂਬਰਾਂ ...

ਪੂਰੀ ਖ਼ਬਰ »

ਪਿੰਡ ਸੋਇਤਾ ਵਿਖੇ ਗੁਰਮਤਿ ਸਮਾਗਮ ਅੱਜ

ਉਸਮਾਨਪੁਰ, 21 ਸਤੰਬਰ (ਮਝੂਰ)- ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਅਤੇ ਗੁਰੂ ਕੀ ਰਸੋਈ ਨਵਾਂਸ਼ਹਿਰ ਵਲੋਂ ਮਹਾਨ ਕੀਰਤਨ ਕੀਰਤਨ ਦਰਬਾਰ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ 22 ਸਤੰਬਰ ਦਿਨ ਵੀਰਵਾਰ ਨੂੰ ਗੁਰਦੁਆਰਾ ਸਿੰਘ ਸਭਾ ਸੋਇਤਾ ਵਿਖੇ ਸ਼ਾਮ 6:30 ਤੋਂ 8:30 ...

ਪੂਰੀ ਖ਼ਬਰ »

ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵਲੋਂ ਮੀਟਿੰਗ

ਬਲਾਚੌਰ, 21 ਸਤੰਬਰ (ਸ਼ਾਮ ਸੁੰਦਰ ਮੀਲੂ)-ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਸ਼. ਭ. ਸ. ਨਗਰ ਦੀ ਮੀਟਿੰਗ ਚਰਨਜੀਤ ਕੌਰ ਨਵਾਂਸ਼ਹਿਰ ਜਨਰਲ ਸਕੱਤਰ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਮਹਿੰਦੀਪੁਰ ਵਿਖੇ ਹੋਈ | ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸਾਥੀ ਕਰਨ ਸਿੰਘ ਰਾਣਾ ...

ਪੂਰੀ ਖ਼ਬਰ »

ਸੋਨ ਤਗਮਾ ਜਿੱਤਣ ਲਈ ਵਿਦਿਆਰਥਣ ਦਾ ਸਨਮਾਨ

ਸੰਧਵਾਂ, 21 ਸਤੰਬਰ (ਪ੍ਰੇਮੀ ਸੰਧਵਾਂ)-ਸ੍ਰੀ ਗੁਰੂ ਹਰਿ ਰਾਇ ਸਾਹਿਬ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧਵਾਂ ਵਿਖੇ ਪਿ੍ੰ. ਤਜਿੰਦਰ ਸ਼ਰਮਾ ਦੀ ਅਗਵਾਈ 'ਚ ਸਨਮਾਨ ਸਮਾਗਮ ਕਰਵਾਇਆ ਗਿਆ, ਜਿਸ 'ਚ ਚੈਂਪ ਤਾਈਕਵਾਂਡੋ ਖੇਡ ਮੁਕਾਬਲੇ ਵਿਚੋਂ ਪਹਿਲਾ ਸਥਾਨ ਪ੍ਰਾਪਤ ...

ਪੂਰੀ ਖ਼ਬਰ »

ਅਮਰਦੀਪ ਸਕੂਲ ਵਿਖੇ ਸਵੱਛਤਾ ਪੰਦ੍ਹਰਵਾੜਾ ਮਨਾਇਆ

ਮੁਕੰਦਪੁਰ, 21 ਸਤੰਬਰ (ਅਮਰੀਕ ਸਿੰਘ ਢੀਂਡਸਾ) - ਭਾਰਤ ਸਰਕਾਰ ਵੱਲੋਂ ਸਵੱਛਤਾ ਪਖਵਾੜਾ 2022 ਸਬੰਧੀ ਉਲੀਕੇ ਪ੍ਰੋਗਰਾਮ ਅਨੁਸਾਰ ਅਮਰਦੀਪ ਸੈਕੰਡਰੀ ਸਕੂਲ ਮੁਕੰਦਪੁਰ ਵਿੱਚ ਪਿ੍ੰਸੀਪਲ ਪਰਮਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਵੱਛਤਾ ਪੰਦ੍ਹਰਵਾੜਾ ਮਨਾਇਆ ਗਿਆ | ...

ਪੂਰੀ ਖ਼ਬਰ »

ਕਾਹਮਾ ਸਕੂਲ 'ਚ ਫੁੱਟਬਾਲ ਕੋਚ ਗੁਰਨਾਮ ਗਾਮਾ ਦਾ ਸਨਮਾਨ

ਮੱਲਪੁਰ ਅੜਕਾਂ, 21 ਸਤੰਬਰ (ਮਨਜੀਤ ਸਿੰਘ ਜੱਬੋਵਾਲ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਹਮਾ ਵਲੋਂ ਸਕੂਲ ਦੀ ਫੁੱਟਬਾਲ ਟੀਮ ਲਈ ਵੱਡਮੁੱਲਾ ਯੋਗਦਾਨ ਪਾਉਣ ਲਈ ਕੋਚ ਗੁਰਨਾਮ ਸਿੰਘ ਸਿੰਘ ਗਾਮਾ ਨੂੰ ਸਨਮਾਨਿਤ ਕੀਤਾ ਗਿਆ | ਸਕੂਲ ਪਿ੍ੰਸੀਪਲ ਹਿਤੇਸ਼ ਸਹਿਗਲ ਵਲੋਂ ...

ਪੂਰੀ ਖ਼ਬਰ »

ਸੀਟੂ ਵਲੋਂ 25 ਪਿੰਡਾਂ ਦੇ ਸੰਘਰਸ਼ ਦੀ ਹਮਾਇਤ ਦਾ ਐਲਾਨ

ਨਵਾਂਸ਼ਹਿਰ, 21 ਸਤੰਬਰ (ਹਰਵਿੰਦਰ ਸਿੰਘ)-'ਪਿੰਡ ਬਚਾਓ ਲੋਕ ਬਚਾਓ' ਸੰਘਰਸ਼ ਕਮੇਟੀ ਇਲਾਕਾ ਬੀਤ ਦੇ 25 ਪਿੰਡਾਂ ਵਲੋਂ ਇਕ ਸਾਬਣ ਫ਼ੈਕਟਰੀ ਮਾਲਕ ਵਲੋਂ ਫ਼ੈਕਟਰੀ ਐਕਟ ਖ਼ਿਲਾਫ਼ ਪ੍ਰਦੂਸ਼ਣ ਫੈਲਾਇਆ ਜਾ ਰਿਹਾ ਹੈ, ਜਿਸ ਖ਼ਿਲਾਫ਼ ਕੀਤੇ 45 ਦਿਨਾਂ ਸੰਘਰਸ਼ ਦੀ ਹਮਾਇਤ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਦੇ ਘਰ ਦੀ ਮਿੱਟੀ ਲੈ ਕੇ ਆਪ ਟੀਮ ਉੱਤਰ ਪ੍ਰਦੇਸ਼ ਰਵਾਨਾ

ਬੰਗਾ, 21 ਸਤੰਬਰ (ਜਸਬੀਰ ਸਿੰਘ ਨੂਰਪੁਰ) - ਖਟਕੜ ਕਲਾਂ ਵਿਖੇ ਆਮ ਆਦਮੀ ਪਾਰਟੀ ਦੇ ਉੱਤਰ ਪ੍ਰਦੇਸ਼ ਦੇ ਸਟੇਟ ਪ੍ਰਧਾਨ ਸੋਮਇੰਦਰ ਢਾਕਾ ਵਲੋਂ ਆਪਣੇ ਸਾਥੀਆਂ ਸਮੇਤ ਸ਼ਹੀਦ-ਏ- ਆਜ਼ਮ ਸ: ਭਗਤ ਸਿੰਘ ਦੇ ਆਦਮ ਕੱਦ ਬੁੱਤ ਅਤੇ ਸ: ਕਿਸ਼ਨ ਸਿੰਘ ਦੀ ਸਮਾਧ 'ਤੇ ਸਿਜਦਾ ਕੀਤਾ | ਉਸ ...

ਪੂਰੀ ਖ਼ਬਰ »

ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਪਿੰਡ ਘੱਕੇਵਾਲ ਵਿਖੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸੰਬੰਧੀ ਕੈਂਪ

ਨਵਾਂਸ਼ਹਿਰ, 21 ਸਤੰਬਰ (ਗੁਰਬਖਸ਼ ਸਿੰਘ ਮਹੇ)- ਜ਼ਿਲ੍ਹੇ ਦੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਅਤੇ ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਨਾ ਲਾਉਣ ਪ੍ਰਤੀ ਜਾਗਰੂਕ ਕਰਨ ਲਈ ਬਲਾਕ ਨਵਾਂਸ਼ਹਿਰ ਦੇ ਪਿੰਡ ਘੱਕੇਵਾਲ ਵਿਖੇ ਇਨ-ਸਿਟੂ ਸਕੀਮ ਅਧੀਨ ਖੇਤੀਬਾੜੀ ਤੇ ਕਿਸਾਨ ਭਲਾਈ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX