ਮਾਨਸਾ, 24 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲੇ੍ਹ 'ਚ ਬੇਮੌਸਮੀ ਬਾਰਿਸ਼ ਨੇ ਹੜ੍ਹਾਂ ਵਰਗੀ ਸਥਿਤੀ ਪੈਦਾ ਕਰ ਦਿੱਤੀ ਹੈ | ਤੜਕੇ ਤੋਂ ਦੇਰ ਸ਼ਾਮ ਖ਼ਬਰ ਲਿਖਣ ਤੱਕ ਮੀਂਹ ਪੈਣਾ ਜਾਰੀ ਸੀ | ਮੀਂਹ ਨੇ ਜਿੱਥੇ ਕਿਸਾਨਾਂ ਦੇ ਸਾਹ ਸੂਤ ਰੱਖੇ ਹਨ ਉੱਥੇ ਸ਼ਹਿਰਾਂ ਤੇ ...
ਪਾਲ ਸਿੰਘ ਮੰਡੇਰ
ਬਰੇਟਾ, 24 ਸਤੰਬਰ- ਪਸ਼ੂ ਪਾਲਣ ਦਾ ਕਿੱਤਾ ਪਿੰਡਾਂ ਦੇ ਲੋਕਾਂ ਲਈ ਰੋਜ਼ਗਾਰ ਦਾ ਚੰਗਾ ਸਾਧਨ ਮੰਨਿਆਂ ਜਾਂਦਾ ਹੈ | ਕਿਸਾਨਾਂ, ਮਜ਼ਦੂਰਾਂ ਸਮੇਤ ਇਸ ਕਿੱਤੇ ਨਾਲ ਬਹੁਤ ਵਰਗ ਜੁੜੇ ਹੋਏ ਹਨ, ਜਿਸ ਨਾਲ ਮਿਹਨਤ ਕਰ ਕੇ ਲੱਖਾਂ ਪਰਿਵਾਰ ਆਪਣਾ ਗੁਜ਼ਾਰਾ ਚਲਾ ਰਹੇ ਹਨ | ਪੰਜਾਬ ਦੇ ਲੋਕਾਂ ਨੇ ਪਸ਼ੂ ਪਾਲਣ ਦੇ ਕਿੱਤੇ ਨਾਲ ਜੁੜ ਕੇ ਚਿੱਟਾ ਇਨਕਲਾਬ ਪੈਦਾ ਕੀਤਾ ਤੇ ਗਾਵਾਂ ਦੀਆਂ ਚੰਗੀਆਂ ਨਸਲਾਂ ਪਾਲ ਕੇ ਆਪਣੀ ਆਮਦਨ ਵਿਚ ਵੱਡਾ ਵਾਧਾ ਕੀਤਾ ਪਰ ਸਰਕਾਰਾਂ ਵਲੋਂ ਪਸ਼ੂ ਪਾਲਣ ਵਿਭਾਗ ਦੀ ਅਣਦੇਖੀ ਕਰ ਕੇ ਇਸ ਨੰੂ ਹਾਸ਼ੀਏ 'ਤੇ ਧੱਕ ਦਿੱਤਾ | ਪਿੰਡਾਂ ਵਿਚ ਪਸ਼ੂ ਪਾਲਕਾਂ ਲਈ ਪਸ਼ੂਆਂ ਦੀਆਂ ਸਰਕਾਰੀ ਸਿਹਤ ਸਹੂਲਤਾਂ ਦੀ ਕਮੀ ਕਾਰਨ ਹੌਲੀ ਹੌਲੀ ਇਸ ਕਿੱਤੇ ਨਾਲੋਂ ਦੂਰ ਹੋਣ ਲੱਗ ਪਏ |
ਹਸਪਤਾਲਾਂ ਵਿਚ ਸਟਾਫ਼ ਦੀ ਘਾਟ
ਬਲਾਕ ਬੁਢਲਾਡਾ ਵਿਚ ਇਸ ਸਮੇਂ 19 ਪਸ਼ੂ ਹਸਪਤਾਲ ਤੇ ਇੰਨੀਆਂ ਹੀ ਡਿਸਪੈਂਸਰੀਆਂ ਚੱਲ ਰਹੀਆਂ ਹਨ ਪਰ 19 ਹਸਪਤਾਲਾਂ ਵਿਚ 6 ਵੈਟਰਨਰੀ ਡਾਕਟਰ ਨਿਯੁਕਤ ਹਨ ਤੇ ਬਾਕੀ ਹਸਪਤਾਲਾਂ ਦਾ ਚਾਰਜ ਵੀ ਇਨ੍ਹਾਂ ਹੀ ਡਾਕਟਰਾਂ ਕੋਲ ਹੈ ਤੇ ਮਸਾਂ ਇਕ ਹਸਪਤਾਲ ਵਿਚ ਹਫ਼ਤੇ ਵਿਚ 1 ਦਿਨ ਵਾਰੀ ਆਉਂਦੀ ਹੈ | ਰੈਗੂਲਰ 14 ਵੈਟਰਨਰੀ ਇੰਸਪੈਕਟਰ ਆਪਣੀਆਂ ਸੇਵਾਵਾਂ ਦੇ ਰਹੇ ਹਨ, ਜਿਸ ਕਾਰਨ ਵੈਕਸੀਨੇਸ਼ਨ ਵੇਲੇ ਸਟਾਫ਼ ਦੀ ਘਾਟ ਰੜਕਦੀ ਹੈ | 14 ਵੈਟਰਨਰੀ ਅਫ਼ਸਰ ਪਿਛਲੇ ਲੰਮੇ ਸਮੇਂ ਤੋਂ ਨਿਗੂਣੀਆਂ ਤਨਖ਼ਾਹਾਂ 'ਤੇ ਕੰਮ ਕਰ ਰਹੇ ਹਨ ਤੇ ਸਰਕਾਰ ਖ਼ਿਲਾਫ਼ ਅਨੇਕਾਂ ਵਾਰ ਰੋਸ ਪ੍ਰਗਟਾ ਚੁੱਕੇ ਹਨ ਹਨ | ਭਾਵੇਂ ਉਨ੍ਹਾਂ ਨੂੰ ਜ਼ਿਲ੍ਹਾ ਪ੍ਰੀਸ਼ਦ 'ਚੋਂ ਬਦਲ ਕੇ ਵਿਭਾਗ ਅਧੀਨ ਲਿਆਂਦਾ ਗਿਆ ਹੈ ਪਰ ਉਨ੍ਹਾਂ ਵਲੋਂ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕਰਦੇ ਹੋਏ ਵੈਕਸੀਨ ਤੇ ਹੋਰ ਪ੍ਰੋਗਰਾਮਾਂ ਦਾ ਬਾਈਕਾਟ ਕੀਤਾ ਹੋਇਆ ਹੈ, ਜਿਸ ਕਾਰਨ ਪਸ਼ੂ ਸੇਵਾਵਾਂ ਪ੍ਰਭਾਵਿਤ ਹੋ ਰਹੀਆਂ ਹਨ | ਹਸਪਤਾਲਾਂ ਤੇ ਡਿਸਪੈਂਸਰੀਆਂ ਵਿਚ ਕਲਾਸ ਫੋਰ ਮੁਲਾਜ਼ਮਾਂ ਦੀ ਵੱਡੀ ਘਾਟ ਹੈ, ਜਿਸ ਕਾਰਨ ਸਫ਼ਾਈ ਦਾ ਕੰਮ ਪ੍ਰਭਾਵਿਤ ਹੁੰਦਾ ਹੈ |
ਇਮਾਰਤਾਂ ਤੇ ਦਵਾਈਆਂ ਦੀ ਘਾਟ
ਪਿੰਡਾਂ ਵਿਚ ਭਾਵੇਂ ਕੁਝ ਇਮਾਰਤਾਂ ਪੰਚਾਇਤਾਂ ਵਲੋਂ ਬਣਾ ਕੇ ਦਿੱਤੀਆਂ ਗਈਆਂ ਹਨ ਪਰ ਕਈ ਥਾਵਾਂ 'ਤੇ ਇਮਾਰਤਾਂ ਦੀ ਹਾਲਤ ਖ਼ਸਤਾ ਹੈ | ਕੁੱਲਰੀਆਂ ਦੇ ਹਸਪਤਾਲ ਦਾ ਕੋਈ ਐਂਟਰੀ ਗੇਟ ਹੀ ਨਹੀਂ ਹੈ | ਕਿਸੇ ਸਮੇਂ ਇਲਾਕੇ ਦੇ ਚੰਗੇ ਪਸ਼ੂ ਹਸਪਤਾਲਾਂ ਵਿਚ ਇਸ ਦਾ ਨਾਂਅ ਹੁੰਦਾ ਸੀ ਪਰ ਅੱਜ ਇਹ ਉਦਾਸੀ ਦੇ ਆਲਮ ਵਿਚ ਆਪਣੀ ਹੋਂਦ ਜਤਾ ਰਿਹਾ ਹੈ | ਆਲ਼ੇ ਦੁਆਲੇ ਪੰਚਾਇਤ ਵਲੋਂ ਦੁਕਾਨਾਂ ਬਣਾ ਲੈਣ ਕਾਰਨ ਹਸਪਤਾਲ ਕਿਤੇ ਨਜ਼ਰ ਨਹੀਂ ਆਉਂਦਾ | ਇਸ ਦੇ ਨਾਲ ਹੀ ਵੈਕਸੀਨ ਛੱਡ ਕੇ ਬਾਕੀ ਦਵਾਈਆਂ ਦੀ ਵੀ ਵੱਡੀ ਘਾਟ ਹੈ, ਪਸ਼ੂ ਪਾਲਕ ਪਸ਼ੂਆਂ ਦੇ ਇਲਾਜ ਲਈ ਮਹਿੰਗੇ ਮੁੱਲ ਦੀਆਂ ਦਵਾਈਆਂ ਪ੍ਰਾਈਵੇਟ ਤੌਰ 'ਤੇ ਖ਼ਰੀਦ ਕੇ ਇਲਾਜ ਕਰਵਾਉਂਦੇ ਹਨ |
ਬਰੇਟਾ ਹਸਪਤਾਲ ਪਿੰਡ ਵਾਲੇ ਪਾਸੇ ਤਬਦੀਲ ਕਰਨ ਦੀ ਮੰਗ
ਬਰੇਟਾ ਦਾ ਪਸ਼ੂ ਹਸਪਤਾਲ ਭਾਵੇਂ ਬੇਸ਼ਕੀਮਤੀ ਜ਼ਮੀਨ 'ਤੇ ਬਣਿਆ ਹੈ ਪਰ ਪਿੰਡ ਦੀ ਵਸੋਂ ਲਾਈਨੋਂ ਪਾਰ ਹੋਣ ਕਾਰਨ ਪਸ਼ੂ ਪਾਲਕਾਂ ਨੂੰ ਪਸ਼ੂ ਇਲਾਜ ਲਈ ਸ਼ਹਿਰੀ ਵਸੋਂ ਵਿਚ ਲਿਆਉਂਦੇ ਪੈਂਦੇ ਹਨ, ਜੋ ਬਹੁਤ ਔਖੇ ਹਨ | ਪਸ਼ੂਆਂ ਦਾ ਕੰਮ ਵੀ ਜ਼ਿਆਦਾਤਰ ਪਿੰਡ ਦੇ ਲੋਕ ਹੀ ਕਰਦੇ ਹਨ | ਬਰੇਟਾ ਪਿੰਡ ਵਾਸੀਆਂ ਦੀ ਮੰਗ ਹੈ ਕਿ ਪਸ਼ੂ ਹਸਪਤਾਲ ਪਿੰਡ ਬਰੇਟਾ ਵਾਲੇ ਪਾਸੇ ਸ਼ਿਫ਼ਟ ਕੀਤਾ ਜਾਵੇ ਤਾਂ ਕਿ ਪਸ਼ੂਆਂ ਦਾ ਇਲਾਜ ਕਰਵਾਉਣ ਸਮੇਂ ਕੋਈ ਪ੍ਰੇਸ਼ਾਨੀ ਨਾ ਆਏ | ਸੂਬਾ ਸਰਕਾਰ ਪਸ਼ੂ ਧੰਨ ਬਚਾਉਣ ਲਈ ਚੰਗੇ ਹਸਪਤਾਲ ਯੋਗ ਸਟਾਫ਼ ਵਧੀਆ ਇਮਾਰਤਾਂ ਤੇ ਦਵਾਈਆਂ ਦੀ ਘਾਟ ਨੂੰ ਬਿਨਾਂ ਦੇਰੀ ਤੋਂ ਪੂਰਾ ਕਰੇ |
ਮਾਨਸਾ, 24 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਆਮ ਆਦਮੀ ਪਾਰਟੀ ਦੇ ਹਲਕਾ ਸਰਦੂਲਗੜ੍ਹ ਤੋਂ ਵਿਧਾਇਕ ਐਡਵੋਕੇਟ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਹੈ ਕਿ ਮਾਨਸਾ ਜ਼ਿਲੇ੍ਹ 'ਚ ਮੀਂਹ ਨਾਲ ਪ੍ਰਭਾਵਿਤ ਹੋਈਆਂ ਫ਼ਸਲਾਂ ਅਤੇ ਘਰਾਂ ਦੇ ਨੁਕਸਾਨ ਦੀ ਵਿਸ਼ੇਸ਼ ...
ਬੁਢਲਾਡਾ, 24 ਸਤੰਬਰ (ਸੁਨੀਲ ਮਨਚੰਦਾ)- ਸਥਾਨਕ ਨਗਰ ਕੌਂਸਲ ਇਕ ਪਾਸੇ ਜਿੱਥੇ ਪ੍ਰਾਪਰਟੀ ਟੈਕਸ ਦੇ ਸ਼ਹਿਰ ਵਾਸੀਆਂ ਨੂੰ ਨੋਟਿਸ ਭੇਜ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਪ੍ਰਾਪਰਟੀ ਟੈਕਸ ਇਕੱਠਾ ਕਰਨ ਲਈ ਘਰ-ਘਰ ਜਾਣ ਦਾ ਫ਼ੈਸਲਾ ਕੀਤਾ ਹੈ | ਇਸ ਲਈ ਸਾਰੇ ਸ਼ਹਿਰ ਨੂੰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX