ਤਾਜਾ ਖ਼ਬਰਾਂ


ਆਈ ਪੀ ਐਲ ਕ੍ਰਿਕਟ: ਕੋਲਕਾਤਾ ਨਾਈਟ ਰਾਈਡਰਜ਼ ਨੇ ਜਿੱਤਿਆ ਟਾਸ
. . .  2 minutes ago
ਐਸ. ਏ. ਐਸ. ਨਗਰ. 1 ਅਪ੍ਰੈਲ (ਤਰਵਿੰਦਰ ਸਿੰਘ ਬੈਨੀਪਾਲ)- ਮੁਹਾਲੀ ਦੇ ਪੀ. ਸੀ. ਏ. ਸਟੇਡੀਅਮ ਵਿਖੇ ਖ਼ੇਡੇ ਜਾ ਰਹੇ ਆਈ. ਪੀ. ਐਲ. ਦੇ ਦੂਜੇ ਮੈਚ ਵਿਚ ਕੋਲਕਾਤਾ ਨਾਈਟ ਰਾਈਡਰਜ਼ ਨੇ ਟਾਸ ਜਿੱਤ ਕੇ ਪੰਜਾਬ ਕਿੰਗਜ਼ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ ਹੈ। ਕੁੱਝ ਮਿੰਟਾਂ ਬਾਅਦ ਮੈਚ ਸ਼ੁਰੂ ਹੋਵੇਗਾ। ਦੋਹਾਂ ਟੀਮਾਂ....
ਦਿੱਲੀ ਏਅਰਪੋਰਟ ’ਤੇ ਐਮਰਜੈਂਸੀ ਘੋਸ਼ਿਤ
. . .  4 minutes ago
ਨਵੀਂ ਦਿੱਲੀ, 1 ਅਪ੍ਰੈਲ- ਦਿੱਲੀ ਏਅਰਪੋਰਟ ਤੋਂ ਦੁਬਈ ਜਾ ਰਹੇ ਫੈਡਐਕਸ ਜਹਾਜ਼ ਨੇ ਜਿਵੇਂ ਹੀ ਉਡਾਣ ਭਰੀ ਤਾਂ ਉਹ ਇਕ ਪੰਛੀ ਨਾਲ ਟਕਰਾ ਗਿਆ, ਜਿਸ ਤੋਂ ਬਾਅਦ ਇਸ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਜਾ ਰਹੀ ਹੈ। ਇਸ ਕਾਰਨ ਹਵਾਈ ਅੱਡਾ ਪ੍ਰਸ਼ਾਸਨ ਨੇ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਹੈ,...
ਭੂਟਾਨ ਦੇ ਰਾਜਾ 3 ਤੋਂ 5 ਅਪ੍ਰੈਲ ਤੱਕ ਭਾਰਤੀ ਦੌਰੇ ’ਤੇ
. . .  14 minutes ago
ਨਵੀਂ ਦਿੱਲੀ, 1 ਅਪ੍ਰੈਲ- ਭਾਰਤੀ ਵਿਦੇਸ਼ ਮੰਤਰਾਲੇ ਦੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭੂਟਾਨ ਦੇ ਰਾਜਾ ਜਿਗਮੇ ਖ਼ੇਸਰ ਨਾਮਗਾਇਲ ਵਾਂਗਚੱਕ 3 ਤੋਂ 5 ਅਪ੍ਰੈਲ ਤੱਕ ਭਾਰਤ ਦੇ ਅਧਿਕਾਰਤ ਦੌਰੇ ’ਤੇ ਹੋਣਗੇ। ਉਨ੍ਹਾਂ ਦੇ ਨਾਲ ਵਿਦੇਸ਼ ਮਾਮਲਿਆਂ ਅਤੇ ਵਿਦੇਸ਼ ਵਪਾਰ ਮੰਤਰੀ ਡਾ. ਟਾਂਡੀ ਦੋਰਜੀ ਅਤੇ ਭੂਟਾਨ ਦੀ ਸ਼ਾਹੀ ਸਰਕਾਰ ਦੇ....
ਕੋਟਕਪੂਰਾ ਗੋਲੀਕਾਂਡ ਮਾਮਲਾ: ਸੁਮੇਧ ਸੈਣੀ ਅਦਾਲਤ ਵਿਚ ਹੋਏ ਪੇਸ਼
. . .  36 minutes ago
ਫਰੀਦਕੋਟ, 1 ਅਪ੍ਰੈਲ (ਜਸਵੰਤ ਪੁਰਬਾ, ਸਰਵਜੀਤ ਸਿੰਘ)- ਕੋਟਕਪੂਰਾ ਗੋਲੀਕਾਂਡ ਵਿਚ ਪੰਜਾਬ ਦੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਅੱਜ ਇਥੇ ਇਲਾਕਾ ਮੈਜਿਸਟਰੇਟ ਅਜੇਪਾਲ ਸਿੰਘ ਦੀ ਅਦਾਲਤ ਵਿਚ ਪੇਸ਼ ਹੋਏ। ਅਦਾਲਤ ਨੇ ਸਾਬਕਾ ਡੀ.ਜੀ.ਪੀ. ਨੂੰ ਚਲਦੇ ਮੁਕੱਦਮੇ ਤੱਕ ਜ਼ਮਾਨਤ.....
ਮੁੰਬਈ: ਰਾਜ ਸਭਾ ਸਾਂਸਦ ਨੂੰ ਧਮਕੀ ਦੇਣ ਦੇ ਮਾਮਲੇ ਵਿਚ ਲਾਰੈਂਸ ਬਿਸ਼ਨੋਈ ਵਿਰੁੱਧ ਕੇਸ ਦਰਜ
. . .  50 minutes ago
ਮਹਾਰਾਸ਼ਟਰ, 1 ਅਪ੍ਰੈਲ- ਰਾਜ ਸਭਾ ਸਾਂਸਦ ਸੰਜੇ ਰਾਉਤ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਮਾਮਲੇ ਵਿਚ ਮੁੰਬਈ ਦੇ ਕੰਜੂਰ ਮਾਰਗ ਪੁਲਿਸ ਸਟੇਸ਼ਨ ਵਿਚ ਲਾਰੈਂਸ ਬਿਸ਼ਨੋਈ ਵਿਰੁੱਧ ਧਾਰਾ 506(2) ਅਤੇ 504 ਆਈ.ਪੀ.ਸੀ.....
ਕਾਗਜ਼ੀ ਕਾਰਵਾਈ ਕਾਰਨ ਰਿਹਾਈ ’ਚ ਹੋ ਰਹੀ ਦੇਰੀ- ਕਰਨ ਸਿੱਧੂ
. . .  about 1 hour ago
ਪਟਿਆਲਾ, 1 ਅਪ੍ਰੈਲ- ਜੇਲ੍ਹ ਤੋਂ ਬਾਹਰ ਨਵਜੋਤ ਸਿੰਘ ਸਿੱਧੂ ਦੇ ਬੇਟੇ ਕਰਨ ਸਿੱਧੂ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਦਰ ਫ਼ਿਲਹਾਲ ਕੁੱਝ ਰਸਮੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ, ਜਿਸ ਕਾਰਨ ਰਿਹਾਈ ਵਿਚ ਦੇਰੀ ਹੋ ਰਹੀ ਹੈ। ਇਹ ਕਾਰਵਾਈ ਪੂਰੀ....
ਕੰਝਾਵਲਾ ਕੇਸ: ਪੁਲਿਸ ਵਲੋਂ 7 ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ
. . .  about 1 hour ago
ਨਵੀਂ ਦਿੱਲੀ, 1 ਅਪ੍ਰੈਲ- ਦਿੱਲੀ ਪੁਲਿਸ ਨੇ ਅੱਜ ਕੰਝਾਵਲਾ ਹਿੱਟ ਐਂਡ ਡਰੈਗ ਕੇਸ ਵਿਚ ਸੱਤ ਮੁਲਜ਼ਮਾਂ ਖ਼ਿਲਾਫ਼ 800 ਪੰਨਿਆਂ ਦੀ ਚਾਰਜਸ਼ੀਟ ਦਾਖ਼ਲ ਕੀਤੀ ਹੈ। ਦਿੱਲੀ ਪੁਲਿਸ ਨੇ ਚਾਰ ਮੁਲਜ਼ਮਾਂ ਖ਼ਿਲਾਫ਼ ਕਤਲ ਅਤੇ ਸਾਜ਼ਿਸ਼ ਦੀਆਂ ਧਾਰਾਵਾਂ ਲਾਈਆਂ ਹਨ ਅਤੇ ਤਿੰਨ ਮੁਲਜ਼ਮਾਂ ਖ਼ਿਲਾਫ਼ ਸਬੂਤਾਂ ਨੂੰ ਨਸ਼ਟ ਕਰਨ....
ਮਿਜ਼ੋਰਮ: ਕੇਂਦਰੀ ਗ੍ਰਹਿ ਮੰਤਰੀ ਕਰਨਗੇ 2415 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਉਦਘਾਟਨ
. . .  about 1 hour ago
ਮਿਜ਼ੋਰਮ, 1 ਅਪ੍ਰੈਲ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 2,415 ਕਰੋੜ ਰੁਪਏ ਦੇ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਅਤੇ ਨੀਂਹ ਪੱਥਰ ਰੱਖਣ ਲਈ ਅੱਜ ਆਈਜ਼ਵਾਲ...
ਯੂ.ਐਸ. ਜਾਰਜੀਆ ਅਸੈਂਬਲੀ ਨੇ ਹਿੰਦੂਫੋਬੀਆ ਦੀ ਨਿੰਦਾ ਕਰਨ ਵਾਲਾ ਪਹਿਲਾ ਮਤਾ ਕੀਤਾ ਪਾਸ
. . .  about 1 hour ago
ਵਾਸ਼ਿੰਗਟਨ, 1 ਅਪ੍ਰੈਲ- ਇਕ ਇਤਿਹਾਸਕ ਕਦਮ ਵਿਚ ਯੂ.ਐਸ. ਜਾਰਜੀਆ ਅਸੈਂਬਲੀ ਨੇ ਹਿੰਦੂਫੋਬੀਆ ਦੀ ਨਿੰਦਾ ਕਰਨ ਵਾਲਾ ਪਹਿਲਾ ਮਤਾ ਪਾਸ ਕੀਤਾ ਹੈ ਅਤੇ ਅਜਿਹਾ ਕਰਨ ਵਾਲਾ ਇਹ ਪਹਿਲਾ ਅਮਰੀਕੀ ਰਾਜ ਬਣ ਗਿਆ ਹੈ। ਉੱਤਰੀ ਅਮਰੀਕਾ ਦੇ ਹਿੰਦੂਆਂ ਦੇ ਗੱਠਜੋੜ ਦੇ ਅਧਿਕਾਰਤ...
ਅੱਜ ਸਾਰਾ ਪੰਜਾਬ ਨਵਜੋਤ ਸਿੰਘ ਸਿੱਧੂ ਦੇ ਸਾਹਮਣੇ ਆਉਣ ਦੀ ਉਡੀਕ ’ਚ- ਮੀਡੀਆ ਸਲਾਹਕਾਰ ਨਵਜੋਤ ਸਿੰਘ ਸਿੱਧੂ
. . .  about 2 hours ago
ਪਟਿਆਲਾ, 1 ਆਪ੍ਰੈਲ- ਅੱਜ ਜੇਲ੍ਹ ਤੋਂ ਰਿਹਾਅ ਹੋ ਰਹੇ ਨਵਜੋਤ ਸਿੰਘ ਸਿੱਧੂ ਦੇ ਮੀਡੀਆ ਸਲਾਹਕਾਰ ਸੁਰਿੰਦਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਵਜੋਤ ਸਿੰਘ ਸਿੱਧੂ ਨੇ ਇਕ ਦਿਨ ਵੀ ਜੇਲ੍ਹ ਤੋਂ ਛੁੱਟੀ ਨਹੀਂ ਲਈ ਅਤੇ ਉਹ ਅਨੁਸ਼ਾਸਿਤ ਰਹੇ। ਉਨ੍ਹਾਂ ਕਿਹਾ ਕਿ ਅੱਜ ਸਾਰਾ ਪੰਜਾਬ ਉਸ ਦੇ ਸਾਹਮਣੇ ਆਉਣ ਦੀ ਉਡੀਕ....
ਸਾਬਕਾ ਡੀ.ਸੀ.ਪੀ. ਰਜਿੰਦਰ ਸਿੰਘ ਭਾਜਪਾ ’ਚ ਹੋਏ ਸ਼ਾਮਿਲ
. . .  about 3 hours ago
ਚੰਡੀਗੜ੍ਹ, 1 ਅਪ੍ਰੈਲ- ਪੰਜਾਬ ਪੁਲਿਸ ਦੇ ਸਾਬਕਾ ਡੀ.ਸੀ.ਪੀ. ਰਜਿੰਦਰ ਸਿੰਘ ਅੱਜ ਚੰਡੀਗੜ੍ਹ ਵਿਖੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖ਼ਾਵਤ ਦੀ ਮੌਜੂਦਗੀ ਵਿਚ ਭਾਰਤੀ ਜਨਤਾ ਪਾਰਟੀ ’ਚ ਸ਼ਾਮਿਲ ਹੋ ਗਏ ਹਨ। ਉਨ੍ਹਾਂ ਬਾਰੇ ਇਹ ਵੀ ਕਿਆਸ....
ਪੰਜਾਬ ਵਿਚ ਨਸ਼ਿਆਂ ਤੇ ਬੰਦੂਕਾਂ ਦਾ ਮਾਫ਼ੀਆ ਹਾਵੀ- ਗਜੇਂਦਰ ਸਿੰਘ ਸ਼ੇਖ਼ਾਵਤ
. . .  about 3 hours ago
ਚੰਡੀਗੜ੍ਹ, 1 ਅਪ੍ਰੈਲ- ਅੱਜ ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖ਼ਾਵਤ ਨੇ ਕਿਹਾ ਕਿ ਪੰਜਾਬ ਵਿਚ ਗੀਤ-ਸੰਗੀਤ ਅਤੇ ਧੁਨ ਫ਼ੈਲਾਉਣ ਵਾਲੇ ਲੋਕਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਅਤੇ ਉਨ੍ਹਾਂ ਨੂੰ ਜਾਨੋਂ ਮਾਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਅੱਜ ਇੱਥੇ ਨਸ਼ਿਆਂ....
ਭਾਰਤ ਵਿਚ ਕੋਰੋਨਾ ਦੇ 2,994 ਨਵੇਂ ਮਾਮਲੇ ਆਏ ਸਾਹਮਣੇ
. . .  about 1 hour ago
ਨਵੀਂ ਦਿੱਲੀ, 1 ਅਪ੍ਰੈਲ- ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ ਕੋਵਿਡ-19 ਦੇ 2,994 ਨਵੇਂ ਮਾਮਲੇ ਸਾਹਮਣੇ ਆਏ ਹਨ, ਹੁਣ ਸਰਗਰਮ ਮਰੀਜ਼ਾਂ ਦੀ ਕੁੱਲ ਗਿਣਤੀ...
ਜੰਮੂ-ਕਸ਼ਮੀਰ: ਪਾਕਿਸਤਾਨ ਵਲੋਂ ਆਇਆ ਡਰੋਨ
. . .  about 4 hours ago
ਸ੍ਰੀਨਗਰ, 1 ਅਪ੍ਰੈਲ- ਬੀ.ਐਸ.ਐਫ਼. ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਰਾਤ ਕਰੀਬ 12.15 ਵਜੇ ਜਵਾਨਾਂ ਨੇ ਸਾਂਬਾ ਜ਼ਿਲ੍ਹੇ ਦੇ ਰਾਮਗੜ੍ਹ ਵਿਚ ਅੰਤਰਰਾਸ਼ਟਰੀ ਸਰਹੱਦ ’ਤੇ ਉਨ੍ਹਾਂ ਵਲੋਂ ਦੇਖੀ ਗਈ ਇਕ ਝਪਕਦੀ ਰੌਸ਼ਨੀ ਵੱਲ ਗੋਲੀਬਾਰੀ ਕੀਤੀ ਗਈ, ਜਿਸ ਤੋਂ ਬਾਅਦ ਇਕ ਡਰੋਨ ਪਾਕਿਸਤਾਨ....
ਪਟਿਆਲਾ ਦੀਆਂ ਸੜਕਾਂ ’ਤੇ ਨਵਜੋਤ ਸਿੰਘ ਸਿੱਧੂ ਦੇ ਬੈਨਰ ਅਤੇ ਹੋਰਡਿੰਗ ਲੱਗੇ ਆਏ ਨਜ਼ਰ
. . .  about 5 hours ago
ਪਟਿਆਲਾ, 1 ਅਪ੍ਰੈਲ- ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਪਟਿਆਲਾ ਜੇਲ੍ਹ ਤੋਂ ਰਿਹਾਅ ਹੋਣਗੇ। ਪਟਿਆਲਾ ਦੀਆਂ ਸੜਕਾਂ ’ਤੇ ਨਵਜੋਤ ਸਿੰਘ ਸਿੱਧੂ ਦੇ ਬੈਨਰ ਅਤੇ ਹੋਰਡਿੰਗ ਲੱਗੇ ਨਜ਼ਰ ਆਏ।
ਪੱਛਮੀ ਬੰਗਾਲ: ਹਾਵੜਾ ਦੇ ਸ਼ਿਬਪੁਰ ਇਲਾਕੇ ’ਚ ਸੁਰੱਖਿਆ ਕਰਮਚਾਰੀਆਂ ਦੀ ਕੀਤੀ ਗਈ ਤਾਇਨਾਤੀ
. . .  about 6 hours ago
ਪੱਛਮੀ ਬੰਗਾਲ, 1 ਅਪ੍ਰੈਲ-ਹਾਵੜਾ ਦੇ ਸ਼ਿਬਪੁਰ ਇਲਾਕੇ ’ਚ ਸੁਰੱਖਿਆ ਕਰਮਚਾਰੀਆਂ ਦੀ ਤਾਇਨਾਤੀ ਕੀਤੀ ਗਈ ਹੈ। ਸਥਿਤੀ ਹੁਣ ਸਾਧਾਰਣ ਹੈ। ਇੱਥੇ ‘ਰਾਮਨੌਮੀ’ ’ਤੇ ਅੱਗ ਦੀ ਘਟਨਾ ਤੋਂ ਬਾਅਦ ਕੱਲ੍ਹ ਫਿਰ ਤੋਂ ਹਿੰਸਾ ਹੋਈ ਸੀ।
ਪ੍ਰਧਾਨ ਮੰਤਰੀ ਮੋਦੀ ਅੱਜ ਭੋਪਾਲ ’ਚ ਵੰਦੇ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਦੇ ਕੇ ਕਰਨਗੇ ਰਵਾਨਾ
. . .  about 6 hours ago
ਭੋਪਾਲ, 1 ਅਪ੍ਰੈਲ-ਪ੍ਰਧਾਨ ਮੰਤਰੀ ਮੋਦੀ ਅੱਜ ਭੋਪਾਲ ’ਚ ਵੰਦੇ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ। ਕੰਬਾਈਡ ਕਮਾਂਡਰਾਂ ਦੀ ਕਾਨਫਰੰਸ ’ਚ ਸ਼ਾਮਿਲ ਹੋਣਗੇ।
ਨਵਜੋਤ ਸਿੰਘ ਸਿੱਧੂ ਬਾਅਦ ਦੁਪਹਿਰ ਪਟਿਆਲਾ ਜੇਲ੍ਹ ਦੇ ਬਾਹਰ ਮੀਡੀਆ ਨੂੰ ਕਰਨਗੇ ਸੰਬੋਧਨ
. . .  about 6 hours ago
ਪਟਿਆਲਾ, 1 ਅਪ੍ਰੈਲ-ਸਾਬਕਾ ਕਾਂਗਰਸ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਬਾਅਦ ਦੁਪਹਿਰ ਪਟਿਆਲਾ ਜੇਲ੍ਹ ਦੇ ਬਾਹਰ ਮੀਡੀਆ ਨੂੰ ਸੰਬੋਧਨ ਕਰਨਗੇ।
ਸ੍ਰੀ ਕ੍ਰਿਸ਼ਨਾ ਮੰਦਿਰ (ਕੈਂਪ) 'ਚ ਗੁਲਕਾਂ 'ਚੋਂ ਨਕਦੀ ਚੋਰੀ
. . .  about 6 hours ago
ਮਲੋਟ, 1 ਅਪ੍ਰੈਲ (ਪਾਟਿਲ)- ਮਲੋਟ 'ਚ ਚੋਰਾਂ ਦੇ ਹੌਂਸਲੇ ਇਸ ਕਦਰ ਵਧ ਗਏ ਹਨ ਕਿ ਉਨ੍ਹਾਂ ਨੇ ਧਾਰਮਿਕ ਅਸਥਾਨਾਂ ਨੂੰ ਵੀ ਆਪਣਾ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਬੀਤੀ ਰਾਤ ਕ੍ਰਿਸ਼ਨਾ ਮੰਦਰ ਕੈਂਪ ਜੰਡੀਲਾਲਾ ਚੌਕ ਮਲੋਟ ਵਿਖੇ ਚੋਰਾਂ ਨੇ ਮੰਦਰ...
ਅੱਜ ਜੇਲ੍ਹ ਤੋਂ ਬਾਹਰ ਆਉਣਗੇ ਨਵਜੋਤ ਸਿੰਘ ਸਿੱਧੂ
. . .  about 7 hours ago
ਪਟਿਆਲਾ, 1 ਅਪ੍ਰੈਲ- ਨਵਜੋਤ ਸਿੰਘ ਸਿੱਧੂ ਅੱਜ ਪਟਿਆਲਾ ਜੇਲ੍ਹ ਤੋਂ ਰਿਹਾਅ ਹੋਣਗੇ। ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਦੇ ਅਧਿਕਾਰਤ ਟਵਿੱਟਰ ਅਕਾਉਂਟ ਤੋਂ ਕੱਲ੍ਹ ਟਵੀਟ ਕੀਤਾ ਗਿਆ ਸੀ ਕਿ ਸਾਬਕਾ ਕਾਂਗਰਸ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਭਲਕੇ...
19 ਕਿਲੋ ਵਾਲਾ ਕਮਰਸ਼ੀਅਲ ਐੱਲ.ਪੀ.ਜੀ. ਸਿਲੰਡਰ 91.50 ਰੁਪਏ ਹੋਇਆ ਸਸਤਾ
. . .  about 7 hours ago
ਨਵੀਂ ਦਿੱਲੀ, 1 ਅਪ੍ਰੈਲ-19 ਕਿਲੋ ਦੇ ਕਮਰਸ਼ੀਅਲ ਐੱਲ.ਪੀ.ਜੀ. ਸਿਲੰਡਰ ਦੀ ਕੀਮਤ 91.50 ਰੁਪਏ ਘਟੀ ਹੈ। ਦਿੱਲੀ ’ਚ 19 ਕਿਲੋ ਦੇ ਵਪਾਰਕ ਸਿਲੰਡਰ ਦੀ ਕੀਮਤ 2,028 ਰੁਪਏ ਹੋਵੇਗੀ। ਘਰੇਲੂ ਰਸੋਈ ਗੈਸ ਦੀਆਂ ਕੀਮਤਾਂ ’ਚ ਕੋਈ ਬਦਲਾਅ ਨਹੀਂ ਹੈ।
⭐ਮਾਣਕ-ਮੋਤੀ⭐
. . .  about 7 hours ago
⭐ਮਾਣਕ-ਮੋਤੀ⭐
ਪਾਕਿਸਤਾਨ : ਕਰਾਚੀ ਦੀ ਫੈਕਟਰੀ 'ਚ ਜ਼ਕਾਤ ਤੇ ਰਾਸ਼ਨ ਵੰਡ ਦੌਰਾਨ ਮਚੀ ਭਗਦੜ 'ਚ 11 ਲੋਕਾਂ ਦੀ ਮੌਤ
. . .  1 day ago
ਕਾਗਜ਼ ਰਹਿਤ ਹੋਵੇਗਾ ਕੈਗ, 1 ਅਪ੍ਰੈਲ ਤੋਂ ਡਿਜੀਟਲ ਆਡਿਟ ਦਾ ਐਲਾਨ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ 2022-23 ਵਿਚ ਸਰਕਾਰੀ ਈ-ਮਾਰਕੀਟਪਲੇਸ ਦੇ 2 ਲੱਖ ਕਰੋੜ ਰੁਪਏ ਨੂੰ ਪਾਰ ਕਰਨ 'ਤੇ ਪ੍ਰਗਟਾਈ ਖੁਸ਼ੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 11 ਅੱਸੂ ਸੰਮਤ 554

ਫਾਜ਼ਿਲਕਾ / ਅਬੋਹਰ

ਡੱਲੇਵਾਲ ਦੀ ਗਿ੍ਫ਼ਤਾਰੀ ਖ਼ਿਲਾਫ਼ ਜਥੇਬੰਦੀ ਨੇ ਫ਼ਾਜ਼ਿਲਕਾ ਮਲੋਟ ਰੋਡ ਕੀਤਾ ਜਾਮ

ਮੰਡੀ ਅਰਨੀਵਾਲਾ, 26 ਸਤੰਬਰ (ਨਿਸ਼ਾਨ ਸਿੰਘ ਮੋਹਲਾਂ)- ਕਰਨਾਟਕਾ ਵਿਚ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੀ ਗਿ੍ਫ਼ਤਾਰੀ ਦੇ ਰੋਸ ਵਜੋਂ ਜਥੇਬੰਦੀ ਵਲੋਂ ਸੂਬੇ ਭਰ ਵਿਚ ਕੀਤੇ ਪ੍ਰਦਰਸ਼ਨਾਂ ਤਹਿਤ ਭਾਕਿਯੂ ਸਿੱਧੂਪੁਰ ...

ਪੂਰੀ ਖ਼ਬਰ »

1 ਕਿੱਲੋ ਹੈਰੋਇਨ ਸਮੇਤ 2 ਕਾਬੂ

ਜਲਾਲਾਬਾਦ, 26 ਸਤੰਬਰ (ਜਤਿੰਦਰ ਪਾਲ ਸਿੰਘ)- ਥਾਣਾ ਸਿਟੀ ਜਲਾਲਾਬਾਦ ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ | 22 ਸਤੰਬਰ ਨੂੰ ਇੰਸਪੈਕਟਰ ਚੰਦਰ ਸ਼ੇਖਰ ਮੁੱਖ ਅਫ਼ਸਰ ਥਾਣਾ ਸਿਟੀ ਜਲਾਲਾਬਾਦ ਨੇ ਮੁਖ਼ਬਰੀ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਗੁਰਨਾਮ ਸਿੰਘ ਪੁੱਤਰ ਮੰਗਲ ...

ਪੂਰੀ ਖ਼ਬਰ »

ਅਰੂਟ ਜੀ ਮਹਾਰਾਜ ਪਾਰਕ ਨਵੰਬਰ 'ਚ ਹੋਵੇਗਾ ਲੋਕਾਂ ਨੂੰ ਸਮਰਪਿਤ

ਫ਼ਾਜ਼ਿਲਕਾ, 26 ਸਤੰਬਰ (ਦਵਿੰਦਰ ਪਾਲ ਸਿੰਘ)- ਫ਼ਾਜ਼ਿਲਕਾ ਵਿਖੇ ਅਰੂਟ ਜੀ ਮਹਾਰਾਜ ਪਾਰਕ ਦਾ ਨਿਰਮਾਣ ਕਾਰਜ ਤਕਰੀਬਨ ਮੁਕੰਮਲ ਹੋ ਚੁੱਕਿਆ ਹੈ ਅਤੇ ਇਹ ਨਵੰਬਰ ਮਹੀਨੇ ਵਿਚ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ | ਇਸ ਸਬੰਧੀ ਸ਼੍ਰੀ ਅਰੋੜਵੰਸ਼ ਸੁਸਾਇਟੀ ਦੀ ...

ਪੂਰੀ ਖ਼ਬਰ »

ਜਲਦੀ ਹੀ ਬੈਂਕ ਮੁਲਾਜ਼ਮ ਤੁਹਾਡੇ ਘਰ ਆਣ ਕੇ ਦੇਣਗੇ ਪੈਨਸ਼ਨਾਂ : ਵਿਧਾਇਕ ਗੋਲਡੀ ਕੰਬੋਜ

ਜਲਾਲਾਬਾਦ, 26 ਸਤੰਬਰ (ਕਰਨ ਚੁਚਰਾ)- ਜਲਾਲਾਬਾਦ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਵਲੋਂ ਆਪਣੇ ਹਲਕੇ ਦੇ ਪਿੰਡਾਂ ਦੇ ਧੰਨਵਾਦੀ ਦੌਰੇ ਜਾਰੀ ਹਨ | ਆਪਣੇ ਦੌਰੇ ਦੌਰਾਨ ਪਿੰਡ ਢਾਬਾਂ ਪੁੱਜੇ ਵਿਧਾਇਕ ਗੋਲਡੀ ਕੰਬੋਜ ਦਾ ਪਿੰਡ ਵਾਸੀਆਂ ਵਲੋਂ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਜ਼ਖ਼ਮੀ ਨੌਜਵਾਨ ਹਾਰਿਆ ਜ਼ਿੰਦਗੀ ਦੀ ਜੰਗ

ਅਬੋਹਰ, 26 ਸਤੰਬਰ (ਵਿਵੇਕ ਹੂੜੀਆ)- ਕਰੀਬ 10 ਦਿਨ ਪਹਿਲਾਂ ਸੜਕ ਹਾਦਸੇ ਵਿਚ ਜ਼ਖ਼ਮੀ ਹੋਇਆ ਨੌਜਵਾਨ ਆਖ਼ਰ ਜ਼ਿੰਦਗੀ ਦੀ ਜੰਗ ਹਾਰ ਗਿਆ | ਜਾਣਕਾਰੀ ਅਨੁਸਾਰ ਪਿੰਡ ਜੇਮਸ ਕੰਬੋਜ ਪੁੱਤਰ ਲਾਭ ਸਿੰਘ ਕੰਬੋਜ ਵਾਸੀ ਚੰਨਣ ਖੇੜਾ ਜੋ ਕਿ ਆਪਣੇ ਦੋਸਤ ਨਾਲ ਮੋਟਰਸਾਈਕਲ 'ਤੇ ...

ਪੂਰੀ ਖ਼ਬਰ »

ਮਾਰਨਿੰਗ ਲਾਫਟਰ ਯੋਗਾ ਕਲੱਬ ਵਲੋਂ ਪਟੇਲ ਪਾਰਕ ਵਿਖੇ ਲਗਾਇਆ ਤਿੰਨ ਰੋਜ਼ਾ ਯੋਗਾ ਕੈਂਪ ਸਮਾਪਤ

ਅਬੋਹਰ, 26 ਸਤੰਬਰ (ਸੁਖਜੀਤ ਸਿੰਘ ਬਰਾੜ)-ਮੌਰਨਿੰਗ ਲਾਫਟਰ ਯੋਗਾ ਕਲੱਬ ਵਲੋਂ ਦਿੱਵਿਆ ਜਯੋਤੀ ਜਾਗਿ੍ਤੀ ਸੰਸਥਾਨ ਦੇ ਸਹਿਯੋਗ ਨਾਲ ਸਥਾਨਕ ਪਟੇਲ ਪਾਰਕ ਵਿਖੇ ਲਗਾਇਆ ਗਿਆ ਤਿੰਨ ਰੋਜ਼ਾ ਮੁਫ਼ਤ ਯੋਗਾ ਕੈਂਪ ਬੜੀ ਧੂਮ-ਧਾਮ ਨਾਲ ਸਮਾਪਤ ਹੋ ਗਿਆ | ਇਸ ਮੌਕੇ ਨਗਰ ਨਿਗਮ ਦੇ ...

ਪੂਰੀ ਖ਼ਬਰ »

ਸਬ ਸਟੇਸ਼ਨ ਇੰਪਲਾਈਜ਼ ਯੂਨੀਅਨ ਨੇ ਹਲਕਾ ਵਿਧਾਇਕ ਨੂੰ ਦਿੱਤਾ ਮੰਗ ਪੱਤਰ

ਜਲਾਲਾਬਾਦ, 26 ਸਤੰਬਰ (ਜਤਿੰਦਰ ਪਾਲ ਸਿੰਘ)- ਸਬ ਡਵੀਜ਼ਨ ਕਮੇਟੀ, ਗਰਿੱਡ ਸਬ ਸਟੇਸ਼ਨ ਇੰਪਲਾਈਜ਼ ਯੂਨੀਅਨ ਜਲਾਲਾਬਾਦ ਵਲ਼ੋਂ ਸਹਿ ਸਕੱਤਰ ਸੁਖਵਿੰਦਰ ਭਗਤ ਦੀ ਅਗਵਾਈ ਹੇਠ ਹਲਕਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੂੰ ਆਪਣੀਆਂ ਅਹਿਮ ਮੰਗਾਂ ਸਬੰਧੀ ਅਤੇ 1 ਸਤੰਬਰ ਤੋਂ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਮਾਨਸਾ ਨੇ ਵੱਖ-ਵੱਖ ਪਿੰਡਾਂ 'ਚ ਇਕਾਈਆਂ ਦਾ ਕੀਤਾ ਗਠਨ

ਫ਼ਾਜ਼ਿਲਕਾ, 26 ਸਤੰਬਰ (ਦਵਿੰਦਰ ਪਾਲ ਸਿੰਘ)- ਭਾਰਤੀ ਕਿਸਾਨ ਯੂਨੀਅਨ ਮਾਨਸਾ ਦੀ ਇਕ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਹੋਈ | ਜਿਸ ਵਿਚ ਵੱਖ-ਵੱਖ ਪਿੰਡਾਂ ਦੀਆਂ ਇਕਾਈਆਂ ਦੀ ਚੋਣ ਕੀਤੀ ਗਈ | ਇਹ ਚੋਣ ਅਰਨੀਵਾਲਾ ਬਲਾਕ ਪ੍ਰਧਾਨ ਉਗਰ ...

ਪੂਰੀ ਖ਼ਬਰ »

ਨਗਰ ਕੌਂਸਲ ਦੇ ਸੀਨੀਅਰ ਤੇ ਉਪ ਪ੍ਰਧਾਨ ਦੀ ਚੋਣ ਕਾਂਗਰਸ ਤੇ 'ਆਪ' ਲਈ ਬਣੀ 'ਵੱਕਾਰ' ਦਾ ਸਵਾਲ

ਫ਼ਾਜ਼ਿਲਕਾ, 26 ਸਤੰਬਰ (ਦਵਿੰਦਰ ਪਾਲ ਸਿੰਘ)- ਪੰਜਾਬ ਸਰਕਾਰ ਵਲੋਂ ਸੂਬੇ ਭਰ ਦੀਆਂ ਨਗਰ ਕੌਂਸਲਾਂ ਵਿਚ ਸੀਨੀਅਰ ਉਪ ਪ੍ਰਧਾਨ ਅਤੇ ਉਪ ਪ੍ਰਧਾਨ ਦੀਆਂ ਖ਼ਾਲੀ ਹੋਈਆਂ ਪੋਸਟਾਂ ਭਰਨ ਦੇ ਹੁਕਮ ਜਾਰੀ ਕੀਤੇ ਗਏ ਹਨ, ਤਾਂ ਜੋ ਲੋਕਤੰਤਰ ਦੀ ਮੁੱਢਲੀ ਇਕਾਈ ਨੂੰ ਮਜ਼ਬੂਤ ...

ਪੂਰੀ ਖ਼ਬਰ »

7 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਗਿ੍ਫ਼ਤਾਰ

ਅਬੋਹਰ, 26 ਸਤੰਬਰ (ਵਿਵੇਕ ਹੂੜੀਆ)-ਥਾਣਾ ਸਿਟੀ 2 ਅਬੋਹਰ ਪੁਲਿਸ ਨੇ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਥਾਣਾ ਸਿਟੀ 2 ਦੇ ਸਹਾਇਕ ਥਾਣੇਦਾਰ ਬਲਕਰਨ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਨਾਲ ਫੋਕਲ ਪੁਆਇੰਟ ਆਲਮਗੜ੍ਹ ਬਾਈਪਾਸ ਚੌਂਕ ...

ਪੂਰੀ ਖ਼ਬਰ »

ਭਾਕਿਯੂ ਕਾਦੀਆਂ ਦੀ ਮੀਟਿੰਗ 'ਚ ਲਗਾਈਆਂ ਵਰਕਰਾਂ ਦੀਆਂ ਡਿਊਟੀਆਂ

ਮੰਡੀ ਅਰਨੀਵਾਲਾ, 26 ਸਤੰਬਰ (ਨਿਸ਼ਾਨ ਸਿੰਘ ਮੋਹਲਾਂ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਇਕ ਮੀਟਿੰਗ ਅਰਨੀਵਾਲਾ ਵਿਖੇ ਹੋਈ ਜਿਸ ਵਿਚ ਜ਼ਿਲ੍ਹਾ ਪ੍ਰਧਾਨ ਨਿਸ਼ਾਨ ਸਿੰਘ, ਸੂਬਾ ਮੀਤ ਪ੍ਰਧਾਨ ਮਨਪ੍ਰੀਤ ਸਿੰਘ, ਬਲਾਕ ਪ੍ਰਧਾਨ ਸ਼ਿੰਗਾਰਾ ਸਿੰਘ, ਜਸਪਾਲ ਸਿੰਘ ...

ਪੂਰੀ ਖ਼ਬਰ »

ਬਾਰੀਕ ਝੋਨੇ ਦੀ 1509 ਕਿਸਮ 3553 ਰੁਪਏ ਕੁਇੰਟਲ ਵਿਕੀ

ਮੰਡੀ ਲਾਧੂਕਾ, 26 ਸਤੰਬਰ (ਰਾਕੇਸ਼ ਛਾਬੜਾ, ਮਨਪ੍ਰੀਤ ਸੈਣੀ)-ਇੱਥੋਂ ਦੀ ਅਨਾਜ ਮੰਡੀ ਵਿਚ ਬਾਰੀਕ ਝੋਨੇ ਦੀ ਕਿਸਮ 1509 ਅੱਜ 3553 ਰੁਪਏ ਪ੍ਰਤੀ ਕੁਇੰਟਲ ਵਿਕੀ ਹੈ | ਪਿੰਡ ਲਾਧੂਕਾ ਦਾ ਕਿਸਾਨ ਹਰਦੇਵ ਸਿੰਘ ਪੁੱਤਰ ਜੀਤ ਸਿੰਘ ਜਿਸ ਨੇ ਲਗਭਗ ਦੋ ਕਿਲਿ੍ਹਆਂ ਵਿਚ ਬਾਰੀਕ ਝੋਨੇ ...

ਪੂਰੀ ਖ਼ਬਰ »

ਭਾਜਪਾ ਮੰਡਲ ਸੈਦਾਂ ਵਾਲੀ ਨੇ ਸਮਰਪਣ ਦਿਵਸ ਮਨਾਇਆ

ਅਬੋਹਰ, 26 ਸਤੰਬਰ (ਸੁਖਜੀਤ ਸਿੰਘ ਬਰਾੜ/ਵਿਵੇਕ ਹੂੜੀਆ)-ਭਾਰਤੀ ਜਨਤਾ ਪਾਰਟੀ ਮੰਡਲ ਸੈਦਾਂਵਾਲੀ ਅਤੇ ਭਾਜਪਾ ਮਹਿਲਾ ਮੰਡਲ ਵਲੋਂ ਪੰਡਿਤ ਦੀਨ ਦਿਆਲ ਉਪਾਧਿਆਇ ਦੇ ਜਨਮ ਦਿਵਸ ਮੌਕੇ ਪ੍ਰੋਗਰਾਮ ਦਾ ਆਯੋਜਨ ਪਿੰਡ ਅਮਰਪੁਰਾ ਵਿਖੇ ਸਥਿਤ ਰਾਜ ਸ੍ਰੀ ਪੈਲੇਸ ਵਿਖੇ ਕੀਤਾ ...

ਪੂਰੀ ਖ਼ਬਰ »

ਹੈਰੋਇਨ ਸਮੇਤ ਔਰਤ ਸਮੇਤ 2 ਗਿ੍ਫ਼ਤਾਰ

ਜਲਾਲਾਬਾਦ, 26 ਸਤੰਬਰ (ਕਰਨ ਚੁਚਰਾ)- ਥਾਣਾ ਸਿਟੀ ਜਲਾਲਾਬਾਦ ਪੁਲਿਸ ਨੇ 10 ਗ੍ਰਾਮ ਹੈਰੋਇਨ ਸਮੇਤ ਇਕ 2 ਜਣਿਆਂ ਨੂੰ ਗਿ੍ਫ਼ਤਾਰ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ | ਸਹਾਇਕ ਥਾਣੇਦਾਰ ਸੰਜੀਵ ਕੁਮਾਰ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਪਿੰਡ ...

ਪੂਰੀ ਖ਼ਬਰ »

ਕਿਸਾਨ ਆਗੂਆਂ ਨੇ ਜਿਮਨੇਜ਼ਿਅਮ ਬਣਾਉਣ ਲਈ ਮੰਗ ਪੱਤਰ ਦਿੱਤਾ

ਮੰਡੀ ਲਾਧੂਕਾ, 26 ਸਤੰਬਰ (ਰਾਕੇਸ਼ ਛਾਬੜਾ)- ਪਿੰਡ ਲਾਧੂਕਾ ਦੇ ਕਿਸਾਨ ਆਗੂਆਂ ਨੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਜਿਮਨੇਜਿਅਮ ਹਾਲ ਬਣਾਉਣ ਲਈ ਫ਼ਾਜ਼ਿਲਕਾ ਦੇ ਵਿਧਾਇਕ ਨੂੰ ਮੰਗ ਪੱਤਰ ਸੌਂਪਿਆ ਹੈ | ਕ੍ਰਾਂਤੀਕਾਰੀ ...

ਪੂਰੀ ਖ਼ਬਰ »

ਅਖੰਡ ਪਾਠ ਸਾਹਿਬ ਦੀ ਲੜੀ ਲਗਾਤਾਰ ਜਾਰੀ

ਬੱਲੂਆਣਾ, 26 ਸਤੰਬਰ (ਜਸਮੇਲ ਸਿੰਘ ਢਿੱਲੋਂ)- ਪਿੰਡ ਬੱਲੂਆਣਾ ਦੇ ਗੁਰਦੁਆਰਾ ਟਿੱਬਾ ਸਾਹਿਬ' ਵਿਖੇ ਇਕ ਅੱਸੂ ਤੋਂ ਅਖੰਡ ਪਾਠ ਦੀ ਲੜੀ ਲਗਾਤਾਰ ਜਾਰੀ ਹੈ | ਪਹਿਲੇ ਦਿਨ 6 ਅਖੰਡ ਪਾਠ ਸਾਹਿਬ ਪ੍ਰਕਾਸ਼ ਕੀਤੇ ਗਏ | ਇਸ ਤਰ੍ਹਾਂ ਬੀਤੇ ਦਿਨ 14 ਅਖੰਡ ਪਾਠ ਸਾਹਿਬ ਪ੍ਰਕਾਸ਼ ...

ਪੂਰੀ ਖ਼ਬਰ »

'ਆਪ' ਸਰਕਾਰ ਨੇ 6 ਮਹੀਨਿਆਂ 'ਚ ਹੀ ਪੰਜਾਬ ਦੀ ਦਿੱਖ ਬਦਲੀ- ਭਜਨ ਲਾਲ

ਬੱਲੂਆਣਾ, 26 ਸਤੰਬਰ (ਜਸਮੇਲ ਸਿੰਘ ਢਿੱਲੋਂ)- ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਿਰਫ਼ 6 ਮਹੀਨਿਆਂ ਦੇ ਕਾਰਜਕਾਲ ਵਿਚ ਹੀ ਪੰਜਾਬ ਦੀ ਦਿੱਖ ਬਦਲ ਦਿੱਤੀ ਹੈ ਅਤੇ ਸੂਬੇ ਦੇ ਲੋਕਾਂ ਨੂੰ ਖ਼ੁਸ਼ਹਾਲ ਬਣਾਉਣਾ ਦਾ ਸਿਲਸਿਲਾ ...

ਪੂਰੀ ਖ਼ਬਰ »

ਸੁਸਾਇਟੀ ਨੇ ਹੱਡੀਆਂ ਦੇ ਜੋੜਾਂ ਦੀ ਜਾਂਚ ਦਾ ਮੁਫ਼ਤ ਕੈਂਪ ਲਗਾਇਆ

ਅਬੋਹਰ, 26 ਸਤੰਬਰ (ਸੁਖਜੀਤ ਸਿੰਘ ਬਰਾੜ)- ਸ੍ਰੀ ਗੁਰੂ ਨਾਨਕ ਸੇਵਕ ਦਲ ਸਿਮਰਨ ਸੁਸਾਇਟੀ ਅਬੋਹਰ ਵਲੋਂ ਮਾਸਟਰ ਕੁਲਵੰਤ ਰਾਏ ਕਾਂਤੀ ਦੇ ਵਿਸ਼ੇਸ਼ ਸਹਿਯੋਗ ਨਾਲ ਸਥਾਨਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਅਬੋਹਰ ਦੇ ਬੈਕ ਸਾਈਡ ਵਿਖੇ ਹੱਡੀਆਂ ਜੋੜਾਂ ਦੀ ਜਾਂਚ ਦਾ ...

ਪੂਰੀ ਖ਼ਬਰ »

ਪੰਜਾਬ ਸਰਕਾਰ ਦੀ ਧੱਕੇਸ਼ਾਹੀ ਕਾਰਨ ਕੋਈ ਵੀ ਸਰਕਾਰੀ ਮੁਲਾਜ਼ਮ ਕੰਮ ਕਰਨ ਨੂੰ ਤਿਆਰ ਨਹੀਂ : ਧਰਮੂਵਾਲਾ

ਜਲਾਲਾਬਾਦ, 26 ਸਤੰਬਰ (ਕਰਨ ਚੁਚਰਾ)- ਜ਼ਿਲ੍ਹਾ ਕਾਂਗਰਸ ਕਮੇਟੀ ਦੇ ਐੱਸ.ਸੀ. ਵਿੰਗ ਦੇ ਪ੍ਰਧਾਨ ਬਲਕਾਰ ਸਿੰਘ ਧਰਮੂਵਾਲਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਲੋਕਾਂ ਦੇ ਕੰਮ ਕਰਨ ਤੋਂ ਭੱਜ ਰਹੀ ਹੈ | ਪੰਜਾਬ ਸਰਕਾਰ ਦੇ ਬਣਨ ਤੋਂ ਬਾਅਦ ਉਨ੍ਹਾਂ ਦੇ ਪਿੰਡ ਧਰਮੂਵਾਲਾ 'ਚ ਕੋਈ ...

ਪੂਰੀ ਖ਼ਬਰ »

ਮਹਾਰਾਜਾ ਅਗਰਸੈਨ ਜੈਅੰਤੀ ਮੌਕੇ ਅਬੋਹਰ 'ਚ ਵਿਸ਼ਾਲ ਪ੍ਰਤਿਮਾ ਕੀਤੀ ਜਨਤਾ ਨੂੰ ਸਮਰਪਿਤ

ਅਬੋਹਰ, 26 ਸਤੰਬਰ (ਵਿਵੇਕ ਹੂੜੀਆ)-ਮਹਾਰਾਜਾ ਅਗਰਸੈਨ ਜਯੰਤੀ ਮੌਕੇ ਅਬੋਹਰ ਦੇ ਮਹਾਰਾਜਾ ਅਗਰਸੈਨ ਚੌਂਕ ਵਿਖੇ ਉਨ੍ਹਾਂ ਦੀ ਪ੍ਰਤਿਮਾ ਅੱਜ ਸ਼ਹਿਰ ਵਾਸੀਆਂ ਨੂੰ ਸਮਰਪਿਤ ਕੀਤੀ ਗਈ | ਇਸ ਸਬੰਧੀ ਹੋਏ ਸਮਾਗਮ ਦੌਰਾਨ ਅਖਿਲ ਭਾਰਤੀ ਅਗਰਵਾਲ ਸੰਮੇਲਨ ਪੰਜਾਬ ਦੇ ਪ੍ਰਧਾਨ ...

ਪੂਰੀ ਖ਼ਬਰ »

ਸਿਹਤ ਕਰਮਚਾਰੀਆਂ ਨੇ ਵਿਸ਼ਵ ਫਾਰਮੇਸੀ ਦਿਵਸ ਮਨਾਇਆ

ਅਬੋਹਰ, 26 ਸਤੰਬਰ (ਸੁਖਜੀਤ ਸਿੰਘ ਬਰਾੜ/ਵਿਵੇਕ ਹੂੜੀਆ)-ਸਿਹਤ ਕਰਮਚਾਰੀਆਂ ਨੇ ਵਿਸ਼ਵ ਫਾਰਮੇਸੀ ਦਿਵਸ ਮੌਕੇ ਇਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ | ਜਿਸ ਵਿਚ ਅਬੋਹਰ, ਸੀਤੋ ਗੰੁਨੋ੍ਹ, ਬਹਾਵਾਲਾ ਬਲਾਕ ਦੇ ਸੇਵਾ ਮੁਕਤ ਅਤੇ ਕਾਰਜਸ਼ੀਲ ਫਾਰਮਾਸਿਸਟਾਂ ਨੇ ...

ਪੂਰੀ ਖ਼ਬਰ »

ਦੇਵੀ ਦੁਆਰਾ ਰਾਮ-ਲੀਲਾ ਦੀ ਵਿਧਾਇਕ ਗੋਲਡੀ ਕੰਬੋਜ ਨੇ ਕਰਵਾਈ ਸ਼ੁਰੂਆਤ

ਜਲਾਲਾਬਾਦ, 26 ਸਤੰਬਰ (ਕਰਨ ਚੁਚਰਾ)- ਦੇਵੀ ਦੁਆਰਾ ਰਾਮ ਲੀਲ੍ਹਾ ਕਮੇਟੀ ਵਲੋਂ ਸ਼ੁਰੂ ਕੀਤੀ ਗਈ ਰਾਮ-ਲੀਲ੍ਹਾ ਪ੍ਰੋਗਰਾਮ ਬੀਤੀ ਰਾਤ ਸਥਾਨਕ ਵਿਧਾਇਕ ਐਡਵੋਕੇਟ ਜਗਦੀਪ ਕੰਬੋਜ ਗੋਲਡੀ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਉਨ੍ਹਾਂ ਦੀਪ ਜਗ੍ਹਾ ਕੇ ...

ਪੂਰੀ ਖ਼ਬਰ »

ਮੈਡੀਕਲ ਪੈ੍ਰਕਟੀਸ਼ਨਰ ਐਸੋਸੀਏਸ਼ਨ ਮਨਾਏਗੀ ਭਗਤ ਸਿੰਘ ਦਾ ਜਨਮ ਦਿਨ

ਫ਼ਾਜ਼ਿਲਕਾ, 26 ਸਤੰਬਰ (ਦਵਿੰਦਰ ਪਾਲ ਸਿੰਘ)- ਮੈਡੀਕਲ ਪੈ੍ਰਕਟੀਸ਼ਨਰ ਐਸੋਸੀਏਸ਼ਨ ਬਲਾਕ ਫ਼ਾਜ਼ਿਲਕਾ ਦੀ ਮਹੀਨਾਵਾਰ ਮੀਟਿੰਗ ਸੁੰਦਰ ਆਸ਼ਰਮ ਘਾਹ ਮੰਡੀ ਫ਼ਾਜ਼ਿਲਕਾ ਵਿਖੇ ਹੋਈ | ਜਿਸ ਦੀ ਪ੍ਰਧਾਨ ਡਾ. ਜਸਵਿੰਦਰ ਸਿੰਘ ਆਲਮ ਸ਼ਾਹ ਨੇ ਕੀਤੀ | ਇਸ ਦੌਰਾਨ ਨਸ਼ੇ ਦੇ ...

ਪੂਰੀ ਖ਼ਬਰ »

ਤੈਰਾਕੀ 'ਚ ਡੀ.ਏ.ਵੀ. ਸਕੂਲ ਦੇ ਵਿਦਿਆਰਥੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ

ਅਬੋਹਰ, 26 ਸਤੰਬਰ (ਸੁਖਜੀਤ ਸਿੰਘ ਬਰਾੜ)- ਸਥਾਨਕ ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਦੇ ਨੌਵੀਂ ਜਮਾਤ ਦੀ ਵਿਦਿਆਰਥੀਆਂ ਭਵਿਆ ਕਪੂਰ ਨੇ ਜ਼ਿਲ੍ਹਾ ਪੱਧਰੀ ਤੈਰਾਕੀ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਅਤੇ ਸਮੀਰ ਨੇ ਸਿਲਵਰ ਮੈਡਲ ਜਿੱਤ ਕੇ ਸਕੂਲ ਤੇ ਇਲਾਕੇ ਦਾ ਨਾਂਅ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਕੈਂਪ 'ਚ 52 ਨੌਜਵਾਨਾਂ ਨੇ ਕੀਤਾ ਖ਼ੂਨਦਾਨ

ਫ਼ਾਜ਼ਿਲਕਾ, 26 ਸਤੰਬਰ (ਦਵਿੰਦਰ ਪਾਲ ਸਿੰਘ)- ਸ਼ਹੀਦ ਭਗਤ ਸਿੰਘ ਯੂਥ ਕਲੱਬ ਪੱਕਾ ਚਿਸ਼ਤੀ ਵਲੋਂ ਸਿਵਲ ਹਸਪਤਾਲ ਦੇ ਬਲੱਡ ਬੈਂਕ ਵਿਖੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ ਗਿਆ ਜਿਸ ਵਿਚ 52 ਨੌਜਵਾਨਾਂ ਨੇ ਖ਼ੂਨਦਾਨ ਕੀਤਾ | ਕਲੱਬ ਸਰਪ੍ਰਸਤ ਇਨਕਲਾਬ ਸਿੰਘ ਗਿੱਲ ਅਤੇ ਜਨਰਲ ਸਕੱਤਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਅਤੇ ਉਨ੍ਹਾਂ ਖ਼ੂਨਦਾਨੀਆਂ ਦਾ ਹੌਸਲਾ ਅਫਜ਼ਾਈ ਕੀਤਾ | ਇਸ ਮੌਕੇ ਗੁਰਏਕਮ ਸਿੰਘ, ਅਣਖਜੀਤ ਸਿੰਘ, ਜਸ਼ਨਪ੍ਰੀਤ ਸਿੰਘ, ਨਾਮਦੇਵ ਕੰਬੋਜ, ਮਨਪ੍ਰੀਤ ਕੰਬੋਜ, ਨਿਰੰਜਨ ਸਿੰਘ, ਗੁਰਜੰਟ ਸਿੰਘ ਬਿੱਟੂ, ਰਾਜ ਸਿੰਘ, ਰਣਜੀਤ ਸਿੰਘ, ਐਮ.ਐੱਚ.ਰੂਬੀ, ਸੁਖਵੀਰ ਸਿੰਘ, ਹਰਵਿੰਦਰ ਸਿੰਘ, ਪਰਮਜੀਤ ਸਿੰਘ, ਬਗ਼ੀਚਾ ਸਿੰਘ, ਬਖ਼ਸ਼ੀਸ਼ ਸਿੰਘ, ਗੁਰਭੇਜ ਸਿੰਘ, ਤੁਫ਼ੈਲ ਸਿੰਘ, ਮੁਖ਼ਤਿਆਰ ਸਿੰਘ, ਜਰਨੈਲ ਸਿੰਘ, ਗੁਰਮੀਤ ਸਿੰਘ, ਗੁਰਜੰਟ ਸਿੰਘ, ਜਸਵਿੰਦਰ ਸਿੰਘ ਜੱਜੂ, ਸੁਖਦੇਵ ਸਿੰਘ, ਅਮਨਦੀਪ ਸਿੰਘ, ਅੰਕੁਸ਼, ਸੰਦੀਪ ਕੁਮਾਰ ਟਾਂਕ, ਸੁਰਿੰਦਰ ਸਿੰਘ, ਨਰਿੰਦਰ ਸਿੰਘ, ਪ੍ਰਗਟ ਸਿੰਘ, ਗੁਰਪ੍ਰੀਤ ਸਿੰਘ ਸੰਧੂ, ਗੁਰਮੀਤ ਚੰਦ, ਸੁਰਿੰਦਰ ਪਾਲ, ਜਗਦੀਸ਼ ਕੁਮਾਰ, ਓਮ ਪ੍ਰਕਾਸ਼, ਰਮੇਸ਼ ਸਿੰਘ, ਜਗਰੂਪ ਚੰਦ, ਰੋਹਿਤ ਕੰਬੋਜ, ਪ੍ਰਲਾਦ ਚੰਦ, ਰਾਮ ਚੰਦ, ਮੰਗਤ ਸਿੰਘ ਨੰਬਰ, ਮਨਪ੍ਰੀਤ ਸਿੰਘ ਗਿੱਲ, ਜਗਦੀਪ ਸਿੰਘ, ਰਾਘਵ ਨਾਗਪਾਲ, ਕਾਲਾ ਸਿੰਘ, ਕਰਮ ਚੰਦ, ਗੁਲਾਬ ਸਿੰਘ, ਤਰਸੇਮ ਸਿੰਘ, ਬੂੜ ਸਿੰਘ, ਸੁਨੀਲ ਕੁਮਾਰ, ਰਾਜੇਸ਼ ਕਾਠਪਾਲ, ਸਲਵਿੰਦਰ ਸਿੰਘ, ਨਿਰਮਲ ਸਿੰਘ, ਵਿਪਨ ਕੁਮਾਰ, ਕਰਨੈਲ ਸਿੰਘ, ਸਮਾਜਸੇਵੀ ਰਾਜੀਵ ਕੁਕਰੇਜਾ ਅਤੇ ਬਲੱਡ ਬੈਂਕ ਸਟਾਫ਼ ਤੋਂ ਡਾ. ਅਰਸ਼ਦੀਪ ਕੰਬੋਜ, ਰਾਜ ਸਿੰਘ, ਬ੍ਰਾਡਰਿਕ ਜੇਮਜ਼, ਰਣਜੀਤ ਸਿੰਘ, ਓਮ ਪ੍ਰਕਾਸ਼, ਗੁਰਭਿੰਦਰ ਸਿੰਘ, ਮੈਡਮ ਸਨੇਹਾ, ਮੈਡਮ ਰਿਤੂ ਹਾਜ਼ਰ ਸਨ |

ਖ਼ਬਰ ਸ਼ੇਅਰ ਕਰੋ

 

10 ਗ੍ਰਾਮ ਹੈਰੋਇਨ ਸਮੇਤ 2 ਨੌਜਵਾਨ ਗਿ੍ਫ਼ਤਾਰ

ਅਬੋਹਰ, 26 ਸਤੰਬਰ (ਸੁਖਜੀਤ ਸਿੰਘ ਬਰਾੜ)-ਥਾਣਾ ਬਹਾਵਵਾਲਾ ਦੀ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਸੁਭਾਸ਼ ਚੰਦਰ ਸਮੇਤ ਪੁਲਿਸ ਪਾਰਟੀ ਪਿੰਡ ਝੂਰੜਖੇੜਾ ਨੇੜੇ ਗਸ਼ਤ ਕਰ ਰਹੇ ਸੀ ਤਾਂ ਇਸ ਦੌਰਾਨ ਸਾਹਮਣੇ ਤੋਂ ਆਉਂਦੇ ਮੋਟਰਸਾਈਕਲ ਨੰਬਰ ...

ਪੂਰੀ ਖ਼ਬਰ »

ਹੈਰੋਇਨ ਸਮੇਤ 2 ਗਿ੍ਫ਼ਤਾਰ

ਫ਼ਾਜ਼ਿਲਕਾ, 26 ਸਤੰਬਰ (ਦਵਿੰਦਰ ਪਾਲ ਸਿੰਘ)- ਸਿਟੀ ਥਾਣਾ ਪੁਲਿਸ ਨੇ ਹੈਰੋਇਨ ਸਮੇਤ ਇਕ ਔਰਤ ਅਤੇ ਇਕ ਮਰਦ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਨੂੰ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਸੀਮਾ ਰਾਣੀ ਪਤਨੀ ਜਸਵੀਰ ਸਿੰਘ ਵਾਸੀ ਧੀਂਗੜਾ ਕਾਲੋਨੀ ਫ਼ਾਜ਼ਿਲਕਾ ਹੈਰੋਇਨ ...

ਪੂਰੀ ਖ਼ਬਰ »

ਨੈਸ਼ਨਲ ਲੋਕ ਅਦਾਲਤ ਦੇ ਸੰਬੰਧ ਵਿਚ ਨਹਿਰੂ ਪਾਰਕ ਵਿਖੇ ਕਾਨੂੰਨੀ ਜਾਗਰੂਕਤਾ ਸੈਮੀਨਾਰ

ਅਬੋਹਰ, 26 ਸਤੰਬਰ (ਸੁਖਜੀਤ ਸਿੰਘ ਬਰਾੜ/ਵਿਵੇਕ ਹੂੜੀਆ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਮੈਂਬਰਾਂ ਵਲੋਂ 12 ਨਵੰਬਰ ਨੂੰ ਲੱਗਣ ਵਾਲੀ ਨੈਸ਼ਨਲ ਲੋਕ ਅਦਾਲਤ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸਥਾਨਕ ਨਹਿਰੂ ਪਾਰਕ ਵਿਖੇ ਕਾਨੂੰਨੀ ਜਾਗਰੂਕਤਾ ਸੈਮੀਨਾਰ ਦਾ ...

ਪੂਰੀ ਖ਼ਬਰ »

ਰਾਮ-ਲੀਲ੍ਹਾ 'ਚ ਰਾਵਣ ਦੇ ਜਨਮ ਦਾ ਕੀਤਾ ਸ਼ਾਨਦਾਰ ਮੰਚਨ

ਅਬੋਹਰ, 26 ਸਤੰਬਰ (ਸੁਖਜੀਤ ਸਿੰਘ ਬਰਾੜ)-ਸ੍ਰੀ ਸਨਾਤਨ ਧਰਮ ਪ੍ਰਚਾਰਕ ਰਾਮ ਨਾਟਕ ਕਲੱਬ ਵਲੋਂ ਬੀਤੀ ਰਾਤ ਨੂੰ ਰਾਮ ਲੀਲ੍ਹਾ ਵਿਚ ਰਾਵਣ ਅਤੇ ਸੀਤਾ ਦੇ ਜਨਮ ਦਾ ਮੰਚਨ ਕੀਤਾ ਗਿਆ | ਰਾਮ ਲੀਲ੍ਹਾ ਦੇਖਣ ਲਈ ਵੱਡੀ ਗਿਣਤੀ ਵਿਚ ਅÏਰਤਾਂ, ਬੱਚੇ ਅਤੇ ਮਰਦ ਪਹੁੰਚੇ ਹੋਏ ਸਨ | ਇਸ ...

ਪੂਰੀ ਖ਼ਬਰ »

ਫ਼ਾਜ਼ਿਲਕਾ ਨੂੰ ਸਵੱਛਤਾ ਸਰਵੇਖਣ ਲਈ ਦੇਸ਼ ਦੇ ਰਾਸ਼ਟਰਪਤੀ ਪਾਸੋਂ ਪੁਰਸਕਾਰ ਮਿਲੇਗਾ

ਫ਼ਾਜ਼ਿਲਕਾ, 26 ਸਤੰਬਰ (ਦਵਿੰਦਰ ਪਾਲ ਸਿੰਘ)- ਨਗਰ ਕੌਂਸਲ ਫ਼ਾਜ਼ਿਲਕਾ ਨੇ ਭਾਰਤ ਸਰਕਾਰ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰਾਲੇ ਦੁਆਰਾ 1 ਅਕਤੂਬਰ 2022 ਨੂੰ ਰਸਮੀ ਤੌਰ 'ਤੇ ਐਲਾਨੇ ਜਾਣ ਵਾਲੇ ਆਜ਼ਾਦੀ 75 ਸਵੱਛ ਸਰਵੇਖਣ 2022 ਲਈ ਇਨਾਮਾਂ ਦੀ ਸੂਚੀ ਵਿਚ ਆਪਣੀ ਥਾਂ ...

ਪੂਰੀ ਖ਼ਬਰ »

ਪੱਤਰਕਾਰ ਨਾਲ ਬਦਸਲੂਕੀ ਦਾ ਮਾਮਲਾ ਸੁਲਝਿਆ, ਕੰਡਕਟਰ ਨੇ ਕੀਤਾ ਗ਼ਲਤੀ ਦਾ ਅਹਿਸਾਸ

ਜਲਾਲਾਬਾਦ, 26 ਸਤੰਬਰ (ਕਰਨ ਚੁਚਰਾ)- ਬੀਤੇ ਦਿਨੀਂ ਜਲਾਲਾਬਾਦ ਦੇ ਸ਼ਹੀਦ ਊਧਮ ਸਿੰਘ ਚੌਕ 'ਤੇ ਪੱਤਰਕਾਰ ਨਾਲ ਬਦਸਲੂਕੀ ਕਰਨ ਵਾਲੇ ਪੰਜਾਬ ਰੋਡਵੇਜ਼ ਦੇ ਬੱਸ ਕੰਡਕਟਰ ਵਲੋਂ ਆਪਣੀ ਗ਼ਲਤੀ ਦਾ ਅਹਿਸਾਸ ਕਰਦਿਆਂ ਮਾਮਲਾ ਸੁਲਝਾ ਲਿਆ ਗਿਆ ਹੈ | ਜਲਾਲਾਬਾਦ ਪੁੱਜੇ ਪੰਜਾਬ ...

ਪੂਰੀ ਖ਼ਬਰ »

ਸ੍ਰੀ ਅਗਰਵਾਲ ਸਭਾ ਨੇ ਅਗਰਸੈਨ ਜੈਅੰਤੀ ਮੌਕੇ ਕਰਵਾਇਆ ਸਮਾਗਮ

ਫ਼ਾਜ਼ਿਲਕਾ, 26 ਸਤੰਬਰ (ਦਵਿੰਦਰ ਪਾਲ ਸਿੰਘ)- ਸ੍ਰੀ ਅਗਰਵਾਲ ਸਭਾ ਵਲੋਂ ਮਹਾਰਾਜਾ ਅਗਰਸੈਨ ਜਯੰਤੀ ਸਮਾਗਮ ਸ੍ਰੀ ਅਗਰਵਾਲ ਕਮਿਊਨਿਟੀ ਹਾਲ ਵਿਚ ਮਨਾਈ ਗਈ ਜਿਸ ਵਿਚ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੇ ਪਿਤਾ ਤੇ ਅਖਿਲ ਭਾਰਤੀ ਅਗਰਵਾਲ ਸੰਮੇਲਨ ਦੇ ਸੂਬਾ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX