ਤਾਜਾ ਖ਼ਬਰਾਂ


ਬੰਦੀ ਸਿੰਘਾਂ ਦੀ ਰਿਹਾਈ ਲਈ ਦਸਤਖ਼ਤੀ ਮੁਹਿੰਮ ਜਥੇਦਾਰ ਅਕਾਲ ਤਖ਼ਤ ਦੇ ਦਸਤਖਤਾਂ ਨਾਲ ਆਰੰਭ
. . .  3 minutes ago
ਤਲਵੰਡੀ ਸਾਬੋ, 01 ਦਸੰਬਰ (ਰਣਜੀਤ ਸਿੰਘ ਰਾਜੂ)- ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜ਼ੂਦ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ’ਚ ਬੰਦ ਸਿੱਖ ਬੰਦੀਆਂ ਦੀ ਰਿਹਾਈ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅੱਜ ਤੋਂ ਸ਼ੁਰੂ ਦਸਤਖ਼ਤੀ ਮੁਹਿੰਮ...
ਵਿਦੇਸ਼ੀ ਨਿਵੇਸ਼ਕਾਂ ਨੇ ਨਵੰਬਰ 'ਚ ਭਾਰਤੀ ਸ਼ੇਅਰ ਬਾਜ਼ਾਰਾਂ 'ਚ 36,239 ਕਰੋੜ ਰੁਪਏ ਦਾ ਕੀਤਾ ਨਿਵੇਸ਼
. . .  27 minutes ago
ਮੁੰਬਈ, 1 ਦਸੰਬਰ-ਨਵੰਬਰ ਮਹੀਨੇ 'ਚ ਵਿਦੇਸ਼ੀ ਨਿਵੇਸ਼ਕਾਂ ਨੇ ਭਾਰਤੀ ਸ਼ੇਅਰ ਬਾਜ਼ਾਰਾਂ 'ਚ 36,239 ਕਰੋੜ ਰੁਪਏ ਦਾ ਨਿਵੇਸ਼ ਕੀਤਾ...
ਗੁਜਰਾਤ ਚੋਣਾਂ:ਕ੍ਰਿਕਟਰ ਰਵਿੰਦਰ ਜਡੇਜਾ ਨੇ ਪਾਈ ਵੋਟ
. . .  45 minutes ago
ਜਾਮਨਗਰ, 1 ਦਸੰਬਰ-ਕ੍ਰਿਕਟਰ ਰਵਿੰਦਰ ਜਡੇਜਾ ਨੇ ਜਾਮਨਗਰ ਦੇ ਇਕ ਪੋਲਿੰਗ ਸਟੇਸ਼ਨ 'ਤੇ ਆਪਣੀ ਵੋਟ ਪਾਈ। ਉਨ੍ਹਾਂ ਦੀ ਪਤਨੀ ਅਤੇ ਭਾਜਪਾ ਉਮੀਦਵਾਰ ਰਿਵਾਬਾ ਜਡੇਜਾ ਨੇ ਅੱਜ ਪਹਿਲਾਂ ਰਾਜਕੋਟ ਵਿਚ ਵੋਟ ਪਾਈ। ਇਸ ਮੌਕੇ ਰਵਿੰਦਰ ਜਡੇਜਾ ਨੇ ਕਿਹਾ ਕਿ "ਮੈਂ ਲੋਕਾਂ ਨੂੰ ਵੱਡੀ ਗਿਣਤੀ...
ਗੁਜਰਾਤ ਚੋਣਾਂ: ਨੌਜਵਾਨ ਵੋਟਰਾਂ ਨੂੰ ਪ੍ਰੇਰਿਤ ਕਰਨ ਲਈ ਨੌਜਵਾਨਾਂ ਵਲੋਂ ਚਲਾਏ ਜਾ ਰਹੇ 33 ਪੋਲਿੰਗ ਸਟੇਸ਼ਨ
. . .  about 1 hour ago
ਨਵੀਂ ਦਿੱਲੀ, 1 ਦਸੰਬਰ -ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ ਕਿ ਨੌਜਵਾਨ ਵੋਟਰਾਂ ਨੂੰ ਪ੍ਰੇਰਿਤ ਕਰਨ ਲਈ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਦੌਰਾਨ ਪਹਿਲੀ ਵਾਰ 33 ਪੋਲਿੰਗ...
ਖਲਵਾੜਾ ਦੀ ਬੇਂਈ 'ਚ ਸ਼ਰਾਰਤੀ ਅਨਸਰਾਂ ਨੇ ਸੁੱਟੇ ਤੇਜ਼ਧਾਰ ਹਥਿਆਰ
. . .  about 1 hour ago
ਖਲਵਾੜਾ, 1 ਦਸੰਬਰ (ਮਨਦੀਪ ਸਿੰਘ ਸੰਧੂ)- ਫਗਵਾੜਾ-ਘੁੰਮਣਾ ਮੁੱਖ ਮਾਰਗ 'ਤੇ ਸਥਿਤ ਪਿੰਡ ਖਲਵਾੜਾ ਦੀ ਬੇਂਈ ਵਿਚ ਸ਼ਰਾਰਤੀ ਅਨਸਰਾਂ ਵਲੋਂ ਤੇਜ਼ਧਾਰ ਹਥਿਆਰ ਸੁੱਟੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਬੇਂਈ ਵਿਚ ਦੇਖੇ ਗਏ ਹਥਿਆਰਾਂ ਦੀ ਗਿਣਤੀ...
ਵਿਸ਼ਵ ਏਡਜ਼ ਦਿਵਸ
. . .  about 1 hour ago
ਵਿਸ਼ਵ ਏਡਜ਼ ਦਿਵਸ
ਰਾਹੁਲ ਗਾਂਧੀ ਨੇ ਅੱਜ ਉੱਜੈਨ ਤੋਂ ਕੀਤੀ 'ਭਾਰਤ ਜੋੜੋ ਯਾਤਰਾ' ਦੀ ਸ਼ੁਰੂਆਤ
. . .  about 1 hour ago
ਉਜੈਨ, 1 ਦਸੰਬਰ-ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਦਾ ਅੱਜ 85ਵਾਂ ਦਿਨ ਹੈ। ਰਾਹੁਲ ਗਾਂਧੀ ਨੇ 'ਭਾਰਤ ਜੋੜੋ ਯਾਤਰਾ' ਦੇ 85ਵੇਂ ਦਿਨ ਦੀ ਸ਼ੁਰੂਆਤ ਮੱਧ ਪ੍ਰਦੇਸ਼ ਦੇ ਉੱਜੈਨ ਤੋਂ...
ਸ਼ਰਧਾ ਹੱਤਿਆਕਾਂਡ:ਨਾਰਕੋ ਟੈਸਟ ਲਈ ਤਿਹਾੜ ਜੇਲ੍ਹ ਤੋਂ ਅੰਬੇਡਕਰ ਹਸਪਤਾਲ ਲਿਆਂਦਾ ਗਿਆ ਦੋਸ਼ੀ ਆਫ਼ਤਾਬ ਨੂੰ
. . .  about 1 hour ago
ਨਵੀਂ ਦਿੱਲੀ, 1 ਦਸੰਬਰ-ਸ਼ਰਧਾ ਹੱਤਿਆਕਾਂਡ ਦੇ ਦੋਸ਼ੀ ਆਫ਼ਤਾਬ ਨੂੰ ਨਾਰਕੋ ਟੈਸਟ ਲਈ ਤਿਹਾੜ ਜੇਲ੍ਹ ਤੋਂ ਅੰਬੇਡਕਰ ਹਸਪਤਾਲ ਲਿਆਂਦਾ ਗਿਆ...
ਗੁਜਰਾਤ ਚੋਣਾਂ: ਪ੍ਰਧਾਨ ਮੰਤਰੀ ਮੋਦੀ ਅੱਜ ਅਹਿਮਦਾਬਾਦ 'ਚ ਕਰਨਗੇ 50 ਕਿਲੋਮੀਟਰ ਲੰਬਾ ਰੋਡ ਸ਼ੋਅ
. . .  about 2 hours ago
ਅਹਿਮਦਾਬਾਦ, 1 ਦਸੰਬਰ-ਗੁਜਰਾਤ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਹਿਮਦਾਬਾਦ ਵਿਚ 50 ਕਿਲੋਮੀਟਰ ਲੰਬਾ ਰੋਡ ਸ਼ੋਅ...
ਭਾਰਤ ਅੱਜ ਰਸਮੀ ਤੌਰ 'ਤੇ ਸੰਭਾਲੇਗਾ ਜੀ-20 ਦੀ ਪ੍ਰਧਾਨਗੀ
. . .  about 2 hours ago
ਨਵੀਂ ਦਿੱਲੀ, 1 ਦਸੰਬਰ-ਭਾਰਤ ਅੱਜ, 1 ਦਸੰਬਰ ਨੂੰ ਰਸਮੀ ਤੌਰ 'ਤੇ ਜੀ-20 ਦੀ ਪ੍ਰਧਾਨਗੀ ਸੰਭਾਲੇਗਾ। ਜੀ-20 ਲੋਗੋ ਨਾਲ 100 ਤੋਂ ਵੱਧ ਸਮਾਰਕਾਂ ਨੂੰ ਪ੍ਰਕਾਸ਼ਮਾਨ ਕੀਤਾ...
ਗੁਜਰਾਤ ਚੋਣਾਂ:ਪ੍ਰਧਾਨ ਮੰਤਰੀ ਵਲੋਂ ਲੋਕਾਂ ਨੂੰ ਰਿਕਾਰਡ ਸੰਖਿਆ 'ਚ ਵੋਟਾਂ ਪਾਉਣ ਦੀ ਅਪੀਲ
. . .  about 2 hours ago
ਨਵੀਂ ਦਿੱਲੀ, 1 ਦਸੰਬਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੱਜ ਗੁਜਰਾਤ ਚੋਣ ਦਾ ਪਹਿਲਾ ਪੜਾਅ ਹੈ। ਮੈਂ ਅੱਜ ਵੋਟ ਪਾਉਣ ਵਾਲੇ ਲੋਕਾਂ, ਖ਼ਾਸ ਤੌਰ 'ਤੇ ਪਹਿਲੀ ਵਾਰ ਵੋਟ ਪਾਉਣ ਵਾਲੇ ਲੋਕਾਂ ਨੂੰ ਰਿਕਾਰਡ ਸੰਖਿਆ 'ਚ ਆਪਣੀ ਵੋਟ ਦੇ ਅਧਿਕਾਰ...
ਗੁਜਰਾਤ 'ਚ ਪਹਿਲੇ ਪੜਾਅ ਤਹਿਤ ਵੋਟਿੰਗ ਸ਼ੁਰੂ
. . .  about 2 hours ago
ਅਹਿਮਦਾਬਾਦ, 1 ਦਸੰਬਰ-ਗੁਜਰਾਤ ਵਿਧਾਨ ਸਭਾ ਚੋਣਾਂ ਲਈ ਪਹਿਲੇ ਪੜਾਅ ਤਹਿਤ ਵੋਟਿੰਗ ਸ਼ੁਰੂ ਹੋ ਗਈ ਹੈ। ਸਿਆਸੀ ਪਾਰਟੀਆਂ ਦੀ ਕਿਸਮਤ ਦਾ ਫੈਸਲਾ ਅੱਜ 2 ਕਰੋੜ ਤੋਂ ਵੱਧ ਵੋਟਰ ਕਰਨਗੇ। ਕੱਛ, ਸੌਰਾਸ਼ਟਰ ਅਤੇ ਦੱਖਣੀ ਗੁਜਰਾਤ...
⭐ਮਾਣਕ - ਮੋਤੀ⭐
. . .  about 3 hours ago
⭐ਮਾਣਕ - ਮੋਤੀ⭐
ਹੈਦਰਾਬਾਦ : ਈ.ਡੀ. ਨੇ ਅਭਿਨੇਤਾ ਵਿਜੇ ਦੇਵਰਕੋਂਡਾ ਤੋਂ 9 ਘੰਟੇ ਤੋਂ ਵੱਧ ਸਮੇਂ ਤੱਕ ਕੀਤੀ ਪੁੱਛਗਿੱਛ
. . .  1 day ago
ਐੱਫ. ਏ. ਟੀ. ਐੱਫ. ਨੇ ਮਨੀ ਲਾਂਡਰਿੰਗ ਅਤੇ ਅੱਤਵਾਦੀ ਫੰਡਿੰਗ 'ਤੇ ਚੀਨ ਦੀ ਤਰੱਕੀ ਨੂੰ ਮੁੜ ਦਿੱਤਾ ਦਰਜਾ
. . .  1 day ago
ਪ੍ਰਸਿੱਧ ਪੱਤਰਕਾਰ ਰਵੀਸ਼ ਕੁਮਾਰ ਨੇ ਐਨ. ਡੀ. ਟੀ. ਵੀ. ਤੋਂ ਦਿੱਤਾ ਅਸਤੀਫਾ
. . .  1 day ago
ਭਾਰਤ ਦੀ ਅਰਥਵਿਵਸਥਾ ਜੁਲਾਈ-ਸਤੰਬਰ ਤਿਮਾਹੀ 'ਚ 6.3 ਫੀਸਦੀ 'ਤੇ ਆਈ
. . .  1 day ago
3 ਮਹੀਨੇ ਦੀ ਮਾਸੂਮ ਬੱਚੀ ਨੂੰ ਮੌਤ ਦੇ ਘਾਟ ਉਤਾਰਨ ਵਾਲੀ ਔਰਤ ਨੂੰ ਉਮਰ ਕੈਦ
. . .  1 day ago
ਫ਼ਾਜ਼ਿਲਕਾ, 30 ਨਵੰਬਰ (ਪ੍ਰਦੀਪ ਕੁਮਾਰ) - 3 ਮਹੀਨੇ ਦੀ ਮਾਸੂਮ ਬੱਚੀ ਨੂੰ ਮੌਤ ਦੇ ਘਾਟ ਉਤਾਰਨ ਵਾਲੀ ਇਕ ਔਰਤ ਨੂੰ ਫ਼ਾਜ਼ਿਲਕਾ ਜ਼ਿਲ੍ਹਾ ਸੈਸ਼ਨ ਜੱਜ ਜਤਿੰਦਰ ਕੌਰ ਦੀ ਅਦਾਲਤ ਨੇ ਉਮਰ ...
ਇਕ ਨਕਾਬਪੋਸ਼ ਸਕੂਟੀ ਸਵਾਰ ਬਦਮਾਸ਼ ਨੇ ਦੋ ਵੱਖ-ਵੱਖ ਪੈਟਰੋਲ ਪੰਪਾਂ ’ਤੇ ਚਲਾਈਆਂ ਗੋਲੀਆਂ
. . .  1 day ago
ਕਰਨਾਲ , 30 ਨਵੰਬਰ ( ਗੁਰਮੀਤ ਸਿੰਘ ਸੱਗੂ ) - ਬੀਤੀ ਰਾਤ ਇਕ ਨਕਾਬਪੋਸ਼ ਸਕੂਟੀ ਸਵਾਰ ਬਦਮਾਸ਼ ਨੇ ਮੇਰਠ ਰੋੜ ’ਤੇ ਲੁੱਟ ਦੀ ਨੀਅਤ ਨਾਲ ਦੋ ਵੱਖ-ਵੱਖ ਪੈਟਰੋਲ ਪੰਪਾਂ ’ਤੇ ਗੋਲੀਆਂ ਚਲਾ ਕੇ ਦੋ ਲੋਕਾਂ ਨੂੰ ਜ਼ਖ਼ਮੀ ਕਰ ਦਿੱਤਾ ...
ਸੇਨੂੰ ਦੁੱਗਲ ਨੇ ਡਿਪਟੀ ਕਮਿਸ਼ਨਰ ਵੱਜੋਂ ਸੰਭਾਲਿਆ ਅਹੁਦਾ
. . .  1 day ago
ਫ਼ਾਜ਼ਿਲਕਾ, 30 ਨਵੰਬਰ- ਜ਼ਿਲ੍ਹੇ ਦੇ ਲੋਕਾਂ ਨੂੰ ਪਾਰਦਰਸ਼ੀ ਅਤੇ ਜਵਾਬਦੇਹ ਪ੍ਰਸ਼ਾਸਨ ਮੁੱਹਈਆ ਕਰਵਾਉਣ ਦਾ ਅਹਿਦ ਲੈਂਦਿਆਂ ਸੇਨੂੰ ਦੁੱਗਲ ਆਈ. ਏ. ਐਸ....
ਅੰਮ੍ਰਿਤਸਰ : ਇੰਦਰਬੀਰ ਸਿੰਘ ਨਿੱਝਰ ਨੇ ਆਪਣੇ ਵਿਵਾਦਿਤ ਬਿਆਨ 'ਤੇ ਮੰਗੀ ਮੁਆਫ਼ੀ
. . .  1 day ago
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ਵਿਚ ਮੁੱਕੇਬਾਜ਼ ਨਿਖਤ ਜ਼ਰੀਨ ਨੂੰ ਅਰਜੁਨ ਪੁਰਸਕਾਰ ਕੀਤਾ ਪ੍ਰਦਾਨ
. . .  1 day ago
ਈ.ਡੀ. ਨੇ ਬੀ.ਐੱਸ.4 ਵਾਹਨਾਂ ਦੇ ਮਾਮਲੇ ’ਚ ਜੁੜੀਆਂ ਫਰਮਾਂ ਦੇ ਰੈਡੀ ਪਰਿਵਾਰਕ ਮੈਂਬਰਾਂ ਦੀਆਂ 22.10 ਕਰੋੜ ਰੁਪਏ ਦੀਆਂ ਜਾਇਦਾਦਾਂ ਕੀਤੀਆਂ ਕੁਰਕ
. . .  1 day ago
ਕਵੇਟਾ ਆਤਮਘਾਤੀ ਧਮਾਕਾ : ਮਰਨ ਵਾਲਿਆਂ ਦੀ ਗਿਣਤੀ 3 ਹੋਈ, 27 ਜ਼ਖਮੀ
. . .  1 day ago
ਮੁੱਖ ਮੰਤਰੀ ਦੀ ਕੋਠੀ ਅੱਗੇ ਮਜ਼ਦੂਰਾਂ ਉੱਤੇ ਜੰਮ ਕੇ ਵਰ੍ਹੀਆਂ ਡਾਂਗਾਂ
. . .  1 day ago
ਸੰਗਰੂਰ, 30 ਨਵੰਬਰ( ਦਮਨਜੀਤ ਸਿੰਘ ) - ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਰਿਹਾਇਸ਼ ਅੱਗੇ ਅੱਜ ਪੁਲਿਸ ਵਲੋਂ ਪੇਂਡੂ ਅਤੇ ਖੇਤ ਮਜ਼ਦੂਰਾਂ ਉੱਤੇ ਜੰਮ ਕੇ ਲਾਠੀਆਂ ਵਰ੍ਹਾਈਆਂ ਗਈਆਂ । ਮਜ਼ਦੂਰਾਂ ਵਲੋਂ ਅੱਜ ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 13 ਅੱਸੂ ਸੰਮਤ 554
ਵਿਚਾਰ ਪ੍ਰਵਾਹ: ਮੇਰੀ ਭਾਵਨਾ ਦਾ ਲੋਕਰਾਜ ਉਹ ਹੈ, ਜਿਸ ਵਿਚ ਛੋਟੇ ਤੋਂ ਛੋਟੇ ਵਿਅਕਤੀ ਦੀ ਆਵਾਜ਼ ਨੂੰ ਵੀ ਓਨੀ ਥਾਂ ਮਿਲੇ, ਜਿੰਨੀ ਕਿ ਸਮੂਹ ਦੀ ਆਵਾਜ਼ ਨੂੰ। -ਮਹਾਤਮਾ ਗਾਂਧੀ

ਪਹਿਲਾ ਸਫ਼ਾ

ਸ਼ਹੀਦ ਭਗਤ ਸਿੰਘ ਹੋਵੇਗਾ ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ

ਹਵਾਈ ਅੱਡਾ ਨਵੀਂ ਪੀੜ੍ਹੀ ਲਈ ਮਹਾਨ ਸ਼ਹੀਦ ਦੀ ਕੁਰਬਾਨੀ ਨੂੰ ਯਾਦ ਰੱਖਣ ਲਈ ਬਣੇਗਾ ਪ੍ਰੇਰਨਾ ਸਰੋਤ-ਸੀਤਾਰਮਨ

ਕੇ. ਐੱਸ. ਰਾਣਾ ਐੱਸ. ਏ. ਐੱਸ. ਨਗਰ, 28 ਸਤੰਬਰ -ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਦਾ ਨਾਂਅ ਬਦਲ ਕੇ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡਾ ਰੱਖੇ ਜਾਣ ਸੰਬੰਧੀ ਕੀਤੇ ਗਏ ਐਲਾਨ ਤੋਂ ਬਾਅਦ ਕੇਂਦਰੀ ਵਿੱਤ ਮੰਤਰੀ ਨਿਰਮਲਾ ...

ਪੂਰੀ ਖ਼ਬਰ »

ਤਿੰਨ ਮਹੀਨੇ ਹੋਰ ਜਾਰੀ ਰਹੇਗੀ ਮੁਫ਼ਤ ਅਨਾਜ ਯੋਜਨਾ

ਮਹਿੰਗਾਈ ਭੱਤੇ 'ਚ 4 ਫ਼ੀਸਦੀ ਦਾ ਵਾਧਾ

ਨਵੀਂ ਦਿੱਲੀ, 28 ਸਤੰਬਰ (ਉਪਮਾ ਡਾਗਾ ਪਾਰਥ)-ਤਿਉਹਾਰਾਂ ਤੋਂ ਪਹਿਲਾਂ ਕੇਂਦਰ ਨੇ ਮੁਲਾਜ਼ਮਾਂ ਨੂੰ ਵੱਡਾ ਤੋਹਫ਼ਾ ਦਿੰਦਿਆਂ ਮਹਿੰਗਾਈ ਭੱਤਾ 4 ਫ਼ੀਸਦੀ ਵਧਾਉਣ ਦਾ ਫ਼ੈਸਲਾ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋਈ ਆਰਥਿਕ ਮਾਮਲਿਆਂ ਦੀ ਕੈਬਨਿਟ ...

ਪੂਰੀ ਖ਼ਬਰ »

ਭਾਈ ਰਾਜੋਆਣਾ ਦੀ ਅਰਜ਼ੀ 'ਤੇ ਜਲਦ ਫ਼ੈਸਲਾ ਕਰੇ ਕੇਂਦਰ-ਸੁਪਰੀਮ ਕੋਰਟ

ਜਵਾਬ ਨਾ ਦੇਣ ਤੋਂ ਸਰਬਉੱਚ ਅਦਾਲਤ ਖ਼ਫ਼ਾ

ਨਵੀਂ ਦਿੱਲੀ, 28 ਸਤੰਬਰ (ਜਗਤਾਰ ਸਿੰਘ)-ਸੁਪਰੀਮ ਕੋਰਟ ਨੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਕੇਸ ਵਿਚ ਫਾਂਸੀ ਦੀ ਸਜ਼ਾ ਭੁਗਤ ਰਹੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਘਟਾਉਣ ਦੀ ਅਰਜ਼ੀ 'ਤੇ ਕੇਂਦਰ ਸਰਕਾਰ ਨੂੰ ਛੇਤੀ ਫ਼ੈਸਲਾ ਲੈਣ ਦੇ ਨਿਰਦੇਸ਼ ਦਿੱਤੇ ਹਨ। ਅਦਾਲਤ ਨੇ ਕਿਹਾ ਕਿ 2 ਮਈ ਦੇ ਹੁਕਮਾਂ ਮੁਤਾਬਕ ਫ਼ੈਸਲਾ ਲੈਣ ਲਈ ਦਿੱਤੀ ਗਈ ਦੋ ਮਹੀਨਿਆਂ ਦੀ ਸਮਾਂ ਹੱਦ ਕਾਫੀ ਦੇਰ ਤੋਂ ਮੁੱਕ ਚੁੱਕੀ ਹੈ। ਅਦਾਲਤ ਨੇ ਕਿਹਾ ਕਿ ਇਸ ਮਾਮਲੇ 'ਚ ਸਰਕਾਰ ਭਾਵੇਂ ਕੋਈ ਵੀ ਫ਼ੈਸਲਾ ਲਵੇ ਪਰ ਇਸ 'ਤੇ ਫ਼ੈਸਲਾ ਲੈਣਾ ਹੀ ਹੋਵੇਗਾ। ਸਰਬ ਉੱਚ ਅਦਾਲਤ ਨੇ ਇਸ ਗੱਲ ਨੂੰ ਬੜੀ ਗੰਭੀਰਤਾ ਨਾਲ ਲਿਆ ਹੈ ਕਿ ਪਟੀਸ਼ਨ ਰਾਸ਼ਟਰਪਤੀ ਦੇ ਸਾਹਮਣੇ 24 ਮਾਰਚ, 2013 ਤੋਂ ਲੰਬਿਤ ਹੈ। ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਯੂ. ਯੂ. ਲਲਿਤ ਦੀ ਬੈਂਚ ਨੇ ਸਰਕਾਰ ਨੂੰ ਵੀਰਵਾਰ ਤੱਕ ਹਲਫ਼ਨਾਮਾ ਦਾਇਰ ਕਰਨ ਅਤੇ ਇਹ ਵੀ ਦੱਸਣ ਲਈ ਕਿਹਾ ਹੈ ਕਿ ਇਸ ਸੰਬੰਧ ਵਿਚ ਕਿੰਨੀ ਪ੍ਰਗਤੀ ਹੋਈ ਹੈ। ਸੁਪਰੀਮ ਕੋਰਟ ਵਿਚ ਇਸ ਮਾਮਲੇ ਦੀ ਅਗਲੀ ਸੁਣਵਾਈ 30 ਸਤੰਬਰ ਨੂੰ ਹੋਏਗੀ। ਸੁਪਰੀਮ ਕੋਰਟ ਕੇਂਦਰ ਦੇ ਵਕੀਲ ਵਲੋਂ ਮਾਮਲੇ ਦੀ ਸੁਣਵਾਈ ਮੁਲਤਵੀ ਕਰਨ ਦੀ ਦਲੀਲ ਤੋਂ ਵੀ ਨਾਖੁਸ਼ ਸੀ। ਚੀਫ਼ ਜਸਟਿਸ ਉਦੇ ਉਮੇਸ਼ ਲਲਿਤ ਅਤੇ ਜਸਟਿਸ ਐਸ. ਰਵਿੰਦਰ ਭੱਟ ਅਤੇ ਜੇ. ਬੀ. ਪਰਦੀਵਾਲਾ ਦੇ ਬੈਂਚ ਨੇ ਕਿਹਾ ਕਿ 2 ਮਈ (ਇਸੇ ਸਾਲ) ਨੂੰ ਦੋ ਮਹੀਨਿਆਂ ਦਾ ਸਮਾਂ ਦਿੱਤਾ ਗਿਆ ਸੀ। ਇਹ ਸਮਾਂ ਬਹੁਤ ਪਹਿਲਾਂ ਸਮਾਪਤ ਹੋ ਚੁੱਕਾ ਹੈ। ਹਾਲਾਂਕਿ ਸਾਲਿਸਟਰ ਜਨਰਲ ਵਲੋਂ ਦਾਇਰ ਕੀਤੇ ਹਲਫ਼ਨਾਮੇ ਅਨੁਸਾਰ ਸੰਬੰਧਿਤ ਅਧਿਕਾਰੀਆਂ ਵਲੋਂ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ। ਬੈਂਚ ਨੇ ਪੁੱਛਿਆ ਕਿ ਜ਼ਿੰਮੇਵਾਰ ਅਧਿਕਾਰੀ ਕੌਣ ਹੈ। ਕੀ ਮੁੱਦੇ 'ਤੇ ਨੋਟ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਤੁਹਾਨੂੰ ਕੋਈ ਵਿਸ਼ੇਸ਼ ਫ਼ੈਸਲਾ ਲੈਣ ਲਈ ਮਜਬੂਰ ਨਹੀਂ ਕਰਦੇ। ਪਰ ਤੁਹਾਨੂੰ ਕੋਈ ਇਕ ਫ਼ੈਸਲਾ ਲੈਣਾ ਪਵੇਗਾ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 2 ਮਈ ਨੂੰ ਸੁਪਰੀਮ ਕੋਰਟ ਨੇ ਭਾਈ ਰਾਜੋਆਣਾ ਦੀ ਰਹਿਮ ਦੀ ਅਪੀਲ 'ਤੇ ਫ਼ੈਸਲਾ ਲੈਣ ਲਈ ਕੇਂਦਰ ਸਰਕਾਰ ਨੂੰ ਦੋ ਮਹੀਨੇ ਦਾ ਸਮਾਂ ਦਿੱਤਾ ਸੀ। ਭਾਈ ਰਾਜੋਆਣਾ ਨੂੰ 1995 'ਚ ਬੇਅੰਤ ਸਿੰਘ ਦੀ ਹੱਤਿਆ ਦੀ ਸਾਜਿਸ਼ ਰਚਣ ਤੇ ਇਸ ਨੂੰ ਅੰਜਾਮ ਦੇਣ ਦਾ ਦੋਸ਼ੀ ਠਹਿਰਾਇਆ ਗਿਆ ਸੀ। ਇਸ ਮਾਮਲੇ 'ਚ ਹੇਠਲੀ ਅਦਾਲਤ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਮੌਤ ਦੀ ਸਜ਼ਾ ਦਾ ਫ਼ੈਸਲਾ ਹੋ ਚੁੱਕਾ ਹੈ ਪਰ ਲੰਬੇ ਸਮੇਂ ਤੋਂ ਭਾਈ ਰਾਜੋਆਣਾ ਦੀ ਰਾਸ਼ਟਰਪਤੀ ਕੋਲ ਰਹਿਮ ਦੀ ਅਪੀਲ ਲੰਬਿਤ ਹੈ। ਦੱਸਣਯੋਗ ਹੈ ਕਿ ਭਾਈ ਰਾਜੋਆਣਾ ਨੇ ਸਜ਼ਾ ਵਿਰੁੱਧ ਅਪੀਲ ਨਹੀਂ ਕੀਤੀ ਅਤੇ ਪਿਛਲੇ 25 ਸਾਲਾਂ ਤੋਂ ਜੇਲ੍ਹ ਵਿਚ ਬੰਦ ਹੈ। ਦੂਜਿਆਂ ਨੇ ਭਾਈ ਰਾਜੋਆਣਾ ਵਲੋਂ ਰਹਿਮ ਦੀ ਅਪੀਲ ਦਾਇਰ ਕੀਤੀ ਸੀ। ਦੱਸਣਯੋਗ ਹੈ ਕਿ ਸੀ.ਬੀ.ਆਈ. ਅਦਾਲਤ ਨੇ 1 ਅਗਸਤ 2007 ਨੂੰ ਭਾਈ ਰਾਜੋਆਣਾ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ ਤੇ ਭਾਈ ਰਾਜੋਆਣਾ ਨੇ ਇਸ ਮਾਮਲੇ 'ਚ ਅਪੀਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਭਾਈ ਰਾਜੋਆਣਾ ਨੂੰ 31 ਮਾਰਚ 2012 ਨੂੰ ਫ਼ਾਂਸੀ ਦਿੱਤੀ ਜਾਣੀ ਸੀ ਪਰ ਇਸ ਨੂੰ ਰੁਕਵਾਉਣ ਲਈ ਪੂਰੇ ਪੰਜਾਬ ਵਿਚ ਰੋਸ ਮੁਜ਼ਾਹਰੇ ਕੀਤੇ ਗਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ, ਸਿੱਖ ਅਤੇ ਮਨੁੱਖੀ ਅਧਿਕਾਰ ਸੰਗਠਨਾਂ ਨੇ ਰਾਜੋਆਣਾ ਦੀ ਫ਼ਾਂਸੀ ਦੀ ਸਜ਼ਾ ਮੁਆਫ਼ ਕਰਨ ਲਈ ਵੱਡੀ ਪੱਧਰ 'ਤੇ ਮੁਹਿੰਮ ਚਲਾਈ ਸੀ। ਤਤਕਾਲੀ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਗ੍ਰਹਿ ਮੰਤਰਾਲੇ ਦੀ ਸਿਫ਼ਾਰਿਸ਼ 'ਤੇ ਭਾਈ ਰਾਜੋਆਣਾ ਦੀ ਫ਼ਾਂਸੀ ਦੀ ਸਜ਼ਾ 28 ਮਾਰਚ 2012 ਨੂੰ ਅਣਮਿੱਥੇ ਸਮੇਂ ਲਈ ਟਾਲ ਦਿੱਤੀ ਸੀ। ਹੁਣ ਕੇਂਦਰ ਸਰਕਾਰ ਨੇ ਫ਼ੈਸਲਾ ਲੈਣਾ ਹੈ ਕਿ ਭਾਈ ਰਾਜੋਆਣਾ ਨੂੰ ਕਿੰਨੀ ਰਾਹਤ ਦੇਣੀ ਹੈ।

ਖ਼ਬਰ ਸ਼ੇਅਰ ਕਰੋ

 

ਕੇਂਦਰ ਸਰਕਾਰ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਫ਼ੈਸਲਾ ਕਰੇ-ਬੀਬੀ ਕਮਲਜੀਤ ਕੌਰ

ਲੁਧਿਆਣਾ, 28 ਸਤੰਬਰ (ਕਵਿਤਾ ਖੁੱਲਰ)-ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਬੀਬੀ ਕਮਲਜੀਤ ਕੌਰ ਨੇ ਅੱਜ 'ਅਜੀਤ' ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਕੇਂਦਰ ਸਰਕਾਰ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਹੋਇਆਂ ਫ਼ੈਸਲਾ ਕਰੇ। ਉਨ੍ਹਾਂ ਕਿਹਾ ਕਿ ਸ੍ਰੀ ...

ਪੂਰੀ ਖ਼ਬਰ »

ਵਿਧਾਨ ਸਭਾ 'ਚ ਕੈਬਨਿਟ ਮੰਤਰੀ ਸਰਾਰੀ ਦੀ ਵਿਵਾਦਿਤ ਵੀਡੀਓ 'ਤੇ ਹੰਗਾਮਾ ਸੰਭਵ

ਚੰਡੀਗੜ੍ਹ, 28 ਸਤੰਬਰ (ਹਰਕਵਲਜੀਤ ਸਿੰਘ)-ਅੱਜ ਵਿਧਾਨ ਸਭਾ 'ਚ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੀ ਬੀਤੇ ਦਿਨਾਂ ਦੌਰਾਨ ਲੀਕ ਹੋਈ ਵਿਵਾਦਤ ਵੀਡੀਓ ਨੂੰ ਲੈ ਕੇ ਕਾਫ਼ੀ ਹੰਗਾਮਾ ਹੋਣਾ ਸੰਭਵ ਹੈ ਕਿਉਂਕਿ ਵਿਰੋਧੀ ਧਿਰ ਵਲੋਂ ਇਸ ਮੁੱਦੇ 'ਤੇ ਸਰਕਾਰ ਦੀ ਚੁੱਪੀ ਨੂੰ ...

ਪੂਰੀ ਖ਼ਬਰ »

ਨਵੇਂ ਸੀ.ਡੀ.ਐਸ. ਹੋਣਗੇ ਅਨਿਲ ਚੌਹਾਨ

ਨਵੀਂ ਦਿੱਲੀ, 28 ਸਤੰਬਰ (ਏਜੰਸੀ)- ਲੈਫ਼. ਜਨ. ਅਨਿਲ ਚੌਹਾਨ (ਸੇਵਾਮੁਕਤ) ਨੂੰ ਰੱਖਿਆ ਸੈਨਾਵਾਂ (ਸੀ.ਡੀ.ਐਸ.) ਦਾ ਨਵਾਂ ਮੁਖੀ ਨਿਯੁਕਤ ਕੀਤਾ ਗਿਆ ਹੈ। ਜਨਰਲ ਬਿਪਿਨ ਰਾਵਤ ਦੇ ਦਿਹਾਂਤ ਤੋਂ ਬਾਅਦ ਇਹ ਅਹੁਦਾ 9 ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਖਾਲੀ ਸੀ। ਲਗਪਗ 40 ਸਾਲਾਂ ਦੇ ...

ਪੂਰੀ ਖ਼ਬਰ »

ਦਿੱਲੀ ਸ਼ਰਾਬ ਘੁਟਾਲਾ

ਈ.ਡੀ. ਵਲੋਂ ਕਾਰੋਬਾਰੀ ਸਮੀਰ ਮਹੇਂਦਰੂ ਗ੍ਰਿਫ਼ਤਾਰ

ਵਿਜੇ ਨਾਇਰ ਨੂੰ 5 ਦਿਨਾ ਸੀ.ਬੀ.ਆਈ. ਹਿਰਾਸਤ 'ਚ ਭੇਜਿਆ

ਨਵੀਂ ਦਿੱਲੀ, 28 ਸਤੰਬਰ (ਜਗਤਾਰ ਸਿੰਘ)-ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਦਿੱਲੀ ਸ਼ਰਾਬ ਘੁਟਾਲੇ ਮਾਮਲੇ 'ਚ ਵੱਡੀ ਕਾਰਵਾਈ ਕਰਦੇ ਹੋਏ ਚਰਚਿਤ ਸ਼ਰਾਬ ਕਾਰੋਬਾਰੀ ਸਮੀਰ ਮਹੇਂਦਰੂ ਨੂੰ ਗ੍ਰਿਫਤਾਰ ਕੀਤਾ ਹੈ। ਸੂਤਰਾਂ ਨੇ ਦੱਸਿਆ ਕਿ ਉਸ ਨੂੰ ਕੇਂਦਰੀ ਦਿੱਲੀ ...

ਪੂਰੀ ਖ਼ਬਰ »

ਕਿਸਾਨਾਂ ਵਲੋਂ ਧਰਨਾ 3 ਤੱਕ ਮੁਲਤਵੀ

* ਕੈਬਨਿਟ ਮੰਤਰੀ ਨਾਲ ਮੀਟਿੰਗ 'ਚ ਕਈ ਮੰਗਾਂ 'ਤੇ ਬਣੀ ਸਹਿਮਤੀ * ਗੰਨੇ ਦੇ ਭਾਅ ਬਾਰੇ ਮੁੱਖ ਮੰਤਰੀ ਕਰਨਗੇ ਐਲਾਨ

ਜਲੰਧਰ, 28 ਸਤੰਬਰ (ਜਸਪਾਲ ਸਿੰਘ)-ਕਿਸਾਨੀ ਮੰਗਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਵਿਚਲੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ 29 ਸਤੰਬਰ ਦਿਨ ਵੀਰਵਾਰ ਨੂੰ ਜਲੰਧਰ-ਫਗਵਾੜਾ ਹਾਈਵੇ ਜਾਮ ਕਰਨ ਦਾ ਦਿੱਤਾ ਗਿਆ ਸੱਦਾ 3 ਅਕਤੂਬਰ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ...

ਪੂਰੀ ਖ਼ਬਰ »

ਕਾਂਗਰਸ ਪ੍ਰਧਾਨ ਦੇ ਸੰਭਾਵਿਤ ਉਮੀਦਵਾਰ ਵਜੋਂ ਅੱਗੇ ਆਇਆ ਦਿਗਵਿਜੈ ਸਿੰਘ ਦਾ ਨਾਂਅ

ਗਹਿਲੋਤ ਦੇ ਹੱਥ ਰਹੇਗੀ ਰਾਜਸਥਾਨ ਦੀ ਕਮਾਨ

ਨਵੀਂ ਦਿੱਲੀ, 28 ਸਤੰਬਰ (ਉਪਮਾ ਡਾਗਾ ਪਾਰਥ)-ਰਾਜਸਥਾਨ ਸੰਕਟ ਦੀਆਂ ਘੁੰਮਣ-ਘੇਰੀਆਂ 'ਚ ਫਸੀ ਕਾਂਗਰਸ ਪ੍ਰਧਾਨਗੀ ਲਈ ਪਲਾਨ ਬੀ ਨੂੰ ਅੱਗੇ ਤੋਰਦਿਆਂ ਦਿਗਵਿਜੈ ਸਿੰਘ ਦੇ ਨਾਂਅ 'ਤੇ ਵਿਚਾਰ ਕਰ ਰਹੀ ਹੈ, ਕਾਂਗਰਸੀ ਹਲਕਿਆਂ ਮੁਤਾਬਿਕ ਦਿਗਵਿਜੈ, ਜੋ ਕਿ 'ਭਾਰਤ ਜੋੜੋ ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਸ਼ਹੀਦ ਭਗਤ ਸਿੰਘ ਦੇ ਨਾਂਅ 'ਤੇ ਚੇਅਰ ਹੋਵੇਗੀ ਸਥਾਪਿਤ

* ਮੁੱਖ ਮੰਤਰੀ ਵਲੋਂ ਸ਼ਹੀਦ ਭਗਤ ਸਿੰਘ ਯੁਵਾ ਐਵਾਰਡ ਮੁੜ ਸ਼ੁਰੂ ਕਰਨ ਦਾ ਐਲਾਨ * ਮੁਹਾਲੀ 'ਚ ਲੱਗੇਗਾ 5-ਡੀ ਬੁੱਤ

ਜਸਬੀਰ ਸਿੰਘ ਨੂਰਪੁਰ ਬੰਗਾ, 28 ਸਤੰਬਰ - ਸ਼ਹੀਦ ਭਗਤ ਸਿੰਘ ਦੇ ਨਾਂਅ 'ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਚੇਅਰ ਸਥਾਪਿਤ ਕੀਤੀ ਜਾਵੇਗੀ ਅਤੇ ਸ਼ਹੀਦ ਭਗਤ ਸਿੰਘ ਯੁਵਾ ਐਵਾਰਡ ਮੁੜ ਸ਼ੁਰੂ ਕੀਤਾ ਜਾਵੇਗਾ। ਇਹ ਐਲਾਨ ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ...

ਪੂਰੀ ਖ਼ਬਰ »

ਕੇਂਦਰ ਨੇ ਪੀ.ਐਫ.ਆਈ. ਤੇ ਸਹਿਯੋਗੀਆਂ 'ਤੇ ਲਗਾਈ ਪਾਬੰਦੀ

ਆਈ.ਐਸ.ਆਈ.ਐਸ. ਵਰਗੇ ਅੱਤਵਾਦੀ ਸੰਗਠਨਾਂ ਨਾਲ ਸੰਬੰਧ ਹੋਣ ਦਾ ਦੋਸ਼

ਨਵੀਂ ਦਿੱਲੀ, 28 ਸਤੰਬਰ (ਪੀ. ਟੀ. ਆਈ./ਜਗਤਾਰ ਸਿੰਘ)-ਕੇਂਦਰ ਸਰਕਾਰ ਨੇ ਪਾਪੂਲਰ ਫਰੰਟ ਆਫ ਇੰਡੀਆ (ਪੀ.ਐਫ.ਆਈ.) ਅਤੇ ਇਸ ਦੇ ਕਈ ਸਹਿਯੋਗੀਆਂ 'ਤੇ ਆਈ.ਐਸ.ਆਈ.ਐਸ. ਵਰਗੇ ਅੱਤਵਾਦੀ ਸੰਗਠਨਾਂ ਨਾਲ ਸੰਬੰਧ ਹੋਣ ਦਾ ਦੋਸ਼ ਲਗਾਉਂਦੇ ਹੋਏ ਸਖ਼ਤ ਅੱਤਵਾਦ ਵਿਰੋਧੀ ਕਾਨੂੰਨ ਦੇ ਤਹਿਤ ...

ਪੂਰੀ ਖ਼ਬਰ »

ਲੰਡਾ ਗਰੋਹ ਨਾਲ ਸੰਬੰਧਿਤ ਗੈਂਗਸਟਰ ਬਿਹਾਰ ਤੋਂ ਗ੍ਰਿਫ਼ਤਾਰ

ਚੰਡੀਗੜ੍ਹ, 28 ਸਤੰਬਰ (ਅਜੀਤ ਬਿਊਰੋ)- ਪੰਜਾਬ ਪੁਲਿਸ ਨੇ ਕੈਨੇਡਾ ਸਥਿਤ ਗੈਂਗਸਟਰ ਲਖਬੀਰ ਸਿੰਘ ਉਰਫ਼ ਲੰਡਾ ਗਰੋਹ ਦੇ ਇਕ ਕਾਰਕੁੰਨ ਨੂੰ ਕਤਲ ਦੀ ਕੋਸ਼ਿਸ਼, ਹਮਲਾ ਕਰਨ ਅਤੇ ਲੁੱਟ-ਖੋਹ ਨਾਲ ਸੰਬੰਧਿਤ ਕਈ ਘਿਨਾਉਣੇ ਅਪਰਾਧਾਂ 'ਚ ਸ਼ਾਮਿਲ ਹੋਣ ਦੇ ਦੋਸ਼ ਹੇਠ ਬਿਹਾਰ ਸੂਬੇ ...

ਪੂਰੀ ਖ਼ਬਰ »

ਅਮਾਨਤੁੱਲਾ ਖ਼ਾਨ ਨੂੰ ਮਿਲੀ ਜ਼ਮਾਨਤ

ਨਵੀਂ ਦਿੱਲੀ, 28 ਸਤੰਬਰ (ਏਜੰਸੀ)-ਵਕਫ਼ ਬੋਰਡ 'ਚ ਕਥਿਤ ਬੇਨਿਯਮੀਆਂ ਨਾਲ ਜੁੜੇ ਮਾਮਲੇ 'ਚ ਗ੍ਰਿਫ਼ਤਾਰ 'ਆਪ' ਵਿਧਾਇਕ ਅਮਾਨਤੁੱਲਾ ਖਾਨ ਨੂੰ ਦਿੱਲੀ ਦੇ ਇਕ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ। ਵਿਸ਼ੇਸ਼ ਜੱਜ ਵਿਕਾਸ ਧੂਲ ਨੇ ਅਰਜ਼ੀ ਮਨਜ਼ੂਰ ਕਰਦੇ ਹੋਏ ਇਕ ਲੱਖ ਰੁਪਏ ਦੇ ਨਿੱਜੀ ...

ਪੂਰੀ ਖ਼ਬਰ »

ਯੂ.ਪੀ. 'ਚ ਬੱਸ ਤੇ ਟਰੱਕ ਵਿਚਾਲੇ ਟੱਕਰ-10 ਮੌਤਾਂ

ਲਖੀਮਪੁਰ ਖੀਰੀ (ਯੂ.ਪੀ.), 28 ਸਤੰਬਰ (ਪੀ. ਟੀ. ਆਈ.)-ਇਥੇ ਨੈਸ਼ਨਲ ਹਾਈਵੇਅ 730 'ਤੇ ਇਕ ਨਿੱਜੀ ਬੱਸ ਅਤੇ ਟਰੱਕ ਵਿਚਾਲੇ ਹੋਈ ਆਹਮੋ-ਸਾਹਮਣੇ ਦੀ ਭਿਆਨਕ ਟੱਕਰ 'ਚ 10 ਲੋਕਾਂ ਦੀ ਮੌਤ ਹੋ ਗਈ, ਜਦੋਂਕਿ 41 ਹੋਰ ਜ਼ਖ਼ਮੀ ਹੋ ਗਏ। ਲਖੀਮਪੁਰ ਖੀਰੀ ਦੇ ਮੁੱਖ ਮੈਡੀਕਲ ਅਧਿਕਾਰੀ (ਸੀ. ਐਮ. ਓ.) ...

ਪੂਰੀ ਖ਼ਬਰ »

ਆਰ. ਵੈਂਕਟਰਮਨੀ ਨਵੇਂ ਅਟਾਰਨੀ ਜਨਰਲ ਬਣੇ

ਨਵੀਂ ਦਿੱਲੀ, 28 ਸਤੰਬਰ (ਏਜੰਸੀ)- ਸੀਨੀਅਰ ਵਕੀਲ ਆਰ. ਵੈਂਕਟਰਮਨੀ ਨੂੰ ਤਿੰਨ ਸਾਲਾਂ ਦੇ ਸਮੇਂ ਲਈ ਭਾਰਤ ਦਾ ਅਟਾਰਨੀ ਜਨਰਲ ਨਿਯੁਕਤ ਕੀਤਾ ਗਿਆ ਹੈ। ਉਹ ਕੇ.ਕੇ. ਵੇਣੂਗੋਪਾਲ ਜਿਨ੍ਹਾਂ ਦਾ ਕਾਰਜਕਾਲ 30 ਸਤੰਬਰ ਨੂੰ ਖਤਮ ਹੋ ਰਿਹਾ ਹੈ, ਦੀ ਥਾਂ ਲੈਣਗੇ। ਇਕ ਹੋਰ ਸੀਨੀਅਰ ...

ਪੂਰੀ ਖ਼ਬਰ »

ਕੇਰਲ ਤੋਂ ਪੀ.ਐਫ.ਆਈ. ਦਾ ਜਨਰਲ ਸਕੱਤਰ ਗ੍ਰਿਫ਼ਤਾਰ

ਕੋਲਮ (ਕੇਰਲ), 28 ਸਤੰਬਰ (ਏਜੰਸੀ)- ਪੀ.ਐਫ.ਆਈ. ਦੇ ਸੂਬਾ ਜਨਰਲ ਸਕੱਤਰ ਅਬਦੁਲ ਸੱਤਾਰ ਨੂੰ ਇਥੇ ਕਰੁਣਾਗਪੱਲੀ ਤੋਂ ਗ੍ਰਿਫਤਾਰ ਕੀਤਾ ਗਿਆ, ਜਦੋਂ ਉਸ ਨੇ ਸੰਗਠਨ ਦੀ ਕੇਰਲ ਇਕਾਈ ਦੇ ਫੇਸਬੁੱਕ ਪੇਜ਼ 'ਤੇ ਪੋਸਟ ਪਾਈ ਸੀ ਕਿ ਦੇਸ਼ ਦੇ ਕਾਨੂੰਨ ਦਾ ਪਾਲਣ ਕਰਨ ਵਾਲੇ ਨਾਗਰਿਕਾਂ ...

ਪੂਰੀ ਖ਼ਬਰ »

ਬਰੂਦੀ ਸੁਰੰਗ ਧਮਾਕੇ 'ਚ ਸੀ.ਆਰ.ਪੀ.ਐਫ. ਦਾ ਜਵਾਨ ਸ਼ਹੀਦ

ਬੀਜਾਪੁਰ, 28 ਸਤੰਬਰ (ਏਜੰਸੀ)-ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ 'ਚ ਬੁੱਧਵਾਰ ਦੀ ਸ਼ਾਮ ਨਕਸਲੀਆਂ ਵਲੋਂ ਕੀਤੇ ਗਏ ਬਾਰੂਦੀ ਸੁਰੰਗ ਧਮਾਕੇ 'ਚ ਸੀ. ਆਰ. ਪੀ. ਐਫ. ਦਾ ਇਕ ਜਵਾਨ ਸ਼ਹੀਦ ਹੋ ਗਿਆ। ਬੀਜਾਪੁਰ ਦੇ ਐਸ. ਪੀ. ਅੰਜਨੇਆ ਵਰਸ਼ਨੇ ਨੇ ਕਿਹਾ ਕਿ ਇਹ ਘਟਨਾ ਸ਼ਾਮ 6:30 ਵਜੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX