ਨਵਾਂਸ਼ਹਿਰ, 28 ਸਤੰਬਰ (ਗੁਰਬਖਸ਼ ਸਿੰਘ ਮਹੇ)- ਅੱਜ ਆਰ. ਕੇ. ਆਰੀਆ ਕਾਲਜ ਨਵਾਂਸ਼ਹਿਰ ਵਿਖੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਦਿਹਾੜਾ ਪਿ੍ੰ. ਡਾਕਟਰ ਸੰਜੀਵ ਡਾਵਰ ਤੇ ਆਈ.ਕਿਉ.ਏ.ਸੀ. ਕੋਆਰਡੀਨੇਟਰ ਪ੍ਰੋਫੈਸਰ ਮਨੀਸ਼ ਮਾਨਿਕ ਦੀ ਅਗਵਾਈ ਹੇਠ ਮਨਾਇਆ ਗਿਆ | ਕਾਲਜ ਦੇ ਪ੍ਰੋਫੈਸਰ ਨਵਦੀਪ ਕੌਰ, ਪ੍ਰੋਫੈਸਰ ਰੌਬਿਨ ਕੁਮਾਰ ਅਤੇ ਡਾ. ਰਜਿੰਦਰ ਗੁਪਤਾ ਦੁਆਰਾ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ ਗਏ | ਪ੍ਰੋਫੈਸਰ ਨਵਦੀਪ ਕੌਰ ਨੇ ਸ਼ਹੀਦ ਭਗਤ ਸਿੰਘ ਦੇ ਜੀਵਨ ਦੇ ਵੱਖ-ਵੱਖ ਪੜਾਵਾਂ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ | ਉਨ੍ਹਾਂ ਨੇ ਦੱਸਿਆ ਕਿ ਭਗਤ ਸਿੰਘ ਨੇ ਆਪਣੀ ਵਿਚਾਰਧਾਰਾ ਵਿਚ ਨੌਜਵਾਨਾਂ ਨੂੰ ਇਹ ਸੰਦੇਸ਼ ਦਿੱਤਾ ਕਿ ਸਾਨੂੰ ਆਪਣੇ ਹੱਕਾਂ ਲਈ ਸੁਚੇਤ ਰਹਿਣਾ ਚਾਹੀਦਾ ਹੈ | ਪ੍ਰੋਫੈਸਰ ਰੌਬਿਨ ਕੁਮਾਰ ਨੇ ਵਿਚਾਰ ਪ੍ਰਗਟ ਕਰਦੇ ਹੋਏ ਵਿਦਿਆਰਥੀਆਂ ਨੂੰ ਭਗਤ ਸਿੰਘ ਦੇ ਜੀਵਨ ਤੋਂ ਸਿੱਖਿਆ ਲੈਂਦੇ ਹੋਏ ਭਗਤ ਸਿੰਘ ਦੇ ਵਿਚਾਰਧਾਰਾ ਜਿਵੇਂ ਕਿ ਜ਼ਿੰਦਗੀ ਦਾ ਮਕਸਦ ਬਹਾਦਰੀ ਵਰਗੇ ਗੁਣਾਂ ਨੂੰ ਆਪਣੀ ਜ਼ਿੰਦਗੀ ਦੇ ਵਿਚ ਅਪਣਾਉਣ ਲਈ ਪ੍ਰੇਰਿਤ ਕੀਤਾ | ਇਸੀ ਤਰ੍ਹਾਂ ਡਾਕਟਰ ਰਜਿੰਦਰ ਗੁਪਤਾ ਦੁਆਰਾ ਭਗਤ ਸਿੰਘ ਦੇ ਜੀਵਨ ਤੇ ਵਿਚਾਰਧਾਰਾ ਨਾਲ ਸਬੰਧਤ ਘਟਨਾਵਾਂ ਨੂੰ ਵਿਦਿਆਰਥੀਆਂ ਨਾਲ ਸਾਂਝਾ ਕੀਤਾ ਗਿਆ | ਇਸ ਮੌਕੇ 'ਤੇ ਡਾਕਟਰ ਨੇ ਸੋਫ਼ਤ ਨੇ ਵਿਦਿਆਰਥੀਆਂ ਨੂੰ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਆਪਣੀ ਜ਼ਿੰਦਗੀ ਵਿਚ ਅਪਣਾਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਪ੍ਰੋਫੈਸਰ ਮਨੀਸ਼ ਮਾਨਿਕ ਦੁਆਰਾ ਸਭ ਦਾ ਧੰਨਵਾਦ ਕੀਤਾ ਗਿਆ | ਇਸ ਪ੍ਰੋਗਰਾਮ 'ਚ ਮੰਚ ਦੀ ਅਗਵਾਈ ਡਾਕਟਰ ਅੰਬਿਕਾ ਗੌੜ ਦੁਆਰਾ ਕੀਤੀ ਗਈ | ਇਸ ਮੌਕੇ ਕਾਲਜ ਦਾ ਟੀਚਿੰਗ ਤੇ ਨਾਨ-ਟੀਚਿੰਗ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ |
ਸ਼ਹੀਦ ਭਗਤ ਸਿੰਘ ਦੇ ਜਨਮ ਦਿਨ 'ਤੇ ਬੀ. ਐਲ. ਐਮ. ਗਰਲਜ਼ ਕਾਲਜ ਨੇ ਕੱਢੀ ਰੈਲੀ
ਨਵਾਂਸ਼ਹਿਰ, (ਗੁਰਬਖਸ਼ ਸਿੰਘ ਮਹੇ)- ਅੱਜ ਬੀ.ਐਲ.ਐਮ. ਗਰਲਜ਼ ਕਾਲਜ ਵਿਖੇ ਡੀ.ਪੀ.ਆਈ. ਕਾਲਜਿਜ਼ (ਪੰਜਾਬ) ਦੇ ਨਿਰਦੇਸ਼ ਅਨੁਸਾਰ ਐਨ.ਐੱਸ.ਐੱਸ. ਯੂਨਿਟ ਦੇ ਇੰਚਾਰਜ ਡਾ. ਰੂਬੀ ਬਾਲਾ ਤੇ ਸਹਿਯੋਗੀ ਸੋਨੀਆ ਅੰਗਰੀਸ਼ ਦੀ ਦੇਖ ਰੇਖ ਵਿਚ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ 115ਵੇਂ ਜਨਮ ਦਿਹਾੜੇ 'ਤੇ ਕਾਲਜ ਤੋਂ ਕਚਹਿਰੀਆਂ, ਸ਼ਹੀਦ ਭਗਤ ਸਿੰਘ ਦੇ ਬੁੱਤ ਤਕ ਰੈਲੀ ਕੱਢੀ ਗਈ | ਪਿ੍ੰ. ਤਰਨਪ੍ਰੀਤ ਕੌਰ ਵਾਲੀਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ 'ਤੇ ਸਮੂਹ ਕਾਲਜ ਵਿਦਿਆਰਥਣਾਂ ਅਤੇ ਸਟਾਫ਼ ਮੈਂਬਰਾਂ ਨੇ ਇਸ ਰੈਲੀ ਵਿਚ ਹਿੱਸਾ ਲਿਆ ਅਤੇ ਸਮੂਹ ਸਟਾਫ਼ ਮੈਂਬਰਾਂ ਸਮੇਤ ਵਿਦਿਆਰਥਣਾਂ ਨੇ ''ਮੇਰਾ ਰੰਗ ਦੇ ਬਸੰਤੀ ਚੋਲ੍ਹਾU ਗੀਤ ਗਾਉਂਦਿਆਂ ਹੋਇਆਂ ਰੈਲੀ ਨੂੰ ਪੂਰਾ ਕੀਤਾ | ਭਗਤ ਸਿੰਘ ਜੀ ਦੇ ਬੁੱਤ ਕੋਲ ਪਹੁੰਚ ਕੇ ਸਮੂਹ ਸਟਾਫ਼ ਮੈਂਬਰਾਂ ਸਮੇਤ ਵਿਦਿਆਰਥੀਆਂ ਨੇ ਉਨ੍ਹਾਂ ਨੂੰ ਨਮਨ ਕੀਤਾ ਅਤੇ ਪੌਦਿਆਂ ਦਾ ਲੰਗਰ ਵੀ ਲਗਾਇਆ ਗਿਆ | ਕਾਲਜ ਪਿ੍ੰਸੀਪਲ ਨੇ ਕਿਹਾ ਕਿ ਸਾਨੂੰ ਸਾਰੇ ਭਾਰਤ ਵਾਸੀਆਂ ਨੂੰ ਸ਼ਹੀਦ ਭਗਤ ਸਿੰਘ ਜੀ ਦੇ ਨਕਸ਼-ਏ-ਕਦਮਾਂ 'ਤੇ ਚੱਲਣ ਦੀ ਲੋੜ ਹੈ ਅਤੇ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਦੇ ਹੋਏ ਪੂਰੇ ਸੰਸਾਰ ਚੋਂ ਭਾਰਤ ਨੂੰ ਅੱਵਲ ਨੰਬਰ 'ਤੇ ਲਿਆਉਣ ਦੀ ਅਸੀਂ ਸਹੁੰ ਚੁੱਕਦੇ ਹਾਂ | ਰੈਲੀ ਉਪਰੰਤ ਸਮੂਹ ਵਿਦਿਆਰਥਣਾਂ ਨੂੰ ਸ਼ਹੀਦ ਭਗਤ ਸਿੰਘ ਦੀ ਇਕ ਫ਼ਿਲਮ ਵਿਖਾਈ ਗਈ, ਜੋ ਕਿ ਉਨ੍ਹਾਂ ਦੀ ਜੀਵਨੀ ਅਤੇ ਸੁਤੰਤਰਤਾ ਇਤਿਹਾਸ ਬਾਰੇ ਦੱਸਦੀ ਹੈ | ਇਸ ਮੌਕੇ ਸਮੂਹ ਸਟਾਫ਼ ਮੈਂਬਰ ਸੁਰਿੰਦਰ ਕੌਰ, ਨਿਵੇਦਿਤਾ, ਡਾ.ਅਰੁਣਾ ਪਾਠਕ, ਡਾ. ਗੌਰੀ, ਡਾ. ਅਰੁਣਾ ਸ਼ੁਕਲਾ, ਪੂਜਾ ਚੋਪੜਾ, ਆਸਥਾ, ਤਰੰਨੁਮ, ਮੰਜੂ ਰੰਜਨਾ, ਪੂਜਾ ਅਰੋੜਾ, ਮਿਨਾਕਸ਼ੀ, ਨੋਬਲ, ਕਿਰਨ, ਰੂਹੀ ਆਦਿ ਸ਼ਾਮਿਲ ਸਨ |
ਸਰਕਾਰੀ ਸਕੂਲ ਧਮਾਈ ਵਿਖੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ
ਸਮੁੰਦੜਾ, (ਤੀਰਥ ਸਿੰਘ ਰੱਕੜ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਮਾਈ ਵਿਖੇ ਪਿ੍ੰ. ਪੂਨਮ ਸ਼ਰਮਾ ਦੀ ਦਿਸ਼ਾ ਨਿਰਦੇਸ਼ 'ਤੇ ਕੁਲਵਿੰਦਰ ਕੌਰ ਅਤੇ ਸੁਨੀਤਾ ਕੁਮਾਰੀ ਦੀ ਅਗਵਾਈ ਹੇਠ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਵਿਦਿਆਰਥੀਆਂ ਅਤੇ ਸਟਾਫ਼ ਵਲੋਂ ਵੱਖ-ਵੱਖ ਕਿਰਿਆਵਾਂ ਕਰ ਕੇ ਮਨਾਇਆ ਗਿਆ | ਇਸ ਮੌਕੇ ਲੈਕਚਰਾਰ ਮੁਕੇਸ਼ ਕੁਮਾਰ ਨੇ ਵਿਦਿਆਰਥੀਆਂ ਨੂੰ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੀ ਵਿਚਾਰਧਾਰਾ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹੀਦ ਭਗਤ ਸਿੰਘ ਦੇ ਸਾਥੀ ਦੇਸ਼ ਵਿਚੋਂ ਵਿਦੇਸ਼ੀ ਅਤੇ ਦੇਸੀ ਲੁਟੇਰਿਆ ਨੂੰ ਖ਼ਤਮ ਕਰਕੇ ਲੁੱਟ ਰਹਿਤ ਸਮਾਜ ਦੀ ਸਿਰਜਣਾ ਕਰਨਾ ਚਾਹੁੰਦੇ ਸਨ | ਉਨ੍ਹਾਂ ਦਾ ਸੁਪਨਾ ਅਜੇ ਪੂਰਾ ਨਹੀਂ ਹੋਇਆ | ਉਨ੍ਹਾਂ ਦੀ ਵਿਚਾਰਧਾਰਾ ਦਾ ਸਮਾਜ ਸਿਰਜਣਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ | ਇਸ ਸਮੇਂ ਵਿਦਿਆਰਥੀਆਂ ਦੇ ਵੱਖ-ਵੱਖ ਮੁਕਾਬਲੇ ਕਰਵਾਏ ਗਏ ਜਿਸ ਵਿਚ ਗੀਤ ਗਾਉਣ ਮੁਕਾਬਲਿਆਂ ਵਿਚ ਅਭਿਸ਼ੇਕ ਨੇ ਪਹਿਲਾ ਸਥਾਨ, ਗੁਰਲੀਨ ਨੇ ਦੂਜਾ ਅਤੇ ਜਸ਼ਨਪ੍ਰੀਤ ਕੈਥ ਤੇ ਰੁਕਮਣੀ ਨੇ ਤੀਜੇ ਸਥਾਨ, ਭਾਸ਼ਣ ਮੁਕਾਬਲਿਆਂ ਵਿਚ ਜਤਿਨ ਰਾਏ ਪਹਿਲੇ ਸਥਾਨ, ਰੁਕਮਣੀ ਨੇ ਦੂਜਾ ਸਥਾਨ ਅਤੇ ਤੀਜੇ ਸਥਾਨ ਜਸ਼ਨਪ੍ਰੀਤ ਕੈਂਥ ਨੇ, ਸੁੰਦਰ ਲਿਖਾਈ ਵਿਚ ਜਸ਼ਨਪ੍ਰੀਤ ਅਤੇ ਰੁਕਮਨੀ ਨੇ ਪਹਿਲਾਂ ਤੇ ਦੂਜਾ ਸਥਾਨ, ਪੋਸਟਰ ਮੁਕਾਬਲਿਆਂ ਵਿਚ ਰਜਨੀ ਨੇ ਪਹਿਲਾ ਜਤਿਨ ਰਾਏ ਨੇ ਦੂਜਾ ਮਨੀਸ਼ ਨੇ ਤੀਜਾ ਸਥਾਨ ਅਤੇ ਮੋਟੋ ਲਿਖਣ ਮੁਕਾਬਲੇ ਵਿਚ ਨਿਖਿਲ ਨੇ ਪਹਿਲਾ, ਜਸਕਰਨ ਭੱਟੀ ਨੇ ਦੂਜਾ, ਅਭਿਸ਼ੇਕ ਅਤੇ ਇੰਦਰਜੀਤ ਸਿੰਘ ਰੱਤੂ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਸਕੂਲ ਸਟਾਫ਼ ਵਿਚੋਂ ਜਸਵੀਰ ਸਿੰਘ, ਪਰਮਜੀਤ ਸਿੰਘ, ਦੀਪਕ ਕੌਸ਼ਲ, ਪੂਜਾ ਭਾਟੀਆ ਅਤੇ ਖੁਸ਼ਵਿੰਦਰ ਕੌਰ ਨੇ ਵੀ ਸ਼ਹੀਦ ਭਗਤ ਸਿੰਘ ਬਾਰੇ ਵਿਚਾਰ ਪੇਸ਼ ਕੀਤੇ |
ਵਿਦਿਆਰਥੀਆਂ ਨੂੰ ਸ਼ਹੀਦਾਂ ਦੀ ਜ਼ਿੰਦਗੀ ਤੋਂ ਸਿੱਖਿਆ ਲੈਣੀ ਚਾਹੀਦੀ ਹੈ -ਪਿ੍ੰ. ਅਮਰਜੀਤ ਖਟਕੜ
ਮੁਕੰਦਪੁਰ, (ਅਮਰੀਕ ਸਿੰਘ ਢੀਂਡਸਾ) - ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੁਕੰਦਪੁਰ ਵਿਖੇ ਅਜ਼ਾਦੀ ਦੇ ਸਿਰਮੌਰ ਯੋਧੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦਾ ਜਨਮ ਦਿਨ ਮਨਾਇਆ ਗਿਆ | ਇਸ ਮੌਕੇ ਪਿ੍ੰ. ਅਮਰਜੀਤ ਖਟਕੜ, ਸਮੂਹ ਸਟਾਫ਼ ਮੈਂਬਰਾਨ ਅਤੇ ਵਿਦਿਆਰਥੀਆਂ ਵੱਲੋ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਇਸ ਮੌਕੇ ਪਿ੍ੰਸੀਪਲ ਅਮਰਜੀਤ ਖਟਕੜ ਵੱਲੋਂ ਦੱਸਿਆ ਕਿ ਸਾਨੂੰ ਸ਼ਹੀਦਾਂ ਦੀ ਜ਼ਿੰਦਗੀ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਤੇ ਉਹਨਾਂ ਦੇ ਦੱਸੇ ਮਾਰਗ 'ਤੇ ਚੱਲਣਾ ਚਾਹੀਦਾ ਹੈ | ਸਵੇਰ ਦੀ ਸਭਾ ਵਿੱਚ ਸਕੂਲ ਦੇ ਵਿਦਿਆਰਥੀਆਂ ਵੰਦਨਾ ਸੁਮਨ, ਕਾਮਨਾ, ਨੀਲਮ, ਦਿਵਿਆ ਸਿੰਘ, ਸਿਮਰਨਜੀਤ ਕੌਰ, ਰੀਟਾ, ਅੰਜਲੀ ਅਤੇ ਪ੍ਰਕਾਸ਼ ਨੇ ਉਹਨਾ ਦੇ ਜੀਵਨ ਨਾਲ ਸਬੰਧਤ ਗੀਤ, ਕਵਿਤਾਵਾਂ, ਚਾਰਟ ਮੇਕਿੰਗ ਅਤੇ ਲੇਖ ਰਚਨਾ ਦੇ ਮੁਕਾਬਲਿਆਂ ਵਿੱਚ ਭਾਗ ਲਿਆਂ ਅਤੇ ਪੁਜੀਸ਼ਨਾ ਪ੍ਰਾਪਤ ਕੀਤੀਆਂ | ਲੈਕਚਰਾਰ ਪੋਲ ਸਾਇੰਸ ਕਸ਼ਮੀਰ ਸਿੰਘ ਵੱਲੋਂ ਸ਼ਹੀਦ ਭਗਤ ਸਿੰਘ ਦੇ ਜੀਵਨ ਬਾਰੇ ਵਿਸਥਾਰ ਵਿੱਚ ਦੱਸਿਆ ਗਿਆ | ਸਟੇਜ ਸਕੱਤਰ ਦੀ ਭੂਮਿਕਾ ਲੈਕਚਰਾਰ ਕੈਮਿਸਟਰੀ ਮੈਡਮ ਮੀਨਾਕਸ਼ੀ ਵੱਲੋਂ ਨਿਭਾਈ ਗਈ | ਅਖੀਰ ਵਿੱਚ ਵੱਖ -ਵੱਖ ਮੁਕਾਬਲਿਆਂ ਵਿੱਚੋਂ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆਂ | ਇਸ ਮੌਕੇ ਕਸ਼ਮੀਰ ਸਿੰਘ, ਇੰਦਰਪਾਲ ਸਿੰਘ, ਰਣ ਬਹਾਦਰ, ਬੁੱਧ ਦਾਸ, ਸਤਿੰਦਰ ਸੋਢੀ, ਮਨਦੀਪ ਸਿੰਘ, ਰਾਮ ਲੁਭਾਇਆ ਕਲਸੀ, ਤਰਸੇਮ ਲਾਲ, ਇੰਦਰਜੀਤ ਪਾਲ, ਨਿਰਮਲ ਰਾਮ, ਵਿਜੇ ਕੁਮਾਰ, ਲਹਿੰਬਰ ਸਿੰਘ, ਗੁਰਦੀਪ ਸਿੰਘ, ਸਤਵੀਰ ਸਿੰਘ, ਬਲਰਾਜ, ਭੁਪਿੰਦਰ ਸਿੰਘ, ਸੰਤੋਖ ਸਿੰਘ, ਪ੍ਰਵੀਨ ਕੌਰ, ਦਵਿੰਦਰ ਕੌਰ, ਸੰਤੋਸ਼ ਕੌਰ, ਮੀਨਾਕਸ਼ੀ, ਰਮਨਦੀਪ, ਨੀਰੂ ਸ਼ਰਮਾਂ, ਹਰਪ੍ਰੀਤ ਕੌਰ, ਨਿਸ਼ਾ, ਪ੍ਰਤੀਮਾ ਸ਼ਰਮਾ, ਕੰਚਨ ਕੁਮਾਰੀ, ਨਿਰਮਲ ਕੌਰ ਹਾਜ਼ਰ ਸਨ |
ਸਰਕਾਰੀ ਸਕੂਲ ਅਲਾਚੌਰ 'ਚ ਮਨਾਇਆ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ
ਨਵਾਂਸ਼ਹਿਰ, (ਹਰਵਿੰਦਰ ਸਿੰਘ)-ਸਰਕਾਰੀ ਹਾਈ ਸਕੂਲ ਅਲਾਚੌਰ ਵਿਖੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਗਿਆ | ਇਸ ਮੌਕੇ ਮੁੱਖ ਅਧਿਆਪਕ ਸਰਵਣ ਸਿੰਘ ਨੇ ਭਗਤ ਸਿੰਘ ਦੇ ਜੀਵਨ ਬਾਰੇ ਵਿਦਿਆਰਥੀਆਂ ਨੂੰ ਦੱਸਿਆ | ਡਾ. ਜਸਵਿੰਦਰ ਸਿੰਘ ਸੰਧੂ ਬੀ.ਐਮ. ਅੰਗਰੇਜ਼ੀ /ਸਮਾਜਿਕ ਸਿੱਖਿਆ ਵਲੋਂ ਵੀ ਭਗਤ ਸਿੰਘ ਦੀ ਵਿਚਾਰਧਾਰਾ ਉੱਤੇ ਸੰਖੇਪ ਵਿਚ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ | ਪੰਜਾਬੀ ਅਧਿਆਪਕ ਨਵਜੋਤ ਸਿੰਘ ਵਲੋਂ 'ਮਘਦਾ ਸੂਰਜ ਭਗਤ ਸਿੰਘ' ਅਤੇ ਵਿਦਿਆਰਥਣ ਗੌਰੀ ਵਲੋਂ 'ਭਗਤ ਸਿੰਘ ਅਤੇ ਫਾਂਸੀ' ਵਿਸ਼ੇ 'ਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ | ਗੌਰੀ, ਪਿ੍ਯੰਕਾ ਅਤੇ ਸਰਬਜੀਤ ਵਲੋਂ ਦੇਸ਼ ਭਗਤੀ ਨਾਲ਼ ਸਬੰਧਤ ਕੋਰੀਓਗ੍ਰਾਫੀ ਵੀ ਪੇਸ਼ ਕੀਤੀ ਗਈ | ਵਿਭਾਗ ਦੀਆਂ ਹਦਾਇਤਾਂ ਅਨੁਸਾਰ ਪੇਂਟਿੰਗ ਮੁਕਾਬਲੇ ਅਤੇ ਲੇਖ ਮੁਕਾਬਲੇ ਵੀ ਕਰਵਾਏ ਗਏ | ਬੱਚਿਆਂ ਨੇ ਸ਼ਹੀਦ ਭਗਤ ਸਿੰਘ ਦੇ ਜੀਵਨ ਨਾਲ਼ ਸਬੰਧਤ ਪੇਂਟਿੰਗ ਬਣਾਈਆਂ | ਇਸ ਮੌਕੇ ਮੁੱਖ ਅਧਿਆਪਕ ਵਲੋਂ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਲਈ ਇਨਾਮ ਵੀ ਵੰਡੇ ਗਏ | ਇਸ ਮੌਕੇ ਸੁਰਿੰਦਰਪਾਲ, ਸੰਜੀਵ ਕੁਮਾਰ, ਸੁਖਵੰਤ ਕੌਰ, ਡਿੰਪੀ ਖੁਰਾਨਾ, ਨਰਿੰਦਰ ਕੌਰ, ਤਮੰਨਾ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ |
ਸੋਢੀਆਂ ਸਕੂਲ 'ਚ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ
ਸਾਹਲੋਂ, (ਜਰਨੈਲ ਸਿੰਘ ਨਿੱਘ੍ਹਾ)- ਸਰਕਾਰੀ ਪ੍ਰਾਇਮਰੀ ਸਕੂਲ ਸੋਢੀਆਂ ਵਿਖੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਗਿਆ | ਜਿਸ ਵਿਚ ਸਕੂਲ ਦੇ ਬੱਚਿਅੰ ਨੇ ਸਕੂਲ ਅਧਿਆਪਕਾਂ ਵਲੋਂ ਕਰਵਾਏ ਪੇਂਟਿੰਗ, ਲੇਖ, ਕਵਿਤਾ, ਕੁਇਜ਼ ਅਤੇ ਪੋਸਟਰ ਆਦਿ ਦੇ ਮੁਕਾਬਲਿਆਂ ਵਿਚ ਬੜੇ ਉਤਸ਼ਾਹ ਨਾਲ ਹਿੱਸਾ ਲਿਆ | ਉਨ੍ਹਾਂ ਸ਼ਹੀਦ ਭਗਤ ਸਿੰਘ ਦੀ ਜੀਵਨੀ ਅਤੇ ਉਨ੍ਹਾਂ ਦੀ ਸੋਚ ਨਾਲ ਸਬੰਧਿਤ ਰਚਨਾਵਾਂ ਨੂੰ ਆਪਣੇ ਹੁਨਰ ਅਤੇ ਕਲਾ ਵਿਚ ਪੇਸ਼ ਕੀਤਾ | ਇਸ ਮੌਕੇ ਸਕੂਲ ਇੰਚਾਰਜ ਮਨਪ੍ਰੀਤ ਨੇ ਸ਼ਹੀਦ ਭਗਤ ਸਿੰਘ ਦੀ ਕੁਰਬਾਨੀ ਨੂੰ ਯਾਦ ਕਰਦੇ ਹੋਏ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸੋਚ 'ਤੇ ਪਹਿਰਾ ਦੇਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸਮੂਹ ਸਕੂਲ ਅਧਿਆਪਕ, ਸਕੂਲ ਪ੍ਰਬੰਧਕ ਦੇ ਮੈਂਬਰ, ਮਿਡ-ਡੇ- ਮੀਲ ਮੁਲਾਜ਼ਮ ਅਤੇ ਆਂਗਣਵਾੜੀ ਮੁਲਾਜ਼ਮ ਵੀ ਹਾਜ਼ਰ ਸਨ |
ਅਮਰਦੀਪ ਕਾਲਜ ਮੁਕੰਦਪੁਰ 'ਚ ਸ਼ਹੀਦ ਭਗਤ ਸਿੰਘ ਦੀ ਜਨਮ ਵਰ੍ਹੇਗੰਢ ਮਨਾਈ
ਮੁਕੰਦਪੁਰ, (ਅਮਰੀਕ ਸਿੰਘ ਢੀਂਡਸਾ) - ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ, ਮੁਕੰਦਪੁਰ 'ਚ ਵਾਈਸ ਚਾਂਸਲਰ ਪ੍ਰੋ. ਡਾ. ਜਸਪਾਲ ਸਿੰਘ ਸੰਧੂ ਦੀ ਸਰਪ੍ਰਸਤੀ ਹੇਠ ਅਤੇ ਡਿਪਟੀ ਡਾਇਰੈਕਟਰ ਕਾਲਜਾਂ ਦੀਆਂ ਹਦਾਇਤਾਂ ਅਨੁਸਾਰ ਕਾਲਜ ਪਿ੍ੰਸੀਪਲ ਡਾ. ਗੁਰਜੰਟ ਸਿੰਘ ਦੀ ਅਗਵਾਈ ਵਿਚ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੀ ਜਨਮ ਵਰ੍ਹੇਗੰਢ ਨੂੰ ਮਨਾਉਣ ਲਈ ਚੇਤਨਾ ਸਮਾਗਮ ਕਰਵਾਇਆ ਗਿਆ | ਸਾਇਕਲ ਰੈਲੀ ਸਵੇਰੇ 7:00 ਵਜੇ ਤੋਂ 7:30 ਵਜੇ ਤੱਕ ਕੱਢੀ ਗਈ | ਜਿਸ ਵਿੱਚ ਵਿਦਿਆਰਥੀਆਂ ਅਤੇ ਸਟਾਫ਼ ਨੇ ਭਾਗ ਲਿਆ | ਇਸ ਰੈਲੀ ਨੂੰ ਪ੍ਰੋ. ਮਨਜੀਤ ਸਿੰਘ, ਪ੍ਰੋ. ਜਗਵਿੰਦਰ ਸਿੰਘ, ਡਾ. ਚਰਨਜੀਤ ਕੌਰ ਅਤੇ ਪ੍ਰੋ. ਸੁਖਮਿੰਦਰ ਦਾਸ ਵਲੋਂ ਕੋ-ਆਰਡੀਨੇਟ ਕੀਤਾ ਗਿਆ ਜਿਸ ਵਿੱਚ ਵਿਦਿਆਰਥੀਆਂ ਅਤੇ ਸਟਾਫ਼ ਨੇ ਭਾਗ ਲਿਆ | ਇਸ ਮੌਕੇ ਕਾਲਜ ਪਿ੍ੰਸੀਪਲ ਡਾ. ਗੁਰਜੰਟ ਸਿੰਘ ਨੇ ਰੈਲੀ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ | ਇਸ ਉਪਰੰਤ ਕਾਲਜ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ ਕਾਲਜ ਦੇ ਸੈਮੀਨਾਰ ਹਾਲ ਵਿੰਚ ਸ. ਭਗਤ ਸਿੰਘ ਦੀ ਜੀਵਨੀ ਉੱਪਰ ਸੈਮੀਨਾਰ ਕਰਵਾਇਆ ਗਿਆ | ਡਾ. ਨਿਰਦੋਸ਼ ਕੌਰ, ਪ੍ਰੋਗਰਾਮ ਕੋ-ਆਰਡੀਨੇਟਰ ਅਤੇ ਡਾ. ਚਰਨਜੀਤ ਕੌਰ ਵਲੋਂ ਤਿਆਰ ਕਰਵਾਏ ਗਏ ਬਾਰਾਂ ਵਿਦਿਆਰਥੀਆਂ ਨੇ ਸ. ਭਗਤ ਸਿੰਘ ਜੀ ਦੇ ਜੀਵਨ, ਲਿਖਤਾਂ ਅਤੇ ਵਿਚਾਰਧਾਰਾ 'ਤੇ ਰਚਨਾਵਾਂ ਪੇਸ਼ ਕੀਤੀਆਂ ਅਤੇ ਕਵਿਤਾਵਾਂ ਪੜ੍ਹੀਆਂ | ਕਾਲਜ ਪਿ੍ੰਸੀਪਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ. ਭਗਤ ਸਿੰਘ ਭਾਰਤ ਦੇ ਲੋਕਾਂ ਦੇ ਮਨਾਂ ਵਿੱਚ ਆਮ ਤੌਰ 'ਤੇ ਅਤੇ ਪੰਜਾਬੀਆਂ ਦੇ ਮਨਾਂ ਵਿੱਚ ਖਾਸ ਤੌਰ 'ਤੇ ਇੱਕ ਮਿਸਾਲੀ ਜਗ੍ਹਾ ਹਾਸਲ ਕਰ ਚੁੱਕਿਆ ਹੈ | ਸ਼ਹੀਦ ਭਗਤ ਸਿੰਘ ਜੀ ਦੀ ਜੀਵਨੀ ਨੂੰ ਪ੍ਰਦਰਸ਼ਤ ਕਰਦਾ ਡਾ. ਕਰਮਜੀਤ ਕੌਰ ਅਤੇ ਡਾ. ਸੰਗੀਤਾ ਵਲੋਂ ਤਿਆਰ ਕਰਵਾਇਆ ਗਿਆ ਨੁੱਕੜ -ਨਾਟਕ ਵੀ ਵਿਦਿਆਰਥੀਆਂ ਵਲੋਂ ਖੇਡਿਆ ਗਿਆ | ਇਸ ਮੌਕੇ ਲਾਇਬ੍ਰੇਰੀ ਵਿਭਾਗ ਦੇ ਮੈਡਮ ਸ਼ਵੇਤਾ ਵਲੋਂ ਸ਼ਹੀਦ ਭਗਤ ਸਿੰਘ ਦੀ ਜੀਵਨੀ, ਵਿਚਾਰਧਾਰਾ ਅਤੇ ਅਜ਼ਾਦੀ ਦੀ ਲਹਿਰ ਨਾਲ਼ ਸੰਬੰਧਤ ਕਿਤਾਬਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ | ਅਖੀਰ ਵਿੱਚ ਪ੍ਰੋਗਰਾਮ ਕੋ-ਆਰਡੀਨੇਟਰ ਡਾ. ਨਿਰਦੋਸ਼ ਕੌਰ ਨੇ ਸਾਰੇ ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਪ੍ਰੋ. ਸ਼ਮਸ਼ਾਦ ਅਲੀ, ਡਾ. ਆਸ਼ਿਮਾ ਪਾਸੀ, ਪ੍ਰੋ. ਰੁਪਿੰਦਰ ਸਿੰਘ, ਡਾ. ਮੇਘਨਾ ਅਗਰਵਾਲ, ਪ੍ਰੋ. ਸਰਬਜੀਤ ਸਿੰਘ ਵੀ ਸ਼ਾਮਲ ਸਨ |
ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ 'ਚ ਖ਼ੂਨਦਾਨ ਕੈਂਪ ਲਗਾਇਆ
ਮੁਕੰਦਪੁਰ, (ਅਮਰੀਕ ਸਿੰਘ ਢੀਂਡਸਾ) - ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ, ਮੁਕੰਦਪੁਰ ਵਿਖੇ ਰੋਟਰੀ ਕਲੱਬ ਬੰਗਾ ਅਤੇ ਐੱਨ. ਐੱਸ. ਐੱਸ. ਵਿਭਾਗ ਦੇ ਸਹਿਯੋਗ ਦੇ ਨਾਲ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੀ ਜਨਮ ਵਰ੍ਹੇ ਗੰਢ ਦੇ ਮੌਕੇ ਪਿ੍ੰਸੀਪਲ ਡਾ. ਗੁਰਜੰਟ ਸਿੰਘ ਦੀ ਅਗਵਾਈ ਵਿੱਚ ਖ਼ੂਨਦਾਨ ਕੈਂਪ ਲਗਾਇਆ ਗਿਆ | ਇਸ ਕੈਂਪ ਦਾ ਉਦਘਾਟਨ ਕਾਲਜ ਦੇ ਬਾਨੀ ਸ. ਗੁਰਚਰਨ ਸਿੰਘ ਸ਼ੇਰਗਿੱਲ ਅਤੇ ਡਾ. ਜਗਜੀਤ ਸਿੰਘ ਸੰਘੇੜਾ ਨੇ ਕੀਤਾ | ਕੈਂਪ ਬਲੱਡ ਬੈਂਕ ਗੁਰੂ ਨਾਨਕ ਮਿਸ਼ਨ ਢਾਹਾਂ ਦੇ ਸਹਿਯੋਗ ਨਾਲ਼ ਲਾਇਆ ਗਿਆ | ਇਸ ਕੈਂਪ ਵਿੱਚ ਕਾਲਜ ਪਿ੍ੰਸੀਪਲ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਆਖਦਿਆਂ ਕਿਹਾ ਕਿ ਖ਼ੂਨਦਾਨ ਮਹਾਦਾਨ ਹੈ | ਇਸ ਕੈਂਪ ਦਾ ਸਮੁੱਚਾ ਪ੍ਰਬੰਧ ਪ੍ਰੋਗਰਾਮ ਅਫ਼ਸਰ ਪ੍ਰੋ. ਜਗਵਿੰਦਰ ਸਿੰਘ ਨੇ ਕੀਤਾ ਅਤੇ ਪ੍ਰੋਗਰਾਮ ਅਫ਼ਸਰ ਡਾ. ਚਰਨਜੀਤ ਕੌਰ ਨੇ ਖ਼ੂਨਦਾਨ ਕਰਨ ਲਈ ਲੋੜੀਂਦੀਆਂ ਗੱਲਾਂ ਕਿ ਹਰ ਉਹ ਵਿਅਕਤੀ ਜਿਸ ਦਾ ਭਾਰ 45 ਕਿਲੋਂ ਤੋਂ ਵੱਧ ਹੈ, ਹੀਮੋਗਲੋਬਿਨ ਦੀ ਮਾਤਰਾ 11 ਗ੍ਰਾਮ ਤੋਂ ਵੱਧ ਹੈ ਅਤੇ ਉਮਰ 18 ਸਾਲ ਤੋਂ 60 ਸਾਲ ਦੇ ਵਿਚਕਾਰ ਹੈ ਤਾਂ ਹਰ ਵਿਅਕਤੀ ਹਰ ਤਿੰਨ ਮਹੀਨੇ ਬਾਅਦ ਖ਼ੂਨਦਾਨ ਕਰ ਸਕਦਾ ਹੈ | ਇਸ ਮੌਕੇ ਪਿ੍ੰਸੀਪਲ ਡਾ. ਗੁਰਜੰਟ ਸਿੰਘ, ਵਿੱਤ ਸਕੱਤਰ ਰੋਟੇਰੀਅਰਨ ਸ਼ਰਨਜੀਤ ਸਿੰਘ, ਰੋਟੇਰੀਅਨ ਸੁਰਜੀਤ ਸਿੰਘ ਬੀਸਲਾ, ਸੈਕਟਰੀ ਰੋਟੇਰੀਅਨ ਪਰਵੀਨ ਕੁਮਾਰ, ਰੋਟੇਰੀਅਨ ਰਾਜ ਕੁਮਾਰ, ਐਡਵੋਕੇਟ ਅਨਿਲ ਕਟਾਰੀਆ, ਰੋਟੇਰੀਅਨ ਹਰਸ਼ ਸ਼ਰਮਾ, ਡਾ. ਰਾਹੁਲ ਗੋਇਲ, ਇੰਚਾਰਜ ਮਨਜੀਤ ਸਿੰਘ ਅਤੇ ਸਮੁੱਚੀ ਟੀਮ ਹਾਜ਼ਰ ਸੀ | ਇਸ ਕੈਂਪ ਵਿੱਚ 32 ਵਲੰਟੀਅਰਾਂ ਨੇ ਖ਼ੂਨਦਾਨ ਕੀਤਾ | ਪ੍ਰੋ. ਜਗਵਿੰਦਰ ਸਿੰਘ ਨੇ ਰੋਟਰੀ ਕਲੱਬ ਦੇ ਆਏ ਮੈਂਬਰਾਂ ਅਤੇ ਖ਼ੂਨਦਾਨੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਪ੍ਰੋ. ਸ਼ਮਸ਼ਾਦ ਅਲੀ, ਪ੍ਰੋ. ਮਨਜੀਤ ਸਿੰਘ, ਡਾ. ਨਿਰਦੋਸ਼ ਕੌਰ, ਡਾ. ਕਰਮਜੀਤ ਕੌਰ, ਡਾ. ਸੰਗੀਤਾ, ਪ੍ਰੋ. ਰੁਪਿੰਦਰ ਸਿੰਘ, ਡਾ. ਆਸ਼ਿਮਾ ਪਾਸ਼ੀ, ਡਾ. ਮੇਘਨਾ ਅਗਰਵਾਲ, ਪ੍ਰੋ. ਸੁਖਮਿੰਦਰ ਦਾਸ, ਪ੍ਰੋ. ਸਰਬਜੀਤ ਸਿੰਘ ਆਦਿ ਹਾਜ਼ਰ ਸਨ |
ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਕਰਵਾਏ ਵੱਖ-ਵੱਖ ਮੁਕਾਬਲੇ
ਬੰਗਾ, (ਕਰਮ ਲਧਾਣਾ)-ਬਾਬਾ ਗੋਲਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੰਗਾ ਵਿਖੇ ਸ਼ਹੀਦ-ਏ-ਆਜ਼ਮ ਸ.ਭਗਤ ਸਿੰਘ ਦਾ ਜਨਮ ਦਿਵਸ ਮਨਾਉਂਦੇ ਹੋਏ ਬੱਚਿਆਂ ਦੇ ਭਾਸ਼ਣ, ਕਵਿਤਾ ਉਚਾਰਣ, ਚਾਰਟ ਬਣਾਉਣ ਤੇ ਲੇਖ ਲਿਖਣ ਮੁਕਾਬਲੇ ਕਰਵਾਏ ਗਏ | ਜਿਸ ਦੌਰਾਨ ਵਿਦਿਆਰਥੀਆਂ ਨੇ ਮਿਡਲ, ਸੈਕੰਡਰੀ, ਸੀਨੀਅਰ ਸੈਕੰਡਰੀ ਵਰਗ ਵਿਚ ਪਹਿਲਾ, ਦੂਸਰਾ ਤੇ ਤੀਸਰਾ ਸਥਾਨ ਪ੍ਰਾਪਤ ਕੀਤਾ | ਇਸ ਸਬੰਧੀ ਕੋਮਲ, ਰੌਸ਼ਨੀ, ਜਸਪ੍ਰੀਤ ਕੌਰ ਅਤੇ ਲੱਛਮੀ ਨੇ ਵੱਖੋ-ਵੱਖਰੇ ਮੁਕਾਬਲਿਆਂ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ | ਪਿ੍ੰਸੀਪਲ ਮਹੇਸ਼ ਕੁਮਾਰ ਨੇ ਜਿਥੇ ਭਗਤ ਸਿੰਘ ਦੀ ਜੀਵਨੀ ਬਾਰੇ ਵਿਚਾਰ ਪੇਸ਼ ਕੀਤੇ ਉਥੇ ਵਿਦਿਆਰਥੀਆਂ ਦੀ ਇਸ ਪ੍ਰਾਪਤੀ ਲਈ ਉਨ੍ਹਾਂ ਨੂੰ ਮੈਡਲ ਵੀ ਪ੍ਰਦਾਨ ਕੀਤੇ | ਇਸੇ ਤਰ੍ਹਾਂ ਸਕੂਲ ਦੀ ਸਟੇਟ ਐਵਾਰਡੀ ਲੈਕ. ਡਾ. ਬਿੰਦੂ ਕੈਂਥ ਨੇ ਵਿਸ਼ੇਸ਼ ਤੌਰ 'ਤੇ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਬਾਰੇ ਵਿਸਥਾਰਪੂਰਵਕ ਵਿਚਾਰ ਪੇਸ਼ ਕੀਤੇ | ਇਸ ਮੌਕੇ ਜਸਵਿੰਦਰ ਕੌਰ, ਜਸਪ੍ਰੀਤ ਕੌਰ, ਨਵਨੀਤ ਕੌਰ, ਕਿਰਨਜੀਤ ਕੌਰ, ਸੰਜੀਵ ਕੁਮਾਰ, ਰਾਜਾ ਮਨਚੰਦਾ, ਪ੍ਰਦੀਪ ਕੁਮਾਰ, ਰਮੇਸ਼ ਕੁਮਾਰ, ਵਰਿੰਦਰ ਕੁਮਾਰ ਆਦਿ ਹਾਜ਼ਰ ਸਨ |
ਸਰਕਾਰੀ ਕਾਲਜ ਜਾਡਲਾ ਵਿਚ ਮਨਾਇਆ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ
ਜਾਡਲਾ, (ਬੱਲੀ)- ਇੱਥੋਂ ਦੇ ਸਰਦਾਰ ਦਿਲਬਾਗ ਸਿੰਘ ਸਰਕਾਰੀ ਕਾਲਜ ਵਿਚ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਨ ਦੇ ਸਬੰਧ ਵਿਚ ਕਾਲਜ ਪਿ੍ੰ.ਸਟਾਫ਼ ਅਤੇ ਵਿਦਿਆਰਥੀਆਂ ਵਲੋਂ 8 ਕਿੱਲੋਮੀਟਰ ਲੰਬੀ ਸਾਈਕਲ ਰੈਲੀ ਕੱਢਣ ਉਪਰੰਤ ਕਾਲਜ ਵਿਚ ਸੈਮੀਨਾਰ ਕਰਵਾਇਆ ਕਰਵਾਇਆ ਗਿਆ | ਜਿਸ ਵਿਚ ਪਿ੍ੰ:ਸਿੰਮੀ ਜੌਹਲ ਅਤੇ ਮੈਡਮ ਪਿ੍ਆ ਬਾਵਾ ਨੇ ਸ਼ਹੀਦ ਦੇ ਜੀਵਨ ਫ਼ਲਸਫ਼ੇ ਅਤੇ ਆਜ਼ਾਦੀ ਸੰਗਰਾਮ ਵਿਚ ਉਨ੍ਹਾਂ ਦੀ ਭੂਮਿਕਾ 'ਤੇ ਚਾਨਣਾ ਪਾਇਆ | ਵਿਦਿਆਰਥੀਆਂ ਨੇ ਨਾਟਕ ਵੀ ਪੇਸ਼ਕਾਰੀ ਵੀ ਕੀਤੀ ਅਤੇ ਕੁਇਜ਼ ਮੁਕਾਬਲੇ ਵਿਚ ਵੀ ਸ਼ਮੂਲੀਅਤ ਕੀਤੀ | ਇਸ ਦੇ ਨਾਲ ਹੀ ਸ਼ਹੀਦ ਸਬੰਧੀ ਫ਼ਿਲਮ ਵੀ ਵਿਖਾਈ ਗਈ | ਇਸ ਮੌਕੇ ਡਾ:ਬਲਜੀਤ ਕੌਰ, ਪਰਮਜੀਤ ਕੌਰ, ਹਰਜੀਤ ਕੌਰ, ਸੋਨੀਆ, ਨੇਹਾ, ਜਸਵਿੰਦਰ ਰੱਲ੍ਹ, ਹਰਿੰਦਰਜੀਤ ਸਿੰਘ ਆਦਿ ਸਟਾਫ਼ ਮੈਂਬਰਾਂ ਨੇ ਸੈਮੀਨਾਰ ਦੀ ਸਫਲਤਾ ਲਈ ਅਹਿਮ ਯੋਗਦਾਨ ਪਾਇਆ | ਇਸ ਮੌਕੇ ਸਰਪੰਚ ਰਜਿੰਦਰ ਸਿੰਘ ਰਠੌਰ, ਪੰਚ ਸੁਰੇਸ਼ ਰਾਣਾ ਅਤੇ ਪਤਵੰਤੇ ਹਾਜ਼ਰ ਸਨ |
ਚਿਲਡਰਨ ਸਕੂਲ ਜੱਸੋਮਜਾਰਾ 'ਚ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ
ਬਹਿਰਾਮ, (ਨਛੱਤਰ ਸਿੰਘ ਬਹਿਰਾਮ) - ਚਿਲਡਰਨ ਪਬਲਿਕ ਸਕੂਲ ਜੱਸੋਮਜਾਰਾ ਵਿਖੇ ਸਮੂਹ ਸਟਾਫ਼ ਅਤੇ ਬੱਚਿਆਂ ਵਲੋਂ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਪਿੰ੍ਰਸੀਪਲ ਸੁਖਦੇਵ ਸਿੰਘ ਰਾਣੂੰ ਨੇ ਬੱਚਿਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹੀਦ ਭਗਤ ਸਿੰਘ ਦਾ ਨਾਂਅ ਸਾਰੀ ਦੁਨੀਆ 'ਚ ਵੱਡੇ ਉਤਸ਼ਾਹ ਅਤੇ ਸਨਮਾਨ ਨਾਲ ਲਿਆ ਜਾਂਦਾ ਹੈ ਜਿਨ੍ਹਾਂ ਨੇ 23 ਸਾਲ ਦੀ ਛੋਟੀ ਉਮਰ 'ਚ ਹੀ ਦੇਸ਼ ਖਾਤਰ ਕੁਰਬਾਨੀ ਦੇ ਦਿੱਤੀ | ਸਾਨੂੰ ਸ. ਭਗਤ ਸਿੰਘ ਦੇ ਸੁਪਨਿਆਂ ਨੂੰ ਪੂਰਾ ਕਰਨਾ ਚਾਹੀਦਾ ਹੈ | ਇਸ ਮੌਕੇ ਬੱਚਿਆਂ ਵਲੋਂ ਭਾਸ਼ਨ, ਚਾਰਟ, ਕਵਿਤਾ ਅਤੇ ਗੀਤ ਪੇਸ਼ ਕੀਤੇ ਗਏ | ਇਸ ਮੌਕੇ ਪਿ੍ੰਸੀਪਲ ਸੁਖਦੇਵ ਸਿੰਘ ਰਾਣੂੰ, ਮੈਡਮ ਬਲਜੀਤ ਕੌਰ, ਅਮਨਦੀਪ ਕੌਰ, ਆਰਤੀ ਫਰਾਲਾ, ਦੀਕਸ਼ਾ, ਕਮਲਜੀਤ ਕੌਰ, ਮੈਡਮ ਅਨੀਤਾ, ਮੌਨਿਕਾ ਸੰਧੂ, ਪੂਜਾ, ਜੋਤੀ, ਸੁਖਵੀਰ ਕੌਰ, ਕਾਜਲ, ਮਨੀਸ਼ਾ ਸ਼ਰਮਾ, ਅੰਜਲੀ, ਸੁਨੀਤਾ, ਰੇਖਾ, ਮਨਮੀਤ ਸਿੰਘ, ਸਰਬਜੀਤ ਕੁਮਾਰ, ਮਨਪ੍ਰੀਤ ਸਿੰਘ, ਜਸਕਰਨ ਸਿੰਘ ਆਦਿ ਹਾਜ਼ਰ ਸਨ |
ਜੰਡਿਆਲਾ ਸਕੂਲ 'ਚ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ
ਕਟਾਰੀਆਂ, (ਨਵਜੋਤ ਸਿੰਘ ਜੱਖੂ) - ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਨੂੰ ਯਾਦ ਕਰਦਿਆਂ ਉਨਾਂ ਦੇ ਜਨਮ ਦਿਨ 'ਤੇ ਸਕੂਲ ਵੈੱਲਫੇਅਰ ਕਮੇਟੀ ਜੰਡਿਆਲ਼ਾ ਵੱਲੋਂ ਸ.ਪ੍ਰਾ.ਸ. ਜੰਡਿਆਲਾ ਵਿੱਚ ਸਮਾਗਮ ਕਰਵਾਇਆ ਗਿਆ | ਸਮਾਗਮ ਦੌਰਾਨ ਜਸਵਿੰਦਰ ਮਹਿੰਮੀ ਵੱਲੋਂ ਬੱਚਿਆਂ ਨੂੰ ਉਨਾਂ ਦੇ ਦੇਸ਼ ਦੀ ਆਜ਼ਾਦੀ ਬਾਰੇ ਪਾਏ ਯੋਗਦਾਨ ਤੋਂ ਜਾਣੂੰ ਕਰਵਾਇਆ ਗਿਆ | ਬੱਚਿਆਂ ਨੂੰ ਸ਼ਹੀਦ -ਏ-ਆਜ਼ਮ ਦੇ ਵਿਚਾਰਾਂ ਨੂੰ ਅਪਣਾ ਕੇ ਦੇਸ਼ ਭਗਤੀ ਨੂੰ ਮਨਾਂ ਵਿੱਚ ਵਸਾਉਣ ਲਈ ਪ੍ਰੇਰਿਤ ਕੀਤਾ ਗਿਆ | ਇਸ ਮੌਕੇ ਕਮੇਟੀ ਵੱਲੋਂ ਪ੍ਰਾਇਮਰੀ ਅਤੇ ਮਿਡਲ ਸਕੂਲ ਦੇ ਬੱਚਿਆਂ ਵਾਸਤੇ ਫਲਾਂ ਦਾ ਲੰਗਰ ਲਗਾਇਆ ਗਿਆ | ਇਸ ਮੌਕੇ ਮੰਗਾ ਮਿਗਲਾਨੀ ਵੱਲੋਂ ਪਿੰਡ ਦੇ ਹੀ ਗੁਪਤ ਦਾਨੀ ਸੱਜਣ ਵੱਲੋਂ ਸਕੂਲ ਲਈ ਸਾਊਾਡ ਸਿਸਟਮ ਵਾਸਤੇ ਕੀਤੀ ਗਈ ਸੇਵਾ ਦੀ ਜਾਣਕਾਰੀ ਦਿੱਤੀ ਗਈ | ਮੁੱਖ ਅਧਿਆਪਕਾਂ ਮੈਡਮ ਸੁਨੀਤਾ ਰਾਣੀ ਵਲੋਂ ਆਏ ਹੋਏ ਕਮੇਟੀ ਮੈਂਬਰਜ਼ ਦਾ ਤੇ ਗੁਪਤਦਾਨੀ ਸੱਜਣਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਡਾ: ਅਸ਼ੋਕ ਕੁਮਾਰ, ਮੰਗਾ ਮਿਗਲਾਨੀ, ਨਰੇਸ਼ ਕੁਮਾਰ, ਜਸਵਿੰਦਰ ਮਹਿੰਮੀ, ਸਤਨਾਮ ਸਿੰਘ ਮਿੰਟੂ, ਮਾਸਟਰ ਹਰਪ੍ਰੀਤ ਸਿੰਘ, ਮੈਡਮ ਮਨਜੀਤ ਕੌਰ, ਮੈਡਮ ਪ੍ਰਭਦੀਪ ਕੌਰ ਹਾਜ਼ਰ ਸਨ |
ਜੈ ਸੰਧੂ ਸੀ. ਸੈਕੰ.ਸਕੂਲ ਵਿਖੇ ਸ਼ਹੀਦ-ਏ-ਆਜ਼ਮ ਦਾ ਜਨਮ ਦਿਨ ਮਨਾਇਆ
ਨਵਾਂਸ਼ਹਿਰ, (ਗੁਰਬਖਸ਼ ਸਿੰਘ ਮਹੇ)-ਜੈ ਸੰਧੂ ਸੀ. ਸੈਕੰ.ਪਬਲਿਕ ਸਕੂਲ, ਲੰਗੜੋਆ ਵਿਖੇ ਸ਼ਹੀਦ-ਏ-ਆਜ਼ਮ ਸ.ਭਗਤ ਸਿੰਘ ਦਾ ਜਨਮ ਦਿਨ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਨੇ ਸ.ਭਗਤ ਸਿੰਘ ਦੇ ਜੀਵਨ ਨਾਲ ਸਬੰਧਿਤ ਭਾਸ਼ਣ, ਪੋਸਟਰ ਅਤੇ ਨਾਟਕ ਪੇਸ਼ ਕੀਤੇ | ਪਿ੍ੰ.ਸ.ਦਲਜੀਤ ਸਿੰਘ ਗਿੱਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਅਸੀਂ ਇਨ੍ਹਾਂ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਹੀ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ | ਇਸ ਮੌਕੇ ਸ. ਕੁਲਵੀਰ ਸਿੰਘ, ਬਲਵੀਰ ਕੁਮਾਰ, ਸੁਨੀਤਾ ਰਾਣੀ, ਪਿ੍ਆ ਕੁਮਾਰੀ, ਨੇਹਾ, ਗੁਰਪ੍ਰੀਤ ਕੌਰ, ਰਾਜਵਿੰਦਰ ਕੌਰ, ਮਨਪ੍ਰੀਤ ਕੌਰ, ਮੋਨਿਕਾ, ਪ੍ਰੀਤੀ ਸੁਧਾ, ਪੂਜਾ ਕੌਰ ਹਾਜ਼ਰ ਸਨ |
ਸ. ਸ. ਸ. ਸ. ਦੌਲਤਪੁਰ ਵਿਖੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ
ਜਾਡਲਾ, (ਬੱਲੀ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੌਲਤਪੁਰ ਵਿਖੇ ਪਿ੍ੰਸੀਪਲ ਸੁਨੀਤਾ ਕੁਮਾਰੀ ਦੀ ਪ੍ਰਧਾਨਗੀ ਹੇਠ ਲੈਕ. ਨਿਰਮਲ ਸਿੰਘ ਅਤੇ ਇੰਗਲਿਸ਼ ਮਿਸਟੈੱ੍ਰਸ ਕਿਰਨ ਬੰਗੜ ਅਤੇ ਮੈਥ ਮਿਸਟਰੈੱਸ ਕੁਲਵਿੰਦਰ ਕੌਰ ਦੀ ਅਗਵਾਈ ਹੇਠ ਸ਼ਹੀਦ ਭਗਤ ਦਾ ਜਨਮ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਸ਼ਹੀਦ ਭਗਤ ਸਿੰਘ ਦੀ ਸੋਚ ਦੇ ਆਧਾਰ 'ਤੇ ਲੇਖ ਅਤੇ ਚਿੱਤਰਕਲਾ ਮੁਕਾਬਲੇ, ਪ੍ਰਸ਼ਨਾਵਲੀ, ਸੁੰਦਰ ਲਿਖਾਈ, ਕਵਿਤਾਵਾਂ ਅਤੇ ਦੇਸ਼ ਭਗਤੀ ਦੇ ਗੀਤ ਆਦਿ ਦੇ ਮੁਕਾਬਲੇ ਕਰਵਾਏ ਗਏ | ਇਸ ਮੌਕੇ ਛੇਵੀਂ ਜਮਾਤ ਤੋਂ ਅੱਠਵੀਂ ਜਮਾਤ ਦੇ ਵਰਗ ਵਿਚ ਲੇਖ ਮੁਕਾਬਲਿਆਂ ਵਿਚ ਮੋਨਿਕਾ ਰਾਣੀ ਨੇ ਪਹਿਲਾ, ਗੁਰਪ੍ਰੀਤ ਕੌਰ ਨੇ ਦੂਸਰਾ, ਨੌਵੀਂ ਜਮਾਤ ਅਤੇ ਦਸਵੀਂ ਜਮਾਤ ਵਰਗ ਵਿਚ ਨਸ਼ਿਤਾ ਨੇ ਪਹਿਲਾ, ਪਿ੍ਆ ਨੇ ਦੂਸਰਾ ਅਤੇ ਸਾਨੀਆ ਬੰਗੜ ਨੇ ਤੀਸਰਾ, ਅੰਕਿਤਾ ਸੁੰਮਨ ਨੇ ਚੌਥਾ, ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਵਰਗ ਵਿਚ ਲੇਖ ਮੁਕਾਬਲਿਆਂ ਵਿਚ ਸਾਹਿਲ ਸਿੰਘ ਨੇ ਪਹਿਲਾ, ਸਿਮਰਨ ਸਿੰਘ ਨੇ ਦੂਸਰਾ, ਗੌਰਵ ਨੇ ਤੀਸਰਾ ਅਤੇ ਮੁਸਕਾਨ ਨੇ ਚੌਥਾ, ਪ੍ਰਸ਼ਨਾਵਲੀ ਮੁਕਾਬਲਿਆਂ ਵਿਚ ਜਸ਼ਨਪ੍ਰੀਤ ਕੌਰ ਅਤੇ ਹਰਪ੍ਰੀਤ ਕੌਰ ਨੇ ਪਹਿਲਾ, ਸਾਹਿਲ ਅਤੇ ਅਖਿਲੇਸ਼ ਨੇ ਦੂਸਰਾ, ਅਰੁਣ, ਰਾਜਪ੍ਰੀਤ ਨੇ ਤੀਸਰਾ, ਮਨਪ੍ਰੀਤ ਕੌਰ ਅਤੇ ਮੁਸਕਾਨ ਨੇ ਚੌਥਾ ਸਥਾਨ ਹਾਸਿਲ ਕੀਤਾ | ਇਸ ਮੌਕੇ ਮੈਡਮ ਕਿਰਨ ਬੰਗੜ ਨੇ ਬੱਚਿਆਂ ਨੂੰ ਸ. ਭਗਤ ਸਿੰਘ ਦੀ ਕੁਰਬਾਨੀ ਅਤੇ ਦੇਸ਼ ਲਈ ਦਿੱਤੇ ਗਏ ਯੋਗਦਾਨ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਜੇਤੂਆਂ ਨੂੰ ਵਿਸ਼ੇਸ਼ ਸਨਮਾਨ ਭੇਟ ਕੀਤੇ ਗਏ | ਇਸ ਮੌਕੇ ਸਮੂਹ ਸਕੂਲ ਸਟਾਫ਼ ਹਾਜ਼ਰ ਸਨ |
ਸਰਕਾਰੀ ਹਾਈ ਸਕੂਲ ਵਿਖੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ
ਉਸਮਾਨਪੁਰ, (ਮਝੂਰ)- ਸਰਕਾਰੀ ਹਾਈ ਸਕੂਲ ਸ਼ੇਖੂਪੁਰ ਬਾਗ਼ ਵਿਖੇ ਸਕੂਲ ਮੁਖੀ ਗੁਰਪ੍ਰੀਤ ਸੈਂਪਲਾਂ ਦੀ ਅਗਵਾਈ ਹੇਠ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦਾ ਜਨਮ ਦਿਨ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ ਵਿਚ ਐਲ.ਈ.ਡੀ. ਰਾਹੀਂ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਉਨ੍ਹਾਂ ਦੇ ਜਨਮ ਦਿਨ ਨੂੰ ਸੂਬਾ ਪੱਧਰੀ 'ਤੇ ਮਨਾਏ ਜਾਣ ਸਬੰਧੀ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਨ ਵੀ ਬੱਚਿਆਂ ਨੂੰ ਵਿਖਾਇਆ ਗਿਆ | ਇਸ ਮੌਕੇ ਮਾ. ਗੁਰਦੀਪ ਸਿੰਘ ਦੁਪਾਲਪੁਰੀ ਨੇ ਕਿਹਾ ਕਿ ਸਾਨੂੰ ਸ਼ਹੀਦ ਭਗਤ ਸਿੰਘ ਦੇ ਜੀਵਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ | ਇਸ ਮੌਕੇ ਬੱਚਿਆਂ ਵਲੋਂ ਦੇਸ਼ ਭਗਤੀ ਦੇ ਗੀਤਾਂ ਤੇ ਕੋਰਿਉਗ੍ਰਾਫੀਆਂ ਵੀ ਪੇਸ਼ ਕੀਤੀਆਂ ਗਈਆਂ | ਇਸ ਮੌਕੇ ਗੁਰਦੀਪ ਸਿੰਘ ਦੁਪਾਲਪੁਰੀ, ਗਿਆਨ ਸਿੰਘ, ਹਰੀਸ਼ ਕੁਮਾਰ, ਗੁਰਪ੍ਰੀਤ ਕੌਰ, ਸੋਨੀਆ, ਰਵਦੀਪ ਕੌਰ, ਵਿਜੈ ਬੰਗਾ, ਸਚਲੀਨ ਸਿੰਘ, ਰਣਵੀਰ ਕੁਮਾਰ, ਜਰਨੈਲ ਸਿੰਘ, ਚਰਨਜੀਤ ਕੌਰ ਆਦਿ ਵੀ ਹਾਜ਼ਰ ਸਨ |
ਸ. ਹ. ਸ. ਰੱਕੜਾਂ ਢਾਹਾਂ ਵਿਖੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ
ਮਜਾਰੀ/ਸਾਹਿਬਾ, (ਨਿਰਮਲਜੀਤ ਸਿੰਘ ਚਾਹਲ)-ਰਾਜ ਵਿੱਦਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੇ ਆਦੇਸ਼ਾਂ ਅਨੁਸਾਰ ਸਰਕਾਰੀ ਹਾਈ ਸਮਾਰਟ ਸਕੂਲ ਰੱਕੜਾਂ ਢਾਹਾਂ ਵਿਖੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਲੋਂ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦਾ ਜਨਮ ਦਿਹਾੜਾ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਸਵੇਰ ਦੀ ਸਭਾ ਵਿਚ ਸ਼ਹੀਦ ਭਗਤ ਸਿੰਘ ਦੇ ਜੀਵਨ, ਮਿਸ਼ਨ, ਸੰਕਲਪ ਅਤੇ ਉਨ੍ਹਾਂ ਦੀ ਦੇਸ਼ ਦੀ ਆਜ਼ਾਦੀ ਖ਼ਾਤਰ ਦਿੱਤੀ ਅਦੁੱਤੀ ਸ਼ਹਾਦਤ ਬਾਰੇ ਸੰਖੇਪ ਚਾਨਣਾ ਪਾਇਆ ਗਿਆ | ਇਸ ਤੋਂ ਉਪਰੰਤ ਉਨ੍ਹਾਂ ਦੇ ਜੀਵਨ ਅਤੇ ਫ਼ਲਸਫ਼ੇ ਨਾਲ ਸਬੰਧਿਤ ਕੁਇਜ਼ ਮੁਕਾਬਲਾ ਕਰਵਾਇਆ ਗਿਆ ਜਿਸ ਵਿਚ ਵਿਦਿਆਰਥੀਆਂ ਨੇ ਵੱਧ ਚੜ ਕੇ ਹਿੱਸਾ ਲਿਆ | ਨਿਰੰਤਰ ਚਲੀਆਂ ਗਤੀਵਿਧੀਆਂ ਵਿਚ ਭਾਸ਼ਣ ਮੁਕਾਬਲੇ, ਪੇਂਟਿੰਗ ਮੁਕਾਬਲੇ ਅਤੇ ਦਸਤਾਰ ਬੰਦੀ ਮੁਕਾਬਲੇ ਕਰਵਾਏ ਗਏ | ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਖਟਕੜ ਕਲਾਂ ਤੋਂ ਚੱਲ ਰਿਹਾ ਪ੍ਰਸਾਰਨ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਐਜੂਸੈਟ ਰੂਮ, ਕੰਪਿਊਟਰ ਰੂਮ ਅਤੇ ਕਲਾਸ ਰੂਮਾਂ ਦੀ ਸਕਰੀਨਾਂ ਰਾਹੀਂ ਧਿਆਨ ਨਾਲ ਦੇਖਿਆ | ਮੁਕਾਬਲਿਆਂ ਵਿਚ ਵਧੀਆ ਕਾਰਜਕਾਰੀ ਦਿਖਾਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਕੂਲ ਮੁਖੀ ਤਾਰਾ ਰਾਣੀ, ਕੁਲਵਿੰਦਰ ਕੌਰ, ਭੁਪਿੰਦਰ ਕੁਮਾਰ, ਚੰਚਲ ਰਾਣੀ, ਦਲਜੀਤ ਕੌਰ, ਗੁਰਮੀਤ ਕੌਰ, ਦੇਸ ਰਾਜ, ਸੁਰਿੰਦਰ ਸਿੰਘ, ਮੱਖਣ ਸਿੰਘ ਅਤੇ ਬੀ.ਐਡ. ਅਧਿਆਪਕ ਪ੍ਰੀਤੀ, ਰਾਧਾ ਰਾਣੀ ਅਤੇ ਜਸਵਿੰਦਰ ਸਿੰਘ ਹਾਜ਼ਰ ਸਨ |
ਕਟਾਰੀਆਂ, 28 ਸਤੰਬਰ (ਨਵਜੋਤ ਸਿੰਘ ਜੱਖੂ) - ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਨ 'ਤੇ ਖਟਕੜ ਕਲਾਂ ਵਿਖੇ ਪੰਜਾਬ ਸਰਕਾਰ ਦੇ ਰਾਜ ਪੱਧਰੀ ਸਮਾਗਮ 'ਚ ਸ਼ਮੂਲੀਅਤ ਕਰਨ ਅਤੇ ਸ਼ਹੀਦ ਭਗਤ ਸਿੰਘ ਨੂੰ ਫੁੱਲ ਮਾਲਾਵਾਂ ਭੇਟ ਕਰਨ ਲਈ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ...
ਬੰਗਾ, 28 ਸਤੰਬਰ (ਜਸਬੀਰ ਸਿੰਘ ਨੂਰਪੁਰ) - ਸ਼ਹੀਦ ਭਗਤ ਸਿੰਘ ਦੇ ਜਨਮ ਦਿਨ 'ਤੇ ਖਟਕੜ ਕਲਾਂ ਵਿਖੇ ਕਰਵਾਏ ਜਾ ਰਹੇ ਰਾਜ ਪੱਧਰੀ ਸਮਾਗਮ ਦੌਰਾਨ ਪ੍ਰਸ਼ਾਸ਼ਨ ਨੂੰ ਉਦੋਂ ਨਮੋਸ਼ੀ ਝੱਲਣੀ ਪਈ ਜਦ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਬੇਰੁਜਗਾਰ ਅਧਿਆਪਕ ਟੈਂਕੀ 'ਤੇ ਚੜ੍ਹ ...
ਬੰਗਾ, 28 ਸਤੰਬਰ (ਕਰਮ ਲਧਾਣਾ) - ਸੀ. ਪੀ. ਆਈ. (ਐਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ਵਿੱਚ ਭਰੋਸਗੀ ਮਤਾ ਪੇਸ਼ ਕਰਨਾ ਡਰਾਮੇਬਾਜ਼ੀ ਤੋਂ ...
ਬੰਗਾ, 28 ਸਤੰਬਰ (ਜਸਬੀਰ ਸਿੰਘ ਨੂਰਪੁਰ) - ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਵਸ 'ਤੇ ਖਟਕੜ ਕਲਾਂ ਵਿਚ ਮੇਲੇ ਦਾ ਮਾਹੌਲ ਸ਼ਾਮ ਤੱਕ ਚਲਦਾ ਰਿਹਾ | ਸ਼ਾਮ ਨੂੰ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਦੀ ਅਗਵਾਈ 'ਚ ਭਗਤ ਸਿੰਘ ਦੇ ਘਰ ਤੱਕ ਮੋਮਬੱਤੀ ਮਾਰਚ ...
ਬੰਗਾ, 28 ਸਤੰਬਰ (ਜਸਬੀਰ ਸਿੰਘ ਨੂਰਪੂਰ)-ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਆਪਣੀਆਂ ਕਮਜ਼ੋਰੀਆਂ ਅਤੇ ਨਕਾਮੀਆਂ ਵੱਲ ਧਿਆਨ ਦੇਵੇ ਅਤੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰੇ | ਇਹ ਪ੍ਰਗਟਾਵਾ ਸ: ਪ੍ਰੇਮ ਸਿੰਘ ਚੰਦੂਮਾਜਰਾ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਸੀਨੀਅਰ ...
ਸੜੋਆ, 28 ਸਤੰਬਰ (ਨਾਨੋਵਾਲੀਆ)- ਸ਼ਹੀਦ-ਏ-ਆਜ਼ਮ ਸ.ਭਗਤ ਸਿੰਘ ਦੀ ਕੁਰਬਾਨੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ | ਇਹ ਵਿਚਾਰ ਸੰਸਦ ਮੁਨੀਸ਼ ਤਿਵਾੜੀ ਹਲਕਾ ਸ੍ਰੀ ਅਨੰਦਪੁਰ ਸਾਹਿਬ ਨੇ ਪਿੰਡ ਆਲੋਵਾਲ ਵਿਖੇ ਤਿੰਨ ਲੱਖ ਰੁਪਏ ਦਾ ਚੈੱਕ ਪਿੰਡ ਦੇ ਸਰਪੰਚ ਤਿਲਕ ਰਾਜ ...
ਨਵਾਂਸ਼ਹਿਰ, 28 ਅਗਸਤ (ਗੁਰਬਖਸ਼ ਸਿੰਘ ਮਹੇ)- ਸ.ਸ.ਸ.ਸ. ਲੰਗੜੋਆ ਵਿਖੇ ਅੱਜ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਉਤਸ਼ਾਹ ਨਾਲ ਮਨਾਇਆ ਗਿਆ | ਸਵੇਰ ਦੀ ਸਭਾ ਵਿਚ ਬੱਚਿਆਂ ਨਾਲ ਸਕੂਲ ਦੇ ਅਧਿਆਪਕਾਂ ਮਨਮੋਹਨ ਸਿੰਘ, ਪਰਮਿੰਦਰ ਸਿੰਘ ਤੇ ਹਰਿੰਦਰ ਸਿੰਘ ਵਲੋਂ ਭਗਤ ਸਿੰਘ ਦੇ ...
ਬਲਾਚੌਰ, 28 ਸਤੰਬਰ (ਸ਼ਾਮ ਸੁੰਦਰ ਮੀਲੂ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਬਲਾਚੌਰ ਵਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਕ ਜਾਗਰੂਕਤਾ ਰੈਲੀ ਗੁਰਦੁਆਰਾ ਸਿੰਘ ਸਭਾ ਮਹਿੰਦੀਪੁਰ ਤੋਂ ਸ਼ਹੀਦ ਦੇ ਜੱਦੀ ਪਿੰਡ ਖਟਕੜ ਕਲਾਂ ਨੂੰ ...
ਉਸਮਾਨਪੁਰ, 28 ਸਤੰਬਰ (ਮਝੂਰ)-ਪ੍ਰਾਇਮਰੀ ਵਿੰਗ ਬਲਾਚੌਰ-2 ਦੀਆਂ ਬਲਾਕ ਪੱਧਰੀ ਖੇਡਾਂ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਉਸਮਾਨਪੁਰ ਦੀ ਝੰਡੀ ਰਹੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੈਂਟਰ ਹੈੱਡ ਟੀਚਰ ਅਨਿਲ ਕੁਮਾਰ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀਆਂ ਨੇ ਵੱਖ-ਵੱਖ ...
ਔੜ/ਝਿੰਗੜਾਂ, 28 ਸਤੰਬਰ (ਕੁਲਦੀਪ ਸਿੰਘ ਝਿੰਗੜ)-ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਉਨ੍ਹਾਂ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਆਮ ਆਦਮੀ ਪਾਰਟੀ ਵਲੋਂ ਰੱਖੇ ਗਏ ਰਾਜ ਪੱਧਰੀ ਸਮਾਗਮ 'ਚ ਸ਼ਾਮਿਲ ਹੋਣ ਲਈ ਪਿੰਡ ਝਿੰਗੜਾਂ ਤੋ ਪਾਰਟੀ ਦੇ ਯੂਥ ...
ਟੱਪਰੀਆਂ ਖੁਰਦ, 28 ਸਤੰਬਰ (ਸ਼ਾਮ ਸੁੰਦਰ ਮੀਲੂ)- ਸਤਿਗੁਰੂ ਭੂਰੀਵਾਲੇ ਗੁਰਗੱਦੀ ਪਰੰਪਰਾ (ਗਰੀਬਦਾਸ ਸੰਪਰਦਾਇ) ਦੇ ਮੌਜੂਦਾ ਗੱਦੀਨਸ਼ੀਨ ਵੇਦਾਂਤ ਆਚਾਰੀਆ ਸਵਾਮੀ ਚੇਤਨਾ ਨੰਦ ਮਹਾਰਾਜ ਭੂਰੀਵਾਲਿਆਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮਹਾਰਾਜ ਲਾਲ ਦਾਸ ਬ੍ਰਹਮਾ ਨੰਦ ...
ਮਜਾਰੀ/ਸਾਹਿਬਾ, 28 ਸਤੰਬਰ (ਨਿਰਮਲਜੀਤ ਸਿੰਘ ਚਾਹਲ)- ਦਫ਼ਤਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ ਵਲੋਂ ਕਸਬਾ ਮਜਾਰੀ ਵਿਖੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਅਤੇ ਮਾਲ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਪੈਨਸ਼ਨ ...
ਭੱਦੀ, 28 ਸਤੰਬਰ (ਨਰੇਸ਼ ਧੌਲ)-ਬਹੁਤ ਹੀ ਸ਼ਾਂਤ ਸੁਭਾਅ ਦੇ ਮਾਲਕ ਅਤੇ ਹਰ ਦਿਲ ਅਜ਼ੀਜ਼ ਸਨ ਠੇਕੇਦਾਰ ਰਾਮ ਸਰੂਪ ਖੇਪੜ ਅਮਲੋਹ ਵਾਲੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਪਿਛਲੇ ਦਿਨੀਂ ਇਸ ...
ਗੁਰਦਾਸਪੁਰ, 28 ਸਤੰਬਰ (ਆਰਿਫ਼) - ਪੰਜਾਬ ਦੇ ਨੌਜਵਾਨਾਂ ਨੰੂ ਰੋਜ਼ਗਾਰ ਮੁਹੱਈਆ ਕਰਵਾਉਣ ਦਾ ਐਲਾਨ ਕਰਨ ਵਾਲੀ 'ਆਪ' ਸਰਕਾਰ ਉਨ੍ਹਾਂ ਵਿਅਕਤੀਆਂ ਨੰੂ ਰੁਜ਼ਗਾਰ ਮੁਹੱਈਆ ਕਰਵਾ ਰਹੀ ਹੈ ਜੋ ਆਪਣੀ ਨੌਕਰੀ ਤੋਂ ਸੇਵਾ ਮੁਕਤ ਹੋ ਚੁੱਕੇ ਹਨ ਅਤੇ 70 ਹਜ਼ਾਰ ਤੋਂ ਲੱਖ ਦੇ ...
ਔੜ/ਝਿੰਗੜਾਂ, 28 ਸਤੰਬਰ (ਕੁਲਦੀਪ ਸਿੰਘ ਝਿੰਗੜ)- ਇੰਦਰਪੁਰੀ ਸਰਕਾਰੀ ਕੰਨਿ੍ਹਆਂ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹੇੜੀਆਂ ਵਿਖੇ ਸ਼ਹੀਦੇ-ਏ- ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਵੱਖ-ਵੱਖ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ ਵਿਚ ਗੀਤ, ...
ਔੜ, 28 ਸਤੰਬਰ (ਜਰਨੈਲ ਸਿੰਘ ਖੁਰਦ)- ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੜ੍ਹੀ ਭਾਰਟੀ ਸੈਂਟਰ ਸਕੂਲ ਜੁਲਾਹ ਮਾਜਰਾ ਬਲਾਕ ਔੜ ਦੇ ਖਿਡਾਰੀਆ ਨੇ ਬਲਾਕ ਪੱਧਰੀ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਜਿਸ ਵਿਚ ਇਸ ਸਕੂਲ ਦੇ ਖਿਡਾਰੀਆ ਨੇ ਆਪਣੀ ਮਿਹਨਤ ਸਦਕਾ ਸੋਨ ਅਤੇ ...
ਪੋਜੇਵਾਲ ਸਰਾਂ, 28 ਸਤੰਬਰ (ਨਵਾਂਗਰਾਈਾ)- ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਨ ਮੌਕੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅੱਜ ਖਟਕੜ ਕਲਾਂ ਵਿਖੇ ਆਮਦ ਤੇ ਹਲਕਾ ਬਲਾਚੌਰ ਦੇ ਵੱਖ-ਵੱਖ ਥਾਵਾਂ ਤੋਂ ਪਾਰਟੀ ਵਰਕਰ ਤੇ ਲੋਕੀਂ ਹਲਕਾ ਵਿਧਾਇਕਾ ਸੰਤੋਸ਼ ...
ਉੜਾਪੜ/ਲਸਾੜਾ, 28 ਸਤੰਬਰ (ਲਖਵੀਰ ਸਿੰਘ ਖੁੁਰਦ) - ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸੰਜੈ ਪਾਸੀ ਦੀ ਅਗਵਾਈ ਹੇਠ ਨਿਰਮਲ ਸਾਗਰ ਪਬਲਿਕ ਸਕੂਲ ਲਸਾੜਾ ਦੇ ਵਿਦਿਆਰਥੀਆਂ ਨੇ ਪੰਜਵੀਂ ਉੱਤਰੀ ਭਾਰਤੀ ਏਸ਼ੀਅਨ ਕਰਾਟੇ ਚੈਂਪੀਅਨਸ਼ਿਪ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ | ...
ਬੰਗਾ, 28 ਸਤੰਬਰ (ਜਸਬੀਰ ਸਿੰਘ ਨੂਰਪੁਰ) - ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਇੱਕ ਮਹਾਨ ਵਿਦਵਾਨ, ਵਿਚਾਰਕ, ਲੇਖਕ, ਚਿੰਤਕ ਦੇ ਨਾਲ-ਨਾਲ ਸੂਰਬੀਰ ਯੋਧਾ ਹੋਏ ਹਨ | ਜਿਹਨਾਂ ਵਲੋਂ ਮਨੁੱਖ ਹੱਥੋਂ ਹੋ ਰਹੀ ਮਨੁੱਖ ਦੀ ਲੁੱਟ ਦੇ ਵਿਰੁੱਧ ਲੜਦਿਆਂ ਅੰਗਰੇਜ ਹਕੂਮਤ ਨਾਲ ਆਡਾ ਲਾਇਆ ...
ਬੰਗਾ, 28 ਸਤੰਬਰ (ਕਰਮ ਲਧਾਣਾ) - ਪੰਜਾਬ ਸਰਕਾਰ ਵਲੋਂ ਕਰਵਾਈਆਂ ਗਈਆਂ ਬਲਾਕ ਅਤੇ ਜ਼ਿਲ੍ਹਾ ਪੱਧਰੀ 'ਖੇਡਾਂ ਵਤਨ ਪੰਜਾਬ ਦੀਆਂ' ਖੇਡਾਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਨਾਣਾ ਦੇ ਵਿਦਿਆਰਥੀਆਂ ਨੇ ਪਿੰ੍ਰਸੀਪਲ ਅਲਕਾ ਰਾਣੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ...
ਬੰਗਾ, 28 ਸਤੰਬਰ (ਕਰਮ ਲਧਾਣਾ) - ਜਨਵਾਦੀ ਨੌਜਵਾਨ ਸਭਾ (ਡੀ.ਵਾਈ.ਐਫ.ਆਈ.) ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਅਤੇ ਸ਼ਹੀਦ ਭਗਤ ਸਿੰਘ ਦੇ ਬੁੱਤ 'ਤੇ ਪਹੁੰਚ ਕੇ ਸ਼ਰਧਾਂਜਲੀਆਂ ਭੇਟ ਕੀਤੀਆਂ | ਇਸ ਮੌਕੇ ਡੀ. ਵਾਈ. ...
ਨਵਾਂਸ਼ਹਿਰ, 28 ਸਤੰਬਰ (ਹਰਵਿੰਦਰ ਸਿੰਘ)-ਕੁਲ ਹਿੰਦ ਕਿਸਾਨ ਸਭਾ ਦੀ ਜ਼ਿਲ੍ਹਾ ਇਕਾਈ ਵਲੋਂ ਆਬਾਦਕਾਰਾਂ ਦਾ ਉਜਾੜਾ ਬੰਦ ਕਰਵਾਉਣ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਡੀ.ਸੀ. ਦੇ ਰੀਡਰ ਬਹਾਦਰ ਸਿੰਘ ਨੂੰ ਸੌਂਪਿਆ ਗਿਆ | ਇਸ ਮੌਕੇ ਸੂਬਾ ਮੀਤ ...
ਮੁਕੰਦਪੁਰ, 28 ਸਤੰਬਰ (ਅਮਰੀਕ ਸਿੰਘ ਢੀਂਡਸਾ) - ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਖਾਨਖਾਨਾ ਵਿਖੇ ਸ਼ਹੀਦ ਭਗਤ ਸਿੰਘ ਦਾ 115ਵਾਂ ਜਨਮ ਦਿਨ ਮਨਾਇਆ ਗਿਆ | ਅਧਿਆਪਕਾਂ ਵਲੋਂ ਸ਼ਹੀਦ ਭਗਤ ਸਿੰਘ ਦੇ ਜੀਵਨ, ਉਹਨਾਂ ਦੀ ਵਿਚਾਰਧਾਰਾ ਸੰਬੰਧੀ ਵਿਚਾਰ ਪੇਸ਼ ਕੀਤੇ ਗਏ | ...
ਬੰਗਾ, 28 ਸਤੰਬਰ (ਜਸਬੀਰ ਸਿੰਘ ਨੂਰਪੁਰ) - ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ 'ਤੇ ਕਰਵਾਇਆ ਰਾਜ ਪੱਧਰੀ ਸਮਾਗਮ ਸਖ਼ਤ ਸੁਰੱਖਿਆ ਪ੍ਰਬੰਧਾਂ ਕਰਕੇ ਲੋਕਾਂ ਦੀਆਂ ਪ੍ਰੇਸ਼ਾਨੀਆਂ ਅਤੇ ਖੱਜਲ ਖੁਆਰੀ ਦੀ ਭੇਟ ਚੜ੍ਹ ਗਿਆ | ਮੁੱਖ ਮੰਤਰੀ ਭਗਵੰਤ ਸਿੰਘ ਮਾਨ ...
ਸੜੋਆ, 28 ਸਤੰਬਰ (ਨਾਨੋਵਾਲੀਆ)- ਸ੍ਰੀ ਪੂਰਨ ਪੰਕਿਜ ਸ਼ਰਮਾ ਬਾਲ ਵਿਕਾਸ ਅਤੇ ਪ੍ਰੋਜੈਕਟ ਅਫ਼ਸਰ ਸੜੋਆ ਦੀ ਅਗਵਾਈ ਵਿਚ ਆਂਗਣਵਾੜੀ ਕੇਂਦਰ ਨਾਨੋਵਾਲ ਵਿਖੇ ਸੈੱਲਫ਼ ਹੈਲਪ ਗਰੁੱਪਾਂ ਬਾਰੇ ਜਾਗਰੂਕ ਸੈਮੀਨਾਰ ਕਰਵਾਇਆ ਗਿਆ | ਜਿਸ ਵਿਚ ਪਲਵਿੰਦਰ ਕੌਰ ਸੁਪਰਵਾਈਜ਼ਰ ...
ਸੜੋਆ, 28 ਸਤੰਬਰ (ਨਾਨੋਵਾਲੀਆ)- ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਸੜੋਆ ਵਲੋਂ ਪਿੰਡ ਅਟਾਲ ਮਜਾਰਾ ਵਿਖੇ ਇਨ ਸੀਟੂ ਸਕੀਮ ਅਧੀਨ ਝੋਨੇ ਦੀ ਪਰਾਲੀ ਦੀ ਸੁਚੱਜੀ ਵਰਤੋਂ ਕਰਨ ਸਬੰਧੀ ਕਿਸਾਨ ਜਾਗਰੂਕਤਾ ਲਗਾਇਆ ਗਿਆ | ਇਸ ਕੈਂਪ ਵਿਚ ਸੁਰਿੰਦਰਪਾਲ ਸਿੰਘ ...
ਔੜ/ਝਿੰਗੜਾਂ, 28 ਸਤੰਬਰ (ਕੁਲਦੀਪ ਸਿੰਘ ਝਿੰਗੜ)- ਇੰਨ-ਸੀਟੂ ਸੀ.ਆਰ.ਐਮ. ਸਕੀਮ ਤਹਿਤ ਸਹਿਕਾਰੀ ਸਭਾ ਪਿੰਡ ਝਿੰਗੜਾਂ ਵਿਖੇ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਸਬੰਧੀ ਕਿਸਾਨ ਜਾਗਰੂਕਤਾ ਕੈਂਪ ਸਭਾ ਦੇ ਪ੍ਰਧਾਨ ਸਿਮਰ ਚੰਦ ਤੇ ਵਾਈਸ ਪ੍ਰਧਾਨ ਕਸ਼ਮੀਰ ...
ਔੜ/ਝਿੰਗੜਾਂ, 28 ਸਤੰਬਰ (ਕੁਲਦੀਪ ਸਿੰਘ ਝਿੰਗੜ)- ਬਾਪੂ ਇੰਦਰ ਸਿੰਘ ਦੇ ਤਪੁ-ਅਸਥਾਨ ਗੁਰਦੁਆਰਾ ਬਾਉਲੀ ਸਾਹਿਬ ਪਿੰਡ ਰਾਏਪੁਰ ਡੱਬਾ ਤੇ ਲਾਲੋ ਮਜਾਰਾ ਦੀ ਪ੍ਰਬੰਧਕ ਕਮੇਟੀ ਵਲੋਂ ਸਮੂਹ ਨਗਰ ਨਿਵਾਸੀਆਂ ਅਤੇ ਐਨ.ਆਰ. ਆਈਜ਼ ਸੰਗਤਾਂ ਦੇ ਸਹਿਯੋਗ ਨਾਲ ਬਾਪੂ ਇੰਦਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX