ਤਾਜਾ ਖ਼ਬਰਾਂ


ਸਾਬਕਾ ਵਿਧਾਇਕ ਵੈਦ ਮੁੜ ਵਿਜੀਲੈਂਸ ਦਫ਼ਤਰ ਪੁੱਜੇ
. . .  14 minutes ago
ਲੁਧਿਆਣਾ, 29 ਮਾਰਚ (ਪਰਮਿੰਦਰ ਸਿੰਘ ਆਹੂਜਾ)- ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਵਿਜੀਲੈਂਸ ਬਿਊਰੋ ਵਲੋਂ ਸ਼ੁਰੂ ਕੀਤੀ ਗਈ ਜਾਂਚ ਵਿਚ ਸ਼ਾਮਿਲ ਹੋਣ ਲਈ ਅੱਜ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਵਿਜੀਲੈਂਸ ਦਫ਼ਤਰ ਪੁੱਜੇ ਹਨ, ਇਹ ਉਨ੍ਹਾਂ ਦੀ ਦੂਜੀ ਪੇਸ਼ੀ ਹੈ। ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਵੀ...
ਰਾਮਨੌਵੀਂ ਦੀ ਛੁੱਟੀ ਦੌਰਾਨ ਵੀ ਹੋਵੇਗਾ ਰਜਿਸਟਰੀਆਂ ਦਾ ਕੰਮ
. . .  17 minutes ago
ਚੰਡੀਗੜ੍ਹ, 29 ਮਾਰਚ- ਪੰਜਾਬ ਸਰਕਾਰ ਵਲੋਂ ਅੱਜ ਇਕ ਹੁਕਮ ਜਾਰੀ ਕਰਕੇ ਰਾਮਨੌਵੀਂ ਦੀ ਛੁੱਟੀ ਦੌਰਾਨ ਵੀ ਸੂਬੇ ਭਰ ਵਿਚ ਜਾਇਦਾਦ ਦੀਆਂ ਰਜਿਸਟਰੀਆਂ ਦਾ ਕੰਮਕਾਜ ਕੀਤੇ ਜਾਣ ਦੇ ਹੁਕਮ ਜਾਰੀ ਕੀਤੇ ਹਨ। ਇਸ ਸੰਬੰਧੀ ਸਮੂਹ ਸਬ ਰਜਿਸਟਰਾਰਾਂ ਨੂੰ ਇਨ੍ਹਾਂ ਹੁਕਮਾਂ....
ਪੰਜਾਬ ਪੁਲਿਸ ਵਿਚ ਆਈ.ਪੀ.ਐਸ. ਅਤੇ ਪੀ.ਪੀ.ਐਸ.ਅਧਿਕਾਰੀਆਂ ਦੇ ਹੋਏ ਤਬਾਦਲੇ
. . .  34 minutes ago
ਚੰਡੀਗੜ੍ਹ, 29 ਮਾਰਚ- ਪੰਜਾਬ ਸਰਕਾਰ ਵਲੋਂ 1 ਆਈ.ਪੀ. ਐਸ. ਅਤੇ 8 ਪੀ.ਪੀ.ਐਸ.ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਹਨ। ਸਰਕਾਰ ਵਲੋਂ ਇਸ ਸੰਬੰਧੀ ਪੱਤਰ ਕਰ...
ਜਲੰਧਰ ਵਿਚ 10 ਮਈ ਨੂੰ ਹੋਣਗੀਆਂ ਉਪ- ਚੋਣਾਂ- ਭਾਰਤੀ ਚੋਣ ਕਮਿਸ਼ਨ
. . .  30 minutes ago
ਨਵੀਂ ਦਿੱਲੀ, 29 ਮਾਰਚ- ਮੁੱਖ ਚੋਣ ਅਧਿਕਾਰੀ ਰਾਜੀਵ ਕੁਮਾਰ ਵਲੋਂ ਪ੍ਰੈਸ ਕਾਨਫ਼ਰੰਸ ਦੌਰਾਨ ਜਲੰਧਰ ਵਿਚ ਹੋਣ ਵਾਲੀ ਜ਼ਿਮਨੀ ਚੋਣ ਦੀ ਮਿਤੀ ਦਾ ਐਲਾਨ ਕਰ ਦਿੱਤਾ ਗਿਆ ਹੈ। ਜ ਲੰਧਰ ਵਿਚ 10 ਮਈ ਨੂੰ ਵੋਟਾਂ ਪਾਈਆਂ ਜਾਣਗੀਆਂ ਅਤੇ ਇਨ੍ਹਾਂ ਦੀ ਗਿਣਤੀ 13 ਮਈ ਨੂੰ ਕੀਤੀ ਜਾਵੇਗੀ। ਦੱਸ...
ਕਰਨਾਟਕ : 10 ਮਈ ਨੂੰ ਹੋਣਗੀਆਂ ਚੋਣਾਂ
. . .  47 minutes ago
ਨਵੀਂ ਦਿੱਲੀ, 29 ਮਾਰਚ- ਮੁੱਖ ਚੋਣ ਅਧਿਕਾਰੀ ਰਾਜੀਵ ਕੁਮਾਰ ਨੇ ਇਕ ਪ੍ਰੈਸ ਕਾਨਫ਼ਰੰਸ ਕਰ ਜਾਣਕਾਰੀ ਦਿੰਦਿਆ ਦੱਸਿਆ ਕਿ ਕਰਨਾਟਕ ਵਿਧਾਨ ਸਭਾ ਚੋਣਾਂ 10 ਮਈ ਨੂੰ ਹੋਣਗੀਆਂ ਅਤੇ ਵੋਟਾਂ ਦੀ ਗਿਣਤੀ 13 ਮਈ ਨੂੰ ਕੀਤੀਆਂ...
ਨਸ਼ਾ ਤਸਕਰਾਂ ਨੂੰ ਰਿਸ਼ਵਤ ਲੈ ਕੇ ਛੱਡਣ ਵਾਲੇ ਚੌਂਕੀ ਇੰਚਾਰਜ ਖ਼ਿਲਾਫ਼ ਕੇਸ ਦਰਜ
. . .  1 minute ago
ਲੁਧਿਆਣਾ, 29 ਮਾਰਚ (ਪਰਮਿੰਦਰ ਸਿੰਘ ਆਹੂਜਾ)- ਨਸ਼ਾ ਤਸਕਰਾਂ ਨੂੰ ਰਿਸ਼ਵਤ ਲੈ ਕੇ ਛੱਡਣ ਵਾਲੇ ਚੌਂਕੀ ਇੰਚਾਰਜ ਖ਼ਿਲਾਫ਼ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਪਰਮੋਦ ਕੁਮਾਰ ਨੇ ਦੱਸਿਆ ਕਿ ਪੁਲਿਸ ਵਲੋਂ ਬੀਤੀ ਸ਼ਾਮ ਇਕ ਨਸ਼ਾ ਤਸਕਰ....
ਪੰਜਾਬ ਸਰਕਾਰ ਵਲੋਂ 13 ਪੀ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ
. . .  38 minutes ago
ਚੰਡੀਗੜ੍ਹ, 29 ਮਾਰਚ- ਪੰਜਾਬ ਸਰਕਾਰ ਵਲੋਂ 13 ਪੀ.ਸੀ.ਐ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਸਰਕਾਰ ਵਲੋਂ ਇਸ ਸੰਬੰਧੀ ਪੱਤਰ ਕਰ ਦਿੱਤਾ...
ਇਨੋਵਾ ਛੱਡ ਕੇ ਭੱਜੇ ਨੌਜਵਾਨਾਂ ਦੀ ਭਾਲ ’ਚ ਪੁਲਿਸ ਵਲੋਂ ਦਰਜਨਾਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ
. . .  about 1 hour ago
ਹੁਸ਼ਿਆਰਪੁਰ, 29 ਮਾਰਚ (ਬਲਜਿੰਦਰਪਾਲ ਸਿੰਘ)- ਹੁਸ਼ਿਆਰਪੁਰ-ਫਗਵਾੜਾ ਰੋਡ ’ਤੇ ਪੈਂਦੇ ਪਿੰਡ ਮਰਨਾਈਆਂ ’ਚ ਬੀਤੀ ਰਾਤ ਇਨੋਵਾ ਸਵਾਰ 2 ਨੌਜਵਾਨਾਂ ਦਾ ਪਿੱਛਾ ਕਰ ਰਹੀ ਪੁਲਿਸ ਨੂੰ ਵੇਖ ਕੇ ਗੱਡੀ ਛੱਡ ਕੇ ਭੱਜੇ ਸ਼ੱਕੀ ਵਿਅਕਤੀਆਂ ਦਾ ਪਤਾ ਲਗਾਉਣ ਲਈ ਬੀਤੀ ਰਾਤ ਤੋਂ ਲੈ ਕੇ ਹੁਣ ਤੱਕ ਇਲਾਕੇ ਦੇ ਪਿੰਡਾਂ ’ਚ ਪੁਲਿਸ ਵਲੋਂ ਤਲਾਸ਼ੀ....
ਹੋਟਲ ’ਚ ਰੋਟੀ ਖਾਣ ਆਏ ਤਿੰਨ ਨੌਜਵਾਨਾਂ ’ਤੇ ਇਕ ਦਰਜਨ ਦੇ ਕਰੀਬ ਨੌਜਵਾਨਾਂ ਵਲੋਂ ਹਮਲਾ
. . .  about 1 hour ago
ਕਪੂਰਥਲਾ, 29 ਮਾਰਚ (ਅਮਨਜੋਤ ਸਿੰਘ ਵਾਲੀਆ)- ਕਾਲਾ ਸੰਘਿਆਂ ਫ਼ਾਟਕ ਨੇੜੇ ਫੂਡ ਵਿਲਾ ’ਚ ਰੋਟੀ ਖਾਣ ਆਏ ਤਿੰਨ ਨੌਜਵਾਨਾਂ ’ਤੇ ਇਕ ਦਰਜਨ ਦੇ ਕਰੀਬ ਨੌਜਵਾਨਾਂ ਵਲੋਂ ਹਮਲਾ ਕਰਨ ਦਾ ਸਮਾਚਾਰ ਹੈ, ਜਿਸ ਵਿਚ ਤਿੰਨੋ ਨੌਜਵਾਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਓਮ ਪ੍ਰਕਾਸ਼....
ਸ਼ੰਘਾਈ ਸਹਿਯੋਗ ਸੰਗਠਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦੀ ਬੈਠਕ ਹੋਈ ਸ਼ੁਰੂ
. . .  about 1 hour ago
ਨਵੀਂ ਦਿੱਲੀ, 29 ਮਾਰਚ- ਸ਼ੰਘਾਈ ਸਹਿਯੋਗ ਸੰਗਠਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦੀ ਬੈਠਕ ਅੱਜ ਇੱਥੇ ਚੱਲ ਰਹੀ ਹੈ। ਇਸ ਬੈਠਕ ਲਈ ਮੈਂਬਰ ਦੇਸ਼ਾਂ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਪਹੁੰਚੇ ਹਨ। ਮੀਟਿੰਗ ਤੋਂ ਪਹਿਲਾਂ ਆਪਣੀ ਟਿੱਪਣੀ ਵਿਚ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਕਿਹਾ ਕਿ.....
ਰਾਜ ਸਭਾ ਦੀ ਕਾਰਵਾਈ 2 ਵਜੇ ਤੱਕ ਮੁਲਤਵੀ
. . .  about 1 hour ago
ਰਾਜ ਸਭਾ ਦੀ ਕਾਰਵਾਈ 2 ਵਜੇ ਤੱਕ ਮੁਲਤਵੀ
ਲੋਕ ਸਭਾ ਦੁਪਹਿਰ 12 ਵਜੇ ਤੱਕ ਮੁਲਤਵੀ
. . .  about 1 hour ago
ਲੋਕ ਸਭਾ ਦੁਪਹਿਰ 12 ਵਜੇ ਤੱਕ ਮੁਲਤਵੀ
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 2,151 ਨਵੇਂ ਮਾਮਲੇ
. . .  about 1 hour ago
ਨਵੀਂ ਦਿੱਲੀ, 29 ਮਾਰਚ-ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 2,151 ਨਵੇਂ ਮਾਮਲੇ ਦਰਜ ਕੀਤੇ ਗਏ ਹਨ। 1,222 ਠੀਕ ਹੋਏ ਹਨ ਤੇ ਸਰਗਰਮ ਮਾਮਲਿਆਂ ਦੀ ਗਿਣਤੀ...
ਸਦਨ ਲਈ ਰਣਨੀਤੀ 'ਤੇ ਚਰਚਾ ਕਰਨ ਵਾਸਤੇ ਵਿਰੋਧੀ ਧਿਰ ਦੇ ਨੇਤਾਵਾਂ ਦੀ ਬੈਠਕ
. . .  about 2 hours ago
ਨਵੀਂ ਦਿੱਲੀ, 29 ਮਾਰਚ-ਸਦਨ ਲਈ ਰਣਨੀਤੀ 'ਤੇ ਚਰਚਾ ਕਰਨ ਵਾਸਤੇ ਸੰਸਦ ਵਿਚ ਰਾਜ ਸਭਾ ਦੇ ਮਲਿਕ ਅਰਜੁਨ ਖੜਗੇ ਦੇ ਚੈਂਬਰ ਵਿਚ ਵਿਰੋਧੀ ਧਿਰ ਦੇ ਨੇਤਾਵਾਂ ਦੀ ਬੈਠਕ ਚੱਲ ਰਹੀ...
ਅਫ਼ਗਾਨਿਸਤਾਨ ਦੇ ਕਾਬੁਲ 'ਚ ਭੂਚਾਲ ਦੇ ਝਟਕੇ ਮਹਿਸੂਸ
. . .  about 2 hours ago
ਕਾਬੁਲ, 29 ਮਾਰਚ-ਅੱਜ ਸਵੇਰੇ 5:49 'ਤੇ ਅਫਗਾਨਿਸਤਾਨ ਦੇ ਕਾਬੁਲ ਤੋਂ 85 ਕਿਲੋਮੀਟਰ ਪੂਰਬ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਵਿਗਿਆਨ ਲਈ ਰਾਸ਼ਟਰੀ ਕੇਂਦਰ ਅਨੁਸਾਰ ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ...
ਜਨਮ ਦਿਨ ਮੌਕੇ ਬੱਬੂ ਮਾਨ ਦਾ ਟਵਿੱਟਰ ਅਕਾਊਂਟ ਭਾਰਤ 'ਚ ਬੰਦ
. . .  59 minutes ago
ਚੰਡੀਗੜ੍ਹ, 29 ਮਾਰਚ-ਪੰਜਾਬੀ ਗਾਇਕ ਬੱਬੂ ਮਾਨ ਦੇ ਟਵਿੱਟਰ ਅਕਾਊਂਟ 'ਤੇ ਭਾਰਤ 'ਚ ਰੋਕ ਲਗਾ ਦਿੱਤੀ ਗਈ...
ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਮੁੱਖ ਮੰਤਰੀ ਪੰਜਾਬ ਨਾਲ ਮੁਲਾਕਾਤ
. . .  about 2 hours ago
ਚੰਡੀਗੜ੍ਹ, 29 ਮਾਰਚ-ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਪੰਜਾਬ ਦੇ ਮੁੱਖ ਮੰਤਰੀ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਵਿਖੇ ਮੁੱਖ ਮੰਤਰੀ ਨਾਲ ਮੁਲਾਕਾਤ...।
ਗਿਆਨੀ ਹਰਪ੍ਰੀਤ ਸਿੰਘ ਦਾ ਟਵਿੱਟਰ ਅਕਾਊਂਟ ਭਾਰਤ 'ਚ ਬੰਦ
. . .  about 2 hours ago
ਚੰਡੀਗੜ੍ਹ, 29 ਮਾਰਚ-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦਾ ਟਵਿੱਟਰ ਅਕਾਊਂਟ ਭਾਰਤ 'ਚ ਬੰਦ ਕਰ ਦਿੱਤਾ ਗਿਆ ਹੈ। ਇਸ ਨੂੰ ਲੈ ਕੇ ਟਵੀਟ ਕਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਰਕਾਰਾਂ...
ਦਿੱਲੀ ਕ੍ਰਾਈਮ ਬ੍ਰਾਂਚ ਵਲੋਂ ਭਾਰੀ ਮਾਤਰਾ 'ਚ ਨਸ਼ੀਲੀਆਂ ਗੋਲੀਆਂ ਸਮੇਤ ਦੋ ਨਾਈਜੀਰੀਅਨ ਨਾਗਰਿਕਾਂ ਸਣੇ 3 ਗ੍ਰਿਫ਼ਤਾਰ
. . .  about 2 hours ago
ਨਵੀਂ ਦਿੱਲੀ, 29 ਮਾਰਚ-ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਨਸ਼ਾ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਦੋ ਨਾਈਜੀਰੀਅਨ ਨਾਗਰਿਕਾਂ ਡੇਨੀਅਲ ਅਤੇ ਬੇਨੇਥ ਅਤੇ ਇਕ ਭਾਰਤੀ ਬਲਜੀਤ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੇ ਕਬਜ਼ੇ 'ਚੋਂ ਭਾਰੀ ਮਾਤਰਾ 'ਚ ਨਸ਼ੀਲੀਆਂ ਗੋਲੀਆਂ...
ਕੈਲਗਰੀ:ਨੌਰਥ ਈਸਟ ਮਾਰਟਿਨਡੇਲ 15 ਸਾਲਾ ਲੜਕੀ ਦੀ ਗੋਲੀ ਮਾਰ ਕੇ ਹੱਤਿਆ
. . .  about 3 hours ago
ਰੂਸ ਦੀ ਸੁਰੱਖਿਆ ਪ੍ਰੀਸ਼ਦ ਦੇ ਸੁਰੱਖਿਆ ਕੌਂਸਲਾਂ ਦੇ ਸਕੱਤਰਾਂ ਦੀ ਸਾਲਾਨਾ ਮੀਟਿੰਗ 'ਚ ਲੈਣਗੇ ਹਿੱਸਾ
. . .  about 3 hours ago
ਨਵੀਂ ਦਿੱਲੀ, 29 ਮਾਰਚ-ਰੂਸ ਦੀ ਸੁਰੱਖਿਆ ਪ੍ਰੀਸ਼ਦ ਦੇ ਸਕੱਤਰ ਨਿਕੋਲਾਈ ਪਤਰੁਸ਼ੇਵ ਅੱਜ ਦਿੱਲੀ ਵਿਚ ਸ਼ੰਘਾਈ ਸਹਿਯੋਗ ਸੰਗਠਨ (ਐਸ.ਸੀ.ਓ. ) ਦੇ ਮੈਂਬਰ ਦੇਸ਼ਾਂ ਦੇ ਸੁਰੱਖਿਆ ਕੌਂਸਲਾਂ ਦੇ ਸਕੱਤਰਾਂ ਦੀ ਸਾਲਾਨਾ ਮੀਟਿੰਗ...
ਅਡਾਨੀ ਗਰੁੱਪ ਦੇ ਮੁੱਦੇ ਅਤੇ ਰਾਹੁਲ ਗਾਂਧੀ ਦੀ ਅਯੋਗਤਾ 'ਤੇ ਚਰਚਾ ਕਰਨ ਲਈ ਲੋਕ ਸਭਾ 'ਚ ਮੁਲਤਵੀ ਮਤੇ ਦਾ ਨੋਟਿਸ
. . .  about 3 hours ago
ਨਵੀਂ ਦਿੱਲੀ, 29 ਮਾਰਚ-ਅਡਾਨੀ ਗਰੁੱਪ ਦੇ ਮੁੱਦੇ ਅਤੇ ਰਾਹੁਲ ਗਾਂਧੀ ਦੀ ਅਯੋਗਤਾ 'ਤੇ ਚਰਚਾ ਕਰਨ ਲਈ ਕਾਂਗਰਸ ਦੇ ਸੰਸਦ ਮੈਂਬਰ ਮਾਨਿਕਮ ਟੈਗੋਰ ਨੇ ਲੋਕ ਸਭਾ ਵਿਚ ਮੁਲਤਵੀ ਮਤੇ ਦਾ...
ਕਾਂਗਰਸ ਨੇ ਅੱਜ 10:30 ਵਜੇ ਬੁਲਾਈ ਆਪਣੇ ਲੋਕ ਸਭਾ ਅਤੇ ਰਾਜ ਸਭਾ ਮੈਂਬਰਾਂ ਦੀ ਮੀਟਿੰਗ
. . .  about 4 hours ago
ਨਵੀਂ ਦਿੱਲੀ, 29 ਮਾਰਚ-ਕਾਂਗਰਸ ਪਾਰਟੀ ਨੇ ਅੱਜ ਸਵੇਰੇ 10:30 ਵਜੇ ਕਾਂਗਰਸ ਸੰਸਦੀ ਪਾਰਟੀ ਦਫ਼ਤਰ ਸੰਸਦ ਭਵਨ ਵਿਚ ਆਪਣੇ ਲੋਕ ਸਭਾ ਅਤੇ ਰਾਜ ਸਭਾ ਮੈਂਬਰਾਂ ਦੀ ਮੀਟਿੰਗ ਬੁਲਾਈ...
ਕਰਨਾਟਕ ਵਿਧਾਨ ਸਭਾ ਚੋਣਾਂ ਦਾ ਐਲਾਨ ਅੱਜ
. . .  about 4 hours ago
ਨਵੀਂ ਦਿੱਲੀ, 29 ਮਾਰਚ-ਕਰਨਾਟਕ ਵਿਧਾਨ ਸਭਾ ਚੋਣਾਂ ਦਾ ਐਲਾਨ ਅੱਜ ਹੋਵੇਗਾ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ 11 ਵਜੇ ਕਰਨਾਟਕ ਵਿਧਾਨ ਸਭਾ ਚੋਣਾਂ ਦਾ ਐਲਾਨ...
⭐ਮਾਣਕ-ਮੋਤੀ⭐
. . .  about 4 hours ago
⭐ਮਾਣਕ-ਮੋਤੀ⭐
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 13 ਅੱਸੂ ਸੰਮਤ 554
ਵਿਚਾਰ ਪ੍ਰਵਾਹ: ਮੇਰੀ ਭਾਵਨਾ ਦਾ ਲੋਕਰਾਜ ਉਹ ਹੈ, ਜਿਸ ਵਿਚ ਛੋਟੇ ਤੋਂ ਛੋਟੇ ਵਿਅਕਤੀ ਦੀ ਆਵਾਜ਼ ਨੂੰ ਵੀ ਓਨੀ ਥਾਂ ਮਿਲੇ, ਜਿੰਨੀ ਕਿ ਸਮੂਹ ਦੀ ਆਵਾਜ਼ ਨੂੰ। -ਮਹਾਤਮਾ ਗਾਂਧੀ

ਪੰਜਾਬ / ਜਨਰਲ

ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਜਲੰਧਰ 'ਚ ਵਿਸ਼ਾਲ ਮਾਰਚ

ਜਲੰਧਰ, 28 ਸਤੰਬਰ (ਜਸਪਾਲ ਸਿੰਘ)-ਸ਼ਹੀਦ ਭਗਤ ਸਿੰਘ ਦੇ ਜਨਮ ਦਿਨ 'ਤੇ ਸਰਬ ਭਾਰਤ ਨÏਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਪੰਜਾਬ ਵਲੋਂ ਰੁਜ਼ਗਾਰ ਪ੍ਰਾਪਤੀ ਚੇਤਨਾ ਮੁਹਿੰਮ (ਬਨੇਗਾ) ਤਹਿਤ ਇਕ ਵਿਸ਼ਾਲ ਮਾਰਚ ਕੱਢਿਆ ਗਿਆ, ਜਿਸ ਵਿਚ ਪੰਜਾਬ ਦੇ ਕੋਨੇ-ਕੋਨੇ ਤੋਂ ਨੌਜਵਾਨਾਂ ਅਤੇ ਵਿਦਿਆਰਥੀਆਂ ਤੋਂ ਇਲਾਵਾ ਵੱਖ-ਵੱਖ ਜਥੇਬੰਦੀਆਂ ਦੇ ਕਾਰਕੁੰਨਾਂ ਨੇ ਵੀ ਹਿੱਸਾ ਲਿਆ | ਲਾਲ ਰੰਗ ਦੀਆਂ ਟੀ-ਸ਼ਰਟਾਂ ਪਹਿਨੇ ਨੌਜਵਾਨ ਜਦੋਂ ਇਨਕਲਾਬੀ ਨਾਅਰੇ ਲਗਾਉਂਦੇ ਹੋਏ ਸ਼ਹਿਰ 'ਚ ਮਾਰਚ ਕੱਢ ਰਹੇ ਸਨ ਤਾਂ ਸਮੁੱਚਾ ਸ਼ਹਿਰ ਇਨਕਲਾਬੀ ਰੰਗ 'ਚ ਰੰਗਿਆ ਨਜ਼ਰ ਆ ਰਿਹਾ ਸੀ | ਮਾਰਚ ਦੀ ਅਗਵਾਈ ਕਾਮਰੇਡ ਜਗਰੂਪ ਸਿੰਘ ਤੇ ਐਡਵੋਕੇਟ ਰਜਿੰਦਰ ਸਿੰਘ ਮੰਡ ਤੋਂ ਇਲਾਵਾ ਸਰਬ ਭਾਰਤ ਨÏਜਵਾਨ ਸਭਾ ਦੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਢਾਬਾਂ, ਸੂਬਾ ਸਕੱਤਰ ਚਰਨਜੀਤ ਸਿੰਘ ਛਾਂਗਾ ਰਾਏ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਲਵਪ੍ਰੀਤ ਮਾੜੀ ਮੇਘਾ ਅਤੇ ਸੁਬਾ ਸਕੱਤਰ ਵਰਿੰਦਰ ਖੁਰਾਣਾ ਵਲੋਂ ਕੀਤੀ ਜਾ ਰਹੀ ਸੀ ¢ ਇਸ ਤੋਂ ਪਹਿਲਾਂ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਕਰਵਾਏ ਗਏ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਵਲੋਂ ਆਪਣੇ ਸੱਚੇ ਆਦਰਸ਼ ਖਾਤਰ ਕੀਤੀ ਕੁਰਬਾਨੀ ਜਿਥੇ ਅੱਜ ਵੀ ਨੌਜਵਾਨਾਂ ਅੰਦਰ ਦੇਸ਼ ਲਈ ਕੁਝ ਕਰ ਗੁਜ਼ਰਨ ਦਾ ਜਜ਼ਬਾ ਭਰਦੀ ਹੈ, ਉੱਥੇ ਉਨ੍ਹਾਂ ਵੱਲੋਂ ਦੇਸ਼ ਨੂੰ ਸਮਾਜਵਾਦੀ ਲੀਹਾਂ 'ਤੇ ਚਲਾਉਣ ਲਈ ਸੁਝਾਇਆ ਇਨਕਲਾਬੀ ਪ੍ਰੋਗਰਾਮ ਬੇਰੁਜ਼ਗਾਰੀ ਦਾ ਸੰਤਾਪ ਹੰਢਾ ਰਹੀ ਜਵਾਨੀ ਲਈ ਰੁਜ਼ਗਾਰ ਦੇ ਮੁਕੰਮਲ ਹੱਲ ਸਮੇਤ ਦੇਸ਼ ਨੂੰ ਖੁਸ਼ਹਾਲ ਬਣਾਉਣ ਦੇ ਸਮਰੱਥ ਹੈ | ਇਸ ਮੌਕੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਕÏਮੀ ਅਤੇ ਸੂਬਾਈ ਆਗੂਆਂ ਵਿੱਕੀ ਮਹੇਸ਼ਰੀ, ਕਰਮਵੀਰ ਬੱਧਨੀ, ਲਵਪ੍ਰੀਤ ਮਾੜੀ ਮੇਘਾ ਅਤੇ ਵਰਿੰਦਰ ਖੁਰਾਣਾ ਨੇ ਨੌਜਵਾਨਾਂ ਨੂੰ ਸਿੱਖਿਆ ਅਤੇ ਰੋਜ਼ਗਾਰ ਤੋਂ ਵਾਂਝੇ ਕਰਨ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਤੋਂ ਸੁਚੇਤ ਕਰਦਿਆਂ ਕਿਹਾ ਕਿ ਕਾਰਪੋਰੇਟ ਪੱਖੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਸਿੱਖਿਆ ਆਮ ਅਤੇ ਮੱਧ ਵਰਗੀ ਵਿਦਿਆਰਥੀਆਂ ਤੋਂ ਦੂਰ ਹੁੰਦੀ ਜਾ ਰਹੀ ਹੈ | ਇਸੇ ਤਰ੍ਹਾਂ ਸਭਾ ਦੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਢਾਬਾਂ, ਸੂਬਾ ਸਕੱਤਰ ਚਰਨਜੀਤ ਸਿੰਘ ਛਾਂਗਾ ਰਾਏ, ਸਾਬਕਾ ਕੁੱਲ ਹਿੰਦ ਪ੍ਰਧਾਨ ਪਿ੍ਥੀਪਾਲ ਮਾੜੀ ਮੇਘਾ ਨੇ ਐਲਾਨ ਕੀਤਾ ਕਿ ਭਗਤ ਸਿੰਘ ਕÏਮੀ ਰੁਜ਼ਗਾਰ ਗਰੰਟੀ ਕਾਨੂੰਨ (ਬਨੇਗਾ) ਅਤੇ ਇਹਦੇ ਅਮਲ ਲਈ 6 ਘੰਟੇ ਦੀ ਕਾਨੂੰਨੀ ਕੰਮ ਦਿਹਾੜੀ ਦੀ ਪ੍ਰਾਪਤੀ ਲਈ 25 ਨਵੰਬਰ ਨੂੰ ਦਿੱਲੀ ਸੰਸਦ ਵੱਲ ਮਾਰਚ ਕੀਤਾ ਜਾਵੇਗਾ | ਇਸ ਮੌਕੇ ਸਭਾ ਦੇ ਸਾਬਕਾ ਆਗੂਆਂ ਕਸ਼ਮੀਰ ਸਿੰਘ ਗਦਾਈਆ, ਸਾਥੀ ਕੁਲਦੀਪ ਭੋਲਾ ਅਤੇ ਹੰਸ ਰਾਜ ਗੋਲਡਨ ਤੋਂ ਇਲਾਵਾ ਫੈਡਰੇਸ਼ਨ ਦੀ ਸੂਬਾ ਮੀਤ ਪ੍ਰਧਾਨ ਸਿਮਰਜੀਤ ਕÏਰ, ਪੰਜਾਬ ਯੂਨੀਵਰਸਿਟੀ ਤੋਂ ਸੁਖਵਿੰਦਰ ਸਿੰਘ, ਸੂਬਾਈ ਆਗੂ ਨੀਤੂ, ਸੂਬਾ ਮੀਤ ਸਕੱਤਰ ਗੁਰਮੁਖ ਸਰਦੂਲਗੜ੍ਹ, ਪਿ੍ਤਪਾਲ ਪੰਜਾਬੀ ਯੂਨੀਵਰਸਿਟੀ, ਸੁਖ਼ਨ ਸਿੱਧੂ, ਗੁਰਿੰਦਰ ਸਿੰਘ ਪੰਜਾਬ ਯੂਨੀਵਰਸਿਟੀ, ਜ਼ਿਲ੍ਹਾ ਫਾਜ਼ਿਲਕਾ ਦੇ ਪ੍ਰਧਾਨ ਰਮਨ ਧਰਮੂਵਾਲਾ, ਸਕੱਤਰ ਸਟਾਲਿਨ ਲਮੋਚੜ, ਹਰਭਜਨ ਛੱਪੜੀ ਵਾਲਾ, ਸੁਬੇਗ ਝੰਗੜਾ, ਗੋਰਾ ਪਿੱਪਲੀ, ਗੁਰਪ੍ਰੀਤ ਫਰੀਦਕੋਟ, ਹਰਮੇਲ਼ ਉਭਾ, ਨਵਜੀਤ ਸੰਗਰੂਰ, ਗੁਰਦਿੱਤ ਦੀਨਾ, ਜਗਵਿੰਦਰ ਕਾਕਾ, ਸਵਰਾਜ ਖੋਸਾ, ਜਸਪ੍ਰੀਤ ਬੱਧਨੀ ਆਦਿ ਨੇ ਵੀ ਸੰਬੋਧਨ ਕੀਤਾ ¢ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਸੂਬਾ ਸਕੱਤਰ ਜਗਸੀਰ ਖੋਸਾ, ਆਲ ਇੰਡੀਆ ਅੰਗਣਵਾੜੀ ਵਰਕਰਜ ਯੂਨੀਅਨ ਦੇ ਸੂਬਾ ਪ੍ਰਧਾਨ ਸਰੋਜ ਛਪੜੀ ਵਾਲਾ ਵੀ ਵਿਸ਼ੇਸ਼ ਤÏਰ 'ਤੇ ਹਾਜ਼ਰ ਸਨ ¢

ਖ਼ਬਰ ਸ਼ੇਅਰ ਕਰੋ

 

ਸਾਬਕਾ ਫ਼ੌਜੀ ਵਲੋਂ ਪਿਤਾ ਦੀ ਹੱਤਿਆ

ਝਬਾਲ, 28 ਸਤੰਬਰ (ਸੁਖਦੇਵ ਸਿੰਘ)-ਥਾਣਾ ਝਬਾਲ ਅਧੀਨ ਆਉਂਦੇ ਪਿੰਡ ਕੋਟ ਧਰਮ ਚੰਦ ਕਲਾ ਵਿਖੇ ਸੇਵਾ ਮੁਕਤ ਫ਼ੌਜੀ ਨੇ ਆਪਣੇ ਪਿਤਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ | ਮੌਕੇ 'ਤੇ ਮਿ੍ਤਕ ਰਘਬੀਰ ਸਿੰਘ ਦੇ ਛੋਟੇ ਲੜਕੇ ਮਹਿਤਾਬ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੇ ...

ਪੂਰੀ ਖ਼ਬਰ »

ਬੇਰੁਜ਼ਗਾਰ ਈ.ਟੀ.ਟੀ. ਅਧਿਆਪਕਾਂ ਵਲੋਂ ਮੁੱਖ ਮੰਤਰੀ ਨਿਵਾਸ ਦੇ ਬਾਹਰ ਪ੍ਰਦਰਸ਼ਨ

ਸੰਗਰੂਰ, 28 ਸਤੰਬਰ (ਅਮਨਦੀਪ ਸਿੰਘ ਬਿੱਟਾ)-ਈ.ਟੀ.ਟੀ. ਟੈਟ ਪਾਸ ਬੇਰਜ਼ੁਗਾਰ ਅਧਿਆਪਕ ਯੂਨੀਅਨ 5994 ਦੇ ਦੋਵਾਂ ਧੜਿਆਂ ਵਲੋਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਵਾਸ ਡਰੀਮ ਲੈਂਡ ਕਲੋਨੀ ਦੇ ਘਿਰਾਉ ਦਾ ਪੋ੍ਰਗਰਾਮ ਉਲੀਕਿਆ ਗਿਆ | ਇਕ ਧੜ੍ਹੇ ਦੀ ਅਗਵਾਈ ਸੰਦੀਪ ਸਾਮਾਂ ...

ਪੂਰੀ ਖ਼ਬਰ »

ਅੰਮਿ੍ਤਸਰ-ਗੋਰਖਪੁਰ ਸੁਪਰਫ਼ਾਸਟ ਐਕਸਪ੍ਰੈੱਸ 15 ਤੋਂ ਸ਼ੁਰੂ

ਅੰਮਿ੍ਤਸਰ, 28 ਸਤੰਬਰ (ਗਗਨਦੀਪ ਸ਼ਰਮਾ)-ਰੇਲਵੇ ਵਲੋਂ ਦੀਵਾਲੀ ਦੇ ਤਿਉਹਾਰ ਦੇ ਤੋਹਫ਼ੇ ਵਜੋਂ (05006) ਅੰਮਿ੍ਤਸਰ-ਗੋਰਖਪੁਰ ਸੁਪਰਫ਼ਾਸਟ ਐਕਸਪ੍ਰੈਸ ਹਫ਼ਤਾਵਾਰੀ ਵਿਸ਼ੇਸ਼ ਰੇਲਗੱਡੀ 15 ਅਕਤੂਬਰ ਤੋਂ ਚਲਾਈ ਜਾ ਰਹੀ ਹੈ, ਜੋ ਕਿ 12 ਨਵੰਬਰ 2022 ਤੱਕ ਲੋਕਾਂ ਦੀ ਸੇਵਾ ਵਿਚ ...

ਪੂਰੀ ਖ਼ਬਰ »

ਹਿੰਦ-ਪਾਕਿ ਸਰਹੱਦ ਦੇ ਪਿੰਡ ਆਰਿਫ਼ ਕੇ ਦੇ ਖੇਤਾਂ 'ਚ ਡਰੋਨ ਰਾਹੀਂ ਸੁੱਟੇ ਹਥਿਆਰ

ਆਰਿਫ਼ ਕੇ, 28 ਸਤੰਬਰ (ਬਲਬੀਰ ਸਿੰਘ ਜੋਸਨ)-ਹਿੰਦ-ਪਾਕਿ ਸਰਹੱਦ ਦੇ ਨਾਲ ਲੱਗਦੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪਿੰਡ ਆਰਿਫ਼ ਕੇ ਦੇ ਖੇਤਾਂ ਵਿਚ ਡਰੋਨ ਰਾਹੀਂ ਸੁੱਟੀ ਗਈ ਬੋਰੀ 'ਚੋਂ ਪੁਲਿਸ ਨੇ ਹਥਿਆਰ ਮੈਗਜ਼ੀਨ ਤੇ ਕਾਰਤੂਸ ਜ਼ਿਲ੍ਹਾ ਪੁਲਿਸ ਮੁਖੀ ਦੀ ਮੌਜੂਦਗੀ 'ਚ ...

ਪੂਰੀ ਖ਼ਬਰ »

ਲਹਿੰਦੇ ਪੰਜਾਬ ਦੇ ਪੁਰਾਤੱਤਵ ਵਿਭਾਗ ਕੋਲ ਸ਼ਹੀਦ ਭਗਤ ਸਿੰਘ ਨਾਲ ਸੰਬੰਧਿਤ ਅਹਿਮ ਦਸਤਾਵੇਜ਼ ਮੌਜੂਦ

ਅੰਮਿ੍ਤਸਰ, 28 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਲਾਹੌਰ ਸ਼ਹਿਰ 'ਚ ਪੰਜਾਬ ਪੁਰਾਤੱਤਵ ਵਿਭਾਗ ਕੋਲ ਸ਼ਹੀਦ-ਏ-ਆਜ਼ਮ ਭਗਤ ਸਿੰਘ ਨਾਲ ਸੰਬੰਧਿਤ ਕਈ ਦੁਰਲਭ ਦਸਤਾਵੇਜ਼ ਮੌਜੂਦ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਵਿਭਾਗ ਕੋਲ ਸ਼ਹੀਦ ਭਗਤ ਸਿੰਘ ਵਲੋਂ ਲਾਹੌਰ ...

ਪੂਰੀ ਖ਼ਬਰ »

ਸ਼ੋ੍ਰਮਣੀ ਕਮੇਟੀ ਦੀ 6 ਮੈਂਬਰੀ ਐਡਵਾਂਸ ਪਾਰਟੀ ਨੂੰ ਮਿਲਿਆ ਪਾਕਿ ਜਾਣ ਲਈ ਵੀਜ਼ਾ

ਅੰਮਿ੍ਤਸਰ, 28 ਸਤੰਬਰ (ਜਸਵੰਤ ਸਿੰਘ ਜੱਸ)-ਸ੍ਰੀ ਪੰਜਾ ਸਾਹਿਬ ਸ਼ਹੀਦੀ ਸਾਕੇ ਦੀ ਪਹਿਲੀ ਸ਼ਤਾਬਦੀ ਮੌਕੇ ਪਾਕਿਸਤਾਨ ਵਿਖੇ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਕੀਤੇ ਜਾਣ ਵਾਲੇ ਸ਼ਤਾਬਦੀ ਸਮਾਗਮਾਂ ਦੀ ਰੂਪ ਰੇਖਾ ਤਿਆਰ ਕਰਨ ਲਈ ਸ਼ੋ੍ਰਮਣੀ ਕਮੇਟੀ ਪ੍ਰਧਾਨ ...

ਪੂਰੀ ਖ਼ਬਰ »

ਗਿਆਨੀ ਹਰਪ੍ਰੀਤ ਸਿੰਘ ਨੇ ਭਾਈ ਗਜਿੰਦਰ ਸਿੰਘ ਦੀ ਕੀਤੀ ਪ੍ਰਸੰਸਾ

ਅੰਮਿ੍ਤਸਰ, 28 ਸਤੰਬਰ (ਜਸਵੰਤ ਸਿੰਘ ਜੱਸ)-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਕੌਮ ਨਾਲ ਹੋ ਰਹੀ ਬੇਇਨਸਾਫੀ ਵਿਰੁੱਧ ਅਤੇ ਸੰਤ ਜਰਨੈਲ ਸਿੰੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਰਿਹਾਈ ਲਈ ਸੰਨ੍ਹ 1981 ਵਿਚ ਭਾਰਤੀ ਹਵਾਈ ...

ਪੂਰੀ ਖ਼ਬਰ »

ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਕ) ਵਲੋਂ ਭਲਕੇ ਚੱਕਾ ਜਾਮ ਕਰਨ ਦਾ ਐਲਾਨ

ਚੰਡੀਗੜ੍ਹ, 28 ਸਤੰਬਰ (ਅਜੀਤ ਬਿਊਰੋ)-ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਭਾਰਤ ਵਿਚ ਸ਼ਾਮਿਲ ਕਿਸਾਨ ਜਥੇਬੰਦੀਆਂ ਦੇ ਆਗੂ ਜਗਜੀਤ ਸਿੰਘ ਡੱਲੇਵਾਲ, ਗੁਰਿੰਦਰ ਸਿੰਘ ਭੰਗੂ, ਇੰਦਰਜੀਤ ਸਿੰਘ ਕੋਟਬੁੱਢਾ, ਬਲਦੇਵ ਸਿੰਘ ਸਿਰਸਾ, ਪ੍ਰਧਾਨ ਸੁਖਦੇਵ ਸਿੰਘ ਭੋਜਰਾਜ, ...

ਪੂਰੀ ਖ਼ਬਰ »

ਸਮੂਹ ਪੰਥ ਹਿਤੈਸ਼ੀ ਜਥੇਬੰਦੀਆਂ ਨੂੰ 2 ਨੂੰ ਮੋਗਾ ਵਿਖੇ ਪੰਥਕ ਇਕੱਠ 'ਚ ਪੁੱਜਣ ਦੀ ਅਪੀਲ

ਬਠਿੰਡਾ, 28 ਸਤੰਬਰ (ਅਵਤਾਰ ਸਿੰਘ)-ਸਰਬੱਤ ਖਾਲਸਾ ਵਲੋਂ ਥਾਪੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਅੱਜ ਬਠਿੰਡਾ ਵਿਖੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਦੀਆਂ ਸਰਕਾਰਾਂ ਸਮੇਤ ਆਮ ...

ਪੂਰੀ ਖ਼ਬਰ »

ਰੇਤ ਬਜਰੀ ਦੀ ਜਾਇਜ਼ ਮਾਈਨਿੰਗ ਬੰਦ ਹੋਣ ਕਰਕੇ ਦੁਖੀ ਟਿੱਪਰ ਚਾਲਕਾਂ, ਬਿਲਡਰਾਂ ਤੇ ਹੋਰਾਂ ਵਲੋਂ ਰੋਸ ਪ੍ਰਦਰਸ਼ਨ

ਲੁਧਿਆਣਾ, 28 ਸਤੰਬਰ (ਪੁਨੀਤ ਬਾਵਾ)-ਟਿੱਪਰ ਐਸੋਸੀਏਸ਼ਨ ਪੰਜਾਬ, ਕਰੈਸ਼ਰ ਐਸੋਸੀਏਸ਼ਨ ਪੰਜਾਬ, ਬਿਲਿਡਿੰਗ ਮਟੀਰੀਅਲ ਐਸੋਸੀਏਸ਼ਨ, ਸਰਕਾਰੀ ਠੇਕੇਦਾਰ ਯੂਨੀਅਨ, ਬਿਲਡਰ ਐਸੋਸੀਏਸ਼ਨ, ਭਾਰਤੀ ਕਿਸਾਨ ਯੂਨੀਅਨ ਚੜੂਨੀ ਵਲੋਂ ਰੇਤ ਤੇ ਬਜਰੀ ਦੀ ਜਾਇਜ਼ ਮਾਈਨਿੰਗ ਚਾਲੂ ...

ਪੂਰੀ ਖ਼ਬਰ »

ਅੰਤਰਰਾਜੀ ਸਾਈਬਰ ਗਰੋਹ ਦਾ ਪਰਦਾਫ਼ਾਸ਼-ਦੋ ਮੈਂਬਰ ਕਾਬੂ, ਦੋ ਫਰਾਰ

ਸੰਗਰੂਰ, 28 ਸਤੰਬਰ (ਅਮਨਦੀਪ ਸਿੰਘ ਬਿੱਟਾ)-ਸੰਗਰੂਰ ਪੁਲਿਸ ਨੇ ਸਾਈਬਰ ਕਰਾਇਮ ਤਹਿਤ ਵਾਰਦਾਤਾਂ ਕਰਨ ਵਾਲੇ ਇਕ ਅੰਤਰਰਾਜ਼ੀ ਗਿਰੋਹ ਦਾ ਪਰਦਾਫ਼ਾਸ਼ ਕਰਨ ਦਾ ਦਾਅਵਾ ਕੀਤਾ ਹੈ | ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਆਈ.ਪੀ.ਐਸ. ਨੇ ਦੱਸਿਆ ਕਿ ਲਖਨਊ ਤੋਂ ...

ਪੂਰੀ ਖ਼ਬਰ »

ਪੀ.ਏ.ਯੂ. ਦੇ ਵਿਦਿਆਰਥੀ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਕਿਸਾਨਾਂ ਨੂੰ ਕਰਨਗੇ ਜਾਗਰੂਕ-ਧਾਲੀਵਾਲ

ਲੁਧਿਆਣਾ, 28 ਸਤੰਬਰ (ਪੁਨੀਤ ਬਾਵਾ)-ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਨਾਲ ਮਿਲ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਲੋਂ ਪਿੰਡਾਂ ਵਿਚ ਜਾ ਕੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਬਾਰੇ ਜਾਗਰੂਕ ਕੀਤਾ ਜਾਵੇਗਾ | ਇਹ ਐਲਾਨ ਪੰਜਾਬ ...

ਪੂਰੀ ਖ਼ਬਰ »

ਕਰਜ਼ੇ ਤੋਂ ਤੰਗ ਆ ਕੇ ਕਿਸਾਨ ਵਲੋਂ ਖ਼ੁਦਕੁਸ਼ੀ

ਲਹਿਰਾਗਾਗਾ, 28 ਸਤੰਬਰ (ਪ੍ਰਵੀਨ ਖੋਖਰ)-ਬਲਾਕ ਲਹਿਰਾਗਾਗਾ ਦੇ ਪਿੰਡ ਕੋਟੜਾ ਲਹਿਲ ਦੇ ਕਿਸਾਨ ਬਿਕਰਮਜੀਤ ਸਿੰਘ (27) ਪੁੱਤਰ ਗੁਰਜੰਟ ਸਿੰਘ ਨੇ ਲੰਘੀ ਰਾਤ ਕਰਜ਼ੇ ਤੋਂ ਤੰਗ ਹੋ ਕੇ ਖ਼ੁਦਕੁਸ਼ੀ ਕਰ ਲਈ ਹੈ। ਪ੍ਰਾਪਤ ਵੇਰਵੇ ਅਨੁਸਾਰ ਮ੍ਰਿਤਕ ਤਕਰੀਬਨ 5 ਲੱਖ ਸਰਕਾਰ ਅਤੇ ਗੈਰ ...

ਪੂਰੀ ਖ਼ਬਰ »

ਹੁਸੈਨੀਵਾਲਾ 'ਚ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਸੰਬੰਧੀ ਰਾਜ ਪੱਧਰੀ ਸਮਾਗਮ

ਫ਼ਿਰੋਜ਼ਪੁਰ, 28 ਸਤੰਬਰ (ਤਪਿੰਦਰ ਸਿੰਘ)-ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੀ 115ਵੀਂ ਜਨਮ ਵਰ੍ਹੇਗੰਢ ਮੌਕੇ ਅੱਜ ਭਾਰਤ-ਪਾਕਿਸਤਾਨ ਸਰਹੱਦ ਦੇ ਬਿਲਕੁਲ ਨੇੜੇ ਅਤੇ ਸਤਲੁਜ ਦਰਿਆ ਦੇ ਕੰਢੇ ਹੁਸੈਨੀਵਾਲਾ ਵਿਖੇ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ, ਜਿੱਥੇ ਪੰਜਾਬ ਦੇ ...

ਪੂਰੀ ਖ਼ਬਰ »

ਸਯਦ ਵਾਰਿਸ ਸ਼ਾਹ ਦੀ ਤੀਸਰੀ ਜਨਮ ਸ਼ਤਾਬਦੀ ਨੂੰ ਸਮਰਪਿਤ 'ਹੀਰ ਵਾਰਿਸ ਦੀ' ਗਾਇਨ ਮੁਕਾਬਲੇ

ਜਲੰਧਰ, 28 ਸਤੰਬਰ (ਹਰਵਿੰਦਰ ਸਿੰਘ ਫੁੱਲ)-ਮਹਾਨ ਪੰਜਾਬੀ ਕਿੱਸਾਕਾਰ ਸਯਦ ਵਾਰਿਸ ਸ਼ਾਹ ਦੀ ਤੀਸਰੀ ਜਨਮ ਸ਼ਤਾਬਦੀ ਨੂੰ ਸਮਰਪਿਤ ਪੰਜਾਬ ਕਲਾ ਪ੍ਰੀਸ਼ਦ ਵਲੋਂ 'ਹੀਰ ਵਾਰਿਸ ਦੀ' ਗਾਇਨ ਮੁਕਾਬਲੇ' ਕਰਵਾਏ ਜਾ ਰਹੇ ਹਨ | ਆਨ-ਲਾਈਨ ਕਰਵਾਏ ਜਾ ਰਹੇ ਇਨ੍ਹਾਂ ਮੁਕਾਬਲਿਆਂ 'ਚ ...

ਪੂਰੀ ਖ਼ਬਰ »

ਸਾਬਕਾ ਐਸ. ਐਚ. ਓ. ਰਾਜਦੀਪ ਸਿੰਘ ਨੂੰ ਹਾਈਕੋਰਟ ਤੋਂ ਮਿਲੀ ਜ਼ਮਾਨਤ

-ਮਾਮਲਾ ਕਰੋੜਾਂ ਰੁਪਏ ਦੀ ਕੋਠੀ 'ਤੇ ਕਬਜ਼ਾ ਕਰਨ ਦਾ- ਚੰਡੀਗੜ੍ਹ, 28 ਸਤੰਬਰ (ਤਰੁਣ ਭਜਨੀ)-ਚੰਡੀਗੜ੍ਹ ਦੇ ਸੈਕਟਰ-37 ਸਥਿਤ ਵਿਵਾਦਿਤ ਕੋਠੀ ਮਾਮਲੇ ਵਿਚ ਮੁਲਜ਼ਮ ਸਾਬਕਾ ਐੱਸ.ਐੱਚ.ਓ ਰਾਜਦੀਪ ਸਿੰਘ ਨੂੰ ਕਰੋੜਾਂ ਰੁਪਏ ਦੀ ਜ਼ਮੀਨ ਦੀ ਕੁਰਕੀ ਕਰਨ ਦੇ ਮਾਮਲੇ 'ਚ ...

ਪੂਰੀ ਖ਼ਬਰ »

ਡਾਇਰੈਕਟਰ ਦਿਹਾਤੀ ਵਿਕਾਸ ਤੇ ਪੰਚਾਇਤ ਪੰਜਾਬ ਦੀ ਪੇਸ਼ੀ ਅੱਜ

ਮਾਮਲਾ ਮਹਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਅਲਾਟ ਹੋਏ ਪਲਾਟ ਦੀ ਮਲਕੀਅਤ ਨਾ ਦੇਣ ਦਾ ਖਮਾਣੋਂ, 28 ਸਤੰਬਰ (ਮਨਮੋਹਣ ਸਿੰਘ ਕਲੇਰ)-ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਦੂਹਰੇ ਬੈਂਚ ਜੱਜ ਲੀਸਾ ਗਿੱਲ ਤੇ ਅਰਸ਼ ਬੰਗੜ ਦੀ ਅਦਾਲਤ ਦੁਆਰਾ ਪਟੀਸ਼ਨਰ ਸਰਬਜੀਤ ਸਿੰਘ ...

ਪੂਰੀ ਖ਼ਬਰ »

22 ਸਾਲ ਪਹਿਲਾਂ ਉੱਠੀ ਸੀ ਵੱਖਰੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦੀ ਮੰਗ

ਰਾਮ ਸਿੰਘ ਬਰਾੜ ਚੰਡੀਗੜ੍ਹ, 28 ਸਤੰਬਰ-ਦਿੱਲੀ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਂਗ ਕਰੀਬ 22 ਸਾਲ ਪਹਿਲਾਂ ਹਰਿਆਣਾ ਦੇ ਗੁਰਦੁਆਰਿਆਂ ਦੇ ਪ੍ਰਬੰਧ ਲਈ ਵੱਖਰੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦੀ ਮੰਗ ਉਠੀ ਸੀ | ਇਹ ਮੰਗ ਕਰਨ ਵਾਲਿਆਂ 'ਚ ਹਰਬੰਸ ਸਿੰਘ ...

ਪੂਰੀ ਖ਼ਬਰ »

ਲਾਹੌਰ ਹਾਈਕੋਰਟ 'ਚ ਲੱਗੇ 'ਭਗਤ ਸਿੰਘ ਜ਼ਿੰਦਾਬਾਦ' ਦੇ ਨਾਅਰੇ

ਅੰਮਿ੍ਤਸਰ, 28 ਸਤੰਬਰ (ਸੁਰਿੰਦਰ ਕੋਛੜ)-ਲਾਹੌਰ ਹਾਈਕੋਰਟ ਬਾਰ ਐਸੋਸੀਏਸ਼ਨ ਦੇ ਡੈਮੋਕ੍ਰੇਟਿਕ ਪਾਰਕ 'ਚ ਭਗਤ ਸਿੰਘ ਮੈਮੋਰੀਅਲ ਫਾਊਾਡੇਸ਼ਨ ਦੇ ਚੇਅਰਮੈਨ ਇਮਤਿਆਜ਼ ਰਾਸ਼ਿਦ ਕੁਰੈਸ਼ੀ ਦੀ ਪ੍ਰਧਾਨਗੀ 'ਚ ਸ਼ਹੀਦ ਭਗਤ ਸਿੰਘ ਦਾ 115ਵਾਂ ਜਨਮ ਦਿਵਸ ਮਨਾਉਂਦਿਆਂ ...

ਪੂਰੀ ਖ਼ਬਰ »

'ਆਪ' ਸਰਕਾਰ ਪੰਜਾਬ ਦੇ ਅਸਲ ਮੁੱਦਿਆਂ ਨੂੰ ਭੁੱਲੀ-ਬਾਜਵਾ

ਬੰਗਾ, 28 ਸਤੰਬਰ (ਜਸਬੀਰ ਸਿੰਘ ਨੂਰਪੁਰ)-ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਅਸਲ ਮੁੱਦਿਆਂ ਅਤੇ ਪਾਣੀਆਂ ਦੇ ਮੁੱਦੇ 'ਤੇ ਬਹਿਸ ਕਰਵਾਉਣ ਦੀ ਬਜਾਏ ਬੇਲੋੜੇ ਮੁੱਦਿਆਂ 'ਤੇ ਬਹਿਸ ਕਰਵਾ ਕੇ ਪੰਜਾਬ ਦੇ ਅਸਲ ਮੁੱਦਿਆਂ ਨੂੰ ਭੁੱਲ ਗਈ | ਇਹ ਪ੍ਰਗਟਾਵਾ ਖਟਕੜ ਕਲਾਂ ...

ਪੂਰੀ ਖ਼ਬਰ »

ਹਰ ਜ਼ਿਲ੍ਹੇ 'ਚੋਂ 2 ਤੇ ਕੁੱਲ 46 ਨੌਜਵਾਨਾਂ ਨੂੰ ਮਿਲੇਗਾ ਪੁਰਸਕਾਰ-ਮੀਤ ਹੇਅਰ

ਚੰਡੀਗੜ੍ਹ, 28 ਸਤੰਬਰ (ਅਜੀਤ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ ਮੌਕੇ ਅਹਿਮ ਐਲਾਨ ਕਰਦਿਆਂ ਪਿਛਲੇ ਕਈ ਸਾਲਾਂ ਤੋਂ ਰੁਕੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਨੂੰ ਮੁੜ ਸ਼ੁਰੂ ਦਾ ਫੈਸਲਾ ਕੀਤਾ ਹੈ | ...

ਪੂਰੀ ਖ਼ਬਰ »

ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਂਅ 'ਤੇ ਰੱਖਣਾ ਭਾਜਪਾ ਵਲੋਂ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ-ਅਸ਼ਵਨੀ ਸ਼ਰਮਾ

ਚੰਡੀਗੜ੍ਹ, 28 ਸਤੰਬਰ (ਮਨਜੋਤ ਸਿੰਘ ਜੋਤ)-ਸ਼ਹੀਦ ਭਗਤ ਸਿੰਘ ਦੇ 115ਵੇਂ ਜਨਮ ਦਿਵਸ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ ਬਦਲ ਕੇ ਸ਼ਹੀਦ ਭਗਤ ਸਿੰਘ ਦੇ ਨਾਂਅ 'ਤੇ ਰੱਖਣ 'ਤੇ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਭਾਜਪਾ ਅਤੇ ...

ਪੂਰੀ ਖ਼ਬਰ »

ਦਵਿੰਦਰ ਬੰਬੀਹਾ ਗਰੁੱਪ ਦੀ ਕਬੱਡੀ ਖਿਡਾਰੀਆਂ ਨੂੰ ਸਿੱਧੀ ਧਮਕੀ

ਕਿਹਾ, ਜੱਗੂ ਭਗਵਾਨਪੁਰ ਨਾਲ ਖੇਡਣ ਵਾਲਾ ਆਪਣੀ ਮੌਤ ਦਾ ਹੋਵੇਗਾ ਖ਼ੁਦ ਜ਼ਿੰਮੇਵਾਰ ਬਠਿੰਡਾ, 28 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਮਾਮਲੇ ਦੀ ਅਜੇ ਗੁੱਥੀ ਸੁਲਝੀ ਨਹੀਂ ਅਤੇ ਦੂਜੇ ਪਾਸੇ ਪੰਜਾਬ ...

ਪੂਰੀ ਖ਼ਬਰ »

ਬਾਜਵਾ ਨੇ ਭਗਵੰਤ ਮਾਨ ਦੇ ਵਿਵਹਾਰ 'ਤੇ ਸਪੀਕਰ ਨੂੰ ਭੇਜਿਆ ਨਿੰਦਾ ਪ੍ਰਸਤਾਵ

ਚੰਡੀਗੜ੍ਹ, 28 ਸਤੰਬਰ (ਵਿਕਰਮਜੀਤ ਸਿੰਘ ਮਾਨ)-ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸ. ਪ੍ਰਤਾਪ ਸਿੰਘ ਬਾਜਵਾ ਨੇ 27 ਸਤੰਬਰ ਨੂੰ ਗੁਪਤ ਰੂਪ 'ਚ ਮੁੱਖ ਮੰਤਰੀ ਭਗਵੰਤ ਮਾਨ 'ਤੇ ਭਰੋਸੇ ਦਾ ਵੋਟ ਬਿਨਾਂ ਕਿਸੇ ਨਿਯਮਾਂ ਦਾ ਹਵਾਲਾ ਦੇ ਕੇ ਪਾਸ ਕਰਨ ਅਤੇ 21 ਸਤੰਬਰ ...

ਪੂਰੀ ਖ਼ਬਰ »

ਪੰਜਾਬ ਸਰਕਾਰ ਵਲੋਂ ਯੂ.ਜੀ.ਸੀ. ਦੇ ਨਵੇਂ ਸਕੇਲ ਦੇਣ ਸੰਬੰਧੀ ਨੋਟੀਫਿਕੇਸ਼ਨ ਜਾਰੀ

ਚੰਡੀਗੜ੍ਹ, 28 ਸਤੰਬਰ (ਪ੍ਰੋ. ਅਵਤਾਰ ਸਿੰਘ)-ਪੰਜਾਬ ਦੇ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਪ੍ਰੋਫੈਸਰਾਂ ਨੂੰ ਯੂ.ਜੀ.ਸੀ. ਦੇ ਨਵੇਂ ਸਕੇਲ ਇਕ ਜਨਵਰੀ 2016 ਤੋਂ ਦੇਣ ਸੰਬੰਧੀ ਅੱਜ ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਵਿਭਾਗ ਵਲੋਂ ਅਧਿਸੂਚਨਾ ਜਾਰੀ ਕਰ ਦੇਣ ਨਾਲ ...

ਪੂਰੀ ਖ਼ਬਰ »

ਅਪ੍ਰੈਂਟਸ਼ਿਪ ਕਰਨ ਵਾਲੇ ਨੌਜਵਾਨਾਂ ਨੂੰ ਪੁਰਾਣੇ ਨਿਯਮਾਂ ਤਹਿਤ ਨੌਕਰੀਆਂ ਦਿੱਤੀਆਂ ਜਾਣ-ਮਜੀਠੀਆ

ਪਟਿਆਲਾ, 28 ਸਤੰਬਰ (ਅਮਰਬੀਰ ਸਿੰਘ ਆਹਲੂਵਾਲੀਆ)-ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਜਿਨ੍ਹਾਂ ਸ਼ਰਤਾਂ 'ਤੇ ਅਪ੍ਰੈਂਟਸ਼ਿਪ ਕਰਨ ਵਾਲਿਆਂ ਨੂੰ ਬਿਜਲੀ ਨਿਗਮ 'ਚ ਨੌਕਰੀਆਂ ਦਿੱਤੀਆਂ ਜਾਂਦੀਆਂ ਸਨ, ਮੌਜੂਦਾ ਸਰਕਾਰ ਵੀ ਉਨ੍ਹਾਂ ਨਿਯਮਾਂ ਨੂੰ ਲਾਗੂ ਕਰਦਿਆਂ ...

ਪੂਰੀ ਖ਼ਬਰ »

ਕਾਂਗਰਸ ਵਿਧਾਇਕਾਂ ਨੂੰ ਸਦਨ ਵਿੱਚੋਂ ਬਾਹਰ ਕੱਢ ਕੇ ਸਪੀਕਰ ਨੇ ਕੀਤਾ ਲੋਕਤੰਤਰ ਦਾ ਕਤਲ-ਵੜਿੰਗ

ਚੰਡੀਗੜ੍ਹ, 28 ਸਤੰਬਰ( ਵਿਕਰਮਜੀਤ ਸਿੰਘ ਮਾਨ)- ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਕਿਹਾ ਕਿ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਵਲੋਂ ਸੈਸ਼ਨ ਦੇ ਪਹਿਲੇ ਦਿਨ ਸਾਰੇ ਕਾਂਗਰਸੀ ਵਿਧਾਇਕਾਂ ਨੂੰ ਸਦਨ ਤੋਂ ਬਾਹਰ ਕਰਨ ਦੇ ...

ਪੂਰੀ ਖ਼ਬਰ »

ਸਰਕਾਰਾਂ ਦੀ ਅਣਗਹਿਲੀ ਕਾਰਨ ਪੰਜਾਬ ਦੀ ਇਕਲੌਤੀ ਆਯੁਰਵੈਦਿਕ

ਪਟਿਆਲਾ, 28 ਸਤੰਬਰ (ਮਨਦੀਪ ਸਿੰਘ ਖਰੌੜ)-ਪੰਜਾਬ ਦੀ ਇਕਲੌਤੀ ਸਰਕਾਰੀ ਆਯੁਰਵੈਦਿਕ ਫਾਰਮੇਸੀ ਜਿੱਥੇ ਸਾਲ 1958 ਤੋਂ ਦਵਾਈਆਂ ਬਣਾ ਕੇ ਸੂਬੇ ਦੀਆਂ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਅਧੀਨ ਆਉਂਦੀਆਂ 507 ਆਯੁਰਵੈਦਿਕ ਡਿਸਪੈਂਸਰੀਆਂ, 17 ਸਿਹਤ ਕੇਂਦਰ ਤੇ 5 ਆਯੁਰਵੈਦਿਕ ...

ਪੂਰੀ ਖ਼ਬਰ »

ਫਿਰੋਜ਼ਪੁਰ ਨੇੜਲੇ ਪਿੰਡ ਆਰਿਫ਼ ਕੇ ਦੇ ਖੇਤਾਂ 'ਚ ਡਰੋਨ ਰਾਹੀਂ ਸੁੱਟੇ ਹਥਿਆਰ

ਆਰਿਫ਼ ਕੇ, 28 ਸਤੰਬਰ (ਬਲਬੀਰ ਸਿੰਘ ਜੋਸਨ)-ਹਿੰਦ-ਪਾਕਿ ਸਰਹੱਦ ਦੇ ਨਾਲ ਲੱਗਦੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪਿੰਡ ਆਰਿਫ਼ ਕੇ ਦੇ ਖੇਤਾਂ ਵਿਚ ਡਰੋਨ ਰਾਹੀਂ ਸੁੱਟੀ ਗਈ ਬੋਰੀ 'ਚੋਂ ਪੁਲਿਸ ਨੇ ਹਥਿਆਰ ਮੈਗਜ਼ੀਨ ਤੇ ਕਾਰਤੂਸ ਜ਼ਿਲ੍ਹਾ ਪੁਲਿਸ ਮੁਖੀ ਦੀ ਮੌਜੂਦਗੀ 'ਚ ...

ਪੂਰੀ ਖ਼ਬਰ »

ਸਰਕਾਰਾਂ ਦੀ ਅਣਗਹਿਲੀ ਕਾਰਨ ਪੰਜਾਬ ਦੀ ਇਕਲੌਤੀ ਆਯੁਰਵੈਦਿਕ ਫਾਰਮੇਸੀ 'ਚ ਦਵਾਈ ਬਣਾਉਣ ਦਾ ਕੰਮ ਬੰਦ ਹੋਣ ਕੰਢੇ

ਪਟਿਆਲਾ, 28 ਸਤੰਬਰ (ਮਨਦੀਪ ਸਿੰਘ ਖਰੌੜ)-ਪੰਜਾਬ ਦੀ ਇਕਲੌਤੀ ਸਰਕਾਰੀ ਆਯੁਰਵੈਦਿਕ ਫਾਰਮੇਸੀ ਜਿੱਥੇ ਸਾਲ 1958 ਤੋਂ ਦਵਾਈਆਂ ਬਣਾ ਕੇ ਸੂਬੇ ਦੀਆਂ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਅਧੀਨ ਆਉਂਦੀਆਂ 507 ਆਯੁਰਵੈਦਿਕ ਡਿਸਪੈਂਸਰੀਆਂ, 17 ਸਿਹਤ ਕੇਂਦਰ ਤੇ 5 ਆਯੁਰਵੈਦਿਕ ...

ਪੂਰੀ ਖ਼ਬਰ »

ਏਕਤਾ ਕਪੂਰ ਤੇ ਉਸ ਦੀ ਮਾਂ ਖ਼ਿਲਾਫ਼ ਗਿ੍ਫਤਾਰੀ ਵਰੰਟ ਜਾਰੀ

ਬੇਗੂਸਰਾਏ, 28 ਸਤੰਬਰ (ਏਜੰਸੀ)- ਬਿਹਾਰ ਦੇ ਬੇਗੂਸਰਾਏ ਸਥਿਤ ਇਕ ਅਦਾਲਤ ਨੇ ਬੁੱਧਵਾਰ ਨੂੰ ਫਿਲਮ ਨਿਰਮਾਤਾ ਅਤੇ ਨਿਰਦੇਸ਼ਕ ਏਕਤਾ ਏਕਤਾ ਕਪੂਰ ਅਤੇ ਉਸ ਦੀ ਮਾਂ ਸ਼ੋਭਾ ਕਪੂਰ ਖ਼ਿਲਾਫ਼ ਵੈਬ ਲੜੀ 'ਐਕਸ ਐਕਸ ਐਕਸ' (ਸੀਜ਼ਨ-2) 'ਚ ਸੈਨਾ ਦਾ ਅਪਮਾਨ ਅਤੇ ਉਨ੍ਹਾਂ ਦੇ ...

ਪੂਰੀ ਖ਼ਬਰ »

ਈ. ਡੀ. ਵਲੋਂ ਇਫ਼ਕੋ ਦੇ ਐਮ. ਡੀ. ਦੀ 54 ਕਰੋੜ ਦੀ ਸੰਪਤੀ ਜ਼ਬਤ

ਨਵੀਂ ਦਿੱਲੀ, 28 ਸਤੰਬਰ (ਏਜੰਸੀ)-ਈ. ਡੀ. ਨੇ ਬੁੱਧਵਾਰ ਨੂੰ ਦੱਸਿਆ ਕਿ ਹਵਾਲਾ ਕੇਸ ਨਾਲ ਸੰਬੰਧਿਤ ਮਾਮਲੇ 'ਚ ਇਫਕੋ ਦੇ ਐਮ. ਡੀ. ਯੂ. ਐਸ. ਅਵਸਥੀ ਨਾਲ ਸੰਬੰਧਿਤ ਮਿਊਚਲ ਫੰਡ, ਸ਼ੇਅਰ, ਬਾਂਡ ਅਤੇ ਬੈਂਕ ਡਿਪਾਜ਼ਿਟ ਸਮੇਤ 54 ਕਰੋੜ ਰੁਪਏ ਤੋਂ ਜ਼ਿਆਦਾ ਦੀ ਤਾਜ਼ਾ ਸੰਪਤੀ ...

ਪੂਰੀ ਖ਼ਬਰ »

ਸੀਨੀਅਰ ਕਾਂਗਰਸੀ ਆਗੂ ਜਯੰਤੀ ਪਟਨਾਇਕ ਦਾ ਦਿਹਾਂਤ

ਭੁਵਨੇਸ਼ਵਰ, 28 ਸਤੰਬਰ (ਏਜੰਸੀ)-ਕਾਂਗਰਸ ਦੀ ਸੀਨੀਅਰ ਨੇਤਾ ਤੇ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਪਹਿਲੀ ਚੇਅਰਪਰਸਨ ਜਯੰਤੀ ਪਟਨਾਇਕ ਦਾ ਦਿਹਾਂਤ ਹੋ ਗਿਆ ਹੈ | ਉਹ 90 ਸਾਲ ਦੇ ਸਨ | ਉਨ੍ਹਾਂ ਦੇ ਪੁੱਤਰ ਪ੍ਰੀਤੀਵ ਬੱਲਵ ਪਟਨਾਇਕ ਨੇ ਦੱਸਿਆ ਕਿ ਚਾਰ ਵਾਰ ਦੀ ਸੰਸਦ ਮੈਂਬਰ ਤੇ ...

ਪੂਰੀ ਖ਼ਬਰ »

ਪਾਕਿਸਤਾਨ 'ਚ ਚੀਨੀ ਨਾਗਰਿਕ ਦੀ ਹੱਤਿਆ

ਕਰਾਚੀ, 28 ਸਤੰਬਰ (ਏਜੰਸੀ)- ਪਾਕਿਸਤਾਨ ਦੇ ਦੱਖਣੀ ਬੰਦਰਗਾਹ ਸ਼ਹਿਰ ਕਰਾਚੀ 'ਚ ਬੁੱਧਵਾਰ ਨੂੰ ਇਕ ਡੈਂਟਲ ਕਲੀਨਿਕ 'ਚ ਅਣਪਛਾਤੇ ਬੰਦੂਕਧਾਰੀਆਂ ਵਲੋਂ ਕੀਤੀ ਗੋਲੀਬਾਰੀ 'ਚ ਇਕ ਚੀਨੀ ਨਾਗਰਿਕ ਮਾਰਿਆ ਗਿਆ ਤੇ ਇਕ ਔਰਤ ਸਮੇਤ 2 ਹੋਰ ਲੋਕ ਜ਼ਖ਼ਮੀ ਹੋ ਗਏ | ਇਕ ਪੁਲਿਸ ...

ਪੂਰੀ ਖ਼ਬਰ »

ਸੁਪਰੀਮ ਕੋਰਟ 300 ਪੁਰਾਣੇ ਕੇਸਾਂ ਦੀ ਕਰੇਗੀ ਸੁਣਵਾਈ

ਨਵੀਂ ਦਿੱਲੀ, 28 ਸਤੰਬਰ (ਏਜੰਸੀ)- ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਫੈਸਲਾ ਕੀਤਾ ਹੈ ਕਿ ਉਹ 11 ਅਕਤੂਬਰ ਤੋਂ 300 ਪੁਰਾਣੇ ਕੇਸਾਂ ਦੀ ਸੁਣਵਾਈ ਕਰੇਗੀ, ਜੋ ਵੱਖ-ਵੱਖ ਕਾਰਨਾਂ ਕਰਕੇ ਸੂਚੀਬੱਧ ਨਹੀਂ ਹੋ ਸਕੇ ਸਨ ਅਤੇ ਇਨ੍ਹਾਂ 'ਚੋਂ ਇਕ ਸਭ ਤੋਂ ਪੁਰਾਣਾ ਮਾਮਲਾ 1979 'ਚ ਦਾਇਰ ...

ਪੂਰੀ ਖ਼ਬਰ »

ਸੁਪਰੀਮ ਕੋਰਟ ਨੇ ਧਾਰਾ 142 ਦੀ ਵਿਸ਼ਾਲ ਸ਼ਕਤੀ ਦੀ ਵਰਤੋਂ ਕਰਦਿਆਂ ਵਿਆਹ ਭੰਗ ਕਰਨ 'ਤੇ ਸ਼ੁਰੂ ਕੀਤੀ ਬਹਿਸ

ਨਵੀਂ ਦਿੱਲੀ, 28 ਸਤੰਬਰ (ਏਜੰਸੀ)- ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਸੰਵਿਧਾਨ ਦੀ ਧਾਰਾ 142 ਤਹਿਤ ਪਰਿਵਾਰਕ ਅਦਾਲਤਾਂ ਦਾ ਹਵਾਲਾ ਦਿੱਤੇ ਬਿਨਾਂ ਸਹਿਮਤੀ ਵਾਲੇ ਜੋੜਿਆਂ ਵਿਚਕਾਰ ਵਿਆਹਾਂ ਨੂੰ ਭੰਗ ਕਰਨ ਲਈ ਅਦਾਲਤ ਦੀਆਂ ਵਿਸ਼ਾਲ ਸ਼ਕਤੀਆਂ ਦੀ ਵਰਤੋਂ ਕਰਨ ਲਈ ...

ਪੂਰੀ ਖ਼ਬਰ »

ਅਮਰੀਕਾ ਦੇ ਹਸਪਤਾਲ 'ਚ ਗੋਲੀਬਾਰੀ-1 ਮੌਤ

ਸ਼ੇਰਵੁੱਡ (ਅਮਰੀਕਾ), 28 ਸਤੰਬਰ (ਏਜੰਸੀ)- ਪੁਲਿਸ ਨੇ ਕਿਹਾ ਕਿ ਇੱਥੇ ਰਾਕ ਏਰੀਆ ਹਸਪਤਾਲ 'ਚ ਬੁੱਧਵਾਰ ਸਵੇਰੇ ਇਕ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਅਤੇ ਅਧਿਕਾਰੀਆਂ ਨੇ ਇਕ ਵਿਅਕਤੀ ਨੂੰ ਹਿਰਾਸਤ 'ਚ ਲਿਆ ਹੈ | ਸ਼ੇਰਵੁੱਡ ਪੁਲਿਸ ਮੁਖੀ ਜੈਫ ਹੈਗਰ ਨੇ ...

ਪੂਰੀ ਖ਼ਬਰ »

ਅਯੋਗ ਪਟੀਸ਼ਨ 'ਤੇ ਫੈਸਲਾ ਕਰਦੇ ਸਮੇਂ ਸਪੀਕਰ ਕੋਲ ਸਾਬਕਾ ਵਿਧਾਇਕ ਦਾ ਦਰਜਾ ਖੋਹਣ ਦਾ ਅਧਿਕਾਰ ਨਹੀਂ-ਸੁਪਰੀਮ ਕੋਰਟ

ਨਵੀਂ ਦਿੱਲੀ, 28 ਸਤੰਬਰ (ਏਜੰਸੀ)- ਸੁਪਰੀਮ ਕੋਰਟ ਨੇ ਕਾਨੂੰਨ ਘਾੜਿਆਂ ਖਿਲਾਫ ਅਯੋਗਤਾ ਦੀ ਪਟੀਸ਼ਨ 'ਤੇ ਫੈਸਲਾ ਸੁਣਾਉਂਦਿਆਂ ਕਿਹਾ ਕਿ ਸੰਵਿਧਾਨ ਦੀ 10ਵੀਂ ਅਨੁਸੂਚੀ ਤਹਿਤ ਵਿਧਾਨ ਸਭਾ ਦੇ ਸਪੀਕਰ ਕੋਲ ਸਾਬਕਾ ਵਿਧਾਇਕ ਦਾ ਰੁਤਬਾ ਖੋਹਣ ਦਾ ਅਧਿਕਾਰ ਨਹੀਂ | ਇਹ ਹੁਕਮ ...

ਪੂਰੀ ਖ਼ਬਰ »

ਹਿਮਾਚਲ ਪ੍ਰਦੇਸ਼ ਕਾਂਗਰਸ ਦਾ ਕਾਰਜਕਾਰੀ ਪ੍ਰਧਾਨ ਭਾਜਪਾ 'ਚ ਸ਼ਾਮਿਲ

ਨਵੀਂ ਦਿੱਲ, 28 ਸਤੰਬਰ (ਏਜੰਸੀ)-ਹਿਮਾਚਲ ਪ੍ਰਦੇਸ਼ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਹਰਸ਼ ਮਹਾਜਨ ਅੱਜ ਭਾਜਪਾ 'ਚ ਸ਼ਾਮਿਲ ਹੋ ਗਏ | ਇਸ ਮੌਕੇ ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਦਿ੍ਸ਼ਟੀਹੀਣ, ਦਿਸ਼ਾਹੀਣ ਤੇ ਆਗੂ ਵਿਹੂਣ ਹੋ ਗਈ ਹੈ | ਮਹਾਜਨ ਕਾਂਗਰਸ ਸਰਕਾਰ ਦੌਰਾਨ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX