ਤਾਜਾ ਖ਼ਬਰਾਂ


ਹਥਿਆਰਬੰਦ ਲੁਟੇਰੇ ਠੇਕੇ ਤੋਂ 50 ਹਜ਼ਾਰ ਦੀ ਨਕਦੀ ਤੇ ਸਾਮਾਨ ਲੁੱਟ ਕੇ ਹੋਏ ਫਰਾਰ
. . .  1 day ago
ਲੁਧਿਆਣਾ ,29 ਜਨਵਰੀ (ਪਰਮਿੰਦਰ ਸਿੰਘ ਆਹੂਜਾ)- ਐਤਵਾਰ ਦੇਰ ਰਾਤ ਬੁਲੇਟ ਸਵਾਰ ਲੁਟੇਰਿਆਂ ਨੇ ਬੰਦੂਕ ਦੀ ਨੋਕ ’ਤੇ ਸ਼ਰਾਬ ਦੇ ਠੇਕੇ ਨੂੰ ਲੁੱਟ ਲਿਆ । ਲੁਟੇਰੇ ਸ਼ਰਾਬ ਦੀ ਬੋਤਲ ਅਤੇ ਕਰੀਬ 50 ਹਜ਼ਾਰ ਰੁਪਏ ਦੀ ਨਕਦੀ ਲੁੱਟ ...
ਦੂਜੇ ਟੀ-20 'ਚ ਭਾਰਤ ਨੇ ਨਿਊਜ਼ੀਲੈਂਡ ਨੂੰ ਹਰਾਇਆ
. . .  1 day ago
ਲੱਦਾਖ : ਕਾਰਗਿਲ ਜ਼ਿਲੇ ਦੇ ਤੰਗੋਲੇ ਵਿਖੇ ਬਰਫ ਦੇ ਤੋਦੇ ਹੇਠਾਂ ਦੱਬੀਆਂ ਦੋ ਲੜਕੀਆਂ ਦੀਆਂ ਲਾਸ਼ਾਂ ਬਰਾਮਦ
. . .  1 day ago
ਦੂਜੇ ਟੀ-20 ’ਚ ਨਿਊਜ਼ੀਲੈਂਡ ਨੇ ਭਾਰਤ ਨੂੰ ਜਿੱਤਣ ਲਈ ਦਿੱਤਾ 100 ਦੌੜਾਂ ਦਾ ਟੀਚਾ
. . .  1 day ago
ਉੜੀਸ਼ਾ ਦੇ ਸਿਹਤ ਮੰਤਰੀ ਨੈਬ ਕਿਸ਼ੋਰ ਦਾਸ ਦੀ ਮੌਤ, ਏ.ਐਸ.ਆਈ. ਨੇ ਮਾਰੀ ਗੋਲੀ
. . .  1 day ago
ਭਾਰਤ ਨੇ ਇਤਿਹਾਸ ਰਚਿਆ, ਮਹਿਲਾ ਅੰਡਰ-19 ਟੀ-20 ਵਿਸ਼ਵ ਕੱਪ ਜਿੱਤਿਆ, ਫਾਈਨਲ 'ਚ ਇੰਗਲੈਂਡ ਨੂੰ ਹਰਾਇਆ
. . .  1 day ago
ਬਠਿੰਡਾ ਦੀ ਲਾਲ ਸਿੰਘ ਬਸਤੀ ਵਿਖੇ ਬਣ ਰਹੇ ਮੰਦਰ ਦਾ ਲੈਂਟਰ ਡਿੱਗਣ ਕਾਰਨ ਕਾਫੀ ਵਿਅਕਤੀ ਥੱਲੇ ਆਏ
. . .  1 day ago
ਭਾਰਤ ਜੋੜੋ ਯਾਤਰਾ ਨੂੰ ਦੇਸ਼ ਵਿਚ ਭਰਵਾਂ ਹੁੰਗਾਰਾ ਮਿਲਿਆ, ਅਸੀਂ ਲੋਕਾਂ ਦੀ ਤਾਕਤ ਦੇਖੀ - ਸ੍ਰੀਨਗਰ ’ਚ ਰਾਹੁਲ ਗਾਂਧੀ
. . .  1 day ago
ਮਹਿਲਾ ਅੰਡਰ-19 ਵਿਸ਼ਵ ਕੱਪ : ਫਾਈਨਲ 'ਚ ਭਾਰਤ ਨੇ ਇੰਗਲੈਂਡ ਖਿਲਾਫ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ
. . .  1 day ago
6 ਪੰਚਾਇਤਾਂ ਵਾਲੇ ਵੱਡੇ ਪਿੰਡ 'ਚ ਨਹੀਂ ਖੋਲ੍ਹਣ ਦੇਵਾਂਗੇ ਮੁਹੱਲਾ ਕਲੀਨਿਕ --ਹਲਕਾ ਇੰਚਾਰਜ ਰਾਹੀ
. . .  1 day ago
ਤਪਾ ਮੰਡੀ, 29 ਜਨਵਰੀ (ਵਿਜੇ ਸ਼ਰਮਾ ) -ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪਿੰਡਾਂ 'ਚ ਖੋਲੇ ਜਾ ਰਹੇ ਮੁਹੱਲਾ ਕਲੀਨਿਕਾਂ ਨੂੰ ਲੈ ਕੇ ਪਿੰਡ ਵਾਸੀਆ 'ਚ ਕਾਫ਼ੀ ਗੁਸਾ ...
ਮਹਿੰਗਾਈ ਤੋਂ ਪ੍ਰੇਸ਼ਾਨ ਪਾਕਿਸਤਾਨ ਦੇ ਆਮ ਲੋਕਾਂ ਨੂੰ ਵੱਡਾ ਝਟਕਾ , ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਭਾਰੀ ਵਾਧਾ
. . .  1 day ago
ਇਸਲਾਮਾਬਾਦ, 29 ਜਨਵਰੀ - ਪੂਰੀ ਦੁਨੀਆ ਪਾਕਿਸਤਾਨ ਦੀ ਆਰਥਿਕ ਦੁਰਦਸ਼ਾ ਤੋਂ ਜਾਣੂ ਹੈ । ਇਸ ਦੌਰਾਨ ਪਹਿਲਾਂ ਹੀ ਮਹਿੰਗਾਈ ਤੋਂ ਪ੍ਰੇਸ਼ਾਨ ਆਮ ਆਦਮੀ ਨੂੰ ਵੱਡਾ ਝਟਕਾ ਲੱਗਾ ਹੈ । ਦੇਸ਼ ਵਿਚ ਪੈਟਰੋਲ ਅਤੇ ਡੀਜ਼ਲ ...
ਖ਼ਰਾਬ ਮੌਸਮ ਦੇ ਚੱਲਦਿਆਂ ਅਮਿਤ ਸ਼ਾਹ ਦੀ ਜਨਸਭਾ ਰੱਦ
. . .  1 day ago
ਨਵੀਂ ਦਿੱਲੀ, 29 ਜਨਵਰੀ-ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਗੋਹਾਨਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਜਨਸਭਾ ਰੱਦ ਕਰ ਦਿੱਤੀ ਗਈ ਹੈ, ਕਿਉਂਕਿ ਖ਼ਰਾਬ ਮੌਸਮ ਦੇ ਕਾਰਨ ਉਨ੍ਹਾਂ ਦੇ ਹੈਲੀਕਾਪਟਰ ਨੂੰ ਉਡਾਣ ਭਰਨ ਅਤੇ ਉਤਰਨ ਦੀ ਇਜਾਜ਼ਤ ਨਹੀਂ ਮਿਲੀ।
ਨਸ਼ੇ ਦੀ ਵੱਧ ਮਾਤਰਾ ਲੈਣ ਨਾਲ 23 ਸਾਲਾ ਨੌਜਵਾਨ ਦੀ ਮੌਤ
. . .  1 day ago
ਮਜੀਠਾ, 29 ਜਨਵਰੀ (ਜਗਤਾਰ ਸਿੰਘ ਸਹਿਮੀ)- ਹਲਕਾ ਮਜੀਠਾ ਦੇ ਪੁਲਿਸ ਥਾਣਾ ਮਜੀਠਾ ਅਧੀਨ ਪੈਂਦੇ ਪਿੰਡ ਵੀਰਮ ਦੇ ਇਕ ਭੈਣ ਦੇ ਇਕਲੌਤੇ ਭਰਾ ਦੀ ਨਸ਼ੇ ਦੇ ਟੀਕੇ ਦੀ ਵੱਧ ਮਾਤਰਾ ਲੈਣ ਨਾਲ ਮੌਤ ਹੋਣ ਦਾ ਸਮਾਚਾਰ ਹੈ। ਮ੍ਰਿਤਕ ਦੇ ਚਚੇਰੇ ਭਰਾ...
ਲਖਨਊ: ਏਅਰ ਇੰਡੀਆ ਦੀ ਫਲਾਈਟ ਨਾਲ ਟਕਰਾਇਆ ਪੰਛੀ, ਕਰਵਾਉਣੀ ਪਈ ਐਮਰਜੈਂਸੀ ਲੈਂਡਿੰਗ
. . .  1 day ago
ਨਵੀਂ ਦਿੱਲੀ, 29 ਜਨਵਰੀ-ਏਅਰ ਏਸ਼ੀਆ ਲਖਨਊ-ਕੋਲਕਾਤਾ ਫਲਾਈਟ ਨੇ ਪੰਛੀਆਂ ਨਾਲ ਟਕਰਾਉਣ ਤੋਂ ਬਾਅਦ ਲਖਨਊ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕੀਤੀ ਹੈ। ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਫ਼ਾਜ਼ਿਲਕਾ ਰੇਲਵੇ ਜੰਕਸ਼ਨ 'ਤੇ ਰੇਲ ਗੱਡੀ ਨੂੰ ਰੋਕਿਆ
. . .  1 day ago
ਫ਼ਾਜ਼ਿਲਕਾ, 29 ਜਨਵਰੀ (ਪ੍ਰਦੀਪ ਕੁਮਾਰ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਫ਼ਾਜ਼ਿਲਕਾ ਰੇਲਵੇ ਜੰਕਸ਼ਨ 'ਤੇ ਰੇਲ ਗੱਡੀ ਨੂੰ ਰੋਕਿਆ ਗਿਆ। ਇਸ ਦੌਰਾਨ ਰੇਲਗੱਡੀ ਦੇ ਮੁਸਾਫ਼ਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ...
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਸਟੇਜ 'ਤੇ ਹਮਲਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ: ਸਰਵਣ ਸਿੰਘ ਪੰਧੇਰ
. . .  1 day ago
ਜੰਡਿਆਲਾ ਗੁਰੂ, 29 ਜਨਵਰੀ (ਰਣਜੀਤ ਸਿੰਘ ਜੋਸਨ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੀ ਅਗਵਾਈ 'ਚ ਅੱਜ ਪੰਜਾਬ ਪੱਧਰੀ ਐਲਾਨ ਅਨੁਸਾਰ 11 ਜ਼ਿਲ੍ਹਿਆਂ ਵਿਚ 13 ਥਾਵਾਂ ਤੇ ਰੇਲ ਮਾਰਗ ਜਾਮ ਕਰਕੇ 3 ਘੰਟੇ ਦੇ ਸੰਕੇਤਕ...
ਪਾਕਿਸਤਾਨ 'ਚ ਲੱਗੇ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ 'ਤੇ ਤੀਬਰਤਾ 6.3 ਮਾਪੀ ਗਈ
. . .  1 day ago
ਇਸਲਾਮਾਬਾਦ, 29 ਜਨਵਰੀ- ਪਾਕਿਸਤਾਨ ਦੇ ਇਸਲਾਮਾਬਾਦ 'ਚ ਅੱਜ ਦੁਪਹਿਰ 1: 24 ਵਜੇ ਰਿਕਟਰ ਪੈਮਾਨੇ 'ਤੇ 4.1 ਤੀਬਰਤਾ ਦਾ ਭੂਚਾਲ ਆਇਆ। ਭੂਚਾਲ ਦਾ ਕੇਂਦਰ ਇਸਲਾਮਾਬਾਦ ਤੋਂ 37 ਕਿਮੀ ਪੱਛਮ 'ਚ ਸੀ ਅਤੇ ਇਸ ਦੀ ਡੂੰਘਾਈ ਜ਼ਮੀਨ ਤੋਂ 10 ਕਿਮੀ ਹੇਠਾਂ ਸੀ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਹਰਜਿੰਦਰ ਸਿੰਘ ਸਕਰੀ ਦੀ ਅਗਵਾਈ ਹੇਠ ਪੱਟੀ ਰੇਲਵੇ ਟਰੈਕ 'ਤੇ ਲਗਾਇਆ ਧਰਨਾ
. . .  1 day ago
ਪੱਟੀ, 29 ਜਨਵਰੀ (ਅਵਤਾਰ ਸਿੰਘ ਖਹਿਰਾ, ਕੁਲਵਿੰਦਰ ਪਾਲ ਸਿੰਘ ਕਾਲੇਕੇ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਹਰਜਿੰਦਰ ਸਿੰਘ ਸਕਰੀ ਦੀ ਅਗਵਾਈ ਹੇਠ ਪੱਟੀ ਰੇਲਵੇ ਸਟੇਸ਼ਨ ਦੇ ਸਾਹਮਣੇ ਰੇਲ ਮਾਰਗ ਰੋਕ ਕੇ ਕੇਂਦਰ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ।
ਕਿਸਾਨ ਅੰਦੋਲਨ ਕਾਰਨ ਰੇਲ ਆਵਾਜਾਈ ਪ੍ਰਭਾਵਿਤ, ਯਾਤਰੀ ਪ੍ਰੇਸ਼ਾਨ
. . .  1 day ago
ਅੰਮ੍ਰਿਤਸਰ, 29 ਜਨਵਰੀ (ਗਗਨਦੀਪ ਸ਼ਰਮਾ)-ਕਿਸਾਨ ਅੰਦੋਲਨ ਕਾਰਨ 13 ਪੈਸੇਂਜਰ ਰੇਲ ਗੱਡੀਆਂ ਰੱਦ ਕਰ ਦਿੱਤੀਆਂ ਹਨ ਜਦਕਿ ਕਈ ਗੱਡੀਆਂ ਸਟੇਸ਼ਨ 'ਤੇ ਹੀ ਰੋਕ ਦਿੱਤੀਆਂ ਗਈਆਂ। ਅਜਿਹੇ ਵਿਚ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਓਡੀਸ਼ਾ ਦੇ ਸਿਹਤ ਮੰਤਰੀ ਨਬਾ ਦਾਸ 'ਤੇ ਚੱਲੀ ਗੋਲੀ, ਹੋਏ ਜ਼ਖ਼ਮੀ
. . .  1 day ago
ਨਵੀਂ ਦਿੱਲੀ, 29 ਜਨਵਰੀ-ਓਡੀਸ਼ਾ ਦੇ ਸਿਹਤ ਮੰਤਰੀ ਨਬਾ ਦਾਸ ਕੁਮਾਰ 'ਤੇ ਜਾਨਲੇਵਾ ਹਮਲਾ ਹੋਇਆ ਹੈ। ਜਾਣਕਾਰੀ ਮੁਤਾਬਿਕ ਉਨ੍ਹਾਂ 'ਤੇ ਗੋਲੀ ਚੱਲੀ ਹੈ, ਜਿਸ 'ਚ ਉਹ ਜ਼ਖ਼ਮੀ ਹੋ ਗਏ ਹਨ। ਫ਼ਿਲਹਾਲ ਉਨ੍ਹਾਂ ਨੂੰ ਹਸਪਤਾਲ 'ਚ...
ਗੁਰੂ ਹਰਸਹਾਏ ਵਿਖੇ ਕਿਸਾਨਾਂ ਨੇ ਰੇਲਵੇ ਟਰੈਕ ਕੀਤਾ ਜਾਮ
. . .  1 day ago
ਗੁਰੂ ਹਰਸਹਾਏ, 29 ਜਨਵਰੀ (ਕਪਿਲ ਕੰਧਾਰੀ,ਹਰਚਰਨ ਸਿੰਘ ਸੰਧੂ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੀ ਅਗਵਾਈ 'ਚ ਅੱਜ ਪੰਜਾਬ ਪੱਧਰੀ ਐਲਾਨ ਅਨੁਸਾਰ 11 ਜ਼ਿਲ੍ਹਿਆਂ 'ਚ 13 ਥਾਵਾਂ 'ਤੇ ਰੇਲ...
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਟਾਂਡਾ ਉੜਮੁੜ ਰੇਲਵੇ ਸਟੇਸ਼ਨ 'ਤੇ ਧਰਨਾ ਜਾਰੀ
. . .  1 day ago
ਟਾਂਡਾ ਉੜਮੁੜ, 29 ਜਨਵਰੀ (ਭਗਵਾਨ ਸਿੰਘ ਸੈਣੀ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਟਾਂਡਾ ਉੜਮੁੜ ਰੇਲਵੇ ਸਟੇਸ਼ਨ 'ਤੇ ਧਰਨਾ ਜਾਰੀ ਹੈ। ਜਾਣਕਾਰੀ ਮੁਤਾਬਿਕ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਸਵਿੰਦਰ ਸਿੰਘ...
ਸਿਹਤ ਸਹੂਲਤਾਂ ਦੇਣ ਦੀ ਥਾਂ ਡਿਸਪੈਂਸਰੀ ਬੰਦ ਕਰਨ ਖ਼ਿਲਾਫ਼ ਲਹਿਰਾ ਖਾਨਾ ਵਾਸੀਆਂ ਵਲੋਂ ਸੰਘਰਸ਼ ਦੀ ਚਿਤਾਵਨੀ
. . .  1 day ago
ਲਹਿਰਾ ਮੁਹੱਬਤ, 29 ਜਨਵਰੀ (ਸੁਖਪਾਲ ਸਿੰਘ ਸੁੱਖੀ)- 'ਆਪ' ਸਰਕਾਰ ਵਲੋਂ ਲਹਿਰਾ ਖਾਨਾ ਦੀ ਡਿਸਪੈਂਸਰੀ ਬੰਦ ਕਰਕੇ ਸਿਹਤ ਸਹੂਲਤਾਂ ਖੋਹਣ ਖ਼ਿਲਾਫ਼ ਸੰਘਰਸ਼ ਦੀ ਚਿਤਾਵਨੀ ਦਿੰਦਿਆਂ ਆਮ ਆਦਮੀ...
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਨੂੰ ਸਦਮਾ, ਪਤਨੀ ਦਾ ਦਿਹਾਂਤ
. . .  1 day ago
ਹਰੀਕੇ ਪੱਤਣ, 29 ਜਨਵਰੀ (ਸੰਜੀਵ ਕੁੰਦਰਾ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਨੂੰ ਉਸ ਵੇਲੇ ਵੱਡਾ ਸਦਮਾ ਲੱਗਾ, ਜਦੋਂ ਉਨ੍ਹਾਂ ਦੀ ਧਰਮ ਪਤਨੀ...
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੀ ਅਗਵਾਈ ਹੇਠ ਜੰਡਿਆਲਾ ਗੁਰੂ ਨਜ਼ਦੀਕ ਪੈਂਦੇ ਰੇਲ ਮਾਰਗ ਠੱਪ
. . .  1 day ago
ਜੰਡਿਆਲਾ ਗੁਰੂ, 29 ਜਨਵਰੀ-(ਰਣਜੀਤ ਸਿੰਘ ਜੋਸਨ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੀ ਅਗਵਾਈ 'ਚ ਅੱਜ ਪੰਜਾਬ ਪੱਧਰੀ ਐਲਾਨ ਅਨੁਸਾਰ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 13 ਅੱਸੂ ਸੰਮਤ 554
ਵਿਚਾਰ ਪ੍ਰਵਾਹ: ਮੇਰੀ ਭਾਵਨਾ ਦਾ ਲੋਕਰਾਜ ਉਹ ਹੈ, ਜਿਸ ਵਿਚ ਛੋਟੇ ਤੋਂ ਛੋਟੇ ਵਿਅਕਤੀ ਦੀ ਆਵਾਜ਼ ਨੂੰ ਵੀ ਓਨੀ ਥਾਂ ਮਿਲੇ, ਜਿੰਨੀ ਕਿ ਸਮੂਹ ਦੀ ਆਵਾਜ਼ ਨੂੰ। -ਮਹਾਤਮਾ ਗਾਂਧੀ

ਫਿਰੋਜ਼ਪੁਰ

ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਨ ਵੱਖ-ਵੱਖ ਥਾਈਾ ਉਤਸ਼ਾਹ ਨਾਲ ਮਨਾਇਆ

ਫ਼ਿਰੋਜ਼ਪੁਰ, 28 ਸਤੰਬਰ (ਜਸਵਿੰਦਰ ਸਿੰਘ ਸੰਧੂ)-ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਦਿਨ ਹਿੰਦ-ਪਾਕਿ ਕੌਮੀ ਸਰਹੱਦ ਹੁਸੈਨੀਵਾਲਾ ਸ਼ਹੀਦੀ ਸਮਾਰਕ 'ਤੇ ਦੇਸ਼ ਭਰ ਤੋਂ ਪਹੁੰਚੇ ਲੋਕਾਂ ਵਲੋਂ ਸ਼ਹੀਦਾਂ ਨੂੰ ਸਿੱਜਦਾ ਕਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਹੁੰ ਚੁੱਕ ਸਮਾਗਮ

ਗੁਰੂਹਰਸਹਾਏ, 28 ਸਤੰਬਰ (ਹਰਚਰਨ ਸਿੰਘ ਸੰਧੂ)-ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਰਕਾਰੀ ਹਾਈ ਸਕੂਲ ਅਹਿਮਦ ਢੰਡੀ ਵਿਚ ਹੈੱਡ ਮਾਸਟਰ ਜਗਦੀਸ਼ ਸਿੰਘ ਦੀ ਅਗਵਾਈ ਹੇਠ ਬੇਇਨਸਾਫ਼ੀਆਂ ਖ਼ਿਲਾਫ਼ ਡਟਣ ਲਈ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਸਰਕਾਰੀ ਸਕੂਲ ਲੜਕੇ ਵਿਖੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ

ਗੁਰੂਹਰਸਹਾਏ, 28 ਸਤੰਬਰ (ਕਪਿਲ ਕੰਧਾਰੀ)-ਸਥਾਨਕ ਸ਼ਹਿਰ ਦੇ ਗੁੱਦੜ ਢੰਡੀ ਰੋਡ 'ਤੇ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗੁਰੂਹਰਸਹਾਏ ਵਿਖੇ ਸਿੱਖਿਆ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਿ੍ੰਸੀਪਲ ਸੁਰੇਸ਼ ਕੁਮਾਰ ਦੀ ਅਗਵਾਈ ਹੇਠ ਸ਼ਹੀਦ ਭਗਤ ...

ਪੂਰੀ ਖ਼ਬਰ »

ਪੀ.ਐੱਸ.ਐਮ.ਐੱਸ.ਯੂ. ਵਲੋਂ ਮੁੱਖ ਮੰਤਰੀ ਨੂੰ ਸੌਂਪਿਆ ਮੰਗ ਪੱਤਰ

ਫ਼ਿਰੋਜ਼ਪੁਰ, 28 ਸਤੰਬਰ (ਤਪਿੰਦਰ ਸਿੰਘ)-ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਦੀ ਜ਼ਿਲ੍ਹਾ ਫ਼ਿਰੋਜ਼ਪੁਰ ਇਕਾਈ ਵਲੋਂ ਅੱਜ ਇੱਥੇ ਮੁੱਖ ਮੰਤਰੀ ਪੰਜਾਬ ਨੂੰ ਮੁਲਾਜ਼ਮ ਮੰਗਾਂ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਵਾਉਣ ਲਈ ਇਕ ਵਫ਼ਦ ਦੇ ਰੂਪ 'ਚ ਮਿਲ ਕੇ ...

ਪੂਰੀ ਖ਼ਬਰ »

ਬਹੁ-ਚਰਚਿਤ ਹੈਰੋਇਨ ਤੇ ਡਰੱਗ ਮਨੀ ਕੇਸ 'ਚ ਬਰਖ਼ਾਸਤ ਇੰਸਪੈਕਟਰ ਬਾਜਵਾ ਨੂੰ ਨਿਆਇਕ ਹਿਰਾਸਤ ਅਧੀਨ ਭੇਜਿਆ ਜੇਲ੍ਹ

ਫ਼ਿਰੋਜ਼ਪੁਰ, 28 ਸਤੰਬਰ (ਰਾਕੇਸ਼ ਚਾਵਲਾ)-ਨਾਰਕੋਟਿਕਸ ਸੈੱਲ ਦੇ ਬਰਖ਼ਾਸਤ ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ ਦਾ ਚਾਰ ਦਿਨ ਦਾ ਪੁਲਿਸ ਰਿਮਾਂਡ ਖਤਮ ਹੋਣ ਉਪਰੰਤ ਵਿਜੀਲੈਂਸ ਵਲੋਂ ਅੱਜ ਫ਼ਿਰੋਜ਼ਪੁਰ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਵਲੋਂ ...

ਪੂਰੀ ਖ਼ਬਰ »

ਫ਼ਿਰੋਜ਼ਪੁਰ-ਮਖੂ ਰੋਡ ਦੇ ਦੁਕਾਨਦਾਰ ਅੱਧ ਵਿਚਾਲੇ ਛੱਡੀ ਸੜਕ ਤੋਂ ਪ੍ਰੇਸ਼ਾਨ

ਸੁਰਜਨ ਸਿੰਘ ਸੰਧੂ ਮੱਲਾਂਵਾਲਾ, 28 ਸਤੰਬਰ- ਮੱਲਾਂਵਾਲਾ ਸ਼ਹਿਰ ਵਾਸੀ ਹੀ ਨਹੀਂ, ਬਲਕਿ ਆਉਣ-ਜਾਣ ਵਾਲੇ ਰਾਹਗੀਰ ਵੀ ਪੇ੍ਰਸ਼ਾਨ ਹਨ ਮਖੂ-ਫ਼ਿਰੋਜ਼ਪੁਰ ਰੋਡ ਦੇ ਅੱਧਵਿਚਕਾਰੇ ਕੰਮ ਛੱਡੇ ਕੰਮ ਤੋਂ | ਮੱਲਾਂਵਾਲਾ ਵਿਖੇ ਸਥਿਤ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਪਹਿਲਾਂ ...

ਪੂਰੀ ਖ਼ਬਰ »

ਸੇਵਾ ਮੁਕਤ ਹੋ ਚੁੱਕੇ ਪ੍ਰੋਫੈਸਰਾਂ ਨੰੂ ਮੁੜ 30 ਹਜ਼ਾਰ ਰੁਪਏ ਮਹੀਨਾ 'ਤੇ ਕਾਲਜਾਂ 'ਚ ਵਿਜ਼ਟਿੰਗ ਫੈਕਲਟੀ ਵਜੋਂ ਭਰਤੀ ਕਰੇਗੀ ਸਰਕਾਰ

ਗੁਰਦਾਸਪੁਰ, 28 ਸਤੰਬਰ (ਆਰਿਫ਼) - ਪੰਜਾਬ ਦੇ ਨੌਜਵਾਨਾਂ ਨੰੂ ਰੋਜ਼ਗਾਰ ਮੁਹੱਈਆ ਕਰਵਾਉਣ ਦਾ ਐਲਾਨ ਕਰਨ ਵਾਲੀ 'ਆਪ' ਸਰਕਾਰ ਉਨ੍ਹਾਂ ਵਿਅਕਤੀਆਂ ਨੰੂ ਰੁਜ਼ਗਾਰ ਮੁਹੱਈਆ ਕਰਵਾ ਰਹੀ ਹੈ ਜੋ ਆਪਣੀ ਨੌਕਰੀ ਤੋਂ ਸੇਵਾ ਮੁਕਤ ਹੋ ਚੁੱਕੇ ਹਨ ਅਤੇ 70 ਹਜ਼ਾਰ ਤੋਂ ਲੱਖ ਦੇ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਮੁੜ ਸ਼ੁਰੂ ਕਰਨ ਦੇ ਐਲਾਨ ਨਾਲ ਨੌਜਵਾਨਾਂ ਅੰਦਰ ਖੁਸ਼ੀ ਦੀ ਲਹਿਰ

ਫ਼ਿਰੋਜ਼ਪੁਰ, 28 ਸਤੰਬਰ (ਗੁਰਿੰਦਰ ਸਿੰਘ)- ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਨੌਜਵਾਨਾਂ ਨੂੰ ਦਿੱਤੇ ਜਾਣ ਵਾਲੇ ਇਕਲੌਤੇ ਸ਼ਹੀਦ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਮੁੜ ਸ਼ੁਰੂ ਕਰਨ ਦਾ ਸ਼ਹੀਦ ਭਗਤ ਸਿੰਘ ਰਾਜ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਪ੍ਰਾਇਮਰੀ ਵਿੰਗ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ

ਫ਼ਿਰੋਜ਼ਪੁਰ, 28 ਸਤੰਬਰ (ਤਪਿੰਦਰ ਸਿੰਘ)- ਜ਼ਿਲ੍ਹਾ ਪ੍ਰਸ਼ਾਸਨ ਤੇ ਸਕੂਲ ਸਿੱਖਿਆ ਵਿਭਾਗ ਫ਼ਿਰੋਜ਼ਪੁਰ ਵਲੋਂ ਅੱਜ ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਵਿਖੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਗਏ | ...

ਪੂਰੀ ਖ਼ਬਰ »

ਜੈ ਮਲਾਪ ਲੈਬਾਰਟਰੀ ਐਸੋਸੀਏਸ਼ਨ ਵਲੋਂ ਸਿਵਲ ਹਸਪਤਾਲ ਵਿਖੇ ਡਾਕਟਰਾਂ ਦਾ ਸਨਮਾਨ

ਮੱਲਾਂਵਾਲਾ, 28 ਸਤੰਬਰ (ਗੁਰਦੇਵ ਸਿੰਘ, ਸੁਰਜਨ ਸਿੰਘ ਸੰਧੂ)-ਜੈ ਮਲਾਪ ਲੈਬਾਰਟਰੀ ਐਸੋਸੀਏਸ਼ਨ ਵਲੋਂ ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਦੇ ਜਨਮ ਦਿਨ 'ਤੇ ਬਲਾਕ ਮੱਲਾਂਵਾਲਾ ਵਿਖੇ ਬਲਾਕ ਪ੍ਰਧਾਨ ਜਸਪ੍ਰੀਤ ਸਿੰਘ ਦੀ ਅਗਵਾਈ ਵਿਚ ਸਮੂਹ ਬਲਾਕ ਨੇ ਸਿਵਲ ਹਸਪਤਾਲ ...

ਪੂਰੀ ਖ਼ਬਰ »

ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ

ਤਲਵੰਡੀ ਭਾਈ, 28 ਸਤੰਬਰ (ਕੁਲਜਿੰਦਰ ਸਿੰਘ ਗਿੱਲ)-ਸਰਕਾਰੀ ਹਾਈ ਸਕੂਲ ਹਰਾਜ ਵਿਖੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਵਿਦਿਆਰਥੀਆਂ ਦੇ ਵੱਖ-ਵੱਖ ਮੁਕਾਬਲੇ ਕਰਵਾਏ ਗਏ | ਇਸ ਮੌਕੇ ਆਰੰਭਤਾ ਸਮੇਂ ਸਕੂਲ ਮੁਖੀ ਗੁਰਮੀਤ ਸਿੰਘ ਨੇ ਵਿਦਿਆਰਥੀਆਂ ਨੂੰ ਸ਼ਹੀਦ ਭਗਤ ...

ਪੂਰੀ ਖ਼ਬਰ »

ਵਿਵੇਕਾਨੰਦ ਵਰਲਡ ਸਕੂਲ ਵਲੋਂ ਅੰਤਰਰਾਸ਼ਟਰੀ ਖਿਡਾਰੀ ਰੁਬਾਬ ਸ਼ਰਮਾ ਨੂੰ 1 ਲੱਖ ਦੀ ਰਾਸ਼ੀ ਭੇਟ

ਫ਼ਿਰੋਜ਼ਪੁਰ, 28 ਸਤੰਬਰ (ਤਪਿੰਦਰ ਸਿੰਘ)- ਇਟਲੀ ਵਿਖੇ ਹੋਣ ਵਾਲੇ ਅੰਤਰਰਾਸ਼ਟਰੀ ਕਿੱਕ ਬਾਕਸਿੰਗ ਮੁਕਾਬਲਿਆਂ ਵਿਚ ਭਾਗ ਲੈਣ ਜਾ ਰਹੀ ਵਿਵੇਕਾਨੰਦ ਵਰਲਡ ਸਕੂਲ ਦੀ ਵਿਦਿਆਰਥਣ ਰੁਬਾਬ ਸ਼ਰਮਾ ਨੂੰ ਸਕੂਲ ਪ੍ਰਬੰਧਕ ਕਮੇਟੀ ਵਲੋਂ 1 ਲੱਖ ਰੁਪਏ ਦੀ ਰਾਸ਼ੀ ਭੇਟ ਕੀਤੀ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਪਿੰਡ ਮਹੀਆਂ ਵਾਲਾ ਕਲਾਂ ਵਿਖੇ ਇਕਾਈ ਗਠਿਤ

ਜ਼ੀਰਾ, 28 ਸਤੰਬਰ (ਮਨਜੀਤ ਸਿੰਘ ਢਿੱਲੋਂ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਯੂਨੀਅਨ ਦੀ ਵਿਸਥਾਰ ਕਰਦਿਆਂ ਬਲਾਕ ਜ਼ੀਰਾ ਦੇ ਪਿੰਡ ਮਹੀਆਂ ਵਾਲਾ ਕਲਾਂ ਵਿਖੇ ਇਕਾਈ ਗਠਿਤ ਕੀਤੀ ਗਈ, ਜਿਸ ਸਬੰਧੀ ਹੋਈ ਵਿਸ਼ਾਲ ਇਕੱਤਰਤਾ 'ਚ ਸੀਨੀਅਰ ਆਗੂ ਦਰਸ਼ਨ ਸਿੰਘ ਮੀਹਾਂ ...

ਪੂਰੀ ਖ਼ਬਰ »

8 ਕਿੱਲੋ ਪੋਸਤ ਸਮੇਤ ਕਾਬੂ

ਲੱਖੋਂ ਕੇ ਬਹਿਰਾਮ, 28 ਸਤੰਬਰ (ਰਾਜਿੰਦਰ ਸਿੰਘ ਹਾਂਡਾ)-ਥਾਣਾ ਲੱਖੋਂ ਕੇ ਬਹਿਰਾਮ ਦੇ ਮੁਖੀ ਇੰਸਪੈਕਟਰ ਬਚਨ ਸਿੰਘ ਦੀ ਅਗਵਾਈ ਹੇਠ ਇਲਾਕੇ ਭਰ 'ਚ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਨੂੰ ਉਸ ਵਕਤ ਹੋਰ ਬਲ ਮਿਲਿਆ ਜਦੋਂ ਪੁਲਿਸ ਵਲੋਂ ਇਕ ਵਿਅਕਤੀ ਨੂੰ 8 ਕਿੱਲੋ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਪਿੰਡ ਮਹੀਆਂ ਵਾਲਾ ਕਲਾਂ ਵਿਖੇ ਇਕਾਈ ਗਠਿਤ

ਜ਼ੀਰਾ, 28 ਸਤੰਬਰ (ਮਨਜੀਤ ਸਿੰਘ ਢਿੱਲੋਂ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਯੂਨੀਅਨ ਦੀ ਵਿਸਥਾਰ ਕਰਦਿਆਂ ਬਲਾਕ ਜ਼ੀਰਾ ਦੇ ਪਿੰਡ ਮਹੀਆਂ ਵਾਲਾ ਕਲਾਂ ਵਿਖੇ ਇਕਾਈ ਗਠਿਤ ਕੀਤੀ ਗਈ, ਜਿਸ ਸਬੰਧੀ ਹੋਈ ਵਿਸ਼ਾਲ ਇਕੱਤਰਤਾ 'ਚ ਸੀਨੀਅਰ ਆਗੂ ਦਰਸ਼ਨ ਸਿੰਘ ਮੀਹਾਂ ...

ਪੂਰੀ ਖ਼ਬਰ »

ਟਰੇਡ ਯੂਨੀਅਨ ਕੌਂਸਲ ਵਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਸਮਾਗਮ

ਜ਼ੀਰਾ, 28 ਸਤੰਬਰ (ਮਨਜੀਤ ਸਿੰਘ ਢਿੱਲੋਂ)-ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਦਿਨ ਟਰੇਡ ਯੂਨੀਅਨ ਕੌਂਸਲ ਜ਼ੀਰਾ ਵਲੋਂ ਬੱਸ ਸਟੈਂਡ ਜ਼ੀਰਾ ਵਿਖੇ ਸਮਾਗਮ ਕਰਕੇ ਮਨਾਇਆ ਗਿਆ, ਜਿਸ ਵਿਚ ਟਰੇਡ ਯੂਨੀਅਨ ਦੇ ਸਮੂਹ ਮੈਂਬਰਾਂ ਤੋਂ ਇਲਾਵਾ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਤੇ ਮੈਂਬਰਾਂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਯੂਨੀਅਨ ਦੇ ਸਰਪ੍ਰਸਤ ਗੁਰਤੇਜ ਸਿੰਘ ਨਾਇਬ ਤਹਿਸੀਲਦਾਰ, ਨਛੱਤਰ ਸਿੰਘ ਠੇਕੇਦਾਰ, ਪ੍ਰਧਾਨ ਤਰਸੇਮ ਸਿੰਘ, ਜਨਰਲ ਸਕੱਤਰ ਬਲਦੇਵ ਰਾਜ ਅਤੇ ਖ਼ਜ਼ਾਨਚੀ ਹਰਨੇਕ ਸਿੰਘ ਦੀ ਦੇਖ-ਰੇਖ ਹੇਠ ਕਰਵਾਏ ਗਏ ਸਮਾਗਮ ਦੌਰਾਨ ਸਮੂਹ ਮੈਂਬਰਾਂ ਵਲੋਂ ਸ਼ਹੀਦ ਭਗਤ ਸਿੰਘ ਦੀ ਤਸਵੀਰ 'ਤੇ ਫੁੱਲਾਂ ਦੇ ਹਾਰ ਪਾ ਕੇ ਸ਼ਰਧਾਂਜਲੀ ਭੇਟ ਕੀਤੀ ਗਈ | ਸਮਾਗਮ ਦੌਰਾਨ ਨਿਰਦੇਸ਼ਕ ਰਾਕੇਸ਼ ਚੌਧਰੀ ਦਾ ਨਿਰਦੇਸ਼ਕਾਂ ਹੇਠ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਦੇ ਕਲਾਕਾਰਾਂ ਵਲੋਂ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਨਾਟਕ ਵਿਦਰੋਹੀ ਅਤੇ ਕੋਰੀਓਗ੍ਰਾਫੀਆਂ ਵਿਚ ਦੇਸ਼ ਨੂੰ ਚੱਲੋ ਅਤੇ ਬਾਬਲ ਦਾ ਵਿਹੜਾ ਕੋਰੀਓਗ੍ਰਾਫੀਆਂ ਪੇਸ਼ ਕੀਤੀਆਂ ਗਈਆਂ, ਜੋ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤੀਆਂ ਗਈਆਂ | ਇਸ ਮੌਕੇ ਪ੍ਰਬੰਧਕਾਂ ਵਲੋਂ ਟਰੇਡ ਯੂਨੀਅਨ ਦੇ ਵਿੱਛੜੇ ਆਗੂਆਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਅੰਗਰੇਜ਼ ਸਿੰਘ ਸਰਪ੍ਰਸਤ, ਮਲਕੀਤ ਸਿੰਘ ਗਾਦੜੀਵਾਲਾ, ਕੇਵਲ ਸਿੰਘ ਗਾਦੜੀਵਾਲਾ, ਤੇਜਵੀਰ ਸਿੰਘ ਸੁੱਖੇ ਵਾਲਾ, ਤਿ੍ਪਤ ਕਾਲੀਆ ਪ੍ਰਧਾਨ ਇਸਤਰੀ ਸਭਾ ਜ਼ੀਰਾ, ਇਕਬਾਲ ਸਿੰਘ ਸਰਹਾਲੀ, ਨਛੱਤਰ ਸਿੰਘ, ਕਸ਼ਮੀਰ ਸਿੰਘ, ਰਛਪਾਲ ਸਿੰਘ, ਗੁਰਤੇਜ ਸਿੰਘ ਨਾਇਬ ਤਹਿਸੀਲਦਾਰ, ਮਾਸਟਰ ਨਛੱਤਰ ਸਿੰਘ ਵਕੀਲਾਂ ਵਾਲਾ, ਬਲਵੀਰ ਸਿੰਘ ਅਲੀਪੁਰ, ਕਾਮਰੇਡ ਕੁਲਵੰਤ ਸਿੰਘ, ਗੁਰਜੰਟ ਸਿੰਘ, ਹਿੰਮਤ ਸਿੰਘ ਜੇ.ਈ, ਲੈਕਚਰਾਰ ਮੇਜਰ ਸਿੰਘ, ਜਗਸੀਰ ਸਿੰਘ, ਤਰਸੇਮ ਸਿੰਘ ਨਹਿਰੀ ਵਿਭਾਗ, ਗੁਰਜੰਟ ਸਿੰਘ ਔਲਖ, ਹਰਮੇਸ਼ ਪਾਲ ਸ਼ਰਮਾ, ਅਮਰਜੀਤ ਸਿੰਘ ਸਨ੍ਹੇਰਵੀ, ਲੈਕਚਰਾਰ ਨਰਿੰਦਰ ਸਿੰਘ, ਬਲਦੇਵ ਸਿੰਘ ਬੰਬ, ਸਾਧੂ ਸਿੰਘ ਮਿਸਤਰੀ, ਮਾਸਟਰ ਜਗੀਰ ਸਿੰਘ, ਐਡਵੋਕੇਟ ਹਰਦੀਪ ਸਿੰਘ ਸ਼ੇਰਗਿੱਲ, ਦਰਸ਼ਨ ਕੌਰ ਜ਼ੀਰਵੀ, ਨਵਜੋਤ ਨੀਲੇ ਵਾਲਾ, ਗੁਰਪ੍ਰੀਤ ਕੌਰ ਜੀਰਵੀ, ਐਡਵੋਕੇਟ ਜੋਬਨਜੀਤ ਸਿੰਘ, ਬਲਵੀਰ ਸਿੰਘ, ਪਿਆਰਾ ਸਿੰਘ, ਗੁਰਮੇਲ ਸਿੰਘ, ਜਸਵੰਤ ਸਿੰਘ ਆਦਿ ਹਾਜ਼ਰ ਸਨ |

ਖ਼ਬਰ ਸ਼ੇਅਰ ਕਰੋ

 

ਦੇਵ ਸਮਾਜ ਕਾਲਜ ਦੇ ਐਨ.ਐੱਸ.ਐੱਸ. ਵਿੰਗ ਤੇ ਏਕ ਭਾਰਤ ਸ੍ਰੇਸ਼ਠ ਭਾਰਤ ਦੇ ਸਹਿਯੋਗ ਨਾਲ ਸਮਾਗਮ

ਫ਼ਿਰੋਜ਼ਪੁਰ, 28 ਸਤੰਬਰ (ਤਪਿੰਦਰ ਸਿੰਘ)-ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫ਼ਿਰੋਜ਼ਪੁਰ ਦੇ ਐਨ.ਐੱਸ.ਐੱਸ. ਵਿੰਗ ਤੇ ਏਕ ਭਾਰਤ ਸ੍ਰੇਸ਼ਠ ਭਾਰਤ ਦੇ ਸਹਿਯੋਗ ਨਾਲ ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਦੇ 115ਵੀਂ ਜਨਮ ਦਿਵਸ ਦੇ ਮੌਕੇ 'ਤੇ ਕਾਲਜ ਕੈਂਪਸ ਵਿਚ ਚੇਅਰਮੈਨ ਨਿਰਮਲ ਸਿੰਘ ...

ਪੂਰੀ ਖ਼ਬਰ »

ਜੈ ਮਲਾਪ ਲੈਬੋਰਟਰੀ ਐਸੋਸੀਏਸ਼ਨ ਵਲੋਂ ਸਿਵਲ ਸਰਜਨ ਦਫ਼ਤਰ ਵਿਖੇ ਸਨਮਾਨ

ਫ਼ਿਰੋਜ਼ਪੁਰ, 28 ਸਤੰਬਰ (ਜਸਵਿੰਦਰ ਸਿੰਘ ਸੰਧੂ)-ਜੈ ਮਲਾਪ ਲੈਬਾਰਟਰੀ ਐਸੋਸੀਏਸ਼ਨ ਵਲੋਂ ਸ਼ਹੀਦੇ-ਏ ਆਜ਼ਮ ਸ: ਭਗਤ ਸਿੰਘ ਦੇ ਜਨਮ ਦਿਨ 'ਤੇ ਬਲਾਕ ਫ਼ਿਰੋਜ਼ਪੁਰ ਕੈਂਟ ਵਲੋਂ ਬਲਾਕ ਪ੍ਰਧਾਨ ਪਵਨ ਮਦਾਨ ਲਵਲੀ ਦੀ ਅਗਵਾਈ 'ਚ ਸਿਵਲ ਸਰਜਨ ਦਫ਼ਤਰ ਫ਼ਿਰੋਜ਼ਪੁਰ ਵਿਖੇ ...

ਪੂਰੀ ਖ਼ਬਰ »

ਪਰਾਲੀ ਨਾ ਸਾੜਨ ਸੰਬੰਧੀ ਜਾਗਰੂਕਤਾ ਵੈਨ ਰਵਾਨਾ

ਮਮਦੋਟ, 28 ਸਤੰਬਰ (ਸੁਖਦੇਵ ਸਿੰਘ ਸੰਗਮ)-ਪੰਜਾਬ ਖੇਤੀਬਾੜੀ ਵਿਭਾਗ ਬਲਾਕ ਮਮਦੋਟ ਵਲੋਂ ਡਾਕਟਰ ਤੇਜਪਾਲ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਫ਼ਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ਾਂ 'ਤੇ ਡਾਕਟਰ ਜੰਗੀਰ ਸਿੰਘ ਦੀ ਯੋਗ ਅਗਵਾਈ ਹੇਠ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ...

ਪੂਰੀ ਖ਼ਬਰ »

3 ਦੇ ਧਰਨੇ ਨੂੰ ਲੈ ਕੇ ਕਿਸਾਨ ਯੂਨੀਅਨ ਦੀ ਬਲਾਕ ਪੱਧਰੀ ਮੀਟਿੰਗ

ਮਮਦੋਟ, 28 ਸਤੰਬਰ (ਸੁਖਦੇਵ ਸਿੰਘ ਸੰਗਮ)-ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਬਾਲਕ ਮਮਦੋਟ ਦੀ ਮੀਟਿੰਗ ਬਲਾਕ ਪ੍ਰਧਾਨ ਗੁਰਭੇਜ ਸਿੰਘ ਸਿੰਘ ਟਿੱਬੀ ਕਲਾਂ ਦੀ ਅਗਵਾਈ ਹੇਠ ਪਿੰਡ ਟਿੱਬੀ ਕਲਾਂ ਵਿਖੇ ਹੋਈ | ਇਸ ਮੀਟਿੰਗ ਵਿਚ ਸੂਬਾ ਪ੍ਰੈੱਸ ਸਕੱਤਰ ਅਵਤਾਰ ਸਿੰਘ ...

ਪੂਰੀ ਖ਼ਬਰ »

ਵਿਧਾਇਕ ਕਟਾਰੀਆ ਤੇ ਗਿੱਲ ਨੇ ਪਿੰਡ ਸਨ੍ਹੇਰ ਵਿਖੇ ਵਿਕਾਸ ਕਾਰਜ ਸ਼ੁਰੂ ਕਰਵਾਏ

ਜ਼ੀਰਾ, 28 ਸਤੰਬਰ (ਮਨਜੀਤ ਸਿੰਘ ਢਿੱਲੋਂ)-ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਸਮੁੱਚੇ ਹਲਕਿਆਂ 'ਚ ਵੱਡੀ ਪੱਧਰ 'ਤੇ ਵਿਕਾਸ ਕਾਰਜ ਬਿਨ੍ਹਾਂ ਭੇਦ-ਭਾਵ ਦੇ ਕਰਵਾਉਣ ਲਈ ਵਚਨਬੱਧ ਹੈ ਤੇ ਹਲਕਾ ਜ਼ੀਰਾ 'ਚ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦੀ ਕੋਈ ਕਮੀ ਨਹੀਂ ਆਉਣ ...

ਪੂਰੀ ਖ਼ਬਰ »

ਪਾਵਰਕਾਮ ਵਿਭਾਗ 'ਚ ਕੰਮ ਕਰਦੇ ਸੁਖਦੇਵ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ-ਭਾਕਿਯੂ ਲੱਖੋਵਾਲ

ਜ਼ੀਰਾ, 28 ਸਤੰਬਰ (ਮਨਜੀਤ ਸਿੰਘ ਢਿੱਲੋਂ)-ਪਾਵਰਕਾਮ ਵਿਭਾਗ 'ਚ ਕੱਚੇ ਤੌਰ 'ਤੇ ਕੰਮ ਕਰਦੇ ਸਮੇਂ ਵਿਭਾਗੀ ਅਧਿਕਾਰੀਆਂ ਦੀ ਅਣਗਹਿਲੀ ਦੇ ਚੱਲਦਿਆਂ ਕਰੰਟ ਲੱਗਣ ਕਾਰਨ ਮਾਰੇ ਗਏ ਸੁਖਦੇਵ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ ...

ਪੂਰੀ ਖ਼ਬਰ »

ਸਰਕਾਰ ਮੰਡੀਆਂ 'ਚ ਝੋਨੇ ਦੀ ਖ਼ਰੀਦ ਦੇ ਪੁਖ਼ਤਾ ਪ੍ਰਬੰਧ ਕਰੇ- ਕਿਸਾਨ ਯੂਨੀਅਨ ਕਾਦੀਆਂ

ਗੁਰੂਹਰਸਹਾਏ, 28 ਸਤੰਬਰ (ਹਰਚਰਨ ਸਿੰਘ ਸੰਧੂ)-ਭਾਰਤੀ ਕਿਸਾਨ ਯੂਨੀਅਨ ਬਲਾਕ ਗੁਰੂਹਰਸਹਾਏ ਵਲੋਂ ਗੁਰਬਚਨ ਸਿੰਘ ਪ੍ਰਧਾਨ ਝੋਕ ਮੋਹੜੇ ਦੀ ਅਗਵਾਈ 'ਚ ਪਿੰਡ ਵਿਖੇ ਮੀਟਿੰਗ ਕੀਤੀ ਗਈ | ਮੀਟਿੰਗ 'ਚ ਗੁਰਿੰਦਰ ਸਿੰਘ ਖਹਿਰਾ ਜ਼ਿਲ੍ਹਾ ਪ੍ਰਧਾਨ ਵਿਸ਼ੇਸ਼ ਤੌਰ 'ਤੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX