ਤਾਜਾ ਖ਼ਬਰਾਂ


ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਹੋਏ ਕੋਰੋਨਾ ਪਾਜ਼ੀਟਿਵ
. . .  3 minutes ago
ਲਬੌਰਨ, 5 ਦਸੰਬਰ- ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਕੋਰੋਨਾ ਪੀੜਤ ਪਾਏ ਗਏ ਹਨ। ਉਨ੍ਹਾਂ ਨੇ ਸੋਮਵਾਰ ਨੂੰ ਇਸ ਦੀ ਘੋਸ਼ਣਾ ਕੀਤੀ। ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਜਾਣਕਾਰੀ...
ਛੱਤੀਸਗੜ੍ਹ ਮੈਡੀਕਲ ਕਾਲਜ ’ਚ ਬਿਜਲੀ ਨਾ ਆਉਣ ਕਾਰਨ 4 ਨਵਜੰਮੇ ਬੱਚਿਆਂ ਦੀ ਮੌਤ
. . .  12 minutes ago
ਰਾਏਪੁਰ, 5 ਦਸੰਬਰ-ਅੰਬਿਕਾਪੁਰ ਮੈਡੀਕਲ ਕਾਲਜ ’ਚ ਬੀਤੀ ਰਾਤ ਐਸ. ਐਨ. ਸੀ. ਯੂ ਵਾਰਡ ’ਚ ਕਥਿਤ ਤੌਰ ’ਤੇ 4 ਘੰਟੇ ਬਿਜਲੀ ਨਾ ਆਉਣ ਕਾਰਨ 4 ਨਵਜੰਮੇ ਬੱਚਿਆਂ ਦੀ ਮੌਤ ਹੋ ਗਈ। ਇਸ ਘਟਨਾ ਸੰਬੰਧੀ ਬੋਲਦਿਆਂ...
ਭਾਜਪਾ ਕੌਮੀ ਕਾਰਜਕਾਰਨੀ ਦੀ ਮੀਟਿੰਗ 'ਚ ਸ਼ਾਮਿਲ ਹੋਣ ਲਈ ਪਹੁੰਚੇ ਪ੍ਰਧਾਨ ਮੰਤਰੀ
. . .  36 minutes ago
ਨਵੀਂ ਦਿੱਲੀ, 5 ਦਸੰਬਰ-ਭਾਰਤੀ ਜਨਤਾ ਪਾਰਟੀ ਦੀ ਦੋ ਦਿਨਾਂ ਕੌਮੀ ਕਾਰਜਕਾਰਨੀ ਦੀ ਮੀਟਿੰਗ ਅੱਜ ਹੋਣ ਜਾ ਰਹੀ ਹੈ। ਮੀਟਿੰਗ 'ਚ ਸ਼ਾਮਿਲ ਹੋਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਰਟੀ ਦਫ਼ਤਰ ਪਹੁੰਚ...
ਮਨਸੂਰਪੁਰ ’ਚ ਬੇਅਦਬੀ ਸੰਬੰਧੀ ਸਥਿਤੀ ਤਣਾਅਪੂਰਨ
. . .  39 minutes ago
ਗੁਰਾਇਆ, 5 ਦਸੰਬਰ (ਚਰਨਜੀਤ ਸਿੰਘ ਦੁਸਾਂਝ)- ਅੱਜ ਸਵੇਰੇ ਤੜਕਸਾਰ ਮਨਸੂਰਪੁਰ ਪਿੰਡ ’ਚ ਗੁਰਦੁਆਰਾ ਸਾਹਿਬ ’ਚ ਹੋਈ ਬੇਅਦਬੀ ਦੀ ਘਟਨਾ ਤੋਂ ਬਾਅਦ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਪੁਲਿਸ ਵਲੋਂ ਇਕ ਦੋਸ਼ੀ ਨੂੰ...
ਪੂਰਾ ਵਿਸ਼ਵਾਸ ਹੈ ਕਿ ਸਮਾਜਵਾਦੀ ਪਾਰਟੀ ਜਿੱਤੇਗੀ ਮੈਨਪੁਰੀ ਲੋਕ ਸਭਾ ਉਪ ਚੋਣ-ਡਿੰਪਲ ਯਾਦਵ
. . .  44 minutes ago
ਮੈਨਪੁਰੀ, 5 ਦਸੰਬਰ-ਮੈਨਪੁਰੀ ਲੋਕ ਸਭਾ ਉਪ ਚੋਣ ਲਈ ਸਮਾਜਵਾਦੀ ਪਾਰਟੀ ਦੀ ਉਮੀਦਵਾਰ ਡਿੰਪਲ ਯਾਦਵ ਦਾ ਕਹਿਣਾ ਹੈ ਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਮਾਜਵਾਦੀ ਪਾਰਟੀ ਮੈਨਪੁਰੀ...
ਪ੍ਰਧਾਨ ਮੰਤਰੀ ਦੇ ਭਰਾ ਨੇ ਕੀਤਾ ਆਪਣੀ ਵੋਟ ਦਾ ਇਸਤੇਮਾਲ
. . .  about 1 hour ago
ਅਹਿਮਦਾਬਾਦ, 5 ਦਸੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਰਾ ਸੋਮਾ ਮੋਦੀ ਨੇ ਅਹਿਮਦਾਬਾਦ ਵਿਚ ਆਪਣੀ ਵੋਟ ਪਾਈ। ਵੋਟ ਪਾਉਣ ਤੋਂ...
ਮੈਂ ਐਨ.ਸੀ.ਪੀ. 'ਚ ਨਹੀਂ ਜਾ ਰਿਹਾ-ਪੀ.ਸੀ. ਚਾਕੋ ਦੇ ਬਿਆਨ 'ਤੇ ਸ਼ਸ਼ੀ ਥਰੂਰ
. . .  about 1 hour ago
ਤਿਰੂਵਨੰਤਪੁਰਮ, 5 ਦਸੰਬਰ-ਐਨ.ਸੀ.ਪੀ. ਕੇਰਲ ਦੇ ਪ੍ਰਧਾਨ ਪੀ.ਸੀ. ਚਾਕੋ ਦੇ ਬਿਆਨ 'ਤੇ ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਕਿਹਾ ਕਿ ਜੇਕਰ ਮੈਂ ਉੱਥੇ (ਐਨ.ਸੀ.ਪੀ. 'ਚ) ਜਾ ਰਿਹਾ ਹਾਂ ਤਾਂ ਮੇਰਾ ਸਵਾਗਤ...
ਔਰਤ ਨੇ ਬੱਚੇ ਸਮੇਤ ਸਰਹਿੰਦ ਫੀਡਰ 'ਚ ਮਾਰੀ ਛਾਲ
. . .  about 1 hour ago
ਸ੍ਰੀ ਮੁਕਤਸਰ ਸਾਹਿਬ/ਮੰਡੀ ਅਰਨੀਵਾਲਾ, 5 ਦਸੰਬਰ (ਬਲਕਰਨ ਸਿੰਘ ਖਾਰਾ/ਨਿਸ਼ਾਨ ਸਿੰਘ ਸੰਧੂ)-ਸ੍ਰੀ ਮੁਕਤਸਰ ਸਾਹਿਬ ਦੇ ਨਾਲ ਲੱਗਦੀ ਸਰਹਿੰਦ ਫੀਡਰ 'ਚ ਇਕ ਔਰਤ ਨੇ ਬੱਚੇ ਸਮੇਤ ਛਾਲ ਮਾਰ ਦਿੱਤੀ। ਦੋਵਾਂ ਦੇ ਬਚਾਅ ਲਈ ਪਿੰਡ ਭੁੱਲਰ ਦੇ ਦੋ ਵਿਅਕਤੀ ਨਹਿਰ ਵਿਚ ਉਤਰੇ। ਇਸ ਦੌਰਾਨ ਬੱਚੇ ਦਾ ਤਾਂ ਬਚਾਅ...
ਗੁਜਰਾਤ ਵਿਧਾਨ ਸਭਾ ਚੋਣਾਂ:ਦੂਜੇ ਪੜਾਅ ਤਹਿਤ ਸਵੇਰੇ 11 ਵਜੇ ਤੱਕ 19.17 ਫ਼ੀਸਦੀ ਵੋਟਿੰਗ
. . .  about 2 hours ago
ਅਹਿਮਦਾਬਾਦ, 5 ਦਸੰਬਰ-ਗੁਜਰਾਤ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਤਹਿਤ ਸਵੇਰੇ 11 ਵਜੇ ਤੱਕ 19.17 ਫ਼ੀਸਦੀ ਵੋਟਿੰਗ ਹੋਈ...
ਸੰਘਣੀ ਧੁੰਦ ਕਾਰਨ ਵਾਪਰਿਆ ਸੜਕੀ ਹਾਦਸਾ
. . .  about 2 hours ago
ਸ੍ਰੀ ਮੁਕਤਸਰ ਸਾਹਿਬ,5 ਦਸੰਬਰ (ਬਲਕਰਨ ਸਿੰਘ ਖਾਰਾ)- ਅੱਜ ਧੁੰਦ ਕਾਰਨ ਪਿੰਡ ਮਹੂਆਂਨਾਂ ਨੇੜੇ ਮਲੋਟ ਡੱਬਵਾਲੀ ਨੈਸ਼ਨਲ ਹਾਈਵੇ ਰੋਡ ’ਤੇ ਇਕ ਕਾਰ ਦੀ ਰੋਡਵੇਜ ਬਸ...
67ਵੀਂ ਸਿੱਖ ਵਿੱਦਿਅਕ ਸਿੱਖ ਕਾਨਫ਼ਰੰਸ ਦੇ ਤੀਜੇ ਦਿਨ ਪੁੱਜੀਆਂ ਅਹਿਮ ਸ਼ਖ਼ਸੀਅਤਾਂ
. . .  about 2 hours ago
ਅੰਮ੍ਰਿਤਸਰ, 5 ਦਸੰਬਰ (ਜਸਵੰਤ ਸਿੰਘ ਜੱਸ)- ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਵਲੋਂ ਕਰਵਾਈ ਜਾ ਰਹੀ ਤਿੰਨ ਦਿਨਾਂ 67ਵੀਂ ਸਿੱਖ ਵਿੱਦਿਅਕ ਕਾਨਫ਼ਰੰਸ ’ਚ ਅੱਜ ਤੀਜੇ ਦਿਨ ਕਰਵਾਏ ਜਾ ਰਹੇ ਮੁੱਖ ਸਮਾਗਮ ਵਿਚ...
ਸ਼ਸ਼ੀ ਥਰੂਰ ਦਾ ਐਨ.ਸੀ.ਪੀ. 'ਚ ਕਰਾਂਗੇ ਸਵਾਗਤ-ਪੀ.ਸੀ.ਚਾਕੋ
. . .  about 2 hours ago
ਕੰਨੂਰ, 5 ਦਸੰਬਰ-ਐਨ.ਸੀ.ਪੀ. ਕੇਰਲ ਦੇ ਪ੍ਰਧਾਨ ਪੀ.ਸੀ. ਚਾਕੋ ਦਾ ਕਹਿਣਾ ਹੈ ਕਿ ਜੇਕਰ ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਐਨ.ਸੀ.ਪੀ. 'ਚ ਆਉਂਦੇ ਹਨ ਤਾਂ ਅਸੀਂ ਉਨ੍ਹਾਂ ਨੂੰ ਗਰਮਜੋਸ਼ੀ ਨਾਲ ਸਵਾਗਤ ਕਰਾਂਗੇ। ਸ਼ਸ਼ੀ ਥਰੂਰ ਤਿਰੂਵਨੰਤਪੁਰਮ ਦੇ ਸੰਸਦ ਮੈਂਬਰ ਬਣੇ...
ਹੁਣ 10 ਦਸੰਬਰ ਨੂੰ ਹੋਵੇਗੀ ਜਗਮੀਤ ਸਿੰਘ ਬਰਾੜ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਅਨੁਸ਼ਾਸਨੀ ਕਮੇਟੀ ਦੀ ਮੀਟਿੰਗ
. . .  about 2 hours ago
ਚੰਡੀਗੜ੍ਹ, 5 ਦਸੰਬਰ-ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਸਾਬਕਾ ਕੈਬਨਿਟ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਜਗਮੀਤ ਸਿੰਘ ਬਰਾੜ ਨੂੰ ਭੇਜੇ ਗਏ ਨੋਟਿਸ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਅਨੁਸ਼ਾਸਨੀ ਕਮੇਟੀ ਦੀ 6 ਦਸੰਬਰ ਨੂੰ ਹੋਣ ਵਾਲੀ ਮੀਟਿੰਗ ਜਗਮੀਤ ਸੰਘ ਬਰਾੜ...
ਇਹ ਲੋਕਤੰਤਰ ਦਾ ਤਿਉਹਾਰ ਹੈ ਅਤੇ ਵੋਟਰਾਂ ਨੇ ਇਸ ਨੂੰ ਉਤਸ਼ਾਹ ਨਾਲ ਮਨਾਇਆ-ਵੋਟ ਪਾਉਣ ਤੋਂ ਬਾਅਦ ਪ੍ਰਧਾਨ ਮੰਤਰੀ
. . .  about 3 hours ago
ਅਹਿਮਦਾਬਾਦ, 5 ਦਸੰਬਰ-ਗੁਜਰਾਤ ਵਿਧਾਨ ਸਭਾ ਚੋਣਾਂ 2022 ਦੇ ਦੂਜੇ ਪੜਾਅ ਵਿਚ ਵੋਟ ਪਾਉਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਲੋਕਤੰਤਰ ਦਾ ਤਿਉਹਾਰ ਹੈ ਅਤੇ ਵੋਟਰਾਂ ਨੇ ਇਸ ਨੂੰ ਉਤਸ਼ਾਹ ਨਾਲ ਮਨਾਇਆ। ਮੈਂ ਇਸਦੇ ਲਈ ਵਧਾਈ ਦਿੰਦਾ...
ਦਿੱਲੀ ਦੇ ਉਪ ਰਾਜਪਾਲ ਵਿਨੇ ਕੁਮਾਰ ਸਕਸੈਨਾ ਨੇ ਅਹਿਮਦਾਬਾਦ 'ਚ ਪਾਈ ਵੋਟ
. . .  about 3 hours ago
ਅਹਿਮਦਾਬਾਦ, 5 ਦਸੰਬਰ-ਗੁਜਰਾਤ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਤਹਿਤ ਹੋ ਰਹੀ ਵੋਟਿੰਗ ਦੌਰਾਨ ਦਿੱਲੀ ਦੇ ਉਪ ਰਾਜਪਾਲ ਵਿਨੇ ਕੁਮਾਰ ਸਕਸੈਨਾ ਨੇ ਅਹਿਮਦਾਬਾਦ 'ਚ ਆਪਣੀ...
ਜਲੰਧਰ ਜ਼ਿਲ੍ਹੇ ਦੇ ਮਨਸੂਰਪੁਰ ਪਿੰਡ ’ਚ ਬੇਅਦਬੀ ਦੀ ਘਟਨਾ
. . .  about 2 hours ago
ਗੁਰਾਇਆ, 5 ਦਸੰਬਰ (ਚਰਨਜੀਤ ਸਿੰਘ ਦੁਸਾਂਝ)-ਨਜ਼ਦੀਕੀ ਪਿੰਡ ਮਨਸੂਰਪੁਰ ’ਚ ਬੀਤੀ ਰਾਤ ਦੋ ਪ੍ਰਵਾਸੀ ਮਜ਼ਦੂਰਾਂ ਵਲੋਂ ਗੁਰੂ ਘਰ ’ਚ ਦਾਖ਼ਲ ਹੋ ਕੇ ਗੁਰੂ ਘਰ ਦੀ ਬੇਅਦਬੀ ਕੀਤੀ ਗਈ। ਸੀ.ਸੀ.ਟੀ.ਵੀ. ਫੁਟੇਜ਼ ਅਨੁਸਾਰ ਦੋਸ਼ੀ ਬੀਤੀ ਰਾਤ ਕਰੀਬ 12.30 ਵਜੇ ਦਾਖ਼ਲ ਹੋਏ। ਜਦੋਂ ਸਵੇਰੇ ਗੁਰੂ ਘਰ...
ਗੁਜਰਾਤ ਵਿਧਾਨ ਸਭਾ ਚੋਣਾਂ:ਦੂਜੇ ਪੜਾਅ ਤਹਿਤ ਸਵੇਰੇ 9 ਵਜੇ ਤੱਕ 4.75 ਫ਼ੀਸਦੀ ਵੋਟਿੰਗ
. . .  about 4 hours ago
ਅਹਿਮਦਾਬਾਦ, 5 ਦਸੰਬਰ-ਗੁਜਰਾਤ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਤਹਿਤ ਸਵੇਰੇ 9 ਵਜੇ ਤੱਕ 4.75 ਫ਼ੀਸਦੀ ਵੋਟਿੰਗ ਹੋਈ...
ਗੁਜਰਾਤ ਵਿਧਾਨ ਸਭਾ ਚੋਣਾਂ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਈ ਵੋਟ
. . .  about 4 hours ago
ਅਹਿਮਦਾਬਾਦ, 5 ਦਸੰਬਰ-ਗੁਜਰਾਤ ਵਿਧਾਨ ਸਭਾ ਚੋਣਾਂ ਲਈ ਦੂਜੇ ਪੜਾਅ ਤਹਿਤ ਹੋ ਰਹੀ ਵੋਟਿੰਗ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਸ਼ਾਨ ਪਬਲਿਕ ਸਕੂਲ, ਰਾਨੀਪ ਵਿਖੇ ਆਪਣੀ...
ਮੈਨਪੁਰੀ ਲੋਕ ਸਭਾ ਉਪਚੋਣ ਅਤੇ 6 ਹੋਰ ਵਿਧਾਨ ਸਭਾ ਸੀਟਾਂ ਲਈ ਵੀ ਵੋਟਿੰਗ
. . .  about 3 hours ago
ਨਵੀਂ ਦਿੱਲੀ, 5 ਦਸੰਬਰ-ਗੁਜਰਾਤ ਵਿਧਾਨ ਸਭਾ ਚੋਣਾਂ ਲਈ ਦੂਜੇ ਪੜਾਅ ਤਹਿਤ ਵੋਟਿੰਗ ਦੇ ਨਾਲ ਨਾਲ ਮੈਨਪੁਰੀ ਲੋਕ ਸਭਾ ਉਪਚੋਣ ਅਤੇ ਬਿਹਾਰ, ਉੜੀਸ਼ਾ, ਛੱਤੀਸਗੜ੍ਹ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੀਆਂ...
ਸਿੰਗਾਪੁਰ ਅਤੇ ਹੋਰ ਦੇਸ਼ਾਂ ਤੋਂ ਭਾਰਤੀ ਪ੍ਰਵਾਸੀ ਕਾਮਿਆਂ ਨੇ 2022 'ਚ 100 ਅਰਬ ਡਾਲਰ ਭੇਜੇ ਭਾਰਤ- ਵਿਸ਼ਵ ਬੈਂਕ
. . .  about 5 hours ago
ਸਿੰਗਾਪੁਰ, 5 ਦਸੰਬਰ-ਪਿਛਲੇ ਹਫ਼ਤੇ ਪ੍ਰਕਾਸ਼ਿਤ ਵਿਸ਼ਵ ਬੈਂਕ ਦੀ ਇਕ ਰਿਪੋਰਟ ਵਿਚ ਖ਼ੁਲਾਸਾ ਹੋਇਆ ਹੈ ਕਿ ਸਿੰਗਾਪੁਰ ਅਤੇ ਹੋਰ ਦੇਸ਼ਾਂ ਤੋਂ ਭਾਰਤੀ ਪ੍ਰਵਾਸੀ ਕਾਮਿਆਂ ਨੇ 2022 ਵਿਚ 100 ਅਰਬ ਡਾਲਰ...
ਭਾਰਤ-ਪਾਕਿਸਤਾਨ ਸਰਹੱਦ 'ਤੇ ਡਰੋਨ ਦੀ ਹਲਚਲ
. . .  about 5 hours ago
ਅਜਨਾਲਾ/ਗੱਗੋਮਾਹਲ, 5 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ/ਬਲਵਿੰਦਰ ਸਿੰਘ ਸੰਧੂ)-ਸਰਹੱਦੀ ਤਹਿਸੀਲ ਅਜਨਾਲਾ ਅਧੀਨ ਆਉਂਦੇ ਥਾਣਾ ਰਮਦਾਸ ਦੀ ਬੀ.ਓ.ਪੀ. ਵਧਾਈ ਚੀਮਾ ਵਿਖੇ ਭਾਰਤ-ਪਾਕਿਸਤਾਨ ਸਰਹੱਦ 'ਤੇ ਦੇਰ ਰਾਤ ਡਰੋਨ ਦੀ ਹਲਚਲ ਦਿਖਾਈ ਦਿੱਤੀ, ਜਿਸ 'ਤੇ ਬੀ.ਐੱਸ.ਐੱਫ. ਜਵਾਨਾਂ...
ਗੁਜਰਾਤ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਤਹਿਤ ਵੋਟਿੰਗ ਸ਼ੁਰੂ
. . .  about 4 hours ago
ਅਹਿਮਦਾਬਾਦ, 5 ਦਸੰਬਰ-ਗੁਜਰਾਤ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਤਹਿਤ ਵੋਟਿੰਗ ਸ਼ੁਰੂ ਹੋ ਗਈ ਹੈ। ਮੱਧ ਅਤੇ ਉੱਤਰੀ ਗੁਜਰਾਤ ਦੇ 14 ਜ਼ਿਲ੍ਹਿਆਂ ਵਿਚ ਫੈਲੇ 93 ਹਲਕਿਆਂ ਵਿਚ ਅੱਜ 2.5 ਕਰੋੜ ਤੋਂ ਵੱਧ...
⭐ਮਾਣਕ - ਮੋਤੀ⭐
. . .  about 5 hours ago
⭐ਮਾਣਕ - ਮੋਤੀ⭐
ਗੁਜਰਾਤ : ਪ੍ਰਧਾਨ ਮੰਤਰੀ ਮੋਦੀ ਨੇ ਗਾਂਧੀਨਗਰ ਵਿਚ ਭਾਜਪਾ ਦਫ਼ਤਰ ਵਿਚ ਪਾਰਟੀ ਆਗੂਆਂ ਨਾਲ ਕੀਤੀ ਗੱਲਬਾਤ
. . .  1 day ago
ਭਾਰਤੀ ਫੌਜ ਨੇ ਜੰਮੂ ਅਤੇ ਕਸ਼ਮੀਰ ਪੁਲਿਸ ਦੇ ਨਾਲ ਇਕ ਸਰਚ ਅਭਿਆਨ ਦੌਰਾਨ ਭਾਰੀ ਮਾਤਰਾ ‘ਚ ਕੀਤਾ ਅਸਲਾ ਬਰਾਮਦ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 16 ਅੱਸੂ ਸੰਮਤ 554
ਵਿਚਾਰ ਪ੍ਰਵਾਹ: ਮੌਕੇ ਅਨੁਸਾਰ ਸਮਝਦਾਰੀ ਨਾਲ ਅਮਲ ਕਰਨਾ ਸਭ ਤੋਂ ਉੱਚੀ ਸਿਆਣਪ ਹੈ। -ਹੋਰੇਸ ਵਾਲਪੋਲ

ਪਹਿਲਾ ਸਫ਼ਾ

ਪ੍ਰਧਾਨ ਮੰਤਰੀ ਵਲੋਂ 5ਜੀ ਸੇਵਾ ਦੀ ਸ਼ੁਰੂਆਤ

• ਤਕਨਾਲੋਜੀ ਦੇ ਵਿਕਾਸ 'ਚ ਅਹਿਮ ਭੂਮਿਕਾ ਨਿਭਾਏਗਾ 5ਜੀ-ਮੋਦੀ • ਬਦਲ ਜਾਏਗੀ ਇੰਟਰਨੈੱਟ ਦੀ ਦੁਨੀਆ • 13 ਸ਼ਹਿਰਾਂ 'ਚ ਸ਼ੁਰੂ ਉਪਮਾ ਡਾਗਾ ਪਾਰਥ ਨਵੀਂ ਦਿੱਲੀ, 1 ਅਕਤੂਬਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ 'ਚ ਇੰਡੀਆ ਮੋਬਾਈਲ ਕਾਂਗਰਸ ਦੇ ਮੰਚ ਤੋਂ ...

ਪੂਰੀ ਖ਼ਬਰ »

ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 'ਚ ਰੂਸ ਖ਼ਿਲਾਫ਼ ਨਹੀਂ ਪਾਸ ਹੋ ਸਕਿਆ ਮਤਾ

ਰੂਸ ਨੇ ਵਰਤੀ ਵੀਟੋ-ਭਾਰਤ, ਚੀਨ ਸਮੇਤ ਚਾਰ ਦੇਸ਼ਾਂ ਨੇ ਵੋਟਿੰਗ ਤੋਂ ਬਣਾਈ ਦੂਰੀ

ਸੰਯੁਕਤ ਰਾਸ਼ਟਰ, 1 ਅਕਤੂਬਰ (ਏਜੰਸੀ)-ਭਾਰਤ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 'ਚ ਅਮਰੀਕਾ ਤੇ ਅਲਬਾਨੀਆ ਵਲੋਂ ਰੂਸ ਖ਼ਿਲਾਫ਼ ਪੇਸ਼ ਕੀਤੇ ਗਏ ਉਸ ਨਿੰਦਾ ਮਤੇ 'ਤੇ ਵੋਟਿੰਗ ਤੋਂ ਦੂਰ ਰਿਹਾ, ਜਿਸ 'ਚ ਰੂਸ ਦੀ 'ਨਾਜਾਇਜ਼ ਰਾਇਸ਼ੁਮਾਰੀ' ਅਤੇ ਯੂਕਰੇਨੀ ਖ਼ੇਤਰਾਂ 'ਤੇ ...

ਪੂਰੀ ਖ਼ਬਰ »

ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ

ਜੀ. ਪੀ. ਸਿੰਘ ਰਾਜਪੁਰਾ, 1 ਅਕਤੂਬਰ-ਪੰਜਾਬ ਸਰਕਾਰ ਵਲੋਂ 1 ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖ਼ਰੀਦ ਨੂੰ ਸ਼ੁਰੂ ਕੀਤੇ ਜਾਣ ਦੇ ਐਲਾਨ ਮੁਤਾਬਿਕ ਸਥਾਨਕ ਅਨਾਜ ਮੰਡੀ ਵਿਖੇ ਪੰਜਾਬ ਦੇ ਸਿਵਲ ਸਪਲਾਈ, ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂਚੱਕ ਨੇ ...

ਪੂਰੀ ਖ਼ਬਰ »

ਪਹਿਲੇ ਦਿਨ 17561 ਮੀਟਿ੍ਕ ਟਨ ਝੋਨੇ ਦੀ ਆਮਦ

ਖੰਨਾ, 1 ਅਕਤੂਬਰ (ਅਜੀਤ ਬਿਊਰੋ)-ਪੰਜਾਬ ਦੀਆਂ ਅਨਾਜ ਮੰਡੀਆਂ ਵਿਚ ਇਸ ਸਾਲ ਪਰਮਲ ਝੋਨੇ ਦੀ ਸਰਕਾਰੀ ਖ਼ਰੀਦ ਵਾਅਦੇ ਮੁਤਾਬਿਕ 1 ਅਕਤੂਬਰ ਨੂੰ ਸ਼ੁਰੂ ਹੋ ਗਈ ¢ ਪਿਛਲੇ ਸਾਲ ਝੋਨੇ ਦੀ ਸਰਕਾਰੀ ਖ਼ਰੀਦ ਕਈ ਦਿਨ ਦੇਰ ਨਾਲ ਸ਼ੁਰੂ ਹੋਈ ਸੀ¢ ਅੱਜ ਸਰਕਾਰੀ ਖ਼ਰੀਦ ਦੇ ਪਹਿਲੇ ...

ਪੂਰੀ ਖ਼ਬਰ »

ਦੇਸ਼ 'ਚ ਪਾਕਿ ਸਰਕਾਰ ਦੇ ਅਧਿਕਾਰਕ ਟਵਿੱਟਰ ਹੈਾਡਲ 'ਤੇ ਪਾਬੰਦੀ

ਨਵੀਂ ਦਿੱਲੀ, 1 ਅਕਤੂਬਰ (ਏਜੰਸੀ)-ਭਾਰਤ ਨੇ ਵੱਡਾ ਕਦਮ ਉਠਾਉਂਦੇ ਹੋਏ ਦੇਸ਼ 'ਚ ਪਾਕਿਸਤਾਨ ਸਰਕਾਰ ਦੇ ਅਧਿਕਾਰਕ ਟਵਿੱਟਰ ਹੈਾਡਲ 'ਤੇ ਪਾਬੰਦੀ ਲਗਾ ਦਿੱਤੀ ਹੈ | ਭਾਰਤੀ ਟਵਿੱਟਰ ਉਪਭੋਗਤਾਵਾਂ ਲਈ ਹੁਣ ਇਹ ਟਵਿੱਟਰ ਅਕਾਊਾਟ ਬਲਾਕ ਹੈ | ਟਵਿੱਟਰ ਵਲੋਂ ਦੱਸਿਆ ਗਿਆ ਕਿ ...

ਪੂਰੀ ਖ਼ਬਰ »

ਖੜਗੇ ਵਲੋਂ ਰਾਜ ਸਭਾ 'ਚੋਂ ਵਿਰੋਧੀ ਧਿਰ ਦੇ ਆਗੂ ਵਜੋਂ ਅਸਤੀਫ਼ਾ

ਨਵੀਂ ਦਿੱਲੀ, 1 ਅਕਤੂਬਰ (ਉਪਮਾ ਡਾਗਾ ਪਾਰਥ)-ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਭਰਨ ਵਾਲੇ ਅਤੇ ਸਭ ਤੋਂ ਤਾਕਤਵਰ ਮਲਿਕਅਰਜੁਨ ਖੜਗੇ ਨੇ ਰਾਜ ਸਭਾ 'ਚੋਂ ਵਿਰੋਧੀ ਧਿਰ ਦੇ ਆਗੂ ਵਜੋਂ ਅਸਤੀਫ਼ਾ ਦੇ ਦਿੱਤਾ ਹੈ | ਖੜਗੇ ਨੇ ਇਸ ਸੰਬੰਧ 'ਚ ਸ਼ੁੱਕਰਵਾਰ ਰਾਤ ਨੂੰ ...

ਪੂਰੀ ਖ਼ਬਰ »

ਸੰਯੁਕਤ ਰਾਸ਼ਟਰ 'ਚ ਕੌਮਾਂਤਰੀ ਅਹਿੰਸਾ ਦਿਵਸ ਮਨਾਇਆ

ਹੋਲੋਗ੍ਰਾਮ ਰਾਹੀਂ ਸਿੱਖਿਆ 'ਤੇ ਸਾਂਝਾ ਕੀਤਾ ਸੰਦੇਸ਼ ਸੰਯੁਕਤ ਰਾਸ਼ਟਰ, 1 ਅਕਤੂਬਰ (ਏਜੰਸੀ)-ਸੰਯੁਕਤ ਰਾਸ਼ਟਰ 'ਚ ਪਹਿਲੀ ਵਾਰ ਮਹਾਤਮਾ ਗਾਂਧੀ ਦੀ ਵਿਸ਼ੇਸ਼ ਮੌਜੂਦਗੀ ਦਰਜ ਕੀਤੀ ਗਈ ਅਤੇ ਸਿੱਖਿਆ ਬਾਰੇ ਉਨ੍ਹਾਂ ਸੁਨੇਹਾ ਸਾਂਝਾ ਕੀਤਾ | ਸੰਯੁਕਤ ਰਾਸ਼ਟਰ 'ਚ ...

ਪੂਰੀ ਖ਼ਬਰ »

ਵਪਾਰਕ ਸਿਲੰਡਰ 25 ਰੁਪਏ ਸਸਤਾ

ਨਵੀਂ ਦਿੱਲੀ, 1 ਅਕਤੂਬਰ (ਏਜੰਸੀ)-ਸਨਿਚਰਵਾਰ ਨੂੰ 19 ਕਿੱਲੋ ਦੇ ਵਾਪਰਕ ਐਲ.ਪੀ.ਜੀ. ਸਿਲੰਡਰ ਦੀ ਕੀਮਤ ਵਿਚ 25.5 ਰੁਪਏ ਦੀ ਕੀਤੀ ਕਟੌਤੀ ਕੀਤੀ ਗਈ | ਜਾਣਕਾਰੀ ਅਨੁਸਾਰ ਕੀਮਤਾਂ ਵਿਚ ਕੀਤੀ ਗਈ ਕਟੌਤੀ ਅੱਜ ਤੋਂ ਹੀ ਲਾਗੂ ਹੋਵੇਗੀ | ਕੀਮਤ ਘਟਣ ਨਾਲ ਹੁਣ ਦਿੱਲੀ ਵਿਚ 19 ਕਿਲੋ ...

ਪੂਰੀ ਖ਼ਬਰ »

5 ਕਿੱਲੋਮੀਟਰ ਤੱਕ ਜਾਮ-ਰਾਹਗੀਰ ਹੋਏ ਭਾਰੀ ਖੱਜਲ ਖੁਆਰ

• ਪਨਬੱਸ/ਪੀ.ਆਰ.ਟੀ.ਸੀ. ਦੇ ਕੱਚੇ ਮੁਲਾਜ਼ਮਾਂ ਨੇ ਆਊਟਸੋਰਸਿੰਗ ਭਰਤੀ ਿਖ਼ਲਾਫ਼ ਲਗਾਇਆ ਧਰਨਾ • ਟਰਾਂਸਪੋਰਟ ਮੰਤਰੀ ਦੇ ਭਰੋਸੇ ਉਪਰੰਤ ਚੁੱਕਿਆ ਜਲੰਧਰ, 1 ਅਕਤੂਬਰ (ਜਸਪਾਲ ਸਿੰਘ)-ਪੰਜਾਬ ਸਰਕਾਰ ਵਲੋਂ ਰੋਡਵੇਜ਼, ਪਨਬੱਸ ਤੇ ਪੀ.ਆਰ.ਟੀ.ਸੀ. 'ਚ ਕੀਤੀ ਜਾ ਰਹੀ ...

ਪੂਰੀ ਖ਼ਬਰ »

ਗੈਂਗਸਟਰ ਲਖਬੀਰ ਸਿੰਘ ਲੰਡਾ ਗਰੋਹ ਦਾ ਮੈਂਬਰ ਦੱਸ ਕੇ ਲੱਖਾ ਸਿਧਾਣਾ 'ਤੇ ਕੇਸ ਦਰਜ

ਹਰੀਕੇ ਪੁਲਿਸ ਵਲੋਂ 2 ਸਤੰਬਰ ਨੂੰ ਚੁੱਪ-ਚੁਪੀਤੇ ਦਰਜ ਕੀਤੇ ਮਾਮਲੇ 'ਚ ਅਜੇ ਨਹੀਂ ਹੋਈ ਗਿ੍ਫ਼ਤਾਰੀ
ਹਰਿੰਦਰ ਸਿੰਘ

ਤਰਨ ਤਾਰਨ, 1 ਅਕਤੂਬਰ -ਹਰੀਕੇ ਪੁਲਿਸ ਨੇ ਵਿਦੇਸ਼ 'ਚ ਬੈਠ ਕੇ ਗੈਂਗਸਟਰ ਗਤੀਵਿਧੀਆਂ ਚਲਾ ਰਹੇ ਲਖਬੀਰ ਸਿੰਘ ਉਰਫ਼ ਲੰਡਾ ਗਰੋਹ ਦਾ ਮੈਂਬਰ ਦੱਸ ਕੇ ਲੱਖਾ ਸਿਧਾਣਾ ਸਮੇਤ 11 ਵਿਅਕਤੀਆਂ ਖ਼ਿਲਾਫ਼ ਫਿਰੌਤੀ ਮੰਗਣ, ਡਰੋਨ ਰਾਹੀਂ ਪਾਕਿ ਤੋਂ ਹਥਿਆਰ ਆਦਿ ਮੰਗਵਾਉਣ ਤੇ ਨਸ਼ਾ ਤਸਕਰੀ ਦਾ ਮਾਮਲਾ 2 ਸਤੰਬਰ ਨੂੰ ਚੁੱਪ- ਚੁਪੀਤੇ ਹੀ ਦਰਜ ਕੀਤਾ ਹੈ | ਇਕ ਮਹੀਨਾ ਬੀਤਣ ਦੇ ਬਾਵਜੂਦ ਸੰਗੀਨ ਧਾਰਾਵਾਂ ਤਹਿਤ ਦਰਜ ਕੀਤੇ ਇਸ ਕੇਸ 'ਚ ਸ਼ਰੇਆਮ ਘੁੰਮ ਰਹੇ ਲੱਖਾ ਸਿਧਾਣਾ ਨੂੰ ਅਜੇ ਤੱਕ ਗਿ੍ਫ਼ਤਾਰ ਨਹੀਂ ਕੀਤਾ ਗਿਆ | ਐਫ.ਆਈ.ਆਰ. ਅਨੁਸਾਰ ਥਾਣਾ ਹਰੀਕੇ ਦੇ ਐਸ.ਐਚ.ਓ. ਸਬ-ਇੰਸ. ਹਰਜੀਤ ਸਿੰਘ ਨੂੰ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਲਖਬੀਰ ਸਿੰਘ ਉਰਫ਼ ਲੰਡਾ ਪੁੱਤਰ ਨਰੰਜਣ ਸਿੰਘ ਵਾਸੀ ਹਰੀਕੇ ਬਹੁਤ ਵੱਡਾ ਗੈਂਗਸਟਰ ਹੈ ਤੇ ਇਸ ਸਮੇਂ ਵਿਦੇਸ਼ 'ਚ ਬੈਠ ਕੇ ਆਪਣਾ ਨੈੱਟਵਰਕ ਚਲਾ ਰਿਹਾ ਹੈ | ਉਹ ਵੱਡੇ-ਵੱਡੇ ਕਾਰੋਬਾਰੀ ਤੇ ਅਮੀਰ ਲੋਕਾਂ ਕੋਲੋਂ ਫਿਰੌਤੀਆਂ ਦੀ ਮੰਗ ਕਰਦਾ ਹੈ ਤੇ ਉਸ ਨੇ ਨਛੱਤਰ ਸਿੰਘ ਉਰਫ਼ ਮੋਤੀ ਪੁੱਤਰ ਪ੍ਰਤਾਪ ਸਿੰਘ ਵਾਸੀ ਭੱਠਲ ਸਹਿਜਾ ਸਿੰਘ, ਸਤਨਾਮ ਸਿੰਘ ਉਰਫ਼ ਸੱਤਾ ਪੁੱਤਰ ਜਸਵੰਤ ਸਿੰਘ ਵਾਸੀ ਨੌਸ਼ਹਿਰਾ ਪੰਨੂੰਆਂ, ਗੁਰਕੀਰਤ ਸਿੰਘ ਉਰਫ ਘੁੱਗੀ ਪੁੱਤਰ ਦਰਸ਼ਨ ਸਿੰਘ ਵਾਸੀ ਸ਼ੇਰੋਂ, ਅਨਮੋਲ ਸੋਨੀ ਪੁੱਤਰ ਵਿਜੈ ਸੋਨੀ ਵਾਸੀ ਨੇੜੇ ਮੰਦਰ ਹਰੀਕੇ, ਚੜ੍ਹਤ ਸਿੰਘ ਪੁੱਤਰ ਕਾਰਜ ਸਿੰਘ ਵਾਸੀ ਮਹਿਦੀਪੁਰ ਥਾਣਾ ਖੇਮਕਰਨ, ਗੁਰਜੰਟ ਸਿੰਘ ਉਰਫ ਜੰਟਾ ਪੁੱਤਰ ਮੰਗਾ ਸਿੰਘ ਵਾਸੀ ਜਵੰਦਾ, ਮਹਾਂਬੀਰ ਸਿੰਘ ਪੁੱਤਰ ਬਿੱਟੂ ਵਾਸੀ ਜਵੰਦਾ, ਸੁਖਦੇਵ ਸਿੰਘ ਉਰਫ ਸ਼ੇਰਾ ਪੁੱਤਰ ਕਾਰਜ ਸਿੰਘ ਵਾਸੀ ਗੰਡੀਵਿੰਡ ਧੱਤਲ, ਲਖਵਿੰਦਰ ਸਿੰਘ ਉਰਫ਼ ਲੱਖਾ ਸਿਧਾਣਾ ਵਾਸੀ ਸਿਧਾਣਾ ਤਹਿਸੀਲ ਫੂਲ ਤੇ ਦਲਜੀਤ ਸਿੰਘ ਵਾਸੀ ਕੋਟ ਮੁਹੰਮਦ ਖਾਂ ਥਾਣਾ ਗੋਇੰਦਵਾਲ ਸਾਹਿਬ ਤੇ ਹੋਰ ਸਾਥੀਆਂ ਨਾਲ ਰਲ ਕੇ ਫਿਰੌਤੀਆਂ ਮੰਗਣ ਦਾ ਗਰੋਹ ਬਣਾਇਆ ਹੈ ਤੇ ਲਖਬੀਰ ਸਿੰਘ ਉਰਫ਼ ਲੰਡਾ ਇਨ੍ਹਾਂ ਦਾ ਰਿੰਗ ਲੀਡਰ ਹੈ, ਜੋ ਉਕਤ ਵਿਅਕਤੀਆਂ ਨਾਲ ਵਟਸਐਪ 'ਤੇ ਵਿਦੇਸ਼ੀ ਨੰਬਰਾਂ ਰਾਹੀਂ ਗੱਲ ਕਰਦਾ ਹੈ | ਫਿਰੌਤੀਆਂ ਦੇ ਲਏ ਪੈਸੇ ਸਤਨਾਮ ਸਿੰਘ ਉਰਫ਼ ਸੱਤਾ ਪੁੱਤਰ ਜਸਵੰਤ ਸਿੰਘ ਨੌਸ਼ਹਿਰਾ ਪੰਨੂੰਆਂ ਤੇ ਉਸ ਦੇ ਹੋਰ ਸਾਥੀ ਲਖਬੀਰ ਸਿੰਘ ਉਰਫ਼ ਲੰਡਾ ਨੂੰ ਵਿਦੇਸ਼ ਭੇਜਦੇ ਹਨ | ਲਖਬੀਰ ਸਿੰਘ ਉਰਫ਼ ਲੰਡਾ ਦੇ ਕਾਫ਼ੀ ਸਮੱਗਲਰਾਂ ਨਾਲ ਸੰਬੰਧ ਹਨ ਤੇ ਆਪਣੇ ਸਾਥੀਆਂ ਨੂੰ ਲਾਲਚ ਦੇ ਕੇ ਡਰੋਨ ਰਾਹੀਂ ਪਾਕਿ ਤੋਂ ਹੈਰੋਇਨ ਤੇ ਨਾਜਾਇਜ਼ ਹਥਿਆਰ ਮੰਗਵਾ ਕੇ ਇਨ੍ਹਾਂ ਦੇ ਪੈਸੇ ਉਨ੍ਹਾਂ ਨੂੰ ਵਰਤਣ ਲਈ ਦਿੰਦਾ ਹੈ | ਉਕਤ ਦਰਜ ਕੀਤੇ ਮਾਮਲੇ 'ਚ ਲੱਖਾ ਸਿਧਾਣਾ ਦਾ ਨਾਂਅ ਦਰਜ ਹੋਣ ਦੇ ਬਾਵਜੂਦ ਵੀ ਉਸ ਦੀ ਅਜੇ ਤੱਕ ਗਿ੍ਫ਼ਤਾਰੀ ਨਾ ਕਰਨਾ ਪੁਲਿਸ ਦੀ ਕਾਰਜਸ਼ੈਲੀ 'ਤੇ ਕਈ ਸਵਾਲ ਖੜ੍ਹੇ ਕਰਦੀ ਹੈ | ਪੁਲਿਸ ਵਲੋਂ ਉਕਤ ਵਿਅਕਤੀਆਂ ਖ਼ਿਲਾਫ਼ ਥਾਣਾ ਹਰੀਕੇ ਵਿਖੇ ਧਾਰਾ 386, 387, 388, 389, 120 ਬੀ. ਆਈ.ਪੀ.ਐਸ. ਆਰਮਜ਼ ਐਕਟ ਤੇ ਨਾਰਕੋਟਿਕ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ |

ਖ਼ਬਰ ਸ਼ੇਅਰ ਕਰੋ

 

ਪੰਜਾਬ ਲਈ ਉਠਾਈ ਜਾਂਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ 'ਆਪ' ਸਰਕਾਰ- ਲੱਖਾ ਸਿਧਾਣਾ

ਚੰਡੀਗੜ੍ਹ, 1 ਅਕਤੂਬਰ (ਅਜਾਇਬ ਸਿੰਘ ਔਜਲਾ)-ਪੰਜਾਬ ਦੇ ਨੌਜਵਾਨ ਆਗੂ ਲੱਖਾ ਸਿਧਾਣਾ ਨੇ ਇਥੇ ਪੱਤਰਕਾਰ ਸੰਮੇਲਨ ਦੌਰਾਨ ਦੋਸ਼ ਲਾਇਆ ਕਿ ਪੰਜਾਬ ਸਰਕਾਰ ਉਨ੍ਹਾਂ ਦੀ ਪੰਜਾਬ ਦੇ ਹੱਕਾਂ ਤੇ ਪੰਜਾਬ ਦੇ ਮੁੱਦਿਆਂ ਲਈ ਉਠਾਈ ਜਾਂਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ, ...

ਪੂਰੀ ਖ਼ਬਰ »

ਦਿੱਲੀ ਹਾਈ ਕੋਰਟ ਵਲੋਂ ਸਤਿੰਦਰ ਜੈਨ ਦੀ ਪਟੀਸ਼ਨ ਖ਼ਾਰਜ

ਨਵੀਂ ਦਿੱਲੀ, 1 ਅਕਤੂਬਰ (ਜਗਤਾਰ ਸਿੰਘ)-ਦਿੱਲੀ ਹਾਈ ਕੋਰਟ ਨੇ ਸਨਿਚਰਵਾਰ ਨੂੰ ਦਿੱਲੀ ਦੇ ਮੰਤਰੀ ਸਤਿੰਦਰ ਜੈਨ ਦੀ ਉਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ, ਜਿਸ 'ਚ ਹੇਠਲੀ ਅਦਾਲਤ ਦੇ ਉਨ੍ਹਾਂ ਵਿਰੁੱਧ ਹਵਾਲਾ ਰਾਸ਼ੀ ਮਾਮਲੇ ਨੂੰ ਕਿਸੇ ਹੋਰ ਅਦਾਲਤ 'ਚ ਤਬਦੀਲ ਕਰਨ ਦੇ ...

ਪੂਰੀ ਖ਼ਬਰ »

ਯੂ.ਪੀ. 'ਚ ਟਰੈਕਟਰ ਟਰਾਲੀ ਤਲਾਬ 'ਚ ਡਿਗੀ-26 ਮੌਤਾਂ

ਕਾਨਪੁਰ, 1 ਅਕਤੂਬਰ (ਏਜੰਸੀ)- ਉੱਤਰ ਪ੍ਰਦੇਸ਼ ਦੇ ਕਾਨਪੁਰ ਜ਼ਿਲ੍ਹੇ 'ਚ ਇਕ ਟਰੈਕਟਰ ਟਰਾਲੀ ਦੇ ਪਲਟਣ ਤੋਂ ਬਾਅਦ ਤਲਾਬ 'ਚ ਡਿੱਗਣ ਕਾਰਨ ਕਰੀਬ 26 ਲੋਕਾਂ ਦੀ ਮੌਤ ਹੋ ਗਈ ਤੇ ਕਈ ਗੰਭੀਰ ਜ਼ਖ਼ਮੀ ਹੋ ਗਏ ਹਨ | ਮਰਨ ਵਾਲਿਆਂ 'ਚ ਜ਼ਿਆਦਾਤਰ ਬੱਚੇ ਤੇ ਔਰਤਾਂ ਸ਼ਾਮਿਲ ਹਨ | ਇਸ ...

ਪੂਰੀ ਖ਼ਬਰ »

ਪ੍ਰਦੂਸ਼ਣ ਸਰਟੀਫਿਕੇਟ ਦੇ ਬਗ਼ੈਰ ਦਿੱਲੀ 'ਚ ਨਹੀਂ ਮਿਲੇਗਾ ਪੈਟਰੋਲ-ਡੀਜ਼ਲ

ਨਵੀਂ ਦਿੱਲੀ, 1 ਅਕਤੂਬਰ (ਜਗਤਾਰ ਸਿੰਘ)-ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਐਲਾਨ ਕੀਤਾ ਹੈ ਕਿ ਪ੍ਰਦੂਸ਼ਣ ਨੂੰ ਕਾਬੂ ਕਰਨ ਦੇ ਮੱਦੇਨਜ਼ਰ ਦਿੱਲੀ ਵਿਚ 25 ਅਕਤੂਬਰ ਤੋਂ ਪ੍ਰਦੂਸ਼ਣ ਕੰਟਰੋਲ ਸਰਟੀਫਿਕੇਟ (ਪੀ. ਯੂ. ਸੀ.) ਦੇ ਬਗੈਰ ਪੈਟਰੋਲ-ਡੀਜ਼ਲ ਨਹੀਂ ਮਿਲੇਗਾ | ਦਿੱਲੀ ...

ਪੂਰੀ ਖ਼ਬਰ »

ਪੁਤਿਨ ਵਲੋਂ ਦੋਹਰੇ ਮਾਪਦੰਡਾਂ ਲਈ ਪੱਛਮੀ ਦੇਸ਼ਾਂ ਤੇ ਅਮਰੀਕਾ ਦੀ ਨਿੰਦਾ

ਭਾਰਤ ਤੇ ਅਫ਼ਰੀਕਾ 'ਚ ਕੀਤੀ ਲੁੱਟ ਦਾ ਦਿੱਤਾ ਹਵਾਲਾ ਮਾਸਕੋ, 1 ਅਕਤੂਬਰ (ਪੀ.ਟੀ.ਆਈ.)-ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਦੁਨੀਆ ਨੂੰ ਪੱਛਮ ਦੀ ਬਸਤੀਵਾਦੀ ਨੀਤੀ, ਭਾਰਤ ਤੇ ਅਫ਼ਰੀਕਾ 'ਚ ਕੀਤੀ ਲੁੱਟਮਾਰ, ਗੁਲਾਮੀ ਪ੍ਰਥਾ ਅਤੇ ਅਮਰੀਕਾ ਵਲੋਂ ਪ੍ਰਮਾਣੂ ਤੇ ...

ਪੂਰੀ ਖ਼ਬਰ »

ਗਾਂਧੀ ਜੈਅੰਤੀ ਸ਼ਾਂਤੀ, ਸਮਾਨਤਾ ਤੇ ਭਾਈਚਾਰਕ ਸਦਭਾਵਨਾ ਦੀਆਂ ਕਦਰਾਂ-ਕੀਮਤਾਂ ਲਈ ਖ਼ੁਦ ਨੂੰ ਸਮਰਪਿਤ ਕਰਨ ਦਾ ਮੌਕਾ- ਮੁਰਮੂ

ਨਵੀਂ ਦਿੱਲੀ, 1 ਅਕਤੂਬਰ (ਏਜੰਸੀ)-ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸਨਿਚਰਵਾਰ ਨੂੰ ਗਾਂਧੀ ਜੈਅੰਤੀ ਦੀ ਪੂਰਵ ਸੰਧਿਆ 'ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਸ਼ਾਂਤੀ, ਸਮਾਨਤਾ ਤੇ ਭਾਈਚਾਰਕ ਸਦਭਾਵਨਾ ਦੀਆਂ ਕਦਰਾਂ ਕੀਮਤਾਂ ਲਈ ...

ਪੂਰੀ ਖ਼ਬਰ »

ਇੰਦੌਰ ਲਗਾਤਾਰ 6ਵੀਂ ਵਾਰ ਸਭ ਤੋਂ ਸਾਫ਼ ਸ਼ਹਿਰ

ਨਵੀਂ ਦਿੱਲੀ, 1 ਅਕਤੂਬਰ (ਏਜੰਸੀ)- ਕੇਂਦਰ ਸਰਕਾਰ ਵਲੋਂ ਜਾਰੀ ਸਵੱਛ ਸਰਵੇਖਣ 'ਚ ਇੰਦੌਰ ਨੂੰ ਲਗਾਤਾਰ 6ਵੀਂ ਵਾਰ ਸਭ ਤੋਂ ਸਾਫ ਸ਼ਹਿਰ ਚੁਣਿਆ ਗਿਆ ਹੈ ਜਦਕਿ ਸੂਰਤ ਤੇ ਨਵੀ ਮੁੰਬਈ ਨੂੰ ਦੂਸਰਾ ਤੇ ਤੀਸਰਾ ਸਥਾਨ ਮਿਲਿਆ ਹੈ | 'ਸਵੱਛ ਸਰਵੇਖਣ ਪੁਰਸਕਾਰ 2022' ਬਿਹਤਰੀਨ ...

ਪੂਰੀ ਖ਼ਬਰ »

ਸੁਪਰੀਮ ਕੋਰਟ 'ਚ ਜਸਟਿਸ ਚੰਦਰਚੂੜ ਦੇ ਬੈਂਚ ਨੇ 10.40 ਘੰਟਿਆਂ 'ਚ ਕੀਤੀ 75 ਮਾਮਲਿਆਂ ਦੀ ਸੁਣਵਾਈ

ਨਵੀਂ ਦਿੱਲੀ, 1 ਅਕਤੂਬਰ (ਉਪਮਾ ਡਾਗਾ ਪਾਰਥ)-ਦੁਸਹਿਰੇ ਦੀਆਂ ਛੁੱਟੀਆਂ ਸ਼ੁਰੂ ਹੋਣ ਤੋਂ ਇਕ ਦਿਨ ਪਹਿਲਾਂ ਸੁਪਰੀਮ ਕੋਰਟ 'ਚ ਦੇਸ਼ ਦੇ ਹੋਣ ਵਾਲੇ ਚੀਫ਼ ਜਸਟਿਸ ਡੀ. ਵਾਈ. ਚੰਦਰਚੂੜ ਦੇ ਬੈਂਚ ਨੇ ਸਾਰੇ ਰਿਕਾਰਡ ਤੋੜਦਿਆਂ ਰਾਤ ਤਕਰੀਬਨ 9.15 ਵਜੇ ਤੱਕ ਸੁਣਵਾਈ ਕੀਤੀ ...

ਪੂਰੀ ਖ਼ਬਰ »

ਕਾਂਗਰਸ ਪ੍ਰਧਾਨ ਲਈ ਖੜਗੇ ਤੇ ਥਰੂਰ ਵਿਚਕਾਰ ਸਿੱਧੀ ਟੱਕਰ, ਤਿ੍ਪਾਠੀ ਦੇ ਕਾਗਜ਼ ਰੱਦ

ਨਵੀਂ ਦਿੱਲੀ, 1 ਅਕਤੂਬਰ (ਪੀ.ਟੀ.ਆਈ.)-ਕਾਂਗਰਸ ਦੇ ਪ੍ਰਧਾਨ ਦੀ ਚੋਣ ਲਈ ਝਾਰਖੰਡ ਦੇ ਸਾਬਕਾ ਮੰਤਰੀ ਕੇ.ਐਨ. ਤਿ੍ਪਾਠੀ ਦੇ ਨਾਮਜ਼ਦਗੀ ਕਾਗਜ਼ ਰੱਦ ਹੋਣ ਤੋਂ ਬਾਅਦ ਹੁਣ ਇਸ ਅਹੁਦੇ ਲਈ ਸਿਰਫ਼ ਮਲਿਕਅਰਜੁਨ ਖੜਗੇ ਅਤੇ ਸ਼ਸ਼ੀ ਥਰੂਰ ਵਿਚਾਲੇ ਹੀ ਮੁਕਾਬਲਾ ਹੋਵੇਗਾ | ...

ਪੂਰੀ ਖ਼ਬਰ »

ਗੁਰਪ੍ਰੀਤ ਸਿੰਘ ਅਦਾਇਗੀ ਪ੍ਰਾਪਤ ਕਰਨ ਵਾਲਾ ਪਹਿਲਾ ਕਿਸਾਨ ਬਣਿਆ

ਚੰਡੀਗੜ੍ਹ, 1 ਅਕਤੂਬਰ (ਅਜੀਤ ਬਿਊਰੋ)-ਪਿੰਡ ਪਿਲਖਣੀ (ਜ਼ਿਲ੍ਹਾ ਪਟਿਆਲਾ) ਦਾ ਗੁਰਪ੍ਰੀਤ ਸਿੰਘ ਅੱਜ ਸਾਉਣੀ ਸੀਜ਼ਨ 2022-23 ਲਈ ਝੋਨੇ ਦੀ ਅਦਾਇਗੀ ਪ੍ਰਾਪਤ ਕਰਨ ਵਾਲਾ ਸੂਬੇ ਦਾ ਪਹਿਲਾ ਕਿਸਾਨ ਬਣ ਗਿਆ | ਰਾਜਪੁਰਾ ਮੰਡੀ ਵਿਖੇ ਸ੍ਰੀ ਕਟਾਰੂਚੱਕ ਨੇ ਦੱਸਿਆ ਕਿ ਪਟਿਆਲਾ ...

ਪੂਰੀ ਖ਼ਬਰ »

ਰੇਲਵੇ ਕਰਮਚਾਰੀਆਂ ਲਈ ਬੋਨਸ ਨੂੰ ਮਨਜ਼ੂਰੀ

ਨਵੀਂ ਦਿੱਲੀ, 1 ਅਕਤੂਬਰ (ਏਜੰਸੀ)- ਸਰਕਾਰ ਨੇ ਵਿੱਤੀ ਸਾਲ 2021-22 ਲਈ ਯੋਗ ਗੈਰ-ਗਜ਼ਟਿਡ ਰੇਲਵੇ ਕਰਮਚਾਰੀਆਂ ਨੂੰ 78 ਦਿਨਾਂ ਦੀ ਤਨਖਾਹ ਦੇ ਬਰਾਬਰ ਉਤਪਾਦਕਤਾ ਨਾਲ ਜੁੜੇ ਬੋਨਸ (ਪ੍ਰੋਡਕਟੀਵਿਟੀ ਲਿੰਕਡ ਬੋਨਸ) ਨੂੰ ਮਨਜ਼ੂਰੀ ਦੇ ਦਿੱਤੀ ਹੈ | ਇਕ ਅਧਿਕਾਰਤ ਬਿਆਨ ...

ਪੂਰੀ ਖ਼ਬਰ »

ਪਨਬੱਸ 'ਚ ਆਊਟਸੋਰਸਿੰਗ ਰਾਹੀਂ ਭਰਤੀ ਰੋਕੀ

ਲੁਧਿਆਣਾ, 1 ਅਕਤੂਬਰ (ਸਲੇਮਪੁਰੀ)-ਪੰਜਾਬ ਰੋਡਵੇਜ਼/ਪਨਬੱਸ ਤੇ ਪੀ.ਆਰ.ਟੀ.ਸੀ. ਦੇ ਕੱਚੇ ਮੁਲਾਜ਼ਮਾਂ ਵਲੋਂ ਵਿਰੋਧ ਕਰਨ ਕਾਰਨ ਪਨਬੱਸ 'ਚ ਪੰਜਾਬ ਸਰਕਾਰ ਵਲੋਂ ਆਊਟਸੋਰਸਿੰਗ ਰਾਹੀਂ ਮੁਲਾਜ਼ਮਾਂ ਦੀ ਕੀਤੀ ਜਾ ਰਹੀ ਭਰਤੀ ਰੋਕ ਦਿੱਤੀ ਗਈ ਹੈ | ਪੰਜਾਬ ਸਰਕਾਰ ਦੇ ਸਟੇਟ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX