ਬਲਵਿੰਦਰ ਸਿੰਘ ਧਾਲੀਵਾਲ
ਮਾਨਸਾ, 3 ਅਕਤੂਬਰ-ਮਰਹੂਮ ਗਾਇਕ ਸਿੱਧੂ ਮੂਸੇਵਾਲਾ ਹੱਤਿਆ ਕਾਂਡ ਦੇ ਮੁਲਜ਼ਮ ਤੇ ਸ਼ਾਰਪ ਸ਼ੂਟਰ ਦੀਪਕ ਟੀਨੂੰ ਦੇ ਪੁਲਿਸ ਹਿਰਾਸਤ 'ਚੋਂ ਫ਼ਰਾਰ ਹੋਣ ਦੇ ਮਾਮਲੇ 'ਚ ਸਨਸਨੀਖੇਜ ਖ਼ੁਲਾਸੇ ਸਾਹਮਣੇ ਆਉਣ ਲੱਗੇ ਹਨ। ਭਾਵੇਂ ਕੋਈ ਵੀ ਪੁਲਿਸ ...
ਤਰਨ ਤਾਰਨ, 3 ਅਕਤੂਬਰ (ਹਰਿੰਦਰ ਸਿੰਘ)-ਸਿੱਧੂ ਮੂਸੇਵਾਲਾ ਕਤਲ 'ਚ ਨਾਮਜ਼ਦ ਸ਼ੂਟਰ ਦੀਪਕ ਉਰਫ਼ ਟੀਨੂੰ ਅਤੇ ਛੇ ਹੋਰ ਸਾਥੀਆਂ ਕੋਲੋਂ 12 ਸਤੰਬਰ ਨੂੰ ਜੇਲ੍ਹ ਵਿਚੋਂ ਮਿਲੇ ਦੋ ਮੋਬਾਈਲਾਂ ਦੀ ਸਮੇਂ ਸਿਰ ਫੋਰਾਂਸਿਕ ਜਾਂਚ ਨਾ ਹੋਣਾ ਅਤੇ ਉਨ੍ਹਾਂ ਪਾਸੋਂ ਸਹੀ ਢੰਗ ਨਾਲ ...
ਧਾਰੀਵਾਲ/ਕਾਦੀਆਂ/ਕਾਹਨੂੰਵਾਨ, 3 ਅਕਤੂਬਰ (ਜੇਮਸ ਨਾਹਰ, ਪ੍ਰਦੀਪ ਸਿੰਘ ਬੇਦੀ, ਜਸਪਾਲ ਸਿੰਘ)-ਥਾਣਾ ਧਾਰੀਵਾਲ ਵਿਖੇ ਡਿਊਟੀ ਕਰਦੇ ਸਮੇਂ ਸੰਤਰੀ ਕੋਲੋਂ ਇਕ ਨੌਜਵਾਨ ਵਲੋਂ ਰਾਈਫਲ ਖੋਹ ਕੇ ਰਫੂ ਚੱਕਰ ਹੋਣ ਉਪਰੰਤ ਆਪਣੀ ਫੇਸਬੁੱਕ ਆਈ.ਡੀ. 'ਤੇ ਲਾਈਵ ਹੋ ਕੇ ਵੀਡੀਓ ...
ਚੰਡੀਗੜ੍ਹ, 3 ਅਕਤੂਬਰ (ਵਿਕਰਮਜੀਤ ਸਿੰਘ ਮਾਨ)-ਬਾਈਕਾਟ ਕਰਨ ਮਗਰੋਂ ਕਾਂਗਰਸੀ ਵਿਧਾਇਕਾਂ ਵਲੋਂ ਸਦਨ ਤੋਂ ਬਾਹਰ ਆ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵੱਖ-ਵੱਖ ਮੁੱਦਿਆਂ 'ਤੇ ਸਰਕਾਰ ਨੂੰ ਘੇਰਿਆ ਗਿਆ | ਵਿਰੋਧੀ ਧਿਰ ਦੇ ਨੇਤਾ ਸ. ਪ੍ਰਤਾਪ ਸਿੰਘ ਬਾਜਵਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਦਨ ਵਿਚ ਸਰਕਾਰ ਲੋਕਾਂ ਦੇ ਭਖਦੇ ਮਸਲਿਆਂ 'ਤੇ ਚਰਚਾ ਕਰਨ ਤੋਂ ਭੱਜ ਗਈ ਹੈ | ਉਨ੍ਹਾਂ ਕਿਹਾ ਕਿ ਸਰਕਾਰ ਤੋਂ ਉਨ੍ਹਾਂ ਸਿਫ਼ਰ ਕਾਲ ਦੀ ਮੰਗ ਕਰਦਿਆਂ ਲੋਕ ਮੁੱਦਿਆਂ 'ਤੇ ਬਹਿਸ ਕਰਨ ਦੀ ਗੱਲ ਕਹੀ ਸੀ, ਜਦਕਿ ਸਰਕਾਰ ਵਲੋਂ ਸਿਫ਼ਰ ਕਾਲ ਦੀ ਜਗ੍ਹਾ ਭਰੋਸਗੀ ਮਤੇ 'ਤੇ ਬਹਿਸ ਸ਼ੁਰੂ ਕਰਵਾ ਦਿੱਤੀ ਗਈ | ਉਨ੍ਹਾਂ ਕਿਹਾ ਕਿ ਕਾਂਗਰਸ ਵਿਧਾਇਕਾਂ ਵਲੋਂ ਸੂਬੇ ਵਿਚ ਗੈਂਗਸਟਰ, ਨਸ਼ੇ, ਕਿਸਾਨ, ਬੇਰੁਜ਼ਗਾਰੀ, ਮੁਲਾਜ਼ਮਾਂ ਸਮੇਤ ਹੋਰ ਮੁੱਦਿਆਂ 'ਤੇ ਸਰਕਾਰ ਤੋਂ ਜਵਾਬ ਮੰਗਣੇ ਸੀ, ਜਿਸ ਦੇ ਚੱਲਦੇ ਸਰਕਾਰ ਜਵਾਬ ਦੇਣ ਤੋਂ ਭੱਜ ਗਈ | ਸਦਨ ਵਿਚ 'ਆਪ' ਵਿਧਾਇਕ ਵਲੋਂ 'ਆਪਰੇਸ਼ਨ ਲੋਟਸ' ਸੰਬੰਧੀ ਤਾਜ਼ਾ ਬਿਆਨ ਵਿਜੀਲੈਂਸ ਕੋਲ ਦਰਜ ਕਰਵਾਉਣ ਸੰਬੰਧੀ ਦਾਅਵੇ 'ਤੇ ਗੱਲ ਕਰਦਿਆਂ ਸ.ਬਾਜਵਾ ਨੇ ਕਿਹਾ ਕਿ ਸਦਨ ਵਿਚ 'ਆਪ' ਵਿਧਾਇਕ ਸ਼ੀਤਲ ਅੰਗੂਰਾਲ ਨੇ 'ਅਪਰੇਸ਼ਨ ਲੋਟਸ' ਸੰਬੰਧੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦਾ ਨਾਮ ਲਿਆ ਹੈ ਅਤੇ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਰਕਾਰ ਵਿਚ ਹਿੰਮਤ ਹੈ ਤਾਂ ਇਨ੍ਹਾਂ ਖ਼ਿਲਾਫ਼ ਕਾਰਵਾਈ ਕਰਦਿਆਂ ਪਰਚਾ ਦਰਜ ਕਰਕੇ ਦਿਖਾਓ | ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਵਿਰੋਧੀ ਧਿਰ ਲੋਕ ਮਸਲਿਆਂ 'ਤੇ ਚਰਚਾ ਕਰਨਾ ਚਾਹੁੰਦੀ ਸੀ ਪਰ ਸਰਕਾਰ ਨੇ ਸਮਾਂ ਨਹੀਂ ਦਿੱਤਾ ਅਤੇ ਅਜਿਹਾ ਕਰਕੇ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਤਾਂ ਭੱਜੀ ਹੈ ਅਤੇ ਲੋਕਤੰਤਰ ਦਾ ਕਤਲ ਵੀ ਕਰ ਦਿੱਤਾ | ਉਨ੍ਹਾਂ ਕਿਹਾ ਕਿ ਅਸੀਂ ਹੋਰ ਮੁੱਦਿਆਂ ਸਮੇਤ ਮੰਤਰੀ ਫੌਜਾ ਸਿੰਘ ਸਰਾਰੀ ਦਾ ਮੁੱਦਾ ਚੁੱਕਣਾ ਸੀ ਪਰ ਪਹਿਲੀ ਵਾਰ ਹੋਇਆ ਕਿ ਸਰਕਾਰ ਨੇ ਕਾਰਵਾਈ 'ਚੋਂ ਸਿਫ਼ਰ ਕਾਲ ਹੀ ਉਡਾ ਦਿੱਤਾ | ਕਾਂਗਰਸ ਵਿਧਾਇਕ ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਬਦਲਾਅ ਲਿਆਉਣ ਦੇ ਵੱਡੇ-ਵੱਡੇ ਵਾਅਦੇ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਨਸ਼ਿਆਂ ਦੀ ਓਵਰਡੋਜ਼ ਨਾਲ ਬੱਚਿਆਂ ਦੀ, ਨੌਜਵਾਨਾਂ ਦੀ ਮੌਤ ਹੋ ਰਹੀ ਹੈ ਤੇ ਸਰਕਾਰ ਸੁੱਤੀ ਪਈ ਹੈ |
ਅੰਮਿ੍ਤਸਰ, 3 ਅਕਤੂਬਰ (ਅਜੀਤ ਬਿਊਰੋ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਪੰਜਾਬ ਪੱਧਰੀ ਐਲਾਨ ਦੇ ਚੱਲਦੇ ਅੱਜ ਲਾਖੀਮਪੁਰ ਖੀਰੀ ਕਤਲਕਾਂਡ ਦਾ ਇਕ ਸਾਲ ਪੂਰਾ ਹੋ ਜਾਣ ਦੇ ਬਾਅਦ ਵੀ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਨੂੰ ਇਨਸਾਫ਼ ਨਾ ਮਿਲਣ 'ਤੇ ਅੱਜ ...
ਅੰਮਿ੍ਤਸਰ, 3 ਅਕਤੂਬਰ (ਸੁਰਿੰਦਰ ਕੋਛੜ)-ਭਾਰਤ-ਪਾਕਿਸਤਾਨ ਦੀ ਆਪਸੀ ਸਾਂਝ ਨੂੰ ਮਜ਼ਬੂਤ ਬਣਾਉਣ ਹਿਤ ਦੋਵਾਂ ਮੁਲਕਾਂ ਵਿਚਾਲੇ ਸ਼ੁਰੂ ਕੀਤੀਆਂ ਗਈਆਂ 'ਦੋਸਤੀ', 'ਪੰਜ-ਆਬ', 'ਸਮਝੌਤਾ' ਤੇ 'ਸਦਾ-ਏ-ਸਰਹੱਦ' ਬੱਸਾਂ ਸਰਹੱਦੀ ਤੇ ਸਿਆਸੀ ਕੁੜੱਤਣਾਂ ਦੇ ਚਲਦਿਆਂ ਬਿਲਕੁਲ ...
ਜਲੰਧਰ, 3 ਅਕਤੂਬਰ (ਐੱਮ. ਐੱਸ. ਲੋਹੀਆ)-ਹਰਪ੍ਰੀਤ ਅੱਖਾਂ ਤੇ ਦੰਦਾਂ ਦੇ ਸੈਂਟਰ, ਨਿਊ ਜਵਾਹਰ ਨਗਰ, ਜਲੰਧਰ 'ਚ ਤਿਉਹਾਰਾਂ ਦੇ ਦਿਨਾਂ 'ਚ ਇਲਾਜ ਅਤੇ ਆਪਰੇਸ਼ਨਾਂ 'ਚ ਵਿਸ਼ੇਸ਼ ਰਿਆਇਤ ਦਿੱਤੀ ਜਾ ਰਹੀ ਹੈ | ਅੱਖਾਂ ਦੀਆਂ ਬਿਮਾਰੀਆਂ ਦੇ ਇਲਾਜ ਅਤੇ ਆਪ੍ਰੇਸ਼ਨਾਂ ਦੇ ਮਾਹਿਰ, ...
ਅੰਮਿ੍ਤਸਰ, 3 ਅਕਤੂਬਰ (ਗਗਨਦੀਪ ਸ਼ਰਮਾ)-ਪੰਜਾਬ ਭਰ 'ਚ ਕਿਸਾਨ ਅੰਦੋਲਨ ਕਰਕੇ ਰੇਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਰਹੀ | ਅੰਮਿ੍ਤਸਰ-ਨਵੀਂ ਦਿੱਲੀ ਰੇਲ ਮਾਰਗ ਅਧੀਨ ਪੈਂਦੇ ਵੱਲਾ ਰੇਲਵੇ ਫਾਟਕ 'ਤੇ ਰੋਸ ਧਰਨਾ ਲਗਾਏ ਜਾਣ ਕਰਕੇ ਅੰਮਿ੍ਤਸਰ-ਸ੍ਰੀ ਹਜ਼ੂਰ ਸਾਹਿਬ ...
ਐੱਸ. ਏ. ਐੱਸ. ਨਗਰ, 3 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅਕਾਦਮਿਕ ਸੈਸ਼ਨ 2022-23 ਦੀ ਤੀਜੀ ਤਿਮਾਹੀ ਵਿਚ ਮੈਟਿ੍ਕ ਪੱਧਰ ਦੇ ਪੰਜਾਬੀ ਵਾਧੂ ਵਿਸ਼ੇ ਦੀ ਪ੍ਰੀਖਿਆ ਲੈਣ ਲਈ ਵੇਰਵੇ ਜਾਰੀ ਕੀਤੇ ਗਏ ਹਨ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ...
ਲੁਧਿਆਣਾ, 3 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਮੋਬਾਈਲ 'ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ | ਇਹ ਕਾਲ ਵਿਦੇਸ਼ ਤੋਂ ਆਈ ਹੈ, ਜਿਸ ਵਿਚ ਕਾਲ ਕਰਨ ਵਾਲੇ ਵਿਅਕਤੀ ਨੇ ...
ਤਲਵੰਡੀ ਸਾਬੋ, 3 ਅਕਤੂਬਰ (ਰਣਜੀਤ ਸਿੰਘ ਰਾਜੂ)-ਪਿੰਡ ਜਗਾ ਰਾਮ ਤੀਰਥ ਦੇ ਸਰਕਾਰੀ ਸੈਕੰਡਰੀ ਸਕੂਲ ਵਿਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਅੱਜ ਸਵੇਰੇ ਸਕੂਲ ਦੇ ਵਿਹੜੇ 'ਚ ਇਕ ਨੌਜਵਾਨ ਦੀ ਲਾਸ਼ ਪਈ ਦਿਖਾਈ ਦਿੱਤੀ ਜਿਸ ਦੀ ਬਾਂਹ 'ਚ ਸਰਿੰਜ ਲੱਗੀ ਹੋਈ ਸੀ | ਖ਼ਦਸ਼ਾ ...
-ਮਾਮਲਾ ਲਖੀਮਪੁਰ ਖੀਰੀ ਕਤਲ ਕਾਂਡ ਦਾ-
ਖੰਨਾ, 3 ਅਕਤੂਬਰ (ਅਜੀਤ ਬਿਊਰੋ)-ਲਖੀਮਪੁਰ ਖੀਰੀ ਵਿਖੇ ਗੱਡੀਆਂ ਥੱਲੇ ਕੁਚਲ ਕੇ ਮਾਰੇ ਗਏ 5 ਕਿਸਾਨਾਂ ਦੀ ਬਰਸੀ ਮੌਕੇ ਉਨ੍ਹਾਂ ਦੇ ਵਾਰਸਾਂ ਨੂੰ ਪੂਰਾ ਇਨਸਾਫ਼ ਦਿਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਅੱਜ ਭਾਰਤੀ ...
ਚੰਡੀਗੜ੍ਹ, 3 ਅਕਤੂਬਰ (ਤਰੁਣ ਭਜਨੀ)-ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨਾਲ ਮੁਲਾਕਾਤ ਕਰਕੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਗਿ੍ਫ਼ਤਾਰੀ ਦੀ ਮੰਗ ਕੀਤੀ ਹੈ | ਪੰਜਾਬ ਪੁਲਿਸ ਹੈੱਡਕੁਆਟਰ ਦੇ ਬਾਹਰ ਪੱਤਰਕਾਰਾਂ ...
ਟਾਂਡਾ ਉੜਮੁੜ, 3 ਅਕਤੂਬਰ (ਦੀਪਕ ਬਹਿਲ)-ਗੁਰੂ ਨਾਨਕ ਦੇਵ ਜੀ ਦੇ ਦਰਸਾਏ ਸੰਦੇਸ਼ ਸਿਧਾਂਤ 'ਤੇ ਵਿਚਾਰਧਾਰਾ ਦਾ ਸਿੱਖ ਜਗਤ 'ਚ ਪ੍ਰਚਾਰ ਤੇ ਪ੍ਰਸਾਰ ਕਰਨ 'ਚ ਮਹਾਨ ਸਾਲਾਨਾ ਇਕੋਤਰੀ ਸਮਾਗਮ ਦਾ ਇਕ ਵਿਲੱਖਣ ਅਸਥਾਨ ਹੈ ਜਿੱਥੋਂ ਸੇਧ ਲੈ ਕੇ ਸ਼ਬਦ ਦੀ ਤਾਕਤ ਨਾਲ ਜੁੜ ਕੇ ...
ਅੰਮਿ੍ਤਸਰ, 3 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਇਸਲਾਮਾਬਾਦ ਹਾਈਕੋਰਟ ਨੇ ਅੱਜ ਮਹਿਲਾ ਜੱਜ ਨੂੰ ਧਮਕੀ ਦੇਣ ਦੇ ਮਾਮਲੇ 'ਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਜਾਰੀ ਕੀਤਾ ਕਾਰਨ ਦੱਸੋ ਨੋਟਿਸ ਵਾਪਸ ਲੈ ਲਿਆ | ਜਿਸ ਦੇ ਚੱਲਦਿਆਂ ਉਹ ਮਾਣਹਾਨੀ ਦੀ ...
ਅਮਰਗੜ੍ਹ, 3 ਅਕਤੂਬਰ (ਸੁਖਜਿੰਦਰ ਸਿੰਘ ਝੱਲ)-ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਵਲੋਂ ਪਟਵਾਰੀ ਹਰਵੀਰ ਸਿੰਘ ਢੀਂਡਸਾ ਨੂੰ ਲਗਾਤਾਰ ਦੂਜੀ ਵਾਰ ਸੂਬਾ ਪ੍ਰਧਾਨ ਚੁਣਿਆ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਟਵਾਰ ਯੂਨੀਅਨ ਜ਼ਿਲ੍ਹਾ ਮਲੇਰਕੋਟਲਾ ਦੇ ਪ੍ਰਧਾਨ ...
ਅੰਮਿ੍ਤਸਰ, 3 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਕਲਾਤ ਸ਼ਹਿਰ 'ਚ ਹਿੰਦੂ ਭਾਈਚਾਰੇ ਦੇ ਮੈਂਬਰਾਂ ਦੇ ਨਾਲ-ਨਾਲ ਕੁਝ ਮੁਸਲਮਾਨਾਂ ਨੇ ਇਕ ਹਿੰਦੂ ਔਰਤ ਦੀ ਲਾਸ਼ ਦੀ ਦੁਰਗਤੀ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ | ਹਿੰਦੂ ਭਾਈਚਾਰੇ ਦੇ ...
ਚੰਡੀਗੜ੍ਹ, 3 ਅਕਤੂਬਰ (ਮਨਜੋਤ ਸਿੰਘ ਜੋਤ)-ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਸੱਦੇ 'ਤੇ ਭਗਵੰਤ ਮਾਨ ਸਰਕਾਰ ਵਲੋਂ ਵਿਧਾਨ ਸਭਾ ਇਜਲਾਸ 'ਚ ਭਰੋਸੇ ਦਾ ਮਤਾ ਲਿਆਉਣ ਅਤੇ ਰਾਜਪਾਲ ਨੂੰ ਗਲਤ ਜਾਣਕਾਰੀ ਦੇਣ ਦੇ ਵਿਰੋਧ ਵਿਚ ਅੱਜ ਭਾਜਪਾ ...
ਚੰਡੀਗੜ੍ਹ, 3 ਅਕਤੂਬਰ (ਤਰੁਣ ਭਜਨੀ)-ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਡੇਰਾ ਪੈਰੋਕਾਰਾਂ ਨੂੰ ਕਥਿਤ ਤੌਰ 'ਤੇ ਨਿਪੁੰਸਕ ਬਣਾਉਣ ਦੇ ਮਾਮਲੇ ਵਿਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਜ਼ਮਾਨਤ ਰੱਦ ਕਰਨ ਦੀ ਸੀ.ਬੀ.ਆਈ ਵਲੋਂ ਦਾਇਰ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ ਹੈ | ...
ਲੁਧਿਆਣਾ, 3 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਬਹੁ ਕਰੋੜੀ ਟੈਂਡਰ ਘੁਟਾਲੇ 'ਚ ਵਿਜੀਲੈਂਸ ਬਿਊਰੋ ਵਲੋਂ ਨਾਮਜ਼ਦ ਕੀਤੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਨੇੜਲੇ ਸਾਥੀ ਇੰਦਰਜੀਤ ਸਿੰਘ ਇੰਦੀ ਅਤੇ ਪੰਕਜ ਮੀਨੂ ਮਲਹੋਤਰਾ ਤੇ ਅੱਜ ਅਦਾਲਤ 'ਚੋਂ ...
ਪਟਿਆਲਾ, 3 ਅਕਤੂਬਰ (ਗੁਰਵਿੰਦਰ ਸਿੰਘ ਔਲਖ)-ਪੰਜਾਬ ਰੋਡਵੇਜ਼ ਪੱਨਬਸ ਤੇ ਪੀ. ਆਰ. ਟੀ. ਸੀ. ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਵੇਰ ਤੋਂ ਹੀ ਬੱਸ ਅੱਡੇ ਦਾ ਮੁੱਖ ਗੇਟ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਕਾਰਨ ਯਾਤਰੀ ...
ਅੰਮਿ੍ਤਸਰ, 3 ਅਕਤੂਬਰ (ਸੁਰਿੰਦਰ ਕੋਛੜ)- ਭਾਰਤ ਸਰਕਾਰ ਦਾ ਕੋਈ ਵੀ ਅਧਿਕਾਰੀ ਹੁਣ ਆਪਣੇ ਨਿੱਜੀ ਵਾਹਨ ਜਾਂ ਕਿਰਾਏ 'ਤੇ ਲਏ ਗਏ ਵਾਹਨ 'ਤੇ 'ਗੌਰਮਿੰਟ ਆਫ਼ ਇੰਡੀਆ' (ਭਾਰਤ ਸਰਕਾਰ) ਨਹੀਂ ਲਿਖ ਸਕੇਗਾ | ਆਰ. ਟੀ. ਆਈ. ਕਾਰਕੁੰਨ ਅਤੇ ਵਕੀਲ ਪੀ. ਸੀ. ਸ਼ਰਮਾ ਨੇ 'ਅਜੀਤ' ਨਾਲ ਇਹ ...
ਚੰਡੀਗੜ੍ਹ, 3 ਅਕਤੂਬਰ (ਵਿਕਰਮਜੀਤ ਸਿੰਘ ਮਾਨ)-ਵਿਧਾਨ ਸਭਾ ਸਦਨ ਦੇ ਅੰਦਰ ਅਪਰੇਸ਼ਨ ਲੋਟਸ ਨੂੰ ਲੈ ਕੇ ਖ਼ੁਲਾਸੇ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੁਰਾਲ ਨੇ ਸਦਨ ਤੋਂ ਬਾਹਰ ਆ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਜਪਾ ਤੇ ਕਾਂਗਰਸ ...
ਚੰਡੀਗੜ੍ਹ, 3 ਅਕਤੂਬਰ (ਮਨਜੋਤ ਸਿੰਘ ਜੋਤ)-ਪੀ.ਜੀ.ਆਈ. ਚੰਡੀਗੜ੍ਹ ਨੂੰ ਵਿਸ਼ਵ ਦਾ ਸਰਵੋਤਮ ਵਿਸ਼ੇਸ਼ ਹਸਪਤਾਲ-2023 ਦਾ ਖ਼ਿਤਾਬ ਮਿਲਿਆ ਹੈ | ਇਹ ਖ਼ਿਤਾਬ ਨਿਊਜਵੀਕ ਅਤੇ ਸਟੈਟਿਸਟਾ ਨੇ ਆਪਣੇ ਸਰਵੇਖਣ ਰਾਹੀਂ ਦਿੱਤਾ ਹੈ | ਇਸ ਸੰਬੰਧੀ ਨਿਊਜਵੀਕ ਦੇ ਗਲੋਬਲ ਐਡੀਟਰ ਅਤੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX