ਤਾਜਾ ਖ਼ਬਰਾਂ


ਸ਼੍ਰੋਮਣੀ ਕਮੇਟੀ ਦੇ ਵਫ਼ਦ ਨੇ ਇੰਦੌਰ ਵਿਖੇ ਸਿੰਧੀ ਸਮਾਜ ਦੇ ਆਗੂਆਂ, ਸਥਾਨਕ ਸਿੱਖਾਂ ਤੇ ਸਿੰਧੀ ਸੰਗਤਾਂ ਨਾਲ ਕੀਤੀ ਮੁਲਾਕਾਤ
. . .  24 minutes ago
ਅੰਮ੍ਰਿਤਸਰ, 30 ਜਨਵਰੀ (ਜਸਵੰਤ ਸਿੰਘ ਜੱਸ)- ਮੱਧ ਪ੍ਰਦੇਸ਼ ਵਿਖੇ ਬੀਤੇ ਦਿਨੀਂ ਸਿੰਧੀ ਸਮਾਜ ਦੇ ਅਸਥਾਨਾਂ ਵਿਚੋਂ ਪਾਵਨ ਸਰੂਪ ਚੁੱਕਣ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਦਾ ਵਫ਼ਦ ਦੋ ਦਿਨਾਂ ਦੇ ...
ਬਿਹਾਰ : ਜੇ.ਡੀ.ਯੂ. ਨੇਤਾ ਉਪੇਂਦਰ ਕੁਸ਼ਵਾਹਾ ਦੇ ਕਾਫਲੇ 'ਤੇ ਹਮਲਾ, ਆਰਾ 'ਚ ਪਥਰਾਅ
. . .  33 minutes ago
ਓਪਰੇਸ਼ਨ ਬਲੂ ਸਟਾਰ ਸੀਓ ਲੈਫਟੀਨੈਂਟ ਜਨਰਲ ਕੁਲਦੀਪ ਸਿੰਘ ਬਰਾੜ ਨੇ ਕੀਤੇ ਅਹਿਮ ਖ਼ੁਲਾਸੇ
. . .  37 minutes ago
ਯੂ.ਐਨ.ਜੀ.ਏ. ਮੁਖੀ ਕਸਾਬਾ ਕੋਰੋਸੀ ਦੀ ਭਾਰਤ ਦੀ ਪਹਿਲੀ ਫੇਰੀ 'ਤੇ ਸਵਾਗਤ ਕਰਕੇ ਹੋਈ ਖੁਸ਼ੀ-ਪ੍ਰਧਾਨ ਮੰਤਰੀ ਮੋਦੀ
. . .  about 1 hour ago
ਨਵੀਂ ਦਿੱਲੀ, 30 ਜਨਵਰੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ, "ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ (ਯੂ.ਐਨ.ਜੀ.ਏ.) ਮੁਖੀ ਕਸਾਬਾ ਕੋਰੋਸੀ ਦੀ ਭਾਰਤ ਦੀ ਪਹਿਲੀ ਫੇਰੀ 'ਤੇ ਸਵਾਗਤ ਕਰਕੇ ਖੁਸ਼ੀ ਹੋਈ। ਸੰਯੁਕਤ ਰਾਸ਼ਟਰ ਸਮੇਤ ਬਹੁ-ਪੱਖੀਵਾਦ ਪ੍ਰਤੀ ਭਾਰਤ...
ਜਿਨਸੀ ਸ਼ੋਸ਼ਣ ਦੇ ਮਾਮਲੇ ਵਿਚ ਆਸਾਰਾਮ ਬਾਪੂ ਨੂੰ ਸੈਸ਼ਨ ਕੋਰਟ ਨੇ ਠਹਿਰਾਇਆ ਦੋਸ਼ੀ
. . .  about 1 hour ago
ਗਾਂਧੀਨਗਰ (ਗੁਜਰਾਤ), 30 ਜਨਵਰੀ-ਗਾਂਧੀਨਗਰ ਸੈਸ਼ਨ ਕੋਰਟ ਨੇ ਇਕ ਦਹਾਕੇ ਪੁਰਾਣੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿਚ ਆਸਾਰਾਮ ਬਾਪੂ ਨੂੰ ਦੋਸ਼ੀ ਠਹਿਰਾਇਆ ਹੈ। ਆਸਾਰਾਮ ਬਾਪੂ 'ਤੇ ਸੂਰਤ ਦੀ ਇਕ ਔਰਤ ਨੇ 10 ਸਾਲ ਪਹਿਲਾਂ ਅਹਿਮਦਾਬਾਦ...
ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਜਗਨ ਮੋਹਨ ਰੈੱਡੀ ਨੂੰ ਲੈ ਕੇ ਜਾ ਰਹੀ ਇਕ ਵਿਸ਼ੇਸ਼ ਉਡਾਣ ਦੀ ਐਮਰਜੈਂਸੀ ਲੈਂਡਿੰਗ
. . .  about 1 hour ago
ਵਿਜੇਵਾੜਾ, 30 ਜਨਵਰੀ-ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਜਗਨ ਮੋਹਨ ਰੈੱਡੀ ਨੂੰ ਲੈ ਕੇ ਜਾ ਰਹੀ ਇਕ ਵਿਸ਼ੇਸ਼ ਉਡਾਣ ਨੇ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਤਕਨੀਕੀ ਖਰਾਬੀ ਕਾਰਨ ਗੰਨਾਵਰਮ ਹਵਾਈ ਅੱਡੇ...
ਪਿਸ਼ਾਵਰ ਮਸਜਿਦ ਆਤਮਘਾਤੀ ਧਮਾਕੇ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 32
. . .  about 1 hour ago
ਪਿਸ਼ਾਵਰ, 30 ਜਨਵਰੀ-ਪਾਕਿਸਤਾਨ ਦੇ ਜੀਓ ਨਿਊਜ਼ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਪਿਸ਼ਾਵਰ ਮਸਜਿਦ ਆਤਮਘਾਤੀ ਧਮਾਕੇ ਵਿਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 32 ਹੋ ਗਈ...
ਅਡਾਨੀ ਸਮੂਹ ਨਾਲ ਪੰਜਾਬ ਨੈਸ਼ਨਲ ਬੈਂਂਕ ਦਾ ਐਕਸਪੋਜ਼ਰ ਚਿੰਤਾ ਦਾ ਵਿਸ਼ਾ ਨਹੀਂ-ਪੰਜਾਬ ਨੈਸ਼ਨਲ ਬੈਂਕ ਮੁਖੀ
. . .  about 1 hour ago
ਨਵੀਂ ਦਿੱਲੀ 30 ਜਨਵਰੀ- ਪੰਜਾਬ ਨੈਸ਼ਨਲ ਬੈਂਕ ਦੇ ਐਮ.ਡੀ. ਅਤੇ ਸੀ.ਈ.ਓ. ਅਤੁਲ ਕੁਮਾਰ ਗੋਇਲ ਨੇ ਕਿਹਾ ਕਿ ਸਰਕਾਰੀ ਬੈਂਕ ਦਾ ਅਡਾਨੀ ਗਰੁੱਪ ਦੀਆਂ ਕੰਪਨੀਆਂ 'ਚ ਕਰੀਬ 7,000 ਕਰੋੜ ਰੁਪਏ ਦਾ ਐਕਸਪੋਜ਼ਰ ਹੈ। "ਪੰਜਾਬ ਨੈਸ਼ਨਲ ਭੈਂਕ ਕੋਲ ਅਡਾਨੀ ਸਮੂਹ ਦੀਆਂ 8-9 ਕੰਪਨੀਆਂ...
ਚੋਣ ਕਮਿਸ਼ਨ ਨੇ ਰੋਕੀ ਲਕਸ਼ਦੀਪ ਵਿਚ ਇਕ ਸੰਸਦੀ ਹਲਕੇ ਲਈ ਜ਼ਿਮਨੀ ਚੋਣ
. . .  about 2 hours ago
ਨਵੀਂ ਦਿੱਲੀ, 30 ਜਨਵਰੀ-ਕੇਰਲਾ ਹਾਈ ਕੋਰਟ ਨੇ 25 ਜਨਵਰੀ, 2023 ਨੂੰ ਲਕਸ਼ਦੀਪ ਦੇ ਸਾਬਕਾ ਸੰਸਦ ਮੈਂਬਰ ਮੁਹੰਮਦ ਫੈਜ਼ਲ ਪੀ.ਪੀ. ਨੂੰ ਦੋਸ਼ੀ ਠਹਿਰਾਉਣ ਅਤੇ ਸਜ਼ਾ ਨੂੰ ਮੁਅੱਤਲ ਕਰਨ ਦਾ ਹੁਕਮ ਦੇਣ ਤੋਂ ਬਾਅਦ...
25 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਬੀ.ਡੀ.ਪੀ.ਓ. ਰੰਗੇ ਹੱਥੀ ਕਾਬੂ
. . .  about 2 hours ago
ਗੁਰੂਸਰ ਸੁਧਾਰ, (ਲੁਧਿਆਣਾ) 30 ਜਨਵਰੀ, (ਬਲਵਿੰਦਰ ਸਿੰਘ ਧਾਲੀਵਾਲ/ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਤੋਂ ਆਈ ਡੀ.ਐਸ.ਪੀ. ਵਿਜੀਲੈਂਸ ਨਿਰਮਲ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ...
25 ਕਰੋੜ ਦੀ ਹੈਰੋਇਨ ਸਮੇਤ ਕਾਬੂ ਨਸ਼ਾ ਤਸਕਰ 2 ਦਿਨ ਦੇ ਪੁਲਿਸ ਰਿਮਾਂਡ 'ਤੇ
. . .  about 2 hours ago
ਅਜਨਾਲਾ, 30 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਕਾਊਂਟਰ ਇੰਟੈਲੀਜੈਂਸ ਦੀ ਟੀਮ ਵਲੋਂ 5 ਕਿਲੋ ਹੈਰੋਇਨ ਅਤੇ 1215 ਲੱਖ ਰੁਪਏ ਡਰੱਗ ਮਨੀ ਸਮੇਤ ਕਾਬੂ ਨਸ਼ਾ ਤਸਕਰ ਰਸ਼ਪਾਲ ਸਿੰਘ ਵਾਸੀ ਪਿੰਡ ਕੱਕੜ...
ਭਾਰਤੀ ਪੁਰਸ਼ ਹਾਕੀ ਟੀਮ ਦੇ ਮੁੱਖ ਕੋਚ ਗ੍ਰਾਹਮ ਰੀਡ ਵਲੋਂ ਅਸਤੀਫ਼ਾ
. . .  about 3 hours ago
ਭੁਵਨੇਸ਼ਵਰ, 30 ਜਨਵਰੀ-ਭਾਰਤੀ ਪੁਰਸ਼ ਹਾਕੀ ਟੀਮ ਦੇ ਮੁੱਖ ਕੋਚ ਗ੍ਰਾਹਮ ਰੀਡ ਨੇ ਵਿਸ਼ਵ ਕੱਪ ਤੋਂ ਬਾਅਦ ਅਸਤੀਫ਼ਾ ਦੇ ਦਿੱਤਾ...
ਵਿਜੀਲੈਂਸ ਵਲੋਂ ਸਾਬਕਾ ਉੱਪ ਮੁੱਖ ਮੰਤਰੀ ਓ.ਪੀ.ਸੋਨੀ. ਦੇ ਘਰ ਛਾਪੇਮਾਰੀ
. . .  about 3 hours ago
ਅੰਮ੍ਰਿਤਸਰ, 30 ਜਨਵਰੀ (ਰੇਸ਼ਮ ਸਿੰਘ)-ਵਿਜੀਲੈਂਸ ਬਿਊਰੋ ਵਲੋਂ ਸਾਬਕਾ ਉੱਪ ਮੁੱਖ ਮੰਤਰੀ ਓ.ਪੀ.ਸੋਨੀ. ਦੇ ਘਰ ਛਾਪੇਮਾਰੀ ਕੀਤੀ ਗਈ। ਓ.ਪੀ. ਸੋਨੀ ਦੇ ਆਮਦਨ ਸੰਬੰਧੀ ਸਰੋਤਾਂ ਦੀ ਵਿਜੀਲੈਂਸ...
ਕਰੋੜਾਂ ਦੇ ਟੈਕਸ ਘੁਟਾਲੇ ਵਿਚ ਜੀ.ਐਸ.ਟੀ. ਵਿਭਾਗ ਵਲੋਂ ਚਾਰ ਗ੍ਰਿਫ਼ਤਾਰ
. . .  about 3 hours ago
ਜਲੰਧਰ, 30 ਜਨਵਰੀ (ਸ਼ਿਵ)-ਕਰੋੜਾਂ ਦੇ ਟੈਕਸ ਘੁਟਾਲੇ ਵਿਚ ਜੀ.ਐਸ.ਟੀ. ਵਿਭਾਗ ਨੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਗ੍ਰਿਫ਼ਤਾਰ ਵਿਅਕਤੀ ਜਾਲੀ ਬਿੱਲਾਂ ਨਾਲਘੁਟਾਲਾ ਕਰਦੇ...
ਭਾਰਤੀ ਕ੍ਰਿਕਟਰ ਮੁਰਲੀ ​​ਵਿਜੇ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ
. . .  about 4 hours ago
ਨਵੀਂ ਦਿੱਲੀ, 30 ਜਨਵਰੀ- ਭਾਰਤੀ ਕ੍ਰਿਕਟਰ ਮੁਰਲੀ ​​ਵਿਜੇ ਨੇ ਅੰਤਰਰਾਸ਼ਟਰੀ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ।
ਸ਼੍ਰੋਮਣੀ ਅਕਾਲੀ ਦਲ ਵਲੋਂ ਜੋਧ ਸਿੰਘ ਸਮਰਾ ਨੂੰ ਹਲਕਾ ਅਜਨਾਲਾ ਇੰਚਾਰਜ ਕੀਤਾ ਨਿਯੁਕਤ
. . .  about 4 hours ago
ਅਜਨਾਲਾ 30 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)- ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਅੱਜ ਅਹਿਮ ਐਲਾਨ ਕਰਦਿਆਂ ਸ਼੍ਰੋਮਣੀ ਕਮੇਟੀ ਮੈਂਬਰ ਜੋਧ ਸਿੰਘ ਸਮਰਾ ਨੂੰ ਹਲਕਾ ਅਜਨਾਲਾ ਦੀ ਜ਼ਿੰਮੇਵਾਰੀ ਸੌਂਪਦਿਆਂ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਆਪਣੀ ਇਸ ਨਿਯੁਕਤੀ ਉਪਰੰਤ ‘ਅਜੀਤ’ ਨਾਲ...
ਡੇਰਾ ਭਨਿਆਰਾ ਦੇ ਮੁਖੀ ਬਾਬਾ ਸਤਨਾਮ ਸਿੰਘ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ
. . .  about 4 hours ago
ਨੂਰਪੁਰ ਬੇਦੀ, 30 ਜਨਵਰੀ (ਹਰਦੀਪ ਸਿੰਘ ਢੀਂਡਸਾ,ਰਾਜੇਸ਼ ਚੌਧਰੀ)-ਰੂਪਨਗਰ ਜ਼ਿਲ੍ਹੇ ਦੇ ਪੁਲਿਸ ਥਾਣਾ ਨੂਰਪੁਰ ਬੇਦੀ ਅਧੀਨ ਪੈਂਦੇ ਡੇਰਾ ਧਰਮ ਕਲਾਂ ਭਨਿਆਰਾਵਾਲਾ ਧਮਾਣਾ ਦੇ ਮੌਜੂਦਾ ਮੁਖੀ ਬਾਬਾ ਸਤਨਾਮ ਸਿੰਘ ਨੂੰ ਬੀਤੇ ਐਤਵਾਰ ਨੂੰ ਇਕ ਵਿਦੇਸ਼ੀ ਨੰਬਰ ਤੋਂ ਜਾਨੋ ਮਾਰਨ...
‘ਆਪ’ ਵਿਧਾਇਕ ਅਮੋਲਕ ਸਿੰਘ ਦੇ ਉਦਘਾਟਨ ਕਰਨ ਤੋਂ ਪਹਿਲਾ ਪੁੱਟਿਆ ਨੀਂਹ ਪੱਥਰ
. . .  about 4 hours ago
ਜੈਤੋ, 30 ਜਨਵਰੀ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)-ਜੈਤੋ ਤੋਂ ‘ਆਪ’ ਵਿਧਾਇਕ ਅਮੋਲਕ ਸਿੰਘ ਨੇ ਪਿੰਡ ਰਾਮੇਆਣਾ ਦੇ ਬੱਸ ਸੈਂਟਡ ’ਚ ਬੈਠਣ ਲਈ ਰੱਖੇ ਨੀਂਹ ਪੱਥਰ ਦਾ ਉਦਘਾਟਨ ਕਰਨਾ ਸੀ...
77ਵੀਂ ਸੰਯੁਕਤ ਰਾਸ਼ਟਰ ਮਹਾਸਭਾ (ਯੂ.ਐੱਨ.ਜੀ.ਏ.) ਦੇ ਪ੍ਰਧਾਨ ਕਾਸਬਾ ਕੋਰੋਸੀ ਨੇ ਭਾਰਤੀ ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨਾਲ ਮੁਲਾਕਾਤ ਕੀਤੀ।
. . .  about 4 hours ago
77ਵੀਂ ਸੰਯੁਕਤ ਰਾਸ਼ਟਰ ਮਹਾਸਭਾ (ਯੂ.ਐੱਨ.ਜੀ.ਏ.) ਦੇ ਪ੍ਰਧਾਨ ਕਾਸਬਾ ਕੋਰੋਸੀ ਨੇ ਭਾਰਤੀ ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨਾਲ ਮੁਲਾਕਾਤ ਕੀਤੀ।
ਨਿਪਾਲ ਵਿਚ ਰਾਸ਼ਟਰਪਤੀ ਚੋਣਾਂ 9 ਮਾਰਚ ਨੂੰ
. . .  1 minute ago
ਨਿਪਾਲ, 30 ਜਨਵਰੀ- ਨਿਪਾਲ ਚੋਣ ਕਮਿਸ਼ਨ ਤੋਂ ਮਿਲੀ ਜਾਣਕਾਰੀ ਅਨੁਸਾਰ ਨਿਪਾਲ ਵਿਚ ਰਾਸ਼ਟਰਪਤੀ ਲਈ ਚੋਣ 9 ਮਾਰਚ ਨੂੰ ਅਤੇ ਉਪ ਰਾਸ਼ਟਰਪਤੀ ਚੋਣ 17 ਮਾਰਚ ਨੂੰ ਹੋਵੇਗੀ।
ਆਮਦਨ ਤੋਂ ਜਿਆਦਾ ਜਾਇਦਾਦ ਮਾਮਲੇ ’ਚ ਸਾਬਕਾ ਵਿਧਾਇਕ ਕੁਸ਼ਲਦੀਪ ਢਿੱਲੋਂ ਨੂੰ ਵਿਜੀਲੈਂਸ ਵਿਭਾਗ ਦੇ ਦਫ਼ਤਰ ’ਚ ਕੀਤਾ ਤਲਬ
. . .  about 5 hours ago
ਫ਼ਰੀਦਕੋਟ, 30 ਜਨਵਰੀ (ਜਸਵੰਤ ਸਿੰਘ ਪੁਰਬਾ)- ਆਮਦਨ ਤੋਂ ਜਿਆਦਾ ਜਾਇਦਾਦ ਮਾਮਲੇ ਨੂੰ ਲੈਕੇ ਅੱਜ ਵਿਜੀਲੈਂਸ ਵਿਭਾਗ ਫ਼ਰੀਦਕੋਟ ਵਲੋਂ ਕਾਂਗਰਸ ਦੇ ਫਰੀਦਕੋਟ ਤੋਂ ਸਾਬਕਾ ਵਿਧਾਇਕ ਕੁਸ਼ਲਦੀਪ ਢਿੱਲੋਂ ਨੂੰ ਇੱਥੋਂ ਦੇ ਵਿਭਾਗ ਦੇ ਦਫ਼ਤਰ ਬੁਲਾਇਆ ਗਿਆ, ਜਿੱਥੇ ਕਰੀਬ ਇਕ ਘੰਟਾ ਉਨ੍ਹਾਂ ਤੋਂ ਸਵਾਲ ਜਵਾਬ ਕੀਤੇ ਗਏ। ਵਿਧਾਇਕ ਕਿੱਕੀ ਢਿੱਲੋਂ ਆਪਣੇ ...
ਐਸ. ਵਾਈ. ਐਲ. ’ਤੇ ਦੁਬਾਰਾ ਚਰਚਾ ਹੋਣੀ ਚਾਹੀਦੀ ਹੈ- ਹਰਸਿਮਰਤ ਕੌਰ ਬਾਦਲ
. . .  about 5 hours ago
ਨਵੀਂ ਦਿੱਲੀ, 30 ਜਨਵਰੀ- ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਸਰਬ ਪਾਰਟੀ ਮੀਟਿੰਗ ਵਿਚ ਕਿਹਾ ਕਿ ਐਸ. ਵਾਈ. ਐਲ. ’ਤੇ ਦੁਬਾਰਾ ਚਰਚਾ ਹੋਣੀ ਚਾਹੀਦੀ ਹੈ। ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਹੈ ਕਿ ਪੰਜਾਬ ਦਾ ਪਾਣੀ ਦੂਜੇ ਰਾਜਾਂ ਨੂੰ ਜਾਣਾ ਹੈ ਕਿਉਂਕਿ ਉਨ੍ਹਾਂ ਨੇ ਦੂਜੇ ਰਾਜਾਂ ਤੋਂ ਚੋਣ ਲੜਨੀ ਹੈ। ਉਨ੍ਹਾਂ ...
ਪਿਸ਼ਾਵਰ ਬੰਬ ਧਮਾਕਾ: ਘੱਟੋ ਘੱਟ 50 ਲੋਕ ਜ਼ਖ਼ਮੀ
. . .  about 5 hours ago
ਇਸਲਾਮਾਬਾਦ, 30 ਜਨਵਰੀ- ਪਿਸ਼ਾਵਰ ਦੇ ਪੁਲਿਸ ਲਾਈਨਜ਼ ਖ਼ੇਤਰ ਵਿਚ ਸਥਿਤ ਇਕ ਮਸਜਿਦ ਵਿਚ ਨਮਾਜ਼ ਦੇ ਦੌਰਾਨ ਇਕ ਆਤਮਘਾਤੀ ਹਮਲਾਵਰ ਨੇ ਆਪਣੇ ਆਪ ਨੂੰ ਬੰਬ ਨਾਲ ਉਡਾ ਲਿਆ। ਇਸ ਹਾਦਸੇ ਵਿਚ ਘੱਟੋ ਘੱਟ 50 ਲੋਕਾਂ ਦੇ ਜ਼ਖ਼ਮੀ ਹੋਣ...
ਪਿਸ਼ਾਵਰ ਵਿਚ ਹੋਇਆ ਧਮਾਕਾ
. . .  about 5 hours ago
ਇਸਲਾਮਾਬਾਦ, 30 ਜਨਵਰੀ- ਪਿਸ਼ਾਵਰ ਦੇ ਪੁਲਿਸ ਲਾਈਨ ਇਲਾਕੇ ’ਚ ਧਮਾਕਾ ਹੋਣ ਦੀ ਸੂਚਨਾ ਹੈ। ਇਹ ਧਮਾਕਾ ਮਸਜਿਦ ਨੇੜੇ ਹੋਇਆ ਦੱਸਿਆ ਜਾ ਰਿਹਾ ਹੈ। ਇਸ ਸੰਬੰਧੀ ਹੋਰ ਵੇਰਵਿਆਂ ਦੀ ਉਡੀਕ ਕੀਤੀ ...
ਭਾਜਪਾ ਦਾ ਕੋਈ ਆਗੂ ਇਸ ਤਰ੍ਹਾਂ ਪੈਦਲ ਨਹੀਂ ਚੱਲ ਸਕਦਾ, ਕਿਉਂਕਿ ਉਹ ਡਰਦੇ ਹਨ- ਰਾਹੁਲ ਗਾਂਧੀ
. . .  about 5 hours ago
ਸ੍ਰੀਨਗਰ, 30 ਜਨਵਰੀ- ਸ੍ਰੀਨਗਰ ਵਿਚ ਭਾਰਤ ਜੋੜੋ ਯਾਤਰਾ ਦੇ ਸਮਾਪਤੀ ਸਮਾਰੋਹ ਦੌਰਾਨ ਬੋਲਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਜੀ, ਅਮਿਤ ਸ਼ਾਹ ਜੀ ਤੇ ਆਰ.ਐਸ.ਐਸ. ਵਾਲਿਆਂ ਨੇ ਹਿੰਸਾ ਨਹੀਂ ਦੇਖੀ। ਉਹ ਡਰਦੇ ਹਨ। ਭਾਜਪਾ ਦਾ ਕੋਈ ਵੀ ਆਗੂ ਇੱਥੇ ਇੰਝ ਪੈਦਲ ਨਹੀਂ ਤੁਰ ਸਕਦਾ ਇਸ ਲਈ ਨਹੀਂ ਕਿ ਜੰਮੂ-...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 18 ਅੱਸੂ ਸੰਮਤ 554
ਵਿਚਾਰ ਪ੍ਰਵਾਹ: ਸਰਕਾਰਾਂ ਦੁਆਰਾ ਕਾਨੂੰਨ ਨੂੰ ਲਾਗੂ ਨਾ ਕਰ ਸਕਣ ਦੀ ਅਸਫਲਤਾ ਤੋਂ ਵੱਡਾ ਦੋਸ਼ ਹੋਰ ਕੁਝ ਵੀ ਨਹੀਂ ਹੈ। -ਅਲਬਰਟ ਆਈਨਸਟਾਈਨ

ਬਠਿੰਡਾ

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਅਤੇ ਸਾਂਝੇ ਮੋਰਚੇ ਨੇ ਕੇਂਦਰ ਸਰਕਾਰ ਦੀ ਅਰਥੀ ਫੂਕੀ

ਭਗਤਾ ਭਾਈਕਾ, 3 ਅਕਤੂਬਰ (ਸੁਖਪਾਲ ਸਿੰਘ ਸੋਨੀ)-ਅੱਜ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਅਤੇ ਸਾਂਝੇ ਮੋਰਚੇ ਵਲੋਂ ਭਗਤਾ ਭਾਈਕਾ ਦੇ ਮੁੱਖ ਵਿਚ ਕੇਂਦਰ ਸਰਕਾਰ ਦੀ ਅਰਥੀ ਫੂਕੀ ਗਈ ਅਤੇ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਜ਼ੀ ਕੀਤੀ ਗਈ | ਇਸ ਸਮੇਂ ਬੋਲਦੇ ...

ਪੂਰੀ ਖ਼ਬਰ »

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਭਾਕਿਯੂ ਉਗਰਾਹਾਂ ਵਲੋਂ ਜ਼ੋਰਦਾਰ ਰੋਸ ਮੁਜ਼ਾਹਰਾ

'ਲਖੀਮਪੁਰ ਖੀਰੀ ਕਿਸਾਨ ਕਤਲ ਕਾਂਡ ਦੀ ਪਹਿਲੀ ਬਰਸੀ' ਬਠਿੰਡਾ, 3 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਉੱਤਰ-ਪ੍ਰਦੇਸ਼ ਦੇ ਲਖੀਮਪੁਰ ਖੀਰੀ 'ਚ ਪਿਛਲੇ ਵਰ੍ਹੇ ਦੇ ਤਿੰਨ ਅਕਤੂਬਰ ਨੂੰ ਇਕ ਗੱਡੀ ਚੜ੍ਹਾ ਕੇ ਕਤਲ ਕੀਤੇ ਗਏ ਅੰਦੋਲਨਕਾਰੀ ਕਿਸਾਨਾਂ ਦੀ ਅੱਜ ਪਹਿਲੀ ...

ਪੂਰੀ ਖ਼ਬਰ »

ਨਵੀ ਗਠਿਤ ਆਂਗਣਵਾੜੀ ਵਰਕਰ ਯੂਨੀਅਨ ਵਲੋਂ ਸਰਕਾਰ ਨੂੰ ਮੰਗ ਪੱਤਰ

ਨਥਾਣਾ, 3 ਅਕਤੂਬਰ (ਗੁਰਦਰਸ਼ਨ ਲੁੱਧੜ)-ਪੰਜਾਬ ਦੀਆਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਵਲੋਂ ਗਠਿਤ ਕੀਤੀ ਗਈ ਨਵੀਂ ਜਥੇਬੰਦੀ ਸਰਬ ਆਂਗਣਵਾੜੀ ਵਰਕਰ-ਹੈਲਪਰ ਯੂਨੀਅਨ ਵਲੋਂ ਪੰਜਾਬ ਸਰਕਾਰ ਨੂੰ ਯੂਨੀਅਨ ਦੀਆਂ ਮੰਗਾਂ ਸੰਬੰਧੀ ਮੰਗ ਪੱਤਰ ਭੇਜ ਦਿੱਤਾ ਗਿਆ ਹੈ | ...

ਪੂਰੀ ਖ਼ਬਰ »

ਖ਼ਤਰਨਾਕ ਹਾਦਸਿਆਂ ਤੇ ਭਿਆਨਕ ਬਿਮਾਰੀਆਂ ਨੂੰ ਜਨਮ ਦੇ ਰਹੀ ਹੈ ਸ਼ਹਿਰ ਦੀ ਹੱਡਾ ਰੋੜ੍ਹੀ

ਨਗਰ ਕੌਂਸਲ ਦੀ ਨਿਕੰਮੀ ਕਾਰਗੁਜ਼ਾਰੀ
ਬਰਾੜ ਆਰ. ਸਿੰਘ
ਗੋਨਿਆਣਾ-ਸ੍ਰੀ ਅੰਮਿ੍ਤਸਰ ਸਾਹਿਬ ਮੁੱਖ ਮਾਰਗ 'ਤੇ ਗੋਨਿਆਣਾ-ਜੈਤੋ ਬਾਈਪਾਸ ਤੋਂ ਇਕ ਕਿੱਲੋਮੀਟਰ ਦੂਰ ਸੜਕ ਦੇ ਕਿਨਾਰੇ ਉਪਰ ਬਣੀ ਹੋਈ ਹੱਡਾ ਰੋੜੀ ਇਥੋਂ ਲੰਘਣ ਵਾਲੇ ਰਾਹਗੀਰਾਂ, ਸ਼ਹਿਰ ਵਾਸੀਆਂ ਅਤੇ ਆਲੇ ਦੁਆਲੇ ਦੇ ਪਿੰਡਾਂ ਵਿਚ ਬਿਮਾਰੀਆਂ ਫੈਲਾਉਣ ਦਾ ਇਕ ਵੱਡਾ ਸਬੱਬ ਬਣਦੀ ਜਾ ਰਹੀ ਹੈ | ਮੁਰਦਾ ਪਸ਼ੂਆਂ ਦੇ ਮੁੱਖ ਸੜਕ ਅਤੇ ਮਾੜਾ ਮਾਈਨਰ ਦੇ ਕਿਨਾਰੇ 'ਤੇ ਸੁੱਟਣ ਕਾਰਨ ਇਹ ਲੋਕਾਂ ਦੀ ਜ਼ਿੰਦਗੀ ਲਈ ਹੋਰ ਵੀ ਖ਼ਤਰਨਾਕ ਰੂਪ ਧਾਰਨ ਕਰਦੀ ਜਾ ਰਹੀ ਹੈ ਕਿਉਂਕਿ ਇਸ ਹੱਡਾਂ ਰੋੜੀ ਵਿਚੋਂ ਮੁਰਦਾ ਪਸ਼ੂਆਂ ਦਾ ਮਾਸ ਖਾਣ ਵਾਲੇ ਅਵਾਰਾ ਕੁੱਤੇ ਪੁਸ਼ੂਆਂ ਦੇ ਸੁੱਕੇ ਹੱਡ ਮਾਸ ਨੂੰ ਆਪਣੇ ਖਾਣ ਯੋਗ ਬਣਾਉਣ ਲਈ ਇਸ ਮਾਈਨਰ ਦੇ ਪਾਣੀ ਵਿਚ ਲਿਆ ਸੁੱਟਦੇ ਹਨ ਅਤੇ ਇਹੀ ਪਾਣੀ ਅੱਗੇ ਕਈ ਦਰਜਨਾਂ ਪਿੰਡਾਂ ਦੇ ਜਲਘਰਾਂ ਨੂੰ ਪਹੁੰਚਦਾ ਹੈ, ਜਿਸ ਦੇ ਨਤੀਜੇ ਵਜੋਂ ਲੋਕ ਭਿਆਨਕ ਬਿਮਾਰੀਆਂ ਜਿੰਨ੍ਹਾਂ ਵਿਚ ਮੁੱਖ ਤੌਰ 'ਤੇ ਕੈਂਸਰ ਹੈ, ਦਾ ਸ਼ਿਕਾਰ ਹੋ ਕੇ ਇਸ ਦੁਨੀਆਂ ਤੋਂ ਰੁਖ਼ਸਤ ਹੋ ਚੁੱਕੇ ਹਨ ਅਤੇ ਅਣਗਿਣਤ ਬਾਸ਼ਿੰਦੇ ਹੋਰ ਬਿਮਾਰੀਆਂ ਤੋਂ ਪੀੜ੍ਹਤ ਹੋਕੇ ਜ਼ਿੰਦਗੀ ਜਿਊਣ ਲਈ ਸੰਘਰਸ਼ ਕਰ ਰਹੇ ਹਨ | ਪ੍ਰਭਾਵਿਤ ਪਿੰਡਾਂ ਦੀਆਂ ਪੰਚਾਇਤਾਂ ਇਸ ਸਮੱਸਿਆ ਨੂੰ ਬਹੁਤ ਵਾਰ ਗੋਨਿਆਣਾ ਨਗਰ ਕੌਂਸਲ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿਚ ਲਿਆ ਚੁੱਕੀਆਂ ਹਨ, ਪਰ ਹੁਣ ਤੱਕ ਹਰ ਕੋਸ਼ਿਸ਼ ਅਤੇ ਵਾਅਦਾ ਬੇ-ਮਤਲਬ ਸਾਬਿਤ ਹੋਇਆ ਹੈ | ਇਸ ਤੋਂ ਇਲਾਵਾ ਇਸ ਸੜਕ ਦੇ ਉੱਪਰ ਟਹਿਲਦੇ ਦਿਓ ਕੱਦ ਕੁੱਤੇ ਹੁਣ ਤੱਕ ਕਈ ਹਾਦਸਿਆਂ ਨੂੰ ਅੰਜ਼ਾਮ ਦੇ ਚੁੱਕੇ ਹਨ ਅਤੇ ਕਈ ਦੋ ਪਹੀਆਂ ਵਾਹਨ ਚਾਲਕ ਆਪਣੀਆਂ ਕੀਮਤੀ ਜਾਨਾਂ ਗੁਆ ਚੁੱਕੇ ਹਨ | ਜਿੱਥੇ ਇਹ ਹੱਡਾਂ ਰੋੜੀ ਜੋ ਕਿ ਹਮੇਸ਼ਾ ਤੋਂ ਇਥੋਂ ਲੰਘਣ ਵਾਲੇ ਲੋਕਾਂ ਲਈ ਸੜਕੀ ਹਾਦਸਿਆਂ ਅਤੇ ਮਨੁੱਖੀ ਸਿਹਤ ਲਈ ਖ਼ਤਰਾ ਪੈਦਾ ਕਰ ਰਹੀ ਹੈ, ਉਥੇ ਇਹ ਸ਼ਹਿਰ ਵਾਸੀਆਂ ਲਈ ਵੀ ਸਰਾਪ ਸਾਬਿਤ ਹੋ ਰਹੀ ਹੈ, ਕਿਉਂਕਿ ਹਵਾ ਦੇ ਰੁਖ਼ ਬਦਲਣ ਨਾਲ ਸ਼ਾਰੇ ਸ਼ਹਿਰ ਅੰਦਰ ਸੜ੍ਹਾਂਦ ਫ਼ੈਲ ਜਾਂਦੀ ਹੈ | ਨਗਰ ਕੌਂਸਲ ਗੋਨਿਆਣਾ ਇਸ ਗੰਭੀਰ ਸਮੱਸਿਆ ਨੂੰ ਅੱਖੋਂ ਪਰੋਖੇ ਕਰਕੇ ਲੋਕਾਂ ਨੂੰ ਨਾ-ਮੁਰਾਦ ਬਿਮਾਰੀਆਂ ਵੱਲ ਧਕੇਲ੍ਹਣ ਲਈ ਕਾਫ਼ੀ ਹੱਦ ਤੱਕ ਜ਼ਿੰਮੇਵਾਰ ਸਾਬਿਤ ਹੋ ਰਹੀ ਹੈ, ਕਿਉਂਕਿ ਇਸ ਵਿਚ ਆਪਣੇ ਫ਼ਾਇਦੇ ਨੂੰ ਮੁੱਖ ਰੱਖ ਕੇ ਨਗਰ ਕੌਂਸਲ ਨਹੀਂ ਚਾਹੁੰਦੀ ਕਿ ਇਹ ਸ਼ਹਿਰ ਦੀ ਹੱਦ 'ਚੋਂ ਬਾਹਰ ਜਾਵੇ ਕਿਉਂਕਿ ਇਸ ਤੋਂ ਚੋਖੀਂ ਕਮਾਈ ਵੀ ਤਾਂ ਹੋ ਰਹੀ ਹੈ | ਇਸ ਸਭ ਕੁੱਝ ਦੇ ਚਲਦਿਆਂ ਸ਼ਹਿਰੀਆਂ ਅਤੇ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਵਲੋਂ ਪਿਛਲੇ ਕਈ ਸਾਲਾਂ ਤੋਂ ਇਸ ਨੂੰ ਚੁਕਵਾਉਣ ਲਈ ਮੰਗ ਉਠਾਈ ਜਾ ਰਹੀ ਹੈ ਪਰ ਨਾ ਹੀ ਨਗਰ ਕੌਂਸਲ ਅਤੇ ਨਾ ਹੀ ਪ੍ਰਸ਼ਾਸਨ ਨੂੰ ਇਨ੍ਹਾਂ ਨਾਗਰਿਕਾਂ ਦੀ ਸਿਹਤ ਦਾ ਅਜੇ ਤੱਕ ਚੇਤਾ ਆਇਆ ਹੈ | ਸਗੋਂ ਨਗਰ ਕੌਂਸਲ ਨੇ ਸ਼ਹਿਰ ਦਾ ਕੂੜਾ ਕਰਕਟ ਅਤੇ ਗੰਦਗੀ ਵੀ ਹੁਣ ਇਸੇ ਥਾਂ 'ਤੇ ਸੁੱਟਣੀ ਸ਼ੁਰੂ ਕਰ ਦਿੱਤੀ ਹੈ | ਸ਼ਹਿਰ ਦਾ ਸਾਰਾ ਕੂੜਾ ਕਰਕਟ ਅਤੇ ਵਿਸ਼ੇਸ਼ ਕਰ ਕੇ ਪੌਲੀ-ਲਿਫ਼ਾਫਿਆਂ ਦੀ ਭਰਮਾਰ ਪਹਿਲਾਂ ਤੋਂ ਹੀ ਪ੍ਰਭਾਵਿਤ ਅਤੇ ਪੀੜ੍ਹਤ ਨਾਗਰਿਕਾਂ ਦੀਆਂ ਦੁਸ਼ਵਾਰੀਆਂ ਵਿਚ ਹੋਰ ਵੀ ਵਾਧਾ ਕਰੇਗੀ |

ਖ਼ਬਰ ਸ਼ੇਅਰ ਕਰੋ

 

ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਮੋਗਾ ਗੋਲੀਕਾਂਡ ਸੰਬੰਧੀ ਰੈਲੀ

ਬਠਿੰਡਾ, 3 ਅਕਤੂਬਰ (ਵੀਰਪਾਲ ਸਿੰਘ)-ਪੰਜਾਬ ਸਟੂਡੈਂਟਸ ਯੂਨੀਅਨ ਵਲੋਂ 7 ਅਕਤੂਬਰ ਨੂੰ ਰੀਗਲ ਸਿਨੇਮਾ ਗੋਲੀ ਕਾਂਡ ਦੀ 50ਵੀਂ ਵਰ੍ਹੇਗੰਢ ਨੂੰ ਸਮਰਪਿਤ ਹੋ ਰਹੀ ਵਿਦਿਆਰਥੀ ਮਹਾਂ ਰੈਲੀ ਦੀਆਂ ਤਿਆਰੀਆਂ ਨੂੰ ਲੈ ਕੇ ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਵਿਖੇ ਰੈਲੀ ...

ਪੂਰੀ ਖ਼ਬਰ »

ਵਿਜੀਲੈਂਸ ਬਿਊਰੋ ਵਲੋਂ 9 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਲੀਗਲ ਮੀਟਰੋਲੋਜੀ ਇੰਸਪੈਕਟਰ ਗਿ੍ਫ਼ਤਾਰ

ਬਠਿੰਡਾ, 3 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਵਿਜੀਲੈਂਸ ਬਿਊਰੋ ਬਠਿੰਡਾ ਦੀ ਟੀਮ ਨੇ ਭਿ੍ਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਅੱਜ ਬਠਿੰਡਾ ਵਿਖੇ ਤਾਇਨਾਤ ਇਕ ਇੰਸਪੈਕਟਰ ਲੀਗਲ ਮੀਟਰੋਲੋਜੀ (ਵਜ਼ਨ ਅਤੇ ਮਾਪ) ਕਵਿੰਦਰ ਸਿੰਘ ਨੂੰ 9000 ਰੁਪਏ ਦੀ ਰਿਸ਼ਵਤ ...

ਪੂਰੀ ਖ਼ਬਰ »

ਬਠਿੰਡਾ ਕੈਮਿਸਟ ਐਸੋਸੀਏਸ਼ਨ ਵਲੋਂ ਦਵਾਈਆਂ ਦਾ ਆਨਲਾਈਨ ਕਾਰੋਬਾਰ ਕਰਨ ਵਾਲੀ ਇਕ ਨਿੱਜੀ ਕੰਪਨੀ ਦੇ ਮਾਲਕ ਵਿਰੁੱਧ ਮੁਕੱਦਮਾ ਦਰਜ ਕਰਨ ਦੀ ਮੰਗ

'ਮਾਮਲਾ ਆਨਲਾਈਨ ਵਿਕਦੀਆਂ ਨਸ਼ੀਲੀਆਂ ਦਵਾਈਆਂ ਦਾ' ਬਠਿੰਡਾ, 3 ਅਕਤੂਬਰ (ਸੱਤਪਾਲ ਸਿੰਘ ਸਿਵੀਆਂ)- ਬਠਿੰਡਾ 'ਚ ਇਕ ਨਿੱਜੀ ਕੰਪਨੀ ਦੇ ਇਕ ਰਿਟੇਲਰ ਵਜੋਂ ਦਵਾਈਆਂ ਦਾ ਆਨਲਾਈਨ ਕਾਰੋਬਾਰ ਕਰਨ ਵਾਲੇ ਕੰਪਨੀ ਡਾਇਰੈਕਟਰ ਵਿਰੁੱਧ ਨਸ਼ਾ ਰੋਕੂ ਕਾਨੂੰਨ ਤਹਿਤ ਮੁਕੱਦਮਾ ...

ਪੂਰੀ ਖ਼ਬਰ »

ਵਿਦਿਆਰਥੀਆਂ ਨੇ ਸਵਦੇਸੀ ਅਪਣਾਉਣ ਲਈ ਕੀਤਾ ਪ੍ਰਣ

ਭੀਖੀ, 3 ਅਕਤੂਬਰ (ਔਲਖ)-ਸਥਾਨਕ ਸਰਵਹਿੱਤਕਾਰੀ ਵਿੱਦਿਆ ਮੰਦਰ ਦੇ ਵਿਦਿਆਰਥੀਆਂ ਨੇ 'ਸਵਦੇਸੀ ਪੰਦ੍ਹਰਵਾੜੇ' ਤਹਿਤ ਸਵਦੇਸੀ ਵਸਤੂਆਂ ਅਪਣਾਉਣ ਅਤੇ ਸਵਦੇਸੀ ਨੂੰ ਪ੍ਰਫੁੱਲਿਤ ਕਰਨ ਲਈ ਸਹੁੰ ਚੁੱਕੀ | ਪਿ੍ੰਸੀਪਲ ਡਾ. ਗਗਨਦੀਪ ਪਰਾਸ਼ਰ ਨੇ ਇਤਿਹਾਸ ਅਤੇ ਸਵਦੇਸੀ ...

ਪੂਰੀ ਖ਼ਬਰ »

ਮਾਨਸਾ ਪੁਲਿਸ ਵਲੋਂ 310 ਗਰਾਮ ਚਿੱਟਾ ਤੇ ਸਾਢੇ 4 ਲੱਖ ਰੁਪਏ ਡਰੱਗ ਮਨੀ ਬਰਾਮਦ

5 ਸਣੇ 1 ਨਾਬਾਲਗ ਕਾਬੂ ਮਾਨਸਾ, 3 ਅਕਤੂਬਰ (ਰਾਵਿੰਦਰ ਸਿੰਘ ਰਵੀ)- ਮਾਨਸਾ ਪੁਲਿਸ ਨੇ ਚਿੱਟਾ ਅਤੇ ਡਰੱਗ ਮਨੀ ਬਰਾਮਦ ਕਰ ਕੇ 5 ਵਿਅਕਤੀਆਂ ਸਣੇ 1 ਨਾਬਾਲਗ ਨੂੰ ਕਾਬੂ ਕੀਤਾ ਹੈ | ਜ਼ਿਲ੍ਹਾ ਪੁਲਿਸ ਮੁਖੀ ਗੌਰਵ ਤੂਰਾ ਨੇ ਦੱਸਿਆ ਕਿ ਸੀ.ਆਈ.ਏ. ਸਟਾਫ਼ ਮਾਨਸਾ ਦੇ ਸਹਾਇਕ ...

ਪੂਰੀ ਖ਼ਬਰ »

ਆਂਗਣਵਾੜੀ ਮੁਲਾਜ਼ਮਾਂ ਨੇ ਮੰਗਾਂ ਸੰਬੰਧੀ ਪੰਜਾਬ ਤੇ ਕੇਂਦਰ ਸਰਕਾਰ ਨੂੰ ਭੇਜੇ ਮੰਗ ਪੱਤਰ

ਝੁਨੀਰ, 3 ਅਕਤੂਬਰ (ਰਮਨਦੀਪ ਸਿੰਘ ਸੰਧੂ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਕਮੇਟੀ ਦੇ ਸੱਦੇ 'ਤੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਅਤੇ ਮਸਲਿਆਂ ਨੂੰ ਲੈ ਕੇ ਬਲਾਕ ਪੱਧਰੀ ਰੋਸ ਪ੍ਰਦਰਸ਼ਨ ਕਸਬਾ ਝੁਨੀਰ ਵਿਖੇ ਕੀਤਾ ਗਿਆ | ਉਨ੍ਹਾਂ ...

ਪੂਰੀ ਖ਼ਬਰ »

ਮਜ਼ਦੂਰ ਮੁਕਤੀ ਮੋਰਚਾ ਵਲੋਂ ਲਗਾਇਆ ਧਰਨਾ 60ਵੇਂ ਦਿਨ ਵੀ ਜਾਰੀ

ਮਾਨਸਾ, 3 ਅਕਤੂਬਰ (ਰਾਵਿੰਦਰ ਸਿੰਘ ਰਵੀ)- ਮਜ਼ਦੂਰ ਮੁਕਤੀ ਮੋਰਚਾ ਵਲੋਂ ਮਜ਼ਦੂਰਾਂ ਹੱਕੀ ਮੰਗਾਂ ਮਨਵਾਉਣ ਲਈ ਸਥਾਨਕ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦਫ਼ਤਰ ਅੱਗੇ ਲਗਾਇਆ ਧਰਨਾ 60ਵੇਂ ਦਿਨ ਵੀ ਜਾਰੀ ਰਿਹਾ | ਮੋਰਚਾ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਉਂ ਨੇ ਕਿਹਾ ...

ਪੂਰੀ ਖ਼ਬਰ »

ਰਾਮਇੰਦਰ ਸਿੰਘ ਭੰਗਾਲ ਟਰੱਕ ਯੂਨੀਅਨ ਬੁਢਲਾਡਾ ਦੇ ਨਵੇਂ ਪ੍ਰਧਾਨ ਬਣੇ

ਕਾਰਜਸ਼ੀਲ ਪ੍ਰਧਾਨ ਗੁੱੜਦੀ ਤੇ ਹੋਰਨਾਂ ਵਲੋਂ ਸਵਾਗਤ ਬੁਢਲਾਡਾ, 3 ਅਕਤੂਬਰ (ਸਵਰਨ ਸਿੰਘ ਰਾਹੀ)- ਅੱਜ ਇੱਥੇ ਟਰੱਕ ਓਪਰੇਟਰ ਯੂਨੀਅਨ ਵਿਖੇ ਹਾਜ਼ਰ ਓਪਰੇਟਰਾਂ ਨੇ ਰਾਮਇੰਦਰ ਸਿੰਘ ਭੰਗਾਲ ਨੂੰ ਨਵਾਂ ਪ੍ਰਧਾਨ ਚੁਣ ਲਿਆ ਹੈ ਅਤੇ ਇੱਥੇ ਪਹਿਲਾ ਕਾਰਜਸ਼ੀਲ ਪ੍ਰਧਾਨ ...

ਪੂਰੀ ਖ਼ਬਰ »

ਦੁਰਗਾ ਅਸ਼ਟਮੀ ਮੌਕੇ ਕੰਨਿਆ ਪੂਜਨ ਕੀਤਾ

ਭੀਖੀ, 3 ਅਕਤੂਬਰ (ਨਿ. ਪ. ਪ.)- ਸਥਾਨਕ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ ਵਿਖੇ ਸ੍ਰੀ ਦੁਰਗਾ ਅਸ਼ਟਮੀ ਦੇ ਮੌਕੇ 'ਤੇ ਕੰਨਿਆ ਪੂਜਣ ਕੀਤਾ ਗਿਆ | ਨਿੱਕੀਆਂ-ਨਿੱਕੀਆਂ ਕੰਜਕਾਂ ਦੇ ਚਰਨ ਧੋ ਕੇ ਪੂਜਨ ਕੀਤਾ ਗਿਆ | ਉਨ੍ਹਾਂ ਨੂੰ ਤਿਲਕ ਲਗਾ ਕੇ ਚੰੁਨੀਆਂ, ਫਲ ਅਤੇ ਮਿਠਾਈਆਂ ਭੇਟ ...

ਪੂਰੀ ਖ਼ਬਰ »

ਭਾਕਿਯੂ (ਉਗਰਾਹਾਂ) ਨੇ ਡਿਪਟੀ ਕਮਿਸ਼ਨਰ ਦਫ਼ਤਰ ਨੇੜੇ ਕੇਂਦਰ ਸਰਕਾਰ ਦੀ ਅਰਥੀ ਸਾੜੀ

ਮਾਨਸਾ, 3 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਸੰਯੁਕਤ ਕਿਸਾਨ ਮੋਰਚੇ ਵਲੋਂ ਕੇਂਦਰ ਸਰਕਾਰ ਦੀਆਂ ਅਰਥੀਆਂ ਸਾੜਨ ਦੇ ਦਿੱਤੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਨੇੜੇ ਮੋਦੀ ਸਰਕਾਰ ਦੀ ਅਰਥੀ ਸਾੜੀ ਗਈ | ...

ਪੂਰੀ ਖ਼ਬਰ »

ਸੰਯੁਕਤ ਕਿਸਾਨ ਮੋਰਚਾ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨੇੜੇ ਧਰਨਾ

ਮਾਨਸਾ, 3 ਅਕਤੂਬਰ (ਰਾਵਿੰਦਰ ਸਿੰਘ ਰਵੀ)- ਲਖੀਮਪੁਰ ਖੀਰੀ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਸੰਘਰਸ਼ ਜਾਰੀ ਰਹੇਗਾ | ਇਹ ਪ੍ਰਗਟਾਵਾ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨਜ਼ਦੀਕ ਲਗਾਏ ਧਰਨੇ ਨੂੰ ਸੰਬੋਧਨ ਕਰਦਿਆਂ ...

ਪੂਰੀ ਖ਼ਬਰ »

ਅਕਾਲੀ ਆਗੂਆਂ ਵਲੋਂ ਸੁਤੰਤਰਤਾ ਸੰਗਰਾਮੀ ਪਰਿਵਾਰ ਨਾਲ ਦੁੱਖ ਸਾਂਝਾ

ਨਥਾਣਾ, 3 ਅਕਤੂਬਰ (ਗੁਰਦਰਸ਼ਨ ਲੁੱਧੜ)- ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਜਗਸੀਰ ਸਿੰਘ ਕਲਿਆਣ ਅਤੇ ਬਲਾਕ ਪੰਚਾਇਤ ਸੰਮਤੀ ਨਥਾਣਾ ਦੇ ਸਾਬਕਾ ਚੇਅਰਮੈਨ ਹਰਮੀਤ ਸਿੰਘ ਬਾਹੀਆ ਪਿੰਡ ਪੂਹਲਾ ਵਿਖੇ ਸੁਤੰਤਰਤਾ ਸੰਗਰਾਮੀ ਸਵ: ਪ੍ਰੇਮ ਸਿੰਘ ਦੇ ...

ਪੂਰੀ ਖ਼ਬਰ »

'ਸਿੱਧੂਪੁਰ' ਲਹਿਰਾ ਧੂਰਕੋਟ ਇਕਾਈ ਦੀ ਖ਼ਜ਼ਾਨਚੀ ਅਮਨਦੀਪ ਕੌਰ ਜਥੇਬੰਦੀ 'ਚੋਂ ਬਰਖ਼ਾਸਤ

ਲਹਿਰਾ ਮੁਹੱਬਤ, 3 ਅਕਤੂਬਰ (ਭੀਮ ਸੈਨ ਹਦਵਾਰੀਆ)- ਭਾਕਿਯੂ ਏਕਤਾ 'ਸਿੱਧੂਪੁਰ' ਲਹਿਰਾ ਧੂਰਕੋਟ ਦੀ ਪਿੰਡ ਕਮੇਟੀ ਦੀ ਅਹਿਮ ਮੀਟਿੰਗ ਇਕਾਈ ਪ੍ਰਧਾਨ ਅਰਸ਼ਿੰਦਰਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿੱਚ ਇਸਤਰੀ ਵਿੰਗ ਪ੍ਰਧਾਨ ਤੋਂ ਇਲਾਵਾ ਬਲਾਕ ਆਗੂ ਬਲਵੀਰ ...

ਪੂਰੀ ਖ਼ਬਰ »

ਝੋਨੇ ਦੀ ਖਰੀਦ ਦੌਰਾਨ ਕਿਸਾਨਾਂ ਨੂੰ ਮੰਡੀਆਂ 'ਚ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਸਮੱਸਿਆ

ਬਠਿੰਡਾ, 3 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਕਿਸਾਨਾਂ ਦੇ ਝੋਨੇ ਦੀ ਫ਼ਸਲ ਦਾ ਇਕ-ਇਕ ਦਾਣਾ ਖਰੀਦਣ ਲਈ ਵਚਨਬੱਧ ਹੈ | ਝੋਨੇ ਦੀ ਖਰੀਦ ਦੌਰਾਨ ਕਿਸਾਨਾਂ ਨੂੰ ਮੰਡੀਆਂ ਵਿਚ ਕਿਸੇ ਵੀ ਤਰ੍ਹਾਂ ਦੀ ਕੋਈ ...

ਪੂਰੀ ਖ਼ਬਰ »

ਪਲਾਟ 'ਤੇ ਜ਼ਬਰੀ ਕਬਜ਼ਾ ਕਰਨ ਲਈ ਇਕ ਘਰ ਅੰਦਰ ਦਾਖ਼ਲ ਹੋ ਕੇ ਕੀਤੇ ਹਮਲੇ 'ਚ ਦੋ ਮਹਿਲਾਵਾਂ ਸਮੇਤ 4 ਜ਼ਖ਼ਮੀ

ਰਾਮਾਂ ਮੰਡੀ, 3 ਅਕਤੂਬਰ (ਤਰਸੇਮ ਸਿੰਗਲਾ)- ਨੇੜਲੇ ਪਿੰਡ ਬੰਗੀ ਨਿਹਾਲ ਸਿੰਘ ਵਿਖੇ ਭਾਈ ਦੇ ਪਲਾਟ 'ਤੇ ਕਬਜਾ ਕਰਨ ਲਈ ਬੀਤੇ ਦਿਨੀਂ ਦੇਰ ਰਾਤ ਦੋ ਦਰਜਨ ਦੇ ਕਰੀਬ ਵਿਅਕਤੀਆਂ ਵਲੋਂ ਡਾਂਗਾਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਇਕ ਘਰ ਵਿਚ ਦਾਖਲ ਹੋ ਕੇ ਕੀਤੇ ...

ਪੂਰੀ ਖ਼ਬਰ »

ਜੈਨ ਕਾਲਜ ਦੇ ਨਤੀਜੇ ਸ਼ਾਨਦਾਰ ਰਹੇ

ਰਾਮਾਂ ਮੰਡੀ, 3 ਅਕਤੂਬਰ (ਤਰਸੇਮ ਸਿੰਗਲਾ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਐਲਾਨੇ ਗਏ ਬੀ. ਕਾਮ ਭਾਗ-ਪਹਿਲਾ ਸਮੈਸਟਰ ਪਹਿਲਾ, ਬੀ. ਏ. ਭਾਗ-ਪਹਿਲਾ ਅਤੇ ਬੀ. ਏ. ਭਾਗ-ਦੂਜਾ ਦੇ ਨਤੀਜਿਆਂ ਅਨੁਸਾਰ ਸਥਾਨਕ ਤਪਾਚਾਰੀਆ ਹੇਮ ਕੁੰਵਰ ਆਰ ਐਲ ਡੀ ਜੈਨ ਗਰਲਜ਼ ਕਾਲਜ ਦੇ ...

ਪੂਰੀ ਖ਼ਬਰ »

ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਵਿਖੇ ਬੱਚਿਆਂ ਦੀ 'ਕਾਊਾਟ ਦੀ ਕਲਿੱਪਜ ਐਂਡ ਹੈਂਗ' ਗਤੀਵਿਧੀ ਕਰਵਾਈ

ਚਾਉਕੇ, 3 ਅਕਤੂਬਰ (ਮਨਜੀਤ ਸਿੰਘ ਘੜੈਲੀ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋੋ ਕਲਾਂ ਵਿਖੇ ਸੰਸਥਾ ਦੇ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਪ੍ਰਧਾਨ ਸ੍ਰੀਮਤੀ ਬਬਲੀ ਖੀਪਲ ਦੀ ਅਗਵਾਈ ਹੇਠ ਬੱਚਿਆਂ ਲਈ ਵੱਖ-ਵੱਖ ...

ਪੂਰੀ ਖ਼ਬਰ »

ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿਖੇ ਐਨ.ਐਸ.ਐਸ. ਸਥਾਪਨਾ ਦਿਵਸ ਮਨਾਇਆ

ਤਲਵੰਡੀ ਸਾਬੋ, 3 ਅਕਤੂਬਰ (ਰਵਜੋਤ ਸਿੰਘ ਰਾਹੀ) - ਸਥਾਨਕ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਅਤੇ ਕਾਲਜੀਏਟ ਸਕੂਲ ਦੇ ਐਨ.ਐਸ.ਐਸ ਵਿਭਾਗ ਵਲੋਂ ਐਨ.ਐਸ.ਐਸ. ਸਥਾਪਨਾ ਦਿਵਸ ਅਤੇ ਗਾਂਧੀ ਜੈਯੰਤੀ ਨੂੰ ਸਮਰਪਿਤ ਇਕ ਰੋਜਾ ਕੈਂਪ ਲਾਇਆ ਗਿਆ | ਜਿਸ ਦੌਰਾਨ ਐਨ.ਐਸ.ਐਸ. ਦੇ ਇੰਚਾਰਜ ...

ਪੂਰੀ ਖ਼ਬਰ »

ਸੇਂਟ ਸੋਲਜ਼ਰ ਪਬਲਿਕ ਸਕੂਲ ਢਪਾਲੀ ਦੇ ਵਿਦਿਆਰਥੀਆਂ ਵਲੋਂ ਤਿੰਨ ਰੋਜ਼ਾ ਵਿੱਦਿਅਕ ਟੂਰ

ਭਾਈਰੂਪਾ, 3 ਅਕਤੂਬਰ (ਵਰਿੰਦਰ ਲੱਕੀ)-ਸੇਂਟ ਸੋਲਜ਼ਰ ਪਬਲਿਕ ਸਕੂਲ ਢਪਾਲੀ ਦੇ ਬੱਚਿਆਂ ਵਲੋਂ ਤਿੰਨ ਰੋਜ਼ਾ ਵਿੱਦਿਅਕ ਟੂਰ ਮੁੱਖ ਅਧਿਆਪਕ ਸੁਰਜੀਤ ਸਿੰਘ ਬਾਵਾ ਅਤੇ ਕਿਰਨਦੀਪ ਕੌਰ ਦੀ ਅਗਵਾਈ 'ਚ ਲਗਾਇਆ ਗਿਆ | ਇਸ ਮੌਕੇ ਬੱਚਿਆਂ ਨੇ ਕਈ ਧਾਰਮਿਕ ਅਤੇ ਇਤਿਹਾਸਕ ...

ਪੂਰੀ ਖ਼ਬਰ »

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਗੋਨਿਆਣਾ ਦੀ ਮੀਟਿੰਗ

ਗੋਨਿਆਣਾ, 3 ਅਕਤੂਬਰ (ਬਰਾੜ ਆਰ. ਸਿੰਘ)-ਬੀਤੇ ਦਿਨ ਪਵਨ ਮੈਡੀਕਲ ਸਟੋਰ ਵਿਖੇ ਵਾਇਸ ਪ੍ਰਧਾਨ ਡਾ. ਬਖਤੌਰ ਸਿੰਘ ਨੇਹੀਂਆਂ ਵਾਲਾ ਦੀ ਦੇਖ਼ ਰੇਖ਼ ਹੇਠ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਗੋਨਿਆਣਾ ਦੀ ਮੀਟਿੰਗ ਹੋਈ | ਮੀਟਿੰਗ ਦੇ ਆਰੰਭ ਵਿਚ ਡਾ: ਜਗਸੀਰ ਸਿੰਘ ...

ਪੂਰੀ ਖ਼ਬਰ »

ਜੰਗਲਾਤ ਵਿਭਾਗ ਦੇ ਚੇਅਰਮੈਨ ਰਾਕੇਸ਼ ਪੁਰੀ ਦਾ ਕੋਠਾ ਗੁਰੂ ਪੁੱਜਣ 'ਤੇ ਭੱਲਾ ਵਲੋਂ ਨਿੱਘਾ ਸਵਾਗਤ

ਭਗਤਾ ਭਾਈਕਾ, 3 ਅਕਤੂਬਰ (ਸੁਖਪਾਲ ਸਿੰਘ ਸੋਨੀ)- ਆਪ ਸਰਕਾਰ ਵਲੋਂ ਸੂਬੇ 'ਚ ਜੰਗਲਾਤ ਵਿਭਾਗ ਦੇ ਨਵ-ਨਿਯੁਕਤ ਚੇਅਰਮੈਨ ਰਾਕੇਸ਼ ਪੁਰੀ ਇਤਿਹਾਸਕ ਪਿੰਡ ਕੋਠਾ ਗੁਰੂ ਪੁੱਜਣ 'ਤੇ ਆਮ ਆਦਮੀ ਪਾਰਟੀ ਦੇ ਸੂਬਾ ਸੰਯੁਕਤ ਸਕੱਤਰ ਜਤਿੰਦਰ ਸਿੰਘ ਭੱਲਾ ਵਲੋਂ ਭਰਵਾਂ ਸਵਾਗਤ ...

ਪੂਰੀ ਖ਼ਬਰ »

ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਵਲੋਂ ਅੰਬੇਡਕਰ ਪਾਰਕ 'ਚ ਰੋਸ ਪ੍ਰਦਰਸ਼ਨ

ਬਠਿੰਡਾ, 3 ਅਕਤੂਬਰ (ਅਵਤਾਰ ਸਿੰਘ)- ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਵਲੋਂ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਅੰਬੇਦਕਰ ਪਾਰਕ ਵਿਚ ਰੋਸ ਪ੍ਰਦਰਸ਼ਨ ਕਰਨ ਉਪਰੰਤ ਆਪਣੀਆਂ ਮੰਗਾਂ ਸੰਬੰਧੀ ਇਕ ਅਹਿਮ ਮੰਗ ਪੱਤਰ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ...

ਪੂਰੀ ਖ਼ਬਰ »

ਹਰਗੋਬਿੰਦ ਪਬਲਿਕ ਸਕੂਲ ਕਾਂਗੜ ਦੇ ਬੱਚਿਆਂ ਨੇ ਲਗਾਇਆ ਤਿੰਨ ਰੋਜਾ ਧਾਰਮਿਕ ਟੂਰ

ਭਾਈਰੂਪਾ, 3 ਅਕਤੂਬਰ (ਵਰਿੰਦਰ ਲੱਕੀ)-ਇਲਾਕੇ ਦੀ ਸਿੱਖਿਆ ਸੰਸਥਾ ਹਰਗੋਬਿੰਦ ਪਬਲਿਕ ਸਕੂਲ ਕਾਂਗੜ ਦੇ ਵਿਦਿਆਰਥੀਆਂ ਵਲੋਂ ਤਿੰਨ ਰੋਜ਼ਾ ਧਾਰਮਿਕ ਟੂਰ ਲਗਾਇਆ ਗਿਆ | ਸਕੂਲ ਦੇ ਪਿ੍ੰਸੀਪਲ ਸੋਨੂੰ ਕੁਮਾਰ ਨੇ ਬੱਚਿਆਂ ਨੂੰ ਹਰ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ...

ਪੂਰੀ ਖ਼ਬਰ »

ਸਾਈਕਲਿੰਗ ਗਰੁੱਪ ਵਲੋਂ ਸਿਹਤ ਜਾਗਰੂਕਤਾ ਮੁਹਿੰਮ ਚਲਾਈ

ਲਹਿਰਾ ਮੁਹੱਬਤ, 3 ਅਕਤੂਬਰ (ਸੁਖਪਾਲ ਸਿੰਘ ਸੁੱਖੀ)-ਸਰਾਫ਼ ਐਡੂਬੀਕਨ ਗਲੋਬਲ ਡਿਸਕਵਰੀ ਸਕੂਲ ਲਹਿਰਾ ਧੂਰਕੋਟ ਵਲੋਂ ਸਾਈਕਲਿੰਗ ਗਰੁੱਪ ਦੀ ਸਿਹਤ ਜਾਗਰੂਕਤਾ ਮੁਹਿੰਮ ਵਿਚ ਆਪਣਾ ਵਿਸ਼ੇਸ਼ ਯੋਗਦਾਨ ਪਾਇਆ ਗਿਆ | ਅੱਜ ਦੀ ਭੱਜ-ਦੌੜ ਭਰੀ ਜ਼ਿੰਦਗੀ ਵਿਚ ਲੋਕਾਂ ਕੋਲ ...

ਪੂਰੀ ਖ਼ਬਰ »

ਚਾਉਕੇ ਦੇ ਜੰਮਪਲ ਗੁਰਸੇਵਕ ਪਹਿਲਵਾਨ ਨੇ ਨੈਸ਼ਨਲ ਗੇਮਜ਼ 'ਚ ਕੁਸ਼ਤੀ ਮੁਕਾਬਲੇ 'ਚ ਕਾਂਸੀ ਤਗਮਾ ਜਿੱਤਿਆ

ਚਾਉਕੇ, 3 ਅਕਤੂਬਰ (ਮਨਜੀਤ ਸਿੰਘ ਘੜੈਲੀ)-ਗੁਜਰਾਤ ਵਿਖੇ ਹੋ ਰਹੀਆਂ ਨੈਸ਼ਨਲ ਗੇਮਜ਼ 'ਚ ਕੁਸ਼ਤੀ ਮੁਕਾਬਲੇ ਵਿਚ ਚਾਉਕੇ ਨਗਰ ਦੇ ਪਹਿਲਵਾਨ ਗੁਰਸੇਵਕ ਸਿੰਘ ਨੇ 130 ਕਿੱਲੋ ਵਰਗ 'ਚ ਕਾਂਸੇ ਦਾ ਤਗਮਾ ਜਿੱਤਿਆ ਹੈ | ਇੱਥੇ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਵੱਡੇ ...

ਪੂਰੀ ਖ਼ਬਰ »

ਸਰਕਾਰੀ ਹਾਈ ਸਕੂਲ ਜਿਉਂਦ ਦੇ ਬੱਚਿਆਂ ਨੇ ਜ਼ਿਲ੍ਹਾ ਸਕੂਲ ਖੇਡਾਂ 'ਚ ਮਾਰੀਆਂ ਮੱਲਾਂ

ਚਾਉਕੇ, 3 ਅਕਤੂਬਰ (ਮਨਜੀਤ ਸਿੰਘ ਘੜੈਲੀ)-ਸਰਕਾਰੀ ਹਾਈ ਸਕੂਲ ਪਿੰਡ ਜਿਉਂਦ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਸਕੂਲ ਖੇਡਾਂ 'ਚ ਸ਼ਾਨਦਾਰ ਮੱਲ੍ਹਾਂ ਮਾਰੀਆਂ ਹਨ | ਇਨ੍ਹਾਂ ਮੁਕਾਬਲਿਆਂ 'ਚ ਖ਼ੁਸ਼ਦੀਪ ਕੌਰ ਸਿੱਧੂ ਨੇ 61 -65 ਕਿੱਲੋ ਭਾਰ ਵਰਗ ਦੇ ਕੁਸ਼ਤੀ ਮੁਕਾਬਲਿਆਂ 'ਚ ...

ਪੂਰੀ ਖ਼ਬਰ »

ਮਾਤਾ ਵੈਸ਼ਨੋ ਦੇਵੀ ਮੰਦਰ ਪਟੇਲ ਨਗਰ ਬਠਿੰਡਾ ਵਿਖੇ 14ਵਾਂ ਮੂਰਤੀ ਸਥਾਪਨਾ ਦਿਵਸ ਮਨਾਇਆ

ਬਠਿੰਡਾ, 3 ਅਕਤੂਬਰ (ਅਵਤਾਰ ਸਿੰਘ)- ਮਾਤਾ ਵੈਸ਼ਨੋ ਦੇਵੀ ਮੰਦਿਰ ਪਟੇਲ ਨਗਰ ਬਠਿੰਡਾ ਵਿਖੇ ਮੰਦਿਰ ਟਰੱਸਟ ਵਲੋਂ ਮੰਦਿਰ ਦੇ 14ਵੇਂ ਮੂਰਤੀ ਸਥਾਪਨਾ ਦਿਵਸ ਮੌਕੇ ਮਾਤਾ ਭਗਵਤੀ ਦਾ ਵਿਸ਼ਾਲ ਜਾਗਰਣ ਕਰਵਾਇਆ ਗਿਆ | ਇਸ ਮੌਕੇ ਕਿਸ਼ੋਰ ਬਾਂਸਲ ਫ਼ਤਹਿ ਦੇ ਪਰਿਵਾਰ ਵਲੋਂ ...

ਪੂਰੀ ਖ਼ਬਰ »

ਸਰਕਾਰੀ ਪੇਂਡੂ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਵਧਾਉਣ ਲਈ ਨਾਬਾਰਡ ਨੇ 221.99 ਕਰੋੜ ਰੁਪਏ ਕੀਤੇ ਮਨਜ਼ੂਰ

ਬਠਿੰਡਾ, 3 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਨਾਬਾਰਡ ਨੇ ਸੂਬੇ ਦੇ ਸਰਕਾਰੀ ਪੇਂਡੂ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਵਧਾਉਣ ਲਈ 221.99 ਕਰੋੜ ਰੁਪਏ ਮਨਜ਼ੂਰ ਕੀਤੇ ਹਨ | ਇਹ ਜਾਣਕਾਰੀ ਦਿੰਦਿਆਂ ਚੀਫ਼ ਜਨਰਲ ਮੈਨੇਜਰ ਨਾਬਾਰਡ ਰਘੂ ਨਾਥ ਬੀ ਨੇ ਸਾਂਝੀ ਕੀਤੀ | ...

ਪੂਰੀ ਖ਼ਬਰ »

ਲਿਟਲ ਫ਼ਲਾਵਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਚ ਮਹਾਤਮਾ ਗਾਂਧੀ ਜੈਅੰਤੀ ਮਨਾਈ

ਬਠਿੰਡਾ, 3 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਲਿਟਲ ਫ਼ਲਾਵਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਚੇਅਰਮੈਨ ਮਹਿੰਦਰ ਸਿੰਘ ਅਤੇ ਡਾਇਰੈਕਟਰ ਕੁਲਦੀਪ ਕੌਰ ਦੀ ਅਗਵਾਈ ਵਿਚ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦਾ ਜਨਮ ਦਿਹਾੜਾ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ...

ਪੂਰੀ ਖ਼ਬਰ »

ਬਾਬਾ ਮੋਨੀ ਜੀ ਡਿਗਰੀ ਕਾਲਜ ਦੇ ਵਿਦਿਆਰਥੀਆਂ ਨੇ ਅਕਾਦਮਿਕ ਖੇਤਰ 'ਚ ਮਾਰੀਆਂ ਮੱਲਾਂ

ਲਹਿਰਾ ਮੁਹੱਬਤ, 3 ਅਕਤੂਬਰ (ਭੀਮ ਸੈਨ ਹਦਵਾਰੀਆ)- ਬਾਬਾ ਮੋਨੀ ਜੀ ਡਿਗਰੀ ਕਾਲਜ ਲਹਿਰਾ ਮੁਹੱਬਤ (ਬਠਿੰਡਾ) ਸ਼ਾਨਦਾਰ ਨਤੀਜਿਆਂ ਦੀ ਬਦੌਲਤ ਪੂਰੇ ਮਾਲਵੇ ਵਿਚ ਪ੍ਰਸਿੱਧ ਹੈ | ਇਸ ਵਾਰ ਵੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਐਲਾਨੇ ਗਏ ਬੀ.ਏ. ਭਾਗ-2 (ਸਮੈਸਟਰ-3) ਦੇ ...

ਪੂਰੀ ਖ਼ਬਰ »

ਬੀ.ਸੀ.ਏ. ਛੇਵਾਂ ਸਮੈਸਟਰ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਅਕਾਦਮਿਕ ਨਤੀਜੇ ਪ੍ਰਾਪਤ ਕੀਤੇ

ਬਠਿੰਡਾ, 3 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਬਾਬਾ ਫ਼ਰੀਦ ਕਾਲਜ ਮਾਲਵਾ ਖੇਤਰ ਵਿਚ ਆਪਣੀਆਂ ਸ਼ਾਨਦਾਰ ਅਕਾਦਮਿਕ ਪ੍ਰਾਪਤੀਆਂ ਲਈ ਜਾਣਿਆ ਜਾਂਦਾ ਹੈ | ਹਰ ਵਾਰ ਦੀ ਤਰ੍ਹਾਂ ਇਸ ਵਾਰ ਫਿਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਐਲਾਨੇ ਗਏ ਬੀ.ਸੀ.ਏ. ਛੇਵਾਂ ...

ਪੂਰੀ ਖ਼ਬਰ »

ਗੋਨਿਆਣਾ ਨਗਰ ਕੌਂਸਲ ਦੇ ਨਵ–ਨਿਯੁਕਤ ਸੀ/ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਨੇ ਸੰਭਾਲਿਆ ਅਹੁਦਾ

ਗੋਨਿਆਣਾ, 3 ਅਕਤੂਬਰ (ਲਛਮਣ ਦਾਸ ਗਰਗ)- ਤਕਰੀਬਨ ਇਕ ਹਫ਼ਤਾ ਪਹਿਲਾ ਸਥਾਨਕ ਨਗਰ ਕੌਂਸਲ ਦੇ ਦਫ਼ਤਰ 'ਚ ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਹਲਕਾ ਵਿਧਾਇਕ ਮਾਸਟਰ ਜਗਸੀਰ ਸਿੰਘ ਦੀ ਅਗਵਾਈ ਹੇਠ ਹੋਈ ਸੀ | ਜਿਸ ਵਿਚ ਸ਼ਹਿਰ ਦੇ ਸਮੂਹ 13 ਵਿਚੋਂ ਸਿਰਫ਼ 6 ਕੌਂਸਲਰਾਂ ਹੀ ਹਾਜ਼ਰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX