ਤਾਜਾ ਖ਼ਬਰਾਂ


ਤੇਜ਼ ਮੀਹ ਅਤੇ ਝੱਖੜ ਕਾਰਨ ਕਿਸਾਨਾਂ ਦੀਆਂ ਪੱਕੀਆਂ ਫ਼ਸਲਾਂ ਦਾ ਹੋਇਆ ਨੁਕਸਾਨ
. . .  7 minutes ago
ਹੰਡਿਆਇਆ, 25 ਮਾਰਚ (ਗੁਰਜੀਤ ਸਿੰਘ ਖੁੱਡੀ)- ਬੀਤੀ ਰਾਤ ਆਏ ਤੇਜ਼ ਮੀਹ ਅਤੇ ਝੱਖੜ ਨੇ ਕਿਸਾਨਾਂ ਦੀਆਂ ਪੁੱਤਾਂ ਵਾਂਗੂੰ ਪਾਲੀਆਂ ਫ਼ਸਲਾਂ ਦਾ ਨੁਕਸਾਨ ਹੋਇਆ। ਹੰਡਿਆਇਆ ਇਲਾਕੇ ਵਿਚ ਬੇਮੌਸਮੀ ਮੀਂਹ ਨੇ ਕਣਕ, ਸਰੋਂ ਦੀਆਂ ਫ਼ਸਲਾਂ ਦਾ ਨੁਕਸਾਨ ਕੀਤਾ ਤੇ ਕਿਸਾਨਾਂ ਨੂੰ ਚਿੰਤਾ ਸਤਾਉਣ ਲੱਗੀ।
ਬੇਮੌਸਮੇ ਮੀਂਹ ਨੇ ਕਿਸਾਨਾਂ ਦਾ ਲੱਕ ਤੋੜਿਆ
. . .  12 minutes ago
ਸੰਧਵਾਂ, 25 ਮਾਰਚ (ਪ੍ਰੇਮੀ ਸੰਧਵਾਂ)-ਬੇਮੌਸਮੇ ਤੇਜ਼ ਮੀਂਹ ਨਾਲ ਚੱਲੀਆਂ ਤੇਜ਼ ਹਵਾਵਾਂ ਨੇ ਖੇਤਾਂ 'ਚ ਪੱਕ ਰਹੀ ਸੋਨੇ ਰੰਗੀ ਕਣਕ ਦੀ ਫ਼ਸਲ ਬਰਬਾਦ ਕਰਕੇ ਕਿਸਾਨੀ ਦਾ ਲੱਕ ਤੋੜ ਕੇ ਰੱਖ ਦਿੱਤਾ, ਕਿਉਂਕਿ ਕਿਸਾਨ ਤਾਂ ਪਹਿਲਾਂ ਹੀ ਆਰਥਿਕ ਤੰਗੀ ਦਾ ਸਤਾਇਆ ਖੁਦਕੁਸ਼ੀਆਂ...
ਕਰਨਾਟਕ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਜਾਰੀ ਕੀਤੀ 124 ਉਮੀਦਵਾਰਾਂ ਦੀ ਲਿਸਟ
. . .  5 minutes ago
ਨਵੀਂ ਦਿੱਲੀ, 25 ਮਾਰਚ-ਕਾਂਗਰਸ ਪਾਰਟੀ ਨੇ ਕਰਨਾਟਕ ਵਿਧਾਨ ਸਭਾ ਚੋਣਾਂ ਲਈ 124 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪਹਿਲੀ ਸੂਚੀ ’ਚ ਸਾਬਕਾ ਮੁੱਖ ਮੰਤਰੀ ਸਿਧਰਮਈਆ ਅਤੇ ਸੂਬਾ ਪਾਰਟੀ ਪ੍ਰਧਾਨ ਡੀ.ਕੇ. ਸ਼ਿਵਕੁਮਾਰ ਦੇ ਨਾਂ ਮੌਜੂਦ ਹਨ।
ਕਿਸਾਨਾਂ ਲਈ ਵੈਰੀ ਬਣ ਬਹੁੜਿਆਂ ਰੱਬ, ਬੇਮੌਸਮੀ ਮੀਂਹ ਨੇ ਕਿਸਾਨਾਂ ਦੀ ਪੱਕੀ ਫ਼ਸਲ ਕੀਤੀ ਤਬਾਹ
. . .  30 minutes ago
ਬਾਘਾ ਪੁਰਾਣਾ, 25 ਮਾਰਚ (ਕ੍ਰਿਸ਼ਨ ਸਿੰਗਲਾ)-ਪੰਜਾਬ ਦੇ ਜ਼ਿਆਦਾਤਰ ਹਿੱਸਿਆਂ 'ਚ ਪਿਛਲੇ ਕਈ ਦਿਨਾਂ ਤੋਂ ਮੌਸਮ ਦਾ ਮਿਜਾਜ਼ ਬਦਲਿਆ ਹੋਇਆ ਹੈ, ਰੁਕ-ਰੁਕ ਕੇ ਮੀਂਹ ਵੀ ਪੈ ਰਿਹਾ ਹੈ ਤੇ ਗੜ੍ਹੇਮਾਰੀ ਵੀ ਹੋਈ ਹੈ। ਬੀਤੀ ਰਾਤ ਸਥਾਨਕ ਸ਼ਹਿਰ ਅਤੇ ਇਲਾਕੇ...
ਭਾਰੀ ਝੱਖੜ ਅਤੇ ਮੀਂਹ ਨੇ ਮਚਾਈ ਤਬਾਹੀ, ਕਣਕ, ਸਰੋਂ ਅਤੇ ਸਬਜ਼ੀਆਂ ਦੀਆਂ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ
. . .  31 minutes ago
ਸੁਲਤਾਨਪੁਰ ਲੋਧੀ, 25 ਮਾਰਚ (ਜਗਮੋਹਨ ਸਿੰਘ ਥਿੰਦ, ਨਰੇਸ਼ ਹੈਪੀ, ਬਲਵਿੰਦਰ ਲਾਡੀ)- ਬੀਤੀ ਰਾਤ ਤੋਂ ਚੱਲ ਰਹੇ ਝੱਖੜ ਅਤੇ ਮੀਂਹ ਨੇ ਹਲਕਾ ਸੁਲਤਾਨਪੁਰ ਲੋਧੀ ਅਤੇ ਇਸ ਦੇ ਆਸ-ਪਾਸ ਇਲਾਕਿਆਂ ’ਚ ਕਣਕ, ਸਰੋਂ, ਸ਼ਿਮਲਾ ਮਿਰਚ ਤੇ...
⭐ਮਾਣਕ-ਮੋਤੀ⭐
. . .  47 minutes ago
⭐ਮਾਣਕ-ਮੋਤੀ⭐
ਮੋਦੀ ਕਿਸੇ ਜਾਤ ਦਾ ਨਾਂਅ ਨਹੀਂ, ਇਹ ਪਛੜੀਆਂ ਸ਼੍ਰੇਣੀਆਂ ਦੇ ਸਨਮਾਨ ਦਾ ਖ਼ਿਤਾਬ ਹੈ - ਪ੍ਰਹਿਲਾਦ ਸਿੰਘ ਪਟੇਲ
. . .  1 day ago
ਨਵੀਂ ਦਿੱਲੀ, 24 ਮਾਰਚ - ਕੇਂਦਰੀ ਮੰਤਰੀ ਪ੍ਰਹਿਲਾਦ ਸਿੰਘ ਪਟੇਲ ਨੇ ਗਾਂਧੀ ਅਤੇ ਕਾਂਗਰਸ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਮੋਦੀ ਕਿਸੇ ਜਾਤ ਦਾ ਨਾਂਅ ਨਹੀਂ, ਇਹ ਪਛੜੀਆਂ ਸ਼੍ਰੇਣੀਆਂ ਲਈ ...
ਕਾਸਿਮ ਅਲ-ਅਰਾਜੀ, ਇਰਾਕ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਐਨ.ਐੱਸ.ਏ. ਅਜੀਤ ਡੋਵਾਲ ਦੇ ਸੱਦੇ 'ਤੇ ਭਾਰਤ ਦੇ ਦੌਰੇ 'ਤੇ
. . .  1 day ago
ਨਾਗਾਲੈਂਡ ਅਤੇ ਅਰੁਣਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿਚ ਅਫਸਪਾ ਤਹਿਤ ਗੜਬੜ ਵਾਲੇ ਖੇਤਰ ਦੀ ਸਥਿਤੀ 6 ਮਹੀਨਿਆਂ ਲਈ ਵਧਾਈ
. . .  1 day ago
ਮੁੰਬਈ : ਨਿਰਦੇਸ਼ਕ ਪ੍ਰਦੀਪ ਸਰਕਾਰ ਦੇ ਦਿਹਾਂਤ 'ਤੇ ਬਾਲੀਵੁੱਡ 'ਚ ਸੋਗ
. . .  1 day ago
ਖ਼ਜ਼ਾਨਾ ਦਫ਼ਤਰ ਛੁੱਟੀ ਦੇ ਬਾਵਜੂਦ ਕੱਲ੍ਹ ਤੇ ਪਰਸੋਂ ਵੀ ਖੁੱਲ੍ਹੇ ਰਹਿਣਗੇ
. . .  1 day ago
ਲੁਧਿਆਣਾ, 24 ਮਾਰਚ (ਸਲੇਮਪੁਰੀ)- ਪੰਜਾਬ ਸਰਕਾਰ ਵਲੋਂ ਸਰਕਾਰੀ ਗ੍ਰਾਂਟਾਂ , ਸਰਕਾਰੀ ਅਦਾਇਗੀਆਂ ਦਾ ਭੁਗਤਾਨ ਕਰਨ ਲਈ ਛੁੱਟੀ ਵਾਲੇ ਦਿਨ ਹੋਣ ਦੇ ਬਾਵਜੂਦ ਵੀ ਸਰਕਾਰੀ ਖ਼ਜ਼ਾਨਾ ...
ਵਿਦੇਸ਼ਾਂ ਦੇ ਲੋਕ ਸੋਸ਼ਲ ਮੀਡੀਆ ਵਲੋਂ ਫ਼ੈਲਾਏ ਜਾ ਰਹੇ ਝੂਠ ਤੋਂ ਬਚਣ- ਵਿਦੇਸ਼ ਮੰਤਰਾਲਾ
. . .  1 day ago
ਨਵੀਂ ਦਿੱਲੀ, 24 ਮਾਰਚ- ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਪੰਜਾਬ ਦੇ ਅਧਿਕਾਰੀ ਅੰਮ੍ਰਿਤਪਾਲ ਸਿੰਘ ਨੂੰ ਫੜਨ ਲਈ ਛਾਪੇਮਾਰੀ ਕਰ ਰਹੇ ਹਨ। ਅਸੀਂ ਵਿਦੇਸ਼ਾਂ ਦੇ ਲੋਕਾਂ ਨੂੰ ਸੋਸ਼ਲ ਮੀਡੀਆ ’ਤੇ ਕੁਝ ਤੱਤਾਂ ਦੁਆਰਾ ਫ਼ੈਲਾਏ ਜਾ ਰਹੇ ਝੂਠੇ ਅਤੇ ਪ੍ਰੇਰਿਤ ਬਿਆਨਾਂ ਤੋਂ ਬਚਣ....
ਆਲ ਇੰਡੀਆ ਪੁਲਿਸ ਐਥਲੈਟਿਕਸ ਚੈਪੀਅਨਸ਼ਿਪ ’ਚ ਪੰਜਾਬ ਦੀ ਧੀ ਮੰਜੂ ਰਾਣੀ ਨੇ ਜਿੱਤਿਆ ਸੋਨ ਤਗਮਾ
. . .  1 day ago
ਬਰਨਾਲਾ/ਰੂੜੇਕੇ ਕਲਾਂ, 24 ਮਾਰਚ (ਗੁਰਪ੍ਰੀਤ ਸਿੰਘ ਕਾਹਨੇਕੇ)- ਲਖਨਊ ਵਿਖੇ ਪੰਜ ਰੋਜ਼ਾ ਕਰਵਾਈ ਗਈ ਸੱਤਵੀਂ ਆਲ ਇੰਡੀਆ ਪੁਲਿਸ ਐਥਲੈਟਿਕਸ ਚੈਂਪੀਅਨਸ਼ਿਪ 2023 ਦੌਰਾਨ 10 ਕਿੱਲੋਮੀਟਰ ਪੈਦਲ ਚਾਲ ਮੁਕਾਬਲੇ ਵਿਚੋਂ ਪੰਜਾਬ ਦੀ ਧੀ ਮੰਜੂ....
ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਅਤੇ 12 ਹੋਰਾਂ ਖ਼ਿਲਾਫ਼ ਚਾਰਜਸ਼ੀਟ ਦਾਇਰ- ਐਨ.ਆਈ.ਏ.
. . .  1 day ago
ਨਵੀਂ ਦਿੱਲੀ, 24 ਮਾਰਚ- ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਅੱਜ ਗੈਂਗਸਟਰਾਂ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਅਤੇ 12 ਹੋਰਾਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਹੈ, ਜੋ ਕਿ ਪਾਬੰਦੀਸ਼ੁਦਾ ਬੱਬਰ ਖ਼ਾਲਸਾ ਇੰਟਰਨੈਸ਼ਨਲ ਅਤੇ ਕਈ ਹੋਰ ਖ਼ਾਲਿਸਤਾਨੀ ਸਮਰਥਕ ਅੱਤਵਾਦੀ ਸੰਗਠਨਾਂ ਨਾਲ ਸੰਬੰਧ.....
ਆਮ ਆਦਮੀ ਪਾਰਟੀ ਹੁਣ ਸਿਰਫ਼ ਐਡ ਪਾਰਟੀ- ਵਿਕਰਮਜੀਤ ਸਿੰਘ ਚੌਧਰੀ
. . .  1 day ago
ਜਲੰਧਰ, 24 ਮਾਰਚ- ਅੱਜ ਇੱਥੇ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਵਿਕਰਮਜੀਤ ਸਿੰਘ ਚੌਧਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਹੁਣ ਸਿਰਫ਼ ਐਡ ਪਾਰਟੀ ਬਣ...
ਮੈਂ ਭਾਰਤ ਦੀ ਆਵਾਜ਼ ਲਈ ਲੜ ਰਿਹਾ ਹਾਂ- ਰਾਹੁਲ ਗਾਂਧੀ
. . .  1 day ago
ਨਵੀਂ ਦਿੱਲੀ, 24 ਮਾਰਚ- ਰਾਹੁਲ ਗਾਂਧੀ ਨੂੰ ਉਨ੍ਹਾਂ ਦੀ ਮੋਦੀ ਉਪਨਾਮ ਵਾਲੀ ਟਿੱਪਣੀ ਨੂੰ ਲੈ ਕੇ ਅਪਰਾਧਿਕ ਮਾਣਹਾਨੀ ਦੇ ਕੇਸ ਵਿਚ ਦੋਸ਼ੀ ਠਹਿਰਾਏ ਜਾਣ ਦੀ ਮਿਤੀ ਤੋਂ ਲੋਕ ਸਭਾ ਦੇ ਮੈਂਬਰ ਵਜੋਂ ਅਯੋਗ ਕਰਾਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਕਾਂਗਰਸ....
ਰਾਹੁਲ ਗਾਂਧੀ ਕਿਸੇ ਧਮਕੀ ਤੋਂ ਨਹੀਂ ਡਰਦੇ- ਜੈਰਾਮ ਰਮੇਸ਼
. . .  1 day ago
ਨਵੀਂ ਦਿੱਲੀ, 24 ਮਾਰਚ- ਕਾਂਗਰਸ ਦੇ ਸੰਸਦ ਮੈਂਬਰ ਜੈਰਾਮ ਰਮੇਸ਼ ਨੇ ਕਿਹਾ ਕਿ ਭਾਜਪਾ ਭਾਰਤ ਜੋੜੋ ਯਾਤਰਾ ਤੋਂ ਘਬਰਾ ਗਈ ਹੈ। ਉਹ ਜਾਣਦੇ ਹਨ ਕਿ ਭਾਰਤ ਜੋੜੋ ਯਾਤਰਾ ਨੇ ਨਾ ਸਿਰਫ਼ ਕਾਂਗਰਸ ਸੰਗਠਨ ਵਿਚ ਨਵਾਂ ਜੋਸ਼ ਭਰਿਆ ਹੈ, ਸਗੋਂ ਪੂਰੇ ਦੇਸ਼ ਵਿਚ ਇਕ ਨਵਾਂ ਉਤਸ਼ਾਹ ਦਿਖਾਇਆ ਹੈ ਅਤੇ ਭਵਿੱਖ ਦਾ....
ਇਲਾਕੇ ਵਿਚ ਗੜੇਮਾਰੀ ਕਾਰਨ ਫ਼ਸਲਾਂ ਦਾ ਵੱਡਾ ਨੁਕਸਾਨ
. . .  1 day ago
ਮਲੋਟ, 24 ਮਾਰਚ (ਪਾਟਿਲ)- ਮਲੋਟ ਇਲਾਕੇ ਵਿਚ ਹੋਈ ਬੇਮੌਸਮੀ ਬਰਸਾਤ ਅਤੇ ਗੜੇਮਾਰੀ ਕਾਰਨ ਫ਼ਸਲਾਂ ਦਾ ਕਾਫ਼ੀ ਨੁਕਸਾਨ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਬਰਸਾਤ ਦੇ ਨਾਲ ਨਾਲ ਤੇਜ਼ ਹਵਾਵਾਂ ਚੱਲਣ ਕਾਰਨ ਫ਼ਸਲਾਂ ਖੇਤਾਂ ਵਿਚ ਵਿਛ ਗਈਆਂ ਹਨ। ਸ਼ਹਿਰ....
ਅਬੋਹਰ ਦੇ ਸਰਹੱਦੀ ਪਿੰਡਾਂ ’ਚ ਤੂਫ਼ਾਨ ਨੇ ਮਚਾਈ ਤਬਾਹੀ
. . .  1 day ago
ਅਬੋਹਰ, 24 ਮਾਰਚ (ਸੰਦੀਪ ਸੋਖਲ)- ਤੇਜ਼ ਰਫ਼ਤਾਰ ਆਏ ਤੂਫ਼ਾਨ ਨੇ ਪੰਜਾਬ ਦੇ ਸਰਹੱਦੀ ਪਿੰਡਾਂ ਵਿਚ ਤਬਾਹੀ ਮਚਾ ਦਿੱਤੀ। ਪਿੰਡਾਂ ਵਿਚ ਵੱਡੇ ਪੱਧਰ ਤੇ ਨੁਕਸਾਨ ਹੋ ਗਿਆ ਹੈ। ਰਾਜਸਥਾਨ ਤੇ ਪਾਕਿਸਤਾਨ ਸਰਹੱਦ ’ਤੇ ਲੱਗਦੇ ਪੰਜਾਬ ਦੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਤਹਿਸੀਲ ਅਬੋਹਰ ਦੇ ਪਿੰਡ ਬਕੈਣ ਵਾਲਾ, ਹਰੀਪੁਰਾ.....
ਬੇਮੌਸਮੀ ਮੀਂਹ ਕਾਰਨ ਹੋਏ ਫ਼ਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਦੇਵੇ ਪੰਜਾਬ ਸਰਕਾਰ- ਸੁਖਬੀਰ ਸਿੰਘ ਬਾਦਲ
. . .  1 day ago
ਮਲੋਟ, 24 ਮਾਰਚ (ਪਾਟਿਲ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਹਲਕੇ ਦੇ ਪਿੰਡਾਂ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਕਿਸਾਨਾਂ ਨਾਲ ਮੁਲਾਕਾਤ ਕਰਕੇ ਬੇਮੌਸਮੀ ਹੋਈ ਬਰਸਾਤ ਅਤੇ ਗੜ੍ਹੇਮਾਰੀ ਕਾਰਨ ਫ਼ਸਲਾਂ ਦੇ ਹੋਏ ਭਾਰੀ ਨੁਕਸਾਨ ਲਈ ਪੰਜਾਬ ਸਰਕਾਰ....
250 ਗ੍ਰਾਮ ਅਫ਼ੀਮ ਸਮੇਤ ਡਰਾਈਵਰ ਤੇ ਕੰਡਕਟਰ ਕਾਬੂ
. . .  1 day ago
ਅਬੋਹਰ, 24 ਮਾਰਚ (ਸੰਦੀਪ ਸੋਖਲ) - ਜ਼ਿਲ੍ਹਾ ਫ਼ਾਜ਼ਿਲਕਾ ਦੀ ਐਸ.ਐਸ.ਪੀ ਮੈਡਮ ਅਵਨੀਤ ਕੌਰ ਸਿੱਧੂ, ਐਸ.ਪੀ ਹੈੱਡ ਕੁਆਟਰ ਮੋਹਨ ਲਾਲ, ਡੀ.ਐਸ.ਪੀ ਅਬੋਹਰ ਸੁਖਵਿੰਦਰ ਸਿੰਘ ਬਰਾੜ ਨੇ ਜ਼ਿਲ੍ਹੇ ਨੂੰ ਨਸ਼ਾ ਮੁਕਤ ਬਣਾਉਣ ਲਈ ਮੁਹਿੰਮ ਚਲਾਈ ਹੈ। ਉਨ੍ਹਾਂ ਦੀਆਂ ਹਦਾਇਤਾਂ ’ਤੇ ਥਾਣਾ ਖੂਈਆਂ ਸਰਵਰ.....
‘ਆਪ’ ਐਮ.ਐਲ.ਏ. ਵਲੋਂ ਆਪਣੀ ਥਾਂ ’ਤੇ ਕਿਸੇ ਫ਼ਰਜ਼ੀ ਬੰਦੇ ਤੋਂ ਦਿਵਾਇਆ ਗਿਆ 12ਵੀਂ ਦਾ ਪੇਪਰ
. . .  1 day ago
ਬਾਬਾ ਬਕਾਲਾ, 24 ਮਾਰਚ- ਆਮ ਆਦਮੀ ਪਾਰਟੀ ਦੇ ਬਟਾਲਾ ਤੋਂ ਐਮ.ਐਲ. ਏ. ਸ਼ੈਰੀ ਕਲਸੀ ਵਲੋਂ ਆਪਣੀ ਥਾਂ ’ਤੇ ਕਿਸੇ ਫ਼ਰਜ਼ੀ ਬੰਦੇ ਤੋਂ 12ਵੀਂ ਦਾ ਪੇਪਰ ਦਿਵਾਏ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਸੰਬੰਧੀ ਬੋਲਦਿਆਂ ਸੁਖਪਾਲ ਸਿੰਘ ਖਹਿਰਾ ਨੇ ਸਿੱਖਿਆ ਮੰਤਰੀ...
ਭਾਰਤ ਭੂਸ਼ਣ ਆਸ਼ੂ ਨੂੰ ਮਿਲੀ ਜ਼ਮਾਨਤ
. . .  1 day ago
ਚੰਡੀਗੜ੍ਹ/ਲੁਧਿਆਣਾ, 24 ਮਾਰਚ (ਤਰੁਣ ਭਜਨੀ/ਪਰਮਿੰਦਰ ਸਿੰਘ ਆਹੂਜਾ)- ਬਹੁਕਰੋੜੀ ਟੈਂਡਰ ਘੁਟਾਲੇ ਵਿੱਚ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਅਦਾਲਤ ਵਲੋਂ ਉਸ ਦੀ ਜ਼ਮਾਨਤ ਦੀ ਅਰਜ਼ੀ ਮਨਜ਼ੂਰ ਕਰ ਲਈ ...
ਅੰਮ੍ਰਿਤਪਾਲ ਦੇ ਦੋ ਸਾਥੀ ਅਦਾਲਤ ਵਿਚ ਪੇਸ਼
. . .  1 day ago
ਅਜਨਾਲਾ, 24 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)- 23 ਫਰਵਰੀ ਨੂੰ ਅਜਨਾਲਾ ਵਿਚ ਵਾਪਰੇ ਘਟਨਾਕ੍ਰਮ ਦੇ ਸੰਬੰਧ ਵਿਚ ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਗਏ ਅੰਮ੍ਰਿਤਪਾਲ ਦੇ ਦੋ ਸਾਥੀਆਂ ਹਰਕਰਨ ਸਿੰਘ ਅਤੇ ਓਂਕਾਰ ਸਿੰਘ ਨੂੰ ਅੱਜ ਮਾਣਯੋਗ ਅਦਾਲਤ ਵਿਚ ਪੇਸ਼....
ਅੰਮ੍ਰਿਤਪਾਲ ਸਮਰਥਕ ਨੌਜਵਾਨਾਂ ਦੀ ਨਿਆਂਇਕ ਹਿਰਾਸਤ ਛੇ ਦਿਨ ਹੋਰ ਵੱਧੀ
. . .  1 day ago
ਤਲਵੰਡੀ ਸਾਬੋ, 24 ਮਾਰਚ (ਰਣਜੀਤ ਸਿੰਘ ਰਾਜੂ)- ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਪੰਜਾਬ ਪੁਲਿਸ ਵਲੋਂ ਬੀਤੀ 18 ਮਾਰਚ ਨੂੰ ਸ਼ੁਰੂ ਕੀਤੀ ਗਈ ਮੁਹਿੰਮ ਦੇ ਖ਼ਿਲਾਫ਼ ਪ੍ਰਦਰਸ਼ਨ ਕਰਨ ਵਾਲੇ ਤਲਵੰਡੀ ਸਾਬੋ ਇਲਾਕੇ ਦੇ 16 ਨੌਜਵਾਨ, ਜਿਨ੍ਹਾਂ ਨੂੰ ਪੁਲਿਸ ਨੇ ਹਿਰਾਸਤ ’ਚ ਲੈਣ ਉਪਰੰਤ....
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 19 ਅੱਸੂ ਸੰਮਤ 554
ਵਿਚਾਰ ਪ੍ਰਵਾਹ: ਜਦੋਂ ਕਿਸੇ ਵਿਅਕਤੀ ਨੂੰ ਜਨਤਾ ਦਾ ਸਮਰਥਨ ਮਿਲਦਾ ਹੈ ਤਾਂ ਉਸ ਨੂੰ ਆਪਣਾ ਆਪ ਜਨਤਾ ਦੀ ਅਮਾਨਤ ਸਮਝਣਾ ਚਾਹੀਦਾ ਹੈ। -ਥਾਮਸ ਜੈਫਰਸਨ

ਤਰਨਤਾਰਨ

ਬਿਜਲੀ ਮੁਲਾਜ਼ਮ ਏਕਤਾ ਵਲੋਂ ਪਾਵਰਕਾਮ ਖਿਲਾਫ਼ ਨਾਅਰੇਬਾਜ਼ੀ

ਤਰਨ ਤਾਰਨ, 4 ਅਕਤੂਬਰ (ਹਰਿੰਦਰ ਸਿੰਘ)-ਬਿਜਲੀ ਮੁਲਾਜਮ ਪੰਜਾਬ ਏਕਤਾ ਮੰਚ ਦੇ ਸੂਬਾ ਪੱਧਰੀ ਸੱਦੇ 'ਤੇ ਪੀ.ਐੱਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਜਥੇਬੰਦੀ ਦੇ ਵਰਕਰਾਂ ਨੇ ਪਾਵਰਕਾਮ ਦੇ ਸਰਕਲ ਦਫ਼ਤਰ ਦੇ ਗੇਟ 'ਤੇ ਸਰਕਲ ਪ੍ਰਧਾਨ ਬਲਜਿੰਦਰ ਕੌਰ ਡਿਆਲ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਦੀ ਵਾਲਮੀਕਿ ਸੰਗੀਤ ਰਾਮਲੀਲ੍ਹਾ ਕਲੱਬ ਵਿਖੇ ਰਾਮਲੀਲ੍ਹਾ ਨਾਈਟ ਦਾ ਰਸਮੀ ਉਦਘਾਟਨ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕੀਤਾ

ਪੱਟੀ, 4 ਅਕਤੂਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਦੀ ਵਾਲਮੀਕਿ ਸੰਗੀਤ ਰਾਮਲੀਲਾ ਕਲੱਬ ਵਿਖੇ ਰਾਮ ਲੀਲਾ ਦਾ ਰਸਮੀ ਉਦਘਾਟਨ ਕੈਬਨਿਟ ਮੰਤਰੀ ਪੰਜਾਬ ਲਾਲਜੀਤ ਸਿੰਘ ਭੁੱਲਰ ਵਲੋਂ ਕੀਤਾ ਗਿਆ | ਇਸ ਮੌਕੇ ਮੰਤਰੀ ਭੁੱਲਰ ਨੇ ਜਿੱਥੇ ਕਲੱਬ ਦੇ ਸਮੂਹ ...

ਪੂਰੀ ਖ਼ਬਰ »

ਮੰਦਰ ਮਹਾਂਕਾਲੀ ਗੋਇੰਦਵਾਲ ਸਾਹਿਬ ਵਿਖੇ ਲੜਕੀਆਂ ਦੇ ਸਮੂਹਿਕ ਵਿਆਹ ਕਰਵਾਏ

ਗੋਇੰਦਵਾਲ ਸਾਹਿਬ, 4 ਅਕਤੂਬਰ (ਸਕੱਤਰ ਸਿੰਘ ਅਟਵਾਲ)- ਮੰਦਰ ਮਹਾਂਕਾਲੀ ਮੁਹੱਲਾ ਅਕਬਰਪੁਰਾ ਗੋਇੰਦਵਾਲ ਸਾਹਿਬ ਵਲੋਂ ਬੇਸਹਾਰਾ ਲੜਕੀਆਂ ਦੇ ਹਰ ਸਾਲ ਵਿਆਹ ਕਰਵਾਏ ਜਾਂਦੇ ਹਨ | ਇਸ ਵਾਰ ਵੀ ਜੋੜਿਆਂ ਦੇ ਸਮੂਹਿਕ ਵਿਆਹ ਦੁਸਹਿਰੇ ਤੋਂ ਇਕ ਦਿਨ ਪਹਿਲਾਂ ਕਰਵਾਏ ਗਏ ਅਤੇ ...

ਪੂਰੀ ਖ਼ਬਰ »

ਘਰ 'ਚੋਂ ਨਾਜਾਇਜ਼ ਸ਼ਰਾਬ ਬਰਾਮਦ, ਕੇਸ ਦਰਜ

ਤਰਨ ਤਾਰਨ, 4 ਅਕਤੂਬਰ (ਪਰਮਜੀਤ ਜੋਸ਼ੀ)- ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਖਾਲੜਾ ਦੀ ਪੁਲਿਸ ਨੇ ਇਕ ਘਰ ਵਿਚ ਛਾਪੇਮਾਰੀ ਦੌਰਾਨ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ ਜਦਕਿ ਵਿਅਕਤੀ ਫ਼ਰਾਰ ਹੋ ਗਿਆ | ਜਾਣਕਾਰੀ ਦਿੰਦਿਆਂ ਏ.ਐੱਸ.ਆਈ. ਸਤਨਾਮ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਹਵਾਲਾਤੀ ਵਲੋਂ ਆਤਮ ਹੱਤਿਆ ਕਰਨ ਦੀ ਕੋਸ਼ਿਸ਼

ਤਰਨ ਤਾਰਨ, 4 ਅਕਤੂਬਰ (ਹਰਿੰਦਰ ਸਿੰਘ)- ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿਚ ਬੰਦ ਹਵਾਲਾਤੀ ਵਲੋਂ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਹਵਾਲਾਤੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ...

ਪੂਰੀ ਖ਼ਬਰ »

ਹਥਿਆਰ ਦਿਖਾ ਕੇ ਮੁਥੂਟ ਫਾਈਨਾਸ ਕੰਪਨੀ ਦੇ ਮੁਲਾਜ਼ਮ ਕੋਲੋਂ ਇਕ ਲੱਖ 70 ਹਜ਼ਾਰ ਲੁੱਟੇ

ਚੋਹਲਾ ਸਾਹਿਬ, 4 ਅਕਤੂਬਰ (ਬਲਵਿੰਦਰ ਸਿੰਘ)­-ਚੋਰੀਆਂ ਦੀਆਂ ਵਾਰਦਾਤਾਂ ਦਿਨੋਂ ਦਿਨ ਵੱਧ ਰਹੀਆਂ ਹਨ, ਜਿਸ ਕਾਰਨ ਇਲਾਕੇ ਦੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ | ਪਿੰਡ ਸੁਹਾਵਾ ਦੇ ਨਜ਼ਦੀਕ ਮੁਥੂਟ ਫਾਇਨਾਂਸ ਕੰਪਨੀ ਦੇ ਮੁਲਾਜਮ ਕੋਲੋਂ ਨਕਾਬਪੋਸ਼ ਤੇ ...

ਪੂਰੀ ਖ਼ਬਰ »

ਚੋਰ ਗਰੋਹ ਦੇ ਦੋ ਮੈਂਬਰ ਮੋਟਰਸਾਈਕਲ ਸਮੇਤ ਕਾਬੂ

ਪੱਟੀ, 4 ਅਕਤੂਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)¸ਐੱਸ.ਐੱਸ.ਪੀ. ਤਰਨ ਤਾਰਨ ਰਣਜੀਤ ਸਿੰਘ ਢਿੱਲੋਂ ਤੇ ਡੀ.ਐੱਸ.ਪੀ. ਪੱਟੀ ਸਤਨਾਮ ਸਿੰਘ ਦੇ ਹੁਕਮਾਂ ਤਹਿਤ ਥਾਣਾ ਮੁਖੀ ਪੱਟੀ ਸਿਟੀ ਪਰਮਜੀਤ ਸਿੰਘ ਵਿਰਦੀ ਨੇ ਆਸਲ ਚੌਂਕ ਪੱਟੀ ਵਿਖੇ ਵਿਸ਼ੇਸ਼ ...

ਪੂਰੀ ਖ਼ਬਰ »

ਚੋਰਾਂ ਨੇ ਸਰਕਾਰੀ ਤੇ ਪ੍ਰਾਈਵੇਟ ਸਕੂਲ 'ਚੋਂ ਸਾਮਾਨ ਤੇ ਨਕਦੀ ਕੀਤੀ ਚੋਰੀ

ਤਰਨ ਤਾਰਨ, 4 ਅਕਤੂਬਰ (ਪਰਮਜੀਤ ਜੋਸ਼ੀ)- ਥਾਣਾ ਗੋਇੰਦਵਾਲ ਸਾਹਿਬ ਅਤੇ ਥਾਣਾ ਖਾਲੜਾ ਦੀ ਪੁਲਿਸ ਨੇ ਸਕੂਲਾਂ ਵਿਚੋਂ ਨਗਦੀ ਅਤੇ ਸਮਾਨ ਚੋਰੀ ਕਰਨ ਦੇ ਦੋਸ਼ ਹੇਠ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਗੋਇੰਦਵਾਲ ...

ਪੂਰੀ ਖ਼ਬਰ »

ਪਿੰਡ ਮੰਨਣ ਦੇ 40 ਪਰਿਵਾਰਾਂ ਨੇ ਝਾੜੂ ਦਾ ਪੱਲਾ ਫੜਿਆ

ਝਬਾਲ, 4 ਅਕਤੂਬਰ (ਸੁਖਦੇਵ ਸਿੰਘ)-ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਕੈਪਟਨ ਲਖਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਮੰਨਣ ਦੀ ਪ੍ਰੇਰਨਾ ਸਦਕਾ ਪਿੰਡ ਮੰਨਣ ਦੇ 40 ਪਰਿਵਾਰਾਂ ਨੇ ਝਾੜੂ ਦਾ ਪੱਲਾ ਫੜ ਲਿਆ ਹੈ | ਆਮ ਆਦਮੀ ਪਾਰਟੀ ਵਿਚ ਸਰਬਰਿੰਦਰ ਸਿੰਘ ...

ਪੂਰੀ ਖ਼ਬਰ »

ਰਵਾਇਤੀ ਪਾਰਟੀਆਂ ਵਾਂਗ 'ਆਪ' ਵੀ ਜਨਰਲ ਵਰਗ ਨਾਲ ਕਰ ਰਹੀ ਹੈ ਵਿਤਕਰਾ-ਅਰੋੜਾ

ਤਰਨ ਤਾਰਨ, 4 ਅਕਤੂਬਰ (ਹਰਿੰਦਰ ਸਿੰਘ)¸ਪਿਛਲੇ 75 ਸਾਲਾਂ ਤੋਂ ਹੁਣ ਤੱਕ ਦੀਆਂ ਰਿਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਨੇ ਹਮੇਸ਼ਾਂ ਜਨਰਲ ਵਰਗ ਨਾਲ ਹੀ ਵਿਤਕਰਾ ਕੀਤਾ ਹੈ | ਹੁਣ ਇਨ੍ਹਾਂ ਦੀਆਂ ਪਾੜੋ ਤੇ ਰਾਜ ਕਰੋ ਨੀਤੀਆਂ ਤੇ ਆਮ ਆਦਮੀ ਪਾਰਟੀ ਵੀ ਚੱਲ ਰਹੀ ਹੈ | ਇਹ ...

ਪੂਰੀ ਖ਼ਬਰ »

ਬਲੱਡ ਬੈਂਕ ਤਰਨ ਤਾਰਨ ਨੂੰ ਚੌਥੀ ਵਾਰ ਮਿਲਿਆ ਸਟੇਟ ਐਕਸੀਲੈਂਸ ਐਵਾਰਡ

ਤਰਨ ਤਾਰਨ, 4 ਅਕਤੂਬਰ (ਹਰਿੰਦਰ ਸਿੰਘ)- ਬਲੱਡ ਬੈਂਕ ਸਿਵਲ ਹਸਪਤਾਲ ਤਰਨਤਾਰਨ ਵਲੋਂ ਵਧੀਆ ਸੇਵਾਵਾਂ ਪ੍ਰਦਾਨ ਕਰਨ ਤਹਿਤ ਸਿਹਤ ਮੰਤਰੀ ਪੰਜਾਬ ਵਲੋਂ ਬਲੱਡ ਬੈਂਕ ਦੀ ਟੀਮ ਨੂੰ ਚੌਥੀ ਵਾਰ ਲਗਾਤਾਰ ਸਟੇਟ ਐਵਾਰਡ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਬਜਰ ਭਰੇ ਰਸਤੇ ਤੋਂ ਰਾਹਗੀਰਾਂ ਦਾ ਲੰਘਣਾ ਹੋਇਆ ਮੁਹਾਲ

ਸੁਰ ਸਿੰਘ, 4 ਸਤੰਬਰ (ਧਰਮਜੀਤ ਸਿੰਘ)-ਕਾਂਗਰਸ ਸਰਕਾਰ ਵਲੋਂ ਆਪਣੇ ਕਾਰਜਕਾਲ ਦੇ ਆਖ਼ਰੀ ਦਿਨਾਂ ਦੌਰਾਨ ਸਥਾਨਕ ਲਿੰਕ ਸੜਕ ਧੁੰਨ ਤੋਂ ਗੁਰਦੁਆਰਾ ਬਾਬਾ ਭਾਈ ਝਾੜੂ ਜੀ ਤੱਕ ਸ਼ੁਰੂ ਕੀਤੀ ਗਈ ਸੜਕ ਅੱਧ-ਵਿਚਾਲੇ ਲਟਕੀ ਹੋਣ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ...

ਪੂਰੀ ਖ਼ਬਰ »

ਲੋੜਵੰਦ ਮਰੀਜ਼ ਦੇ ਇਲਾਜ ਲਈ ਦਿੱਤੀ ਆਰਥਿਕ ਸਹਾਇਤਾ

ਪੱਟੀ, 4 ਅਕਤੂਬਰ (ਖਹਿਰਾ, ਕਾਲੇਕੇ)-ਮਾਨਵਤਾ ਦੀ ਸੇਵਾ 'ਚ ਵਿਲੱਖਣ ਪਛਾਣ ਬਣਾਉਣ ਵਾਲੀ ਸ਼ਹੀਦ ਕਰਤਾਰ ਸਿੰਘ ਸਰਾਭਾ ਹੈਲਪਿੰਗ ਹੈਂਡ ਸੁਸਾਇਟੀ ਪੱਟੀ ਵਲੋਂ ਪਿਛਲੇ ਲੰਮੇ ਸਮੇਂ ਤੋਂ ਮਿਸਾਲੀ ਕਾਰਜ ਕੀਤੇ ਜਾ ਰਹੇ ਹਨ | ਜਿਸਨੂੰ ਅੱਗੇ ਤੋਰਦਿਆਂ ਪਿੰਡ ਕੋਟ ਬੁੱਢਾ ਦੇ ...

ਪੂਰੀ ਖ਼ਬਰ »

ਵਿਰਸਾ ਸਿੰਘ ਵਾਂ ਦਿਹਾਤੀ ਮਜ਼ਦੂਰ ਸਭਾ ਦੇ ਪ੍ਰਧਾਨ ਬਣੇ

ਖਾਲੜਾ, 4 ਅਕਤੂਬਰ (ਜੱਜਪਾਲ ਸਿੰਘ ਜੱਜ)¸ਦਿਹਾਤੀ ਮਜਦੂਰ ਸਭਾ ਦੀ ਬਰਾਂਚ ਵਾਂ ਤਾਰਾ ਸਿੰਘ ਦੀ ਜਰਨਲ ਬਾਡੀ ਮੀਟਿੰਗ ਪਰਗਟ ਸਿੰਘ ਵਾਂ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਵੱਡੀ ਗਿਣਤੀ ਵਿਚ ਮਜ਼ਦੂਰ-ਔਰਤਾਂ ਤੇ ਮਰਦਾਂ ਨੇ ਹਿੱਸਾ ਲਿਆ | ਮੀਟਿੰਗ ਨੂੰ ਸੰਬੋਧਨ ...

ਪੂਰੀ ਖ਼ਬਰ »

ਕੈਦੀ ਪਾਸੋਂ ਮੋਬਾਈਲ ਫੋਨ, ਸਿੰਮਾਂ ਤੇ ਡਾਟਾ ਕੇਬਲ ਬਰਾਮਦ

ਤਰਨ ਤਾਰਨ, 4 ਅਕਤੂਬਰ (ਹਰਿੰਦਰ ਸਿੰਘ)-ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ 'ਚ ਐੱਨ.ਡੀ.ਪੀ.ਐੱਸ. ਐਕਟ ਤਹਿਤ ਬੰਦ ਕੈਦੀ ਪਾਸੋਂ ਚੈਕਿੰਗ ਦੌਰਾਨ ਤਿੰਨ ਮੋਬਾਈਲ ਫੋਨ ਬਰਾਮਦ ਹੋਏ ਹਨ | ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਦੇ ਸਹਾਇਕ ਸੁਪਰਡੈਂਟ ਬਲਵੀਰ ਸਿੰਘ ਨੇ ਥਾਣਾ ...

ਪੂਰੀ ਖ਼ਬਰ »

ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਮੇਲੇ ਸੰਬੰਧੀ ਫਿਲਟਰ ਪਾਣੀ ਤੇ ਰਿਹਾਇਸ਼ ਲਈ ਕੀਤੇ ਪ੍ਰਬੰਧ-ਸੰਧੂ

ਝਬਾਲ, 4 ਅਕਤੂਬਰ (ਸਰਬਜੀਤ ਸਿੰਘ)-ਪਹਿਲੇ ਛੇ ਗੁਰੂ ਸਾਹਿਬਾਨਾਂ ਜੀ ਦੇ ਦਰਸ਼ਨਾਂ ਦਾ ਸੁਭਾਗ ਪ੍ਰਾਪਤ ਕਰਨ ਤੇ ਪੂਰਨ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਤਪ ਅਸਥਾਨ ਗੁਰਦੁਆਰਾ ਬੀੜ੍ਹ ਬਾਬਾ ਬੁੱਢਾ ਸਾਹਿਬ ਜੀ ਵਿਖੇ 6 ਅਕਤੂਬਰ ਤੋਂ ਸ਼ੁਰੂ ਹੋ ਰਹੇ ਸਾਲਾਨਾ ਜੋੜ ਮੇਲੇ ਤੋਂ ਪਹਿਲਾ ਹੀ ਵੱਡੀ ਗਿਣਤੀ 'ਚ ਪਹੁੰਚ ਰਹੀਆਂ ਸੰਗਤਾਂ ਦੀ ਸਹੂਲਤ ਲਈ ਰਾਣਾ ਸੰਧੂ ਗਰੁੱਪ ਤੇ ਪਰਿਵਾਰ ਪੰਜਵੜ ਅੱਡਾ ਵਲੋਂ ਪੀਣ ਵਾਲੇ ਸਾਫ਼ ਫਿਲਟਰ ਹੋਏ ਪਾਣੀ ਤੇ ਸੰਗਤਾ ਦੀ ਰਿਹਾਇਸ਼ ਲਈ ਪੰਜਵੜ ਮੋੜ ਵਿਖੇ ਵਿਸ਼ੇਸ਼ ਪ੍ਰਬੰਧ ਕਰਕੇ ਸੰਗਤ ਦੀ ਸੇਵਾ ਕੀਤੀ ਜਾ ਰਹੀ ਹੈ | ਇਸ ਸਬੰਧੀ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਪੀ.ਏ. ਗੁਰਜਿੰਦਰ ਸਿੰਘ ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੇਲੇ 'ਚ ਪਹੁੰਚ ਰਹੀਆਂ ਸੰਗਤ ਦੀ ਸਹੂਲਤ ਨੂੰ ਦੇਖਦੇ ਹੋਏ ਅਸੀਂ ਇਥੇ ਰਿਹਾਇਸ਼ ਤੇ ਪੀਣ ਵਾਲੇ ਸਾਫ਼ ਪਾਣੀ ਦੀ ਸੇਵਾ ਹੀ ਹੋਰ ਸੰਗਤਾਂ ਦੇ ਸਹਿਯੋਗ ਨਾਲ ਕਰ ਰਹੇ ਹਾਂ | ਇਸ ਮੌਕੇ 'ਤੇ ਬਾਬਾ ਕਰਤਾਰ ਸਿੰਘ, ਜਗੀਰ ਸਿੰਘ, ਮਨਦੀਪ ਸਿੰਘ, ਜੱਗਾ ਸਿੰਘ, ਭਜਨ ਸਿੰਘ ਤੇ ਹੋਰ ਹਾਜ਼ਰ ਸਨ |

ਖ਼ਬਰ ਸ਼ੇਅਰ ਕਰੋ

 

ਸ੍ਰੀ ਗੁਰੂ ਅਰਜਨ ਦੇਵ (ਕੰਨਿਆ) ਸੈਕੰਡਰੀ ਸਕੂਲ ਦੀਆਂ ਖਿਡਾਰਨਾਂ ਨੇ ਜਿੱਤੀ ਓਵਰਆਲ ਜ਼ਿਲ੍ਹਾ ਚੈਂਪੀਅਨਸ਼ਿਪ

ਤਰਨ ਤਾਰਨ, 4 ਅਕਤੂਬਰ (ਹਰਿੰਦਰ ਸਿੰਘ)-ਖੇਡਾਂ ਵਤਣ ਪੰਜਾਬ ਦੀਆਂ ਸਾਲ 2022 ਤਹਿਤ ਕਰਵਾਏ ਗਏ ਪੰਜਾਬ ਖੇਡ ਮੇਲਾ ਵਿਚ ਪੰਜਾਬ ਸਰਕਾਰ, ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸਿੱਇਖਆ ਮੰਤਰੀ ਹਰਜੋਤ ਸਿੰਘ ਬੈਂਸ, ਜ਼ਿਲ੍ਹਾ ਸਿੱਖਿਆ ਅਫ਼ਸ ਸੈਕੰਡਰੀ ਹਰਭਗਵੰਤ ਸਿੰਘ ਦੀਆਂ ...

ਪੂਰੀ ਖ਼ਬਰ »

ਇੰਡੀਅਨ ਐਕਸ ਸਰਵਿਸਮੈਨ ਲੀਗ ਦੀ ਮੀਟਿੰਗ ਹੋਈ

ਤਰਨ ਤਾਰਨ, 4 ਅਕਤੂਬਰ (ਪਰਮਜੀਤ ਜੋਸ਼ੀ)- ਇੰਡੀਅਨ ਐਕਸ ਸਰਵਿਸਮੈਨ ਲੀਗ ਦੀ ਮੀਟਿੰਗ ਬਲਾਕ ਪ੍ਰਧਾਨ ਤਰਨ ਤਾਰਨ ਕੈਪਟਨ ਸਰਵਨ ਸਿੰਘ ਕਾਜ਼ੀਕੋਟ ਦੇ ਗ੍ਰਹਿ ਵਿਖੇ ਹੋਈ | ਮੀਟਿੰਗ ਵਿਚ ਐਕਸ ਸਰਵਿਸਮੈਨ ਲੀਗ ਦੇ ਸਾਰੇ ਬਲਾਕ ਪ੍ਰਧਾਨ ਵਿਸ਼ੇਸ਼ ਤੌਰ 'ਤੇ ਪਹੁੰਚੇ | ੜਿਲ੍ਹਾ ...

ਪੂਰੀ ਖ਼ਬਰ »

ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਵਲੋਂ ਨਵੀਆਂ ਤਕਨੀਕਾਂ ਸੰਬੰਧੀ ਦਿੱਤੀ ਜਾਣਕਾਰੀ

ਭਿੱਖੀਵਿੰਡ, 4 ਅਕਤੂਬਰ (ਬੌਬੀ)- ਪਿੰਡ ਅਲਗੋ ਕੋਠੀ ਵਿਚ ਆਰ.ਜੀ.ਆਰ. ਸੈੱਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਖੇਤੀਬਾੜੀ ਵਿਭਾਗ ਪੰਜਾਬ ਵਲੋਂ ਪ੍ਰਦਰਸ਼ਨੀ ਪਲਾਟ 'ਤੇ ਫੀਲਡ ਡੇ ਮਨਾਇਆ ਗਿਆ | ਇਸ ਮੌਕੇ ਹਾਜ਼ਰ ਕਿਸਾਨਾਂ ਨੂੰ ਪ੍ਰਦਰਸ਼ਨੀ ਪਲਾਟ ਦਿਖਾਇਆ ਗਿਆ, ਜਿਸ ...

ਪੂਰੀ ਖ਼ਬਰ »

ਸਾਈਬਰ ਸੈੱਲ ਵਲੋਂ ਵਿਦਿਆਰਥੀਆਂ ਨੂੰ ਧੋਖਾਧੜੀ ਤੋਂ ਬਚਣ ਲਈ ਕੀਤਾ ਜਾਗਰੂਕ

ਤਰਨਤਾਰਨ, 4 ਅਕਤੂਬਰ (ਹਰਿੰਦਰ ਸਿੰਘ)-ਸਾਈਬਰ ਸੈੱਲ ਤਰਨ ਤਾਰਨ ਵਲੋਂ ਲੋਕਾਂ ਨੂੰ ਧੋਖਾਧੜੀ ਤੋਂ ਬਚਾਉਣ ਲਈ ਜਿਥੇ ਸਮੇਂ ਸਮੇਂ 'ਤੇ ਜਾਗਰੂਕ ਕੀਤਾ ਜਾ ਰਿਹਾ ਹੈ, ਉਥੇ ਸਾਈਬ ਸੈੱਲ ਵਲੋਂ ਸੀ.ਕੇ.ਡੀ. ਆਈ.ਐੱਮ.ਟੀ. ਕਾਲਜ ਤਰਨ ਤਾਰਨ ਵਿਖੇ ਇਕ ਜਾਗਰੂਕਤਾ ਕੈਂਪ ਲਗਾ ਕੇ ...

ਪੂਰੀ ਖ਼ਬਰ »

ਦਾਣਾ ਮੰਡੀ ਗੱਗੋਬੂਹਾ ਵਿਖੇ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ

ਝਬਾਲ, 4 ਅਕਤੂਬਰ (ਸਰਬਜੀਤ ਸਿੰਘ)-ਝਬਾਲ ਤੋਂ ਥੋੜੀ ਦੂਰ ਪੈਂਦੇ ਅੱਡਾ ਗੱਗੋਬੂਹਾ ਦੀ ਦਾਣਾ ਮੰਡੀ ਵਿਚ ਪੰਜਾਬ ਸਰਕਾਰ ਦੇ ਹੁਕਮਾ ਤਹਿਤ ਝੋਨੇ ਦੀ ਸਰਕਾਰੀ ਖ਼ਰੀਦ ਡੀ.ਐੱਫ.ਸੀ. ਇੰਸਪੈਕਟਰ ਹਰਮਨਪ੍ਰੀਤ ਸਿੰਘ ਤੇ ਇੰ. ਮਨਦੀਪ ਸਿੰਘ ਨੇ ਚੇਅਰਮੈਨ ਬਲਵਿੰਦਰ ਸਿੰਘ ...

ਪੂਰੀ ਖ਼ਬਰ »

ਪਰਾਲੀ ਦੀ ਸਾਂਭ ਸੰਭਾਲ ਸੰਬੰਧੀ ਕੈਂਪ ਲਗਾਇਆ

ਸਰਹਾਲੀ ਕਲਾਂ, 4 ਅਕਤੂਬਰ (ਅਜੈ ਸਿੰਘ ਹੁੰਦਲ)-ਡਾ. ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ ਜ਼ਿਲ੍ਹਾ ਤਰਨ ਤਾਰਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੇ ਡਾ. ਬਲਜਿੰਦਰ ਸਿੰਘ ਸੰਧੂ ਬਲਾਕ ਖੇਤੀਬਾੜੀ ਅਫ਼ਸਰ ਨੌਸ਼ਹਿਰਾ ਪੰਨੂਆਂ ਦੀ ਯੋਗ ਅਗਵਾਈ ਹੇਠ ਪਰਾਲੀ ਦੀ ਸਾਂਭ ...

ਪੂਰੀ ਖ਼ਬਰ »

ਸੀ.ਕੇ.ਡੀ.ਆਈ.ਐੱਮ.ਟੀ. ਦੇ ਵਿਦਿਆਰਥੀਆਂ ਨੂੰ ਪਿੰਗਲਵਾੜੇ ਲਿਜਾਇਆ ਗਿਆ

ਤਰਨ ਤਾਰਨ, 4 ਅਕਤੂਬਰ (ਇਕਬਾਲ ਸਿੰਘ ਸੋਢੀ)-ਸੀ. ਕੇ. ਡੀ. ਆਈ. ਐੱਮ. ਟੀ. ਦੇ ਵਿਦਿਆਰਥੀਆਂ ਨੇ ਪਿ੍ੰਸੀਪਲ ਜਸਬੀਰ ਸਿੰਘ ਦੀ ਯੋਗ ਅਗਵਾਈ ਵਿਚ ਭਗਤ ਪੂਰਨ ਸਿੰਘ ਪਿੰਗਲਵਾੜਾ ਮਾਨਾਂਵਾਲਾ ਅੰਮਿ੍ਤਸਰ ਵਿਖੇ ਜਾ ਕੇ ਰਹਿ ਰਹੇ ਲੋਕਾਂ ਨਾਲ ਸਮਾਂ ਗੁਜਾਰਿਆ | ਪਿੰਗਲਵਾੜਾ ਦੇ ...

ਪੂਰੀ ਖ਼ਬਰ »

ਪੰਜਾਬ ਪੁਲਿਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਹੋਈ

ਤਰਨ ਤਾਰਨ, 4 ਅਕਤੂਬਰ (ਇਕਬਾਲ ਸਿੰਘ ਸੋਢੀ)- ਪੰਜਾਬ ਪੁਲਿਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਗੁਰਨਾਮ ਸਿੰਘ ਪਨਗੋਟਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਗੁਰਮੇਜ ਸਿੰਘ ਸੇਵਾਮੁਕਤ ਡੀ.ਐੱਸ.ਪੀ., ਬਲਬੀਰ ਸਿੰਘ ਸੀਨੀਅਰ ਮੀਤ ਪ੍ਰਧਾਨ, ਇੰਸਪੈਕਟਰ ...

ਪੂਰੀ ਖ਼ਬਰ »

6 ਸਿਖਲਾਈ ਕਾਲੀਧਾਰ ਬਟਾਲੀਅਨ ਦੇ ਸਾਬਕਾ ਸੈਨਿਕਾਂ ਵਲੋਂ 9 ਨੂੰ ਮਨਾਇਆ ਜਾਵੇਗਾ ਰੈਜੀਮੈਂਟ ਦਿਵਸ

ਖਡੂਰ ਸਾਹਿਬ, 4 ਅਕਤੂਬਰ (ਰਸ਼ਪਾਲ ਸਿੰਘ ਕੁਲਾਰ)- 6 ਸਿਖਲਾਈ ਕਾਲੀਧਾਰ ਬਟਾਲੀਅਨ ਦੇ ਸਾਬਕਾ ਸੈਨਿਕਾਂ ਵਲੋਂ 9 ਅਕਤੂਬਰ ਨੂੰ ਅੰਬੇਡਕਰ ਭਵਨ ਮੁੱਲਾਂਪੁਰ ਦਾਖਾ ਵਿਖੇ ਮਨਾਏ ਜਾ ਰਹੇ ਰੈਜੀਮੈਂਟ ਦਿਵਸ ਸਬੰਧੀ ਸਾਬਕਾ ਸੈਨਿਕਾਂ ਦੀ ਇੱਕ ਅਹਿਮ ਮੀਟਿੰਗ ਸਾਬਕਾ ਕੈਪਟਨ ...

ਪੂਰੀ ਖ਼ਬਰ »

ਮਮਤਾ ਨਿਕੇਤਨ ਵਿਖੇ ਮਨਾਇਆ ਦੁਸਹਿਰੇ ਦਾ ਤਿਉਹਾਰ

ਤਰਨ ਤਾਰਨ, 4 ਅਕਤੂਬਰ (ਪਰਮਜੀਤ ਜੋਸ਼ੀ)¸ਦੁਸਹਿਰੇ ਦਾ ਤਿਉਹਾਰ ਜੋਕਿ ਸੱਚ, ਅਹਿੰਸਾ ਅਤੇ ਧਰਮ ਦੀ ਉੱਚਤਾ ਦਾ ਪ੍ਰਤੀਕ ਹੈ | ਇਸ ਦਿਨ ਰਾਵਣ ਨੂੰ ਸਾੜ ਕੇ ਅਧਰਮ, ਹਿੰਸਾ, ਝੂਠ, ਅਹੰਕਾਰ ਜਿਹੀਆਂ ਬੁਰਾਈਆਂ ਦਾ ਨਾਸ਼ ਕੀਤਾ ਜਾਂਦਾ ਹੈ | ਵਿਦਿਆਰਥੀਆਂ ਵਿਚ ਪਿਆਰ, ਅਹਿੰਸਾ, ...

ਪੂਰੀ ਖ਼ਬਰ »

ਪੱਟੀ ਪੁਲਿਸ ਨੇ ਦੁਸਹਿਰੇ ਦੇ ਮੱਦੇਨਜ਼ਰ ਵਿਸ਼ੇਸ਼ ਜਾਂਚ ਕੀਤੀ

ਪੱਟੀ, 4 ਅਕਤੂਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)¸ਐੱਸ.ਐੱਸ.ਪੀ. ਤਰਨ ਤਾਰਨ ਰਣਜੀਤ ਸਿੰਘ ਢਿੱਲੋਂ ਦੇ ਹੁਕਮਾਂ 'ਤੇ ਡੀ.ਐੱਸ.ਪੀ. ਪੱਟੀ ਸਤਨਾਮ ਸਿੰਘ ਦੇ ਹੁਕਮਾਂ ਤਹਿਤ ਥਾਣਾ ਮੁਖੀ ਪੱਟੀ ਸਿਟੀ ਪਰਮਜੀਤ ਸਿੰਘ ਵਿਰਦੀ ਨੇ ਅੱਜ ਸ਼ਾਮ ਲਾਹੌਰ ਚੌਂਕ ...

ਪੂਰੀ ਖ਼ਬਰ »

ਤਰਨ ਤਾਰਨ ਰਾਈਸ ਮਿੱਲਰ ਐਸੋਸੀਏਸ਼ਨ ਵਲੋਂ ਵਿਧਾਇਕਾ ਨੀਨਾ ਮਿੱਤਲ ਨੂੰ ਫੂਡ ਮੰਤਰੀ ਪੰਜਾਬ ਦੇ ਨਾਂਅ ਦਿੱਤਾ ਮੰਗ ਪੱਤਰ

ਤਰਨ ਤਾਰਨ, 4 ਅਕਤੂਬਰ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਰਾਈਸ ਮਿੱਲਰ ਐਸੋਸੀਏਸ਼ਨ ਵਲੋਂ ਪ੍ਰਧਾਨ ਅਵਤਾਰ ਸਿੰਘ ਤਨੇਜਾ ਦੀ ਅਗਵਾਈ ਹੇਠ ਫੂਡ ਮੰਤਰੀ ਪੰਜਾਬ ਦੇ ਨਾਂਅ ਇਕ ਮੰਗ ਪੱਤਰ ਵਿਧਾਇਕਾ ਨੀਨਾ ਮਿੱਤਲ ਰਾਜਪੁਰਾ ਨੂੰ ਦਿੱਤਾ | ਇਸ ਮੌਕੇ ਪ੍ਰਧਾਨ ਅਵਤਾਰ ...

ਪੂਰੀ ਖ਼ਬਰ »

ਸੰਤ ਸਿੰਘ ਸੁੱਖਾ ਸਿੰਘ ਸਕੂਲ ਬੂਹ ਹਰੀਕੇ ਪੱਤਣ ਵਿਖੇ 'ਪ੍ਰਸਨੈਲਿਟੀ ਡਿਵੈਲਪਮੈਂਟ' ਸੈਮੀਨਾਰ

ਹਰੀਕੇ ਪੱਤਣ, 4 ਅਕਤੂਬਰ (ਸੰਜੀਵ ਕੁੰਦਰਾ)-ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਸੰਤ ਸਿੰਘ ਸੁੱਖਾ ਸਿੰਘ ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੂਹ ਹਰੀਕੇ ਵਿਖੇ ਗਿਆਰਵੀਂ ਜਮਾਤ ਦੇ ਆਰਟਸ ਤੇ ਕਾਮਰਸ ਸੈਕਸ਼ਨ ਦੇ ਵਿਦਿਆਰਥੀਆਂ ਦਾ 'ਪ੍ਰਸਨੈਲਿਟੀ ਡਿਵੈਲਪਮੈਂਟ' ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਦੇ ਰਾਜ ਵਿਚ ਅੰਗਹੀਣ ਵੀ ਨਹੀਂ ਬਖਸ਼ੇ ਜਾਂਦੇ-ਪ੍ਰਧਾਨ ਰਮੇਸ਼ ਕੁਮਾਰ

ਤਰਨ ਤਾਰਨ, 4 ਅਕਤੂਬਰ (ਪਰਮਜੀਤ ਜੋਸ਼ੀ)-ਅੰਗਹੀਣ ਯੂਨੀਅਨ ਦੇ ਆਗੂ ਹਰਭਜਨ ਸਿੰਘ ਚੂਸਲੇਵੜ ਤੇ ਜਨਤਕ ਜਥੇਬੰਦੀਆਂ ਦੇ ਆਗੂ ਧਰਮ ਸਿੰਘ ਪੱਟੀ ਨੇ ਪੀੜਤ ਅੰਗਹੀਣਾਂ ਦੇ ਹੱਕ ਵਿਚ ਆਵਾਜ਼ ਉਠਾਉਂਦਿਆਂ ਦੱਸਿਆ ਕਿ ਮਿਊਾਸੀਪਲ ਕਮੇਟੀ ਤਰਨ ਤਾਰਨ ਵਿਚੋਂ ਦੋ ਅੰਗਹੀਣ ...

ਪੂਰੀ ਖ਼ਬਰ »

ਸੀਵਰੇਜ ਦੀ ਸਮੱਸਿਆ ਨਾਲ ਲੋਕਾਂ ਦਾ ਬੁਰਾ ਹਾਲ-ਅਰੋੜਾ

ਤਰਨ ਤਾਰਨ, 4 ਅਕਤੂਬਰ (ਪਰਮਜੀਤ ਜੋਸ਼ੀ)-ਵਾਰਡ ਨੰਬਰ 10 ਮੁਹੱਲਾ ਮੁਰਾਦਪੁਰਾ ਪਿਛਲੇ ਕਾਫ਼ੀ ਸਮੇਂ ਤੋ ਸੀਵਰੇਜ ਦੀ ਸਮੱਸਿਆ ਨਾਲ ਜੂਝ ਰਹੇ ਹਨ ਤੇ ਜਿਉਂਦੇ ਜੀਅ ਨਰਕ ਭੋਗ ਰਹੇ ਹਨ | ਇਹ ਪ੍ਰਗਟਾਵਾ ਲੋਕ ਲਹਿਰ ਪਾਰਟੀ ਦੇ ਪ੍ਰਧਾਨ ਗੁਰਜੀਤ ਸਿੰਘ ਅਰੋੜਾ ਨੇ ਕਰਦਿਆਂ ...

ਪੂਰੀ ਖ਼ਬਰ »

ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਪੰਜਾਬ ਦੀ ਚੋਣ ਹੋਈ

ਤਰਨ ਤਾਰਨ, 4 ਅਕਤੂਬਰ (ਹਰਿੰਦਰ ਸਿੰਘ)-ਪੰਜਾਬ ਦੇ ਮੁਲਾਜ਼ਮਾਂ ਦੀ ਸਭ ਤੋਂ ਪੁਰਾਣੀ ਜਥੇਬੰਦੀ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਦੀ ਚੋਣ ਹੋਈ | ਇਸ ਸੰਬੰਧੀ ਤਰਨ ਤਾਰਨ ਵਿਖੇ ਜਾਣਕਾਰੀ ਦਿੰਦਿਆਂ ਰਣਬੀਰ ਸਿੰਘ ਢਿੱਲੋਂ ਕਿਹਾ ਕਿ ਪੰਜਾਬ ਸੁਬਾਰਡੀਨੇਟ ...

ਪੂਰੀ ਖ਼ਬਰ »

ਡਿਸਕਸ ਥਰੋ 'ਚ 25 ਸਾਲ ਪੁਰਾਣਾ ਰਿਕਾਰਡ ਤੋੜ ਕੇ ਕਿਰਪਾਲ ਸਿੰਘ ਬਾਠ ਨੇ ਨਵਾਂ ਰਿਕਾਰਡ ਬਣਾਇਆ

ਪੱਟੀ, 4 ਅਕਤੂਬਰ (ਖਹਿਰਾ, ਕਾਲੇਕੇ)- ਗੁਜਰਾਤ ਵਿਚ ਹੋ ਰਹੀਆਂ ਨੈਸ਼ਨਲ ਖੇਡਾਂ ਵਿਚ ਪੱਟੀ ਸ਼ਹਿਰ ਤੇ ਪਿੰਡ ਮਨਿਆਲਾ ਜੈ ਸਿੰਘ ਨਾਲ ਸਬੰਧ ਰੱਖਦੇ ਕਿਰਪਾਲ ਸਿੰਘ ਬਾਠ ਨੇ ਡਿਸਕਸ ਥਰੋ ਵਿਚ 25 ਸਾਲ ਪੁਰਾਣਾ ਰਿਕਾਰਡ ਤੋੜਦਿਆਂ ਨਵਾਂ ਰਿਕਾਰਡ ਸਥਾਪਿਤ ਕਰਕੇ ਪੱਟੀ ਸ਼ਹਿਰ ...

ਪੂਰੀ ਖ਼ਬਰ »

ਲਖੀਮਪੁਰ ਦੇ ਸ਼ਹੀਦਾਂ ਦੀ ਯਾਦ ਵਿਚ ਭਿੱਖੀਵਿੰਡ ਤਹਿਸੀਲ ਦਫ਼ਤਰ ਵਿਚ ਸੰਯੁਕਤ ਮੋਰਚੇ ਵਲੋਂ ਸ਼ਰਧਾਂਜਲੀ ਸਮਾਗਮ

ਭਿੱਖੀਵਿੰਡ, 4 ਸਤੰਬਰ (ਬੌਬੀ)-ਸੰਯੁਕਤ ਮੋਰਚੇ ਨਾਲ ਸਬੰਧਿਤ ਜਥੇਬੰਦੀਆਂ ਵਲੋਂ ਜਰਨੈਲ ਸਿੰਘ ਦਿਆਲਪੁਰਾ ਜਮਹੂਰੀ ਕਿਸਾਨ ਸਭਾ, ਬਲਜੀਤ ਸਿੰਘ ਬੀ.ਕੇ.ਯੂ. ਲੱਖੋਵਾਲ, ਇਕਬਾਲ ਸਿੰਘ ਕੌਮੀ ਕਿਸਾਨ ਯੂਨੀਅਨ ਤੇ ਹੀਰਾ ਸਿੰਘ ਦਰਾਜਕੇ ਕੁੱਲ ਹਿੰਦ ਕਿਸਾਨ ਸਭਾ ਦੀ ਸਾਂਝੀ ...

ਪੂਰੀ ਖ਼ਬਰ »

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰੀਕੇ ਵਿਖੇ ਵਿਸ਼ੇਸ਼ ਸੈਮੀਨਾਰ ਕਰਵਾਇਆ

ਹਰੀਕੇ ਪੱਤਣ, 4 ਅਕਤੂਬਰ (ਸੰਜੀਵ ਕੁੰਦਰਾ)- ਜੰਗਲੀ ਜੀਵ ਸੈਂਚਰੀ ਹਰੀਕੇ ਵਿਖੇ ਵਣ-ਮੰਡਲ ਅਫ਼ਸਰ ਲਖਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੇ ਰੇਂਜ ਅਫ਼ਸਰ ਕਮਲਜੀਤ ਸਿੰਘ ਦੀ ਅਗਵਾਈ ਹੇਠ ਜੰਗਲੀ ਜੀਵ ਸੁਰੱਖਿਆ ਸਪਤਾਹ ਮਨਾਇਆ ਜਾ ਰਿਹਾ ਹੈ ਜਿਸ ਤਹਿਤ ...

ਪੂਰੀ ਖ਼ਬਰ »

ਸਰਕਾਰੀ ਹਾਈ ਸਕੂਲ ਵੈਰੋਂਵਾਲ (ਲੜਕੇ) ਦੇ 7 ਹਾਕੀ ਖਿਡਾਰੀਆਂ ਦੀ ਹੋਈ ਚੋਣ

ਖਡੂਰ ਸਾਹਿਬ, 4 ਅਕਤੂਬਰ (ਰਸ਼ਪਾਲ ਕੁਲਾਰ)-'ਖੇਡਾਂ ਵਤਨ ਪੰਜਾਬ ਦੀਆਂ' ਦੀ ਸਟੇਟ ਹਾਕੀ ਖਿਡਾਰੀਆਂ ਦੀ ਚੋਣ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਤਰਨ ਤਾਰਨ ਵਿਖੇ ਅੰਡਰ 14 ਲੜਕੇ ਅਤੇ ਅੰਡਰ 17 ਲੜਕੇ ਦੀ ਚੋਣ ਹੋਈ ਜਿਸ ਵਿਚ ਸਰਕਾਰੀ ਹਾਈ ਸਕੂਲ (ਲੜਕੇ) ਵੈਰੋਂਵਾਲ ਦੀ ਚੋਣ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX