ਤਾਜਾ ਖ਼ਬਰਾਂ


ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਦਿੱਲੀ, ਰਾਜਸਥਾਨ, ਉੱਤਰ ਪ੍ਰਦੇਸ਼ ਤੋਂ ਚਾਰ ਅੰਤਰ-ਰਾਜੀ ਹਥਿਆਰਾਂ ਦੇ ਗਰੋਹ ਦਾ ਕੀਤਾ ਪਰਦਾਫਾਸ਼
. . .  1 day ago
ਜੰਮੂ-ਕਸ਼ਮੀਰ : ਬੀਤੀ ਰਾਤ ਸਥਿਤੀ ਵਿਗੜ ਗਈ, ਇਕ ਮਸਜਿਦ ਅਤੇ ਮਦਰੱਸੇ ਨੂੰ ਖਾਲੀ ਕਰਵਾਇਆ ਗਿਆ – ਐਸ.ਡੀ.ਐਮ. ਡੋਡਾ
. . .  1 day ago
ਹਰਦੋਈ ’ਚ ਅਖਿਲੇਸ਼ ਯਾਦਵ ਦਾ ਕਾਫ਼ਲਾ ਹਾਦਸਾਗ੍ਰਸਤ
. . .  1 day ago
ਲਖਨਊ, 3 ਫਰਵਰੀ- ਸਾਬਕਾ ਮੁੱਖ ਮੰਤਰੀ ਅਤੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਦਾ ਕਾਫ਼ਲਾ ਉੱਤਰ ਪ੍ਰਦੇਸ਼ ਦੇ ਹਰਦੋਈ ’ਚ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ’ਚ ਅਖਿਲੇਸ਼ ਦੇ ਕਾਫ਼ਲੇ ਦੀਆਂ 6 ਗੱਡੀਆਂ ਨੂੰ ਨੁਕਸਾਨ ਪਹੁੰਚਿਆ ਹੈ। ਹਾਦੇਸ ਵਿਚ ਹੋਏ ਜ਼ਖ਼ਮੀਆਂ ਨੂੰ ਐਂਬੂਲੈਂਸ ਰਾਹੀਂ...
ਸਿੰਗਾਪੁਰ ਦੇ ਚੀਫ਼ ਜਸਟਿਸ ਨੇ ਰਾਸ਼ਟਪਰਤੀ ਦਰੋਪਦੀ ਮੁਰਮੂ ਨਾਲ ਕੀਤੀ ਮੁਲਾਕਾਤ
. . .  1 day ago
ਨਵੀਂ ਦਿੱਲੀ, 3 ਫਰਵਰੀ- ਸਿੰਗਾਪੁਰ ਦੇ ਚੀਫ਼ ਜਸਟਿਸ ਸੁੰਦਰੇਸ਼ ਮੇਨਨ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ ਅਤੇ ਸਾਰਿਆਂ ਲਈ ਪਹੁੰਚਯੋਗ ਨਿਆਂ ਯਕੀਨੀ ਬਣਾਉਣ ਸੰਬੰਧੀ ਵਿਚਾਰ...
ਕੇਰਲ ਬਜਟ ਨੂੰ ਲੈ ਕੇ ਯੂਥ ਕਾਂਗਰਸ ਵਰਕਰਾਂ ਨੇ ਕੀਤਾ ਪ੍ਰਦਰਸ਼ਨ
. . .  1 day ago
ਤਿਰੂਵੰਨਤਪੁਰਮ, 3 ਫਰਵਰੀ- ਭਾਜਪਾ ਯੁਵਾ ਮੋਰਚਾ ਦੇ ਵਰਕਰਾਂ ਅਤੇ ਯੂਥ ਕਾਂਗਰਸ ਦੇ ਵਰਕਰਾਂ ਨੇ ਕੇਰਲ ਦੇ ਬਜਟ ਨੂੰ ਲੈ ਕੇ ਕੇਰਲ ਸਕੱਤਰੇਤ ਵਿਖੇ ਪ੍ਰਦਰਸ਼ਨ ਕੀਤਾ। ਭਾਜਪਾ ਯੁਵਾ ਮੋਰਚਾ ਦੇ ਵਰਕਰਾਂ ਨੇ ਕੇਰਲ ਦੇ ਬਜਟ ਦੇ ਕਾਗਜ਼...
ਪੰਜਾਬ ਵਿਚ ਪੈਟਰੋਲ ਡੀਜ਼ਲ ਹੋਇਆ ਮਹਿੰਗਾ
. . .  1 day ago
ਚੰਡੀਗੜ੍ਹ, 3 ਫਰਵਰੀ- ਪੈਟਰੋਲ ਦੀਆਂ ਕੀਮਤਾਂ ਨੂੰ ਲੈ ਕੇ ਪੰਜਾਬ ਦੇ ਲੋਕਾਂ ਨੂੰ ਇਕ ਵਾਰ ਫ਼ਿਰ ਝਟਕਾ ਲੱਗਾ ਹੈ। ਅੱਜ ਹੋਈ ਕੈਬਨਿਟ ਦੀ ਮੀਟਿੰਗ ਵਿਚ ਲਏ ਗਏ ਵੱਡੇ ਫ਼ੈਸਲਿਆਂ ’ਚੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੇ ਮੰਤਰੀ ਮੰਡਲ ਨੇ ਪੈਟਰੋਲ ‘ਤੇ ਪ੍ਰਤੀ ਲੀਟਰ 90 ਪੈਸੇ...
ਕੱਟੜਾ ਨੇੜੇ ਸਟੋਰ ਵਿਚ ਲੱਗੀ ਅੱਗ
. . .  1 day ago
ਸ੍ਰੀਨਗਰ, 3 ਫਰਵਰੀ- ਅੱਜ ਕੱਟੜਾ ਵਿਖੇ ਮਾਤਾ ਵੈਸ਼ਨੋ ਦੇਵੀ ਭਵਨ ਨੇੜੇ ਇਕ ਸਟੋਰ ਵਿਚ ਅੱਗ ਲੱਗ ਗਈ। ਅੱਗ ’ਤੇ ਬਾਅਦ ਵਿਚ ਕਾਬੂ ਪਾ ਲਿਆ ਗਿਆ ਅਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਦੇ ਸੰਬੰਧ ’ਚ 4 ਫਰਵਰੀ ਨੂੰ ਅੱਧੇ ਦਿਨ ਦੀ ਛੁੱਟੀ ਦਾ ਐਲਾਨ
. . .  1 day ago
ਗੁਰਦਾਸਪੁਰ, 3 ਫਰਵਰੀ (ਆਰਿਫ਼)-ਜ਼ਿਲ੍ਹ੍ਹਾ ਮੈਜਿਸਟਰੇਟ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਨੇ ਆਮ ਜਨਤਾ ਦੀਆਂ ਧਾਰਮਿਕ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਦੇ ਸੰਬੰਧ ਵਿਚ 4 ਫਰਵਰੀ 2023 ਦਿਨ ਸ਼ਨੀਵਾਰ ਨੂੰ ਜ਼ਿਲ੍ਹ੍ਹਾ ਗੁਰਦਾਸਪੁਰ ਦੇ ਸਾਰੇ ਸਰਕਾਰੀ/ਅਰਧ ਸਰਕਾਰੀ ਸਕੂਲਾਂ, ਕਾਲਜਾਂ,...
ਅਸੀਂ ਉੱਤਰ-ਪੂਰਬ ਅਤੇ ਅਸਮ ਦੇ ਵਿਕਾਸ ਨੂੰ ਪਹਿਲ ਦੇ ਰਹੇ ਹਾਂ- ਪ੍ਰਧਾਨ ਮੰਤਰੀ
. . .  1 day ago
ਨਵੀਂ ਦਿੱਲੀ, 3 ਫਰਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫ਼ਰੰਸਿੰਗ ਰਾਹੀਂ ਬੋਲਦਿਆਂ ਕਿਹਾ ਕਿ ਅੱਜ ਅਸੀਂ ਉੱਤਰ-ਪੂਰਬ ਅਤੇ ਅਸਮ ਦੇ ਵਿਕਾਸ ਨੂੰ ਪਹਿਲ ਦੇ ਰਹੇ ਹਾਂ। ਸੈਰ ਸਪਾਟਾ ਇਸ ਖ਼ੇਤਰ ਦੀ ਆਰਥਿਕਤਾ ਵਿਚ ਇਕ ਪ੍ਰਮੁੱਖ ਭੂਮਿਕਾ ਅਦਾ ਕਰਦਾ ਹੈ। ਬਜਟ 2023 ਵਿਚ ਪ੍ਰਸਤਾਵਿਤ ਦੇਸ਼ ਭਰ ਵਿਚ 50 ਸੈਰ-ਸਪਾਟਾ ਸਥਾਨਾਂ ਨੂੰ....
ਸਿੱਖ ਫ਼ੌਜੀਆਂ ਨੂੰ ਲੋਹਟੋਪ ਪਹਿਨਾਉਣ ਦੀ ਤਜਵੀਜ਼ ਸ਼੍ਰੋਮਣੀ ਕਮੇਟੀ ਵਲੋਂ ਰੱਦ
. . .  1 day ago
ਅੰਮ੍ਰਿਤਸਰ, 3 ਫਰਵਰੀ (ਜੱਸ)- ਕੌਮੀ ਘੱਟਗਿਣਤੀ ਕਮਿਸ਼ਨ ਵਲੋਂ ਸਿੱਖ ਫ਼ੌਜੀਆਂ ਨੂੰ ਲੋਹਟੋਪ ਪਹਿਨਾਉਣ ਦੀ ਤਜਵੀਜ਼ ਸੰਬੰਧੀ ਸਿੱਖ ਸੰਸਥਾਵਾਂ ਨਾਲ ਵਿਚਾਰ-ਵਟਾਂਦਰੇ ਲਈ ਸੱਦੀ ਇਕੱਤਰਤਾ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਫ਼ਦ ਨੇ ਸਪਸ਼ਟ ਲਫ਼ਜ਼ਾਂ ਵਿਚ ਕਿਹਾ ਕਿ ਸਿੱਖ ਰਹਿਣੀ ਅਤੇ ਪਛਾਣ ਦੇ ਮਾਮਲੇ ਵਿਚ ਕਿਸੇ ਵੀ ਤਰ੍ਹਾਂ ਦਾ ਦਖ਼ਲ...
ਜੰਮੂ-ਕਸ਼ਮੀਰ: ਸੁਰੱਖਿਆ ਬਲਾਂ ਵਲੋਂ ਜੈਸ਼ ਦੇ 6 ਵਿਅਕਤੀ ਗਿ੍ਫ਼ਤਾਰ
. . .  1 day ago
ਸ੍ਰੀਨਗਰ, 3 ਫਰਵਰੀ- ਸੁਰੱਖਿਆ ਬਲਾਂ ਨੇ ਕੁਲਗਾਮ ਵਿਚ ਜੈਸ਼ ਮਾਡਿਊਲ ਦਾ ਪਰਦਾਫਾਸ਼ ਕਰਦਿਆਂ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਕੋਲੋਂ ਹਥਿਆਰਾਂ ਅਤੇ ਗੋਲਾ ਬਾਰੂਦ ਦਾ ਵੱਡਾ ਭੰਡਾਰ ਵੀ ਬਰਾਮਦ...
ਖ਼ਾਲਿਸਤਾਨ ਪੱਖੀ ਨਾਅਰੇ ਮਿਲਣ ਦੀ ਖ਼ਬਰ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ
. . .  1 day ago
ਹੁਸ਼ਿਆਰਪੁਰ, 3 ਫਰਵਰੀ (ਹਰਜਾਪ ਸਿੰਘ)- ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਹੁਸ਼ਿਆਰਪੁਰ ਸ਼ਹਿਰ ’ਚ ਜਲੰਧਰ ਰੋਡ ’ਤੇ ਖ਼ਾਲਿਸਤਾਨ ਦੇ ਨਾਅਰੇ ਲਿਖੇ ਜਾਣ ਦੀ ਸੂਚਨਾ ਮਿਲੀ ਸੀ, ਪਰ ਖੂਫ਼ੀਆ ਵਿਭਾਗ ਨੂੰ ਭਿਣਕ ਲਗਦਿਆਂ ਹੀ ਪੱਤਰਕਾਰਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਰੰਗ ਨਾਲ ਇਹ ਨਾਅਰੇ ਮਿਟਾ ਦਿੱਤੇ ਗਏ ਸਨ, ਪਰ ਅੱਜ ਫ਼ਿਰ ਇਕ...
ਪੀ.ਏ.ਡੀ. ਬੈਂਕ ਦਿੜ੍ਹਬਾ ਦੀ ਪ੍ਰਬੰਧਕ ਕਮੇਟੀ ’ਤੇ ਸ਼੍ਰੋਮਣੀ ਅਕਾਲੀ ਦਲ ਦਾ ਕਬਜ਼ਾ
. . .  1 day ago
ਦਿੜ੍ਹਬਾ ਮੰਡੀ (ਸੰਗਰੂਰ),3 ਫਰਵਰੀ (ਹਰਬੰਸ ਸਿੰਘ ਛਾਜਲੀ)- ਪ੍ਰਾਇਮਰੀ ਖ਼ੇਤੀਬਾੜੀ ਵਿਕਾਸ ਬੈਂਕ ਬਰਾਂਚ ਦਿੜ੍ਹਬਾ ਦੇ ਚੇਅਰਮੈਨ ਦੀ ਚੋਣ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਜੱਥੇਦਾਰ ਸਮਸ਼ੇਰ ਸਿੰਘ ਖੇਤਲਾ ਨੂੰ ਸਰਬਸੰਮਤੀ ਨਾਲ ਮੌਜੂਦ ਡਾਇਰੈਕਟਰਾਂ ਨੇ ਚੇਅਰਮੈਨ ਅਤੇ ਜਥੇਦਾਰ ਗੁਰਲਾਲ ਸਿੰਘ ਉੱਭਿਆ ਨੂੰ ਉੱਪ-ਚੇਅਰਮੈਨ ਚੁਣ ਲਿਆ। ਅਕਾਲੀ ਆਗੂ ਸ.ਤੇਜਾ...
ਕਾਂਗਰਸ ਨੇ ਪ੍ਰਨੀਤ ਕੌਰ ਨੂੰ ਪਾਰਟੀ ਤੋਂ ਕੀਤਾ ਮੁਅੱਤਲ
. . .  1 day ago
ਨਵੀਂ ਦਿੱਲੀ, 3 ਫਰਵਰੀ- ਪਟਿਆਲਾ ਤੋਂ ਕਾਂਗਰਸ ਦੀ ਸੰਸਦ ਮੈਂਬਰ ਅਤੇ ਸਾਬਕਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਨੂੰ ਪਾਰਟੀ ਪ੍ਰਧਾਨ ਮੱਲਿਕਾਅਰਜੁਨ ਖੜਗੇ ਵਲੋਂ ਤੁਰੰਤ ਪ੍ਰਭਾਵ ਨਾਲ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ...
ਨਵਾਬ ਮਲੇਰਕੋਟਲਾ ਦੇ ਵੰਸ਼ ਵਿਚੋਂ ਆਖ਼ਰੀ ਬੇਗਮ ਨੂੰ ਸਨਮਾਨਤ ਕਰੇਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
. . .  1 day ago
ਅੰਮ੍ਰਿਤਸਰ, 3 ਫਰਵਰੀ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਛੋਟੇ ਸਾਹਿਬਜ਼ਾਦਿਆਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਨ ਵਾਲੇ ਨਵਾਬ ਮਲੇਰਕੋਟਲਾ ਦੇ ਵੰਸ਼ ਵਿਚੋਂ ਆਖ਼ਰੀ ਬੇਗਮ ਮਿਹਰ ਉਨ ਨਿਸਾ ਨੂੰ ਸਨਮਾਨਤ ਕੀਤਾ ਜਾਏਗਾ। ਉਕਤ ਜਾਣਕਾਰੀ ਦਿੰਦਿਆਂ ਅੱਜ ਇੱਥੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ...
ਸਿਹਤ ਮੁਲਾਜਮ ਪਿਛਲੇ ਤਿੰਨ ਮਹੀਨਿਆਂ ਤੋਂ ਤਨਖ਼ਾਹਾਂ ਤੋਂ ਵਾਂਝੇ
. . .  1 day ago
ਖੇਮਕਰਨ, 3 ਫਰਵਰੀ (ਰਾਕੇਸ਼ ਬਿੱਲਾ)- ਪੰਜਾਬ ਸਰਕਾਰ ਇਕ ਪਾਸੇ ਮਹੱਲਾ ਕਲੀਨਿਕ ਖੋਲ੍ਹ ਰਹੀ ਹੈ, ਜਦ ਕਿ ਦੂਜੇ ਪਾਸੇ ਪ੍ਰਾਇਮਰੀ ਹੈਲਥ ਕੇਂਦਰ ਖੇਮਕਰਨ ਦੇ ਸਮੂਹ ਮੁਲਾਜ਼ਮ ਪਿਛਲੇ ਤਿੰਨ ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਕਾਰਨ ਪਰੇਸ਼ਾਨ ਹਨ। ਇਨ੍ਹਾਂ ਮੁਲਾਜ਼ਮਾਂ ਨੇ ਅੱਜ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਪੰਜਾਬ ਹੈਲਥ...
ਲੋਕ ਸਭਾ 6 ਫਰਵਰੀ ਤੱਕ ਮੁਲਤਵੀ
. . .  1 day ago
ਲੋਕ ਸਭਾ 6 ਫਰਵਰੀ ਤੱਕ ਮੁਲਤਵੀ
ਨਰਿੰਦਰ ਮੋਦੀ 6 ਫਰਵਰੀ ਨੂੰ ਕਰਨਗੇ ਇੰਡੀਆ ਐਨਰਜੀ ਵੀਕ ਦਾ ਉਦਘਾਟਨ
. . .  1 day ago
ਨਵੀਂ ਦਿੱਲੀ, 3 ਫਰਵਰੀ- ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 6 ਫਰਵਰੀ ਨੂੰ ਬੈਂਗਲੁਰੂ ਵਿਚ ਇੰਡੀਆ ਐਨਰਜੀ ਵੀਕ ਦਾ ਉਦਘਾਟਨ ਕਰਨਗੇ। ਇਸ ਵਿਚ ਦੁਨੀਆ ਭਰ ਦੇ 650 ਤੋਂ ਵੱਧ ਪ੍ਰਦਰਸ਼ਕ, 34 ਮੰਤਰੀ ਸ਼ਾਮਿਲ ਹੋਣਗੇ। ਇਹ ਪਹਿਲੀ ਵਾਰ ਹੈ ਕਿ ਭਾਰਤ ਇਸ ਤਰ੍ਹਾਂ ਦੇ ਸਮਾਗਮ ਦਾ ਆਯੋਜਨ ਕਰ ਰਿਹਾ ਹੈ। ਇਸ...
ਕਾਂਜਲੀ ਵੇਈਂ ਵਿਚੋਂ ਬਰਾਮਦ ਹੋਈ ਲਾਸ਼ ਦੇ ਮਾਮਲੇ ’ਚ ਆਇਆ ਨਵਾਂ ਮੌੜ, ਪਰਿਵਾਰ ਨੇ ਹਸਪਤਾਲ ਦੇ ਬਾਹਰ ਲਗਾਇਆ ਧਰਨਾ
. . .  1 day ago
ਕਪੂਰਥਲਾ, 3 ਫਰਵਰੀ (ਅਮਨਜੋਤ ਸਿੰਘ ਵਾਲੀਆ)- ਬੀਤੇ ਦਿਨ ਕਾਂਝਲੀ ਵੇਈਂ ਵਿਚੋਂ ਇਕ ਵਿਅਕਤੀ ਦੀ ਤੈਰਦੀ ਹੋਈ ਲਾਸ਼ ਬਰਾਮਦ ਹੋਈ, ਜਿਸ ਦੀ ਪਛਾਣ ਸ਼ਿਵ ਕੁਮਾਰ ਵਜੋਂ ਕੀਤੀ ਗਈ ਸੀ, ਦੇ ਪਰਿਵਾਰਕ ਮੈਂਬਰਾਂ ਨੇ ਇਕ ਲੜਕੀ ’ਤੇ ਉਨ੍ਹਾ ਦੇ ਲੜਕੇ ਨੂੰ ਮਰਵਾਉਣ ਦਾ ਦੋਸ਼ ਲਗਾਇਆ ਤੇ ਇਨਸਾਫ ਦੀ ਮੰਗ ਨੂੰ ਲੈ ਕੇ ਸਿਵਲ ਹਸਪਤਾਲ ਮੂਹਰੇ...
ਅਧਿਆਪਕਾਂ ਵਲੋਂ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ
. . .  1 day ago
ਅੰਮ੍ਰਿਤਸਰ, 3 ਫਰਵਰੀ (ਜਸਵੰਤ ਸਿੰਘ ਜੱਸ)- ਖ਼ਾਲਸਾ ਕਾਲਜ ਟੀਚਰਜ਼ ਯੂਨੀਅਨ ਵਲੋਂ ਪੰਜਾਬ ਸਰਕਾਰ ਵਲੋਂ ਵਿਤਕਰੇ ਭਰੇ ਕੇਂਦਰੀਕ੍ਰਿਤ ਦਾਖਲਾ ਪੋਰਟਲ ਲਾਗੂ ਕਰਨ, ਸੇਵਾ-ਮੁਕਤੀ ਦੀ ਉਮਰ ਘਟਾਉਣ ਅਤੇ ਗ੍ਰਾਂਟਾਂ ’ਚ ਕਟੌਤੀ ਕਰਨ ਦੇ ਮਨਮਾਨੇ ਫ਼ੈਸਲਿਆਂ ਵਿਰੁੱਧ ਗੈਰ-ਸਰਕਾਰੀ ਸਹਾਇਤਾ ਪ੍ਰਾਪਤ ਕਾਲਜ ਮੈਨੇਜਮੈਂਟ ਫ਼ੈਡਰੇਸ਼ਨ ਪੰਜਾਬ ਦੇ ਸੱਦੇ ’ਤੇ ਅੱਜ...
110 ਗ੍ਰਾਮ ਹੈਰੋਇਨ ਸਮੇਤ ਵਿਅਕਤੀ ਕਾਬੂ
. . .  1 day ago
ਖ਼ੇਮਕਰਨ, 3 ਫਰਵਰੀ (ਰਾਕੇਸ਼ ਕੁਮਾਰ ਬਿੱਲਾ)- ਥਾਣਾ ਖ਼ੇਮਕਰਨ ਦੇ ਐਸ. ਐਚ. ਓ. ਇੰਸਪੈਕਟਰ ਕੰਵਲਜੀਤ ਰਾਏ ਨੇ ਦੱਸਿਆ ਕਿ ਸਰਹੱਦੀ ਖ਼ੇਤਰ ’ਚ ਤਸਕਰਾਂ ਵਿਰੁੱਧ ਸ਼ੁਰੂ ਕੀਤੀ ਮੁਹਿੰਮ ਤਹਿਤ ਅੱਜ ਪੁਲਿਸ ਨੇ ਗਸ਼ਤ ਦੌਰਾਨ ਇਕ ਨਸ਼ਾ ਤਸਕਰ ਸਾਗਰ ਪੁੱਤਰ ਅਜੀਤ ਸਿੰਘ ਵਾਸੀ ਖ਼ੇਮਕਰਨ ਨੂੰ 110....
ਸਿੰਗਾਪੁਰ ਦੇ ਚੀਫ਼ ਜਸਟਿਸ ਭਾਰਤੀ ਸੁਪਰੀਮ ਕੋਰਟ ਦੀ 73ਵੀਂ ਵਰ੍ਹੇਗੰਢ ਮਨਾਉਣ ਲਈ ਆਏ ਭਾਰਤ
. . .  1 day ago
ਨਵੀਂ ਦਿੱਲੀ, 3 ਫਰਵਰੀ- ਸਿੰਗਾਪੁਰ ਦੇ ਚੀਫ਼ ਜਸਟਿਸ ਸੁੰਦਰੇਸ਼ ਮੇਨਨ ਅੱਜ ਭਾਰਤ ਦੇ ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਦੀ ਅਗਵਾਈ ਵਾਲੀ ਸੁਪਰੀਮ ਕੋਰਟ ਦੀ ਬੈਂਚ ਨਾਲ ਬੈਠੇ। ਜਸਟਿਸ ਮੈਨਨ 2012 ਤੋਂ ਸਿੰਗਾਪੁਰ ਦੇ ਚੌਥੇ ਚੀਫ਼ ਜਸਟਿਸ ਵਜੋਂ ਸੇਵਾ ਨਿਭਾ ਰਹੇ ਹਨ, ਸੁਪਰੀਮ ਕੋਰਟ ਦੀ ਸਥਾਪਨਾ ਦੀ 73ਵੀਂ ਵਰ੍ਹੇਗੰਢ ਮਨਾਉਣ ਲਈ...
ਪਾਕਿਸਤਾਨ ਵਿਚ ਇਕ ਮਸਜਿਦ ਦੀ ਬੇਅਦਬੀ
. . .  1 day ago
ਇਸਲਾਮਾਬਾਦ, 3 ਫਰਵਰੀ- ਪਾਕਿਸਤਾਨ ਵਿਚ ਅਹਿਮਦੀਆ ਮੁਸਲਮਾਨਾਂ ਵਿਰੁੱਧ ਨਫ਼ਰਤ ਦੀ ਇਕ ਹੋਰ ਘਟਨਾ ਵਿੱਚ ਅੱਜ ਕੁਝ ਅਣਪਛਾਤੇ ਹਮਲਾਵਰਾਂ ਵਲੋਂ ਕਰਾਚੀ ਵਿਚ ਉਨ੍ਹਾਂ ਦੀ ਇਕ ਮਸਜਿਦ ਦੀ ਬੇਅਦਬੀ ਕੀਤੀ ਗਈ। ਸੂਤਰਾਂ ਅਨੁਸਾਰ ਕਰਾਚੀ ਵਿਚ ਕੱਟੜਪੰਥੀਆਂ ਵਲੋਂ ਕਾਦੀਆਨੀ ਪ੍ਰਾਰਥਨਾ...
‘ਆਪ’ ਦੀ ਮੇਅਰ ਉਮੀਦਵਾਰ ਸ਼ੈਲੀ ਓਬਰਾਏ ਨੇ ਸੁਪਰੀਮ ਕੋਰਟ ਤੋਂ ਵਾਪਿਸ ਲਈ ਪਟੀਸ਼ਨ
. . .  1 day ago
ਨਵੀਂ ਦਿੱਲੀ, 3 ਫਰਵਰੀ- ਆਮ ਆਦਮੀ ਪਾਰਟੀ ਦੀ ਮੇਅਰ ਉਮੀਦਵਾਰ ਸ਼ੈਲੀ ਓਬਰਾਏ ਨੇ ਸੁਪਰੀਮ ਕੋਰਟ ਤੋਂ ਆਪਣੀ ਪਟੀਸ਼ਨ ਵਾਪਸ ਲੈ ਲਈ ਹੈ, ਜਿਸ ਵਿਚ ਮੇਅਰ ਦੀ ਚੋਣ ਸਮਾਂਬੱਧ ਢੰਗ ਨਾਲ ਕਰਵਾਉਣ ਦੀ ਮੰਗ ਕੀਤੀ ਗਈ ਸੀ। ਓਬਰਾਏ ਨੇ ਸੁਪਰੀਮ ਕੋਰਟ ਦੇ ਇਹ ਕਹਿਣ ਕਿ ਐਮ.ਸੀ.ਡੀ. ਚੋਣਾਂ...
ਨਿਊ ਜਰਸੀ ਵਿਚ ਕੌਂਸਲ ਮੈਂਬਰ ਦੀ ਗੋਲੀਆਂ ਮਾਰ ਕੇ ਹੱਤਿਆ
. . .  1 day ago
ਸੈਕਰਾਮੈਂਟੋ, ਕੈਲੀਫੋਰਿੀਆ, 3 ਫਰਵਰੀ (ਹੁਸਨ ਲੜੋਆ ਬੰਗਾ)- ਸੇਰੇਵਿਲੇ ਦੇ ਬਰੌਘ, ਨਿਊ ਜਰਸੀ ਸ਼ਹਿਰ ਦੀ ਕੌਂਸਲ ਮੈਂਬਰ ਈਨਾਈਸ ਡਵਮਫੋਰ ਦੀ ਗੋਲੀਆਂ ਵਿੰਨੀ ਲਾਸ਼ ਉਸ ਦੀ ਕਾਰ ਵਿਚੋਂ ਬਰਾਮਦ ਹੋਈ। 30 ਸਾਲਾ ਡਵਮਫੋਰ ਰਿਪਬਲੀਕਨ ਪਾਰਟੀ ਦੀ ਆਗੂ ਸੀ। ਪੁਲਿਸ ਅਨੁਸਾਰ ਉਸ ਦੇ ਕਈ ਗੋਲੀਆਂ ਵੱਜੀਆਂ ਹੋਈਆਂ ਸਨ ਤੇ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 21 ਅੱਸੂ ਸੰਮਤ 554
ਵਿਚਾਰ ਪ੍ਰਵਾਹ: ਮਨੁੱਖ ਦੀ ਸੋਚ ਬਦਲਣ ਲਈ ਸਮਾਜਿਕ ਜਾਗਰੂਕਤਾ ਲਾਜ਼ਮੀ ਹੈ। -ਇਬਰਾਹਿਮ ਮਾਸਲੋ

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਕਿਸਾਨ ਵੀਰ ਮੰਡੀਆਂ 'ਚ ਝੋਨੇ ਦੀ ਫ਼ਸਲ ਸੁਕਾ ਕੇ ਹੀ ਲਿਆਉਣ- ਸੰਤੋਸ਼ ਕਟਾਰੀਆ

ਸੜੋਆ, 6 ਅਕਤੂਬਰ (ਨਾਨੋਵਾਲੀਆ)- ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਨੇ ਅੱਜ ਅਨਾਜ ਮੰਡੀ ਸੜੋਆ ਵਿਖੇ ਝੋਨੇ ਦੀ ਫ਼ਸਲ ਸਬੰਧੀ ਖ਼ਰੀਦ ਪ੍ਰਬੰਧਾਂ ਦਾ ਉਦਘਾਟਨ ਕਰਦਿਆਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਫ਼ਸਲ ਨੂੰ ਬਿਲਕੁਲ ਸੁਕਾ ਕੇ ਹੀ ਲਿਆਉਣ, ਤਾਂ ਜੋ ...

ਪੂਰੀ ਖ਼ਬਰ »

ਦੋ ਮੋਟਰਸਾਈਕਲਾਂ ਦੀ ਟੱਕਰ 'ਚ ਇਕ ਨੌਜਵਾਨ ਦੀ ਮੌਤ

ਕਾਠਗੜ੍ਹ, 6 ਅਕਤੂਬਰ (ਬਲਦੇਵ ਸਿੰਘ ਪਨੇਸਰ)- ਰੋਪੜ/ਬਲਾਚੌਰ ਨੈਸ਼ਨਲ ਹਾਈਵੇ 'ਤੇ ਪਿੰਡ ਪਨਿਆਲੀ ਖ਼ੁਰਦ ਦੇ ਪੁਲ ਦੇ ਨੇੜੇ ਦੋ ਮੋਟਰਸਾਈਕਲਾਂ ਦੀ ਟੱਕਰ ਵਿਚ ਇਕ ਨੌਜਵਾਨ ਦੀ ਮੌਤ ਅਤੇ ਦੂਜਾ ਗੰਭੀਰ ਜ਼ਖਮੀ ਹੋ ਗਿਆ | ਜਿਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਰੋਪੜ ਵਿਖੇ ਦਾਖਲ ਕਰਵਾਉਣ ਉਪਰੰਤ ਪੀ. ਜੀ. ਆਈ. ਚੰਡੀਗੜ੍ਹ ਭੇਜ ਦਿੱਤਾ ਗਿਆ | ਜਿੱਥੇ ਇਕ ਨੌਜਵਾਨ ਸੁਰਿੰਦਰ ਪੁੱਤਰ ਪਿਆਰੇ ਲਾਲ ਪਿੰਡ ਬੱਛੂਆਂ ਦੀ ਮੌਤ ਹੋ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਸੁਰਿੰਦਰ ਕੁਮਾਰ ਪੁੱਤਰ ਪਿਆਰੇ ਲਾਲ ਜੋ ਕਿ ਕਾਫ਼ੀ ਸਮੇਂ ਤੋਂ ਪਿੰਡ ਮਾਜਰਾ ਜੱਟਾਂ ਵਿਖੇ ਵੇਰਕੇ ਦੀ ਡੇਅਰੀ ਚਲਾ ਰਿਹਾ ਸੀ | ਬੀਤੀ ਰਾਤ ਉਹ ਆਪਣਾ ਕੰਮ ਮੁਕੰਮਲ ਕਰ ਕੇ ਆਪਣੇ ਪਿੰਡ ਬੱਛੂਆਂ ਵੱਲ ਆ ਰਿਹਾ ਸੀ | ਉਸ ਨੇ ਆਪਣੇ ਮੋਟਰਸਾਈਕਲ 'ਤੇ ਦੁੱਧ ਵਾਲੇ ਡਰੰਮ ਵੀ ਲੱਦੇ ਹੋਏ ਸਨ | ਜਦੋਂ ਉਹ ਉਪਰੋਕਤ ਸਥਾਨ 'ਤੇ ਪੁੱਜਿਆ ਤਾਂ ਬਲਾਚੌਰ ਵਾਲੇ ਪਾਸੇ ਤੋਂ ਲਖਵੀਰ ਸਿੰਘ ਪੁੱਤਰ ਜਗਦੇਵ ਸਿੰਘ ਪਿੰਡ ਰੈਲਮਾਜਰਾ ਆਪਣੇ ਮੋਟਰਸਾਈਕਲ ਨੰਬਰ ਪੀ.ਬੀ. 32 ਐੱਸ-6785 ਤੇ ਆਪਣੇ ਘਰ ਜਾ ਰਿਹਾ ਸੀ, ਦੋਵਾਂ ਮੋਟਰਸਾਈਕਲਾਂ ਦੀ ਪੁਲ ਨੇੜੇ ਭਿਆਨਕ ਟੱਕਰ ਹੋ ਗਈ ਜਿਸ ਕਰਕੇ ਸੁਰਿੰਦਰ ਕੁਮਾਰ ਪੁੱਤਰ ਮਾਸਟਰ ਪਿਆਰੇ ਲਾਲ ਦੀ ਹਸਪਤਾਲ ਪਹੁੰਚਦੇ ਸਮੇਂ ਮੌਤ ਹੋ ਗਈ | ਜਦੋਂ ਕਿ ਲਖਵੀਰ ਸਿੰਘ ਪੁੱਤਰ ਜਗਦੇਵ ਸਿੰਘ ਗੰਭੀਰ ਰੂਪ ਵਿਚ ਪੀ.ਜੀ.ਆਈ. ਵਿਖੇ ਜੇਰੇ ਇਲਾਜ ਹੈ | ਇਸ ਹਾਦਸੇ ਸਬੰਧੀ ਜਾਂਚ ਕਰਨ ਲਈ ਥਾਣਾ ਕਾਠਗੜ੍ਹ ਦੇ ਏ.ਐੱਸ.ਆਈ. ਕੁਲਵੀਰ ਸਿੰਘ ਅਤੇ ਏ.ਐੱਸ.ਆਈ. ਹਰਭਜਨ ਦਾਸ ਮੌਕੇ 'ਤੇ ਪਹੁੰਚ ਗਏ |

ਖ਼ਬਰ ਸ਼ੇਅਰ ਕਰੋ

 

ਸੰਯੁਕਤ ਕਿਸਾਨ ਮਜ਼ਦੂਰ ਮੋਰਚੇ ਦੀ ਜ਼ਿਲ੍ਹਾ ਕੋਰ ਕਮੇਟੀ ਵਲੋਂ ਮੀਟਿੰਗ

ਬਲਾਚੌਰ, 6 ਅਕਤੂਬਰ (ਸ਼ਾਮ ਸੁੰਦਰ ਮੀਲੂ)- ਸੰਯੁਕਤ ਕਿਸਾਨ ਮਜ਼ਦੂਰ ਮੋਰਚੇ ਦੀ ਜ਼ਿਲ੍ਹਾ ਕੋਰ ਕਮੇਟੀ ਦੀ ਮੀਟਿੰਗ ਬਲਾਚੌਰ ਵਿਖੇ ਹੋਈ | ਸਾਥੀ ਕਰਨ ਸਿੰਘ ਰਾਣਾ ਮੋਰਚਾ ਕਨਵੀਨਰ ਨੇ ਮੋਹਰਾਂ ਪਿੰਡ ਵਿਖੇ ਖੋਲ੍ਹੇ ਜਾ ਰਹੇ ਸ਼ਰਾਬ ਠੇਕੇ ਲਈ ਲੜੇ ਸੰਘਰਸ਼ ਦੀ ਸ਼ਲਾਘਾ ...

ਪੂਰੀ ਖ਼ਬਰ »

20 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ

ਨਵਾਂਸ਼ਹਿਰ, 6 ਅਕਤੂਬਰ (ਗੁਰਬਖਸ਼ ਸਿੰਘ ਮਹੇ)- ਨਾਰਕੋਟਿਕ ਸੈੱਲ ਸ਼ਹੀਦ ਭਗਤ ਸਿੰਘ ਨਗਰ ਦੀ ਪੁਲਿਸ ਵਲੋਂ ਇਕ ਵਿਅਕਤੀ ਨੂੰ 20 ਗਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕਰਨ ਦੀ ਖ਼ਬਰ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. (ਐਨ.ਡੀ.ਪੀ.ਐੱਸ) ਸ੍ਰੀ ਅਮਰ ਨਾਥ ਨੇ ...

ਪੂਰੀ ਖ਼ਬਰ »

ਬਲਬੀਰ ਸਿੰਘ ਉਸਮਾਨਪੁਰ ਨੇ ਲੋੜਵੰਦਾਂ ਨੂੰ ਪੈਨਸ਼ਨਾਂ ਵੰਡੀਆਂ

ਉਸਮਾਨਪੁਰ, 6 ਅਕਤੂਬਰ (ਮਝੂਰ)- ਉੱਘੇ ਸਮਾਜ ਸੇਵਕ, ਦਾਨੀ ਸੱਜਣ ਅਤੇ ਸਫਲ ਕਾਰੋਬਾਰੀ ਬਲਬੀਰ ਸਿੰਘ ਉਸਮਾਨਪੁਰ ਯੂ.ਐੱਸ. (ਸ਼ਿਆਟਲ) ਵਲੋਂ ਅੱਜ ਦੁਸਹਿਰੇ ਦੇ ਮੌਕੇ ਇਲਾਕੇ ਦੇ ਲੋੜਵੰਦਾਂ ਲਈ ਚਲਾਈ ਗਈ ਪੈਨਸ਼ਨ ਸਕੀਮ ਤਹਿਤ 15 ਲੋੜਵੰਦ ਨੂੰ ਹਜ਼ਾਰ-ਹਜ਼ਾਰ ਰੁਪਏ ਦੀ ...

ਪੂਰੀ ਖ਼ਬਰ »

ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖ਼ਿਲਾਫ਼ ਕੋਈ ਵੀ ਸਾਜ਼ਿਸ਼ ਬਰਦਾਸ਼ਤ ਨਹੀਂ ਕੀਤੀ ਜਾਵੇਗੀ-ਐਡਵੋਕੇਟ ਧਾਮੀ

ਹੁਸ਼ਿਆਰਪੁਰ, 6 ਅਕਤੂਬਰ (ਬਲਜਿੰਦਰਪਾਲ ਸਿੰਘ)-ਸੁਪਰੀਮ ਕੋਰਟ ਵਲੋਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖ਼ਿਲਾਫ਼ ਲਏ ਗਏ ਫ਼ੈਸਲੇ ਦੇ ਵਿਰੋਧ 'ਚ 7 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਅਤੇ ਤਖ਼ਤ ਸ੍ਰੀ ...

ਪੂਰੀ ਖ਼ਬਰ »

ਗੰਨੇ ਦਾ ਭਾਅ ਵਧਾਉਣ ਨਾਲ ਪੰਜਾਬ ਦੇਸ਼ ਦਾ ਮੋਹਰੀ ਸੂਬਾ ਬਣਿਆ-ਸੰਤੋਸ਼ ਕਟਾਰੀਆ

ਪੋਜੇਵਾਲ ਸਰਾਂ, 6 ਅਕਤੂਬਰ (ਨਵਾਂਗਰਾਈਾ)- ਕਿਸਾਨਾਂ ਵਾਸਤੇ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਸੱਚੀ ਹਮਦਰਦ ਹੈ | ਭਗਵੰਤ ਮਾਨ ਨੇ ਗੰਨੇ ਦੇ ਭਾਅ 'ਚ 20 ਰੁਪਏ ਪ੍ਰਤੀ ਕੁਇੰਟਲ ਦਾ ਮਿਸਾਲੀ ਵਾਧਾ ਕੀਤਾ ਹੈ | ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ...

ਪੂਰੀ ਖ਼ਬਰ »

ਟਿਊਬਵੈਲਾਂ ਦੀਆਂ ਮੋਟਰਾਂ ਦੀ ਬਿਜਲੀ 8 ਘੰਟੇ ਦੇਣ ਦੀ ਮੰਗ

ਸੰਧਵਾਂ, 6 ਅਕਤੂਬਰ (ਪ੍ਰੇਮੀ ਸੰਧਵਾਂ)- ਪਿੰਡ ਸੰਧਵਾਂ ਵਿਖੇ ਕਿਸਾਨਾਂ ਦੀ ਇਕੱਤਰਤਾ ਦੌਰਾਨ ਜਥੇਦਾਰ ਮੱਖਣ ਸਿੰਘ ਸੰਧੂ ਸਾਬਕਾ ਪੰਚ, ਕੁਲਵਿੰਦਰ ਸਿੰਘ ਸੰਧੂ, ਬੂਟਾ ਸਿੰਘ ਸੰਧੂ, ਹਰਵਿੰਦਰ ਸਿੰਘ ਬੋਇਲ, ਸੁਰਿੰਦਰ ਸਿੰਘ ਮਾਨ, ਮਨਜੀਤ ਸਿੰਘ ਟਾਂਡੀ, ਮੋਦੀ ਸਿੰਘ ...

ਪੂਰੀ ਖ਼ਬਰ »

ਪਰਾਗਪੁਰ ਵਿਖੇ ਸੂਫ਼ੀਆਨਾ ਪ੍ਰੋਗਰਾਮ ਕਰਵਾਇਆ

ਔੜ/ਝਿੰਗੜਾਂ, 6 ਅਕਤੂਬਰ (ਕੁਲਦੀਪ ਸਿੰਘ ਝਿੰਗੜ)- ਪਿੰਡ ਪਰਾਗਪੁਰ ਵਿਖੇ ਪੰਜ ਪੀਰ ਦਰਬਾਰ ਛਿੰਝ ਕਮੇਟੀ ਵਲੋਂ ਛਿੰਝ ਮੇਲਾ ਕਮੇਟੀ ਵਲੋਂ ਸੂਫ਼ੀਆਨਾ ਪ੍ਰੋਗਰਾਮ ਮੁੱਖ ਸੇਵਾਦਾਰ ਬਾਬਾ ਬੂਟਾ ਸਿੰਘ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ | ਇਸ ਮੌਕੇ ਕੁਤਬੇਵਾਲ ਕੱਵਾਲ ...

ਪੂਰੀ ਖ਼ਬਰ »

ਪੈਨਸ਼ਨਰ ਐਸੋਸੀਏਸ਼ਨ ਵਲੋਂ ਸਰਕਾਰ ਤੋਂ ਬਕਾਏ ਦੀ ਮੰਗ

ਗੜ੍ਹਸ਼ੰਕਰ, 6 ਅਕਤੂਬਰ (ਧਾਲੀਵਾਲ)-ਪਾਵਰਕਾਮ ਦੇ ਸੇਵਾ-ਮੁਕਤ ਮੁਲਾਜ਼ਮਾਂ ਦੀ ਪੈਨਸ਼ਨਰ ਐਸੋਸੀਏਸ਼ਨ ਵਲੋਂ ਕਸ਼ਮੀਰੀ ਲਾਲ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ | ਮੀਟਿੰਗ ਦੌਰਾਨ ਸਟੇਜ ਦੀ ਕਾਰਵਾਈ ਮੰਡਲ ਸਕੱਤਰ ਜਗਦੀਸ਼ ਚੰਦਰ ਵਲੋਂ ਚਲਾਈ ਗਈ | ਮੀਟਿੰਗ ਦੌਰਾਨ ...

ਪੂਰੀ ਖ਼ਬਰ »

ਵਾਲੀਬਾਲ ਖਿਡਾਰੀ ਪ੍ਰੀਤ ਕਰਨ ਉਧਨਵਾਲ ਦੀ ਰਾਸ਼ਟਰੀ ਟੀਮ 'ਚ ਖੇਡਣ ਲਈ ਚੋਣ

ਭੱਦੀ, 6 ਅਕਤੂਬਰ (ਨਰੇਸ਼ ਧੌਲ)- ਵਾਲੀਬਾਲ ਦੇ ਉੱਘੇ ਖਿਡਾਰੀ ਪ੍ਰੀਤ ਕਰਨ ਸਪੁੱਤਰ ਥਾਣੇਦਾਰ ਰੌਸ਼ਨ ਲਾਲ ਪਿੰਡ ਉਧਨਵਾਲ ਦੀ ਗੁਜਰਾਤ ਵਿਖੇ 8 ਅਕਤੂਬਰ ਤੋਂ 12 ਅਕਤੂਬਰ ਤੱਕ ਹੋਣ ਵਾਲੀਆਂ ਰਾਸ਼ਟਰੀ ਖੇਡਾਂ ਵਿਚ ਵਾਲੀਬਾਲ ਟੀਮ ਦੇ ਖਿਡਾਰੀ ਵਜੋਂ ਚੋਣ ਕੀਤੀ ਗਈ ਹੈ ਜੋ ...

ਪੂਰੀ ਖ਼ਬਰ »

ਦੁਸਹਿਰੇ ਨੂੰ ਸਮਰਪਿਤ ਮੇਲਾ ਕਰਵਾਇਆ

ਸਮੁੰਦੜਾ, 6 ਅਕਤੂਬਰ (ਤੀਰਥ ਸਿੰਘ ਰੱਕੜ)- ਕਸਬਾ ਸਮੁੰਦੜਾ ਦੇ ਪ੍ਰਾਚੀਨ ਸ਼ਿਵ ਮੰਦਰ ਮਹੇਸ਼ਆਣਾ ਵਿਖੇ ਦੁਸਹਿਰਾ ਉਤਸਵ ਨੂੰ ਸਮਰਪਿਤ ਸਾਲਾਨਾ ਮੇਲਾ ਬੜੀ ਹੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਵੱਡੀ ਗਿਣਤੀ ਵਿਚ ਦੂਰੋਂ ਨੇੜਿਉਂ ਸੰਗਤਾਂ ਸ਼ਿਵ ਮੰਦਰ ...

ਪੂਰੀ ਖ਼ਬਰ »

ਸਿੱਖ ਨੈਸ਼ਨਲ ਕਾਲਜ ਵਲੋਂ ਸਾਈਬਰ ਜਾਗਰੂਕਤਾ ਦਿਵਸ 'ਤੇ ਸੈਮੀਨਾਰ

ਬੰਗਾ, 6 ਅਕਤੂਬਰ (ਜਸਬੀਰ ਸਿੰਘ ਨੂਰਪੁਰ)- ਸਿੱਖ ਨੈਸ਼ਨਲ ਕਾਲਜ, ਬੰਗਾ ਦੇ ਕੰਪਿਊਟਰ ਵਿਭਾਗ ਵਲੋਂ ਦਿਨੋ-ਦਿਨ ਵੱਧ ਰਹੇ ਸਾਈਬਰ ਜੁਰਮਾਂ ਬਾਰੇ ਨੌਜਵਾਨਾਂ ਨੂੰ ਜਾਗਰੂਕ ਕਰਾਉਣ ਲਈ ਇੱਕ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਕਾਲਜ ਦੇ ਪਿ੍ੰਸੀਪਲ ਡਾ. ਤਰਸੇਮ ਸਿੰਘ ਨੇ ...

ਪੂਰੀ ਖ਼ਬਰ »

ਅਮਰਦੀਪ ਕਾਲਜ ਦੇ ਡੀ. ਸੀ. ਏ. ਸਮੈਸਟਰ ਦੂਜਾ ਦਾ ਸ਼ਾਨਦਾਰ ਨਤੀਜਾ

ਮੁਕੰਦਪੁਰ, 6 ਅਕਤੂਬਰ (ਅਮਰੀਕ ਸਿੰਘ ਢੀਂਡਸਾ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਐਲਾਨੇ ਗਏ ਡੀ.ਸੀ.ਏ. ਸਮੈਸਟਰ ਦੂਜਾ ਕਲਾਸ ਦੇ ਨਤੀਜਿਆਂ ਵਿਚ ਇਲਾਕੇ ਦੇ ਇਕੋ-ਇਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ, ਮੁਕੰਦਪੁਰ ...

ਪੂਰੀ ਖ਼ਬਰ »

ਪੇਂਡੂ ਕਾਮਿਆਂ ਵਲੋਂ ਪਿੰਡ ਝਿੰਗੜਾਂ ਤੇ ਗੋਬਿੰਦਪੁਰ ਵਿਖੇ ਵਰਕਸ਼ਾਪ

ਬੰਗਾ, 6 ਅਕਤੂਬਰ (ਕਰਮ ਲਧਾਣਾ)- ਸੀ.ਪੀ.ਐਮ. ਦੀ ਕੇਂਦਰੀ ਕਮੇਟੀ ਦੇ ਫ਼ੈਸਲੇ ਮੁਤਾਬਿਕ, ਪਿੰਡਾਂ ਦੇ ਕਾਮਿਆਂ ਦੀ ਪਿੰਡ ਝਿੰਗੜਾਂ ਵਿਖੇ ਵਰਕਸ਼ਾਪ ਲਾਈ ਗਈ | ਜਿਸ ਵਿਚ ਸੀ.ਪੀ.ਆਈ.ਐਮ. ਦੇ ਸੂਬਾ ਸਕੱਤਰੇਤ ਮੈਂਬਰ ਸਾਥੀ ਰਾਮ ਸਿੰਘ ਨੂਰਪੁਰੀ ਅਤੇ ਤਹਿਸੀਲ ਸਕੱਤਰ ਕੁਲਦੀਪ ...

ਪੂਰੀ ਖ਼ਬਰ »

ਵਿਧਾਇਕਾ ਸੰਤੋਸ਼ ਕਟਾਰੀਆ ਵਲੋਂ ਵੱਖ-ਵੱਖ ਮੰਡੀਆਂ ਦਾ ਦੌਰਾ

ਮਜਾਰੀ/ਸਾਹਿਬਾ, 6 ਅਕਤੂਬਰ (ਨਿਰਮਲਜੀਤ ਸਿੰਘ ਚਾਹਲ)- ਪੰਜਾਬ ਸਰਕਾਰ ਵਲੋਂ ਝੋਨੇ ਦੀ ਖ਼ਰੀਦ ਸ਼ੁਰੂ ਕਰਨ ਦੇ ਐਲਾਨ ਤੋਂ ਕਾਫ਼ੀ ਦਿਨ ਪਛੜ ਕੇ ਮਜਾਰੀ ਖੇਤਰ ਦੀਆਂ ਮੰਡੀਆਂ ਕਰਾਵਰ, ਸਾਹਿਬਾ ਅਤੇ ਬਕਾਪੁਰ 'ਚ ਸ਼ੁਰੂ ਹੋਈ ਝੋਨੇ ਦੀ ਖ਼ਰੀਦ ਦਾ ਹਲਕਾ ਵਿਧਾਇਕਾ ਸੰਤੋਸ਼ ...

ਪੂਰੀ ਖ਼ਬਰ »

ਸੰਤ ਬਾਬਾ ਮੌਜੀ ਸਾਧ ਦੇ ਬ੍ਰਹਮਲੀਨ ਹੋਣ ਨਾਲ ਸੰਤ ਸਮਾਜ ਤੇ ਸਮੁੱਚੀ ਲੁਕਾਈ ਨੂੰ ਵੱਡਾ ਘਾਟਾ ਪਿਆ- ਸਵਾਮੀ ਦਾਸਾ ਨੰਦ

ਭੱਦੀ, 6 ਅਕਤੂਬਰ (ਨਰੇਸ਼ ਧੌਲ)- ਲੱਖ ਦਾਤਾ ਪੀਰ ਡੇਰਾ ਨਿੱਘੀ ਦੇ ਮੁੱਖ ਸੰਚਾਲਕ ਮਹਾਨ ਸੰਤ ਮਹਾਂ ਪੁਰਸ਼ ਅਤੇ ਉਨ੍ਹਾਂ ਦੇ ਹਮਜਮਾਤੀ ਸੰਤ ਬਾਬਾ ਮੌਜੀ ਸਾਧ ਦੇ ਅਚਾਨਕ ਬ੍ਰਹਮਲੀਨ ਹੋਣ ਨਾਲ ਸੰਤ ਸਮਾਜ ਸਮੇਤ ਸਮੁੱਚੀ ਲੁਕਾਈ ਨੂੰ ਬਹੁਤ ਵੱਡਾ ਘਾਟਾ ਪਿਆ ਹੈ | ਇਨ੍ਹਾਂ ...

ਪੂਰੀ ਖ਼ਬਰ »

ਮੈਡੀਕਲ ਪੈ੍ਰਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਬਹਿਰਾਮ ਵਲੋਂ ਮੀਟਿੰਗ

ਬਹਿਰਾਮ, 6 ਅਕਤੂਬਰ (ਨਛੱਤਰ ਸਿੰਘ ਬਹਿਰਾਮ)- ਮੈਡੀਕਲ ਪੈ੍ਰਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਬਲਾਕ ਬਹਿਰਾਮ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਡਾ.ਜਤਿੰਦਰ ਸਹਿਗਲ ਦੀ ਪ੍ਰਧਾਨਗੀ ਵਿਚ ਬਹਿਰਾਮ ਵਿਖੇ ਸ਼ਹੀਦ-ਏ-ਆਜ਼ਮ ਸ. ...

ਪੂਰੀ ਖ਼ਬਰ »

ਨਸ਼ੇ ਦਾ ਅੰਤ ਨੌਜਵਾਨ ਇਕੱਠੇ ਹੋ ਕੇ ਕਰ ਸਕਦੇ ਹਨ-ਚਮਨ ਸਿੰਘ

ਨਵਾਂਸ਼ਹਿਰ, 6 ਅਕਤੂਬਰ (ਗੁਰਬਖਸ਼ ਸਿੰਘ ਮਹੇ)- ਰੈੱਡ ਕਰਾਸ ਨਸ਼ਾ ਮੁਕਤੀ ਅਤੇ ਪੁਨਰਵਾਸ ਕੇਂਦਰ ਨਵਾਂਸ਼ਹਿਰ ਵਲੋਂ ਪਿੰਡ ਸਲੋਹ (ਨਵਾਂਸ਼ਹਿਰ) ਵਿਖੇ ''ਨਸ਼ਾ ਮੁਕਤ ਭਾਰਤ ਅਭਿਆਨU ਤਹਿਤ ਜਾਗਰੂਕਤਾ ਕੈਂਪ ਲਗਾਇਆ ਗਿਆ | ਜਿਸ ਦੀ ਪ੍ਰਧਾਨਗੀ ਸ.ਦੀਦਾਰ ਸਿੰਘ (ਸਿਹਤ ...

ਪੂਰੀ ਖ਼ਬਰ »

ਫਰਾਲਾ 'ਚ ਦੁਸਹਿਰੇ ਦਾ ਪਵਿੱਤਰ ਤਿਉਹਾਰ ਧੂਮਧਾਮ ਨਾਲ ਮਨਾਇਆ

ਸੰਧਵਾਂ, 6 ਅਕਤੂਬਰ (ਪ੍ਰੇਮੀ ਸੰਧਵਾਂ)- ਪਿੰਡ ਫਰਾਲਾ ਵਿਖੇ ਸਰਬ ਧਰਮ ਮਹਾ ਸਭਾ ਵਲੋਂ ਗਰਾਮ ਪੰਚਾਇਤ, ਨਗਰ ਨਿਵਾਸੀ ਤੇ ਐਨ.ਆਰ.ਆਈਜ਼ ਭਰਾਵਾਂ ਦੇ ਸਹਿਯੋਗ ਨਾਲ ਪ੍ਰਧਾਨ ਜਥੇਦਾਰ ਹਰਭਜਨ ਸਿੰਘ ਅਟਵਾਲ ਸਾਬਕਾ ਸਰਪੰਚ ਦੀ ਅਗਵਾਈ 'ਚ ਦੁਸਹਿਰਾ ਧੂਮਧਾਮ ਨਾਲ ਮਨਾਇਆ ਗਿਆ ...

ਪੂਰੀ ਖ਼ਬਰ »

ਸੰਤ ਗੁਰਦੇਵ ਸਿੰਘ ਦੀ ਯਾਦ 'ਚ ਸਮਾਗਮ

ਸੰਧਵਾਂ, 6 ਅਕਤੂਬਰ (ਪ੍ਰੇਮੀ ਸੰਧਵਾਂ)- ਪਿੰਡ ਸੰਧਵਾਂ ਦੇ ਤਪ ਅਸਥਾਨ ਸੰਤ ਜੀਵਾ ਦਾਸ ਦਰਬਾਰ ਕੇਰ ਵਾਲਾ ਵਿਖੇ ਮਹਾਨ ਤਪੱਸਵੀ ਸੰਤ ਗੁਰਦੇਵ ਸਿੰਘ ਦੀ 6ਵੀਂ ਬਰਸੀ ਮੌਕੇ ਮੱੁਖ ਸੇਵਾਦਾਰ ਡਾ. ਹਰਭਜਨ ਸਿੰਘ ਦੀ ਅਗਵਾਈ 'ਚ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ...

ਪੂਰੀ ਖ਼ਬਰ »

ਪਰਮਿੰਦਰ ਸਿੰਘ ਸ਼ੇਖੂਪੁਰ ਜ਼ੋਨਲ ਇੰਚਾਰਜ ਚੁਣੇ

ਨਵਾਂਸ਼ਹਿਰ, 6 ਅਕਤੂਬਰ (ਗੁਰਬਖਸ਼ ਸਿੰਘ ਮਹੇ)- ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਸਿੱਖ ਇਤਿਹਾਸ ਅਤੇ ਪੰਥਕ ਰਹਿਤ ਮਰਯਾਦਾ ਦੇ ਪ੍ਰਚਾਰ-ਪ੍ਰਸਾਰ ਦੇ ਉਦੇਸ਼ ਨਾਲ ਸੇਵਾ ਕਰ ਰਹੀ ਸੰਸਥਾ ਸਿੱਖ ਮਿਸ਼ਨਰੀ ਕਾਲਜ, ਲੁਧਿਆਣਾ (ਰਜਿ:) ਸ਼ਹੀਦ ਭਗਤ ਸਿੰਘ ਨਗਰ ਜ਼ੋਨ ਦੇ ...

ਪੂਰੀ ਖ਼ਬਰ »

ਲਾਇਨਜ਼ ਕਲੱਬ ਨਵਾਂਸ਼ਹਿਰ ਗੋਲਡ ਬੰਦਗੀ ਵਲੋਂ ਲੋੜਵੰਦਾਂ ਦੀ ਸਹਾਇਤਾ

ਨਵਾਂਸ਼ਹਿਰ, 6 ਅਕਤੂਬਰ (ਗੁਰਬਖਸ਼ ਸਿੰਘ ਮਹੇ)- ਅੱਜ ਲਾਇਨਜ਼ ਕਲੱਬ ਨਵਾਂਸ਼ਹਿਰ ਗੋਲਡ ਬੰਦਗੀ 321-ਡੀ ਵਲੋਂ ਲਾਇਨਜ਼ ਕਲੱਬ ਇੰਟਰਨੈਸ਼ਨਲ ਦੇ ਗਵਰਨਰ ਦਵਿੰਦਰਪਾਲ ਅਰੋੜਾ, ਐੱਸ.ਪੀ.ਸੋਧੀ ਗਵਰਨਰ 1, ਰਛਪਾਲ ਸਿੰਘ ਬੱਚਾਜੀਵੀ ਗਵਰਨਰ 2 ਦੇ ਦਿਸ਼ਾ ਨਿਰਦੇਸ਼ ਤਹਿਤ ਅਤੇ ...

ਪੂਰੀ ਖ਼ਬਰ »

ਔੜ 'ਚ ਦੁਸਹਿਰੇ ਦਾ ਤਿਉਹਾਰ ਧੂੁਮਧਾਮ ਨਾਲ ਮਨਾਇਆ

ਔੜ, 6 ਅਕਤੂਬਰ (ਜਰਨੈਲ ਸਿੰਘ ਖੁਰਦ)- ਕਸਬਾ ਔੜ ਵਿਖੇ ਇੱਥੋਂ ਦੀ ਸਥਾਨਕ ਰਾਮ ਲੀਲ੍ਹਾ ਦੁਸਹਿਰਾ ਕਮੇਟੀ ਵਲੋਂ ਦੁਸਹਿਰੇ ਦਾ ਮੇਲਾ ਬੜੀ ਹੀ ਧੁੂਮਧਾਮ ਨਾਲ ਮਨਾਇਆ ਗਿਆ | ਇਸ ਮੇਲੇ ਦਾ ਉਦਘਾਟਨ ਮੇਲਾ ਕਮੇਟੀ ਦੇ ਪ੍ਰਧਾਨ ਕਮਲਜੀਤ ਸਿੰਘ ਰਾਣਾ, ਚੇਅਰਮੈਨ ਜੀਵਨ ਕੁਮਾਰ ...

ਪੂਰੀ ਖ਼ਬਰ »

50 ਗੱਡੀਆਂ ਦੇ ਕਾਫ਼ਲੇ ਨਾਲ ਰੋਸ ਮਾਰਚ 'ਚ ਕਰਾਂਗੇ ਸ਼ਮੂਲੀਅਤ-ਸੁਨੀਤਾ ਚੌਧਰੀ

ਬਲਾਚੌਰ, 6 ਅਕਤੂਬਰ (ਸ਼ਾਮ ਸੁੰਦਰ ਮੀਲੂ)- ਹਰਿਆਣਾ 'ਚ ਵੱਖਰੀ ਗੁਰਦੁਆਰਾ ਕਮੇਟੀ ਨੂੰ ਅਦਾਲਤ ਵਲੋਂ ਮਾਨਤਾ ਦੇਣ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲਏ ਫ਼ੈਸਲੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵਲੋਂ ਹਰ ਪੱਖੋਂ ...

ਪੂਰੀ ਖ਼ਬਰ »

ਦੁਸਹਿਰਾ ਕਬੱਡੀ ਟੂਰਨਾਮੈਂਟ ਦੌਰਾਨ ਡੇਨੀ ਕਬੱਡੀ ਕਲੱਬ ਮੁਕੰਦਪੁਰ ਨੇ ਜਿੱਤਿਆ 51000 ਨਕਦ ਇਨਾਮ ਤੇ ਟਰਾਫ਼ੀ

ਮੁਕੰਦਪੁਰ, 6 ਅਕਤੂਬਰ (ਅਮਰੀਕ ਸਿੰਘ ਢੀਂਡਸਾ)- ਮੁਕੰਦਪੁਰ ਦੇ 3 ਦਿਨ ਚੱਲੇ ਦਸਹਿਰਾ ਕਬੱਡੀ ਟੂਰਨਾਮੈਂਟ ਦੇ ਆਖ਼ਰੀ ਦਿਨ ਪੰਜਾਬ ਦੀਆਂ ਚੋਟੀ ਦੀਆਂ ਕਬੱਡੀ ਕਲੱਬਾਂ ਦੀਆਂ ਟੀਮਾਂ ਨੇ ਭਾਗ ਲਿਆ ਜਿਨ੍ਹਾਂ ਵਲੋਂ ਦਿਖਾਏ ਖੇਡ ਪ੍ਰਦਰਸ਼ਨ ਦਾ ਦਰਸ਼ਕਾਂ ਨੇ ਭਰਪੂਰ ...

ਪੂਰੀ ਖ਼ਬਰ »

ਗਹੂੰਣ ਵਿਖੇ 'ਇਨ ਸੀਟੂ ਸਕੀਮ' ਅਧੀਨ ਲਗਾਇਆ ਕਿਸਾਨ ਸਿਖਲਾਈ ਕੈਂਪ

ਬਲਾਚੌਰ, 6 ਅਕਤੂਬਰ (ਸ਼ਾਮ ਸੁੰਦਰ ਮੀਲੂ)- ਖੇਤੀਬਾੜੀ ਅਫ਼ਸਰ ਬਲਾਚੌਰ ਡਾ. ਸੁਰਿੰਦਰ ਕੁਮਾਰ ਦੀ ਅਗਵਾਈ ਹੇਠ ਪਿੰਡ ਗਹੂੰਣ ਵਿਖੇ 'ਇਨ ਸੀਟੂ ਸਕੀਮ' ਅਧੀਨ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਖੇਤੀ ਮਾਹਿਰਾਂ ਨੇ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ...

ਪੂਰੀ ਖ਼ਬਰ »

ਲਾਇਨਜ਼ ਕਲੱਬ ਬੰਗਾ ਮਹਿਕ ਵਲੋਂ ਗਊਸ਼ਾਲਾ ਨੂੰ ਦਵਾਈਆਂ ਭੇਟ

ਬੰਗਾ, 6 ਅਕਤੂਬਰ (ਜਸਬੀਰ ਸਿੰਘ ਨੂਰਪੁਰ)- ਲਾਇਨਜ਼ ਕਲੱਬ ਬੰਗਾ ਮਹਿਕ ਵਲੋਂ ਪ੍ਰਧਾਨ ਅਮਿਤ ਕੁਮਾਰ ਦੀ ਪ੍ਰਧਾਨਗੀ ਹੇਠ ਬਾਬਾ ਸ਼ਿਵ ਗ਼ੈਰ ਮੰਦਰ ਗਊਸ਼ਾਲਾ ਬੰਗਾ ਨੂੰ ਲੋੜੀਂਦੀਆਂ ਦਵਾਈਆਂ ਭੇਟ ਕੀਤੀਆਂ | ਰਾਮਾ ਐਰੀ ਅਤੇ ਸ਼ਾਮਾ ਐਰੀ ਵਲੋਂ ਦਵਾਈਆਂ ਭੇਟ ਕਰਨ 'ਚ ...

ਪੂਰੀ ਖ਼ਬਰ »

ਪੱਤਰਕਾਰਾਂ ਨੂੰ ਇਨਸਾਫ਼ ਲਈ ਭਟਕਾ ਕੇ ਪੁਲਿਸ ਕਿਸ ਦੀ ਕਰ ਰਹੀ ਹੈ ਸੇਵਾ

ਨਵਾਂਸ਼ਹਿਰ, 6 ਅਕਤੂਬਰ (ਗੁਰਬਖਸ਼ ਸਿੰਘ ਮਹੇ)- ਮੀਡੀਆ ਜਮਹੂਰੀਅਤ ਦਾ ਚੌਥਾ ਥੰਮ੍ਹ ਮੰਨਿਆ ਜਾਂਦਾ ਹੈ | ਵਿਧਾਨ ਪਾਲਿਕਾ, ਕਾਰਜਪਾਲਿਕਾ, ਨਿਆਂਪਾਲਿਕਾ ਤਿੰਨ ਥੰਮ੍ਹ ਅਤੇ ਚੌਥਾ ਇਹ | ਜੇਕਰ ਇਨ੍ਹਾਂ ਵਿਚੋਂ ਇਕ ਥੰਮ੍ਹ ਵੀ ਕਮਜ਼ੋਰ ਹੋ ਜਾਵੇ ਤਾਂ ਸਮਝੋ ਜਮਹੂਰੀਅਤ ...

ਪੂਰੀ ਖ਼ਬਰ »

ਕਈ ਸਹੂਲਤਾਂ ਤੋਂ ਸੱਖਣਾ ਹੈ ਪਿੰਡ ਮੁੰਨਾ

ਘੁੰਮਣਾਂ, 6 ਅਕਤੂਬਰ (ਮਹਿੰਦਰ ਪਾਲ ਸਿੰਘ)- ਪਿੰਡ ਮੁੰਨਾ ਫਰਾਲਾ ਫਗਵਾੜਾ ਰੋਡ 'ਤੇ ਸਥਿਤ ਹੈ | ਇਹ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਪਿੰਡ ਹੈ | ਇਸ ਪਿੰਡ ਨਾਲ ਪਿਛਲੀਆਂ ਸਰਕਾਰਾਂ ਨੇ ਲੱਗਦਾ ਮਤਰੇਈ ਮਾਂ ਵਾਲਾ ਸਲੂਕ ਕੀਤਾ | ਇਹ ਪਿੰਡ ਕਈ ਸਹੂਲਤਾਂ ਤੋਂ ਸੱਖਣਾ ਹੈ | ...

ਪੂਰੀ ਖ਼ਬਰ »

ਗੁਰਮੁਖੀ ਤੇ ਪੰਜਾਬੀ ਲਿਪੀ ਦੀ ਅੱਖਰਕਾਰੀ ਮੁਕਾਬਲੇ ਕਰਵਾਏ

ਨਵਾਂਸ਼ਹਿਰ, 6 ਅਕਤੂਬਰ (ਗੁਰਬਖਸ਼ ਸਿੰਘ ਮਹੇ)- ਅੱਜ ਬੀ.ਐਲ.ਐਮ. ਗਰਲਜ਼ ਕਾਲਜ, ਨਵਾਂਸ਼ਹਿਰ ਵਿਖੇ ਪੰਜਾਬੀ ਸਾਹਿਤ ਸਭਾ ਦੇ ਇੰਚਾਰਜ ਸੁਰਿੰਦਰ ਕੌਰ ਅਤੇ ਸਹਿਯੋਗੀ ਗੁਰਦੀਪ ਕੌਰ ਦੀ ਦੇਖ-ਰੇਖ ਵਿਚ ਅੱਖਰਕਾਰੀ ਮੁਕਾਬਲਾ ਕਰਵਾਇਆ ਗਿਆ | ਕਾਲਜ ਪਿ੍ੰ. ਤਰਨਪ੍ਰੀਤ ਕੌਰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX