ਤਾਜਾ ਖ਼ਬਰਾਂ


ਵਰਕਸ਼ਾਪ ਵਿਚ ਨੌਜਵਾਨ ਨੇ ਮਕੈਨਿਕ ’ਤੇ ਗੋਲੀ ਚਲਾਈ
. . .  51 minutes ago
ਬਠਿੰਡਾ,5 ਦਸੰਬਰ (ਨਾਇਬ ਸਿੱਧੂ) - ਬਠਿੰਡਾ ਮਾਨਸਾ ਰੋਡ ਉਪਰ ਸਥਿਤ ਇਕ ਵਰਕਸ਼ਾਪ ਵਿਚ ਨੌਜਵਾਨ ਨੇ ਮਕੈਨਿਕ ’ਤੇ ਗੋਲੀ ਚਲਾ ਦਿੱਤੀ । ਘਟਨਾ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋਈ ਹੈ । ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ. ...
ਖੰਡੇਬਾਦ ਵਿਖੇ ਫਾਰਚੂਨਰ ਗੱਡੀ ਅਤੇ ਬੁਲਟ ਦੀ ਟੱਕਰ ਦੋ ਨੌਜਵਾਨਾਂ ਦੀ ਮੌਕੇ ’ਤੇ ਮੌਤ
. . .  about 2 hours ago
ਲਹਿਰਾਗਾਗਾ, 5 ਦਸੰਬਰ (ਅਸ਼ੋਕ ਗਰਗ , ਕੰਵਲਜੀਤ ਸਿੰਘ ਢੀਂਡਸਾ)- ਨੇੜਲੇ ਪਿੰਡ ਖੰਡੇਬਾਦ ਵਿਖੇ ਦੇਰ ਸ਼ਾਮ ਬੁਲਟ ਮੋਟਰਸਾਈਕਲ ਤੇ ਫਾਰਚੂਨਰ ਦੀ ਟੱਕਰ ਵਿਚ ਦੋ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਜਾਣ ਦੀ ਖ਼ਬਰ ਮਿਲੀ...
ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਪੰਜਾਬ ਵਿਚ ਦਾਖਲ ਹੋਣ ਲਈ ਕਾਂਗਰਸੀ ਆਗੂਆਂ ਨੇ ਮੁੱਖ ਮੰਤਰੀ ਨੂੰ ਮਿਲ ਕੇ ਪ੍ਰਸ਼ਾਸਨਿਕ ਸਹਿਯੋਗ ਦੀ ਕੀਤੀ ਅਪੀਲ
. . .  about 2 hours ago
ਬਹੁਕਰੋੜੀ ਟੈਂਡਰ ਘੁਟਾਲੇ ਵਿਚ ਸਾਬਕਾ ਡਿਪਟੀ ਡਾਇਰੈਕਟਰ ਸਿੰਗਲਾ ਭਗੌੜਾ ਕਰਾਰ
. . .  about 2 hours ago
ਲੁਧਿਆਣਾ , 5 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਬਹੁਕਰੋੜੀ ਟੈਂਡਰ ਘੁਟਾਲੇ ਘੁਟਾਲੇ ਵਿਚ ਨਾਮਜ਼ਦ ਕੀਤੇ ਗਏ ਖੁਰਾਕ ਅਤੇ ਸਪਲਾਈ ਮਹਿਕਮੇ ਦੇ ਸਾਬਕਾ ਡਿਪਟੀ ਡਾਇਰੈਕਟਰ ਆਰ.ਕੇ. ਸਿੰਗਲਾ ਨੂੰ ਭਗੌੜਾ ਕਰਾਰ ਦੇ ਦਿੱਤਾ ...
ਗੁਜਰਾਤ ’ਚ ਦੂਜੇ ਗੇੜ ਦੀ ਪੋਲਿੰਗ ਸ਼ਾਂਤੀਪੂਰਨ ਰਹੀ-ਗੁਜਰਾਤ ਦੇ ਮੁੱਖ ਚੋਣ ਅਧਿਕਾਰੀ
. . .  about 4 hours ago
ਗਾਂਧੀਨਗਰ, 5 ਦਸੰਬਰ- ਗੁਜਰਾਤ ਦੇ ਮੁੱਖ ਚੋਣ ਅਧਿਕਾਰੀ ਪੀ. ਭਾਰਤੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਦੂਜੇ ਗੇੜ ਦੀ ਪੋਲਿੰਗ ਸ਼ਾਂਤੀਪੂਰਵਕ ਸੰਪੰਨ ਹੋ ਗਈ। ਸਾਨੂੰ ਕੋਈ ਵੱਡੀ ਸ਼ਿਕਾਇਤ ਨਹੀਂ ਮਿਲੀ, ਸਿਰਫ਼ 3-4 ਸ਼ਿਕਾਇਤਾਂ...
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵਲੋਂ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਕੀਤੀ ਮੁਲਾਕਾਤ
. . .  about 4 hours ago
ਅਜਨਾਲਾ, 5 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਮਰਹੂਮ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਤਾਇਆ ਚਮਕੌਰ ਸਿੰਘ ਵਲੋਂ ਅੱਜ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ...
ਯੂਕਰੇਨ 'ਚ ਰੂਸੀ ਯੁੱਧ ਨੇ ਭਾਰਤ ਨੂੰ ਊਰਜਾ ਸਪਲਾਈ 'ਚ ਲਿਆਂਦੀ ਮੁਸ਼ਕਲ : ਜਰਮਨ ਵਿਦੇਸ਼ ਮੰਤਰੀ
. . .  about 4 hours ago
ਨਵੀਂ ਦਿੱਲੀ ,5 ਦਸੰਬਰ - ਜਰਮਨ ਵਿਦੇਸ਼ ਮੰਤਰੀ ਦਾ ਕਹਿਣਾ ਹੈ ਕਿ ਯੂਕਰੇਨ 'ਚ ਰੂਸੀ ਯੁੱਧ ਨੇ ਭਾਰਤ ਨੂੰ ਊਰਜਾ ਸਪਲਾਈ 'ਚ ਮੁਸ਼ਕਲ ਲਿਆਂਦੀ ਹੈ ।
ਰਾਜੌਰੀ ਜ਼ਿਲ੍ਹੇ ਵਿਚ ਇਕ ਬੱਸ ਪਲਟਣ ਕਾਰਨ ਵਾਪਰੇ ਸੜਕ ਹਾਦਸੇ ਵਿਚ ਘੱਟੋ-ਘੱਟ 17 ਲੋਕ ਜ਼ਖ਼ਮੀ
. . .  about 5 hours ago
ਜੰਮੂ-ਕਸ਼ਮੀਰ ,5 ਦਸੰਬਰ - ਰਾਜੌਰੀ ਜ਼ਿਲ੍ਹੇ ਵਿਚ ਇਕ ਬੱਸ ਪਲਟਣ ਕਾਰਨ ਵਾਪਰੇ ਸੜਕ ਹਾਦਸੇ ਵਿਚ ਘੱਟੋ-ਘੱਟ 17 ਲੋਕ ਜ਼ਖ਼ਮੀ ਹੋ ਗਏ । ਇਹ ਹਾਦਸਾ ਰਾਜੌਰੀ ਜ਼ਿਲ੍ਹੇ ਦੇ ਮੰਜਾਕੋਟ ਬਲਾਕ ਦੇ ਪਿੰਡ ਤਰਕੁੰਡੀ ਨੇੜੇ ਵਾਪਰਿਆ ...
ਪੰਜਾਬ ਰੋਡਵੇਜ ਦੀ ਬੱਸ ਬੇਕਾਬੂ ਹੋ ਕੇ ਪਲਟੀ, ਚਾਰ ਜ਼ਖ਼ਮੀ
. . .  about 5 hours ago
ਫਗਵਾੜਾ, 5 ਦਸੰਬਰ (ਹਰਜੋਤ ਸਿੰਘ ਚਾਨਾ)- ਅੱਜ ਇਥੇ ਚੰਡੀਗੜ੍ਹ ਬਾਈਪਾਸ ’ਤੇ ਇਕ ਬੱਸ ਅਚਾਨਕ ਬੇਕਾਬੂ ਹੋ ਗਈ ਜਿਸ ਕਾਰਨ ਬੱਸ ’ਚ ਸਵਾਰ ਚਾਰ ਸਵਾਰੀਆਂ ਜ਼ਖਮੀ ਹੋ ਗਈਆ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ...
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਭਾਰਤੀ ਜਲ ਸੈਨਾ ਲਈ ਪ੍ਰੈਜ਼ੀਡੈਂਟ ਸਟੈਂਡਰਡ ਐਂਡ ਕਲਰ ਤੇ ਇੰਡੀਅਨ ਨੇਵੀ ਲਈ ਨਵੇਂ ਡਿਜ਼ਾਈਨ ਨੂੰ ਦਿੱਤੀ ਮਨਜ਼ੂਰੀ
. . .  about 5 hours ago
ਨਵੀਂ ਦਿੱਲੀ ,5 ਦਸੰਬਰ - ਭਾਰਤ ਦੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਭਾਰਤੀ ਜਲ ਸੈਨਾ ਲਈ ਪ੍ਰੈਜ਼ੀਡੈਂਟ ਸਟੈਂਡਰਡ ਐਂਡ ਕਲਰ ਤੇ ਇੰਡੀਅਨ ਨੇਵੀ ਲਈ ਨਵੇਂ ਡਿਜ਼ਾਈਨ ਨੂੰ ਦਿੱਤੀ ਮਨਜ਼ੂਰੀ ਦਿੱਤੀ ਹੈ , ਜੋ ਕਿ 4 ਦਸੰਬਰ ...
ਗੁਜਰਾਤ ਵਿਧਾਨ ਸਭਾ ਚੋਣਾਂ ਦੇ ਦੂਜੇ ਅਤੇ ਆਖਰੀ ਪੜਾਅ ਵਿਚ ਦੁਪਹਿਰ 3 ਵਜੇ ਤੱਕ 50.51% ਮਤਦਾਨ ਦਰਜ : ਭਾਰਤੀ ਚੋਣ ਕਮਿਸ਼ਨ
. . .  about 5 hours ago
ਧਰਮ ਪਰਿਵਰਤਨ ਵਿਰੋਧੀ ਕਾਨੂੰਨਾਂ ਬਾਰੇ ਵਿਸਥਾਰਪੂਰਵਕ ਹਲਫ਼ਨਾਮਾ ਦਾਇਰ ਕੇਂਦਰ-ਸੁਪਰੀਮ ਕੋਰਟ
. . .  about 6 hours ago
ਨਵੀਂ ਦਿੱਲੀ, 5 ਦਸੰਬਰ-ਸੁਪਰੀਮ ਕੋਰਟ ਨੇ ਕੇਂਦਰ ਨੂੰ ਧਰਮ ਪਰਿਵਰਤਨ ਵਿਰੋਧੀ ਕਾਨੂੰਨਾਂ ਬਾਰੇ ਰਾਜ ਸਰਕਾਰਾਂ ਤੋਂ ਜਾਣਕਾਰੀ ਇਕੱਠੀ ਕਰਨ ਤੋਂ ਬਾਅਦ ਵਿਸਥਾਰਪੂਰਵਕ ਹਲਫ਼ਨਾਮਾ ਦਾਇਰ ਕਰਨ ਲਈ ਕਿਹਾ ਹੈ। ਸੁਪਰੀਮ ਕੋਰਟ...
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਜਲੰਧਰ ਦੇ ਮਨਸੂਰਪੁਰ ’ਚ ਹੋਈ ਬੇਅਦਬੀ ਦੀ ਕੀਤੀ ਸਖ਼ਤ ਨਿੰਦਾ
. . .  about 7 hours ago
ਅੰਮ੍ਰਿਤਸਰ, 5 ਦਸੰਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਲੰਧਰ ਦੇ ਪਿੰਡ ਮਨਸੂਰਪੁਰ ਵਿਖੇ ਗੁਰਦੁਆਰਾ ਸਾਹਿਬ ਅੰਦਰ ਵਾਪਰੀ ਬੇਅਦਬੀ ਦੀ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਪੰਜਾਬ ਸਰਕਾਰ ਪਾਸੋਂ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ...
ਸ਼੍ਰੋਮਣੀ ਕਮੇਟੀ ਨੇ ਖ਼ਾਲਸਾ ਸਾਜਣਾ ਦਿਵਸ ਮੌਕੇ ਪਾਕਿਸਤਾਨ ਜਾਣ ਵਾਲੇ ਜਥੇ ਲਈ ਪਾਸਪੋਰਟ ਮੰਗੇ
. . .  about 7 hours ago
ਅੰਮ੍ਰਿਤਸਰ, 5 ਦਸੰਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਵਲੋਂ ਖ਼ਾਲਸਾ ਸਾਜਣਾ ਦਿਵਸ ਵਿਸਾਖੀ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਲਈ ਭੇਜੇ ਜਾਣ ਵਾਲੇ ਜਥੇ ਲਈ ਪ੍ਰਕਿਰਿਆ ਆਰੰਭ ਕਰਦਿਆਂ 31 ਦਸੰਬਰ 2022 ਤੱਕ ਸ਼ਰਧਾਲੂਆਂ ਪਾਸੋਂ ਪਾਸਪੋਰਟ ਮੰਗੇ ਗਏ ਹਨ। ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਪੰਜਾ...
ਪੰਜਾਬ 'ਚ ਗੈਰ-ਕਾਨੂੰਨੀ ਸ਼ਰਾਬ ਦੇ ਵੱਡੇ ਪੱਧਰ 'ਤੇ ਉਤਪਾਦਨ ਅਤੇ ਵਿਕਰੀ ਨੂੰ ਲੈ ਕੇ ਸੁਪਰੀਮ ਕੋਰਟ ਵਲੋਂ ਪੰਜਾਬ ਸਰਕਾਰ ਨੂੰ ਫਟਕਾਰ
. . .  about 7 hours ago
ਨਵੀਂ ਦਿੱਲੀ, 5 ਦਸੰਬਰ-ਸੁਪਰੀਮ ਕੋਰਟ ਨੇ ਪੰਜਾਬ 'ਚ ਗੈਰ-ਕਾਨੂੰਨੀ ਸ਼ਰਾਬ ਦੇ ਵੱਡੇ ਪੱਧਰ 'ਤੇ ਉਤਪਾਦਨ ਅਤੇ ਵਿਕਰੀ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਫਟਕਾਰ ਲਾਈ ਹੈ ਅਤੇ ਕਿਹਾ ਹੈ ਕਿ ਪੰਜਾਬ 'ਚ ਨਸ਼ੇ ਅਤੇ ਸ਼ਰਾਬ ਦੀ ਸਮੱਸਿਆ ਗੰਭੀਰ ਮੁੱਦਾ ਹੈ। ਸੁਪਰੀਮ ਕੋਰਟ ਦਾ ਕਹਿਣਾ...
ਈ.ਡਬਲਯੂ.ਐਸ.'ਤੇ ਕੇਂਦਰ ਦੇ ਫ਼ੈਸਲੇ ਨੂੰ ਬਰਕਰਾਰ ਰੱਖਣ ਵਾਲੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ 'ਚ ਸਮੀਖਿਆ ਪਟੀਸ਼ਨ
. . .  about 7 hours ago
ਨਵੀਂ ਦਿੱਲੀ, 5 ਦਸੰਬਰ-ਆਰਥਿਕ ਤੌਰ 'ਤੇ ਕਮਜ਼ੋਰ ਵਰਗ ਮੁੱਦਿਆਂ (ਈ.ਡਬਲਯੂ.ਐਸ.)'ਤੇ ਕੇਂਦਰ ਦੇ ਫ਼ੈਸਲੇ ਨੂੰ ਬਰਕਰਾਰ ਰੱਖਣ ਵਾਲੇ ਫ਼ੈਸਲੇ ਦੇ ਖ਼ਿਲਾਫ਼ ਡੀ.ਐਮ.ਕੇ. ਨੇ ਵਲੋਂ ਸੁਪਰੀਮ ਕੋਰਟ...
ਸੁਖਬੀਰ ਸਿੰਘ ਬਾਦਲ ਵਲੋਂ ਮਨਸੂਰਪੁਰ ਬੇਅਦਬੀ ਘਟਨਾ ਦੀ ਨਿਖੇਧੀ
. . .  about 7 hours ago
ਚੰਡੀਗੜ੍ਹ, 5 ਦਸੰਬਰ-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਿੰਡ ਮਨਸੂਰਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ ਬੇਅਦਬੀ ਦੀ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਦਰਦਨਾਕ ਕਾਰਾ ਨਾ ਮੁਆਫ਼ੀਯੋਗ ਹੈ।ਉਨ੍ਹਾਂ ਮੁੱਖ ਮੰਤਰੀ...
ਚੌਧਰੀ ਕਰੌਕਰੀ ਹਾਊਸ ਵਿਖੇ ਆਮਦਨ ਕਰ ਵਿਭਾਗ ਵਲੋਂ ਛਾਪੇਮਾਰੀ
. . .  about 7 hours ago
ਲੁਧਿਆਣਾ, 5 ਦਸੰਬਰ (ਪੁਨੀਤ ਬਾਵਾ)- ਆਮਦਨ ਕਰ ਵਿਭਾਗ ਵਲੋਂ ਅੱਜ ਲੁਧਿਆਣਾ ਦੇ ਘੁਮਾਰ ਮੰਡੀ ’ਚ ਸਥਿਤ ਚੌਧਰੀ ਕਰੌਕਰੀ ਹਾਊਸ ਵਿਖੇ ਛਾਪੇਮਾਰੀ ਕੀਤੀ...
ਗਿਆਨੀ ਹਰਪ੍ਰੀਤ ਸਿੰਘ ਵਲੋਂ ਬੇਅਦਬੀ ਦੀ ਘਟਨਾ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ
. . .  about 8 hours ago
ਅੰਮ੍ਰਿਤਸਰ, 5 ਦਸੰਬਰ- ਅੱਜ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ...
ਜੀ-20 ਬੈਠਕ ’ਚ ਹਿੱਸਾ ਲੈਣ ਲਈ ਮਮਤਾ ਬੈਨਰਜੀ ਦਿੱਲੀ ਰਵਾਨਾ
. . .  about 8 hours ago
ਕੋਲਕਾਤਾ, 5 ਦਸੰਬਰ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਜੀ-20 ਬੈਠਕਾਂ ਵਿਚ ਸ਼ਾਮਲ ਹੋਣ ਲਈ ਦਿੱਲੀ ਰਵਾਨਾ ਹੋ ਗਈ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ...
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਹੋਏ ਕੋਰੋਨਾ ਪਾਜ਼ੀਟਿਵ
. . .  about 8 hours ago
ਲਬੌਰਨ, 5 ਦਸੰਬਰ- ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਕੋਰੋਨਾ ਪੀੜਤ ਪਾਏ ਗਏ ਹਨ। ਉਨ੍ਹਾਂ ਨੇ ਸੋਮਵਾਰ ਨੂੰ ਇਸ ਦੀ ਘੋਸ਼ਣਾ ਕੀਤੀ। ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਜਾਣਕਾਰੀ...
ਛੱਤੀਸਗੜ੍ਹ ਮੈਡੀਕਲ ਕਾਲਜ ’ਚ ਬਿਜਲੀ ਨਾ ਆਉਣ ਕਾਰਨ 4 ਨਵਜੰਮੇ ਬੱਚਿਆਂ ਦੀ ਮੌਤ
. . .  about 8 hours ago
ਰਾਏਪੁਰ, 5 ਦਸੰਬਰ-ਅੰਬਿਕਾਪੁਰ ਮੈਡੀਕਲ ਕਾਲਜ ’ਚ ਬੀਤੀ ਰਾਤ ਐਸ. ਐਨ. ਸੀ. ਯੂ ਵਾਰਡ ’ਚ ਕਥਿਤ ਤੌਰ ’ਤੇ 4 ਘੰਟੇ ਬਿਜਲੀ ਨਾ ਆਉਣ ਕਾਰਨ 4 ਨਵਜੰਮੇ ਬੱਚਿਆਂ ਦੀ ਮੌਤ ਹੋ ਗਈ। ਇਸ ਘਟਨਾ ਸੰਬੰਧੀ ਬੋਲਦਿਆਂ...
ਭਾਜਪਾ ਕੌਮੀ ਕਾਰਜਕਾਰਨੀ ਦੀ ਮੀਟਿੰਗ 'ਚ ਸ਼ਾਮਿਲ ਹੋਣ ਲਈ ਪਹੁੰਚੇ ਪ੍ਰਧਾਨ ਮੰਤਰੀ
. . .  about 9 hours ago
ਨਵੀਂ ਦਿੱਲੀ, 5 ਦਸੰਬਰ-ਭਾਰਤੀ ਜਨਤਾ ਪਾਰਟੀ ਦੀ ਦੋ ਦਿਨਾਂ ਕੌਮੀ ਕਾਰਜਕਾਰਨੀ ਦੀ ਮੀਟਿੰਗ ਅੱਜ ਹੋਣ ਜਾ ਰਹੀ ਹੈ। ਮੀਟਿੰਗ 'ਚ ਸ਼ਾਮਿਲ ਹੋਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਰਟੀ ਦਫ਼ਤਰ ਪਹੁੰਚ...
ਮਨਸੂਰਪੁਰ ’ਚ ਬੇਅਦਬੀ ਸੰਬੰਧੀ ਸਥਿਤੀ ਤਣਾਅਪੂਰਨ
. . .  about 9 hours ago
ਗੁਰਾਇਆ, 5 ਦਸੰਬਰ (ਚਰਨਜੀਤ ਸਿੰਘ ਦੁਸਾਂਝ)- ਅੱਜ ਸਵੇਰੇ ਤੜਕਸਾਰ ਮਨਸੂਰਪੁਰ ਪਿੰਡ ’ਚ ਗੁਰਦੁਆਰਾ ਸਾਹਿਬ ’ਚ ਹੋਈ ਬੇਅਦਬੀ ਦੀ ਘਟਨਾ ਤੋਂ ਬਾਅਦ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਪੁਲਿਸ ਵਲੋਂ ਇਕ ਦੋਸ਼ੀ ਨੂੰ...
ਪੂਰਾ ਵਿਸ਼ਵਾਸ ਹੈ ਕਿ ਸਮਾਜਵਾਦੀ ਪਾਰਟੀ ਜਿੱਤੇਗੀ ਮੈਨਪੁਰੀ ਲੋਕ ਸਭਾ ਉਪ ਚੋਣ-ਡਿੰਪਲ ਯਾਦਵ
. . .  about 9 hours ago
ਮੈਨਪੁਰੀ, 5 ਦਸੰਬਰ-ਮੈਨਪੁਰੀ ਲੋਕ ਸਭਾ ਉਪ ਚੋਣ ਲਈ ਸਮਾਜਵਾਦੀ ਪਾਰਟੀ ਦੀ ਉਮੀਦਵਾਰ ਡਿੰਪਲ ਯਾਦਵ ਦਾ ਕਹਿਣਾ ਹੈ ਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਮਾਜਵਾਦੀ ਪਾਰਟੀ ਮੈਨਪੁਰੀ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 9 ਮੱਘਰ ਸੰਮਤ 554
ਵਿਚਾਰ ਪ੍ਰਵਾਹ: ਪ੍ਰਤਿਭਾ ਮਹਾਨ ਕੰਮਾਂ ਦਾ ਆਰੰਭ ਕਰਦੀ ਹੈ ਤੇ ਮਿਹਨਤ ਉਨ੍ਹਾਂ ਨੂੰ ਨੇਪਰੇ ਚੜ੍ਹਾਉਂਦੀ ਹੈ। -ਡਾ: ਜਾਨਸਨ

ਫ਼ਤਹਿਗੜ੍ਹ ਸਾਹਿਬ

ਜ਼ਿਲ੍ਹਾ ਬਾਰ ਐਸੋਸੀਏਸ਼ਨ ਨੇ ਹੜਤਾਲ ਕਰਕੇ ਰਾਜਪੁਰਾ ਪੁਲਿਸ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

ਫ਼ਤਹਿਗੜ੍ਹ ਸਾਹਿਬ, 23 ਨਵੰਬਰ (ਬਲਜਿੰਦਰ ਸਿੰਘ)-ਰਾਜਪੁਰਾ ਵਿਖੇ ਵਕੀਲ ਦੇ ਖ਼ਿਲਾਫ਼ ਪੁਲਿਸ ਵਲੋਂ ਦਰਜ ਕੀਤੇ ਮਾਮਲੇ ਨੂੰ ਲੈ ਕੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਤਹਿਗੜ੍ਹ ਸਾਹਿਬ ਵਲੋਂ ਪ੍ਰਧਾਨ ਐਡਵੋਕੇਟ ਰਾਜੀਵਰ ਸਿੰਘ ਗਰੇਵਾਲ ਤੇ ਮੀਤ ਪ੍ਰਧਾਨ ਐਡਵੋਕੇਟ ...

ਪੂਰੀ ਖ਼ਬਰ »

ਹੜਤਾਲ ਦੌਰਾਨ ਪੰਚਾਇਤ ਸਕੱਤਰਾਂ ਵਲੋਂ ਸਰਕਾਰ ਖ਼ਿਲਾਫ਼ ਮੁਜ਼ਾਹਰਾ

ਬਸੀ ਪਠਾਣਾਂ, 23 ਨਵੰਬਰ (ਰਵਿੰਦਰ ਮੌਦਗਿਲ)-ਮੰਗਾਂ ਨਾ ਮੰਨੇ ਜਾਣ ਕਾਰਨ ਸਰਕਾਰ ਤੋਂ ਨਾਰਾਜ਼ ਹੋਏ ਪੰਚਾਇਤ ਸਕੱਤਰ ਕਲਮ ਛੋੜ ਹੜਤਾਲ 'ਤੇ ਚਲੇ ਗਏ ਹਨ | ਜਿਸ ਨਾਲ ਬੁੱਧਵਾਰ ਨੂੰ ਪੰਚਾਇਤ ਸੰਮਤੀ ਦਾ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ | ਹੜਤਾਲ 'ਤੇ ਬੈਠੇ ਪੰਚਾਇਤ ...

ਪੂਰੀ ਖ਼ਬਰ »

ਪੁਲਿਸ ਵਲੋਂ ਭਗੌੜਾ ਕਾਬੂ

ਬਸੀ ਪਠਾਣਾਂ, 23 ਨਵੰਬਰ (ਰਵਿੰਦਰ ਮੌਦਗਿਲ)-ਬਸੀ ਪਠਾਣਾਂ ਪੁਲਿਸ ਨੇ ਇਕ ਭਗੌੜੇ ਮੁਲਜ਼ਮ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ | ਸਹਾਇਕ ਥਾਣੇਦਾਰ ਪਿ੍ਥਵੀਰਾਜ ਸਿੰਘ ਨੇ ਉਪਰੋਕਤ ਜਾਣਕਾਰੀ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਵਰਿੰਦਰ ਕੁਮਾਰ ਵਾਸੀ ਬਸੀ ਪਠਾਣਾਂ ਨੂੰ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਦੀ ਮੌਤ

ਬਸੀ ਪਠਾਣਾ, 23 ਨਵੰਬਰ (ਰਵਿੰਦਰ ਮੌਦਗਿਲ)-ਬਰਾਸ-ਰਜਿੰਦਰਗੜ੍ਹ ਮਾਰਗ 'ਤੇ ਪਿੰਡ ਢੋਲਾਂ ਨੇੜੇ ਅਣਪਛਾਤੀ ਕਾਰ ਦੀ ਲਪੇਟ 'ਚ ਆਉਣ ਨਾਲ ਮੋਟਰਸਾਈਕਲ ਸਵਾਰ ਦੀ ਮੌਤ ਹੋ ਜਾਣ ਦੀ ਸੂਚਨਾ ਹੈ | ਪੁਲਿਸ ਥਾਣਾ ਬਡਾਲੀ ਆਲਾ ਸਿੰਘ ਸਹਾਇਕ ਥਾਣੇਦਾਰ ਅਵਤਾਰ ਸਿੰਘ ਨੇ ਹਾਦਸੇ ਦੀ ...

ਪੂਰੀ ਖ਼ਬਰ »

10 ਕਿੱਲੋ ਭੁੱਕੀ ਚੂਰਾ ਪੋਸਤ ਤੇ ਅਫ਼ੀਮ ਸਮੇਤ 2 ਕਾਬੂ

ਖਮਾਣੋਂ, 23 ਨਵੰਬਰ (ਪੱਤਰ ਪ੍ਰੇਰਕ)-ਖੇੜੀਨੌਧ ਸਿੰਘ ਪੁਲਿਸ ਵਲੋਂ ਦੋ ਵਿਅਕਤੀਆਂ ਨੂੰ 10 ਕਿੱਲੋਗ੍ਰਾਮ ਭੁੱਕੀ ਚੂਰਾ ਪੋਸਤ ਤੇ ਅੱਧਾ ਕਿੱਲੋ ਗ੍ਰਾਮ ਅਫ਼ੀਮ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ | ਡੀ.ਐਸ.ਪੀ. ਖਮਾਣੋਂ ਰਮਿੰਦਰ ਸਿੰਘ ਕਾਹਲੋਂ ਨੇ ਦੱਸਿਆ ਕਿ ਥਾਣਾ ...

ਪੂਰੀ ਖ਼ਬਰ »

ਐਸ.ਡੀ.ਐਮ. ਫ਼ਤਹਿਗੜ੍ਹ ਸਾਹਿਬ ਵਲੋਂ ਸਵੀਪ ਮੁਹਿੰਮ ਦੀ ਰੂਪ ਰੇਖਾ ਲਈ ਮੀਟਿੰਗ

ਫ਼ਤਹਿਗੜ੍ਹ ਸਾਹਿਬ, 23 ਨਵੰਬਰ (ਰਾਜਿੰਦਰ ਸਿੰਘ)-ਸਵੀਪ ਗਤੀਵਿਧੀਆਂ ਦੀ ਅਗਲੇਰੀ ਰੂਪ ਰੇਖਾ ਤਿਆਰ ਕਰਨ ਲਈ ਐਸ.ਡੀ.ਐਮ. ਦਫ਼ਤਰ ਫ਼ਤਹਿਗੜ੍ਹ ਸਾਹਿਬ ਵਿਖੇ ਐਸ.ਡੀ.ਐਮ. ਹਰਪ੍ਰੀਤ ਸਿੰਘ ਅਟਵਾਲ ਵਲੋਂ ਸਵੀਪ ਟੀਮ ਨਾਲ ਮੀਟਿੰਗ ਕੀਤੀ ਗਈ | ਇਸ ਮੌਕੇ ਐਸ.ਡੀ.ਐਮ. ਅਟਵਾਲ ਨੇ ...

ਪੂਰੀ ਖ਼ਬਰ »

ਮੱਛੀ ਪਾਲਣ ਵਿਭਾਗ ਨੇ ਕੈਂਪ ਦੌਰਾਨ ਮੱਛੀ ਪਾਲਕਾਂ ਨੂੰ ਵੰਡੀ 18 ਲੱਖ ਦੀ ਸਬਸਿਡੀ

ਸੰਘੋਲ, 23 ਨਵੰਬਰ (ਪਰਮਵੀਰ ਸਿੰਘ ਧਨੋਆ)-ਵੱਧ ਰਹੀਆਂ ਖੇਤੀ ਲਾਗਤਾਂ ਕਾਰਨ ਸਹਾਇਕ ਧੰਦੇ ਅਪਣਾਉਣਾ ਸਮੇਂ ਦੀ ਮੁੱਖ ਲੋੜ ਹੈ ਤੇ ਮੱਛੀ ਪਾਲਣ ਦਾ ਕਿੱਤਾ ਅਜਿਹੇ ਬਦਲ ਵਜੋਂ ਉੱਭਰ ਕੇ ਸਾਹਮਣੇ ਆਇਆ ਹੈ, ਜਿਸ ਨੂੰ ਅਪਣਾ ਕੇ ਕਿਸਾਨ ਆਪਣੀ ਆਮਦਨ 'ਚ ਚੋਖਾ ਵਾਧਾ ਕਰ ਸਕਦੇ ਹਨ ...

ਪੂਰੀ ਖ਼ਬਰ »

ਗੁਰਮਤਿ ਮੁਕਾਬਲਿਆਂ 'ਚ ਭਾਮੀਆਂ ਸਕੂਲ ਦੇ ਵਿਦਿਆਰਥੀਆਂ ਨੇ ਜਿੱਤੇ ਕਈ ਇਨਾਮ

ਭੜੀ, 23 ਨਵੰਬਰ (ਭਰਪੂਰ ਸਿੰਘ ਹਵਾਰਾ)-ਬੀਤੇ ਦਿਨੀਂ ਸਤਿਨਾਮੁ ਸਰਬ ਕਲਿਆਣ ਟਰੱਸਟ ਚੰਡੀਗੜ੍ਹ ਵਲੋਂ ਗੁਰਮਤਿ ਮੁਕਾਬਲੇ ਕਰਵਾਏ ਗਏ | ਜਿਸ 'ਚ ਸ੍ਰੀ ਗੁਰੂ ਅਮਰਦਾਸ ਸਾਹਿਬ ਖ਼ਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਬੱਚਿਆਂ ਨੇ ਵੀ ਭਾਗ ਲਿਆ | ਇਨ੍ਹਾਂ ਮੁਕਾਬਲਿਆਂ ...

ਪੂਰੀ ਖ਼ਬਰ »

ਬੱਸ ਸਟੈਂਡ 'ਚ ਖੜੇ੍ਹ ਕੀਤੇ ਦੋ ਪਹੀਆ ਵਾਹਨ ਨਗਰ ਪੰਚਾਇਤ ਨੇ ਕੀਤੇ ਪੁਲਿਸ ਹਵਾਲੇ

ਖਮਾਣੋਂ, 23 ਨਵੰਬਰ (ਮਨਮੋਹਣ ਸਿੰਘ ਕਲੇਰ)-ਬੱਸ ਸਟੈਂਡ 'ਚ ਲੋਕਾਂ ਵਲੋਂ ਖੜੇ੍ਹ ਕੀਤੇ ਗਏ ਦੋ ਪਹੀਆਂ ਵਾਹਨਾਂ ਨੂੰ ਨਗਰ ਪੰਚਾਇਤ ਖਮਾਣੋਂ ਵਲੋਂ ਚੁੱਕ ਕੇ ਅੱਜ ਖਮਾਣੋਂ ਪੁਲਿਸ ਹਵਾਲੇ ਕੀਤਾ ਗਿਆ ਹੈ | ਨਗਰ ਪੰਚਾਇਤ ਖਮਾਣੋਂ ਦੇ ਕਰਮਚਾਰੀ ਹਰਵਿੰਦਰ ਸਿੰਘ ਲਾਲੀ ਕੰਗ ...

ਪੂਰੀ ਖ਼ਬਰ »

ਬੋਗਸ ਸਰਟੀਫਿਕੇਟ ਤਿਆਰ ਕਰਵਾ ਕੇ ਨੌਕਰੀਆਂ ਹਥਿਆਉਣ ਵਾਲਿਆਂ 'ਤੇ ਕਾਰਵਾਈ ਕਰਵਾਉਣ ਲਈ ਦਿੱਤਾ ਮੰਗ ਪੱਤਰ

ਫ਼ਤਹਿਗੜ੍ਹ ਸਾਹਿਬ, 23 ਨਵੰਬਰ (ਬਲਜਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਵਾਲਮੀਕਿ/ਮਜ਼੍ਹਬੀ ਸਿੱਖ ਜਾਤੀ ਨੂੰ ਦਿੱਤੀ 12.5 ਫ਼ੀਸਦੀ ਰਾਖਵਾਂਕਰਨ ਵਿਚ ਬੋਗਸ ਸਰਟੀਫਿਕੇਟ ਤਿਆਰ ਕਰਵਾ ਕੇ ਨੌਕਰੀਆਂ ਹਥਿਆਉਣ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਵਾਉਣ ਦੀ ਮੰਗ ਨੂੰ ...

ਪੂਰੀ ਖ਼ਬਰ »

ਇੰਸਟਾਗ੍ਰਾਮ 'ਤੇ ਹਥਿਆਰਾਂ ਦਾ ਪ੍ਰਦਰਸ਼ਨ ਕਰਨ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ

ਫ਼ਤਹਿਗੜ੍ਹ ਸਾਹਿਬ, 23 ਨਵੰਬਰ (ਬਲਜਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਸੋਸ਼ਲ ਮੀਡੀਆ 'ਤੇ ਹਥਿਆਰਾਂ ਦੀ ਨੁਮਾਇਸ਼ ਕਰਕੇ ਲੋਕਾਂ 'ਤੇ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਵਾਲਿਆਂ ਖ਼ਿਲਾਫ਼ ਸ਼ਿਕੰਜਾ ਕੱਸਣ ਦੇ ਦਿੱਤੇ ਆਦੇਸ਼ਾਂ ਤਹਿਤ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਪੁਲਿਸ ਦੇ ਪਿੰਡ ਸੈਦਪੁਰ ਵਿਚ ਇੰਸਟਾਗ੍ਰਾਮ ਆਈ.ਡੀ.'ਤੇ ਹਥਿਆਰਾਂ ਦਾ ਪ੍ਰਦਰਸ਼ਨ ਕਰਨ ਵਾਲੇ ਵਿਅਕਤੀ ਖ਼ਿਲਾਫ਼ ਥਾਣਾ ਸਰਹਿੰਦ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਬੀਤੇ ਕੱਲ੍ਹ ਥਾਣੇਦਾਰ ਪਵਨ ਕੁਮਾਰ ਇੰਚਾਰਜ ਪੁਲਿਸ ਚੌਂਕੀ ਨਬੀਪੁਰ ਨੰੂ ਇਤਲਾਹ ਮਿਲੀ ਸੀ ਕਿ ਪਰਵਿੰਦਰ ਸਿੰਘ ਉਰਫ਼ ਪਿੰਦਾ ਵਾਸੀ ਪਿੰਡ ਸੈਦਪੁਰ ਥਾਣਾ ਸਰਹਿੰਦ ਆਪਣੀ ਇੰਸਟਾਗ੍ਰਾਮ ਆਈ.ਡੀ. 'ਤੇ ਹਥਿਆਰਾਂ ਨਾਲ ਫ਼ੋਟੋਆਂ ਪਾ ਰਿਹਾ ਹੈ | ਜਿਸ ਨਾਲ ਆਮ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਰਿਹਾ ਹੈ, ਜਿਸ 'ਤੇ ਤੁਰੰਤ ਕਾਰਵਾਈ ਕਰਦਿਆਂ ਉਪ ਕਪਤਾਨ ਪੁਲਿਸ ਸਰਕਲ ਫ਼ਤਹਿਗੜ੍ਹ ਸਾਹਿਬ ਸੁਖਵੀਰ ਸਿੰਘ ਦੀ ਰਹਿਨੁਮਾਈ ਹੇਠ ਇੰਸਪੈਕਟਰ ਜਮੀਲ ਮੁਹੰਮਦ ਐਸ.ਐਚ.ਓ. ਥਾਣਾ ਸਰਹਿੰਦ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਥਾਣੇਦਾਰ ਪਵਨ ਕੁਮਾਰ ਨੇ ਇੰਸਟਾਗ੍ਰਾਮ ਆਈ.ਡੀ.'ਤੇ ਹਥਿਆਰਾਂ ਦਾ ਪ੍ਰਦਰਸ਼ਨ ਕਰਨ ਵਾਲੇ ਵਿਅਕਤੀ ਪਰਵਿੰਦਰ ਸਿੰਘ ਖ਼ਿਲਾਫ਼ ਥਾਣਾ ਸਰਹਿੰਦ ਵਿਖੇ ਮੁਕੱਦਮਾ ਦਰਜ ਕਰਵਾਇਆ | ਜ਼ਿਲ੍ਹਾ ਪੁਲਿਸ ਮੁਖੀ ਨੇ ਜ਼ਿਲ੍ਹਾ ਵਾਸੀਆਂ ਨੰੂ ਅਪੀਲ ਕੀਤੀ ਕਿ ਉਹ ਆਪਣੇ ਹਥਿਆਰਾਂ ਦੀ ਸੋਸ਼ਲ ਮੀਡੀਆ 'ਤੇ ਕਿਸੇ ਕਿਸਮ ਦੀ ਨੁਮਾਇਸ਼ ਨਾ ਕਰਨ ਤੇ ਪਾਬੰਦੀ ਦੇ ਬਾਵਜੂਦ ਹੁਕਮਾਂ ਦੀ ਉਲੰਘਣ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ, ਕਿਉਂਕਿ ਇਸ ਤਰ੍ਹਾਂ ਪ੍ਰਦਰਸ਼ਨ ਨਾਲ ਅਮਨ ਪਸੰਦ ਨਾਗਰਿਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੁੰਦਾ ਹੈ |

ਖ਼ਬਰ ਸ਼ੇਅਰ ਕਰੋ

 

ਪਿੰਡ ਰਾਏਪੁਰ ਮਾਜਰੀ ਦਾ ਖੇਡ ਮੇਲਾ 28 ਤੋਂ

ਭੜੀ, 23 ਨਵੰਬਰ (ਭਰਪੂਰ ਸਿੰਘ ਹਵਾਰਾ)-ਨੇੜਲੇ ਪਿੰਡ ਰਾਏਪੁਰ ਮਾਜਰੀ ਵਿਖੇ 70ਵਾਂ ਗੁਰੂ ਨਾਨਕ ਮੈਮੋਰੀਅਲ ਕਬੱਡੀ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦੇ ਹੋਏ ਸਰਪ੍ਰਸਤ ਅਮਰੀਕ ਸਿੰਘ ਰੋਮੀ ਨੇ ਦੱਸਿਆ ਕਿ ਖੇੜੀ ਨੌਧ ਸਿੰਘ ਨੇੜੇ ਪਿੰਡ ਰਾਏਪੁਰ ਮਾਜਰੀ ...

ਪੂਰੀ ਖ਼ਬਰ »

ਮੋਟਰਸਾਈਕਲ ਚੋਰੀ

ਖਮਾਣੋਂ, 23 ਨਵੰਬਰ (ਮਨਮੋਹਣ ਸਿੰਘ ਕਲੇਰ)-ਖਮਾਣੋਂ ਸ਼ਹਿਰ ਦੇ ਬੱਸ ਸਟੈਂਡ ਨੇੜਲੇ ਗੁਰਦੁਆਰਾ ਸਾਹਿਬ ਦੇ ਅੱਗੇ ਤੋਂ ਇਕ ਸਪਲੈਂਡਰ ਮੋਟਰ ਸਾਈਕਲ ਚੋਰੀ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ | ਪਰਮਜੀਤ ਸਿੰਘ ਪੰਮਾ ਵਾਸੀ ਪਿੰਡ ਮੰਡੇਰਾਂ ਨੇ ਦੱਸਿਆ ਕਿ ਉਸ ਨੇ ਆਪਣਾ ਮੋਟਰ ...

ਪੂਰੀ ਖ਼ਬਰ »

ਕਿਸਾਨਾਂ ਵਲੋਂ ਸੜਕ ਨਿਕਲਣ ਲਈ ਜ਼ਮੀਨਾਂ ਨਾ ਦੇਣ ਦਾ ਐਲਾਨ

ਅਮਲੋਹ, 23 ਨਵੰਬਰ (ਕੇਵਲ ਸਿੰਘ)-ਸਹਿਣਾ ਤੋਂ ਸਰਹਿੰਦ ਐਨ.ਐਚ.ਏ.ਆਈ ਪਰਪੋਸਡ ਰੋਡ ਦੇ ਸਬੰਧ 'ਚ ਕਿਸਾਨਾਂ ਦੀ ਮੀਟਿੰਗ ਹੋਈ, ਜਿਸ 'ਚ ਕਿਸਾਨਾਂ ਨੇ ਸ਼ਮੂਲੀਅਤ ਕੀਤੀ ਗਈ, ਉੱਥੇ ਹੀ ਕਿਸਾਨਾਂ ਵਲੋਂ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਰਾਜ਼ਗੀ ਵੀ ਜ਼ਹਿਰ ਕੀਤੀ ਗਈ | ...

ਪੂਰੀ ਖ਼ਬਰ »

ਮਾਤਾ ਗੁਜਰੀ ਕਾਲਜ ਦੇ ਵਿਦਿਆਰਥੀਆਂ ਵਲੋਂ ਕੁਇਜ਼ ਮੁਕਾਬਲੇ 'ਚ ਸ਼ਾਨਦਾਰ ਪ੍ਰਦਰਸ਼ਨ

ਫ਼ਤਹਿਗੜ੍ਹ ਸਾਹਿਬ, 23 ਨਵੰਬਰ (ਬਲਜਿੰਦਰ ਸਿੰਘ)-ਮਾਤਾ ਗੁਜਰੀ ਕਾਲਜ ਦੇ ਵਿਦਿਆਰਥੀਆਂ ਨੇ ਭਾਸ਼ਾ ਵਿਭਾਗ ਪੰਜਾਬ ਪਟਿਆਲਾ ਵਲੋਂ ਕਰਵਾਏ ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲੇ 'ਚ ਬੜੇ ਉਤਸ਼ਾਹ ਨਾਲ ਹਿੱਸਾ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਕੁਇਜ਼ ਮੁਕਾਬਲੇ ਵਿਚ ...

ਪੂਰੀ ਖ਼ਬਰ »

ਸਾਬਕਾ ਵਿਧਾਇਕ ਜੀ.ਪੀ. ਨੂੰ ਜ਼ਿਲ੍ਹਾ ਪ੍ਰਧਾਨ ਬਣਾਉਣ ਦੇ ਫ਼ੈਸਲੇ ਦਾ ਸਵਾਗਤ

ਜਖਵਾਲੀ, 23 ਨਵੰਬਰ (ਨਿਰਭੈ ਸਿੰਘ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ. ਨੂੰ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦਾ ਪ੍ਰਧਾਨ ਨਿਯੁਕਤ ਕਰਨ ਦੇ ਫ਼ੈਸਲੇ ਦਾ ਜ਼ਿਲ੍ਹਾ ...

ਪੂਰੀ ਖ਼ਬਰ »

ਕੇਂਦਰ ਸਰਕਾਰ ਦੀ ਸਰਮਾਏਦਾਰੀ ਨੇ ਲੋਕਾਂ ਦਾ ਕੀਤਾ ਭਾਰੀ ਨੁਕਸਾਨ-ਕੰਵਰਵੀਰ, ਇੰਦੀ

ਫ਼ਤਹਿਗੜ੍ਹ ਸਾਹਿਬ, 23 ਨਵੰਬਰ (ਮਨਪ੍ਰੀਤ ਸਿੰਘ)-ਆਮ ਆਦਮੀ ਪਾਰਟੀ ਵਲੋਂ ਲੋਕਾਂ ਨੂੰ ਬਣਦੀਆਂ ਬੁਨਿਆਦੀ ਸਹੂਲਤਾਂ ਦਿੱਤੀਆਂ ਜਾ ਰਹੀਆ ਹਨ, ਜਿਸ ਦੇ ਚੱਲਦਿਆਂ ਸ਼ਹਿਰਾਂ ਦੇ ਨਾਲ ਪਿੰਡਾਂ ਦੇ ਵਿਕਾਸ ਨੂੰ ਵੀ ਬਣਦੀ ਤਰਜ਼ੀਹ ਦਿੱਤੀ ਜਾ ਰਹੀ ਹੈ | ਇਨ੍ਹਾਂ ਗੱਲਾਂ ਦਾ ...

ਪੂਰੀ ਖ਼ਬਰ »

ਖਮਾਣੋਂ ਸਰਕਲ 'ਚ 85 ਅਸਲ੍ਹਾ ਧਾਰਕਾਂ ਦੇ ਲਾਇਸੰਸ ਨਾਜਾਇਜ਼ ਪਾਏ ਗਏ- ਕਾਹਲੋਂ

ਖਮਾਣੋਂ, 23 ਨਵੰਬਰ (ਮਨਮੋਹਣ ਸਿੰਘ ਕਲੇਰ)-ਸਬ ਡਵੀਜ਼ਨ ਖਮਾਣੋਂ ਸਰਕਲ ਦੇ ਡੀ.ਐਸ.ਪੀ. ਰਮਿੰਦਰ ਸਿੰਘ ਕਾਹਲੋਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਵਿੱਢੀ ਮੁਹਿੰਮ ਦੌਰਾਨ ਅਸਲਾ ਧਾਰਕਾਂ ਦੀ ਕੀਤੀ ਗਈ ਜਾਂਚ ਦੌਰਾਨ ਥਾਣਾ ਖਮਾਣੋਂ, ਖੇੜੀ ਨੌਧ ਸਿੰਘ ...

ਪੂਰੀ ਖ਼ਬਰ »

ਸਾਹਿਬਜ਼ਾਦਿਆਂ ਦਾ ਸਵਾਂਗ ਰਚ ਕੇ ਸਿੱਖੀ ਸਿਧਾਂਤਾਂ ਦੀ ਉਲੰਘਣਾ ਕਰਨ ਵਾਲੀ ਫ਼ਿਲਮ 'ਤੇ ਰੋਕ ਲਗਾਉਣ ਦੀ ਉਠੀ ਮੰਗ

ਫ਼ਤਹਿਗੜ੍ਹ ਸਾਹਿਬ, 23 ਨਵੰਬਰ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦਾ ਸਵਾਂਗ ਰਚ ਕੇ ਬਣਾਈ ਫ਼ਿਲਮ 'ਦਾਸਤਾਨ-ਏ-ਸਰਹੰਦ' ਦੇ ਵਿਰੋਧ 'ਚ ਸੰਗਤਾਂ ਖ਼ਾਸਕਰ ਸਿੱਖ ਨੌਜਵਾਨਾਂ ਵਲੋਂ ਜ਼ਬਰਦਸਤ ਵਿਰੋਧ ...

ਪੂਰੀ ਖ਼ਬਰ »

ਚਮਕੌਰ ਗੜ੍ਹੀ ਦੇ ਸ਼ਹੀਦਾਂ ਦੀ ਯਾਦ 'ਚ ਚੇਤਨਾ ਮਾਰਚ 11 ਨੂੰ -ਸੰਤ ਰਣਜੀਤ ਸਿੰਘ ਮੁਹਾਲੀ ਵਾਲੇ

ਫ਼ਤਹਿਗੜ੍ਹ ਸਾਹਿਬ, 23 ਨਵੰਬਰ (ਬਲਜਿੰਦਰ ਸਿੰਘ)-ਅਮਰ ਸ਼ਹੀਦ ਬਾਬਾ ਸੰਗਤ ਸਿੰਘ ਸੇਵਾ ਦਲ ਮੰਡੀ ਗੋਬਿੰਦਗੜ੍ਹ ਵਲੋਂ ਸੱਚਖੰਡ ਵਾਸੀ ਸੰਤ ਬਾਬਾ ਨਰੈਣ ਸਿੰਘ ਮੋਨੀ ਤਪਾ ਦਰਾਜ ਵਾਲਿਆਂ ਦੀ ਪ੍ਰੇਰਨਾ ਸਦਕਾ ਸ੍ਰੀ ਚਮਕੌਰ ਸਾਹਿਬ ਦੀ ਗੜੀ ਦੇ ਮਹਾਨ ਸ਼ਹੀਦਾਂ ਦੀ ਨਿੱਘੀ ...

ਪੂਰੀ ਖ਼ਬਰ »

ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਦੀ ਜ਼ਿਲ੍ਹਾ ਇਕਾਈ ਦੀ ਮੀਟਿੰਗ

ਫ਼ਤਹਿਗੜ੍ਹ ਸਾਹਿਬ, 23 ਨਵੰਬਰ (ਬਲਜਿੰਦਰ ਸਿੰਘ)-ਇੰਡੀਅਨ ਫਰਾਮਰਜ਼ ਐਸੋਸੀਏਸ਼ਨ ਦੀ ਜ਼ਿਲ੍ਹਾ ਇਕਾਈ ਦੀ ਮੀਟਿੰਗ ਪ੍ਰਧਾਨ ਭੁਪਿੰਦਰ ਸਿੰਘ ਨੰਡਿਆਲੀ ਦੀ ਅਗਵਾਈ ਹੇਠ ਮਾਤਾ ਗੁਜਰੀ ਸਰਾਂ 'ਚ ਹੋਈ | ਇਸ ਮੌਕੇ ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਜਥੇਬੰਦੀ ਦੇ ਕੌਮੀ ...

ਪੂਰੀ ਖ਼ਬਰ »

ਗੁਰਪ੍ਰੀਤ ਸਿੰਘ ਜੀ.ਪੀ. ਗੁ: ਸ੍ਰੀ ਫ਼ਤਹਿਗੜ੍ਹ ਸਾਹਿਬ ਤੇ ਰੋਜ਼ਾ ਸ਼ਰੀਫ਼ ਵਿਖੇ ਹੋਏ ਨਤਮਸਤਕ

ਫ਼ਤਹਿਗੜ੍ਹ੍ਹ ਸਾਹਿਬ, 23 ਨਵੰਬਰ (ਬਲਜਿੰਦਰ ਸਿੰਘ)-ਕਾਂਗਰਸ ਹਾਈ ਕਮਾਨ ਵਲੋਂ ਜ਼ਿਲ੍ਹਾ ਕਾਂਗਰਸ ਕਮੇਟੀ ਫ਼ਤਹਿਗੜ੍ਹ ਸਾਹਿਬ ਦੇ ਨਵੇਂ ਥਾਪੇ ਪ੍ਰਧਾਨ ਗੁਰਪ੍ਰੀਤ ਸਿੰਘ (ਜੀ.ਪੀ.) ਸਾਬਕਾ ਵਿਧਾਇਕ ਹਲਕਾ ਬਸੀ ਪਠਾਣਾਂ ਤੇ ਸੈਂਕੜੇ ਸਮਰਥਕਾਂ ਸਮੇਤ ਗੁਰਦੁਆਰਾ ਸ੍ਰੀ ...

ਪੂਰੀ ਖ਼ਬਰ »

ਸਰਵਹਿੱਤਕਾਰੀ ਵਿੱਦਿਆ ਮੰਦਰ ਖਮਾਣੋਂ ਦੇ ਅਧਿਆਪਕਾਂ ਦਾ ਸਨਮਾਨ

ਖਮਾਣੋਂ, 23 ਨਵੰਬਰ (ਜੋਗਿੰਦਰ ਪਾਲ)-ਸਰਵਹਿੱਤਕਾਰੀ ਵਿੱਦਿਆ ਮੰਦਰ ਖਮਾਣੋਂ ਦੇ 5 ਅਧਿਆਪਕਾਂ ਨੂੰ ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ ਖੰਨਾ ਵਲੋਂ ਆਪਣੇ ਵਿਸ਼ੇ 'ਚ ਚੰਗੀ ਕਾਰਗੁਜ਼ਾਰੀ ਕਰਨ ਲਈ 'ਬੈਸਟ ਅਧਿਆਪਕ ਪੁਰਸਕਾਰ' ਲਈ ਚੁਣਿਆ ਗਿਆ | ਜਿਸ 'ਚ ਪੰਜਾਬੀ ਵਿਸ਼ੇ ...

ਪੂਰੀ ਖ਼ਬਰ »

ਸੜਕਾਂ 'ਚ ਆਉਂਦੇ ਬਿਜਲੀ ਦੇ ਖੰਭੇ ਤੇ ਦਰੱਖ਼ਤ ਹਟਾਉਣ ਦੀ ਮੰਗ

ਫ਼ਤਹਿਗੜ੍ਹ ਸਾਹਿਬ, 23 ਨਵੰਬਰ (ਰਾਜਿੰਦਰ ਸਿੰਘ)-ਮੁੱਖ ਮੰਤਰੀ ਪੰਜਾਬ ਵਲੋਂ ਸ਼ਹੀਦੀ ਸਭਾ ਤੋਂ ਪਹਿਲਾਂ ਪਹਿਲਾਂ ਫ਼ਤਹਿਗੜ੍ਹ ਸਾਹਿਬ ਨੰੂ ਆਉਂਦੀਆਂ ਸਾਰੀਆਂ ਸੜਕਾਂ ਚੌੜੀਆਂ ਕਰਨ ਤੇ ਮਰੰਮਤ ਕਰਨ ਦੇ ਆਦੇਸ਼ ਦਿੱਤੇ ਹਨ | ਜਿਸ ਨਾਲ ਸੜਕਾਂ ਦਾ ਕੰਮ ਤਾਂ ਸ਼ੁਰੂ ਹੋ ...

ਪੂਰੀ ਖ਼ਬਰ »

ਜ਼ਿਲ੍ਹਾ ਸਿੱਖਿਆ ਸੁਧਾਰ ਟੀਮ ਵਲੋਂ ਸਰਕਾਰੀ ਮਿਡਲ ਸਕੂਲ ਪੰਜਕੋਹਾ ਦਾ ਨਿਰੀਖਣ

ਫ਼ਤਹਿਗੜ੍ਹ ਸਾਹਿਬ, 23 ਨਵੰਬਰ (ਰਾਜਿੰਦਰ ਸਿੰਘ)-ਸਿੱਖਿਆ ਵਿਭਾਗ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸੁਸ਼ੀਲ ਨਾਥ ਦੇ ਆਦੇਸ਼ਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਸੁਧਾਰ ਟੀਮ ਦੇ ਇੰਚਾਰਜ ਜਸਬੀਰ ਸਿੰਘ ਵਲੋਂ ਸਰਕਾਰੀ ਮਿਡਲ ਸਕੂਲ ਪੰਜਕੋਹਾ ਦਾ ਸਾਲਾਨਾ ਨਿਰੀਖਣ ...

ਪੂਰੀ ਖ਼ਬਰ »

ਬਾਠਾਂ ਖ਼ੁਰਦ ਵਿਖੇ ਦੁੱਧ ਉਤਪਾਦਕ ਜਾਗਰੂਕਤਾ ਕੈਂਪ

ਸੰਘੋਲ, 23 ਨਵੰਬਰ (ਪਰਮਵੀਰ ਸਿੰਘ ਧਨੋਆ)-ਡੇਅਰੀ ਵਿਕਾਸ ਵਿਭਾਗ ਵਲੋਂ ਪਿੰਡ ਬਾਠਾਂ ਖ਼ੁਰਦ ਵਿਖੇ ਇਕ ਰੋਜ਼ਾ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਗਾਇਆ ਗਿਆ | ਜਿਸ 'ਚ ਇਲਾਕੇ ਦੇ ਵੱਡੀ ਗਿਣਤੀ ਦੁੱਧ ਉਤਪਾਦਕਾਂ ਨੇ ਭਾਗ ਲਿਆ | ਕੈਂਪ ਦੌਰਾਨ ਵੱਖ-ਵੱਖ ਵਿਸ਼ਾ ਮਾਹਿਰਾਂ ...

ਪੂਰੀ ਖ਼ਬਰ »

ਚੋਰੀ ਦੇ ਮੋਟਰਸਾਈਕਲ ਸਮੇਤ ਗਿ੍ਫ਼ਤਾਰ

ਫ਼ਤਹਿਗੜ੍ਹ ਸਾਹਿਬ, 23 ਨਵੰਬਰ (ਬਲਜਿੰਦਰ ਸਿੰਘ)-ਪੁਲਿਸ ਚੌਕੀ ਸਰਹਿੰਦ ਮੰਡੀ ਦੀ ਪੁਲਿਸ ਟੀਮ ਵਲੋਂ ਇਕ ਵਿਅਕਤੀ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ | ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ. ਸੁਖਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਚੌਕੀ ...

ਪੂਰੀ ਖ਼ਬਰ »

ਜੈ ਇੰਦਰ ਕÏਰ ਨੇ ਕਿਸਾਨਾਂ ਦੇ ਧਰਨੇ ਨੂੰ ਡਰਾਮਾ ਦੱਸਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਕੀਤੀ ਨਿਖੇਧੀ

ਪਟਿਆਲਾ, 23 ਨਵੰਬਰ (ਅਮਰਬੀਰ ਸਿੰਘ ਆਹਲੂਵਾਲੀਆ)-ਆਲ ਇੰਡੀਆ ਜੱਟ ਮਹਾਂਸਭਾ ਦੀ ਮਹਿਲਾ ਪ੍ਰਧਾਨ ਤੇ ਭਾਜਪਾ ਆਗੂ ਜੈ ਇੰਦਰ ਕੌਰ ਅੱਜ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਤੇ ਪ੍ਰਦਰਸ਼ਨ ਕਰ ਰਹੇ ਹੋਰ ਕਿਸਾਨਾਂ ਦੀ ਹਮਾਇਤ ਵਿਚ ਕਿਸਾਨਾਂ ਨਾਲ ਇਕਮੁੱਠਤਾ ਦਾ ...

ਪੂਰੀ ਖ਼ਬਰ »

ਪੁਲਿਸ ਪ੍ਰਸ਼ਾਸਨ ਨੇ ਜੇਕਰ ਦੋਸ਼ੀਆਂ ਨੂੰ ਗਿ੍ਫ਼ਤਾਰ ਨਾ ਕੀਤਾ ਤਾਂ ਪਾਣੀ ਦੀ ਟੈਂਕੀ ਤੋਂ ਛਾਲ ਮਾਰ ਕੇ ਆਤਮ ਹੱਤਿਆ ਕਰਾਂਗਾ-ਅੰਟਾਲ

ਘਨੌਰ, 23 ਨਵੰਬਰ (ਸਰਦਾਰਾ ਸਿੰਘ ਲਾਛੜੂ)-ਹਲਕਾ ਘਨੌਰ ਦੇ ਪਿੰਡ ਮੰਜੋਲੀ ਦੇ ਵਸਨੀਕ ਪ੍ਰਾਪਰਟੀ ਡੀਲਰ ਗੁਰਸੇਵਕ ਸਿੰਘ ਅੰਟਾਲ ਨੇ ਅੱਜ ਥਾਣਾ ਘਨੌਰ ਦੇ ਪੁਲਿਸ ਪ੍ਰਸ਼ਾਸਨ ਤੇ ਉੱਚ ਅਧਿਕਾਰੀਆਂ ਤੋਂ ਇਨਸਾਫ਼ ਨਾ ਮਿਲਣ 'ਤੇ 'ਅਜੀਤ' ਨਾਲ ਗੱਲਬਾਤ ਕਰਦਿਆਂ ਲਿਖਤੀ ਬਿਆਨ ...

ਪੂਰੀ ਖ਼ਬਰ »

ਢਿੱਲੋਂ ਹਸਪਤਾਲ ਵਲੋਂ ਅੱਖਾਂ ਦਾ ਮੁਫ਼ਤ ਜਾਂਚ ਕੈਂਪ

ਫ਼ਤਹਿਗੜ੍ਹ ਸਾਹਿਬ, 23 ਨਵੰਬਰ (ਮਨਪ੍ਰੀਤ ਸਿੰਘ)-ਨਜ਼ਦੀਕੀ ਪਿੰਡ ਨਰੈਣਗੜ੍ਹ ਵਿਖੇ ਪੰਚਾਇਤ ਦੇ ਸਹਿਯੋਗ ਨਾਲ ਢਿੱਲੋਂ ਅੱਖਾਂ ਦੇ ਹਸਪਤਾਲ ਵਲੋਂ ਮੁਫ਼ਤ ਅੱਖਾਂ ਦਾ ਚੈੱਕਅਪ ਕੈਂਪ ਲਗਾਇਆ ਗਿਆ, ਜਿਸ ਵਿਚ 80 ਦੇ ਕਰੀਬ ਵਿਅਕਤੀਆਂ ਦੀਆਂ ਅੱਖਾਂ ਦਾ ਚੈੱਕਅਪ ਕਰਕੇ ...

ਪੂਰੀ ਖ਼ਬਰ »

ਸੂਬੇ ਦੀ 'ਆਪ' ਸਰਕਾਰ ਵਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆ ਹਨ ਬਣਦੀਆਂ ਸਹੂਲਤਾਂ-ਯਾਦੀ

ਫ਼ਤਹਿਗੜ੍ਹ ਸਾਹਿਬ, 23 ਨਵੰਬਰ (ਮਨਪ੍ਰੀਤ ਸਿੰਘ)-ਆਮ ਆਦਮੀ ਪਾਰਟੀ ਵਲੋਂ ਪੰਜਾਬ ਦੇ ਲੋਕਾਂ ਨੂੰ ਬਣਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆ ਹਨ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ 'ਆਪ' ਪਾਰਟੀ ਦੇ ਆਗੂ ਤੇ ਸਰਪੰਚ ਯਾਦਵਿੰਦਰ ਸਿੰਘ ਯਾਦੀ ਨੇ ਸਾਥੀਆਂ ਸਮੇਤ ਪੱਤਰਕਾਰਾਂ ...

ਪੂਰੀ ਖ਼ਬਰ »

ਸੰਗਤਪੁਰ ਸੋਢੀਆਂ ਸਕੂਲ ਵਿਖੇ ਅੱਵਲ ਵਿਦਿਆਰਥੀ ਸਨਮਾਨਿਤ

ਜਖਵਾਲੀ, 23 ਨਵੰਬਰ (ਨਿਰਭੈ ਸਿੰਘ)-ਸਰਕਾਰੀ ਸਮਾਰਟ ਸਕੂਲ ਸੰਗਤਪੁਰ ਸੋਢੀਆਂ ਵਿਖੇ ਲਾਇਫ ਇੰਸ਼ੋਰੈਂਸ ਕੰਪਨੀ ਦੀ ਬਰਾਂਚ ਮੰਡੀ ਗੋਬਿੰਦਗੜ੍ਹ ਵਲੋਂ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ, ਉਪਰੰਤ ਸਕੂਲ ਦੇ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ...

ਪੂਰੀ ਖ਼ਬਰ »

ਪੰਜਾਬ ਨੰਬਰਦਾਰ ਯੂਨੀਅਨ ਵਲੋਂ ਸ਼ਹੀਦੀ ਸਭਾ ਤੋਂ ਪਹਿਲਾਂ ਅਧੂਰੀਆਂ ਸੜਕਾਂ ਬਣਾਉਣ ਦੀ ਮੰਗ

ਖਮਾਣੋਂ, 23 ਨਵੰਬਰ (ਜੋਗਿੰਦਰ ਪਾਲ)-ਪੰਜਾਬ ਨੰਬਰਦਾਰ ਯੂਨੀਅਨ ਤਹਿਸੀਲ ਖਮਾਣੋਂ ਦੀ ਮੀਟਿੰਗ ਤਹਿਸੀਲ ਖਮਾਣੋਂ ਦੇ ਪ੍ਰਧਾਨ ਗੁਰਦੇਵ ਸਿੰਘ ਮਨੈਲਾ ਦੀ ਪ੍ਰਧਾਨਗੀ ਹੇਠ ਖਮਾਣੋਂ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ ਜਿਸ 'ਚ ਯੂਨੀਅਨ ਨਾਲ ਸਬੰਧਿਤ ਤੇ ਜਨਹਿਤ 'ਚ ਕਈ ...

ਪੂਰੀ ਖ਼ਬਰ »

'ਸਾਂਝੀਵਾਲਤਾ ਯਾਤਰਾ' ਦਾ ਸਰਹਿੰਦ ਪੁੱਜਣ 'ਤੇ ਭਰਵਾਂ ਸਵਾਗਤ

ਫ਼ਤਹਿਗੜ੍ਹ ਸਾਹਿਬ, 23 ਨਵੰਬਰ (ਬਲਜਿੰਦਰ ਸਿੰਘ)-ਰਾਜਸਥਾਨ ਤੋਂ ਸ਼੍ਰੋਮਣੀ ਭਗਤ ਮੀਰਾ ਬਾਈ ਦੇ ਜਨਮ ਸਥਾਨ ਤੋਂ ਸ਼ੁਰੂ ਹੋਈ ਸਾਂਝੀਵਾਲਤਾ ਯਾਤਰਾ ਦਾ ਸਰਹਿੰਦ ਵਿਖੇ ਪਹੁੰਚਣ 'ਤੇ ਵੱਖ-ਵੱਖ ਰਾਜਨੀਤਿਕ ਤੇ ਧਾਰਮਿਕ ਜਥੇਬੰਦੀਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਇਸ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX