ਕਾਗਜ਼ ਦਾ ਹਵਾਈ ਜਹਾਜ਼ ਬਣਾਉਣ ਵਾਲੇ ਬਣਾ ਰਹੇ ਹਨ ਰਾਕੇਟ-ਮੋਦੀ
ਨਵੀਂ ਦਿੱਲੀ, 27 ਨਵੰਬਰ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1 ਦਸੰਬਰ ਤੋਂ ਭਾਰਤ ਨੂੰ ਮਿਲਣ ਵਾਲੀ ਜੀ-20 ਦੀ ਪ੍ਰਧਾਨਗੀ ਨੂੰ ਇਕ ਵੱਡਾ ਮੌਕਾ ਦੱਸਦਿਆਂ ਕਿਹਾ ਕਿ ਦੇਸ਼ ਨੂੰ ਇਸ ਦੀ ...
ਕਪੂਰਥਲਾ, ਹੁਸ਼ਿਆਰਪੁਰ, 27 ਨਵੰਬਰ (ਅਮਰਜੀਤ ਕੋਮਲ, ਅਮਨਜੋਤ ਸਿੰਘ ਵਾਲੀਆ, ਬਲਜਿੰਦਰਪਾਲ ਸਿੰਘ, ਨਰਿੰਦਰ ਸਿੰਘ ਬੱਡਲਾ)-ਪੰਜਾਬ ਸਰਕਾਰ ਵਲੋਂ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਰਿਆਸਤੀ ਸ਼ਹਿਰ ਕਪੂਰਥਲਾ 'ਚ 20 ਏਕੜ ਰਕਬੇ 'ਚ 428.69 ਕਰੋੜ ਰੁਪਏ ਦੀ ਲਾਗਤ ਨਾਲ ਗੁਰੂ ਨਾਨਕ ਮੈਡੀਕਲ ਕਾਲਜ, ਅਤਿ ਆਧੁਨਿਕ ਸਹੂਲਤਾਂ ਵਾਲਾ ਹੋਸਟਲ ਤੇ 300 ਬੈੱਡ ਦਾ ਨਵਾਂ ਹਸਪਤਾਲ ਬਣਾਇਆ ਜਾਵੇਗਾ | ਇਹ ਗੱਲ ਮੁੱਖ ਮੰਤਰੀ ਭਗਵੰਤ ਮਾਨ ਨੇ ਮੈਡੀਕਲ ਕਾਲਜ ਵਾਲੀ ਜ਼ਮੀਨ ਤੇ 300 ਬੈੱਡ ਵਾਲੇ ਨਵੇਂ ਸਿਵਲ ਹਸਪਤਾਲ ਦੇ ਨਿਰਮਾਣ ਸਬੰਧੀ ਬਣਾਏ ਗਏ ਨਕਸ਼ਿਆਂ ਦੇ ਨਿਰੀਖਣ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ | ਉਨ੍ਹਾਂ ਕਿਹਾ ਕਿ ਮੈਡੀਕਲ ਕਾਲਜ ਦੀ ਉਸਾਰੀ 'ਤੇ 55 ਪ੍ਰਤੀਸ਼ਤ ਪੰਜਾਬ ਸਰਕਾਰ ਤੇ 45 ਪ੍ਰਤੀਸ਼ਤ ਰਕਮ ਕੇਂਦਰ ਸਰਕਾਰ ਵਲੋਂ ਖ਼ਰਚ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ 10-12 ਮੰਜ਼ਿਲਾ ਹੋਵੇਗਾ ਜਿੱਥੇ ਮੈਡੀਕਲ ਕਾਲਜ ਦੇ ਵਿਦਿਆਰਥੀ ਆਪਣੀ ਪੜ੍ਹਾਈ ਦੌਰਾਨ ਅਭਿਆਸ ਵੀ ਕਰ ਸਕਣਗੇ | ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਗੁਰੂ ਨਾਨਕ ਮੈਡੀਕਲ ਕਾਲਜ ਕਪੂਰਥਲਾ, ਸੰਤ ਅਤਰ ਸਿੰਘ ਮਸਤੂਆਣਾ ਕਾਲਜ ਸੰਗਰੂਰ ਤੇ ਹੁਸ਼ਿਆਰਪੁਰ 'ਚ ਸ਼ਹੀਦ ਊਧਮ ਸਿੰਘ ਦੇ ਨਾਂਅ 'ਤੇ ਬਣਨ ਵਾਲੇ ਮੈਡੀਕਲ ਕਾਲਜ ਦੇ ਨਕਸ਼ੇ ਬਣਾਏ ਜਾ ਚੁੱਕੇ ਹਨ ਤੇ ਇਨ੍ਹਾਂ ਤਿੰਨਾਂ ਮੈਡੀਕਲ ਕਾਲਜਾਂ ਦੀ ਉਸਾਰੀ ਦਾ ਕੰਮ ਬਹੁਤ ਜਲਦ ਸ਼ੁਰੂ ਕੀਤਾ ਜਾਵੇਗਾ | ਹੁਸ਼ਿਆਰਪੁਰ 'ਚ ਬਣਨ ਵਾਲੇ ਮੈਡੀਕਲ ਕਾਲਜ ਦੀ ਜਗ੍ਹਾ ਦਾ ਨਿਰੀਖਣ ਕਰਨ ਆਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਮੈਡੀਕਲ ਕਾਲਜ ਲਗਭਗ 23 ਏਕੜ ਰਕਬੇ 'ਚ ਬਣੇਗਾ ਤੇ ਇਸ ਪ੍ਰੋਜੈਕਟ ਦੀ ਕੁੱਲ ਲਾਗਤ 418.3 ਕਰੋੜ ਆਵੇਗੀ | ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ, ਸਿੱਖਿਆ ਤੇ ਸਸਤੀ ਬਿਜਲੀ ਸਮੇਤ ਹੋਰ ਵਾਅਦੇ ਕੀਤੇ ਸਨ ਤੇ ਇਨ੍ਹਾਂ ਵਾਅਦਿਆਂ ਨੂੰ ਅਮਲੀ ਰੂਪ ਦਿੰਦਿਆਂ ਪੰਜਾਬ 'ਚ ਮੈਡੀਕਲ ਸਿੱਖਿਆ ਦੇ ਪਸਾਰ ਲਈ ਸਰਕਾਰ ਵਲੋਂ ਰਾਜ 'ਚ 16 ਮੈਡੀਕਲ ਕਾਲਜ ਸਥਾਪਤ ਕੀਤੇ ਜਾ ਰਹੇ ਹਨ ਜਦਕਿ 9 ਮੈਡੀਕਲ ਕਾਲਜ ਪਹਿਲਾਂ ਹੀ ਪੰਜਾਬ 'ਚ ਚੱਲ ਰਹੇ ਹਨ | ਉਨ੍ਹਾਂ ਕਿਹਾ ਕਿ ਇਨ੍ਹਾਂ ਕਾਲਜਾਂ ਦੇ ਬਣਨ ਨਾਲ ਪੰਜਾਬ ਦੁਨੀਆਂ 'ਚ ਵਧੀਆ ਸਿਹਤ ਸੇਵਾਵਾਂ ਵਾਲਾ ਸੂਬਾ ਬਣ ਜਾਵੇਗਾ ਉੱਥੇ ਇਨ੍ਹਾਂ ਕਾਲਜਾਂ ਦੀ ਸਥਾਪਤੀ ਨਾਲ ਹਜ਼ਾਰਾਂ ਲੋਕਾਂ ਨੂੰ ਸਿੱਧੇ ਤੇ ਅਸਿੱਧੇ ਢੰਗ ਨਾਲ ਰੁਜ਼ਗਾਰ ਦੇ ਅਵਸਰ ਮਿਲਣਗੇ | ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਵਲੋਂ ਪੰਜਾਬ 'ਚ ਨਵੇਂ ਮੈਡੀਕਲ ਕਾਲਜ ਖੋਲਣ ਦਾ ਵਿਚਾਰ ਯੂਕਰੇਨ ਤੇ ਰੂਸ ਦਰਮਿਆਨ ਹੋਈ ਜੰਗ ਦਰਮਿਆਨ ਆਇਆ ਕਿਉਂਕਿ ਪੰਜਾਬ ਦੇ ਵੱਡੀ ਗਿਣਤੀ ਹੋਣਹਾਰ ਵਿਦਿਆਰਥੀ ਯੂਕਰੇਨ 'ਚ ਐਮ.ਬੀ.ਬੀ.ਐਸ. ਦੀ ਪੜ੍ਹਾਈ ਕਰ ਰਹੇ ਸਨ ਤੇ ਜੰਗ ਕਾਰਨ ਉਨ੍ਹਾਂ ਨੂੰ ਪੜ੍ਹਾਈ ਵਿਚੇ ਹੀ ਛੱਡ ਕੇ ਵਾਪਸ ਦੇਸ਼ ਪਰਤਣਾ ਪਿਆ | ਮੁੱਖ ਮੰਤਰੀ ਨੇ ਕਿਹਾ ਕਿ ਜੇਕਰ 25 ਸਾਲ ਪਹਿਲਾਂ ਆਜ਼ਾਦ ਹੋਇਆ ਯੂਕਰੇਨ ਆਪਣੇ ਦੇਸ਼ 'ਚ ਇੰਨੀ ਵੱਡੀ ਪੱਧਰ 'ਤੇ ਮੈਡੀਕਲ ਕਾਲਜਾਂ ਦਾ ਨਿਰਮਾਣ ਕਰ ਸਕਦਾ ਹੈ ਤਾਂ ਸਾਨੂੰ ਆਜ਼ਾਦ ਹੋਇਆ 75 ਵਰ੍ਹੇ ਹੋ ਗਏ ਹਨ ਤੇ ਅਸੀਂ ਅਜਿਹਾ ਕਿਉਂ ਨਹੀਂ ਕਰ ਸਕਦੇ | ਉਨ੍ਹਾਂ ਕਿਹਾ ਕਿ ਯੂਕਰੇਨ ਤੋਂ ਪਰਤੇ ਵਿਦਿਆਰਥੀਆਂ ਦੀਆਂ ਪ੍ਰੇਸ਼ਾਨੀਆਂ ਤੇ ਪੰਜਾਬ ਦੇ ਲੋਕਾਂ ਨੂੰ ਉੱਚ ਪਾਏ ਦੀਆਂ ਸਿਹਤ ਸੇਵਾਵਾਂ ਦੇਣ ਵਾਲਾ ਸੂਬਾ ਬਣਾਉਣ ਦੇ ਮਨੋਰਥ ਨਾਲ ਉਨ੍ਹਾਂ ਦੀ ਸਰਕਾਰ ਮੈਡੀਕਲ ਕਾਲਜਾਂ ਦਾ ਵਿਸਥਾਰ ਕਰ ਰਹੀ ਹੈ | ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਵਲੋਂ ਪੰਜਾਬ 'ਚ ਖੋਲੇ੍ਹ ਗਏ ਆਮ ਆਦਮੀ ਕਲੀਨਿਕਾਂ ਦੀ ਵਧੀਆ ਕਾਰਗੁਜ਼ਾਰੀ ਸਬੰਧੀ ਕੇਂਦਰੀ ਟੀਮ ਵਲੋਂ ਵੀ ਸੰਤੁਸ਼ਟੀ ਜ਼ਾਹਿਰ ਕੀਤੀ ਗਈ ਹੈ ਤੇ ਭਵਿੱਖ 'ਚ ਪੰਜਾਬ 'ਚ ਨਵੇਂ ਆਮ ਆਦਮੀ ਕਲੀਨਿਕ ਖੋਲ੍ਹੇ ਜਾਣਗੇ | ਭਗਵੰਤ ਮਾਨ ਨੇ ਕਿਹਾ ਕਿ ਸਿੱਖਿਆ ਖੇਤਰ ਵੀ ਪੰਜਾਬ ਦੀ ਪਹਿਲੀ ਤਰਜੀਹ ਹੈ ਤੇ ਪੰਜਾਬ 'ਚ ਵੱਡੀ ਗਿਣਤੀ ਸਮਾਰਟ ਸਕੂਲ ਬਣ ਰਹੇ ਹਨ | ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ 'ਚ 17 ਸਬ-ਡਵੀਜ਼ਨਾਂ, ਸਬ-ਤਹਿਸੀਲਾਂ ਤੇ ਤਹਿਸੀਲਾਂ ਦੀ ਸ਼ਾਨਦਾਰ ਇਮਾਰਤਾਂ ਦੀ ਉਸਾਰੀ 'ਤੇ 80 ਕਰੋੜ ਰੁਪਏ ਖ਼ਰਚ ਕੀਤੇ ਜਾ ਰਹੇ ਹਨ ਤੇ ਇਨ੍ਹਾਂ ਨਵੀਆਂ ਬਣਨ ਵਾਲੀਆਂ ਇਮਾਰਤਾਂ 'ਚ ਲੋਕਾਂ ਨੂੰ ਸਾਰੇ ਵਿਭਾਗਾਂ ਨਾਲ ਸਬੰਧਿਤ ਸੇਵਾਵਾਂ ਇਕ ਛੱਤ ਹੇਠ ਹੀ ਮਿਲਣਗੀਆਂ | ਇੱਥੇ ਵਰਨਣਯੋਗ ਹੈ ਕਿ ਜਲੰਧਰ ਵਿਚਲੇ ਪੰਜਾਬ ਮੈਡੀਕਲ ਇੰਸਟੀਚਿਊਟ ਤੋਂ ਬਾਅਦ ਰਿਆਸਤੀ ਸ਼ਹਿਰ ਕਪੂਰਥਲਾ ਵਿਚ ਬਣਨ ਵਾਲਾ ਮੈਡੀਕਲ ਕਾਲਜ ਦੁਆਬਾ, ਮਾਝਾ ਤੇ ਮਾਲਵਾ ਖੇਤਰ ਦੇ ਲੋਕਾਂ ਲਈ ਵਰਦਾਨ ਸਾਬਤ ਹੋਵੇਗਾ | ਇਸ ਮੌਕੇ ਉੱਘੇ ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਮੈਂਬਰ ਰਾਜ ਸਭਾ, ਪ੍ਰਮੁੱਖ ਸਕੱਤਰ ਏ ਵੇਨੂੰ ਪ੍ਰਸ਼ਾਦ, ਪੰਜਾਬ ਪੁਲਿਸ ਦੇ ਜਲੰਧਰ ਜ਼ੋਨ ਦੇ ਆਈ.ਜੀ. ਗੁਰਸ਼ਰਨ ਸਿੰਘ ਸੰਧੂ, ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ, ਐਸ.ਐਸ.ਪੀ. ਨਵਨੀਤ ਸਿੰਘ ਬੈਂਸ, ਲੋਕ ਨਿਰਮਾਣ ਵਿਭਾਗ ਪੰਜਾਬ ਦੇ ਮੁੱਖ ਇੰਜ: ਗਗਨਦੀਪ ਸਿੰਘ, ਐਸ.ਡੀ.ਐਮ. ਲਾਲ ਵਿਸ਼ਵਾਸ ਬੈਂਸ, ਮੈਡੀਕਲ ਕਾਲਜ ਦੇ ਪ੍ਰੋਜੈਕਟ ਦੇ ਮੁੱਖ ਆਰਕੀਟੈਕਟ ਤਰੁਣ ਗਰਗ, ਸਿਵਲ ਸਰਜਨ ਡਾ: ਗੁਰਿੰਦਰਬੀਰ ਕੌਰ, 'ਆਪ' ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ, ਭੁਲੱਥ ਹਲਕੇ ਦੇ ਇੰਚਾਰਜ ਰਣਜੀਤ ਸਿੰਘ ਰਾਣਾ, 'ਆਪ' ਆਗੂ ਵਿਕਰਾਂਤ ਰਾਣਾ ਐਡਵੋਕੇਟ, ਗੁਰਪਾਲ ਸਿੰਘ ਇੰਡੀਅਨ, ਕੰਵਰ ਇਕਬਾਲ ਸਿੰਘ, ਪਰਵਿੰਦਰ ਸਿੰਘ ਢੋਟ ਤੇ ਹੋਰ ਹਾਜ਼ਰ ਸਨ |
ਦੋ ਸਾਲ ਬਾਅਦ ਕੋਈ ਵਿਦੇਸ਼ੀ ਮਹਿਮਾਨ ਸਮਾਗਮ 'ਚ ਕਰੇਗਾ ਸ਼ਿਰਕਤ
ਨਵੀਂ ਦਿੱਲੀ, 27 ਨਵੰਬਰ (ਉਪਮਾ ਡਾਗਾ ਪਾਰਥ)-ਇਸ ਵਾਰ ਗਣਤੰਤਰ ਦਿਵਸ ਸਮਾਗਮ 'ਚ ਮਿਸਰ ਦੇ ਰਾਸ਼ਟਰਪਤੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ | ਵਿਦੇਸ਼ ਮੰਤਰਾਲੇ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ...
ਕੀਰਤਪੁਰ ਸਾਹਿਬ/ਬੁੰਗਾ ਸਾਹਿਬ, 27 ਨਵੰਬਰ (ਬੀਰ ਅੰਮਿ੍ਤਪਾਲ ਸਿੰਘ ਸੰਨ੍ਹੀ, ਸੁਖਚੈਨ ਸਿੰਘ ਰਾਣਾ)-ਅੱਜ ਸਵੇਰੇ ਕੀਰਤਪੁਰ ਸਾਹਿਬ ਵਿਖੇ ਵਾਪਰੇ ਦਰਦਨਾਕ ਰੇਲ ਹਾਦਸੇ ਵਿਚ ਪ੍ਰਵਾਸੀ ਮਜ਼ਦੂਰਾਂ ਦੇ ਤਿੰਨ ਬੱਚਿਆਂ ਦੀ ਮੌਤ ਹੋ ਗਈ ਜਦਕਿ ਇਨ੍ਹਾਂ ਦਾ ਇਕ ਹੋਰ ਸਾਥੀ ...
ਨਵੀਂ ਦਿੱਲੀ, 27 ਨਵੰਬਰ (ਉਪਮਾ ਡਾਗਾ ਪਾਰਥ)-ਜੇਲ੍ਹ 'ਚ ਬੰਦ ਦਿੱਲੀ ਦੇ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਸਤੇਂਦਰ ਜੈਨ ਦਾ ਇਕ ਹੋਰ ਵੀਡੀਓ ਸਾਹਮਣੇ ਆਇਆ ਹੈ | ਭਾਜਪਾ ਵਲੋਂ ਜਾਰੀ ਇਸ ਅੱਠਵੇਂ ਵੀਡੀਓ 'ਚ ਜੈਨ ਦੀ ਬੈਰਕ ਦੀ ਸਫ਼ਾਈ ਹੋ ਰਹੀ ਹੈ ਅਤੇ ਉਨ੍ਹਾਂ ਦੇ ...
ਸੰਯੁਕਤ ਰਾਸ਼ਟਰ, 27 ਨਵੰਬਰ (ਏਜੰਸੀ)-ਭਾਰਤ ਨੂੰ 1 ਦਸੰਬਰ ਤੋਂ 1 ਮਹੀਨੇ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਪ੍ਰਧਾਨਗੀ ਕਰਨ ਦਾ ਮੌਕਾ ਮਿਲੇਗਾ | ਸੁਰੱਖਿਆ ਪ੍ਰੀਸ਼ਦ 'ਚ ਭਾਰਤ ਦਾ ਕਾਰਜਕਾਲ ਗੈਰ-ਸਥਾਈ ਮੈਂਬਰ ਵਜੋਂ 2 ਸਾਲ ਦਾ ਹੈ | ਸੁਰੱਖਿਆ ਪ੍ਰੀਸ਼ਦ ਦੀ ...
ਨਵੀਂ ਦਿੱਲੀ, 27 ਨਵੰਬਰ (ਏਜੰਸੀ)- ਇੰਸਟੈਂਟ ਮੈਸੇਜਿੰਗ ਐਪ ਵਟਸਐਪ ਦੇ ਕਰੋੜਾਂ ਉਪਭੋਗਤਾਵਾਂ ਦੇ ਡਾਟੇ ਨੂੰ ਹੈਕਰਾਂ ਨੇ ਚੋਰੀ ਕਰ ਲਿਆ ਹੈ | ਦੱਸਿਆ ਜਾ ਰਿਹਾ ਹੈ ਕਿ ਭਾਰਤ, ਅਮਰੀਕਾ, ਸਾਊਦੀ ਅਰਬ ਤੇ ਮਿਸਰ ਸਮੇਤ 84 ਦੇਸ਼ਾਂ ਦੇ ਉਪਭੋਗਤਾਵਾਂ ਦੇ ਡਾਟੇ ਨੂੰ ਹੈਕ ਕਰਕੇ ...
ਚੰਡੀਗੜ੍ਹ, 27 ਨਵੰਬਰ (ਪ੍ਰੋ. ਅਵਤਾਰ ਸਿੰਘ)-ਪੰਜਾਬ ਸਰਕਾਰ ਨੇ 5 ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰਾਂ ਸਮੇਤ 22 ਆਈ. ਏ. ਐਸ. ਤੇ 10 ਪੀ. ਸੀ. ਐਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ, ਜਿਸ ਤਹਿਤ ਸੇਨੂ ਦੁੱਗਲ ਨੂੰ ਡਿਪਟੀ ਕਮਿਸ਼ਨਰ ਫਾਜ਼ਿਲਕਾ ਤੇ ਵਾਧੂ ਚਾਰਜ ਕਮਿਸ਼ਨਰ ਨਗਰ ...
ਸੰਜੀਵ ਕੁੰਦਰਾ
ਹਰੀਕੇ ਪੱਤਣ, 27 ਨਵੰਬਰ¸ਬਿਆਸ ਸਤਲੁਜ ਦਰਿਆਵਾਂ ਦਾ ਸੰਗਮ ਹਰੀਕੇ ਝੀਲ 'ਤੇ ਮਹਿਮਾਨ ਪ੍ਰਵਾਸੀ ਪੰਛੀਆਂ ਦੀ ਭਰਵੀਂ ਆਮਦ ਹੋ ਰਹੀ ਹੈ ਤੇ ਹੁਣ ਤੱਕ ਹਜ਼ਾਰਾਂ ਮਹਿਮਾਨ ਪੰਛੀ (ਕਰੀਬ 40,000) ਹਰੀਕੇ ਝੀਲ ਆ ਚੁੱਕੇ ਹਨ ਅਤੇ ਸਰਦੀ ਵਧਣ ਦੇ ਨਾਲ-ਨਾਲ ਇਨ੍ਹਾਂ ...
ਚੰਡੀਗੜ੍ਹ, 27 ਨਵੰਬਰ (ਅਜੀਤ ਬਿਊਰੋ)-ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਉਨ੍ਹਾਂ ਦੇ ਸ਼ਹੀਦੀ ਦਿਹਾੜੇ 'ਤੇ ਸ਼ਰਧਾਂਜਲੀ ਭੇਟ ਕਰਦਿਆਂ ਪੰਜਾਬ ਦੇ ਰਾਜਪਾਲ ਅਤੇ ਪ੍ਰਸ਼ਾਸਕ, ਯੂ.ਟੀ., ਚੰਡੀਗੜ੍ਹ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਸੰਦੇਸ਼ ਵਿਚ ਕਿਹਾ ਕਿ ਨੌਵੇਂ ਗੁਰੂ ...
ਇੰਦੌਰ, 27 ਨਵੰਬਰ (ਰਤਨਜੀਤ ਸਿੰਘ ਸ਼ੈਰੀ)-ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ 'ਚ ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦਾ ਥਾਂ ਥਾਂ ਸਵਾਗਤ ਕੀਤਾ ਗਿਆ | ਅੱਜ ਸਵੇਰੇ ਭਾਰਤ ਜੋੜੋ ਯਾਤਰਾ ਰਾਉ, ਰਜਿੰਦਰ ਨਗਰ ਤੋਂ ਹੁੰਦੀ ਹੋਈ ਇੰਦੌਰ 'ਚ ਦਾਖਲ ਹੋਈ | ਯਾਤਰਾ ...
ਅਹਿਮਦਾਬਾਦ, 27 ਨਵੰਬਰ (ਏਜੰਸੀ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਲਿਖਤੀ ਦਾਅਵਾ ਕਰਦਿਆਂ ਕਿਹਾ ਕਿ ਵਿਧਾਨ ਸਭਾ ਚੋਣਾਂ ਬਾਅਦ ਗੁਜਰਾਤ 'ਚ 'ਆਪ' ਦੀ ਸਰਕਾਰ ਬਣੇਗੀ | ਸੂਰਤ 'ਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਦੱਸਿਆ ...
ਸ਼ਿਓਪੁਰ, 27 ਨਵੰਬਰ (ਏਜੰਸੀ)-ਮੱਧ ਪ੍ਰਦੇਸ ਦੇ ਸ਼ਿਓਪੁਰ ਜ਼ਿਲ੍ਹੇ 'ਚ ਨਾਮੀਬੀਆ ਤੋਂ ਲਿਆਂਦੇ ਗਏ ਚੀਤੀਆਂ ਦਾ ਇਕਾਂਤਵਾਸ ਖਤਮ ਹੋ ਚੁੱਕਾ ਹੈ | ਹੌਲੀ-ਹੌਲੀ ਚੀਤੀਆਂ ਨੂੰ ਵੱਡੇ ਵਾੜਿਆਂ 'ਚ ਤਬਦੀਲ ਕੀਤਾ ਜਾ ਰਿਹਾ ਹੈ, ਜਿਥੇ ਉਹ ਸ਼ਿਕਾਰ ਕਰ ਰਹੇ ਹਨ | ਐਤਵਾਰ ਨੂੰ 2 ...
ਟੋਰਾਂਟੋ, 27 ਨਵੰਬਰ (ਸਤਪਾਲ ਸਿੰਘ ਜੌਹਲ)-ਟੋਰਾਂਟੋ 'ਚ ਇਕ 20 ਸਾਲਾ ਭਾਰਤੀ ਵਿਦਿਆਰਥੀ ਦੀ ਸਾਈਕਲ ਰਾਹੀਂ ਸੜਕ ਪਾਰ ਕਰਦੇ ਸਮੇਂ ਇਕ ਪਿਕਅਪ ਟਰੱਕ ਦੀ ਲਪੇਟ 'ਚ ਆਉਣ ਤੇ ਉਸ ਵਲੋਂ ਘਸੀਟੇ ਜਾਣ ਨਾਲ ਮੌਤ ਹੋ ਗਈ | ਪੁਲਿਸ ਨੇ ਅਜੇ ਤੱਕ ਮਿ੍ਤਕ ਦੀ ਪਛਾਣ ਨਹੀਂ ਕੀਤੀ | ਰਿਪੋਰਟ ...
ਨਵੀਂ ਦਿੱਲੀ, 27 ਨਵੰਬਰ (ਏਜੰਸੀ)-ਦਿੱਲੀ ਐਮ.ਸੀ.ਡੀ. ਚੋਣਾਂ ਦੇ ਪ੍ਰਚਾਰ ਦੌਰਾਨ ਏ. ਐਮ. ਆਈ. ਐਮ. ਦੇ ਮੁਖੀ ਅਸਦੁਦੀਨ ਓਵੈਸੀ ਨੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਉਤੇ 'ਛੋਟਾ ਰਿਚਾਰਜ' ਕਹਿ ਕੇ ਤਨਜ ਕੱਸਿਆ | ਓਵੈਸੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ...
ਸ੍ਰੀਨਗਰ, 27 ਨਵੰਬਰ (ਏਜੰਸੀ)-ਜੰਮੂ ਕਸ਼ਮੀਰ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਸਾਬਕਾ ਮੁੱਖ ਮੰਤਰੀ ਤੇ ਪੀ.ਡੀ.ਪੀ. ਪ੍ਰਧਾਨ ਮਹਿਬੂਬਾ ਮੁਫਤੀ ਨੂੰ ਆਪਣੇ ਗ੍ਰਹਿ ਜ਼ਿਲ੍ਹੇ ਆਨੰਤਨਾਗ 'ਚ ਸਰਕਾਰੀ ਕੁਆਰਟਰ ਖਾਲੀ ਕਰਨ ਲਈ ਨੋਟਿਸ ਜਾਰੀ ਕੀਤਾ ਹੈ ਅਤੇ 7 ਹੋਰ ਸਾਬਕਾ ...
ਨਾਗਪੁਰ, 27 ਨਵੰਬਰ (ਏਜੰਸੀ)-ਮਹਾਰਾਸ਼ਟਰ ਦੇ ਚੰਦਰਪੁਰ ਜ਼ਿਲ੍ਹੇ 'ਚ ਰੇਲਵੇ ਸਟੇਸ਼ਨ 'ਤੇ ਐਤਵਾਰ ਸ਼ਾਮ 5 ਕੁ ਵਜੇ ਇਕ 'ਫੁੱਟ ਬਿ੍ਜ' ਦਾ ਕੁਝ ਹਿੱਸਾ ਇਕ ਰੇਲ ਪਟੜੀ 'ਤੇ ਡਿੱਗਣ 13 ਯਾਤਰੀ ਜ਼ਖ਼ਮੀ ਹੋ ਗਏ, ਜਿਨ੍ਹਾਂ 'ਚੋਂ ਇਕ ਦੀ ਇਲਾਜ ਦੌਰਾਨ ਮੌਤ ਹੋ ਗਈ, ਜਦੋਂਕਿ 3 ਹੋਰਾਂ ...
ਤਿਰੂਵਨੰਤਪੁਰਮ, 27 ਨਵੰਬਰ (ਪੀ. ਟੀ. ਆਈ.)-ਕੇਰਲ ਦੀ ਰਾਜਧਾਨੀ ਤਿਰੂਵਨੰਤਪੁਰਮ 'ਚ ਵਿਜਿਨਾਮ ਪੁਲਿਸ ਥਾਣੇ 'ਤੇ ਅਡਾਨੀ ਬੰਦਰਗਾਹ ਵਿਰੋਧੀ ਪ੍ਰਦਰਸ਼ਨਕਾਰੀਆਂ ਵਲੋਂ ਐਤਵਾਰ ਰਾਤ ਨੂੰ ਕੀਤੇ ਹਮਲੇ 'ਚ 29 ਪੁਲਿਸ ਵਾਲੇ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਵੱਖ-ਵੱਖ ...
ਲਾਂਗ ਮਾਰਚ ਖ਼ਤਮ ਕਰਨ ਦਾ ਕੀਤਾ ਐਲਾਨ
ਅੰਮਿ੍ਤਸਰ, 27 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਦੇ ਮੈਂਬਰ ਸਾਰੀਆਂ ਵਿਧਾਨ ਸਭਾਵਾਂ ਤੋਂ ...
ਅਹਿਮਦਾਬਾਦ ਤੋਂ ਅਨਿਲ ਜੈਨ ਅਹਿਮਦਾਬਾਦ, 27 ਨਵੰਬਰ-ਗੁਜਰਾਤ ਵਿਧਾਨ ਸਭਾ ਚੋਣਾਂ ਦੇ ਨਾਲ ਹੀ ਦਿੱਲੀ ਨਗਰ ਨਿਗਮ ਦੀਆਂ ਚੋਣਾਂ ਕਰਵਾਉਣ ਦਾ ਭਾਜਪਾ ਦਾ ਦਾਅ ਸਫਲ ਹੁੰਦਾ ਦਿਸ ਰਿਹਾ ਹੈ | ਆਮ ਆਦਮੀ ਪਾਰਟੀ ਦੇ ਜ਼ਿਆਦਾਤਰ ਆਗੂ ਗੁਜਰਾਤ ਛੱਡ ਕੇ ਦਿੱਲੀ ਆ ਗਏ ਹਨ ਜਾਂ ...
ਮੁੱਖ ਮੰਤਰੀ ਦੀ ਹੁਸ਼ਿਆਰਪੁਰ ਫੇਰੀ ਸਮੇਂ ਉਨ੍ਹਾਂ ਨੂੰ ਵੱਖ-ਵੱਖ ਕਿਸਾਨ ਜਥੇਬੰਦੀਆਂ ਦੀ ਅਗਵਾਈ 'ਚ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ | ਜਦੋਂ ਕਿਸਾਨ ਜਥੇਬੰਦੀਆਂ ਉਨ੍ਹਾਂ ਨੂੰ ਮੰਗ ਪੱਤਰ ਦੇਣ ਜਾ ਰਹੀਆਂ ਸਨ ਤਾਂ ਉਸ ਸਮੇਂ ਤਾਇਨਾਤ ਪੁਲਿਸ ਫੋਰਸ ਨੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX