ਤਾਜਾ ਖ਼ਬਰਾਂ


ਚੇਨਈ ਨੇ ਜਿੱਤਿਆ 2023 ਦਾ ਆਈ ਪੀ ਐੱਲ ਖਿਤਾਬ
. . .  about 6 hours ago
ਆਈ.ਪੀ.ਐੱਲ.2023 ਫਾਈਨਲ:ਮੀਂਹ ਕਾਰਨ ਰੁਕੀ ਖੇਡ
. . .  1 day ago
ਆਈ.ਪੀ.ਐੱਲ.2023 ਫਾਈਨਲ:ਗੁਜਰਾਤ ਨੇ ਚੇਨਈ ਨੂੰ ਜਿੱਤਣ ਲਈ ਦਿੱਤਾ 215 ਦੌੜਾਂ ਦਾ ਟੀਚਾ
. . .  1 day ago
ਅਹਿਮਦਾਬਾਦ, 29 ਮਈ-ਆਈ.ਪੀ.ਐੱਲ. 2023 ਦੇ ਫਾਈਨਲ ਵਿਚ ਟਾਸ ਹਾਰਨ 'ਤੇ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ 'ਤੇ ਗੁਜਰਾਤ ਟਾਈਟਨਜ਼ ਨੇ ਨਿਰਧਾਰਤ 20 ਓਵਰਾਂ 'ਚ 4 ਵਿਕਟਾਂ ਦੇ ਨੁਕਸਾਨ 'ਤੇ 214 ਦੌੜਾਂ ਬਣਾਈਆਂ ਤੇ ਚੇਨਈ ਸੁਪਰ ਕਿੰਗਜ਼ ਨੂੰ ਜਿੱਤਣ...
ਪਹਿਲਵਾਨ ਜਸਪੂਰਨ ਬਹਿਰਮਾਪੁਰ ਦੀ ਸਬ-ਜੂਨੀਅਰ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਲਈ ਹੋਈ ਚੋਣ
. . .  1 day ago
ਬਸੀ ਪਠਾਣਾਂ, 29 ਮਈ (ਰਵਿੰਦਰ ਮੌਦਗਿਲ)-ਨੇੜਲੇ ਪਿੰਡ ਬਹਿਰਾਮਪੁਰ ਦੇ ਪਹਿਲਵਾਨ ਕੁਲਤਾਰ ਸਿੰਘ ਦੇ ਪੁੱਤਰ ਜਸਪੂਰਨ ਸਿੰਘ ਦੀ ਸਬ-ਜੂਨੀਅਰ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਲਈ ਚੋਣ ਹੋਈ ਹੈ। ਇਸ ਮੌਕੇ ਪਹਿਲਵਾਨ ਜਸਪੂਰਨ ਸਿੰਘ ਨੇ ਦੱਸਿਆ ਕਿ ਇਹ ਸਬ-ਜੂਨੀਅਰ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਕਿਰਗੀਸਤਾਨ ਦੇ ਵਿਸ਼ਦਿਕ ਸ਼ਹਿਰ ਵਿਚ ਅਗਾਮੀ 13 ਜੂਨ...
ਕਰਨਾਟਕ:ਬੱਸ ਅਤੇ ਕਾਰ ਦੀ ਟੱਕਰ 'ਚ 2 ਬੱਚਿਆਂ ਸਮੇਤ 10 ਮੌਤਾਂ
. . .  1 day ago
ਮੈਸੂਰ, 29 ਮਈ-ਕਰਨਾਟਕ ਦੇ ਤਿਰੁਮਾਕੁਡਾਲੂ-ਨਰਸੀਪੁਰਾ ਨੇੜੇ ਇਕ ਨਿੱਜੀ ਬੱਸ ਅਤੇ ਕਾਰ ਵਿਚਾਲੇ ਹੋਈ ਟੱਕਰ ਵਿਚ ਦੋ ਬੱਚਿਆਂ ਸਮੇਤ 10 ਲੋਕਾਂ ਦੀ ਮੌਤ ਹੋ...
ਆਈ.ਪੀ.ਐੱਲ.2023 ਫਾਈਨਲ:ਟਾਸ ਜਿੱਤ ਕੇ ਚੇਨਈ ਵਲੋਂ ਗੁਜਰਾਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ
. . .  1 day ago
ਅਹਿਮਦਾਬਾਦ, 29 ਮਈ-ਆਈ.ਪੀ.ਐੱਲ.2023 ਦੇ ਫਾਈਨਲ ਵਿਚ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਐਮ.ਐੱਸ.ਧੋਨੀ ਨੇ ਟਾਸ ਜਿੱਤ ਕੇ ਗੁਜਰਾਤ ਟਾਈਟਨਜ਼ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ...
ਖੰਨਾ ਦੇ ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ, ਹੋਈ ਗੜ੍ਹੇਮਾਰੀ
. . .  1 day ago
ਖੰਨਾ, 29 ਮਈ (ਹਰਜਿੰਦਰ ਸਿੰਘ ਲਾਲ)-ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਨੇ ਲੋਕਾਂ ਦਾ ਜਿਊਣਾ ਮੁਹਾਲ ਕੀਤਾ ਹੋਇਆ ਸੀ। ਪਰ ਅੱਜ ਉਸ ਵਕਤ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਜਦੋਂ ਪਹਿਲਾਂ ਹਨੇਰੀ ਝੱਖੜ ਤੇ ਬਾਅਦ ਵਿਚ ਮੀਂਹ...
ਇਕ ਹੋਰ ਨੌਜਵਾਨ ਦੀ ਚਿੱਟੇ ਦਾ ਟੀਕਾ ਲਗਾਉਣ ਨਾਲ ਮੌਤ
. . .  1 day ago
ਮੌੜ ਮੰਡੀ, 29 ਮਈ (ਗੁਰਜੀਤ ਸਿੰਘ ਕਮਾਲੂ)- ਭਾਵੇਂ ਕਿ ਸੂਬੇ ਦੀ ਸਰਕਾਰ ਪੰਜਾਬ 'ਚੋਂ ਚਿੱਟੇ ਦਾ ਨਸ਼ਾ ਖ਼ਤਮ ਕਰਨ ਦੇ ਲੱਖਾਂ ਦਾਅਵੇ ਕਰ ਰਹੀ ਹੈ ਪਰ ਗਲੀ-ਗਲੀ ਵਿਕਦਾ ਚਿੱਟਾ ਅੱਜ ਵੀ ਨੌਜਵਾਨਾਂ ਦੀ ਜਾਨ ਲੈ ਰਿਹਾ ਹੈ। ਅਜਿਹਾ...
ਐਂਟੀ ਨਾਰਕੋਟਿਕ ਸੈਲ ਜੈਤੋ ਨੇ ਚੋਰੀ ਦੀ ਕਾਰ ਤੇ ਤਿੰਨ ਮੋਟਰਸਾਈਕਲ ਸਮੇਤ ਦੋਵਾਂ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਜੈਤੋ, 29 ਮਈ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਐਂਟੀ ਨਾਰਕੋਟਿਕ ਸੈਲ ਜੈਤੋ ਦੀ ਟੀਮ ਵਲੋਂ ਚੋਰੀ ਦੀ ਕਾਰ ਤੇ ਤਿੰਨ ਮੋਟਰਸਾਈਕਲਾਂ ਸਮੇਤ ਤਿੰਨ ਵਿਅਕਤੀਆਂ 'ਚੋਂ ਦੋਵਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ...
ਨੂਰਮਹਿਲ ਦੇ ਇਕ ਦੁਕਾਨਦਾਰ ਨੂੰ ਘਰ 'ਚ ਬੰਧਕ ਬਣਾ ਕੇ ਹਥਿਆਰਾਂ ਦੀ ਨੋਕ 'ਤੇ ਕੀਤੀ ਲੁੱਟ
. . .  1 day ago
ਜੰਡਿਆਲਾ ਮੰਜਕੀ, 29ਮਈ (ਸੁਰਜੀਤ ਸਿੰਘ ਜੰਡਿਆਲਾ)-ਨੂਰਮਹਿਲ 'ਚ ਇਕ ਦੁਕਾਨਦਾਰ ਨੂੰ ਘਰ 'ਚ ਬੰਧਕ ਬਣਾ ਕੇ ਪਿਸਤੌਲ ਦੀ ਨੋਕ 'ਤੇ ਵੱਡੀ ਰਾਸ਼ੀ ਅਤੇ ਗਹਿਣੇ ਲੁੱਟੇ ਜਾਣ ਦਾ ਸਮਾਚਾਰ ਹੈ। ਸੂਤਰਾਂ ਅਨੁਸਾਰ ਲੁਟੇਰਿਆਂ ਨੇ ਘਰ ਵਿਚ ਵੜ...
ਲੋਕਤੰਤਰ ਦੇ ਚੌਥੇ ਥੰਮ੍ਹ ਦੀ ਆਜ਼ਾਦੀ ਦੀ ਰਾਖੀ ਅਤੇ ਸੱਤਾਧਾਰੀ ਸਰਕਾਰ ਦੇ ਜ਼ੁਲਮ ਵਿਰੁੱਧ ਸੁਖਬੀਰ ਨੇ ਆਵਾਜ਼ ਕੀਤੀ ਬੁਲੰਦ
. . .  1 day ago
ਚੰਡੀਗੜ੍ਹ, 29 ਮਈ-ਪੰਜਾਬ ਵਿਜੀਲੈਂਸ ਬਿਊਰੋ ਵਲੋਂ ਜੰਗ-ਏ-ਆਜ਼ਾਦੀ ਯਾਦਗਾਰ ਦੇ ਮਾਮਲੇ ਦੀ ਜਾਂਚ ਲਈ ‘ਅਜੀਤ’ ਅਖਬਾਰ ਦੇ ਮੁੱਖ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਨੂੰ ਤਲਬ ਕੀਤਾ ਗਿਆ ਸੀ, ਜਿਸ ਕਰਕੇ ਵੱਖ-ਵੱਖ ਸਿਆਸੀ...
ਓਲੰਪੀਅਨ ਪਹਿਲਵਾਨਾਂ ਨਾਲ ਸਰਕਾਰ ਵਲੋਂ ਕੀਤੀ ਧੱਕੇਸ਼ਾਹੀ ਦੀ ਸ਼੍ਰੋਮਣੀ ਕਮੇਟੀ ਨੇ ਕੀਤੀ ਨਿੰਦਾ
. . .  1 day ago
ਅੰਮ੍ਰਿਤਸਰ, 29 ਮਈ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਕਮੇਟੀ ਨੇ ਦਿੱਲੀ ਦੇ ਜੰਤਰ-ਮੰਤਰ ਵਿਖੇ ਇਨਸਾਫ਼ ਲਈ ਧਰਨੇ 'ਤੇ ਬੈਠੀਆਂ ਓਲੰਪੀਅਨ ਪਹਿਲਵਾਨ ਬੀਬੀਆਂ ਨਾਲ ਸਰਕਾਰ ਵਲੋਂ ਕੀਤੀ ਗਈ ਧੱਕੇਸ਼ਾਹੀ ਦੀ ਕਰੜੀ ਨਿੰਦਾ ਕੀਤੀ...
ਭਾਕਿਯੂ ਏਕਤਾ ਉਗਰਾਹਾਂ ਨੇ ਖ਼ੇਤੀ ਮਸਲਿਆਂ ਸੰਬੰਧੀ ਦੋ ਚਿਤਾਵਨੀ ਪੱਤਰ ਬਾਦਲ ਪਰਿਵਾਰ ਦੇ ਬੂਹੇ ’ਤੇ ਚਿਪਕਾਏ
. . .  1 day ago
ਮੰਡੀ ਕਿਲਿਆਂਵਾਲੀ, 29 ਮਈ (ਇਕਬਾਲ ਸਿੰਘ ਸ਼ਾਂਤ)- ਭਾਕਿਯੂ ਏਕਤਾ ਉਗਰਾਹਾਂ ਨੇ ਅੱਜ ਪਿੰਡ ਬਾਦਲ ਵਿਖੇ ਖ਼ੇਤੀ ਮਸਲਿਆਂ ਸੰਬੰਧੀ ਦੋ ਚਿਤਾਵਨੀ ਪੱਤਰ ਬਾਦਲ ਪਰਿਵਾਰ ਦੀ ਰਿਹਾਇਸ਼ ਦੇ ਬੂਹੇ ’ਤੇ ਚਿਪਕਾਏ....
ਲੜਕੀ ਦੇ ਕਤਲ ਮਾਮਲੇ ’ਚ ਮੁਲਜ਼ਮ ਗਿ੍ਫ਼ਤਾਰ
. . .  1 day ago
ਲਖਨਊ, 29 ਮਈ- ਬੀਤੇ ਦਿਨ ਦਿੱਲੀ ਵਿਚ ਹੋਏ 16 ਸਾਲਾ ਲੜਕੀ ਦੇ ਕਤਲ ਕੇਸ ਦੇ ਮਾਮਲੇ ਵਿਚ ਪੁਲਿਸ ਨੇ ਮੁਲਜ਼ਮ ਸਾਹਿਲ ਨੂੰ ਉਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਨੇੜੇ ਗ੍ਰਿਫ਼ਤਾਰ ਕਰ ਲਿਆ ਹੈ।
ਦਿੱਲੀ ਔਰਤਾਂ ਤੇ ਲੜਕੀਆਂ ਲਈ ਅਸਰੁੱਖ਼ਿਅਤ- ਸਵਾਤੀ ਮਾਲੀਵਾਲ
. . .  1 day ago
ਨਵੀਂ ਦਿੱਲੀ, 29 ਮਈ- 16 ਸਾਲਾ ਲੜਕੀ ਨੂੰ ਚਾਕੂ ਮਾਰਨ ’ਤੇ ਗੱਲ ਕਰਦਿਆਂ ਦਿੱਲੀ ਮਹਿਲਾ ਆਯੋਗ ਦੀ ਮੁਖੀ ਸਵਾਤੀ ਮਾਲੀਵਾਲ ਨੇ ਕਿਹਾ ਕਿ ਮੈਂ ਅਜਿਹਾ ਡਰਾਉਣਾ ਮਾਮਲਾ ਕਦੇ ਨਹੀਂ ਦੇਖਿਆ। ਉਨ੍ਹਾਂ ਕਿਹਾ....
ਆਪਣੇ ਸ਼ਾਇਰਾਨਾ ਅੰਦਾਜ਼ ਵਿਚ ਭਗਵੰਤ ਮਾਨ ਨੂੰ ਕੀ ਬੋਲੇ ਨਵਜੋਤ ਸਿੰਘ ਸਿੱਧੂ
. . .  1 day ago
ਚੰਡੀਗੜ੍ਹ, 29 ਮਈ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਵਿਜੀਲੈਂਸ ਜਾਂਚ ਲਈ ਬੁਲਾਉਣ ਸੰਬੰਧੀ....
ਯਾਸੀਨ ਮਲਿਕ ਨੂੰ ਦਿੱਲੀ ਹਾਈਕੋਰਟ ਨੇ ਜਾਰੀ ਕੀਤਾ ਪ੍ਰੋਡਕਸ਼ਨ ਵਾਰੰਟ
. . .  1 day ago
ਨਵੀਂ ਦਿੱਲੀ, 29 ਮਈ- ਪ੍ਰਤੀਬੰਧਿਤ ਜੰਮੂ-ਕਸ਼ਮੀਰ ਲਿਬਰੇਸ਼ਨ ਫ਼ਰੰਟ ਦੇ ਮੁਖੀ ਯਾਸੀਨ ਮਲਿਕ ਸੰਬੰਧੀ ਦਿੱਲੀ ਹਾਈ ਕੋਰਟ....
ਕਿਸਾਨ ਯੂਨੀਅਨ ਉਗਰਾਹਾਂ ਵਲੋਂ ਪਰਨੀਤ ਕੌਰ ਦੀ ਰਿਹਾਇਸ਼ ਦੇ ਬਾਹਰ ਧਰਨਾ ਸ਼ੁਰੂ
. . .  1 day ago
ਪਟਿਆਲਾ, 29 ਮਈ (ਅਮਰਬੀਰ ਸਿੰਘ ਆਹਲੂਵਾਲੀਆ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਪਟਿਆਲਾ ਤੋਂ ਸੰਸਦ ਮੈਂਬਰ ਸ੍ਰੀਮਤੀ ਪਰਨੀਤ ਕੌਰ ਦੀ ਪਟਿਆਲਾ ਰਿਹਾਇਸ਼ ਦੇ ਬਾਹਰ ਵਿਸ਼ਾਲ.....
ਪਹਿਲਵਾਨ ਕੁੜੀਆਂ ਨਾਲ ਹੋਈ ਧੱਕਾ ਮੁੱਕੀ ਦਾ ਗਿਆਨੀ ਹਰਪ੍ਰੀਤ ਸਿੰਘ ਵਲੋਂ ਵਿਰੋਧ
. . .  1 day ago
ਅੰਮ੍ਰਿਤਸਰ, 29 ਮਈ- ਬੀਤੇ ਦਿਨ ਦਿੱਲੀ ਦੇ ਜੰਤਰ-ਮੰਤਰ ਵਿਖੇ ਪ੍ਰਦਰਸ਼ਨ ਕਰ ਰਹੀਆਂ ਪਹਿਲਵਾਨ ਕੁੜੀਆਂ ਨਾਲ ਪੁਲਿਸ ਵਲੋਂ ਕੀਤੀ ਗਈ ਧੱਕਾ ਮੁੱਕੀ ’ਤੇ ਪ੍ਰਤੀਕਰਮ ਦਿੰਦਿਆ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ....
ਲੁੱਟ-ਖੋਹ ਦੀਆਂ ਘਟਨਾਵਾਂ ਦਾ ਮੁੱਖ ਸਰਗਨਾ ਕਾਬੂ
. . .  1 day ago
ਸ੍ਰੀ ਮੁਕਤਸਰ ਸਾਹਿਬ, 29 ਮਈ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਵਿਖੇ ਵਪਾਰੀ ਤਰਸੇਮ ਕੁਮਾਰ ਦੀ ਦੁਕਾਨ ਤੋਂ ਇਕ ਲੱਖ ਰੁਪਏ ਦੀ ਲੁੱਟ ਅਤੇ ਲੱਖੇਵਾਲੀ ਵਿਖੇ ਪੰਪ ਤੋਂ 3 ਲੱਖ ਰੁਪਏ ਦੀ ਲੁੱਟ ਸਮੇਤ ਕਈ....
ਯਾਦਗਾਰ ਦੇ ਫ਼ੰਡਾਂ ਨਾਲ ਡਾ. ਹਮਦਰਦ ਦਾ ਕੋਈ ਲੈਣਾ ਦੇਣਾ ਨਹੀਂ - ਡਾ. ਨਿੱਝਰ
. . .  1 day ago
ਅੰਮ੍ਰਿਤਸਰ, 29 ਮਈ (ਹਰਮਿੰਦਰ ਸਿੰਘ)- ਪੰਜਾਬ ਦੇ ਮੁੱਖ ਮੰਤਰੀ ਦੇ ਇਸ਼ਾਰੇ ’ਤੇ ਕਰਤਾਰਪੁਰ ਵਿਖੇ ਉਸਾਰੀ ਗਈ ਜੰਗ-ਏ-ਆਜ਼ਾਦੀ ਯਾਦਗਾਰ ਦੇ ਮਾਮਲੇ ’ਚ ‘ਅਜੀਤ’ ਦੇ ਪ੍ਰਬੰਧਕੀ ਸੰਪਾਦਕ ਡਾ. ਬਰਜਿੰਦਰ ਸਿੰਘ....
ਪੰਜਾਬ ਕਾਂਗਰਸ ਨੇ ਸਾਰੀਆਂ ਪਾਰਟੀਆਂ ਨੂੰ ਇਕੱਠੇ ਹੋਣ ਦਾ ਦਿੱਤਾ ਸੱਦਾ: ਮਾਮਲਾ ਸ. ਬਰਜਿੰਦਰ ਸਿੰਘ ਹਮਦਰਦ ’ਤੇ ਵਿਜੀਲੈਂਸ ਜਾਂਚ ਦਾ
. . .  1 day ago
ਚੰਡੀਗੜ੍ਹ, 29 ਮਈ- ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਟਵੀਟ ਕੀਤਾ ਗਿਆ ਹੈ। ਟਵੀਟ ਕਰਦਿਆਂ ਉਨ੍ਹਾਂ ਕਿਹਾ ਕਿ ਰੋਜ਼ਾਨਾ ‘ਅਜੀਤ’ ਦੇ ਮੁੱਖ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਜੀ ਵਿਰੁੱਧ ਪੰਜਾਬ ਸਰਕਾਰ...
ਪ੍ਰਧਾਨ ਮੰਤਰੀ ਨੇ ਅਸਾਮ ਦੀ ਪਹਿਲੀ ਵੰਦੇ ਭਾਰਤ ਰੇਲਗੱਡੀ ਨੂੰ ਦਿਖਾਈ ਹਰੀ ਝੰਡੀ
. . .  1 day ago
ਨਵੀਂ ਦਿੱਲੀ, 29 ਮਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫ਼ਰੰਸਿੰਗ ਰਾਹੀਂ ਗੁਹਾਟੀ ਤੋਂ ਨਿਊ ਜਲਪਾਈਗੁੜੀ ਤੱਕ ਵੰਦੇ ਭਾਰਤ ਰੇਲਗੱਡੀ ਨੂੰ ਹਰੀ ਝੰਡੀ ਦਿਖਾਈ। ਇਸ ਮੌਕੇ ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਆਸਾਮ ਸਮੇਤ ਪੂਰੇ ਉਤਰ ਪੂਰਬ ਲਈ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਉਤਰ....
ਬੀ.ਐਸ.ਐਫ਼. ਨੇ ਹੈਰੋਇਨ ਅਤੇ ਪਾਕਿਸਤਾਨ ਤੋਂ ਆਇਆ ਡਰੋਨ ਕੀਤਾ ਬਰਾਮਦ
. . .  1 day ago
ਅਟਾਰੀ, 29 ਮਈ (ਗੁਰਦੀਪ ਸਿੰਘ ਅਟਾਰੀ)- ਬਾਰਡਰ ਅਬਜ਼ਰਵਰ ਪੋਸਟ ਧਨੋਏ ਖ਼ੁਰਦ ਦੇ ਨਜ਼ਦੀਕ ਤੋਂ ਬੀ. ਐਸ. ਐਫ਼. ਦੀ 22 ਬਟਾਲੀਅਨ ਨੇ ਪਾਕਿਸਤਾਨ ਤੋਂ ਆਇਆ ਡਰੋਨ ਬਰਾਮਦ ਕੀਤਾ ਹੈ। ਡਰੋਨ....
ਸਕੂਲਾਂ ਵਿਚ 1 ਜੂਨ ਤੋਂ ਛੁੱਟੀਆਂ ਦਾ ਐਲਾਨ
. . .  1 day ago
ਨੂਰਪੁਰ ਬੇਦੀ, 29 ਮਈ (ਹਰਦੀਪ ਸਿੰਘ ਢੀਂਡਸਾ)- ਪੰਜਾਬ ਸਰਕਾਰ ਵਲੋਂ ਸੂਬੇ ਦੇ ਸਕੂਲਾਂ ਵਿਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 14 ਮੱਘਰ ਸੰਮਤ 554

ਅੰਮ੍ਰਿਤਸਰ / ਦਿਹਾਤੀ

ਗੁਰਦੁਆਰਾ ਗਿਆਨ ਸਾਗਰ ਚੋਗਾਵਾਂ 'ਚ ਨਗਰ ਕੀਰਤਨ ਸਜਾਇਆ

ਚੋਗਾਵਾਂ, 28 ਨਵੰਬਰ (ਗੁਰਵਿੰਦਰ ਸਿੰਘ ਕਲਸੀ)- ਸ਼ਹੀਦ ਬਾਬਾ ਜੀਵਨ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਗਿਆਨ ਸਾਗਰ ਅਟਾਰੀ ਰੋਡ ਕਸਬਾ ਚੋਗਾਵਾਂ ਵਿਖੇ ਸਮੂਹ ਨਗਰ ਦੇ ਸਹਿਯੋਗ ਨਾਲ 30ਵਾਂ ਨਗਰ ਕੀਰਤਨ ਸਜਾਇਆ ਗਿਆ | ਅਖੰਡ ਪਾਠ ਦੇ ਭੋਗ ਉੁਪਰੰਤ ਨਗਰ ...

ਪੂਰੀ ਖ਼ਬਰ »

10 ਗ੍ਰਾਮ ਹੈਰੋਇਨ, ਕੰਪਿਊਟਰ ਕੰਡਾ ਤੇ ਖਿਡੌਣਾ ਪਿਸਤੌਲ ਸਮੇਤ 1 ਕਾਬੂ

ਗੱਗੋਮਾਹਲ, 28 ਨਵੰਬਰ (ਬਲਵਿੰਦਰ ਸਿੰਘ ਸੰਧੂ)- ਪੁਲਿਸ ਕਪਤਾਨ ਅੰਮਿ੍ਤਸਰ ਦਿਹਾਤੀ ਤੇ ਉਪ ਪੁਲਿਸ ਕਪਤਾਨ ਅਜਨਾਲਾ ਦੇ ਨਿਰਦੇਸ਼ਾਂ ਮੁਤਾਬਿਕ ਨਸ਼ਾ ਤਸਕਰਾਂ ਖ਼ਿਲਾਫ਼ ਵਿੱਢੀ ਮੁਹਿੰਮ ਨੂੰ ਉਦੋਂ ਵੱਡਾ ਹੁੰਗਾਰਾ ਮਿਲਿਆ ਜਦੋਂ ਪੁਲਿਸ ਥਾਣਾ ਰਮਦਾਸ ਦੇ ਮੁੱਖ ਅਫਸਰ ...

ਪੂਰੀ ਖ਼ਬਰ »

ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ 'ਆਪ' 'ਚ ਸ਼ਾਮਿਲ ਹੋ ਰਹੇ- ਕੈਬਨਿਟ ਮੰਤਰੀ ਧਾਲੀਵਾਲ

ਰਮਦਾਸ, 28 ਨਵੰਬਰ (ਜਸਵੰਤ ਸਿੰਘ ਵਾਹਲਾ)- ਪੇਂਡੂ ਵਿਕਾਸ ਤੇ ਪੰਚਾਇਤਾਂ, ਖੇਤੀਬਾੜੀ ਕਿਸਾਨ ਭਲਾਈ ਅਤੇ ਐਨ. ਆਰ. ਆਈ. ਮਾਮਲਿਆਂ ਦੇ ਕੈਬਨਿਟ ਮੰਤਰੀ ਸ: ਕੁਲਦੀਪ ਸਿੰਘ ਧਾਲੀਵਾਲ ਨੂੰ ਆਪਣੇ ਹਲਕੇ ਅਜਨਾਲਾ ਤੋਂ ਭਰਵਾਂ ਹੁੰਗਾਰਾ ਮਿਲਿਆ ਜਦ ਬਲਾਕ ਪ੍ਰਧਾਨ ਸਵਿੰਦਰ ...

ਪੂਰੀ ਖ਼ਬਰ »

ਬਾਬਾ ਜੀਵਨ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਜੇਠੂਵਾਲ, 28 ਨਵੰਬਰ (ਮਿੱਤਰਪਾਲ ਸਿੰਘ ਰੰਧਾਵਾ)- ਸ਼ਹੀਦ ਬਾਬਾ ਜੀਵਨ ਸਿੰਘ ਦਾ ਜਨਮ ਦਿਹਾੜਾ ਭੋਆ ਫਤਿਹਗੜ ਗੁਰਦੁਆਰਾ ਬਾਬਾ ਜੀਵਨ ਸਿੰਘ ਵਿਖੇ ਅਖੰਡ ਪਾਠ ਦੇ ਭੋਗ ਪੈਣ ਉਪਰੰਤ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ 'ਚ ਹਾਜ਼ਰੀ ਭਰਨ ਉਪਰੰਤ ਇਸ ਨੂੰ ਰਵਾਨਾ ਕਰਨ ਲਈ ...

ਪੂਰੀ ਖ਼ਬਰ »

ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਸ਼ਹੀਦੀ ਪੁਰਬ ਮੌਕੇ ਅੰਮਿ੍ਤ ਸੰਚਾਰ

ਬਾਬਾ ਬਕਾਲਾ ਸਾਹਿਬ, 28 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)- ਅੱਜ ਇਥੇ ਇਤਿਹਾਸਕ ਗੁਰਦੁਆਰਾ ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਸ਼੍ਰੋਮਣੀ ਗੁ: ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਮੌਕੇ ਧਰਮ ਪ੍ਰਚਾਰ ਕਮੇਟੀ ਵਲੋਂ ...

ਪੂਰੀ ਖ਼ਬਰ »

ਸੁਲਤਾਨਵਿੰਡ ਵਿਖੇ ਭਾਈ ਧਰਮ ਸਿੰਘ ਖ਼ਾਲਸਾ ਚੈਰੀਟੇਬਲ ਵਲੋਂ ਸ਼ਹੀਦੀ ਸਮਾਗਮ

ਸੁਲਤਾਨਵਿੰਡ, 28 ਨਵੰਬਰ (ਗੁਰਨਾਮ ਸਿੰਘ ਬੁੱਟਰ)- ਪਿੰਡ ਸੁਲਤਾਨਵਿੰਡ ਦੋਬੁਰਜੀ ਲਿੰਕ ਰੋਡ ਸਥਿਤ ਭਾਈ ਧਰਮ ਸਿੰਘ ਖ਼ਾਲਸਾ ਚੈਰੀਟੇਬਲ ਟਰੱਸਟ ਸੁਲਤਾਨਵਿੰਡ (ਅੰਮਿ੍ਤਸਰ) ਵਿਖੇ ਸਿੱਖ ਸੰਘਰਸ਼ ਦੌਰਾਨ ਸ਼ਹੀਦ ਹੋਏ ਭਾਈ ਧਰਮ ਸਿੰਘ ਕਾਸ਼ਤੀਵਾਲ ਅਤੇ ਭਾਈ ਸਾਹਿਬ ...

ਪੂਰੀ ਖ਼ਬਰ »

'ਆਪ' ਸ਼ਹਿਰੀ ਅਜਨਾਲਾ ਦੇ ਪ੍ਰਧਾਨ ਦੀਪਕ ਕੁਮਾਰ ਚੈਨਪੁਰੀਆ ਵਲੋਂ ਵਿਕਾਸ ਕਾਰਜਾਂ ਦਾ ਜਾਇਜ਼ਾ

ਅਜਨਾਲਾ, 28 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ, ਖੇਤੀਬਾੜੀ ਅਤੇ ਐਨ. ਆਰ. ਆਈ. ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਆਮ ਆਦਮੀ ਪਾਰਟੀ ਸ਼ਹਿਰੀ ਅਜਨਾਲਾ ਦੇ ਪ੍ਰਧਾਨ ਦੀਪਕ ਕੁਮਾਰ ...

ਪੂਰੀ ਖ਼ਬਰ »

ਗੁਰਦੁਆਰਾ ਛੇਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਸ਼ਹੀਦੀ ਦਿਹਾੜਾ ਮਨਾਇਆ

ਬਾਬਾ ਬਕਾਲਾ ਸਾਹਿਬ 28 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)- ਅੱਜ ਇਥੇ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਹੈੱਡਕੁਆਟਰ ਗ: ਛੇਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਤਰਨਾ ਦਲ ਦੇ ਮੌਜੂਦਾ 15ਵੇਂ ਮੁਖੀ ਸਿੰਘ ...

ਪੂਰੀ ਖ਼ਬਰ »

ਹੈਵਨ ਸਿਟੀ 'ਚ ਸੀਵਰੇਜ ਦੇ ਗੰਦੇ ਪਾਣੀ ਦੀ ਸਮੱਸਿਆ ਦਾ ਢੁੱਕਵਾਂ ਹੱਲ ਨਾ ਹੋਣ ਕਰਕੇ ਲੋਕ ਪ੍ਰੇਸ਼ਾਨ

ਮਾਨਾਂਵਾਲਾ, 28 ਨਵੰਬਰ (ਗੁਰਦੀਪ ਸਿੰਘ ਨਾਗੀ)- ਹੈਵਨ ਸਿਟੀ ਕਲੋਨੀ ਅੰਮਿ੍ਤਸਰ ਦੇ ਸੀਵਰੇਜ ਦੇ ਗੰਦੇ ਪਾਣੀ ਦੀ ਸਮੱਸਿਆ ਦਾ ਢੱੁਕਵਾਂ ਪ੍ਰਬੰਧ ਨਾ ਕਰਨ ਕਰਕੇ ਅਤੇ ਸੀਵਰੇਜ਼ ਦਾ ਗੰਦਾ ਪਾਣੀ ਪਿੰਡ ਮਾਨਾਂਵਾਲਾ ਖੁਰਦ ਦੇ ਛੱਪੜ ਵਿਚ ਪਾਉਣ ਕਰਕੇ ਕਲੋਨੀ ਦੇ ਵਸਨੀਕ ...

ਪੂਰੀ ਖ਼ਬਰ »

ਦਰਗਾਹ ਬਾਬਾ ਚੰਨਣ ਸ਼ਾਹ ਦਾ ਸਾਲਾਨਾ ਮੇਲਾ ਮਨਾਇਆ

ਅੰਮਿ੍ਤਸਰ, 28 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)- ਦਰਗਾਹ ਬਾਬਾ ਚੰਨਣ ਸ਼ਾਹ ਬਟਾਲਾ ਰੋਡ ਵਿਖੇ ਸਾਲਾਨਾ ਮੇਲਾ ਧੂਮਧਾਮ ਨਾਲ ਮਨਾਇਆ ਗਿਆ | ਸਮਾਗਮ 'ਚ ਨਸ਼ਾ ਵਿਰੋਧੀ ਸਮਾਜ ਨਿਰਮਾਣ ਸੰਸਥਾ ਦੇ ਚੇਅਰਮੈਨ ਬਾਲਕ੍ਰਿਸ਼ਨ ਸ਼ਰਮਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ...

ਪੂਰੀ ਖ਼ਬਰ »

ਪੰਜਾਬ ਦੇ 18 ਰੋਡਵੇਜ਼ ਤੇ 9 ਪੀ. ਆਰ. ਟੀ. ਸੀ. ਡੀਪੂਆਂ 'ਚ ਗੇਟ ਰੈਲੀਆਂ ਭਲਕੇ

ਅੰਮਿ੍ਤਸਰ, 28 ਨਵੰਬਰ (ਗਗਨਦੀਪ ਸ਼ਰਮਾ)- ਮੀਟਿੰਗਾਂ ਦਾ ਸਮਾਂ ਦੇਣ ਤੋਂ ਬਾਅਦ ਟਾਲ-ਮਟੋਲ ਦੀ ਨੀਤੀ ਅਪਨਾਉਣ ਕਰਕੇ ਟਰਾਂਸਪੋਰਟ ਵਿਭਾਗ ਅਧੀਨ ਪਿਛਲੇ 10-12 ਸਾਲਾਂ ਤੋਂ ਕੰਮ ਕਰ ਰਹੇ ਪਨਬੱਸ ਤੇ ਪੀ. ਆਰ. ਟੀ. ਸੀ. ਦੇ ਕੱਚੇ ਮੁਲਾਜ਼ਮਾਂ 'ਚ ਸੂਬਾ ਸਰਕਾਰ ਤੇ ਟਰਾਂਸਪੋਰਟ ...

ਪੂਰੀ ਖ਼ਬਰ »

ਦੁਨੀਆ ਭਰ 'ਚ 40 ਫ਼ੀਸਦੀ ਲੋਕ ਹਰ ਸਾਲ ਇਨਫੈਕਸ਼ਨ ਕਾਰਨ ਮਰਦੇ ਹਨ : ਡਾ: ਅਸ਼ੋਕ ਉੱਪਲ

ਅੰਮਿ੍ਤਸਰ, 28 ਨਵੰਬਰ (ਰੇਸ਼ਮ ਸਿੰਘ)- ਅੰਮਿ੍ਤਸਰ ਮੈਡੀਕਲ ਐਸੋਸੀਏਸ਼ਨ ਵਲੋਂ ਡਾ: ਅਸ਼ੋਕ ਉੱਪਲ ਦੀ ਪ੍ਰਧਾਨਗੀ ਹੇਠ ਸੈਪਟੀਕੋਨ ਦੀ ਸਾਲਾਨਾ ਕਾਨਫੰਰਸ ਇਥੇ ਕਰਵਾਈ ਗਈ, ਜਿਸ ਵਿਚ ਮੁੱਖ ਮਹਿਮਾਨ ਵਜੋਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ: ਇੰਦਰਬੀਰ ਸਿੰਘ ਨਿੱਜਰ, ਡੀ. ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿਗੋਬਿੰਦ ਪਬਲਿਕ ਸਕੂਲ ਮੱਲ੍ਹੀਆਂ ਨੇ ਅਥਲੈਟਿਕਸ ਮੀਟ ਕਰਵਾਈ

ਜੰਡਿਆਲਾ ਗੁਰੂ, 28 ਨਵੰਬਰ (ਪ੍ਰਮਿੰਦਰ ਸਿੰਘ ਜੋਸਨ)- ਮਿਸਲ ਸ਼ਹੀਦਾਂ ਤਰਨਾ ਦਲ ਦੇ ਮੁਖੀ ਬਾਬਾ ਗੱਜਣ ਸਿੰਘ ਦੀ ਰਹਿਨੁਮਾਈ ਹੇਠ ਚੱਲ ਰਹੀ ਵਿੱਦਿਅਕ ਸੰਸਥਾ ਸ੍ਰੀ ਗੁਰੂ ਹਰਿਗੋਬਿੰਦ ਪਬਲਿਕ ਸਕੂਲ ਮੱਲ੍ਹੀਆਂ (ਬਲਾਕ ਜੰਡਿਆਲਾ ਗੁਰੂ) ਵਿਖੇ 12ਵੀਂ ਅਥਲੈਟਿਕਸ ਮੀਟ ...

ਪੂਰੀ ਖ਼ਬਰ »

ਟਰੈਫਿਕ ਐਜੂਕੇਸ਼ਨ ਸੈੱਲ ਨੇ ਜੀ.ਟੀ. ਰੋਡ ਜੰਡਿਆਲਾ ਗੁਰੂ ਵਿਖੇ ਵਾਹਨਾਂ ਨੂੰ ਲਾਏ ਰਿਫਲੈਕਟਰ

ਜੰਡਿਆਲਾ ਗੁਰੂ, 28 ਨਵੰਬਰ (ਰਣਜੀਤ ਸਿੰਘ ਜੋਸਨ)- ਐਕਸੀਡੈਂਟਾਂ ਨਾਲ ਜਾ ਰਹੀਆਂ ਕੀਮਤੀ ਜਾਨਾਂ ਨੂੰ ਬਚਾਉਣ ਲਈ ਅੱਜ ਪੁਲਿਸ ਜ਼ਿਲ੍ਹਾ ਅੰਮਿ੍ਤਸਰ (ਦਿਹਾਤੀ) ਦੇ ਟਰੈਫਿਕ ਐਜੂਕੇਸ਼ਨ ਸੈੱਲ ਵਲੋਂ ਜੀ. ਟੀ. ਰੋਡ ਜੰਡਿਆਲਾ ਗੁਰੂ ਵਿਖੇ ਐਸ.ਐਸ.ਪੀ. ਅੰਮਿ੍ਤਸਰ (ਦਿਹਾਤੀ) ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿਗੋਬਿੰਦ ਪਬਲਿਕ ਸਕੂਲ ਮੱਲ੍ਹੀਆਂ ਨੇ ਅਥਲੈਟਿਕਸ ਮੀਟ ਕਰਵਾਈ

ਜੰਡਿਆਲਾ ਗੁਰੂ, 28 ਨਵੰਬਰ (ਪ੍ਰਮਿੰਦਰ ਸਿੰਘ ਜੋਸਨ)- ਮਿਸਲ ਸ਼ਹੀਦਾਂ ਤਰਨਾ ਦਲ ਦੇ ਮੁਖੀ ਬਾਬਾ ਗੱਜਣ ਸਿੰਘ ਦੀ ਰਹਿਨੁਮਾਈ ਹੇਠ ਚੱਲ ਰਹੀ ਵਿੱਦਿਅਕ ਸੰਸਥਾ ਸ੍ਰੀ ਗੁਰੂ ਹਰਿਗੋਬਿੰਦ ਪਬਲਿਕ ਸਕੂਲ ਮੱਲ੍ਹੀਆਂ (ਬਲਾਕ ਜੰਡਿਆਲਾ ਗੁਰੂ) ਵਿਖੇ 12ਵੀਂ ਅਥਲੈਟਿਕਸ ਮੀਟ ...

ਪੂਰੀ ਖ਼ਬਰ »

ਸਰਕਾਰੀ ਹਾਈ ਸਕੂਲ ਟਾਂਗਰਾ ਵਿਖੇ ਸੰਵਿਧਾਨ ਦਿਵਸ ਮਨਾਇਆ

ਟਾਂਗਰਾ, 28 ਨਵੰਬਰ (ਹਰਜਿੰਦਰ ਸਿੰਘ ਕਲੇਰ)- ਸਰਕਾਰੀ ਹਾਈ ਸਕੂਲ ਟਾਂਗਰਾ ਵਿਖੇ ਸਕੂਲ ਦੇ ਮੁੱਖ ਅਧਿਆਪਕ ਬਲਬੀਰ ਸਿੰਘ ਦੀ ਅਗਵਾਈ 'ਚ ਸੰਵਿਧਾਨ ਦਿਵਸ ਮਨਾਇਆ ਗਿਆ | ਇਸ ਦਿਨ ਦੇ ਮਹੱਤਵ ਨੂੰ ਸਮਝਦਿਆਂ ਵੱਖ-ਵੱਖ ਮੁਕਾਬਲਿਆਂ ਜਿਵੇਂ ਕਿ 'ਭਾਸ਼ਣ ਮੁਕਾਬਲਾ', ਮੌਲਿਕ ...

ਪੂਰੀ ਖ਼ਬਰ »

ਗੁਰਦੁਆਰਾ ਮਾਈਆਂ ਮਜੀਠਾ ਵਿਖੇ ਧਾਰਮਿਕ ਸਮਾਗਮ ਕਰਾਇਆ

ਮਜੀਠਾ, 28 ਨਵੰਬਰ (ਮਨਿੰਦਰ ਸਿੰਘ ਸੋਖੀ)- ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਦੇ ਸੰਬੰਧ ਵਿਚ ਗੁਰਦੁਆਰਾ ਮਾਈਆਂ ਮਜੀਠਾ ਵਿਖੇ ਸਮੂਹ ਸੰਗਤਾਂ ਵਲੋਂ ਧਾਰਮਿਕ ਪ੍ਰੋਗਰਾਮ ਕਰਾਇਆ ਗਿਆ ਜਿਸ ਵਿਚ ਇਸ ਦਿਹਾੜੇ ਨੂੰ ਸਮਰਪਿਤ ਪਿਛਲੇ ਕੁਝ ਦਿਨਾਂ ਤੋਂ ...

ਪੂਰੀ ਖ਼ਬਰ »

ਗੁ: ਗੁਰੂਸਰ ਸਤਲਾਣੀ ਸਾਹਿਬ ਵਿਖੇ ਸਾਲਾਨਾ ਜੋੜ ਮੇਲੇ ਮੌਕੇ ਕਰਵਾਈਆਂ ਖੇਡਾਂ

ਅਟਾਰੀ, 28 ਨਵੰਬਰ (ਗੁਰਦੀਪ ਸਿੰਘ ਅਟਾਰੀ)- ਛੇਵੇਂ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਗੁਰੂਸਰ ਸਤਲਾਣੀ ਸਾਹਿਬ ਪਿੰਡ ਹੁਸ਼ਿਆਰ ਨਗਰ ਵਿਖੇ ਮੈਨੇਜਰ ਜਥੇਦਾਰ ਹਰਵਿੰਦਰ ਸਿੰਘ ਵੇਰਕਾ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਸੇਂਟ ਸੋੋਲਜ਼ਰ ਇਲੀਟ ਕਾਨਵੈਂਟ ਸਕੂਲ ਚਵਿੰਡਾ ਦੇਵੀ 'ਚ 12ਵਾਂ ਇਨਾਮ ਵੰਡ ਸਮਾਰੋਹ ਯਾਦਗਾਰੀ ਹੋ ਨਿੱਬੜਿਆ

ਚਵਿੰਡਾ ਦੇਵੀ, 28 ਨਵੰਬਰ (ਸਤਪਾਲ ਸਿੰਘ ਢੱਡੇ)- ਸੇਂਟ ਸੋਲਜ਼ਰ ਇਲੀਟ ਕਾਨਵੈਂਟ ਗਰੁੱਪ ਆਫ਼ ਸਕੂਲ ਵਿਚ 12ਵਾਂ ਇਨਾਮ ਵੰਡ ਸਮਾਰੋਹ ਸਕੂਲ ਦੇ ਪਿ੍ੰਸੀਪਲ ਮੈਡਮ ਅਮਨਦੀਪ ਕੌਰ ਦੀ ਦੇਖ ਰੇਖ ਹੇਠ ਕਰਵਾਇਆ ਗਿਆ | ਪ੍ਰੋਗਰਾਮ ਵਿਚ ਮੁੱਖ ਮਹਿਮਾਨ ਡਾ. ਪ੍ਰਤਾਪ ਕੁਮਾਰ ਪਾਤੀ ...

ਪੂਰੀ ਖ਼ਬਰ »

ਵਿਆਹੁਤਾ ਦੀ ਕੁੱਟਮਾਰ ਤੇ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ 'ਚ ਸਹੁਰਾ ਪਰਿਵਾਰ ਦੇ ਮੈਂਬਰਾਂ ਖ਼ਿਲਾਫ਼ ਮਾਮਲਾ ਦਰਜ

ਅਜਨਾਲਾ, 28 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਥਾਣਾ ਅਜਨਾਲਾ ਅਧੀਨ ਆਉਂਦੇ ਪਿੰਡ ਫੱਤੇਵਾਲ ਛੋਟਾ ਦੀ ਰਹਿਣ ਵਾਲੀ ਇਕ ਵਿਆਹੁਤਾ ਦੀ ਉਸਦੇ ਸੱਸ ਸਹੁਰੇ ਵਲੋਂ ਕੁੱਟਮਾਰ ਕਰਨ ਅਤੇ ਜੇਠ ਤੇ ਹੋਰਨਾਂ ਵਲੋਂ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ 'ਚ ਅਜਨਾਲਾ ਪੁਲਿਸ ਵਲੋਂ ਇਕ ...

ਪੂਰੀ ਖ਼ਬਰ »

ਸ਼ਿਵ ਮੰਦਰ ਅਜਨਾਲਾ ਵਿਖੇ ਭਾਰਤੀ ਯੋਗ ਸੰਸਥਾਨ ਵਲੋਂ ਯੋਗਾ ਕੈਂਪ

ਅਜਨਾਲਾ, 28 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਸਥਾਨਕ ਪ੍ਰਾਚੀਨ ਸ਼ਿਵ ਮੰਦਰ ਵਿਖੇ ਭਾਰਤੀ ਯੋਗ ਸੰਸਥਾਨ ਵਲੋਂ ਇਕ ਰੋਜ਼ਾ ਯੋਗਾ ਕੈਂਪ ਲਗਾਇਆ ਗਿਆ | ਭਾਰਤੀ ਯੋਗ ਸੰਸਥਾਨ ਕੇਂਦਰ ਅਜਨਾਲਾ ਦੇ ਪ੍ਰਮੁੱਖ ਸੁਨੀਲ ਕੁਕਰੇਜ਼ਾ ਤੇ ਸਹਿ ਪ੍ਰਮੁੱਖ ਦਵਿੰਦਰ ਕੁਮਾਰ ਪੁਰੀ ...

ਪੂਰੀ ਖ਼ਬਰ »

ਸੰਤ ਬਾਬਾ ਝੰਡਾ ਸਿੰਘ ਪਬਲਿਕ ਸਕੂਲ ਵਿਖੇ ਸਪੋਰਟਸ ਮੀਟ ਕਰਵਾਈ

ਬਾਬਾ ਬਕਾਲਾ ਸਾਹਿਬ, 28 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)- ਨਜ਼ਦੀਕੀ ਪਿੰਡ ਦੌਲੋ ਨੰਗਲ (ਬਾਬਾ ਬਕਾਲਾ ਸਾਹਿਬ) ਵਿਖੇ ਸਥਿਤ ਗੁਰਦੁਆਰਾ ਢਾਬਸਰ ਸਾਹਿਬ ਐਜੂਕੇਸ਼ਨਲ ਟਰੱਸਟ ਦੋਲੋ ਨੰਗਲ ਦੇ ਮੁਖੀ ਬਾਬਾ ਜਸਵੰਤ ਸਿੰਘ ਦੀ ਅਗਵਾਈ ਹੇਠ ਸੰਤ ਬਾਬਾ ਝੰਡਾ ਸਿੰਘ ਪਬਲਿਕ ...

ਪੂਰੀ ਖ਼ਬਰ »

ਓਠੀਆਂ 'ਚ ਹਿੰਦ ਕਮਿਊਨਿਸਟ ਪਾਰਟੀ (ਮਾਰਕਸੀ) ਦੀ ਮੀਟਿੰਗ

ਓਠੀਆਂ, 28 ਨਵੰਬਰ (ਗੁਰਵਿੰਦਰ ਸਿੰਘ)- ਤਹਿਸੀਲ ਅਜਨਾਲਾ ਦੀ ਹਿੰਦ ਕਮਿਊਨਿਸਟ ਪਾਰਟੀ (ਮਾਰਕਸੀ) ਦੀ ਮੀਟਿੰਗ ਅੱਜ ਕਾਮਰੇਡ ਲਹੌਰਾ ਸਿੰਘ ਖੁਸੂਪੁਰਾ ਦੀ ਅਗਵਾਈ ਹੇਠ ਓਠੀਆਂ ਵਿਖੇ ਕੁੱਲ ਹਿੰਦ ਕਿਸਾਨ ਸਭਾ ਤਹਿਸੀਲ ਅਜਨਾਲਾ ਦੇ ਦਫਤਰ ਵਿਚ ਹੋਈ | ਮੀਟਿੰਗ 'ਚ ਕਿਸਾਨਾਂ ...

ਪੂਰੀ ਖ਼ਬਰ »

ਪਿੰਡ ਚੱਕ ਮਿਸ਼ਰੀ ਖਾਂ ਵਿਖੇ ਬਾਬਾ ਜੀਵਨ ਸਿੰਘ ਦਾ ਜਨਮ ਦਿਹਾੜਾ ਮਨਾਇਆ

ਚੋਗਾਵਾਂ, 28 ਨਵੰਬਰ (ਗੁਰਵਿੰਦਰ ਸਿੰਘ ਕਲਸੀ)- ਗੁਰਦੁਆਰਾ ਬਾਬਾ ਜੀਵਨ ਸਿੰਘ ਪਿੰਡ ਚੱਕ ਮਿਸ਼ਰੀ ਖਾਂ ਵਿਖੇ ਸ਼ਹੀਦ ਬਾਬਾ ਜੀਵਨ ਸਿੰਘ ਦਾ ਜਨਮ ਦਿਹਾੜਾ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਨਾਲ ਮਨਾਇਆ ਗਿਆ | ਅਖੰਡ ਪਾਠ ਦੇ ਭੋਗ ਤੋਂ ਉਪਰੰਤ ਸਜੇ ...

ਪੂਰੀ ਖ਼ਬਰ »

ਸੇਕਰਡ ਹਾਰਟ ਕਾਨਵੈਂਟ ਸਕੂਲ ਰੋੜੀ ਮਜੀਠਾ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ

ਮਜੀਠਾ, 28 ਨਵੰਬਰ (ਮਨਿੰਦਰ ਸਿੰਘ ਸੋਖੀ)- ਸੇਕਰਡ ਹਾਰਟ ਕਾਨਵੈਂਟ ਸਕੂਲ ਰੋੜੀ ਮਜੀਠਾ ਵਿਖੇ ਪਿ੍ੰਸੀਪਲ ਸਿਸਟਰ ਬੈਟਸੀ ਦੀ ਅਗਵਾਈ 'ਚ ਸਾਲਾਨਾ ਇਨਾਮ ਵੰਡ ਸਮਾਗਮ ਕਰਾਇਆ ਗਿਆ | ਸਮਾਗਮ ਦਾ ਵਿਸ਼ਾ ਅੰਤਰਮ ਨਾਲ ਸੰਬੰਧਿਤ ਵਿਦਿਆਰਥੀਆਂ ਵਲੋਂ ਇਕ ਦਿਲਕਸ਼ ਪ੍ਰੋਗਰਾਮ ਪੇਸ਼ ਕੀਤਾ ਗਿਆ | ਸਮਾਗਮ ਵਿਚ ਫਾਦਰ ਜੌਨ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ | ਇਸ ਦੇ ਨਾਲ ਹੀ ਪਾਵਰਕਾਮ ਦੀ ਉਪ ਮੰਡਲ ਮਜੀਠਾ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਸੁਖਜਿੰਦਰ ਸਿੰਘ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਸ਼ਾਮਿਲ ਹੋਏ | ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ ਫਾਦਰ ਜੌਨ, ਇੰਜੀ: ਸੁਖਜਿੰਦਰ ਸਿੰਘ, ਪਿ੍ੰ: ਸਿਸਟਰ ਬੈਟਰੀ ਤੇ ਹੋਰ ਸ਼ਖਸੀਅਤਾਂ ਵਲੋਂ ਸ਼ਮਾਂ ਰੌਸ਼ਨ ਕਰਕੇ ਕੀਤੀ ਗਈ | ਉਪਰੰਤ ਸਕੂਲ ਦੇ ਵਿਦਿਆਰਥੀਆਂ ਨੇ ਇਕ ਵੱਖਰੇ ਅੰਦਾਜ਼ 'ਚ ਸਕੂਲ ਦੀ ਸਾਲਾਨਾ ਪ੍ਰਗਤੀ ਰਿਪੋਰਟ ਪੜ੍ਹ ਕੇ ਪੇਸ਼ ਕੀਤੀ | ਫਿਰ ਵਿਦਿਆਰਥੀਆਂ ਵਲੋਂ ਵੱਖ-ਵੱਖ ਵਿਸ਼ਿਆਂ ਸਮਾਜਿਕ, ਧਾਰਮਿਕ ਤੇ ਦੇਸ਼ ਦੇ ਸੱਭਿਆਚਾਰ 'ਤੇ ਆਧਾਰਿਤ ਵੰਨਗੀਆਂ ਪੇਸ਼ ਕਰਕੇ ਸਰੋਤਿਆਂ ਦਾ ਮਨ ਮੋਹ ਲਿਆ ਜਿਸ ਨੂੰ ਵੇਖ ਕੇ ਸਮੂਹ ਸਰੋਤਿਆਂ ਨੇ ਆਪ ਮੁਹਾਰੇ ਵਿਦਿਆਰਥੀਆਂ ਦੀ ਕਲਾ ਤੇ ਅਧਿਆਪਕਾਂ ਦੀ ਸਖ਼ਤ ਮਿਹਨਤ ਦੀ ਸ਼ਲਾਘਾ ਕੀਤੀ | ਸਮਾਗਮ ਵਿਚ ਪਿਛਲੇ ਵਰ੍ਹੇ ਦੀ ਆਈ. ਸੀ. ਐਸ. ਈ. ਬੋਰਡ ਵਿਚੋਂ ਇਸ ਸਕੂਲ ਦੀ ਟਾਪਰ ਵਿਦਿਆਰਥਣ ਅਰਨੀਤ ਕੌਰ ਤੇ ਉਸ ਦੇ ਮਾਤਾ ਪਿਤਾ ਨੂੰ ਮੁੱਖ ਮਹਿਮਾਨ ਅਤੇ ਹੋਰ ਸ਼ਖਸੀਅਤਾਂ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਮੁੱਖ ਮਹਿਮਾਨ ਨੇ ਆਪਣੇ ਸੰਬੋਧਨ ਵਿਚ ਸਕੂਲ ਅਧਿਆਪਕਾਂ ਦੀ ਸਖ਼ਤ ਮਿਹਨਤ ਕਰਕੇ ਵਿਦਿਆਰਥੀਆਂ ਨੂੰ ਇਸ ਯੋਗ ਬਣਾਉਣ 'ਤੇ ਵਧਾਈ ਦਿੱਤੀ, ਸਕੂਲ ਮੈਨੇਜਮੈਂਟ ਨੂੰ ਸਕੂਲ 'ਚ ਵਧੀਆ ਪ੍ਰਬੰਧਾਂ ਕਰਕੇ ਸ਼ਲਾਘਾ ਕੀਤੀ ਤੇ ਵਿਦਿਆਰਥੀਆਂ ਦੀ ਵਿਸ਼ੇਸ਼ ਤੌਰ 'ਤੇ ਸ਼ਲਾਘਾ ਕੀਤੀ ਜਿਨ੍ਹਾਂ ਨੇ ਆਪਣੀ ਪੜ੍ਹਾਈ ਦੇ ਨਾਲ-ਨਾਲ ਬਾਕੀ ਗਤੀਵਿਧੀਆਂ ਵਿਚ ਵੀ ਨਿਪੁੰਨਤਾ ਹਾਸਿਲ ਕੀਤੀ | ਇਸ ਮੌਕੇ ਸਿੱਖਿਆ, ਖੇਡਾਂ ਅਤੇ ਹੋਰ ਗਤੀਵਿਧੀਆਂ ਵਿਚ ਅਵੱਲ ਰਹੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮਦਰ ਸ਼ੀਲਾ, ਮਦਰ ਵਿਲਮ ਰੋਜ਼, ਸਿਸਟਰ ਅਨੀਤਾ, ਸਿਸਟਰ ਆਰਥੀ, ਅਮਨਦੀਪ ਗਿੱਲ ਸੁਪਾਰੀਵਿੰਡ ਸਾਬਕਾ ਚੇਅਰਮੈਨ ਕਿ੍ਸਚਨ ਭਲਾਈ ਬੋਰਡ ਪੰਜਾਬ, ਇੰਜੀ: ਹਰਜੀਤ ਸਿੰਘ ਸਮੇਤ ਵਿਦਿਆਰਥੀਆਂ ਦੇ ਮਾਪੇ ਅਤੇ ਸਕੂਲ ਦੇ ਸਮੂਹ ਸਟਾਫ ਮੈਂਬਰ ਵੀ ਹਾਜ਼ਰ ਸਨ |

ਖ਼ਬਰ ਸ਼ੇਅਰ ਕਰੋ

 

300 ਗ੍ਰਾਮ ਹੈਰੋਇਨ ਸਮੇਤ ਕੀਤਾ ਗਿ੍ਫ਼ਤਾਰ

ਅਟਾਰੀ, 28 ਨਵੰਬਰ (ਗੁਰਦੀਪ ਸਿੰਘ ਅਟਾਰੀ)- ਪੁਲਿਸ ਥਾਣਾ ਲੋਪੋਕੇ ਨੇ ਇਕ ਵਿਅਕਤੀ ਨੂੰ 300 ਗ੍ਰਾਮ ਹੈਰੋਇਨ ਸਮੇਤ ਗਿ੍ਫਤਾਰ ਕੀਤਾ ਹੈ | ਉਸਦੀ ਪਹਿਚਾਣ ਅੰਗਰੇਜ਼ ਸਿੰਘ ਵਾਸੀ ਪਿੰਡ ਛਿੱਡਣ ਵਜੋਂ ਹੋਈ ਹੈ | ਪੁਲਿਸ ਥਾਣਾ ਲੋਪੋਕੇ ਦੇ ਐੱਸ.ਐੱਚ.ਓ. ਹਰਪਾਲ ਸਿੰਘ ਨੇ ...

ਪੂਰੀ ਖ਼ਬਰ »

ਗੁਰੂੁ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ 'ਤੇ ਧਾਰਮਿਕ ਸਮਾਗਮ

ਸਠਿਆਲਾ, 28 ਨਵੰਬਰ (ਸਫਰੀ)- ਇਤਿਹਾਸਕ ਅਸਥਾਨ ਗੁ: ਧੇੜੇਆਣਾ ਸਾਹਿਬ ਸਠਿਆਲਾ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ 'ਤੇ ਰਖਾਏ ਅਖੰਡ ਪਾਠ ਦੇ ਭੋਗ ਪਾਉਣ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ | ਇਸ ਮੌਕੇ ਗੁ: ਸਾਹਿਬ ਦੀ ਕਮੇਟੀ ਦੇ ਸੇਵਾਦਾਰ ਜਥੇ: ਪਰਮਜੀਤ ...

ਪੂਰੀ ਖ਼ਬਰ »

ਸਿੱਖ ਜੀਵਨ ਜਾਚ ਸੰਸਥਾ ਨੇ 150 ਪਰਿਵਾਰਾਂ ਨੂੰ ਕੰਬਲ ਲੋਈਆਂ ਵੰਡੀਆਂ

ਬਾਬਾ ਬਕਾਲਾ ਸਾਹਿਬ, 28 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)- ਅੱਜ ਇੱਥੇ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਲਈ ਯਤਨਸ਼ੀਲ ਸਮਾਜ ਸੇਵੀ ਸੰਸਥਾ 'ਸਿੱਖ ਜੀਵਨ ਜਾਚ ਸੰਸਥਾ' ਬਾਬਾ ਬਕਾਲਾ ਸਾਹਿਬ, ਜੋ ਕਿ ਛੋਟੇ-ਛੋਟੇ ਬੱਚਿਆਂ ਨੂੰ ਗੁਰਬਾਣੀ ਸੰਥਿਆ ਵੀ ਦਿੰਦੀ ਹੈ ਅਤੇ ...

ਪੂਰੀ ਖ਼ਬਰ »

ਗੁਰਦੁਆਰਾ ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਸ਼ਹੀਦੀ ਦਿਹਾੜਾ ਮਨਾਇਆ

ਬਾਬਾ ਬਕਾਲਾ ਸਾਹਿਬ, 28 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)- ਅੱਜ ਇਥੇ ਇਤਿਹਾਸਕ ਗੁ: ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਧਾਰਮਿਕ ਜਥੇਬੰਦੀਆਂ ਅਤੇ ਨਗਰ ਦੀ ਸਮੂਹ ਸਾਧ ਸੰਗਤ ਵਲੋਂ ਸ੍ਰੀ ਗੁਰੂ ਤੇਗ ...

ਪੂਰੀ ਖ਼ਬਰ »

ਤਿੰਨ ਮਹੀਨਿਆਂ ਤੋਂ ਲਾਪਤਾ ਧੀ ਨੂੰ ਪਰਿਵਾਰ ਨਾਲ ਮਿਲਾਇਆ

ਚੋਗਾਵਾਂ, 28 ਨਵੰਬਰ (ਗੁਰਵਿੰਦਰ ਸਿੰਘ ਕਲਸੀ)- ਬਲਾਕ ਚੋਗਾਵਾਂ ਅਧੀਨ ਆਉਂਦੇ ਸਰਹੱਦੀ ਪਿੰਡ ਮੁੱਧ-ਖੋਖਰ ਦੀ ਨਾਬਾਲਗ ਲੜਕੀ ਜਿਸਨੂੰ ਪਿੰਡ ਦੇ ਹੀ ਕੁਝ ਲੋਕਾਂ ਨੇ ਤਿੰਨ ਮਹੀਨੇ ਪਹਿਲਾਂ ਅਗਵਾ ਕਰ ਲਿਆ ਸੀ | ਇਸ ਸੰਬੰਧੀ ਲੜਕੀ ਦੇ ਵਾਰਿਸਾਂ ਵਲੋਂ ਆਪਣੀ ਬੇਟੀ ਦੀ ਭਾਲ ...

ਪੂਰੀ ਖ਼ਬਰ »

ਰਾਏਪੁਰ ਕਲਾਂ 'ਚ ਸੁੰਦਰ ਦਸਤਾਰ ਮੁਕਾਬਲਾ ਕਰਵਾਇਆ

ਨਵਾਂ ਪਿੰਡ, 28 ਨਵੰਬਰ (ਜਸਪਾਲ ਸਿੰਘ)- ਨਵੀਂ ਪੀੜੀ ਨੂੰ ਸਿੱਖੀ ਨਾਲ ਜੋੜਨ ਲਈ ਰਾਏਪੁਰ ਕਲਾਂ ਵਿਖੇ ਬਲਜੀਤ ਸਿੰਘ ਢਿਲੋਂ, ਕਮਲਰਾਜ ਸਿੰਘ ਆੜ੍ਹਤੀਆ, ਇੰਦਰਜੀਤ ਸਿੰਘ ਮੈਂਬਰ ਸਫਾਈ ਕਰਮਚਾਰੀ ਕਮਿਸ਼ਨ ਪੰਜਾਬ ਤੇ ਮਨਜਿੰਦਰ ਸਿੰਘ ਜੱਜ ਯੂ. ਡੀ. ਸੀ. ਦੇ ਸਾਂਝੇ ਉਪਰਾਲੇ ...

ਪੂਰੀ ਖ਼ਬਰ »

ਸੱਤਿਆ ਐਲੀਮੈਂਟਰੀ ਸਕੂਲ ਬੋਹਲੀਆਂ ਵਿਖੇ ਰੰਗ ਤਰੰਗ ਪ੍ਰੋਗਰਾਮ ਕਰਵਾਇਆ

ਅਜਨਾਲਾ, 28 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਇਥੋਂ ਥੋੜੀ ਦੂਰ ਸਥਿਤ ਪਿੰਡ ਬੋਹਲੀਆਂ ਦੇ ਸੱਤਿਆ ਐਲੀਮੈਂਟਰੀ ਸਕੂਲ ਵਿਖੇ ਰੰਗ-ਤਰੰਗ ਪ੍ਰੋਗਰਾਮ ਧੂਮਧਾਮ ਨਾਲ ਕਰਵਾਇਆ ਗਿਆ ਜਿਸ ਵਿਚ ਕਲੱਸਟਰ ਕੋਆਰਡੀਨੇਟਰ ਗੋਪਾਲ ਕ੍ਰਿਸ਼ਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ...

ਪੂਰੀ ਖ਼ਬਰ »

ਕਈ ਸਮੱਸਿਆਵਾਂ ਨਾਲ ਘਿਰੀ ਰਹਿੰਦੀ ਹੈ ਅੰਮਿ੍ਤਸਰ ਦੀ ਹਵਾਈ ਅੱਡਾ ਰੋਡ

ਹਵਾਈ ਅੱਡਾ ਮਾਰਗ 'ਤੇ ਚੱਕਾ ਜਾਮ ਕਰਨ ਵਾਲਿਆਂ 'ਤੇ ਕੀਤੇ ਜਾਣ ਮੁਕੱਦਮੇ ਦਰਜ- ਡਾ: ਗੁਰਵਿੰਦਰ ਸਿੰਘ ਛੀਨਾ ਇਸ ਸੰਬੰਧੀ ਇਲਾਕੇ ਦੇ ਉੱਘੇ ਸਮਾਜ ਸੇਵਕ ਤੇ ਸਾਬਕਾ ਸਰਪੰਚ ਤੇ ਅਕਾਲੀ ਆਗੂ ਡਾ. ਗੁਰਵਿੰਦਰ ਸਿੰਘ ਛੀਨਾ ਨੇ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ...

ਪੂਰੀ ਖ਼ਬਰ »

ਹਾਸ਼ਮ ਸ਼ਾਹ ਪਬਲਿਕ ਸਕੂਲ ਜਗਦੇਵ ਕਲਾਂ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ

ਜਗਦੇਵ ਕਲਾਂ, 28 ਨਵੰਬਰ (ਸ਼ਰਨਜੀਤ ਸਿੰਘ ਗਿੱਲ)- ਪੰਜਾਬੀ ਦੇ ਸਿਰਮੌਰ ਕਵੀ ਹਾਸ਼ਮ ਸ਼ਾਹ ਦੀ ਯਾਦ 'ਚ ਸਥਾਪਿਤ ਹਾਸ਼ਮ ਸ਼ਾਹ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜਗਦੇਵ ਕਲਾਂ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਕੈਬਨਿਟ ਮੰਤਰੀ ਪੰਜਾਬ ਕੁਲਦੀਪ ...

ਪੂਰੀ ਖ਼ਬਰ »

ਦਸਮੇਸ਼ ਪਬਲਿਕ ਸਕੂਲ ਮਹਿਤਾ ਚੌਕ ਵਿਖੇ ਸ਼ਹੀਦੀ ਦਿਹਾੜਾ ਮਨਾਇਆ

ਚੌਕ ਮਹਿਤਾ, 28 ਨਵੰਬਰ (ਜਗਦੀਸ਼ ਸਿੰਘ ਬਮਰਾਹ)- ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਇਲਾਕੇ ਦੀ ਨਾਮਵਰ ਤੇ ਪ੍ਰਸਿੱਧ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਮਹਿਤਾ ਚੌਕ ਵਿਖੇ ਸ਼ਰਧਾ ਭਾਵਨਾ ਤੇ ਨਿਮਰਤਾ ਸਹਿਤ ਮਨਾਇਆ ਗਿਆ | ਸੰਸਥਾ ਦੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX