ਤਾਜਾ ਖ਼ਬਰਾਂ


ਖ਼ਰਾਬ ਹੋਈਆਂ ਫ਼ਸਲਾਂ ਦੇ ਮੁਆਵਜ਼ੇ ਸੰਬੰਧੀ ਕਿਸਾਨ ਯੂਨੀਅਨਾਂ ਨੇ ਦਿੱਤੇ ਮੰਗ ਪੱਤਰ
. . .  0 minutes ago
ਬਠਿੰਡਾ, 27 ਮਾਰਚ (ਅੰਮ੍ਰਿਤਪਾਲ ਸਿੰਘ ਵਲਾਣ)- ਬੇਮੌਸਮੀ ਮੀਂਹ ਅਤੇ ਗੜੇਮਾਰੀ ਕਾਰਨ ਖ਼ਰਾਬ ਹੋਈਆਂ ਫ਼ਸਲਾਂ ਦੇ ਨੁਕਸਾਨ ਦੇ ਮੁਆਵਜ਼ੇ ਲਈ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ, ਭਾਰਤੀ ਕਿਸਾਨ ਯੂਨੀਅਨ ਮਾਨਸਾ ਅਤੇ ਭਾਰਤੀ.....
ਕੇਂਦਰੀ ਜੇਲ੍ਹ ’ਚ ਨਸ਼ੇ ਦੀ ਓਵਰਡੋਜ਼ ਨਾਲ ਵਿਗੜੀ ਹਵਾਲਾਤੀ ਦੀ ਹਾਲਤ
. . .  14 minutes ago
ਫਿਰੋਜ਼ਪੁਰ, 27 ਮਾਰਚ (ਗੁਰਿੰਦਰ ਸਿੰਘ)- ਫ਼ਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਅੰਦਰ ਨਸ਼ੇ ਦੀ ਓਵਰਡੋਜ਼ ਨਾਲ ਇਕ ਹਵਾਲਾਤੀ ਦੀ ਹਾਲਤ ਖ਼ਰਾਬ ਹੋਣ ਦੀ ਖ਼ਬਰ ਹੈ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਹਵਾਲਾਤੀ....
ਰਾਹੁਲ ਗਾਂਧੀ ਕਦੇ ਸਾਵਰਕਰ ਨਹੀਂ ਬਣ ਸਕਦੇ- ਅਨੁਰਾਗ ਠਾਕੁਰ
. . .  35 minutes ago
ਨਵੀਂ ਦਿੱਲੀ, 27 ਮਾਰਚ- ਰਾਹੁਲ ਗਾਂਧੀ ਵਲੋਂ ਵੀਰ ਸਾਵਰਕਰ ਵਲੋਂ ਦਿੱਤੀ ਗਏ ਬਿਆਨ ’ਤੇ ਪ੍ਰਤੀਕਰਮ ਦਿੰਦਿਆਂ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਰਾਹੁਲ ਗਾਂਧੀ ਕਦੇ ਸਾਵਰਕਰ ਨਹੀਂ ਬਣ ਸਕਦੇ। ਸਾਵਰਕਰ ਜੀ ਕਦੇ ਵੀ 6 ਮਹੀਨੇ ਵਿਦੇਸ਼ ਨਹੀਂ ਜਾਂਦੇ ਸਨ। ਉਹ ਹਰ ਸੈਸ਼ਨ ਤੋਂ ਬਾਅਦ ਬਰੇਕ ਨਹੀਂ ਚਾਹੁੰਦੇ ਸਨ, ਉਹ....
ਛੱਤੀਸਗੜ੍ਹ: ਨਕਸਲੀਆਂ ਵਲੋਂ ਲਗਾਏ ਗਏ ਆਈ.ਈ.ਡੀ. ’ਚ ਹੋਏ ਧਮਾਕੇ ਵਿਚ ਇਕ ਜਵਾਨ ਦੀ ਮੌਤ
. . .  42 minutes ago
ਰਾਏਪੁਰ, 27 ਮਾਰਚ- ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿਚ ਨਕਸਲੀਆਂ ਵਲੋਂ ਲਗਾਏ ਗਏ ਪ੍ਰੈਸ਼ਰ ਆਈ.ਈ.ਡੀ. ਧਮਾਕੇ ਵਿਚ ਛੱਤੀਸਗੜ੍ਹ ਆਰਮਡ ਫ਼ੋਰਸ ਦੇ ਇਕ ਜਵਾਨ ਦੇ ਸ਼ਹੀਦ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ.....
ਪ੍ਰਧਾਨ ਮੰਤਰੀ ਵਲੋਂ ਆਪਣੀ ਸਰਕਾਰ ਦੇ ਪ੍ਰਮੁੱਖ ਮੰਤਰੀਆਂ ਨਾਲ ਮੀਟਿੰਗ
. . .  59 minutes ago
ਨਵੀਂ ਦਿੱਲੀ, 27 ਮਾਰਚ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦਿਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਸੰਸਦ ਵਿਚ ਆਪਣੀ ਸਰਕਾਰ ਦੇ ਪ੍ਰਮੁੱਖ ਮੰਤਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਕਾਨੂੰਨ ਮੰਤਰੀ ਕਿਰਨ ਰਿਜਿਜੂ, ਵਣਜ ਮੰਤਰੀ ਪੀਯੂਸ਼ ਗੋਇਲ, ਸੂਚਨਾ.....
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੱਜ ਹੋਵੇਗੀ ਮੌਜੂਦਾ ਹਾਲਾਤ ਸੰਬੰਧੀ ਸਿੱਖ ਜਥੇਬੰਦੀਆਂ ਦੀ ਇਕੱਤਰਤਾ
. . .  58 minutes ago
ਅੰਮ੍ਰਿਤਸਰ, 27 ਮਾਰਚ (ਜਸਵੰਤ ਸਿੰਘ ਜੱਸ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਸਿੱਖ ਜਥੇਬੰਦੀਆਂ ਦੇ ਆਗੂਆਂ ਦੀ ਵਿਸ਼ੇਸ਼ ਇਕੱਤਰਤਾ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਦੁਪਹਿਰ 12 ਵਜੇ ਹੋਣ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪੰਜਾਬ.....
ਸੰਸਦ ’ਚ ਵਿਰੋਧੀ ਪਾਰਟੀ ਵਲੋਂ ਕਾਲੇ ਕੱਪੜੇ ਪਾ ਕੇ ਰੋਸ ਪ੍ਰਦਰਸ਼ਰਨ
. . .  about 1 hour ago
ਨਵੀਂ ਦਿੱਲੀ, 27 ਮਾਰਚ- ਅਡਾਨੀ ਮੁੱਦੇ ਨੂੰ ਲੈ ਕੇ ਵਿਰੋਧੀ ਪਾਰਟੀ ਦੇ ਸੰਸਦ ਮੈਂਬਰਾਂ ਵਲੋਂ ਅੱਜ ਸੰਸਦ ਵਿਚ ਮਹਾਤਮਾ ਗਾਂਧੀ ਦੇ ਬੁੱਤ ਨੇੜੇ ਕਾਲੇ ਕੱਪੜੇ ਪਾ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਵਿਚ ਕਾਂਗਰਸ ਪ੍ਰਧਾਨ ਮਲਿਕਾਅਰਜੁਨ....
ਦੋਵਾਂ ਸਦਨਾਂ ਦੀ ਕਾਰਵਾਈ ਮੁੜ ਹੋਈ ਮੁਲਤਵੀ
. . .  about 1 hour ago
ਨਵੀਂ ਦਿੱਲੀ, 27 ਮਾਰਚ- ਦੋਵਾਂ ਸਦਨਾਂ ਦੀ ਕਾਰਵਾਈ ਸ਼ੁਰੂ ਹੋਣ ਦੇ ਕੁਝ ਮਿੰਟਾਂ ਦੇ ਅੰਦਰ ਹੀ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੇ ਵਿਰੋਧ ਕਾਰਨ ਰਾਜ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਅਤੇ ਲੋਕ ਸਭਾ ਅੱਜ ਸ਼ਾਮ 4 ਵਜੇ ਤੱਕ ਮੁਲਤਵੀ.....
ਰਾਹੁਲ ਗਾਂਧੀ ਨਾਲ ਜੋ ਹੋਇਆ ਉਹ ਬੇਇਨਸਾਫ਼ੀ- ਮਨੀਸ਼ ਤਿਵਾੜੀ
. . .  about 1 hour ago
ਨਵੀਂ ਦਿੱਲੀ, 27 ਮਾਰਚ- ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਵਾਪਿਸ ਲੈਣ ਸੰਬੰਧੀ ਕਾਂਗਰਸੀ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਬੋਲਦਿਆਂ ਕਿਹਾ ਕਿ ਜਿਸ ਤਰ੍ਹਾਂ ਰਾਹੁਲ ਗਾਂਧੀ ਦੀ ਮੈਂਬਰਸ਼ਿਪ ਖੋਹੀ ਗਈ ਹੈ, ਉਹ ਪੂਰੀ ਤਰ੍ਹਾਂ ਗ਼ੈਰ-ਲੋਕਤੰਤਰੀ ਹੈ। ਉਸ ਨੂੰ ਅਦਾਲਤ ਵਿਚ ਅਪੀਲ ਕਰਨ ਦਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ.....
ਭਾਰਤ ਪਾਕਿ ਸਰਹੱਦ ’ਤੇ ਡਰੋਨ ਦੀ ਹਲਚਲ
. . .  about 2 hours ago
ਅਜਨਾਲਾ, 27 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)- ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ’ਤੇ ਥਾਣਾ ਭਿੰਡੀਸੈਦਾਂ ਅਧੀਨ ਆਉਂਦੀ ਚੌਂਕੀ ਬੁਰਜ ਵਿਖੇ ਬੀਤੀ ਰਾਤ ਡਰੋਨ ਦੀ ਹਲਚਲ ਦੇਖਣ ਨੂੰ ਮਿਲੀ। ਇਸ ਤੋਂ ਬਾਅਦ ਬੀ.ਐਸ. ਐਫ਼. ਦੀ 183 ਬਟਾਲਿਅਨ ਵਲੋਂ ਚਲਾਏ ਤਲਾਸ਼ੀ ਅਭਿਆਨ ਦੌਰਾਨ ਇਕ ਸ਼ੱਕੀ ਬੈਗ ਮਿਲਿਆ ਹੈ। ਹਾਲਾਂਕਿ....
ਲੰਡਨ ਗੈਟਵਿੱਕ- ਅੰਮ੍ਰਿਤਸਰ ਵਿਚਕਾਰ ਸਿੱਧੀ ਉਡਾਣ ਸ਼ੁਰੂ
. . .  about 2 hours ago
ਰਾਜਾਸਾਂਸੀ, 27 ਮਾਰਚ (ਹਰਦੀਪ ਸਿੰਘ ਖੀਵਾ)- ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਅੰਮ੍ਰਿਤਸਰ ਤੋਂ ਲੰਡਨ ਗੈਟਵਿੱਕ ਵਿਚਾਲੇ ਏਅਰ ਇੰਡੀਆ ਵਲੋਂ ਉਡਾਣ ਸ਼ੁਰੂ ਕਰ ਦਿੱਤੀ ਗਈ ਹੈ , ਜਿਸ ਤਹਿਤ ਲੰਡਨ ਦੇ ਗੈਟਵਿੱਕ ਹਵਾਈ ਅੱਡੇ ਤੋਂ ਪਹਿਲੀ ਉਡਾਣ ਅੰਮ੍ਰਿਤਸਰ ਪਹੁੰਚ....
ਅੰਮ੍ਰਿਤਪਾਲ ਸਿੰਘ ਦੇ ਸਮਰਥਕ ਵਰਿੰਦਰ ਸਿੰਘ ਲੈ ਕੇ ਪੁਲਿਸ ਰਾਜਾਸਾਂਸੀ ਹਵਾਈ ਅੱਡੇ ਤੋਂ ਰਵਾਨਾ
. . .  about 2 hours ago
ਰਾਜਾਸਾਂਸੀ, 27 ਮਾਰਚ (ਹਰਦੀਪ ਸਿੰਘ ਖੀਵਾ)- ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਇਕ ਹੋਰ ਨੌਜਵਾਨ ਸਮਰਥਕ ਤੇ ਨੇੜਲੇ ਸਾਥੀ ਦੱਸੇ ਜਾਂਦੇ ਵਰਿੰਦਰ ਸਿੰਘ ਨੂੰ ਲੈ ਕੇ ਪੰਜਾਬ ਪੁਲਿਸ ਦੀ ਇਕ ਟੀਮ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਤੋਂ ਗੋਆ ਦੀ ਉਡਾਣ.....
ਕਾਂਗਰਸ ਪਾਰਟੀ ਨੂੰ ਨਾ ਸੰਵਿਧਾਨ ’ਤੇ ਭਰੋਸਾ ਤੇ ਨਾ ਹੀ ਨਿਆਂਪਾਲਿਕਾ ’ਤੇ - ਗਜੇਂਦਰ ਸਿੰਘ ਸ਼ੇਖ਼ਾਵਤ
. . .  about 3 hours ago
ਨਵੀਂ ਦਿੱਲੀ, 27 ਮਾਰਚ- ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖ਼ਾਵਤ ਨੇ ਅੱਜ ਇੱਥੇ ਗੱਲ ਕਰਦਿਆਂ ਕਿਹਾ ਕਿ ਰਾਹੁਲ ਗਾਂਧੀ ਦੀ ਮੈਂਬਰਸ਼ਿਪ ਖੁੱਸਣ ਨੂੰ ਲੈ ਕੇ ਸਾਰੇ ਕਾਂਗਰਸੀ ਨੇਤਾ ਪੂਰੇ ਦੇਸ਼ ’ਚ ਹਾਹਾਕਾਰ ਮਚਾ ਰਹੇ ਹਨ। ਉਨ੍ਹਾਂ ਕਿਹਾ ਕਿ ਫ਼ੈਸਲੇ ਤੋਂ ਬਾਅਦ ਜਿਸ ਤਰ੍ਹਾਂ ਕਾਂਗਰਸੀ ਨੇਤਾਵਾਂ ਨੇ ਨਿਆਂਪਾਲਿਕਾ ਅਤੇ ਜੱਜਾਂ ’ਤੇ...
ਬਿਲਕਿਸ ਬਾਨੋ ਕੇਸ: ਸੁਪਰੀਮ ਕੋਰਟ ’ਚ ਅੱਜ ਹੋਵੇਗੀ ਸੁਣਵਾਈ
. . .  about 3 hours ago
ਨਵੀਂ ਦਿੱਲੀ, 27 ਮਾਰਚ- ਸੁਪਰੀਮ ਕੋਰਟ ਵਲੋਂ ਅੱਜ 2002 ਦੇ ਗੋਧਰਾ ਦੰਗਿਆਂ ਦੌਰਾਨ ਬਿਲਕਿਸ ਬਾਨੋ ਨਾਲ ਸਮੂਹਿਕ ਜਬਰ ਜਨਾਹ ਕਰਨ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੀ ਹੱਤਿਆ ਕਰਨ ਵਾਲੇ 11 ਦੋਸ਼ੀਆਂ ਦੀ ਰਿਹਾਈ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ’ਤੇ ਸੁਣਵਾਈ ਕੀਤੀ ਜਾਵੇਗੀ। ਦੱਸ ਦਈਏ ਕਿ ਗੁਜਰਾਤ ਸਰਕਾਰ.....
ਕੋਵਿਡ-19: 10-11 ਅ੍ਰਪੈਲ ਨੂੰ ਦੇਸ਼ ਭਰ ’ਚ ਕੀਤੀ ਜਾਵੇਗੀ ਮੌਕ ਡਰਿੱਲ
. . .  about 3 hours ago
ਨਵੀਂ ਦਿੱਲੀ, 27 ਮਾਰਚ- ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਅੱਜ ਸ਼ਾਮ ਕੋਵਿਡ-19 ਦੀਆਂ ਤਿਆਰੀਆਂ ਦੀ ਸਮੀਖਿਆ ਕਰਨ ਲਈ ਰਾਜਾਂ ਦੇ ਸਿਹਤ ਸਕੱਤਰਾਂ ਅਤੇ ਸੀਨੀਅਰ ਅਧਿਕਾਰੀਆਂ ਨਾਲ ਵੀਡੀਓ ਕਾਨਫ਼ਰੰਸਿੰਗ ਰਾਹੀਂ ਮੀਟਿੰਗ ਕਰਨਗੇ। ਦੱਸ ਦਈਏ ਕਿ 10-11 ਅਪ੍ਰੈਲ ਨੂੰ ਦੇਸ਼ ਵਿਆਪੀ ਮੌਕ ਡਰਿੱਲ.....
ਸੁਪਰੀਮ ਕੋਰਟ ਦੇ ਵਕੀਲ ਨੇ ਪੁਲਿਸ ਕੋਲ ਦਰਜ ਕਰਵਾਈ ਖ਼ਾਲਿਸਤਾਨੀ ਸਮਰਥਕਾਂ ਵਿਰੁੱਧ ਐਫ਼.ਆਰ.ਆਈ.
. . .  about 3 hours ago
ਨਵੀਂ ਦਿੱਲੀ, 27 ਮਾਰਚ- ਸੁਪਰੀਮ ਕੋਰਟ ਦੇ ਇਕ ਵਕੀਲ ਨੇ ਵਾਸ਼ਿੰਗਟਨ, ਅਮਰੀਕਾ ਵਿਚ ਭਾਰਤੀ ਦੂਤਾਵਾਸ ਵਿਚ ਪ੍ਰਦਰਸ਼ਨ ਕਰ ਰਹੇ ਖ਼ਾਲਿਸਤਾਨੀ ਸਮਰਥਕਾਂ ਵਿਰੁੱਧ ਦਿੱਲੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤਕਰਤਾ ਵਕੀਲ ਨੇ ਦਿੱਲੀ ਪੁਲਿਸ ਨੂੰ ਬੇਨਤੀ ਕੀਤੀ ਹੈ ਕਿ ਉਹ.....
ਮੁੰਬਈ: ਸਟੋਰ ਵਿਚ ਅੱਗ ਲੱਗਣ ਕਾਰਨ ਇਕ ਵਿਅਕਤੀ ਦੀ ਮੌਤ
. . .  about 3 hours ago
ਮਹਾਰਾਸ਼ਟਰ, 27 ਮਾਰਚ- ਮੁੰਬਈ ਦੇ ਅੰਧੇਰੀ (ਪੂਰਬੀ) ਵਿਚ ਸਾਕੀ ਨਾਕਾ ਮੈਟਰੋ ਸਟੇਸ਼ਨ ਨੇੜੇ ਇਕ ਇਲੈਕਟ੍ਰੋਨਿਕ ਅਤੇ ਹਾਰਡਵੇਅਰ ਸਟੋਰ ਵਿਚ ਭਿਆਨਕ ਅੱਗ ਲੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਜਾਣ ਦੀ.....
ਸਾਰੇ ਕਾਂਗਰਸੀ ਸੰਸਦ ਮੈਂਬਰ ਅੱਜ ਕਰਨਗੇ ਮੀਟਿੰਗ
. . .  about 4 hours ago
ਨਵੀਂ ਦਿੱਲੀ, 27 ਮਾਰਚ- ਲੋਕ ਸਭਾ ਅਤੇ ਰਾਜ ਸਭਾ ਦੋਵਾਂ ਦੇ ਕਾਂਗਰਸੀ ਸੰਸਦ ਮੈਂਬਰ ਵਲੋਂ ਅੱਜ ਸਵੇਰੇ 10.30 ਵਜੇ ਸੰਸਦ ਵਿਖੇ ਕਾਂਗਰਸ ਸੰਸਦੀ ਦਲ ਦੇ ਦਫ਼ਤਰ ’ਚ ਮੀਟਿੰਗ...
ਅਤੀਕ ਅਹਿਮਦ ਨੂੰ ਲੈ ਝਾਂਸੀ ਪਹੁੰਚੀ ਪ੍ਰਯਾਗਰਾਜ ਪੁਲਿਸ
. . .  about 3 hours ago
ਲਖਨਊ, 27 ਮਾਰਚ- ਉਮੇਸ਼ ਪਾਲ ਹੱਤਿਆਕਾਂਡ ਵਿਚ ਸ਼ਾਮਿਲ ਅਤੇ ਮਾਫ਼ੀਆ ਤੋਂ ਸਿਆਸਤਦਾਨ ਬਣੇ ਅਤੀਕ ਅਹਿਮਦ ਨੂੰ ਸਾਬਰਮਤੀ ਜੇਲ੍ਹ ਤੋਂ ਪ੍ਰਯਾਗਰਾਜ ਜੇਲ੍ਹ ਲਿਜਾ ਰਹੀ ਪ੍ਰਯਾਗਰਾਜ ਪੁਲਿਸ ਦੀ ਵੈਨ ਝਾਂਸੀ ਪੁਲਿਸ ਲਾਈਨਜ਼ ਪਹੁੰਚ ਗਈ ਹੈ। ਯੂ.ਪੀ. ਕੋਰਟ ਦੇ ਹੁਕਮਾਂ ਅਨੁਸਾਰ ਅਗਵਾ...
ਅਮਰੀਕਾ: ਦੋ ਵਿਅਕਤੀਆਂ ਵਿਚਕਾਰ ਹੋਈ ਗੋਲੀਬਾਰੀ
. . .  about 4 hours ago
ਕੈਲੀਫ਼ੋਰਨੀਆ, 27 ਮਾਰਚ- ਸੈਕਰਾਮੈਂਟੋ ਕਾਉਂਟੀ ਸ਼ੈਰਿਫ ਦਫ਼ਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਇੱਥੋਂ ਦੇ ਇਕ ਗੁਰਦੁਆਰੇ ਵਿਚ ਦੋ ਵਿਅਕਤੀਆਂ ਨੂੰ ਗੋਲੀ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਦੋਵਾਂ ਪੀੜਤਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਾਣਕਾਰੀ ਅਨੁਸਾਰ ਗੋਲੀਬਾਰੀ.....
⭐ਮਾਣਕ-ਮੋਤੀ⭐
. . .  about 4 hours ago
⭐ਮਾਣਕ-ਮੋਤੀ⭐
ਸਾਬਕਾ ਕੇਂਦਰੀ ਮੰਤਰੀ ਸੁਸ਼ਮਾ ਸਵਰਾਜ ਦੀ ਬੇਟੀ ਬੰਸੁਰੀ ਸਵਰਾਜ ਨੂੰ ਭਾਜਪਾ ਦਿੱਲੀ ਸਟੇਟ ਲੀਗਲ ਸੈੱਲ ਦਾ ਸੂਬਾ ਸਹਿ-ਕਨਵੀਨਰ ਕੀਤਾ ਨਿਯੁਕਤ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਲਵਲੀਨਾ ਅਤੇ ਨਿਖਤ ਜ਼ਰੀਨ ਨੂੰ ਸੋਨ ਤਗਮਾ ਜਿੱਤਣ 'ਤੇ ਦਿੱਤੀ ਵਧਾਈ
. . .  1 day ago
ਭਾਰਤੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਆਸਟ੍ਰੇਲੀਆ ਦੀ ਕੈਟਲਿਨ ਪਾਰਕਰ ਨੂੰ ਹਰਾ ਕੇ ਵਿਸ਼ਵ ਚੈਂਪੀਅਨ ਬਣੀ
. . .  1 day ago
ਨਵੀਂ ਦਿੱਲੀ, 26 ਮਾਰਚ - ਭਾਰਤੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ (75 ਕਿਲੋ) ਆਸਟ੍ਰੇਲੀਆ ਦੀ ਕੈਟਲਿਨ ਪਾਰਕਰ ਨੂੰ 5-2 ਨਾਲ ਹਰਾ ਕੇ ਵਿਸ਼ਵ ਚੈਂਪੀਅਨ ਬਣੀ । ਲਵਲੀਨਾ ਬੋਰਗੋਹੇਨ ਨੇ ਆਸਟ੍ਰੇਲੀਆ ਦੀ ਕੈਟਲਿਨ ...
ਬੰਗਲਾਦੇਸ਼ ਦੇ ਡਿਪਟੀ ਹਾਈ ਕਮਿਸ਼ਨ ਨੇ ਆਜ਼ਾਦੀ ਦੀ 52ਵੀਂ ਵਰ੍ਹੇਗੰਢ ਅਤੇ ਬੰਗਲਾਦੇਸ਼ ਦਾ ਰਾਸ਼ਟਰੀ ਦਿਵਸ ਮਨਾਇਆ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 18 ਮੱਘਰ ਸੰਮਤ 554
ਵਿਚਾਰ ਪ੍ਰਵਾਹ: ਹਰ ਨਵੀਂ ਜ਼ਿੰਮੇਵਾਰੀ ਨਾਲ ਮਹਾਨ ਸਮਰੱਥਾ ਨਾ ਸਿਰਫ ਵਿਕਾਸ ਹੀ ਕਰਦੀ ਹੈ, ਸਗੋਂ ਪ੍ਰਗਟ ਵੀ ਹੁੰਦੀ ਹੈ। ਬਲਟਾਸਰ ਗਰੈਕ ਲੈਨ

ਪੰਜਾਬ / ਜਨਰਲ

ਫਿਰੋਜ਼ਪੁਰ ਨੇੜੇ ਪਿੰਡ ਗੰਦੂ ਕਿਲਚਾ ਦੇ ਖੇਤਾਂ 'ਚੋਂ ਮਿਲਿਆ ਹਥਿਆਰਾਂ ਦਾ ਜ਼ਖੀਰਾ ਬਰਾਮਦ

ਫਿਰੋਜ਼ਪੁਰ 2 ਦਸੰਬਰ (ਤਪਿੰਦਰ ਸਿੰਘ, ਗੁਰਿੰਦਰ ਸਿੰਘ)-ਕÏਮਾਂਤਰੀ ਸਰਹੱਦ ਪਾਰ ਤੋਂ ਹਥਿਆਰਾਂ ਤੇ ਨਸ਼ੇ ਦੀ ਹੋ ਰਹੀ ਤਸਕਰੀ ਖ਼ਿਲਾਫ਼ ਚÏਕਸੀ ਵਰਤ ਰਹੀ ਸੀਮਾ ਸੁਰੱਖਿਆ ਬਲ ਨੂੰ ਅੱਜ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਹਿੰਦ ਪਾਕਿ ਸਰਹੱਦ 'ਤੇ ਬੀ.ਪੀ. ਨੰਬਰ 5 ...

ਪੂਰੀ ਖ਼ਬਰ »

ਪੇਸ਼ੀ ਲਈ ਲਿਆਂਦੇ 2 ਮੁਲਜ਼ਮ ਫਰਾਰ, ਇਕ ਲੋਕਾਂ ਵਲੋਂ ਕਾਬੂ

ਅੰਮਿ੍ਤਸਰ, 2 ਦਸੰਬਰ (ਰੇਸ਼ਮ ਸਿੰਘ)-ਇਥੇ ਜ਼ਿਲ੍ਹਾ ਕਚਿਹਰੀਆਂ 'ਚ ਅਦਾਲਤ 'ਚ ਪੇਸ਼ੀ ਲਈ ਲਿਆਂਦੇ 2 ਮੁਲਜ਼ਮ ਹੱਥਕੜੀ ਛੁਡਵਾ ਕੇ ਫਰਾਰ ਹੋ ਗਏ ਜਿਨ੍ਹਾਂ 'ਚੋਂ ਭੱਜੇ ਜਾਂਦਿਆਂ 'ਚੋਂ ਇਕ ਨੂੰ ਲੋਕਾਂ ਤੇ ਪੁਲਿਸ ਵਲੋਂ ਕਾਬੂ ਕਰ ਲਿਆ ਗਿਆ ਜਦੋਂ ਕਿ ਦੂਜਾ ਭੱਜਣ 'ਚ ਸਫਲ ਹੋ ...

ਪੂਰੀ ਖ਼ਬਰ »

ਸੁਪਰੀਮ ਕੋਰਟ ਵਲੋਂ ਮਿਸ਼ੇਲ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ 6 ਨੂੰ

ਨਵੀਂ ਦਿੱਲੀ, 2 ਦਸੰਬਰ (ਏਜੰਸੀ)-ਸੁਪਰੀਮ ਕੋਰਟ ਨੇ ਕਿਹਾ ਹੈ ਕਿ ਉਹ ਅਗਸਟਾ ਵੈਸਟਲੈਂਡ ਹੈਲੀਕਾਪਟਰ ਘੁਟਾਲੇ 'ਚ ਵਿਚੌਲੇ ਕ੍ਰਿਸਚਨ ਮਿਸ਼ੇਲ ਦੀ ਜ਼ਮਾਨਤ ਪਟੀਸ਼ਨ 'ਤੇ 6 ਦਸੰਬਰ ਨੂੰ ਸੁਣਵਾਈ ਕਰੇਗੀ | ਇਸ ਮਾਮਲੇ 'ਚ ਸੀ.ਬੀ.ਆਈ. ਤੇ ਈ.ਡੀ. ਨੇ ਦੋ ਵੱਖ ਵੱਖ ਪਟੀਸ਼ਨਾਂ ਦਰਜ ...

ਪੂਰੀ ਖ਼ਬਰ »

ਸੰਧਵਾਂ ਆਪਣੀ ਗੱਲ ਰੱਖ ਕੇ ਅਸਤੀਫ਼ਾ ਦੇਣ ਦੀ ਹਿੰਮਤ ਕਰਨ-ਬਾਜਵਾ

ਚੰਡੀਗੜ੍ਹ, 2 ਦਸੰਬਰ (ਅਜੀਤ ਬਿਊਰੋ)- ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ, ਪ੍ਰਤਾਪ ਸਿੰਘ ਬਾਜਵਾ ਨੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਅਸਤੀਫ਼ਾ ਦੇਣ ਅਤੇ ਬਹਿਬਲ ਕਲਾਂ ਇਨਸਾਫ਼ ਮੋਰਚੇ ਨਾਲ ਧਰਨੇ ਵਿਚ ਸ਼ਾਮਿਲ ਹੋਣ ...

ਪੂਰੀ ਖ਼ਬਰ »

ਐਲ.ਆਈ.ਸੀ. ਵਲੋਂ 'ਵਟਸਐਪ ਸਰਵਿਸ' ਲਾਂਚ

ਜਲੰਧਰ, 2 ਦਸੰਬਰ (ਅਜੀਤ ਬਿਊਰੋ)-ਭਾਰਤੀ ਜੀਵਨ ਬੀਮਾ ਨਿਗਮ (ਐਲ. ਆਈ. ਸੀ.) ਨੇ ਆਪਣੇ ਗਾਹਕਾਂ ਲਈ 'ਵਟਸਐਪ ਸਰਵਿਸ' ਲਾਂਚ ਕੀਤੀ | ਐਲ.ਆਈ.ਸੀ. ਆਫ਼ ਇੰਡੀਆ ਦੇ ਚੇਅਰਪਰਸਨ ਸ੍ਰੀ ਐਮ.ਆਰ. ਕੁਮਾਰ ਨੇ ਵਟਸਐਪ ਰਾਹੀਂ ਪਾਲਸੀਧਾਰਕਾਂ ਲਈ ਕੰਪਨੀ ਨਾਲ ਆਪਸੀ ਗੱਲਬਾਤ ਲਈ ਕੁਝ ...

ਪੂਰੀ ਖ਼ਬਰ »

ਭਾਰਤ 'ਚ ਵੀਜ਼ਾ ਜਾਰੀ ਕਰਨ ਲਈ ਉਡੀਕ ਸਮਾਂ ਘਟਾਉਣ ਦੀਆਂ ਕੋਸ਼ਿਸ਼ਾਂ ਜਾਰੀ-ਅਮਰੀਕਾ

ਨਵੀਂ ਦਿੱਲੀ, 2 ਦਸੰਬਰ (ਏਜੰਸੀ)-ਅਮਰੀਕਾ ਵਲੋਂ ਭਾਰਤ 'ਚ ਵੀਜ਼ੇ ਜਾਰੀ ਕਰਨ ਲਈ ਲੰਮੇ ਸਮੇਂ ਦੀ ਉਡੀਕ ਕਰਨ ਦੀ ਸਮੱਸਿਆ ਨੂੰ ਹੱਲ ਕਰਨ ਲਈ ਜ਼ੋਰਦਾਰ ਕੋਸ਼ਿਸ਼ਾਂ ਜਾਰੀ ਹਨ | ਭਾਰਤ 'ਚ ਅਮਰੀਕਾ ਦੀ ਰਾਜਦੂਤ ਐਲਿਜ਼ਾਬੇਥ ਜੋਨਸ ਨੇ ਸ਼ੁੱਕਰਵਾਰ ਨੂੰ ਮੰਨਿਆ ਕਿ ਭਾਰਤ 'ਚ ...

ਪੂਰੀ ਖ਼ਬਰ »

ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਦੀ ਹੜਤਾਲ ਜਾਰੀ, ਸਰਕਾਰ ਚੁੱਪ

ਚੰਡੀਗੜ੍ਹ, 2 ਦਸੰਬਰ (ਵਿਕਰਮਜੀਤ ਸਿੰਘ ਮਾਨ)- ਭਿ੍ਸ਼ਟਾਚਾਰ ਦੇ ਮਾਮਲੇ ਵਿਚ ਵਿਜੀਲੈਂਸ ਬਿਊਰੋ ਦੀ ਕਾਰਵਾਈ ਦੇ ਵਿਰੋਧ ਵਿਚ ਪੰਜਾਬ ਦੀਆਂ ਅਨਾਜ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਦੀ ਹੜਤਾਲ ਅਜੇ ਵੀ ਜਾਰੀ ਹੈ ਪਰ ਮਿਲੀ ਜਾਣਕਾਰੀ ਅਨੁਸਾਰ ਇਸ ਹੜਤਾਲ ਦਾ ਸੂਬੇ ...

ਪੂਰੀ ਖ਼ਬਰ »

ਚੀਫ ਖ਼ਾਲਸਾ ਦੀਵਾਨ ਵਲੋਂ ਵਿਸ਼ਵ ਸਿੱਖ ਵਿਦਿਅਕ ਕਾਨਫਰੰਸ ਅੱਜ ਤੋੋਂ

ਅੰਮਿ੍ਤਸਰ, 2 ਦਸੰਬਰ (ਜਸਵੰਤ ਸਿੰਘ ਜੱਸ)-ਪੁਰਾਤਨ ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਵਲੋਂ ਭਾਈ ਵੀਰ ਸਿੰਘ ਦੇ 150ਵੇਂ ਜਨਮ ਦਿਹਾੜੇ ਨੂੰ ਸਮਰਪਿਤ 67ਵੀਂ ਤਿੰਨ ਦਿਨਾ ਵਿਸ਼ਵ ਸਿੱਖ ਵਿਦਿਅਕ ਕਾਨਫਰੰਸ 3 ਦਸੰਬਰ ਨੂੰ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਜੀ. ਟੀ. ...

ਪੂਰੀ ਖ਼ਬਰ »

ਬਿਸ਼ਨੋਈ ਗਰੋਹ ਦਾ ਮੈਂਬਰ 20 ਪਿਸਤੌਲਾਂ ਸਮੇਤ ਕਾਬੂ

ਚੰਡੀਗੜ੍ਹ, 2 ਦਸੰਬਰ (ਪੀ. ਟੀ. ਆਈ.)-ਪੰਜਾਬ ਪੁਲਿਸ ਨੇ ਲਾਰੈਂਸ ਬਿਸ਼ਨੋਈ ਗਰੋਹ ਦੇ ਇਕ ਮੈਂਬਰ ਨੂੰ 20 ਪਿਸਤੌਲਾਂ ਸਮੇਤ ਗਿ੍ਫ਼ਤਾਰ ਕੀਤਾ ਗਿਆ ਹੈ, ਜੋ ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਦੇ ਜੈਨ ਚੌਕ ਦਾ ਰਹਿਣ ਵਾਲਾ ਹੈ ਤੇ ਅੰਤਰਰਾਜੀ ਹਥਿਆਰਾਂ ਦਾ ਤਸਕਰ ਹੈ | ਡੀ.ਜੀ.ਪੀ. ...

ਪੂਰੀ ਖ਼ਬਰ »

ਕਿਸਾਨਾਂ ਤੇ ਵਿਗਿਆਨੀਆਂ ਦਾ ਤਾਲਮੇਲ ਪੰਜਾਬ ਦੀ ਖੇਤੀ ਨੂੰ ਨਵੀਂ ਦਿਸ਼ਾ ਪ੍ਰਦਾਨ ਕਰੇਗਾ-ਸੰਧਵਾਂ

ਲੁਧਿਆਣਾ, 2 ਦਸੰਬਰ (ਪੁਨੀਤ ਬਾਵਾ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਵਿਸ਼ੇਸ਼ ਸਮਾਗਮ ਦੌਰਾਨ ਪਰਾਲੀ ਨੂੰ ਅੱਗ ਲਗਾਉਣ ਤੋਂ ਬਿਨਾਂ ਸੰਭਾਲਣ ਵਾਲੇ ਪੰਜਾਬ ਦੇ 700 ਕਿਸਾਨਾਂ ਤੇ 300 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਸਨਮਾਨ ਕਰਨ ਦੀ ਰਸਮ ਵਿਧਾਨ ਸਭਾ ਦੇ ...

ਪੂਰੀ ਖ਼ਬਰ »

ਜਥੇਦਾਰ ਹਰਪ੍ਰੀਤ ਸਿੰਘ ਵਲੋਂ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦਾ ਸਮੁੱਚਾ ਪ੍ਰਬੰਧਕੀ ਬੋਰਡ 6 ਨੂੰ ਤਲਬ

ਅੰਮਿ੍ਤਸਰ, 2 ਦਸੰਬਰ (ਜਸਵੰਤ ਸਿੰਘ ਜੱਸ)-ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਅਤੇ ਪ੍ਰਬੰਧਕੀ ਬੋਰਡ ਦੇ ਗਠਨ ਸਬੰਧੀ ਪਿਛਲੇ ਕੁਝ ਸਮੇਂ ਤੋਂ ਚੱਲ ਰਹੇ ਵਿਵਾਦ ਦੌਰਾਨ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ...

ਪੂਰੀ ਖ਼ਬਰ »

ਹਰਿਆਣਾ ਸਰਕਾਰ ਵਲੋਂ ਗੁਰੂ ਘਰਾਂ 'ਚ ਸਰਕਾਰੀ ਦਖ਼ਲ ਬਰਦਾਸ਼ਤ ਨਹੀਂ-ਐਡਵੋਕੇਟ ਧਾਮੀ

ਅੰਮਿ੍ਤਸਰ, 2 ਦਸੰਬਰ (ਸਟਾਫ ਰਿਪੋਰਟਰ)-ਹਰਿਆਣਾ ਸਰਕਾਰ ਵਲੋਂ ਨਾਮਜ਼ਦ ਕੀਤੀ 38 ਮੈਂਬਰੀ ਐਡਹਾਕ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮੂਲੋਂ ਰੱਦ ਕਰਦਿਆਂ ਤੇ ਇਸ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ...

ਪੂਰੀ ਖ਼ਬਰ »

ਬਹੁਕਰੋੜੀ ਟੈਂਡਰ ਘੁਟਾਲਾ-ਆਸ਼ੂ ਦੇ ਨਿੱਜੀ ਸਹਾਇਕ ਦੀ ਅਗਾਊਾ ਜ਼ਮਾਨਤ ਦੀ ਅਰਜ਼ੀ ਸੁਪਰੀਮ ਕੋਰਟ ਵਲੋਂ ਰੱਦ

ਲੁਧਿਆਣਾ, 2 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਬਹੁਕਰੋੜੀ ਟੈਂਡਰ ਘੁਟਾਲੇ ਵਿਚ ਨਾਮਜ਼ਦ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਨਿੱਜੀ ਸਹਾਇਕ ਇੰਦਰਜੀਤ ਸਿੰਘ ਇੰਦੀ ਦੀ ਅਗਾਊਾ ਜ਼ਮਾਨਤ ਦੀ ਅਰਜ਼ੀ ਸੁਪਰੀਮ ਕੋਰਟ ਵਲੋਂ ਰੱਦ ਕਰ ਦਿੱਤੀ ਗਈ ਹੈ | ਜਾਣਕਾਰੀ ...

ਪੂਰੀ ਖ਼ਬਰ »

ਪਾਕਿ ਸਿੱਖ ਆਗੂਆਂ ਨੇ ਇਮਰਾਨ ਖ਼ਾਨ ਨਾਲ ਕੀਤੀ ਮੁਲਾਕਾਤ

ਅੰਮਿ੍ਤਸਰ, 2 ਦਸੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਬਾਬਾ ਗੁਰੂ ਨਾਨਕ ਜੀ ਵੈੱਲਫੇਅਰ ਸੁਸਾਇਟੀ ਪਾਕਿਸਤਾਨ ਦੇ ਚੇਅਰਮੈਨ ਬਿਸ਼ਨ ਸਿੰਘ ਅਤੇ ਪੰਜਾਬ ਸਰਕਾਰ ਦੀ ਬੁਲਾਰਾ ਮੁਸੱਰਤ ਜਮਸ਼ੇਦ ਚੀਮਾ ਦੀ ...

ਪੂਰੀ ਖ਼ਬਰ »

ਸ਼ੋ੍ਰਮਣੀ ਕਮੇਟੀ ਦੀ ਬੰਦੀ ਸਿੰਘਾਂ ਦੀ ਰਿਹਾਈ ਲਈ 'ਦਸਤਖ਼ਤ ਮੁਹਿੰਮ' ਨੂੰ ਭਰਵਾਂ ਹੁੰਗਾਰਾ

ਅੰਮਿ੍ਤਸਰ, 2 ਦਸੰਬਰ (ਜਸਵੰਤ ਸਿੰਘ ਜੱਸ)-ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਸ਼ੋ੍ਰਮਣੀ ਕਮੇਟੀ ਵਲੋਂ ਬੀਤੇ ਦਿਨ ਪੰਜਾਬ ਤੇ ਹਰਿਆਣਾ ਦੇ ਗੁਰਦੁਆਰਾ ਸਾਹਿਬਾਨ ਵਿਖੇ ਅਰੰਭੀ ਦਸਤਖ਼ਤ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ ਪਹਿਲੇ ਦੋ ਦਿਨਾਂ ...

ਪੂਰੀ ਖ਼ਬਰ »

ਨੌਜਵਾਨ ਦੀ ਚਿੱਟੇ ਦੀ ਓਵਰਡੋਜ਼ ਨਾਲ ਮੌਤ

ਮੰਡੀ ਘੁਬਾਇਆ, 2 ਦਸੰਬਰ (ਅਮਨ ਬਵੇਜਾ)-ਮੰਡੀ ਘੁਬਾਇਆ 'ਚ ਇਕ 26 ਸਾਲ ਦੇ ਨੌਜਵਾਨ ਦੀ ਚਿੱਟੇ ਕਾਰਨ ਮੌਤ ਹੋ ਗਈ | ਖੇਤ ਮਾਲਕ ਅਸ਼ੋਕ ਕੁਮਾਰ ਪੁੱਤਰ ਕਸ਼ਮੀਰ ਲਾਲ ਵਾਸੀ ਘੁਬਾਇਆ ਨੇ ਦੱਸਿਆ ਕਿ ਉਹ ਖੇਤ ਗੇੜਾ ਮਾਰਨ ਲਈ ਗਿਆ ਸੀ ਅਤੇ ਉਸ ਨੇ ਦੇਖਿਆ ਕਿ ਲੜਕਾ ਜਿਸ ਦੇ ਕੋਲ ...

ਪੂਰੀ ਖ਼ਬਰ »

ਅਮਰੀਕਾ ਨੇ ਅਲ-ਕਾਇਦਾ ਤੇ ਟੀ.ਟੀ.ਪੀ. ਦੇ 4 ਨੇਤਾਵਾਂ ਨੂੰ ਕੌਮਾਂਤਰੀ ਅੱਤਵਾਦੀ ਐਲਾਨਿਆ

ਵਾਸ਼ਿੰਗਟਨ, 2 ਦਸੰਬਰ (ਏਜੰਸੀ)-ਅਮਰੀਕਾ ਨੇ ਅਲ-ਕਾਇਦਾ ਅਤੇ ਪਾਕਿਸਤਾਨੀ ਤਾਲਿਬਾਨੀ ਸਮੂਹ ਦੇ 4 ਨੇਤਾਵਾਂ ਨੂੰ ਕੌਮਾਂਤਰੀ ਅੱਤਵਾਦੀ ਐਲਾਨਿਆ ਹੈ। ਅਮਰੀਕੀ ਵਿਦੇਸ਼ ਮੰਤਰੀ ਟੋਨੀ ਬਲਿੰਕਨ ਨੇ ਜ਼ੋਰ ਦੇ ਕਿਹਾ ਕਿ ਬਾਈਡਨ ਪ੍ਰਸ਼ਾਸਨ ਇਹ ਯਕੀਨੀ ਬਣਾਏਗਾ ਕਿ ਅੱਤਵਾਦੀ ...

ਪੂਰੀ ਖ਼ਬਰ »

5ਵੀਂ, 8ਵੀ, 10ਵੀਂ ਤੇ 12ਵੀਂ ਦੀਆਂ ਸਾਲਾਨਾ ਪ੍ਰੀਖਿਆਵਾਂ ਦੀਆਂ ਮਿਤੀਆਂ ਨਿਰਧਾਰਤ

ਐੱਸ. ਏ. ਐੱਸ. ਨਗਰ, 2 ਦਸੰਬਰ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਫਰਵਰੀ/ਮਾਰਚ 2023 ਵਿਚ ਕਰਵਾਈਆਂ ਜਾਣ ਵਾਲੀਆਂ 5ਵੀਂ, 8ਵੀ, 10ਵੀਂ ਅਤੇ 12ਵੀਂ ਸ਼੍ਰੇਣੀਆਂ ਦੀਆਂ ਸਾਲਾਨਾ ਪ੍ਰੀਖਿਆਵਾਂ ਦੀਆਂ ਮਿਤੀਆਂ ਨਿਰਧਾਰਤ ਕਰ ਦਿੱਤੀਆਂ ਗਈਆਂ ਹਨ | ਬੋਰਡ ...

ਪੂਰੀ ਖ਼ਬਰ »

ਅਸਦ ਮਜ਼ੀਦ ਖਾਨ ਪਾਕਿ ਦੇ ਨਵੇਂ ਵਿਦੇਸ਼ ਸਕੱਤਰ ਨਿਯੁਕਤ

ਅੰਮਿ੍ਤਸਰ, 2 ਦਸੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਨੇ ਡਿਪਲੋਮੈਟ ਅਸਦ ਮਜ਼ੀਦ ਖਾਨ ਨੂੰ ਆਪਣਾ ਨਵਾਂ ਵਿਦੇਸ਼ ਸਕੱਤਰ ਨਿਯੁਕਤ ਕੀਤਾ ਹੈ | ਵਿਦੇਸ਼ ਵਿਭਾਗ ਨੇ ਨਿਯੁਕਤੀ ਦਾ ਨੋਟੀਫ਼ਿਕੇਸ਼ਨ ਜਾਰੀ ਕਰਦਿਆਂ ਕਿਹਾ ਕਿ ਮਜ਼ੀਦ ਖਾਨ ਇਸ ਸਮੇਂ ਬੈਲਜੀਅਮ, ਯੂਰਪੀਅਨ ...

ਪੂਰੀ ਖ਼ਬਰ »

ਤਹਿਰੀਕ-ਏ-ਤਾਲਿਬਾਨ ਨੂੰ ਬਖ਼ਸ਼ਿਆ ਨਹੀਂ ਜਾਵੇਗਾ-ਸਨਾਉੱਲਾ

ਅੰਮਿ੍ਤਸਰ, 2 ਦਸੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਗ੍ਰਹਿ ਮੰਤਰੀ ਰਾਣਾ ਸਨਾਉੱਲਾ ਨੇ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਨਾਲ ਕੋਈ ਰਸਮੀ ਗੱਲਬਾਤ ਸ਼ੁਰੂ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਸੁਰੱਖਿਆ ਬਲ ਜਥੇਬੰਦੀ ਦੇ ਹਮਲੇ ਦਾ ...

ਪੂਰੀ ਖ਼ਬਰ »

16ਵੇਂ ਪਾਈਟੈਕਸ ਮੇਲੇ ਦੀਆਂ ਤਿਆਰੀਆਂ ਜ਼ੋਰਾਂ 'ਤੇ

ਅੰਮਿ੍ਤਸਰ, 2 ਦਸੰਬਰ (ਰਾਜੇਸ਼ ਕੁਮਾਰ ਸ਼ਰਮਾ)-ਪੀ. ਐਚ. ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਵਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਪਿਛਲੇ ਕਰੀਬ 16 ਸਾਲਾਂ ਤੋਂ ਪੰਜਾਬ ਇੰਟਰਨੈਸ਼ਨਲ ਟ੍ਰੇਡ ਐਕਸਪੋ (ਪਾਈਟੈਕਸ) ਮੇਲਾ ਲਗਾਇਆ ਜਾਂਦਾ ਆ ਰਿਹਾ ਹੈ | ਇਸ ਵਾਰ ਵੀ ਪਾਈਟੈਕਸ ...

ਪੂਰੀ ਖ਼ਬਰ »

2013 ਦੀ ਹੈੱਡਮਾਸਟਰਾਂ ਦੀ ਭਰਤੀ 'ਚ ਸ਼ਾਮਿਲ 40 ਹੈੱਡਮਾਸਟਰ ਪੱਕੇ ਹੋਣ ਦੀ ਉਡੀਕ 'ਚ

ਪਠਾਨਕੋਟ, 2 ਦਸੰਬਰ (ਸੰਧੂ)-ਸੂਬੇ ਅੰਦਰ ਸਿੱਖਿਆ ਦੇ ਖੇਤਰ ਵਿਚ ਸੁਧਾਰ ਅਤੇ ਸਿੱਖਿਆ ਦੇ ਪੱਧਰ ਨੰੂ ਉੱਚਾ ਚੁੱਕਣ ਲਈ ਇਕ ਭਰਤੀ ਸਾਲ 2013 ਵਿਚ ਰਮਸਾ ਤਹਿਤ 264 ਹੈੱਡ ਮਾਸਟਰਾਂ ਦੀ ਠੇਕਾ ਆਧਾਰ ਦੀ ਭਰਤੀ ਲਈ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ, ਜਿਸ ਰਾਹੀਂ ਸਿੱਖਿਆ ਵਿਭਾਗ ...

ਪੂਰੀ ਖ਼ਬਰ »

ਜਨਰਲ ਫੈਜ਼ ਹਮੀਦ ਦੀ ਜਲਦੀ ਸੇਵਾਮੁਕਤੀ ਨੂੰ ਮਨਜ਼ੂਰੀ

ਅੰਮਿਤਸਰ, 2 ਦਸੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਖੁਫ਼ੀਆ ਏਜੰਸੀ ਆਈ. ਐਸ. ਆਈ. ਦੇ ਸਾਬਕਾ ਡਾਇਰੈਕਟਰ ਜਨਰਲ ਅਤੇ ਬਹਾਵਲਪੁਰ ਕੋਰ ਦੇ ਕਮਾਂਡਰ ਲੈਫਟੀਨੈਂਟ ਜਨਰਲ ਫੈਜ਼ ਹਮੀਦ ਦੀ ਛੇਤੀ ਸੇਵਾ-ਮੁਕਤੀ ਦੀ ਬੇਨਤੀ ਨੂੰ ਸਵੀਕਾਰ ਕਰ ਲਿਆ ਹੈ | ਅਸਲ ਵਿਚ ਫ਼ੈਜ਼ ਹਮੀਦ ਦੀ ਸੇਵਾ-ਮੁਕਤੀ ਅਪ੍ਰੈਲ 2023 ਵਿਚ ਹੋਣੀ ਸੀ | ਦੱਸਣਯੋਗ ਹੈ ਕਿ ਫੈਜ਼ ਹਮੀਦ ਨੇ ਸਮੇਂ ਤੋਂ ਪਹਿਲਾਂ ਸੇਵਾ-ਮੁਕਤ ਹੋਣ ਦਾ ਫ਼ੈਸਲਾ ਜਨਰਲ ਸਈਦ ਅਸੀਮ ਮੁਨੀਰ ਨੂੰ ਫੌਜ ਮੁਖੀ ਅਤੇ ਜਨਰਲ ਸਾਹਿਰ ਸ਼ਮਸ਼ਾਦ ਮਿਰਜ਼ਾ ਨੂੰ ਜੁਆਇੰਟ ਚੀਫ਼ ਆਫ਼ ਸਟਾਫ਼ ਕਮੇਟੀ ਦੇ ਚੇਅਰਮੈਨ ਵਜੋਂ ਨਿਯੁਕਤ ਕਰਨ ਤੋਂ ਬਾਅਦ ਲਿਆ | ਦੱਸਿਆ ਜਾ ਰਿਹਾ ਹੈ ਕਿ ਲੈਫਟੀਨੈਂਟ ਜਨਰਲ ਅਜ਼ਹਰ ਅੱਬਾਸ, ਜਿਨ੍ਹਾਂ ਦਾ ਨਾਂਅ ਫੌਜ ਮੁਖੀ ਦੀ ਨਿਯੁਕਤੀ ਲਈ ਪ੍ਰਧਾਨ ਮੰਤਰੀ ਹਾਊਸ ਨੂੰ ਭੇਜੇ 6 ਸੀਨੀਅਰ ਫੌਜੀ ਅਧਿਕਾਰੀਆਂ ਦੀ ਸੂਚੀ ਵਿਚ ਸ਼ਾਮਿਲ ਸੀ, ਨੇ ਵੀ ਸੇਵਾ ਤੋਂ ਸਮੇਂ ਤੋਂ ਪਹਿਲਾਂ ਸੇਵਾਮੁਕਤੀ ਲੈਣ ਦਾ ਫ਼ੈਸਲਾ ਕੀਤਾ ਹੈ |

ਖ਼ਬਰ ਸ਼ੇਅਰ ਕਰੋ

 

ਪਾਕਿ ਤੋਂ 54 ਹਿੰਦੂ ਸ਼ਰਧਾਲੂਆਂ ਦਾ ਜਥਾ ਆਇਆ ਭਾਰਤ

ਅਟਾਰੀ, 2 ਦਸੰਬਰ (ਗੁਰਦੀਪ ਸਿੰਘ ਅਟਾਰੀ)-ਪਾਕਿਸਤਾਨ ਤੋਂ ਹਿੰਦੂ ਸ਼ਰਧਾਲੂਆਂ ਦਾ ਜਥਾ ਕੌਮਾਂਤਰੀ ਅਟਾਰੀ ਵਾਹਗਾ ਸਰਹੱਦ ਸੜਕ ਰਸਤੇ ਭਾਰਤ ਪਹੁੰਚਿਆ | ਜਥੇ ਦੀ ਅਗਵਾਈ ਕਰ ਰਹੇ ਹਿੰਦੂ ਸ਼ਰਧਾਲੂ ਕਿ੍ਸ਼ਨ ਚੰਦ ਨੇ ਦੱਸਿਆ ਕਿ ਉਨ੍ਹਾਂ ਕੋਲ 25 ਦਿਨ ਦਾ ਵੀਜ਼ਾ ਹੈ | ਉਹ ...

ਪੂਰੀ ਖ਼ਬਰ »

ਅੱਜ ਮਨਾਇਆ ਜਾਵੇਗਾ ਅਮਰ ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ਸਿੰਘ ਦਾ ਜਨਮ ਦਿਹਾੜਾ

ਐੱਸ. ਏ. ਐੱਸ. ਨਗਰ, 2 ਦਸੰਬਰ (ਕੇ. ਐੱਸ. ਰਾਣਾ)-ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ 3 ਦਸੰਬਰ ਨੂੰ ਧੰਨ-ਧੰਨ ਅਮਰ ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ਸਿੰਘ ਦਾ ਜਨਮ ਦਿਹਾੜਾ ਪੂਰਨ ਸ਼ਰਧਾ ਭਾਵਨਾ ਤਹਿਤ ਮਨਾਇਆ ਜਾ ਰਿਹਾ ਹੈ | ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ...

ਪੂਰੀ ਖ਼ਬਰ »

ਕੇਨਰਾ ਬੈਂਕ ਨੂੰ 'ਬੈਂਕਰਸ ਬੈਂਕ ਆਫ਼ ਦਾ ਯੀਅਰ ਐਵਾਰਡ 2022'

ਜਲੰਧਰ, 2 ਦਸੰਬਰ (ਅਜੀਤ ਬਿਊਰੋ)-ਬੀਤੇ ਦਿਨੀਂ ਬਰਤਾਨੀਆ ਦੇ ਲੰਡਨ ਸ਼ਹਿਰ 'ਚ ਕਰਵਾਏ ਗਲੋਬਲ ਬੈਂਕਿੰਗ ਸੰਮੇਲਨ 'ਚ ਭਾਰਤ ਲਈ ਕੇਨਰਾ ਬੈਂਕ ਨੂੰ ਇਹ ਐਲਾਨ ਕਰਦੇ ਹੋਏ ਬੇਹੱਦ ਖ਼ੁਸ਼ੀ ਹੋ ਰਹੀ ਹੈ ਕਿ ਅਸੀਂ 'ਦਾ ਬੈਂਕਰਸ ਬੈਂਕ ਆਫ਼ ਦਾ ਯੀਅਰ ਐਵਾਰਡ 2022' ਲਈ ਚੁਣੇ ਗਏ ਸੀ ...

ਪੂਰੀ ਖ਼ਬਰ »

ਅਮਰਜੀਤ ਸਿੰਘ ਗਲੌਤਰਾ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ

ਲੁਧਿਆਣਾ, 2 ਦਸੰਬਰ (ਕਵਿਤਾ ਖੁੱਲਰ/ਪੁਨੀਤ ਬਾਵਾ)-ਬਾਬਾ ਕੁੰਦਨ ਸਿੰਘ ਭਲਾਈ ਟਰੱਸਟ ਆਰਿਆ ਮੁਹੱਲਾ ਲੁਧਿਆਣਾ ਦੇ ਮੁਖੀ ਮਾਤਾ ਵਿਪਨਪ੍ਰੀਤ ਕੌਰ ਦੇ ਪਤੀ ਅਮਰਜੀਤ ਸਿੰਘ ਗਲੌਤਰਾ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਦਾ ਭੋਗ, ਅੰਤਿਮ ਅਰਦਾਸ ਤੇ ਸ਼ਰਧਾਂਜਲੀ ...

ਪੂਰੀ ਖ਼ਬਰ »

ਮੁਕਾਬਲੇ ਉਪਰੰਤ ਗਿ੍ਫਤਾਰ ਗੈਂਗਸਟਰ 5 ਦਿਨ ਦੇ ਰਿਮਾਂਡ 'ਤੇ

ਅੰਮਿ੍ਤਸਰ, 2 ਦਸੰਬਰ (ਰੇਸ਼ਮ ਸਿੰਘ)-ਬੀਤੇ ਦਿਨ ਛੇਹਰਟਾ ਦੇ ਨਰਾਇਣਗੜ੍ਹ ਬਾਜ਼ਾਰ ਵਿਖੇ ਪੁਲਿਸ ਨਾਲ ਮੁਕਾਬਲੇ ਉਪਰੰਤ ਗਿ੍ਫਤਾਰ ਕੀਤੇ ਦੋਵਾਂ ਗੈਂਗਸਟਰਾਂ ਨੂੰ ਅਦਲਤ 'ਚ ਪੇਸ਼ ਕਰਕੇ ਪੰਜ ਦਿਨ ਦਾ ਪੁਲਿਸ ਰਿਮਾਂਡ ਲੈ ਲਿਆ ਗਿਆ ਹੈ | ਰਵੀ ਵਾਸੀ ਕਪਤਗੜ੍ਹ ਛੇਹਰਟਾ ...

ਪੂਰੀ ਖ਼ਬਰ »

ਸਾਂਪਲਾ ਨੇ ਕੋਚੀਨ ਪੋਰਟ ਅਥਾਰਟੀ ਅਤੇ ਕੋਚੀਨ ਸ਼ਿਪਯਾਰਡ ਲਿਮਟਿਡ ਨੂੰ ਅਨੁਸੂਚਿਤ ਜਾਤੀ ਦੇ ਕਰਮਚਾਰੀਆਂ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਕਿਹਾ

ਚੰਡੀਗੜ੍ਹ, 2 ਦਸੰਬਰ (ਅਜੀਤ ਬਿਊਰੋ)-ਅਨੁਸੂਚਿਤ ਜਾਤੀਆਂ ਲਈ ਰਾਸ਼ਟਰੀ ਕਮਿਸ਼ਨ (ਐਨ.ਸੀ.ਐਸ.ਸੀ) ਦੇ ਚੇਅਰਮੈਨ ਵਿਜੇ ਸਾਂਪਲਾ ਨੇ ਕੋਚੀਨ ਪੋਰਟ ਅਥਾਰਟੀ ਅਤੇ ਕੋਚੀਨ ਸ਼ਿਪਯਾਰਡ ਲਿਮਟਿਡ ਦੇ ਸੀ.ਐਮ.ਡੀ ਅਤੇ ਸੀਨੀਅਰ ਅਧਿਕਾਰੀਆਂ ਨੂੰ ਅਨੁਸੂਚਿਤ ਜਾਤੀਆਂ ਦੇ ...

ਪੂਰੀ ਖ਼ਬਰ »

ਸੂਬਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ 'ਚ ਭਾਗ ਲੈਣ ਵਾਲਿਆਂ ਬੱਚਿਆਂ ਨੂੰ ਸਪੋਰਟਸ ਕਿੱਟਾਂ ਦੇਣ ਤੋਂ ਸਿੱਖਿਆ ਵਿਭਾਗ ਨੇ ਵੱਟੀ ਚੁੱਪੀ

ਸੰਗਰੂਰ, 2 ਦਸੰਬਰ (ਧੀਰਜ ਪਸੌਰੀਆ)-ਪ੍ਰਾਇਮਰੀ ਸਕੂਲਾਂ ਖੇਡਾਂ ਜਿੱਥੇ ਦੇਸ਼ ਦੀਆਂ ਟੀਮਾਂ ਲਈ ਪਨੀਰੀ ਨੇ ਤਿਆਰ ਹੋਣਾ ਹੁੰਦਾ ਹੈ ਲਈ ਫ਼ੰਡ ਜਾਰੀ ਕਰਨ ਤੋਂ ਪੰਜਾਬ ਸਰਕਾਰ ਕਈ ਸਾਲਾਂ ਤੋਂ ਹੱਥ ਪਿੱਛੇ ਖਿੱਚ ਰਹੀ ਹੈ | ਪ੍ਰਾਇਮਰੀ ਸਕੂਲ ਜਿਥੇ ਅਧਿਆਪਕਾਂ ਵਲੋਂ ਪੂਰਾ ...

ਪੂਰੀ ਖ਼ਬਰ »

'ਕਿਲ੍ਹਾ ਛੋੜ ਦਿਵਸ' ਨੂੰ ਸਮਰਪਿਤ 28ਵਾਂ ਅਲੌਕਿਕ ਦਸਮੇਸ਼ ਪੈਦਲ ਮਾਰਚ 21-22 ਦਸੰਬਰ ਦੀ ਰਾਤ ਆਰੰਭ ਹੋਵੇਗਾ

ਹਠੂਰ, 2 ਦਸੰਬਰ (ਜਸਵਿੰਦਰ ਸਿੰਘ ਛਿੰਦਾ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ ਨੂੰ ਛੱਡਣ ਦੇ ਇਤਿਹਾਸਿਕ ਤੇ ਵੈਰਾਗਮਈ ਦਿਹਾੜੇ 'ਕਿਲ੍ਹਾ ਛੋੜ ਦਿਵਸ' ਨੂੰ ਸਮਰਪਿਤ ਗੁਰਦੁਆਰਾ ਮੈਹਦੇਆਣਾ ਸਾਹਿਬ ਵਲੋਂ 28ਵਾਂ ਅਲੌਕਿਕ ਦਸਮੇਸ਼ ...

ਪੂਰੀ ਖ਼ਬਰ »

ਵਰਦਾਨ ਆਯੁਰਵੈਦਿਕ ਦੇ ਮੈਨੇਜਿੰਗ ਡਾਇਰੈਕਟਰ ਸੁਭਾਸ਼ ਗੋਇਲ ਪ੍ਰਾਈਡ ਆਫ ਪੰਜਾਬ ਅਵਾਰਡ ਨਾਲ ਸਨਮਾਨਿਤ

ਜਲੰਧਰ, 2 ਦਸੰਬਰ (ਅਜੀਤ ਬਿਊਰੋ)-ਐਸ.ਸੀ.ਓ 372, ਸੈਕਟਰ 44-ਡੀ, ਚੰਡੀਗੜ੍ਹ ਵਰਦਾਨ ਆਯੁਰਵੈਦਿਕ ਐਂਡ ਹਰਬਲ ਮੈਡੀਸਨ ਪ੍ਰਾਈਵੇਟ ਲਿਮਟਿਡ, ਸਮਾਜ ਨੂੰ ਸਮਰਪਿਤ ਹੈ ਅਤੇ ਪਿਛਲੇ 31 ਸਾਲਾਂ ਤੋਂ ਲੋਕਾਂ ਨੂੰ ਆਪਣੀਆਂ ਡਾਕਟਰੀ/ ਸਮਾਜਿਕ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ ਅਤੇ ...

ਪੂਰੀ ਖ਼ਬਰ »

ਬਰਸੀ 'ਤੇ ਵਿਸ਼ੇਸ਼ : ਹਰਭਜਨ ਸਿੰਘ ਯੋਗੀ

ਐਸ. ਏ. ਐਸ. ਨਗਰ, (ਅ. ਬ.)-ਇਲਾਕੇ ਦੇ ਉੱਘੇ ਸਮਾਜ ਸੇਵੀ ਖਾਨਦਾਨੀ ਵੈਦ ਹਰਭਜਨ ਸਿੰਘ ਯੋਗੀ ਦਾ ਜਨਮ 17 ਮਈ, 1944 ਨੂੰ ਪਾਕਿਸਤਾਨ ਦੇ ਜ਼ਿਲ੍ਹਾ ਮਿੰਟਗੁੰਮਰੀ ਵਿਖੇ ਸ. ਹੁਕਮ ਸਿੰਘ ਯੋਗੀ ਦੇ ਗ੍ਰਹਿ ਵਿਖੇ ਹੋਇਆ | ਦੇਸ਼ ਦੀ ਵੰਡ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵਲੋਂ ਬਠਿੰਡਾ ...

ਪੂਰੀ ਖ਼ਬਰ »

ਭੋਗ 'ਤੇ ਵਿਸੇਸ਼ ਮਾਤਾ ਹਰਜੀਤ ਕੌਰ ਧਾਲੀਵਾਲ (ਜਗਦੇਵ ਕਲਾਂ)

ਜਗਦੇਵ ਕਲਾਂ-ਮਾਤਾ ਹਰਜੀਤ ਕੌਰ ਧਾਲੀਵਾਲ (ਜਗਦੇਵ ਕਲਾਂ) ਮਿੱਠਬੋਲੜੇ, ਨਿੱਘੇ ਸੁੁਭਾਅ ਅਤੇ ਧਾਰਮਿਕ ਬਿਰਤੀ ਦੇ ਮਾਲਕ ਸਨ | ਉਨ੍ਹਾਂ ਦਾ ਜਨਮ ਪਿਤਾ ਨੰਬਰਦਾਰ ਹਰੀ ਸਿੰਘ ਦੇ ਗ੍ਰਹਿ ਅਤੇ ਮਾਤਾ ਭਗਵਾਨ ਕੌਰ ਦੀ ਕੁੱਖੋਂ ਸੰਨ 1938 ਨੂੰ ਤਹਿਸੀਲ ਅਜਨਾਲਾ (ਅੰਮਿ੍ਤਸਰ) ਦੇ ...

ਪੂਰੀ ਖ਼ਬਰ »

2 ਗੈਂਗਸਟਰਾਂ ਦਾ 5 ਦਿਨਾ ਪੁਲਿਸ ਰਿਮਾਂਡ

ਅੰਮਿ੍ਤਸਰ, 2 ਦਸੰਬਰ (ਰੇਸ਼ਮ ਸਿੰਘ)-ਬੀਤੇ ਦਿਨ ਛੇਹਰਟਾ ਦੇ ਨਰਾਇਣਗੜ੍ਹ ਬਾਜ਼ਾਰ ਵਿਖੇ ਪੁਲਿਸ ਨਾਲ ਮੁਕਾਬਲੇ ਉਪਰੰਤ ਗਿ੍ਫਤਾਰ ਕੀਤੇ ਦੋਵਾਂ ਗੈਂਗਸਟਰਾਂ ਨੂੰ ਅਦਲਤ 'ਚ ਪੇਸ਼ ਕਰਕੇ ਪੰਜ ਦਿਨ ਦਾ ਪੁਲਿਸ ਰਿਮਾਂਡ ਲੈ ਲਿਆ ਗਿਆ ਹੈ | ਰਵੀ ਵਾਸੀ ਕਪਤਗੜ੍ਹ ਛੇਹਰਟਾ ...

ਪੂਰੀ ਖ਼ਬਰ »

ਪੁਲਿਸ ਪਾਰਟੀ 'ਤੇ ਗੋਲੀਆਂ ਚਲਾ ਕੇ ਫਰਾਰ ਹੋਏ 2 ਗੈਂਗਸਟਰ ਗਿ੍ਫ਼ਤਾਰ

ਅਜਨਾਲਾ, 2 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਬੀਤੇ ਕੱਲ੍ਹ ਅੰਮਿ੍ਤਸਰ ਸ਼ਹਿਰੀ ਪੁਲਿਸ ਵਲੋਂ ਛੇਹਰਟਾ ਨਜ਼ਦੀਕ ਨਰੈਣਗੜ੍ਹ ਕੋਲ ਗੱਡੀ ਸਵਾਰ ਗੈਂਗਸਟਰਾਂ ਨਾਲ ਹੋਏ ਮੁਕਾਬਲੇ ਵਿਚ 2 ਗੈਂਗਸਟਰਾਂ ਨੂੰ 5 ਪਿਸਤੌਲ ਤੇ ਗੋਲੀ ਸਿੱਕੇ ਸਮੇਤ ਗਿ੍ਫ਼ਤਾਰ ਕਰ ਲਿਆ ਗਿਆ ਸੀ ...

ਪੂਰੀ ਖ਼ਬਰ »

ਕਾਬੁਲ 'ਚ ਪਾਕਿ ਦੂਤਘਰ 'ਤੇ ਹਮਲਾ-1 ਜ਼ਖ਼ਮੀ

ਅੰਮਿ੍ਤਸਰ, 2 ਦਸੰਬਰ (ਸੁਰਿੰਦਰ ਕੋਛੜ)-ਅਫਗਾਨਿਸਤਾਨ ਦੇ ਕਾਬੁਲ 'ਚ ਪਾਕਿਸਤਾਨੀ ਦੂਤਘਰ 'ਤੇ ਹਮਲਾ ਹੋਇਆ ਹੈ, ਜਿਸ 'ਚ ਪਾਕਿ ਦਾ ਇਕ ਗਾਰਡ ਜ਼ਖ਼ਮੀ ਹੋ ਗਿਆ ਹੈ | ਹਮਲੇ ਸਮੇਂ ਦੂਤਘਰ 'ਚ ਮੌਜੂਦ ਪਾਕਿ ਦੇ ਕਾਰਜਕਾਰੀ ਰਾਜਦੂਤ ਓਬੈਦ ਨਿਜ਼ਾਮਨੀ ਸੁਰੱਖਿਅਤ ਦੱਸੇ ਜਾ ਰਹੇ ...

ਪੂਰੀ ਖ਼ਬਰ »

ਕੇਸ਼ੋਪੁਰ ਛੰਭ 'ਚ ਪ੍ਰਵਾਸੀ ਪੰਛੀਆਂ ਨੇ ਲਗਾਈ ਰੌਣਕ

ਗੁਰਦਾਸਪੁਰ, 2 ਦਸੰਬਰ (ਗੁਰਪ੍ਰਤਾਪ ਸਿੰਘ)-ਗੁਰਦਾਸਪੁਰ ਤੋਂ ਬਹਿਰਾਮਪੁਰ ਰੋਡ 'ਤੇ ਸਥਿਤ ਕੇਸ਼ੋਪੁਰ ਛੰਭ ਵਿਚ ਪ੍ਰਵਾਸੀ ਪੰਛੀਆਂ ਦੀ ਆਮਦ ਸ਼ੁਰੂ ਹੋ ਗਈ ਹੈ | ਹੁਣ ਤੱਕ ਕਰੀਬ 8 ਹਜ਼ਾਰ ਤੋਂ ਵੱਧ ਪੰਛੀ ਇਸ ਛੰਭ ਵਿਚ ਪਹੁੰਚ ਚੁੱਕੇ ਹਨ | ਵਿਭਾਗ ਦੇ ਅਧਿਕਾਰੀਆਂ ...

ਪੂਰੀ ਖ਼ਬਰ »

40 ਹੈੱਡਮਾਸਟਰ ਪੱਕੇ ਹੋਣ ਦੀ ਉਮੀਦ 'ਚ

ਪਠਾਨਕੋਟ, 2 ਦਸੰਬਰ (ਸੰਧੂ)-ਸੂਬੇ ਅੰਦਰ ਸਿੱਖਿਆ ਦੇ ਖੇਤਰ ਵਿਚ ਸੁਧਾਰ ਅਤੇ ਸਿੱਖਿਆ ਦੇ ਪੱਧਰ ਨੰੂ ਉੱਚਾ ਚੁੱਕਣ ਲਈ ਇਕ ਭਰਤੀ ਸਾਲ 2013 ਵਿਚ ਰਮਸਾ ਤਹਿਤ 264 ਹੈੱਡ ਮਾਸਟਰਾਂ ਦੀ ਠੇਕਾ ਆਧਾਰ ਦੀ ਭਰਤੀ ਲਈ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ, ਜਿਸ ਰਾਹੀਂ ਸਿੱਖਿਆ ਵਿਭਾਗ ...

ਪੂਰੀ ਖ਼ਬਰ »

ਇਸਰੋ ਜਾਸੂਸੀ ਮਾਮਲਾ : ਸੁਪਰੀਮ ਕੋਰਟ ਵਲੋਂ ਚਾਰ ਦੋਸ਼ੀਆਂ ਨੂੰ ਅਗਾਊਂ ਜ਼ਮਾਨਤ ਦੇਣ ਵਾਲਾ ਕੇਰਲ ਹਾਈ ਕੋਰਟ ਦਾ ਆਦੇਸ਼ ਖ਼ਾਰਜ

ਨਵੀਂ ਦਿੱਲੀ, 2 ਦਸੰਬਰ (ਜਗਤਾਰ ਸਿੰਘ)-ਸੁਪਰੀਮ ਕੋਰਟ ਨੇ ਇਸਰੋ ਜਾਸੂਸੀ ਮਾਮਲੇ 'ਚ ਕੇਰਲ ਹਾਈਕੋਰਟ ਤੋਂ ਅਗਾਊਾ ਜ਼ਮਾਨਤ ਲੈਣ ਵਾਲੇ ਚਾਰ ਦੋਸ਼ੀਆਂ ਨੂੰ ਵੱਡਾ ਝਟਕਾ ਦਿੱਤਾ ਹੈ | ਸਰਬ ਉੱਚ ਅਦਾਲਤ ਨੇ ਸ਼ੁੱਕਰਵਾਰ ਨੂੰ 1994 ਦੇ ਇਸਰੋ ਜਾਸੂਸੀ ਮਾਮਲੇ ਵਿਚ ਵਿਗਿਆਨੀ ...

ਪੂਰੀ ਖ਼ਬਰ »

ਇੰਡੀਗੋ ਦਾ ਜਹਾਜ਼ ਮੁੰਬਈ ਵੱਲ ਮੋੜਿਆ

ਮੁੰਬਈ, 2 ਦਸੰਬਰ (ਪੀ. ਟੀ. ਆਈ.)-ਕੰਨੂਰ ਤੋਂ ਦੋਹਾ ਜਾ ਰਹੇ ਇੰਡੀਗੋ ਦੇ ਜਹਾਜ਼ ਨੂੰ ਤਕਨੀਕੀ ਖਰਾਬੀ ਕਾਰਨ ਸ਼ੁੱਕਰਵਾਰ ਨੂੰ ਇਥੇ ਹਵਾਈ ਅੱਡੇ ਵੱਲ ਮੋੜ ਦਿੱਤਾ ਗਿਆ | ਏਅਰਲਾਈਨ ਨੇ ਕਿਹਾ ਕਿ ਉਡਾਣ 6ਈ-1715 ਨੂੰ ਸਾਵਧਾਨੀ ਵਜੋਂ ਮੁੰਬਈ ਮੋੜ ਦਿੱਤਾ ਗਿਆ ਸੀ | ਬਿਆਨ 'ਚ ...

ਪੂਰੀ ਖ਼ਬਰ »

ਸਪਾਈਸਜੈੱਟ ਦੀ ਉਡਾਣ ਨੂੰ ਕੋਚੀ ਹਵਾਈ ਅੱਡੇ 'ਤੇ ਹੰਗਾਮੀ ਹਾਲਤ 'ਚ ਉਤਾਰਿਆ

ਕੋਚੀ, 2 ਦਸੰਬਰ (ਪੀ. ਟੀ. ਆਈ.)-ਜੇਦਾ (ਸਾਊਦੀ ਅਰਬ) ਤੋਂ 6 ਅਮਲੇ ਸਮੇਤ 197 ਯਾਤਰੀਆਂ ਨੂੰ ਲੈ ਕੇ ਕੋਝੀਕੋਡ ਜਾ ਰਹੀ ਸਪਾਈਸ ਜੈੱਟ ਦੀ ਉਡਾਣ ਦੀ ਹਾਈਡ੍ਰੌਲਿਕ ਫੇਲ੍ਹ ਹੋਣ ਕਾਰਨ ਸ਼ੁੱਕਰਵਾਰ ਸ਼ਾਮ ਕੋਚੀਨ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਸੀ.ਆਈ.ਏ.ਐਲ.) 'ਤੇ ਐਮਰਜੈਂਸੀ ...

ਪੂਰੀ ਖ਼ਬਰ »

ਅਮਰੀਕਾ ਵਲੋਂ ਪਾਕਿਸਤਾਨ, ਚੀਨ, ਮਿਆਂਮਾਰ ਤੇ 9 ਹੋਰਾਂ ਨੂੰ ਧਾਰਮਿਕ ਆਜ਼ਾਦੀ ਦੀ ਉਲੰਘਣਾ ਲਈ ਵਿਸ਼ੇਸ਼ ਚਿੰਤਾਵਾਂ ਵਾਲੇ ਦੇਸ਼ਾਂ ਵਜੋਂ ਨਾਮਜ਼ਦ

ਵਾਸ਼ਿੰਗਟਨ, 2 ਦਸੰਬਰ (ਪੀ. ਟੀ. ਆਈ.)-ਅਮਰੀਕਾ ਨੇ ਸ਼ੁੱਕਰਵਾਰ ਨੂੰ ਚੀਨ, ਪਾਕਿਸਤਾਨ ਅਤੇ ਮਿਆਂਮਾਰ ਸਮੇਤ 12 ਦੇਸ਼ਾਂ ਨੂੰ ਧਾਰਮਿਕ ਆਜ਼ਾਦੀ ਦੀ ਮੌਜੂਦਾ ਸਥਿਤੀ ਲਈ ਵਿਸ਼ੇਸ਼ ਚਿੰਤਾ ਵਾਲੇ ਦੇਸ਼ ਵਜੋਂ ਨਾਮਜ਼ਦ ਕੀਤਾ ਹੈ | ਵਿਦੇਸ਼ ਸਕੱਤਰ ਐਂਟਨੀ ਬਲਿੰਕਨ ਨੇ ਕਿਹਾ ...

ਪੂਰੀ ਖ਼ਬਰ »

ਸੀ.ਬੀ.ਆਈ. ਵਲੋਂ ਦਿੱਲੀ ਆਬਕਾਰੀ ਨੀਤੀ ਘਪਲੇ ਮਾਮਲੇ 'ਚ ਕੇ.ਸੀ.ਆਰ. ਦੀ ਧੀ ਕਵਿਤਾ ਨੂੰ ਨੋਟਿਸ

ਹੈਦਰਾਬਾਦ, 2 ਦਸੰਬਰ (ਪੀ. ਟੀ. ਆਈ.)-ਦਿੱਲੀ ਆਬਕਾਰੀ ਨੀਤੀ 'ਚ ਕਥਿਤ ਘੁਟਾਲੇ ਦੀ ਜਾਂਚ ਕਰ ਰਹੀ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਦੀ ਧੀ ਅਤੇ ਟੀ.ਆਰ.ਐਸ. ਐਮ.ਐਲ.ਸੀ. ਕੇ. ਕਵਿਤਾ ਨੂੰ 6 ਦਸੰਬਰ ਨੂੰ ਇਸ ਮਾਮਲੇ 'ਚ ਪੁੱਛਗਿੱਛ ਲਈ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX