(ਲੜੀ ਜੋੜਨ ਲਈ 19 ਨਵੰਬਰ ਦਾ 'ਬਾਲ ਸੰਸਾਰ' ਦੇਖੋ)
ਮੈਂ ਸ਼ੀਸ਼ੇ ਵਿਚੋਂ ਵੇਖਣ ਲੱਗ ਪਿਆ। ਚੰਡੀਗੜ੍ਹ ਦੀਆਂ ਵੱਡੀਆਂ - ਵੱਡੀਆਂ ਇਮਾਰਤਾਂ ਨਿੱਕੇ -ਨਿੱਕੇ ਘੋਰਨਿਆਂ ਵਾਂਗ ਲੱਗਣ ਲੱਗ ਪਈਆਂ। ਕੁਝ ਮਿੰਟਾਂ ਵਿਚ ਅਸੀਂ ਬੱਦਲਾਂ ਤੋਂ ਉੱਪਰ ਪਹੁੰਚ ਗਏ। ਬੱਦਲਾਂ ਦਾ ਵਿਸ਼ਾਲ ...
ਬੱਚਿਆਂ ਦੀ ਆਵਾਜ਼ ਸੁਣ ਕੇ ਸਾਰੀ ਕਲਾਸ ਆਪਣੇ ਕੋਲ ਬੁਲਾਉਣ ਲਈ ਕਿਸੇ ਹੱਥ ਸੁਨੇਹਾ ਭੇਜ ਦਿੱਤਾ ਅਤੇ ਸਾਇੰਸ ਦੀ ਪੱਕੀ ਕਾਪੀ ਕਿਤਾਬ ਨਾਲ ਲਿਆਉਣ ਨੂੰ ਕਹਿ ਦਿੱਤਾ। ਸੁਨੇਹਾਂ ਮਿਲਦਿਆਂ ਹੀ ਸਾਰੀ ਕਲਾਸ ਮੇਰੇ ਕੋਲ ਦਫ਼ਤਰ ਨੇੜੇ ਆ ਗਈ। ਸਾਰੇ ਬੱਚੇ ਮੇਰੇ ਕੋਲ ਥੋੜ੍ਹਾ ਜਿਹਾ ਹਟ ਕੇ ਬੈਠ ਗਏ। ਸਾਰੇ ਚੁੱਪ ਸਨ। ਹਰੇਕ ਬੱਚੇ ਵੱਲ ਧਿਆਨ ਕੀਤਾ। ਬੱਚੇ ਹੁਣ ਸ਼ਾਂਤ ਸਨ। ਅਜੇ ਤੱਕ ਕਿਸੇ ਨੂੰ ਕੁਝ ਵੀ ਨਹੀਂ ਕਿਹਾ। ਉਨ੍ਹਾਂ ਨੂੰ ਡਰ ਸੀ ਕਿ ਸ਼ਾਇਦ ਝਿੜਕਾਂ ਨਾ ਪੈਣ। ਇਹ ਹੀ ਹੋ ਸਕਦਾ। ਬੇਟਾ! ਤੁਸੀਂ ਦੂਰ ਬੈਠੇ ਹੋ ਕੀ ਗੱਲ ਹੈ। ਇਕ ਬੱਚੇ ਨੇ ਕਿਹਾ ਜੀ ਡਰ ਲੱਗਦਾ ਹੈ। ਜਦੇ ਹੀ ਮੈਂ ਕਹਿ ਦਿੱਤਾ ਬੇਟਾ ਡਰੋ ਨਾ। ਸਾਰੇ ਖੁਸ਼ ਹੋ ਗਏ। ਸਾਰਿਆਂ ਨੂੰ ਨੇੜੇ ਬਿਠਾ ਲਿਆ। ਇਕ ਬੱਚੇ ਤੋਂ ਸੁੰਦਰ ਲਿਖਾਈ ਵਾਲੀ ਕਾਪੀ ਲਈ ਅਤੇ ਕੁਝ ਪ੍ਰਸ਼ਨ ਬੱਚਿਆਂ ਨਾਲ ਸਾਂਝੇ ਕਰਨ ਦਾ ਸਿਲਸਲਾ ਸ਼ੁਰੂ ਕਰਨ ਲੱਗਾ। ਸਾਇੰਸ ਦੀ ਕਾਪੀ ਖੋਲ੍ਹੀ ਅਤੇ ਪਹਿਲਾ ਪ੍ਰਸ਼ਨ ਸੀ। ਤੇਜ਼ਾਬ ਕੀ ਹੈ? ਦੱਸੋ ਬੇਟਾ। ਸ਼ਾਬਾਸ਼ ਦੱਸੋ। ਸੋਚੋ ਕਹੋ। ਸਾਰੇ ਸੋਚਣ ਲੱਗੇ। ਇਕ ਬੱਚੇ ਨੇ ਕਿਹਾ ਕਿ ਸਰ! ਤੇਜ਼ਾਬ ਨੀਲੇ ਲਿਟਮਸ ਨੂੰ ਲਾਲ ਕਰਦੇ ਹਨ, ਸਵਾਦ ਖੱਟਾ ਹੁੰਦਾ ਹੈ। ਇਸ ਬੱਚੇ ਨੇ ਹੌਸਲੇ ਨਾਲ ਉਤਰ ਦਿੱਤਾ। ਜਿਹੜਾ ਕਿ ਸਹੀ ਸੀ। ਹੋਰ ਵੀ ਕਈ ਬੱਚਿਆਂ ਨੇ ਇਸ ਤਰ੍ਹਾਂ ਹੀ ਸਹੀ ਜਵਾਬ ਦਿੱਤਾ। ਰਾਜੇ! ਹੁਣ ਦੱਸੋ ਖਾਰ ਕੀ ਹੁੰਦੇ ਹਨ? ਹਾਂ ਬਈ ਚੱਕ ਦਿਓ ਫੱਟੇ। ਦੱਸੋ ਬਈ। ਜਿਸ ਨੂੰ ਆਉਂਦਾ ਹੱਥ ਖੜ੍ਹੇ ਕਰੋ। ਬਹੁਤ ਸਾਰਿਆਂ ਨੇ ਹੱਥ ਖੜ੍ਹੇ ਕੀਤੇ। ਫਿਰ ਇਕ ਬੱਚੇ ਵੱਲ ਨੂੰ ਇਸ਼ਾਰਾ ਕੀਤਾ ਤੇ ਉਸ ਨੇ ਦੱਸਿਆ ਕਿ ਖਾਰ, ਲਾਲ ਲਿਟਮਸ ਨੂੰ ਨੀਲਾ ਕਰਦੇ ਹਨ, ਇਨ੍ਹਾਂ ਦਾ ਸਵਾਦ ਕੌੜਾ ਹੁੰਦਾ ਹੈ। ਅੱਗੇ ਪ੍ਰਸ਼ਨ ਕੀਤਾ ਕਿ ਲਿਟਮਸ ਪੇਪਰ ਕਿੱਡਾ ਕੁ ਹੁੰਦਾ ਹੈ? ਕਈ ਬੱਚਿਆਂ ਨੇ ਅੰਗੂਠਾ ਅਤੇ ਪਹਿਲੀ ਉਂਗਲ ਵਿਚਕਾਰ ਦੂਰੀ ਬਣਾ ਆਪਣੇ ਢੰਗ ਨਾਲ ਦੱਸਿਆ। ਉਨ੍ਹਾਂ ਦਾ ਜਵਾਬ ਸਹੀ ਸੀ। ਹਾਂ ਬੇਟਾ ਇਹ ਆਪਣੀ ਚੀਚੀ ਦੀ ਲੰਬਾਈ ਜਿੰਨਾ ਹੁੰਦਾ ਹੈ। ਇਹ ਕਾਪੀ ਵਰਗਾ ਹੁੰਦਾ ਹੈ ਇਸ ਕਾਪੀ ਵਿਚ ਲਿਟਮਸ ਪੇਪਰ ਲੱਗੇ ਹੁੰਦੇ ਹਨ। ਹਾਂ ਬੇਟਾ! ਨਿੰਬੂ ਤੇਜ਼ਾਬ ਹੈ ਜਾਂ ਖਾਰ ਹੈ? ਸੋਚੋ ਦੱਸੋ। ਹਾਂ ਬਈ। ਕਰੋ ਧਿਆਨ ਏਧਰ। ਫਟਾਫਟ ਬਾਹਾਂ ਉਪਰ ਹੋ ਗਈਆਂ। ਇਕ ਬੱਚੇ ਵੱਲ ਇਸ਼ਾਰਾ ਕੀਤਾ ਤੇ ਉਸ ਨੇ ਕਿਹਾ ਕਿ ਨਿੰਬੂ ਖੱਟਾ ਹੁੰਦਾ ਹੈ ਇਸ ਲਈ ਇਹ ਤੇਜ਼ਾਬ ਹੈ। ਖਾਰ ਨਹੀਂ। ਇਹ ਨੀਲੇ ਲਿਟਮਸ ਨੂੰ ਲਾਲ ਕਰੇਗਾ। ਇਕ ਨੀਲਾ ਲਿਟਮਸ ਪੇਪਰ ਲੈ ਕੇ ਉਸ ਨੂੰ ਨਿੰਬੂ ਦੇ ਰਸ ਨਾਲ ਰਗੜੋ ਤਾਂ ਅਸੀਂ ਦੇਖਾਂਗੇ ਕਿ ਨੀਲਾ ਰੰਗ ਲਾਲ ਹੋ ਗਿਆ ਹੈ। ਬਿਲਕੁਲ ਸਹੀ ਹੈ। ਫਿਰ ਸਾਰਿਆਂ ਨੂੰ ਪੁੱਛਿਆ ਠੀਕ ਹੈ ਰਾਜੇ। ਸਾਰਿਆਂ ਨੇ ਹਾਂ ਵਿਚ ਹਾਂ ਮਿਲਾ ਦਿੱਤੀ। ਹੋਰ ਵੀ ਕਈ ਪ੍ਰਸ਼ਨ ਬੱਚਿਆਂ ਨਾਲ ਸਾਂਝੇ ਕੀਤੇ ਅਤੇ ਉੱਤਰ ਵੀ ਦਿੱਤੇ। ਬਾਅਦ ਵਿਚ ਦਸਵੀਂ ਕਲਾਸ ਦੀ ਵਾਰੀ ਆ ਗਈ। ਬੱਚਿਓ! ਇਹ ਪੀ-ਐਚ ਸਕੇਲ ਤੋਂ ਕੀ ਭਾਵ ਹੈ? ਹਾਂ ਦੱਸੋ। ਇਕ ਹੁਸ਼ਿਆਰ ਬੱਚਾ ਉੱਠਿਆ ਤੇ ਉਸ ਨੇ ਦੱਸਿਆ ਕਿ ਪੀ-ਐਚ ਸਕੇਲ ਇਕ ਸਕੇਲ ਹੈ ਜਿਸਦੀ ਜਿਲਤ 'ਤੇ ਵੱਖ-ਵੱਖ ਰੰਗ ਹੁੰਦੇ ਹਨ ਜਿਹੜੇ ਤੇਜ਼ਾਬ, ਖਾਰ ਅਤੇ ਉਦਾਸੀਨ ਦੱਸਦੇ ਹਨ। ਇਸ ਨੂੰ ਪ੍ਰਯੋਗੀ ਤੌਰ 'ਤੇ ਕਿਵੇਂ ਕਰ ਸਕਦੇ ਹਾਂ। ਬੱਚੇ ਨੇ ਦੱਸਿਆ ਕਿ ਪੀ-ਐਚ ਪੇਪਰ ਲਓ, ਉਸ ਨੂੰ ਜਿਸ ਦ੍ਰਵ ਦੀ ਪੀ-ਐਚ ਪਤਾ ਕਰਨੀ ਹੈ ਉਸ ਵਿਚ ਡੁਬੋ ਦਿਓ ਅਤੇ ਜਿਹੜਾ ਰੰਗ ਆਇਆ ਉਸ ਨੂੰ ਪੀ-ਐਚ ਸਕੇਲ 'ਤੇ ਦਿੱਤੇ ਰੰਗਾਂ ਨਾਲ ਮਿਲਾਣ ਕਰ ਲਿਆ ਜਾਵੇ ਜਿਸ ਰੰਗ ਨਾਲ ਮਿਲ ਜਾਂਦਾ ਹੈ ਉਹਦੀ ਪੀ-ਐਚ ਕੀਮਤ ਦੇਖ ਲਈ ਜਾਵੇ ਜਿਸ ਤੋਂ ਉਸ ਦਾ ਤੇਜ਼ਾਬ, ਖਾਰ ਅਤੇ ਉਦਾਸੀਨ ਸੁਭਾਅ ਪਤਾ ਲੱਗੇਗਾ। ਇਸ ਤਰ੍ਹਾਂ ਕਿਸੇ ਵੀ ਦ੍ਰਵ ਦੀ ਪੀ-ਐਚ ਪਤਾ ਕੀਤੀ ਜਾ ਸਕਦੀ ਹੈ। ਬੱਚੇ ਦਾ ਇਹ ਜਵਾਬ ਸੁਣ ਕੇ ਮੈਂ ਬਹੁਤ ਖੁਸ਼ ਹੋਇਆ। ਸਾਰਾ ਪ੍ਰਸ਼ਨ ਠੀਕ ਸੀ। ਬੱਚੇ ਦੀ ਭਰਪੂਰ ਸ਼ਲਾਘਾ ਕੀਤੀ। ਮੈਨੂੰ ਵੀ ਲੱਗਾ ਕਿ ਇਹ ਮੇਰੇ ਅਧਿਆਪਕਾਂ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ ਜਿਨ੍ਹਾਂ ਨੇ ਲਿਖਤੀ ਅਤੇ ਪ੍ਰਯੋਗੀ ਕੰਮ ਕਰਵਾਇਆ ਹੈ। ਉਹ ਬੱਚਿਆਂ ਵਿਚ ਝਲਕ ਰਿਹਾ ਸੀ। ਪੜ੍ਹਾਈ ਦੇ ਨਾਲ ਨਾਲ ਮਹੱਤਵਪੂਰਨ ਕਾਰਜ ਵੀ ਮੇਰੇ ਅਧਿਆਪਕ ਕਰਦੇ ਹਨ ਇਕ ਟੀਮ ਵਾਂਗ ਕੰਮ ਕਰਦੇ ਹਨ, ਜਿਨ੍ਹਾਂ 'ਤੇ ਪੂਰਾ ਮਾਣ ਹੈ। ਹੁਣ ਸਕੂਲਾਂ ਵਿਚ ਪ੍ਰੋਜੈਕਟਰ, ਐਲ.ਈ.ਡੀ., ਆਰ.ਓ.ਟੀ., ਈ-ਕਨਟੈਂਟ, ਲਿਸਨਿੰਗ ਲੈਬ, ਟੀ.ਵੀ., ਕੰਪਿਊਟਰ ਲੈਬ, ਸਾਇੰਸ ਲੈਬ, ਮੈਥ ਲੈਬ, ਲਾਇਬ੍ਰੇਰੀ, ਇੰਟਰਨੈੱਟ ਦੀ ਸਹੂਲਤ ਹੈ। ਆਰ.ਓ.ਟੀ. 'ਤੇ ਵੱਖ-ਵੱਖ ਕਲਾਸਾਂ ਦੇ ਪੀਰੀਅਡ ਲੱਗਦੇ ਹਨ। ਮਹੀਨੇ ਵਾਰ ਸਮਾਂ ਸਾਰਣੀ ਵਿਭਾਗ ਪਹਿਲਾਂ ਹੀ ਭੇਜ ਦਿੰਦਾ ਹੈ। ਸਾਰਾ ਸਕੂਲ ਸੀ.ਸੀ.ਟੀ.ਵੀ. ਅਧੀਨ ਹੈ। ਦਫ਼ਤਰ ਵਿਚ ਹੀ ਹਰ ਗਤੀਵਿਧੀ ਦਾ ਪਤਾ ਲੱਗਦਾ ਰਹਿੰਦਾ ਹੈ। ਸਾਰਾ ਕੰਮ ਕੰਟਰੋਲ ਵਿਚ ਰਹਿੰਦਾ ਹੈ। ਕਈ ਸਕੂਲਾਂ ਵਿਚ ਬਰਾਡਕਾਸਟਿੰਗ ਸਿਸਟਮ ਵੀ ਲੱਗੇ ਹੋਏ ਹਨ। ਸਿੱਖਿਆ ਵਿਭਾਗ ਨੇ ਸਕੂਲਾਂ ਨੂੰ ਸਹੂਲਤਾਂ ਦੇ ਕੇ ਪੜ੍ਹਾਈ ਦਾ ਪੱਧਰ ਉੱਚਾ ਕਰਨ ਲਈ ਸ਼ਲਾਘਾਯੋਗ ਸੁਨਹਿਰੀ ਮੀਲ ਪੱਥਰ ਸਿਰਜੇ ਹਨ, ਜਿਸ ਨਾਲ ਵਿਦਿਆਰਥੀਆਂ ਨੂੰ ਵੱਡੇ ਪੱਧਰ 'ਤੇ ਲਾਭ ਮਿਲੇਗਾ ਤੇ ਬੱਚੇ ਆਪਣੇ ਟੀਚੇ ਪੂਰੇ ਕਰਨਗੇ ਜਿਸ ਦਾ ਸਿਹਰਾ ਸਿੱਖਿਆ ਵਿਭਾਗ ਨੂੰ ਜਾਵੇਗਾ।
-#29/166, ਗਲੀ ਹਜਾਰਾ ਸਿੰਘ, ਮੋਗਾ।
ਈਮੇਲ: jaspal.loham@gmail.com
1. ਰੇਸ਼ਮ ਦਾ ਕੀੜਾ ਕੀ ਖਾਂਦਾ ਹੈ?
2. ਕਿਸ ਪੰਛੀ ਨੂੰ ਵਰਖਾ ਦੀ ਜਾਣਕਾਰੀ ਮਿਲ ਜਾਂਦੀ ਹੈ?
3. ਬਰਫ਼ੀਲੀ ਝੀਲ 'ਚ ਮੱਛੀਆਂ ਕਿਵੇਂ ਜਿਊਂਦੀਆਂ ਹਨ?
4. ਕੀ ਲੂਣ ਦੀ ਜ਼ਿਆਦਾ ਵਰਤੋਂ ਸਾਡੇ ਸਰੀਰ ਲਈ ਲਾਭਦਾਇਕ ਹੁੰਦੀ ਹੈ?
5. ਕੀ ਪੀਜ਼ੇ ਤੇ ਬਰਗਰ ਸਿਹਤ ਲਈ ਫਾਇਦੇਮੰਦ ਹਨ?
6. ਕਿਸ ਰੁੱਖ ...
ਖ਼ੁਸ਼ੀਆਂ ਕਿਤੇ ਦੂਰ ਨਾ ਬੇਲੀ, ਦੂਜਿਆਂ ਤਾਈਂ ਘੂਰ ਨਾ ਬੇਲੀ। ਹੱਸਣਾ ਖੇਡਣਾ ਮਨ ਦਾ ਚਾਅ, ਰੋਵੇ ਕੋਈ ਕਰ ਮਜਬੂਰ ਨਾ ਬੇਲੀ। ਸਿਵਿਆਂ 'ਚ ਸਭ ਬਰਾਬਰ ਹੁੰਦੇ, ਐਵੇਂ ਬਹੁਤਾ ਕਰ ਗਰੂਰ ਨਾ ਬੇਲੀ। ਕੱਲਾ ਰਹੇਂ ਕਸੂਰ ਤੇਰਾ ਵੀ ਹੋਣਾ, ਛੱਡ ਗਏ ਦਾ ਨਿਰਾ ਕਸੂਰ ਨਾ ...
ਮਗਰਮੱਛ ਦੀ ਤਰ੍ਹਾਂ ਹੰਝੂ ਵਹਾਉਣਾ' ਅਖਾਣ ਤਾਂ ਤੁਸੀਂ ਜ਼ਰੂਰ ਸੁਣੀ ਹੋਵੇਗੀ। ਇਸ ਕਹਾਵਤ ਦੀ ਵਰਤੋਂ, ਉਦੋਂ ਕੀਤੀ ਜਾਂਦੀ ਹੈ, ਜਦੋਂ ਕੋਈ ਵਿਅਕਤੀ ਅਸਲ ਹਮਦਰਦੀ ਦੇਣ ਦੀ ਥਾਂ ਦਿਖਾਵੇ ਦੀ ਹਮਦਰਦੀ ਜਤਾ ਰਿਹਾ ਹੋਵੇ।
ਤੁਹਾਨੂੰ ਇਹ ਜਾਣ ਕੇ ਬੜੀ ਹੈਰਾਨੀ ਹੋਵੇਗੀ ...
ਸਾਰੇ ਰਲ ਕੇ ਹੋਕਾ ਲਾਓ,
ਪਾਣੀ ਬਚਾਓ ਪਾਣੀ ਬਚਾਓ।
ਇਕ ਦੂਜੇ ਨੂੰ ਸਾਰੇ ਬੋਲੋ,
ਲੋੜ ਵੇਲੇ ਹੀ ਟੂਟੀ ਖੋਲ੍ਹੋ,
ਬੱਚਿਓ ਅਜਾਈਂ ਨਾ ਗਵਾਓ,
ਪਾਣੀ ਬਚਾਓ ਪਾਣੀ ਬਚਾਓ।
ਸਿਆਣਪ ਦੇ ਤੁਸੀਂ ਹਾਰ ਪਰੋਵੋ,
ਬਾਲਟੀ ਭਰ ਕੇ ਨਹਾਵੋ ਧੋਵੋ,
ਸਿੱਧੀ ਮੋਟਰ ਨਾ ਚਲਾਓ,
ਪਾਣੀ ਬਚਾਓ ...
1. ਕਿਸ ਮਹਾਂਦੀਪ ਨੂੰ ਕਾਲ਼ਾ ਮਹਾਂਦੀਪ ਕਿਹਾ ਜਾਂਦਾ ਹੈ? 2. ਹਜ਼ਾਰਾਂ ਝੀਲਾਂ ਦੀ ਧਰਤੀ ਕਿਸ ਨੂੰ ਕਿਹਾ ਜਾਂਦਾ ਹੈ? 3. ਗਰਮ ਖ਼ੂਨ ਵਾਲਾ ਕਿਹੜਾ ਜੀਵ ਹੈ? 4. ਖ਼ੂਨ ਦੇ ਸੈੱਲਾਂ ਦੇ ਜੰਮਣ ਵਿਚ ਕੌਣ ਮਦਦ ਕਰਦਾ ਹੈ? 5. ਪੰਜਾਬ ਦਾ ਸਭ ਤੋਂ ਪ੍ਰਦੂਸ਼ਿਤ ਦਰਿਆ ਕਿਹੜਾ ਹੈ? 6. ਇੱਟਾਂ ...
ਦੇਸ਼ ਮੇਰੇ ਦੇ ਪਿਆਰੇ ਬੱਚਿਓ,
ਮਾਂ ਬੋਲੀ ਨਾਲ ਕਰੋ ਪਿਆਰ।
ਮਾਂ ਦਾ ਜਿਸ ਨੂੰ ਨਾਂ ਹੈ ਦਿੱਤਾ,
ਮਾਂ ਜਿਹਾ ਫਿਰ ਕਰੋ ਸਤਿਕਾਰ।
ਮਾਂ ਬੋਲੀ ਅਨਮੋਲ ਬੱਚਿਓ,
ਮਿੱਠੜੇ ਏਹਦੇ ਬੋਲ ਬੱਚਿਓ।
ਜੀਭ ਦੇ ਉਤੇ ਜਦੋਂ ਵੀ ਆਵੇ,
ਮਿਸ਼ਰੀ ਦੇਵੇ ਘੋਲ ਬੱਚਿਓ।
ਜੀਹਨੇ ਦਿੱਤੀ ਹੈ ...
ਨੰਦੂ ਅਨਾਥ ਲੜਕਾ ਸੀ। ਸੜਕਾਂ 'ਤੇ ਭੀਖ ਮੰਗ ਕੇ ਆਪਣਾ ਢਿੱਡ ਭਰਦਾ ਸੀ। ਇਕ ਦਿਨ ਉਹ ਇਕ ਨਵੇਂ ਇਲਾਕੇ ਵਿਚ ਗਿਆ। ਉਸ ਇਲਾਕੇ ਵਿਚ ਕੁਝ ਆਲੀਸ਼ਾਨ ਮਕਾਨ ਬਣੇ ਹੋਏ ਸਨ। ਨੰਦੂ ਨੇ ਸੋਚਿਆ ਕਿ ਇੱਥੇ ਧਨਾਢ ਲੋਕ ਰਹਿੰਦੇ ਹਨ। ਇੱਥੋਂ ਕਾਫੀ ਕੁਝ ਮਿਲ ਸਕਦਾ ਹੈ। ਉਸ ਨੇ ਇਕ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX