(ਲੜੀ ਜੋੜਨ ਲਈ 19 ਨਵੰਬਰ ਦਾ 'ਬਾਲ ਸੰਸਾਰ' ਦੇਖੋ)
ਮੈਂ ਸ਼ੀਸ਼ੇ ਵਿਚੋਂ ਵੇਖਣ ਲੱਗ ਪਿਆ। ਚੰਡੀਗੜ੍ਹ ਦੀਆਂ ਵੱਡੀਆਂ - ਵੱਡੀਆਂ ਇਮਾਰਤਾਂ ਨਿੱਕੇ -ਨਿੱਕੇ ਘੋਰਨਿਆਂ ਵਾਂਗ ਲੱਗਣ ਲੱਗ ਪਈਆਂ। ਕੁਝ ਮਿੰਟਾਂ ਵਿਚ ਅਸੀਂ ਬੱਦਲਾਂ ਤੋਂ ਉੱਪਰ ਪਹੁੰਚ ਗਏ। ਬੱਦਲਾਂ ਦਾ ਵਿਸ਼ਾਲ ...
ਬੱਚਿਆਂ ਦੀ ਆਵਾਜ਼ ਸੁਣ ਕੇ ਸਾਰੀ ਕਲਾਸ ਆਪਣੇ ਕੋਲ ਬੁਲਾਉਣ ਲਈ ਕਿਸੇ ਹੱਥ ਸੁਨੇਹਾ ਭੇਜ ਦਿੱਤਾ ਅਤੇ ਸਾਇੰਸ ਦੀ ਪੱਕੀ ਕਾਪੀ ਕਿਤਾਬ ਨਾਲ ਲਿਆਉਣ ਨੂੰ ਕਹਿ ਦਿੱਤਾ। ਸੁਨੇਹਾਂ ਮਿਲਦਿਆਂ ਹੀ ਸਾਰੀ ਕਲਾਸ ਮੇਰੇ ਕੋਲ ਦਫ਼ਤਰ ਨੇੜੇ ਆ ਗਈ। ਸਾਰੇ ਬੱਚੇ ਮੇਰੇ ਕੋਲ ਥੋੜ੍ਹਾ ...
1. ਰੇਸ਼ਮ ਦਾ ਕੀੜਾ ਕੀ ਖਾਂਦਾ ਹੈ?
2. ਕਿਸ ਪੰਛੀ ਨੂੰ ਵਰਖਾ ਦੀ ਜਾਣਕਾਰੀ ਮਿਲ ਜਾਂਦੀ ਹੈ?
3. ਬਰਫ਼ੀਲੀ ਝੀਲ 'ਚ ਮੱਛੀਆਂ ਕਿਵੇਂ ਜਿਊਂਦੀਆਂ ਹਨ?
4. ਕੀ ਲੂਣ ਦੀ ਜ਼ਿਆਦਾ ਵਰਤੋਂ ਸਾਡੇ ਸਰੀਰ ਲਈ ਲਾਭਦਾਇਕ ਹੁੰਦੀ ਹੈ?
5. ਕੀ ਪੀਜ਼ੇ ਤੇ ਬਰਗਰ ਸਿਹਤ ਲਈ ਫਾਇਦੇਮੰਦ ਹਨ?
6. ਕਿਸ ਰੁੱਖ ...
ਖ਼ੁਸ਼ੀਆਂ ਕਿਤੇ ਦੂਰ ਨਾ ਬੇਲੀ, ਦੂਜਿਆਂ ਤਾਈਂ ਘੂਰ ਨਾ ਬੇਲੀ। ਹੱਸਣਾ ਖੇਡਣਾ ਮਨ ਦਾ ਚਾਅ, ਰੋਵੇ ਕੋਈ ਕਰ ਮਜਬੂਰ ਨਾ ਬੇਲੀ। ਸਿਵਿਆਂ 'ਚ ਸਭ ਬਰਾਬਰ ਹੁੰਦੇ, ਐਵੇਂ ਬਹੁਤਾ ਕਰ ਗਰੂਰ ਨਾ ਬੇਲੀ। ਕੱਲਾ ਰਹੇਂ ਕਸੂਰ ਤੇਰਾ ਵੀ ਹੋਣਾ, ਛੱਡ ਗਏ ਦਾ ਨਿਰਾ ਕਸੂਰ ਨਾ ...
ਮਗਰਮੱਛ ਦੀ ਤਰ੍ਹਾਂ ਹੰਝੂ ਵਹਾਉਣਾ' ਅਖਾਣ ਤਾਂ ਤੁਸੀਂ ਜ਼ਰੂਰ ਸੁਣੀ ਹੋਵੇਗੀ। ਇਸ ਕਹਾਵਤ ਦੀ ਵਰਤੋਂ, ਉਦੋਂ ਕੀਤੀ ਜਾਂਦੀ ਹੈ, ਜਦੋਂ ਕੋਈ ਵਿਅਕਤੀ ਅਸਲ ਹਮਦਰਦੀ ਦੇਣ ਦੀ ਥਾਂ ਦਿਖਾਵੇ ਦੀ ਹਮਦਰਦੀ ਜਤਾ ਰਿਹਾ ਹੋਵੇ।
ਤੁਹਾਨੂੰ ਇਹ ਜਾਣ ਕੇ ਬੜੀ ਹੈਰਾਨੀ ਹੋਵੇਗੀ ...
ਸਾਰੇ ਰਲ ਕੇ ਹੋਕਾ ਲਾਓ,
ਪਾਣੀ ਬਚਾਓ ਪਾਣੀ ਬਚਾਓ।
ਇਕ ਦੂਜੇ ਨੂੰ ਸਾਰੇ ਬੋਲੋ,
ਲੋੜ ਵੇਲੇ ਹੀ ਟੂਟੀ ਖੋਲ੍ਹੋ,
ਬੱਚਿਓ ਅਜਾਈਂ ਨਾ ਗਵਾਓ,
ਪਾਣੀ ਬਚਾਓ ਪਾਣੀ ਬਚਾਓ।
ਸਿਆਣਪ ਦੇ ਤੁਸੀਂ ਹਾਰ ਪਰੋਵੋ,
ਬਾਲਟੀ ਭਰ ਕੇ ਨਹਾਵੋ ਧੋਵੋ,
ਸਿੱਧੀ ਮੋਟਰ ਨਾ ਚਲਾਓ,
ਪਾਣੀ ਬਚਾਓ ...
1. ਕਿਸ ਮਹਾਂਦੀਪ ਨੂੰ ਕਾਲ਼ਾ ਮਹਾਂਦੀਪ ਕਿਹਾ ਜਾਂਦਾ ਹੈ? 2. ਹਜ਼ਾਰਾਂ ਝੀਲਾਂ ਦੀ ਧਰਤੀ ਕਿਸ ਨੂੰ ਕਿਹਾ ਜਾਂਦਾ ਹੈ? 3. ਗਰਮ ਖ਼ੂਨ ਵਾਲਾ ਕਿਹੜਾ ਜੀਵ ਹੈ? 4. ਖ਼ੂਨ ਦੇ ਸੈੱਲਾਂ ਦੇ ਜੰਮਣ ਵਿਚ ਕੌਣ ਮਦਦ ਕਰਦਾ ਹੈ? 5. ਪੰਜਾਬ ਦਾ ਸਭ ਤੋਂ ਪ੍ਰਦੂਸ਼ਿਤ ਦਰਿਆ ਕਿਹੜਾ ਹੈ? 6. ਇੱਟਾਂ ...
ਦੇਸ਼ ਮੇਰੇ ਦੇ ਪਿਆਰੇ ਬੱਚਿਓ,
ਮਾਂ ਬੋਲੀ ਨਾਲ ਕਰੋ ਪਿਆਰ।
ਮਾਂ ਦਾ ਜਿਸ ਨੂੰ ਨਾਂ ਹੈ ਦਿੱਤਾ,
ਮਾਂ ਜਿਹਾ ਫਿਰ ਕਰੋ ਸਤਿਕਾਰ।
ਮਾਂ ਬੋਲੀ ਅਨਮੋਲ ਬੱਚਿਓ,
ਮਿੱਠੜੇ ਏਹਦੇ ਬੋਲ ਬੱਚਿਓ।
ਜੀਭ ਦੇ ਉਤੇ ਜਦੋਂ ਵੀ ਆਵੇ,
ਮਿਸ਼ਰੀ ਦੇਵੇ ਘੋਲ ਬੱਚਿਓ।
ਜੀਹਨੇ ਦਿੱਤੀ ਹੈ ...
ਨੰਦੂ ਅਨਾਥ ਲੜਕਾ ਸੀ। ਸੜਕਾਂ 'ਤੇ ਭੀਖ ਮੰਗ ਕੇ ਆਪਣਾ ਢਿੱਡ ਭਰਦਾ ਸੀ। ਇਕ ਦਿਨ ਉਹ ਇਕ ਨਵੇਂ ਇਲਾਕੇ ਵਿਚ ਗਿਆ। ਉਸ ਇਲਾਕੇ ਵਿਚ ਕੁਝ ਆਲੀਸ਼ਾਨ ਮਕਾਨ ਬਣੇ ਹੋਏ ਸਨ। ਨੰਦੂ ਨੇ ਸੋਚਿਆ ਕਿ ਇੱਥੇ ਧਨਾਢ ਲੋਕ ਰਹਿੰਦੇ ਹਨ। ਇੱਥੋਂ ਕਾਫੀ ਕੁਝ ਮਿਲ ਸਕਦਾ ਹੈ। ਉਸ ਨੇ ਇਕ ਕੋਠੀ ਦੇ ਗੇਟ ਅੱਗੇ ਜਾ ਘੰਟੀ ਵਜਾਈ। ਅੰਦਰੋਂ ਕੋਈ ਨਾ ਆਇਆ। ਨੰਦੂ ਨੇ ਜਾਂਦੇ ਜਾਂਦੇ ਇਕ ਵੇਰ ਸਿਰ ਉਤਾਂਹ ਚੁੱਕ ਕੇ ਗੇਟ ਤੋਂ ਅੰਦਰ ਵੱਲ ਦੇਖਿਆ ਤਾਂ ਬਗੀਚੇ ਵਿਚ ਕੁਰਸੀ 'ਤੇ ਬੈਠਾ ਇਕ ਵਿਅਕਤੀ ਨੰਦੂ ਨੂੰ ਅੰਦਰ ਆਉਣ ਦਾ ਸੰਕੇਤ ਦੇ ਰਿਹਾ ਸੀ। ਨੰਦੂ ਸਮਝ ਗਿਆ ਕਿ ਇਹ ਘਰ ਦਾ ਮਾਲਕ ਹੈ ਤੇ ਉਸ ਨੂੰ ਜ਼ਰੂਰ ਹੀ ਕੁਝ ਨਾ ਕੁਝ ਦੇਵੇਗਾ। ਉਹ ਗੇਟ ਨੂੰ ਅੰਦਰ ਵੱਲ ਧੱਕ ਕੇ ਕਾਹਲ ਭਰੇ ਕਦਮਾਂ ਨਾਲ ਕੁਰਸੀ 'ਤੇ ਬੈਠੇ ਵਿਅਕਤੀ ਦੇ ਕੋਲ ਗਿਆ।
'ਦੱਸ ਕੀ ਚਾਹੀਦੈ...?' ਉਸ ਵਿਅਕਤੀ ਨੇ ਨੰਦੂ ਨੂੰ ਪੁੱਛਿਆ।
'ਜੀ ਕੁਝ ਦੇ ਦਿੰਦੇ, ਸਵੇਰ ਤੋਂ ਕੁਝ ਨਹੀਂ ਖਾਧਾ। ਥੋੜ੍ਹੇ ਪੈਸੇ...। ' ਨੰਦੂ ਹੱਥ ਜੋੜ ਕੇ ਖੜ੍ਹ ਗਿਆ।
'ਐਨਾ ਹੱਟਾ-ਕੱਟਾ ਹੋ ਕੇ ਭਿੱਖਿਆ ਮੰਗਦਿਆਂ ਤੈਨੂੰ ਸ਼ਰਮ ਨੀਂ ਆਉਂਦੀ। ਤੈਨੂੰ ਪਤਾ ਹੈ ਭਿੱਖਿਆ ਮੰਗਣਾ ਤੇ ਦੇਣਾ ਦੋਵੇਂ ਗ਼ਲਤ ਹਨ। ਭਿੱਖਿਆ ਉਨ੍ਹਾਂ ਲੋਕਾਂ ਲਈ ਹੈ ਜੋ ਸਰੀਰਕ ਤੌਰ 'ਤੇ ਕੁਝ ਨਹੀਂ ਕਰ ਸਕਦੇ। ਮੈਂ ਤਾਂ ਪਹਿਲਾਂ ਹੀ ਸਮਝ ਗਿਆ ਸੀ ਕਿ ਤੂੰ ਭਿੱਖਿਆ ਮੰਗਣ ਆਇਆ ਹੈਂ। ਪਰ ਮੈਂ ਤੈਨੂੰ ਭਿੱਖਿਆ ਨਹੀਂ ਦੇਵਾਂਗਾ।' ਉਸ ਆਦਮੀ ਨੇ ਕਿਹਾ।
ਨੰਦੂ ਸਿਰ ਝੁਕਾਈ ਖੜ੍ਹਾ ਸੀ ਕਿਸੇ ਅਪਰਾਧੀ ਵਾਂਗ।
'ਤੈਨੂੰ ਪਤਾ ਹੈ ਜਦੋਂ ਮੈਂ ਪੰਜ ਕੁ ਵਰ੍ਹਿਆਂ ਦਾ ਸੀ ਤਾਂ ਮੇਰੇ ਮਾਪੇ ਚੱਲ ਵਸੇ। ਰਿਸ਼ਤੇਦਾਰਾਂ ਨੇ ਕੁਝ ਕੁ ਸਾਲ ਮੈਨੂੰ ਰੱਖਿਆ ਤੇ ਫਿਰ ਮੇਰੇ ਹੋਸ਼ ਸੰਭਲਦਿਆਂ ਹੀ ਮੈਨੂੰ ਇਕ ਫੁੱਲਾਂ ਵਾਲੇ ਦੀ ਦੁਕਾਨ 'ਤੇ ਬਿਠਾ ਦਿੱਤਾ। ਮੈਂ ਦੁਕਾਨਦਾਰ ਦੇ ਫੁੱਲ ਲੈ ਕੇ ਸੜਕ ਕਿਨਾਰੇ ਖੜ੍ਹਾ ਰਹਿੰਦਾ ਤੇ ਗੱਡੀਆਂ ਕਾਰਾਂ ਵਾਲਿਆਂ ਨੂੰ ਭਾਂਤ-ਭਾਂਤ ਦੇ ਫੁੱਲ ਵੇਚਦਾ। ਜੋ ਵੀ ਕਮਾਈ ਹੁੰਦੀ ਦੁਕਾਨਦਾਰ ਨੂੰ ਦਿੰਦਾ। ਉਹ ਕੇਵਲ ਮੈਨੂੰ ਰੋਟੀ ਹੀ ਦਿੰਦਾ ਜਾਂ ਹੋਰ ਲੋੜਾਂ ਪੂਰੀਆਂ ਕਰਦਾ। ਚਾਹੁੰਦਾ ਤਾਂ ਮੈਂ ਵੀ ਭਿੱਖਿਆ ਮੰਗ ਕੇ ਗੁਜ਼ਾਰਾ ਕਰ ਸਕਦਾ ਸੀ, ਪਰ ਮੈਂ ਮਿਹਨਤ ਕਰਨਾ ਸਿੱਖ ਲਿਆ ਸੀ। ਮੈਨੂੰ ਮਿਹਨਤ ਵਿਚ ਹੀ ਅਨੰਦ ਆਉਣ ਲੱਗਾ।
ਨੰਦੂ ਘਰ ਦੇ ਮਾਲਕ ਦੀਆਂ ਗੱਲਾਂ ਧਿਆਨ ਨਾਲ ਸੁਣ ਰਿਹਾ ਸੀ।
'ਇਹ ਮਕਾਨ ਮੈਂ ਆਪਣੀ ਮਿਹਨਤ ਨਾਲ ਬਣਾਇਆ ਹੈ। ਜਦ ਮੈਂ ਕੁਝ ਹੋਰ ਵੱਡਾ ਹੋਇਆ ਤਾਂ ਫੁੱਲਾਂ ਵਾਲੇ ਨੇ ਮੇਰੀ ਇਮਾਨਦਾਰੀ ਤੋਂ ਖੁਸ਼ ਹੋ ਕੇ ਮੈਨੂੰ ਆਪਣਾ ਧੰਦਾ ਕਰਨ ਦੀ ਇਜ਼ਾਜਤ ਦੇ ਦਿੱਤੀ ਤੇ ਕੁਝ ਪੈਸੇ ਵੀ। ਮੈਂ ਉਨ੍ਹਾਂ ਪੈਸਿਆਂ ਨਾਲ ਇਕ ਛੋਟੀ ਜਿਹੀ ਜਗ੍ਹਾ 'ਤੇ ਆਪਣੀ ਦੁਕਾਨ ਖੋਲ੍ਹ ਲਈ। ਮੇਰਾ ਕੰਮ ਚੱਲ ਪਿਆ। ਫਿਰ ਮੈਂ ਹੌਲੀ ਹੌਲੀ ਉਹ ਪੈਸੇ ਇਕੱਠੇ ਕਰਕੇ ਆਪਣੀ ਜਗ੍ਹਾ ਖਰੀਦ ਲਈ। ਉਸ ਜਗ੍ਹਾ ਵਿਚ ਫੁੱਲ ਉਗਾਉਣ ਲੱਗਾ। ਹੁਣ ਮੈਨੂੰ ਹੋਰ ਵਿਕਰੀ ਹੋਣ ਲੱਗੀ ਤੇ ਮੇਰੀ ਜਗ੍ਹਾ ਦਾ ਮੁੱਲ ਵੀ ਵਧਦਾ ਗਿਆ। ਫਿਰ ਮੈਂ ਉਥੇ ਦੁਕਾਨ ਬਣਾ ਲਈ ਤੇ ਇਸ ਤਰ੍ਹਾਂ ਕਰਦੇ-ਕਰਦੇ ਅੱਜ ਮੇਰਾ ਫੁੱਲਾਂ ਦਾ ਵੱਡਾ ਵਪਾਰ ਹੈ। ਹੁਣ ਦੱਸ ਜੇ ਮੈਂ ਇਹ ਸਭ ਕਰ ਸਕਦਾ ਹਾਂ ਤਾਂ ਤੂੰ ਤਾਂ ਕਾਫੀ ਹੱਟਾ-ਕੱਟਾ ਏਂ।' ਇਹ ਕਹਿ ਕੇ ਉਹ ਵਿਅਕਤੀ ਆਪਣੀ ਕੁਰਸੀ ਤੋਂ ਲੜਖੜਾਉਂਦਾ ਹੋਇਆ ਉੱਠਿਆ ਤੇ ਪਿੱਛੇ ਪਈਆਂ ਬੈਸਾਖੀਆਂ ਚੁੱਕ ਕੇ ਉਸ ਦੇ ਸਹਾਰੇ ਖੜ੍ਹਾ ਹੋ ਗਿਆ। ਨੰਦੂ ਨੇ ਦੇਖਿਆ ਉਸ ਆਦਮੀ ਦੀ ਇਕ ਲੱਤ ਨਕਾਰਾ ਸੀ। ਉਹ ਕਾਫੀ ਹੈਰਾਨ ਹੋਇਆ।
'ਬਚਪਨ ਵਿਚ ਠੀਕ ਸਮੇਂ 'ਤੇ ਇਲਾਜ ਨਾ ਹੋਣ ਕਾਰਨ ਮੈਨੂੰ ਪੋਲੀਓ ਹੋ ਗਿਆ ਸੀ। ਨੰਦੂ ਮੈਂ ਇਕ ਗੱਲ ਹੋਰ ਕਹਿਣਾ ਚਾਹੁੰਦਾ ਹਾਂ। ਪਰਮਾਤਮਾ ਨੇ ਤੈਨੂੰ ਏਨੀ ਸੋਹਣੀ ਸਿਹਤ ਬਖ਼ਸ਼ੀ ਹੈ। ਤੇਰੇ ਸਾਰੇ ਅੰਗ ਵੀ ਪੂਰੇ ਹਨ। ਫਿਰ ਤੂੰ ਕੋਈ ਕੰਮ ਧੰਦਾ ਕਰ। ਆਲਸੀ ਤੇ ਭੀਖ ਮੰਗ ਕੇ ਖਾਣ ਵਾਲੇ ਲੋਕ ਤਾਂ ਅੰਪਗ ਹੁੰਦੇ ਹਨ। ਤੂੰ ਅਪੰਗ ਨਹੀਂ। ਪਤਾ ਨਹੀਂ ਮੇਰੀਆਂ ਗੱਲਾਂ ਦਾ ਤੇਰੇ 'ਤੇ ਕੋਈ ਅਸਰ ਹੋਇਆ ਕਿ ਨਹੀਂ। ਖ਼ੈਰ ਹੁਣ ਜੇ ਤੂੰ ਕੁਝ ਖਾਣਾ ਹੈ ਤਾਂ ਉਹ ਸਾਹਮਣੇ ਮੇਜ਼ 'ਤੇ ਕੁਝ ਫਲ ਪਏ ਹਨ ਲੈ ਜਾਹ...। ' ਉਸ ਆਦਮੀ ਨੇ ਕਿਹਾ।
ਨੰਦੂ ਨੇ ਇਕ ਨਜ਼ਰ ਫ਼ਲਾਂ ਵੱਲ ਦੇਖਿਆ ਫਿਰ ਉਨ੍ਹਾਂ ਵੱਲ ਵਧਿਆ ਪਰ ਫਿਰ ਅਚਾਨਕ ਹੀ ਉਸ ਨੇ ਫਲ ਮੇਜ਼ 'ਤੇ ਹੀ ਛੱਡ ਦਿੱਤੇ ਤੇ ਤੇਜ਼ ਕਦਮੀਂ ਬਾਹਰ ਵੱਲ ਤੁਰਦਾ ਹੋਇਆ ਬੋਲਿਆ, ਮੈਂ ਅੰਪਗ ਨਹੀਂ...। ' ਮਕਾਨ ਮਾਲਕ ਨੂੰ ਨੰਦੂ ਦੇ ਕਹੇ ਬੋਲ ਤੇ ਚਾਲ ਤੋਂ ਇਹ ਪੱਕਾ ਯਕੀਨ ਹੋ ਗਿਆ ਸੀ ਕਿ ਨੰਦੂ ਨੇ ਮਿਹਨਤ ਕਰਕੇ ਰੋਟੀ ਖਾਣ ਦਾ ਸੰਕਲਪ ਕਰ ਲਿਆ ਹੈ।
-ਕੰਡਕਟ ਬਰਾਂਚ (ਪ੍ਰੀਖਿਆਵਾਂ)
ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਮੋਬਾਈਲ : 9872325960
E mail: harinder02101974@gmail.com
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX