15 ਸਾਲ ਬਾਅਦ ਬਾਹਰ ਹੋਈ ਭਾਜਪਾ ਪਰ ਫ਼ਸਵੀਂ ਟੱਕਰ ਦੇਣ 'ਚ ਰਹੀ ਕਾਮਯਾਬ
ਜਗਤਾਰ ਸਿੰਘ
ਨਵੀਂ ਦਿੱਲੀ, 7 ਦਸੰਬਰ-ਆਮ ਆਦਮੀ ਪਾਰਟੀ ਨੇ ਦਿੱਲੀ ਨਗਰ ਨਿਗਮ ਚੋਣਾਂ 'ਚ ਸਪਸ਼ਟ ਬਹੁਮਤ ਪ੍ਰਾਪਤ ਕਰਦੇ ਹੋਏ ਪਿਛਲੇ 15 ਸਾਲ ਤੋਂ ਐਮ.ਸੀ.ਡੀ. ਦੀ ਸੱਤਾ 'ਤੇ ਕਾਬਜ਼ ਭਾਰਤੀ ਜਨਤਾ ...
ਦੋਵਾਂ ਸਦਨਾਂ 'ਚ ਹੋਈ ਜੀ-20 ਦੀ ਪ੍ਰਧਾਨਗੀ ਮਿਲਣ ਦੀ ਚਰਚਾ
ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 7 ਦਸੰਬਰ-ਸੰਸਦ ਦੇ ਸਰਦ ਰੁੱਤ ਦੇ ਸੰਖੇਪ ਜਿਹੇ 17 ਦਿਨਾਂ ਦੇ ਇਜਲਾਸ ਦੀ ਸ਼ੁਰੂਆਤ 'ਚ ਹੀ ਸੱਤਾ ਅਤੇ ਵਿਰੋਧੀ ਧਿਰਾਂ ਨੇ 'ਗੰਭੀਰਤਾ' ਦਾ ਮੁਜ਼ਾਹਰਾ ਕਰਦਿਆਂ ਆਪੋ ਆਪਣੀ ...
ਲੋੜ ਪਈ ਤਾਂ ਮੁੜ ਬੁਲਾਇਆ ਜਾ ਸਕਦੈ-ਐਸ.ਐਸ.ਪੀ.
ਬਲਵਿੰਦਰ ਸਿੰਘ ਧਾਲੀਵਾਲ
ਮਾਨਸਾ, 7 ਦਸੰਬਰ-ਮਰਹੂਮ ਗਾਇਕ ਸਿੱਧੂ ਮੂਸੇਵਾਲਾ ਹੱਤਿਆ ਮਾਮਲੇ 'ਚ ਸਿੱਟ ਦੀ ਟੀਮ ਵਲੋਂ ਪ੍ਰਸਿੱਧ ਪੰਜਾਬੀ ਗਾਇਕ ਤੇ ਅਦਾਕਾਰ ਬੱਬੂ ਮਾਨ ਤੇ ਮਨਕੀਰਤ ਔਲਖ ਤੋਂ ਸਥਾਨਕ ਸੀ.ਆਈ.ਏ. ਸਟਾਫ਼ ...
ਰੇਸ਼ਮ ਸਿੰਘ
ਅੰਮਿ੍ਤਸਰ, 7 ਦਸੰਬਰ-ਵਿਆਹ ਸ਼ਾਦੀਆਂ 'ਚ ਸ਼ਰਾਬ ਪੀ ਕੇ ਨਿਕਲੇ ਮਹਿਮਾਨਾਂ ਲਈ ਖੁਦ ਗੱਡੀ ਚਲਾਉਣਾ ਹੁਣ ਮਹਿੰਗਾ ਪੈ ਸਕਦਾ ਹੈ | ਅਜਿਹੇ ਮਹਿਮਾਨਾਂ ਦੇ ਸਵਾਗਤ ਲਈ ਪੁਲਿਸ ਪੂਰੀ ਤਰ੍ਹਾਂ ਤਿਆਰ ਹੈ ਅਤੇ ਪੁਲਿਸ ਵਲੋਂ ਸਰਕਾਰ ਦੇ ਹੁਕਮਾਂ ਮੁਤਾਬਿਕ ਮੈਰਿਜ ...
ਅਹਿਮਦਾਬਾਦ/ਸ਼ਿਮਲਾ, 7 ਦਸੰਬਰ (ਏਜੰਸੀ)-ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਚੋਣਾਂ ਦੇ ਨਤੀਜੇ 8 ਦਸੰਬਰ ਵੀਰਵਾਰ ਨੂੰ ਐਲਾਨੇ ਜਾਣਗੇ | ਗੁਜਰਾਤ 'ਚ ਦੋ ਗੇੜਾਂ 1 ਤੇ 5 ਦਸੰਬਰ ਅਤੇ ਹਿਮਾਚਲ 'ਚ 12 ਨਵੰਬਰ ਨੂੰ ਪਈਆਂ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਲਈ ਕੁਝ ਹੀ ਘੰਟੇ ਬਾਕੀ ਬਚੇ ...
ਚੰਡੀਗੜ੍ਹ, 7 ਦਸੰਬਰ (ਪ੍ਰੋ. ਅਵਤਾਰ ਸਿੰਘ)- ਪੰਜਾਬ 'ਚ ਹੁਣ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਵਿਰੁੱਧ ਪੰਜਾਬ ਪੁਲਿਸ ਸਖ਼ਤ ਕਾਰਵਾਈ ਕਰਿਆ ਕਰੇਗੀ ਤੇ ਖ਼ਾਸ ਕਰ ਕੇ ਮੈਰਿਜ ਪੈਲੇਸਾਂ ਦੇ ਬਾਹਰ ਵਿਸ਼ੇਸ਼ ਨਾਕੇ ਲਗਾ ਕੇ ਐਲਕੋ ਮੀਟਰ ਨਾਲ ਚੈਕਿੰਗ ਹੋਇਆ ਕਰੇਗੀ | ...
ਨਿਊਯਾਰਕ, 7 ਦਸੰਬਰ (ਏਜੰਸੀ)-ਫੋਰਬਸ ਦੀ ਵਿਸ਼ਵ ਦੀਆਂ 100 ਸਭ ਤੋਂ ਤਾਕਤਵਰ ਔਰਤਾਂ ਦੀ ਸਾਲਾਨਾ ਸੂਚੀ ਵਿਚ ਸ਼ਾਮਿਲ 6 ਭਾਰਤੀ ਔਰਤਾਂ ਵਿਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਬਾਇਓਕਾਨ ਦੀ ਕਾਰਜਕਾਰੀ ਚੇਅਰਪਰਸਨ ਕਿਰਨ ਮਜ਼ੂਮਦਾਰ ਸ਼ਾਅ ਅਤੇ ਨਾਇਕਾ ਦੀ ਸੰਸਥਾਪਕ ਫਾਲਗੁਨੀ ਨਾਇਰ ਸ਼ਾਮਿਲ ਹਨ | ਲਗਾਤਾਰ ਚੌਥੀ ਵਾਰ ਸੂਚੀ 'ਚ ਜਗ੍ਹਾ ਬਣਾਉਣ ਵਾਲੇ ਸੀਤਾਰਮਨ 36ਵੇਂ ਸਥਾਨ 'ਤੇ ਹਨ | 63 ਸਾਲਾ ਵਿੱਤ ਮੰਤਰੀ 2021 ਵਿਚ 37ਵੇਂ, 2020 ਵਿਚ 41ਵੇਂ ਅਤੇ 2019 ਵਿਚ 34ਵੇਂ ਸਥਾਨ 'ਤੇ ਰਹੇ ਸਨ | ਇਸ ਸੂਚੀ ਵਿਚ ਆਈਆਂ ਹੋਰ ਭਾਰਤੀ ਔਰਤਾਂ ਵਿਚ ਐਚ. ਸੀ. ਐਲ. ਟੈਕ ਦੀ ਚੇਅਰਪਰਸਨ ਰੌਸ਼ਨੀ ਨਾਦਰ ਮਲਹੋਤਰਾ (53ਵਾਂ ਸਥਾਨ), ਸੇਬੀ ਦੀ ਚੇਅਰਪਰਸਨ ਮਾਧਵੀ ਪੁਰੀ ਬੁਚ (54ਵਾਂ ਸਥਾਨ) ਅਤੇ ਸਟੀਲ ਅਥਾਰਟੀ ਆਫ਼ ਇੰਡੀਆ ਦੀ ਚੇਅਰਪਰਸਨ ਸੋਮਾ ਮੋਂਡਲ (67ਵਾਂ) ਸਥਾਨ ਸ਼ਾਮਿਲ ਹਨ | ਮਲਹੋਤਰਾ, ਮਜ਼ੂਮਦਾਰ ਸ਼ਾਅ ਅਤੇ ਨਾਇਰ ਨੇ ਪਿਛਲੇ ਸਾਲ ਵੀ ਇਸ ਸੂਚੀ ਵਿਚ ਕਰਮਵਾਰ 52ਵਾਂ, 72ਵਾਂ ਅਤੇ 88ਵਾਂ ਸਥਾਨ ਪ੍ਰਾਪਤ ਕੀਤਾ ਸੀ | ਮੰਗਲਵਾਰ ਨੂੰ ਫੋਰਬਸ ਵਲੋਂ ਜਾਰੀ ਸੂਚੀ ਅਨੁਸਾਰ ਇਸ ਸਾਲ ਮਜ਼ੂਮਦਾਰ ਸ਼ਾਅ 72ਵੇਂ, ਜਦੋਂਕਿ ਨਾਇਰ 89ਵੇਂ ਸਥਾਨ 'ਤੇ ਰਹੀਆਂ ਹਨ | ਇਸ ਸੂਚੀ ਵਿਚ 39 ਸੀ. ਈ. ਓ., 10 ਸੂਬਾ ਮੁਖੀ ਅਤੇ 11 ਅਰਬਪਤੀ (ਕੁੱਲ ਸੰਪਤੀ 115 ਅਰਬ ਡਾਲਰ ਹੈ) ਸ਼ਾਮਿਲ ਹਨ | ਯੂਕਰੇਨ ਯੁੱਧ ਦੌਰਾਨ ਅਗਵਾਈ ਲਈ ਅਤੇ ਨਾਲ ਹੀ ਕੋਵਿਡ-19 ਮਹਾਂਮਾਰੀ ਨਾਲ ਨਜਿੱਠਣ ਲਈ ਯੂਰਪੀ ਕਮਿਸ਼ਨ ਦੀ ਮੁਖੀ ਉਰਸੁਲਾ ਵੋਨ ਡੇਰ ਲੇਯੇਨ ਦੁਨੀਆ ਦੀਆਂ 100 ਸਭ ਤੋਂ ਸ਼ਕਤੀਸ਼ਾਲੀ ਔਰਤਾਂ ਦੀ 19ਵੀਂ ਸੂਚੀ ਵਿਚ ਪਹਿਲੇ ਸਥਾਨ 'ਤੇ ਹਨ | ਜਦੋਂਕਿ ਯੂਰਪੀਅਨ ਸੈਂਟਰਲ ਬੈਂਕ ਦੀ ਮੁਖੀ ਕ੍ਰਿਸਟੀਨ ਲੇਗਾਰਡ ਦੂਜੇ ਸਥਾਨ 'ਤੇ ਅਤੇ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਸੂਚੀ ਵਿਚ ਤੀਜੇ ਸਥਾਨ 'ਤੇ ਹੈ | 100ਵੇਂ ਸਾਥਾਨ 'ਤੇ ਆਈ ਈਰਾਨ ਦੀ ਜੀਨਾ ਮਹਸਾ ਆਮਿਨੀ ਨੇ ਮਰਨ ਉਪਰੰਤ ਪ੍ਰਭਾਵਸ਼ਾਲੀ ਸੂਚੀ 'ਚ ਜਗ੍ਹਾ ਬਣਾਈ ਹੈ | ਸਤੰਬਰ 'ਚ ਉਨ੍ਹਾਂ ਦੀ ਮੌਤ ਨੇ ਮੁਸਲਿਮ ਰਾਸ਼ਟਰ ਵਿਚ ਆਪਣੇ ਅਧਿਕਾਰਾਂ ਲਈ ਇਕ ਬੇਮਿਸਾਲ ਔਰਤ ਅਗਵਾਈ ਵਾਲੀ ਕ੍ਰਾਂਤੀ ਨੂੰ ਜਨਮ ਦਿੱਤਾ ਸੀ |
ਜੰਮੂ, 7 ਦਸੰਬਰ (ਏ. ਐਨ. ਆਈ.)-ਜੰਮੂ ਦੇ ਬੀ.ਐਸ.ਐਫ. ਸੀਨੀਅਰ ਸੈਕੰਡਰੀ ਸਕੂਲ ਦੇ 12ਵੀਂ ਜਮਾਤ ਦੇ ਵਿਦਿਆਰਥੀ ਓਾਕਾਰ ਬੱਤਰਾ ਨੇ ਇਕ ਨਵੀਂ ਉਪਲਬਧੀ ਹਾਸਲ ਕੀਤੀ ਹੈ, ਕਿਉਂਕਿ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਇਸ ਮਹੀਨੇ ਉਸ ਵਲੋਂ ਵਿਕਸਤ ਦੇਸ਼ ਦਾ ਪਹਿਲਾ ਓਪਨ-ਸੋਰਸ ...
ਨਵੀਂ ਦਿੱਲੀ, 7 ਦਸੰਬਰ (ਉਪਮਾ ਡਾਗਾ ਪਾਰਥ)-ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਭਾਰਤੀ ਜਲ ਸੈਨਾ ਦੇ 8 ਸਾਬਕਾ ਸੈਨਿਕਾਂ ਦਾ ਮੁੱਦਾ ਕਤਰ ਕੋਲ ਉਠਾਉਣ ਅਤੇ ਉਨ੍ਹਾਂ ਦੀ ਰਿਹਾਈ ਨੂੰ ਯਕੀਨੀ ਬਣਾਇਆ ਜਾਵੇ | ਲੋਕ ਸਭਾ 'ਚ ਜ਼ਰੂਰੀ ...
ਖਡੂਰ ਸਾਹਿਬ ਤੋਂ ਸੰਸਦ ਮੈਂਬਰ ਜਸਬੀਰ ਸਿੰਘ ਗਿੱਲ ਡਿੰਪਾ ਨੇ ਸੰਸਦ ਦੇ ਸਰਦ ਰੁੱਤ ਇਜਲਾਸ ਦੇ ਪਹਿਲੇ ਹੀ ਦਿਨ ਸਜ਼ਾ ਭੁਗਤ ਚੁੱਕੇ ਪੰਜਾਬ ਦੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦੀ ਜ਼ੋਰਦਾਰ ਮੰਗ ਕੀਤੀ | ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਭੱਖਦਾ ਸਿਆਸੀ ਮੁੱਦਾ ...
ਕਾਂਗਰਸ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦਾ ਮਾਮਲਾ ਲੋਕ ਸਭਾ 'ਚ ਉਠਾਉਂਦਿਆ ਪੰਜਾਬ ਦੀ ਕਾਨੂੰਨ ਵਿਵਸਥਾ 'ਤੇ ਗੰਭੀਰ ਸਵਾਲ ਉਠਾਉਂਦਿਆ ਗ੍ਰਹਿ ਮੰਤਰਾਲੇ ਨੂੰ ਇਸ 'ਤੇ ਵਿਸ਼ੇਸ਼ ਧਿਆਨ ਦੇਣ ਦੀ ਲੋੜ 'ਤੇ ਜ਼ੋਰ ...
ਨਵੀਂ ਦਿੱਲੀ, 7 ਦਸੰਬਰ (ਏਜੰਸੀ)-ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਅਤੇ ਆਰ.ਬੀ.ਆਈ. (ਭਾਰਤੀ ਰਿਜ਼ਰਵ ਬੈਂਕ) ਨੂੰ ਬੁੱਧਵਾਰ ਨੂੰ ਨਿਰਦੇਸ਼ ਦਿੱਤਾ ਕਿ ਉਹ ਸਰਕਾਰ ਦੇ 2016 'ਚ 1000 ਰੁਪਏ ਅਤੇ 500 ਰੁਪਏ ਦੇ ਨੋਟਾਂ ਨੂੰ ਬੰਦ ਕਰਨ ਦੇ ਫੈਸਲੇ ਨਾਲ ਸੰਬੰਧਿਤ ਪ੍ਰਸੰਗਿਕ ਰਿਕਾਰਡ ...
ਅੰਕੜਿਆਂ ਮੁਤਾਬਿਕ 'ਆਪ' ਨੂੰ 42.35 ਫ਼ੀਸਦੀ, ਭਾਜਪਾ ਨੂੰ 39.23 ਫ਼ੀਸਦੀ ਜਦਕਿ ਕਾਂਗਰਸ ਨੂੰ 12.ਫੀਸਦੀ ਵੋਟਾਂ ਪਈਆਂ | ਆਜ਼ਾਦ ਉਮੀਦਵਾਰਾਂ ਨੂੰ 2.86 ਫ਼ੀਸਦੀ ਅਤੇ ਬਸਪਾ ਨੂੰ 1.65 ਫ਼ੀਸਦੀ ਵੋਟਾਂ ਮਿਲੀਆਂ | ਇਨ੍ਹਾਂ ਤੋਂ ਇਲਾਵਾ ਐਮ.ਸੀ.ਡੀ. ਚੋਣਾਂ 'ਚ ਹਿੱਸਾ ਲੈਣ ਵਾਲੀ ਕਿਸੇ ...
ਚੋਣਾਂ ਵਿਚ 6 ਸਿੱਖ ਚਿਹਰਿਆਂ ਨੂੰ ਵੀ ਜਿੱਤ ਪ੍ਰਾਪਤ ਹੋਈ ਹੈ | ਇਨ੍ਹਾਂ 'ਚੋਂ 4 'ਆਪ' ਜਦਕਿ 2 ਭਾਜਪਾ ਨਾਲ ਸੰਬੰਧਿਤ ਹਨ | 'ਆਪ' ਦੀ ਉਮੀਦਵਾਰ ਪ੍ਰੀਤੀ ਕੌਰ (ਦਿਲਸ਼ਾਦ ਕਾਲੋਨੀ), ਸ਼ਿਲਪਾ ਕੌਰ (ਖਿਆਲਾ), ਰਮਿੰਦਰ ਕੌਰ (ਫਤਹਿ ਨਗਰ) ਤੇ ਪੁਨਰਦੀਪ ਸਿੰਘ (ਚਾਂਦਨੀ ਚੌਂਕ) ਤੋਂ ...
ਨਵੀਂ ਦਿੱਲੀ/ਲਖਨਊ, 7 ਦਸੰਬਰ (ਏਜੰਸੀ)-ਪੰਜ ਸੂਬਿਆਂ ਦੇ 6 ਵਿਧਾਨ ਸਭਾ ਹਲਕਿਆਂ ਅਤੇ ਮੰਨੀ-ਪ੍ਰਮੰਨੀ ਮੈਨਪੁਰੀ ਲੋਕ ਸਭਾ ਸੀਟ ਜਿਥੇ ਸਮਾਜਵਾਦੀ ਪਾਰਟੀ (ਸਪਾ) ਭਾਜਪਾ ਨਾਲ ਵਕਾਰ ਦੀ ਲੜਾਈ ਲੜ ਰਹੀ ਹੈ, ਦੀਆਂ ਜ਼ਿਮਨੀ ਚੋਣਾਂ ਲਈ ਵੋਟਾਂ ਦੀ ਗਿਣਤੀ 8 ਦਸੰਬਰ ਵੀਰਵਾਰ ਨੂੰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX